In Punjabi Exegesis Of Gurbani Based On Sri Guru Granth Sahib-Ik Daataa | SIKH PHILOSOPHY NETWORK
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

In Punjabi Exegesis Of Gurbani Based On Sri Guru Granth Sahib-Ik Daataa

Dalvinder Singh Grewal

Writer
Historian
SPNer
Jan 3, 2010
661
386
75
ਸਭਨਾਂ ਜੀਆਂ ਕਾ ਇਕੁ ਦਾਤਾ-੧
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮਾਇਆ ਦੇ ਪ੍ਰਭਾਵ ਤੋਂ ਪਰੇ ਅਕਾਲ ਪੁਰਖ ਅਪਣੇ ਆਪ ਤੋਂ ਹੈ ਸੈਭੰ ਹੈ ਕਿਉਂਕਿ ਨਾ ਹੀ ਉਸਨੂੰ ਕਿਸੇ ਨੇ ਸਥਾਪਿਤ ਕੀਤਾ ਹੈ ਤੇ ਨਾ ਹੀ ਕਿਸੇ ਨੇ ਰਚਿਆ ਹੈ।(ਵਿਸਥਾਰ ਲਈ ਪੜੋ ਲੇਖ ਸੈਭੰ) ਸਾਨੂੰ ਉਸ ਗੁਣਾਂ ਦੇ ਅਮੁੱਕ ਭੰਡਾਰ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਕਿਉਂਕਿ ਉਸ ਨੂੰ ਸਿਮਰੇ ਤੇ ਹੀ ਸਭ ਇਜ਼ਤ ਮਾਣ ਮਿਲਣਾ ਹੈ।ਸਾਨੂੰ ਉਸ ਪ੍ਰਤੀ ਮਨ ਵਿਚ ਅਥਾਹ ਪਿਆਰ ਰੱਖ ਕੇ ਉਸ ਦੀ ਸਿਫਤ ਸਲਾਹ ਬਾਰੇ ਗਾਉਣਾ ਤੇ ਸੁਨਣਾ ਚਾਹੀਦਾ ਹੈ।ਰੱਬ ਦਾ ਨਾਮ ਅਤੇ ਗਿਆਨ ਗੁਰੂ ਰਾਹੀਂ ਪ੍ਰਾਪਤ ਹੁੰਦਾ ਹੈ ਤੇ ਗੁਰੂ ਰਾਹੀਂ ਹੀ ਇਹ ਸਮਝ ਆਉਂਦੀ ਹੈ ਕਿ ਪ੍ਰਮਾਤਮਾ ਹਰ ਥਾਂ ਹਾਜ਼ਰ ਨਾਜ਼ਰ ਹੈ, ਸਰਵ ਵਿਆਪਕ ਹੈ।ਗੁਰੂ ਹੀ ਸਾਡੇ ਲਈ ਗੋਰਖ ਤੇ ਬ੍ਰਹਮਾ ਹੈ ਤੇ ਗੁਰੂ ਹੀ ਸਾਡੇ ਲਈ ਮਾਈ ਪਾਰਬਤੀ ਹੈ। ਸਾਡੇ ਲਈ ਗੁਰੂ ਹੀ ਸਭ ਕੁਝ ਹੈ। ਪ੍ਰਮਾਤਮਾ ਦੀ ਤੇ ਉਸ ਦੇ ਹੁਕਮ ਦੀ ਵਿਸ਼ਾਲਤਾ ਏਨੀ ਹੈ ਕਿ ਜੇ ਮੈਂ ਸਮਝ ਵੀ ਲਵਾਂ ਤਾਂ ਵੀ ਬਿਆਨ ਨਹੀਂ ਕਰ ਸਕਦਾ।ਹੇ ਸਤਿਗੁਰ! ਮੇਰੀ ਤੇਰੇ ਅੱਗੇ ਅਰਦਾਸ ਹੈ ਕਿ ਮੈਨੂੰ ਇਹ ਸਮਝ ਦੇਹ ਕਿ ਮੈਨੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਅਕਾਲ ਪੁਰਖ ਕਦੇ ਵੀ ਨਾ ਵਿਸਰੇ ਤੇ ਸਭ ਨੂੰ ਉਸੇ ਇਕ ਦੀ ਰਚਨਾ ਸਮਝ ਕੇ ਇਕ ਨਜ਼ਰ ਵੇਖਾਂ।

ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ ੫ ॥ (ਜਪੁਜੀ, ਮ: ੧, ਪੰਨਾ ੨)

ਅਸੀਂ ਮੂਰਤੀਆਂ ਦੀ ਸਥਾਪਨਾ ਕਰਦੇ ਹਾਂ ਜੋ ਬੁਤਘਾੜੇ ਕਲਾਕਾਰਾਂ ਦੀਆਂ ਬਣਾਈਆਂ ਹੁੰਦੀਆਂ ਹਨ ਜੋ ਵੱਖ ਵੱਖ ਪਦਾਰਥਾਂ ਨਾਲ ਇਨ੍ਹਾਂ ਮੂਰਤੀਆਂ ਨੂੰ ਬਣਾਉਂਦਾ ਹੈ ਪਰ ਪਰਮਾਤਮਾ ਤਾਂ ਨਾ ਕਿਸੇ ਦਾ ਬਣਾਇਆ ਹੋਇਆ ਹੈ ਤੇ ਨਾ ਹੀ ਇਸ ਨੂੰ ਕਿਸੇ ਨੇ ਥਾਪਿਆ ਹੈ ।ਇਹ ਤਾਂ ਨਿਰਅੰਜਨ ਹੈ ਭਾਵ ਵਸਤੂ-ਜਗਤ ਤੋਂ ਬਾਹਰ ਹੈ ਮਾਇਆ ਤੋਂ ਰਹਿਤ ਹੈ । ਮਾਇਆ ਤਾਂ ਪ੍ਰਮਾਤਮਾ ਦੀ ਰਚੀ ਹੋਈ ਹੈ ਸੋ ਮਾਇਆ ਤੋਂ ਰਚੀ ਹੋਈ ਕੋਈ ਮੂਰਤ ਭਲਾ ਪ੍ਰਮਾਤਮਾ ਦਾ ਰੂਪ ਕਿਵੇਂ ਹੋ ਸਕਦੀ ਹੈ ? ਪਰਮਾਤਮਾ ਤਾਂ ਮਾਇਆ ਦੇ ਤਿੰਨ ਗੁਣਾਂ ਰਜ, ਤਮ ਤੇ ਸਤ ਤੋਂ ਰਹਿਤ ਸ਼ੁਧ ਸਰੂਪ ਹੈ॥ ਉਹ ਸੈਭੰ ਹੈ ਜਿਸਦੀ ਵਿਆਖਿਆ ਪਹਿਲਾਂ ਕੀਤੀ ਜਾ ਚੁਕੀ ਹੈ।

ਪਰਮਾਤਮਾ ਦੀ ਸੇਵਾ:
ਜਿਨ੍ਹਾਂ ਲੋਕਾਂ ਨੇ ਉਸ ਦੀ ਸੇਵਾ ਕੀਤੀ, ਉਨ੍ਹਾਂ ਸਭ ਲੋਕਾਂ ਵਿਚ ਇਜ਼ਤ ਮਾਣ ਪਾਇਆ ਹੈ:

ਜਿਨਿ ਸੇਵਿਆ ਤਿਨਿ ਪਾਇਆ ਮਾਨੁ॥
ਪਰ ਜੇ ਪਰਮਾਤਮਾ ਜ਼ਾਹਿਰਾ ਨਹੀਂ, ਮਾਇਆ ਰੂਪ ਨਹੀਂ ਮੂਰਤੀ ਸਵਰੂਪ ਨਹੀਂ ਤਾਂ ਉਸ ਦੀ ਸੇਵਾ ਕਿਵੇਂ ਕਰੀਏ ? ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਦੀ ਸੇਵਾ ਉਸ ਦਾ ਨਾਮ ਜਪਣਾ ਹੈ:

ਜਨੁ ਰਾਤਾ ਹਰਿ ਨਾਮ ਕੀ ਸੇਵਾ॥ ਨਾਨਕ ਪੂਜੈ ਹਰਿ ਹਰਿ ਦੇਵਾ॥ (ਸੁਖਮਨੀ, ਪੰਨਾ ੨੬੫)
ਉਸ ਦੀ ਸੇਵਾ ਉਸ ਦੇ ਹੁਕਮ ਰਜ਼ਾ ਵਿਚ ਚਲਣਾ ਹੈ:
ਗੋਬਿੰਦ ਕੀ ਐਸੀ ਕਾਰ ਕਮਾਇ॥
ਜੋ ਕਿਛੁ ਕਰੇ ਸੁ ਸਤਿ ਕਰਿ ਮਾਨਹੁ ਗੁਰਮੁਖਿ ਨਾਮਿ ਰਹਹੁ ਲਿਵ ਲਾਇ॥(ਸਾਰੰਗ ਮ: ੪, ਪੰਨਾ ੧੧੯੯)

ਜਿਸ ਠਾਕੁਰ ਸਿਉ ਨਹੀ ਚਾਰਾ॥ ਤਾ ਕਉ ਕੀਜੈ ਸਦ ਨਮਸਕਾਰਾ॥
ਜਿਸੁ ਜਨ ਅਪਨਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨਿ ਪਾਇਆ॥ ( ਸੁਖਮਨੀ, ਪੰਨਾ ੨੬੮)

ਆਪੇ ਕਰੇ ਕਰਾਏ ਕਰਤਾ ਕਿਸਨੋ ਆਖਿ ਸੁਣਾਈਐ॥
ਦੁਖ ਸੁਖ ਤੇਰੇ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥
ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ॥ ( ਆਸਾ ਮ:੧, ਪੰਨਾ ੪੧੮)

ਉਪਰੋਕਤ ਸੇਵਾ ਹੈ ਮਨ ਦੀ। ਤਨ ਰਾਹੀਂ ਸੇਵਾ ਕਿਵੇਂ ਕੀਤੀ ਜਾਵੇ ? ਤਨ ਦੀ ਸੇਵਾ ਸਤਿਸੰਗਤ ਦੀ ਸੇਵਾ ਹੈ, ਸੰਤਾਂ ਦੀ ਸੇਵਾ ਹੈ। ਸੰਤ ਦੀ ਸੇਵਾ ਤੇ ਸੰਗਤ ਦੀ ਸੇਵਾ ਵਾਹਿਗੁਰੂ ਦੀ ਸੇਵਾ ਹੈ:

ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ॥ (ਗਉੜੀ ਮ: ੧, ਪੰਨਾ ੨੨੪)

ਜਿਸ ਨੂੰ ਪ੍ਰਮਾਤਮਾ ਨੇ ਅਪਣਾ ਹੁਕਮ ਮਨਾਇਆ, ਜੋ ਹੁਕਮ ਰਜ਼ਾ ਵਿਚ ਆ ਗਿਆ ਉਸ ਨੂੰ ਸਭ ਕੁਝ ਤੇ ਸਾਰੀਆਂ ਬਖਸ਼ਿਸ਼ਾਂ ਮਿਲ ਗਈਆਂ।ਬਖਸ਼ਿਸ਼ਾਂ ਵਿਚ ਜੇ ਮਾਇਆ ਇਕੱਠੀ ਹੋਵੇ ਉਹ ਗਰੀਬਾਂ ਨੂੰ ਵੰਡੇ:

ਘਾਲਿ ਖਾਇ ਕਿਛੁ ਹਥੋਂ ਦੇਹਿ॥ ਨਾਨਕ ਰਾਹੁ ਪਛਾਣਹਿ ਸੇਇ॥ (ਸਾਰੰਗ ਵਾਰ ਮ: ੪, ਪੰਨਾ ੧੨੪੫)

ਪਰ ਹੋਵੇ ਸਿਰਫ ਵਾਹਿਗੁਰੂ ਦੇ ਨਮਿਤ, ਕੋਈ ਇਛਾ ਰੱਖਕੇ ਨਾ ਕੋਈ ਦਾਨ ਪੁੰਨ ਕੀਤਾ ਜਾਵੇ।ਸਰਬਤ ਦਾ ਭਲਾ ਮੰਗੇ, ਸੇਵਾ ਕਰੇ ਦਾਨ ਦੇਵੇ। ਸੱਚੇ ਮਾਰਗ ਚੱਲੇ ਤਾਂ ਸਾਰਾ ਜਹਾਨ ਉਸਤਤਿ ਕਰਦਾ ਹੈ:

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ (ਬਾਰਹ ਮਾਹਾ, ਮ:੫, ਪੰਨਾ ੧੩੬)

ਜਿਨ੍ਹਾਂ ਮਨ, ਤਨ ਤੇ ਧਨ ਕਰਕੇ ਸੇਵਿਆ ਉਨ੍ਹਾਂ ਲੋਕਾਂ ਨੇ ਲੋਕ ਪ੍ਰਲੋਕ ਵਿਚ ਮਾਣ ਪਾਇਆ ਹੈ, ਇਸ ਲਈ ਗੁਣਾਂ ਦੇ ਨਿਧਾਨ ਪ੍ਰਮਾਮਾ ਦੇ ਗੁਣ ਹਮੇਸ਼ਾਂ ਗਾਉਣੇ ਚਾਹੀਦੇ ਹਨ। ਉਹ ਗੁਣਾਂ ਦਾ ਖਜ਼ਾਨਾ ਹੈ, ਜੇ ਉਸ ਦੇ ਗੁਣ ਗਾਵਾਂਗੇ ਤਾਂ ਗਾਂਦਿਆ ਸਾਡੇ ਮਨ ਵੀ ਉਨ੍ਹਾਂ ਗੁਣਾਂ ਦੇ ਧਾਰਨੀ ਹੋਣਗੇ ਤੇ ਸਾਡੇ ਅੰਦਰ ਵਸੀ ਮਾਇਆ ਮੋਹ ਦੀ ਮੈਲ ਉਤਰ ਜਾਵੇਗੀ ਤੇ ਹਉਮੈਂ ਦੀ ਜ਼ਹਿਰ ਖਤਮ ਹੋ ਜਾਵੇਗੀ।

ਗੁਨ ਗਾਵਤ ਤੇਰੀ ਉਤਰਸ ਮੈਲੁ॥ ਬਿਨਸਿ ਜਾਇ ਹਉਮੈ ਬਿਖੁ ਫੈਲੁ॥ (ਸੁਖਖਮਨੀ, ਪੰਨਾ ੨੮੯)

ਸਾਰੀ ਗੁਰਬਾਣੀ ਸਿਫਤ ਸਲਾਹ ਤੇ ਕੀਰਤਨ ਤੇ ਗੁਣ ਗਾਣ ਬਾਰੇ ਸਮਝਾਉਂਦੀ ਹੈ:

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥ (ਸੂਹੀ ਮ: ੪, ਪੰਨਾ ੭੩੪)

ਜੇ ਗੱਲਾਂ ਵੀ ਕਰਨੀਆ ਹਨ ਤਾਂ ਸਿਰਜਣਹਾਰ ਦੀਆਂ ਹੀ ਕਰੋ।

ਗਲੀ ਗਲਾ ਸਿਰਜਣਹਾਰ॥ (ਆਸਾ ਮ: ੧, ਪੰਨਾ ੩੫੧)

ਸਿਰਫ ਗਾਈਏ ਹੀ ਨਹੀਂ ਬਲਕਿ ‘ਗਾਵੀਐ ਸੁਣੀਐ ਮਨਿ ਰਖੀਐ ਭਾਉ॥’ ਰਸਨਾ ਨਾਲ ਗਾਈਏ, ਕੰਨਾਂ ਨਾਮ ਸੁਣੀਏ ਤੇ ਗਾਉਂਦੇ ਸੁਣਦੇ ਪ੍ਰਮਾਤਮਾ ਪ੍ਰਤੀ ਮਨ ਵਿਚ ਅਥਾਹ ਪ੍ਰੇਮ ਰੱਖੀਏ।ਪ੍ਰੇਮ ਨਾਲ ਪ੍ਰਮਾਤਮਾ ਦੇ ਗੁਣ ਗਾਵੋ ਤੇ ਸੁਣੋ।

ਗਾਵੀਐ ਸੁਣੀਐ ਮਨਿ ਰਖੀਐ ਭਾਉ॥

ਜੇ ਕੋਈ ਗਾਉਂਦਾ ਹੈ ਤਾਂ ਉਸ ਨੂੰ ਪ੍ਰੇਮ ਨਾਲ ਸੁਣੀਏ ਤੇ ਸ਼ਬਦ ਰਾਹੀਂ ਪ੍ਰਮਾਤਮਾ ਨਾਲ ਜੁੜੀਏ । ਉਸ ਨਾਲ ਪ੍ਰੇਮ ਭਾਵ ਨਾਲ ਧਿਆਨ ਜੋੜੀਏ ਜਿਸ ਦੇ ਫਲਸਰੂਪ ਸਾਰੇ ਦੁੱਖ ਦੂਰ ਹੋ ਜਾਣਗੇ, ਦੁਖਾਂ ਦਾ ਨਾਸ ਹੋ ਜਾਵੇਗਾ ਤੇ ਸੁੱਖਾਂ ਦਾ ਘਰ (ਨਿਜ ਘਰ) ਮਿਲ ਜਾਵੇਗਾ।ਜਿਉਂ ਜਿਉਂ ਗੁਰਬਾਣੀ ਦਾ ਪਾਠ ਕਰਾਂਗੇ ਤਿਉਂ ਤਿਉਂ ਦੁੱਖ ਦੂਰ ਹੁੰਦੇ ਜਾਣਗੇ ਤੇ ਸੁੱਖਾਂ ਦਾ ਘਰ ਮਿਲਦਾ ਜਾਵੇਗਾ।

ਦੁਖ ਪਰਹਰਿ ਸੁਖੁ ਘਰਿ ਲੈ ਜਾਇ॥

ਇਹ ਸੰਸਾਰਕ ਸੁੱਖ ਤਾਂ ਦੁੱਖਾਂ ਨਾਲ ਮਿਲੇ ਹੋਏ ਹਨ:

ਹਰਖੰ ਤ ਸੋਗੰ ਭੋਗੰ ਤ ਰੋਗੰ (ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੫)

ਸੁੱਖਾਂ ਦਾ ਘਰ ਕਿਹੜਾ ਹੈ? ਨਿਰੋਲ ਸੁੱਖਾਂ ਦਾ ਭੰਡਾਰ ਤਾਂ ਪਰਮ ਪੁਰਖ ਪ੍ਰਮਾਤਮਾ ਹੈ, ਜਿਥੇ ਦੁੱਖ ਨਹੀਂ ਅਨੰਦ ਹੀ ਅਨੰਦ ਹੈ:

ਅਨਦ ਮੰਗਲ ਸੁਖ ਪਾਏ॥ (ਸੋਰਠ ੫, ਪੰਨਾ ੬੨੧)

ਕੋਈ ਬ੍ਰਹਮਾ, ਕੋਈ ਵਿਸ਼ਨੂ ਤੇ ਕੋਈ ਸ਼ਿਵ ਜੀ ਦੀ ਤੇ ਕੋਈ ਦੇਵੀਆਂ ਪਾਰਬਤੀ ਸਰਸਵਤੀ ਆਦਿ ਦੀ ਪੂਜਾ ਕਰਦਾ ਹੈ ਪਰ ਜੋ ਫਲ ਪਰਮਾਤਮਾ ਨਾਲ ਸੁਮੇਲ ਦਾ ਗੁਰੂ ਦੀ ਸੇਵਾ ਸਦਕਾ ਮਿਲਦਾ ਹੈ ਉਹ ਹੋਰ ਕਿਤੋਂ ਨਹੀਂ ਮਿਲਦਾ:

ਗੁਰਮੁਖਿ ਨਾਦੰ ਗੁਰਮਖਿ ਵੇਦੰ ਗੁਰਮਖਿ ਰਹਿਆ ਸਮਾਈ॥

ਹਿੰਦੂ ਮਿਥਿਹਾਸ ਅਨੁਸਾਰ ਬ੍ਰਹਮਾ ਨੂੰ ਉਤਪਤੀ ਕਰਨ ਵਾਲਾ, ਵਿਸ਼ਨੂੰ ਪਾਲਣਾ ਕਰਨ ਵਾਲਾ ਸ਼ਿਵ ਸ਼ੰਹਾਰ ਕਰਨ ਵਾਲਾ ਤੇ ਪਾਰਬਤੀ ਵਰ ਦੇਣ ਵਾਲੀ ਹੈ। ਸਿੱਖ ਦੇ ਹਿਰਦੇ ਵਿਚ ਬ੍ਰਹਮਾ ਵਾਂਗ ਦੈਵੀ ਗੁਣਾਂ ਦੀ ਉਤਪਤੀ ਆਪ ਗੁਰੂ ਕਰਦੇ ਹਨ।

ਸਤਿਗੁਰ ਗੁਰ ਕੀ ਕਰੈ ਪ੍ਰਤਿਪਾਲ॥ ਸੇਵਕ ਕਉ ਗੁਰ ਸਦਾ ਦਇਆਲ॥ (ਗਉੜੀ ੫, ਪੰਨਾ ੨੮੬)

ਇਸ ਹਿਸਾਬ ਨਾਲ ਗੁਰੂ ਜੋ ਪ੍ਰਤਿਪਾਲਕ ਹੈ ਵਿਸ਼ਨੂ (ਗੋਰਖ) ਸਮਾਨ ਹੈ। ਜਿਤਨੀਆਂ ਬਦੀਆਂ, ਖੋਟ ਸੰਸਕਾਰ ਤੇ ਵਿਕਾਰ ਹਨ ਸਭ ਗੁਰੂ ਦੀ ਸੰਗਤ ਨਾਲ ਨਾਸ਼ ਹੋ ਜਾਂਦੇ ਹਨ ਇਸ ਤਰ੍ਹਾਂ ਗੁਰੂ ਹੀ ਸ਼ਿਵ ਹੋਇਆ।

ਇਛਾ ਪੂਰਕ ਸਰਬ ਸੁਖ ਦਾਤਾ ਜਾਕੈ ਵਸਿ ਹੈ ਕਾਮ ਧੇਨਾ॥ (ਧਨਾਸਰੀ ੫, ਪੰਨਾ ੬੬੯)

ਗੁਰੂ ਹਮੇਸ਼ਾਂ ਹੀ ਸਿਖਾਂ ਨੂੰ ਵਰ ਬਖਸ਼ਦੇ ਹਨ ਪਾਰਬਤੀ ਵਾਂਗਰਾਂ । ਗੁਰੂ ਦੇ ਮੁਖ ਵਿਚ ਹੀ ਯੋਗ ਤੇ ਜਿਤਨੀ ਯੋਗ ਵਿਦਿਆ ਹੈ ਉਹ ਵੀ ਗੁਰੂ ਦੀ ਰਸਨਾ ਵਿਖੇ ਹੈ, ਫਿਰ ਜਿਤਨੇ ਵੇਦਾਂ ਦੀ ਵਿਦਿਆ ਹੈ ਓਹ ਵੀ ਓਥੇ ਹੀ ਹੈ ਤੇ ਵਾਹਿਗੁਰੂ ਆਪ ਉਨ੍ਹਾਂ ਦੀ ਰਸਨਾ ਵਿਚ ਸਮਾ ਰਿਹਾ ਹੈ:

ਸਭਿ ਨਾਦ ਬੇਦ ਗੁਰਬਾਣੀ॥ ਮਨੁ ਰਾਤਾ ਸਾਰਿਗ ਪਾਣੀ॥ (ਰਾਮਕਲੀ ਮ: ੧, ਪੰਨਾ ੮੭੯)

ਪ੍ਰਮਾਤਮਾ ਨਾਦ ਵਿਦਿਆ ਦੇ ਮਾਲਕ ਹਨ ਤੇ ਸਤਿਗੁਰ ਹੀ ਸ਼ਿਵ ਹੈ, ਗੋਰਖ (ਵਿਸ਼ਨੂ), ਬ੍ਰਹਮਾ, ਪਾਰਬਤੀ ਮਾਈ ਇਹ ਸਭ ਗੁਰੂ ਹੀ ਹੈ, ਗੁਰੂ ਕੀ ਮਹਿਮਾ ਕੌਣ ਜਾਣੇ:

ਗੁਰ ਕੀ ਮਹਿਮਾ ਬੇਦ ਨ ਜਾਣਹਿ॥ ਤੁਛ ਮਾਤ ਸੁਣਿ ਸੁਣਿ ਵਖਾਣਹਿ॥ (ਮਾਰੂ ਸੋਲਹੇ, ਮ: ੫, ਪੰਨਾ ੧੦੭੮)

ਗੁਰੂ ਦੀ ਮਹਿਮਾ ਕੋਈ ਨਹੀਂ ਜਾਣਦਾ, ਇਸ ਲਈ ‘ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨੁ ਨ ਜਾਈ॥’ ਜੇ ਮੈਂ ਜਾਣਾ ਤਾਂ ਕੀ ਆਖਾਂ ਕੀ ਨਾ ਆਖਾਂ॥ ਪ੍ਰਮਾਤਮਾ ਦੀ ਮਹਿਮਾ ਕਥਨ ਵਿਚ ਆ ਹੀ ਨਹੀਂ ਸਕਦੀ।
ਇਸ ਲਈ ਗੁਰੂ ਦੀ ਸ਼ਰਨ ਵਿਚ ਆ ਕੇ ਬੇਨਤੀ ਕਰੀਏ: ‘ਗੁਰਾ ਇਕ ਦੇਹਿ ਬੁਝਾਈ॥’ਹੇ ਸਤਿਗੁਰੂ ਮੈਨੂੰ ਇਹ ਗਿਆਨ ਦਿਉ, ਇਕ ਸੂਝ ਇਕ ਬੂਝ ਦਿਉ: ‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰੁ ਨ ਜਾਈ॥’ ਇਕੋ ਇਕ ਦਾਤਾ ਹੈ ਜਿਸ ਨੇ ਸਾਰੇ ਜੀ ਰਚੇ ਹਨ ਤੇ ਸੰਭਾਲਦਾ ਹੈ ਉਹ ਦਾਤਾ ਮੈਨੂੰ ਕਦੇ ਨਾ ਭੁਲੇ ਤੇ ਨਾ ਦੂਜੇ ਕੋਲ ਜਾਣਾ ਪਵੇ:
ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ॥ ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ।
ਜੇ ਦੂਜੇ ਪਾਸਹੁ ਮੰਗੀਐ ਤਾਂ ਲਾਜ ਮਰਾਈਐ॥ (ਵਾਰ ਵਡਹੰਸ ਮ: ੪, ਪੰਨਾ ੫੯੦)

ਸਭਨਾਂ ਜੀਆਂ ਕਾ ਇਕੁ ਦਾਤਾ-੨
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੇ ਮੈਂ ਪ੍ਰਮਾਤਮਾ ਨੂੰ ਚੰਗਾ ਲੱਗਣ ਲੱਗ ਜਾਵਾਂ ਤਾਂ ਇਹੋ ਮੇਰੀ ਅਸਲ ਤੀਰਥ ਯਾਤਰਾ ਹੈ ਉਸ ਨੂੰ ਜੇ ਚੰਗਾ ਲਗਿਆ ਹੀ ਨਹੀ ਤਾਂ ਸਭ ਤੀਰਥਾਂ ਤੇ ਨਹਾਤੇ ਧੋਤੇ ਦਾ ਕੀ ਫਾਇਦਾ ? ਜਿਤਨੀ ਵੀ ਸ਼੍ਰਿਸ਼ਟੀ ਦੇ ਜੀਵ ਹਨ ਸਭ ਉਸ ਪ੍ਰਮਾਤਮਾ ਨੇ ਰਚੇ ਹਨ। ਕੀ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਬਿਨਾਂ ਗੁਰੂ ਦੀ ਮਿਹਰ ਦੇ ਪ੍ਰਮਾਤਮਾ ਮਿਲਿਆ ਹੈ ? ਗੁਰੂ ਦੀ ਮਿਹਰ ਚੰਗੇ ਅਮਲਾਂ ਬਾਝੋਂ ਕਦੇ ਨਹੀਂ ਮਿਲਦੀ।ਜੇ ਸਤਿਗੁਰ ਦੀ ਇਕ ਸਿੱਖਿਆ ਵੀ ਸੁਣ ਸਮਝ ਲਈ ਜਾਏ ਤਾਂ ਮਨੁੱਖ ਦੀ ਬੁੱਧੀ ਅੰਦਰ ਪ੍ਰਮਾਤਮਾ ਦੇ ਅਮੋਲਕ ਗੁਣਾਂ ਰੂਪੀ ਰਤਨ, ਜਵਾਹਰ ਤੇ ਮੋਤੀ ਉਪਜ ਪੈਂਦੇ ਹਨ।ਹੇ ਸਤਿਗੁਰ ਮੇਰੀ ਤੇਰੇ ਅੱਗੇ ਅਰਦਾਸ ਹੈ ਕਿ ਮੈਨੂੰ ਇਹ ਸਮਝ ਦੇਹ ਕਿ ਮੈਨੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਅਕਾਲ ਪੁਰਖ ਵਿਸਰ ਨਾ ਜਾਵੇ।ਤੀਰਥਾਂ ਦੇ ਇਸ਼ਨਾਨ ਪ੍ਰਭੂ ਪ੍ਰਾਪਤੀ ਦਾ ਵਸੀਲਾ ਨਹੀਂ। ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਪ੍ਰਭੂ ਦੀ ਯਾਦ ਵਿਚ ਜੁੜ ਕੇ ਹੀ ਪ੍ਰਭੂ ਦੀ ਪ੍ਰਸੰਨਤਾ ਤੇ ਮਿਹਰ ਪ੍ਰਾਪਤ ਕੀਤੀ ਜਾ ਸਕਦੀ ਹੈ।

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ ੬ ॥ (ਜਪੁਜੀ, ਮ: ੧, ਪੰਨਾ ੨-੩)

ਤੀਰਥ ਯਾਤਰਾ ਦੀ ਵਿਅਰਥਤਾ

ਪਿਛਲੀ ਪਉੁੜੀ ਵਿਚ ਦਸਿਆ ਗਿਆ ਹੈ ਕਿ ਗੁਰੂ ਨੂੰ ਬ੍ਰਹਮਾ, ਵਿਸ਼ਨੂ, ਸ਼ਿਵ ਤੇ ਪਾਰਬਤੀ ਬਰਾਬਰ ਹੀ ਗਿਣਿਆ ਹੈ ਤੇ ਪਰਮਾਤਮਾ ਇਨ੍ਹਾਂ ਸਭ ਤੋਂ ਉਪਰ, ਇਨ੍ਹਾਂ ਸਭ ਨੂੰ ਰਚਣ ਵਾਲਾ, ਸਾਜਣ ਵਾਲਾ।ਜਿੱਥੇ ਗੁਰੂ ਬਰਾਬਰ ਹਸਤੀਆਂ ਨੇ ਤਪੱਸਿਆ ਕੀਤੀ ਹੋਵੇ ਉਨ੍ਹਾਂ ਤੀਰਥ ਸਥਾਨਾਂ ਵਿਚ ਇਸ਼ਨਾਨ ਕਰਨ ਨਾਲ ਪ੍ਰਮਾਤਮਾਂ ਨੂੰ ਕਿਵੇਂ ਰੀਝਾਇਆ ਜਾ ਸਕਦਾ ਹੈ ? ਤੀਰਥ ਨਹਾਤਿਆਂ ਮਨ ਦੀ ਮੈਲ ਨਹੀਂ ਉਤਰਦੀ। ਹਉਮੈ ਸਾਰੇ ਕਰਮ ਧਰਮ ਨੂੰ ਸਿਫਰ ਕਰ ਦਿੰਦੀ ਹੈ।

ਤੀਰਥ ਨਾਇ ਨ ਉਤਰਸਿ ਮੈਲੁ ॥ ਕਰਮ ਧਰਮ ਸਭਿ ਹਉਮੈ ਫੈਲੁ ॥ (ਰਾਮਕਲੀ, ਮ:੫, ਪੰਨਾ ੮੯੦)

ਤੀਰਥ ਨਹਾਉਣ ਨਾਲ ਸੁੱਚ ਨਹੀਂ ਹੁੰਦੀ ਸਗੋਂ ਹਉਮੈਂ ਹੋ ਜਾਂਦੀ ਹੈ ਕਿ ਮੈ ਫਲਾਂ ਤੀਰਥ ਦੀ ਯਾਤਰਾ ਕੀਤੀ ਫਲਾਂ ਦੀ ਕੀਤੀ ਹੈ। ਸਾਰੇ ਕਰਮ ਦੁਨੀਆਂ ਦਾ ਬੰਧਨ ਵਧਾਉਂਦੇ ਹਨ, ਹਰੀ ਦੇ ਭਜਨ ਬਿਨਾ ਸਭ ਬਿਰਥਾ ਹੈ:

ਤੀਰਥਿ ਨਾਇ ਕਹਾ ਸੁਚਿ ਸੈਲੁ ॥ ਮਨ ਕਉ ਵਿਆਪੈ ਹਉਮੈ ਮੈਲੁ ॥ ਕੋਟਿ ਕਰਮ ਬੰਧਨ ਕਾ ਮੂਲੁ ॥ ਹਰਿ ਕੇ
ਭਜਨ ਬਿਨੁ ਬਿਰਥਾ ਪੂਲੁ ॥ ੨ ॥ (ਮ: ੫, ਪੰਨਾ ੧੧੪੯)

ਤੀਰਥ ਤੇ ਜਾਣ ਨਾਲ ਹਉਮੈਂ ਰੋਗ ਨਹੀਂ ਜਾਂਦਾ ਜ਼ਿਆਦਾ ਪੜ੍ਹਿਆਂ ਤੇ ਤਾਂ ਵਾਧੂ ਵਾਦ ਵਿਵਾਦ ਹੋ ਜਾਂਦਾ ਹੈ।ਮਨ ਵਿਚ ਦੁਬਿਧਾ-ਦੁਚਿੱਤੀ, ਵਧਦੀ ਮਾਇਆ ਨਾਲ ਹੋਰ ਵਧਦੀ ਹੈ। ਗੁਰਮੁਖ ਸੱਚੇ ਸਤਿਗੁਰ ਦੇ ਨਾਮ ਦੀ ਸਿਫਤ ਸਲਾਹ ਕਰਦਾ ਹੈ, ਜਦ ਮਨ ਸੱਚਾ ਹੋ ਜਾਂਦਾ ਤਾਂ ਸਾਰਾ ਰੋਗ ਦੂਰ ਹੋ ਜਾਂਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਜੋ ਹਰੀ ਦਾ ਹੋ ਗਿਆ ਉਹ ਹਮੇਸ਼ਾ ਲਈ ਪਵਿਤਰ ਹੋ ਗਿਆ ਤੇ ਉਸ ਉਪਰ ਪ੍ਰਮਾਤਮਾ ਦੀ ਨਦਰ-ਮਿਹਰ ਦੀ ਮੋਹਰ ਲੱਗ ਗਈ।ਨਦਰ-ਮਿਹਰ ਦੀ ਮੋਹਰ ਲਗੀ ਤਾਂ ਮਨੁੱਖ ਨੂੰ ਸ਼੍ਰਿਸ਼ਟੀ ਤੇ ਜੀਵਨ ਦਾ ਅਸਲ ਫਲ ਮਿਲਿਆ।

ਤੀਰਥਿ ਭਰਮੈ ਰੋਗੁ ਨ ਛੂਟਸਿ ਪੜਿਆ ਬਾਦੁ ਬਿਬਾਦੁ ਭਇਆ॥ ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ॥ ੮॥ ਗੁਰਮੁਖਿ ਸਾਚਾ ਸਬਦਿ ਸਲਾਹੈ ਮਨਿ ਸਾਚਾ ਤਿਸੁ ਰੋਗੁ ਗਇਆ॥ ਨਾਨਕ ਹਰਿ ਜਨ ਅਨਦਿਨੁ ਨਿਰਮਲ ਜਿਨ ਕਉ ਕਰਮਿ ਨੀਸਾਣੁ ਪਇਆ॥ ੯॥ ੧ ॥ ਭੈਰਉ ਅਸਟਪਦੀਆ ਮਹਲਾ ੧ ਪੰਨਾ ੧੧੫੩)

ਅਸਲ ਤੀਰਥ
ਅਸਲੀ ਤੀਰਥ ਤਾਂ ਹਰੀ ਦਾ ਨਾਮ ਹੈ:
ਤੀਰਥ ਹਮਰਾ ਹਰਿ ਕੋ ਨਾਮੁ॥ (ਭੈਰਉ ਮ: ੫, ਪੰਨਾ ੪)

ਗੁਰੂ ਗਿਆਨ ਦੀ ਅਮੋਲਕਤਾ
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥

ਗੁਰੂ ਹਰੀ ਨਾਮ ਦੇ ਰਤਨ, ਜਵਾਹਰ ਤੇ ਲਾਲ ਤਲੀ ਤੇ ਗੁਰਮੁਖ ਨੂੰ ਕੱਢ ਦਿਖਾਉਂਦਾ ਹੈ:

ਰਤਨ ਜਵੇਹਰ ਲਾਲੁ ਹਰਿ ਨਾਮਾ ਗੁਰਿ ਕਾਢਿ ਤਲੀ ਦਿਖਲਾਇਆ॥ ( ਰਾਮ ਮ: ੪, ਪੰਨਾ ੮੮੦)

ਗੁਰੂ ਕਾ ਦਿਤਾ ਸ਼ਬਦ ਨਾਮ ਅਮੋਲਕ ਰਤਨਾਂ ਤੋਂ ਵੀ ਬਿਹਤਰ ਹੈ ਜਿਸ ਨੂੰ ਬੁੱਝਣ ਵਾਲਾ ਹੀ ਬੁੱਝ ਸਕਦਾ ਹੈ

ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ॥ ਰਾਮ ਮ: ੩, ਪੰਨਾ ੯੫੬)
ਰਤਨ ਅਮੋਲਕ ਪਾਇਆ ਗੁਰ ਕਾ ਸਬਦੁ ਬੀਚਾਰੁ॥ (ਸਿਰੀ ਮ:੪, ਪੰਨਾ ੮੩)
ਰਤਨ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ॥ (ਵਡ ਮ: ੪, ਪੰਨਾ ੫੮੯)

ਅਤਿ ਅਮੋਲਕ ਰਤਨ ਤੇ ਲਾਲ ਸਤਿਗੁਰ ਦੀ ਸੇਵਾ ਕਰਕੇ ਪ੍ਰਾਪਤ ਕੀਤੇ ਜਾ ਸਕਦੇ ਹਨ:

ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ॥ (ਕਲਿ ਮ:੪ ਪੰਨਾ ੧੩੨੩)

ਗੁਰੂ ਦੀ ਸਿੱਖ-ਮਤ ਪਾ ਕੇ ਸਾਰੇ ਰਤਨ ਪਦਾਰਥ ਮਿਲਦੇ ਹਨ, ਭਗਤੀ ਦਾ ਭੰਡਾ ਖੁਲ੍ਹ ਜਾਂਦਾ ਹੈ। ਗੁਰੁ ਦੇ ਚਰਨੀ ਪੈਣ ਪਿਛੋਂ ਮੇਰੇ ਮਨ ਅੰਦਰ ਸ਼ਰਧਾ ਉਪਜੀ ਹੈ ਤੇ ਮੈਂ ਪ੍ਰਮਾਤਮਾ ਦੁੇ ਗੁਣ ਗਾਉਂਦਾ ਥਕਦਾ ਨਹੀਂ ਹਾਂ:

ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤਿ ਭੰਡਾਰ ਖੁਲੑਈਆ ॥ ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥ ੪ ॥(ਬਿਲਾਵਲ ਮ: ੪, ਪੰਨਾ ੮੩੪)

ਸਤਿਗੁਰ ਨੁੇ ਇਹ ਬੁਝਾ ਦਿਤਾ ਹੈ ਕਿ ਰਾਮ ਨਾਮ ਦੇ ਰਤਨ ਪਦਾਰਥਾਂ ਦਾ ਵਣਜ ਕਰੋ ਜਿਸ ਦਾ ਲਾਹਾ ਹਰੀ ਦੀ ਭਗਤੀ ਹੈ ਤੇ ਰਾਮ ਨਾਮ ਰਾਹੀਂ ਰੱਬੀ ਗੁਣ ਭਗਤ ਦੇ ਮਨ ਸਮਾ ਜਾਂਦੇ ਹਨ। ਇਹ ਗੁਣ ਉਸੇ ਦੇ ਨਾਮ ਸਮਾਉਂਦੇ ਹਨ ਜਿਨ੍ਹਾਂ ਨੂੰ ਵਾਹਿਗੁਰੂ ਆਪ ਬੁਝਾਉਂਦਾ ਹੈ ਤੇ ਸੰਸਾਰ ਵਿਚ ਹੀ ਭਗਤੀ ਦਾ ਲਾਹਾ ਮਿਲਦਾ ਹੈ।ਭਗਤੀ ਬਿਨਾ ਸੱਚਾ ਸੁੱਖ ਨਹੀਂ ਮਿਲਦਾ, ਹੋਰ ਥਾਂ ਭਟਕਣ ਨਾਲ ਇਜ਼ਤ ਜਾਂਦੀ ਹੈ।, ਗੁਰੂ ਦੀ ਦਿਤੀ ਮਤ ਅਪਣਾ ਪਰਾਇਆ ਸਮਝਣ ਦਾ ਆਧਾਰ ਬਣਦੀ ਹੈ।ਨਾਮ ਦੇ ਵਪਾਰ ਵਿਚ ਹਮੇਸ਼ਾ ਫਾਇਦਾ ਹੀ ਫਾਇਦਾ ਹੈ ਤੇ ਇਹ ਲਾਭ ਉਸੇ ਨੂੰ ਮਿਲਦਾ ਜਿਸ ਨੂੰ ਇਸ ਨਾਮ ਵਪਾਰ ਵਿਚ ਪ੍ਰਮਾਤਮਾ ਖੁਦ ਲਾਉੇਂਦਾ ਹੈ। ਸੱਚੇ ਨਾਮ ਰੂਪੀ ਰਤਨਾਂ ਦਾ ਵਣਜ ਕਿਵੇਂ ਹੋਵੇ ਇਹ ਸਤਿਗੁਰੂ ਹੀ ਬੁਝਾਉਂਦਾ ਹੈ:
ਰਤਨ ਪਦਾਰਥ ਵਣਜੀਅਹਿ ਸਤਿਗੁਰਿ ਦੀਆ ਬੁਝਾਈ ਰਾਮ ॥ ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ ॥ ਗੁਣ ਮਹਿ ਗੁਣੀ ਸਮਾਏ ਜਿਸੁ ਆਪਿ ਬੁਝਾਏ ਲਾਹਾ ਭਗਤਿ ਸੈਸਾਰੇ ॥ ਬਿਨੁ ਭਗਤੀ ਸੁਖੁ ਨ ਹੋਈ ਦੂਜੇ ਪਤਿ ਖੋਈ ਗੁਰਮਤਿ ਨਾਮੁ ਅਧਾਰੇ ॥ ਵਖਰੁ ਨਾਮੁ ਸਦਾ ਲਾਭੁ ਹੈ ਜਿਸ ਨੋ ਏਤੁ ਵਾਪਾਰਿ ਲਾਏ ॥ ਰਤਨ ਪਦਾਰਥ ਵਣਜੀਅਹਿ ਜਾਂ ਸਤਿਗੁਰੁ ਦੇਇ ਬੁਝਾਏ ॥ ੧ ॥ (ਵਡਹੰਸੁ ਮਹਲਾ ੩, ਪੰਨਾ ੫੬੯-੫੭੦)

ਇਸ ਲਈ ਪੂਰਾ ਸਤਿਗੁਰੂ ਜੋ ਦਿਨ ਰਾਤ ਹਰੀ ਦਾ ਨਾਮ ਧਿਆਉਂਦਾ ਹੈ, ਹੀ ਅਸਲ ਤੀਰਥ ਹੈ:

ਤੀਰਥ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ॥ (ਮਾਝ ਮ: ੧ ਪੰਨਾ ੧੪੦)

ਗੁਰੂ ਮਨੁੱਖ ਨੂੰ ਅੰਦਰੋਂ ਹੀ ੬੮ ਤੀਰਥਾਂ ਦਾ ਦਰਸ਼ਨ ਕਰਵਾ ਦਿੰਦਾ ਹੈ, ਇਸ਼ਨਾਨ ਕਰਵਾ ਦਿੰਦਾ ਹੈ।

ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨਾਉਗੋ ॥ ੩ ॥ (ਪੰਨਾ ੯੭੩)

ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥
ਇਸ ਲਈ ਗੁਰੂ ਦੀ ਸ਼ਰਨ ਵਿਚ ਆ ਕੇ ਬੇਨਤੀ ਕਰੀਏ: ‘ਗੁਰਾ ਇਕ ਦੇਹਿ ਬੁਝਾਈ॥’ਹੇ ਸਤਿਗੁਰੂ ਮੈਨੂੰ ਇਹ ਗਿਆਨ ਦਿਉ, ਇਕ ਸੂਝ ਇਕ ਬੂਝ ਦਿਉ: ‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰੁ ਨ ਜਾਈ॥’
 

ravneet_sb

Writer
SPNer
Nov 5, 2010
748
316
48
Sat Sri Akaal,

Thought shall be rejected ignored or accepted

ਗਾਵੀਐ ਸੁਣੀਐ ਮਨਿ ਰਖੀਐ ਭਾਉ॥

ਗਾਵੀਐ Repeated Recitation
ਸੁਣੀਐ Listen
ਮਨਿ ਰਖੀਐ Listening is only there or complete if the information can be stored in our mind.
ਭਾਉ and yields feeling emotion for the listened subject
Than Only

ਦੁਖ Negativity of mind

ਪਰਹਰਿ get dispelled from mind

ਸੁਖੁ positivity

ਘਰਿ ਲੈ ਜਾਇ॥ one take inside (body) as first home

mansion as second positivity at our home our family as what we owe only that we give at our home.


Wahe Guru Ji Ka Khalsa
Waheguru Ji Ki Fateh
 

ravneet_sb

Writer
SPNer
Nov 5, 2010
748
316
48
Sat Sri Akaal,

Thought shall be rejected ignored or accepted

ਤੀਰਥਿ ਨਾਇ ਕਹਾ ਸੁਚਿ ਸੈਲੁ ॥ ਮਨ ਕਉ ਵਿਆਪੈ ਹਉਮੈ ਮੈਲੁ ॥ ਕੋਟਿ ਕਰਮ ਬੰਧਨ ਕਾ ਮੂਲੁ ॥ ਹਰਿ ਕੇ
ਭਜਨ ਬਿਨੁ ਬਿਰਥਾ ਪੂਲੁ ॥ ੨ ॥ (ਮ: ੫, ਪੰਨਾ ੧੧੪੯)

ਤੀਰਥਿ Pilgrimage
ਨਾਇ Bathing
ਕਹਾ ਸੁਚਿ ਸੈਲੁ we say body is purified

ਮਨ but mind
ਕਉ ਵਿਆਪੈ inside contains
ਹਉਮੈ ਮੈਲੁ filth of egoistic information

ਕੋਟਿ Enormous
ਕਰਮ Actions
ਬੰਧਨ attached to mind
ਕਾ ਮੂਲੁ originates filth of EGO

ਹਰਿ ਕੇ All Mankind
ਭਜਨ ਬਿਨੁ Without Awareness
ਬਿਰਥਾ ਪੂਲੁ Its Waste >>>>> action.

Wahe Guru Ji Ka Khalsa
Waheguru Ji Ki Fateh
 

ravneet_sb

Writer
SPNer
Nov 5, 2010
748
316
48
Sat Sri Akaal,

Thought shall be rejected ignored or accepted

ਤੀਰਥਿ Pilgrimage
ਭਰਮੈ Doubt
ਰੋਗੁ ਨ Mental/Physical Illness
ਛੂਟਸਿ will not disappear
ਪੜਿਆ and by recitation/ reading
ਬਾਦੁ ਬਿਬਾਦੁ ਭਇਆ॥ one argues

ਦੁਬਿਧਾ Duality
ਰੋਗੁ ਸੁ ਅਧਿਕ ਵਡੇਰਾ is increased
ਮਾਇਆ ਕਾ matreialic gains
ਮੁਹਤਾਜੁ ਭਇਆ॥ ੮॥ make trap

ਗੁਰਮੁਖਿ One who stores GURUS BANI and realises and spells
ਸਾਚਾ ਸਬਦਿ speaks true words of GURUs BANI
ਸਲਾਹੈ discusses
ਮਨਿ ਸਾਚਾ purifies mind
ਤਿਸੁ ਰੋਗੁ ਗਇਆ॥ for those ego disappears.
ਨਾਨਕ Say Nanak
ਹਰਿ ਜਨ ਅਨਦਿਨੁ ਨਿਰਮਲ ਜਿਨ ਕਉ ਕਰਮਿ ਨੀਸਾਣੁ ਪਇਆ॥ ੯॥ ੧ ॥
Those mankind gets purified >>>>


Waheguru Ji Ka Khalsa
Waheguru Ji Ka Fateh
 

ravneet_sb

Writer
SPNer
Nov 5, 2010
748
316
48
Sat Sri Akaal,

Thought shall be rejected ignored or accepted

ਰਤਨ ਬੀਚਾਰੁ Jewels/Crystals are realised words of GURUs BANI

ਮਨਿ ਵਸਿਆ Store in MIND

ਗੁਰ ਕੈ ਸਬਦਿ ਭਲੈ॥ One understands goodness in GURU'S word
ਰਾਮ ਮ: ੩, ਪੰਨਾ ੯੫੬)
ਰਤਨ ਅਮੋਲਕ Valuable Jewel (Thoughts)
ਪਾਇਆ Obtained
ਗੁਰ ਕਾ ਸਬਦੁ ਬੀਚਾਰੁ॥ By realising GURU's WORD
(ਸਿਰੀ ਮ:੪, ਪੰਨਾ ੮੩)
ਰਤਨ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ॥ Jewel one shall understand is GURU'S WORD REALISATION.

Waheguru Ji Ka Khalsa
Waheguru Ji Ka Fateh
 

ravneet_sb

Writer
SPNer
Nov 5, 2010
748
316
48
Sat Sri Akaal,

Thought shall be rejected ignored or accepted


ਤੀਰਥ ਪੂਰਾ Complete Pilgrimage is Understanding of One's OWN MIND

ਸਤਿਗੁਰੂ this is TRUTH GUIDANCE

ਜੋ ਅਨਦਿਨੁ MIND WHO DAILY
ਹਰਿ ਹਰਿ
ਨਾਮੁ ਧਿਆਏ॥ REALISES THIS WORD FORM (GURU's WORD)

ਅਠਸਠਿ ਤੀਰਥ ਗੁਰੂ ਦਿਖਾਏ SIXTY EIGHT PILGRIMAGE GURU WILL REFLECT

ਘਟ ਹੀ ਭੀਤਰਿ ਨਾਉਗੋ WITH THE AWARENESS OF INNER MIND

ਗੁਰਾ GURUS
ਇਕ ONE
ਦੇਹਿ INSIDE BODY
ਬੁਝਾਈ REALISATION RESOLVE

॥ ਸਭਨਾ ALL
ਜੀਆ LIVING YES OR NO HAPPENS BEFORE BODY ACTS
ਕਾ ਇਕੁ HAVE ONE ROUTINE
ਦਾਤਾ FED THROUGH STORED INFORMATION OF MIND
ਸੋ ਮੈ ਵਿਸਰਿ ਨ ਜਾਈ ॥ I SHALL NOT FORGET TO DISPEL MY EGO.

Waheguru Ji Ka Khalsa
Waheguru Ji Ka Fateh
 

Dalvinder Singh Grewal

Writer
Historian
SPNer
Jan 3, 2010
661
386
75
Sat Sri Akaal,

Thought shall be rejected ignored or accepted

ਤੀਰਥਿ Pilgrimage
ਭਰਮੈ Doubt
ਰੋਗੁ ਨ Mental/Physical Illness
ਛੂਟਸਿ will not disappear
ਪੜਿਆ and by recitation/ reading
ਬਾਦੁ ਬਿਬਾਦੁ ਭਇਆ॥ one argues

ਦੁਬਿਧਾ Duality
ਰੋਗੁ ਸੁ ਅਧਿਕ ਵਡੇਰਾ is increased
ਮਾਇਆ ਕਾ matreialic gains
ਮੁਹਤਾਜੁ ਭਇਆ॥ ੮॥ make trap

ਗੁਰਮੁਖਿ One who stores GURUS BANI and realises and spells
ਸਾਚਾ ਸਬਦਿ speaks true words of GURUs BANI
ਸਲਾਹੈ discusses
ਮਨਿ ਸਾਚਾ purifies mind
ਤਿਸੁ ਰੋਗੁ ਗਇਆ॥ for those ego disappears.
ਨਾਨਕ Say Nanak
ਹਰਿ ਜਨ ਅਨਦਿਨੁ ਨਿਰਮਲ ਜਿਨ ਕਉ ਕਰਮਿ ਨੀਸਾਣੁ ਪਇਆ॥ ੯॥ ੧ ॥
Those mankind gets purified >>>>


Waheguru Ji Ka Khalsa
Waheguru Ji Ka Fateh
As I have already mentioned that your
 

Dalvinder Singh Grewal

Writer
Historian
SPNer
Jan 3, 2010
661
386
75
In my comments in article Hukam I have clarified that your and mine are different approaches. You may consider reading my books 'scientific Vision of Guru Nanak and Sabd Guru Sri Guru Granth Sahib and Scientific Vision of Sri Guru Granth sahib by Dr Virk and also a compiled book on Scientific vision in SGGS by Dr Virk which has my paper.
 

ravneet_sb

Writer
SPNer
Nov 5, 2010
748
316
48
In my comments in article Hukam I have clarified that your and mine are different approaches. You may consider reading my books 'scientific Vision of Guru Nanak and Sabd Guru Sri Guru Granth Sahib and Scientific Vision of Sri Guru Granth sahib by Dr Virk and also a compiled book on Scientific vision in SGGS by Dr Virk which has my paper.
 

ravneet_sb

Writer
SPNer
Nov 5, 2010
748
316
48
Sat Sri Akaal,

Written text is practical/applied approach reading understanding meaning and practical realisation of text reference of a book is limited to getting dictionary meaning of words and it usage forms.

Contents are concept are applied to Guru'sbani

It may appear false or contradictory to human ego. But GURUs BANI is above
Mine/yours but is universal SARAB SANJHI GURUBANI.

Explanation in exegesis are wonderfully written, which my writing lacks presentation of concept.

Any specific point which is contradicting universal concept shall be pointed so that I can improve on concepts in understanding and improve own self.

Contradiction will definitely improve making awareness and we evolve our mind for non contradictory understanding.

All external conflicts are manifestation of internal dualities formed by self made perceptions leaving track of GURUs BANI.

It can bring UNITY if right perception is given to mass and revive cause of SIKHISM.

Wait for response.
 
Last edited:

ravneet_sb

Writer
SPNer
Nov 5, 2010
748
316
48
Sat Sri Akaal,

Intent of writing is to Null contradictions.
The bad situation of Punjab is
contradiction. Every Dera is selling Guru'sbani in own way.
There are many teeka and many are writing more teeka for further addition or confusion. Further these Deras Heads and Book Writers cannot discuss together to bring Punjab to a common platform as EGO formed concepts mind plays a major role.

This is little effort of self understanding without contradiction for every one.


Waheguru Ji Ka Khalsa
Waheguru Ji Ki Fateh
 

ravneet_sb

Writer
SPNer
Nov 5, 2010
748
316
48
Sat Sri Akaal,

Dalvinder Ji, please be critical about specific points like below, so that doubts n basic concept can be Null
All contradictions needs to be resolved.


ਜੇ ਮੈਂ ਪ੍ਰਮਾਤਮਾ ਨੂੰ ਚੰਗਾ ਲੱਗਣ ਲੱਗ ਜਾਵਾਂ ਤਾਂ ਇਹੋ ਮੇਰੀ ਅਸਲ ਤੀਰਥ ਯਾਤਰਾ ਹੈ ਉਸ ਨੂੰ ਜੇ ਚੰਗਾ ਲਗਿਆ ਹੀ ਨਹੀ ਤਾਂ ਸਭ ਤੀਰਥਾਂ ਤੇ ਨਹਾਤੇ ਧੋਤੇ ਦਾ ਕੀ ਫਾਇਦਾ

Is pramatma human and have favourites and non favourites. Than only by choice I can be purified.

Bhul chuk maaf for posing this question and treat me like ignorant
 

ravneet_sb

Writer
SPNer
Nov 5, 2010
748
316
48
Sat Sri Akaal,

Dalvinder Ji, please be critical about specific points like below, so that doubts n basic concept can be Null
All contradictions needs to be resolved.


ਜੇ ਮੈਂ ਪ੍ਰਮਾਤਮਾ ਨੂੰ ਚੰਗਾ ਲੱਗਣ ਲੱਗ ਜਾਵਾਂ ਤਾਂ ਇਹੋ ਮੇਰੀ ਅਸਲ ਤੀਰਥ ਯਾਤਰਾ ਹੈ ਉਸ ਨੂੰ ਜੇ ਚੰਗਾ ਲਗਿਆ ਹੀ ਨਹੀ ਤਾਂ ਸਭ ਤੀਰਥਾਂ ਤੇ ਨਹਾਤੇ ਧੋਤੇ ਦਾ ਕੀ ਫਾਇਦਾ

Is pramatma human and have favourites and non favourites. Than only by choice I can be purified.

Bhul chuk maaf for posing this question and treat me like ignorant
All children are equally receive instructions from parents and children may receive instructions,,/ ignore or don't obey.

So parmatma has no distinction of beings, we as children of nature doesn't receive instructions or obey.

Message to masses shall contain truth to follow which has no contradiction.

One should follow dictionary gurus bani and objective experience, teeka may mislead with Egoistic interpretations and confusions.

Waheguru Ji Ka Khalsa
Waheguru Ji Ki Fateh
 

Dalvinder Singh Grewal

Writer
Historian
SPNer
Jan 3, 2010
661
386
75
Sat Sri Akaal,

Written text is practical/applied approach reading understanding meaning and practical realisation of text reference of a book is limited to getting dictionary meaning of words and it usage forms.

Contents are concept are applied to Guru'sbani

It may appear false or contradictory to human ego. But GURUs BANI is above
Mine/yours but is universal SARAB SANJHI GURUBANI.

Explanation in exegesis are wonderfully written, which my writing lacks presentation of concept.

Any specific point which is contradicting universal concept shall be pointed so that I can improve on concepts in understanding and improve own self.

Contradiction will definitely improve making awareness and we evolve our mind for non contradictory understanding.

All external conflicts are manifestation of internal dualities formed by self made perceptions leaving track of GURUs BANI.

It can bring UNITY if right perception is given to mass and revive cause of SIKHISM.

Wait for response.
 
How far it is correct to say that that your approach is only right and none else out thousands other different approaches on Gurbani exegesis is a point of contention
 

ravneet_sb

Writer
SPNer
Nov 5, 2010
748
316
48
Sat Sri Akaal,

Dalvinder Ji,

After getting TRUTH no more truth needs to be found

. Nature true principles have

O no response or 1 response
Darkness or Light
True or False
Once gravity is realised, no more gravities realised, TRUTH holds.

If all teekas got TRUTH than
why more work on this.

As Truth leads to ONE

Or literary people work on teeka
As it is easy to sell books through Guru'sbani because of followance.


There shall be disclaimer on each published teeka that there can be. EGOISTIC thinking before reading this teeka and is Authors Personal Opinion.

Me too has fear of FALSE reflecting TRUTH may any false representation of GURUs BANI shall not be written. As already we have universal TRUTH in place.

If written is false. It will be contradicted.
If truth it is not contradictory.

It's foolishness EGO to contradict TRUTH.

So if writing is false, it is always contradicted. So through positive dialogue mind gets nourished and purified.

Dialogue with learned people there is immediate contradiction that appears.

My written work is always open to contradiction but if given with resolve.
Way
This is not right is never accepted, One has to give TRUTH for contradiction, and is accepted.

To associate with TRUTH is SAT SANG

My views has no value if they are not reflecting Guru'sbani.

I will be accepted only and only accepted if my mind gets TRUTH of Guru'sbani

TRUTH stays unless arrogant rulers who gets passion of rules try to destroy TRUTH and promote ignorance.
It is easy to rule on ignorance, they will never contradict.
But to rule wise and intellectual ruler mind has to be PURE (KHALSA) intelligence only gets inclined to PURITY.

Ignorance from TRUTH has ruined state home land daily receiving a WAKEUP call.Guru'sbani is only support to MIND in the situation.

Guru'sbani is without CONTRADICTION.
It is SUPREME

Waheguru Ji Ka Khalsa
Waheguru Ji Ki Fateh
 
Last edited:

Ishna

Enthusiast
Writer
SPNer
May 9, 2006
3,249
5,183
For those who can't read Punjabi may I ask if Dalvinder's opening posts claimed there are contradictions in Gurbani?

Thanks
 

Dalvinder Singh Grewal

Writer
Historian
SPNer
Jan 3, 2010
661
386
75
For those who can't read Punjabi may I ask if Dalvinder's opening posts claimed there are contradictions in Gurbani?

Thanks
What a tragedy? people start quoting me saying 'gurbani has contradictions' which I never and no where said and will never say. This is how the word 'different approaches to Gurbani' is converted to 'contradictions in Gurbani' to fulfill ego of some persons, I presume!
 

ravneet_sb

Writer
SPNer
Nov 5, 2010
748
316
48
What a tragedy? people start quoting me saying 'gurbani has contradictions' which I never and no where said and will never say. This is how the word 'different approaches to Gurbani' is converted to 'contradictions in Gurbani' to fulfill ego of some persons, I presume!
Sat Sri Akaal,

Guru'sbani have non contradictory.

GURUBANI Teekas and interpreted have contradictions in interpretation so it is requested all interpreter s to realise and discuss.
This has lead to contradictions.
It is requested to frame a system while discussing in which EGO is resolved.

It is requested to delete post which make the interpreters egoistic. If one feels contradicted. One can always respond.

This will shed EGO, and purify.

Making issues one can or can delete or ignore unacceptable content.

But the only way to get truth is self understanding or positive discussion.

In which one has to accept contradiction.

Waheguru Ji Ka Khalsa
Waheguru Ji ki Fateh.
 

Dalvinder Singh Grewal

Writer
Historian
SPNer
Jan 3, 2010
661
386
75
Sat Sri Akaal,

Dalvinder Ji, please be critical about specific points like below, so that doubts n basic concept can be Null
All contradictions needs to be resolved.


ਜੇ ਮੈਂ ਪ੍ਰਮਾਤਮਾ ਨੂੰ ਚੰਗਾ ਲੱਗਣ ਲੱਗ ਜਾਵਾਂ ਤਾਂ ਇਹੋ ਮੇਰੀ ਅਸਲ ਤੀਰਥ ਯਾਤਰਾ ਹੈ ਉਸ ਨੂੰ ਜੇ ਚੰਗਾ ਲਗਿਆ ਹੀ ਨਹੀ ਤਾਂ ਸਭ ਤੀਰਥਾਂ ਤੇ ਨਹਾਤੇ ਧੋਤੇ ਦਾ ਕੀ ਫਾਇਦਾ

Is pramatma human and have favourites and non favourites. Than only by choice I can be purified.

Bhul chuk maaf for posing this question and treat me like ignorant
God has a personality of Param Purkh: Kartta Purkh, Akal Purukh: Nirbhau, Nirvair, ajooni, Saibhang. His liking is most important.


ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ॥ (ਸਿਰੀ, ਮ:੧, ਪੰਨਾ੧੭)

ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ॥ (ਸਲੋਕਫਰੀਦ, ਪੰਨਾ੧੩੮੪)

ਜੇ ਤਿਸੁ ਭਾਵੈ ਦੇ ਵਡਿਆਈ ਜੇ ਤਿਸੁ ਭਾਵੈ ਦੇਇ ਸਜਾਇ॥ (ਆਸਾ੧ੱ, ਪੰਨਾ੪੧੭)

ਜੇ ਤੁਧ ਭਾਵੈ ਸਾਹਿਬਾ ਤੂ ਮੈ ਹਉ ਤੈਡਾ॥ (ਆਸਾ੧, ਪੰਨਾ੪੧੮)

ਜੇ ਪ੍ਰਭ ਭਾਵੈ ਤਾ ਮਹਲਿ ਬੁਲਾਵੈ॥ (ਬਿਲਾਵਲ ਮ: ੧, ਪੰਨਾ੮੩੯)

ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੇ ਥਾਉ॥ (ਰਾਮ ੫, ਪੰਨਾ੯੬੪)

ਜੋ ਤੁਧੁ ਭਾਵੈ ਸਾਈ ਭਲੀ ਕਾਰ॥ (ਜਪੁ,ਮ:੧ਪੰਨਾ੩-੪)

ਜੋ ਤੁਧੁ ਭਾਵੈ ਸੋ ਸਚੁ ਧਰਮਾ॥ਗਉ ਮ: ੫, ਪੰਨਾ੧੮੦)

ਜੋ ਤੁਧੁ ਭਾਵੈ ਸੋਈ ਕਰਣਾ॥ ( ਗਉ ਮ: ੫, ਪੰਨਾ੧੯੨)

There are many more such quotes to prove the point.
 

Dalvinder Singh Grewal

Writer
Historian
SPNer
Jan 3, 2010
661
386
75
Sat Sri Akaal,

Guru'sbani have non contradictory.

GURUBANI Teekas and interpreted have contradictions in interpretation so it is requested all interpreter s to realise and discuss.
This has lead to contradictions.
It is requested to frame a system while discussing in which EGO is resolved.

It is requested to delete post which make the interpreters egoistic. If one feels contradicted. One can always respond.

This will shed EGO, and purify.

Making issues one can or can delete or ignore unacceptable content.

But the only way to get truth is self understanding or positive discussion.

In which one has to accept contradiction.

Waheguru Ji Ka Khalsa
Waheguru Ji ki Fateh.
Why do we ask others to apply which we do not apply ourselves.
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

ਜੈਤਸਰੀ ਮਹਲਾ ੫ ਘਰੁ ੩ ॥ ੴ ਸਤਿਗੁਰ ਪ੍ਰਸਾਦਿ ॥

Jaitsree Mehla 5 Ghar 3 Ek Oangkar Satgur Parsad
.

ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥

Koee Janeiy Kvn Eha Jug Meet
.

Koee – One...

SPN on Facebook

...
Top