In Punjabi-attributeless God Explained In Japuji As Per Sggs | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

In Punjabi-attributeless God Explained In Japuji As Per Sggs

Dalvinder Singh Grewal

Writer
Historian
SPNer
Jan 3, 2010
564
361
75
ਨਿਰਗੁਣ ਪਾਰਬ੍ਰਹਮ ਦੇ ਅਮੁਲ ਗੁਣਾਂ ਦੀ ਗੁਰਬਾਣੀ ਅਨੁਸਾਰ ਵਿਆਖਿਆ- 2
ਡਾ ਦਲਵਿੰਦਰ ਸਿੰਘ ਗ੍ਰੇਵਾਲ
ਨਿਰਗੁਣ ਪਾਰਬ੍ਰਹਮ ਅਬੁਝ ਹੈ, ਅਲਖ ਹੈ, ਅਕੱਥ ਹੈ।

ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥ ੧੪ ॥(ਪੰਨਾ ੧੦੩੨)
ਅਕਥ ਕਥਉ ਨਹ ਕੀਮਤਿ ਪਾਈ॥(ਆਸਾ ਮ: ੧ ਪੰਨਾ ੪੧੨)
ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ॥ (ਆਸਾ ਮ: ੫, ਪੰਨਾ ੪੫੩)
ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ॥ (ਮਾਰੂ ਮ:੧, ਪੰਨਾ ੧੦੩੩)
ਅਕਥ ਕਥਉ ਕਿਆ ਮੈ ਜੋਰੁ॥(ਪ੍ਰਭਾਤੀ ਮ: ੧, ਪੰਨਾ ੧੩੩੧)
ਅਕਥ ਹਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ॥(ਸੋਰਠੁ ਮ:੧, ਪੰਨਾ ੬੩੫)

ਰੂਪ ਨਹੀਂ, ਵਰਨ ਨਹੀਂ, ਰੇਖ ਨਹੀਂ, ਨਾਂ ਹੀ ਰਜ, ਤਮ, ਸਤ ਗੁਣ ਹਨ ।

ਅਗਮ ਅਗੋਚਰ ਰੂਪੁ ਨ ਰੇਖਿਆ॥ (ਬਿਲਾਵਲ ਮ: ੧, ਪੰਨਾ ੮੩੮)
ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥ (ਸੋਰਠਿ ਮ: ੧, ਪੰਨਾ ੫੯੭)
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ (ਮ:੫, ਪੰਨਾ ੨੮੩)

ਬ੍ਰਹਮ ਦੀ ਹੋਂਦ
ਉਹ ਗਰਭ ਜੂਨ ਵਿਚ ਨਹੀੰ ਆਉਂਦਾ (ਅਜੂਨੀ)। ਪ੍ਰਭੂ ਦਾ ਇਹ ਗੁਣ ਅਵਤਾਰ ਸਿਧਾਂਤ ਦਾ ਖੰਡਨ ਕਰਦਾ ਹੈ।

ਤੂ ਪਾਰਬ੍ਰਹਮ ਪ੍ਰਮੇਸਰੁ ਜੋਨਿ ਨ ਆਵਹੀ॥(ਮਾਰੂ ਮ ੫, ਪੰਨਾ ੧੦੯੫)

ਅਪਣੇ ਆਪ ਤੋਂ ਹੈ।ਉਹ ਸਵੈ ਤੋਂ ਰਚਿਤ ਹੈ (ਸੈਭੰ)।

ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥ (ਜਪੁਜੀ)

ਉਹ ਅਪਣੇ ਆਪ ਵਿਚ ਪੂਰਨ ਹੈ, ਸਦਾ ਹੀ ਪੂਰਨ ਹੈ॥ਹਰ ਥਾਂ ਤੇ ਵਾਕਿਆ ਹੈ ਕੋਈ ਅਜਿਹੀ ਥਾਂ ਨਹੀਂ ਜਿਥੇ ਉਹ ਮੌਜੂਦ ਨਹੀਂ। ਉਹ ਅਪਹੁੰਚ ਹੈ:

ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ॥(ਜੈਤਸਰੀ ਮ: ੫, ਪੰਨਾ ੭੦੫)
ਪੂਰਨ ਪੂਰ ਰਹਿਉ ਸ੍ਰਬ ਠਾਈ॥(ਸਾਰੰਗ ਮ:੫, ਪੰਨਾ ੧੨੩੬)
ਪੂਰਨ ਪਾਰਬ੍ਰਹਮ ਪਰਮੇਸੁਰ ਊਚਾ ਅਗਮ ਅਪਾਰੋ॥(ਗਊੜੀ ਮ: ੫, ਪੰਨਾ ੨੧੦)

ਪਾਰਬ੍ਰਹਮੁ ਅਬਿਨਾਸੀ ਕਰਤਾ ਹੈ:

ਪਾਰਬ੍ਰਹਮੁ ਕਰਤਾ ਅਬਿਨਾਸ॥(ਗਉੜੀ ਮ: ੫, ਪੰਨਾ ੨੭੫)

ਨਿਕਟਿ ਜੀਅ ਕੈ ਸਦ ਹੀ ਸੰਗਾ ॥ ਕੁਦਰਤਿ ਵਰਤੈ ਰੂਪ ਅਰੁ ਰੰਗਾ ॥ ੧ ॥
ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥ ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥ ੧ ॥
(ਆਸਾ ਮਹਲਾ ੫, ਪੰਨਾ ੩੭੬)

ਬ੍ਰਹਮੰਡ ਉਤਪਤੀ ਤੋਂ ਪਹਿਲਾਂ ਸਿਵਾਏ ਪਾਰਬ੍ਰਹਮ ਦੇ ਇਥੇ ਕੁਝ ਵੀ ਨਹੀਂ ਸੀ ।ਚਾਰੇ ਪਾਸੇ ਧੁੰਧੂਕਾਰ ਸੀ, ਹਨੇਰਾ ਸੀ, ਧੁੰਂਦ ਸੀ। ਪਾਰਬ੍ਰਹਮ ਸੁੰਨ ਸਮਾਧੀ ਵਿਚ ਲੀਨ ਸੀ। ਕਿਤੇ ਵੀ ਕੁਝ ਨਹੀਂ ਸੀ: ਨਾ ਧਰਤਾੀ ਨਾ ਅਸਮਾਨ। ਉਸਦਾ ਹੁਕਮ ਕਿਸ ਉਤੇ ਚਲਦਾ ਜਦ ਕੋਈ ਹੈ ਹੀ ਨਹੀਂ ਸੀ। ਨਾਂ ਦਿਨ ਸੀ ਨਾਂ ਰਾਤ. ਨਾ ਸੂਰਜ ਸੀ ਨ ਚੰਦ। ਬਸ ਉਹ ਆਪ ਹੀ ਸੁੰਨ ਸਮਾਧੀ ਲਾਈ ਬੈਠਾ ਸੀ।ਨਾਂ ਕੋਈ ਖਾਣੀ ਸੀ (ਅੰਡਜ, ਜੇਰਜ, ਸੇਤਜ, ਉਤਭੁਜ ਰਾਹੀਨ ਕੋਈ ਪੈਦਾ ਹੀ ਨਹੀਂ ਸੀ ਹੋਇਆ।ਨਾ ਕਿਧਰੋਂ ਕੋਈ ਬੋਲ਼ ਉਠਦਾ ਸੀ, ਨਾਂ ਹੀ ਕੋਈ ਬੋਲੀ ਸੀ। ਨਾ ਪਉਣ ਸੀ ਨਾ ਹੀ ਪਾਣੀ ਫਿਰ ਪੌਣ-ਪਾਣੀ ਕਿਥੇ?ਨਾ ਕੁਝ ੳਪਜਦਾ ਸੀ ਨਾ ਖਪਤ ਹੁੰਦਾ ਸੀ, ਨਾ ਕੋਈ ਰਚਨਾ ਸੀ ਨਾ ਤਬਾਹੀ, ਨਾ ਕੋਈ ਆਉਣ ਜਾਣ ਭਾਵ ਮਰਨਜੰਮਣ ਸੀ।ਨਾ ਕੋਈ ਉਪਰਲਾ, ਵਿਚਕਾਰਲਾ ਜਾਂ ਹੇਠਲਾ ਮੰਡਲ ਸੀ।ਨਾ ਉਦੋ ਸੁਰਗ ਸੀ ਨਾ ਨਰਕ, ਨਾ ਮੌਤ ਸੀ ਨਾ ਵਕਤ।ਨ ਕੋਈ ਦੁਖਾਂ ਦਾ ਸੰਸਾਰ ਸੀ ਨਾ ਸੁਖ ਆਰਾਮਾਂ ਦਾ ਮੰਡਲ, ਨਾ ਹੀ ਪੈਦਾਇਸ਼ ਸੀ ਨਾ ਹੀ ਮੌਤ।ਨਾ ਕੋਈ ਆਉਂਦਾ ਸੀ ਨਾ ਕੋਈ ਜਾਂਦਾ ਸੀ। ਨਾ ਬ੍ਰਹਮਾ, ਨਾ ਵਿਸ਼ਣੂ ਤੇ ਨਾਂ ਹੀ ਸ਼ਿਵਜੀ ਸੀ।ਪਰਮਾਤਮਾ ਬਿਨਾ ਹੋਰ ਕੋਈ ਨਜ਼ਰ ਨਹੀਂ ਸੀ ਆਉਂਦਾ।………ਭਾਵ ਕਿ ਜੋ ਅੱਜ ਹੈ ਜਾਂ ਕੱਲ ਸੀ ਉਹ ਕੁਝ ਵੀ ਨਹੀੰ ਸੀ ਸਿਰਫ ਇਕੋ ਇਕ ਪ੍ਰਮਾਤਮਾ ਸੀ:

ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥ ੧ ॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ
ਨਦੀ ਨ ਨੀਰੁ ਵਹਾਇਦਾ ॥ ੨ ॥ ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ ॥ ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥ ੩ ॥ ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥ ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥ ੪ ॥ ਨਾ ਤਦਿ ਜਤੀ ਸਤੀ ਬਨਵਾਸੀ ॥ ਨਾ ਤਦਿ ਸਿਧ ਸਾਧਿਕ ਸੁਖਵਾਸੀ ॥ ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥ ੫ ॥ ਜਪ ਤਪ ਸੰਜਮ ਨਾ ਬ੍ਰਤ ਪੂਜਾ ॥ ਨਾ ਕੋ ਆਖਿ ਵਖਾਣੈ ਦੂਜਾ ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥ ੬ ॥ ਨਾ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੋੁਆਲਾ ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥ ੭ ॥ ਕਰਮ ਧਰਮ ਨਹੀ ਮਾਇਆ ਮਾਖੀ ॥ ਜਾਤਿ ਜਨਮੁ ਨਹੀ ਦੀਸੈ ਆਖੀ ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥ ੮ ॥ ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ ਨਾ ਤਦਿ ਗੋਰਖੁ ਨ ਮਾਛਿੰਦੋ ॥ ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥ ੯ ॥ ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥ ਦੇਉ ਨ ਦੇਹੁਰਾ ਗਊ ਗਾਇਤ੍ਰੀ ॥ ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥ ੧੦ ॥ ਨਾ ਕੋ ਮੁਲਾ ਨਾ ਕੋ ਕਾਜੀ ॥ ਨਾ ਕੋ ਸੇਖੁ ਮਸਾਇਕੁ ਹਾਜੀ ॥ ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥ ੧੧ ॥ ਭਾਉ ਨ ਭਗਤੀ ਨਾ ਸਿਵ ਸਕਤੀ ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥ ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥ ੧੨ ॥ ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ ਪਾਠ ਪੁਰਾਣ ਉਦੈ ਨਹੀ ਆਸਤ ॥ ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥ ੧੩ ॥ ਮਾਰੂ ਮਹਲਾ ੧, ਪੰਨਾ ੧੦੩੫)
ਅੰਤਰਜਾਮੀ
ਪਾਰਬ੍ਰਹਮ ਪ੍ਰਭ ਅੰਤਰਜਾਮੀ॥(ਮਾਝ ਮ:੫, ਪੰਨਾ ੧੦੭)

ਪਾਰਬ੍ਰਹਮ ਸੁਘੜ ਸੁਜਾਨ ਹੈ
ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ॥ (ਪ੍ਰਭਾ ਮ: ੫, ਪੰਨਾ ੧੩੪੦)

ਕ੍ਰਿਪਾਲ ਹੈ, ਦਇਆਲ ਹੈ, ਬਖਸ਼ਿੰਦ ਹੈ:
ਪਾਰਬ੍ਰਹਮ ਪ੍ਰਭ ਭਏ ਕ੍ਰਿਪਾਲ॥ (ਗਂੌਡ ਮ: ੫, ਪੰਨਾ ੮੨੬)
ਪਾਰਬ੍ਰਹਮ ਭਏ ਦਇਆਲਾ॥ (ਭੈਰਉ ਮ: ੫, ਪੰਨਾ ੧੨੭੨)
ਪਾਰਬ੍ਰਹਮ ਪੂਰਨ ਬਖਸ਼ਿੰਦ॥(ਗਂੌਡ ਮ: ੫, ਪੰਨਾ ੮੬੬)

ਪਾਰਬ੍ਰਹਮੁ ਪ੍ਰਿਤਪਾਲਕ ਹੈ:

ਪਾਰਬ੍ਰਹਮੁ ਕਰੇ ਪ੍ਰਿਤਪਾਲਾ॥ (ਸੋਰਠ ਮ: ੫, ਪੰਨਾ ੬੨੩)

ਪਾਰਬ੍ਰਹਮ ਸਭਨੀ ਥਾਂਈ ਵਿਚਰ ਰਿਹਾ ਹੈ:

ਪਾਰਬ੍ਰਹਮ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ॥ (ਸੋਰਠ ਮ: ੫, ਪੰਨਾ ੬੨੮)

ਪਾਰਬ੍ਰਹਮੁ ਸਰਬਤਰ ਜਾਣੀ ਜਾਣ ਹੈ:

ਪਾਰਬ੍ਰਹਮੁ ਪਰਮੇਸਰੋ ਸਭ ਬਿਧਿ ਜਾਨਣਹਾਰ॥(ਗਉੜੀ ਮ: ੫, ਪੰਨਾ ੩੦੦)

ਪਾਰਬ੍ਰਹਮੁ ਪਰਮੇਸਰੁ ਸੁਆਮੀ ਦੂਖ ਨਿਵਾਰਣ ਨਾਰਾਇਣੇ॥ (ਕਲਿ ਮ: ੪, ਪੰਨਾ ੧੩੨੧)

ਛਬੀਵੀਂ ਪਉੜੀ ਵਿਚ ਪਰਮਾਤਮਾ ਦੇ ਅਮੁਲ ਗੁਣਾਂ ਬਾਰੇ ਵਿਚਾਰ ਹੋਇਆ ਹੈ:
ਅਮੁਲ ਗੁਣ ਅਮੁਲ ਵਾਪਾਰ ॥

ਦੁਨੀਆਂ ਦੀ ਹਰ ਵਸਤ ਦਾ ਮੁੱਲ ਪਾਇਆ ਜਾ ਸਕਦਾ ਹੈ, ਮਿੱਟੀ, ਪੱਥਰ, ਪਾਣੀ ਤਕ ਅੱਜ ਕੱਲ ਮੁਲ ਵਿਕਦੇ ਹਨ। ਪਰ ਨਾ ਹੀ ਪਰਮਾਤਮਾ ਦਾ ਤੇ ਨਾ ਹੀ ਉਸ ਦੇ ਕਿਸੇ ਗੁਣ ਦਾ ਮੁੱਲ ਪਾਇਆ ਜਾ ਸਕਦਾ ਹੈ।ਕੋਈ ਅਮੀਰ, ਰਾਜਾ ਜਾਂ ਪਾਤਸ਼ਾਹ ਉਸ ਦੀ ਦੁਨਿਆਬੀ ਜਾਇਦਾਦ ਮਾਲਕੀ ਸਦਕਾ ਵੱਡਾ ਜਾਂ ਛੋਟਾ ਗਿਣਿਆ ਜਾਂਦਾ ਹੈ, ਉਸ ਕੋਲ ਕਿਤਨਾ ਧਨ ਹੈ, ਕਿਤਨੀ ਜਾਇਦਾਦ ਹੈ, ਕਿਤਨੀ ਸੈਨਾ ਹੈ, ਕਿਤਨਾ ਇਲਾਕਾ ਹੈ, ਕਿਤਨੀ ਤਾਕਤ ਹੈ ਇਹ ਚੀਜ਼ਾਂ ਉਸਦੇ ਵੱਡੇ ਹੋਣ ਨੂਂੰ ਦਰਸਾਉਂਦੀਆਂ ਹਨ ਪਰ ਪਰਮਾਤਮਾ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਉਸ ਦੇ ਕਿਸੇ ਵੀ ਗੁਣ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਇਸੇ ਲਈ ਉਹ ਅਮੋਲ ਹੈ, ਇਤਨਾ ਅਮੋਲ ਕਿ ਬਿਆਨਿਆ ਨਹੀਂ ਜਾ ਸਕਦਾ। ਅਮੁਲ ਦਾ ਭਾਵ ਮੁੱਲ ਰਹਿਤ ਨਹੀਂ, ਸਾਰੇ ਮੁਲਾਂ ਤੋਂ ਉਪਰ ਉਹ ਮੁੱਲ ਜੋ ਲਾਇਆ ਨ ਜਾ ਸਕੇ:

ਅਮੁਲੋ ਅਮੁਲੁ ਆਖਿਆ ਨ ਜਾਇ॥

ਉਹ ਤਾਂ ਸਾਰੀਆਂ ਮੁੱਲ ਵਾਲੀਆਂ ਪਦਵੀਆਂ ਤੋਂ ਉਪਰ ਅਮੁੱਲ ਹੈ।ਉਸ ਦੇ ਗੁਣ ਵੀ ਸਾਰੇ ਗੁਣਾਂ ਤੋਂ ਉਪਰ ਅਮੁੱਲ ਹਨ, ਕਿਉਂਕਿ ਉਸ ਦੇ ਗੁਣ ਧਾਰਨ ਕੀਤੀ ਵਸਤੂ ਨਹੀਂ ਸਗੋਂ ਉਸ ਦੇ ਗੁਣ ਉਸ ਦਾ ਸਰੂਪ ਹਨ। ਸਾਰੇ ਗਣਿ ਉਸ ਤੋਂ ਉਪਜੇ ਹਨ:

ਸਭਿ ਗੁਣ ਤੇਰੇ ਮੈ ਨਹੀ ਕੋਇ॥

ਮੈਂ ਤਾਂ ਕੀ ਜੋ ਇਕ ਨਿਗੂਣੀ ਵਸਤੂ ਹੈ ਇਹ ਤਾਂ ਸਾਰਾ ਸੰਸਾਰ ਹੀ ਉਸ ਤੋਂ ਗੁਣ ਪ੍ਰਾਪਤ ਹੈ।ਸਿਫਤ ਸਲਾਹ ਦਾ ਗੁਣ ਵੀ ਉਹ ਹਰ ਇਕ ਨੂੰ ਨਹੀਂ ਬਖਸ਼ਦਾ ਬੜੇ ਥੋੜੇ ਹਨ ਜਿਨ੍ਹਾਂ ਨੂੰ ਨਾਮ ਦੀ ਸਿਫਤ ਸਲਾਹ ਬਖਸ਼ਦਾ ਹੈ:

ਆਪੇ ਜਾਣੇ ਆਪੇ ਦੇਇ॥ ਆਖਹਿ ਸਿ ਭਿ ਕੇਈ ਕੇਇ॥

ਪਾਤਿਸ਼ਾਹਾਂ ਦੇ ਪਾਤਿਸ਼ਾਹ ਵੀ ਉਹ ਹੀ ਬਣਦੇ ਹਨ ਜਿਨ੍ਹਾਂ ਨੂੰ ਉਹ ਸਿਫਤ ਸਲਾਹ ਦਾ ਗੁਣ ਬਖਸ਼ਦਾ ਹੈ:

ਜਿਸ ਨੋ ਬਖਸੇ ਸਿਫਤ ਸਾਲਾਹ॥ ਨਾਨਕ ਪਾਤਸਾਹੀ ਪਾਤਿਸਾਹੁ॥ ਸਦਾ ਸਦਾ ਸਤਿਗੁਰ ਨਮਸਕਾਰ ॥ ਗੁਰ ਕਿਰਪਾ ਤੇ ਗੁਨ ਗਾਇ ਅਪਾਰ ॥ ਮਨ ਭੀਤਰਿ ਹੋਵੈ ਪਰਗਾਸੁ ॥ ਗਿਆਨ ਅੰਜਨੁ ਅਗਿਆਨ ਬਿਨਾਸੁ ॥ ੧ ॥ ਮਿਤਿ ਨਾਹੀ ਜਾ ਕਾ ਬਿਸਥਾਰੁ ॥ ਸੋਭਾ ਤਾ ਕੀ ਅਪਰ ਅਪਾਰ ॥ ਅਨਿਕ ਰੰਗ ਜਾ ਕੇ ਗਨੇ ਨ ਜਾਹਿ ॥ ਸੋਗ ਹਰਖ ਦੁਹਹੂ ਮਹਿ ਨਾਹਿ ॥ ੨ ॥ (ਸਾਰੰਗ ਮਹਲਾ ੫ ਅਸਟਪਦੀ ਘਰੁ ੬, ਪੰਨਾ ੧੨੩੫-੧੨੩੬)
ਤੇ ਉਹ ਗੁਣਾਂ ਦੇ ਮਾਲਿਕ ਵਾਂਗੂੰ ਅਮੁਲ ਹੋ ਜਾਂਦੇ ਹਨ। ਜਿਨ੍ਹਾ ਨੂ ਇਹ ਅਮੁਲ ਦਾਤ ਮਿਲਦੀ ਹੈ ਉਹ ਮੁਲਾਂ ਤੋਂ ਉਪਰ ਹੋ ਗਏ।

ਜੈਸਾ ਸੇਵੈ ਤੈਸਾ ਹੋਇ॥ (ਗਉੜੀ ਮ: ੧, ਪੰਨਾ ੨੨੪)
ਜਿਨਿ ਜਾਤਾ ਸੋ ਤਿਸ ਹੀ ਜੇਹਾ॥(ਦਖਣੀ ਓਅੰਕਰ ਮ: ੧, ਪੰਨਾ ੯੩੧)
ਭੇਦੁ ਜਾਣਹੁ ਮੂਲਿ ਸਾਂਈ ਜੇਹਿਆ॥ (ਆਸਾ ਮ: ੫, ਪੰਨਾ ੩੯੭)
ਇਸ ਦਾਤ ਦਾ ਲੈਣ ਦੇਣ ਵੀ ਅਮੁਲ ਹੈ । ਇਹੀ ਸਿਧਾਂਤ ੨੬ਵੀਂ ਪਉੜੀ ਵਿਚ ਸਮਝਾਇਆ ਗਿਆ ਹੈ।

ਕਈ ਵਾਰ ਅਸੀਂ ਉਸ ਵਸਤ ਨੂੰ ਵੀ ਅਮੁਲ ਕਹਿ ਦਿੰਦੇ ਹਾਂ ਜਿਸ ਦਾ ਕੋਈ ਮੁੱਲ ਨਹੀਂ ਹੁੰਦਾ।ਮਿਸਾਲ ਵਜੋਂ ਜਦੋਂ ਕੋਹਿਨੂਰ ਹੀਰਾ ਇਕ ਗਧੇ ਦੇ ਗਲ ਵਿਚ ਲਟਕਦਾ ਸੀ ਤਾਂ ਉਹ ਸੋਹਣਾ ਪੱਥਰ ਸਮਝਕੇ ਲਟਕਾ ਦਿਤਾ ਗਿਆ ਸੀ ਕੋਈ ਕੀਮਤੀ ਪੱਥਰ ਸਮਝਕੇ ਨਹੀਂ । ਜਦ ਉਸਨੂੰ ਕਿਸੇ ਜੌਹਰੀ ਨੇ ਪਛਾਣ ਲਿਆ ਤਾਂ ਥੋੜੇ ਜਿਹੇ ਪੈਸੇ ਦੇ ਕੇ ਉਸਨੇ ਘੁਮਿਆਰ ਤੋਂ ਖਰੀਦ ਲਿਆ।ਅਗੇ ਜੌਹਰੀ ਬਾਦਸ਼ਾਹ ਕੋਲ ਲੈ ਗਿਆ ਤਾਂ ਉਸ ਨੇ ਜੌਹਰੀ ਮਾਲਾ ਮਾਲ ਕਰ ਦਿਤਾ।ਅਗੇ ਕੋਹਿਨੂਰ ਦੀ ਖਿਚ ਨੇ ਰਾਜਿਆਂ ਵਿਚ ਲੜਾਈਆਂ ਪਾ ਦਿਤੀਆਂ ਤੇ ਦੁਨੀਆਂ ਦੇ ਸਭ ਤੋਂ ਵੱਡੇ ਰਾਜ ਦੀ ਮਹਾਰਾਣੀ ਦੇ ਗਲ ਜਾ ਪਿਆ।

ਪਰ ਏਥੇ ਅਮੁਲ ਦਾ ਅਰਥ ਬੜਾ ਗਹਿਰਾ ਹੈ ਜੋ ਸਿਰਫ ਵਾਹਿਗੁਰੂ ਲਈ ਜਾਂ ਵਾਹਿਗੁਰੂ ਦੇ ਗੁਣਾਂ ਲਈ ਹੀ ਵਰਤਿਆ ਗਿਆ ਹੈ।ਪਰ ਪਰਮਾਤਮਾ ਤਾਂ ਸਾਰੀਆਂ ਦੁਨਿਆਬੀ ਕੀਮਤਾਂ ਤੋਂ ਉਪਰ ਹੈ ਅਮੁਲ ਹੈ, ਅਮੁਲ ਹਨ ਉਸਦੀਆਂ ਦਾਤਾਂ ਤੇ ਅਮੁਲ ਹਨ ਉਸ ਦੇ ਗੁਣ।ਉਸ ਦਾ ਹਰ ਗੁਣ ਅਸਚਰਜ ਭਰਿਆ ਹੈ ਇਸ ਲਈ ਕਈ ਵਾਰੀ ਅਮੁਲ ਨੂੰ ਅਸਚਰਜ ਦੇ ਤੌਰ ਤੇ ਵੀ ਵਰਤਿਆ ਗਿਆ ਹੈ ਤੇ ਇਨ੍ਹਾਂ ਗੁਣਾਂ ਨੂੰ ਅਸਚਰਜ ਗੁਣ ਵੀ ਕਿਹਾ ਗਿਆ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਅਮੁਲ ਗੁਣਾਂ ਨੂੰ ਬੜੀ ਥਾਈਂ ਬਿਆਨਿਆ ਗਿਆ ਹੈ।

ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ ॥ ਅਨਿਕ ਮਹੇਸ ਬੈਸਿ ਧਿਆਨੁ ਧਰਹਿ ॥ ਅਨਿਕ ਪੁਰਖ ਅੰਸਾ ਅਵਤਾਰ ॥ ਅਨਿਕ ਇੰਦ੍ਰ ਊਭੇ ਦਰਬਾਰ ॥ ੩ ॥ ਅਨਿਕ ਪਵਨ ਪਾਵਕ ਅਰੁ ਨੀਰ ॥ ਅਨਿਕ ਰਤਨ ਸਾਗਰ ਦਧਿ ਖੀਰ ॥ ਅਨਿਕ ਸੂਰ ਸਸੀਅਰ ਨਖਿਆਤਿ ॥ ਅਨਿਕ ਦੇਵੀ ਦੇਵਾ ਬਹੁ ਭਾਂਤਿ ॥ ੪ ॥ ਅਨਿਕ ਬਸੁਧਾ ਅਨਿਕ ਕਾਮਧੇਨ ॥ ਅਨਿਕ ਪਾਰਜਾਤ ਅਨਿਕ ਮੁਖਿ ਬੇਨ ॥ ਅਨਿਕ ਅਕਾਸ ਅਨਿਕ ਪਾਤਾਲ ॥ ਅਨਿਕ ਮੁਖੀ ਜਪੀਐ ਗੋਪਾਲ ॥ ੫ ॥ ਅਨਿਕ ਸਾਸਤ੍ਰ ਸਿਮ੍ਰਿਤਿ ਪੁਰਾਨ ॥ ਅਨਿਕ ਜੁਗਤਿ ਹੋਵਤ ਬਖਿਆਨ ॥ ਅਨਿਕ ਸਰੋਤੇ ਸੁਨਹਿ ਨਿਧਾਨ ॥ ਸਰਬ ਜੀਅ ਪੂਰਨ ਭਗਵਾਨ ॥ ੬ ॥ ਅਨਿਕ ਧਰਮ ਅਨਿਕ ਕੁਮੇਰ ॥ ਅਨਿਕ ਬਰਨ ਅਨਿਕ ਕਨਿਕ ਸੁਮੇਰ ॥ ਅਨਿਕ ਸੇਖ ਨਵਤਨ ਨਾਮੁ ਲੇਹਿ ॥ ਪਾਰਬ੍ਰਹਮ ਕਾ ਅੰਤੁ ਨ ਤੇਹਿ ॥ ੭ ॥ ਅਨਿਕ ਪੁਰੀਆ ਅਨਿਕ ਤਹ ਖੰਡ ॥ ਅਨਿਕ ਰੂਪ ਰੰਗ ਬ੍ਰਹਮੰਡ ॥ ਅਨਿਕ ਬਨਾ ਅਨਿਕ ਫਲ ਮੂਲ ॥ ਆਪਹਿ ਸੂਖਮ ਆਪਹਿ ਅਸਥੂਲ ॥ ੮ ॥ ਅਨਿਕ ਜੁਗਾਦਿ ਦਿਨਸ ਅਰੁ ਰਾਤਿ ॥ ਅਨਿਕ ਪਰਲਉ ਅਨਿਕ ਉਤਪਾਤਿ ॥ ਅਨਿਕ ਜੀਅ ਜਾ ਕੇ ਗ੍ਰਿਹ ਮਾਹਿ ॥ ਰਮਤ ਰਾਮ ਪੂਰਨ ਸ੍ਰਬ ਠਾਂਇ ॥ ੯ ॥ ਅਨਿਕ ਮਾਇਆ ਜਾ ਕੀ ਲਖੀ ਨ ਜਾਇ ॥ ਅਨਿਕ ਕਲਾ ਖੇਲੈ ਹਰਿ ਰਾਇ ॥ ਅਨਿਕ ਧੁਨਿਤ ਲਲਿਤ ਸੰਗੀਤ ॥ ਅਨਿਕ ਗੁਪਤ ਪ੍ਰਗਟੇ ਤਹ ਚੀਤ ॥ ੧੦ ॥ ਸਭ ਤੇ ਊਚ ਭਗਤ ਜਾ ਕੈ ਸੰਗਿ ॥ ਆਠ ਪਹਰ ਗੁਨ ਗਾਵਹਿ ਰੰਗਿ ॥ ਅਨਿਕ ਅਨਾਹਦ ਆਨੰਦ ਝੁਨਕਾਰ ॥ ਉਆ ਰਸ ਕਾ ਕਛੁ ਅੰਤੁ ਨ ਪਾਰ ॥ ੧੧ ॥ ਸਤਿ ਪੁਰਖੁ ਸਤਿ ਅਸਥਾਨੁ ॥ ਊਚ ਤੇ ਊਚ ਨਿਰਮਲ ਨਿਰਬਾਨੁ ॥ ਅਪੁਨਾ ਕੀਆ ਜਾਨਹਿ ਆਪਿ ॥ ਆਪੇ ਘਟਿ ਘਟਿ ਰਹਿਓ ਬਿਆਪਿ ॥ ਕ੍ਰਿਪਾ ਨਿਧਾਨ ਨਾਨਕ ਦਇਆਲ ॥ ਜਿਨਿ ਜਪਿਆ ਨਾਨਕ ਤੇ ਭਏ ਨਿਹਾਲ ॥ ੧੨ ॥ ੧ ॥ ੨ ॥ ੨ ॥ ੩ ॥ ੭ ॥ (ਸਾਰੰਗ ਮਹਲਾ ੫ ਅਸਟਪਦੀ ਘਰੁ ੬, ਪੰਨਾ ੧੨੩੫-੧੨੩੬)

ਇਸ ਲਈ ਆਓ ਉਸ ਪਾਰਬ੍ਰਹਮ ਪਰਮੇਸ਼ਵਰ ਅਗੇ ਬੇਨਤੀ ਕਰੀਏ ਕਿ ਹੇ ਪੂਰਨ, ਦੁਖ ਭੰਜਨ, ਨਿਰਗੁਣ, ਨਿਰੰਕਾਰ, ਗੁਣ ਨਿਧਾਨ, ਅਪਰੰਪਰ, ਅਕਾਲ ਪੁਰਖ, ਨਿਆਸਰਿਆਂ ਦੇ ਆਸਰਾ, ਨਿਰਗੁਣਿਆਰਿਆਂ ਦੇ ਗੁਣ, ਅਚੁਤ ਅਵਿਨਾਸ਼ੀ ਪਾਰਬ੍ਰਹਮ, ਅਪਣੇ ਸੇਵਕ ਨੂੰ ਨਾਮ ਦਾਨ ਬਖਸ਼ ਤੇ ਸਦਾ ਹਿਰਦੇ ਵਿਚ ਵਸਿਆ ਰਹਿ।

ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ ॥ ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣਤਾਸ ॥ ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ ॥ ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ ॥ ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ ॥ ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ ॥ ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ ॥ ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ ॥ ੫੫ ॥(ਪੰਨਾ ੨੬੧)
 

Balbir27

Look for what is, not what you think should be
Writer
SPNer
Nov 5, 2017
95
41
Dear Sir
I wish there was some way of translating your presentation into English because I feel that I may be missing something useful to me.
Although I can read and write Punjabi, it takes a long time as the skill is rusty and I abandon the effort. Besides I believe many of the readers are unable to read Punjabi which is the reason for the SGGS quotations to be provided with an English translation.
Apologies and Kind Regards.
 

Dalvinder Singh Grewal

Writer
Historian
SPNer
Jan 3, 2010
564
361
75
Dear Sir
I wish there was some way of translating your presentation into English because I feel that I may be missing something useful to me.
Although I can read and write Punjabi, it takes a long time as the skill is rusty and I abandon the effort. Besides I believe many of the readers are unable to read Punjabi which is the reason for the SGGS quotations to be provided with an English translation.
Apologies and Kind Regards.
Understanding Japuji fully and then exegesis of the same i.e., explaining it taking examples from Sri Guru Granth Sahib is certainly a very difficult task.I started writing in English initially but found that I did not do justice because of lack of expression in the language, though I am Doctorate in English as well. Then I planned to first explain it in Gurmukhi which is now near completion. I have written full articles up to 26 steps and the remaining 12 I wish to complete with in a week. Thereafter I will start writing the English version which will now be easier for me since the matter is very clear to me.I agree with you that it would have been in English originally but the problem of deep understanding held me up. Now I hope to start the series in English as desired by you from the beginning of 2018 onwards. I am sure you will understand my problem and will give me the time. Meanwhile those who can understand Punjabi well can utilise the Punjabi version.
With regards
Dr Dalvinder Singh Grewal
 

Balbir27

Look for what is, not what you think should be
Writer
SPNer
Nov 5, 2017
95
41
Delvinder Singh Ji
I shall await your discourse in English, patiently.
Kind regards.
 

Dalvinder Singh Grewal

Writer
Historian
SPNer
Jan 3, 2010
564
361
75
Thanks for encouragement. I will surely start with english series by Jan 2017 as per your desires.
Dr Dalvinder Singh Grewal
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

This Shabad is found on Page 793 of Guru Granth Sahib Maharaj, in Raag Suhi. The Shabad here is accompanied by Manmohan Singh's translation. As is typical of Bhagat Kabir Ji, he urges the human...

SPN on Facebook

...
Top