• Welcome to all New Sikh Philosophy Network Forums!
    Explore Sikh Sikhi Sikhism...
    Sign up Log in

In Panjabi: History Of Gurdwara In Sikkim

Dalvinder Singh Grewal

Writer
Historian
SPNer
Jan 3, 2010
1,245
421
78
ਸਿਕਿਮ ਗੁਰਦਵਾਰਿਆਂ ਦਾ ਇਤਿਹਾਸ

ਡਾ ਦਲਵਿੰਦਰ ਸਿੰਘ ਗ੍ਰੇਵਾਲ

ਚੂਗਥਾਂਗ ਤੇ ਗੁਰੂ ਡਾਂਗਮਾਰ, ਦੋਨਾਂ ਗੁਰਦਵਾਰਿਆਂ ਦੀ ਜਾਣਕਾਰੀ ਏਥੋਂ ਦੇ ਵਾਸੀਆਂ ਨੇ ਹੀ ਗਿਆਨੀ ਗਿਆਨ ਸਿੰਘ ਨੂੰ 1880 ਵਿਆਂ ਵਿਚ ਦਿਤੀ ਜੋ ਉਨ੍ਹਾਂ ਦੀ ਪੁਸਤਕ ਗੁਰੂ ਖਾਲਸਾ ਤਵਾਰੀਖ ਭਾਗ 1, ਗੁਰੂ 1 (ਪਹਿਲੀ ਵਾਰ ਛਪੀ 1892 ਈਸਵੀ) ਦੇ ਪੰਨਾ ਤੇ ਇਸ ਤਰ੍ਹਾਂ ਲਿਖੀ ਮਿਲਦੀ ਹੈ।

‘ਉਥੋਂ (ਨੇਪਾਲ ਤੋਂ) ਅੱਗੇ ਸਿਕਮ ਦੇਸ ਤਾਮਲੰਗ ਸ਼ਹਿਰ ਜੋ ਉਥੋਂ ਦੀ ਰਾਜਧਾਨੀ ਹੈ, ਉਸਦੇ ਉਤਰ ਵੰਨੀ ਪਹਾੜੀ ਪਰ ਜਾ ਬੈਠੇ।ਜਦ ਮਰਦਾਨੇ ਨੇ ਰਬਾਬ ਵਜਾਇਆ ਤੇ ਸ਼ਬਦ ਗਾਇਆ ਤਾਂ ਕਈ ਆਦਮੀਆ ਦੀ ਭੀੜ ਇਕੱਠੀ ਹੋ ਗਈ।ਪਸ਼ੂ ਪੰਛੀ ਵੀ ਮੋਹਿਤ ਹੋ ਗਏ, ਗੁਰੂ ਜੀ ਦੀ ਸ਼ਕਤੀ ਦੇਖ ਕੇ ਉਥੋਂ ਦਾ ਰਾਜਾ ਭੀ ਸੇਵਕ ਬਣ ਗਿਆ ਤੇ ਅਪਣੇ ਦੇਸ ਦੀ ਜ਼ੁਬਾਨ ਤੇ ਅੱਖਰਾਂ ਵਿਚ ਬਾਬੇ ਦੀ ਬਾਣੀ ਲਿਖ ਲਈ ਜੋ ਹੁਣ ਤਾਈ ਪੜ੍ਹਦੇ ਹੋਏ ਉਹ ਲੋਗ ਨਾਨਕ ਰਿਖੀ ਨੂੰ ਮੰਨਦੇ ਹਨ। ਉਥੋਂ ਦੇ ਰਹਿਣ ਵਾਲੇ ਵਪਾਰੀ ਸੰਮਤ 1943 ਬਿ: (1886 ਈ:) ਨੂੰ ਸ੍ਰੀ ਅੰਮ੍ਰਿਤਸਰ ਆਏ ਸੇ ਤਾਂ ਉਨ੍ਹਾਂ ਨੇ ਇਹ ਪ੍ਰਸੰਗ ਸੁਨਾਯਾ ਸੀ। ਏਥੋਂ ਦਾਰਜੀਲਿੰਗ, ਚੰਗਾਨਾਮ (ਚੂੰਗਥਾਂਗ) ਨੂੰ ਦੇਖ ਕੰਚਨ ਪਰਬਤ (ਕੰਚਨਜੰਗਾ, ਜਿਸ ਦੀ ਗੋਦੀ ਵਿਚ ਗੁਰੂ ਡਾਂਗਮਾਰ ਝੀਲ ਹੈ) ਨੂੰ ਲੰਘ ਅਨੇਕ ਬਸਤੀਆਂ ਪਹਾੜਾਂ ਦਾ ਝਾਕਾ ਲੈ ਭੋਟਾਨ ਦੇਸ ਵਿਚ ਪ੍ਰਵੇਸ਼ ਕੀਤਾ’। (ਨੋਟ: ਤਾਮਲੰਗ (ਤੰਮਲੌਗ) ਸਿਕਿਮ ਦੀ ਪੁਰਾਣੀ ਰਾਜਧਾਨੀ ਸੀ ਜਿਥੋਂ ਉਠ ਕੇ ਰਾਜੇ ਨੇ ਗੰਗਟੌਕ ਨੂੰ ਰਾਜਧਾਨੀ ਬਣਾਇਆ। ਫੌਦੋਂਗ ਮੱਠ ਦੇ ਨੇੜੇ ਪਹਾੜੀ ਉਪਰ ਹੁਣ ਇਹ ਸੌ ਕੁ ਵਾਸੀਆਂ ਦਾ ਛੋਟਾ ਜਿਹਾ ਪਿੰਡ ਹੈ ਜਿਸ ਵਿਚ ਜ਼ਿਆਦਾਤਰ ਲਾਮੇ ਵਸਦੇ ਹਨ।(ਵਿਕੀਪੀਡੀਆ) ਤੰਮਲੌਗ ਲਈ ਰਾਹ ਫੋਦੌਗ ਤੋਂ ਜਾਂਦਾ ਹੈ ਜੋ ਗੰਗਟੌਕ-ਚੁੰਗਥਾਂਗ ਰਸਤੇ ਤੇ ਹੈ।
upload_2018-4-23_8-14-27.png

ਤਮਲੌਂਗ ਜ਼ਿਲਾ ਨਾਰਥ ਸਿਕਿਮ, ਲਈ ਰਸਤਾ
upload_2018-4-23_8-13-52.png


ਇਸੇ ਦੀ ਪੁਸ਼ਟੀ ਖਜ਼ਾਨ ਸਿੰਘ ਨੇ ਅਪਣੀ ਪੁਸਤਕ ‘ਹਿਸਟਰੀ ਆਫ ਦ ਸਿਖ ਰਿਲੀਜਨ’ (ਪਹਿਲੀ ਵਾਰ 1914 ਈ) ਗਿਆਨੀ ਲਾਲ ਸਿੰਘ ਸੰਗਰੂਰ ਨੇ ਅਪਣੀ ਪੁਸਤਕ ਗੁਰੂ ਖਾਲਸਾ ਤਵਾਰੀਖ, ਲਹੌਰ ਬੁਕ ਸ਼ਾਪ (ਪਹਿਲੀ ਵਾਰ 1940 ਈ) ਨੇ ਵੀ ਕੀਤੀ ਤੇ ਮੇਜਰ ਐਨ ਐਸ ਈਸਰ (1965 ਈ) ਅਤੇ ਸ: ਸੁਰਿੰਦਰ ਸਿੰਘ ਆਈ ਡੀ ਏ ਐਸ (1966 ਈ:) ਨੇ ਅਪਣੀ ਸਿਕਿਮ ਫੇਰੀ ਪਿੱਛੋਂ ਸਿੱਖ ਰਿਵੀਊ ਵਿਚ ਲਿਖੇ ਲੇਖਾਂ ਵਿਚ ਇਸ ਤਰ੍ਹਾਂ ਕੀਤੀ:

ਗੁਰੂ ਜੀ ਸਿਕਿਮ ਵਿਚ ਚੁੰਗਥਾਂਗ ਬਾਰੇ ਮੇਜਰ ਐਨ.ਐਸ. ਈਸਰ ਨੇ ਸਿੱਖ ਰਿਵੀਊ (ਜਨਵਰੀ 1965) ਵਿਚ ਆਪਣੇ ਲੇਖ ਵਿਚ ਇਸ ਤਰ੍ਹਾਂ ਲਿਖਿਆ ਹੈ:-

‘‘ਵਾਦੀ ਦੇ ਦਰਮਿਆਨ ਇਕ 30 ਫੁੱਟ ਉੱਚੀ ਟੇਕਰੀ ਹੈ ਜਿਸ ਦਾ ਘੇਰਾ 200 ਫੁੱਟ ਹੈ। ਪਿੰਡ ਦੇ ਲੋਕਾਂ ਨੇ ਇਸ ਦੇ ਇਰਦ ਗਿਰਦ ਪਹਿਲਾਂ ਚਾਰ ਫੁੱਟ ਉੱਚੀ ਦੀਵਾਰ ਉਸਾਰ ਕੇ ਸਥਾਨ ਸੁਰੱਖਿਅਤ ਕਰ ਦਿੱਤਾ। ਇਸ ਟੇਕਰੀ ਅੰਦਰ ਇਕ ਗੁਫਾ ਹੈ। ਜਿਸ ਦੇ ਮੂੰਹ ਦੇ ਗਿਰਦ ਦੀਵਾਰ ਉਸਾਰੀ ਗਈ ਹੈ। ਟੇਕਰੀ ਦੇ ਉੱਪਰ ਉਥੋਂ ਦੇ ਲੋਕਾਂ ਅਨੁਸਾਰ, ਗੁਰੂ ਜੀ ਦੇ ਚਰਨ ਪੈੜ ਚਿੰਨ੍ਹ ਹਨ। ਉਧਰ ਦੇ ਲੋਕੀ ਗੁਰੂ ਜੀ ਦੀ ਪਵਿੱਤਰ ਚਰਨ ਪੈੜ ਤੇ ਸਿੱਕੇ ਚੜ੍ਹਾਉਂਦੇ ਹਨ। ਟੇਕਰੀ ਦੇ ਪਾਸਿਆਂ ਤੋਂ ਪਾਣੀ ਟਪਕਦਾ ਹੈ। ਇਨ੍ਹਾਂ ਲੋਕਾਂ ਵਿਚ ਇਹ ਪ੍ਰਚਲਤ ਗਾਥਾ ਹੈ ਕਿ ਗੁਰੂ ਜੀ ਤਿੱਬਤ ਨੂੰ ਜਾਂਦੇ ਸਮੇਂ ਇਸ ਟੇਕਰੀ ਤੇ ਆ ਕੇ ਟਿਕੇ ਸਨ। ਨਾਲ ਲਗਦੇ ਦਰਿਆ ਦਾ ਪਾਣੀ ਗੰਧਲਾ ਸੀ ਤੇ ਪੀਣ ਲਾਇਕ ਨਹੀਂ ਸੀ ਇਸ ਲਈ ਗੁਰੂ ਜੀ ਨੇ ਪੱਥਰ ਦੀਆਂ ਬਾਹੀਆਂ ਵਿਚੋਂ ਜਲ ਵਗਾ ਕੇ ਉਥੋਂ ਦੇ ਲੋਕਾਂ ਲਈ ਪਾਣੀ ਦੀ ਮੁਸ਼ਕਲ ਦੂਰ ਕਰ ਦਿੱਤੀ। ਉਸੇ ਸਮੇਂ ਤੋਂ ਇਹ ਪਾਣੀ ਵਗ ਰਿਹਾ ਹੈ। ਗੁਰੂ ਜੀ ਦੀ ਇਸ ਯਾਤਰਾ ਸਮੇਂ ਦੇ ਹੀ ਇਹ ਚਰਨ-ਪੈੜ ਹਨ।…. ਲਾਚੁੰਗ ਗੋਂਫਾ ਦੇ ਹੈਡ ਲਾਮਾ ਸ਼੍ਰੀ ਗੈਲੋਗ ਚਾਂਗ ਚੂਬੇ ਨੇ ਮੇਜਰ ਈਸਰ ਨਾਲ ਗਲਬਾਤ ਵਿਚ ਚੁੰਗਥਾਂਗ ਦੇ ਟਿਲੇ ਤੇ ੳਾਉਣ ਵਾਲੇ ਸੰਤ ਦਾ ਨਾਮ ‘ਪੰਜਾਬ ਦੇ ਗੁਰੂ ਰਿੰਪੋਸ਼ੇ ਗੁਰੁ ਨਾਨਕ’ ਦੱਸਿਆ ਤੇ ਚਾਵਲ, ਕੇਲੇ ਪੱਤੇ ਤੇ ਚਸ਼ਮੇ ਦਾ ਗੁਰ ਨਾਨਕ ਨਾਲ ਜੁੜਿਆ ਹੋਇਆ ਦਸਿਆ।ਉਸ ਨੇ ਪਿਆਕੋਚਿਨ ਪਿੰਡ ਵਿਚ (ਜੋ ਖੋਰਾ ਲਾ ਦੇ ਨੇੜੇ ਹੈ ਤੇ ਤਿਬਤ ਦੀ ਚੁੰਭੀ ਵਾਦੀ ਨਾਲ ਜੋੜਦਾ ਹੈ) ਪੱਥਰ ਉਪਰ ਹਿੰਦੀ ਜਾਂ ਗੁਰਮੁਖੀ ਵਿਚ ਪੱਥਰ ਉਪਰ ਇਸ ਬਾਰੇ ਉਕਰੇ ਹੋਣ ਬਾਰੇ ਵੀ ਦੱਸਿਆ।‘(ਸਿੱਖ ਰਿਵੀਊ ਜਨਵਰੀ 1965, ਪੰਨਾ 21-26)

ਇਕ ਹੋਰ ਲੇਖ ਵਿਚ ਸਰਦਾਰ ਸੁਰਿੰਦਰ ਸਿੰਘ (ਆਈ.ਡੀ.ਏ.ਐਸ.) ਨੇ ਗੁਰੂ ਨਾਨਕ ਦੇਵ ਜੀ ਬਾਰੇ ਚੁੰਗਥਾਂਗ ਜਾਣ ਪਿਛੋਂ ਸਿਕਿਮ ਵਿਚ ਪ੍ਰਚਲਤ ਗਾਥਾਵਾਂ ਬਾਰੇ ਲਿਖਿਆ ਹੈ ਜੋ ਉਪਰੋਕਤ ਤੱਥਾਂ ਨਾਲ ਮੇਲ ਖਾਂਦਾ ਹੈ।

‘ ‘ਜਦ ਗੁਰੂ ਨਾਨਕ ਦੇਵ ਜੀ ਏਸ ਇਲਾਕੇ ਵਿਚ ਆਏ ਤਾਂ ਉਨ੍ਹਾਂ ਨੇ ਆਪਣੇ ਨਾਲ ਕੇਲੇ ਦੇ ਪੱਤਿਆਂ ਵਿਚ ਲਪੇਟ ਕੇ ਕਾਫੀ ਚੌਲ ਲਿਆਂਦੇ (ਇਹ ਰਿਵਾਜ਼ ਹੁਣ ਸਮੁੱਚੇ ਤਿੱਬਤ ਵਿਚ ਹੈ)। ਕੇਲੇ ਦੇ ਪੱਤੇ ਤੇ ਚਾਵਲ ਉਨ੍ਹਾਂ ਪਹਾੜੀ ਲੋਕਾਂ ਲਈ ਅਜੂਬਾ ਹਨ। ਗੁਰੂ ਜੀ ਕੋਲੋਂ ਜਦ ਉਨ੍ਹਾਂ ਨੇ ਇਸ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਕੁਝ ਚਾਵਲ ਤੇ ਕੇਲੇ ਦੇ ਪੱਤੇ ਦਿੱਤੇ ਤੇ ਕਿਹਾ, ‘‘ਜਾਓ ਇਸ ਵਿਚੋਂ ਕੁਝ ਚੌਲ ਸਾਰੀ ਵਾਦੀ ਵਿਚ ਖਿੰਡਾ ਦਿਉ ਤੇ ਕੇਲੇ ਦੇ ਪੱਤੇ ਕਿਸੇ ਕੋਨੇ ਤੇ ਦਬਾ ਦਿਉ।’ ਉਨ੍ਹਾਂ ਸਿਕਿਮੀਆਂ ਨੇ ਉਵੇਂ ਕੀਤਾ। ਸਮਾਂ ਪਾ ਕੇ ਵਾਦੀ ਵਿਚ ਬਹੁਤ ਚੌਲ ਹੋਏ ਤੇ ਕੇਲੇ ਦੇ ਬਗੀਚੇ ਬਣ ਗਏ। ਲੋਕਾਂ ਦਾ ਇਹ ਯਕੀਨ ਅੱਜ ਵੀ ਪੱਕਾ ਹੈ ਕਿ ਧਾਨ ਦੀ ਇਹ ਭਰਪੂਰ ਖੇਤੀ ਤੇ ਕੇਲਿਆਂ ਦੇ ਬਾਗ ਗੁਰੂ ਨਾਨਕ ਦੇਵ ਜੀ ਦੀ ਦੇਣ ਹਨ। ਮੱਕੀ ਤੇ ਸੇਬਾਂ ਦੀ ਇਸ ਧਰਤੀ ਵਿਚ ਪਹਿਲਾਂ ਪਹਿਲ ਇਹੋ ਥਾਂ ਹੁੰਦੀ ਸੀ ਜਿੱਥੇ ਚੌਲ ਤੇ ਕੇਲੇ ਹੁੰਦੇ ਸਨ। ਸਿਕਿਮ (ਡੇਨ ਜ਼ਾਂਗ) ਦਾ ਮਤਲਬ ਵੀ ਹੈ ਚੌਲਾਂ ਦੀ ਧਰਤੀ, ਜੋ ਇਸੇ ਤੋਂ ਹੀ ਪਿਆ ਦੱਸਿਆ ਜਾਂਦਾ ਹੈ।

ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਸ਼ਤਾਬਦੀ (ਸੰਨ 1969 ਈ:) ਮਨਾਉਣ ਵੇਲੇ ਪੰਜਾਬੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਦੇ ਡਾ: ਗੰਡਾ ਸਿੰਘ (ਪੰਜਾਬ ਪਾਸਟ ਐਂਡ ਪ੍ਰੈਜ਼ੈਂਟ, 1969, ਪੰਨਾ 327-333) ਡਾ: ਹਰਬੰਸ ਸਿੰਘ ਤੇ ਡਾ: ਸੁਰਿੰਦਰ ਸਿੰਘ ਕੋਹਲੀ (ਟ੍ਰੇਵਲਜ਼ ਆਫ ਗੁਰੂ ਨਾਨਕ, ਪੰਨਾ 117-119) ਅਤੇ ਸਥਾਪਿਤ ਵਿਸ਼ਵ ਪ੍ਰਸਿਧ ਖੋਜੀ ਡਾ: ਤ੍ਰਿਲੋਚਨ ਸਿੰਘ ਗੁਰੂ ਨਾਨਕ ਫਾਊਂਡਰ ਆਫ ਸਿਖਿਇਜ਼ਮ, ਗੁਰਦਵਾਰਾ ਪ੍ਰਬੰਧਕ ਕਮੇਟੀ ਦਿਲੀ, 1969) ਨੇ ਡੂੰਘੀਆਂ ਖੋਜੀਆਂ ਕੀਤੀਆਂ ਤੇ ਛਪਵਾਈਆਂ ਜਿਨ੍ਹਾਂ ਸਭ ਵਿਚ ਗੁਰੂ ਨਾਨਕ ਦੇਵ ਜੀ ਦੀ ਸਿਕਿਮ ਯਾਤਰਾ ਨੂੰ ਵਿਸਥਾਰ ਨਾਲ ਬਿਆਨਿਆ ਗਿਆ ਹੈ।

ਡਾ: ਤ੍ਰਿਲੋਚਨ ਸਿੰਘ (1969 ਈ) ਨੇ ਲਿਖਿਆ: ਗੰਗਟੌਕ (ਸਿਕਿਮ ਦੀ ਰਾਜਧਾਨੀ) ਤੋਂ 100 ਕਿਲੋਮੀਟਰ ਉਪਰ ਮੱਠ ਹੈ ਜਿਥੇ ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ ਸਾਂਭੀਆਂ ਹੋਈਆਂ ਹਨ… ਇਸ ਥਾਂ ਨੂੰ ਲੋਕ ਨਾਨਕਥਾਂਗ ਕਹਿੰਦੇ ਹਨ।ਵਾਦੀ ਦੇ ਵਿਚਕਾਰ ਇਕ ਤੀਹ ਫੁੱਟ ਉਚਾ 200 ਫੁੱਟ ਘੇਰੇ ਦਾ ਪੱਥਰ ਹੈ ਜਿਸ ਉਦਾਲੇ ਪਿੰਡ ਦੇ ਲੋਕਾਂ ਨੇ 4 ਫੁੱਟ ਉੱਚੀ ਦੀਵਾਰ ਪੱਥਰ ਦੀ ਸੁਰਖਿਆ ਲਈ ਬਣਾ ਦਿਤੀ ਹੈ।ਇਸ ਪੱਥਰ ਅੰਦਰ ਗੁਫਾ ਹੈ ਜਿਸ ਦਾ ਮੂੰਹ ਪੱਥਰਾਂ ਨਾਲ ਢਕ ਦਿਤਾ ਗਿਆ ਹੈ। ਪੱਥਰ ਉਪਰ ਪੈਰਾਂ ਦੇ ਨਿਸ਼ਾਨ ਹਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਮੰਨਾ ਜਾਂਦੇ ਹਨ।ਪੱਥਰ ਦੀ ਬਾਹੀ ਵਿਚ ਚਸ਼ਮੇ ਵਿਚੋਂ ਲਗਾਤਾਰ ਜਲ ਵਹਿੰਦਾ ਹੈ ।….ਗੁਰੂ ਨਾਨਕ ਦੇਵ ਜੀ ਇਸ ਪੱਥਰ ਢੇਰ ਦੀ ਗਫਿਾ ਵਿਚ ਰਾਤ ਰਹੇ। ਦਰਿਆ ਦਾ ਪਾਣੀ ਗੰਧਲਾ ਹੋਣ ਕਰਕੇ ਗੁਰੂ ਜੀ ਨੇ ਪਥਰ ਦੀ ਬਾਹੀ ਵਿਚੋਂ ਚਸ਼ਮਾ ਵਗਾਇਆ।ਗੁਰੂ ਜੀ ਕੋਲ ਜੋ ਚਾਵਲ ਤੇ ਕੇਲੇ ਦੇ ਪਤੇ ਸਨ ਉਹ ਉਨ੍ਹਾਂ ਨਾਲ ਦੀ ਪੈਲੀ ਵਿਚ ਬੀਜੇ ਜਿਸ ਕਰਕੇ ਇਥੇ ਉਦੋਂ ਤੋਂ ਹੀ ਚਾਉਲਾਂ ਤੇ ਕੇਲਿਆਂ ਦੀ ਖੇਤੀ ਸ਼ੁਰੂ ਹੋਈ।ਹਿਮਾਲਿਆ ਵਿਜੇਤਾ ਮਿਸਟਰ ਸੋਨਾਮ ਗਿਆਤਸੋ ਇਸ ਨੂੰ ਗੁਰੂ ਨਾਨਕ ਦੇਵ ਜੀ ਦਾ ਕ੍ਰਿਸ਼ਮਾਂ ਮੰਨਦੇ ਹਨ।(ਪੰਨਾ 360-361)

ਫਰਵਰੀ-ਮਾਰਚ 1970 ਦੇ ਸਿੱਖ ਰਿਵੀਊ ਦੇ ਗੁਰੂ ਨਾਨਕ ਅੰਕ ਦੇ ਪੰਨਾ 230 ਤੋਂ 236 ਤੇ ਮੇਜਰ ਈਸਰ ਤੇ ਸ: ਸੁਰਿੰਦਰ ਸਿੰਘ ਆਈ ਡੀ ਏ ਐਸ ਦੇ ਲੇਖ ਦੁਬਾਰਾ ਛਾਪੇ ਗਏ।

ਇਸ ਬਾਰੇ ਇਨਸਾਈਕਲੋਪੀਡੀਆ ਆਫ ਸਿਖਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ, 1992, ਪੰਨਾ 469 ਵਿਚ ਵੀ ਐਂਟਰੀ ਚੁੰਗਤੌਗ (ਟੀ ਐਸ ਰਾਜੂ) ਦਰਜ ਕੀਤੀ ਗਈ।ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰ ਅੰਮ੍ਰਿਤਸਰ ਵਲੋ ਛਾਪੇ ਗੁਰਦਵਾਰਾ ਕੋਸ਼, 2013 (ਸੰ ਡਾ: ਜਸਬੀਰ ਸਿੰਘ ਸਰਨਾ ਤੇ ਦਿਲਜੀਤ ਸਿੰਘ ਬੇਦੀ) ਐਂਟਰੀ ‘ਸਿਕਿਮ’ ਪੰਨਾ 78-79 ਤੇ ਛਾਪੀ ਗਈ ਜਿਸ ਵਿਚ ਦੋਨੋਂ ਸਿਕਿਮ ਗੁਰਦਵਾਰਿਆ ਦਾ ਜ਼ਿਕਰ ਆਇਆ। ਇਕ ਲੇਖ ਸ: ਅਮਰਜੀਤ ਸਿੰਘ ਸੋਢੀ ਦਾ ਗੁਰਦਵਾਰਾ ਲਾਮਾ ਸਾਹਿਬ ਸੀਸ ਗੰਜ ਨਵੀਂ ਦਿਲੀ ਵਿਚ ਮਾਰਚ 1997 ਵਿਚ ਛਪਿਆ।

ਇਸ ਸਥਾਨ ਦੀ ਖੋਜ ਕਰਦਿਆਂ ਉਥੋਂ ਦੇ ਲਾਮਿਆਂ ਤੇ ਸਥਾਪਿਤ ਅਧਿਕਾਰੀਆਂ ਦੀਆਂ ਇੰਟਰਵਿਊ ਲੇਖਕ ਨੇ ਲਈਆਂ ਜਿਨ੍ਹਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਸਿਕਿਮ ਆਉਣ ਦੀ ਸ਼ਾਹਦੀ ਭਰੀ:



ਲ਼ਾਚਿਨ ਦੇ ਹੈਡਲਾਮਾ ਨਾਲ ਮੁਲਾਕਾਤ

ਸਥਾਨ: ਲਾਚੇਨ ਸਮਾਂ: ਜੁਲਾਈ 1988

ਦਸਗ੍ਰੇਵਾਲ: ਇਸ ਗੋਂਫਾ ਵਿਚ ਤੁਸੀਂ ਕਿਸ ਦੀ ਪੂਜਾ ਕਰਦੇ ਹੋ?

ਮੁਖੀ ਲਾਮਾ: ਅਸੀਂ ਗੁਰੂ ਰਿੰਪੋਸ਼ ਦੀ ਪੂਜਾ ਕਰਦੇ ਹਾਂ ਜਿਸ ਨੂੰ ਤੁਸੀਂ ਗੁਰੂ ਨਾਨਕ ਕਹਿੰਦੇ ਹੋ।

ਦਸਗ੍ਰੇਵਾਲ: ਕੀ ਗੁਰੂ ਨਾਨਕ ਲਾਚਿਨ ਆਏ ਸਨ?

ਮੁਖੀ ਲਾਮਾ: ਮੇਰੀ ਹਿੰਦੀ ਚੰਗੀ ਨਹੀਂ ਸੋ ਮੈਂ ਚੰਗੀ ਤਰ੍ਹਾਂ ਸਮਝਾ ਨਹੀਂ ਸਕਦਾ।ਤਿੱਬਤ ਜਾਂ ਲੇਪਚਾ ਭਾਸ਼ਾ ਵਿਚ ਚੰਗੀ ਤਰ੍ਹਾਂ ਦੱਸ ਸਕਦਾ ਹਾਂ।

ਦਸਗ੍ਰੇਵਾਲ: (ਪਾਸ ਖੜੇ੍ਹ ਇਕ ਸਕੂਲੀ ਵਿਦਿਆਰਥੀ ਵਲ ਦੇਖਕੇ) ਇਹ ਵਿਦਿਆਰਥੀ ਜੋ ਮੈਨੂੰ ਏਥੇ ਲੈ ਕੇ ਆਇਆ ਹੈ, ਤਿੱਬਤੀ ਵੀ ਜਾਣਦਾ ਹੈ ਲੇਪਚਾ ਵੀ ਹਿੰਦੀ ਵੀ ਤੇ ਅੰਗ੍ਰੇਜ਼ੀ ਵੀ। ਅਸੀ ਇਸ ਦੀ ਮਦਦ ਲਵਾਂਗੇ।(ਦੋਭਾਸ਼ੀਏ ਦੇ ਹਾਂ ਕਹਿਣ ਪਿੱਛੋਂ)

ਦਸਗ੍ਰੇਵਾਲ: ਕੀ ਏਥੇ ਗੁਰੂ ਨਾਨਕ ਦੇਵ ਜੀ ਆਏ?

ਮੁਖੀ ਲਾਮਾ: ਗੁਰੂ ਨਾਨਕ ਜੀ ਇਸ ਜਗਾ ਵੀ ਸਿਕਿਮ ਦੇ ਹੋਰ ਥਾਵੀਂ ਵੀ ਆਏ। ਇਸ ਬਾਰੇ ਸਾਡੀਆਂ ਧਾਰਮਿਕ ਕਿਤਾਬਾਂ ਵਿਚ ਵੀ ਲਿਖਿਆ ਮਿਲਦਾ ਹੈ।ਤਿੱਬਤ ਤੋਂ ਆ ਕੇ ਗੁਰੂ ਨਾਨਕ ਸਾਰੇ ਸਿਕਿਮ ਵਿਚ ਘੁੰਮੇ।ਤਿਬਤ ਵਿਚ ਇੱਕ ਚਾਉਲ (ਕੋਇਲ) ਨਾਂ ਦੀ ਥਾਂ ਹੈ। ਏਥੋਂ ਦਾ ਰਾਜਾ ਕਦੇ ਵੀ ਰੱਬ ਨੂੰ ਨਹੀਂ ਸੀ ਮੰਨਦਾ।ਉਸ ਨੇ ਗੁਰੂ ਨਾਨਕ ਨੂੰ ਜੇਲ੍ਹ ਵਿਚ ਪਾ ਦਿਤਾ।ਗੁਰੂ ਨਾਨਕ ਜੇਲ੍ਹ ਵਿਚੋਂ ਅਪਣੇ ਆਪ ਬਾਹਰ ਆ ਗਏ।ੁਰਾਜੇ ਨੇ ਗੁਰੂ ਜੀ ਨੂੰ ਪੱਥਰਾਂ ਨਾਲ ਬੰਨ੍ਹ ਕੇ ਡੂੰਘੇ ਪਾਣੀ ਵਿੱਚ ਸੁੱਟਵਾ ਦਿਤਾ। ਗੁਰੂ ਨਾਨਕ ਤਰ ਕੇ ਪਾਰ ਆ ਗਏ।ਹੈਰਾਨ ਹੋਇਆ ਰਾਜਾ ਗੁਰੂ ਜੀ ਦੇ ਪੈਰਾਂ ਤੇ ਡਿੱਗ ਪਿਆ। ਉਸਨੇ ਗੁਰੂ ਜੀ ਨੂੰ ਮਹਿੰਗੇ ਵਸਤਰ ਭੇਟ ਕੀਤੇ ਜੋ ਇਸ ਗੋਂਫਾ ਵਿਚ ਸੰਭਾਲੇ ਹੋਏ ਹਨ।ਗੋਂਫਾ ਵਿਚ ਉਸ ਦੀ ਮੂਰਤੀ ਉਦਾਲੇ ਤੁਸੀਂ ਰਾਜੇ ਦੇ ਭੇਟ ਕੀਤੇ ਇਹੋ ਕਪੜੇ ਪਹਿਨੇ ਦੇਖੋਗੇ। ਇਹ ਅਸੀਂ ਤਾਲੇ ਅੰਦਰ ਬੰਦ ਕਰਕੇ ਰੱਖਦੇ ਹਾਂ ਤੇ ਕਿਸੇ ਖਾਸ ਦਿਨ ਹੀ ਬਾਹਰ ਕੱਢਦੇ ਹਾਂ।(ਲੇਖਕ ਨੇ ਇਹ ਬਸਤਰ 15 ਫੁੱਟ ਉੱਚੀ ਮੂਰਤੀ ਦੇ ਉਦਾਲੇ ਵੀ ਵੇਖੇ ਤੇ ਸੰਭਾਲੇ ਹੋਏ ਹਨ ।ਲਾਮਿਆ ਨੇ ਦਸਿਆ ਕਿ ਏਥੇ ਦੀ ਮੁੱਖ ਪੂਜ ਮੂਰਤੀ ਇਹੋ ਹੈ ਜਿਸ ਨੂੰ ਉਹ ਸਾਰੇ ਪੁਜਦੇ ਹਨ।ਛੇ ਫੁੱਟ ਦੀ ਇਕ ਹੋਰ ਮੂਰਤੀ ਨੂੰ ਵੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਦਸਿਆ ਗਿਆ।ਮਹਾਤਮਾ ਬੁੱਧ ਤੇ ਹੋਰ ਬੋਧ ਮਹਾਂਪੁਰਸ਼ਾਂ ਦੀਆਂ ਮੂਰਤੀਆਂ ਵੀ ਸਨ।ਗੁਰੂ ਨਾਨਕ ਦੇਵ ਜੀ ਦੀ ਮੂਰਤੀ ਉਦਾਲੇ ਦੋ ਚੋਗੇ ਸਨ ਇੱਕ ਲਾਲ ਤੇ ਇੱਕ ਨੀਲਾ।ਮੱਖ ਲਾਮੇ ਅਨੁਸਾਰ ਲਾਲ ਖੁਦ ਪ੍ਰਮਾਤਮਾ ਨੇ ਗੁਰੂ ਜੀ ਨੇ ਦਿਤਾ ਤੇ ਨੀਲਾ ਚੋਗਾ ਤਿਬਤ ਵਿਚ ਚਾਉਲ ਦੇ ਰਾਜੇ ਨੇ ਦਿਤਾ ਸੀ।ਚੋਗਾ ਬੜੀ ਚੰਗੀ ਤਰ੍ਹਾਂ ਨਾਲ ਇਕ ਸ਼ੀਸ਼ੇ ਦੀ ਅਲਮਾਰੀ ਵਿਚ ਸੰਭਾਲਿਆ ਹੋਇਆ ਸੀ।ਉਸ ਨੇ ਮੈਨੂੰ ਗੁਰੂ ਜੀ ਦੇ ਪੱਥਰ ਉਪਰ ਉਕਰੇ ਪਦ ਚਿੰਨ੍ਹ ਵੀ ਦਿਖਾਏ ਤੇ ਗੁਰੂ ਜੀ ਦਾ ਕਮੰਡਲ ਵੀ)

ਦਸਗ੍ਰੇਵਾਲ: ਇਹ ਪਦ-ਚਿੰਨ੍ਹ ਤੁਹਾਨੂੰ ਕਿੱਥੇ ਮਿਲੇ?

ਮੁਖੀ ਲਾਮਾ: ਇਹ ਪਦ-ਚਿੰਨ੍ਹ ਥਾਂਗੂ ਵਿੱਚ ਇੱਕ ਪਥਰ ਤੇ ਉਕਰੇ ਹੋਏ ਸਨ।ਅਸੀਂ ਉਸ ਥਾਂ ਇੱਕ ਮੇਲਾ ਵੀ ਮਨਾਉਂਦੇ ਸਾਂ ਤੇ ਇਨ੍ਹਾਂ ਚਰਨ ਚਿੰਨ੍ਹਾਂਦੀ ਪੂਜਾ ਵੀ ਕਰਦੇ ਸਾਂ।ਸੜਕ ਬਣਾਉਂਦੇ ਵਕਤ ਇਹ ਹੋਰ ਪੱਥਰਾਂ ਨਾਲ ਉਡਾ ਦਿਤਾ ਗਿਆ।ਬੜੀ ਮਸ਼ਕਤ ਬਾਦ ਸਾਨੂੰ ਇਹ ਚਰਨ-ਚਿੰਨ੍ਹ ਤੀਸਤਾ ਦiੋਰਆ ਵਿਚੋਂ ਮਿਲਿਆ ਸੀ।ਬਿਨਾ ਕਿਸੇ ਖਰੋਚ ਦੇ ਮੂਰਤੀ ਮਿਲੀ।ਅਸੀਂ ਪੂਰੀ ਸ਼ਰਧਾ ਤੇ ਮਾਣ ਸਨਮਾਨ ਨਾਲ ਇਹ ਪਦਚਿੰਨ੍ਹ ਏਥੇ ਲਿਆ ਕੇ ਗੋਂਫਾ ਵਿੱਚ ਸਥਾਪਿਤ ਕੀਤਾ।

ਦਸਗ੍ਰੇਵਾਲ:ਕੀ ਗੁਰੂ ਨਾਨਕ ਦੇਵ ਜੀ ਸਿਕਿਮ ਵਿਚੇ ਹੋਰਾਂ ਥਾਂਈਂ ਵੀ ਗਏ?

ਮੁੱਖੀ-ਲਾਮਾ:ਗੁਰੂ ਨਾਨਕ ਸਿਕਿਮ ਵਿਚ ਕਈ ਥਾਂਈਂ ਗਏ।ਸਾਡੀਆਂ ਦਸਤਾਵੇਜ਼ਾਂ ਅਨੁਸਾਰ ਏੇਥੇ ਉਹ 85 ਦਿਨ ਰਹੇ।ਕਿਤਾਬ ਇਸ ਵੇਲੇ ਮੇਰੇ ਕੋਲ ਨਹੀਂ, ਮੇਰੇ ਘਰ ਹੈ। ਮੈਂ ਕੱਲ੍ਹ ਆਉਂਦਾ ਹੋਇਆ ਲੈ ਆਵਾਂਗਾ ਤੇ ਤੁਹਾਨੂੰ ਵਿਖਾਵਾਂਗਾ।ਇਸ ਕਿਤਾਬ ਵਿਚ ਗੁਰੂ ਨਾਨਕ ਦੀ ਜ਼ਿੰਦਗੀ ਤੇ ਸਿਕਿਮ ਦੀ ਯਾਤਰਾ ਦੀ ਸਾਰੀ ਕਹਾਣੀ ਹੈ।

ਦਸਗ੍ਰੇਵਾਲ: ਕੀ ਤੁਸੀਂ ਉਨ੍ਹਾਂ ਥਾਵਾਂ ਦੇ ਨਾਉਂ ਦਸ ਸਕਦੇ ਹੋ ਜਿੱਥੇ ਜਿੱਥੇ ਗੁਰੁ ਨਾਨਕ ਦੇਵ ਜੀ ਗਏ?

ਮੁੱਖੀਲਾਮਾ: ਏਥੋਂ ਛੇ ਕਿਲੋਮੀਟਰ ਦੂਰ ਜੌੜੇ ਪੁਲਾਂ ਦੇ ਕੋਲ ਗਰਮ ਪਾਣੀ ਦਾ ਚਸ਼ਮਾ ਹੈ। ਇਹ ਗਰਮ ਪਾਣੀ ਦੇ ਚਸ਼ਮੇ ਗੁਰੂ ਜੀ ਨੇ ਹੀ ਚਾਲੂ ਕੀਤੇ।ਉਹ ਚੁੰਗਥਾਂਗ ਵੀ ਗਏ ਤੇ ਪੈਡੌਗ ਤੇ ਮੰਗਨ ਵੀ ਗਏ।ਉਥੇ ਉਨ੍ਹਾਂ ਦੇ ਨਿਸ਼ਾਨ ਕੋਈ ਨਹੀਂ ਪਰ ਨਾਲੁੰਗ ਤੇ ਥਾਂਗੂ ਵਿਚ ਉਨ੍ਹਾਂ ਦੇ ਨਿਸ਼ਾਨ ਜ਼ਰੂਰ ਹਨ, ਕੈਲੇਪ ਤੇ ਥਾਂਗੂ ਵਿਚਕਾਰ ਇੱਕ ਵੱਡੇ ਪੱਥਰ ਉੱਪਰ ਹਨ। ਗੁਰੂ ਨਾਨਕ ਤਿੱਬਤ ਵਲੋਂ ਥਾਂਗੂ ਆਏ ਸਨ ਤੇ ਉਥੇ ਕੁਝ ਦਿਨ ਰਹੇ।ਸ਼ਾਇਦ ਯੁਮਥਾਂਗ ਤੋਂ ਸਾਬੂਲਾ ਰਾਹੀਂ ਏਥੇ ਆਏ ਹੋਣਗੇ।ਚੁੰਗਥਾਂਗ ਤੋਂ ਗੁਰੂ ਜੀ ਯੋਕਸੋਮ ਗਏ ।ਸਿਕਿਮ ਵਿਚ ਲਗਭਗ 100 ਥਾਵਾਂ ਤੇ ਗਏ।ਉਹ ਮੁਗੂਥਾਂਗ ਵੀ ਗਏ।ਇਕ ਥਾਂ ਹੈ ਚੀਦਿੰਗ (ਕੀਦਿੰਗ) ਮੁਗੂਥਾਂਗ ਤੋਂ 6 ਕਿਲੋਮੀਟਰ ਉੱਤਰ ਵਲ। ਉਥੇ ਇਕ ਚਟਾਨ ਤੇ ਗੁਰੂ ਜੀ ਦੇ ਹੱਥਾਂ ਦੇ ਨਿਸ਼ਾਨ ਹਨ।ਉਥੋਂ ਤਿੱਬਤ ਹੁੰਦੇ ਹੋਏ ਗੁਰੂਡਾਂਗਮਾਰ ਜਾ ਕੇ ਆਰਾਮ ਕੀਤਾ।ਉਹ ਥਾਂਗੂ ਤੋਂ ਸਾਬੂਲਾ, ਯੁਮਥਾਂਗ ਤੇ ਲਾਚੁੰਗ ਗਏ। ਗੁਰੂ ਨਾਨਕ ਜੀ ਦੇ ਹੱਥਾਂ ਦੇ ਚਿੰਂਨ੍ਹ ਮੁਨਸ਼ੀਥਾਂਗ ਗਰਮ ਪਾਣੀ ਦੇ ਚਸ਼ਮੇ ਨੇੜੇ ਹਨ। ਇਹ ਗਰਮ ਪਾਣੀ ਦਾ ਚਸ਼ਮਾਂ ਵੀ ਗੁਰੂ ਜੀ ਨੇ ਹੀ ਕੱਢਿਆ।ਉਹ ਤਿੱਬਤ ਵਿਚ ਸਾਕਿਆ ਤੇ ਸਾਮਿਆ ਮੱਠਾਂ ਵਿਚ ਵੀ ਗਏ।ਇਸ ਸਭ ਦਾ ਵਿਸਥਾਰ ਸਾਡੀ ਕਿਤਾਬ ਵਿਚ ਹੈ। ਤੁਹਾਨੂੰ ਘਰੋਂ ਲਿਆਕੇ ਵਿਖਾਵਾਂਗਾ।

ਦਸਗ੍ਰੇਵਾਲ: ਤੁਹਾਡਾ ਘਰ iੱਕੱਥੇ ਹੈ? ਮੈਂ ਤੁਹਾਡੇ ਨਾਲ ਅੱਜ ਹੀ ਚਲਦਾ ਹਾਂ।

ਮੁੱਖੀ ਲਾਮਾ: ਅੁਥੇ ਤੁਸੀਂ ਨਹੀਂ ਜਾ ਸਕਦੇ। ਮੇਰਾ ਘਰ ਤਿਬਤ ਵਿਚ ਹੱਦ ਦੇ ਪਾਰ ਹੈ ਜਿੱਥੋਂ ਮੈਂ ਆਉਂਦਾ ਜਾਂਦਾ ਰਹਿੰਦਾ ਹਾਂ।

ਦਸਗ੍ਰੇਵਾਲ: ਤਾਸ਼ੀ ਡਿੱਲੇ॥

ਮੁਖੀ ਲਾਮਾ: ਤਾਸ਼ੀ ਡਿੱਲੇ

(ਮੁੱਖ ਲਾਮਾ ਨੂੰ ਮੈਂ ਅਗਲੇ ਦਿਨ ਤੇ ਫਿਰ ਕਈ ਦਿਨ ਮਿਲਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਪਤਾ ਲੱਗਿਆ ਕਿ ਉਹ ਹੱਦ ਤੇ ਫੜਿਆ ਗਿਆ ਹੈ ਤੇ ਫਿਰ ਕਦੇ ਨਹੀਂ ਮਿਲਿਆ।ਲਾਚੁੰਗ ਮੱਠ ਤੇ ਗੁਰੂ ਜੀ ਦੀਆਂ ਪੇਂਟਿੰਗ ਦੀਵਾਰਾਂ ਉਤੇ ਹਨ ਜਿਨ੍ਹਾਂ ਬਾਰੇ ਮੇਜਰ ਬਾਲੀ ਦੀ ਪਤਨੀ ਨੇ ਮਿਸਿਜ਼ ਬਾਲੀ ਦਾ ਇੱਕ ਲੇਖ ਵੀ ਛਪਿਆ। ਲਾਚੁੰਗ ਜਾਣ ਪਿੱਛੋਂ ਪਤਾ ਲਗਿਆ ਕਿ ਇਹ ਪੇਂਟਿੰਗ ਪੁਰਾਣੀਆਂ ਹੋਣ ਕਰਕੇ ਇਨ੍ਹਾਂ ਉਤੇ ਰੰਗ ਫੇਰ ਦਿਤਾ ਗਿਆ ਹੈ।)


ਸ੍ਰੀ ਜੇ ਕੇ ਭੁਟੀਆ (ਜਕਬ) ਇੰਟੈਲੀਜੈਂਸ ਅਫਸਰ ਥਾਂਗੂ (ੳੱਤਰੀ ਸਿਕਿਮ) ਨਾਲ ਅਕਤੂਬਰ 1987 ਵਿਚ ਹੋਈ ਮੁਲਾਕਾਤ

ਇੰਟਰਵਿਊ ਕਰਤਾ-ਦਲਵਿੰਦਰ ਸਿੰਘ ਗ੍ਰੇਵਾਲ (ਦਸਗ)

ਦਸਗ- ਕੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਏਧਰ ਆਉਣ ਬਾਰੇ ਕੁਝ ਜਾਣਕਾਰੀ ਹੈ?

ਜਕਬ-ਹਾਂ। ਏਧਰ ਸਭ ਲੋਕਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਤਿੱਬਤ ਤੋਂ ਨਾਕੂਲਾ ਤੇ ਨਾਲੁੰਗ ਰਾਹੀਂ ਸਿਕਿਮ ਆਏ।ਇਸ ਇਲਾਕੇ ਵਿਚ ਧੁੰਦ ਬੜੀ ਸੀ ਤੇ ਧਰਤੀ ਵੀ ਪਿਲਪਿਲੀ ਸੀ, ਨਰਕ ਲਗਦਾ ਸੀ ਨਿਰਾ ਇਸੇ ਲਈ ਗੁਰੂ ਨਾਨਕ ਨੇ ਇਸ ਇਲਾਕੇ ਨੂੰ ਨਾਲੁੰਗ ਭਾਵ ਨਰਕੀ ਵਾਦੀ ਦਾ ਨਾਮ ਦਿਤਾ।ਨਾਲੁੰਗ ਵਿਚ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਦੇ ਨਿਸ਼ਾਨ ਹਨ।ਉਸ ਤੋਂ ਅੱਗੇ ਉਹ ਮੁਗੁੂਥਾਂਗ ਵਾਦੀ ਵਿਚ ਆਏ।ਉੱਥੇ ਰੰਭਾ ਨਾਮ ਦੇ ਰਾਕਸ਼ ਨੇ ਬੜਾ ਆਤੰਕ ਫੈਲਾਇਆ ਹੋਇਆ ਸੀ।ਗੁਰੂ ਨਾਨਕ ਦੇਵ ਜੀ ਨੇ ਇਸ ਸ਼ਕਤੀਵਾਨ ਆਤੰਕੀ ਨੂੰ ਸਬਕ ਸਿਖਾਉਣ ਦੀ ਸੋਚੀ।ਰਾਕਸ਼ ਨੇ ਗੁਰੂ ਨਾਨਕ ਦੇਵ ਜੀ ਦੀਆਂ ਸ਼ਕਤੀਆਂ ਬਾਰੇ ਤੇ ਸਾਕਿਆ ਮੱਠ ਦੇ ਰਾਖਸ਼ਾਂ ਨੂੰ ਕਾਬੂ ਕਰਨ ਬਾਰੇ ਸੁਣ ਰੱਖਿਆ ਸੀ ਤੇ ਉੇਸ ਨੇ ਇਹ ਵੀ ਭਾਂਪ ਲਿਆ ਸੀ ਕਿ ਗੁਰੂ ਜੀ ਉਸ ਨੂੰ ਵੀ ਸੋਧਣ ਆਏ ਹਨ।ਉਸ ਨੇ ਗੁਰੂ ਨਾਨਕ ਤੋਂ ਬਚਣ ਲਈ ਬੜੇ ਰੂਪ ਬਦਲੇ ਪਰ ਗੁਰੂ ਨਾਨਕ ਦੀ ਨਜ਼ਰੋਂ ਬਚ ਨਾ ਸਕਿਆ।ਉਸ ਨੇ ਸ਼ੇਰ, ਬਾਜ, ਮੱਛੀ ਤੇ ਫਿਰ ਚੂਹੇ ਦੇ ਰੂਪ ਧਾਰੇ ਪਰ ਗੁਰੂ ਨਾਨਕ ਨੇ ਉਸ ਤੇ ਲਗਾਤਾਰ ਨਿਗਾਹ ਰੱਖੀ।ਇਹ ਜਾਣ ਕੇ ਉਹ ਇਕ ਵੱਡੀ ਚਟਾਨ ਦੇ ਪਿੱਛੇ ਛੁਪ ਗਿਆ ਤੇ ਸਮਝਣ ਲੱਗਿਆ ਕਿ ਹੁਣ ਗੁਰੂ ਨਾਨਕ ਹੁਣ ਉਸ ਤਕ ਨਹੀਂ ਪਹੁੰਚ ਸਕਣਗੇ।ਗੁਰੂ ਨਾਨਕ ਨੇ ਦੋ ਵੱਡੇ ਪੱਥਰ ਚੁੱਕੇ ਤੇ ਗੀਟੇ ਖੇਡਣ ਲੱਗੇ। ਵੱਡੇ ਪੱਥਰਾਂ ਨੂੰ ਉੱਚਾ ਉੱਭੜਦਾ ਦੇਖ ਉਤਸੁਕਤਾ ਵਸ ਉਸ ਨੇ ਅਪਣਾ ਸਿਰ ਬਾਹਰ ਕਢਿਆ।ਗੁਰੂ ਨਾਨਕ ਨੇ ਕੋਲ ਪਿਆ ਫੁਰਬਾ (ਕੁਹਾੜੀ ਨੁਮਾ ਹਥਿਆਰ) ਚੁੱਕਿਆ ਤੇ ਉਸ ਦੇ ਮੂੰਹ ਤੇ ਦੇ ਮਾਰਿਆ ਜਿਸ ਨਾਲ ਉਸ ਦੀ ਸੱਜੀ ਅੱਖ ਚਲੀ ਗਈ। ਜ਼ਖਮੀ ਹੋਇਆ ਰੰਭਾ ਗੁਰੂ ਨਾਨਕ ਦੇ ਚਰਨੀਂ ਆ ਡਿਗਿਆ। ਗੁਰੂ ਨਾਨਕ ਨੇ ਉਸ ਨੂੰ ਕਿਸੇ ਵੀ ਜੀਵ ਨੂੰ ਦੁੱਖ ਨਾ ਦੇਣ ਦੀ ਹਿਦਾਇਤ ਦਿਤੀ।ਰੰਭਾ ਨੇ ਸਹੁੰ ਖਾਧੀ ਕਿ ਉਹ ਕਿਸੇ ਵੀ ਆਦਮੀ ਜਾਂ ਪਸ਼ੂ ਪੰਛੀ ਨੂੰ ਦੁਖੀ ਨਹੀਂ ਕਰੇਗਾ।ਉਸ ਨੇ ਗੁਰੂ ਨਾਨਕ ਤੋਂ ਤੀਜੀ ਅੱਖ ਦੀ ਮੰਗ ਕੀਤੀ ਜੋ ਗੁਰੂ ਜੀ ਨੇ ਬਖਸ਼ ਦਿਤੀ।

ਰੰਭਾ ਦਾ ਨਿਸਤਾਰਾ ਕਰਨ ਪਿੱਛੋਂ ਗੁਰੂ ਨਾਨਕ ਦੇਵ ਜੀ ਅੱਗੇ ਵੱਧੇ।ਮੁਗੂਥਾਂਗ ਤੋਂ ਉਹ ਲੁੰਗਨਾਕਲਾ ਦਰਰੇ ਰਾਹੀਂ ਥਾਂਗੂ ਪਹੁੰਚੇ ਤੇ ਉਸ ਥਾਂ ਤੇ ਰੁਕੇ ਜਿਥੇ ਹੁਣ ਚੋਪਥਾ ਪੁਲ ਹੈ।ਤੁਸੀਂ ਉਥੇ ਪੁਲ ਦੇ ਕੋਲ ਇਕ ਛੋਰਟੇਨ (ਯਾਦਗਾਰ) ਦੇਖੀ ਹੋਣੀ ਹੈ ਜਿਸ ਦੇ ਕੋਲੋਂ ਦੀ ਸਪ-ਵਲ ਖਾਂਦੀ ਨਦੀ ਵਗਦੀ ਹੈ।ਇਸ ਛੋਰਟੇਨ ਵਿਚ ਤੇ ਉਪਰ ਗੋਂਫਾ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਇਕ ਹਜ਼ਾਰ ਇਕ ਮੂਰਤੀਆਂ ਦੀ ਪੂਜਾ ਹੁੰਦੀ ਹੈ। ਏਥੋਂ ਗੁਰੂ ਨਾਨਕ ਦੇਵ ਜੀ ਗੁਰੂ ਡਾਂਗਮਾਰ ਝੀਲ ਤੇ ਵੀ ਗਏ।ਲੋਕਾਂ ਦੇ ਕਈ ਮਸਲੇ ਸਨ ਜਿਨ੍ਹਾਂ ਵਿਚੋਂ ਸਭ ਤੋਂ ਵੱਡਾ ਮਸਲਾ ਪਾਣੀ ਦਾ ਸੀ ਕਿਉਂਕਿ ਝੀਲਾਂ ਜੰਮਣ ਕਾਰਨ ਸਾਰਾ ਪਾਣੀ ਬਰਫ ਬਣ ਜਾਂਦਾ ਸੀ।ਗੁਰੂ ਨਾਨਕ ਨੇ ਡਾਂਗ ਮਾਰ ਕੇ ਬਰਫ ਵਿਚੋਂ ਪਾਣੀ ਕੱਢ ਦਿਤਾ ਤੇ ਵਰ ਦਿਤਾ ਕਿ ਇਸ ਥਾਂ ਪਾਣੀ ਕਦੇ ਨਹੀਂ ਜੰਮੇਗਾ। ਡਾਂਗ ਮਾਰਨ ਕਰਕੇ ਇਸ ਥਾਂ ਦਾ ਨਾਮ ਗੁਰੂ ਡਾਂਗਮਾਰ ਪੈ ਗਿਆ । ਅਸੀਂ ਇਸ ਨੂੰ ਗੁਰੂ ਡਾਂਗਬੋ ਕਹਿੰਦੇ ਹਾਂ।

ਗੁਰੂ ਡਾਂਗਮਾਰ ਝੀਲ ਤੋਂ ਫਿਰ ਥਾਂਗੂ, ਲਾਚਿਨ ਤੇ ਚੁੰਗਥਾਂਗ ਪਹੁੰਚੇ।ਗੁਰੂ ਨਾਨਕ ਕੋਲ ਲੋਕ ਇਕੱਠ ਹੋ ਗਏ। ਇਕ ਦਾਨਵ ਨੁਮਾ ਪੁਜਾਰੀ ਜੋ ਪਹਾੜੀ ਉਪਰ ਰਹਿੰਦਾ ਸੀ ਇਹ ਜਰ ਨਾ ਸਕਿਆ ਤੇ ਉਸ ਨੇ ਗੁਰੂ ਨਾਨਕ ਉਪਰ ਵੱਡਾ ਪੱਥਰ ਰੋੜ ਦਿਤਾ। ਗੁਰੂ ਨਾਨਕ ਇਸ ਪੱਥਰ ਨੂੰ ਅਪਣੀ ਖੂੰਡੀ ਨਾਲ ਇਕ ਪਾਸੇ ਕਰ ਦਿਤਾ। ਇਸ ਸਭ ਬਾਰੇ ਲਾਚਿਨ ਲਾਮਾ ਕੋਲ ਬਹੁਤ ਜਾਣਕਾਰੀ ਹੈ। ਚੁੰਗਥਾਂਗ ਤੋਂ ਗੁਰੂ ਨਾਨਕ ਲਾਚੁੰਗ ਗਏ।ਬਿਛੂ ਇਲਾਕੇ ਵਿਚ ਇਕ ਵਿਸ਼ਾਲ ਦਾਨਵ ਰਹਿੰਦਾ ਸੀ ।ਗੁਰੂ ਨਾਨਕ ਨੇ ਇਸ ਦਾਨਵ ਨੂੰ ਵੀ ਸੱਚੇ ਰੱਬ ਦੇ ਲੜ ਲਾਇਆ।


ਰਿਗਜ਼ਿਨ ਰਿੰਪੋਸ਼ ਨਾਲ ਇਕ ਮੁਲਾਕਾਤ- ਅਕਤੂਬਰ 1987

68 ਸਾਲਾ ਲਾਮਾ ਚਿਮਦ ਰਿਗਜ਼ਿਨ ਰਿੰਪੋਸ਼ ਨੂੰ ਦਿਨ ਦੋਰਜੀ ਲਾਮਾ ਦਾ ਇਕੋ ਇਕ ਵਾਰਿਸ ਤੇ ਬੁਧ ਸਾਕਿਆਮੁਨੀ ਦਾ ਮੁੱਖ ਚੇਲਾ ਜਾਣਿਆ ਜਾਂਦਾ ਹੈ।ਉਸਨੂੰ ਪਦਮਾਸੰਭਵ ਦਾ ਦਿਮਾਗ, ਕਿਉ ਚੁੰਗ ਲਾਸਾ ਦਾ ਸਰੀਰ ਤੇ ਨਾਨਮ ਦੋਰਜੀ ਦੁਦਜੋਮ ਦੀ ਆਵਾਜ਼ ਮੰਨਿਆਂ ਜਾਂਦਾ ਹੈ……..ਹੁਣੇ ਉਹ ਵਿਸ਼ਵ ਭਾਰਤੀ ਯੂਨਵਿਰਸਿਟੀ ਸ਼ਾਂਤੀ ਨਿਕੇਤਨ ਦੇ ਭਾਰਤ-ਤਿਬਤ ਖੋਜ ਵਿਭਾਗ ਵਿਚੋਂ 25 ਵਰ੍ਹੇ ਲਗਾਤਾਰ ਸੇਵਾ ਨਿਭਾਉਣ ਪਿਛੋਂ ਰਿਟਾਇਰ ਹੋਇਆ ਹੈ।ਉਹ ਤਿਬਤੀ ਤਾਂਤ੍ਰਿਕ ਬੁਧਿਜ਼ਮ ਦੇ ਨਈਂਗਮਾ-ਕਰਮਾ ਪਾ ਵਰਗ ਦਾ ਉਚ-ਲਾਮਾ ਹੈ ਤੇ ਕਰਮਾ ਪਾ ਵਰਗ ਵਿਚ ਨੰਬਰ ਦੋ ਗਿਣਿਆ ਜਾਂਦਾ ਹੈ।ਉਸ ਨੇ ਤਿਬਤ ਤੇ ਯੂਰਪ ਵਿਚ ਵੀ ਪੜ੍ਹਾਇਆ ਹੈ ਤੇ ਉਸਦੇ ਅਨੁਆਈ ਸਾਰੀ ਦੁਨੀਆਂ ਵਿਚ ਫੈਲੇ ਹੋਏ ਹਨ।ਉਹ ਗੁਰੂ ਨਾਨਕ ਦੇਵ ਜੀ ਨੂੰ ਨਈਂਗਮਾ-ਕਰਮਾ ਪਾ ਵਰਗ ਦਾ ਗੁਰੂ ਰਿੰਪੋਸ਼ ਮੰਨਦਾ ਹੈ ਤੇ ਉਸ ਨੇ ਪ੍ਰਸਿਧ ਭਾਸ਼ਾ ਵਿਗਿਆਨੀ ਰਾਹੁਲ ਸੰਕਰਤਾਇਨ ਨਾਲ ਮਿਲ ਕੇ ਜਪੁਜੀ ਸਾਹਿਬ ਦਾ ਤਿਬਤੀ ਭਾਸ਼ਾ ਵਿਚ ਅਨੁਵਾਦ ਕੀਤਾ।ਉਹ ਚੀਨ ਤੇ ਤਿਬਤ ਵਿਚ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਸਬੰਧੀ ਖੋਜ ਵੀ ਕਰਦਾ ਰਿਹਾ ਤੇ ਗੁਰੂ ਨਾਨਕ ਦੇਵ ਜੀ ਦਾ ਯਾਤਰਾ ਮਾਰਗ ਵੀ ਉਲੀਕਦਾ ਰਿਹਾ। ਉਸ ਦਾ ਬੇਟਾ ਯੂ ਸੀ ਲਾਮਾ ਨਾਰਥ ਬੰਗਾਲ ਯੂਨੀਵਰਸਿਟੀ ਦੇ ਸੈਂਟਰ ਫਾਰ ਹਿਮਾਲਿਅਨ ਸਟੱਡੀਜ਼ ਵਿਚ ਪ੍ਰੋਫੈਸਰ ਸੀ ਜਿਥੇ ਮੈਂ ਅਪਣੀ ਪੀ ਐਚ ਡੀ ਦੀ ਖੋਜ ਦਾ ਵਿਦਿਆਰਥੀ ਸਾਂ ਜਿਥੇ ਸਾਡੀ ਇਸ ਮੁਲਾਕਾਤ ਦੇ ਸ਼ੈਸ਼ਨ ਹੋਏ।


ਮੁਲਾਕਾਤ ਦਾ ਨਿਚੋੜ ਹਾਜ਼ਿਰ ਹੈ


(ਦਸਗ= ਦਲਵਿੰਦਰ ਸਿੰਘ ਗ੍ਰੇਵਾਲ, ਚਰਰ=ਚਿਮਦ ਰਿਗਜ਼ਿਨ ਰਿੰਪੋਸ਼)

ਦਸਗ: ਕੀ ਅਪਣੇ ਜੀਵਨ ਤੇ ਕੁਝ ਚਾਨਣਾ ਪਾਉਗੇ?

ਚਰਰ: ਭਾਵੇਂ ਮੈਨੂੰ ਚਿਮਦ ਰਿਗਜ਼ਿਨ ਰਿੰਪੋਸ਼ ਦੇ ਸਨਮਾਨ ਨਾਲ ਯਾਦ ਕੀਤਾ ਜਾਂਦਾ ਹੈ ਪਰ ਮੇਰਾ ਆਮ ਨਾਮ ਸੀ ਆਰ ਲਾਮਾ ਹੈ।ਮੈਂ ਪੂਰਬੀ ਤਿਬਤ ਵਿਚ 1922 ਵਿਚ ਪੈਦਾ ਹੋਇਆ ਤੇ 1925 ਵਿਚ ਜਦ ਮੈਂ ਸਿਰਫ ਚਾਰ ਸਾਲਾਂ ਦਾ ਸੀ, ਮੈਨੂੰ ਅਵਤਾਰ ਦੇ ਰੂਪ ਵਿਚ ਸਵੀਕਾਰ ਕਰ ਲਿਆ ਗਿਆ । ਮੈਂ ਘਰੋਂ ਗਰੀਬ ਸੀ ਤੇ ਮੇਰੇ ਮਾਪਿਆਂ ਨੇ ਇਹ ਕਦੇ ਨਹੀਂ ਸੀ ਸੋਚਿਆ ਕਿ ਮੈਂ ਏਨੇ ਵਡੇ ਸਨਮਾਨ ਨਾਲ ਨਿਵਾਜਿਆ ਜਾਵਾਂਗਾ।ਸਾਡੇ ਲੋਕਲ ਮੱਠ ਦੇ ਮੁਖੀ ਗੁਰੂ ਰਿੰਪੋਸ਼ ਸੁਲਥੁਨ ਸੁੰਬੂ ਨੇ ਜਦ ਮੈਨੂੰ ਉਨ੍ਹਾਂ ਅਮੀਰ ਬਚਿਆਂ ਨਾਲ iਨੰਦਿਨ ਦੋਰਜੀ ਦੇ ਪੁਨਰਜਨਮ ਅਵਤਾਰ ਦੇ ਰੂਪ ਵਿਚ ਸਵੀਕਰੇ ਜਾਣ ਲਈ ਵੱਡੀ ਕੌਸਲ ਅਗੇ ਪੇਸ਼ ਕੀਤਾ ਤਾਂ ਵੱਡੇ ਅਹੁਦੇਦਾਰ ਨਹੀਂ ਸਨ ਚਾਹੁੰਦੇ ਕਿ ਇਸ ਗਰੀਬ ਘਰ ਦੇ ਲੜਕੇ ਨੂੰ ਇਸ ਵੱਡੀ ਹਸਤੀ ਦਾ ਪੁਨਰਜਨਮ ਸਵੀਕਾਰਿਆ ਜਾਵੇ।ਦੋ ਸੌ ਦੇ ਕਰੀਬ ਲਾਮਿਆਂ ਨੇ ਸਾਡਾ ਧਰਮ ਦੇ ਹਰ ਪੱਖੋਂ ਨਿਰੀਖਣ ਕੀਤਾ ਤੇ ਮੇਰਾ ਨਾਮ ਅੱਗੇ ਕਰ ਦਿਤਾ। ਫਿਰ ਮੱਧ ਤੇ ਪੂਰਬ ਦੇ ਪੰਜ ਲਾਮਿਆਂ ਨੇ ਮੇਰੀ ਬੜੀ ਗਹਿਰਾਈ ਨਾਲ ਜਾਂਚ ਕਰਕੇ ਮੈਨੂੰ ਇਸ ਪਦ ਦੇ ਯੋਗ ਕਰਾਰ ਦੇ ਦਿਤਾ। ਪਹਿਲਾਂ ਮੈਨੂੰ ਆਤਮ ਗਿਆਨੀ ਗੁਰੂ ਤੁਲਕੂ ਸੁਰਲੂ ਘੋਸ਼ਿਤ ਕੀਤਾ ਗਿਆ ਤੇ ਫਿਰ ਤੇਰਾਂ ਹੋਰ ਲਾਮਿਆਂ ਨੇ ਮੇਰਾ ਇਮਤਿਹਾਨ ਲਿਆ। ਤਿੰਨ ਖਾਸ ਤਰ੍ਹਾਂ ਦੇ ਰੂਹਾਨੀ ਤਜਰਬੇ ਕੀਤੇ ਗਏ ਜਿਨ੍ਹਾਂ ਵਿਚ ਵੱਖ ਵੱਖ ਆਟੇ ਦੀਆਂ ਪਿੰਨੀਆਂ ਵਿਚ ਕਈ ਨਾਮ ਲਿਖਕੇ ਪਾਏ ਗਏ ਤੇ ਜਲ ਵਿਚ ਉਤਾਰੇ ਗਏ। ਤਿੰਨ ਵਾਰ ਤਿੰਨ ਵੱਖ ਵੱਖ ਥਾਵਾਂ ਤੇ ਇਵੇਂ ਹੀ ਕੀਤਾ ਗਿਆ । ਹਰ ਵਾਰ ਮੇਰੇ ਨਾਮ ਵਾਲੀ ਪਿੰਨੀ ਜਲ ਵਿਚ ਤਰਦੀ ਰਹੀ ਜਦ ਕਿ ਹੋਰ ਸਭ ਡੁੱਬਦੀਆਂ ਰਹੀਆਂ ਜਿਸ ਪਿੱਛੋਂ ਮੈਨੂੰ ਮਹਾਨ ਨੂੰਦੇਨ ਦੋਰਜੀ ਦਾ ਅਵਤਾਰ ਘੋਸ਼ਿਤ ਕੀਤਾ ਗਿਆ।

ਦਸਗ: ਕੀ ਤੁਸੀਂ ਪੁਨਰਜਨਮ ਵਿਚ ਯਕੀਨ ਰਖਦੇ ਹੋ?

ਚਰਰ- ਕੀ ਤੁਸੀਂ 84 ਲੱਖ ਜੋਨੀਆਂ ਵਿਚ ਯਕੀਨ ਨਹੀਂ ਰੱਖਦੇ?

…………

ਦਸਗ-ਕੀ ਗੁਰੂ ਨਾਨਕ ਦੇਵ ਜੀ ਤਿਬਤ ਵਿਚ ਗਏ ਸਨ?

ਚਰਰ-ਹਾਂ, ਉਹ ਤਿੱਬਤ ਵਿਚ ਕਈ ਥਾਂਈਂ ਗਏ।ਉਹ ਲਾਸਾ ਗਏ, ਸਾਕਿਆ ਮੱਠ ਗਏ, ਸਾਮਿਆ ਮੱਠ ਗਏ, ਕੋਕੋਨੂਰ ਝੀਲ ਤੇ ਗਏ।

ਦਸਗ- ਤੁਹਾਡੇ ਕੋਲ ਇਸ ਦੀ ਕੀ ਗਵਾਹੀ ਹੈ?

ਚਰਰ- ਅਸੀਂ ਗੁਰੂ ਨਾਨਕ ਨੂੰ ਨਾਨਕ ਲਾਮਾ ਕਰਕੇ ਪੂਜਦੇ ਹਾਂ ।ਸਾਡੇ ਸਾਰੇ ਮੱਠਾਂ ਵਿਚ ਉਨ੍ਹਾਂ ਦੀਆਂ ਮੂਰਤੀਆਂ ਸਥਾਪਿਤ ਹਨ। ਅਸੀਂ ਨਾਨਕ ਲਾਮਾ ਦਾ ਨਾਮ ਅਪਣੀ ਪ੍ਰਾਰਥਨਾ ਵਿਚ ਲੈਂਦੇ ਹਾਂ। ਸਾਡੀਆਂ ਕਿਤਾਬਾਂ ਵਿਚ ਵੀ ਗੁਰੁ ਨਾਨਕ ਦੇਵ ਜੀ ਦਾ ਵਰਨਣ ਹੈ।ਮੈਂ ਜਪੁਜੀ ਦਾ ਤਿਬਤੀ ਭਾਸ਼ਾ ਵਿਚ ਖੁਦ ਤਰਜਮਾ ਕੀਤਾ ਹੈ ਜਿਸਨੂੰ ਤਿਬਤੀ ਲੋਕ ਬੜੀ ਲਗਨ ਨਾਲ ਪੜ੍ਹਦੇ ਹਨ।

ਦਸਗ- ਤਿੱਬਤ ਵਿਚ ਗੁਰੂ ਨਾਨਕ ਕਿਹੜੇ ਕਿਹੜੇ ਰਾਹੀਂ ਵਿਚਰੇ?

ਚਰਰ- ਰਸਤਾ ਤਾਂ ਮੈਂ ਠੀਕ ਤਰ੍ਹਾਂ ਨਾਲ ਨਹੀਂ ਦਸ ਸਕਦਾ ਪਰ ਜੋ ਮੈਂ ਸੁਣਿਆ ਪੜ੍ਹਿਆ ਹੈ, ਗੁਰੂ ਨਾਨਕ, ਨਾਨਕ ਲਾਮਾ, ਗੁਰੁ ਗੋਪਿਕਾ ਮਹਾਰਾਜ ਜਾਂ ਗੁਰੂ ਰਿੰਪੋਸ਼ੇ ਨਾਨਕ, ਜਿਸ ਨਾਲ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ ਪੰਜਾਬ ਤੋਂ ਰਵਾਲਸਰ ਤੇ ਫਿਰ ਦੁਰਾਂਗ ਹਿਮਾਚਲ ਪ੍ਰਦੇਸ਼ ਰਾਹੀਂ ਕੈਲਾਸ਼ ਮਾਨਸਰੋਵਰ ਪਹੁੰਚੇ ਜਿੱਥੇ ਉਨ੍ਹਾਂ ਨੇ ਵਿਚਾਰ ਗੋਸ਼ਟੀਆਂ ਰਾਹੀਂ ਯਾਤਰੂਆਂ, ਰਾਜਿਆਂ ਤੇ ਸਿੱਧਾਂ ਸੰਤਾਂ ਨੂੰ ਪ੍ਰਭਾਵਿਤ ਕੀਤਾ।ਫਿਰ ਨੇਪਾਲ ਰਾਹੀਂ ਸਾਕਿਆ ਮੱਠ ਤੇ ਇਰਦ ਗਿਰਦ ਦੇ ਇਲਾਕੇ ਵਿਚ ਗਏ।ਫਿਰ ਸਿਕਿਮ, ਭੂਟਾਨ ਹੁੰਦੇ ਹੋਏ ਤਵਾਂਗ ਰਾਹੀਂ ਲਾਸਾ ਪਹੁੰਚੇ।ਲਾਸਾ ਵਿਚ ਗੁਰੂ ਨਾਨਕ ਦੇਵ ਜੀ ਦੀ ਹੱਥ ਲਿਖਤ ਸੰਭਾਲੀ ਹੋਈ ਹੈ। ਲਾਸਾ ਤੋਂ ਮੁੜਦੇ ਹੋਏ ਸਾਮਿਆ ਮੱਠ ਵੀ ਗਏ ਤੇ ਗੋਕਾਕੁਲ ਚੋਟੀ ਤੇ ਪਹੁੰਚੇ ਜਿੱਥੇ ਚੀਲਾਂ ਤਕ ਨਹੀਂ ਪਹੁੰਚ ਸਕਦੀਆਂ। ਫਿਰ ਚੀਨ ਹੁੰਦੇ ਹੋਏ ਕੋਕੋਨੂਰ ਝੀਲ ਪਹੁੰਚੇ ਜਿਥੇ ਲੋੜਵੰਦਾਂ ਲਈ ਝੀਲ ਵਿਚੋਂ ਖਜ਼ਾਨਾ ਕੱਢ ਕੇ ਦਿਤਾ।

ਦਸਗ- ਕੀ ਤਿੱਬਤ ਦੇ ਲੋਕਾਂ ਨੂੰ ਗੁਰੂ ਨਾਨਕ ਦੇ ਤਿੱਬਤ ਵਿਚ ਆਉਣ ਬਾਰੇ ਪਤਾ ਹੈ?

ਚਰਰ- ਹਾਂ। ਮੈਂ ਚੀਨ ਤੇ ਤਿੱਬਤ ਜਾਂਦਾ ਰਹਿੰਦਾ ਹਾਂ ਤੇ ਉਥੋਂ ਦੇ ਲੋਕ ਨਾਨਕ ਲਾਮਾ ਬਾਰੇ ਚਰਚਾ ਕਰਦੇ ਹਨ।

ਦਸਗ- ਕੀ ਏਸ ਤੋਂ ਤੁਹਾਡਾ ਭਾਵ ਗੁਰੂ ਨਾਨਕ ਦੇਵ ਜੀ ਚੀਨ ਵੀ ਗਏ ਸਨ?

ਚਰਰ- ਹਾਂ। ਮੈਂ ਤਾਂ ਏਹੋ ਸੁਣਿਆ ਹੈ। ਚੀਨ ਵਿਚ ਕਦੋਂ ਤੇ ਕਿਥੇ ਗਏ ਇਸ ਬਾਰੇ ਯਕੀਨ ਨਾਲ ਨਹੀਂ ਕਹਿ ਸਕਦਾ।

ਦਸਗ- ਤੁਸੀਂ ਜਪੁਜੀ ਸਾਹਿਬ ਦਾ ਤਰਜਮਾ ਕਦੋਂ ਤੇ ਕਿਥੇ ਕੀਤਾ?

ਚਰਰ- ਮੈਂ ਜਪੁਜੀ ਸਾਹਿਬ ਦਾ ਤਰਜਮਾ ਸ਼ਾਤੀਨਿਕੇਤਨ ਵਿਚ 1956-57 ਵਿਚ ਰਾਹੁਲ ਸੰਕ੍ਰਤਾਇਨ ਦੀ ਸਹਾਇਤਾ ਨਾਲ ਕੀਤਾ।

ਦਸਗ- ਕੀ ਇਸ ਨੁੰ ਅਜੇ ਤਕ ਛਪਵਾਇਆ ਨਹੀਂ।

ਚਰਰ- ਅਜੇ ਨਹੀਂ। ਮੈਂ ਇਸ ਨੂੰ ਛਪਵਾਉਣ ਲਈ ਉਤਸੁਕ ਹਾਂ। ਹੁਣ ਇਹ ਖਰੜਾ ਸ਼ਾਤੀਨਿਕੇਤਨ ਵਿਖੇ ਹੀ ਰਹਿ ਗਿਆ ਹੈ ਜਿੱਥੇ ਮੈਂ ਤਿੱਬਤੀ ਵਿਭਾਗ ਦਾ ਮੁਖੀ ਸੀ।

ਦਸਗ- ਮੈਂ ਇਸ ਨੂੰ ਛਪਵਾਉਣ ਲਈ ਉਤਸੁਕ ਹਾਂ। ਕੀ ਤੁਸੀਂ ਅਗਲੀ ਮਈ-ਜੂਨ ਤਕ ਇਸ ਨੂੰ ਮੰਗਵਾ ਸਕਦੇ ਹੋ?

ਚਰਰ- ਕੋਸ਼ਿਸ਼ ਕਰਾਂਗਾ। ਹੁਣ ਤਾਂ ਮੈਂ ਜਰਮਨੀ ਜਾ ਰਿਹਾ ਹਾਂ ਫਿਰ ਮੈ ਚੀਨ ਤੇ ਤਿਬਤ ਹੋ ਕੇ ਆਵਾਂਗਾ ਤੇ ਖਰੜਾ ਤੁਹਾਨੂੰ ਦੇ ਸਕਾਂਗਾ।

ਧਸਗ- ਸ਼ੁਕਰੀਆ, ਤਾਸ਼ੀ ਡਿਲੇ

ਚਰਰ- ਧੰਨਵਾਦ। ਸਤਿ ਸ੍ਰੀ ਅਕਾਲ

(ਨੋਟ: ਖਰੜਾ ਛਪਵਾਉਣ ਬਾਰੇ ਮੈ ਭਾਸ਼ਾ ਵਿਭਾਗ ਪੰਜਾਬ ਦੇ ਉਸ ਵੇਲੇ ਦੇ ਡਾਇਰੈਕਟਰ ਸ: ਕਪੂਰ ਸਿੰਘ ਘੁੰਮਣ ਨਾਲ ਗੱਲ ਕੀਤੀ ਤਾਂ ਉਨ੍ਹਾ ਨੇ ਮੇਰਾ ਸੁਝਾ ਸਿਰ ਮੱਥੇ ਕਬੂਲਿਆ। ਫਿਰ ਲਾਮਾ ਚਿਮਦ ਰਿਗਜ਼ਿਨ ਰਿੰਪੋਸ਼ ਨਾਲ ਮੁਲਾਕਾਤ ਕਰਨ ਦੀ ਕਈ ਬਾਰੀ ਕੋਸ਼ਿਸ਼ ਕੀਤੀ ਪਰ ਇਹ ਸੰਭਵ ਨਾ ਹੋ ਸਕਿਆ।)


ਜੇ ਇਨ੍ਹਾਂ ਲਿਖਤਾਂ ਨੂੰ ਘੋਖੀਏ ਤਾਂ ਗੁਰੂ ਨਾਨਕ ਦੇਵ ਜੀ ਦਾ ਸਿਕਿਮ ਵਿਚ ਨੇਪਾਲ ਤੋਂ ਆਉਣਾ ਸਿੱਧ ਹੁੰਦਾ ਹੈ। ਇਕ ਰਸਤਾ ਸਾਮਿਆ ਮੱਠ ਰਾਹੀਂ ਤੇ ਦੂਜਾ ਰਸਤਾ ਨੇਪਾਲ ਦੇ ਚਤਰਾ ਤੋਂ ਦਾਰਜੀਲਿੰਗ, ਦਾਰਜੀਲਿੰਗ ਤੋਂ ਘੂਮ ਹੁੰਦੇ ਹੋਏੇ ਅਗੇ ਤਾਮਲਿੰਗ (ਤਮਲੌਂਗ), ਚੂਗਥਾਂਗ, ਲਾਚਿਨ, ਥਾਂਗੂ, ਗੁਰੂਡਾਂਗਮਾਰ ਤੋਂ ਲਾਚੁੰਗ ਤੇ ਪਿਆਕੋਚਿਨ, ਚੂੰਭੀ ਵਾਦੀ ਹੁੰਦੇ ਹੋਏ ਭੁਟਾਨ ਵਲ ਜਾਣਾ ਬਣਦਾ ਹੈ

upload_2018-4-23_8-15-53.png


ਸਿਕਿਮ
ਵਿਚ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਮਾਰਗ

ਜੇ ਇਨ੍ਹਾਂ ਲਿਖਤਾਂ ਨੂੰ ਘੋਖੀਏ ਤਾਂ ਗੁਰੂ ਨਾਨਕ ਦੇਵ ਜੀ ਦਾ ਸਿਕਿਮ ਵਿਚ ਨੇਪਾਲ ਤੋਂ ਆਉਣਾ ਸਿੱਧ ਹੁੰਦਾ ਹੈ। ਇਕ ਰਸਤਾ ਸਾਮਿਆ ਮੱਠ ਰਾਹੀਂ ਤੇ ਦੂਜਾ ਰਸਤਾ ਨੇਪਾਲ ਦੇ ਚਤਰਾ ਤੋਂ ਦਾਰਜੀਲਿੰਗ, ਦਾਰਜੀਲਿੰਗ ਤੋਂ ਘੂਮ ਹੁੰਦੇ ਹੋਏੇ ਅਗੇ ਤਾਮਲਿੰਗ (ਤਮਲੌਂਗ), ਚੂਗਥਾਂਗ, ਲਾਚਿਨ, ਥਾਂਗੂ, ਗੁਰੂਡਾਂਗਮਾਰ ਤੋਂ ਲਾਚੁੰਗ ਤੇ ਪਿਆਕੋਚਿਨ, ਚੂੰਭੀ ਵਾਦੀ ਹੁੰਦੇ ਹੋਏ ਭੁਟਾਨ ਵਲ ਜਾਣਾ ਬਣਦਾ ਹੈ


ਇਸ ਯਾਤਰਾ ਬਾਰੇ ਦਾਸ ਵਲੋਂ ਲਿਖੇ ਲੇਖ ਛਪਦੇ ਰਹੇ ਜੋ ਇਸ ਪ੍ਰਕਾਰ ਹਨ:

1. ਸੀਸ ਗੰਜ ਅਗਸਤ 1988 ਪੰਨਾ 46-58

2. ਸਚਖੰਡ ਪੱਤਰ ਲਾਮਿਆਂ ਦਾ ਗੁਰੂ ਰਿੰਪੋਸ਼, ਹਜ਼ੂਰ ਸਾਹਿਬ ਨਾਦੇੜ, ਨਵੰਬਰ 1987, ਪੰਨਾ 5-8

3. ਸਿੱਖ ਰਿਵੀਊ 1965, ਢਰਵਰੀ-ਮਾਰਚ 1970 (ਪੰਨਾ 228-237) 1988, ਮਈ 2001, ਦਸੰਬਰ 2017

4. ਪੰਜਾਬੀ ਡਾਈਜੈਸਟ ਨਵੰਬਰ 1988 ਪੰਨਾ 31-34 ਤੇ ਦਸੰਬਰ 1988

5. ਭਾਸ਼ਾ ਵਿਭਾਗ ਪੁਸਤਕ 1987-88 ਦੇ ਸਰਵੋਤਮ ਪੰਜਾਬੀ ਨਿਬੰਧ ‘ਜੇ ਸਵਰਗ ਦੇਖਣਾ ਹੈ ਤਾਂ ਸਿਕਿਮ ਦੇਖੋ ਪੰਨਾ 115-124

6. ਸਚਖੰਡ ਪਤਰ ਗੁਰਦਵਾਰਾ ਅਬਚਲ ਨਗਰ, ਨੰਦੇੜ, ਅਕਤੂਬਰ 1994,ਲਾਚੇਨ ਕੇ ਮੁਖਿਅ ਲਾਮਾ ਸੇ ਸਾਖਸ਼ਾਤਕਾਰ (ਹਿੰਦੀ, ਪੰਨਾ 8-10)

7. ਪੁਸਤਕ ‘ਗੁਰੂ ਨਾਨਕ ਟ੍ਰੈਵਲਜ਼ ਟੂ ਹਿਮਾਲਿਅਨ ਐਂਡ ਈਸਟ ਏਸ਼ੀਆ ਰੀਜਨ’: ਨੈਸ਼ਨਲ ਬੁਕ ਸ਼ਾਪ ਦਿੱਲੀ, 1995

8. ਪੁਸਤਕ ‘ਵੰਨ ਸੁਵੰਨੇ’ 1995, ਨੈਸ਼ਨਲ ਬੁਕ ਸ਼ਾਪ ਦਿਲੀ ਵਿਚ ਲੇਖ ‘ਸਵਰਗੀ ਸਿਕਿਮ’ ਪੰਨਾ 83-94 ਤੇ ‘ਸਿਕਿਮ ਜਿਥੇ ਥਾਂ ਥਾਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਲਗੀ’ ਪੰਨਾ 95-101)

9. ਅਜੀਤ ਜਲੰਧਰ ਅਖਬਾਰ ਵਿਚ ਸਿਕਿਮ ਗੁਰਦਵਾਰਿਆ ਬਾਰੇ ਲੇਖ ਲੜੀ 27-5-2002 ਤੋਂ 19-08-2002

10. ਪੁਸਤਕ ‘ ਸੋ ਥਾਨ ਸੁਹਾਵਾ’ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2002

11. ਪੁਸਤਕ ‘ਅਮੇਜ਼ਿੰਗ ਟ੍ਰੈਵਲਜ਼ ਆਫ ਗੁਰੂ ਨਾਨਕ’ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2002, ਪੰਨਾ 183-186


ਇਸ ਬਾਰੇ ਇਨਸਾਈਕਲੋਪੀਡੀਆ ਆਫ ਸਿਖਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ, 1992, ਪੰਨਾ 469 ਵਿਚ ਵੀ ਐਂਟਰੀ ਚੁੰਗਤੌਗ (ਟੀ ਐਸ ਰਾਜੂ) ਦਰਜ ਕੀਤੀ ਗਈ।ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋ ਛਾਪੇ ਗੁਰਦਵਾਰਾ ਕੋਸ਼, 2013 (ਸੰ ਡਾ: ਜਸਬੀਰ ਸਿੰਘ ਸਰਨਾ ਤੇ ਦਿਲਜੀਤ ਸਿੰਘ ਬੇਦੀ) ਐਂਟਰੀ ‘ਸਿਕਿਮ’ ਪੰਨਾ 78-79 ਤੇ ਛਾਪੀ ਗਈ ਜਿਸ ਵਿਚ ਦੋਨੋਂ ਸਿਕਿਮ ਗੁਰਦਵਾਰਿਆ ਦਾ ਜ਼ਿਕਰ ਆਇਆ। ਇਕ ਲੇਖ ਸ: ਅਮਰਜੀਤ ਸਿੰਘ ਸੋਢੀ ਦਾ ਗੁਰਦਵਾਰਾ ਲਾਮਾ ਸਾਹਿਬ ਸੀਸ ਗੰਜ਼ ਨਵੀਂ ਦਿਲੀ ਵਿਚ ਮਾਰਚ 1997 ਵਿਚ ਛਪਿਆ।

ਜਿਉਂ ਜਿਉਂ ਪਲੈਟੋ ਵਿੱਚ ਸੈਨਾ ਵਧਦੀ ਗਈ, ਝੀਲ ਉਪਰ ਆਉਣ ਵਾਲੇ ਯਾਤਰੂ ਵਧਦੇ ਗਏ। ਹੌਲੀ ਹੌਲੀ ਏਥੇ ਇਕ ਹੈਲੀਪੈਡ ਬਣਾਉਣ ਵਿਚ ਕਾਮਯਾਬ ਹੋਏ ਤੇ ਗੀਆਗਾਂਗ ਤਕ ਪੱਕੀ ਸੜਕ ਵੀ ਬਣ ਗਈ ਜਿਸ ਦਾ ਨਾਂ ਗੁਰੂ ਨਾਨਕ ਮਾਰਗ ਰੱਖਿਆ ਗਿਆ। ਗੰਗਟੋਕ ਤੋਂ ਗੀਆਗਾਂਗ ਤਕ ਫੌਜੀ ਬੱਸ ਚੱਲ ਪਈ ਜਿਸ ਦਾ ਨਾਮ ਗੁਰੂਡਾਂਗਮਾਰ ਐਕਸਪ੍ਰੈਸ ਰੱਖਿਆ ਗਿਆ। ਏਸੇ ਪਲੈਟੋ ਉੱਪਰ ਦੁਨੀਆਂ ਦਾ ਸਭ ਤੋਂ ਉਚਾ ਗੋਲਫ ਕੋਰਸ ਵੀ ਬਣ ਗਿਆ। ਅਠਾਰਾਂ ਹਜ਼ਾਰ ਫੁੱਟ ਦੀ ਉਚਾਈ ਤੇ ਏਨਾ ਕੁਝ ਚਾਰ ਪੰਜ ਸਾਲਾਂ ਵਿਚ ਹੋ ਜਾਣਾ ਅਸੰਭਵ ਨੂੰ ਸੰਭਵ ਬਣਾਏ ਜਾਣ ਦਾ ਕ੍ਰਿਸ਼ਮਾ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਰ ਸਦਕਾ ਹੀ ਹੋ ਸਕਿਆ। ਯਾਤਰੂਆਂ ਦੀ ਗਿਣਤੀ ਏਨੀ ਵਧ ਗਈ ਕਿ ਝੀਲ ਦਾ ਜਲ ਗੰਧਲਾ ਹੋਣਾ ਸ਼ੁਰੂ ਹੋ ਗਿਆ ਤੇ ਇਹ ਖਤਰਾ ਪੈਦਾ ਹੋ ਗਿਆ ਕਿ ਗੁਰੂ ਡਾਂਗਮਾਰ ਝੀਲ ਦੀ ਪਵਿੱਤਰਤਾ ਬਰਕਰਾਰ ਨਹੀ ਰਹੇਗੀ।

ਇਸ ਬਾਰੇ ਸਿਕਿਮ ਸਰਕਾਰ ਦੇ ਖੁਦ ਦੇ ਭੇਜੇ ਹੋਏ ਪਤਰ ਗਵਾਹ ਹਨ ਜਿਨ੍ਹਾ ਵਿਚ ਗੁਰਦਵਾਰਾ ਗੁਰੂ ਡਾਂਗਮਾਰ ਜਾਣ ਦੀ ਸਿਕਿਮ ਸਰਕਾਰ ਵਲੋਂ ਇਜ਼ਾਜ਼ਤ ਦਿਤੀ ਜਾਂਦੀ ਰ

06 ਸਤੰਬਰ 1997 ਨੂੰ ਮੇਜਰ ਜਨਰਲ ਬਿੰਦਰਾ ਤੇ ਬ੍ਰੀਗੇਡੀਅਰ ਤ੍ਰਿਲੋਚਨ ਸਿੰਘ ਵਲੋਂ ਗੁਰਦਵਾਰਾ ਸਾਹਿਬ ਦੀ ਨਵੀਂ ਇਮਾਰਤ ਲਈ ਨੀਂਹ ਰੱਖੀ ਗਈ ਜਿਸ ਪਿਛੋਂ ਸਿੱਖ ਸੰਗਤ ਬਹੁਤੀ ਗਿਣਤੀ ਵਿਚ ਗੁਰੂਡਾਂਗਮਾਰ ਦੇ ਦਰਸ਼ਨਾਂ ਲਈ ਪਹੁੰਚਣ ਲੱਗੀ। ਜਨਰਲ ਬਿੰਦਰਾ ਦੇ ਦਸਣ ਮੁਤਾਬਕ ਉਨ੍ਹਾਂ ਨਾਲ ਉਦੋਂ ਦੇ ਮੁੱਖ ਮੰਤਰੀ ਸ੍ਰੀ ਚਾਮਲਿੰਗ ਤੇ ਗਵਰਨਰ ਚੌਧਰੀ ਰਣਧੀਰ ਸਿੰਘ ਨੇ ਵੀ ਗੁਰਦਵਾਰਾ ਸਾਹਿਬ ਦੀ ਯਾਤਰਾ ਕੀਤੀ।
upload_2018-4-23_8-17-6.png

ਗੁਰਦਵਾਰਾ ਗੁਰੂ ਡਾਂਗਮਾਰ ਸਾਹਿਬ ਸਾਹਿਬ ਜਿਸ ਦੀ ਨੀਂਹ 6 ਸਤੰਬਰ 1997 ਨੂੰ ਮੇਜਰ ਜਨਰਲ ਬਿੰਦਰਾ ਤੇ
ਬ੍ਰੀਗੇਡੀਅਰ
ਚਰਨਜੀਤ ਸਿੰਘ ਨੇ ਰੱਖੀ


ਜਨਰਲ ਬਿੰਦਰਾ 17 ਡਿਵੀਜਨ ਦੇ ੳਗਸਤ 1996 ਤੋਂ ਮਾਰਚ 1998 ਤਕ ਜੀ ਓ ਸੀ ਰਹੇ। ਉਦੋਂ ਤਕ ਗੁਰਦਵਾਰਾ ਸਾਹਿਬ ਵਿਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਸੀ ਤੇ ਸਿੱਖਾਂ ਦਾ ਇਹ ਪਵਿਤਰ ਇਤਹਿਾਸਿਕ ਤੇ ਧਰਮਅਸਥਾਂਨ ਸੀ। ਮਿਤੀ 31-08-2017 ਨੂੰ ਖਤ 25523 ਰਾਹੀਂ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਵਲੋਂ ਗੁਰਦਵਾਰਾ ਗੁਰੂ ਡਾਂਗਮਾਰ ਅਤੇ ਚੂੰਗਥਾਂਗ (ਸਿਕਿਮ) ਵਿਚਲੇ ਗੁਰਦਵਾਰਿਆਂ ਦੇ ਇਤਿਹਾਸ ਬਾਰੇ ਪੂਰੀ ਰਿਪੋਰਟ ਕਰਨ ਲਈ ਡਾ: ਕਿਰਪਾਲ ਸਿੰਘ ਚੰਡੀਗੜ੍ਹ, ਡਾ: ਬਲਵੰਤ ਸਿੰਘ ਢਿਲੋਂ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ: ਪਰਮਵੀਰ ਸਿੰਘ ਪ੍ਰੋਫੈਸਰ ਸਿਖ ਵਿਸ਼ਵਕੋਸ਼, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ ਦਲਵਿੰਦਰ ਸਿੰਘ ਗ੍ਰੇਵਾਲ ਤੇ ਸ: ਚਮਕੌਰ ਸਿੰਘ ਆਧਾਰਿਤ ਕਮੇਟੀ ਸਥਾਪਿਤ ਕੀਤੀ ਗਈ ਜਿਸ ਨੇ ਅਪਣੀ ਖੋਜ ਭਰਪੂਰ ਰਿਪੋਰਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ 9-9-2017 ਨੂੰ ਸੌਂਪ ਦਿਤੀ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top