• Welcome to all New Sikh Philosophy Network Forums!
    Explore Sikh Sikhi Sikhism...
    Sign up Log in

Eid

swarn bains

Poet
SPNer
Apr 8, 2012
914
195
ਈਦ

ਈਦ ਆਈ ਮੇਰੇ ਚਿੱਤ ਮਾਹੀ, ਸੱਖਣਾ ਮਾਹੀ ਪਿਆਰ ਮੇਰਾ

ਮਾਹੀ ਮੇਰਾ ਪਰਦੇਸ ਵਸੈ, ਸੁਫਨੇ ਆ ਮਿਲਿਆ ਯਾਰ ਮੇਰਾ



ਕੱਟਿਆ ਮਾਹ ਰਮਜਾਨ ਦਾ, ਮੁਖ ਚੇਤੇ ਈ ਰਹਿਮਾਨ ਦਾ

ਤੇਰੀ ਯਾਦ ਚ ਖਾਣਾ ਤਿਆਗ ਕੈ, ਮੇਰੇ ਚੇਤੇ ਦਰ ਮਹਿਮਾਨ ਦਾ

ਪੜ੍ਹ ਨਮਾਜ ਹੋ ਮੋਮ ਦਿਲ, ਮਨ ਵਸੈ ਯਾਰ ਦਾ ਚਿਹਰਾ



ਮੋਮਨ ਬਣ ਮਨ ਸਾਫ ਕਰ, ਤੈਨੂੰ ਲੱਗੈ ਸ਼ਰੀਅਤ ਆਨ

ਤੱਕ ਤ੍ਰੀਕਤ ਚਿੱਤ ਦਯਾ ਧਰਮ, ਰੱਖ ਮਾਹੀ ਵੱਲ ਧਿਆਨ

ਵੇਖੀਂ ਮਾਹੀ ਭੁੱਲ ਨ ਜਾਵੀਂ, ਰੁੱਸ ਜਾਏ ਮਤੇ ਯਾਰ ਮੇਰਾ



ਮੱਮੇਂ ਮਾਰਫਤ ਪੜ ਨਮਾਜ, ਕਰ ਮਗਰਿਬ ਵੱਲ ਮੁੱਖ

ਮਨ ਮਾਰ ਮਨ ਵਸ ਕਰ, ਬੈਂਸ ਮਿਟ ਜਾਏ ਮਨ ਦੀ ਭੁੱਖ

ਅੱਲਾ ਹੂ ਅਕਬਰ ਇਲ ਇੱਲਾ, ਮਨ ਵਸ ਆਵੈ ਤੇਰਾ



ਮਨ ਮਾਰ ਕੈ ਪੜ੍ਹ ਨਮਾਜ, ਸ਼ਰ੍ਹਾ, ਮਾਰਫਤ ਔਰ ਤਰੀਕਤ

ਅਲਾ ਅੱਲਾ ਹੋਏ ਮਨ ਸਾਫ, ਮਨ ਨਿਰਮਲ ਬਣੈ ਹਕੀਕਤ

ਯਾਰ ਮਿਲੇ ਦਿਲਦਾਰ ਮਿਲੇ, ਚਿੱਤ ਵਸ ਗਿਆ ਯਾਰ ਮੇਰਾ



ਈਦ ਆਈ ਮੇਰਾ ਯਾਰ ਆਇਆ, ਮਨ ਤਨ ਚਿੰਤ ਬਿਨਾਸੀ

ਮਨ ਸੰਗ ਮਨ ਖੇਡ੍ਹ ਮਚੋਲੀ, ਬੈਂਸ ਕਟ ਗਈ ਜਮ ਦੀ ਫਾਸੀ

ਚਿੱਤ ਵਸ ਗਿਆ ਯਾਰ ਮੇਰਾ, ਮਿਲ ਈਦ ਮਨਾਵੈ ਯਾਰ ਮੇਰਾ
 
📌 For all latest updates, follow the Official Sikh Philosophy Network Whatsapp Channel:

Latest Activity

Top