• Welcome to all New Sikh Philosophy Network Forums!
    Explore Sikh Sikhi Sikhism...
    Sign up Log in

Death of Iranian President

dalvinder45

SPNer
Jul 22, 2023
673
37
79
Death of Iran's President Raisi in an air crash: Causes and Results

Dr. Dalvinder Singh Grewal

Iranian President Raisi had died in a helicopter crash in the northern mountainous region of Iran. Iran is suspecting that he has been a victim of a conspiracy. The statement of the Foreign Minister of Iran has stated that if the conspiracy is found, whoever is responsible for this conspiracy will have to bear the consequences. The following reasons are mentioned for the reason of this conspiracy:

1. Laser attack 2. Reducing the visibility to zero through cloud seeding or fog creation which in turn caused the crashing of the helicopter 3. US ban on replacement of old or damaged parts of the helicopter 4.Fiddling with the helicopter rto cause a suicidal defect 5. Planting an explosive in the helicopter. The agencies/countries suspected for this crash are 1, Mossad (Israeli spy agency) 2. CIA (American security agency) 3. Rivals inside Iran.

The way the helicopter lost contact before the crash, raises the suspicion that a laser attack destroyed the electronic devices and some control devices of the helicopter were also destroyed due to which the control of the helicopter and the pilot was lost and the helicopter crashed. Iran's argument is that Israel and the USA have been making laser attacks from the space earlier too raising suspicion of planned crash.

Another major allegation is that the cloud seeding/generated fog caused the helicopter to lose direction thereby crash was caused into a mountain. The generation of clouds and fog has become a common practice in many countries these days. I have seen the effect of cloud seeding in Saudi Arabia and Dubai myself. Hence clouds or fog seeding is nothing new. The safe arrival of two of the three helicopters and the crash of the President's helicopter further leads to this suspicion.

The ban imposed by the US on the replacement of old or damaged parts of Bell helicopters is also under the suspicion of the Iranian government, for which the Iranian foreign minister has held the US ban responsible. But it is not understood that the helicopter purchased in 1970 why such an vintage type helicopter is used for the VIP flight? If the parts were to be replaced, then this helicopter should not have been used to fly an important person like the President.

It has also been suspected that faults were created in the helicopter when it was on the Iran-Azerbaijan border. Israeli spies are reported to be in the area who would done the due damage to the helicopter. Similar suspicion is on an internal political rival who might have assisted the enemy or himself created the fault in the helicopter as it crashed within 20 minutes of take off.

It was also suspected that an explosion was planted in the helicopter while helicopter as parked at the dam site standing here, for where the Israelis or Americans or some internal traitor might have damaged some parts or planted the explosives.

Therefore, looking at these reasons, Mossad, America and some internal conspirators are under suspicion. Among the internal conspirators is the rival presidential candidate and some other important figures operaring wit4hin the official circles.

Iran has a direct enmity with Israel. Recently Irans embassy in Syria was bombed an in turn Iran fired three hundred missiles at Israel. Similar is the case with America who killed Iran’s General by a drone attack and has been direct mentor of Israel in war against Hamas whom Iran supports.

The Iranian government has started an investigation into this crash and has also said that whoever is responsible will not be spared. Only time will tell what the outcome will be, but something more serious could happen in West Asia, as Iran is just seven days away from developing an atomic bomb and is threatening Israel and the US with dire consequences.
 

dalvinder45

SPNer
Jul 22, 2023
673
37
79
ਇਰਾਨ ਦੇ ਰਾਸ਼ਟਰਪਤੀ ਰਈਸੀ ਦੀ ਏਅਰ ਕ੍ਰੈਸ਼ ਵਿੱਚ ਮੌਤ ਦੇ ਕਾਰਣ

ਡਾ ਦਲਵਿੰਦਰ ਸਿੰਘ ਗ੍ਰੇਵਾਲ

ਇਰਾਨ ਦੇ ਰਾਸ਼ਟਰਪਤੀ ਰਈਸੀ ਦੀ ਇਰਾਨ ਦੇ ਉਤਰੀ ਪਰਬਤੀ ਮਾਲਾ ਵਿੱਚ ਹੈਲੀਕਾਪਟਰ ਕ੍ਰੈਸ਼ ਵਿੱਚ ਹੋਈ ਮੌਤ ਨੂੰ ਇਰਾਨ ਕਿਸੇ ਸ਼ਾਜਿਸ਼ ਦਾ ਸ਼ਿਕਾਰ ਹੋਣ ਦੀ ਸ਼ਕ ਕਰ ਰਿਹਾ ਹੈ ਤੇ ਇਰਾਨ ਦੇ ਵਿਦੇਸ਼ ਮੰਤਰੀ ਦੇ ਬਿਆਨ ਅਨੁਸਾਰ ਜਿਸ ਨੇ ਵੀ ਇਹ ਸ਼ਾਜਿਸ਼ ਰਚੀ ਹੈ ਉਸ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ। ਸ਼ਾਜਿਸ਼ ਵਿੱਚ ਹੇਠ ਲਿਖੇ ਕਾਰਨ ਦੱਸੇ ਜਾ ਰਹੇ ਹਨ: 1. ਲ਼ੇਜ਼ਰ ਅਟੈਕ 2. ਮਸਨੂਈ ਧੁੰਦ ਪੈਦਾ ਕਰਕੇ ਹੈਲੀਕਾਪਟਰ ਨੂੰ ਕ੍ਰੈਸ਼ ਕਰਵਾਉਣਾ 3. ਹੈਲੀਕਾਪਟਰ ਦੇ ਪੁਰਾਣੇ ਜਾ ਨੁਕਸਾਨੇ ਹਿੱਸੇ ਪੁਰਜ਼ਿਆ ਦੀ ਬਦਲੀ ਉੱਤੇ ਅਮਰੀਕਾ ਵਲੋਂ ਪਾਬੰਦੀ 4. ਹੈਲੀਕਾਪਟਰ ਵਿੱਚ ਕੋਈ ਨੁਕਸ ਪਾਉਣਾ 5. ਹੈਲੀਕਾਪਟਰ ਵਿੱਚ ਕਿਸੇ ਬਿਸਫੋਟ ਦਾ ਲਾਇਆ ਜਾਣਾ ।ਇਸ ਲਈ ਸ਼ਕ ਹੇਠ ਲਿਖਿਆਂ ਉਤੇ ਕੀਤੀ ਜਾ ਰਹੀ ਹੈ: ਮੋਸਾਦ (ਇਜ਼ਰਾਈਲੀ ਜਸੂਸੀ ਏਜੰਸੀ) 2. ਸੀ ਆਈ ਏ (ਅਮਰੀਕੀ ਸੁਰਖਿਆ ਏਜੰਸੀ) 3. ਇਰਾਨ ਦੇ ਅੰਦਰਲੇ ਵਿਰੋਧੀ ।

ਕ੍ਰੈਸ਼ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਹੈਲੀਕਾਪਟਰ ਦਾ ਸੰਪਰਕ ਸਮਾਪਤ ਹੋਇਆ ਉਹ ਸ਼ਕ ਪੈਦਾ ਕਰਦਾ ਹੈ ਕਿ ਇਲੈਕਟ੍ਰਾਨਿਕ ਯੰਤਰਾਂ ਉਪਰ ਕੋਈ ਲੇਜ਼ਰ ਅਟੈਕ ਕਰ ਕੇ ਨਸ਼ਟ ਕੀਤਾ ਗਿਆ ਤੇ ਇਸ ਲੇਜ਼ਰ ਅਟੈਕ ਨਾਲ ਹੈਲੀਕਾਪਟਰ ਦੇ ਕੁਝ ਕੰਟ੍ਰੋਲ ਯੰਤਰਾਂ ਨੂੰ ਵੀ ਨਸ਼ਟ ਕੀਤਾ ਗਿਆ ਜਿਸ ਕਰਕੇ ਹੈਲੀਕਾਪਟਰ ਤੇ ਪਾਈਲਟ ਦਾ ਨਿਯੰਤ੍ਰਣ ਨਾ ਰਿਹਾ ਤੇ ਹੈਲੀਕਾਪਟਰ ਕ੍ਰੈਸ਼ ਹੋ ਗਿਆ।ਇਰਾਨ ਦਾ ਤਰਕ ਹੈ ਕਿ ਇਜ਼ਰਾਈਲ ਅਸਮਾਨੋਂ ਲੇਜ਼ਰ ਅਟੈਕ ਪਹਿਲਾਂ ਵੀ ਕਰਵਾ ਕੇ ਕ੍ਰੈਸ਼ ਕਰਵਾਉਂਦਾ ਰਿਹਾ ਹੈ ਇਸੇ ਲਈ ਉਹ ਇਜ਼ਰਾਈਲ ਅਤੇ ਅਮਰੀਕਾ ਉਤੇ ਇਸ ਤਰ੍ਹਾ ਦੇ ਹਮਲੇ ਦੀ ਸ਼ਕ ਕਰਦਾ ਹੈ।

ਦੂਸਰਾ ਵੱਡਾ ਇਲਜ਼ਾਮ ਹੈ ਮਸਨੂਈ ਧੁੰਦ ਪੈਦਾ ਕਰਕੇ ਹੈਲੀਕਾਪਟਰ ਨੂੰ ਰਾਹੋਂ ਭਟਕਾ ਕੇ ਪਰਬਤਾਂ ਨਾਲ ਟਕਰਾ ਜਾਣ ਵਰਗੀ ਹਾਲਤ ਪੈਦਾ ਕਰਨਾ। ਮਸਨੂਈ ਬੱਦਲ ਅਤੇ ਧੁੰਦ ਪੈਦਾ ਕਰਨਾ ਤਾਂ ਅੱਜ ਕੱਲ ਕਈ ਦੇਸ਼ਾਂ ਵਿੱਚ ਆਮ ਗੱਲ ਹੋ ਗਈ ਹੈ। ਮਸਨੂਈ ਬਦਲਾਂ ਨਾਲ ਹੁੰਦੀ ਵਰਖਾ ਮੈਂ ਸਾਉਦੀ ਅਰਬ ਅਤੇ ਦੁਬਈ ਵਿੱਚ ਆਪ ਵੇਖੀ ਹੈ ਇਸ ਲਈ ਮਸਨੂਈ ਬੱਦਲ ਜਾਂ ਧੁੰਦ ਪੈਦਾ ਕਰਨਾ ਕੋਈ ਨਵੀਂ ਗੱਲ ਨਹੀਂ। ਤਿੰਨਾਂ ਵਿੱਚੋਂ ਦੋ ਹੈਲੀਕਾਪਟਰਾਂ ਦਾ ਸੁਰਖਿਅਤ ਪਹੁੰਚ ਜਾਣਾ ਤੇ ਰਾਸ਼ਟਰਪਤੀ ਦੇ ਹੈਲੀਕਾਪਟਰ ਦਾ ਹੀ ਕ੍ਰੈਸ਼ ਹੋਣਾ ਉਪਰ ਵਾਲੇ ਕਾਰਨਾਂ ਨੂੰ ਯੋਗ ਸਾਬਿਤ ਕਰਦਾ ਹੈ।

ਹੈਲੀਕਾਪਟਰ ਦੇ ਪੁਰਾਣੇ ਜਾ ਨੁਕਸਾਨੇ ਹਿੱਸੇ ਪੁਰਜ਼ਿਆਂ ਦੀ ਬਦਲੀ ਉੱਤੇ ਅਮਰੀਕਾ ਵਲੋਂ ਪਾਬੰਦੀ ਲਾਈ ਜਾਣੀ ਵੀ ਇਰਾਨ ਸਰਕਾਰ ਦੇ ਸ਼ਕ ਦੇ ਘੇਰੇ ਵਿੱਚ ਹੈ ਜਿਸ ਬਾਰੇ ਇਰਾਨ ਦੇ ਵਿਦੇਸ਼ ਮੰਤਰੀ ਨੇ ਅਮਰੀਕਾ ਦੀ ਲਾਈ ਪਾਬੰਦੀ ਨੂੰ ਜ਼ਿਮੇਵਾਰ ਠਹਿਰਾਇਆ ਹੈ।ਪਰ ਇਹ ਸਮਝ ਨਹੀਂ ਆਉਂਦੀ ਕਿ 1970 ਵਿੱਚ ਅਮਰੀਕਾ ਬੈਲ ਕੰਪਨੀ ਵਲੋਂ ਬਣਾਏ ਗਏ ਹੈਲੀਕਾਪਟਰ ਨੂੰ ਵੀ ਆਈ ਪੀ ਦੀ ਉੜਾਣ ਲਈ ਵਰਤਿਆ ਹੀ ਕਿਉਂ ਗਿਆ ? ਜੇ ਹਿਸੇ ਪੁਰਜ਼ੇ ਬਦਲਣ ਵਾਲੇ ਸਨ ਤਾਂ ਇਸ ਹੈਲੀਕਾਪਟਰ ਨੂੰ ਰਾਸ਼ਟਰਪਤੀ ਵਰਗੇ ਮਹੱਤਵ ਪੂਰਨ ਵਿਅਕਤੀ ਦੀ ਉੜਾਣ ਲਈ ਵਰਤਣਾ ਹੀ ਨਹੀਂ ਜਾਣਾ ਚਾਹੀਦਾ ਸੀ ।

ਇਹ ਵੀ ਸ਼ਕ ਕੀਤਾ ਗਿਆ ਹੈ ਕਿ ਹੈਲੀਕੌਪਟਰ ਵਿੱਚ ਉਦੋਂ ਨੁਕਸ ਪਾਏ ਗਏ ਜਦੋਂ ਇਹ ਇਰਾਨ- ਆਜ਼ਰਬਾਇਜਾਨ ਦੀ ਹੱਦ ਉਤੇ ਸੀ। ਇਜ਼ਰਾਈਲ ਦੇ ਜਸੂਸਾਂ ਦਾ ਇਸ ਇਲਾਕੇ ਵਿੱਚ ਹੋਣਾ ਵੀ ਦੱਸਿਆ ਗਿਆ ਤੇ ਇਹ ਵੀ ਸ਼ਕ ਕੀਤਾ ਗਿਆ ਕਿ ਸ਼ਾਇਦ ਕਿਸੇ ਅੰਦਰੂਨੀ ਦੇਸ਼ ਵਿਰੋਧੀ ਨੇ ਨੁਕਸ ਪਾਉਣ ਵਿੱਚ ਮਦਦ ਕੀਤੀ ਹੋਵੇ ਕਿਉਂਕਿ ਉੜਾਣ ਦੇ 20 ਮਿੰਟ ਅੰਦਰ ਹੀ ਹੈਲੀਕਾਪਟਰ ਦਾ ਕ੍ਰੈਸ਼ ਹੋ ਗਿਆ।

ਇਹ ਵੀ ਸ਼ਕ ਕੀਤਾ ਗਿਆ ਕਿ ਇਥੇ ਖੜੇ ਹੈਲੀਕਾਪਟਰ ਵਿੱਚ ਬਿਸਫੋਟ ਲਾਇਆ ਗਿਆ ਜਿਸ ਲਈ ਇਜ਼ਰਾਈਲੀ ਜਾਂ ਅਮਰੀਕੀ ਜਸੂਸ ਜਾਂ ਕਿਸੇ ਅੰਦਰੂਨੀ ਦਗਾਬਾਜ਼ ਉਤੇ ਸ਼ਕ ਕਰ ਰਹੇ ਹਨ।

ਇਸ ਲਈ ਇਨ੍ਹਾਂ ਕਾਰਣਾਂ ਨੂੰ ਵੇਖਦੇ ਹੋਏ ਮੋਸਾਦ, ਅਮਰੀਕਾ ਅਤੇ ਕੁਝ ਅੰਦਰੂਨੀ ਦਗਾਬਾਜ਼ ਸ਼ਕ ਦੇ ਘੇਰੇ ਵਿੱਚ ਹਨ। ਅੰਦਰੂਨੀ ਦਗਾਬਾਜ਼ਾਂ ਵਿੱਚ ਰਾਸ਼ਟਰਪਤੀ ਦਾ ਵਿਰੋਧੀ ਉਮੀਦਵਾਰ ਅਤੇ ਕੁਝ ਹੋਰ ਮਹਤਵ ਪੂਰਨ ਹਸਤੀਆਂ ਸ਼ਕ ਦੇ ਘੇਰੇ ਵਿੱਚ ਹਨ।

ਇਰਾਨ ਦਾ ਇਜ਼ਰਾਈਲ ਨਾਲ ਸਿੱਧੀ ਟਰਕਾ ਦਾ ਨਾਤਾ ਹੈ ਜਿਸ ਲਈ ਇਰਾਨ ਨੇ ਇਜ਼ਰਾਈਲ ਉਤੇ ਤਿੰਨ ਸੌ ਮਿਸਾਈਲਾਂ ਦਾਗੀਆਂ । ਅਮਰੀਕਾ ਅਤੇ ਇਰਾਨ ਦਾ ਤਾਂ ਇੱਟ ਕੁੱਤੇ ਵਾਲੇ ਵੈਰ ਦਾ ਵਾਤਾਵਰਣ ਬਣਿਆ ਹੋਇਆ ਹੈ ਅਤੇ ਅਮਰੀਕਾ ਨੇ ਇਰਾਨ ਉਤੇ ਪਾਬੰਦੀਆਂ ਲਾਈਆਂ ਹੋਈਆਂ ਹਨ।

ਇਰਾਨ ਸਰਕਾਰ ਨੇ ਇਸ ਕ੍ਰੈਸ਼ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਤੇ ਇਹ ਵੀ ਕਿਹਾ ਹੈ ਕਿ ਜੋ ਵੀ ਜ਼ਿਮੇਵਾਰ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਨਤੀਜਾ ਕੀ ਨਿਕਲਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਇਰਾਨ ਦੀ ਅਤੇ ਪੱਛਮੀ ਏਸ਼ੀਆ ਵਿੱਚ ਕੁੱਝ ਨਾ ਕੁਝ ਹੋਰ ਭਿਆਨਕ ਵੀ ਹੋ ਸਕਦਾ ਹੈ ਜਿਸ ਤਰ੍ਹਾਂ ਇਰਾਨ ਐਟਮ ਬੰਬ ਬਣਾਏ ਜਾਣ ਤੋਂ ਸਿਰਫ ਸੱਤ ਦਿਨ ਦੂਰ ਹੈ ਤੇ ਇਜ਼ਰਾਈਲ ਅਤੇ ਅਮਰੀਕਾ ਨੂੰ ਗੰਭੀਰ ਨਤੀਜਿਆਂ ਦੀਆਂ ਧਮਕੀਆਂ ਦੇ ਰਿਹਾ ਹੈ।
 
📌 For all latest updates, follow the Official Sikh Philosophy Network Whatsapp Channel:

Latest Activity

Top