• Welcome to all New Sikh Philosophy Network Forums!
    Explore Sikh Sikhi Sikhism...
    Sign up Log in

Daily Katha From Bangla Sahib

spnadmin

1947-2014 (Archived)
SPNer
Jun 17, 2004
14,500
19,219
Consult this link on a daily basis.

Now you can see daily updated video of "Hukamnama, Path Sri Sukhmani Sahib and Katha, from
Gurudwara Sri Bangla Sahib New Delhi"

http://gurbani.co/katha_bs.php
 

Attachments

  • katha.jpg
    katha.jpg
    30.1 KB · Reads: 305

Ambarsaria

ੴ / Ik▫oaʼnkār
Writer
SPNer
Dec 21, 2010
3,384
5,690
The Shabad if you want to follow with words from posts 1 and 2 in this thread,

ਗੂਜਰੀ ਮਹਲਾ ਘਰੁ
गूजरी महला ५ घरु ४
Gūjrī mėhlā 5 gẖar 4
Goojaree, Fifth Mehl, Fourth House:
xxx

ਰਾਗ ਗੂਜਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
xxx

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ ਭੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧਿ ਸਫਲ ਸੁਆਮੀ ਸੇਵ ॥੧॥
नाथ नरहर दीन बंधव पतित पावन देव ॥ भै त्रास नास क्रिपाल गुण निधि सफल सुआमी सेव ॥१॥
Nāth narhar ḏīn banḏẖav paṯiṯ pāvan ḏev. Bẖai ṯarās nās kirpāl guṇ niḏẖ safal su▫āmī sev. ||1||
O Lord, Man-lion Incarnate, Companion to the poor, Divine Purifier of sinners; O Destroyer of fear and dread, Merciful Lord Master, Treasure of Excellence, fruitful is Your service. ||1||
ਨਾਥ = ਹੇ ਜਗਤ ਦੇ ਮਾਲਕ! ਨਰਹਰ = {नरहरि ਨਰਸਿੰਘ} ਹੇ ਪਰਮਾਤਮਾ! ਦੇਵ = ਹੇ ਪ੍ਰਕਾਸ਼-ਰੂਪ! ਤ੍ਰਾਸ = ਡਰ, ਸਹਮ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਗੁਣ ਨਿਧਿ = ਹੇ ਗੁਣਾਂ ਦੇ ਖ਼ਜ਼ਾਨੇ। ਸਫਲ ਸੇਵ = ਜਿਸ ਦੀ ਸੇਵਾ ਭਗਤੀ ਫਲ ਦੇਣ ਵਾਲੀ ਹੈ।੧।

ਹੇ ਜਗਤ ਦੇ ਮਾਲਕ! ਹੇ ਨਰਹਰ! ਹੇ ਦੀਨਾਂ ਦੇ ਸਹਾਈ! ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ! ਹੇ ਚਾਨਣ-ਸਰੂਪ! ਹੇ ਸਾਰੇ ਡਰਾਂ ਸਹਮਾਂ ਦੇ ਨਾਸ ਕਰਨ ਵਾਲੇ! ਹੇ ਕ੍ਰਿਪਾਲ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੁਆਮੀ! ਤੇਰੀ ਸੇਵਾ-ਭਗਤੀ ਜੀਵਨ ਨੂੰ ਕਾਮਯਾਬ ਬਣਾ ਦੇਂਦੀ ਹੈ।੧।

ਹਰਿ ਗੋਪਾਲ ਗੁਰ ਗੋਬਿੰਦ ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ ॥੧॥ ਰਹਾਉ
हरि गोपाल गुर गोबिंद ॥ चरण सरण दइआल केसव तारि जग भव सिंध ॥१॥ रहाउ ॥
Har gopāl gur gobinḏ. Cẖaraṇ saraṇ ḏa▫i▫āl kesav ṯār jag bẖav sinḏẖ. ||1|| rahā▫o.
O Lord, Cherisher of the World, Guru-Lord of the Universe. I seek the Sanctuary of Your Feet, O Merciful Lord. Carry me across the terrifying world-ocean. ||1||Pause||
ਗੁਰ = ਹੇ (ਸਭ ਤੋਂ) ਵੱਡੇ! ਕੇਸਵ = ਹੇ ਸੋਹਣੇ ਲੰਮੇ ਕੇਸਾਂ ਵਾਲੇ ਪਰਮਾਤਮਾ! ਭਵ ਸਿੰਧ = ਸੰਸਾਰ-ਸਮੁੰਦਰ। ਤਾਰਿ = ਪਾਰ ਲੰਘਾ।੧।ਰਹਾਉ।

ਹੇ ਹਰੀ! ਹੇ ਗੋਪਾਲ! ਹੇ ਗੁਰ ਗੋਬਿੰਦ! ਹੇ ਦਇਆਲ! ਹੇ ਕੇਸ਼ਵ। ਆਪਣੇ ਚਰਨਾਂ ਦੀ ਸਰਨ ਵਿਚ ਰੱਖ ਕੇ ਮੈਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।੧।ਰਹਾਉ।

ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ ॥੨॥
काम क्रोध हरन मद मोह दहन मुरारि मन मकरंद ॥ जनम मरण निवारि धरणीधर पति राखु परमानंद ॥२॥
Kām kroḏẖ haran maḏ moh ḏahan murār man makranḏ. Janam maraṇ nivār ḏẖarṇīḏẖar paṯ rākẖ parmānanḏ. ||2||
O Dispeller of sexual desire and anger, Eliminator of intoxication and attachment, Destroyer of ego, Honey of the mind; set me free from birth and death, O Sustainer of the earth, and preserve my honor, O Embodiment of supreme bliss. ||2||
ਹਰਨ = ਦੂਰ ਕਰਨ ਵਾਲਾ। ਮਦ ਮੋਹ ਦਹਨ = ਹੇ ਮੋਹ ਦੀ ਮਸਤੀ ਸਾੜਨ ਵਾਲੇ! ਮਨ ਮਕਰੰਦ = ਹੇ ਮਨ ਨੂੰ ਸੁਗੰਧੀ ਦੇਣ ਵਾਲੇ! ਧਰਣੀ ਧਰ = ਹੇ ਧਰਤੀ ਦੇ ਸਹਾਰੇ! ਪਤਿ = ਇੱਜ਼ਤ। ਪਰਮਾਨੰਦ = ਹੇ ਸਭ ਤੋਂ ਉੱਚੇ ਆਨੰਦ ਦੇ ਮਾਲਕ!।੨।

ਹੇ ਕਾਮ ਕ੍ਰੋਧ ਨੂੰ ਦੂਰ ਕਰਨ ਵਾਲੇ! ਹੇ ਮੋਹ ਦੇ ਨਸ਼ੇ ਨੂੰ ਸਾੜਨ ਵਾਲੇ! ਹੇ ਮਨ ਨੂੰ (ਜੀਵਨ-) ਸੁਗੰਧੀ ਦੇਣ ਵਾਲੇ ਮੁਰਾਰੀ-ਪ੍ਰਭੂ! ਹੇ ਧਰਤੀ ਦੇ ਆਸਰੇ! ਹੇ ਸਭ ਤੋਂ ਸ੍ਰੇਸ਼ਟ-ਆਨੰਦ ਦੇ ਮਾਲਕ! (ਜਗਤ ਦੇ ਵਿਕਾਰਾਂ ਵਿਚੋਂ ਮੇਰੀ) ਲਾਜ ਰੱਖ, ਮੇਰਾ ਜਨਮ ਮਰਨ ਦਾ ਗੇੜ ਮੁਕਾ।੨।

ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰਿ ਰਿਦ ਮੰਤ ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ ॥੩॥
जलत अनिक तरंग माइआ गुर गिआन हरि रिद मंत ॥ छेदि अह्मबुधि करुणा मै चिंत मेटि पुरख अनंत ॥३॥
Jalaṯ anik ṯarang mā▫i▫ā gur gi▫ān har riḏ manṯ. Cẖẖeḏ ahaʼn▫buḏẖ karuṇā mai cẖinṯ met purakẖ ananṯ. ||3||
The many waves of desire for Maya are burnt away, when the Guru's spiritual wisdom is enshrined in the heart, through the Guru's Mantra. Destroy my egotism, O Merciful Lord; dispel my anxiety, O Infinite Primal Lord. ||3||
ਜਲਤ = ਸੜ ਰਿਹਾਂ ਨੂੰ। ਤਰੰਗ = ਲਹਿਰਾਂ। ਹਰਿ = ਹੇ ਹਰੀ! ਰਿਦ = ਹਿਰਦੇ ਵਿਚ। ਛੇਦਿ = ਨਾਸ ਕਰ। ਅਹੰਬੁਧਿ = ਹਉਮੇ। ਕਰੁਣਾ = ਤਰਸ! ਕਰੁਣਾ ਮੈ = ਹੇ ਤਰਸ-ਰਰੂਪ ਪ੍ਰਭੂ! ਪੁਰਖ ਅਨੰਤ = ਹੇ ਸਰਬ-ਵਿਆਪਕ ਬੇਅੰਤ ਪ੍ਰਭੂ!।੩।

ਹੇ ਹਰੀ! ਮਾਇਆ-ਅੱਗ ਦੀਆਂ ਬੇਅੰਤ ਲਹਿਰਾਂ ਵਿਚ ਸੜ ਰਹੇ ਜੀਵਾਂ ਦੇ ਹਿਰਦੇ ਵਿਚ ਗੁਰੂ ਦੇ ਗਿਆਨ ਦਾ ਮੰਤ੍ਰ ਟਿਕਾ। ਹੇ ਤਰਸ-ਸਰੂਪ ਹਰੀ! ਹੇ ਸਰਬ-ਵਿਆਪਕ ਬੇਅੰਤ ਪ੍ਰਭੂ! (ਸਾਡੀ) ਹਉਮੈ ਦੂਰ ਕਰ (ਸਾਡੇ ਹਿਰਦਿਆਂ ਵਿਚੋਂ) ਚਿੰਤਾ ਮਿਟਾ ਦੇ।੩।

ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ ॥੪॥
सिमरि समरथ पल महूरत प्रभ धिआनु सहज समाधि ॥ दीन दइआल प्रसंन पूरन जाचीऐ रज साध ॥४॥
Simar samrath pal mahūraṯ parabẖ ḏẖi▫ān sahj samāḏẖ. Ḏīn ḏa▫i▫āl parsann pūran jācẖī▫ai raj sāḏẖ. ||4||
Remember in meditation the Almighty Lord, every moment and every instant; meditate on God in the celestial peace of Samaadhi. O Merciful to the meek, perfectly blissful Lord, I beg for the dust of the feet of the Holy. ||4||
ਪਲ ਮਹੂਰਤ = ਹਰ ਪਲ, ਹਰ ਘੜੀ। ਸਹਜ = ਆਤਮਕ ਅਡੋਲਤਾ। ਜਾਚੀਐ = ਮੰਗਣੀ ਚਾਹੀਦੀ ਹੈ। ਰਜ = ਚਰਨ-ਧੂੜ। ਸਾਧ = ਸੰਤ-ਜਨ।੪।

ਹੇ ਸਮਰਥ ਪ੍ਰਭੂ! ਹਰ ਪਲ ਹਰ ਘੜੀ (ਤੇਰਾ ਨਾਮ) ਸਿਮਰ ਕੇ ਮੈਂ ਆਪਣੀ ਸੁਰਤਿ ਆਤਮਕ ਅਡੋਲਤਾ ਦੀ ਸਮਾਧੀ ਵਿਚ ਜੋੜੀ ਰੱਖਾਂ। ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਦਾ ਖਿੜੇ ਰਹਿਣ ਵਾਲੇ! ਸਰਬ-ਵਿਆਪਕ! (ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੀ ਚਰਨ-ਧੂੜ (ਹੀ ਸਦਾ) ਮੰਗਣੀ ਚਾਹੀਦੀ ਹੈ।੪।

ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ ॥੫॥
मोह मिथन दुरंत आसा बासना बिकार ॥ रखु धरम भरम बिदारि मन ते उधरु हरि निरंकार ॥५॥
Moh mithan ḏuranṯ āsā bāsnā bikār. Rakẖ ḏẖaram bẖaram biḏār man ṯe uḏẖar har nirankār. ||5||
Emotional attachment is false, desire is filthy, and longing is corrupt. Please, preserve my faith, dispel these doubts from my mind, and save me, O Formless Lord. ||5||
ਮਿਥਨ = ਝੂਠਾ। ਦੁਰੰਤ = ਭੈੜੇ ਅੰਤ ਵਾਲੀ। ਬਿਦਾਰਿ = ਨਾਸ ਕਰ। ਤੇ = ਤੋਂ। ਨਿਰੰਕਾਰ = ਹੇ ਨਿਰੰਕਾਰ!।੫।

ਹੇ ਹਰੀ! ਹੇ ਨਿਰੰਕਾਰ! ਮੈਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲੈ, ਮੇਰੇ ਮਨ ਤੋਂ ਭਟਕਣਾ ਦੂਰ ਕਰ ਦੇ। ਹੇ ਹਰੀ! ਝੂਠੇ ਮੋਹ ਤੋਂ, ਭੈੜੇ ਅੰਤ ਵਾਲੀ ਆਸਾ ਤੋਂ, ਵਿਕਾਰਾਂ ਦੀਆਂ ਵਾਸ਼ਨਾ ਤੋਂ, ਮੇਰੀ ਲਾਜ ਰੱਖ।੫।

ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਚੀਰ ਖਲ ਮੁਗਧ ਮੂੜ ਕਟਾਖ੍ਯ੍ਯ ਸ੍ਰੀਧਰ ਭਏ ਗੁਣ ਮਤਿ ਧੀਰ ॥੬॥
धनाढि आढि भंडार हरि निधि होत जिना न चीर ॥ खल मुगध मूड़ कटाख्य स्रीधर भए गुण मति धीर ॥६॥
Ḏẖanādẖ ādẖ bẖandār har niḏẖ hoṯ jinā na cẖīr. Kẖal mugaḏẖ mūṛ katākẖ▫y sarīḏẖar bẖa▫e guṇ maṯ ḏẖīr. ||6||
They have become wealthy, loaded with the treasures of the Lord's riches; they were lacking even clothes. The idiotic, foolish and senseless people have become virtuous and patient, receiving the Gracious Glance of the Lord of wealth. ||6||
ਆਢਿ = {आढय} ਧਨਾਢ, ਧਨੀ। ਨਿਧਿ = ਖ਼ਜ਼ਾਨਾ। ਚੀਰ = ਕੱਪੜਾ। ਖਲ = ਮੂਰਖ। ਮੁਗਧ = ਮੂਰਖ। ਕਟਾਖ੍ਯ੍ਯ = ਨਿਗਾਹ। ਸ੍ਰੀਧਰ = ਲੱਛਮੀ-ਪਤੀ।੬।

ਹੇ ਹਰੀ! ਜਿਨ੍ਹਾਂ ਪਾਸ (ਤਨ ਢੱਕਣ ਲਈ) ਕੱਪੜੇ ਦੀ ਲੀਰ ਭੀ ਨਹੀਂ ਹੁੰਦੀ, ਉਹ ਤੇਰੇ ਗੁਣਾਂ ਦੇ ਖ਼ਜ਼ਾਨੇ ਪ੍ਰਾਪਤ ਕਰ ਕੇ (ਮਾਨੋ) ਧਨੀਆਂ ਦੇ ਧਨੀ ਬਣ ਜਾਂਦੇ ਹਨ। ਹੇ ਲੱਛਮੀ-ਪਤੀ! ਮਹਾਂ ਮੂਰਖ ਤੇ ਦੁਸ਼ਟ ਤੇਰੀ ਮੇਹਰ ਦੀ ਨਿਗਾਹ ਨਾਲ ਗੁਣਾਂ ਵਾਲੇ, ਉੱਚੀ ਮਤਿ ਵਾਲੇ, ਧੀਰਜ ਵਾਲੇ ਬਣ ਜਾਂਦੇ ਹਨ।੬।

ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ ॥੭॥
जीवन मुकत जगदीस जपि मन धारि रिद परतीति ॥ जीअ दइआ मइआ सरबत्र रमणं परम हंसह रीति ॥७॥
Jīvan mukaṯ jagḏīs jap man ḏẖār riḏ parṯīṯ. Jī▫a ḏa▫i▫ā ma▫i▫ā sarbaṯar ramṇaʼn param hansah rīṯ. ||7||
Become Jivan-Mukta, liberated while yet alive, by meditating on the Lord of the Universe, O mind, and maintaining faith in Him in your heart. Show kindness and mercy to all beings, and realize that the Lord is pervading everywhere; this is the way of life of the enlightened soul, the supreme swan. ||7||
ਜੀਵਨ ਮੁਕਤ = ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਸੁਤੰਤਰ। ਮਨ = ਹੇ ਮਨ! ਪਰਤੀਤਿ = ਸਰਧਾ। ਮਇਆ = ਤਰਸ। ਸਰਬਤ੍ਰ ਰਮਣੰ = ਸਰਬ-ਵਿਆਪਕ। ਪਰਮ ਹੰਸਹ ਰੀਤਿ = ਸਭ ਤੋਂ ਉੱਚੇ ਹੰਸਾਂ ਦੀ ਜੀਵਨ-ਜੁਗਤਿ। ਹੰਸ = ਚੰਗੇ ਮੰਦੇ ਕੰਮ ਦਾ ਨਿਰਨਾ ਕਰ ਸਕਣ ਵਾਲਾ (ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਵਖ ਵਖ ਕਰ ਲੈਂਦਾ ਹੈ)।੭।

ਹੇ ਮਨ! ਜੀਵਨ-ਮੁਕਤ ਕਰਨ ਵਾਲੇ ਜਗਦੀਸ਼ ਦਾ ਨਾਮ ਜਪ। ਹੇ ਭਾਈ! ਹਿਰਦੇ ਵਿਚ ਉਸ ਵਾਸਤੇ ਸਰਧਾ ਟਿਕਾ, ਸਭ ਜੀਵਾਂ ਨਾਲ ਦਇਆ ਪਿਆਰ ਵਾਲਾ ਸਲੂਕ ਰੱਖ, ਪਰਮਾਤਮਾ ਨੂੰ ਸਰਬ-ਵਿਆਪਕ ਜਾਣ-ਉੱਚੇ ਜੀਵਨ ਵਾਲੇ ਹੰਸ (-ਮਨੁੱਖਾਂ) ਦੀ ਇਹ ਜੀਵਨ-ਜੁਗਤਿ ਹੈ।੭।

ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ॥੮॥੧॥੨॥੫॥੧॥੧॥੨॥੫੭॥
देत दरसनु स्रवन हरि जसु रसन नाम उचार ॥ अंग संग भगवान परसन प्रभ नानक पतित उधार ॥८॥१॥२॥५॥१॥१॥२॥५७॥
Ḏeṯ ḏarsan sarvan har jas rasan nām ucẖār. Ang sang bẖagvān parsan parabẖ Nānak paṯiṯ uḏẖār. ||8||1||2||5||1||1||2||57||
He grants the Blessed Vision of His Darshan to those who listen to His Praises, and who, with their tongues, chant His Name. They are part and parcel, life and limb with the Lord God; O Nanak, they feel the Touch of God, the Savior of sinners. ||8||1||2||5||1||1||2||57||
ਦੇਤ = ਦੇਂਦਾ ਹੈ। ਸ੍ਰਵਨ = ਕੰਨ। ਜਸੁ = ਸਿਫ਼ਤਿ-ਸਾਲਾਹ। ਰਸਨ = ਜੀਭ। ਪਰਸਨ = ਛੁਹ।੮।

ਹੇ ਭਾਈ! ਪਰਮਾਤਮਾ ਆਪ ਹੀ ਆਪਣਾ ਦਰਸਨ ਬਖ਼ਸ਼ਦਾ ਹੈ, ਕੰਨਾਂ ਵਿਚ ਆਪਣੀ ਸਿਫ਼ਤਿ-ਸਾਲਾਹ ਦੇਂਦਾ ਹੈ, ਜੀਭ ਨੂੰ ਆਪਣੇ ਨਾਮ ਦਾ ਉਚਾਰਨ ਦੇਂਦਾ ਹੈ, ਸਦਾ ਅੰਗ-ਸੰਗ ਵੱਸਦਾ ਹੈ। ਹੇ ਨਾਨਕ! (ਆਖ-) ਹੇ ਹਰੀ! ਹੇ ਭਗਵਾਨ! ਤੇਰੀ ਛੁਹ ਵਿਕਾਰੀਆਂ ਦਾ ਭੀ ਪਾਰ-ਉਤਾਰਾ ਕਰਨ ਵਾਲੀ ਹੈ।੮।੧।੨।੫।੧।੧।੨।੫੭।

Sat Sri Akal.
 
Last edited by a moderator:
📌 For all latest updates, follow the Official Sikh Philosophy Network Whatsapp Channel:
Top