• Welcome to all New Sikh Philosophy Network Forums!
    Explore Sikh Sikhi Sikhism...
    Sign up Log in

Hard Talk Bala Reincarnate...

Dr Karminder Singh

Mentor
Writer
SPNer
Sep 3, 2009
117
75
By Gurcharan Singh Jeonwala


It is regrettable that Patiala University academics are in the process of re-incarnating a new Bhai Bala. They want to create a fictitious Bala who will be the companion of Guru Nanak’s travels. The Bala that even Bhai Gurdasji did not know about because he heard nothing of any Bala from the third and fourth Gurus with whom he spent his life.

But miraculously, these academics seem to know about Guru Nanak than Bhai Gurdasji even.

In about seven months the fictitious 550th anniversary of Guru Nanak will be celebrated. It is fictitious because the REAL anniversary has already been celebrated on 14 April 2019.

word-image.jpeg
Akhand Paths upon Akhand Paths will run, fireworks will un-necessarily pollute the skies, and the chamchas and ladles of the anti-Sikh brigades will make a mockery of your spirituality. You will never realize how they steal the real Sikhi from under your noses. We will all come home drained out of energy and money from our pockets.

We will never know how these people will twist and turn to make a lie of the following verse of Bhai Gurdas.

ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ॥ ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥ ਵਾਰ 1, ਪਉੜੀ 35॥ Fir Baba Gya Baghdad No Bahar Jaye Kiya Asthana. Ek Baba Akaal Roop Duja Rababi Mardana.

Dr Sukhdial Singh has stepped forward to undertake this ugly deed and together with the fake Dr Anurag Singh – the Dasam Granth advocate – has laid the foundation for efforts to muddy authentic Sikhi.

Dr Sukhdial Singh has written a book titled Guru Nanak Jiwan or Guru Nanak’s Life and in it constructed a fake narrative of Bhai Bala being Guru Nanak’s permanent partner. He has created another fiction that the Valiyat Valee Janam Sakhi and Puratan Janam Sakhi were authored by Bhai Mani Singh. These and the Hafzabad Janam Sakhis do not mention Bhai Bala even in their dreams, but now these crumb hungry academics have discovered a golden opportunity to lick the hands of their anti-Sikhi handlers. They are thus busy concocting schemes to cash in on their anti-Sikh designs and schemes and line their pockets.

These fakes are busy putting the final touches to their ugly schemes but the leaderless and headless Sikh community appears to be in deep slumber.

When I look back into the past years, I realize that even those who consider themselves leaders would rather choose to focus on getting their share of the crumbs.

I recall well that when in 1964-65, the fanatical Jan Sangh fellows drove their vans into our village and used loud speakers to preach their anti Sikhi stuff, the children of the Sikh villagers pelted their vehicles with stones forcing these fakes to flee. But today every village has a permanent BJP branch that is designated towards corrupting Sikh and hollowing out Gurmat principles.

When did all this start?

Recall the Vesaskhi of 1999 when at Anandpur we celebrated the 300th birth anniversary of the Khalsa. The Punjab Badal government invited the Indian Prime Minister Atal Bihari Vajpayee as the main guest of honour on a Sikh stage ! This same Vajpayee had, after the 1984 Sikh Massacre declared Indira Gandhi as “Mother Durga.”

As payback, the Delhi government promised 300 crore rupees. Half of which went to Rulda Singh who was the president of the Rastriya Sikh Sangat – sister body of RSS – and who used the money to set up RSS branches in Punjab’s villages. The rest of it went to the Punjab government who spent it on maintaining these RSS branches as bastions of political support for the next 25 years after Rulda Singh was gunned down by unidentified people.

Subsequently in 2008 the 300th birth anniversary of Guru Gobind Singh was celebrated. The Dasam Granth was brought out from storage and dusted off the shelves. At Deena Kangar it was installed side by the Sri Guru Granth Sahib – in full contravention of the Sikh Rehat Maryada – and an akhand path of it conducted. Baba Virsa Singh of Gobind Sadan printed the Dasam Granth and distributed it free and widely after that.

Just about the same time, Jathedar Joginder Singh Vedanti and Patiala University academic Dr Amarjit Singh re-published the blasphemous and previously AT banned book titled Gur Bilas Pathshai 6.

It was only taken off the shelves when the Lion Gyani Gurbaksh Singh Kala Afhana roared in open. He shred the Gurbilas to pieces – sakhi by sakhi – on the basis of Gurbani. This caused the agenda of Vedanti and Patiala University to fail.

Vedanti wrote in the foreword of this blasphemous book: – If the katha of this book can be re-initiated in all our gurdwaras, I will consider my efforts successful.” This is the same book that was banned in 1920 after Sikh thinkers opposed its denigrating stories about Guru Hargobind ji.

What Vedanti meant by “consider my efforts successful” was that “I have collected my payment, and this book is the product of what I received.”

Just about the same is happening now. Historian Karam Singh in his book Kathik or Vesakh has illustrated amply that Guru Nanak was born in Vesakh. The corrupt Dr Sukhdial Singh in his “Guru Nanak Jeevan” writes that Karam Singh got it all wrong.

Dr Sukhdial Singh ji. You have no answers to the voluminous research that puts Guru Nanak’s birth in Vesakh. Writer Sheehan Upal in Sakhi Mehley Pehley Kee, Edited by Piara Singh Padam writes on page 103 about Guru Nanak’s birth on Vesakhi day as follows:

ਸੰਬਤ ਬਿਕ੍ਰਮ ਨ੍ਰਿਪਤ ਕੇ ਪੰਦ੍ਰਹ ਸਤਿ ਖਟਿ ਬੀਸ॥ ਅਖਯ ਤੀਜ ਤਿਥਿ ਮਾਸ ਬਰ ਮਾਧਵਿ ਪ੍ਰਗਟੇ ਈਸ॥ Sambat Birkram Nripat Kay Pandreh Sat Khat Bees. Akhye Teej Thit Mas Bar Madhav Pragtey Ees.

And this same page, he writes that Guru Nanak’s son Sri Chand was born in the month of Kathik as follows:

“ਸੁਭ ਨਖਯਤ੍ਰ ਸੁਭ ਲਗਨ ਬਰ ਕਾਤਕ ਮਾਸ ਪੁਨੀਤ॥ ਸ੍ਰੀ ਚੰਦ ਸਤਿਗੁਰ ਪ੍ਰਗਟੇ ਅਦਭੁਤ ਨਿਰਮਲ ਚੀਤ॥ Subh Nakhyatar Subh Lagan Bar Kathik Mas Puneet. Sri Chand Satgur Pargaey Adhbhut Nirmal Cheet.

Now, when I point out the above and question Dr Sukhdial Singh, he has blocked my phone.

Sikhs! It is time to awaken. When all of us are awake, it will then be our turn to block such fake academics. I pray the day is near when students of Sikhi will awaken and undertake the authentic research of such matters. Thank you.

In Service of the Panth

Gurcharan Singh Jeonwala # 647 966 3132, 810 449 1079

ਬਾਲਾ ਪ੍ਰਗਟ ਹੋਅਅਅਅਅਅਅਅਅ


ਇਹ ਖਬਰ ਸਿੱਖ ਧਰਮ ਨਾਲ ਦਿਲੋਂ ਜੁੜੇ ਹੋਏ ਸਿੱਖਾਂ ਲਈ ਅਤੀਅੰਤ ਮਾੜੀ ਹੈ ਕਿ ਪਟਿਆਲਾ ਯੂਨੀਵਰਸਿਟੀ ਦੇ ਬੁਧੀਜੀਵੀ ਇਕ ਨਵਾਂ ਭਾਈ ਬਾਲਾ ਪੈਦਾ ਕਰ ਰਹੇ ਹਨ ਜੋ ਗੁਰੂ ਨਾਨਕ ਪਿਤਾ ਦੇ ਬਿਖੜੇ ਰਾਹਾਂ ਦਾ ਸਾਥੀ ਹੋਵੇਗਾ ਜਿਸ ਨੂੰ ਭਾਈ ਗੁਰਦਾਸ ਜੀ ਨਹੀਂ ਮੰਨਦੇ ਜਾਂ ਜਿਸ ਬਾਰੇ ਭਾਈ ਗੁਰਦਾਸ ਜੀ ਨੂੰ ਵੀ ਤੀਜੇ ਅਤੇ ਚੌਥੇ ਗੁਰੂ ਸਹਿਬਾਨ ਤੋਂ ਵੀ ਸੁਣਨ ਦਾ ਮੌਕਾ ਨਹੀਂ ਮਿਲਿਆ।

ਪਰ ਇਹ ਬੁਧੀਜੀਵੀ ਭਾਈ ਗੁਰਦਾਸ ਨਾਲੋਂ ਵੀ ਅੱਗੇ ਲੰਘ ਕੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਬਾਰੇ ਜਾਣਕਾਰੀ ਰੱਖਦੇ ਹਨ। ਆਉਣ ਵਾਲੇ ਸੱਤਾਂ ਕੁ ਮਹੀਨਿਆਂ ਬਾਅਦ ਗੁਰੂ ਨਾਨਕ ਪਿਤਾ ਦਾ ਆਉਣ ਵਾਲਾ ਬਣਾਉਟੀ (550) ਪੰਜ ਸੌ ਪੰਜਾਹਵਾਂ ਜਨਮ ਦਿਨ ਮਨਾਇਆ ਜਾਵੇਗਾ ਜਦੋਂ ਕਿ ਅਸਲੀਅਤ ਵਿਚ ਤਿੰਨ ਵੈਸਾਖ ਨੂੰ (14 ਅਪ੍ਰੈਲ 2019) ਨੂੰ ਮਨਾਇਆ ਜਾ ਚੁਕਿਆ ਹੈ। ਅਖੰਡ ਪਾਠਾਂ ਤੇ ਅਖੰਡ ਪਾਠ ਕੀਤੇ ਜਾਣਗੇ, ਲੰਗਰਾਂ ਤੇ ਲੰਗਰਾ ਲਗਾਏ ਜਾਣਗੇ, ਅਸ਼ਤਬਾਜ਼ੀਆਂ ਚਲਾ ਕੇ ਅਸਮਾਨ ਖਰਾਬ ਕੀਤਾ ਜਾਵੇਗਾ, ਬਹੁਤ ਸਾਰੇ ਭੀੜ-ਭੜੱਕੇ ਦੇ ਰੌਲੇ ਗਉਲੇ ਵਿਚ ਸਰਕਾਰ ਦੇ ਚਮਚੇ-ਕੜਛੀਆਂ ਤੁਹਾਡੇ ਧਰਮ ਨਾਲ ਕੀ ਖਲਵਾੜ ਕਰਦੇ ਹਨ, ਤੁਹਾਨੂੰ ਸਿੱਖ ਧਰਮ ਦੀ ਅਸਲੀਅਤ ਨਾਲੋਂ ਕਿਵੇ ਤੋੜਦੇ ਹਨ, ਦਾ ਤੁਹਾਨੂੰ ਉਹ ਪਤਾ ਵੀ ਨਹੀਂ ਲੱਗਣ ਦੇਣਗੇ। ਅਸੀਂ ਆਪਣਾ ਖਾਲੀ ਖੀਸਾ ਫਰੋਲਦੇ ਫਰੋਲਦੇ ਥੱਕ ਹਾਰ ਕੇ ਘਰ ਨੂੰ ਫਿਰ ਮੁੜ ਆਵਾਂਗੇ ਤੇ ਉਹ ਭਾਈ ਗੁਰਦਾਸ ਜੀ ਦੀ ਬਾਣੀ:

ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ॥

ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥ ਵਾਰ 1, ਪਉੜੀ 35॥ ਨੂੰ ਕਿਵੇਂ ਝੂਠਾ ਸਾਬਤ ਕਰਦੇ ਹਨ ਸਾਨੂੰ ਪਤਾ ਵੀ ਨਹੀਂ ਲੱਗੇਗਾ।

ਡਾ. ਸੁਖਦਿਆਲ ਸਿੰਘ ਜੀ ਨੇ ਇਸ ਕੁਕਰਮ ਕਰਨ ਵਿਚ ਪਹਿਲ ਕਰ ਦਿੱਤੀ ਹੈ ਅਤੇ ਡਾ. ਅਨੁਰਾਗ ਸਿੰਘ, ਜਿਸਦੇ ਪਿਤਾ ਸਿਰੀ ਡਾ. ਤਰਲੋਚਨ ਸਿੰਘ ਵੀ “ਦਸਮ ਗ੍ਰੰਥ” ਨੂੰ ਮੰਨਣ ਵਾਲੇ ਸਨ, ਵੀ ਸਿੱਖ ਧਰਮ ਦੀ ਮਿੱਟੀ ਪਲੀਤ ਕਰਨ ਵਿਚ ਆਪਣਾ ਪੂਰਾ ਪੂਰਾ ਯੋਗਦਾਨ ਪਾਉਣ ਲਈ ਕਮਰ-ਕਸੇ ਕਸੀ ਬੈਠੇ ਹਨ।

ਡਾ. ਸੁਖਦਿਆਲ ਸਿੰਘ ਜੀ ਨੇ “ਗੁਰੂ ਨਾਨਕ ਜੀਵਨ” ਕਿਤਾਬ ਲਿਖ ਕੇ ਭਾਈ ਬਾਲੇ ਨੂੰ ਗੁਰੂ ਜੀ ਦਾ ਪੱਕਾ ਸਾਥੀ ਬਣਾ ਧਰਿਆ ਹੈ ਜਿਸਦਾ ਭਾਈ ਗੁਰਦਾਸ ਜੀ ਨੂੰ ਵੀ ਪਤਾ ਨਹੀਂ ਲੱਗਿਆ। ਵਲੈਤ ਵਾਲੀ ਜਨਮ ਸਾਖੀ, ਪੁਰਾਤਨ ਜਨਮ ਸਾਖੀ, ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜੀ ਗਈ ਜਨਮ ਸਾਖੀ ਅਤੇ ਹਾਫਜਾਬਾਦ ਵਾਲੀ ਜਨਮ ਸਾਖੀਆਂ ਦੇ ਕਿਸੇ ਲਿਖਾਰੀ ਨੂੰ ਭਾਈ ਬਾਲੇ ਦਾ ਗੁਰੂ ਨਾਨਕ ਦੇ ਸਾਥੀ ਹੋਣ ਦਾ ਸੁਪਨਾ ਤਕ ਨਹੀਂ ਆਉਂਦਾ ਪਰ ਹੁਣ ਬੁਰਕੀ ਦੇ ਭੁਖੀਆਂ ਨੂੰ ਬੁਰਕੀ ਮਿਲਣ ਅਤੇ ਆਪਣਾ ਵੱਡਾ ਢਿੱਡ ਭਰਨ ਦਾ ਪੂਰਾ ਪੂਰਾ ਮੌਕਾ ਹੱਥ ਲੱਗਿਆ ਹੈ ਅਤੇ ਉਹ ਇਸ ਮੌਕੇ ਨੂੰ ਚੰਗੀ ਤਰ੍ਹਾਂ ਕੈਸ਼ ਕਰਨ ਦੀਆਂ ਸਕੀਮਾਂ ਘੜੀ ਬੈਠੇ ਹਨ।

ਉਹ ਆਪਣੀਆਂ ਸਕੀਮਾਂ ਨੂੰ ਅੰਤਮ ਛੋਹਾਂ ਦੇਣ ਦੀਆਂ ਤਿਆਰੀਆਂ ਵਿਚ ਹਨ ਪਰ ਸਿੱਖ ਕੌਮ ਬਗੈਰ ਕਿਸੇ ਵਾਲੀ ਵਾਰਸ ਦੇ ਘੂਕ ਸੁੱਤੀ ਪਈ ਨਜ਼ਰ ਆਉਂਦੀ ਹੈ। ਪਿਛਲੇ ਵਰਿਆਂ ਵੱਲ ਧਿਆਨ ਮਾਰਦਾ ਹਾਂ ਤਾਂ ਖਿਆਲ ਆਉਂਦਾ ਹੈ ਕਿ ਕਿਸੇ ਆਲਤੂ ਪਾਲਤੂ ਜੁਤੇਦਾਰ ਦੀ ਗੱਲ ਕੀ ਕਰਨੀ ਹੈ ਕਿਉਂਕਿ ਉਹ ਵੀ ਤਾਂ ਇਸ ਬੁਰਕੀ ਨੂੰ ਬੁਰਕ ਮਾਰਨਗੇ ਅਤੇ ਆਪਣੀਆਂ ਲਿਬੜੀਆਂ ਹੋਈਆ ਬਰਾਸ਼ਾਂ ਨੂੰ ਬਾਰ ਬਾਰ ਚੱਟ ਕੇ ਸੁਆਦ ਲੈਣ ਦਾ ਭੁਸ ਪੂਰਾ ਕਰਨਗੇ।

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ 1964-65 ਵਿਚ ਜਦੋਂ ਕਿਤੇ ਜਨ-ਸੰਘ ਵਾਲੇ ਅਪਣੀ ਜੀਪ ਤੇ ਲਾਉਡ-ਸਪੀਕਰ ਲਾ ਕੇ ਪਿੰਡਾਂ ਵਿਚ ਪ੍ਰਚਾਰ ਕਰਨ ਆਉਂਦੇ ਤਾਂ ਬਸ ਲਾਲਟਨ ਦਾ ਨਿਸ਼ਾਨ ਦੇਖ ਕੇ ਪਿੰਡਾਂ ਦੇ ਬੱਚੇ ਉਨ੍ਹਾਂ ਉਪਰ ਰੋੜਿਆਂ ਦੀ ਬਾਰਸ਼ ਕਰਨ ਲੱਗ ਪੈਂਦੇ ਅਤੇ ਉਹ ਯੱਕ-ਦਮ ਰਫੂ ਚੱਕਰ ਹੋ ਜਾਂਦੇ ਪਰ ਅੱਜ-ਕੱਲ੍ਹ ਪਿੰਡਾਂ ਪਿੰਡਾਂ ਵਿਚ ਬੀਜੇਪੀ ਦੀਆਂ ਸਾਖਾਂ ਲੱਗਦੀਆਂ ਹਨ। ਇਹ ਕਦੋਂ ਤੋਂ ਲੱਗਣੀਆਂ ਸ਼ੁਰੂ ਹੋਈਆਂ?

ਹੁਣ ਯਾਦ ਕਰੋ 1999 ਦੀ ਵੈਸਾਖੀ ਨੂੰ ਜਦੋਂ ਅਨੰਦਪੁਰ ਵਿਚ ਖਾਲਸੇ ਦਾ 300 ਸਾਲਾ ਜਨਮ ਦਿਨ ਮਨਾੲਆ ਗਿਆ ਸੀ। ਸਿੱਖਾਂ ਦੀ ਸਟੇਜ ਤੇ ਬਾਦਲ ਕਿਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨੂੰ ਮੁਖ ਮਹਿਮਾਨ ਬਣਾ ਕੇ ਨਿਵਾਜਿਆ ਜਿਸ ਨੇ ਇੰਦਰਾ ਗਾਂਧੀ ਨੂੰ 1984 ਦੇ ਕਤਲੇਆਮ ਤੋਂ ਬਾਅਦ ‘ਦੁਰਗਾ ਮਾਤਾ’ ਨਾਲ ਸੰਬੋਧਨ ਕੀਤਾ ਸੀ।

ਇਨਾਮ ਵਜੋਂ ਦਿੱਲੀ ਸਰਕਾਰ ਨੇ 300ਕਰੋੜ ਰੁਪੈ ਦਿੱਤੇ। ਜਿਸ ਵਿਚੋਂ ਅੱਧੇ ਜਾਂ ਇਸਤੋਂ ਵੀ ਘੱਟ ਰੁਲਦਾ ਸਿੰਘ, ਜੋ ਰਾਸ਼ਟਰੀਏ ਸਿੱਖ ਸੰਗਤ (ਆਰ.ਐਸ.ਐਸ. ਦਾ ਬਦਲਵਾਂ ਰੂਪ) ਦਾ ਪ੍ਰਧਾਨ ਸੀ ਪਰ ਪਟਿਆਲਾ ਵਿਚ ਕਿਸੇ ਅਣਪਛਾਤੇ ਨੇ ਗੋਲੀਆਂ ਮਾਰਕੇ ਮਾਰ ਦਿੱਤਾ, ਨੂੰ ਮਿਲੇ ਤੇ ਬਾਕੀ ਦੇ ਅਕਾਲੀ ਸਰਕਾਰ ਸੂਪ ਬਣਾ ਕੇ ਪੀ ਗਈ। ਰੁਲਦਾ ਸਿੰਘ ਨੇ ਪੰਜਾਬ ਦੇ ਪਿੰਡਾਂ ਪਿੰਡਾਂ ਵਿਚ ਸਾਖਾਂ ਬਣਾਉਣ ਦਾ ਕੰਮ ਕੀਤਾ ਅਤੇ ਅਕਾਲੀਆਂ ਨੇ ਇਸ ਤੇ ਪਹਿਰਾ ਦੇਣ ਦਾ ਕੰਮ ਇਸ ਲਈ ਕੀਤਾ ਕਿ ਪੰਜਾਬ ਵਿਚੋਂ ਗੁਰੂ ਸਿਧਾਂਤ ਨੂੰ ਖਤਮ ਕਰਕੇ ਜਿਹੜੀ ਪੰਜਾਬੀ ਪਾਰਟੀ ਪ੍ਰਕਾਸ਼ ਸਿੰਘ ਬਾਦਲ ਨੇ 1978 ਵਿਚ ਮੋਗਾ ਵਿਚ ਬਣਾਈ ਸੀ ਨੂੰ ਕਾਮਯਾਬ ਕਰਕੇ ਅਗਲੇ 25 ਸਾਲ ਪੰਜਾਬੀਆਂ ਦੀ ਧੌੜੀ ਲਾਉਣ ਲਈ ਰਾਜ ਕਿਵੇਂ ਕਰੀਏ।

ਇਸ ਤੋਂ ਬਾਅਦ 2008 ਵਿਚ ਗੁਰੂ ਗੋਬਿੰਦ ਸਿੰਘ ਜੀ ਦਾ 300ਸਾਲਾ ਪੁਰਬ ਮਨਾਇਆ ਗਿਆ। ਦਸਮ ਗ੍ਰੰਥ ਨੂੰ ਉਛਾਲਿਆ ਗਿਆ। ਦੀਨੇ ਕਾਂਗੜ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਪ੍ਰਕਾਸ਼ ਕਰਕੇ, ਜਦੋਂ ਕਿ ਇਹ ਸਿੱਖ ਰਹਿਤ ਮਰਯਾਦਾ ਦੇ ਬਿਲਕੁੱਲ ਉਲਟ ਹੈ, ਦਾ ਅਖੰਡ ਪਾਠ ਕੀਤਾ ਗਿਆ।

ਗੋਬਿੰਦ ਸਦਨ ਵਾਲੇ ਬਾਬਾ ਵਿਰਸਾ ਸਿੰਘ ਵਲੋਂ ਦਸਮ ਗ੍ਰੰਥ ਛਪਵਾ ਕੇ ਕਾਫੀ ਮਾਤਰਾ ਵਿਚ ਮੁਫਤ ਵੰਡਿਆ ਗਿਆ। ਇਸਦੇ ਨਾਲ ਨਾਲ ਜੁਤੇਦਾਰ ਜੋਗਿੰਦਰ ਸਿੰਘ ਵੈਦਾਂਤੀ ਅਤੇ ਪਟਿਆਲਾ ਯੂਨੀਵਰਸਿਟੀ ਦੇ ਡਾ. ਅਮਰਜੀਤ ਸਿੰਘ ਹੋਰਾਂ ਵਲੋਂ ਪੁਨਰ ਸੰਪਾਦਨ ਕਰਵਾ ਕਿ “ਗੁਰ ਬਿਲਾਸ ਪਾਤਸ਼ਾਹੀ ਛੇਵੀਂ” ਬਜ਼ਾਰ ਵਿਚ ਉਤਾਰੀ ਗਈ ਅਤੇ ਬੱਬਰ ਸ਼ੇਰ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਵਲੋਂ ਇਸ ਗੁਰੂ ਸਿਧਾਂਤ ਵਿਰੋਧੀ ਕਿਤਾਬ ਦਾ ਚੀਰ ਹਰਣ ਕਰਣ ਤੇ ਇਸ ਨੂੰ ਵਾਪਸ ਲਿਆ ਗਿਆ। ਤੇ ਜੁਤੇਦਾਰ ਵੇਦਾਂਤੀ ਦਾ ਕੰਮ ਸਾਰਥਕ ਨਾ ਹੋ ਪਾਇਆ। ਜਿਸ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੀ ਭੂਮਕਾ ਵਿਚ ਜੁਤੇਦਾਰ ਜੋਗਿੰਦਰ ਸਿੰਘ ਵੇਦਾਂਤੀ ਇਹ ਲਿਖਦੇ ਹਨ: ਜੇਕਰ ਇਸ ਗ੍ਰੰਥ ਦੀ ਕਥਾ ਗੁਰ ਦੁਆਰਿਆਂ ਵਿਚ ਮੁੜ ਤੋਂ ਸ਼ੁਰੂ ਕਰਵਾਈ ਜਾ ਸਕੇ ਤਾਂ ਮੈਂ ਆਪਣੇ ਕੀਤੇ ਕੰਮ ਨੂੰ ਸਾਰਥਕ ਸਮਝਾਂਗਾ” ਉਸ ਕਿਤਾਬ ਦੀ ਕਥਾ ਧਾਰਮਕ ਸਥਾਨਾਂ ਤੇ ਸਿਆਣੇ ਵਿਦਵਾਨਾਂ ਵਲੋਂ 1920 ਵਿਚ ਬੰਦ ਕਰਵਾਈ ਜਾ ਚੁਕੀ ਸੀ। ‘ਕੀਤੇ ਕੰਮ ਨੂੰ ਸਾਰਥਕ ਸਮਝਣ’ ਦਾ ਮਤਲਬ ਹੈ ਮੈਂ ਜਿਤਨੇ ਪੈਸੇ ਲੈ ਚੁਕਿਆ ਹਾਂ ਉਤਨਾ ਇਵਜ਼ਾਨਾ ਵਾਪਸ ਕਰ ਦਿੱਤਾ ਹੈ।

ਠੀਕ ਇਸੇ ਤਰ੍ਹਾਂ ਹੁਣ ਸਾਡੇ ਨਾਲ ਹੋਵੇਗਾ। ਵਿਕਾਊ ਮਾਲ ਡਾ. ਸੁਖਦਿਆਲ ਕਮਰ ਸਿੰਘ ਹਿਸਟੋਰੀਆਨ ਦੀ ਕਿਤਾਬ “ਕਤਕ ਕਿ ਵੈਸਾਖ” ਬਾਰੇ ਆਪਣੀ ਕਿਤਾਬ, “ ਗੁਰੂ ਨਾਨਕ ਜੀਵਨ” ਵਿਚ ਲਿਖਦਾ ਹੈ ਕਿ ਕਰਮ ਸਿੰਘ ਹਿਸਟੋਰੀਅਨ ਦੀਆ ਸਾਰੀਆਂ ਦਲੀਲਾਂ ਗਲਤ ਹਨ। ਜਿਵੇਂ ਡਾ. ਹਰਭਜਨ ਸਿੰਘ ਡੇਹਰਾਦੂਨ ਵਾਲਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਰਾਗਮਾਲਾ ਨੂੰ ਠੀਕ ਮੰਨ ਕੇ ਮਾਧਵ ਨਲ ਕਾਮ ਕੰਦਲਾ ਦੀ ਪੂਰੀ ਦੀ ਪੂਰੀ ਕਿਤਾਬ ਨੂੰ ਗਲਤ ਸਾਬਤ ਕਰਦਾ ਹੈ। ਜਦੋਂ ਕਿ ਇਹ ਬਿਲਕੁੱਲ ਝੂਠ ਹੈ।

ਡਾ. ਸੁਖਦਿਆਲ ਜੀ ਤੁਹਾਡੀ ਨਿਰਮੂਲ ਮੰਨਤ ਨੂੰ ਜੇਕਰ ਸੱਚ ਕਰਕੇ ਮੰਨ ਵੀ ਲਈਏ ਤਾਂ ਵੀ ਸਾਡੇ ਕੋਲ ਹੋਰ ਬਹੁਤ ਸਬੂਤ ਹਨ ਜਿਨ੍ਹਾਂ ਦਾ ਜਵਾਬ ਤੁਹਾਡੇ ਕੋਲ ਨਹੀਂ। ਸਾਖੀ ਮਹਿਲ ਪਹਿਲੇ ਕੀ, ਸਾਖੀਕਾਰ ਸੀਹਾਂ ਉਪਲ ਸੰਪਾਦਕ ਸ. ਸ. ਪਦਮ ਆਪਣੀ ਇਸ ਕਿਤਾਬ ਦੇ ਪੰਨਾ 103 ਤੇ ਗੁਰੂ ਨਾਨਕ ਪਾਤਸ਼ਾਹ ਦੀ ਬੰਸ ਵਿਚੋਂ ਦਸਵੇ ਥਾਂ ਬਾਬਾ ਸੁਖਬੰਸੀ ਦੇ ਗ੍ਰੰਥ ਦਾ ਹਵਾਲਾ ਦੇ ਕੇ ਗੁਰੂ ਨਾਨਕ ਪਿਤਾ ਜੀ ਦਾ ਜਨਮ ਪੁਰਬ ਵੈਸਾਖ ਸੁਦੀ ਤੀਜ ਹੋਣ ਬਾਰੇ ਇਉਂ ਲਿਖਦੇ ਹਨ:

“ਸੰਬਤ ਬਿਕ੍ਰਮ ਨ੍ਰਿਪਤ ਕੇ ਪੰਦ੍ਰਹ ਸਤਿ ਖਟਿ ਬੀਸ॥ ਅਖਯ ਤੀਜ ਤਿਥਿ ਮਾਸ ਬਰ ਮਾਧਵਿ ਪ੍ਰਗਟੇ ਈਸ”॥

ਅਤੇ ਇਸੇ ਪੰਨੇ ਤੇ ਸਿਰੀ ਚੰਦ ਦਾ ਜਨਮ ਕਤਕ ਵਿਚ ਹੋਣ ਦੀ ਸੂਚਨਾ ਵੀ ਦਰਜ਼ ਹੈ:

“ਸੁਭ ਨਖਯਤ੍ਰ ਸੁਭ ਲਗਨ ਬਰ ਕਾਤਕ ਮਾਸ ਪੁਨੀਤ॥ ਸ੍ਰੀ ਚੰਦ ਸਤਿਗੁਰ ਪ੍ਰਗਟੇ ਅਦਭੁਤ ਨਿਰਮਲ ਚੀਤ”॥

ਹੁਣ ਜਦੋਂ ਡਾ. ਸੁਖਦਿਆਲ ਜੀ ਨੂੰ ਸਵਾਲ ਪੁੱਛਦੇ ਹਾਂ ਤਾਂ ਉਹ ਬਲਾਕ ਕਰ ਦਿੰਦਾ ਹੈ। ਸਿੱਖ ਭਰਾਵੋ! ਹੁਣ ਤੁਹਾਡੀ ਜਾਗਣ ਦੀ ਵਾਰੀ ਹੈ। ਜਦੋਂ ਤੁਸੀਂ ਜਾਗ ਗਏ ਤਾਂ ਆਪਾਂ ਇਨ੍ਹਾਂ ਬੁਧੀਜੀਵੀਆਂ ਨੂੰ ਬਲਾਕ ਕਰ ਦੇਵਾਂਗੇ। ਮੈਨੂੰ ਉਮੀਦ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੌਮ ਦੇ ਵਿਦਿਆਰਥੀ ਜਾਗਣਗੇ ਅਤੇ ਅਜਿਹੀਆਂ ਖੋਜਾਂ ਆਪਣੇ ਹੱਥਾਂ ਵਿਚ ਲੈ ਲੈਣਗੇ। ਧੰਨਵਾਦ ਜੀਓ!


ਗੁਰੂ ਦੇ ਪੰਥ ਦਾ ਦਾਸ,


ਗੁਰਚਰਨ ਸਿੰਘ ਜਿਉਣ ਵਾਲਾ
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
This concerted effort to mislead and misdirect Sikh History along with aggressive promotion of Sri Chand and His Ideology that was REJECTED by Guru Nanak Ji himself by appointing Guru Angad Ji as His successor, the escalation of pretender books like so called Dasm /Bachitar Natak granth, Gurbilas Patshai Chhevin and spurious Hukmnamahs under guise of famous Sikhs and which are clearly anti-gurmatt as per SGGS, anonymous unauthorised additions to authentic Bhai Gurdass Jis Vaar by booksellers and publishers entirely on their own volitions, is gaining speed and being driven by vested interests who want to see the absorption of Sikhis into Hinduism asap as happened to Buddhism earlier.

Bhai BALA is a spurious character invented more than a CENTURY after Guru nanak jis demise to "pen" the Life Story of Guru nanak as if witnessed first hand by a companion when in REALITY, the one and only companion Guru nanak ji had was BHAI MARDANA JI who is mentioned in SGGS as well as By Bhai Gurdass Ji as the SOLE companion of Guru nanak Jis Lifetime. The Bala janamsakhi is a work that contains tons of anti-Gurmatt and anti SGGS philosophy. It was created by the adversaries of the House of Nanak to lessen the effect that was spreading among the populace due to the parchar of Gurus who succeeded Guru Nanak Ji.

Sikhs will have to wake up and be alerted to these nefarious attempts to waylay the True Message of SGGS and alienate Sikhs form SGGS as the True Guru.
 

ashdoc

Movie Critic
SPNer
Jul 19, 2011
391
219
49
.
This same Vajpayee had, after the 1984 Sikh Massacre declared Indira Gandhi as “Mother Durga.”
In reality Vajpayee had called Indira Gandhi as goddess Durga after India's victory in 71 war not 84 massacres . He in fact had saved some Sikh taxi drivers from rampaging mobs in 84 . Also Vajpayee was the one who published names of those killed in 84 , something that Congress was trying to hide . Read about that here---

 

Loveisthereason

Writer
SPNer
Apr 6, 2019
59
3
44
This is what I have been trying to explain in other posts, the full analysis is not being done.

Firstly the proof is in the pudding, there is a janamsakhi of Bhai Bala. No one has to agree with it. If you do agree with it that's cool too. Starting an argument for the existence of an entity based on the presence of that entity is foolish! The intention no matter how sincere is based on the same issue, a belief. One side is reading the janamsakhi because they want to believe it to be true the other side is reading the janamsakhi to believe it is false.

Secondly it is not abnormal for an entity to be completely ignored or misrepresented from history. Cross reference the activity of RSS right now in this regard. In this case however we are not talking about Bhai Wackadoodle, something I just made up out of thin air. We are talking about a historical document pertaining to a historical figure.

Thirdly this historical figure does not have any leverage because we have the writings that our Guru's wanted us to read by and from them. They knew people would write about them some lies but also some truth, to deny that there maybe some truth is one sided and more importantly self deceptive.

Fourthly, academics in punjab are right to sift these documents to find the myth from the reality. Why? Because these janamsakhis don't end on their last page, there are actual physical places where the communities in long gone history raised noble edifices in honour of some accounts found in these pages. So it's a bitter tablet to swallow but if you really believe that the person who wrote the janamsakhis was also responsible for an extensive land, architectural, social engineering program to support his lies is possible, you really need to get your head checked. Also bear in mind that Bhai Bala would have had to have a map with exact coordinates to stage his covert operation.

Pointless fuss.
 
Last edited:

❤️ CLICK HERE TO JOIN SPN MOBILE PLATFORM

Top