• Welcome to all New Sikh Philosophy Network Forums!
    Explore Sikh Sikhi Sikhism...
    Sign up Log in

Akal Takht Jathedar Labels Pal Singh Purewal As An Agent Of RSS

Jan 6, 2005
3,450
3,762
Metro-Vancouver, B.C., Canada
January 19, 2011

Akal Takht Jathedar labels Pal Singh Purewal as an agent of RSS:


ਜਥੇਦਾਰ ਵਲੋਂ ਪਾਲ ਸਿੰਘ ਪੁਰੇਵਾਲ ਨੂੰ ਆਰ.ਐੱਸ.ਐੱਸ ਦਾ ਏਜੰਟ ਕਹਿਣਾ, ਗਿਰੀ ਹੋਈ ਮਾਨਸਿਕਤਾ ਦੀ ਨਿਸ਼ਾਨੀ: ਡਾ. ਸੰਗਤ ਸਿੰਘ

* ਆਰ.ਐੱਸ.ਐੱਸ ਦੇ ਏਜੰਟ ਤਾਂ ਤਖ਼ਤਾਂ ਦੇ ਜਥੇਦਾਰ ਹਨ ਜਿਹੜੇ ਆਰ.ਐੱਸ.ਐੱਸ ਤੋਂ ਤਨਖ਼ਾਹ ਲੈਂਦੇ ਹਨ * ਪ੍ਰਤੱਖ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਕਿਉਂਕਿ ਜਾਗੋਖ਼ਾਲਸਾਡਾਟਕਾਮ ’ਤੇ ਪਏ ਇੱਕ ਯੂ ਟਿਊਬ ਲਿੰਕ ’ਤੇ ਗਿਆਨੀ ਗੁਰਬਚਨ ਸਿੰਘ ਨੂੰ ਹੀ ਸੁਣਿਆ ਜਾ ਸਕਦਾ ਹੈ, ਜਿਸ ਵਿੱਚ ਉਹ ਤਖ਼ਤ ਸ਼੍ਰੀ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੂੰ ਆਰ.ਐੱਸ.ਐੱਸ ਤੇ ਕਾਂਗਰਸ ਦੇ ਏਜੰਟ ਦੱਸ ਰਿਹਾ ਹੈ। ਹੁਣ ਉਨ੍ਹਾਂ ਹੀ ਜਥੇਦਰਾਂ ਦੇ ਕਹਿਣ ’ਤੇ ਨਾਨਕਸ਼ਾਹੀ ਕੈਲੰਡਰ ਵਿੱਚ ਗੈਰ ਸਿਧਾਂਤਕ ਸੋਧਾਂ ਕੀਤੀਆਂ ਗਈਆਂ ਹਨ ਤਾਂ ਇਹ ਸੋਧਾਂ ਕਰਨ ਵਾਲੇ ਕੌਣ ਹਨ?

ਬਠਿੰਡਾ, 19 ਜਨਵਰੀ (ਕਿਰਪਾਲ ਸਿੰਘ): ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ: ਪਾਲ ਸਿੰਘ ਪੁਰੇਵਾਲ ਨੂੰ ਆਰ.ਐੱਸ.ਐੱਸ ਦਾ ਏਜੰਟ ਕਹਿਣ ਦਾ ਸਖਤ ਨੋਟਿਸ ਲੈਂਦਿਆਂ ਉੱਘੇ ਇਤਿਹਾਸਕਾਰ ਡਾ. ਸੰਗਤ ਸਿੰਘ ਨੇ ਕਿਹਾ ਇਹ ਕਹਿਣਾ ਜਥੇਦਾਰ ਦੀ ਗਿਰੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਆਰ.ਐੱਸ.ਐੱਸ ਦੇ ਏਜੰਟ ਤਾਂ ਗੁਰਬਚਨ ਸਿੰਘ ਸਮੇਤ ਤਖ਼ਤਾਂ ਦੇ ਜਥੇਦਾਰ ਹਨ ਜਿਹੜੇ ਆਰ.ਐੱਸ.ਐੱਸ ਤੋਂ ਤਨਖ਼ਾਹ ਲੈਂਦੇ ਹਨ। ਸ: ਪੁਰੇਵਾਲ ਤਾਂ ਸੂਝ ਬੂਝ ਵਾਲੇ ਪੰਥ ਦਰਦੀ ਹਨ ਜਿਨ੍ਹਾਂ ਨੂੰ ਅਕਾਲ ਤਖ਼ਤ ਵਲੋਂ ਹੀ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਦੇ ਅਧਿਕਾਰ ਦਿੱਤੇ ਸਨ ਜਿਸ ਦੇ ਅਧਾਰ ’ਤੇ ਹੀ ਉਨ੍ਹਾਂ ਬੜੀ ਮਿਹਨਤ ਨਾਲ ਕੌਮ ਲਈ ਕੈਲੰਡਰ ਤਿਆਰ ਕੀਤਾ ਸੀ।

ਡਾ. ਸੰਗਤ ਸਿੰਘ ਨੇ ਕਿਹਾ ਆਰ.ਐੱਸ.ਐੱਸ ਦੇ ਏਜੰਟ ਉਸ ਸਮੇਂ ਦੇ ਜਥੇਦਾਰ ਅਕਾਲ ਤਖ਼ਤ ਗਿਆਨੀ ਪੂਰਨ ਸਿੰਘ, ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿਘ ਅਤੇ ਡੇਰੇਦਾਰਾਂ ਨੇ ਉਸ ਸਮੇਂ ਵੀ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਵਿੱਚ ਭਾਰੀ ਰੋੜੇ ਅਟਕਾਏ ਤੇ ਜੇ ਪੰਥ ਨੂੰ ਇਕੱਠਾ ਰੱਖਣ ਦੀਆਂ ਭਾਵਨਾਵਾਂ ਨੂੰ ਮੁਖ ਰੱਖ ਕੇ ਇਨ੍ਹਾਂ ਏਜੰਟਾਂ ਅਨੁਸਾਰ ਕੁਝ ਸੋਧਾਂ ਕਰ ਕੇ 2003 ਵਿਚ ਇਹ ਲਾਗੂ ਵੀ ਕੀਤਾ ਗਿਆ ਤਾਂ ਫਿਰ ਵੀ ਇਹ ਉਸ ਸਮੇਂ ਤੋਂ ਹੀ ਇਸ ਦਾ ਵਿਰੋਧ ਕਰਦੇ ਆ ਰਹੇ ਸਨ। ਆਰ.ਐੱਸ.ਐੱਸ ਦੇ ਉਸ ਸਮੇਂ ਦੇ ਮੁਖੀ ਸ਼੍ਰੀ ਕੇ. ਸੁਦਰਸ਼ਨ ਨੇ ਵੀ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੂੰ ਸਿੱਖਾਂ ਦਾ ਵੱਖਰਾ ਕੈਲੰਡਰ ਪ੍ਰਵਾਨ ਨਹੀਂ ਕਿਉਂਕਿ ਇਹ ਹਿੰਦੂ ਸਿੱਖਾਂ ਦੀ ਭਾਈਚਾਰਕ ਸਾਂਝ ਵਿੱਚ ਵੰਡੀਆਂ ਪਾਉਣ ਵਾਲਾ ਹੈ। ਸ: ਸੰਗਤ ਸਿੰਘ ਨੇ ਕਿਹਾ ਕਿ ਆਰ.ਐੱਸ.ਐੱਸ ਉਸ ਸਮੇਂ ਤੋਂ ਹੀ ਨਾਨਕਸ਼ਾਹੀ ਕੈਲੰਡਰ ਦਾ ਬਿਕ੍ਰਮੀਕਰਨ ਕਰਨ ਲਈ ਤਰਲੋਮੱਛੀ ਹੋ ਰਹੀ ਸੀ, ਤੇ ਅਖੀਰ ਆਪਣੇ ਏਜੰਟ ਹਰਨਾਮ ਸਿੰਘ ਧੁੰਮਾ ਤੇ ਪ੍ਰਕਾਸ਼ ਸਿੰਘ ਬਾਦਲ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਗਿਆਨੀ ਗੁਰਬਚਨ ਸਿੰਘ ਨੂੰ ਵਰਤ ਕੇ 2010 ਵਿੱਚ ਸਫਲਤਾ ਪ੍ਰਾਪਤ ਕਰ ਹੀ ਲਈ।

ਉਨ੍ਹਾਂ ਕਿਹਾ ਇਨ੍ਹਾਂ ਗੈਰ ਸਿਧਾਂਤਕ ਸੋਧਾਂ ਦਾ ਆਰ.ਐੱਸ.ਐੱਸ ਦੇ ਥੱਲੇ ਲੱਗੇ ਬਾਦਲ ਦਲ ਅਤੇ ਡੇਰੇਦਾਰਾਂ ਨੂੰ ਛੱਡ ਕੇ ਦੇਸ਼ ਵਿਦੇਸ਼ ਦੇ ਬਾਕੀ ਦੇ ਸਾਰੇ ਸਿੱਖ ਭਾਰੀ ਵਿਰੋਧ ਕਰ ਰਹੇ ਹਨ ਤਾਂ ਇਸ ਤੋਂ ਇਹ ਅੰਦਾਜ਼ਾ ਲਾਉਣਾ ਕੋਈ ਮੁਸ਼ਕਲ ਨਹੀਂ ਕਿ ਆਰ.ਐੱਸ.ਐੱਸ ਦੇ ਏਜੰਟ ਇਹ ਗੈਰ ਸਿਧਾਂਤਕ ਸੋਧਾਂ ਕਰਨ ਵਾਲੇ ਹਨ ਨਾ ਕਿ ਸੋਧਾਂ ਦਾ ਵਿਰੋਧ ਕਰਨ ਵਾਲੇ। ਸ: ਸੰਗਤ ਸਿੰਘ ਨੇ ਕਿਹਾ ਪ੍ਰਤੱਖ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਕਿਉਂਕਿ ਜਾਗੋਖ਼ਾਲਸਾਡਾਟਕਾਮ ’ਤੇ ਪਏ ਇੱਕ ਯੂ ਟਿਊਬ ਲਿੰਕ ’ਤੇ ਗਿਆਨੀ ਗੁਰਬਚਨ ਸਿੰਘ ਨੂੰ ਹੀ ਸੁਣਿਆ ਜਾ ਸਕਦਾ ਹੈ ਜਿਸ ਵਿੱਚ ਉਹ ਤਖ਼ਤ ਸ਼੍ਰੀ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੂੰ ਆਰ.ਐੱਸ.ਐੱਸ ਤੇ ਕਾਂਗਰਸ ਦੇ ਏਜੰਟ ਦੱਸ ਰਿਹਾ ਹੈ। ਹੁਣ ਉਨ੍ਹਾਂ ਹੀ ਜਥੇਦਰਾਂ ਦੇ ਕਹਿਣ ’ਤੇ ਨਾਨਕਸ਼ਾਹੀ ਕੈਲੰਡਰ ਵਿੱਚ ਗੈਰ ਸਿਧਾਂਤਕ ਸੋਧਾਂ ਕੀਤੀਆਂ ਗਈਆਂ ਹਨ ਤਾਂ ਇਹ ਸੋਧਾਂ ਕਰਨ ਵਾਲੇ ਕੌਣ ਹਨ?

ਡਾ: ਸੰਗਤ ਸਿੰਘ ਵਲੋਂ ਜਥੇਦਾਰਾਂ ਸਬੰਧੀ ਕੀਤੀਆਂ ਟਿੱਪਣੀਆਂ ’ਤੇ ਪ੍ਰਤਕਿਰਮ ਜਾਨਣ ਲਈ ਗਿਆਨੀ ਗੁਰਬਚਨ ਸਿੰਘ ਨਾਲ ਜਦੋਂ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਦੇ ਮੋਬਾਈਲ ਫ਼ੋਨ ਦੀ ਘੰਟੀ ਵੱਜਣ ’ਤੇ ਹਰ ਵਾਰ ਉਹ ਫ਼ੋਨ ਕੱਟ ਦਿੰਦੇ ਸਨ, ਜਿਸ ਤੋਂ ਸਪਸ਼ਟ ਸੀ ਕਿ ਉਹ ਆਪਣੇ ਵਲੋਂ ਪੁਰੇਵਾਲ ਨੂੰ ਆਰ.ਐੱਸ.ਐੱਸ ਦਾ ਏਜੰਟ ਦੱਸ ਕੇ ਬੁਰੀ ਤਰ੍ਹਾਂ ਘਿਰ ਚੁੱਕੇ ਹਨ ਤੇ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਕੰਨੀ ਕਤਰਾ ਰਹੇ ਹਨ।
source:

http://www.khalsanews.org/newspics/2011/02Feb2011/20%20Feb%2011/20%20Feb%2011%20Sangat%20S%20reg%20Jathedar.htm
 

spnadmin

1947-2014 (Archived)
SPNer
Jun 17, 2004
14,500
19,219
That is the way to do it. If you cannot win on fact or logic, pound the table, use character assassination.

For the reader who chances upon this thread, here is a little background.

AMRITSAR: Pal Singh Purewal- the architect of the Nanakshahi calendar Thursday openly took the SGPC and Akali leadership to task for mixing the Nanakshahi calendar with Bikrami and resolved not to rest in peace till the arbitrary decision of the SGPC to alter the calendar was not revoked.

Notably, the Nanakshahi Calendar was developed by a Canadian Sikh, Pal Singh Purewal, a retired computer engineer. He started work on the calendar way back in 1960s.

In a communiqué addressed to the Akal Takht jathedar he urged him to revert to the original calendar adopted on 28 March 2003 by suspending the so-called amendments as the move had widened the gulfs within the Sikh community.

In scathing observations made during press meet at Dal Khalsa head office in Amritsar, he said the Nanakshahi Calendar was an identity marker for the Sikh community and the changes have killed the spirit of the almanac.

Accompanied by Manjit Singh Calcutta and Kanwar Pal Singh, Purewal said these so-called changes in the Nanakshahi Calendar have diluted the uniqueness of the Sikh almanac. “All communities and faiths have their own calendar as a mark of their distinct cultural identity”, said he.

He said after the so-called changes the mix-up calendar was no longer the Nanakshahi calendar. Ironically, it's Nanakshahi only in name and that's meant to hoodwink the Sikhs.

Dal Khalsa leader Kanwarpal Singh rejected the so-called amendments and supported the original version as it emphasized separate identity of Sikhs from Hindus. He said the changes in the calendar were made to appease Sant Samaj. To a question, he revealed that there’s been a
electoral deal between Sant Samaj and Badal Dal for the ensuing SGPC elections.

Coming down heavily on the SGPC head Avtar Singh Makkar, veteran Akali leader Manjit Singh Calcutta said the height of his shamelessness was demonstrated in his conduct as he toed the dictates of his political bosses and tampered with the calendar- the symbol of Sikh separate
identity.

http://www.punjabnewsline.com/conte...c-arbitrary-changes-nanakshahi-calender/28707
 
📌 For all latest updates, follow the Official Sikh Philosophy Network Whatsapp Channel:
Top