dalvinder45
SPNer
- Jul 22, 2023
- 720
- 37
- 79
ਨਾਨਕ, ਹੁਕਮੈ ਜੇ ਬੁਝੈ ਤ ਹਉਮੈ ਕਹੇ ਨ ਕੋਇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰਬੀ ਹੁਕਮ ਸਾਰੇ ਬ੍ਰਹਿਮੰਡ ਵਿਚ ਵਿਆਪ ਰਿਹਾ ਹੈ, ਬ੍ਰਹਿਮੰਡ ਜੋ ਇਕੋ ਸ਼ਕਤੀ ਤੋਜ਼ ਸਿਰਜਿਆ ਹੈ, ਇਕੋ ਸ਼ਕਤੀ ਜੋ ਸਾਰੇ ਬ੍ਰਹਿਮੰਡ ਵਿਚ ਸਮਾਈ ਹੋਈ ਹੈ, ਇਕੋ ਸ਼ਕਤੀ ਜੋ ਲਗਾਤਾਰ ਬਦਲ ਬਦਲਕੇ ਵਖੑਵਖ ਸ਼ਕਲਾਂ ਅਖਤਿਆਰ ਕਰ ਰਹੀ ਹੈ । ਇਕ ਵਿਧੀੑਵਿਧਾਨ ਅਨੁਸਾਰ, ਜਿਸ ਅਨੁਸਾਰ ਮਿਲੇ ਹੁਕਮਾਂ ਵਿਚ ਬਝਿਆ ਸਾਰਾ ਬ੍ਰਹਿਮੰਡ ਲਗਾਤਾਰ ਬਦਲੀ ਦੀ ਸਥਿਤੀ ਵਿਚ ਹੈ । ਰਬੀ ਹੁਕਮ ਕੀ ਹੈ ਇਸ ਨੂੰ ਸਮਝਣ ਵਾਲੇ ਘਟ ਹਨ । ਬਹੁਤੇ ਤਾਂ ਅਪਣੇ ਹੁਕਮ ਚਲਾਉਣ ਦੇ ਇਛੁਕ ਹੁੰਦੇ ਹਨ । ਘਰ ਦਾ ਬਜ਼ੁਰਗ ਸਾਰੇ ਘਰ ਤੇ ਹੁਕਮ ਚਲਾਉਣਾ ਚਾਹੁੰਦਾ ਹੈ, ਮਾਲਕਿਣ ਬਚਿਆਂ ਤੇ ਹੁਕਮ ਚਲਾਉਣਾ ਚਾਹੁੰਦੀ ਹੈ, ਬੱਚੇ ਨਿਰਜੀਵ ਖਿਡਾਉਣਿਆਂ ਤੇ ਹੁਕਮ ਚਲਾਉਣਾ ਚਾਹੁੰਦਾ ਹੈ ।ਵਡੇ ਪਧਰ ਤੇ ਰਾਜਾ ਜਾਂ ਪ੍ਰਧਾਨ ਮੰਤਰੀ ਰਾਜ ਤੇ ਹੁਕਮ ਚਲਾਉਣਾ ਚਾਹੁੰਦੇ ਹਨ, ਉਸਦੇ ਵਜ਼ੀਰ ਵੀ ਅਪਣਾ ਹੁਕਮ ਚਲਾਉਣਾ ਚਾਹੁੰਦੇ ਹਨ, ਅਗੋਜ਼ ਇਸੇ ਤਰ੍ਹਾਂ ਮੁਖ ਸਕੱਤਰ, ਛੋਟੇ ਸਕੱਤਰ, ਡੀ.ਸੀ. ਤਹਿਸਾਲਦਾਰ, ਕਾਨੂੰਗੋ, ਪਟਵਾਰੀ, ਨੰਬਰਦਾਰ ਸਾਰੇ ਅਪਣੇੑਅਪਣੇ ਹੁਕਮ ਚਲਾਉਣ ਦੇ ਚਾਹਵਾਨ ਹੁੰਦੇ ਹਨ ਪਰ ਸਾਰਿਆਂ ਦੇ ਸਾਰੇ ਹੁਕਮ ਨਹੀਜ਼ ਚੱਲਦੇ । ਚਲਦੇ ਉਹੋ ਹੀ ਹਨ ਜੋ @ਕਰਤਾ# ਕਰੇ ਸੋ ਹੋਇ# । ਜੋ ਪ੍ਰਮਾਤਮਾ ਦੀ ਮਰਜ਼ੀ ਵਿਚ ਹੁੰਦੇ ਹਨ ਉਹੋ ਹੀ ਹੁਕਮ ਚਲ ਸਕਦੇ ਹਨ ਬਾਕੀ ਦੇ ਨਹੀਜ਼ । ਪਰ ਇਹ ਹੁਕਮ ਚਲਾਉਣ ਵਾਲੇ ਸਮਝਦੇ ਹਨ ਕਿ ਹੁਕਮ ਚਲਾਉਣ ਵਾਲੇ ਉਹੋ ਹੀ ਹਨ, ਇਹ ਨਹੀਜ਼ ਸਮਝ ਸਕਦੇ ਕਿ ਅਸਲੀ, ਹੁਕਮ ਤਾਂ ਉਸ ਪ੍ਰਮਾਤਮਾ ਦਾ ਹੈ, ਉਨ੍ਹਾਂ ਦਾ ਨਹੀਜ਼ । ਉਨ੍ਹਾਂ ਦਾ ਤਾਂ ਇਹ ਵੀ ਪਤਾ ਨਹੀਜ਼ ਕਿ ਅਗਲੀ ਘੜੀ ਜੀਣਾਂ ਹੈ ਜਾਂ ਮਰਨਾ, ਰਾਜੇ ਪਲਾਂ ਵਿਚ ਭਿਖਾਰੀ ਬਣ ਜਾਂਦੇ ਹਨ, ਬਜ਼ੁਰਗ ਸ਼ਰੀਰ ਛਡ ਦਿੰਦੇ ਹਨ, ਅਧਿਕਾਰੀ ਰਿਟਾਇਰ ਹੋ ਜਾਂਦੇ ਹਨ ਜਾਂ ਨੋਕਰੀ ਤੋਜ਼ ਕਢੇ ਵੀ ਜਾਂਦੇ ਹਨ ਤੇ ਉਨ੍ਹਾਂ ਦੇ ਸਭੋ ਹੁਕਮ ਦੇਣ ਦੀਆਂ ਤਾਕਤਾਂ ਸਿਫਰ ਹੋ ਜਾਂਦੀਆਂ ਹਨ । ਪਰ ਜੋ ਹੁਕਮ ਦੇ ਰਹੇ ਹਨ ਉਹ ਤਾਂ ਇਹ ਨਹੀਜ਼ ਸਮਝਦੇ । ਉਨ੍ਹਾਂ ਵਿਚ ਤਾਂ ##ਮੈਜ਼##, ##ਮੇਰੇ ਮਾਤਹਿਤ## ##ਹਰ ਕੋਈ ਮੰਨੇਗਾ## @@ਹੈਜ਼ * ਇਸ ਨੇ ਮੇਰਾ ਹੁਕਮ ਨਹੀਜ਼ ਮੰਨਿਆ?## ##ਇਸ ਨੂੰ ਵੇਖਾਂਗਾ##। ਨਾ ਮੰਨਣ ਵਾਲੇ ਨੂੰ ਸਜਾ ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਹੁਕਮ ਮੰਨਾਉਣ ਵਿਚ ਤੇ ਸਜਾ ਦੇਣ ਵਿਚ ਬਹੁਤਾ ਮਤਲਬ ਅਪਣੀ ਹਉਮੈ ਨੂੰ ਪੱਠੇ ਪਾਉਣ ਦਾ ਹੁੰਦਾ ਹੈ, ਨਾਂ ਕਿ ਰਬੀ ਹੁਕਮ ਨੂੰ ਸਮਝਕੇ ਉਸ ਅਨੁਸਾਰ ਦੁਨੀਆਂ ਅਗੇ ਤੋਰਨ ਵਿਚ ਸਹਾਈ ਹੋਣ ਵਾਲਾ ਕੁਦਰਤੀੑਵਿਧਾ ਵਿਧਾਨ ਵਿਚ ਰੰਗਿਆ ਹੁਕਮ । ਰੱਬੀ ਰਜਾ ਵਿਚ ਰਹਿ ਕੇ ਪ੍ਰਬੰਧ ਚਲਾਉਣ ਵਿਚ ਹਉਮੈ ਲਿਪਟੇ ਹੁਕਮ ਦੀ ਥਾਂ ਨਹੀ । @ਮੈਜ਼ ਨਾਲ ਲਿਪਟੇ ਹੁਕਮ ਬਹੁਤੀ ਦੇਰ ਨਹੀਜ਼ ਚੱਲਦੇ । ਜੋ ਸਦਾ ਚੱਲਦਾ ਹੈ ਉਹ ਹੈ ਰਬੀ ਹੁਕਮ । ਜੋ ਅਟਲ ਨਿਯਮਾਂ ਅਨੁਸਾਰ ਹੁੰਦਾ ਹੈ ਤੇ ਸਰਬ ਵਿਆਪੀ ਹੁੰਦਾ ਹੈ । ਜਿਸਨੇ ਪ੍ਰਮਾਤਮਾ ਦੀ ਹੁਕਮ ਦੇਣ ਦੀ ਸ਼ਕਤੀ ਤੇ ਇਛਾ ਸਮਝ ਲਈ ਉਹ ਕਦੇ ਇਹ ਨਹੀਜ਼ ਕਹੇਗਾ ਕਿ @ਹੁਕਮ ਮੈ ਦਿਤਾ ਹੈ,# ਉਹ ਇਹੋ ਕਹੇਗਾ ਕਿ @@ਪ੍ਰਮਾਤਮਾ ਚਾਹੁੰਦਾ ਹੈ ਕਿ ਤੁਸੀਜ਼ ਇਉ ਕਰੋ ।## @@ਇਹ ਪ੍ਰਮਾਤਮਾ ਦੀ ਇਛਾ ਹੈ ਕਿ ਇਸ ਤਰ੍ਹਾਂ ਹੋਵੇ ।## ਉਹ ਇਸ ਤੇ ਦੁਖ ਨਹੀਜ਼ ਕਰਦਾ ਕਿ ਉਸਦੇ ਕਹੇ ਜਾਂ ਚਾਹੇ ਅਨੁਸਾਰ ਕੁਝ ਨਹੀਜ਼ ਹੋਇਆ । ਉਹ ਜਿਵੇਜ਼ ਵੀ ਕੁਝ ਵਾਪਰਦਾ ਹੈ ਉਹ ਰਬੀੑਹੁਕਮ ਸਮਝ ਕੇ ਮਨਜ਼ੂਰ ਕਰਦਾ ਹੈ । ਉਹ @ਮੈਜ਼ @ਮੇਰਾ# ਹੁਕਮ ਕਹਿ ਕੇ ਅਪਣੀ ਹਉਮੈ ਨੂੰ ਪੱਠੇ ਨਹੀਜ਼ ਪਾਉਜ਼ਦਾ । ਉਹ ਬਸ ਰਬੀ ਹੁਕਮ ਵਿਚ ਖੁਸ਼ ਰਹਿੰਦਾ ਹੈ ਤੇ ਜੇ ਕੋਈ ਅਪਣੇ ਵਲੋਜ਼ ਹੁਕਮ ਦੇਣਾ ਵੀ ਪੈ ਜਾਵੇ ਤਾਂ ਰਬ ਦੀ ਰਜਾ ਅਨੁਸਾਰ ਹੀ ਪਰਵਾਣ ਕਰਦਾ ਹੈ । ਹਊਮੇ ਵਰਗਾ ਰੋਗ ਲਾ ਕੇ ਉਹ ਰਬੀੑਹੁਕਮ ਵਿਚ ਬਿਮਾਰੀ ਦੇ ਜਿਰਮ ਨਹੀਜ਼ ਪਾ ਸਕਦਾ । ਉਸਨੰੂੰ ਉਸਦਾ ਹੁਕਮ ਹੀ ਸਮਝ ਬੁਝ ਕੇ ਸਭ ਕਰਨਾ ਹੈ ਤੇ ਇਹੋ ਗਾਉਣਾ ਹੁੰਦਾ ਹੈ ।
ਜੇ ਤੂੰ ਮੇਰੇ ਵਲ ਹੈ ਤਾਂ ਕਿਆ ਮੁਹਛੰਦਾ ।
ਜੇ ਤੂੰ ਮੇਰੇ ਵਲ ਹੈ ਤਾਂ ਕਿਆ ਮੁਹਛੰਦਾ ।