• Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi/ਪੰਜਾਬੀ) ਮੰਜ਼ਿਲ

Dr. D. P. Singh

Writer
SPNer
Apr 7, 2006
126
64
Nangal, India
ਮੰਜ਼ਿਲ

ਡਾ. ਡੀ. ਪੀ. ਸਿੰਘ
1661178112099.png


ਏਕੰਕਾਰੁ ਏਕੰਕਾਰੁ ਕਹੇ ਸੱਭ ਕੋਈ,

ਪਰ ਇਸ ਦਾ

ਭੇਦ ਅਲੌਕਿਕ,

ਬਹੁਤ ਸੁਭਾਗਾ ਵਿਰਲਾ ਪਾਵੇ।



ਧਰਮ ਖੰਡ ਦਾ ਗੁਰਮੁਖ ਵਾਸੀ,

ਗਿਆਨ ਮੰਡਲ ਦੀ ਸੋਝੀ ਪਾ,

ਸਰਮ ਖੰਡ ਪਰਪੱਕਤਾ ਪਾਵੇ।

ਤਦ ਹੀ ਉਹ

ਕਰਮ ਖੰਡ ਦੇ ਯੋਗ ਕਹਾਵੇ।



ਧਰਮ ਖੰਡ ਤੋਂ ਸੱਚ ਮੰਡਲ ਦਾ

ਲੰਮਾ ਪੈਂਡਾ

ਸੱਚੇ ਸੁੱਚੇ ਜੀਵਨ ਸੰਗ

ਪਲ ਪਲ ਅੰਦਰ ਸਿਮਟਦਾ ਜਾਵੇ।



ਨਦਰ-ਕਰਮ ਦੀ ਰਹਿਮਤ ਦੇ ਸੰਗ

ਤਦ, ਉਹ ਸਚਿਆਰਾ

ਸੱਚਖੰਡ ਵਾਸੀ

ਏਕੰਕਾਰੁ ਰੂਪ ਬਣ ਜਾਵੇ।



ਅੰਤਮ ਸੱਚ ਦਾ

ਰੂਪ ਧਾਰ

ਉਹ ਸਚਿਆਰ

ਸਫ਼ਲ ਜੀਵਨ ਦੀ ਮੰਜ਼ਿਲ ਪਾਵੇ।

*********​
 
Last edited:

❤️ CLICK HERE TO JOIN SPN MOBILE PLATFORM

Top