• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਵਿਸ਼ਵਕਵੀ ਡਾ ਜਰਨੈਲ ਸਿੰਘ ਆਨੰਦ ਦਾ ਭਾਵ-ਜਗਤ

Dalvinder Singh Grewal

Writer
Historian
SPNer
Jan 3, 2010
1,245
421
79
ਵਿਸ਼ਵਕਵੀ ਡਾ ਜਰਨੈਲ ਸਿੰਘ ਆਨੰਦ ਦਾ ਭਾਵ-ਜਗਤ

ਪ੍ਰੋ . ਬ੍ਰਹਮ ਜਗਦੀਸ਼ ਸਿੰਘ

ਪੰਜਾਬ ਦੇ ਸਿਰਮੌਰ ਆਲੋਚਕ ਪੋ੍ ਬ੍ ਹਮ ਜਗਦੀਸ਼ ਸਿੰਘ ਦੁਆਰਾ ਰਚਿਤ 'ਵਿਸ਼ਵਕਵੀ ਡਾ ਜਰਨੈਲ ਸਿੰਘ ਆਨੰਦ ਦਾ ਭਾਵ-ਜਗਤ' ਨੂੰ ਚੰਡੀਗੜ ਵਿਖੇ ਇਕ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ 25 ਨਵੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ| ਇਸ ਅਵਸਰ ਤੇ ਅੰਗਰੇਜ਼ੀ ਸਾਹਿਤ ਦੇ ਪ੍ਸਿਁਧ ਆਲੋਚਕ ਡਾ ਸਵਰਾਜ ਰਾਜ ਅਤੇ ਡਾ ਲਲਿਤ ਮੋਹਨ ਸ਼ਰਮਾ ਡਾ ਬਾਸੁਦੇਵ ਚਕਰਬਰਤੀ ਅਤੇ ਡਾ ਜਸ ਕੋਹਲੀ ਤੇ ਡਾ ਮੌਲੀ ਜੋਜ਼ਫ ਵੀ ਤਸ਼ਰੀਫ ਫਰਮਾ ਹੋਣਗੇ| ਡਾ ਮਾਯਾ ਹਰਮਨ ਸੈਕੁਲਿਕ, ਸਰਬੀਆ, ਡਾ ਤਰਲੋਚਨ ਸਿੰਘ ਆਨੰਦ ਕੈਨੇਡਾ ਡਾ ਜ਼ਬਿਗਨਿਉ ਰੌਥ ਪੋਲੈਡ , ਡਾ ਬਜਰਾਮ ਜ਼ੈਡਵਿਕ ਸਰਬੀਆ, ਡਾ ਮੀਰਜ਼ਾਨਾ, ਬੋਸਨੀਆ ਡਾ ਈਵਾ ਗਰੀਸ ਮੀਰਜੇਟਾ ਸ਼ਾਤਰੋ ਰਾਪਾਜ ਅਲਬਾਨੀਆ ਮਾਰਨਿਨ ਪੈਸਿਨੋ ਮੈਕਸੀਕੋ ਆਦਿ ਕਵੀ ਞੀ ਸ਼ਿਰਕਤ ਕਰ ਰਹੇ ਹਨ|

ਪ੍ਰੋ . ਬ੍ਰਹਮ ਜਗਦੀਸ਼ ਸਿੰਘ ਆਲੋਚਨਾ ਦੇ ਖੇਤਰ ਵਿੱਚ ਇੱਕ ਸੁਪਰਿਚਿਤ ਹਸਤਾਖਰ ਹੈ । ਉਸਨੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ 125 ਤੋਂ ਵੱਧ ਪੁਸਤਕਾਂ ਦੀ ਰਚਨਾ ਕੇ ਪੰਜਾਬੀ ਸਾਹਿਤ ਦੇ ਇਤਿਹਾਸਾਂ ਵਿੱਚ ਰਹਿ ਗਏ ਖੱਪਿਆਂ ਨੂੰ ਪੂਰਿਆ ਹੈ । ਉਹ ਹਰ ਰੂਪਾਕਾਰ ਬਾਰੇ ਇੱਕੋ ਜਿੰਨੇ ਅਧਿਕਾਰ ਨਾਲ ਲਿਖ ਸਕਦਾ ਹੈ ।ਉਹ ਅੰਤਰ- ਅਨੁਸ਼ਾਸਨੀ ਚਿੰਤਕ ਹੈ ਅਤੇ ਵਿਸ਼ਵ ਆਲੋਚਨਾ ਮੰਚ ਤੇ ਸਥਿਤ ਹੋ ਕੇ ਵਿਭਿੰਨ ਰੂਪਾਕਾਰਕ ਸਮੱਸਿਆਵਾਂ ਦੇ ਰੂਬਰੂ ਹੁੰਦਾ ਹੈ । ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਉਸ ਨੇ ਨਵੇਂ ਕੀਰਤੀ ਮਾਨ ਸਥਾਪਿਤ ਕੀਤੇ ਹਨ ।ਡਾ.ਆਨੰਦ ਦੇ ਰਚਨਾ ਸੰਸਾਰ ਦਾ ਵਿਸ਼ਲੇਸ਼ਣ ਕਰਦੀ ਉਸ ਦੀ ਇਹ ਪੁਸਤਕ ਉਸ ਦੀ ਆਲੋਚਨਾ ਦੇ ਨਵੇਂ ਪਾਸਾਰ ਖੋਲ੍ਹਦੀ ਹੈ ।
ਅੰਗਰੇਜ਼ੀ ਸਾਹਿਤ ਦੇ ਇੱਕ ਵਿਖਿਆਤ ਲੇਖਕ ਡਾ. ਜੇ. ਐਸ. ਆਨੰਦ ਦੇ ਰਚਨਾ ਸੰਸਾਰ ਬਾਰੇ ਲਿਖੀ ਉਸ ਦੀ ਇਹ ਪੁਸਤਕ ਸਵਾਗਤਯੋਗ ਹੈ !

ਡਾ ਆਨੰਦ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ ਤੋਂ ਵਾਲਟ ਵਿਟਮੈਨ ਅਤੇ ਪੋ੍ ਪੂਰਨ ਸਿੰਘ ਦੀ ਕਵਿਤਾ ਵਿਚ ਰਹੱਸਵਾਦ ਦਾ ਤੁਲਨਾਤਮਕ ਅਧਿਅਨ ਵਿਸ਼ੇ ਤੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ| ਯੂਨੀ. ਆਵ ਸਾਉਥ ਅਮੇਰਿਕਾ ਦੀ ਤਰਫੋਂ ਉਸਨੂੰ ਡੀ.ਲਿਟ ਦੀ ਆਨਰੈਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ| ਉਸਦੇ ਦੇ ਰਚਨਾ ਸੰਸਾਰ ਦੀ ਸ਼ੁਰੂਆਤ 1985 ਵਿਚ ਅੰਗੇ੍ਜ਼ੀ ਕਹਾਣੀਆਂ ਦੀ ਪੁਸਤਕ 'ਕੰਨਫੈਸ਼ਨਜ਼ ਆਵ ਏ ਕੋਰਪਸ' ਨਾਲ ਹੋਈ| ਉਸਤੋ ਬਾਅਦ ਅੱਜ ਤਕ ਰਚਨਾ ਪਰਵਾਹ ਨਿਰੰਤਰ ਜਾਰੀ ਹੈ| ਡਾ ਆਨੰਦ ਬ੍ਹਹਮੀ ਆਵੇਸ਼ ਦਾ ਕਵੀ ਹੈ ਜਿਸਦੀ ਕਲਮ ਨੇ ਛੇ ਪੰਜਾਬੀ ਵਿਚ ਅਤੇ 100 ਦੇ ਕਰੀਬ ਅੰਗ੍ਜ਼ੀ ਵਿਚ ਰਚਨਾਵਾਂ ਕੀਤੀਆਂ ਹਨ| ਪੰਜਾਬ ਦਾ ਉਹ ਅਜਿਹਾ ਕਵੀ ਹੈ ਜਿਸਦੀਆ ਤਿੰਨ ਰਚਨਾਵਾਂ ਦਾ ਫ਼ਾਰਸੀ ਵਿਚ ਤਰਜਮਾ ਹੋਇਆ ਹੈ| ਡਾ ਆਨੰਦ ਨੇ ਥਿਊਰੀ ਵਿਚ ਪਹਿਲਕਦਮੀ ਕਰਦਿਆਂ ਬਾਇਓਟੈਕਸਟ ਦਾ ਸਿਧਾਂਤ ਦਿੱਤਾ ਜਿਸ ਨੇ ਉਸਨੂੰ ਇੰਗਲਿਸ਼ ਥਿਓਰੈਟੀਸ਼ੀਅਨਜ਼ ਦੀ ਕਤਾਰ ਵਿਚ ਲਿਆ ਖੜਾ ਹੈ| ਡਾ ਆਨੰਦ ਨੇ ਵਿਸ਼ਵ ਸਾਹਿਤ ਨੂੰ 6 ਮਹਾਂਕਾਵਿ ਅਰਪਣ ਕੀਤੇ ਹਨ| ਜਿੰਨਾ ਵਿਚ ਮਿਲਟਨ, ਚੌਸਰ, ਡਾਂਟੇ ਅਤੇ ਸੋਫੋਕਲੀਜ਼ ਦਾ ਕਿੰਗ ਈਡੀਪਸ ਤੇ ਕਾਮੂ ਦਾ ਪਲੇਗ ਦਾ ਨਵਨਿਰਮਾਣ ਕੀਤਾ ਗਿਆ ਹੈ| ਇਹ ਮਹਾਂਕਾਵਿ ਹਨ ਗੀਤ, ਗੈਂਟਰਬਰੀ ਟੇਲਜ਼, ਦ ਸੈਟਨਿਕ ਐਮਪਾਇਰ, ਪਲੇਗ ਅਤੇ ਭਾਰਤੀ ਸਾਹਿਤਕ ਵਿਰਾਸਤ ਵਿਚੋ ਪੈਦਾ ਹੋਇਆ ਮਹਾਂਕਾਵਿ ਮਹਾਂਭਾਰਤ ਅਤੇ ਖ਼ਲੀਲ ਜਿਬਰਾਨ ਦੀ ਵਿਰਾਸਤ ਨਾਲ ਸਾਂਝ ਪਾਓਣ ਵਾਲਾ ਮਹਾਂਕਾਵਿ ਮਾਸਟਰ ਹਨ|

ਇਹ ਹੀ ਨਹੀ, ਡਾ ਆਨੰਦ ਨੇ ਅਪਣੀ ਕਵਿਤਾ ਵਿਚ ਅਨੁਭਵ ਤੇ ਅਭਿਵਿਅਕਤੀ ਦੀਆ ਅਜ਼ੀਮ ਮੰਜ਼ਿਲਾਂ ਨੰ ਛੁਹਿਆ ਹੈ| ਪੋ੍ ਬ੍ ਹਮ ਜਗਦੀਸ਼ ਸਿੰਘ ਨੇ ਬਹੁਤ ਬਾਖੂਬੀ ਉਸ ਦੀਆਂ ਕਾਵਿ ਪਾ੍ਪਤੀਆ ਦਾ ਜ਼ਿਕਰ ਕੀਤਾ ਹੈ ਜਿਸਤੇ ਹਰ ਪੰਜਾਬੀ ਯਾ ਭਾਰਤੀ ਹੀ ਨਹੀ, ਬਲਕਿ ਸਾਮੂਹਿਕ ਵਿਸ਼ਵ ਲਈ ਨਾਜ਼ ਕਰਨਾ ਬਣਦਾ ਹੈ| ਪੋ੍ ਬ੍ ਹਮ ਜਗਦੀਸ਼ ਸਿੰਘ ਨੇ ਵਿਸ਼ਵ ਦੇ ਸ਼ੀਰਸ਼ ਕਵੀਆਂ ਦੇ ਹਵਾਲੇ ਨਾਲ ਡਾ ਆਨੰਦ ਦੀ ਕਾਵਿ ਪ੍ਤਿਭਾ ਨੂੰ ਪਰਕਾਸ਼ਮਾਨ ਕਰਨ ਦਾ ਯਤਨ ਕੀਤਾ ਹੈ| ਸਿਡਨੀ ਦੀ 80 ਸਾਲਾ ਕਵਿਤਰੀ ਏਡੀ ਕਾਪਰਸ ਮਨੀਲਾ ਡਾ ਆਨੰਦ ਨੂੰ ਵਿਸ਼ਵ ਦਾ ਰੋਲ ਮਾਡਲ ਮੰਨਦੀ ਹੈ| ਕਿਰਗਿਸਤਾਨ ਦਾ ਅਜ਼ੀਮ ਸ਼ਾਇਰ ਰਹੀਮ ਕਰੀਮ ਕਰੀਮੋਵ ਅਨੁਸਾਰ ਡਾ ਆਨੰਦ ਦੀਆਂ ਰਚਨਾਵਾ ਵਿਚੋ ਹਿੰਦ ਮਹਾਂ ਸਾਗਰ ਦੀ ਮਹਿਕ ਆਉਦੀ ਹੈ| ਡਾ ਬਾਸੁਦੇਬ ਚਕਰਾਬੋਰਤੀ ਮੁਤਾਬਿਕ ਡਾ ਆਨੰਦ ਅਜਿਹੀ ਕਾਵਿਕ ਸੰਵੇਦਨਸ਼ੀਲਤਾ ਦਾ ਸੁਆਮੀ ਹੈ ਜਿਸਦਾ ਕੋਈ ਸਾਨੀ ਨਹੀ| ਸਰਬੀਆ ਅਤੇ ਅਮਰੀਕਾ ਦੀ ਮਹਾਂਕਵਿਤਰੀ ਡਾ ਮਾਯਾ ਹਰਮਨ ਸੈਕੁਲਿਕ ਲਿਖਦੀ ਹੈ ਕਿ ਡਾ ਆਨੰਦ ਮਹਾਨ ਫਿਲਾਸਫਰਾਂ ਵਿਚੋ ਇਕ ਮਹਾਨ ਕਵੀ ਹੈ ਅਤੇ ਮਹਾਨ ਕਵੀਆਂ ਵਿਚੋਂ ਇਕ ਮਹਾਨ ਫਿਲਾਸਫਰ| ਚੈਨੈਈ ਤੋਂ ਜੈ ਰਾਮ ਸੇਸ਼ਾਧਰੀ ਉਸਨੂੰ ਅਜਿਹਾ ਫਕੀਰ ਮੰਨਦਾ ਹੈ ਜੋ ਨੇਕੀ ਅਤੇ ਚੰਗਿਆਈ ਦਾ ਮੁਜਸਮਾ ਹੋਵੇ| ਡਾ ਲਲਿਤ ਮੋਹਨ ਸ਼ਰਮਾ ਅਨੁਸਾਰ ਉਸਦੀ ਰਚਨਾ ਵਿਚ ਵੇਦਾਂ ਜਿਹੀ ਵਿਸ਼ਾਲਤਾ, ਵਰਡਜ਼ਵਰਥ ਵਰਗੀ ਗਹਿਰਾਈ, ਕੀਟਸ ਵਾਗ ਭਾਵਾਂ ਦੀ ਇਕਾਗਰਤਾ, ਵਾਲਟ ਵਿਟਮੈਨ ਵਰਗੀ ਅਨੁਭਵ ਦੀ ਵਿਸ਼ਾਲਤਾ, ਅਤੇ ਰੂਮੀ ਅਤੇ ਖ਼ਲੀਲ ਜਿਬਰਾਨ ਵਾਗ ਅਧਿਆਤਮਕ ਉਡਾਰੀਆ ਲਾਓਣ ਦੀ ਤਾਘ ਹੈ|

ਵਿਸ਼ਵ ਅਮਨ ਪ੍ਤੀ ਉਸਦੀ ਵਚਨਵੱਧਤਾ ਦੇ ਮਦੇ ਨਜ਼ਰ ਉਸਨੂੰ ਵਰਲਡ ਇੰਚਟੀਚਿਉਟ ਆਵ ਪੀਸ ਦੇ ਬੋਰਡ ਆਵ ਡਾਇਰੈਕਟਰਜ਼ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ| ਡਾ ਆਨੰਦ ਨੂੰ ਵੈਸ਼ਵਿਕ ਪੱਧਰ ਦੇ ਅਨੇਕਾਂ ਸਨਮਾਨ ਮਿਲ ਚੁਕੇ ਹਨ| ਉਹ ਵਰਲਡ ਯੂਨੀਅਨ ਆਵ ਪੋਇਟਸ ਦਾ ਸੈਕੇ੍ਟਰੀ ਜਨਰਲ ਰਹਿ ਚੁਕਾ ਹੈ| ਜਿਸ ਵਲੋਂ ਉਸਨੁੰ ਕਰਾਸ ਆਵ ਪੀਸ ਅਤੇ ਕਰਾਸ ਆਵ ਲਿਟਰੇਚਰ ਸਨਮਾਨ ਨਾਲ ਨਿਵਾਜਿਆ ਗਿਆ| ਉਸ ਦੀ ਅੰਤਰ ਰਾਸ਼ਟਰੀ ਖਿਆਤੀ ਨੂੰ ਦੇਖਦਿਆਂ ਉਸਨੂੰ ਯੂਰਪੀਅਨ ਇੰਸਟੀਚਿਊਟ ਆਵ ਰੋਮਾ ਸਟਡੀਜ਼ ਐਡ ਰਿਸਰਚ, ਬੈਲਗੇ੍ਡ ਵਲੋ ਪੋ੍ਫੈਸਰ ਇਮੈਰੀਟਸ ਇਨ ਇੰਡੀਅਨ ਲਿਟਰੇਚਰ ਨਿਯੁਕਤ ਕੀਤਾ ਗਿਆ| 2020 ਵਿਚ ਉਸਨੂੰ ਨਾਜ਼ੀ ਨਾਮਨ ਲਿਟਰੇਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ|

ਡਾ ਆਨੰਦ ਦੇ ਅਨੁਭਵ ਅਤੇ ਰਚਨਾ ਦੀ ਵਿਸ਼ਾਲਤਾ ਬਾਰੇ ਚਰਚਾ ਕਰਦਿਆਂ ਪੋ੍ ਬ੍ ਹਮ ਜਗਦੀਸ਼ ਸਿੰਘ ਲਿਖਦਾ ਹੈ ਕਿ ਕਵੀ ਅਤੇ ਫਿਲਾਸਫਰ ਡਾ ਜਰਨੈਲ ਸਿੰਘ ਆਨੰਦ ਪੂਰੇ ਵਿਸ਼ਵ ਦੇ ਸੱਚ ਅਤੇ ਸੁਹਜ ਦੀ ਅੰਜੁਲੀ ਭਰਨ ਦਾ ਅਭਿਲਾਖੀ ਹੈ| ਉਹ ਮਾਨਵਤਾਵਾਦ ਦਾ ਇਕ ਸਜੱਗ ਅਤੇ ਵਚਨਵੱਧ ਪਹਿਰੇਦਾਰ ਹੈ|
 

❤️ CLICK HERE TO JOIN SPN MOBILE PLATFORM

Top