News ਬਾਦਲ ਵੱਲੋਂ ਸਕੂਲ ਦੀ ‘ਦੁਰਵਰਤੋਂ’ ਸਬੰਧੀ ਹਾਈ ਕ&#263

❤️ Join Members on SPNT Mobile App!

Jan 7, 2005
3,450
3,760
Metro-Vancouver, B.C., Canada
July 16, 2011

ਬਾਦਲ ਵੱਲੋਂ ਸਕੂਲ ਦੀ ‘ਦੁਰਵਰਤੋਂ’ ਸਬੰਧੀ ਹਾਈ ਕੋਰਟ ਤੋਂ ਦਖ਼ਲ ਮੰਗਿਆ

Posted On July - 16 - 201

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਜੁਲਾਈ

ਪੰਜਾਬ ਵਿਚ ਸਰਕਾਰੀ ਸਕੂਲਾਂ ਦੇ ਕਮਰਿਆਂ ਨੂੰ ਅਧਿਕਾਰੀਆਂ ਵੱਲੋਂ ਸਰਕਾਰੀ ਸਮਾਗਮਾਂ ਦੌਰਾਨ ‘ਪਖਾਨਿਆਂ’ ਦਾ ਰੂਪ ਦਿੱਤੇ ਜਾਣ ਉਤੇ ਕਾਂਗਰਸ ਪਾਰਟੀ ਨੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਪੰਜਾਬ ਅਤੇ ਹਰਿਆਦਾ ਹਾਈ ਕੋਰਟ ਦੇ ਮੁੱਖ ਜੱਜ ਨੂੰ ਇਸ ਮਾਮਲੇ ਦਾ ਖੁਦ-ਬ-ਖੁਦ ਨੋਟਿਸ ਲੈ ਕੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿਚ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਪਾਰਟੀ ਵੱਲੋਂ ਲਿਖਦਿਆਂ ਹਾਈ ਕੋਰਟ ਤੋਂ ਮਾਮਲੇ ਵਿਚ ਦਖ਼ਲ ਮੰਗਿਆ ਹੈ। ਇੱਥੋਂ ਜਾਰੀ ਇਕ ਬਿਆਨ ਵਿਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਮੀਡੀਆ ਰਿਪੋਰਟਾਂ ਤੋਂ ਲੱਗਾ ਹੈ। ਉਨ੍ਹਾਂ ਕਿਹਾ ਕਿ ਮੁਕਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 7 ਜੁਲਾਈ ਨੂੰ ਛਾਪਿਆਂਵਾਲੀ ਅਤੇ 8 ਜੁਲਾਈ ਨੂੰ ਪਿੰਡ ਕੋਟਭਾਈ ਵਿਖੇ ਰਾਤ ਰੁਕਣ ਵੇਲੇ ਸਬੰਧਤ ਪਿੰਡਾਂ ਦੇ ਸਕੂਲਾਂ ਦੇ ਜਮਾਤਾਂ ਵਾਲੇ ਕਮਰਿਆਂ ਨੂੰ ਸੌਣ ਕਮਰਿਆਂ ਵਿਚ ਤਬਦੀਲ ਕਰ ਦਿੱਤਾ ਜਿੱਥੇ ਏਅਰ ਕੰਡੀਸ਼ਨਰ, ਸੋਫਾ ਸੈੱਟ ਅਤੇ ਡਬਲ ਬੈੇੱਡ ਆਦਿ ਲਾਏ ਗਏ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੁੱਖ ਮੰਤਰੀ ਦੀ ਸੌਖ ਲਈ ਇਕ ਜਮਾਤ ਦੇ ਕਮਰੇ ਵਿਚ ਪਖਾਨਾ ਬਣਾ ਕੇ ਸੀਟ ਵੀ ਫਿੱਟ ਕੀਤੀ ਗਈ।

SOURCE:
http://punjabitribuneonline.com/2011/07/ਬਾਦਲ-ਵੱਲੋਂ-ਸਕੂਲ-ਦੀ-ਦੁਰਵਰਤ/
 
MEET SPN ON YOUR MOBILES (TAP)

❤️ Join Members on SPNT Mobile App!

Top