• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-13

Dalvinder Singh Grewal

Writer
Historian
SPNer
Jan 3, 2010
1,245
421
79
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-13

ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲ਼ੇਹ ਨਗਰ
ਲ਼ੇਹ ਸ਼ਹਿਰ ਵਲ ਵਧਦੇ ਹੋਏ ਅਸੀਂ ਸੜਕ ਦੇ ਨਾਲ ਨਾਲ ਕੋਈ ਫੌਜੀ ਯੂਨਿਟਾਂ ਦੇ ਕੈਂਪਾਂ ਕੋਲੋਂ ਦੀ ਗੁਜ਼ਰੇ। ਰਾਹ ਵਿਚ ਹੀ ਸਾਨੂੰ ਸੈਨਿਕ ਅਜਾਇਬ ਘਰ ਵੇਖਣ ਦਾ ਮੌਕਾ ਵੀ ਮਿਲਿਆ ਜਿੱਥੇ ਵੱਖ ਵੱਖ ਸਮੇਂ ਦੀਆ ਵੱਖ ਵੱਖ ਤੋਪਾਂ ਆਮ ਲੋਕਾਂ ਦੇ ਵੇਖਣ ਲਈ ਲਾਈਆਂ ਹੋਈਆਂ ਸਨ। ਏਥੇ ਹੀ ਸ਼ਹੀਦ ਸੈਨਿਕਾਂ ਦੀ ਯਾਦਗਾਰ ਬਣੀ ਹੋਈ ਸੀ ਜਿਸ ਤੇ ਉਨ੍ਹਾਂ ਸ਼ਹੀਦਾਂ ਦੇ ਨਾਮ ਵੀ ਅੰਕਿਤ ਸਨ ਜੋ 1962 ਅਤੇ ਹੋਰ ਜੰਗਾਂ ਵਿਚ ਏਥੇ ਸ਼ਹੀਦ ਹੋਏ।

ਸੈਨਿਕ ਸ਼ਹੀਦਾਂ ਦੀ ਯਾਦਗਾਰ ਲੇਹ
ਜਿਉਂ ਹੀ ਅਸੀਂ ਲੇਹ ਦੇ ਨੇੜੇ ਪਹੁੰਚੇ ਤਾਂ ਸਾਨੂੰ ਰਾਜਮਹਿਲ ਅਤੇ ਕਿਲ੍ਹਾ ਨਜ਼ਰ ਆਉਣ ਲੱਗੇ ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਦੱਸੇ ਜਾਂਦੇ ਹਨ।
ਲੇਹ ਭਾਰਤ ਦੇ ਬਹੁਤ ਸਾਰੇ ਯਾਤਰੀਆਂ ਅਤੇ ਇੱਥੋਂ ਤੱਕ ਕਿ ਉਨ੍ਹਾਂ ਲੋਕਾਂ ਲਈ ਵੀ ਇੱਕ ਸੁਪਨੇ ਦਾ ਸਥਾਨ ਹੈ ਜੋ ਵਿਦੇਸ਼ਾਂ ਤੋਂ ਆ ਰਹੇ ਹਨ. ਇਹ ਸਿਰਫ ਇਕੱਲੇ ਯਾਤਰੀਆਂ ਲਈ ਇੱਕ ਮੰਜ਼ਿਲ ਨਹੀਂ ਹੈ ਬਲਕਿ ਨੌਜਵਾਨ ਯਾਤਰੀਆਂ, ਪਰਿਵਾਰਾਂ ਅਤੇ ਜੋੜਿਆਂ ਨੂੰ ਪੇਸ਼ ਕਰਨ ਲਈ ਬਹੁਤ ਕੁਝ ਹੈ. ਲੇਹ ਇਸ ਉੱਚੀਆਂ ਉਚਾਈਆਂ ਅਤੇ ਇਸ ਮੁਸ਼ਕਲ ਖੇਤਰ ਦੇ ਵੱਖ ਵੱਖ ਸਥਾਨਾਂ ਨੂੰ ਜੋੜਨ ਵਾਲੇ ਬਹੁਤ ਸਾਰੇ ਪਾਸਾਂ ਲਈ ਮਸ਼ਹੂਰ ਹੈ. ਲੇਹ ਦੇ ਸਭ ਤੋਂ ਵਧੀਆ ਸੈਰ-ਸਪਾਟੇ ਵਾਲੇ ਸਥਾਨਾਂ ਦੀ ਪੜਚੋਲ ਕਰਨ ਲਈ, ਕਿਸੇ ਨੂੰ ਇਸ ਜੰਮੇ ਹੋਏ ਫਿਰਦੌਸ ਦਾ ਦੌਰਾ ਕਰਨਾ ਚਾਹੀਦਾ ਹੈ ਤਾਂ ਜੋ ਇਸ ਦੇ ਰਾਜ਼ਾਂ ਦੀ ਖੋਜ ਕੀਤੀ ਜਾ ਸਕੇ ਅਤੇ ਇਸ ਦੀ ਸਾਹ ਲੈਣ ਵਾਲੀ ਸੁੰਦਰਤਾ ਦੀ ਪ੍ਰਸ਼ੰਸਾ ਕੀਤੀ ਜਾ ਸਕੇ.

ਇਸਦੇ ਕਠੋਰ ਮੌਸਮ ਅਤੇ ਪਹੁੰਚਯੋਗਤਾ ਦੇ ਬਾਵਜੂਦ, ਇਹ ਦੁਨੀਆ ਭਰ ਦੇ ਲੋਕਾਂ ਲਈ ਇੱਕ ਪ੍ਰਸਿੱਧ ਸੈਰ -ਸਪਾਟਾ ਸਥਾਨ ਰਿਹਾ ਹੈ. ਪਰ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਲੇਹ ਦੇ ਕਠੋਰ ਮੌਸਮ ਅਤੇ ਮੁਸ਼ਕਲ ਇਲਾਕਿਆਂ ਨੂੰ ਸਹਿਣ ਲਈ ਸਰੀਰਕ ਤੌਰ ਤੇ ਤੰਦਰੁਸਤ ਹੋ. ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਜਦੋਂ ਇਸ ਖੇਤਰ ਨੂੰ ਨੇਵੀਗੇਟ ਕਰਨਾ ਮੁਸ਼ਕਲ ਹੋਵੇ ਤਾਂ ਇਸ ਜਗ੍ਹਾ ਦਾ ਦੌਰਾ ਕਰਨਾ ਸੰਪੂਰਣ ਕਿਉਂ ਹੈ. ਖੈਰ, ਤੁਹਾਨੂੰ ਇਸ ਸਥਾਨ 'ਤੇ ਜ਼ਰੂਰ ਜਾਣਾ ਚਾਹੀਦਾ ਹੈ ਕਿਉਂਕਿ ਇਹ ਨਾ ਸਿਰਫ ਇੱਕ ਜੇਬ-ਅਨੁਕੂਲ ਸੈਰ-ਸਪਾਟਾ ਸਥਾਨ ਹੈ, (ਬਸ਼ਰਤੇ ਤੁਸੀਂ ਪਹਿਲਾਂ ਤੋਂ ਬੁੱਕ ਕਰਵਾ ਲਵੋ), ਪੀਕ ਸੀਜ਼ਨ ਦੇ ਦੌਰਾਨ ਵੀ ਇੱਥੇ ਬਹੁਤ ਘੱਟ ਭੀੜ ਹੁੰਦੀ ਹੈ ਅਤੇ ਸਥਾਨਕ ਮੇਜ਼ਬਾਨ ਤੁਹਾਨੂੰ ਇਹ ਸੁਨਿਸ਼ਚਿਤ ਕਰਨ ਲਈ ਵਚਨਬੱਧ ਹੁੰਦੇ ਹਨ ਕਿ ਤੁਹਾਨੂੰ ਇੱਕ ਸ਼ਾਨਦਾਰ ਅਨੁਭਵ ਮਿਲੇਗਾ.

ਲੇਹ ਬਹੁਤ ਸਾਰੇ ਯਾਤਰੀਆਂ ਲਈ ਇੱਕ ਸੁਪਨੇ ਦਾ ਸਥਾਨ ਹੈ ਅਤੇ ਸਾਹਸ ਦੇ ਸ਼ੌਕੀਨਾਂ ਲਈ ਪਵਿੱਤਰ ਕੰਧ ਹੈ. ਜੇ ਤੁਸੀਂ ਫੋਟੋਗ੍ਰਾਫੀ ਦੇ ਸ਼ੌਕੀਨ ਹੋ ਤਾਂ ਲੇਹ ਉਹ ਸਵਰਗ ਹੈ ਜਿਸਦੀ ਤੁਸੀਂ ਸਾਰੀ ਉਮਰ ਉਡੀਕ ਕਰ ਰਹੇ ਹੋ. ਕੁਦਰਤ ਜਾਂ ਵਾਈਲਡ ਲਾਈਫ ਫੋਟੋਗ੍ਰਾਫੀ ਦੇ ਰੂਪ ਵਿੱਚ ਪੇਸ਼ਕਸ਼ਾਂ ਲਈ ਬਹੁਤ ਕੁਝ ਨਹੀਂ ਹੈ, ਪਰ ਇਸਦੀ ਬਜਾਏ ਜੋ ਤੁਸੀਂ ਕੈਪਚਰ ਕਰ ਸਕਦੇ ਹੋ ਉਹ ਇੱਕ ਵਿਸ਼ਾਲ ਖਾਲੀ ਕੈਨਵਸ ਹੈ ਜਿਸਨੂੰ ਤੁਸੀਂ ਪੇਂਟ ਕਰ ਸਕਦੇ ਹੋ.

ਇੱਥੋਂ ਦਾ ਦ੍ਰਿਸ਼ ਭਾਰਤ ਅਤੇ ਵਿਸ਼ਵ ਭਰ ਵਿੱਚ ਕਿਤੇ ਵੀ ਵਿਪਰੀਤ ਹੈ ਅਤੇ ਇਸਦਾ ਬਹੁਤ ਸਾਰਾ ਹਿੱਸਾ ਅਜੇ ਵੀ ਅਣਪਛਾਤਾ ਅਤੇ ਗੈਰ -ਦਸਤਾਵੇਜ਼ੀ ਹੈ. ਮਨਮੋਹਕ ਦ੍ਰਿਸ਼ ਤੋਂ ਇਲਾਵਾ, ਇੱਥੇ ਬਹੁਤ ਸਾਰੀਆਂ ਫਿਰੋਜ਼ੀ ਨੀਲੀਆਂ ਝੀਲਾਂ, ਖੂਬਸੂਰਤੀ ਨਾਲ ਬਣਾਏ ਮੱਠ, ਬਰਫ ਨਾਲ ਢਕੇ ਹੋਏ ਪਹਾੜ ਅਤੇ ਕਲਪਨਾਯੋਗ ਸਥਾਨ ਹਨ ਜੋ ਹਰ ਕੁਝ ਕਿਲੋਮੀਟਰ ਬਾਅਦ ਬਦਲਦੇ ਹਨ. ਇਹ ਸੁਰੱਖਿਅਤ, ਕਿਫਾਇਤੀ ਹੈ ਅਤੇ ਤੁਸੀਂ ਇੱਥੇ ਆਪਣੇ ਆਪ, ਜਾਂ ਆਪਣੇ ਦੋਸਤਾਂ, ਪਰਿਵਾਰਾਂ ਅਤੇ ਇੱਥੋਂ ਤੱਕ ਕਿ ਕਿਸੇ ਖਾਸ ਨਾਲ ਵੀ ਯਾਤਰਾ ਕਰ ਸਕਦੇ ਹੋ. ਲੇਹ ਵਿੱਚ ਸਭ ਤੋਂ ਵਧੀਆ ਲੇਹ ਟੂਰ ਪੈਕੇਜਾਂ ਦੇ ਨਾਲ ਸੈਰ -ਸਪਾਟਾ ਸਥਾਨਾਂ ਦੀ ਪੜਚੋਲ ਕਰੋ ਜੋ ਤੁਹਾਨੂੰ ਇਸ ਦੀ ਸੁੰਦਰਤਾ ਦੁਆਰਾ ਮੋਹਿਤ ਕਰ ਦੇਵੇਗਾ।

ਲ਼ੇਹ ਕਿਲ੍ਹਾ ਤੇ ਰਾਜਮਹਿਲ

ਗੁਰਦੁਆਰਾ ਗੁਰੂ ਨਾਨਕ ਦੇਵ ਜੀ ਲੇਹ
ਲ਼ੇਹ ਵਿਚ ਗੁਰੂ ਨਾਨਕ ਦੇਵ ਜੀ ਦੇ ਕੁਝ ਦਿਨ ਰੁਕਣ ਬਾਰੇ ਵੀ ਦਰਜ ਹੈ।ਪੁਰਾਣੇ ਲੇਹ ਸ਼ਹਿਰ ਵਿੱਚ ਇੱਕ ਦਰੱਖਤ ਥੱਲੇ ਗੁਰੂ ਜੀ ਦੇ ਬਿਰਾਜਮਾਨ ਹੋਣ ਤੇ ਲੋਕਾਂ ਨੂੰ ਗਿਆਨ ਦੇਣ ਦੀ ਗਾਥਾ ਵੀ ਪ੍ਰਚੱiਲਤ ਹੈ। ਜਿਸ ਥੜੇ ਤੇ ਗੁਰੂ ਜੀ ਪ੍ਰਵਚਨ ਕਰਦੇ ਸਨ ਉਹ ਥੜਾ ਵੀ ਸੰਭਾਲਿਆ ਹੋਇਆ ਹੈ। ਗੁਰਦੁਆਰਾ ਸਾਹਿਬ ਲੇਹ ਦੇ ਪ੍ਰਮੁਖ ਕਿਲੇ ਦੇ ਥੱਲੇ ਪੁਰਾਤਨ ਬਜ਼ਾਰ ਵਿਚ ਹੈ। ਗੁਰਦੁਆਰੇ ਦੇ ਸਾਹਮਣੇ ਬਜ਼ਾਰ ਵਿਚ ਜ਼ਿਆਦਾ ਤੌਰ ਤੇ ਕਾਰਗਿਲ ਤੋਂ ਆਏ ਮੁਸਲਮਾਨਾਂ ਦੀਆਂ ਦੁਕਾਨਾਂ ਹਨ। ਗੁਰਦੁਆਰੇ ਦੇ ਸਾਹਮਣੇ ਇੱਕ ਬ੍ਰੈਡ ਬਣਾਉਣ ਵਾਲੇ ਤੋਂ ਮੈਂ ਇਸ ਸਥਾਨ ਬਾਰੇ ਪੁਛਿਆ ਤਾਂ ਉਸ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਇਸ ਪੁਰਾਤਨ ਦਰਖਤ ਥੱਲੇ ਰੁਕੇ ਸਨ ਤੇ ਲੋਕਾਂ ਨੂੰ ਸਿਖਿਆ ਦਿੰਦੇ ਰਹੇ ਸਨ। ਜਿਸ ਦਰਖਤ ਥਲੇ ਉਹ ਬੈਠੇ ਸਨ ਉਸ ਦੀਆਂ ਸ਼ਾਖਾਵਾਂ ਗੱਲੀ ਦੇ ਉਪਰ ਤੱਕ ਫੈਲੀਆਂ ਹੋਈਆ ਸਨ ।

ਗੁਰਦੁਆਰਾ ਅਜੇ ਉਸਾਰੀ ਅਧੀਨ ਹੈ ਪਰ ਜੋ ਬਣਿਆ ਹੈ ਬਹੁਤ ਹੀ ਸੁੰਦਰ ਹੈ।ਇਸ ਗੁਰਦੁਆਰੇ ਦੀ ਸੇਵਾ ਬਾਬਾ ਬੀਰਾ ਸਿੰਘ ਸ੍ਰੀ ਨਗਰ ਵਾਲਿਆਂ ਵਲੋਂ ਹੋ ਰਹੀ ਹੈ।ਦੋ ਸੇਵਾਦਾਰ ਪੱਕੇ ਤੌਰ ਤੇ ਇਥੇ ਹੀ ਸੇਵਾ ਵਿਚ ਤੈਨਾਤ ਹਨ।


ਖਾਲਸੇ
ਨਿੰਮੂ ਤੋਂ ਗੁਰੂ ਜੀ ਬਾਸਗੋ ਹੁੰਦੇ ਹੋਏ ਖਾਲਸੇ ਪਹੁੰਚੇ ਜੋ ਪੁਰਾਣੀ ਲੇਹ ਸ੍ਰਨਗਰ ਸੜਕ ਉਤੇ ਲੋਹੇ ਦਾ ਪੁਲ ਪਾਰ ਕਰਨ ਪਿਛੋਂ ਆਉਂਦਾ ਹੈ।ਇਹ ਸੜਕ ਅੱਗੇ ਸਿੰਧ ਵਾਦੀ ਵਿਚਦੀ ਜਾਂਦੀ ਸੀ। ਸ੍ਰੀਨਗਰ ਤੋਂ 337 ਕਿਲੋਮੀਟਰ ਖਾਲਸੇ ਜਾਂ ਖਾਲਸੀ ਲੇਹ ਦੀ ਤਹਿਸੀਲ ਦਾ ਦਫਤਰ ਹੈ।ਕੁਸ਼ਾਨ ਰਾਜ ਵੇਲੇ ਏਥੇ ਮਹਾਰਾਜਾ ਉਵਿਮਾ ਦਾ ਰਾਜ ਸੀ ਜਿਸ ਬਾਰੇ ਇਥੇ ਸ਼ਿਲਾਲੇਖ ਹੈ ਜੋ ਪਹਿਲੀ ਅਤੇ ਦੂਸਰੀ ਸਦੀ ਦੇ ਸਮੇਂ ਵਿਚਕਾਰ ਰਾਜ ਕਰਦਾ ਰਿਹਾ।ਲੋਹੇ ਵਾਲੇ ਪੁਲ ਦੀ ਥਾਂ ਤੇ ਦਰਦ ਰਾਜਾ ਲਾ ਚੇਨ ਨਾਗਲੁਗ (1150-1175 ਈ) ਨੇ ਪਹਿਲਾ ਪੁਲ ਅਤੇ ਸਿੰਧ ਦੇ ਕੰਢੇ ਤੇ ਬਰਾਗਨਾਗ ਕਿਲ੍ਹਾ ਬਣਵਾਇਆ ਜੋ ਇਸ ਇਲਾਕੇ ਦਾ ਪਹਿਲਾ ਕਿਲ੍ਹਾ ਮੰਨਿਆਂ ਜਾਂਦਾ ਹੈ।ਏਥੇ ਪੁਰਾਤਨ ਪੱਥਰ ਕਲਾ ਦੇ ਅਦਭੁਤ ਨਮੂਨੇ ਹਨ। ਬੁੱਦ ਧਰਮ ਇਸ ਇਲਾਕੇ ਵਿਚ ਪੂਰੀ ਤਰ੍ਹਾਂ ਛਾਇਆ ਹੋਇਆ ਹੈ ਤੇ ਬੁੱਧ ਪ੍ਰਾਰਥਨਾ ਝੰਡੇ ਤੁਸੀਂ ਸਾਰੀ ਵਾਦੀ ਵਿਚ ਝੂਲਦੇ ਵੇਖ ਸਕਦੇ ਹੋ।
 

Attachments

  • A tribute to our heroes  in Hall of Fame Leh.jpg
    A tribute to our heroes in Hall of Fame Leh.jpg
    137.6 KB · Reads: 155
  • Leh city.jpg
    Leh city.jpg
    137.6 KB · Reads: 148
  • Leh Fort and King's Palace.jpg
    Leh Fort and King's Palace.jpg
    108.2 KB · Reads: 163
  • Gurdwara commemorating Guru Nanak's visit to Leh Old City.jpg
    Gurdwara commemorating Guru Nanak's visit to Leh Old City.jpg
    62.1 KB · Reads: 151
  • Gurdwara Guru Nanak Dev Ji Leh city.jpg
    Gurdwara Guru Nanak Dev Ji Leh city.jpg
    26 KB · Reads: 151
  • Tree Under Which Guru Nanak rested in Leh 2.jpg
    Tree Under Which Guru Nanak rested in Leh 2.jpg
    35.9 KB · Reads: 173
  • Tree under which Guru Nanak sat in Leh with sikh flag .jpg
    Tree under which Guru Nanak sat in Leh with sikh flag .jpg
    45.4 KB · Reads: 151
  • Writer in front of the Gurdwara Leh City.jpg
    Writer in front of the Gurdwara Leh City.jpg
    80.8 KB · Reads: 148
  • Writer under the tree spread on to the nearby street in Leh.jpg
    Writer under the tree spread on to the nearby street in Leh.jpg
    99.7 KB · Reads: 158
  • Writer near the seat of meditation of Guru Nanak in Leh.jpg
    Writer near the seat of meditation of Guru Nanak in Leh.jpg
    70.1 KB · Reads: 150

❤️ CLICK HERE TO JOIN SPN MOBILE PLATFORM

Top