☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
New to Sikhism
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਹਰੀ ਪਰਬਤ ਦੇ ਦਰਸ਼ਨ ਕਰਕੇ ਅਸੀਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ ਦੀ ਸਰਾਂ ਵਿੱਚ ਆ ਗਏ। ਹੋਰ ਗੁਰਦੁਆਰਿਆਂ ਬਾਰੇ ਪੁੱਛ ਪੜਤਾਲ ਕਰ ਰਹੇ ਸਾਂ ਤਾਂ ਸਾਨੂੰ ਏਥੇ ਦੇ ਕਾਰ ਸੇਵਾ ਵਾਲੇ ਬਾਬਾ ਮਿਲ ਗਏ (ਨਾਮ ਯਾਦ ਨਹੀਂ) ਜਿਨ੍ਹਾਂ ਨੇ ਬੋਰਡ ਉਤੇ ਲਿਖੇ ਹੋਏ ਸ੍ਰੀਨਗਰ ਵਿਚਲਿਆਂ ਗੁਰਦੁਆਰਿਆ ਬਾਰੇ ਵਿਸਥਾਰ ਨਾਲ ਦੱਸਿਆ।ਉਹ ਪੰਜਾਹ ਸਾਲਾਂ ਤੋਂ ਕਾਰ ਸੇਵਾ ਵਿੱਚ ਰੁਝੈ ਹੋਣ ਕਰਕੇ ਇਨ੍ਹਾਂ ਸਾਰੇ ਗੁਰਦੁਆਰਾ ਸਾਹਿਬਾਨ ਬਾਰੇ ਬਖੂਬੀ ਜਾਣਦੇ ਸਨ।

[ATTACH=full]22950[/ATTACH]

ਕਾਰ ਸੇਵਾ ਬਾਬਾ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਲੇਖਕ

ਉਨ੍ਹਾਂ ਅਨੁਸਾਰ ਕਸ਼ਮੀਰ ਵਿੱਚ ਹੇਠ ਲਿਖੇ ਗੁਰਦੁਆਰੇ ਹਨ:

ਗੁਰਦੁਆਰਾ ਗੁਰੂ ਨਾਨਕ ਦੇਵ ਜੀ ਅਤੇ ਗੁਰੁ ਹਰਗੋਬੰਦ ਸਾਹਿਬ ਜੀ ਹਰੀ ਪਰਬਤ ਗੁਰਦੁਆਰਾ ਹਰੀ ਪਰਬਤ

ਗੁਰਦੁਆਰਾ ਗੁਰੂ ਨਾਨਕ ਦੇਵ ਜੀ ਅਵੰਤੀਪੁਰਾ।.

ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ।

ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ ਸ੍ਰੀਨਗਰ

ਗੁਰਦੁਆਰਾ ਸ੍ਰੀ ਗੁਰੂ ਨਾਨਕ ਚਰਨ ਅਸਥਾਨ

ਗੁਰਦੁਆਰਾ ਗੁਰੂ ਨਾਨਕ ਸਾਹਿਬ ਬੀਜਬਿਹਾਰਾ।

ਗੁਰਦੁਆਰਾ ਛੇਵੀਂ ਪਾਤਸ਼ਾਹੀ/ਥਾਰਾ ਸਾਹਿਬ ਕਲਾਮਪੁਰਾ।.

ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮੱਟਨ ਸਾਹਿਬ।

ਗੁਰਦੁਆਰਾ ਛੇਵੀਂ ਪਾਤਸ਼ਾਹੀ, ਪਰਮਪੀਲਾਂ।

ਗੁਰਦੁਅਰਾ ਪਹਿਲੀ ਪਾਤਸ਼ਾਹੀ ਪਹਿਲਗਾਮ

ਗੁਰਦੁਆਰਾ ਪਹਿਲੀ ਪਾਤਸ਼ਾਹੀ ਕਿਸ਼ਤਵਾੜ

ਸ੍ਰੀਨਗਰ ਸ਼ਹਿਰ ਵਿੱਚ ਹੇਠ ਲਿਖੇ ਗੁਰਦੁਆਰਾ ਸਾਹਿਬਾਨ ਸਨ:

ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਕਾਠੀ ਦਰਵਾਜ਼ਾ।

ਗੁਰਦੁਆਰਾ ਪਹਿਲੀ ਤੇ ਛੇਵੀਂ ਪਾਤਸ਼ਾਹੀ ਹਰੀ ਪਰਬਤ, ਸ਼੍ਰੀਨਗਰ

ਗੁਰਦੁਆਰਾ ਬਾਬਾ ਸ੍ਰੀ ਚੰਦ/ਗੁਰੁ ਨਾਨਕ ਦੇਵਜੀ ਸ਼੍ਰੀਨਗਰ

ਗੁਰਦੁਆਰਾ ਸ਼ਹੀਦ ਸਿੰਘਾਂ ਦੋ ਗੁਰਦੁਆਰੇ ਸ਼੍ਰੀਨਗਰ

ਗੁਰਦੁਆਰਾ ਸਿੰਘ ਸਭਾ. ਸ਼੍ਰੀਨਗਰ

ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਸ਼੍ਰੀਨਗਰ

ਗੁਰੂਦੁਆਰਾ ਸ਼੍ਰੀ ਕਲਗੀਧਰ ਸਾਹਿਬ, ਸ਼੍ਰੀਨਗਰ

ਗੁਰੂਦੁਆਰਾ ਇੰਦਰਾ ਨਗਰ ਬੀਬੀ ਕੈਂਟ ਸ਼੍ਰੀਨਗਰ।

ਜਗਦੀਸ਼ ਸਿੰਘ ਢਿਲੋਂ, ਬਾਬੇ ਤਾਰੇ ਚਾਰ ਚੱਕ’ (2021) ਵਿੱਚ ਕਸ਼ਮੀਰ ਵਾਦੀ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੇਠ ਲਿਖੇ ਸਥਾਨਾਂ ਦਾ ਵਰਨਣ ਕਰਦਾ ਹੈ: ਬਾਲਾਤਾਲ, ਅਮਰਨਾਥ, ਚੰਦਨਵਾੜੀ, ਪਹਿਲਗਾਮ, ਇਛਾਬਲ, ਆਸੂ ਮੁਕਾਮ, ਮਟਨ, ਅਨੰਤਨਾਗ, ਬੀਜਬਿਹਾੜਾ, ਅਵਾਂਤੀਪੁਰਾ, ਹੰਦਵਾੜਾ, ਸ੍ਰੀਨਗਰ, ਸ਼ੰਕਰਚਾਰੀਆ ਪਹਾੜੀ, ਰਘੂਨਾਥ ਮੰਦਿਰ, ਹਰੀ ਪਰਬਤ, ਗੰਧਰਬਲ, ਬਾਂਦੀਪੁਰ, ਸੋਪੁਰ, ਹਰਮੁੱਖ ਗੰਗਾ, ਬਾਰਾਮੂਲਾ, ਚਸ਼ਮਾ ਸਾਹਿਬ ਕਲਿਆਣਸਰ ਕੋਹਾਲਾ, ਪਟਨ, ਗੁਲਮਰਗ, ਊੜੀ, ਪੁਣਛ, ਰਾਮਕੁੰਡ, ਤੋਸ਼ਾਮੈਦਾਨ, ਥਾਂਨਮੰਡੀ, ਚਰਨਕੰਵਲ ਬੇਰਵਾ, ਕਾਜ਼ੀਗੁੰਡ, ਬਨੀਹਾਲ, ਰਾਮਬਨ, ਮਜਾਲ, ਕੁਠਾਰ, ਕਿਸ਼ਤਵਾੜ, ਠਾਠਰੀ, ਭਦਰਵਾਹ, ਕਲਾਸਾਂ, ਪਾਂਗਾ ਪਹਾੜ, ਕਮਲ ਸ਼ੇਰ ਮੰਜ਼ਿਲਾ, ਚੁਨਹਿਣੀ, ਊਧਮਪੁਰ, ਕਟੜਾ, ਵੈਸ਼ਨੋ ਦੇਵੀ, ਮਨਕੋਟ, ਮਾਨਸਰ, ਸਰੂਈਸਰ, ਬਾਹਵਾ, ਪੁਰਮੰਡਲ, ਬਾਹੂ ਦਾ ਕਿਲਾ, ਜੰਮੂ, ਚਰਨਕਮਲ ਸਾਹਿਬ ਬਾਖਤਾ (ਜਸਰੋਟਾ), ਰਣਬੀਰ ਸਿੰਘ ਪੁਰਾ, ਗੁਰੂ ਨਾਨਕਸਰ ਤਿਲਕਪੁਰ ।

ਇਨ੍ਹਾਂ ਉਪਰੋਕਤ ਸਥਾਂਨਾਂ ਵਿੱਚੋਂ ਬਹੁਤਿਆਂ ਤੇ ਗੁਰ ਅਸਥਾਂਨ ਨਹੀਂ ਹਨ ਅਤੇ ਲਿਖਾਰੀ ਨੇ ਗੁਰੂ ਸਾਹਿਬਾਨ ਨਾਲ ਸਬੰਧ ਹੋਣ ਦਾ ਹਵਾਲਾ ਨਹੀਂ ਦਿੱਤਾ ਜਿਸ ਲਈ ਇਹ ਥਾਂਵਾਂ ਦੇ ਨਾਵਾਂ ਦੀ ਗੁਰੂ ਜੀ ਨਾਲ ਸਬੰਧਤ ਹੋਣ ਬਾਰੇ ਸ਼ਾਹਦੀ ਹੋਣ ਬਾਰੇ ਹੋਰ ਖੋਜ ਦੀ ਲੋੜ ਹੈ।

ਸ਼ਾਡੇ ਕੋਲ ਸਮਾਂ ਸੀਮਿਤ ਹੋਣ ਕਰਕੇ ਅਸੀਂ ਗੁਰਦੁਆਰਾ ਹਰੀਪਰਬਤ, ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ, ਸ੍ਰੀਨਗਰ, ਗੁਰਦੁਆਰਾ ਸ਼ਹੀਦ ਗੰਜ ਸਿੰਘਾਂ, ਗੁਰਦੁਆਰਾ ਚਿਨਾਰ ਸਾਹਿਬ ਅਤੇ ਡੱਲ ਲੇਕ ਦੇ ਦਰਸ਼ਨ ਤੋਂ ਬਾਅਦ ਗੁਰਦੁਆਰਾ ਅਵਾਂਤੀਪੁਰਾ, ਗੁਰਦੁਆਰਾ ਬੀਜ ਬਹਾੜਾ, ਗੁਰਦੁਆਰਾ ਮਟਨ ਸਾਹਿਬ, ਗੁਰਦੁਆਰਾ ਪਹਿਲਗਾਮ, ਗੁਰਦੁਆਰਾ ਕਿਸ਼ਤਵਾੜ, ਗੁਰਦੁਆਰਾ ਚਨਿਓਨੀ, ਗੁਰਦੁਆਰਾ ਭਦਰਵਾਹ, ਗੁਰਦੁਆਰਾ ਕਟੜਾ ਤੇ ਜੰਮੂ ਇਲਾਕੇ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਦੀ ਯੋਜਨਾ ਬਣਾਈ ਸੀ। ਅਸੀਂ ਗੁਰਦੁਆਰਾ ਹਰੀਪਰਬਤ ਦੇ ਤਾਂ ਦਰਸ਼ਨ ਕਰ ਲਏ ਸਨ ਇਸ ਲਈ ਸਾਡਾ ਅਗਲਾ ਕਦਮ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਵਿਸਥਾਰ ਸਹਿਤ ਅਧਿਐਨ ਦਾ ਸੀ।

ਗਿਆਨੀ ਗਿਆਨ ਸਿੰਘ ਦੀ ਪੁਸਤਕ ਤਵਾਰੀਖ ਗੁਰੂ ਖਾਲਸਾ ਭਾਗ 1 ਗੁਰੂ 1 (1880 ਆਰ 1970) ਵਿੱਚ ਉਪਲਬਧ ਜਾਣਕਾਰੀ ਅਨੁਸਾਰ; ਡਾ: ਸੁਰਿੰਦਰ ਸਿੰਘ ਕੋਹਲੀ ਦੀ ਪੁਸਤਕ (1969), ਗੁਰੂ ਨਾਨਕ ਦੀ ਯਾਤਰਾ ਅਤੇ ਭਾਈ ਧੰਨਾ ਸਿੰਘ ਚਾਹਲ ਪਟਿਆਲਵੀ ਦੁਆਰਾ ਗੁਰ ਤੀਰਥ ਸਾਈਕਲ ਯਾਤਰਾ (2016) ਗੁਰੂ ਨਾਨਕ ਦੇਵ ਜੀ ਨੇ ਲੇਹ-ਲਦਾਖ ਤੋਂ ਵਾਪਸੀ ਦੌਰਾਨ ਆਪਣੀ ਤੀਜੀ ਯਾਤਰਾ ਦੌਰਾਨ ਹਰਿ ਪਰਬਤ ਦੇ ਦਰਸ਼ਨ ਕੀਤੇ। ਧੰਨਾ ਸਿੰਘ ਦੇ ਅਨੁਸਾਰ ਉਹ ਚੌਥੀ ਉਦਾਸੀ ਤੋਂ ਵਾਪਸੀ 'ਤੇ ਹਰੀ ਪਰਬਤ ਗਿਆ ਸੀ ਜੋ ਕਿ ਵਧੇਰੇ ਤਰਕਪੂਰਨ ਜਾਪਦਾ ਹੈ। ਹਰੀ ਪਰਬਤ ਇੱਕ ਪਹਾੜੀ ਹੈ ਜੋ ਸ਼੍ਰੀਨਗਰ ਨੂੰ ਵੇਖਦੀ ਹੈ। ਇਸ ਦੇ ਨਾਮ ਬਾਰੇ ਕਈ ਕਿੱਸੇ ਹਨ: ਇੱਕ ਅਜਿਹਾ ਸਭ ਤੋਂ ਪ੍ਰਵਾਨਿਤ ਕਿੱਸਾ ਇਹ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸਿੱਖ ਜਰਨੈਲ ਹਰੀ ਸਿੰਘ ਨਲਵਾ ਸੀ ਜਿਸ ਦੇ ਨਾਮ 'ਤੇ ਹਰੀ ਪਰਬਤ ਰੱਖਿਆ ਗਿਆ ਸੀ। ਇੱਕ ਹੋਰ ਮਿਥਿਹਾਸਕ ਕਿੱਸੇ ਦੇ ਅਨੁਸਾਰ ਇਸਦਾ ਨਾਮ ਇੱਕ ਪੰਛੀ 'ਹਰੀ' ਦੇ ਨਾਮ ਤੇ ਰੱਖਿਆ ਗਿਆ ਸੀ, ਜਿਸ ਦੀ ਸ਼ਕਲ ਇੱਕ ਦੇਵਤਾ ਸ਼ਾਰਕਾ ਦੇਵੀ ਨੇ ਇਸ ਪਹਾੜੀ ਨੂੰ ਬਣਾਉਣ ਲਈ ਵੱਡੀ ਝੀਲ ਨੂੰ ਭਰਨ ਲਈ ਸੁਮੇਰ ਦਾ ਇੱਕ ਟੁਕੜਾ ਲਿਆ ਕੇ ਲਿਆ ਸੀ। ਕਸ਼ਮੀਰੀ ਭਾਸ਼ਾ ਵਿੱਚ ‘ਹਰੀ’ ਦਾ ਅਰਥ ਹੈ ‘ਪੰਛੀ’। ਹਾਲਾਂਕਿ ਇਹ ਦੰਤਕਥਾ ਇੱਕ ਮਿੱਥ ਹੋਣ ਦੀ ਅਪੀਲ ਕਰਦੀ ਹੈ ਅਤੇ ਸਵੀਕਾਰ ਕਰਨ ਯੋਗ ਨਹੀਂ ਹੈ।

ਗੁਰੂ ਨਾਨਕ ਦੇਵ ਜੀ ਟੋਸਾ ਮੈਦਾਨ ਤੋਂ ਸ੍ਰੀਨਗਰ ਆਏ ਜਿੱਥੇ ਉਨ੍ਹਾਂ ਨੇ ਬੈਠ ਕੇ ਵੁਲਰ ਝੀਲ ਦੀ ਸੁੰਦਰਤਾ ਦਾ ਆਨੰਦ ਮਾਣਿਆ ਅਤੇ ਫਿਰ ਹਰੀ ਪਰਬਤ ਚਲੇ ਗਏ। ਉਸ ਸਮੇਂ ਸੁਲਤਾਨ ਮੁਹੰਮਦ ਸ਼ਾਹ ਕਸ਼ਮੀਰ 'ਤੇ ਰਾਜ ਕਰਦਾ ਸੀ। ਉਦੋਂ ਇਸਦਾ ਨਾਮ ਕੋਹੀਮਾਰਨ (ਭਾਵ ਸੱਪਾਂ ਦੀ ਪਹਾੜੀ) ਰੱਖਿਆ ਗਿਆ ਸੀ। ਜਦੋਂ ਗੁਰੂ ਨਾਨਕ ਦੇਵ ਜੀ ਇਸ ਸਥਾਨ 'ਤੇ ਗਏ ਤਾਂ ਇਹ ਕਿਲਾ ਮੌਜੂਦ ਨਹੀਂ ਸੀ। ਉਸ ਸਮੇਂ ਪਹਾੜੀ ਦੇ ਆਲੇ-ਦੁਆਲੇ ਆਬਾਦੀ ਸੀ ਅਤੇ ਆਲੇ-ਦੁਆਲੇ ਵੱਖ-ਵੱਖ ਦੇਵੀ-ਦੇਵਤਿਆਂ ਦੇ ਮੰਦਰ ਸਨ। ਇਹਨਾਂ ਵਿੱਚੋਂ ਬਹੁਤੇ ਮੰਦਰਾਂ ਨੂੰ ਮੁਸਲਿਮ ਸ਼ਾਸਨ ਦੌਰਾਨ ਨਸ਼ਟ ਕਰ ਦਿੱਤਾ ਗਿਆ ਸੀ, ਜੋ ਕਿ ਖਾਲਸਾ ਰਾਜ ਦੌਰਾਨ ਦੁਬਾਰਾ ਬਣਾਇਆ ਗਿਆ ਸੀ।

ਗੁਰੂ ਨਾਨਕ ਦੇਵ ਜੀ ਆਪਣੇ ਅਨੋਖੇ ਪਹਿਰਾਵੇ ਵਿਚ ਸਨ ਜਿਸ ਨੇ ਸਥਾਨਕ ਲੋਕਾਂ ਨੂੰ ਆਕਰਸ਼ਿਤ ਕੀਤਾ। ਗੁਰੂ ਨਾਨਕ ਦੇਵ ਜੀ ਹਰੀ ਪਰਬਤ ਪਹੁੰਚੇ ਅਤੇ ਵੱਡੀ ਗਿਣਤੀ ਵਿਚ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਜਾਣਨ ਲਈ ਉਤਾਵਲੇ ਸਨ। ਗੁਰੂ ਨਾਨਕ ਦੇਵ ਜੀ ਨੇ ਹਰੀ ਪਰਬਤ ਵਿਖੇ ਸ਼ਹਿਰ ਦੇ ਨਾਮਵਰ ਪੰਡਿਤਾਂ ਨਾਲ ਵਿਚਾਰ ਵਟਾਂਦਰਾ ਕੀਤਾ। ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੇ ਭਜਨ ਸੁਣਾਏ:

ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ (ਸ੍ਰੀਨਗਰ)

[ATTACH=full]22946[/ATTACH]

ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ (ਸ੍ਰੀਨਗਰ)

ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ (ਸ੍ਰੀਨਗਰ) ਕਸ਼ਮੀਰ ਦੇ ਸਭ ਤੋਂ ਮਹੱਤਵਪੂਰਨ ਸਿੱਖ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਇਹ ਹਰੀ ਪਰਬਤ ਕਿਲ੍ਹੇ ਦੇ ਕਾਠੀ ਦਰਵਾਜ਼ੇ ਦੇ ਬਿਲਕੁਲ ਬਾਹਰ ਰੈਣਵਾੜੀ ਵਿੱਚ ਸ਼੍ਰੀਨਗਰ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ। ਇਸ ਇਤਿਹਾਸਕ ਗੁਰਦੁਆਰੇ ਨੂੰ ਸ਼੍ਰੀਨਗਰ ਵਿੱਚ ਸੈਲਾਨੀਆਂ ਲਈ ਮਹੱਤਵਪੂਰਨ ਸਥਾਨ ਮੰਨਿਆ ਜਾਂਦਾ ਹੈ। ਇਸ ਦਾ ਨਾਂ ਛੇਵੇਂ ਸਿੱਖ ਗੁਰੂ ਸ਼੍ਰੀ ਗੁਰੂਗੋਬਿੰਦ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ ਅਤੇ ਇਹ ਉਸੇ ਸਥਾਨ 'ਤੇ ਸਥਿਤ ਹੈ ਜਿੱਥੇ ਗੁਰੂ ਨਾਨਕ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ।

[ATTACH=full]22947[/ATTACH]

ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ (ਸ੍ਰੀਨਗਰ) ਇਤਿਹਾਸ ਬੋਰਡ

[ATTACH=full]22948[/ATTACH]

ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ (ਸ੍ਰੀਨਗਰ) ਪ੍ਰਕਾਸ਼ ਅਸਥਾਂਨ

ਹਰੀ ਪਰਬਤ ਦੇ ਚੜ੍ਹਦੇ ਦੀ ਤਰਫ ਇੱਕ ਫਰਲਾਂਗ ਤੇ ਜਹਾਂਗੀਰ ਦੀ ਸਰਾਏ ਦੀ ਕਾਠੀ ਦਰਵਾਜ਼ਾ ਦੇ ਸੌ ਕਰਮਾਂ ਦੇ ਚੜ੍ਦੇ ਦੀ ਤਰਫ ਤੇ ਸ਼ਹਿਰ ਸ੍ਰੀ ਨਗਰ ਬਾਜ਼ਾਰ ਮੀਰਾਂ ਕਦਲ ਤੋਂ ਚੜ੍ਹਦੇ ਦੀ ਤੇ ਉੱਤਰ ਦੀ ਗੁੱਠ ਵਿੱਚ ਤਿੰਨ ਮੀਲ ਤੇ ਛੇਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਹੈ । ਇਹ ਗੁਰਦੁਆਰਾ ਛੇਵੀਂ ਪਾਤਸ਼ਾਹੀ ਜਾਂ ਗੁਰਦੁਆਰਾ ਕਾਠੀ ਦਰਵਾਜ਼ਾ ਦੇ ਨਾਮ ਤੇ ਮਸ਼ਹੂਰ ਹੈ। ਜਹਾਂਗੀਰ ਦੀ ਸਰਾਏ ਦਾ ਦਰਵਾਜ਼ੇ ਦਾ ਮੂੰਹ ਸ਼ਹਿਰ ਸ੍ਰੀਨਗਰ ਦੱਖਣ ਦੀ ਤਰਫ ਨੂੰ ਹੈ ਤੇ ਗੁਰਦੁਆਰੇ ਦੇ 100 ਕਰਮਾਂ ਤੇ ਉੱਤਰ ਦੀ ਤਰਫ ਹੈ ਜਿਸ ਜਗ੍ਹਾ ਅੱਜ ਕੱਲ ਗੁਰਦੁਆਰਾ ਹੈਙ ਇਸੇ ਜਗ੍ਹਾ ਤੇ ਮਾਈ ਭਾਗ ਭਰੀ ਦਾ ਘਰ ਸੀ । ਮਾਈ ਦੇ ਦੋ ਪੁੱਤਰ ਸੇਵਾ ਦਾਸ ਤੇ ਲਖਮੀ ਦਾਸ ਜਾਤ ਦੇ ਪੰਡਿਤ ਸਨ । ਸੁਣਨ ਵਿੱਚ ਆਉਂਦਾ ਹੈ ਕਿ ਮਾਈ ਭਾਗ ਭਰੀ ਦਾ ਪੁੱਤਰ ਸੇਵਾਦਾਸ ਪੰਡਿਤ ਜੀ ਹਰਿਦੁਆਰ ਦੀ ਯਾਤਰਾ ਵਾਸਤੇ ਜਾਂਦਾ ਹੁੰਦਾ ਸੀ ਤੇ ਅਕੇਰਾਂ ਹਰਿਦੁਆਰ ਨੂੰ ਜਾਂਦਾ ਜਾਂਦਾ ਸ੍ਰੀ ਅੰਮ੍ਰਿਤਸਰ ਵਿੱਚ ਠਹਿਰ ਗਿਆ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੀਵਾਨ ਵਿੱਚ ਆ ਬੈਠਾ ਤਾਂ ਸੇਵਾ ਦਾਸ ਨੂੰ ਹੌਲੀ ਹੌਲੀ ਗੁਰੂ ਦੇ ਦਰਸ਼ਨਾ ਦਾ ਤੇ ਦੀਵਾਨ ਦਾ ਇਤਨਾ ਅਸਰ ਪਿਆ ਕਿ ਗੰਗਾ ਦਾ ਵਿਚਾਰ ਛੱਡ ਕੇ ਸੇਵਾ ਦਾਸ ਜੀ ਗੁਰੂ ਦੇ ਸਿੱਖ ਹੋ ਗਏ ।

ਗੁਰੂ ਜੀ ਨੇ ਸੇਵਾ ਦਾਸ ਜੀ ਨੂੰ ਲੰਗਰ ਦੀ ਸੇਵਾ ਤੇ ਲਗਾ ਦਿੱਤਾ ਜਦੋਂ ਸੇਵਾ ਦਾਸ ਜੀ ਨੂੰ ਇੱਕ ਸਾਲ ਲੰਗਰ ਦੀ ਸੇਵਾ ਕਰਦੇ ਨੂੰ ਹੋ ਗਿਆ ਤਾਂ ਗੁਰੂ ਜੀ ਨੇ ਇਹ ਆਖਿਆ ਕਿ ਭਾਈ ਸੇਵਾ ਦਾਸ ਜੀ ਹੁਣ ਤੁਸੀਂ ਜਾ ਕੇ ਕਸ਼ਮੀਰ ਵਿੱਚ ਸਿੱਖੀ ਦਾ ਪ੍ਰਚਾਰ ਕਰੋ ਙ ਤਾਂ ਸੇਵਾ ਦਾਸ ਜੀ ਗੁਰੂ ਜੀ ਪਾਸੋਂ ਵਿਦਾ ਹੋ ਕੇ ਸ਼ਹਿਰ ਸ੍ਰੀਨਗਰ ਆ ਪਹੁੰਚੇ ਪਹਿਲੇ ਸੇਵਾ ਦਾਸ ਜੀ ਨੇ ਆਪਣੀ ਮਾਈ ਭਾਗ ਭਰੀ ਨੂੰ ਗੁਰਾਂ ਦਾ ਉਪਦੇਸ਼ ਦਿੱਤਾ ਤੇ ਗੁਰਾਂ ਦੀ ਉਪਮਾ ਕਰਕੇ ਦੱਸੀ ਤੇ ਆਪਣਾ ਸਾਰਾ ਹਾਲ ਗੁਰੂਆਂ ਨੂੰ ਮਿਲਣ ਦਾ ਦੱਸਿਆ ਙਉਸ ਦਿਨ ਤੋਂ ਮਾਈ ਭਾਗ ਭਰੀ ਗੁਰੂ ਘਰ ਦੀ ਪ੍ਰੇਮਣ ਬਣੀ ਤੇ ਆਪਣਾ ਸਾਰਾ ਹਾਲ ਗੁਰੂ ਤੇ ਛੱਡ ਕੇ ਨਾਮ ਜਪਣ ਲੱਗ ਗਈ । ਜਦ ਮਾਈ ਦੀ ਉਮਰ 100 ਸਾਲ ਸੀ ਤੇ ਉਸ ਦੀਆਂ ਅੱਖਾਂ ਦੀ ਜੋਤ ਚਲੀ ਗਈ ਤਾਂ ਅਪਣਾ ਅੰਤਮ ਸਮਾਂ ਜਾਣ ਮਾਈ ਨੇ ਗੁਰੂ ਜੀ ਨੂੰ ਬਹੁਤ ਯਾਦ ਕੀਤਾ ।100 ਸਾਲ ਦੀ ਹੋਈ ਮਾਈ ਭਾਗ ਭਰੀ ਜੀ ਨੇ ਅਰਦਾਸ ਕੀਤੀ ਕਿ ਗੁਰੂ ਜੀ ਜੇ ਜਾਣੀ ਜਾਣ ਹੈ ਤਾਂ ਮੇਰਾ ਇੱਥੇ ਆ ਕੇ ਚੋਲਾ ਜੋ ਮੈਂ ਨਵਾਂ ਸਵਾਇਆ ਹੈ ਇਹਨੂੰ ਆ ਕੇ ਪਾਉਣਾ। ਗੁਰੂ ਜੀ ਪੰਜਾਬ ਤੋਂ ਸੰਮਤ ਬਿਕਰਮੀ 1680 ਵਿੱਚ ਇਲਾਕਾ ਕਸ਼ਮੀਰ ਤੇ ਸ਼੍ਰੀਨਗਰ ਵਿੱਚ ਪਹੁੰਚੇ ਸਨ ਜਿਸ ਵਕਤ ਗੁਰੂ ਜੀ ਆਏ ਮਾਈ ਭਾਗਪੁਰੀ ਦੇ ਘਰ ਪਹੁੰਚੇ ਤਾਂ ਗੁਰੂ ਜੀ ਨੇ ਮਾਈ ਭਾਗ ਪਰੀ ਨੂੰ ਕਿਹਾ ਕਿ ਮਾਈ ਜੀ ਲਿਆ ਉਹ ਚੋਲਾ ਜੋ ਨਵਾਂ ਸੰਵਾ ਕੇ ਰੱਖਿਆ ਹੈ । ਤਾਂ ਮਾਈ ਨੇ ਅਰਜ ਕੀਤੀ ਕਿ “ਆਪ ਕੌਣ ਹੈ “ ਤਾਂ ਗੁਰੂ ਜੀ ਨੇ ਕਿਹਾ ਕਿ “ਮੈਂ ਉਹੀ ਹਾਂ ਜਿਸ ਨੂੰ ਯਾਦ ਕਰਦੀ ਸੀ ਤੇ ਜਿਸ ਵਾਸਤੇ ਚੋਲਾ ਨਵਾਂ ਸਿਉਂ ਰੱਖਿਆ ਹੈ।

[ATTACH=full]22949[/ATTACH]

ਮਾਈ ਭਾਗਪੁਰੀ ਨੇ ਕਿਹਾ ਕਿ “ਜੇ ਉਹ ਮੀਰੀ ਪੀਰੀ ਮਾਲਕ ਗੁਰੂ ਜੀ ਆਪ ਹੀ ਹਨ ਤੇ ਮੇਰੀਆਂ ਅੱਖਾਂ ਨੂੰ ਸੁਰਜੀਤ ਕਰੋ ਤਾਂ ਕਿ ਮੈਂ ਖੁੱਲੀਆਂ ਅੱਖਾਂ ਨਾਲ ਆਪ ਜੀ ਦਾ ਪ੍ਰਤੱਖ ਦਰਸ਼ਨ ਕਰਾਂ । ਇਹ ਮਾਈ ਬੁਢੇਪੇ ਦੇ ਕਾਰਨ ਅੱਖਾਂ ਤੋਂ ਅੰਨੀ ਸੀ । ਗੁਰੂ ਜੀ ਨੇ ਮਾਈ ਦੀਆਂ ਅੱਖਾਂ ਸੁਰਜੀਤ ਕੀਤੀਆਂ ਤੇ ਮਾਈ ਜੀ ਨੇ ਗੁਰੂ ਦੇ ਦਰਸ਼ਨ ਕੀਤੇ ਤਾਂ ਗੁਰੂ ਜੀ ਦੇ ਚਰਨਾਂ ਤੇ ਢਹਿ ਪਈ ਤੇ ਉਹੀ ਖੱਦਰ ਦਾ ਚੋਲਾ ਗੁਰੂ ਜੀ ਨੂੰ ਭੇਟ ਕੀਤਾ ਜੋ ਮਾਈ ਨੇ ਅਪਣੇ ਹੱਥੀਂ ਕੱਤ ਕੇ ਤਿਆਰ ਕੀਤਾ ਸੀ।ਗੁਰੂ ਜੀ ਨੇ ਮਾਈ ਨੂੰ ਕਿਹਾ “ਮਾਈ ਜੀ ਜਲ ਪਲਾਵੋ, ਪਿਆਸ ਲੱਗੀ ਹੈ। ਮਾਈ ਜੀ ਨੇ ਕਿਹਾ “ਮੀਰੀ ਪੀਰੀ ਦੇ ਮਾਲਕ ! ਠੰਢਾ ਜਲ ਦੂਰ ਤੇ ਲਿਆਉਣਾ ਪੈਂਦਾ ਹੈ ਇਸ ਕਰਕੇ ਆਦਮੀ ਜਲ ਲੈਣ ਵਾਸਤੇ ਗਿਆ ਹੈ “ ਗੁਰੂ ਜੀ ਨੇ ਬਰਛਾ ਮਾਰ ਕੇ ਜਮੀਨ ਵਿੱਚੋਂ ਜਲ ਕੱਢਿਆ ।ਅੱਜ ਉਹੀ ਜਲ ਵਾਲੀ ਜਗ੍ਹਾ ਖੂਹ ਲੱਗਾ ਹੋਇਆ ਹੈ ਨਜ਼ਰ ਆ ਰਿਹਾ ਹੈ ਜਿਸ ਦਾ ਜਲ ਜਲ ਮਿੱਠਾ ਤੇ ਠੰਡਾ ਹੈ ।ਜਾਲ ਕੱਢਣ ਵਾਸਤੇ ਖੂਹ ਦੇ ਉੱਤੇ ਪਾਣੀ ਦੀ ਟੈਂਕੀ ਲੱਗੀ ਹੋਈ ਹੈ ਙਜਿਸ ਜਗ੍ਹਾ ਅੱਜ ਕੱਲ ਨਿਸ਼ਾਨ ਸਾਹਿਬ ਜੀ ਝੂਲ ਰਹੇ ਹਨ ਉਸ ਜਗ੍ਹਾ ਮਾਈ ਭਾਗਭਰੀ ਦਾ ਘਰ ਹੁੰਦਾ ਸੀ । ਨਿਸ਼ਾਨ ਸਾਹਿਬ ਜੀ ਦੇ ਪਾਸ ਹੀ ਪੱਛਮ ਦੀ ਤਰਫ ਤਿੰਨ ਕਰਮਾਂ ਦੇ ਫਾਸਲੇ ਤੇ ਇਹ ਖੂਹ ਹੈ ਜਿਸ ਜਗ੍ਹਾ ਗੁਰੂ ਜੀ ਨੇ ਬਰਛਾ ਮਾਰ ਕੇ ਜਲ ਕੱਢਿਆ ਸੀ ।ਮਾਤਾ ਜੀ ਨੂੰ ਗੁਰੂ ਜੀ ਨੇ ਪੁੱਛਿਆ ਕਿ ਮਾਤਾ ਜੀ ਹੋਰ ਕੀ ਕੁਝ ਚਾਹੁੰਦੇ ਹੋ ਤਾਂ ਮਾਤਾ ਜੀ ਨੇ ਕਿਹਾ ਕਿ ਗੁਰੂ ਜੀ ਆਪ ਦੇ ਚਰਨਾਂ ਵਿੱਚ ਨਿਵਾਸਾ ਚਾਹੁੰਦੀ ਹਾਂ । ਇਤਨਾ ਕਹਿ ਕੇ ਮਾਤਾ ਜੀ ਨੇ ਸਰੀਰ ਛੱਡ ਦਿੱਤਾ ਸੀ ਤੇ ਗੁਰੂ ਜੀ ਨੇ ਮਾਤਾ ਦਾ ਸਸਕਾਰ ਆਪਣੇ ਆਪ ਹੱਥੀ ਕੀਤਾ ਸੀ । ਨਿਸ਼ਾਨ ਸਾਹਿਬ ਦੇ ਤੇ ਖੂਹ ਦੇ ਪਾਸ ਅੰਗੀਠੇ ਵਾਲੀ ਜਗ੍ਹਾ ਹੈ ਜਿਸ ਜਗ੍ਹਾ ਗੁਰੂ ਜੀ ਨੇ ਆਪਣੇ ਹੱਥੀ ਮਾਈ ਭਾਗ ਭਰੀ ਦਾ ਸਸਕਾਰ ਕੀਤਾ ਸੀ। ਖੂਹ ਦੇ ਪਾਸ ਨਾਲ ਲੱਗਵਾਂ ਹੀ ਦੱਖਣ ਦੀ ਤਰਫ ਜੋ ਮਕਾਨ ਹੈ ਇਹਦੇ ਵਿੱਚ

ਮਾਈ ਭਾਗ ਭਰੀ ਦੇ ਅੰਗੀਠੇ ਵਾਲੀ ਜਗ੍ਹਾ ਹੈ ਜਿਸ ਜਗ੍ਹਾ ਮਾਈ ਭਾਗ ਭਰੀ ਦਾ ਗੁਰੂ ਜੀ ਨੇ ਆਪਣੇ ਹੱਥੀ ਸਸਕਾਰ ਕੀਤਾ ਸੀ । ਪਾਸ ਹੀ ਗੁਰੂ ਜੀ ਦੀ ਬੈਠਕ ਦਾ ਥੜਾ ਸਾਹਿਬ ਜੀ ਹੈ ਜਿਸ ਜਗ੍ਹਾ ਗੁਰੂ ਜੀ ਨੇ ਬੈਠ ਕੇ ਮਾਤਾ ਜੀ ਦੇ ਸੰਸਕਾਰ ਕੀਤਾ ਸੀ ।ਗੁਰੂ ਜੀ ਥੜੇ ਦੇ ਉੱਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤਿੰਨ ਦੇਹਾਂ ਪ੍ਰਕਾਸ਼ ਹੁੰਦੀਆਂ ਹਨ। ਪਾਸ ਹੀ ਗੁਰੂ ਜੀ ਦੇ ਥੜੇ ਸਾਹਿਬ ਦੇ ਸੱਜੇ ਹੱਥ ਮਾਤਾ ਜੀ ਦੇ ਅੰਗੀਠੇ ਵਾਲੀ ਜਗ੍ਹਾ ਹੈ । ਇਹ ਅਗੀਠੇ ਵਾਲੀ ਜਗ੍ਹਾ ਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਿਰਾਜਮਾਨ ਰਹਿੰਦੀ ਹੈ । ਜਿਸ ਜਗ੍ਹਾ ਅੱਜ ਮਾਈ ਦਾ ਅੰਗੀਠਾ ਤੇ ਗੁਰੂ ਸਾਹਿਬ ਦਾ ਥੜਾ ਸਾਹਿਬ ਜੀ ਹੈ ਤੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਇਸ ਜਗ੍ਹਾ ਪਹਿਲੇ ਮਾਈ ਭਾਗ ਭਰੀ ਦਾ ਛੋਟਾ ਜਿਹਾ ਬਾਗ ਹੁੰਦਾ ਸੀ।

ਗੁਰੂ ਜੀ ਦੇ ਅਸਥਾਨ ਨੂੰ ਜਹਾਂਗੀਰ ਬਾਦਸ਼ਾਹ ਨੇ ਪੰਜ ਪਿੰਡ ਲਗਾਏ ਸਨ ਤੇ ਸਿੰਘਾਂ ਦੇ ਰਾਜ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੇ ਤਿੰਨ ਪਿੰਡ ਲਗਾਏ ਸਨ ਜੋ ਕਿ ਗੁਰਦੁਆਰੇ ਨੂੰ ਸਾਰੇ ਅੱਠ ਪਿੰਡ ਹੋ ਗਏ ਸਨ । ਇਲਾਕਾ ਦਰੰਗ ਲੰਗੋਟ ਇਲਾਕੇ ਵਿੱਚ ਇਹ ਪਿੰਡ ਸਨ । ਇਹ ਇਲਾਕਾ ਅੱਜ ਕੱਲ ਸ਼ਹਿਰ ਸ਼੍ਰੀਨਗਰ ਤੋਂ ਪੱਛਮ ਦੀ ਤਰਫ 15 ਮੀਲ ਤੇ ਹੈ । ਇਹ ਸਾਰਾ ਇਲਾਕਾ ਹੀ ਗੁਰਦੁਆਰੇ ਨੂੰ ਸੀ ।

ਜਿਸ ਵਕਤ ਸ੍ਰੀਨਗਰ ਵਿੱਚ ਰਾਜਾ ਗੁਲਾਬ ਸਿੰਘ ਜੀ ਦੀ ਲੜਾਈ ਖਾਲਸੇ ਨਾਲ ਦੋ ਵਾਰ ਹੋਈ (ਜਿਨ੍ਹਾਂ ਥਾਵਾਂ ਤੇ ਅੱਜ ਕੱਲ ਸ਼ਹੀਦੀ ਗੁਰਦੁਆਰੇ ਪਏ ਹਨ) ਪਹਿਲੀ ਥਾਂ ਤੇ ਖਾਲਸੇ ਤੋਂ ਹਾਰ ਖਾ ਕੇ ਡੋਗਰੇ ਭੱਜ ਕੇ ਹਰੀ ਪਰਬਤ ਕੋਲ ਛੇਵੀ ਪਾਤਸ਼ਾਹੀ ਦੇ ਗੁਰਦੁਆਰੇ ਵਿਖੇ ਜਾ ਲੁਕੇ ਸਨ। ਉਨੀ ਦਿਨੀ ਹਰੀ ਪਰਬਤ ਪਾਸ ਕਾਠੀ ਦਰਵਾਜ਼ੇ ਵਾਲਾ ਛੇਵੇਂ ਗੁਰੂ ਜੀ ਦਾ ਗੁਰਦੁਆਰਾ ਬਹੁਤ ਵੱਡਾ ਤੇ ਕਿਲੇ ਵਰਗਾ ਹੁੰਦਾ ਸੀ ।ਉਨੀ ਦਿਨੀ ਛੇਵੇਂ ਪਾਤਸ਼ਾਹ ਹੀ ਗੁਰਦੁਆਰੇ ਦਾ ਮਹੰਤ ਭਾਈ ਦਇਆ ਸਿੰਘ ਜੀ ਸੀ । ਜਦ ਮਹੰਤ ਨੂੰ ਪਤਾ ਲੱਗਿਆ ਕਿ ਖਾਲਸੇ ਤੋਂ ਡੋਗਰੇ ਹਾਰ ਕੇ ਗੁਰਦੁਆਰੇ ਦੇ ਵਿੱਚ ਆ ਲੁਕੇ ਹਨ ਤਾਂ ਮਹੰਤ ਜੀ ਨੇ ਡੋਗਰਿਆਂ ਨੂੰ ਗੁਰਦੁਆਰੇ ਵਿੱਚ ਹੀ ਮਰਵਾ ਦਿੱਤਾ ਸੀ ।ਕੁਝ ਸਮਾਂ ਪੈਣ ਫਿਰ ਲੜਾਈ ਹੋਈ ਤਾਂ ਖਾਲਸਾ ਹਾਰ ਗਿਆ ਤੇ ਕਸ਼ਮੀਰ ਦੇ ਇਲਾਕੇ ਦਾ ਰਾਜਾ ਗੁਲਾਬ ਸਿੰਘ ਡੋਗਰਾ ਬਣਿਆ ਜੋ ਕਿ ਮਹਾਰਾਜਾ ਸ਼ੇਰ ਪੰਜਾਬ ਰਣਜੀਤ ਸਿੰਘ ਜੀ ਲਾਹੌਰ ਦਾ ਗੜਵਈਆ ਸੀ।ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਰਾਜਾ ਗੁਲਾਬ ਸਿੰਘ ਡੋਗਰਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਣੀ ਚੰਦ ਕੌਰ ਨਾਲ ਮਿਲ ਕੇ ਬੇਈਮਾਨੀ ਨਾਲ ਲਾਹੌਰ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਖਜ਼ਾਨਾ ਲੁੱਟ ਕੇ ਜੰਮੂ ਲੈ ਗਿਆ ਸੀ ਤੇ ਫਿਰ ਅੰਗ੍ਰੇਜ਼ਾਂ ਨਾਲ ਮਿਲ ਕੇ ਖਾਲਸੇ ਨੂੰ ਹਰਾਇਆ।

ਜਿਸ ਵਕਤ ਖਾਲਸੇ ਨਾਲ ਅੰਗ੍ਰੇਜ਼ਾਂ ਦੀ ਅਖੀਰਲੀ ਲੜਾਈ ਹੋਈ ਤਾਂ ਖਾਲਸਾ ਜੀ ਨੂੰ ਬਰੂਦ ਦੀ ਜਗ੍ਹਾ ਸਰੋਂ ਮਿਲਣ ਦੇ ਕਾਰਨ ਖਾਲਸਾ ਹਾਰ ਖਾ ਗਿਆ।।ਜੋ ਇਹ ਸਰੋਂ ਖਾਲਸੇ ਨੂੰ ਮਿਲੀ ਸੀ ਇਹ ਸਭ ਰਾਣੀ ਚੰਦ ਕੌਰ ਤੇ ਰਾਜਾ ਗੁਲਾਬ ਸਿੰਘ ਜੀ ਸ਼ੈਤਾਨੀ ਸੀ ਜਿਸ ਕਰਕੇ ਖਾਲਸਾ ਹਾਰ ਗਿਆ ਸੀ ਤਾਂ ਅੰਗ੍ਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਕਿਹਾ ਕਿ ਅਸੀਂ ਇਸ ਲੜਾਈ ਦਾ ਇਵਜ਼ਾਨਾ ਤਿੰਨ ਕਰੋੜ ਰੁਪਏ ਭਰਨਾ ਪਵੇਗਾ। ਉਸ ਵਕਤ ਲਾਹੌਰ ਦੇ ਖਾਲਸੇ ਦੇ ਖਜ਼ਾਨੇ ਵਿੱਚ ਇਤਨੇ ਰੁਪਏ ਕਿੱਥੇ ਸੀ ਕਿਉਂਕਿ ਸਾਰਾ ਖਜ਼ਾਨਾ ਤਾਂ ਬੇਈਮਾਨੀ ਨਾਲ ਰਾਜਾ ਗੁਲਾਬ ਸਿੰਘ ਡੋਗਰਾ ਜੰਮੂ ਲੈ ਵੜਿਆ ਸੀ ਤਾਂ ਖਾਲਸੇ ਨੇ ਅੰਗ੍ਰੇਜ਼ ਟੁੰਡੀ ਲਾਟ ਸਾਹਿਬ ਨੂੰ ਕਿਹਾ ਕਿ ਸਾਡੇ ਪਾਸ ਤਿੰਨ ਕਰੋੜ ਰੁਪਏ ਨਹੀਂ ਤਾਂ ਉਸ ਵਕਤ ਰਾਜਾ ਗੁਲਾਬ ਸਿੰਘ ਨੇ ਅੰਗ੍ਰੇਜ਼ਾਂ ਨੂੰ ਕਿਹਾ ਕਿ ਇਹ ਤਿੰਨ ਕਰੋੜ ਮੈਂ ਦਿੰਦਾ ਹਾਂ ਮੈਨੂੰ ਆਪ ਕਸ਼ਮੀਰ ਦਾ ਪਹਾੜੀ ਇਲਾਕਾ ਲਿਖ ਦੇਵੋ। ਅੰਗ੍ਰੇਜ਼ਾਂ ਨੂੰ ਕੀ ਪਤਾ ਸੀ ਕਿ ਇਹ ਕਸ਼ਮੀਰ ਦਾ ਇਲਾਕਾ ਐਸਾ ਹੈ ਜਿਸ ਨੂੰ ਅੱਜ ਕੱਲ ਸਰਕਾਰ ਲੈਣ ਲਈ ਯੁੱਧ ਕਰ ਰਹੀ ਹੈ ਤਾਂ ਉਸ ਵਕਤ ਰਾਜਾ ਗੁਲਾਬ ਸਿੰਘ ਨੇ ਇੱਕ ਕਰੋੜ ਰੁਪਏ ਦੇ ਕੇ ਅੰਗ੍ਰੇਜ਼ਾਂ ਤੋਂ ਪਟਾ ਲਿਖਵਾ ਕੇ ਕਸ਼ਮੀਰ ਦੇ ਇਲਾਕੇ ਦਾ ਰਾਜਾ ਬਣ ਗਿਆ।

ਖਾਲਸੇ ਦੇ ਸੂਬੇ ਸ਼ੇਖ ਮਹਾਮਦੀਨ ਤੇ ਖਾਲਸੇ ਨਾਲ ਯੁੱਧ ਕੀਤਾ ਸੀ ਜੋ ਕਿ ਪਿੱਛੇ ਦੀ ਮਦਦ ਨ ਮਦਦ ਨਾ ਮਿਲਣ ਕਾਰਨ ਕਸ਼ਮੀਰ ਸ਼ੇਖ ਮਾਮਦੀਨ ਤੇ ਖਾਲਸੇ ਨੂੰ ਹਾਰ ਹੋਈ ਸੀ ਜਦ ਰਾਜਾ ਗੁਲਾਬ ਸਿੰਘ ਡੋਗਰੇ ਦਾ ਰਾਜ ਕਸ਼ਮੀਰ ਵਿਖੇ ਹੋਇਆ ਤਾਂ ਆਪਣੇ ਭਰਾ ਨੂੰ ਡੋਗਰਿਆਂ ਦਾ ਬਦਲਾ ਲੈਣ ਦੇ ਖਾਤਰ ਭਾਈ ਦਿਆ ਸਿੰਘ ਜੀ ਨੂੰ ਤੇ ਜੋ ਛੇਵੇਂ ਪਾਤਸ਼ਾਹੀ ਦੇ ਕਾਠੀ ਦਰਵਾਜ਼ੇ ਵਾਲੇ ਗੁਰਦੁਆਰੇ ਦੇ ਮਹੰਤ ਸਨ, ਜਿਨਾਂ ਨੇ ਡੋਗਰੇ ਮਾਰੇ ਸਨ ਤਾਂ ਮਹੰਤ ਜੀ ਨੂੰ ਡੋਗਰਿਆਂ ਦੇ ਅਪਰਾਧ ਦੇ ਕਾਰਨ ਕੈਦ ਕਰਕੇ ਜੰਮੂ ਦੀ ਜੇਲ ਵਿੱਚ ਸੁੱਟ ਦਿੱਤਾ ਸੀ ਜੋ ਕਿ ਜੇਲ ਵਿੱਚ ਹੀ ਮਰ ਗਏ ਸਨ। ਰਾਜਾ ਗੁਲਾਬ ਸਿੰਘ ਡੋਗਰੇ ਨੇ ਛੇਵੇਂ ਗੁਰੂ ਜੀ ਦਾ ਗੁਰਦੁਆਰਾ ਮੁਸਲਮਾਨਾਂ ਤੋਂ ਢਹਾ ਦਿੱਤਾ ਸੀ ਤੇ ਜੋ ਗੁਰਦੁਆਰੇ ਨੂੰ ਅੱਠ ਪਿੰਡ ਸਨ ਉਹ ਜਬਤ ਕਰ ਲਏ ਸਨ ਜੋ ਅੱਜ ਤੱਕ ਅੱਠ ਪਿੰਡ ਰਿਆਸਤ ਦੇ ਕਬਜ਼ੇ ਵਿੱਚ ਹੀ ਹਨ । ਇਹ ਛੇਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਜੋ ਰਾਜਾ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਰਣਬੀਰ ਸਿੰਘ ਡੋਗਰੇ ਦੇ ਵਕਤ ਸੰਗਤ ਨੇ ਦੁਬਾਰਾ ਪਵਾਇਆ ਸੀ ਤੇ ਅੱਜ ਦੇਖਣ ਵਿੱਚ ਨਜ਼ਰ ਆਉਂਦਾ ਹੈ । ਰਾਜਾ ਰਣਬੀਰ ਸਿੰਘ ਜੀ ਡੋਗਰੇ ਦੇ ਸਪੁੱਤਰ ਰਾਜਾ ਪ੍ਰਤਾਪ ਸਿੰਘ ਡੋਗਰੇ ਨੇ ਅੱਠਾਂ ਪਿੰਡਾਂਙ ਦੀ ਬਜਾਏ ਗੁਰਦੁਆਰੇ ਨੂੰ ਸਲਾਨਾ ਜਗੀਰ ਰੁਪਆ ਲਗਾਈ ਸੀ ਜੋ ਕਿ ਅੱਜ ਤੱਕ ਅੱਠ ਪਿੰਡਾਂ ਦੀ ਬਜਾਏ ਜਗੀਰ ਸਲਾਨਾ ਗੁਰਦੁਆਰੇ ਨੂੰ ਮਿਲਦੀ ਹੈ। ਰਾਜਾ ਪ੍ਰਤਾਪ ਸਿੰਘ ਜੀ ਦਾ ਸਪੁੱਤਰ ਰਾਜਾ ਹਰੀ ਸਿੰਘ ਜੀ ਡੋਗਰਾ ਸੀ ਇਹ ਚੌਥੀ ਪੀੜੀ ਹੈ। ਤਿੰਨ ਪੀੜੀਆਂ ਦੇ ਰਾਜਿਆਂ ਦੇ ਤਾਂ ਕੇਸ ਤੇ ਦਾੜੀ ਸਨ ਤੇ ਆਪਣੇ ਹਿੰਦੂ ਧਰਮ ਵਿੱਚ ਪੱਕੇ ਸਨ ਪਰ ਚੌਥੀ ਪੀੜੀ ਰਾਜਾ ਹਰੀ ਸਿੰਘ ਅਤੇ ਪੰਜਵੀਂ ਪੀੜ੍ਹੀ ਰਾਜਾ ਕਰਨ ਸਿੰਘ ਹਨ ਜਿਨ੍ਹਾਂ ਕੇਸ ਦਾੜ੍ਹੀ ਨਹੀਨ ਰੱਖੇ ਤੇ ਅੰਗਰੇਜ਼ੀ ਪਹਿਰਾਵਾ ਤੇ ਖਾਣਾ ਖਾਂਦੇ ਹਨ ਙ ਛੇਵੇਂ ਪਾਤਸ਼ਾਹੀ ਗੁਰਦੁਆਰੇ ਵੱਡਾ ਦੀਵਾਨ ਲੱਗਦਾ ਹੈਙ ਅੱਜ ਕੱਲ ਗੁਰਦੁਆਰੇ ਦਾ ਮਹੰਤ ਬੁੱਢਾ ਸਿੰਘ ਜੀ ਹੈ ਇਹ ਮਾਈ ਭਾਗ ਭਰੀ ਜੀ ਦੇ ਸਪੁੱਤਰ ਸੇਵਾ ਸਿੰਘ ਜੀ ਸੇਵਾ ਦਾਸ ਜੀ ਦੀ ਔਲਾਦ ਵਿੱਚੋਂ ਹੈਙ ਇਸ ਜਗਹਾ ਗੁਰੂ ਜੀ 17 ਦਿਨ ਠਹਿਰੇ ਸਨ ਤੇ ਆਏ ਪਿੰਡ ਸ਼ਾਦੀ ਮਲਕ ਨੂੰ ਸਨ ਜੋ ਕਿ ਦੱਖਣੀ ਤਰਫ ਗੁਰਦੁਆਰਾ ਤੋਂ 23 ਮੀਲ ਤੇ ਹੈ ਤੇ ਇਸ ਜਗ੍ਹਾ ਤੋਂ ਸ਼ਹਿਰ ਮਟਨ ਨੂੰ ਗਏ ਸਨ ਜੋ ਕਿ ਪੱਛਮ ਦੀ ਤਰਫ 17 ਮੀਲ ਤੇ ਹੈ ਇਸ ਜਗ੍ਹਾ ਛੇਵੇਂ ਗੁਰੂ ਗੁਰੂ ਜੀ ਕਾਠੀ ਸਾਹਿਬ ਗੁਰਦੁਆਰਾ ਵਾਪਿਸ ਆਏ ਸਨ ਙ ਇਸ ਜਗ੍ਹਾ ਦਾ ਨਾਮ ਪਹਿਲਾਂ ਪਿੰਡ ਮਲੱਖਾ ਹੁੰਦਾ ਸੀ ਫਿਰ ਰੈਨਾਵਾੜੀ ਮਸ਼ਹੂਰ ਹੋਇਆ ਤੇ ਅੱਜ ਕੱਲ ਕਾਠੀ ਦਰਵਾਜ਼ੇ ਦੇ ਨਾਮ ਨਾਲ ਮਸ਼ਹੂਰ ਹੈ ਸਾਰਾ ਡਾਕਖਾਨਾ ਤਹਿਸੀਲ ਜਿਲਾ ਸ੍ਰੀਨਗਰ ਹੈ।

ਗੁਰਦੁਆਰੇ ਵਿੱਚ ਇੱਕ ਆਇਤਾਕਾਰ ਹਾਲ ਹੈ ਜਿਸ ਦੇ ਵਿਚਕਾਰ ਪਾਵਨ ਅਸਥਾਨ ਅਤੇ ਸਾਹਮਣੇ ਇੱਕ ਵਿਸ਼ਾਲ ਛੱਤ ਹੈ। ਕਿਹਾ ਜਾਂਦਾ ਹੈ ਕਿ ਨੇੜੇ ਹੀ ਇੱਕ ਪੁਰਾਣਾ ਖੂਹ ਗੁਰੂ ਹਰਗੋਬਿੰਦ ਸਿੰਘ ਜੀ ਦੇ ਹੁਕਮ 'ਤੇ ਪੁੱਟਿਆ ਗਿਆ ਸੀ।

ਹਾਲ ਹੀ ਵਿੱਚ ਇੱਕ ਵੱਡੀ ਗੁਰਦੁਆਰਾ ਇਮਾਰਤ ਬਣਾਈ ਗਈ ਹੈ। ਲੰਗਰ ਅਤੇ ਰਿਹਾਇਸ਼ ਇੱਥੇ 24 ਘੰਟੇ ਉਪਲਬਧ ਹੈ। ਯਾਤਰਾ ਨੂੰ ਦਰਸਾਉਣ ਲਈ, ਹਰ ਸਾਲ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਉਤਸਵ 'ਤੇ ਜੰਮੂ ਅਤੇ ਕਸ਼ਮੀਰ ਸਰਕਾਰ ਦੁਆਰਾ ਜਨਤਕ ਛੁੱਟੀ ਹੁੰਦੀ ਹੈ। ਪੰਜਾਬ ਤੋਂ ਬਾਹਰ, ਜੰਮੂ-ਕਸ਼ਮੀਰ ਇਕਲੌਤਾ ਰਾਜ ਹੈ ਜਿੱਥੇ 6ਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਉਤਸਵ 'ਤੇ ਗਜ਼ਟਿਡ ਸਰਕਾਰੀ ਛੁੱਟੀ ਹੁੰਦੀ ਹੈ।

[QUOTE="dalvinder45, post: 225432, member: 26009"] ਹਰੀ ਪਰਬਤ ਦੇ ਦਰਸ਼ਨ ਕਰਕੇ ਅਸੀਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ ਦੀ ਸਰਾਂ ਵਿੱਚ ਆ ਗਏ। ਹੋਰ ਗੁਰਦੁਆਰਿਆਂ ਬਾਰੇ ਪੁੱਛ ਪੜਤਾਲ ਕਰ ਰਹੇ ਸਾਂ ਤਾਂ ਸਾਨੂੰ ਏਥੇ ਦੇ ਕਾਰ ਸੇਵਾ ਵਾਲੇ ਬਾਬਾ ਮਿਲ ਗਏ (ਨਾਮ ਯਾਦ ਨਹੀਂ) ਜਿਨ੍ਹਾਂ ਨੇ ਬੋਰਡ ਉਤੇ ਲਿਖੇ ਹੋਏ ਸ੍ਰੀਨਗਰ ਵਿਚਲਿਆਂ ਗੁਰਦੁਆਰਿਆ ਬਾਰੇ ਵਿਸਥਾਰ ਨਾਲ ਦੱਸਿਆ।ਉਹ ਪੰਜਾਹ ਸਾਲਾਂ ਤੋਂ ਕਾਰ ਸੇਵਾ ਵਿੱਚ ਰੁਝੈ ਹੋਣ ਕਰਕੇ ਇਨ੍ਹਾਂ ਸਾਰੇ ਗੁਰਦੁਆਰਾ ਸਾਹਿਬਾਨ ਬਾਰੇ ਬਖੂਬੀ ਜਾਣਦੇ ਸਨ। [ATTACH type="full"]22950[/ATTACH] [B]ਕਾਰ ਸੇਵਾ ਬਾਬਾ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਲੇਖਕ[/B] ਉਨ੍ਹਾਂ ਅਨੁਸਾਰ ਕਸ਼ਮੀਰ ਵਿੱਚ ਹੇਠ ਲਿਖੇ ਗੁਰਦੁਆਰੇ ਹਨ: ਗੁਰਦੁਆਰਾ ਗੁਰੂ ਨਾਨਕ ਦੇਵ ਜੀ ਅਤੇ ਗੁਰੁ ਹਰਗੋਬੰਦ ਸਾਹਿਬ ਜੀ ਹਰੀ ਪਰਬਤ ਗੁਰਦੁਆਰਾ ਹਰੀ ਪਰਬਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਅਵੰਤੀਪੁਰਾ।. ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ। ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ ਸ੍ਰੀਨਗਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਚਰਨ ਅਸਥਾਨ ਗੁਰਦੁਆਰਾ ਗੁਰੂ ਨਾਨਕ ਸਾਹਿਬ ਬੀਜਬਿਹਾਰਾ। ਗੁਰਦੁਆਰਾ ਛੇਵੀਂ ਪਾਤਸ਼ਾਹੀ/ਥਾਰਾ ਸਾਹਿਬ ਕਲਾਮਪੁਰਾ।. ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮੱਟਨ ਸਾਹਿਬ। ਗੁਰਦੁਆਰਾ ਛੇਵੀਂ ਪਾਤਸ਼ਾਹੀ, ਪਰਮਪੀਲਾਂ। ਗੁਰਦੁਅਰਾ ਪਹਿਲੀ ਪਾਤਸ਼ਾਹੀ ਪਹਿਲਗਾਮ ਗੁਰਦੁਆਰਾ ਪਹਿਲੀ ਪਾਤਸ਼ਾਹੀ ਕਿਸ਼ਤਵਾੜ ਸ੍ਰੀਨਗਰ ਸ਼ਹਿਰ ਵਿੱਚ ਹੇਠ ਲਿਖੇ ਗੁਰਦੁਆਰਾ ਸਾਹਿਬਾਨ ਸਨ: ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਕਾਠੀ ਦਰਵਾਜ਼ਾ। ਗੁਰਦੁਆਰਾ ਪਹਿਲੀ ਤੇ ਛੇਵੀਂ ਪਾਤਸ਼ਾਹੀ ਹਰੀ ਪਰਬਤ, ਸ਼੍ਰੀਨਗਰ ਗੁਰਦੁਆਰਾ ਬਾਬਾ ਸ੍ਰੀ ਚੰਦ/ਗੁਰੁ ਨਾਨਕ ਦੇਵਜੀ ਸ਼੍ਰੀਨਗਰ ਗੁਰਦੁਆਰਾ ਸ਼ਹੀਦ ਸਿੰਘਾਂ ਦੋ ਗੁਰਦੁਆਰੇ ਸ਼੍ਰੀਨਗਰ ਗੁਰਦੁਆਰਾ ਸਿੰਘ ਸਭਾ. ਸ਼੍ਰੀਨਗਰ ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਸ਼੍ਰੀਨਗਰ ਗੁਰੂਦੁਆਰਾ ਸ਼੍ਰੀ ਕਲਗੀਧਰ ਸਾਹਿਬ, ਸ਼੍ਰੀਨਗਰ ਗੁਰੂਦੁਆਰਾ ਇੰਦਰਾ ਨਗਰ ਬੀਬੀ ਕੈਂਟ ਸ਼੍ਰੀਨਗਰ। [JUSTIFY] ਜਗਦੀਸ਼ ਸਿੰਘ ਢਿਲੋਂ, ਬਾਬੇ ਤਾਰੇ ਚਾਰ ਚੱਕ’ (2021) ਵਿੱਚ ਕਸ਼ਮੀਰ ਵਾਦੀ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੇਠ ਲਿਖੇ ਸਥਾਨਾਂ ਦਾ ਵਰਨਣ ਕਰਦਾ ਹੈ: ਬਾਲਾਤਾਲ, ਅਮਰਨਾਥ, ਚੰਦਨਵਾੜੀ, ਪਹਿਲਗਾਮ, ਇਛਾਬਲ, ਆਸੂ ਮੁਕਾਮ, ਮਟਨ, ਅਨੰਤਨਾਗ, ਬੀਜਬਿਹਾੜਾ, ਅਵਾਂਤੀਪੁਰਾ, ਹੰਦਵਾੜਾ, ਸ੍ਰੀਨਗਰ, ਸ਼ੰਕਰਚਾਰੀਆ ਪਹਾੜੀ, ਰਘੂਨਾਥ ਮੰਦਿਰ, ਹਰੀ ਪਰਬਤ, ਗੰਧਰਬਲ, ਬਾਂਦੀਪੁਰ, ਸੋਪੁਰ, ਹਰਮੁੱਖ ਗੰਗਾ, ਬਾਰਾਮੂਲਾ, ਚਸ਼ਮਾ ਸਾਹਿਬ ਕਲਿਆਣਸਰ ਕੋਹਾਲਾ, ਪਟਨ, ਗੁਲਮਰਗ, ਊੜੀ, ਪੁਣਛ, ਰਾਮਕੁੰਡ, ਤੋਸ਼ਾਮੈਦਾਨ, ਥਾਂਨਮੰਡੀ, ਚਰਨਕੰਵਲ ਬੇਰਵਾ, ਕਾਜ਼ੀਗੁੰਡ, ਬਨੀਹਾਲ, ਰਾਮਬਨ, ਮਜਾਲ, ਕੁਠਾਰ, ਕਿਸ਼ਤਵਾੜ, ਠਾਠਰੀ, ਭਦਰਵਾਹ, ਕਲਾਸਾਂ, ਪਾਂਗਾ ਪਹਾੜ, ਕਮਲ ਸ਼ੇਰ ਮੰਜ਼ਿਲਾ, ਚੁਨਹਿਣੀ, ਊਧਮਪੁਰ, ਕਟੜਾ, ਵੈਸ਼ਨੋ ਦੇਵੀ, ਮਨਕੋਟ, ਮਾਨਸਰ, ਸਰੂਈਸਰ, ਬਾਹਵਾ, ਪੁਰਮੰਡਲ, ਬਾਹੂ ਦਾ ਕਿਲਾ, ਜੰਮੂ, ਚਰਨਕਮਲ ਸਾਹਿਬ ਬਾਖਤਾ (ਜਸਰੋਟਾ), ਰਣਬੀਰ ਸਿੰਘ ਪੁਰਾ, ਗੁਰੂ ਨਾਨਕਸਰ ਤਿਲਕਪੁਰ ।[/JUSTIFY] ਇਨ੍ਹਾਂ ਉਪਰੋਕਤ ਸਥਾਂਨਾਂ ਵਿੱਚੋਂ ਬਹੁਤਿਆਂ ਤੇ ਗੁਰ ਅਸਥਾਂਨ ਨਹੀਂ ਹਨ ਅਤੇ ਲਿਖਾਰੀ ਨੇ ਗੁਰੂ ਸਾਹਿਬਾਨ ਨਾਲ ਸਬੰਧ ਹੋਣ ਦਾ ਹਵਾਲਾ ਨਹੀਂ ਦਿੱਤਾ ਜਿਸ ਲਈ ਇਹ ਥਾਂਵਾਂ ਦੇ ਨਾਵਾਂ ਦੀ ਗੁਰੂ ਜੀ ਨਾਲ ਸਬੰਧਤ ਹੋਣ ਬਾਰੇ ਸ਼ਾਹਦੀ ਹੋਣ ਬਾਰੇ ਹੋਰ ਖੋਜ ਦੀ ਲੋੜ ਹੈ। ਸ਼ਾਡੇ ਕੋਲ ਸਮਾਂ ਸੀਮਿਤ ਹੋਣ ਕਰਕੇ ਅਸੀਂ ਗੁਰਦੁਆਰਾ ਹਰੀਪਰਬਤ, ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ, ਸ੍ਰੀਨਗਰ, ਗੁਰਦੁਆਰਾ ਸ਼ਹੀਦ ਗੰਜ ਸਿੰਘਾਂ, ਗੁਰਦੁਆਰਾ ਚਿਨਾਰ ਸਾਹਿਬ ਅਤੇ ਡੱਲ ਲੇਕ ਦੇ ਦਰਸ਼ਨ ਤੋਂ ਬਾਅਦ ਗੁਰਦੁਆਰਾ ਅਵਾਂਤੀਪੁਰਾ, ਗੁਰਦੁਆਰਾ ਬੀਜ ਬਹਾੜਾ, ਗੁਰਦੁਆਰਾ ਮਟਨ ਸਾਹਿਬ, ਗੁਰਦੁਆਰਾ ਪਹਿਲਗਾਮ, ਗੁਰਦੁਆਰਾ ਕਿਸ਼ਤਵਾੜ, ਗੁਰਦੁਆਰਾ ਚਨਿਓਨੀ, ਗੁਰਦੁਆਰਾ ਭਦਰਵਾਹ, ਗੁਰਦੁਆਰਾ ਕਟੜਾ ਤੇ ਜੰਮੂ ਇਲਾਕੇ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਦੀ ਯੋਜਨਾ ਬਣਾਈ ਸੀ। ਅਸੀਂ ਗੁਰਦੁਆਰਾ ਹਰੀਪਰਬਤ ਦੇ ਤਾਂ ਦਰਸ਼ਨ ਕਰ ਲਏ ਸਨ ਇਸ ਲਈ ਸਾਡਾ ਅਗਲਾ ਕਦਮ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਵਿਸਥਾਰ ਸਹਿਤ ਅਧਿਐਨ ਦਾ ਸੀ। ਗਿਆਨੀ ਗਿਆਨ ਸਿੰਘ ਦੀ ਪੁਸਤਕ ਤਵਾਰੀਖ ਗੁਰੂ ਖਾਲਸਾ ਭਾਗ 1 ਗੁਰੂ 1 (1880 ਆਰ 1970) ਵਿੱਚ ਉਪਲਬਧ ਜਾਣਕਾਰੀ ਅਨੁਸਾਰ; ਡਾ: ਸੁਰਿੰਦਰ ਸਿੰਘ ਕੋਹਲੀ ਦੀ ਪੁਸਤਕ (1969), ਗੁਰੂ ਨਾਨਕ ਦੀ ਯਾਤਰਾ ਅਤੇ ਭਾਈ ਧੰਨਾ ਸਿੰਘ ਚਾਹਲ ਪਟਿਆਲਵੀ ਦੁਆਰਾ ਗੁਰ ਤੀਰਥ ਸਾਈਕਲ ਯਾਤਰਾ (2016) ਗੁਰੂ ਨਾਨਕ ਦੇਵ ਜੀ ਨੇ ਲੇਹ-ਲਦਾਖ ਤੋਂ ਵਾਪਸੀ ਦੌਰਾਨ ਆਪਣੀ ਤੀਜੀ ਯਾਤਰਾ ਦੌਰਾਨ ਹਰਿ ਪਰਬਤ ਦੇ ਦਰਸ਼ਨ ਕੀਤੇ। ਧੰਨਾ ਸਿੰਘ ਦੇ ਅਨੁਸਾਰ ਉਹ ਚੌਥੀ ਉਦਾਸੀ ਤੋਂ ਵਾਪਸੀ 'ਤੇ ਹਰੀ ਪਰਬਤ ਗਿਆ ਸੀ ਜੋ ਕਿ ਵਧੇਰੇ ਤਰਕਪੂਰਨ ਜਾਪਦਾ ਹੈ। ਹਰੀ ਪਰਬਤ ਇੱਕ ਪਹਾੜੀ ਹੈ ਜੋ ਸ਼੍ਰੀਨਗਰ ਨੂੰ ਵੇਖਦੀ ਹੈ। ਇਸ ਦੇ ਨਾਮ ਬਾਰੇ ਕਈ ਕਿੱਸੇ ਹਨ: ਇੱਕ ਅਜਿਹਾ ਸਭ ਤੋਂ ਪ੍ਰਵਾਨਿਤ ਕਿੱਸਾ ਇਹ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸਿੱਖ ਜਰਨੈਲ ਹਰੀ ਸਿੰਘ ਨਲਵਾ ਸੀ ਜਿਸ ਦੇ ਨਾਮ 'ਤੇ ਹਰੀ ਪਰਬਤ ਰੱਖਿਆ ਗਿਆ ਸੀ। ਇੱਕ ਹੋਰ ਮਿਥਿਹਾਸਕ ਕਿੱਸੇ ਦੇ ਅਨੁਸਾਰ ਇਸਦਾ ਨਾਮ ਇੱਕ ਪੰਛੀ 'ਹਰੀ' ਦੇ ਨਾਮ ਤੇ ਰੱਖਿਆ ਗਿਆ ਸੀ, ਜਿਸ ਦੀ ਸ਼ਕਲ ਇੱਕ ਦੇਵਤਾ ਸ਼ਾਰਕਾ ਦੇਵੀ ਨੇ ਇਸ ਪਹਾੜੀ ਨੂੰ ਬਣਾਉਣ ਲਈ ਵੱਡੀ ਝੀਲ ਨੂੰ ਭਰਨ ਲਈ ਸੁਮੇਰ ਦਾ ਇੱਕ ਟੁਕੜਾ ਲਿਆ ਕੇ ਲਿਆ ਸੀ। ਕਸ਼ਮੀਰੀ ਭਾਸ਼ਾ ਵਿੱਚ ‘ਹਰੀ’ ਦਾ ਅਰਥ ਹੈ ‘ਪੰਛੀ’। ਹਾਲਾਂਕਿ ਇਹ ਦੰਤਕਥਾ ਇੱਕ ਮਿੱਥ ਹੋਣ ਦੀ ਅਪੀਲ ਕਰਦੀ ਹੈ ਅਤੇ ਸਵੀਕਾਰ ਕਰਨ ਯੋਗ ਨਹੀਂ ਹੈ। ਗੁਰੂ ਨਾਨਕ ਦੇਵ ਜੀ ਟੋਸਾ ਮੈਦਾਨ ਤੋਂ ਸ੍ਰੀਨਗਰ ਆਏ ਜਿੱਥੇ ਉਨ੍ਹਾਂ ਨੇ ਬੈਠ ਕੇ ਵੁਲਰ ਝੀਲ ਦੀ ਸੁੰਦਰਤਾ ਦਾ ਆਨੰਦ ਮਾਣਿਆ ਅਤੇ ਫਿਰ ਹਰੀ ਪਰਬਤ ਚਲੇ ਗਏ। ਉਸ ਸਮੇਂ ਸੁਲਤਾਨ ਮੁਹੰਮਦ ਸ਼ਾਹ ਕਸ਼ਮੀਰ 'ਤੇ ਰਾਜ ਕਰਦਾ ਸੀ। ਉਦੋਂ ਇਸਦਾ ਨਾਮ ਕੋਹੀਮਾਰਨ (ਭਾਵ ਸੱਪਾਂ ਦੀ ਪਹਾੜੀ) ਰੱਖਿਆ ਗਿਆ ਸੀ। ਜਦੋਂ ਗੁਰੂ ਨਾਨਕ ਦੇਵ ਜੀ ਇਸ ਸਥਾਨ 'ਤੇ ਗਏ ਤਾਂ ਇਹ ਕਿਲਾ ਮੌਜੂਦ ਨਹੀਂ ਸੀ। ਉਸ ਸਮੇਂ ਪਹਾੜੀ ਦੇ ਆਲੇ-ਦੁਆਲੇ ਆਬਾਦੀ ਸੀ ਅਤੇ ਆਲੇ-ਦੁਆਲੇ ਵੱਖ-ਵੱਖ ਦੇਵੀ-ਦੇਵਤਿਆਂ ਦੇ ਮੰਦਰ ਸਨ। ਇਹਨਾਂ ਵਿੱਚੋਂ ਬਹੁਤੇ ਮੰਦਰਾਂ ਨੂੰ ਮੁਸਲਿਮ ਸ਼ਾਸਨ ਦੌਰਾਨ ਨਸ਼ਟ ਕਰ ਦਿੱਤਾ ਗਿਆ ਸੀ, ਜੋ ਕਿ ਖਾਲਸਾ ਰਾਜ ਦੌਰਾਨ ਦੁਬਾਰਾ ਬਣਾਇਆ ਗਿਆ ਸੀ। ਗੁਰੂ ਨਾਨਕ ਦੇਵ ਜੀ ਆਪਣੇ ਅਨੋਖੇ ਪਹਿਰਾਵੇ ਵਿਚ ਸਨ ਜਿਸ ਨੇ ਸਥਾਨਕ ਲੋਕਾਂ ਨੂੰ ਆਕਰਸ਼ਿਤ ਕੀਤਾ। ਗੁਰੂ ਨਾਨਕ ਦੇਵ ਜੀ ਹਰੀ ਪਰਬਤ ਪਹੁੰਚੇ ਅਤੇ ਵੱਡੀ ਗਿਣਤੀ ਵਿਚ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਜਾਣਨ ਲਈ ਉਤਾਵਲੇ ਸਨ। ਗੁਰੂ ਨਾਨਕ ਦੇਵ ਜੀ ਨੇ ਹਰੀ ਪਰਬਤ ਵਿਖੇ ਸ਼ਹਿਰ ਦੇ ਨਾਮਵਰ ਪੰਡਿਤਾਂ ਨਾਲ ਵਿਚਾਰ ਵਟਾਂਦਰਾ ਕੀਤਾ। ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੇ ਭਜਨ ਸੁਣਾਏ: [B]ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ (ਸ੍ਰੀਨਗਰ)[/B] [ATTACH type="full" alt="1713360006469.png"]22946[/ATTACH] [B] ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ (ਸ੍ਰੀਨਗਰ[/B]) [JUSTIFY]ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ (ਸ੍ਰੀਨਗਰ) ਕਸ਼ਮੀਰ ਦੇ ਸਭ ਤੋਂ ਮਹੱਤਵਪੂਰਨ ਸਿੱਖ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਇਹ ਹਰੀ ਪਰਬਤ ਕਿਲ੍ਹੇ ਦੇ ਕਾਠੀ ਦਰਵਾਜ਼ੇ ਦੇ ਬਿਲਕੁਲ ਬਾਹਰ ਰੈਣਵਾੜੀ ਵਿੱਚ ਸ਼੍ਰੀਨਗਰ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ। ਇਸ ਇਤਿਹਾਸਕ ਗੁਰਦੁਆਰੇ ਨੂੰ ਸ਼੍ਰੀਨਗਰ ਵਿੱਚ ਸੈਲਾਨੀਆਂ ਲਈ ਮਹੱਤਵਪੂਰਨ ਸਥਾਨ ਮੰਨਿਆ ਜਾਂਦਾ ਹੈ। ਇਸ ਦਾ ਨਾਂ ਛੇਵੇਂ ਸਿੱਖ ਗੁਰੂ ਸ਼੍ਰੀ ਗੁਰੂਗੋਬਿੰਦ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ ਅਤੇ ਇਹ ਉਸੇ ਸਥਾਨ 'ਤੇ ਸਥਿਤ ਹੈ ਜਿੱਥੇ ਗੁਰੂ ਨਾਨਕ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ।[/JUSTIFY] [ATTACH type="full" alt="1713360282534.png"]22947[/ATTACH] [B] ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ (ਸ੍ਰੀਨਗਰ[/B])[B] ਇਤਿਹਾਸ ਬੋਰਡ[/B] [ATTACH type="full" alt="1713360351897.png"]22948[/ATTACH] [B]ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ (ਸ੍ਰੀਨਗਰ) ਪ੍ਰਕਾਸ਼ ਅਸਥਾਂਨ[/B] ਹਰੀ ਪਰਬਤ ਦੇ ਚੜ੍ਹਦੇ ਦੀ ਤਰਫ ਇੱਕ ਫਰਲਾਂਗ ਤੇ ਜਹਾਂਗੀਰ ਦੀ ਸਰਾਏ ਦੀ ਕਾਠੀ ਦਰਵਾਜ਼ਾ ਦੇ ਸੌ ਕਰਮਾਂ ਦੇ ਚੜ੍ਦੇ ਦੀ ਤਰਫ ਤੇ ਸ਼ਹਿਰ ਸ੍ਰੀ ਨਗਰ ਬਾਜ਼ਾਰ ਮੀਰਾਂ ਕਦਲ ਤੋਂ ਚੜ੍ਹਦੇ ਦੀ ਤੇ ਉੱਤਰ ਦੀ ਗੁੱਠ ਵਿੱਚ ਤਿੰਨ ਮੀਲ ਤੇ ਛੇਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਹੈ । ਇਹ ਗੁਰਦੁਆਰਾ ਛੇਵੀਂ ਪਾਤਸ਼ਾਹੀ ਜਾਂ ਗੁਰਦੁਆਰਾ ਕਾਠੀ ਦਰਵਾਜ਼ਾ ਦੇ ਨਾਮ ਤੇ ਮਸ਼ਹੂਰ ਹੈ। ਜਹਾਂਗੀਰ ਦੀ ਸਰਾਏ ਦਾ ਦਰਵਾਜ਼ੇ ਦਾ ਮੂੰਹ ਸ਼ਹਿਰ ਸ੍ਰੀਨਗਰ ਦੱਖਣ ਦੀ ਤਰਫ ਨੂੰ ਹੈ ਤੇ ਗੁਰਦੁਆਰੇ ਦੇ 100 ਕਰਮਾਂ ਤੇ ਉੱਤਰ ਦੀ ਤਰਫ ਹੈ ਜਿਸ ਜਗ੍ਹਾ ਅੱਜ ਕੱਲ ਗੁਰਦੁਆਰਾ ਹੈਙ ਇਸੇ ਜਗ੍ਹਾ ਤੇ ਮਾਈ ਭਾਗ ਭਰੀ ਦਾ ਘਰ ਸੀ । ਮਾਈ ਦੇ ਦੋ ਪੁੱਤਰ ਸੇਵਾ ਦਾਸ ਤੇ ਲਖਮੀ ਦਾਸ ਜਾਤ ਦੇ ਪੰਡਿਤ ਸਨ । ਸੁਣਨ ਵਿੱਚ ਆਉਂਦਾ ਹੈ ਕਿ ਮਾਈ ਭਾਗ ਭਰੀ ਦਾ ਪੁੱਤਰ ਸੇਵਾਦਾਸ ਪੰਡਿਤ ਜੀ ਹਰਿਦੁਆਰ ਦੀ ਯਾਤਰਾ ਵਾਸਤੇ ਜਾਂਦਾ ਹੁੰਦਾ ਸੀ ਤੇ ਅਕੇਰਾਂ ਹਰਿਦੁਆਰ ਨੂੰ ਜਾਂਦਾ ਜਾਂਦਾ ਸ੍ਰੀ ਅੰਮ੍ਰਿਤਸਰ ਵਿੱਚ ਠਹਿਰ ਗਿਆ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੀਵਾਨ ਵਿੱਚ ਆ ਬੈਠਾ ਤਾਂ ਸੇਵਾ ਦਾਸ ਨੂੰ ਹੌਲੀ ਹੌਲੀ ਗੁਰੂ ਦੇ ਦਰਸ਼ਨਾ ਦਾ ਤੇ ਦੀਵਾਨ ਦਾ ਇਤਨਾ ਅਸਰ ਪਿਆ ਕਿ ਗੰਗਾ ਦਾ ਵਿਚਾਰ ਛੱਡ ਕੇ ਸੇਵਾ ਦਾਸ ਜੀ ਗੁਰੂ ਦੇ ਸਿੱਖ ਹੋ ਗਏ । ਗੁਰੂ ਜੀ ਨੇ ਸੇਵਾ ਦਾਸ ਜੀ ਨੂੰ ਲੰਗਰ ਦੀ ਸੇਵਾ ਤੇ ਲਗਾ ਦਿੱਤਾ ਜਦੋਂ ਸੇਵਾ ਦਾਸ ਜੀ ਨੂੰ ਇੱਕ ਸਾਲ ਲੰਗਰ ਦੀ ਸੇਵਾ ਕਰਦੇ ਨੂੰ ਹੋ ਗਿਆ ਤਾਂ ਗੁਰੂ ਜੀ ਨੇ ਇਹ ਆਖਿਆ ਕਿ ਭਾਈ ਸੇਵਾ ਦਾਸ ਜੀ ਹੁਣ ਤੁਸੀਂ ਜਾ ਕੇ ਕਸ਼ਮੀਰ ਵਿੱਚ ਸਿੱਖੀ ਦਾ ਪ੍ਰਚਾਰ ਕਰੋ ਙ ਤਾਂ ਸੇਵਾ ਦਾਸ ਜੀ ਗੁਰੂ ਜੀ ਪਾਸੋਂ ਵਿਦਾ ਹੋ ਕੇ ਸ਼ਹਿਰ ਸ੍ਰੀਨਗਰ ਆ ਪਹੁੰਚੇ ਪਹਿਲੇ ਸੇਵਾ ਦਾਸ ਜੀ ਨੇ ਆਪਣੀ ਮਾਈ ਭਾਗ ਭਰੀ ਨੂੰ ਗੁਰਾਂ ਦਾ ਉਪਦੇਸ਼ ਦਿੱਤਾ ਤੇ ਗੁਰਾਂ ਦੀ ਉਪਮਾ ਕਰਕੇ ਦੱਸੀ ਤੇ ਆਪਣਾ ਸਾਰਾ ਹਾਲ ਗੁਰੂਆਂ ਨੂੰ ਮਿਲਣ ਦਾ ਦੱਸਿਆ ਙਉਸ ਦਿਨ ਤੋਂ ਮਾਈ ਭਾਗ ਭਰੀ ਗੁਰੂ ਘਰ ਦੀ ਪ੍ਰੇਮਣ ਬਣੀ ਤੇ ਆਪਣਾ ਸਾਰਾ ਹਾਲ ਗੁਰੂ ਤੇ ਛੱਡ ਕੇ ਨਾਮ ਜਪਣ ਲੱਗ ਗਈ । ਜਦ ਮਾਈ ਦੀ ਉਮਰ 100 ਸਾਲ ਸੀ ਤੇ ਉਸ ਦੀਆਂ ਅੱਖਾਂ ਦੀ ਜੋਤ ਚਲੀ ਗਈ ਤਾਂ ਅਪਣਾ ਅੰਤਮ ਸਮਾਂ ਜਾਣ ਮਾਈ ਨੇ ਗੁਰੂ ਜੀ ਨੂੰ ਬਹੁਤ ਯਾਦ ਕੀਤਾ ।100 ਸਾਲ ਦੀ ਹੋਈ ਮਾਈ ਭਾਗ ਭਰੀ ਜੀ ਨੇ ਅਰਦਾਸ ਕੀਤੀ ਕਿ ਗੁਰੂ ਜੀ ਜੇ ਜਾਣੀ ਜਾਣ ਹੈ ਤਾਂ ਮੇਰਾ ਇੱਥੇ ਆ ਕੇ ਚੋਲਾ ਜੋ ਮੈਂ ਨਵਾਂ ਸਵਾਇਆ ਹੈ ਇਹਨੂੰ ਆ ਕੇ ਪਾਉਣਾ। ਗੁਰੂ ਜੀ ਪੰਜਾਬ ਤੋਂ ਸੰਮਤ ਬਿਕਰਮੀ 1680 ਵਿੱਚ ਇਲਾਕਾ ਕਸ਼ਮੀਰ ਤੇ ਸ਼੍ਰੀਨਗਰ ਵਿੱਚ ਪਹੁੰਚੇ ਸਨ ਜਿਸ ਵਕਤ ਗੁਰੂ ਜੀ ਆਏ ਮਾਈ ਭਾਗਪੁਰੀ ਦੇ ਘਰ ਪਹੁੰਚੇ ਤਾਂ ਗੁਰੂ ਜੀ ਨੇ ਮਾਈ ਭਾਗ ਪਰੀ ਨੂੰ ਕਿਹਾ ਕਿ ਮਾਈ ਜੀ ਲਿਆ ਉਹ ਚੋਲਾ ਜੋ ਨਵਾਂ ਸੰਵਾ ਕੇ ਰੱਖਿਆ ਹੈ । ਤਾਂ ਮਾਈ ਨੇ ਅਰਜ ਕੀਤੀ ਕਿ “ਆਪ ਕੌਣ ਹੈ “ ਤਾਂ ਗੁਰੂ ਜੀ ਨੇ ਕਿਹਾ ਕਿ “ਮੈਂ ਉਹੀ ਹਾਂ ਜਿਸ ਨੂੰ ਯਾਦ ਕਰਦੀ ਸੀ ਤੇ ਜਿਸ ਵਾਸਤੇ ਚੋਲਾ ਨਵਾਂ ਸਿਉਂ ਰੱਖਿਆ ਹੈ। [ATTACH type="full" alt="1713360433229.png"]22949[/ATTACH] [JUSTIFY]ਮਾਈ ਭਾਗਪੁਰੀ ਨੇ ਕਿਹਾ ਕਿ “ਜੇ ਉਹ ਮੀਰੀ ਪੀਰੀ ਮਾਲਕ ਗੁਰੂ ਜੀ ਆਪ ਹੀ ਹਨ ਤੇ ਮੇਰੀਆਂ ਅੱਖਾਂ ਨੂੰ ਸੁਰਜੀਤ ਕਰੋ ਤਾਂ ਕਿ ਮੈਂ ਖੁੱਲੀਆਂ ਅੱਖਾਂ ਨਾਲ ਆਪ ਜੀ ਦਾ ਪ੍ਰਤੱਖ ਦਰਸ਼ਨ ਕਰਾਂ । ਇਹ ਮਾਈ ਬੁਢੇਪੇ ਦੇ ਕਾਰਨ ਅੱਖਾਂ ਤੋਂ ਅੰਨੀ ਸੀ । ਗੁਰੂ ਜੀ ਨੇ ਮਾਈ ਦੀਆਂ ਅੱਖਾਂ ਸੁਰਜੀਤ ਕੀਤੀਆਂ ਤੇ ਮਾਈ ਜੀ ਨੇ ਗੁਰੂ ਦੇ ਦਰਸ਼ਨ ਕੀਤੇ ਤਾਂ ਗੁਰੂ ਜੀ ਦੇ ਚਰਨਾਂ ਤੇ ਢਹਿ ਪਈ ਤੇ ਉਹੀ ਖੱਦਰ ਦਾ ਚੋਲਾ ਗੁਰੂ ਜੀ ਨੂੰ ਭੇਟ ਕੀਤਾ ਜੋ ਮਾਈ ਨੇ ਅਪਣੇ ਹੱਥੀਂ ਕੱਤ ਕੇ ਤਿਆਰ ਕੀਤਾ ਸੀ।ਗੁਰੂ ਜੀ ਨੇ ਮਾਈ ਨੂੰ ਕਿਹਾ “ਮਾਈ ਜੀ ਜਲ ਪਲਾਵੋ, ਪਿਆਸ ਲੱਗੀ ਹੈ। ਮਾਈ ਜੀ ਨੇ ਕਿਹਾ “ਮੀਰੀ ਪੀਰੀ ਦੇ ਮਾਲਕ ! ਠੰਢਾ ਜਲ ਦੂਰ ਤੇ ਲਿਆਉਣਾ ਪੈਂਦਾ ਹੈ ਇਸ ਕਰਕੇ ਆਦਮੀ ਜਲ ਲੈਣ ਵਾਸਤੇ ਗਿਆ ਹੈ “ ਗੁਰੂ ਜੀ ਨੇ ਬਰਛਾ ਮਾਰ ਕੇ ਜਮੀਨ ਵਿੱਚੋਂ ਜਲ ਕੱਢਿਆ ।ਅੱਜ ਉਹੀ ਜਲ ਵਾਲੀ ਜਗ੍ਹਾ ਖੂਹ ਲੱਗਾ ਹੋਇਆ ਹੈ ਨਜ਼ਰ ਆ ਰਿਹਾ ਹੈ ਜਿਸ ਦਾ ਜਲ ਜਲ ਮਿੱਠਾ ਤੇ ਠੰਡਾ ਹੈ ।ਜਾਲ ਕੱਢਣ ਵਾਸਤੇ ਖੂਹ ਦੇ ਉੱਤੇ ਪਾਣੀ ਦੀ ਟੈਂਕੀ ਲੱਗੀ ਹੋਈ ਹੈ ਙਜਿਸ ਜਗ੍ਹਾ ਅੱਜ ਕੱਲ ਨਿਸ਼ਾਨ ਸਾਹਿਬ ਜੀ ਝੂਲ ਰਹੇ ਹਨ ਉਸ ਜਗ੍ਹਾ ਮਾਈ ਭਾਗਭਰੀ ਦਾ ਘਰ ਹੁੰਦਾ ਸੀ । ਨਿਸ਼ਾਨ ਸਾਹਿਬ ਜੀ ਦੇ ਪਾਸ ਹੀ ਪੱਛਮ ਦੀ ਤਰਫ ਤਿੰਨ ਕਰਮਾਂ ਦੇ ਫਾਸਲੇ ਤੇ ਇਹ ਖੂਹ ਹੈ ਜਿਸ ਜਗ੍ਹਾ ਗੁਰੂ ਜੀ ਨੇ ਬਰਛਾ ਮਾਰ ਕੇ ਜਲ ਕੱਢਿਆ ਸੀ ।ਮਾਤਾ ਜੀ ਨੂੰ ਗੁਰੂ ਜੀ ਨੇ ਪੁੱਛਿਆ ਕਿ ਮਾਤਾ ਜੀ ਹੋਰ ਕੀ ਕੁਝ ਚਾਹੁੰਦੇ ਹੋ ਤਾਂ ਮਾਤਾ ਜੀ ਨੇ ਕਿਹਾ ਕਿ ਗੁਰੂ ਜੀ ਆਪ ਦੇ ਚਰਨਾਂ ਵਿੱਚ ਨਿਵਾਸਾ ਚਾਹੁੰਦੀ ਹਾਂ । ਇਤਨਾ ਕਹਿ ਕੇ ਮਾਤਾ ਜੀ ਨੇ ਸਰੀਰ ਛੱਡ ਦਿੱਤਾ ਸੀ ਤੇ ਗੁਰੂ ਜੀ ਨੇ ਮਾਤਾ ਦਾ ਸਸਕਾਰ ਆਪਣੇ ਆਪ ਹੱਥੀ ਕੀਤਾ ਸੀ । ਨਿਸ਼ਾਨ ਸਾਹਿਬ ਦੇ ਤੇ ਖੂਹ ਦੇ ਪਾਸ ਅੰਗੀਠੇ ਵਾਲੀ ਜਗ੍ਹਾ ਹੈ ਜਿਸ ਜਗ੍ਹਾ ਗੁਰੂ ਜੀ ਨੇ ਆਪਣੇ ਹੱਥੀ ਮਾਈ ਭਾਗ ਭਰੀ ਦਾ ਸਸਕਾਰ ਕੀਤਾ ਸੀ। ਖੂਹ ਦੇ ਪਾਸ ਨਾਲ ਲੱਗਵਾਂ ਹੀ ਦੱਖਣ ਦੀ ਤਰਫ ਜੋ ਮਕਾਨ ਹੈ ਇਹਦੇ ਵਿੱਚ ਮਾਈ ਭਾਗ ਭਰੀ ਦੇ ਅੰਗੀਠੇ ਵਾਲੀ ਜਗ੍ਹਾ ਹੈ ਜਿਸ ਜਗ੍ਹਾ ਮਾਈ ਭਾਗ ਭਰੀ ਦਾ ਗੁਰੂ ਜੀ ਨੇ ਆਪਣੇ ਹੱਥੀ ਸਸਕਾਰ ਕੀਤਾ ਸੀ । ਪਾਸ ਹੀ ਗੁਰੂ ਜੀ ਦੀ ਬੈਠਕ ਦਾ ਥੜਾ ਸਾਹਿਬ ਜੀ ਹੈ ਜਿਸ ਜਗ੍ਹਾ ਗੁਰੂ ਜੀ ਨੇ ਬੈਠ ਕੇ ਮਾਤਾ ਜੀ ਦੇ ਸੰਸਕਾਰ ਕੀਤਾ ਸੀ ।ਗੁਰੂ ਜੀ ਥੜੇ ਦੇ ਉੱਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤਿੰਨ ਦੇਹਾਂ ਪ੍ਰਕਾਸ਼ ਹੁੰਦੀਆਂ ਹਨ। ਪਾਸ ਹੀ ਗੁਰੂ ਜੀ ਦੇ ਥੜੇ ਸਾਹਿਬ ਦੇ ਸੱਜੇ ਹੱਥ ਮਾਤਾ ਜੀ ਦੇ ਅੰਗੀਠੇ ਵਾਲੀ ਜਗ੍ਹਾ ਹੈ । ਇਹ ਅਗੀਠੇ ਵਾਲੀ ਜਗ੍ਹਾ ਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਿਰਾਜਮਾਨ ਰਹਿੰਦੀ ਹੈ । ਜਿਸ ਜਗ੍ਹਾ ਅੱਜ ਮਾਈ ਦਾ ਅੰਗੀਠਾ ਤੇ ਗੁਰੂ ਸਾਹਿਬ ਦਾ ਥੜਾ ਸਾਹਿਬ ਜੀ ਹੈ ਤੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਇਸ ਜਗ੍ਹਾ ਪਹਿਲੇ ਮਾਈ ਭਾਗ ਭਰੀ ਦਾ ਛੋਟਾ ਜਿਹਾ ਬਾਗ ਹੁੰਦਾ ਸੀ। ਗੁਰੂ ਜੀ ਦੇ ਅਸਥਾਨ ਨੂੰ ਜਹਾਂਗੀਰ ਬਾਦਸ਼ਾਹ ਨੇ ਪੰਜ ਪਿੰਡ ਲਗਾਏ ਸਨ ਤੇ ਸਿੰਘਾਂ ਦੇ ਰਾਜ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੇ ਤਿੰਨ ਪਿੰਡ ਲਗਾਏ ਸਨ ਜੋ ਕਿ ਗੁਰਦੁਆਰੇ ਨੂੰ ਸਾਰੇ ਅੱਠ ਪਿੰਡ ਹੋ ਗਏ ਸਨ । ਇਲਾਕਾ ਦਰੰਗ ਲੰਗੋਟ ਇਲਾਕੇ ਵਿੱਚ ਇਹ ਪਿੰਡ ਸਨ । ਇਹ ਇਲਾਕਾ ਅੱਜ ਕੱਲ ਸ਼ਹਿਰ ਸ਼੍ਰੀਨਗਰ ਤੋਂ ਪੱਛਮ ਦੀ ਤਰਫ 15 ਮੀਲ ਤੇ ਹੈ । ਇਹ ਸਾਰਾ ਇਲਾਕਾ ਹੀ ਗੁਰਦੁਆਰੇ ਨੂੰ ਸੀ । ਜਿਸ ਵਕਤ ਸ੍ਰੀਨਗਰ ਵਿੱਚ ਰਾਜਾ ਗੁਲਾਬ ਸਿੰਘ ਜੀ ਦੀ ਲੜਾਈ ਖਾਲਸੇ ਨਾਲ ਦੋ ਵਾਰ ਹੋਈ (ਜਿਨ੍ਹਾਂ ਥਾਵਾਂ ਤੇ ਅੱਜ ਕੱਲ ਸ਼ਹੀਦੀ ਗੁਰਦੁਆਰੇ ਪਏ ਹਨ) ਪਹਿਲੀ ਥਾਂ ਤੇ ਖਾਲਸੇ ਤੋਂ ਹਾਰ ਖਾ ਕੇ ਡੋਗਰੇ ਭੱਜ ਕੇ ਹਰੀ ਪਰਬਤ ਕੋਲ ਛੇਵੀ ਪਾਤਸ਼ਾਹੀ ਦੇ ਗੁਰਦੁਆਰੇ ਵਿਖੇ ਜਾ ਲੁਕੇ ਸਨ। ਉਨੀ ਦਿਨੀ ਹਰੀ ਪਰਬਤ ਪਾਸ ਕਾਠੀ ਦਰਵਾਜ਼ੇ ਵਾਲਾ ਛੇਵੇਂ ਗੁਰੂ ਜੀ ਦਾ ਗੁਰਦੁਆਰਾ ਬਹੁਤ ਵੱਡਾ ਤੇ ਕਿਲੇ ਵਰਗਾ ਹੁੰਦਾ ਸੀ ।ਉਨੀ ਦਿਨੀ ਛੇਵੇਂ ਪਾਤਸ਼ਾਹ ਹੀ ਗੁਰਦੁਆਰੇ ਦਾ ਮਹੰਤ ਭਾਈ ਦਇਆ ਸਿੰਘ ਜੀ ਸੀ । ਜਦ ਮਹੰਤ ਨੂੰ ਪਤਾ ਲੱਗਿਆ ਕਿ ਖਾਲਸੇ ਤੋਂ ਡੋਗਰੇ ਹਾਰ ਕੇ ਗੁਰਦੁਆਰੇ ਦੇ ਵਿੱਚ ਆ ਲੁਕੇ ਹਨ ਤਾਂ ਮਹੰਤ ਜੀ ਨੇ ਡੋਗਰਿਆਂ ਨੂੰ ਗੁਰਦੁਆਰੇ ਵਿੱਚ ਹੀ ਮਰਵਾ ਦਿੱਤਾ ਸੀ ।ਕੁਝ ਸਮਾਂ ਪੈਣ ਫਿਰ ਲੜਾਈ ਹੋਈ ਤਾਂ ਖਾਲਸਾ ਹਾਰ ਗਿਆ ਤੇ ਕਸ਼ਮੀਰ ਦੇ ਇਲਾਕੇ ਦਾ ਰਾਜਾ ਗੁਲਾਬ ਸਿੰਘ ਡੋਗਰਾ ਬਣਿਆ ਜੋ ਕਿ ਮਹਾਰਾਜਾ ਸ਼ੇਰ ਪੰਜਾਬ ਰਣਜੀਤ ਸਿੰਘ ਜੀ ਲਾਹੌਰ ਦਾ ਗੜਵਈਆ ਸੀ।ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਰਾਜਾ ਗੁਲਾਬ ਸਿੰਘ ਡੋਗਰਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਣੀ ਚੰਦ ਕੌਰ ਨਾਲ ਮਿਲ ਕੇ ਬੇਈਮਾਨੀ ਨਾਲ ਲਾਹੌਰ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਖਜ਼ਾਨਾ ਲੁੱਟ ਕੇ ਜੰਮੂ ਲੈ ਗਿਆ ਸੀ ਤੇ ਫਿਰ ਅੰਗ੍ਰੇਜ਼ਾਂ ਨਾਲ ਮਿਲ ਕੇ ਖਾਲਸੇ ਨੂੰ ਹਰਾਇਆ। ਜਿਸ ਵਕਤ ਖਾਲਸੇ ਨਾਲ ਅੰਗ੍ਰੇਜ਼ਾਂ ਦੀ ਅਖੀਰਲੀ ਲੜਾਈ ਹੋਈ ਤਾਂ ਖਾਲਸਾ ਜੀ ਨੂੰ ਬਰੂਦ ਦੀ ਜਗ੍ਹਾ ਸਰੋਂ ਮਿਲਣ ਦੇ ਕਾਰਨ ਖਾਲਸਾ ਹਾਰ ਖਾ ਗਿਆ।।ਜੋ ਇਹ ਸਰੋਂ ਖਾਲਸੇ ਨੂੰ ਮਿਲੀ ਸੀ ਇਹ ਸਭ ਰਾਣੀ ਚੰਦ ਕੌਰ ਤੇ ਰਾਜਾ ਗੁਲਾਬ ਸਿੰਘ ਜੀ ਸ਼ੈਤਾਨੀ ਸੀ ਜਿਸ ਕਰਕੇ ਖਾਲਸਾ ਹਾਰ ਗਿਆ ਸੀ ਤਾਂ ਅੰਗ੍ਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਕਿਹਾ ਕਿ ਅਸੀਂ ਇਸ ਲੜਾਈ ਦਾ ਇਵਜ਼ਾਨਾ ਤਿੰਨ ਕਰੋੜ ਰੁਪਏ ਭਰਨਾ ਪਵੇਗਾ। ਉਸ ਵਕਤ ਲਾਹੌਰ ਦੇ ਖਾਲਸੇ ਦੇ ਖਜ਼ਾਨੇ ਵਿੱਚ ਇਤਨੇ ਰੁਪਏ ਕਿੱਥੇ ਸੀ ਕਿਉਂਕਿ ਸਾਰਾ ਖਜ਼ਾਨਾ ਤਾਂ ਬੇਈਮਾਨੀ ਨਾਲ ਰਾਜਾ ਗੁਲਾਬ ਸਿੰਘ ਡੋਗਰਾ ਜੰਮੂ ਲੈ ਵੜਿਆ ਸੀ ਤਾਂ ਖਾਲਸੇ ਨੇ ਅੰਗ੍ਰੇਜ਼ ਟੁੰਡੀ ਲਾਟ ਸਾਹਿਬ ਨੂੰ ਕਿਹਾ ਕਿ ਸਾਡੇ ਪਾਸ ਤਿੰਨ ਕਰੋੜ ਰੁਪਏ ਨਹੀਂ ਤਾਂ ਉਸ ਵਕਤ ਰਾਜਾ ਗੁਲਾਬ ਸਿੰਘ ਨੇ ਅੰਗ੍ਰੇਜ਼ਾਂ ਨੂੰ ਕਿਹਾ ਕਿ ਇਹ ਤਿੰਨ ਕਰੋੜ ਮੈਂ ਦਿੰਦਾ ਹਾਂ ਮੈਨੂੰ ਆਪ ਕਸ਼ਮੀਰ ਦਾ ਪਹਾੜੀ ਇਲਾਕਾ ਲਿਖ ਦੇਵੋ। ਅੰਗ੍ਰੇਜ਼ਾਂ ਨੂੰ ਕੀ ਪਤਾ ਸੀ ਕਿ ਇਹ ਕਸ਼ਮੀਰ ਦਾ ਇਲਾਕਾ ਐਸਾ ਹੈ ਜਿਸ ਨੂੰ ਅੱਜ ਕੱਲ ਸਰਕਾਰ ਲੈਣ ਲਈ ਯੁੱਧ ਕਰ ਰਹੀ ਹੈ ਤਾਂ ਉਸ ਵਕਤ ਰਾਜਾ ਗੁਲਾਬ ਸਿੰਘ ਨੇ ਇੱਕ ਕਰੋੜ ਰੁਪਏ ਦੇ ਕੇ ਅੰਗ੍ਰੇਜ਼ਾਂ ਤੋਂ ਪਟਾ ਲਿਖਵਾ ਕੇ ਕਸ਼ਮੀਰ ਦੇ ਇਲਾਕੇ ਦਾ ਰਾਜਾ ਬਣ ਗਿਆ। ਖਾਲਸੇ ਦੇ ਸੂਬੇ ਸ਼ੇਖ ਮਹਾਮਦੀਨ ਤੇ ਖਾਲਸੇ ਨਾਲ ਯੁੱਧ ਕੀਤਾ ਸੀ ਜੋ ਕਿ ਪਿੱਛੇ ਦੀ ਮਦਦ ਨ ਮਦਦ ਨਾ ਮਿਲਣ ਕਾਰਨ ਕਸ਼ਮੀਰ ਸ਼ੇਖ ਮਾਮਦੀਨ ਤੇ ਖਾਲਸੇ ਨੂੰ ਹਾਰ ਹੋਈ ਸੀ ਜਦ ਰਾਜਾ ਗੁਲਾਬ ਸਿੰਘ ਡੋਗਰੇ ਦਾ ਰਾਜ ਕਸ਼ਮੀਰ ਵਿਖੇ ਹੋਇਆ ਤਾਂ ਆਪਣੇ ਭਰਾ ਨੂੰ ਡੋਗਰਿਆਂ ਦਾ ਬਦਲਾ ਲੈਣ ਦੇ ਖਾਤਰ ਭਾਈ ਦਿਆ ਸਿੰਘ ਜੀ ਨੂੰ ਤੇ ਜੋ ਛੇਵੇਂ ਪਾਤਸ਼ਾਹੀ ਦੇ ਕਾਠੀ ਦਰਵਾਜ਼ੇ ਵਾਲੇ ਗੁਰਦੁਆਰੇ ਦੇ ਮਹੰਤ ਸਨ, ਜਿਨਾਂ ਨੇ ਡੋਗਰੇ ਮਾਰੇ ਸਨ ਤਾਂ ਮਹੰਤ ਜੀ ਨੂੰ ਡੋਗਰਿਆਂ ਦੇ ਅਪਰਾਧ ਦੇ ਕਾਰਨ ਕੈਦ ਕਰਕੇ ਜੰਮੂ ਦੀ ਜੇਲ ਵਿੱਚ ਸੁੱਟ ਦਿੱਤਾ ਸੀ ਜੋ ਕਿ ਜੇਲ ਵਿੱਚ ਹੀ ਮਰ ਗਏ ਸਨ। ਰਾਜਾ ਗੁਲਾਬ ਸਿੰਘ ਡੋਗਰੇ ਨੇ ਛੇਵੇਂ ਗੁਰੂ ਜੀ ਦਾ ਗੁਰਦੁਆਰਾ ਮੁਸਲਮਾਨਾਂ ਤੋਂ ਢਹਾ ਦਿੱਤਾ ਸੀ ਤੇ ਜੋ ਗੁਰਦੁਆਰੇ ਨੂੰ ਅੱਠ ਪਿੰਡ ਸਨ ਉਹ ਜਬਤ ਕਰ ਲਏ ਸਨ ਜੋ ਅੱਜ ਤੱਕ ਅੱਠ ਪਿੰਡ ਰਿਆਸਤ ਦੇ ਕਬਜ਼ੇ ਵਿੱਚ ਹੀ ਹਨ । ਇਹ ਛੇਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਜੋ ਰਾਜਾ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਰਣਬੀਰ ਸਿੰਘ ਡੋਗਰੇ ਦੇ ਵਕਤ ਸੰਗਤ ਨੇ ਦੁਬਾਰਾ ਪਵਾਇਆ ਸੀ ਤੇ ਅੱਜ ਦੇਖਣ ਵਿੱਚ ਨਜ਼ਰ ਆਉਂਦਾ ਹੈ । ਰਾਜਾ ਰਣਬੀਰ ਸਿੰਘ ਜੀ ਡੋਗਰੇ ਦੇ ਸਪੁੱਤਰ ਰਾਜਾ ਪ੍ਰਤਾਪ ਸਿੰਘ ਡੋਗਰੇ ਨੇ ਅੱਠਾਂ ਪਿੰਡਾਂਙ ਦੀ ਬਜਾਏ ਗੁਰਦੁਆਰੇ ਨੂੰ ਸਲਾਨਾ ਜਗੀਰ ਰੁਪਆ ਲਗਾਈ ਸੀ ਜੋ ਕਿ ਅੱਜ ਤੱਕ ਅੱਠ ਪਿੰਡਾਂ ਦੀ ਬਜਾਏ ਜਗੀਰ ਸਲਾਨਾ ਗੁਰਦੁਆਰੇ ਨੂੰ ਮਿਲਦੀ ਹੈ। ਰਾਜਾ ਪ੍ਰਤਾਪ ਸਿੰਘ ਜੀ ਦਾ ਸਪੁੱਤਰ ਰਾਜਾ ਹਰੀ ਸਿੰਘ ਜੀ ਡੋਗਰਾ ਸੀ ਇਹ ਚੌਥੀ ਪੀੜੀ ਹੈ। ਤਿੰਨ ਪੀੜੀਆਂ ਦੇ ਰਾਜਿਆਂ ਦੇ ਤਾਂ ਕੇਸ ਤੇ ਦਾੜੀ ਸਨ ਤੇ ਆਪਣੇ ਹਿੰਦੂ ਧਰਮ ਵਿੱਚ ਪੱਕੇ ਸਨ ਪਰ ਚੌਥੀ ਪੀੜੀ ਰਾਜਾ ਹਰੀ ਸਿੰਘ ਅਤੇ ਪੰਜਵੀਂ ਪੀੜ੍ਹੀ ਰਾਜਾ ਕਰਨ ਸਿੰਘ ਹਨ ਜਿਨ੍ਹਾਂ ਕੇਸ ਦਾੜ੍ਹੀ ਨਹੀਨ ਰੱਖੇ ਤੇ ਅੰਗਰੇਜ਼ੀ ਪਹਿਰਾਵਾ ਤੇ ਖਾਣਾ ਖਾਂਦੇ ਹਨ ਙ ਛੇਵੇਂ ਪਾਤਸ਼ਾਹੀ ਗੁਰਦੁਆਰੇ ਵੱਡਾ ਦੀਵਾਨ ਲੱਗਦਾ ਹੈਙ ਅੱਜ ਕੱਲ ਗੁਰਦੁਆਰੇ ਦਾ ਮਹੰਤ ਬੁੱਢਾ ਸਿੰਘ ਜੀ ਹੈ ਇਹ ਮਾਈ ਭਾਗ ਭਰੀ ਜੀ ਦੇ ਸਪੁੱਤਰ ਸੇਵਾ ਸਿੰਘ ਜੀ ਸੇਵਾ ਦਾਸ ਜੀ ਦੀ ਔਲਾਦ ਵਿੱਚੋਂ ਹੈਙ ਇਸ ਜਗਹਾ ਗੁਰੂ ਜੀ 17 ਦਿਨ ਠਹਿਰੇ ਸਨ ਤੇ ਆਏ ਪਿੰਡ ਸ਼ਾਦੀ ਮਲਕ ਨੂੰ ਸਨ ਜੋ ਕਿ ਦੱਖਣੀ ਤਰਫ ਗੁਰਦੁਆਰਾ ਤੋਂ 23 ਮੀਲ ਤੇ ਹੈ ਤੇ ਇਸ ਜਗ੍ਹਾ ਤੋਂ ਸ਼ਹਿਰ ਮਟਨ ਨੂੰ ਗਏ ਸਨ ਜੋ ਕਿ ਪੱਛਮ ਦੀ ਤਰਫ 17 ਮੀਲ ਤੇ ਹੈ ਇਸ ਜਗ੍ਹਾ ਛੇਵੇਂ ਗੁਰੂ ਗੁਰੂ ਜੀ ਕਾਠੀ ਸਾਹਿਬ ਗੁਰਦੁਆਰਾ ਵਾਪਿਸ ਆਏ ਸਨ ਙ ਇਸ ਜਗ੍ਹਾ ਦਾ ਨਾਮ ਪਹਿਲਾਂ ਪਿੰਡ ਮਲੱਖਾ ਹੁੰਦਾ ਸੀ ਫਿਰ ਰੈਨਾਵਾੜੀ ਮਸ਼ਹੂਰ ਹੋਇਆ ਤੇ ਅੱਜ ਕੱਲ ਕਾਠੀ ਦਰਵਾਜ਼ੇ ਦੇ ਨਾਮ ਨਾਲ ਮਸ਼ਹੂਰ ਹੈ ਸਾਰਾ ਡਾਕਖਾਨਾ ਤਹਿਸੀਲ ਜਿਲਾ ਸ੍ਰੀਨਗਰ ਹੈ। ਗੁਰਦੁਆਰੇ ਵਿੱਚ ਇੱਕ ਆਇਤਾਕਾਰ ਹਾਲ ਹੈ ਜਿਸ ਦੇ ਵਿਚਕਾਰ ਪਾਵਨ ਅਸਥਾਨ ਅਤੇ ਸਾਹਮਣੇ ਇੱਕ ਵਿਸ਼ਾਲ ਛੱਤ ਹੈ। ਕਿਹਾ ਜਾਂਦਾ ਹੈ ਕਿ ਨੇੜੇ ਹੀ ਇੱਕ ਪੁਰਾਣਾ ਖੂਹ ਗੁਰੂ ਹਰਗੋਬਿੰਦ ਸਿੰਘ ਜੀ ਦੇ ਹੁਕਮ 'ਤੇ ਪੁੱਟਿਆ ਗਿਆ ਸੀ। ਹਾਲ ਹੀ ਵਿੱਚ ਇੱਕ ਵੱਡੀ ਗੁਰਦੁਆਰਾ ਇਮਾਰਤ ਬਣਾਈ ਗਈ ਹੈ। ਲੰਗਰ ਅਤੇ ਰਿਹਾਇਸ਼ ਇੱਥੇ 24 ਘੰਟੇ ਉਪਲਬਧ ਹੈ। ਯਾਤਰਾ ਨੂੰ ਦਰਸਾਉਣ ਲਈ, ਹਰ ਸਾਲ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਉਤਸਵ 'ਤੇ ਜੰਮੂ ਅਤੇ ਕਸ਼ਮੀਰ ਸਰਕਾਰ ਦੁਆਰਾ ਜਨਤਕ ਛੁੱਟੀ ਹੁੰਦੀ ਹੈ। ਪੰਜਾਬ ਤੋਂ ਬਾਹਰ, ਜੰਮੂ-ਕਸ਼ਮੀਰ ਇਕਲੌਤਾ ਰਾਜ ਹੈ ਜਿੱਥੇ 6ਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਉਤਸਵ 'ਤੇ ਗਜ਼ਟਿਡ ਸਰਕਾਰੀ ਛੁੱਟੀ ਹੁੰਦੀ ਹੈ।[/JUSTIFY] [/QUOTE]
Insert quotes…
Verification
Post reply
Discussions
New to Sikhism
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top