ਸਮਿਆਂ ਦੀ ਉਡਾਰੀ ਚਾਲੂ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਮਿਆਂ ਦੀ ਉਡਾਰੀ ਚਾਲੂ ਹੈ, ਇਸ ਨੂੰ ਤਾਂ ਪਕੜਨਾ ਵਸ ਨਹੀਂ ।
ਭਾਰੀ ਯੁੱਧ ਦੁਨੀਆਦਾਰੀ ਦਾ, ਇਸ ਸੰਗ ਤਾਂ ਲੜਨਾ ਵਸ ਨਹੀਂ ।
ਜੋ ਸਮਿਆਂ ਦੇ ਸੰਗ ਚਲਦਾ ਹੈ, ਜੀਵਨ ਵਿੱਚ ਸੌਖਾ ਰਹਿੰਦਾ ਹੈ,
ਸਮਿਆਂ ਦੀ ਤਾਕਤ ਬਹੁਤ ਬੜੀ, ਇਸ ਅੱਗੇ ਡਟਣਾ ਵਸ ਨਹੀਂ ।
ਜਦ ਰੱਬ ਦੀਆਂ ਪੈਂਦੀਆਂ ਮਾਰਾਂ ਨੇ, ਕੋਈ ਆਉਂਦੀ ਨਾ...