☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Hard Talk
The Falsehood Of Damdami Taksal-Translated
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

Its NOT RIGHT to differentiate between SIKH and Khalsa...a SIKH is a Khalsa or he is NOT a Sikh...

1699 vaisakhi Day..Guru Ji called up FIVE HEADS...there was NO NEED to state a condition such as LONG HAIR...kesh etc...becasue ALL Fve already had those.

History tells us that after the First Five..about 80,000 more took Pahul ...Now question is were all these 80,000 also already having the FIVE K's or not ?? What Logistics are involved in ordering 80k kirpans, 80k kacheras etc for these new amrtidharees ?? and how fast ?? and how was the number arrived at if in advance preparations ?? Obvioulsy all already used to having the Five Ks !!

A SIKH is one eho has a GURU..no one can be WITHOUT a GURU and call himslef a SIKH..The Firts Five had GURU GOBIND SINGH ji as the SOLE GURU who prepared the Pahul...and Today we have SGGS as the SOLE GURU and Pahul is prepared under the ageis of this GURU ONLY.

The Pakhandi & patit"sikhs" should ponder

ਵਰਿੰਦਰ ਸਿੰਘ ਗੋਲਡੀ

ਚਰਣ ਪਾਹੁਲ ਤੋਂ ਖੰਡੇ ਦੀ ਪਾਹੁਲ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਅਜ 95% ਤੋਂ ਉਪਰ ਸਿੱਖ ਬਿਨਾਂ ਪਾਹੁਲ ਹਨ। ਬੇਸ਼ਕ, ਬਿਨਾਂ ਪਾਹੁਲ ਇਸ ਵੱਡੀ ਗਿਣਤੀ `ਚ ਕੁੱਝ ਅਜੇਹੇ ਜੀਵਨ ਵਾਲੇ ਵੀ ਹਨ ਜਿਨ੍ਹਾਂ ਦੀਆਂ ਨਜ਼ਰਾਂ `ਚ ਖੰਡੇ ਦੀ ਪਾਹੁਲ (ਅੰਮ੍ਰਿਤ) ਇੱਕ ਬਹੁਤ ਵੱਡਾ ਹਊਆ ਬਣਿਆ ਪਿਆ ਹੈ। ਅਜੇਹੀਆਂ ਸੰਗਤਾਂ ਦੇ ਮਨਾਂ `ਚ ਇਹ ਗਲ ਘਰ ਕਰ ਗਈ ਦੀ ਹੈ ਕਿ ‘ਅੰਮ੍ਰਿਤ ਬੜੀ ਉੱਤਮ ਵਸਤੂ ਹੈ, ਛਕਿਆ ਤਾਂ ਸਾਡੇ ਤੋਂ ਬੇਅਦਬੀ ਹੋ ਜਾਵੇਗੀ’। ਪਾਹੁਲ ਦਾ ਸਤਿਕਾਰ ਕਰਦੇ-ਕਰਦੇ ਉਹ ਅਜ ਪਾਹੁਲ ਤੋਂ ਹੀ ਟੁੱਟੇ ਪਏ ਹਨ।

ਅਜ ਕੌਮ ਦਾ 95% ਤੋਂ ਵੱਧ ਹਿੱਸਾ ਬਿਨਾਂ ਖੰਡੇ ਦੀ ਪਾਹੁਲ (ਬੇਅੰਮ੍ਰਿਤੀਆ) ਬੈਠਾ ਹੈ ਅਤੇ ਅਪਣੇ ਆਪ ਨੂੰ ਸਿੱਖ ਹੀ ਅਖਵਾ ਰਿਹਾ ਹੈ। ਜਦਕਿ ਸੱਚਾਈ ਇਹ ਕਿ ਪਾਹੁਲ ਲਏ ਬਿਨਾਂ, ‘ਸਿੱਖ ਰਹਿਤ ਮਰਿਆਦਾ-1945’ ਮੁਤਾਬਕ, ਸਿੱਖ ਨੂੰ ਅਨੰਦ ਕਾਰਜ ਦਾ ਵੀ ਹੱਕ ਨਹੀਂ। ਠੀਕ ਹੈ, ਇਸ `ਚ ਗੁਰੂ ਕੀਆਂ ਸੰਗਤਾਂ ਦਾ ਕਸੂਰ ਘੱਟ ਅਤੇ ਲੰਮੇ ਸਮੇਂ ਤੋਂ ਅਨ-ਅਧਿਕਾਰੀ ਪ੍ਰਚਾਰਕਾਂ ਰਾਹੀਂ ਇਸ ਬਾਰੇ ਕੀਤੇ ਗਲਤ ਪ੍ਰਚਾਰ, ਮੌਜੂਦਾ ਚੋਣਾਂ ਦੇ ਢੰਗ ਨਾਲ ਆ ਰਹੇ ਬਹੁਤੇ ਅਨ-ਅਧਿਕਾਰੀ ਪ੍ਰਬੰਧਕਾ `ਤੇ ਇਤਿਹਾਸਕ ਮਿਲਾਵਟਾਂ ਦਾ ਦੋਸ਼ ਹੈ। ਪਰ ਇਸ `ਚ ਵੱਡਾ ਦੋਸ਼, ਇਸ ਗਲਤ ਪ੍ਰਚਾਰ ਦਾ ਹੈ ਕਿ ਵਿਸਾਖੀ ਸੰਨ 1999 ਤੀਕ ਸਿੱਖ ਹੋਣਾ ਕੇਵਲ ਸ਼ਰਧਾ ਅਤੇ ਵਿਸ਼ਵਾਸ ਦਾ ਹੀ ਵਿਸ਼ਾ ਸੀ, ਉਸ ਸਮੇਂ ਤੀਕ ਸਿੱਖ ਹੋਣ ਲਈ ਕਿਸੇ ਸੰਕਲਪ, ਪ੍ਰਣ ਜਾਂ ਗੁਰੂ ਨਾਲ ਕਿਸੇ ਪ੍ਰਕਾਰ ਦਾ ਕੋਈ ਵਾਇਦਾ ਨਹੀਂ ਸੀ ਕਰਨਾ ਪੈਂਦਾ।

ਅਜੋਕੇ ਗੁਰੂਡੰਮ ਅਤੇ ਗੁਰਬਾਣੀ ਗੁਰੂ- ਇਸ `ਚ ਦੋ ਰਾਵਾਂ ਨਹੀਂ ਕਿ ਗੁਰਬਾਣੀ ਮੂਲ ਰੂਪ `ਚ ਸਾਰੇ ਸੰਸਾਰ ਦਾ ਗੁਰੂ ਹੈ। ਇਹ ਵੀ ਕੁੱਦਰਤੀ ਸੱਚਾਈ ਹੈ ਕਿ ਕਿਸੇ ਵੀ ਜੀਵਨ ਰਾਹ ਤੇ ਚਲਣ ਲਈ, ਪਹਿਲਾਂ ਉਸ ਕੰਮ ਲਈ ਅਪਣੇ ਮਨ ਨੂੰ ਦ੍ਰਿੜ ਕਰਨਾ ਪੈਂਦਾ ਹੈ। ਇਸੇ ਆਧਾਰ ਤੇ ਹਰੇਕ ਕਾਰਜ ਦੇ ਅਰੰਭ ਲਈ ਗੁਰੂ ਦੀਖਿਆ ਦਾ ਨੀਯਮ ਵੀ ਭਾਰਤ ਦੇ ਇਤਿਹਾਸ `ਚ ਪੁਰਾਤਨ ਸਮੇਂ ਤੋਂ ਚਲਿਆ ਆ ਰਿਹਾ ਹੈ। ਇਥੋਂ ਤੀਕ ਕਿ ਅਜੋਕੇ ਪਖੰਡੀ ਤੇ ਡੰਮੀ ਗੁਰੂਆਂ ਵਲ ਦੇਖੋ! ਨਾਮ ਦੇਣ ਦਾ ਢੋਂਗ ਕਰਚ ਦਾ ਜਾਂ ਕੋਈ ਦੂਜਾ ਢੰਗ ਉਨ੍ਹਾਂ ਨੇ ਵੀ ਘੜਿਆ ਹੁੰਦਾ ਹੈ। ਜਿਸਦਾ ਨਤੀਜਾ ਉਨ੍ਹਾ ਦੇ ਜਾਲ `ਚ ਇੱਕ ਵਾਰੀ ਫਸ ਚੁਕਾ ਬੰਦਾ ਪਰਤ ਕੇ ਇਧਰ ਓਧਰ ਨਹੀਂ ਜਾ ਸਕਦਾ। ਇਥੋਂ ਤੀਕ ਕਿ ਉਨ੍ਹਾਂ ਕੋਲੋ ਇਹ ਪ੍ਰਣ ਵੀ ਲਏ ਜਾ ਰਹੇ ਹੁੰਦੇ ਹਨ ਕਿ ਸਾਡੇ ਡੇਰੇ ਤੇ ਆਉਣ ਤੋਂ ਬਾਦ ਤੁਸੀਂ ਕਿਸੇ ਗੁਰਦੁਆਰੇ ਵੀ ਨਹੀਂ ਜਾਵੋਗੇ।

ਮੈਂਨੂੰ ਯਾਦ ਏ, ਜਦੋਂ ਇੱਕ ਮਾਤਾ ਨੇ ਅਪਣੇ ਕਿਸੇ ਸੰਬੰਧੀ ਨੂੰ ਗੁਰਦੁਆਰੇ ਅੰਦਰੋਂ ਬੁਲਾਉਣ ਲਈ ਦਾਸ ਨੂੰ ਕਿਹਾ “ਵੀਰ! ਫਲਾਂ ਬੰਦੇ ਨੂੰ ਅੰਦਰੋਂ ਬੁਲਾ ਦੇਵੋ” ਦਾਸ ਦੇ ਪੁਛ ਕਰਨ ਤੇ ਕਿ ਮਾਈ ਤੁਸੀਂ ਆਪ ਅੰਦਰ ਜਾਕੇ ਕਿਉਂ ਨਹੀਂ ਬੁਲਾ ਲਿਆਉਦੇ। ਹੱਠ ਕਰਨ ਤੋਂ ਬਾਦ ਮਾਈ ਦਾ ਉਤਰ ਸੀ “ਮੈਂ … ਗੁਰੂ ਤੋਂ ਨਾਮ ਲਿਆ ਹੈ ਅਤੇ ਉਸਨੇ ਪੱਕਾ ਕੀਤਾ ਹੈ ਕਿ ਅਜ ਤੋਂ ਬਾਦ ਤੂੰ ਹੋਰ ਕਿੱਧਰੇ ਗੁਰਦੁਆਰੇ, ਮੰਦਿਰ ਆਦਿ ਨਹੀਂ ਜਾਣਾ। ਨਹੀਂ ਤਾਂ ਤੇਰੇ ……. . ਹੋ ਜਾਵੇਗਾ. . ਉਹ ਹੋ ਜਾਵੇਗਾ ਆਦਿ। ਇਸ ਲਈ ਪਹਿਲਾਂ ਤਾਂ ਜਾਂਦੀ ਸੀ ਪਰ ਹੁਣ ਗੁਰਦੁਆਰੇ ਅੰਦਰ ਨਹੀਂ ਜਾ ਸਕਦੀ” ਦੂਜੇ ਪਾਸੇ ਅਸੀਂ ਹਾਂ ਕਿ ਸ਼ਰੇਆਮ ਕਹੀ ਫ਼ਿਰਦੇ ਹਾਂ ‘ਸਾਰੇ ਸੰਸਾਰ ਦੇ ਗੁਰੂ-ਜੀਵਨ ਦਾਤੇ ਗੁਰਬਾਣੀ ਨੂੰ ਗੁਰੂ ਧਾਰਣ ਕਰਣ ਲਈ ਲਗਾਤਾਰ 230 ਵਰ੍ਹੇ ਤੀਕ, ਮਨੁੱਖ ਦੇ ਮੰਨ ਨੂੰ ਦ੍ਰਿੜ ਕਰਣ ਦਾ ਕੋਈ ਨੀਯਮ ਹੀ ਨਹੀਂ ਸੀ, ਕੇਵਲ ਸ਼ਰਧਾ `ਤੇ ਵਿਸ਼ਵਾਸ ਦਾ ਹੀ ਵਿਸ਼ਾ ਸੀ।

ਇਸੇ ਦਾ ਨਤੀਜਾ ਹਨ, ਅਜ ਸੰਗਤਾਂ ਦੇ ਅਜੇਹੇ ਸੁਆਲ- 1. ਜੇਕਰ ਅਸੀਂ ਕੇਸਾਧਾਰੀ ਹੋਏ ਵਿਸਾਖੀ 1699 ਨੂੰ, ਪਹਿਲਾਂ 230 ਸਾਲ ਕੇਸਾਂ ਬਿਨਾਂ ਸਾਰੇ ਹੀ ਸਿੱਖ ਸਨ ਤਾਂ ਹੁਣ ਕਿਉਂ ਨਹੀਂ ਹੋ ਸਕਦੇ? 2. ਅੰਮ੍ਰਿਤ ਛੱਕਣ ਦਾ ਨੀਯਮ ਤਾਂ ਕਲਗੀਧਰ ਜੀ ਨੇ ਦਿਤਾ ਸੰਨ 1699 ਦੀ ਵਿਸਾਖੀ ਨੂੰ, ਜੇਕਰ ਇਸਤੋਂ ਪਹਿਲਾਂ ਅੰਮ੍ਰਿਤ ਛੱਕੇ ਬਿਨਾਂ ਸਾਰੇ ਸਿੱਖ ਸਨ ਤਾਂ ਅਜ ਕਿਉਂ ਨਹੀਂ? 3. ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ 1699 ਵਾਲੇ ਦਿਨ ਅੰਮ੍ਰਿਤ ਛੱਕਾਕੇ ਸਿੱਖਾਂ ਨੂੰ ਖਾਲਸੇ ਸਜਾਇਆ। ਮਤਲਬ ਇਹ-ਅੰਮ੍ਰਿਤ ਛੱਕੇ ਬਿਨਾਂ ਅਸੀਂ ਸਿੱਖ ਤਾਂ ਹਾਂ, ਕੇਵਲ ਖਾਲਸੇ ਜਾਂ ਗੁਰੂ ਵਾਲੇ ਨਹੀਂ ਹਾਂ, ਇਸ ਲਈ ਜਦੋਂ ਇੱਛਾ ਹੋਵੇਗੀ ਖਾਲਸੇ ਸੱਜ ਜਾਵਾਂਗੇ, ਗੁਰੂ ਵਾਲੇ ਬਣ ਜਾਵਾਂਗੇ। (ਜਦਕਿ ਸਿੱਖ ਦਾ ਮੱਤਲਬ ਹੀ ਇਹੀ ਹੈ ਕਿ ਉਹ ਗੁਰੂ ਵਾਲਾ ਹੈ ਅਤੇ ਨਿਗੁਰਾ ਸਿੱਖ ਨਹੀਂ ਹੁੰਦਾ)। 4. ਖਾਲਸਾ ਸਜਨਾ ਹੋਵੇਗਾ ਤਾਂ ਅੰਮ੍ਰਿਤ ਛੱਕ ਲਵਾਂਗੇ, ਸਾਡਾ ਕੰਮ ਤਾਂ ਇਸੇਤਰ੍ਹਾਂ ਚਲ ਜਾਂਦਾ ਹੈ ਸਾਨੂੰ ਅਜੇ ‘ਅੰਮ੍ਰਿਤ ਛੱਕਣ’ ਦੀ ਲੋੜ ਨਹੀਂ। 5. ਨਿਤੱਨੇਮ ਤਾਂ ਅੰਮ੍ਰਿਤ ਛੱਕਣ ਤੋਂ ਬਾਦ ਹੀ ਜ਼ਰੂਰੀ ਹੈ ਅਸਾਂ ਅਜੇ ਕਿਹੜਾ ਅੰਮ੍ਰਿਤ ਛੱਕਿਆ ਹੈ। ਸਾਡੇ ਵਾਸਤੇ ਨਿੱਤਨੇਮ ਜ਼ਰੂਰੀ ਨਹੀਂ। 6. ਜਦੋਂ ਅੰਮ੍ਰਿਤ ਛਕਾਂਗੇ, ਸ਼ਰਾਬ ਪੀਣੀ ਛੱਡ ਦੇਵਾਂਗੇ ਅਜੇ ਸਾਨੂੰ ਸਭ ਖੁੱਲ ਹੈ, ਸਿੱਖ ਤਾਂ ਅਸੀਂ ਹਾਂ ਹੀ। 7. ਅੰਮ੍ਰਿਤ ਛੱਕਣਾ ਜ਼ਰੂਰੀ ਤੇ ਹੈ ਨਹੀਂ, ਇਹ ਤਾਂ ਮੰਨ ਮੰਨਣ ਦੀ ਗਲ ਹੈ। ਜਦੋਂ ਸਾਡਾ ਮੰਨ ਮੰਨੇਗਾ ਛੱਕ ਲਵਾਂਗੇ, ਕੋਈ ਮਜਬੂਰੀ ਤਾਂ ਹੈ ਨਹੀਂ। 8. ਸਿੱਖ ਧਰਮ ਤਾਂ ਗੁਰੂ ਨਾਨਕ ਸਾਹਿਬ ਤੋ ਚਲਦਾ ਆ ਰਿਹਾ ਹੈ। ਵਿਸਾਖੀ 1699 ਨੂੰ ਦਸਮੇਸ਼ ਜੀ ਨੇ ਕਿੱਧਰੇ ਇਹ ਤਾਂ ਕਿਹਾ ਨਹੀਂ ਕਿ ਸਾਰੇ ਅੰਮ੍ਰਿਤ ਛੱਕਣ। ਜਿਨ੍ਹਾਂ ਦੀ ਇੱਛਾ ਸੀ ‘ਅੰਮ੍ਰਿਤ’ ਛੱਕਕੇ ‘ਖਾਲਸਾ’ ਸਜ ਗਏ। ਬਾਕੀ ਤਾਂ ਸਾਰੇ ਸਿੱਖ ਹੀ ਸਨ ਅਤੇ ਅਜ ਵੀ ਹਨ। ਇਤਿਆਦਿ।

ਇਹੀ ਨਹੀਂ ਇਸਤੋਂ ਵੀ ਨੀਵੀਂ ਪੱਧਰ ਦੇ ਹੋਰ ਅਨੇਕਾਂ ਸੁਆਲ, ਢੁੱਚਰਾਂ ਅਤੇ ਸ਼ੰਕੇ ਭਰੇ ਪਏ ਹਨ, ਕੇਵਲ ਪੰਥ ਦੀ ਪਨੀਰੀ ਅੰਦਰ ਹੀ ਨਹੀਂ, ਬਲਕਿ ਵੱਡਿਆਂ ਅੰਦਰ ਵੀ। ਇਥੋਂ ਤੀਕ ਕਹਿੰਦੇ ਸੁਣੇ ਜਾਂਦੇ ਹਨ ਨਾਵਾਂ ਨਾਲ ‘ਸਿੰਘ ਜਾਂ ਕੌਰ’ ਤਾਂ ਅੰਮ੍ਰਿਤ ਛੱਕਣ ਤੋਂ ਬਾਦ ਜ਼ਰੂਰੀ ਹੈ ਪਹਿਲਾਂ ਨਹੀਂ। ਇਸ ਸਾਰੇ ਦਾ ਮੂਲ ਕਾਰਣ ਹੈ ਸਾਡੀ ਅਪਣੇ ਇਤਿਹਾਸ ਬਾਰੇ ਲਾਪਰਵਾਹੀ ਅਤੇ ਦੂਜਿਆਂ ਰਾਹੀਂ ਮਿਲਾਵਟਾਂ, ਜਿਨ੍ਹਾਂ ਨੂੰ ਅਸੀਂ ਬਿਨਾਂ ਘੋਖੇ ਆਪ ਵੀ ਹਵਾ ਦੇ ਰਹੇ ਹਾਂ। ਇਹੀ ਵੱਡਾ ਕਾਰਣ ਸੀ ਵਿਸਾਖੀ 1999 ਦੀ ਤਿੰਨ ਸੌ ਸਾਲਾ ਸ਼ਤਾਬਦੀ ਵੀ ਕੁੱਝ ਦੇਣ ਦੀ ਬਜਾਏ ਸਾਨੂੰ ਘਟੋ-ਘਟ ਸੌ ਸਾਲ ਪਿਛੇ ਸੁੱਟ ਗਈ, ਇਸਦਾ ਲਾਭ ਸਿੱਖਾਂ ਨੇ ਨਹੀਂ, ਬਲਕਿ ਵਿਰੋਧੀਆਂ ਨੇ ਲਿਆ।

ਗੁਰਬਾਣੀ ਦੇ ਚਰਣਾਂ ਨਾਲ ਜੋੜਣਾ, ਪਹਿਲੇ ਜਾਮੇ ਤੋਂ- ਜਗਿਆਸੂ ਨੂੰ ਗੁਰਬਾਣੀ ਦੇ ਚਰਣਾ ਨਾਲ ਜੋੜਣ ਦਾ ਨੀਯਮ ਪਹਿਲੇ ਪਾਤਸ਼ਾਹ ਤੋਂ ਹੀ ਚਲਦਾ ਆ ਰਿਹਾ ਹੈ। ਜਿਉਂ ਜਿਉਂ ਗੁਰਬਾਣੀ ਦੀ ਗਹਿਰਾਈ `ਚ ਜਾਵੋ ਤਾਂ ਚਰਣ ਧੋ ਕੇ ਪਿਆਉਣ ਵਾਲਾ ਪੁਰਾਤਨ Non-Hygenic ਢੰਗ ਸਾਬਤ ਨਹੀਂ ਹੁੰਦਾ। ਵੱਧ ਤੋਂ ਵੱਧ ਇਹ ਹੋ ਸਕਦਾ ਹੈ ਕਿ ਗੁਰਦੇਵ ਅਮੁਕੇ ਬਰਤਨ ਨੂੰ ਚਰਣ ਛੁਆ ਦੇਂਦੇ ਹੋਣ ਜਾਂ ਕੁੱਝ ਜਲ ਅਪਣੇ ਕਰ-ਕਮਲਾਂ `ਚ ਲੈਕੇ ਅਤੇ ਗੁਰਬਾਣੀ ਪੜ੍ਹ ਕੇ ਜਗਿਆਸੂ ਕੋਲੋਂ ਗੁਰਬਾਣੀ ਅਥਵਾ ਗੁਰੂ-ਆਗਿਆ `ਚ ਚਲਣ ਲਈ ਪ੍ਰਣ ਲੈ ਲੈਂਦੇ ਹੋਣ। ਪਰ ਅਜੇਹਾ ਮੰਨ ਲੈਣਾ ਕਿ ਇਹ ਕੇਵਲ ਸ਼ਰਧਾ ਅਤੇ ਵਿਸ਼ਵਾਸ ਦਾ ਹੀ ਵਿਸ਼ਾ ਸੀ, ਇਤਿਹਾਸ ਦੀ ਕਸਵਟੀ ਤੇ ਠੀਕ ਸਾਬਤ ਨਹੀਂ ਹੁੰਦੀ। ਇਸਦੇ ਲਈ ਭਾਈ ਗੁਰਦਾਸ ਜੀ ਵਾਰ ੧ ਪਉੜੀ ੨੩ ਵਿੱਚ ਇਸਤਰ੍ਹਾਂ ਫ਼ੁਰਮਾਂਦੇ ਹਨ “ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ। ਚਰਨ ਧੋਇ, ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ. . ।” ਇਹ ਠੀਕ ਹੈ ਕਿ ਇਨ੍ਹਾਂ ਪੰਕਤੀਆਂ ਦੇ ਅਰਥ ਗੁਰਬਾਣੀ ਦੇ ਇਸ ਮੁਹਾਵਰੇ ਅਨੁਸਾਰ ਹੋਣ ਜਿਵੇਂ “ਚਰਨ ਸਾਧ ਕੇ ਧੋਇ ਧੋਇ ਪੀਉ” (ਪੰ: 283) ਭਾਵ ਜੀਵਨ ਨੂੰ ਉਸ ਮਾਰਗ ਤੇ ਚਲਾਉਣਾ ਜਿਸ ਮਾਰਗ ਤੇ ਸਾਧਸੰਗਤ ਜਾਂਦੀ ਹੈ ਜਾਂ ਫ਼ਿਰ “ਗੁਰ ਕੇ ਚਰਨ ਰਿਦੈ ਲੈ ਧਾਰਉ” (ਪੰ: 864) ਭਾਵ ਗੁਰੂ ਦੀ ਆਗਿਆ ਨੂੰ ਮੰਨ `ਚ ਵਸਾਉਣਾ ਅਤੇ ਜੀਵਨ ਨੂੰ ਉਸ ਅਨੁਸਾਰ ਚਲਾਉਣਾ। ਇਸਤਰ੍ਹਾਂ ਗੁਰਬਾਣੀ `ਚ ਸੈਂਕੜੇ ਪ੍ਰਮਾਣ ਮੌਜੂਦ ਹਨ ਜਿਨ੍ਹਾਂ ਦਾ ਇਕੋ ਹੀ ਮਤਲਬ ਹੈ ਕਿ ਗੁਰਬਾਣੀ ਦੇ ਚਰਣਾ ਨਾਲ ਜੁੜਣਾ। ਇਸ ਲਈ ਢੰਗ ਭਾਵੇਂ ਕੁੱਝ ਵੀ ਰਿਹਾ ਹੌਵੇ ਪਰ ਵਿਸਾਖੀ 1699 ਤੀਕ ਵੀ `ਚਰਣ ਪਾਹੁਲ’ ਦਾ ਮਤਲਬ ਉਹੀ ਸੀ ਜੋ ਵਿਸਾਖੀ 1699 ਉਪਰੰਤ ਖੰਡੇ ਦੀ ਪਾਹੁਲ ਦਾ ਹੈ ਭਾਵ ਗੁਰਬਾਣੀ ਅੱਥਵਾ ‘ਗੁਰੂ ਗ੍ਰੰਥ ਸਾਹਿਬ’ ਦੇ ਲੜ ਲਗਣਾ। ਇਹ ਨਹੀਂ ਕਿ ਵਿਸਾਖੀ 1699 ਤੀਕ ਸਿੱਖ ਧਰਮ `ਚ ਪ੍ਰਵੇਸ਼ ਲਈ ਕੋਈ ਖਾਸ ਨੀਯਮ ਹੈ ਹੀ ਨਹੀਂ ਸੀ, ਇਹ ਕੇਵਲ ਸ਼ਰਧਾ ਅਤੇ ਵਿਸ਼ਵਾਸ ਦਾ ਵਿਸ਼ਾ ਸੀ।

ਸਿੱਖ ਪਹਿਲੇ ਜਾਮੇਂ ਤੋਂ ਕੇਸਾਧਾਰੀ ਅਤੇ ਪਾਹੁਲਧਾਰੀ ਸਨ- ਵਿਸਾਖੀ ਸੰਨ 1699 ਪਾਤਸ਼ਾਹ ਨੇ ਨੰਗੀ ਤਲਵਾਰ ਦੀ ਧਾਰ ਤੇ ਸਿਖਾਂ ਦਾ ਇਮਤਿਹਾਨ ਲਿਆ। ਸਿੱਖ 100% ਨੰਬਰ ਲੈਕੇ ਪਾਸ ਹੋਇਆ। ਪਾਤਸ਼ਾਹ ਨੇ ਕੇਵਲ ਪੰਜ ਸੀਸ ਹੀ ਮੰਗੇ, ਛੇਵਾਂ ਮੰਗਿਆ ਹੀ ਨਹੀਂ ਇਸ ਲਈ ਉਸਦੀ ਲੋੜ ਹੀ ਨਹੀਂ ਪਈ। ਇਥੇ ਕੁੱਝ ਗਲਾਂ ਖਾਸ ਧਿਆਣ ਮੰਗਦੀਆਂ ਹਨ:

੧. ਗੁਰਦੇਵ ਨੇ ‘ਖੰਡੇ ਦੀ ਪਾਹੁਲ’ ਦਾ ਪਹਿਲਾ ਬਾਟਾ ਆਪ ਇਕਲਿਆਂ ਤਿਆਰ ਕੀਤਾ ਅਤੇ ਪਹਿਲੇ ਪੰਜਾਂ ਨੂੰ ਛਕਾਇਆ ਵੀ ਇਕਲਿਆਂ ਹੀ। ਕਿਉਂਕਿ ਆਪ ਕੇਵਲ ਪਹਿਲੇ ਜਾਮੇ ਤੋਂ ਚਲਦੀ ਆ ਰਹੀ ਸਿੱਖ ਧਰਮ `ਚ ਪ੍ਰਵੇਸ਼ ਕਰਨ ਦੀ ਪਰੀਪਾਟੀ `ਚਰਣ ਪਾਹੁਲ’ ਨੂੰ ਹੀ ਪ੍ਰਾਪਤ ਨਹੀਂ ਸਨ ਬਲਕਿ ਆਪ ਤਾਂ ਗੁਰੂ ਨਾਨਕ ਪਦ ਜੋਤ ਨੂੰ ਵੀ ਪ੍ਰਾਪਤ ਸਨ।

੨. ਗੁਰੂ ਸਾਹਿਬ ਨੇ ਜਦੋਂ ਪੰਜ ਸਿੱਖਾਂ ਦੇ ਸਿਰਾਂ ਦੀ ਮੰਗ ਕੀਤੀ ਤਾਂ ਉਸ ਵੇਲੇ ਇਹ ਸ਼ਰਤ ਨਹੀਂ ਸੀ ਕਿ ਉਹ ਸਾਰੇ ਕੇਸਾਧਾਰੀ ਹੋਣ। ਇਸ ਦਾ ਸਿੱਧਾ ਤੇ ਸਾਫ਼ ਮਤਲਬ ਹੈ ਉਸ ਸਮੇਂ ਸਿੱਖ ਦਾ ਮਤਲਬ ਹੀ ਸੰਪੂਰਣ ਕੇਸਾਧਾਰੀ (ਮਨੁੱਖ ਦਾ ਇਲਾਹੀ ਸਰੂਪ) ਹੋਣਾ ਸੀ।

੩. ਗੁਰੂ ਨਾਨਕ ਸਾਹਿਬ ਤੋਂ ਜੋ ਸਿੱਖ ਲਹਿਰ ਚਲਾਈ ਗਈ ਸੀ। ਸਮੇਂ ਨਾਲ ਉਹ ਇਨੀ ਪ੍ਰਫ਼ੁਲਤ ਹੋ ਚੁਕੀ ਸੀ ਕਿ ਇਹ ਸਾਰਾ ਇਕੱਠ ਹੀ ਕੇਸਾ-ਧਾਰੀਆਂ ਦਾ ਹੋਕੇ ਨਿਬੜਿਆ। ਇਸੇ ਦਾ ਸੀ ਕਿ ਉਸ ਧਰਤੀ ਨੂੰ ਹੀ ਪਾਤਸ਼ਾਹ ਨੇ ਕੇਸਗੜ੍ਹ ਸਾਹਿਬ ਦਾ ਨਾਮ ਬਖਸ਼ਿਆ।

੪. ਇਤਿਹਾਸ ਗੁਆਹ ਹੈ, ਸਮਾਗਮ ਦੇ ਪਹਿਲੇ ਤਿੰਨ-ਚਾਰ ਦਿਨਾਂ `ਚ ਹੀ ਪਹਿਲੀਆਂ ਪੰਕਤੀਆਂ ਅੱਸੀ ਹਜ਼ਾਰ ਪ੍ਰਾਣੀਆਂ ਨੇ ਖੰਡੇ ਦੀ ਪਾਹੁਲ ਲਈ ਜੋ ਅਪਣੇ ਆਪ `ਚ ਸਬੂਤ ਹੈ ਕਿ ਕੌਮ ਪਹਿਲਾਂ ਤੋਂ ਕੇਸਾਧਾਰੀ, ਕੰਘਾਧਾਰੀ, ਕਛਿਹਰਾਧਾਰੀ ਅਤੇ ਕ੍ਰਿਪਾਨ ਧਾਰੀ ਸੀ। ਨਹੀਂ ਤਾਂ ਅਜ ਸਾਇੰਸ-ਟੈਕਨਾਲੋਜੀ ਦੇ ਜੁਗ `ਚ ਵੀ ਇੱਕ ਦੰਮ ਇੰਨੀ ਵੱਡੀ ਗਿਣਤੀ ਅੱਸੀ ਹਜ਼ਾਰ ਕ੍ਰਿਪਾਨਾ, ਅੱਸੀ ਹਜ਼ਾਰ ਕੰਘਿਆਂ ਅਤੇ ਇੱਕ ਲਖ ਸੱਠ ਹਜ਼ਾਰ ਕਛਿਹਰਿਆਂ ਦਾ ਪ੍ਰਬੰਧ ਕਰਨਾ ਸੰਭਵ ਨਹੀ।

੫. ਅਜ ਦੇ ਸਮੇਂ ਜੇਕਰ ਕੋਈ ਸੱਜਣ ਸਿੱਖ ਧਰਮ `ਚ ਪ੍ਰਵੇਸ਼ ਕਰਨਾ ਚਾਹੇ, ਤਾਂ ਵੀ ਪੂਰੇ ਕੇਸਾਧਾਰੀ ਸਰੂਪ `ਚ ਆਉਣ ਲਈ ਉਸਨੂੰ ਛੇ ਮਹੀਨੇ ਸਮਾਂ ਲੋੜੀਂਦਾ ਹੈ। ਇਹ ਕਿਵੇਂ ਸੰਭਵ ਹੋਇਆ ਕਿ ਕੇਵਲ ਵਿਚਾਰ ਆਉਣ ਤੇ ਉਨ੍ਹਾਂ ‘ਖੰਡੇ ਦੀ ਪਾਹੁਲ਼’ ਲੈਣੀ ਹੈ, ਉਹ ਸੰਪੂਰਣ ਕੇਸਾਧਾਰੀ ਸਰਪੂ `ਚ ਆ ਗਏ। ਦਰਅਸਲ ਉਹ ਪਹਿਲਾਂ ਤੋਂ ਕੇਸਾਧਾਰੀ ਸਨ।

੬. ਅਜ ਦੇ ਸਮੇਂ ਵੀ ਕੋਈ ਨਸ਼ਿਆਂ ਦਾ ਆਦੀ, ਜੇਕਰ ਸਿੱਖ ਧਰਮ `ਚ ਪ੍ਰਵੇਸ਼ ਕਰਨਾ ਚਾਹੇ, ਤਾਂ ਮੰਨ ਬਨਾਉਣ ਤੇ ਹੀ ਉਸਨੂੰ ਵੱਡਾ ਸਮਾਂ ਚਾਹੀਦਾ ਹੈ ਕਿ ਉਹ ਨਸ਼ੇ ਨਹੀਂ ਕਰੇਗਾ। ਕੇਵਲ ਵਲਵਲਾ ਆਉਣ ਤੇ ਕਿ ‘ਅਗੋਂ ਤੋਂ ਨਸ਼ਾ ਨਹੀਂ ਕਰੇਗਾ’, ਵਿਰਲਿਆਂ ਨੂੰ ਛਡਕੇ ਬਾਕੀਆਂ ਲਈ ਸੌਖਾ ਨਹੀਂ। ਇੱਕ ਆਵਾਜ਼ ਤੇ ਇੱਕ ਦੰਮ ਅੱਸੀ ਹਜ਼ਾਰ ਪ੍ਰਾਣੀਆਂ ਰਾਹੀਂ ‘ਖੰਡੇ ਦੀ ਪਾਹੁਲ’ ਲੈਣੀ ਇਸ ਗਲ ਦਾ ਸਬੂਤ ਹੈ ਕਿ ਉਹ ਪਹਿਲਾਂ ਤੋਂ ਨਸ਼ਿਆਂ ਦੇ ਤਿਆਗੀ ਸਨ।

੭. ਇਸ ਗਲ ਦੇ ਸਬੂਤ ਵੀ ਮਿਲਦੇ ਹਨ ਪੰਜ ਪਿਆਰਿਆਂ ਦੇ ਰੂਪ `ਚ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਦੀ ਜ਼ਿਮੇਵਾਰੀ ਪੰਥ ਨੂੰ ਸੌਂਪਣ ਤੋਂ ਬਾਦ ਗੁਰਦੇਵ ਨੇ ਘੜੇ `ਚ ਜਲ ਮੰਗਵਾਇਆ, ਉਸਨੂੰ ਚਰਣ ਛੋਹ ਦਿਤੀ। ਉਪਰੰਤ ਭਾਈ ਜੀਵਨ ਸਿੰਘ (ਜੈਤਾ ਜੀ) ਨੂੰ ਹੁਕਮ ਕੀਤਾ ‘ਇਸ ਘੜੇ ਨੂੰ ਤੋੜ ਦਿਤਾ ਜਾਵੇ’। ਸਾਫ਼ ਤੌਰ ਤੇ, ਇਸਦਾ ਮੱਕਸਦ ਸੀ ਕਿ `ਚਰਣ ਪਾਹੁਲ’ ਦਾ ਨੀਯਮ ਖਤਮ ਹੋ ਚੁਕਾ ਹੈ। ਅਜ ਤੋਂ ਸਿੱਖ ਧਰਮ `ਚ ਪ੍ਰਵੇਸ਼ ਦਾ ਢੰਗ ਕੇਵਲ ‘ਖੰਡੇ ਦੀ ਪਾਹੁਲ’ ਜੋ ਪਾਹੁਲਧਾਰੀ ਪੰਜ ਪਿਆਰਿਆ ਦੇ ਰੂਪ `ਚ ਪੰਥ ਨੇ ਨਿਬਾਉਣੀ ਹੈ, ਹੋਰ ਕੋਈ ਨਹੀਂ।

੮. ਪਹਿਲੀਆਂ ਪੰਕਤੀਆਂ `ਚ ਅੱਸੀ ਹਜ਼ਾਰ ਪ੍ਰਾਣੀਆਂ ਨੇ ਖੰਡੇ ਦੀ ਪਾਹੁਲ ਲਈ। ਕਿਉਂਕਿ ਗੁਰਦੇਵ ਦਾ ਹੁਕਮ ਸੀ ਕਿ ਨਵੇਂ ਬਦਲੇ ਹੋਏ ਨੀਯਮ `ਚ ਸਾਰੀ ਸਿੱਖ ਕੌਮ ਨੇ ਨਵੇਂ ਸਿਰੇ ਤੋਂ ਪਾਹੁਲ ਲੈਣੀ ਹੈ। ਇਸਦੇ ਨਾਲ ਇਹ ਵੀ ਕੀਤਾ ਕਿ ਸਿੱਖਾਂ ਦੇ ਨਾਵਾਂ ਨਾਲੋਂ ਜਾਤ-ਗੋਤ ਆਦਿ ਦੇ ਲੱਕਬ ਹਟਾ ਕੇ ਉਸਨੂੰ ਸਿੰਘ-ਕੌਰ ਦੀ ਇਕਸਾਰਤਾ ਵਾਲਾ ਇਕੋ ਸਿੱਖ ਪ੍ਰਵਾਰ ਵਾਲਾ ਸਾਂਝਾ ਸਰੂਪ ਬਖਸ਼ਿਆ। ਇਸ ਦਾ ਵੱਡਾ ਸਬੂਤ ਹੈ ਕਿ ਨਵੇਂ ਹੁਕਮਾਂ ਅਨੁਸਾਰ ਸਭ ਤੋਂ ਪਹਿਲਾਂ, ਪੰਜ ਪਿਆਰਿਆ ਤੋਂ ਕਲਗੀਧਰ ਜੀ ਨੇ ਆਪ ‘ਖੰਡੇ ਦੀ ਪਾਹੁਲ’ ਲਈ ਅਤੇ ਅਪਣਾ ਨਾਮ ਵੀ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਦਲ ਲਿਆ।

ਇਸ ਤੋਂ ਬਾਦ ਕਈ ਸੱਜਣ ਇਹ ਤੋਖਲਾ ਵੀ ਪ੍ਰਗਟ ਕਰਦੇ ਹਨ ਕਿ `ਚਰਣ ਪਾਹੁਲ’ ਦਾ ਲਫ਼ਜ਼ ਮੌਜੂਦਾ ਸਿੱਖ ਰਹਿਤ ਮਰਿਆਦਾ-1945’ `ਚ ਅਤੇ ਨਾ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੱਧਰੇ ਮਿਲਦਾ ਹੈ। ਸਨਿਮ੍ਰ ਬੇਨਤੀ ਹੈ `ਚਰਣ ਪਾਹੁਲ’ ਉਪਰੰਤ ‘ਖੰਡੇ ਦੀ ਪਾਹੁਲ’ ਸਿੱਖ ਧਰਮ `ਚ ਪ੍ਰਵੇਸ਼ ਦਾ ਅਤੇ ‘ਗੁਰਬਣੀ ਅੰਮ੍ਰਿਤ’ ਨੂੰ ਅੰਤਿਮ ਸੁਆਸ ਤੀਕ ਜੀਵਨ `ਚ ਢਾਲਣ ਲਈ ਇੱਕ ਸੰਕਲਪ ਹੈ ਜੋ ਗੁਰੂ ਦੀ ਹਜ਼ੂਰੀ `ਚ ਜਾਂ ਗੁਰੂ ਸਹਿਬ ਦੇ ਸਨਮੁੱਖ ਲੈਣਾ ਹੁੰਦਾ ਸੀ। ਗੁਰੂ ਗ੍ਰੰਥ ਸਾਹਿਬ’ ਜੀ, ਜੀਵਨ ਜਾਚ ਅਤੇ ਜੀਵਨ ਜੀਉਣ ਦਾ ਢੰਗ ਹਨ। ਸੰਕਲਪ ਜਾਂ ਪ੍ਰਣ ਹਮੇਸ਼ਾਂ ਬਾਹਰੋਂ ਹੀ ਹੁੰਦਾ ਹੈ। ਦੂਜਾ- ‘ਸਿੱਖ ਰਹਿਤ ਮਰਿਆਦਾ-1945’ ਦੀ ਤਿਆਰੀ ਵੇਲੇ ਜਦੋਂ `ਚਰਣ ਪਾਹੁਲ’ ਪੰਥ ਵਿੱਚ ਕੋਈ ਵਿਸ਼ਾ ਹੀ ਨਹੀਂ ਸੀ ਤਾਂ ਉਸ `ਚ ਦਰਜ ਹੁੰਦਾ ਵੀ ਕਿਵੇਂ? ਤੀਜਾ- ਰਹਿਤ ਮਰਿਆਦਾ ਜੋ ਅੰਮ੍ਰਿਤ ਸੰਸਕਾਰ ਦਾ ਸਿਰਲੇਖ ਹੈ ਉਹ ਸਮੇਂ ਦੇ ਪ੍ਰਚਲਣ ਅਨੁਸਾਰ ਹੈ ਨਹੀਂ ਤਾਂ ਲਗਭਗ ਸੰਨ 1860 ਤੀਕ ਦੀਆਂ ਲਿਖਤਾਂ `ਚ ਲਫ਼ਜ਼ ‘ਖੰਡੇ ਦੀ ਪਾਹੁਲ’ ਹੀ ਮਿਲਦਾ ਹੈ।

ਫ਼ਿਰ ਵੀ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ‘ਖੰਡੇ ਦੀ ਪਾਹੁਲ’ ਲੈਣੀ ਸਿੱਖ ਧਰਮ `ਚ ਪ੍ਰਵੇਸ਼ ਹੈ। ਇਹ ਸਿੱਖੀ ਦਾ ਆਰੰਭ ਹੈ, ਅੰਤ ਨਹੀਂ, ਇਸ ਲਈ ਹਰੇਕ ਸਿੱਖ ਵੀਰ ਅਤੇ ਬੀਬੀ ਲਈ ਜ਼ਰੂਰੀ ਹੈ ਕਿ ਉਸਨੇ ਖੰਡੇ ਦੀ ਪਾਹੁਲ ਜ਼ਰੂਰ ਲਈ ਹੋਵੇ ਤਾਕਿ ਉਸਨੂੰ ਕੋਈ ਗੁਮਰਾਹ ਨਾ ਕਰ ਸਕੇ।

[QUOTE="Gyani Jarnail Singh, post: 175678, member: 189"] Its NOT RIGHT to differentiate between SIKH and Khalsa...a SIKH is a Khalsa or he is NOT a Sikh... 1699 vaisakhi Day..Guru Ji called up FIVE HEADS...there was NO NEED to state a condition such as LONG HAIR...kesh etc...becasue ALL Fve already had those. History tells us that after the First Five..about 80,000 more took Pahul ...Now question is were all these 80,000 also already having the FIVE K's or not ?? What Logistics are involved in ordering 80k kirpans, 80k kacheras etc for these new amrtidharees ?? and how fast ?? and how was the number arrived at if in advance preparations ?? Obvioulsy all already used to having the Five Ks !! A SIKH is one eho has a GURU..no one can be WITHOUT a GURU and call himslef a SIKH..The Firts Five had GURU GOBIND SINGH ji as the SOLE GURU who prepared the Pahul...and Today we have SGGS as the SOLE GURU and Pahul is prepared under the ageis of this GURU ONLY. [B][SIZE=5]The Pakhandi & patit"sikhs" should ponder ਵਰਿੰਦਰ ਸਿੰਘ ਗੋਲਡੀ ਚਰਣ ਪਾਹੁਲ ਤੋਂ ਖੰਡੇ ਦੀ ਪਾਹੁਲ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ ਅਜ 95% ਤੋਂ ਉਪਰ ਸਿੱਖ ਬਿਨਾਂ ਪਾਹੁਲ ਹਨ। ਬੇਸ਼ਕ, ਬਿਨਾਂ ਪਾਹੁਲ ਇਸ ਵੱਡੀ ਗਿਣਤੀ `ਚ ਕੁੱਝ ਅਜੇਹੇ ਜੀਵਨ ਵਾਲੇ ਵੀ ਹਨ ਜਿਨ੍ਹਾਂ ਦੀਆਂ ਨਜ਼ਰਾਂ `ਚ ਖੰਡੇ ਦੀ ਪਾਹੁਲ (ਅੰਮ੍ਰਿਤ) ਇੱਕ ਬਹੁਤ ਵੱਡਾ ਹਊਆ ਬਣਿਆ ਪਿਆ ਹੈ। ਅਜੇਹੀਆਂ ਸੰਗਤਾਂ ਦੇ ਮਨਾਂ `ਚ ਇਹ ਗਲ ਘਰ ਕਰ ਗਈ ਦੀ ਹੈ ਕਿ ‘ਅੰਮ੍ਰਿਤ ਬੜੀ ਉੱਤਮ ਵਸਤੂ ਹੈ, ਛਕਿਆ ਤਾਂ ਸਾਡੇ ਤੋਂ ਬੇਅਦਬੀ ਹੋ ਜਾਵੇਗੀ’। ਪਾਹੁਲ ਦਾ ਸਤਿਕਾਰ ਕਰਦੇ-ਕਰਦੇ ਉਹ ਅਜ ਪਾਹੁਲ ਤੋਂ ਹੀ ਟੁੱਟੇ ਪਏ ਹਨ। ਅਜ ਕੌਮ ਦਾ 95% ਤੋਂ ਵੱਧ ਹਿੱਸਾ ਬਿਨਾਂ ਖੰਡੇ ਦੀ ਪਾਹੁਲ (ਬੇਅੰਮ੍ਰਿਤੀਆ) ਬੈਠਾ ਹੈ ਅਤੇ ਅਪਣੇ ਆਪ ਨੂੰ ਸਿੱਖ ਹੀ ਅਖਵਾ ਰਿਹਾ ਹੈ। ਜਦਕਿ ਸੱਚਾਈ ਇਹ ਕਿ ਪਾਹੁਲ ਲਏ ਬਿਨਾਂ, ‘ਸਿੱਖ ਰਹਿਤ ਮਰਿਆਦਾ-1945’ ਮੁਤਾਬਕ, ਸਿੱਖ ਨੂੰ ਅਨੰਦ ਕਾਰਜ ਦਾ ਵੀ ਹੱਕ ਨਹੀਂ। ਠੀਕ ਹੈ, ਇਸ `ਚ ਗੁਰੂ ਕੀਆਂ ਸੰਗਤਾਂ ਦਾ ਕਸੂਰ ਘੱਟ ਅਤੇ ਲੰਮੇ ਸਮੇਂ ਤੋਂ ਅਨ-ਅਧਿਕਾਰੀ ਪ੍ਰਚਾਰਕਾਂ ਰਾਹੀਂ ਇਸ ਬਾਰੇ ਕੀਤੇ ਗਲਤ ਪ੍ਰਚਾਰ, ਮੌਜੂਦਾ ਚੋਣਾਂ ਦੇ ਢੰਗ ਨਾਲ ਆ ਰਹੇ ਬਹੁਤੇ ਅਨ-ਅਧਿਕਾਰੀ ਪ੍ਰਬੰਧਕਾ `ਤੇ ਇਤਿਹਾਸਕ ਮਿਲਾਵਟਾਂ ਦਾ ਦੋਸ਼ ਹੈ। ਪਰ ਇਸ `ਚ ਵੱਡਾ ਦੋਸ਼, ਇਸ ਗਲਤ ਪ੍ਰਚਾਰ ਦਾ ਹੈ ਕਿ ਵਿਸਾਖੀ ਸੰਨ 1999 ਤੀਕ ਸਿੱਖ ਹੋਣਾ ਕੇਵਲ ਸ਼ਰਧਾ ਅਤੇ ਵਿਸ਼ਵਾਸ ਦਾ ਹੀ ਵਿਸ਼ਾ ਸੀ, ਉਸ ਸਮੇਂ ਤੀਕ ਸਿੱਖ ਹੋਣ ਲਈ ਕਿਸੇ ਸੰਕਲਪ, ਪ੍ਰਣ ਜਾਂ ਗੁਰੂ ਨਾਲ ਕਿਸੇ ਪ੍ਰਕਾਰ ਦਾ ਕੋਈ ਵਾਇਦਾ ਨਹੀਂ ਸੀ ਕਰਨਾ ਪੈਂਦਾ। ਅਜੋਕੇ ਗੁਰੂਡੰਮ ਅਤੇ ਗੁਰਬਾਣੀ ਗੁਰੂ- ਇਸ `ਚ ਦੋ ਰਾਵਾਂ ਨਹੀਂ ਕਿ ਗੁਰਬਾਣੀ ਮੂਲ ਰੂਪ `ਚ ਸਾਰੇ ਸੰਸਾਰ ਦਾ ਗੁਰੂ ਹੈ। ਇਹ ਵੀ ਕੁੱਦਰਤੀ ਸੱਚਾਈ ਹੈ ਕਿ ਕਿਸੇ ਵੀ ਜੀਵਨ ਰਾਹ ਤੇ ਚਲਣ ਲਈ, ਪਹਿਲਾਂ ਉਸ ਕੰਮ ਲਈ ਅਪਣੇ ਮਨ ਨੂੰ ਦ੍ਰਿੜ ਕਰਨਾ ਪੈਂਦਾ ਹੈ। ਇਸੇ ਆਧਾਰ ਤੇ ਹਰੇਕ ਕਾਰਜ ਦੇ ਅਰੰਭ ਲਈ ਗੁਰੂ ਦੀਖਿਆ ਦਾ ਨੀਯਮ ਵੀ ਭਾਰਤ ਦੇ ਇਤਿਹਾਸ `ਚ ਪੁਰਾਤਨ ਸਮੇਂ ਤੋਂ ਚਲਿਆ ਆ ਰਿਹਾ ਹੈ। ਇਥੋਂ ਤੀਕ ਕਿ ਅਜੋਕੇ ਪਖੰਡੀ ਤੇ ਡੰਮੀ ਗੁਰੂਆਂ ਵਲ ਦੇਖੋ! ਨਾਮ ਦੇਣ ਦਾ ਢੋਂਗ ਕਰਚ ਦਾ ਜਾਂ ਕੋਈ ਦੂਜਾ ਢੰਗ ਉਨ੍ਹਾਂ ਨੇ ਵੀ ਘੜਿਆ ਹੁੰਦਾ ਹੈ। ਜਿਸਦਾ ਨਤੀਜਾ ਉਨ੍ਹਾ ਦੇ ਜਾਲ `ਚ ਇੱਕ ਵਾਰੀ ਫਸ ਚੁਕਾ ਬੰਦਾ ਪਰਤ ਕੇ ਇਧਰ ਓਧਰ ਨਹੀਂ ਜਾ ਸਕਦਾ। ਇਥੋਂ ਤੀਕ ਕਿ ਉਨ੍ਹਾਂ ਕੋਲੋ ਇਹ ਪ੍ਰਣ ਵੀ ਲਏ ਜਾ ਰਹੇ ਹੁੰਦੇ ਹਨ ਕਿ ਸਾਡੇ ਡੇਰੇ ਤੇ ਆਉਣ ਤੋਂ ਬਾਦ ਤੁਸੀਂ ਕਿਸੇ ਗੁਰਦੁਆਰੇ ਵੀ ਨਹੀਂ ਜਾਵੋਗੇ। ਮੈਂਨੂੰ ਯਾਦ ਏ, ਜਦੋਂ ਇੱਕ ਮਾਤਾ ਨੇ ਅਪਣੇ ਕਿਸੇ ਸੰਬੰਧੀ ਨੂੰ ਗੁਰਦੁਆਰੇ ਅੰਦਰੋਂ ਬੁਲਾਉਣ ਲਈ ਦਾਸ ਨੂੰ ਕਿਹਾ “ਵੀਰ! ਫਲਾਂ ਬੰਦੇ ਨੂੰ ਅੰਦਰੋਂ ਬੁਲਾ ਦੇਵੋ” ਦਾਸ ਦੇ ਪੁਛ ਕਰਨ ਤੇ ਕਿ ਮਾਈ ਤੁਸੀਂ ਆਪ ਅੰਦਰ ਜਾਕੇ ਕਿਉਂ ਨਹੀਂ ਬੁਲਾ ਲਿਆਉਦੇ। ਹੱਠ ਕਰਨ ਤੋਂ ਬਾਦ ਮਾਈ ਦਾ ਉਤਰ ਸੀ “ਮੈਂ … ਗੁਰੂ ਤੋਂ ਨਾਮ ਲਿਆ ਹੈ ਅਤੇ ਉਸਨੇ ਪੱਕਾ ਕੀਤਾ ਹੈ ਕਿ ਅਜ ਤੋਂ ਬਾਦ ਤੂੰ ਹੋਰ ਕਿੱਧਰੇ ਗੁਰਦੁਆਰੇ, ਮੰਦਿਰ ਆਦਿ ਨਹੀਂ ਜਾਣਾ। ਨਹੀਂ ਤਾਂ ਤੇਰੇ ……. . ਹੋ ਜਾਵੇਗਾ. . ਉਹ ਹੋ ਜਾਵੇਗਾ ਆਦਿ। ਇਸ ਲਈ ਪਹਿਲਾਂ ਤਾਂ ਜਾਂਦੀ ਸੀ ਪਰ ਹੁਣ ਗੁਰਦੁਆਰੇ ਅੰਦਰ ਨਹੀਂ ਜਾ ਸਕਦੀ” ਦੂਜੇ ਪਾਸੇ ਅਸੀਂ ਹਾਂ ਕਿ ਸ਼ਰੇਆਮ ਕਹੀ ਫ਼ਿਰਦੇ ਹਾਂ ‘ਸਾਰੇ ਸੰਸਾਰ ਦੇ ਗੁਰੂ-ਜੀਵਨ ਦਾਤੇ ਗੁਰਬਾਣੀ ਨੂੰ ਗੁਰੂ ਧਾਰਣ ਕਰਣ ਲਈ ਲਗਾਤਾਰ 230 ਵਰ੍ਹੇ ਤੀਕ, ਮਨੁੱਖ ਦੇ ਮੰਨ ਨੂੰ ਦ੍ਰਿੜ ਕਰਣ ਦਾ ਕੋਈ ਨੀਯਮ ਹੀ ਨਹੀਂ ਸੀ, ਕੇਵਲ ਸ਼ਰਧਾ `ਤੇ ਵਿਸ਼ਵਾਸ ਦਾ ਹੀ ਵਿਸ਼ਾ ਸੀ। ਇਸੇ ਦਾ ਨਤੀਜਾ ਹਨ, ਅਜ ਸੰਗਤਾਂ ਦੇ ਅਜੇਹੇ ਸੁਆਲ- 1. ਜੇਕਰ ਅਸੀਂ ਕੇਸਾਧਾਰੀ ਹੋਏ ਵਿਸਾਖੀ 1699 ਨੂੰ, ਪਹਿਲਾਂ 230 ਸਾਲ ਕੇਸਾਂ ਬਿਨਾਂ ਸਾਰੇ ਹੀ ਸਿੱਖ ਸਨ ਤਾਂ ਹੁਣ ਕਿਉਂ ਨਹੀਂ ਹੋ ਸਕਦੇ? 2. ਅੰਮ੍ਰਿਤ ਛੱਕਣ ਦਾ ਨੀਯਮ ਤਾਂ ਕਲਗੀਧਰ ਜੀ ਨੇ ਦਿਤਾ ਸੰਨ 1699 ਦੀ ਵਿਸਾਖੀ ਨੂੰ, ਜੇਕਰ ਇਸਤੋਂ ਪਹਿਲਾਂ ਅੰਮ੍ਰਿਤ ਛੱਕੇ ਬਿਨਾਂ ਸਾਰੇ ਸਿੱਖ ਸਨ ਤਾਂ ਅਜ ਕਿਉਂ ਨਹੀਂ? 3. ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ 1699 ਵਾਲੇ ਦਿਨ ਅੰਮ੍ਰਿਤ ਛੱਕਾਕੇ ਸਿੱਖਾਂ ਨੂੰ ਖਾਲਸੇ ਸਜਾਇਆ। ਮਤਲਬ ਇਹ-ਅੰਮ੍ਰਿਤ ਛੱਕੇ ਬਿਨਾਂ ਅਸੀਂ ਸਿੱਖ ਤਾਂ ਹਾਂ, ਕੇਵਲ ਖਾਲਸੇ ਜਾਂ ਗੁਰੂ ਵਾਲੇ ਨਹੀਂ ਹਾਂ, ਇਸ ਲਈ ਜਦੋਂ ਇੱਛਾ ਹੋਵੇਗੀ ਖਾਲਸੇ ਸੱਜ ਜਾਵਾਂਗੇ, ਗੁਰੂ ਵਾਲੇ ਬਣ ਜਾਵਾਂਗੇ। (ਜਦਕਿ ਸਿੱਖ ਦਾ ਮੱਤਲਬ ਹੀ ਇਹੀ ਹੈ ਕਿ ਉਹ ਗੁਰੂ ਵਾਲਾ ਹੈ ਅਤੇ ਨਿਗੁਰਾ ਸਿੱਖ ਨਹੀਂ ਹੁੰਦਾ)। 4. ਖਾਲਸਾ ਸਜਨਾ ਹੋਵੇਗਾ ਤਾਂ ਅੰਮ੍ਰਿਤ ਛੱਕ ਲਵਾਂਗੇ, ਸਾਡਾ ਕੰਮ ਤਾਂ ਇਸੇਤਰ੍ਹਾਂ ਚਲ ਜਾਂਦਾ ਹੈ ਸਾਨੂੰ ਅਜੇ ‘ਅੰਮ੍ਰਿਤ ਛੱਕਣ’ ਦੀ ਲੋੜ ਨਹੀਂ। 5. ਨਿਤੱਨੇਮ ਤਾਂ ਅੰਮ੍ਰਿਤ ਛੱਕਣ ਤੋਂ ਬਾਦ ਹੀ ਜ਼ਰੂਰੀ ਹੈ ਅਸਾਂ ਅਜੇ ਕਿਹੜਾ ਅੰਮ੍ਰਿਤ ਛੱਕਿਆ ਹੈ। ਸਾਡੇ ਵਾਸਤੇ ਨਿੱਤਨੇਮ ਜ਼ਰੂਰੀ ਨਹੀਂ। 6. ਜਦੋਂ ਅੰਮ੍ਰਿਤ ਛਕਾਂਗੇ, ਸ਼ਰਾਬ ਪੀਣੀ ਛੱਡ ਦੇਵਾਂਗੇ ਅਜੇ ਸਾਨੂੰ ਸਭ ਖੁੱਲ ਹੈ, ਸਿੱਖ ਤਾਂ ਅਸੀਂ ਹਾਂ ਹੀ। 7. ਅੰਮ੍ਰਿਤ ਛੱਕਣਾ ਜ਼ਰੂਰੀ ਤੇ ਹੈ ਨਹੀਂ, ਇਹ ਤਾਂ ਮੰਨ ਮੰਨਣ ਦੀ ਗਲ ਹੈ। ਜਦੋਂ ਸਾਡਾ ਮੰਨ ਮੰਨੇਗਾ ਛੱਕ ਲਵਾਂਗੇ, ਕੋਈ ਮਜਬੂਰੀ ਤਾਂ ਹੈ ਨਹੀਂ। 8. ਸਿੱਖ ਧਰਮ ਤਾਂ ਗੁਰੂ ਨਾਨਕ ਸਾਹਿਬ ਤੋ ਚਲਦਾ ਆ ਰਿਹਾ ਹੈ। ਵਿਸਾਖੀ 1699 ਨੂੰ ਦਸਮੇਸ਼ ਜੀ ਨੇ ਕਿੱਧਰੇ ਇਹ ਤਾਂ ਕਿਹਾ ਨਹੀਂ ਕਿ ਸਾਰੇ ਅੰਮ੍ਰਿਤ ਛੱਕਣ। ਜਿਨ੍ਹਾਂ ਦੀ ਇੱਛਾ ਸੀ ‘ਅੰਮ੍ਰਿਤ’ ਛੱਕਕੇ ‘ਖਾਲਸਾ’ ਸਜ ਗਏ। ਬਾਕੀ ਤਾਂ ਸਾਰੇ ਸਿੱਖ ਹੀ ਸਨ ਅਤੇ ਅਜ ਵੀ ਹਨ। ਇਤਿਆਦਿ। ਇਹੀ ਨਹੀਂ ਇਸਤੋਂ ਵੀ ਨੀਵੀਂ ਪੱਧਰ ਦੇ ਹੋਰ ਅਨੇਕਾਂ ਸੁਆਲ, ਢੁੱਚਰਾਂ ਅਤੇ ਸ਼ੰਕੇ ਭਰੇ ਪਏ ਹਨ, ਕੇਵਲ ਪੰਥ ਦੀ ਪਨੀਰੀ ਅੰਦਰ ਹੀ ਨਹੀਂ, ਬਲਕਿ ਵੱਡਿਆਂ ਅੰਦਰ ਵੀ। ਇਥੋਂ ਤੀਕ ਕਹਿੰਦੇ ਸੁਣੇ ਜਾਂਦੇ ਹਨ ਨਾਵਾਂ ਨਾਲ ‘ਸਿੰਘ ਜਾਂ ਕੌਰ’ ਤਾਂ ਅੰਮ੍ਰਿਤ ਛੱਕਣ ਤੋਂ ਬਾਦ ਜ਼ਰੂਰੀ ਹੈ ਪਹਿਲਾਂ ਨਹੀਂ। ਇਸ ਸਾਰੇ ਦਾ ਮੂਲ ਕਾਰਣ ਹੈ ਸਾਡੀ ਅਪਣੇ ਇਤਿਹਾਸ ਬਾਰੇ ਲਾਪਰਵਾਹੀ ਅਤੇ ਦੂਜਿਆਂ ਰਾਹੀਂ ਮਿਲਾਵਟਾਂ, ਜਿਨ੍ਹਾਂ ਨੂੰ ਅਸੀਂ ਬਿਨਾਂ ਘੋਖੇ ਆਪ ਵੀ ਹਵਾ ਦੇ ਰਹੇ ਹਾਂ। ਇਹੀ ਵੱਡਾ ਕਾਰਣ ਸੀ ਵਿਸਾਖੀ 1999 ਦੀ ਤਿੰਨ ਸੌ ਸਾਲਾ ਸ਼ਤਾਬਦੀ ਵੀ ਕੁੱਝ ਦੇਣ ਦੀ ਬਜਾਏ ਸਾਨੂੰ ਘਟੋ-ਘਟ ਸੌ ਸਾਲ ਪਿਛੇ ਸੁੱਟ ਗਈ, ਇਸਦਾ ਲਾਭ ਸਿੱਖਾਂ ਨੇ ਨਹੀਂ, ਬਲਕਿ ਵਿਰੋਧੀਆਂ ਨੇ ਲਿਆ। ਗੁਰਬਾਣੀ ਦੇ ਚਰਣਾਂ ਨਾਲ ਜੋੜਣਾ, ਪਹਿਲੇ ਜਾਮੇ ਤੋਂ- ਜਗਿਆਸੂ ਨੂੰ ਗੁਰਬਾਣੀ ਦੇ ਚਰਣਾ ਨਾਲ ਜੋੜਣ ਦਾ ਨੀਯਮ ਪਹਿਲੇ ਪਾਤਸ਼ਾਹ ਤੋਂ ਹੀ ਚਲਦਾ ਆ ਰਿਹਾ ਹੈ। ਜਿਉਂ ਜਿਉਂ ਗੁਰਬਾਣੀ ਦੀ ਗਹਿਰਾਈ `ਚ ਜਾਵੋ ਤਾਂ ਚਰਣ ਧੋ ਕੇ ਪਿਆਉਣ ਵਾਲਾ ਪੁਰਾਤਨ Non-Hygenic ਢੰਗ ਸਾਬਤ ਨਹੀਂ ਹੁੰਦਾ। ਵੱਧ ਤੋਂ ਵੱਧ ਇਹ ਹੋ ਸਕਦਾ ਹੈ ਕਿ ਗੁਰਦੇਵ ਅਮੁਕੇ ਬਰਤਨ ਨੂੰ ਚਰਣ ਛੁਆ ਦੇਂਦੇ ਹੋਣ ਜਾਂ ਕੁੱਝ ਜਲ ਅਪਣੇ ਕਰ-ਕਮਲਾਂ `ਚ ਲੈਕੇ ਅਤੇ ਗੁਰਬਾਣੀ ਪੜ੍ਹ ਕੇ ਜਗਿਆਸੂ ਕੋਲੋਂ ਗੁਰਬਾਣੀ ਅਥਵਾ ਗੁਰੂ-ਆਗਿਆ `ਚ ਚਲਣ ਲਈ ਪ੍ਰਣ ਲੈ ਲੈਂਦੇ ਹੋਣ। ਪਰ ਅਜੇਹਾ ਮੰਨ ਲੈਣਾ ਕਿ ਇਹ ਕੇਵਲ ਸ਼ਰਧਾ ਅਤੇ ਵਿਸ਼ਵਾਸ ਦਾ ਹੀ ਵਿਸ਼ਾ ਸੀ, ਇਤਿਹਾਸ ਦੀ ਕਸਵਟੀ ਤੇ ਠੀਕ ਸਾਬਤ ਨਹੀਂ ਹੁੰਦੀ। ਇਸਦੇ ਲਈ ਭਾਈ ਗੁਰਦਾਸ ਜੀ ਵਾਰ ੧ ਪਉੜੀ ੨੩ ਵਿੱਚ ਇਸਤਰ੍ਹਾਂ ਫ਼ੁਰਮਾਂਦੇ ਹਨ “ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ। ਚਰਨ ਧੋਇ, ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ. . ।” ਇਹ ਠੀਕ ਹੈ ਕਿ ਇਨ੍ਹਾਂ ਪੰਕਤੀਆਂ ਦੇ ਅਰਥ ਗੁਰਬਾਣੀ ਦੇ ਇਸ ਮੁਹਾਵਰੇ ਅਨੁਸਾਰ ਹੋਣ ਜਿਵੇਂ “ਚਰਨ ਸਾਧ ਕੇ ਧੋਇ ਧੋਇ ਪੀਉ” (ਪੰ: 283) ਭਾਵ ਜੀਵਨ ਨੂੰ ਉਸ ਮਾਰਗ ਤੇ ਚਲਾਉਣਾ ਜਿਸ ਮਾਰਗ ਤੇ ਸਾਧਸੰਗਤ ਜਾਂਦੀ ਹੈ ਜਾਂ ਫ਼ਿਰ “ਗੁਰ ਕੇ ਚਰਨ ਰਿਦੈ ਲੈ ਧਾਰਉ” (ਪੰ: 864) ਭਾਵ ਗੁਰੂ ਦੀ ਆਗਿਆ ਨੂੰ ਮੰਨ `ਚ ਵਸਾਉਣਾ ਅਤੇ ਜੀਵਨ ਨੂੰ ਉਸ ਅਨੁਸਾਰ ਚਲਾਉਣਾ। ਇਸਤਰ੍ਹਾਂ ਗੁਰਬਾਣੀ `ਚ ਸੈਂਕੜੇ ਪ੍ਰਮਾਣ ਮੌਜੂਦ ਹਨ ਜਿਨ੍ਹਾਂ ਦਾ ਇਕੋ ਹੀ ਮਤਲਬ ਹੈ ਕਿ ਗੁਰਬਾਣੀ ਦੇ ਚਰਣਾ ਨਾਲ ਜੁੜਣਾ। ਇਸ ਲਈ ਢੰਗ ਭਾਵੇਂ ਕੁੱਝ ਵੀ ਰਿਹਾ ਹੌਵੇ ਪਰ ਵਿਸਾਖੀ 1699 ਤੀਕ ਵੀ `ਚਰਣ ਪਾਹੁਲ’ ਦਾ ਮਤਲਬ ਉਹੀ ਸੀ ਜੋ ਵਿਸਾਖੀ 1699 ਉਪਰੰਤ ਖੰਡੇ ਦੀ ਪਾਹੁਲ ਦਾ ਹੈ ਭਾਵ ਗੁਰਬਾਣੀ ਅੱਥਵਾ ‘ਗੁਰੂ ਗ੍ਰੰਥ ਸਾਹਿਬ’ ਦੇ ਲੜ ਲਗਣਾ। ਇਹ ਨਹੀਂ ਕਿ ਵਿਸਾਖੀ 1699 ਤੀਕ ਸਿੱਖ ਧਰਮ `ਚ ਪ੍ਰਵੇਸ਼ ਲਈ ਕੋਈ ਖਾਸ ਨੀਯਮ ਹੈ ਹੀ ਨਹੀਂ ਸੀ, ਇਹ ਕੇਵਲ ਸ਼ਰਧਾ ਅਤੇ ਵਿਸ਼ਵਾਸ ਦਾ ਵਿਸ਼ਾ ਸੀ। ਸਿੱਖ ਪਹਿਲੇ ਜਾਮੇਂ ਤੋਂ ਕੇਸਾਧਾਰੀ ਅਤੇ ਪਾਹੁਲਧਾਰੀ ਸਨ- ਵਿਸਾਖੀ ਸੰਨ 1699 ਪਾਤਸ਼ਾਹ ਨੇ ਨੰਗੀ ਤਲਵਾਰ ਦੀ ਧਾਰ ਤੇ ਸਿਖਾਂ ਦਾ ਇਮਤਿਹਾਨ ਲਿਆ। ਸਿੱਖ 100% ਨੰਬਰ ਲੈਕੇ ਪਾਸ ਹੋਇਆ। ਪਾਤਸ਼ਾਹ ਨੇ ਕੇਵਲ ਪੰਜ ਸੀਸ ਹੀ ਮੰਗੇ, ਛੇਵਾਂ ਮੰਗਿਆ ਹੀ ਨਹੀਂ ਇਸ ਲਈ ਉਸਦੀ ਲੋੜ ਹੀ ਨਹੀਂ ਪਈ। ਇਥੇ ਕੁੱਝ ਗਲਾਂ ਖਾਸ ਧਿਆਣ ਮੰਗਦੀਆਂ ਹਨ: ੧. ਗੁਰਦੇਵ ਨੇ ‘ਖੰਡੇ ਦੀ ਪਾਹੁਲ’ ਦਾ ਪਹਿਲਾ ਬਾਟਾ ਆਪ ਇਕਲਿਆਂ ਤਿਆਰ ਕੀਤਾ ਅਤੇ ਪਹਿਲੇ ਪੰਜਾਂ ਨੂੰ ਛਕਾਇਆ ਵੀ ਇਕਲਿਆਂ ਹੀ। ਕਿਉਂਕਿ ਆਪ ਕੇਵਲ ਪਹਿਲੇ ਜਾਮੇ ਤੋਂ ਚਲਦੀ ਆ ਰਹੀ ਸਿੱਖ ਧਰਮ `ਚ ਪ੍ਰਵੇਸ਼ ਕਰਨ ਦੀ ਪਰੀਪਾਟੀ `ਚਰਣ ਪਾਹੁਲ’ ਨੂੰ ਹੀ ਪ੍ਰਾਪਤ ਨਹੀਂ ਸਨ ਬਲਕਿ ਆਪ ਤਾਂ ਗੁਰੂ ਨਾਨਕ ਪਦ ਜੋਤ ਨੂੰ ਵੀ ਪ੍ਰਾਪਤ ਸਨ। ੨. ਗੁਰੂ ਸਾਹਿਬ ਨੇ ਜਦੋਂ ਪੰਜ ਸਿੱਖਾਂ ਦੇ ਸਿਰਾਂ ਦੀ ਮੰਗ ਕੀਤੀ ਤਾਂ ਉਸ ਵੇਲੇ ਇਹ ਸ਼ਰਤ ਨਹੀਂ ਸੀ ਕਿ ਉਹ ਸਾਰੇ ਕੇਸਾਧਾਰੀ ਹੋਣ। ਇਸ ਦਾ ਸਿੱਧਾ ਤੇ ਸਾਫ਼ ਮਤਲਬ ਹੈ ਉਸ ਸਮੇਂ ਸਿੱਖ ਦਾ ਮਤਲਬ ਹੀ ਸੰਪੂਰਣ ਕੇਸਾਧਾਰੀ (ਮਨੁੱਖ ਦਾ ਇਲਾਹੀ ਸਰੂਪ) ਹੋਣਾ ਸੀ। ੩. ਗੁਰੂ ਨਾਨਕ ਸਾਹਿਬ ਤੋਂ ਜੋ ਸਿੱਖ ਲਹਿਰ ਚਲਾਈ ਗਈ ਸੀ। ਸਮੇਂ ਨਾਲ ਉਹ ਇਨੀ ਪ੍ਰਫ਼ੁਲਤ ਹੋ ਚੁਕੀ ਸੀ ਕਿ ਇਹ ਸਾਰਾ ਇਕੱਠ ਹੀ ਕੇਸਾ-ਧਾਰੀਆਂ ਦਾ ਹੋਕੇ ਨਿਬੜਿਆ। ਇਸੇ ਦਾ ਸੀ ਕਿ ਉਸ ਧਰਤੀ ਨੂੰ ਹੀ ਪਾਤਸ਼ਾਹ ਨੇ ਕੇਸਗੜ੍ਹ ਸਾਹਿਬ ਦਾ ਨਾਮ ਬਖਸ਼ਿਆ। ੪. ਇਤਿਹਾਸ ਗੁਆਹ ਹੈ, ਸਮਾਗਮ ਦੇ ਪਹਿਲੇ ਤਿੰਨ-ਚਾਰ ਦਿਨਾਂ `ਚ ਹੀ ਪਹਿਲੀਆਂ ਪੰਕਤੀਆਂ ਅੱਸੀ ਹਜ਼ਾਰ ਪ੍ਰਾਣੀਆਂ ਨੇ ਖੰਡੇ ਦੀ ਪਾਹੁਲ ਲਈ ਜੋ ਅਪਣੇ ਆਪ `ਚ ਸਬੂਤ ਹੈ ਕਿ ਕੌਮ ਪਹਿਲਾਂ ਤੋਂ ਕੇਸਾਧਾਰੀ, ਕੰਘਾਧਾਰੀ, ਕਛਿਹਰਾਧਾਰੀ ਅਤੇ ਕ੍ਰਿਪਾਨ ਧਾਰੀ ਸੀ। ਨਹੀਂ ਤਾਂ ਅਜ ਸਾਇੰਸ-ਟੈਕਨਾਲੋਜੀ ਦੇ ਜੁਗ `ਚ ਵੀ ਇੱਕ ਦੰਮ ਇੰਨੀ ਵੱਡੀ ਗਿਣਤੀ ਅੱਸੀ ਹਜ਼ਾਰ ਕ੍ਰਿਪਾਨਾ, ਅੱਸੀ ਹਜ਼ਾਰ ਕੰਘਿਆਂ ਅਤੇ ਇੱਕ ਲਖ ਸੱਠ ਹਜ਼ਾਰ ਕਛਿਹਰਿਆਂ ਦਾ ਪ੍ਰਬੰਧ ਕਰਨਾ ਸੰਭਵ ਨਹੀ। ੫. ਅਜ ਦੇ ਸਮੇਂ ਜੇਕਰ ਕੋਈ ਸੱਜਣ ਸਿੱਖ ਧਰਮ `ਚ ਪ੍ਰਵੇਸ਼ ਕਰਨਾ ਚਾਹੇ, ਤਾਂ ਵੀ ਪੂਰੇ ਕੇਸਾਧਾਰੀ ਸਰੂਪ `ਚ ਆਉਣ ਲਈ ਉਸਨੂੰ ਛੇ ਮਹੀਨੇ ਸਮਾਂ ਲੋੜੀਂਦਾ ਹੈ। ਇਹ ਕਿਵੇਂ ਸੰਭਵ ਹੋਇਆ ਕਿ ਕੇਵਲ ਵਿਚਾਰ ਆਉਣ ਤੇ ਉਨ੍ਹਾਂ ‘ਖੰਡੇ ਦੀ ਪਾਹੁਲ਼’ ਲੈਣੀ ਹੈ, ਉਹ ਸੰਪੂਰਣ ਕੇਸਾਧਾਰੀ ਸਰਪੂ `ਚ ਆ ਗਏ। ਦਰਅਸਲ ਉਹ ਪਹਿਲਾਂ ਤੋਂ ਕੇਸਾਧਾਰੀ ਸਨ। ੬. ਅਜ ਦੇ ਸਮੇਂ ਵੀ ਕੋਈ ਨਸ਼ਿਆਂ ਦਾ ਆਦੀ, ਜੇਕਰ ਸਿੱਖ ਧਰਮ `ਚ ਪ੍ਰਵੇਸ਼ ਕਰਨਾ ਚਾਹੇ, ਤਾਂ ਮੰਨ ਬਨਾਉਣ ਤੇ ਹੀ ਉਸਨੂੰ ਵੱਡਾ ਸਮਾਂ ਚਾਹੀਦਾ ਹੈ ਕਿ ਉਹ ਨਸ਼ੇ ਨਹੀਂ ਕਰੇਗਾ। ਕੇਵਲ ਵਲਵਲਾ ਆਉਣ ਤੇ ਕਿ ‘ਅਗੋਂ ਤੋਂ ਨਸ਼ਾ ਨਹੀਂ ਕਰੇਗਾ’, ਵਿਰਲਿਆਂ ਨੂੰ ਛਡਕੇ ਬਾਕੀਆਂ ਲਈ ਸੌਖਾ ਨਹੀਂ। ਇੱਕ ਆਵਾਜ਼ ਤੇ ਇੱਕ ਦੰਮ ਅੱਸੀ ਹਜ਼ਾਰ ਪ੍ਰਾਣੀਆਂ ਰਾਹੀਂ ‘ਖੰਡੇ ਦੀ ਪਾਹੁਲ’ ਲੈਣੀ ਇਸ ਗਲ ਦਾ ਸਬੂਤ ਹੈ ਕਿ ਉਹ ਪਹਿਲਾਂ ਤੋਂ ਨਸ਼ਿਆਂ ਦੇ ਤਿਆਗੀ ਸਨ। ੭. ਇਸ ਗਲ ਦੇ ਸਬੂਤ ਵੀ ਮਿਲਦੇ ਹਨ ਪੰਜ ਪਿਆਰਿਆਂ ਦੇ ਰੂਪ `ਚ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਦੀ ਜ਼ਿਮੇਵਾਰੀ ਪੰਥ ਨੂੰ ਸੌਂਪਣ ਤੋਂ ਬਾਦ ਗੁਰਦੇਵ ਨੇ ਘੜੇ `ਚ ਜਲ ਮੰਗਵਾਇਆ, ਉਸਨੂੰ ਚਰਣ ਛੋਹ ਦਿਤੀ। ਉਪਰੰਤ ਭਾਈ ਜੀਵਨ ਸਿੰਘ (ਜੈਤਾ ਜੀ) ਨੂੰ ਹੁਕਮ ਕੀਤਾ ‘ਇਸ ਘੜੇ ਨੂੰ ਤੋੜ ਦਿਤਾ ਜਾਵੇ’। ਸਾਫ਼ ਤੌਰ ਤੇ, ਇਸਦਾ ਮੱਕਸਦ ਸੀ ਕਿ `ਚਰਣ ਪਾਹੁਲ’ ਦਾ ਨੀਯਮ ਖਤਮ ਹੋ ਚੁਕਾ ਹੈ। ਅਜ ਤੋਂ ਸਿੱਖ ਧਰਮ `ਚ ਪ੍ਰਵੇਸ਼ ਦਾ ਢੰਗ ਕੇਵਲ ‘ਖੰਡੇ ਦੀ ਪਾਹੁਲ’ ਜੋ ਪਾਹੁਲਧਾਰੀ ਪੰਜ ਪਿਆਰਿਆ ਦੇ ਰੂਪ `ਚ ਪੰਥ ਨੇ ਨਿਬਾਉਣੀ ਹੈ, ਹੋਰ ਕੋਈ ਨਹੀਂ। ੮. ਪਹਿਲੀਆਂ ਪੰਕਤੀਆਂ `ਚ ਅੱਸੀ ਹਜ਼ਾਰ ਪ੍ਰਾਣੀਆਂ ਨੇ ਖੰਡੇ ਦੀ ਪਾਹੁਲ ਲਈ। ਕਿਉਂਕਿ ਗੁਰਦੇਵ ਦਾ ਹੁਕਮ ਸੀ ਕਿ ਨਵੇਂ ਬਦਲੇ ਹੋਏ ਨੀਯਮ `ਚ ਸਾਰੀ ਸਿੱਖ ਕੌਮ ਨੇ ਨਵੇਂ ਸਿਰੇ ਤੋਂ ਪਾਹੁਲ ਲੈਣੀ ਹੈ। ਇਸਦੇ ਨਾਲ ਇਹ ਵੀ ਕੀਤਾ ਕਿ ਸਿੱਖਾਂ ਦੇ ਨਾਵਾਂ ਨਾਲੋਂ ਜਾਤ-ਗੋਤ ਆਦਿ ਦੇ ਲੱਕਬ ਹਟਾ ਕੇ ਉਸਨੂੰ ਸਿੰਘ-ਕੌਰ ਦੀ ਇਕਸਾਰਤਾ ਵਾਲਾ ਇਕੋ ਸਿੱਖ ਪ੍ਰਵਾਰ ਵਾਲਾ ਸਾਂਝਾ ਸਰੂਪ ਬਖਸ਼ਿਆ। ਇਸ ਦਾ ਵੱਡਾ ਸਬੂਤ ਹੈ ਕਿ ਨਵੇਂ ਹੁਕਮਾਂ ਅਨੁਸਾਰ ਸਭ ਤੋਂ ਪਹਿਲਾਂ, ਪੰਜ ਪਿਆਰਿਆ ਤੋਂ ਕਲਗੀਧਰ ਜੀ ਨੇ ਆਪ ‘ਖੰਡੇ ਦੀ ਪਾਹੁਲ’ ਲਈ ਅਤੇ ਅਪਣਾ ਨਾਮ ਵੀ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਦਲ ਲਿਆ। ਇਸ ਤੋਂ ਬਾਦ ਕਈ ਸੱਜਣ ਇਹ ਤੋਖਲਾ ਵੀ ਪ੍ਰਗਟ ਕਰਦੇ ਹਨ ਕਿ `ਚਰਣ ਪਾਹੁਲ’ ਦਾ ਲਫ਼ਜ਼ ਮੌਜੂਦਾ ਸਿੱਖ ਰਹਿਤ ਮਰਿਆਦਾ-1945’ `ਚ ਅਤੇ ਨਾ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੱਧਰੇ ਮਿਲਦਾ ਹੈ। ਸਨਿਮ੍ਰ ਬੇਨਤੀ ਹੈ `ਚਰਣ ਪਾਹੁਲ’ ਉਪਰੰਤ ‘ਖੰਡੇ ਦੀ ਪਾਹੁਲ’ ਸਿੱਖ ਧਰਮ `ਚ ਪ੍ਰਵੇਸ਼ ਦਾ ਅਤੇ ‘ਗੁਰਬਣੀ ਅੰਮ੍ਰਿਤ’ ਨੂੰ ਅੰਤਿਮ ਸੁਆਸ ਤੀਕ ਜੀਵਨ `ਚ ਢਾਲਣ ਲਈ ਇੱਕ ਸੰਕਲਪ ਹੈ ਜੋ ਗੁਰੂ ਦੀ ਹਜ਼ੂਰੀ `ਚ ਜਾਂ ਗੁਰੂ ਸਹਿਬ ਦੇ ਸਨਮੁੱਖ ਲੈਣਾ ਹੁੰਦਾ ਸੀ। ਗੁਰੂ ਗ੍ਰੰਥ ਸਾਹਿਬ’ ਜੀ, ਜੀਵਨ ਜਾਚ ਅਤੇ ਜੀਵਨ ਜੀਉਣ ਦਾ ਢੰਗ ਹਨ। ਸੰਕਲਪ ਜਾਂ ਪ੍ਰਣ ਹਮੇਸ਼ਾਂ ਬਾਹਰੋਂ ਹੀ ਹੁੰਦਾ ਹੈ। ਦੂਜਾ- ‘ਸਿੱਖ ਰਹਿਤ ਮਰਿਆਦਾ-1945’ ਦੀ ਤਿਆਰੀ ਵੇਲੇ ਜਦੋਂ `ਚਰਣ ਪਾਹੁਲ’ ਪੰਥ ਵਿੱਚ ਕੋਈ ਵਿਸ਼ਾ ਹੀ ਨਹੀਂ ਸੀ ਤਾਂ ਉਸ `ਚ ਦਰਜ ਹੁੰਦਾ ਵੀ ਕਿਵੇਂ? ਤੀਜਾ- ਰਹਿਤ ਮਰਿਆਦਾ ਜੋ ਅੰਮ੍ਰਿਤ ਸੰਸਕਾਰ ਦਾ ਸਿਰਲੇਖ ਹੈ ਉਹ ਸਮੇਂ ਦੇ ਪ੍ਰਚਲਣ ਅਨੁਸਾਰ ਹੈ ਨਹੀਂ ਤਾਂ ਲਗਭਗ ਸੰਨ 1860 ਤੀਕ ਦੀਆਂ ਲਿਖਤਾਂ `ਚ ਲਫ਼ਜ਼ ‘ਖੰਡੇ ਦੀ ਪਾਹੁਲ’ ਹੀ ਮਿਲਦਾ ਹੈ। ਫ਼ਿਰ ਵੀ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ‘ਖੰਡੇ ਦੀ ਪਾਹੁਲ’ ਲੈਣੀ ਸਿੱਖ ਧਰਮ `ਚ ਪ੍ਰਵੇਸ਼ ਹੈ। ਇਹ ਸਿੱਖੀ ਦਾ ਆਰੰਭ ਹੈ, ਅੰਤ ਨਹੀਂ, ਇਸ ਲਈ ਹਰੇਕ ਸਿੱਖ ਵੀਰ ਅਤੇ ਬੀਬੀ ਲਈ ਜ਼ਰੂਰੀ ਹੈ ਕਿ ਉਸਨੇ ਖੰਡੇ ਦੀ ਪਾਹੁਲ ਜ਼ਰੂਰ ਲਈ ਹੋਵੇ ਤਾਕਿ ਉਸਨੂੰ ਕੋਈ ਗੁਮਰਾਹ ਨਾ ਕਰ ਸਕੇ।[/SIZE][/B] [/QUOTE]
Insert quotes…
Verification
Post reply
Discussions
Hard Talk
The Falsehood Of Damdami Taksal-Translated
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top