☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Gurmat Vichaar
Gurmat Vichar - Discussions
Raag Ramkali: Touchstone Of New Panthic Controversy?
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser
.
Reply to thread
Message
<blockquote data-quote="spnadmin" data-source="post: 144674" data-attributes="member: 35"><p>You can find what Professor Sahib Singh has to say about it at this link: <a href="http://www.srigranth.org/servlet/gurbani.gurbani?Action=Page&Param=923&g=1&h=1&r=1&t=2&p=0&k=1" target="_blank">http://www.srigranth.org/servlet/gurbani.gurbani?Action=Page&Param=923&g=1&h=1&r=1&t=2&p=0&k=1</a></p><p></p><p>Here is the beginning of his explanation. </p><p></p><p></p><p></p><p>ਰਾਗ ਰਾਮਕਲੀ ਵਿੱਚ ਬਾਣੀ 'ਸਦੁ'। ❀ ਨੋਟ: ਇਸ ਬਾਣੀ ਦਾ ਪਹਿਲਾ ਟੀਕਾ ਸੰਨ ੧੯੩੫ ਵਿਚ ਸਿੱਖ ਐਜੂਕੇਸ਼ਨਲ ਕਾਨਫ਼੍ਰੰਸ ਦਾ ਸਮਾਗਮ ਗੁਜਰਾਂਵਾਲੇ ਹੋਇਆ। ਉਥੇ ਕਾਨਫ਼੍ਰੰਸ ਦੇ ਪੰਡਾਲ ਵਿਚ ਮੈਨੂੰ ਗੁਰਬਾਣੀ-ਵਿਆਕਰਣ ਬਾਰੇ ਆਪਣੇ ਖ਼ਿਆਲ ਪਰਗਟ ਕਰਨ ਦਾ ਮੌਕਾ ਮਿਲਿਆ। ਅਖ਼ਬਾਰਾਂ ਦੇ ਪ੍ਰਤੀਨਿਧ ਭੀ ਮੌਜੂਦ ਸਨ। ਮੈਂ ਵਿਆਕਰਣ ਦੀ ਵਿਆਖਿਆ ਸਮੇ 'ਸੱਦ' ਦੀ ਪੰਜਵੀਂ ਪਉੜੀ ਦਾ ਹਵਾਲਾ ਭੀ ਦਿੱਤਾ। ਮਾਸਕ-ਪੱਤ੍ਰ 'ਅੰਮ੍ਰਿਤ' ਦੇ ਐਡੀਟਰ ਸ: ਗੰਗਾ ਸਿੰਘ ਜੀ ਨੇ ਮੈਨੂੰ ਸਮਾਗਮ ਤੋਂ ਪਿੱਛੋਂ ਕਿਹਾ ਕਿ ਮੈਂ ਉਸ ਸਾਰੀ ਬਾਣੀ ਦੀ ਵਿਆਖਿਆ ਵਿਆਕਰਣ ਅਨੁਸਾਰ ਲਿਖ ਕੇ ਕਿਤਾਬ ਦੀ ਸ਼ਕਲ ਵਿਚ ਪੇਸ਼ ਕਰਾਂ। 'ਅੰਮ੍ਰਿਤ' ਦਾ ਆਪਣਾ ਪ੍ਰੈੱਸ ਸੀ। ਉਹਨਾਂ ਮੇਰਾ ਉਹ ਟ੍ਰੈਕਟ 'ਰੱਬੀ ਸੱਦਾ' ਛਾਪ ਦਿੱਤਾ। ਉਹ ਟ੍ਰੈਕਟ 'ਰੱਬੀ ਸੱਦਾ' ਕਈ ਸਾਲਾਂ ਤੋਂ ਖ਼ਤਮ ਹੋ ਚੁਕਾ ਸੀ। ਪਰ ਹੋਰ ਹੋਰ ਟੀਕਿਆਂ, ਲੇਖਾਂ ਅਤੇ ਪੁਸਤਕਾਂ ਦੇ ਰੁਝੇਵੇਂ ਆਦਿ ਦੇ ਕਾਰਨ ਮੈਂ ਉਸ ਨੂੰ ਦੂਜੀ ਵਾਰੀ ਛੇਤੀ ਛਪਵਾ ਨਾਹ ਸਕਿਆ। ਦੂਜੀ ਵਾਰੀ ਇਹ ਟੀਕਾ 'ਸੱਦ ਸਟੀਕ' ਨਾਮ ਹੇਠ ਦਸੰਬਰ ੧੯੫੩ ਵਿਚ ਛਾਪਿਆ। ਇਸ ਦੀ ਅੰਦਰੀ ਸ਼ਕਲ ਬਹੁਤ ਕੁਝ ਬਦਲਾ ਕੇ ਇਸ ਨੂੰ ਮੌਜੂਦਾ ਰੂਪ ਦੇ ਦਿੱਤਾ ਗਿਆ। ਹਾਂ, ਮੂਲ ਦੇ ਟੀਕੇ ਵਿਚ ਕੋਈ ਭੀ ਫ਼ਰਕ ਪਾਣ ਦੀ ਲੋੜ ਨਹੀਂ ਸੀ ਪਈ। ਤਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਰੀਟਾਇਰ ਹੋ ਚੁਕਾ ਹੋਇਆ ਸਾਂ, ਤੇ, ਮੈਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਚ ਰਿਹਾਇਸ਼ ਜੋਗੀ ਥਾਂ ਮਿਲੀ ਹੋਈ ਸੀ। (ਸਾਹਿਬ ਸਿੰਘ)। ❀ ਨੋਟ: ਹਿੰਦੂ-ਮਤ ਅਨੁਸਾਰ ਅੰਤਮ ਸੰਸਕਾਰ: ਜਦੋਂ ਕਿਸੇ ਹਿੰਦੂ-ਘਰ ਵਿਚ ਕੋਈ ਪ੍ਰਾਣੀ ਮਰਨ ਲੱਗਦਾ ਹੈ, ਤਾਂ ਉਸ ਦੇ ਪੁੱਤਰ ਇਸਤ੍ਰੀ ਆਦਿਕ ਵਾਰਸ ਸ਼ਾਸਤ੍ਰਾਂ ਦੀ ਦੱਸੀ ਮਰਯਾਦਾ ਅਨੁਸਾਰ ਉਸ ਨੂੰ ਮੰਜੇ ਤੋਂ ਹੇਠਾਂ ਲਾਹ ਲੈਂਦੇ ਹਨ। ਭੁੰਞੇ ਦੱਭ ਵਿਛਾ ਕੇ ਉਸ ਉਤੇ ਕੱਪੜਾ ਵਿਛਾ ਦੇਣ ਦੀ ਮਰਯਾਦਾ ਹੈ। ਉਸ ਦੇ ਹੱਥ ਦੀ ਤਲੀ ਉੱਤੇ ਆਟੇ ਦਾ ਦੀਵਾ ਰੱਖ ਕੇ ਜਗਾ ਦੇਂਦੇ ਹਨ, ਤੇ ਦੀਵੇ ਵਿਚ ਬ੍ਰਾਹਮਣ ਦੀ ਭੇਟਾ ਲਈ ਸਮਰਥਾ ਅਨੁਸਾਰ ਅਠਿਆਨੀ ਰੁਪਇਆ ਆਦਿਕ ਚਾਂਦੀ ਸੋਨੇ ਦਾ ਸਿੱਕਾ ਪਾ ਦੇਂਦੇ ਹਨ। ਇਸ ਮਰਯਾਦਾ ਦਾ ਭਾਵ ਉਹ ਇਹ ਸਮਝਦੇ ਹਨ ਕਿ ਮਰਨ ਵਾਲੇ ਪ੍ਰਾਣੀ ਦੀ ਆਤਮਾ ਨੇ ਅਗਾਂਹ ਬੜੇ ਹਨੇਰੇ ਪੈਂਡਿਆਂ ਵਿਚੋਂ ਦੀ ਲੰਘਣਾ ਹੈ, ਜਿਥੇ ਰਾਹ-ਖਹਿੜਾ ਵੇਖਣ ਲਈ ਉਸ ਨੂੰ ਚਾਨਣ ਦੀ ਲੋੜ ਪੈਂਦੀ ਹੈ। ਮਰਨ ਵੇਲੇ ਉਸ ਦੀ ਤਲੀ ਉੱਤੇ ਰੱਖਿਆ ਹੋਇਆ ਦੀਵਾ ਉਸ ਨੂੰ ਪਰਲੋਕ ਦੇ ਪੈਂਡਿਆਂ ਵਿਚ ਚਾਨਣ ਦੇਂਦਾ ਹੈ। ਜਦੋਂ ਆਦਮੀ ਮਰ ਜਾਂਦਾ ਹੈ, ਤਾਂ ਉਸ ਦੇ ਸਰੀਰ ਦਾ ਸਸਕਾਰ ਕਰਨ ਤੋਂ ਪਹਿਲਾਂ ਜਵਾਂ ਦੇ ਆਟੇ ਦੇ ਪੇੜੇ ਪੱਤਲਾਂ ਉਤੇ ਰੱਖ ਕੇ ਮਣਸੇ ਜਾਂਦੇ ਹਨ। ਬ੍ਰਾਹਮਣ ਪੁਰਾਣ ਆਦਿਕ ਦੇ ਮੰਤ੍ਰ ਪੜ੍ਹਦਾ ਹੈ। ਸੂਰਜ ਵਲ ਮੂੰਹ ਕਰ ਕੇ ਪਾਣੀ ਦੀਆਂ ਚੁਲੀਆਂ ਭੀ ਭੇਟਾ ਕੀਤੀਆਂ ਜਾਂਦੀਆਂ ਹਨ। ਇਹ ਉਸ ਵਿਛੜੀ ਰੂਹ ਲਈ ਖ਼ੁਰਾਕ ਭੇਜੀ ਜਾਂਦੀ ਹੈ। ਘਰੋਂ ਤੁਰ ਕੇ ਮਸਾਣਾਂ ਤੋਂ ਉਰੇ ਅੱਧਵਾਟੇ (ਅੱਧਮਾਰਗੇ) ਮਿਰਤਕ ਦਾ ਫੱਟਾ ਭੁੰਞੇ ਰੱਖ ਦਿੱਤਾ ਜਾਂਦਾ ਹੈ। ਘਰੋਂ ਤੁਰਨ ਲੱਗਿਆਂ ਮਿੱਟੀ ਦਾ ਇਕ ਕੋਰਾ ਭਾਂਡਾ ਨਾਲ ਲੈ ਲੈਂਦੇ ਹਨ। ਉਸ ਅੱਧਮਾਰਗ ਤੇ ਉਹ ਭਾਂਡਾ ਭੰਨ ਦੇਂਦੇ ਹਨ, ਅਤੇ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਬਹੁਤ ਉੱਚੀ ਡਰਾਉਣੀ ਆਵਾਜ਼ ਵਿਚ ਢਾਹ ਮਾਰਦਾ ਹੈ। ਇਸ ਰਸਮ ਦੇ ਹੇਠ ਖ਼ਿਆਲ ਇਹ ਹੈ ਕਿ ਮਿਰਤਕ ਦੀ ਆਤਮਾ ਸਰੀਰਕ ਮੋਹ ਕਰਕੇ ਅਜੇ ਉਸ ਮੁਰਦੇ ਦੇ ਦੁਆਲੇ ਹੀ ਭੌਂਦੀ ਫਿਰਦੀ ਹੈ। ਇਸ ਭਿਆਨਕ ਢਾਹ ਨਾਲ ਉਸ ਨੂੰ ਡਰਾਂਦੇ ਹਨ ਕਿ ਚਲੀ ਜਾਏ। ਸਸਕਾਰ ਕਰਨ ਵੇਲੇ ਬ੍ਰਾਹਮਣ ਫਿਰ ਕੁਝ ਮੰਤ੍ਰ ਪੜ੍ਹਦਾ ਹੈ। ਸਸਕਾਰ ਤੋਂ ਪਿੱਛੋਂ ਬਚ ਰਹੀਆਂ ਹੱਡੀਆਂ (ਅਸਥੀਆਂ) ਹਰਿਦੁਆਰ ਗੰਗਾ ਨਦੀ ਵਿਚ ਪਾਈਆਂ ਜਾਂਦੀਆਂ ਹਨ। ਹਿੰਦੂ-ਖ਼ਿਆਲ ਅਨੁਸਾਰ ਜਿਸ ਦੀਆਂ ਅਸਥੀਆਂ ਗੰਗਾ ਵਿਚ ਨਾਹ ਪੈਣ ਉਸ ਦੀ ਗਤੀ ਨਹੀਂ ਹੁੰਦੀ। ਮਰਨ ਪਿਛੋਂ ੧੩ ਦਿਨਾਂ ਤਕ ਹਰੇਕ ਪ੍ਰਾਣੀ ਦੀ ਆਤਮਾ ਪ੍ਰੇਤ ਬਣੀ ਰਹਿੰਦੀ ਹੈ, ਅਤੇ ਆਪਣੇ ਛੱਡੇ ਘਰਾਂ ਦੇ ਦੁਆਲੇ ਹੀ ਭੌਂਦੀ ਫਿਰਦੀ ਹੈ। ਜਿਨ੍ਹਾਂ ਦਾ ਕੋਈ ਮਰਦਾ ਹੈ, ਉਹਨਾਂ ਦੇ ਘਰ ਸ਼ਰੀਕੇ ਬਿਰਾਦਰੀ ਦੇ ਘਰਾਂ ਵਿਚੋਂ ਜ਼ਨਾਨੀਆਂ ਮਰਦ ਰਾਤ ਨੂੰ ਆ ਕੇ ਸੌਂਦੇ ਹਨ। ਸਵੇਰੇ ਪਹਿਰ ਰਾਤ ਰਹਿੰਦੀ ਹੀ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਉੱਠ ਕੇ ਢਾਹ ਮਾਰਦਾ ਹੈ। ੧੩ ਦਿਨ ਹਰ ਸਵੇਰੇ ਇਹੀ ਕੁਝ ਹੁੰਦਾ ਹੈ। ਇਹ ਭੀ ਮਿਰਤਕ ਦੀ ਆਤਮਾ ਨੂੰ ਡਰਾਣ ਵਾਸਤੇ ਕੀਤਾ ਜਾਂਦਾ ਹੈ। {ਨੋਟ: ਜਿਉਂ ਜਿਉਂ ਲੋਕ ਵਿੱਦਿਆ ਦੇ ਚਾਨਣ ਵਿਚ ਸਿਆਣੇ ਹੁੰਦੇ ਜਾ ਰਹੇ ਹਨ, ਇਹ ਢਾਹਾਂ ਮਾਰਨ ਵਾਲੀ ਰਸਮ ਹਟਦੀ ਜਾ ਰਹੀ ਹੈ}। ਤੇਰ੍ਹਵੇਂ ਦਿਨ ਮਿਰਤਕ ਦੀ ਕਿਰਿਆ ਕੀਤੀ ਜਾਂਦੀ ਹੈ। ਅਚਾਰਜ ਆ ਕੇ ਇਹ ਰਸਮ ਕਰਾਂਦਾ ਹੈ। ਇਹ ਮਰਯਾਦਾ ਵਿਛੁੜੀ ਆਤਮਾ ਨੂੰ ਪ੍ਰੇਤ ਜੂਨ ਵਿਚੋਂ ਕੱਢ ਕੇ ਪਿਤਰ ਲੋਕ ਤਕ ਅਪੜਾਣ ਵਾਸਤੇ ਕੀਤੀ ਜਾਂਦੀ ਹੈ। ਸ਼ਾਸਤ੍ਰ ਅਨੁਸਾਰ ਖ਼ਿਆਲ ਇਹ ਬਣਿਆ ਹੋਇਆ ਹੈ ਕਿ ਪਿਤਰ ਲੋਕ ਅੱਪੜਨ ਲਈ ੩੬੦ ਦਿਨ ਲੱਗਦੇ ਹਨ। ਪੈਂਡਾ ਹੈ ਅਣਡਿੱਠਾ ਤੇ ਹਨੇਰਾ। ਇਸ ਵਾਸਤੇ ਕਿਰਿਆ ਕਰਨ ਵੇਲੇ ੩੬੦ ਦੀਵੇ ਵੱਟੀਆਂ ਤੇ ਲੋੜੀਂਦਾ ਤੇਲ ਲਿਆ ਕੇ ਰੱਖ ਦੇਂਦੇ ਹਨ। ਜਦੋਂ ਵੇਦ-ਮੰਤ੍ਰ ਆਦਿਕ ਪੜ੍ਹਨ ਦੀ ਸਾਰੀ ਰਸਮ ਹੋ ਚੁਕਦੀ ਹੈ, ਤਾਂ ਉਹ ਵੱਟੀਆਂ ਇਕੱਠੀਆਂ ਹੀ ਤੇਲ ਵਿਚ ਭਿਉਂ ਕੇ ਬਾਲ ਦਿੱਤੀਆਂ ਜਾਂਦੀਆਂ ਹਨ, ਅਤੇ ਇਸ ਤਰ੍ਹਾਂ ਮਰੇ ਪ੍ਰਾਣੀ ਨੂੰ ਪਿਤਰ ਲੋਕ ਦੇ ਲੰਮੇ ਪੈਂਡੇ ਵਿਚ ੩੬੦ ਦਿਨ ਚਾਨਣ ਮਿਲਦਾ ਰਹਿੰਦਾ ਹੈ। ਇਹਨਾਂ ਇਕੱਠੇ ਬਾਲੇ ਦੀਵਿਆਂ ਤੋਂ ਇਲਾਵਾ ਭੀ ਛਨਿੱਛਰ ਦੇਵਤੇ ਦੇ ਮੰਦਰ ਵਿਚ ਸਾਲ ਭਰ ਹਰ ਰੋਜ਼ ਦੀਵਾ ਜਗਾਣ ਲਈ ਤੇਲ ਭੇਜਿਆ ਜਾਂਦਾ ਹੈ। ਕਿਰਿਆ ਵਾਲੇ ਦਿਨ ਭੀ ਵਿਛੁੜੀ ਰੂਹ ਦੀ ਖ਼ੁਰਾਕ ਵਾਸਤੇ ਪਿੰਡ ਭਰਾਏ ਜਾਂਦੇ ਹਨ। ਕਿਰਿਆ ਵਾਲੇ ਦਿਨ ਤੋਂ ਲੈ ਕੇ ਇੱਕ ਸਾਲ ਹਰ ਰੋਜ਼ ਬ੍ਰਾਹਮਣ ਨੂੰ ਭੋਜਨ ਖੁਆਇਆ ਜਾਂਦਾ ਹੈ। ❀ ਨੋਟ: ਸਸਕਾਰ ਕਰਨ ਤੋਂ ਪਿਛੋਂ ਕਿਰਿਆ ਵਾਲੇ ਦਿਨ ਤਕ ਗਰੁੜ ਪੁਰਾਣ ਦੀ ਕਥਾ ਭੀ ਕਰਾਈ ਜਾਂਦੀ ਹੈ। ਆਮ ਤੌਰ ਤੇ ਤਾਂ ਬ੍ਰਾਹਮਣ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਘਰ ਬੈਠੇ ਹੀ ਗਰੁੜ ਦਾ ਪਾਠ ਕਰੀ ਜਾਣ। ਵਰ੍ਹੇ ਪਿੱਛੋਂ ਮਰਨ ਦੀ ਥਿੱਤ ਉਤੇ ਹੀ ਵਰ੍ਹੀਣਾ ਕੀਤਾ ਜਾਂਦਾ ਹੈ। ਖ਼ੁਰਾਕ ਦੇ ਇਲਾਵਾ ਵਿਛੁੜੇ ਪ੍ਰਾਣੀ ਵਾਸਤੇ ਭਾਂਡੇ ਬਸਤ੍ਰ ਆਦਿਕ ਭੇਜੇ ਜਾਂਦੇ ਹਨ। ਸਾਰਾ ਸਾਮਾਨ ਅਚਾਰਜ ਨੂੰ ਦਾਨ ਕੀਤਾ ਜਾਂਦਾ ਹੈ। ਇਸ ਤੋਂ ਪਿਛੋਂ ਹਰ ਸਾਲ ਸਰਾਧਾਂ ਦੇ ਦਿਨਾਂ ਵਿਚ ਉਸ ਥਿੱਤ ਤੇ ਬ੍ਰਾਹਮਣਾਂ ਨੂੰ ਭੋਜਨ ਖੁਆਇਆ ਜਾਂਦਾ ਹੈ। ਇਹ ਭੀ ਵਿਛੁੜੇ ਸੰਬੰਧੀ ਨੂੰ ਅਪੜਾਣ ਲਈ ਹੀ ਹੁੰਦਾ ਹੈ। ਜੇ ਕੋਈ ਪ੍ਰਾਣੀ ਬਹੁਤ ਉਮਰ ਦਾ ਹੋ ਕੇ ਮਰੇ, ਪੋਤਰਿਆਂ ਪੜੋਤੜਿਆਂ ਵਾਲਾ ਹੋ ਜਾਏ ਤਾਂ ਉਸ ਦਾ ਸਸਕਾਰ ਕਰਨ ਵੇਲੇ ਉਸ ਨੂੰ 'ਵੱਡਾ ਕਰਦੇ' ਹਨ। ਜਿਸ ਫੱਟੇ ਉਤੇ ਮੁਰਦਾ ਚੁੱਕ ਕੇ ਲੈ ਜਾਈਦਾ ਹੈ, ਉਸ ਫੱਟੇ ਨੂੰ ਸੋਹਣੇ ਕੱਪੜਿਆਂ ਤੇ ਫੁੱਲਾਂ ਨਾਲ ਸਜਾਂਦੇ ਹਨ। ਮੁਰਦਾ ਲੈ ਜਾਣ ਵੇਲੇ ਉਸ ਦੇ ਉਤੋਂ ਦੀ ਉਸ ਦੇ ਪੋਤਰੇ ਪੜੋਤਰੇ ਆਦਿਕ ਛੁਹਾਰੇ ਮਖਾਣੇ ਪੈਸੇ ਆਦਿਕ ਸੁੱਟਦੇ ਹਨ। ਇਸ ਰਸਮ ਨੂੰ 'ਬਬਾਣ' ਕੱਢਣਾ ਆਖੀਦਾ ਹੈ। ਪੁਰਾਣ ਬਾਰੇ ❀ ਨੋਟ: ਪੁਰਾਣ-ਵਿਆਸ ਰਿਸ਼ੀ ਜਾਂ ਉਸ ਦੇ ਨਾਮ ਹੇਠ ਵਿਦਵਾਨਾਂ ਦੇ ਲਿਖੇ ਹੋਏ ਇਤਿਹਾਸ ਨਾਲ ਮਿਲੇ ਧਰਮ-ਗ੍ਰੰਥ। ਇਹਨਾਂ ਦੀ ਗਿਣਤੀ ੧੮ ਹੈ। ਅਤੇ ਸ਼ਲੋਕ ਚਾਰ ਲੱਖ। ਵਿਸ਼ਨੂ ਪੁਰਾਣ ਅਨੁਸਾਰ ਪੁਰਾਣ ਦੇ ਲੱਛਣ ਇਹ ਹਨ-ਜਗਤ ਦੀ ਉਤਪੱਤੀ ਤੇ ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਬੰਸਾਵਲੀ, ਮਨੂ ਦੇ ਰਾਜ ਦਾ ਸਮਾ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ ਦੀ ਕਥਾ,-ਜਿਸ ਵਿਚ ਇਹ ਪੰਜ ਪ੍ਰਸੰਗ ਹੋਣ ਉਹ ਪੁਰਾਣ ਹੈ। ੧੮ ਪਰਾਣ ਇਹ ਹਨ-ਵਿਸ਼ਨੂ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹਮਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸਯ, ਗਰੁੜ, ਬ੍ਰਹਮਾਂਡ, ਭਵਿਖਯ। ❀ ਗਰੁੜ-ਪੁਰਾਣ ਬਾਰੇ ਨੋਟ: ਹਿੰਦੂ ਮੰਨਦੇ ਹਨ ਕਿ ਹਰੇਕ ਦੇਵਤੇ ਦਾ ਕੋਈ ਉਚੇਚਾ ਅਵਾਹਨ (ਸਵਾਰੀ) ਹੈ। ਜਿਵੇਂ ਗਣੇਸ਼ ਦੀ ਸਵਾਰੀ ਚੂਹਾ, ਬ੍ਰਹਮਾ ਦੀ ਸਵਾਰੀ ਹੰਸ, ਸ਼ਿਵ ਦੀ ਸਵਾਰੀ ਬੈਲ। ਇਸੇ ਤਰ੍ਹਾਂ ਗਰੁੜ ਵਿਸ਼ਨੂੰ ਦੀ ਸਵਾਰੀ ਮੰਨਿਆ ਜਾਂਦਾ ਹੈ। ਗਰੁੜ ਪੁਰਾਣ ਵਿਚ ਵਿਸ਼ਨੂੰ ਆਪਣੇ ਅਵਾਹਨ ਗਰੁੜ ਨੂੰ ਜਮ-ਮਾਰਗ ਦਾ ਹਾਲ ਸੁਣਾਂਦਾ ਹੈ, ਤੇ ਆਖਦਾ ਹੈ- ਮਰਨ ਪਿਛੋਂ ਜੀਵ ਪ੍ਰੇਤ ਜੂਨ ਪ੍ਰਾਪਤ ਕਰਦਾ ਹੈ, ਅਤੇ ਇਸ ਦਾ ਸਰੀਰ ਅੰਗੂਠੇ ਜਿਤਨਾ ਹੋ ਜਾਂਦਾ ਹੈ। ਮਰੇ ਪ੍ਰਾਣੀ ਵਾਸਤੇ ਪਿੰਡ ਭਰਾਣੇ ਜ਼ਰੂਰੀ ਹਨ। ਇਹਨਾਂ ਦੀ ਸਹੈਤਾ ਨਾਲ ਪ੍ਰੇਤ ਦਾ ਸਰੀਰ ਦਸ ਦਿਨਾਂ ਵਿਚ ਹੱਥ ਭਰ ਬਣ ਜਾਂਦਾ ਹੈ। ਜਦੋਂ ਪ੍ਰਾਣੀ ਮਰਨ ਲੱਗੇ ਤਾਂ ਉਸ ਨੂੰ ਇਸ਼ਨਾਨ ਅਤੇ ਸਾਲਗਰਾਮ ਦੀ ਪੂਜਾ ਕਰਨੀ ਚਾਹੀਦੀ ਹੈ। ਸਾਲਗਰਾਮ ਸਾਰੇ ਪਾਪਾਂ ਦਾ ਨਾਸ ਕਰਦਾ ਹੈ। ਜੇ ਮਰਨ ਵੇਲੇ ਪ੍ਰਾਣੀ ਦੇ ਮੂੰਹ ਵਿਚ ਸਾਲਗਰਾਮ ਦਾ ਚਰਨਾਮ੍ਰਿਤ ਪਏ, ਤਾਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਜਿਵੇਂ ਰੂੰ ਦੇ ਢੇਰ ਅੱਗ ਦੀ ਇਕ ਚਿਣਗ ਨਾਲ ਸੜ ਕੇ ਸੁਆਹ ਹੋ ਜਾਂਦੇ ਹਨ, ਤਿਵੇਂ ਮਰਨ ਵੇਲੇ ਪ੍ਰਾਣੀ ਲਫ਼ਜ਼ ਗੰਗਾ ਆਖਣ ਨਾਲ ਹੀ ਮੁਕਤ ਹੋ ਜਾਂਦਾ ਹੈ। ਪ੍ਰੇਤ-ਕਰਮ ਕਰਵਾਣ ਲਈ ਮਰੇ ਪ੍ਰਾਣੀ ਦੇ ਸਸਕਾਰ ਤੋਂ ਪਹਿਲਾਂ ਉਸ ਦਾ ਪੁੱਤਰ ਤੇ ਹੋਰ ਨਜ਼ਦੀਕੀ ਸੰਬੰਧੀ ਮੁੰਡਨ ਕਰਨ। ਇਹ ਅੱਤ ਜ਼ਰੂਰੀ ਹੈ। ਪ੍ਰੇਤ ਦੀ ਖ਼ਾਤਰ ਮੰਤ੍ਰ ਕੇ ਤਿਲ ਅਤੇ ਘਿਉ ਦੀ ਅਹੂਤੀ ਦੇਣੀ ਚਾਹੀਦੀ ਹੈ, ਅਤੇ ਬਹੁਤ ਰੋਣਾ ਚਾਹੀਦਾ ਹੈ। ਅਜੇਹਾ ਕਰਨ ਨਾਲ ਮਰੇ ਪ੍ਰਾਣੀ ਨੂੰ ਸੁਖ ਹੁੰਦਾ ਹੈ। ਯਾਰਾਂ ਦਿਨ ਰਾਤ-ਦਿਨ ਹਰ ਵੇਲੇ ਦੀਵਾ ਜਗਦਾ ਰਹਿਣਾ ਚਾਹੀਦਾ ਹੈ। ਇਸ ਦੀਵੇ ਨਾਲ ਜਮ-ਮਾਰਗ ਵਿਚ ਚਾਨਣ ਹੁੰਦਾ ਹੈ। ਪ੍ਰੇਤ-ਕਰਮ ਕਰਨ ਨਾਲ ਪ੍ਰਾਣੀ ਦਸ ਦਿਨਾਂ ਵਿਚ ਹੀ ਸਾਰੇ ਪਾਪਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਗਰੁੜ ਪੁਰਾਣ ਨੂੰ ਸੁਣਨ ਤੇ ਸੁਣਾਨ ਵਾਲੇ ਪਾਪਾਂ ਤੋਂ ਮੁਕਤ ਹੋ ਜਾਂਦੇ ਹਨ। ਇਸ ਪੁਰਾਣ ਦੇ ਵਾਚਣ ਵਾਲੇ ਪੰਡਿਤ ਨੂੰ ਕੱਪੜੇ ਗਹਿਣੇ, ਗਊ, ਅੰਨ, ਸੋਨਾ, ਜ਼ਮੀਨ ਆਦਿਕ ਸਭ ਕੁਝ ਦਾਨ ਕਰਨਾ ਚਾਹੀਦਾ ਹੈ, ਨਹੀਂ ਤਾਂ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਕਥਾ ਸੁਣਾਨ ਵਾਲਾ ਜੇ ਪ੍ਰਸੰਨ ਹੋ ਜਾਵੇ, ਤਾਂ ਹੇ ਗਰੁੜ! ਦਾਨ ਕਰਨ ਵਾਲੇ ਉਤੇ ਮੈਂ ਭੀ ਪ੍ਰਸੰਨ ਹੋ ਜਾਂਦਾ ਹਾਂ। ਗੁਰੂ ਅਮਰਦਾਸ ਜੀ ਬਾਰੇ ਕਿਰਿਆ ਦਾ ਭੁਲੇਖਾ 'ਸੱਦ' ਦੀ ਪੰਜਵੀਂ ਪਉੜੀ ਨੂੰ ਪੜ੍ਹ ਕੇ ਸਿੱਖ ਜਨਤਾ ਆਮ ਤੌਰ ਤੇ ਟਪਲਾ ਖਾ ਜਾਂਦੀ ਹੈ, ਤੇ ਅਨੇਕਾਂ ਸੱਜਣ ਇਹ ਸਮਝਣ ਲੱਗ ਪੈਂਦੇ ਹਨ ਕਿ ਇਸ ਪਉੜੀ ਵਿਚ ਗੁਰੂ ਅਮਰਦਾਸ ਜੀ ਵਲੋਂ ਕਿਰਿਆ ਕਰਨ ਦੀ ਹਿਦਾਇਤ ਦਾ ਜ਼ਿਕਰ ਹੈ। ਮੇਰਾ 'ਗੁਰਬਾਣੀ ਵਿਆਕਰਣ' ਸੰਨ ੧੯੩੯ ਵਿਚ ਛਪਿਆ ਸੀ। ਹੁਣ ਤਾਂ ਪੜ੍ਹੇ-ਲਿਖੇ ਸੱਜਣਾਂ ਨੂੰ ਕੋਈ ਸ਼ੱਕ ਨਹੀਂ ਰਿਹਾ ਹੋਵੇਗਾ ਕਿ ਗੁਰੂ ਸਾਹਿਬ ਦੇ ਵੇਲੇ ਦੀ ਪੰਜਾਬੀ ਅਤੇ ਹੁਣ ਦੀ ਪੰਜਾਬੀ ਦੇ ਵਿਆਕਰਣ ਵਿਚ ਬਹੁਤ ਸਾਰਾ ਫ਼ਰਕ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਹੀ ਸਮਝਣ ਲਈ ਇਹ ਅੱਤ ਜ਼ਰੂਰੀ ਹੈ ਕਿ ਉਸ ਵਕਤ ਦੀ ਪੰਜਾਬੀ ਦੇ ਵਿਆਕਰਣਿਕ ਨਿਯਮਾਂ ਦੀ ਥੋਹੜੀ ਬਹੁਤ ਸਮਝ ਹੋਵੇ। ਪਾਠਕਾਂ ਦੀ ਸਹੂਲਤ ਵਾਸਤੇ ਪੰਜਵੀਂ ਪਉੜੀ ਦੇ ਅਰਥਾਂ ਵਿਚ ਲਫ਼ਜ਼ ਪੰਡਿਤ, ਪੜਹਿ ਅਤੇ ਪਾਵਏ ਦੀ ਵਿਆਕਰਣਿਕ ਵਾਕਫ਼ੀਅਤ ਦੇਣ ਦੀ ਖ਼ਾਤਰ ਬਹੁਤ ਵਿਸਥਾਰ ਤੋਂ ਕੰਮ ਲਿਆ ਗਿਆ ਹੈ, ਤਾ ਕਿ ਕਿਸੇ ਸ਼ੱਕ ਦੀ ਗੁੰਜੈਸ਼ ਨਾਹ ਰਹਿ ਸਕੇ। ਭੂਮਿਕਾ ਵਿਚ ਸਰਸਰੀ ਜਿਹੀ ਜਾਣ-ਪਛਾਣ ਕਰਾਣ ਲਈ ਸਿਰਫ਼ ਇਹੀ ਦੱਸਣਾ ਕਾਫ਼ੀ ਹੈ ਕਿ ਲਫ਼ਜ਼ 'ਪੰਡਿਤ' ਬਹੁ-ਵਚਨ ਹੈ, ਲਫ਼ਜ਼ 'ਪੜਹਿ' ਭੀ ਬਹੁ-ਵਚਨ ਹੈ। ਹਿੰਦੂ ਸੱਜਣ ਮਰੇ ਪ੍ਰਾਣੀ ਪਿਛੋਂ ਕਿਰਿਆ ਕਰਾਂਦੇ ਹਨ। ਕਿਰਿਆ ਕਰਨ ਵਾਲੇ ਬ੍ਰਾਹਮਣ ਨੂੰ ਅਚਾਰਜ ਆਖੀਦਾ ਹੈ। ਇਹ ਅਚਾਰਜ ਖ਼ਾਨਦਾਨੀ ਹੀ ਤੁਰੇ ਆਉਂਦੇ ਹਨ। ਹਰੇਕ ਘਰ ਦਾ ਇਕੋ ਹੀ ਅਚਾਰਜ ਹੁੰਦਾ ਹੈ। ਜੇ ਗੁਰੂ ਅਮਰਦਾਸ ਜੀ ਵਲੋਂ ਕਿਰਿਆ ਦੀ ਹਿਦੈਤ ਹੁੰਦੀ, ਤਾਂ ਲਫ਼ਜ਼ 'ਪੰਡਿਤ' ਏਥੇ ਇਕ-ਵਚਨ ਹੁੰਦਾ, ਇਸ ਦੀ ਸ਼ਕਲ 'ਪੰਡਿਤੁ' ਹੁੰਦੀ, ਅੱਖਰ 'ਤ' ਦੇ ਅੰਤ ਵਿਚ (ੁ) ਹੁੰਦਾ। ਲਫ਼ਜ਼ 'ਗੋਪਾਲ' ਸੰਬੰਧ ਕਾਰਕ ਵਿਚ ਹੈ। 'ਕੇਸੋ ਗੋਪਾਲ ਪੰਡਿਤ' ਦਾ ਅਰਥ ਹੈ 'ਕੇਸੋ-ਗੋਪਾਲ ਦੇ ਪੰਡਿਤ।' ਕੇਸੋ ਅਤੇ ਗੋਪਾਲ ਪਰਮਾਤਮਾ ਦੇ ਨਾਮ ਹਨ; ਜਿਵੇਂ: 'ਕਬੀਰ ਕੇਸੋ ਕੇਸੋ ਕੂਕੀਐ', ਅਤੇ 'ਗੋਪਾਲ ਤੇਰਾ ਆਰਤਾ'। ਸਤਿਗੁਰੂ ਜੀ ਵਲੋਂ ਹਿਦਾਇਤ ਇਹ ਹੈ ਕਿ ਸਾਡੇ ਪਿਛੋਂ ਪਰਮਾਤਮਾ ਦੇ ਪੰਡਿਤਾਂ ਨੂੰ ਸੱਦਣਾ, ਭਾਵ, ਸਤਸੰਗੀਆਂ ਨੂੰ ਬੁਲਾਣਾ ਜੋ ਆ ਕੇ ਗਰੁੜ ਪੁਰਾਣ ਦੇ ਥਾਂ 'ਹਰਿ ਹਰਿ ਕਥਾ' ਪੜ੍ਹਨ। ਇਸੇ ਹਿਦਾਇਤ ਦੀ ਤਾਕੀਦ ਅਗਲੀਆਂ ਦੋ ਤੁਕਾਂ ਵਿਚ ਕੀਤੀ ਹੈ। "ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ ॥" ਲਫ਼ਜ਼ 'ਪਾਵਏ' ਵਰਤਮਾਨ ਕਾਲ ਹੈ, ਅੱਨ ਪੁਰਖ, ਇਕ-ਵਚਨ। ਇਸ ਦਾ ਅਰਥ ਹੈ-'ਪਾਂਦਾ ਹੈ'। ਕਿਸੇ ਭੀ ਹਾਲਤ ਵਿਚ ਇਹ ਲਫ਼ਜ਼ ਹੁਕਮੀ ਭਵਿੱਖਤ ਕਾਲ (Imperative mood) ਵਿਚ ਨਹੀਂ ਹੈ। ਤੀਜੀ ਤੁਕ ਵਿਚ ਜ਼ਿਕਰ ਹੈ ਕਿ 'ਬੇਬਾਣੁ ਹਰਿ ਰੰਗੁ ਗੁਰ ਭਾਵਏ' (ਗੁਰੂ ਨੂੰ ਹਰੀ ਦਾ ਪਿਆਰ-ਰੂਪ ਬੇਬਾਣ ਚੰਗਾ ਲੱਗਦਾ ਹੈ)। ਚੌਥੀ ਤੁਕ ਦੇ ਲਫ਼ਜ਼ 'ਪਾਵਏ' ਦਾ ਕਰਤਾ ਲਫ਼ਜ਼ 'ਗੁਰੁ' ਹੈ (ਗੁਰੂ ਪਿੰਡ ਪਤਲਿ ਕਿਰਿਆ ਦੀਵਾ ਫੁੱਲ-ਇਹ ਸਭ ਕੁਝ 'ਹਰਿਸਰ' ਵਿਚ ਪਾਂਦਾ ਹੈ, ਭਾਵ, ਇਸ ਸਾਰੀ ਰਸਮ ਨੂੰ ਗੁਰੂ ਸਤਸੰਗ ਤੋਂ ਸਦਕੇ ਕਰਦਾ ਹੈ)। ਕਿਰਿਆ ਆਦਿਕ ਬਾਰੇ ਗੁਰੂ ਨਾਨਕ ਦੇਵ ਜੀ ਦੀ ਹਿਦਾਇਤ ॥ ਇਹ ਗੱਲ ਨਿਸ-ਸੰਦੇਹ ਸਾਬਤ ਹੋ ਚੁਕੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਆਪਣੀ ਸਾਰੀ ਬਾਣੀ ਆਪ ਹੀ ਲਿਖ ਕੇ ਆਪਣੇ ਪਾਸ ਰੱਖਦੇ ਰਹੇ ਸਨ। ਅਪਣੀ ਹੱਥੀਂ ਉਹਨਾਂ ਇਹ ਸਾਰੀ ਹੀ ਗੁਰੂ ਅੰਗਦ ਦੇਵ ਜੀ ਦੇ ਹਵਾਲੇ ਕਰ ਦਿੱਤੀ ਸੀ। ਗੁਰੂ ਅੰਗਦ ਦੇਵ ਜੀ ਨੇ ਆਪਣੀ ਬਾਣੀ ਸਮੇਤ ਇਹ ਸਾਰਾ ਸੰਗ੍ਰਹਿ ਗੁਰੂ ਅਮਰਦਾਸ ਜੀ ਨੂੰ ਦੇ ਦਿੱਤਾ ਸੀ। ਇਸੇ ਤਰ੍ਹਾਂ ਸਿਲਸਿਲੇ-ਵਾਰ ਪਹਿਲੇ ਚਾਰ ਗੁਰ-ਵਿਅਕਤੀਆਂ ਦੀ ਸਾਰੀ ਬਾਣੀ ਗੁਰੂ ਰਾਮਦਾਸ ਜੀ ਰਾਹੀਂ ਗੁਰੂ ਅਰਜਨ ਸਾਹਿਬ ਨੂੰ ਮਿਲ ਗਈ ਸੀ। {ਪੜ੍ਹੋ ਮੇਰੇ ਲੇਖ ਤੀਜੀ ਪੋਥੀ ਵਿਚ} ਗੁਰੂ ਨਾਨਕ ਦੇਵ ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਟਾਕਰਾ ਕਰ ਕੇ ਇਹ ਭੀ ਪੂਰੇ ਤੌਰ ਤੇ ਸਾਬਤ ਕੀਤਾ ਜਾ ਚੁਕਿਆ ਹੈ ਕਿ ਗੁਰੂ ਅਮਰਦਾਸ ਜੀ ਗੁਰੂ ਨਾਨਕ ਜੀ ਦੀ ਸਾਰੀ ਬਾਣੀ ਨੂੰ ਬੜੇ ਗਹੁ ਨਾਲ ਪੜ੍ਹਦੇ ਰਹਿੰਦੇ ਸਨ। ਇਸ ਬਾਣੀ ਬਾਰੇ ਉਹਨਾਂ ਦਾ ਅੱਭਿਆਸ ਕਮਾਲ ਦਰਜੇ ਦਾ ਸੀ। ਹਿੰਦੂ ਪ੍ਰਾਣੀ ਦੇ ਅੰਤਮ ਸੰਸਕਾਰ ਦੀਵਾ, ਪਿੰਡ, ਪਤਲਿ, ਕਿਰਿਆ ਆਦਿਕ-ਬਾਰੇ ਗੁਰੂ ਨਾਨਕ ਦੇਵ ਜੀ ਨੇ ਪਹਿਲੀ 'ਉਦਾਸੀ' ਸਮੇਂ ਗਇਆ ਤੀਰਥ ਤੇ ਪਹੁੰਚ ਕੇ ਜੋ ਆਪਣੇ ਖ਼ਿਆਲ ਪਰਗਟ ਕੀਤੇ ਸਨ, ਤੇ ਜੋ ਸਾਰੀ ਬਾਣੀ ਦੇ ਸੰਗ੍ਰਹਿ ਵਿਚ ਆ ਕੇ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸਨ, ਉਹ ਇਉਂ ਹਨ: ਆਸਾ ਮਹਲਾ ੧ ॥ ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ ॥ ਉਨਿ ਚਾਨਣਿ ਓਹੁ ਸੋਖਿਆ, ਚੂਕਾ ਜਮ ਸਿਉ ਮੇਲੁ ॥੧॥ ਲੋਕਾ ਮਤ ਕੋ ਫਕੜਿ ਪਾਇ ॥ ਲਖ ਮੜਿਆ ਕਰਿ ਏਕਠੇ, ਏਕ ਰਤੀ ਲੇ ਭਾਹਿ ॥੧॥ਰਹਾਉ॥ ਪਿੰਡੁ ਪਤਲਿ ਮੇਰੀ ਕੇਸਉ, ਕਿਰਿਆ ਸਚੁ ਨਾਮੁ ਕਰਤਾਰੁ ॥ ਐਥੈ ਓਥੈ ਆਗੈ ਪਾਛੈ, ਏਹੁ ਮੇਰਾ ਆਧਾਰੁ ॥੨॥ ਗੰਗ ਬਨਾਰਸਿ ਸਿਫਤਿ ਤੁਮਾਰੀ, ਨਾਵੈ ਆਤਮ ਰਾਉ ॥ ਸਚਾ ਨਾਵਣੁ ਤਾਂ ਥੀਐ, ਜਾਂ ਅਹਿਨਿਸਿ ਲਾਗੈ ਭਾਉ ॥੩॥ ਇਕ ਲੋਕੀ ਹੋਰੁ ਛਮਿਛਰੀ, ਬ੍ਰਾਹਮਣੁ ਵਟਿ ਪਿੰਡੁ ਖਾਇ ॥ ਨਾਨਕ ਪਿੰਡੁ ਬਖਸੀਸ ਕਾ, ਕਬਹੂੰ ਨਿਖੂਟਸਿ ਨਾਹਿ ॥੪॥ ਦੀਵਾ-ਵੱਟੀ, ਪਿੰਡ ਭਰਾਣੇ, ਕਿਰਿਆ ਕਰਾਣੀ, ਫੁੱਲ ਹਰਿਦੁਆਰ ਲੈ ਜਾਣੇ-ਇਸ ਸਾਰੀ ਹੀ ਮਰਯਾਦਾ ਬਾਰੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਨਾਮ-ਲੇਵਾ ਸਿੱਖਾਂ ਲਈ ਇਹ ਹਿਦਾਇਤ ਸੰਨ ੧੫੦੯ ਦੀ ਵਿਸਾਖੀ ਸਮੇਂ ਸਪਸ਼ਟ ਕਰ ਦਿੱਤੀ। ਆਪਣੀ ਸੰਸਾਰਕ ਜ਼ਿੰਦਗੀ ਦੇ ਬਾਕੀ ਸਾਢੇ ਤੀਹ ਸਾਲ ਇਸ ਹਿਦਾਇਤ ਦਾ ਪਰਚਾਰ ਕਰਦੇ ਰਹੇ, ਅਤੇ ਆਪਣੇ ਸਿੱਖਾਂ ਨੂੰ ਇਸ ਉਤੇ ਤੋਰਦੇ ਰਹੇ। ਇਹ ਕੋਈ ਨਿੱਕੀ ਜੇਹੀ ਗੱਲ ਨਹੀਂ ਸੀ। ਸਾਰੀ ਹਿੰਦੂ ਜਨਤਾ ਕਿਰਿਆ ਆਦਿਕ ਮਰਯਾਦਾ ਸੰਬੰਧੀ ਸਦੀਆਂ ਤੋਂ ਬ੍ਰਾਹਮਣ ਦੀ ਮੁਥਾਜ ਚਲੀ ਆ ਰਹੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਇਹਨਾਂ ਬੰਧਨਾਂ ਤੋਂ ਸੁਤੰਤਰ ਕਰ ਦਿੱਤਾ। ਜਿਥੋਂ ਤਕ ਰੋਜ਼ ਦਾ ਸੰਬੰਧ ਸੀ, ਬ੍ਰਾਹਮਣਾਂ ਨੂੰ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਜਾ-ਨਸ਼ੀਨ ਗੁਰ-ਵਿਅਕਤੀਆਂ ਤੋਂ ਭਾਰੀ ਖ਼ਤਰਾ ਦਿੱਸ ਪਿਆ। ਗੁਰ-ਇਤਿਹਾਸ ਨੂੰ ਗਹੁ ਨਾਲ ਪੜ੍ਹਨ ਵਾਲੇ ਸੱਜਣ ਜਾਣਦੇ ਹਨ ਕਿ ਬ੍ਰਾਹਮਣ ਨੇ ਗੁਰੂ ਨਾਨਕ ਦੇਵ ਜੀ ਦੇ ਸਮੇ ਤੋਂ ਹੀ ਸਿੱਖ ਧਰਮ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ ਸੀ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੀਜੇ ਗੁਰੂ, ਗੁਰੂ ਅਮਰਦਾਸ ਜੀ ਬ੍ਰਾਹਮਣ ਵਾਲੀ ਉਸੇ ਮੁਥਾਜੀ ਵਿਚ ਮੁੜ ਆਪ ਪੈ ਕੇ ਆਪਣੇ ਸਿੱਖਾਂ ਲਈ ਭੀ ਉਹੀ ਮੁਥਾਜੀ ਨਵੇਂ ਸਿਰੇ ਕਾਇਮ ਕਰ ਜਾਂਦੇ। ਹਿੰਦੂ ਸੱਜਣ ਦੀ ਕਿਰਿਆ ਹੁੰਦੀ ਹੈ ਕਿ ਉਸ ਨੂੰ ਪ੍ਰੇਤ ਜੂਨ ਵਿਚੋਂ ਕੱਢ ਕੇ ਪਿਤਰ ਲੋਕ ਵਿਚ ਅਪੜਾਇਆ ਜਾਏ। ਗੁਰੂ ਅਮਰਦਾਸ ਜੀ ਬਾਰੇ ਅਜੇਹਾ ਕੋਈ ਰੰਚਕ ਮਾਤ੍ਰ ਖ਼ਿਆਲ ਭੀ ਲਿਆਉਣਾ ਇਕ ਸਿੱਖ ਵਾਸਤੇ ਅੱਤ ਦਰਜੇ ਦੀ ਮਾਨਸਕ ਗਿਰਾਵਟ ਹੈ। ਗੁਰੂ ਅਮਰਦਾਸ ਜੀ ਅਤੇ ਤੀਰਥ-ਯਾਤ੍ਰਾ: ਜਿਨ੍ਹਾਂ ਲੋਕਾਂ ਦੀ ਦੀਵੇ-ਵੱਟੀ ਪਿੰਡ-ਪੱਤਲਿ ਕਿਰਿਆ ਆਦਿਕ ਵਿਚ ਸਰਧਾ ਹੈ, ਉਹਨਾਂ ਵਾਸਤੇ ਇਹ ਭੀ ਜ਼ਰੂਰੀ ਹੈ ਕਿ ਆਪਣੇ ਮਰੇ ਪ੍ਰਾਣੀ ਦੀਆਂ ਅਸਥੀਆਂ (ਫੁੱਲ) ਹਰਿਦੁਆਰ ਲੈ ਜਾ ਕੇ ਗੰਗਾ ਵਿਚ ਜਲ-ਪ੍ਰਵਾਹ ਕਰਨ। ਦੂਜੇ ਲਫ਼ਜ਼ਾਂ ਵਿਚ ਇਉਂ ਕਹਿ ਲਵੋ ਕਿ ਕਿਰਿਆ ਆਦਿਕ ਦੇ ਸਰਧਾਲੂ ਲਈ ਹਰਿਦੁਆਰ ਤੀਰਥ ਤੇ ਗੰਗਾ ਦਾ ਇਸ਼ਨਾਨ ਅੱਤ ਜ਼ਰੂਰੀ ਹੈ। ਪਰ ਇਸ ਬਾਰੇ ਭੀ ਗੁਰੂ ਨਾਨਕ ਦੇਵ ਜੀ ਨੇ ਉਸੇ ਸ਼ਬਦ ਵਿਚ ਸਾਫ਼ ਲਿਖ ਦਿੱਤਾ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਸਾਡੇ ਵਾਸਤੇ ਗੰਗਾ ਦਾ ਇਸ਼ਨਾਨ ਹੈ। ਸਿੱਖ-ਇਤਿਹਾਸ ਲਿਖਦਾ ਹੈ ਕਿ ਗੁਰੂ ਅੰਗਦ ਸਾਹਿਬ ਦੇ ਪਾਸ ਸੰਨ ੧੫੪੧ ਵਿਚ ਆਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ੧੯ ਸਾਲ ਹਰਿਦੁਆਰ ਜਾਂਦੇ ਰਹੇ। ਇਹ ਉਹਨਾਂ ਦਾ ਹਰ ਸਾਲ ਦਾ ਨਿਯਮ ਸੀ। ਪਰ ਸਤਿਗੁਰੂ ਜੀ ਦੀ ਸਰਨ ਆ ਕੇ ਉਹਨਾਂ ਹਿੰਦੂ ਮਤ ਵਾਲਾ ਤੀਰਥ-ਇਸ਼ਨਾਨ ਦਾ ਨਿਯਮ ਬੇ-ਲੋੜਵਾਂ ਸਮਝ ਲਿਆ। ਸੰਨ ੧੫੪੧ ਤੋਂ ਪਿਛੋਂ ਆਪਣੇ ੩੪ ਸਾਲਾਂ ਦੇ ਸਰੀਰਕ ਜੀਵਨ ਵਿਚ ਉਹ ਸਿਰਫ਼ ਇੱਕ ਵਾਰੀ ਹਰਿਦੁਆਰ ਗਏ ਸੰਨ ੧੫੫੮ ਵਿਚ, ਜਦੋਂ ਉਹਨਾਂ ਨੂੰ ਗੁਰ-ਗੱਦੀ ਤੇ ਬੈਠਿਆਂ ੬ ਸਾਲ ਹੋ ਚੁਕੇ ਸਨ। ਉਹ ਭੀ ਇੱਕ ਵਾਰੀ ਕਿਉਂ ਗਏ ਸਨ? ਜਿਵੇਂ ਗੁਰੂ ਨਾਨਕ ਦੇਵ ਜੀ "ਚੜ੍ਹਿਆ ਸੋਧਣ ਧਰਤਿ ਲੁਕਾਈ।" ਗੁਰੂ ਅਮਰਦਾਸ ਜੀ ਦੇ ਹਰਿਦੁਆਰ ਜਾਣ ਬਾਰੇ ਗੁਰੂ ਰਾਮਦਾਸ ਜੀ ਨੇ ਤੁਖਾਰੀ ਰਾਗ ਵਿਚ ਲਿਖਿਆ ਹੈ: "ਤੀਰਥ ਉਦਮੁ ਸਤਿਗੁਰੂ ਕੀਆ, ਸਭ ਲੋਕ ਉਧਰਣ ਅਰਥਾ ॥" ਗੁਰੂ ਦੀ ਸਰਨ ਆਉਣਾ, ਗੁਰੂ ਦੇ ਸ਼ਬਦ ਵਿਚ ਜੁੜਨਾ-ਸਿਰਫ਼ ਇਹੀ ਸੀ ਸੱਚਾ ਤੀਰਥ ਗੁਰੂ ਅਮਰਦਾਸ ਜੀ ਦੀਆਂ ਨਜ਼ਰਾਂ ਵਿਚ। ਸੂਹੀ ਰਾਗ ਦੀਆਂ ਅਸਟਪਦੀਆਂ ਵਿਚ ਆਪ ਨੇ ਲਿਖਿਆ ਹੈ: "ਸਚਾ ਤੀਰਥੁ ਜਿਤੁ ਸਤਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥ . ਅਠਸਠਿ ਤੀਰਥੁ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ ॥" ਸੋ, ਜਿਥੇ ਪ੍ਰਾਣੀ ਦੇ ਅੰਤਮ ਸੰਸਕਾਰ ਬਾਰੇ ਸਿੱਖ-ਧਰਮ ਦਾ ਦ੍ਰਿਸ਼ਟੀ-ਕੋਣ ਹਿੰਦੂ ਧਰਮ ਨਾਲੋਂ ਬਦਲ ਚੁਕਿਆ ਸੀ, ਉਥੇ ਤੀਰਥ-ਇਸ਼ਨਾਨ ਬਾਰੇ ਭੀ ਵੱਖਰਾ ਹੋ ਗਿਆ ਸੀ। 'ਸੱਦ' ਦਾ ਇੰਦਰਾਜ 'ਬੀੜ' ਵਿਚ: ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਸ ਵੇਲੇ ਦੇ ਵਿਆਕਰਣ ਅਨੁਸਾਰ ਸਮਝਣ ਵਲੋਂ ਸਿੱਖ ਪੰਥ ਦੀ ਲਾ-ਪਰਵਾਹੀ ਨੇ ਕਈ ਸ਼ਬਦਾਂ ਬਾਰੇ ਕਈ ਭੁਲੇਖੇ ਖੜੇ ਕਰ ਦਿੱਤੇ। ਜਿਵੇਂ 'ਸੱਦ' ਦੀ ਪੰਜਵੀਂ ਪਉੜੀ ਤੋਂ ਇਹ ਭੁਲੇਖਾ ਬਣਿਆ, ਇਸੇ ਤਰ੍ਹਾਂ ਭਗਤਾਂ ਦੇ ਕਈ ਸ਼ਬਦ ਭੀ ਗੁਰਮਤਿ ਦੇ ਉਲਟ ਸਮਝੇ ਜਾਣ ਲੱਗ ਪਏ। ਸ਼ਬਦਾਂ ਦੀ ਸਹੀ ਸਮਝ ਨਾਹ ਪੈ ਸਕਣ ਤੇ ਕਈ ਹਾਸੋ-ਹੀਣੀਆਂ ਸਾਖੀਆਂ ਭੀ ਚੱਲ ਪਈਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕਈ ਸੱਜਣਾਂ ਨੇ ਇਹ ਮਨੌਤ ਬਣਾ ਲਈ ਕਿ ਭਗਤ-ਬਾਣੀ, ਸੱਤੇ ਬਲਵੰਡ ਦੀ ਵਾਰ ਆਦਿਕ ਕੁਝ ਬਾਣੀਆਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਿਛੋਂ ਬਾਬਾ ਪ੍ਰਿਥੀ ਚੰਦ ਜੀ ਨੇ ਜਹਾਂਗੀਰ ਨਾਲ ਸਾਜ਼ਸ਼ ਕਰ ਕੇ 'ਬੀੜ' ਵਿਚ ਦਰਜ ਕਰਾ ਦਿੱਤੀਆਂ ਸਨ। ਇਸ ਪ੍ਰਸਤਾਵ ਦਾ ਉੱਤਰ ਪੜ੍ਹੋ ਤੀਜੀ ਪੋਥੀ ਵਿਚ ਉਸ ਨੂੰ ਇੱਥੇ ਦੁਹਰਾਣ ਦੀ ਲੋੜ ਨਹੀਂ ਹੈ। ਇਥੇ ਸਿਰਫ਼ ਗੁਰੂ ਗ੍ਰੰਥ ਵਿਚ ਵਰਤੇ 'ਅੰਕਾਂ' ਦਾ ਹਵਾਲਾ ਦੇ ਕੇ ਦੱਸਿਆ ਜਾਇਗਾ ਕਿ ਬਾਣੀ 'ਸਦੁ' ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕਰਾਈ ਸੀ। ੧੪੩੦ ਸਫ਼ਿਆਂ ਵਾਲੀ 'ਬੀੜ' ਅਨੁਸਾਰ ਰਾਮਕਲੀ ਰਾਗ ਵਿਚ ਵਰਤੇ ਅੰਕਾਂ ਉਤੇ ਵਿਚਾਰ ਕੀਤੀ ਜਾਇਗੀ। ਇਹ ਰਾਗ ਸਫ਼ਾ ੮੭੬ ਤੋਂ ਸ਼ੁਰੂ ਹੁੰਦਾ ਹੈ। ਮਰਯਾਦਾ ਅਨੁਸਾਰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਹਨ। ਸਫ਼ਾ ੮੭੯ ਤੇ ਕੁੱਲ ਜੋੜ ੧੧ ਦਿੱਤਾ ਗਿਆ ਹੈ। ਸਫ਼ਾ ੮੮੦-ਸ਼ਬਦ ਗੁਰੂ ਅਮਰਦਾਸ ਜੀ। ਸਿਰਫ਼ ਇਕੋ ਸ਼ਬਦ ਹੈ। ਇਸੇ ਹੀ ਸਫ਼ੇ ਤੇ ਗੁਰੂ ਰਾਮਦਾਸ ਜੀ ਦੇ ਸ਼ਬਦ ਸ਼ੁਰੂ ਹੁੰਦੇ ਹਨ। ਸਫ਼ਾ ੮੮੨ ਤੇ ਇਹਨਾਂ ਦੇ ਸ਼ਬਦਾਂ ਦਾ ਜੋੜ ੬ ਦਿੱਤਾ ਹੋਇਆ ਹੈ। ਇਥੇ ਹੀ ਤਿੰਨਾਂ ਗੁਰ-ਵਿਅਕਤੀਆਂ ਦੇ ਸ਼ਬਦਾਂ ਦਾ ਜੋੜ ੧੮ ਭੀ ਲਿਖਿਆ ਮਿਲਦਾ ਹੈ-੧੧+੧+੬=੧੮। ਸਫ਼ਾ ੮੮੨ ਤੋਂ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸ਼ੁਰੂ ਹੋਏ ਹਨ। ਸਫ਼ਾ ੮੮੬ ਤੇ 'ਘਰੁ ੧' ਦੇ ੧੧ ਸ਼ਬਦ ਮੁੱਕਦੇ ਹਨ। ਅਗਾਂਹ 'ਘਰੁ ੨' ਦੇ ਸ਼ਬਦ ਹਨ। ਅੰਕ ਦੋਹਰਾ ਕਰ ਦਿੱਤਾ ਗਿਆ ਹੈ। ਸਫ਼ਾ ੯੦੧ ਤੇ ਇਹ ਲੜੀ ਖ਼ਤਮ ਹੁੰਦੀ ਹੈ। ਦੋਹਰਾ ਜੋੜ ਹੈ।੪੫।੫੬। ਭਾਵ, ੪੫ ਸ਼ਬਦ 'ਘਰੁ ੨' ਦੇ ਹਨ, ਅਤੇ ੧੧ 'ਘਰੁ ੧' ਦੇ। ਪਰ ਇਹ ਤਕਰੀਬਨ ਸਾਰੇ ਸ਼ਬਦ ਚਉਪਦੇ ਹਨ। ਸਫ਼ਾ ੯੦੧ ਉਤੇ 'ਘਰੁ ੨' ਦੇ ਹੀ ਦੋ ਸ਼ਬਦ ਦੁਪਦੇ ਵੱਖਰੇ ਦੇ ਕੇ ਸਾਰਾ ਜੋੜ ੫੮ ਦਿੱਤਾ ਗਿਆ ਹੈ। ਅਗਾਂਹ 'ਪੜਤਾਲ ਘਰੁ ੩' ਦੇ ਦੋ ਸ਼ਬਦ ਹਨ। ਤੇ, ਅਖ਼ੀਰ ਤੇ ਗੁਰੂ ਅਰਜਨ ਸਾਹਿਬ ਦੇ ਸਾਰੇ ਸ਼ਬਦਾਂ ਦਾ ਜੋੜ ੬੦ ਦਿੱਤਾ ਗਿਆ ਹੈ। ਅਸਟਪਦੀਆਂ: ਸਫ਼ਾ ੯੦੨ ਤੇ ਗੁਰੂ ਨਾਨਕ ਦੇਵ ਜੀ ਦੀਆਂ। ਸਫ਼ਾ ੯੦੮ ਤੇ ਖ਼ਤਮ। ਜੋੜ ੯। ਸਫ਼ਾ ੯੦੮ ਤੋਂ ਗੁਰੂ ਅਮਰਦਾਸ ਜੀ ਦੀਆਂ। ਸਫ਼ਾ ੯੧੨ ਤੇ ਖ਼ਤਮ। ਜੋੜ ੫। ਦੋਹਾਂ ਦਾ ਜੋੜ ੧੪ ਭੀ ਮੌਜੂਦ ਹੈ। ਸਫ਼ਾ ੯੧੨ ਤੋਂ ਗੁਰੂ ਅਰਜਨ ਸਾਹਿਬ ਦੀਆਂ। ਸਫ਼ਾ ੯੧੬ ਤੇ ਖ਼ਤਮ। ਜੋੜ ੮। ਤਿੰਨਾਂ ਗੁਰ-ਵਿਅਕਤੀਆਂ ਦੀਆਂ ਅਸਟਪਦੀਆਂ ਦਾ ਜੋੜ ੨੨। ਸਫ਼ਾ ੯੧੭ ਤੇ ਮਹਲਾ ੩ ਦੀ ਬਾਣੀ ਅਨੰਦੁ। ੪੦ ਪਉੜੀਆਂ ਦੀ ਸਾਬਤ ਬਾਣੀ ਸਫ਼ਾ ੯੨੨ ਤੇ ਮੁੱਕਦੀ ਹੈ ਅਖ਼ੀਰਲਾ ਅੰਕ ੧, ਭਾਵ, ਇਹ ਇੱਕ ਬਾਣੀ ਸਮਝੀ ਜਾਏ। ਸਫ਼ਾ ੯੨੩ ਤੇ 'ਸਦੁ'। ੬ ਪਉੜੀਆਂ ਦੀ ਇਕ ਬਾਣੀ। ੯੨੪ ਤੇ ਅਖ਼ੀਰਲਾ ਅੰਕ।੬।੧। ਸਫ਼ਾ ੯੨੪ ਤੋਂ ਛੰਤ ਮਹਲਾ ੫ ਦੇ। ਸਫ਼ਾ ੯੨੭ ਤੇ ੪ ਛੰਤ ਖ਼ਤਮ ਹੁੰਦੇ ਹਨ, ਪਰ ਪੰਜਵੇਂ ਛੰਤ ਦੀਆਂ ਸਿਰਫ਼ ੨ ਤੁਕਾਂ ਹਨ। ਇਸ ਤੋਂ ਅਗਾਂਹ ਮਹਲਾ ੫ ਦਾ 'ਰੁਤੀ ਸਲੋਕ' ਹੈ। ਇਹ ਇਕ ਲੰਮਾ ਛੰਤ ਹੈ ਸ਼ਲੋਕਾਂ ਸਮੇਤ। ਇਸ ਦੇ ੮ ਬੰਦ ਹਨ, ਹਰੇਕ ਦੇ ਨਾਲ ਇਕ ਇਕ ਸ਼ਲੋਕ ਹੈ। ਸਾਰੇ ਛੰਤ ਨੂੰ ਇੱਕ (੧) ਸਮਝਣਾ ਹੈ। ਇਸ ਵਾਸਤੇ ਸਫ਼ਾ ੯੨੯ ਉਤੇ ਇਸ ਦੇ ਅਖ਼ੀਰ ਤੇ ਅੰਕ ਹੈ।੮।੧। ਪਰ ਇਸ ਅੰਕ ਦੇ ਨਾਲ ਹੀ ਅੰਕ ਹਨ।੬।੮। ਇਹਨਾਂ ਨੂੰ ਰਤਾ ਸਮਝਣ ਦੀ ਲੋੜ ਹੈ।</p></blockquote><p></p>
[QUOTE="spnadmin, post: 144674, member: 35"] You can find what Professor Sahib Singh has to say about it at this link: [url]http://www.srigranth.org/servlet/gurbani.gurbani?Action=Page&Param=923&g=1&h=1&r=1&t=2&p=0&k=1[/url] Here is the beginning of his explanation. ਰਾਗ ਰਾਮਕਲੀ ਵਿੱਚ ਬਾਣੀ 'ਸਦੁ'। ❀ ਨੋਟ: ਇਸ ਬਾਣੀ ਦਾ ਪਹਿਲਾ ਟੀਕਾ ਸੰਨ ੧੯੩੫ ਵਿਚ ਸਿੱਖ ਐਜੂਕੇਸ਼ਨਲ ਕਾਨਫ਼੍ਰੰਸ ਦਾ ਸਮਾਗਮ ਗੁਜਰਾਂਵਾਲੇ ਹੋਇਆ। ਉਥੇ ਕਾਨਫ਼੍ਰੰਸ ਦੇ ਪੰਡਾਲ ਵਿਚ ਮੈਨੂੰ ਗੁਰਬਾਣੀ-ਵਿਆਕਰਣ ਬਾਰੇ ਆਪਣੇ ਖ਼ਿਆਲ ਪਰਗਟ ਕਰਨ ਦਾ ਮੌਕਾ ਮਿਲਿਆ। ਅਖ਼ਬਾਰਾਂ ਦੇ ਪ੍ਰਤੀਨਿਧ ਭੀ ਮੌਜੂਦ ਸਨ। ਮੈਂ ਵਿਆਕਰਣ ਦੀ ਵਿਆਖਿਆ ਸਮੇ 'ਸੱਦ' ਦੀ ਪੰਜਵੀਂ ਪਉੜੀ ਦਾ ਹਵਾਲਾ ਭੀ ਦਿੱਤਾ। ਮਾਸਕ-ਪੱਤ੍ਰ 'ਅੰਮ੍ਰਿਤ' ਦੇ ਐਡੀਟਰ ਸ: ਗੰਗਾ ਸਿੰਘ ਜੀ ਨੇ ਮੈਨੂੰ ਸਮਾਗਮ ਤੋਂ ਪਿੱਛੋਂ ਕਿਹਾ ਕਿ ਮੈਂ ਉਸ ਸਾਰੀ ਬਾਣੀ ਦੀ ਵਿਆਖਿਆ ਵਿਆਕਰਣ ਅਨੁਸਾਰ ਲਿਖ ਕੇ ਕਿਤਾਬ ਦੀ ਸ਼ਕਲ ਵਿਚ ਪੇਸ਼ ਕਰਾਂ। 'ਅੰਮ੍ਰਿਤ' ਦਾ ਆਪਣਾ ਪ੍ਰੈੱਸ ਸੀ। ਉਹਨਾਂ ਮੇਰਾ ਉਹ ਟ੍ਰੈਕਟ 'ਰੱਬੀ ਸੱਦਾ' ਛਾਪ ਦਿੱਤਾ। ਉਹ ਟ੍ਰੈਕਟ 'ਰੱਬੀ ਸੱਦਾ' ਕਈ ਸਾਲਾਂ ਤੋਂ ਖ਼ਤਮ ਹੋ ਚੁਕਾ ਸੀ। ਪਰ ਹੋਰ ਹੋਰ ਟੀਕਿਆਂ, ਲੇਖਾਂ ਅਤੇ ਪੁਸਤਕਾਂ ਦੇ ਰੁਝੇਵੇਂ ਆਦਿ ਦੇ ਕਾਰਨ ਮੈਂ ਉਸ ਨੂੰ ਦੂਜੀ ਵਾਰੀ ਛੇਤੀ ਛਪਵਾ ਨਾਹ ਸਕਿਆ। ਦੂਜੀ ਵਾਰੀ ਇਹ ਟੀਕਾ 'ਸੱਦ ਸਟੀਕ' ਨਾਮ ਹੇਠ ਦਸੰਬਰ ੧੯੫੩ ਵਿਚ ਛਾਪਿਆ। ਇਸ ਦੀ ਅੰਦਰੀ ਸ਼ਕਲ ਬਹੁਤ ਕੁਝ ਬਦਲਾ ਕੇ ਇਸ ਨੂੰ ਮੌਜੂਦਾ ਰੂਪ ਦੇ ਦਿੱਤਾ ਗਿਆ। ਹਾਂ, ਮੂਲ ਦੇ ਟੀਕੇ ਵਿਚ ਕੋਈ ਭੀ ਫ਼ਰਕ ਪਾਣ ਦੀ ਲੋੜ ਨਹੀਂ ਸੀ ਪਈ। ਤਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਰੀਟਾਇਰ ਹੋ ਚੁਕਾ ਹੋਇਆ ਸਾਂ, ਤੇ, ਮੈਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਚ ਰਿਹਾਇਸ਼ ਜੋਗੀ ਥਾਂ ਮਿਲੀ ਹੋਈ ਸੀ। (ਸਾਹਿਬ ਸਿੰਘ)। ❀ ਨੋਟ: ਹਿੰਦੂ-ਮਤ ਅਨੁਸਾਰ ਅੰਤਮ ਸੰਸਕਾਰ: ਜਦੋਂ ਕਿਸੇ ਹਿੰਦੂ-ਘਰ ਵਿਚ ਕੋਈ ਪ੍ਰਾਣੀ ਮਰਨ ਲੱਗਦਾ ਹੈ, ਤਾਂ ਉਸ ਦੇ ਪੁੱਤਰ ਇਸਤ੍ਰੀ ਆਦਿਕ ਵਾਰਸ ਸ਼ਾਸਤ੍ਰਾਂ ਦੀ ਦੱਸੀ ਮਰਯਾਦਾ ਅਨੁਸਾਰ ਉਸ ਨੂੰ ਮੰਜੇ ਤੋਂ ਹੇਠਾਂ ਲਾਹ ਲੈਂਦੇ ਹਨ। ਭੁੰਞੇ ਦੱਭ ਵਿਛਾ ਕੇ ਉਸ ਉਤੇ ਕੱਪੜਾ ਵਿਛਾ ਦੇਣ ਦੀ ਮਰਯਾਦਾ ਹੈ। ਉਸ ਦੇ ਹੱਥ ਦੀ ਤਲੀ ਉੱਤੇ ਆਟੇ ਦਾ ਦੀਵਾ ਰੱਖ ਕੇ ਜਗਾ ਦੇਂਦੇ ਹਨ, ਤੇ ਦੀਵੇ ਵਿਚ ਬ੍ਰਾਹਮਣ ਦੀ ਭੇਟਾ ਲਈ ਸਮਰਥਾ ਅਨੁਸਾਰ ਅਠਿਆਨੀ ਰੁਪਇਆ ਆਦਿਕ ਚਾਂਦੀ ਸੋਨੇ ਦਾ ਸਿੱਕਾ ਪਾ ਦੇਂਦੇ ਹਨ। ਇਸ ਮਰਯਾਦਾ ਦਾ ਭਾਵ ਉਹ ਇਹ ਸਮਝਦੇ ਹਨ ਕਿ ਮਰਨ ਵਾਲੇ ਪ੍ਰਾਣੀ ਦੀ ਆਤਮਾ ਨੇ ਅਗਾਂਹ ਬੜੇ ਹਨੇਰੇ ਪੈਂਡਿਆਂ ਵਿਚੋਂ ਦੀ ਲੰਘਣਾ ਹੈ, ਜਿਥੇ ਰਾਹ-ਖਹਿੜਾ ਵੇਖਣ ਲਈ ਉਸ ਨੂੰ ਚਾਨਣ ਦੀ ਲੋੜ ਪੈਂਦੀ ਹੈ। ਮਰਨ ਵੇਲੇ ਉਸ ਦੀ ਤਲੀ ਉੱਤੇ ਰੱਖਿਆ ਹੋਇਆ ਦੀਵਾ ਉਸ ਨੂੰ ਪਰਲੋਕ ਦੇ ਪੈਂਡਿਆਂ ਵਿਚ ਚਾਨਣ ਦੇਂਦਾ ਹੈ। ਜਦੋਂ ਆਦਮੀ ਮਰ ਜਾਂਦਾ ਹੈ, ਤਾਂ ਉਸ ਦੇ ਸਰੀਰ ਦਾ ਸਸਕਾਰ ਕਰਨ ਤੋਂ ਪਹਿਲਾਂ ਜਵਾਂ ਦੇ ਆਟੇ ਦੇ ਪੇੜੇ ਪੱਤਲਾਂ ਉਤੇ ਰੱਖ ਕੇ ਮਣਸੇ ਜਾਂਦੇ ਹਨ। ਬ੍ਰਾਹਮਣ ਪੁਰਾਣ ਆਦਿਕ ਦੇ ਮੰਤ੍ਰ ਪੜ੍ਹਦਾ ਹੈ। ਸੂਰਜ ਵਲ ਮੂੰਹ ਕਰ ਕੇ ਪਾਣੀ ਦੀਆਂ ਚੁਲੀਆਂ ਭੀ ਭੇਟਾ ਕੀਤੀਆਂ ਜਾਂਦੀਆਂ ਹਨ। ਇਹ ਉਸ ਵਿਛੜੀ ਰੂਹ ਲਈ ਖ਼ੁਰਾਕ ਭੇਜੀ ਜਾਂਦੀ ਹੈ। ਘਰੋਂ ਤੁਰ ਕੇ ਮਸਾਣਾਂ ਤੋਂ ਉਰੇ ਅੱਧਵਾਟੇ (ਅੱਧਮਾਰਗੇ) ਮਿਰਤਕ ਦਾ ਫੱਟਾ ਭੁੰਞੇ ਰੱਖ ਦਿੱਤਾ ਜਾਂਦਾ ਹੈ। ਘਰੋਂ ਤੁਰਨ ਲੱਗਿਆਂ ਮਿੱਟੀ ਦਾ ਇਕ ਕੋਰਾ ਭਾਂਡਾ ਨਾਲ ਲੈ ਲੈਂਦੇ ਹਨ। ਉਸ ਅੱਧਮਾਰਗ ਤੇ ਉਹ ਭਾਂਡਾ ਭੰਨ ਦੇਂਦੇ ਹਨ, ਅਤੇ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਬਹੁਤ ਉੱਚੀ ਡਰਾਉਣੀ ਆਵਾਜ਼ ਵਿਚ ਢਾਹ ਮਾਰਦਾ ਹੈ। ਇਸ ਰਸਮ ਦੇ ਹੇਠ ਖ਼ਿਆਲ ਇਹ ਹੈ ਕਿ ਮਿਰਤਕ ਦੀ ਆਤਮਾ ਸਰੀਰਕ ਮੋਹ ਕਰਕੇ ਅਜੇ ਉਸ ਮੁਰਦੇ ਦੇ ਦੁਆਲੇ ਹੀ ਭੌਂਦੀ ਫਿਰਦੀ ਹੈ। ਇਸ ਭਿਆਨਕ ਢਾਹ ਨਾਲ ਉਸ ਨੂੰ ਡਰਾਂਦੇ ਹਨ ਕਿ ਚਲੀ ਜਾਏ। ਸਸਕਾਰ ਕਰਨ ਵੇਲੇ ਬ੍ਰਾਹਮਣ ਫਿਰ ਕੁਝ ਮੰਤ੍ਰ ਪੜ੍ਹਦਾ ਹੈ। ਸਸਕਾਰ ਤੋਂ ਪਿੱਛੋਂ ਬਚ ਰਹੀਆਂ ਹੱਡੀਆਂ (ਅਸਥੀਆਂ) ਹਰਿਦੁਆਰ ਗੰਗਾ ਨਦੀ ਵਿਚ ਪਾਈਆਂ ਜਾਂਦੀਆਂ ਹਨ। ਹਿੰਦੂ-ਖ਼ਿਆਲ ਅਨੁਸਾਰ ਜਿਸ ਦੀਆਂ ਅਸਥੀਆਂ ਗੰਗਾ ਵਿਚ ਨਾਹ ਪੈਣ ਉਸ ਦੀ ਗਤੀ ਨਹੀਂ ਹੁੰਦੀ। ਮਰਨ ਪਿਛੋਂ ੧੩ ਦਿਨਾਂ ਤਕ ਹਰੇਕ ਪ੍ਰਾਣੀ ਦੀ ਆਤਮਾ ਪ੍ਰੇਤ ਬਣੀ ਰਹਿੰਦੀ ਹੈ, ਅਤੇ ਆਪਣੇ ਛੱਡੇ ਘਰਾਂ ਦੇ ਦੁਆਲੇ ਹੀ ਭੌਂਦੀ ਫਿਰਦੀ ਹੈ। ਜਿਨ੍ਹਾਂ ਦਾ ਕੋਈ ਮਰਦਾ ਹੈ, ਉਹਨਾਂ ਦੇ ਘਰ ਸ਼ਰੀਕੇ ਬਿਰਾਦਰੀ ਦੇ ਘਰਾਂ ਵਿਚੋਂ ਜ਼ਨਾਨੀਆਂ ਮਰਦ ਰਾਤ ਨੂੰ ਆ ਕੇ ਸੌਂਦੇ ਹਨ। ਸਵੇਰੇ ਪਹਿਰ ਰਾਤ ਰਹਿੰਦੀ ਹੀ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਉੱਠ ਕੇ ਢਾਹ ਮਾਰਦਾ ਹੈ। ੧੩ ਦਿਨ ਹਰ ਸਵੇਰੇ ਇਹੀ ਕੁਝ ਹੁੰਦਾ ਹੈ। ਇਹ ਭੀ ਮਿਰਤਕ ਦੀ ਆਤਮਾ ਨੂੰ ਡਰਾਣ ਵਾਸਤੇ ਕੀਤਾ ਜਾਂਦਾ ਹੈ। {ਨੋਟ: ਜਿਉਂ ਜਿਉਂ ਲੋਕ ਵਿੱਦਿਆ ਦੇ ਚਾਨਣ ਵਿਚ ਸਿਆਣੇ ਹੁੰਦੇ ਜਾ ਰਹੇ ਹਨ, ਇਹ ਢਾਹਾਂ ਮਾਰਨ ਵਾਲੀ ਰਸਮ ਹਟਦੀ ਜਾ ਰਹੀ ਹੈ}। ਤੇਰ੍ਹਵੇਂ ਦਿਨ ਮਿਰਤਕ ਦੀ ਕਿਰਿਆ ਕੀਤੀ ਜਾਂਦੀ ਹੈ। ਅਚਾਰਜ ਆ ਕੇ ਇਹ ਰਸਮ ਕਰਾਂਦਾ ਹੈ। ਇਹ ਮਰਯਾਦਾ ਵਿਛੁੜੀ ਆਤਮਾ ਨੂੰ ਪ੍ਰੇਤ ਜੂਨ ਵਿਚੋਂ ਕੱਢ ਕੇ ਪਿਤਰ ਲੋਕ ਤਕ ਅਪੜਾਣ ਵਾਸਤੇ ਕੀਤੀ ਜਾਂਦੀ ਹੈ। ਸ਼ਾਸਤ੍ਰ ਅਨੁਸਾਰ ਖ਼ਿਆਲ ਇਹ ਬਣਿਆ ਹੋਇਆ ਹੈ ਕਿ ਪਿਤਰ ਲੋਕ ਅੱਪੜਨ ਲਈ ੩੬੦ ਦਿਨ ਲੱਗਦੇ ਹਨ। ਪੈਂਡਾ ਹੈ ਅਣਡਿੱਠਾ ਤੇ ਹਨੇਰਾ। ਇਸ ਵਾਸਤੇ ਕਿਰਿਆ ਕਰਨ ਵੇਲੇ ੩੬੦ ਦੀਵੇ ਵੱਟੀਆਂ ਤੇ ਲੋੜੀਂਦਾ ਤੇਲ ਲਿਆ ਕੇ ਰੱਖ ਦੇਂਦੇ ਹਨ। ਜਦੋਂ ਵੇਦ-ਮੰਤ੍ਰ ਆਦਿਕ ਪੜ੍ਹਨ ਦੀ ਸਾਰੀ ਰਸਮ ਹੋ ਚੁਕਦੀ ਹੈ, ਤਾਂ ਉਹ ਵੱਟੀਆਂ ਇਕੱਠੀਆਂ ਹੀ ਤੇਲ ਵਿਚ ਭਿਉਂ ਕੇ ਬਾਲ ਦਿੱਤੀਆਂ ਜਾਂਦੀਆਂ ਹਨ, ਅਤੇ ਇਸ ਤਰ੍ਹਾਂ ਮਰੇ ਪ੍ਰਾਣੀ ਨੂੰ ਪਿਤਰ ਲੋਕ ਦੇ ਲੰਮੇ ਪੈਂਡੇ ਵਿਚ ੩੬੦ ਦਿਨ ਚਾਨਣ ਮਿਲਦਾ ਰਹਿੰਦਾ ਹੈ। ਇਹਨਾਂ ਇਕੱਠੇ ਬਾਲੇ ਦੀਵਿਆਂ ਤੋਂ ਇਲਾਵਾ ਭੀ ਛਨਿੱਛਰ ਦੇਵਤੇ ਦੇ ਮੰਦਰ ਵਿਚ ਸਾਲ ਭਰ ਹਰ ਰੋਜ਼ ਦੀਵਾ ਜਗਾਣ ਲਈ ਤੇਲ ਭੇਜਿਆ ਜਾਂਦਾ ਹੈ। ਕਿਰਿਆ ਵਾਲੇ ਦਿਨ ਭੀ ਵਿਛੁੜੀ ਰੂਹ ਦੀ ਖ਼ੁਰਾਕ ਵਾਸਤੇ ਪਿੰਡ ਭਰਾਏ ਜਾਂਦੇ ਹਨ। ਕਿਰਿਆ ਵਾਲੇ ਦਿਨ ਤੋਂ ਲੈ ਕੇ ਇੱਕ ਸਾਲ ਹਰ ਰੋਜ਼ ਬ੍ਰਾਹਮਣ ਨੂੰ ਭੋਜਨ ਖੁਆਇਆ ਜਾਂਦਾ ਹੈ। ❀ ਨੋਟ: ਸਸਕਾਰ ਕਰਨ ਤੋਂ ਪਿਛੋਂ ਕਿਰਿਆ ਵਾਲੇ ਦਿਨ ਤਕ ਗਰੁੜ ਪੁਰਾਣ ਦੀ ਕਥਾ ਭੀ ਕਰਾਈ ਜਾਂਦੀ ਹੈ। ਆਮ ਤੌਰ ਤੇ ਤਾਂ ਬ੍ਰਾਹਮਣ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਘਰ ਬੈਠੇ ਹੀ ਗਰੁੜ ਦਾ ਪਾਠ ਕਰੀ ਜਾਣ। ਵਰ੍ਹੇ ਪਿੱਛੋਂ ਮਰਨ ਦੀ ਥਿੱਤ ਉਤੇ ਹੀ ਵਰ੍ਹੀਣਾ ਕੀਤਾ ਜਾਂਦਾ ਹੈ। ਖ਼ੁਰਾਕ ਦੇ ਇਲਾਵਾ ਵਿਛੁੜੇ ਪ੍ਰਾਣੀ ਵਾਸਤੇ ਭਾਂਡੇ ਬਸਤ੍ਰ ਆਦਿਕ ਭੇਜੇ ਜਾਂਦੇ ਹਨ। ਸਾਰਾ ਸਾਮਾਨ ਅਚਾਰਜ ਨੂੰ ਦਾਨ ਕੀਤਾ ਜਾਂਦਾ ਹੈ। ਇਸ ਤੋਂ ਪਿਛੋਂ ਹਰ ਸਾਲ ਸਰਾਧਾਂ ਦੇ ਦਿਨਾਂ ਵਿਚ ਉਸ ਥਿੱਤ ਤੇ ਬ੍ਰਾਹਮਣਾਂ ਨੂੰ ਭੋਜਨ ਖੁਆਇਆ ਜਾਂਦਾ ਹੈ। ਇਹ ਭੀ ਵਿਛੁੜੇ ਸੰਬੰਧੀ ਨੂੰ ਅਪੜਾਣ ਲਈ ਹੀ ਹੁੰਦਾ ਹੈ। ਜੇ ਕੋਈ ਪ੍ਰਾਣੀ ਬਹੁਤ ਉਮਰ ਦਾ ਹੋ ਕੇ ਮਰੇ, ਪੋਤਰਿਆਂ ਪੜੋਤੜਿਆਂ ਵਾਲਾ ਹੋ ਜਾਏ ਤਾਂ ਉਸ ਦਾ ਸਸਕਾਰ ਕਰਨ ਵੇਲੇ ਉਸ ਨੂੰ 'ਵੱਡਾ ਕਰਦੇ' ਹਨ। ਜਿਸ ਫੱਟੇ ਉਤੇ ਮੁਰਦਾ ਚੁੱਕ ਕੇ ਲੈ ਜਾਈਦਾ ਹੈ, ਉਸ ਫੱਟੇ ਨੂੰ ਸੋਹਣੇ ਕੱਪੜਿਆਂ ਤੇ ਫੁੱਲਾਂ ਨਾਲ ਸਜਾਂਦੇ ਹਨ। ਮੁਰਦਾ ਲੈ ਜਾਣ ਵੇਲੇ ਉਸ ਦੇ ਉਤੋਂ ਦੀ ਉਸ ਦੇ ਪੋਤਰੇ ਪੜੋਤਰੇ ਆਦਿਕ ਛੁਹਾਰੇ ਮਖਾਣੇ ਪੈਸੇ ਆਦਿਕ ਸੁੱਟਦੇ ਹਨ। ਇਸ ਰਸਮ ਨੂੰ 'ਬਬਾਣ' ਕੱਢਣਾ ਆਖੀਦਾ ਹੈ। ਪੁਰਾਣ ਬਾਰੇ ❀ ਨੋਟ: ਪੁਰਾਣ-ਵਿਆਸ ਰਿਸ਼ੀ ਜਾਂ ਉਸ ਦੇ ਨਾਮ ਹੇਠ ਵਿਦਵਾਨਾਂ ਦੇ ਲਿਖੇ ਹੋਏ ਇਤਿਹਾਸ ਨਾਲ ਮਿਲੇ ਧਰਮ-ਗ੍ਰੰਥ। ਇਹਨਾਂ ਦੀ ਗਿਣਤੀ ੧੮ ਹੈ। ਅਤੇ ਸ਼ਲੋਕ ਚਾਰ ਲੱਖ। ਵਿਸ਼ਨੂ ਪੁਰਾਣ ਅਨੁਸਾਰ ਪੁਰਾਣ ਦੇ ਲੱਛਣ ਇਹ ਹਨ-ਜਗਤ ਦੀ ਉਤਪੱਤੀ ਤੇ ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਬੰਸਾਵਲੀ, ਮਨੂ ਦੇ ਰਾਜ ਦਾ ਸਮਾ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ ਦੀ ਕਥਾ,-ਜਿਸ ਵਿਚ ਇਹ ਪੰਜ ਪ੍ਰਸੰਗ ਹੋਣ ਉਹ ਪੁਰਾਣ ਹੈ। ੧੮ ਪਰਾਣ ਇਹ ਹਨ-ਵਿਸ਼ਨੂ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹਮਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸਯ, ਗਰੁੜ, ਬ੍ਰਹਮਾਂਡ, ਭਵਿਖਯ। ❀ ਗਰੁੜ-ਪੁਰਾਣ ਬਾਰੇ ਨੋਟ: ਹਿੰਦੂ ਮੰਨਦੇ ਹਨ ਕਿ ਹਰੇਕ ਦੇਵਤੇ ਦਾ ਕੋਈ ਉਚੇਚਾ ਅਵਾਹਨ (ਸਵਾਰੀ) ਹੈ। ਜਿਵੇਂ ਗਣੇਸ਼ ਦੀ ਸਵਾਰੀ ਚੂਹਾ, ਬ੍ਰਹਮਾ ਦੀ ਸਵਾਰੀ ਹੰਸ, ਸ਼ਿਵ ਦੀ ਸਵਾਰੀ ਬੈਲ। ਇਸੇ ਤਰ੍ਹਾਂ ਗਰੁੜ ਵਿਸ਼ਨੂੰ ਦੀ ਸਵਾਰੀ ਮੰਨਿਆ ਜਾਂਦਾ ਹੈ। ਗਰੁੜ ਪੁਰਾਣ ਵਿਚ ਵਿਸ਼ਨੂੰ ਆਪਣੇ ਅਵਾਹਨ ਗਰੁੜ ਨੂੰ ਜਮ-ਮਾਰਗ ਦਾ ਹਾਲ ਸੁਣਾਂਦਾ ਹੈ, ਤੇ ਆਖਦਾ ਹੈ- ਮਰਨ ਪਿਛੋਂ ਜੀਵ ਪ੍ਰੇਤ ਜੂਨ ਪ੍ਰਾਪਤ ਕਰਦਾ ਹੈ, ਅਤੇ ਇਸ ਦਾ ਸਰੀਰ ਅੰਗੂਠੇ ਜਿਤਨਾ ਹੋ ਜਾਂਦਾ ਹੈ। ਮਰੇ ਪ੍ਰਾਣੀ ਵਾਸਤੇ ਪਿੰਡ ਭਰਾਣੇ ਜ਼ਰੂਰੀ ਹਨ। ਇਹਨਾਂ ਦੀ ਸਹੈਤਾ ਨਾਲ ਪ੍ਰੇਤ ਦਾ ਸਰੀਰ ਦਸ ਦਿਨਾਂ ਵਿਚ ਹੱਥ ਭਰ ਬਣ ਜਾਂਦਾ ਹੈ। ਜਦੋਂ ਪ੍ਰਾਣੀ ਮਰਨ ਲੱਗੇ ਤਾਂ ਉਸ ਨੂੰ ਇਸ਼ਨਾਨ ਅਤੇ ਸਾਲਗਰਾਮ ਦੀ ਪੂਜਾ ਕਰਨੀ ਚਾਹੀਦੀ ਹੈ। ਸਾਲਗਰਾਮ ਸਾਰੇ ਪਾਪਾਂ ਦਾ ਨਾਸ ਕਰਦਾ ਹੈ। ਜੇ ਮਰਨ ਵੇਲੇ ਪ੍ਰਾਣੀ ਦੇ ਮੂੰਹ ਵਿਚ ਸਾਲਗਰਾਮ ਦਾ ਚਰਨਾਮ੍ਰਿਤ ਪਏ, ਤਾਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਜਿਵੇਂ ਰੂੰ ਦੇ ਢੇਰ ਅੱਗ ਦੀ ਇਕ ਚਿਣਗ ਨਾਲ ਸੜ ਕੇ ਸੁਆਹ ਹੋ ਜਾਂਦੇ ਹਨ, ਤਿਵੇਂ ਮਰਨ ਵੇਲੇ ਪ੍ਰਾਣੀ ਲਫ਼ਜ਼ ਗੰਗਾ ਆਖਣ ਨਾਲ ਹੀ ਮੁਕਤ ਹੋ ਜਾਂਦਾ ਹੈ। ਪ੍ਰੇਤ-ਕਰਮ ਕਰਵਾਣ ਲਈ ਮਰੇ ਪ੍ਰਾਣੀ ਦੇ ਸਸਕਾਰ ਤੋਂ ਪਹਿਲਾਂ ਉਸ ਦਾ ਪੁੱਤਰ ਤੇ ਹੋਰ ਨਜ਼ਦੀਕੀ ਸੰਬੰਧੀ ਮੁੰਡਨ ਕਰਨ। ਇਹ ਅੱਤ ਜ਼ਰੂਰੀ ਹੈ। ਪ੍ਰੇਤ ਦੀ ਖ਼ਾਤਰ ਮੰਤ੍ਰ ਕੇ ਤਿਲ ਅਤੇ ਘਿਉ ਦੀ ਅਹੂਤੀ ਦੇਣੀ ਚਾਹੀਦੀ ਹੈ, ਅਤੇ ਬਹੁਤ ਰੋਣਾ ਚਾਹੀਦਾ ਹੈ। ਅਜੇਹਾ ਕਰਨ ਨਾਲ ਮਰੇ ਪ੍ਰਾਣੀ ਨੂੰ ਸੁਖ ਹੁੰਦਾ ਹੈ। ਯਾਰਾਂ ਦਿਨ ਰਾਤ-ਦਿਨ ਹਰ ਵੇਲੇ ਦੀਵਾ ਜਗਦਾ ਰਹਿਣਾ ਚਾਹੀਦਾ ਹੈ। ਇਸ ਦੀਵੇ ਨਾਲ ਜਮ-ਮਾਰਗ ਵਿਚ ਚਾਨਣ ਹੁੰਦਾ ਹੈ। ਪ੍ਰੇਤ-ਕਰਮ ਕਰਨ ਨਾਲ ਪ੍ਰਾਣੀ ਦਸ ਦਿਨਾਂ ਵਿਚ ਹੀ ਸਾਰੇ ਪਾਪਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਗਰੁੜ ਪੁਰਾਣ ਨੂੰ ਸੁਣਨ ਤੇ ਸੁਣਾਨ ਵਾਲੇ ਪਾਪਾਂ ਤੋਂ ਮੁਕਤ ਹੋ ਜਾਂਦੇ ਹਨ। ਇਸ ਪੁਰਾਣ ਦੇ ਵਾਚਣ ਵਾਲੇ ਪੰਡਿਤ ਨੂੰ ਕੱਪੜੇ ਗਹਿਣੇ, ਗਊ, ਅੰਨ, ਸੋਨਾ, ਜ਼ਮੀਨ ਆਦਿਕ ਸਭ ਕੁਝ ਦਾਨ ਕਰਨਾ ਚਾਹੀਦਾ ਹੈ, ਨਹੀਂ ਤਾਂ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਕਥਾ ਸੁਣਾਨ ਵਾਲਾ ਜੇ ਪ੍ਰਸੰਨ ਹੋ ਜਾਵੇ, ਤਾਂ ਹੇ ਗਰੁੜ! ਦਾਨ ਕਰਨ ਵਾਲੇ ਉਤੇ ਮੈਂ ਭੀ ਪ੍ਰਸੰਨ ਹੋ ਜਾਂਦਾ ਹਾਂ। ਗੁਰੂ ਅਮਰਦਾਸ ਜੀ ਬਾਰੇ ਕਿਰਿਆ ਦਾ ਭੁਲੇਖਾ 'ਸੱਦ' ਦੀ ਪੰਜਵੀਂ ਪਉੜੀ ਨੂੰ ਪੜ੍ਹ ਕੇ ਸਿੱਖ ਜਨਤਾ ਆਮ ਤੌਰ ਤੇ ਟਪਲਾ ਖਾ ਜਾਂਦੀ ਹੈ, ਤੇ ਅਨੇਕਾਂ ਸੱਜਣ ਇਹ ਸਮਝਣ ਲੱਗ ਪੈਂਦੇ ਹਨ ਕਿ ਇਸ ਪਉੜੀ ਵਿਚ ਗੁਰੂ ਅਮਰਦਾਸ ਜੀ ਵਲੋਂ ਕਿਰਿਆ ਕਰਨ ਦੀ ਹਿਦਾਇਤ ਦਾ ਜ਼ਿਕਰ ਹੈ। ਮੇਰਾ 'ਗੁਰਬਾਣੀ ਵਿਆਕਰਣ' ਸੰਨ ੧੯੩੯ ਵਿਚ ਛਪਿਆ ਸੀ। ਹੁਣ ਤਾਂ ਪੜ੍ਹੇ-ਲਿਖੇ ਸੱਜਣਾਂ ਨੂੰ ਕੋਈ ਸ਼ੱਕ ਨਹੀਂ ਰਿਹਾ ਹੋਵੇਗਾ ਕਿ ਗੁਰੂ ਸਾਹਿਬ ਦੇ ਵੇਲੇ ਦੀ ਪੰਜਾਬੀ ਅਤੇ ਹੁਣ ਦੀ ਪੰਜਾਬੀ ਦੇ ਵਿਆਕਰਣ ਵਿਚ ਬਹੁਤ ਸਾਰਾ ਫ਼ਰਕ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਹੀ ਸਮਝਣ ਲਈ ਇਹ ਅੱਤ ਜ਼ਰੂਰੀ ਹੈ ਕਿ ਉਸ ਵਕਤ ਦੀ ਪੰਜਾਬੀ ਦੇ ਵਿਆਕਰਣਿਕ ਨਿਯਮਾਂ ਦੀ ਥੋਹੜੀ ਬਹੁਤ ਸਮਝ ਹੋਵੇ। ਪਾਠਕਾਂ ਦੀ ਸਹੂਲਤ ਵਾਸਤੇ ਪੰਜਵੀਂ ਪਉੜੀ ਦੇ ਅਰਥਾਂ ਵਿਚ ਲਫ਼ਜ਼ ਪੰਡਿਤ, ਪੜਹਿ ਅਤੇ ਪਾਵਏ ਦੀ ਵਿਆਕਰਣਿਕ ਵਾਕਫ਼ੀਅਤ ਦੇਣ ਦੀ ਖ਼ਾਤਰ ਬਹੁਤ ਵਿਸਥਾਰ ਤੋਂ ਕੰਮ ਲਿਆ ਗਿਆ ਹੈ, ਤਾ ਕਿ ਕਿਸੇ ਸ਼ੱਕ ਦੀ ਗੁੰਜੈਸ਼ ਨਾਹ ਰਹਿ ਸਕੇ। ਭੂਮਿਕਾ ਵਿਚ ਸਰਸਰੀ ਜਿਹੀ ਜਾਣ-ਪਛਾਣ ਕਰਾਣ ਲਈ ਸਿਰਫ਼ ਇਹੀ ਦੱਸਣਾ ਕਾਫ਼ੀ ਹੈ ਕਿ ਲਫ਼ਜ਼ 'ਪੰਡਿਤ' ਬਹੁ-ਵਚਨ ਹੈ, ਲਫ਼ਜ਼ 'ਪੜਹਿ' ਭੀ ਬਹੁ-ਵਚਨ ਹੈ। ਹਿੰਦੂ ਸੱਜਣ ਮਰੇ ਪ੍ਰਾਣੀ ਪਿਛੋਂ ਕਿਰਿਆ ਕਰਾਂਦੇ ਹਨ। ਕਿਰਿਆ ਕਰਨ ਵਾਲੇ ਬ੍ਰਾਹਮਣ ਨੂੰ ਅਚਾਰਜ ਆਖੀਦਾ ਹੈ। ਇਹ ਅਚਾਰਜ ਖ਼ਾਨਦਾਨੀ ਹੀ ਤੁਰੇ ਆਉਂਦੇ ਹਨ। ਹਰੇਕ ਘਰ ਦਾ ਇਕੋ ਹੀ ਅਚਾਰਜ ਹੁੰਦਾ ਹੈ। ਜੇ ਗੁਰੂ ਅਮਰਦਾਸ ਜੀ ਵਲੋਂ ਕਿਰਿਆ ਦੀ ਹਿਦੈਤ ਹੁੰਦੀ, ਤਾਂ ਲਫ਼ਜ਼ 'ਪੰਡਿਤ' ਏਥੇ ਇਕ-ਵਚਨ ਹੁੰਦਾ, ਇਸ ਦੀ ਸ਼ਕਲ 'ਪੰਡਿਤੁ' ਹੁੰਦੀ, ਅੱਖਰ 'ਤ' ਦੇ ਅੰਤ ਵਿਚ (ੁ) ਹੁੰਦਾ। ਲਫ਼ਜ਼ 'ਗੋਪਾਲ' ਸੰਬੰਧ ਕਾਰਕ ਵਿਚ ਹੈ। 'ਕੇਸੋ ਗੋਪਾਲ ਪੰਡਿਤ' ਦਾ ਅਰਥ ਹੈ 'ਕੇਸੋ-ਗੋਪਾਲ ਦੇ ਪੰਡਿਤ।' ਕੇਸੋ ਅਤੇ ਗੋਪਾਲ ਪਰਮਾਤਮਾ ਦੇ ਨਾਮ ਹਨ; ਜਿਵੇਂ: 'ਕਬੀਰ ਕੇਸੋ ਕੇਸੋ ਕੂਕੀਐ', ਅਤੇ 'ਗੋਪਾਲ ਤੇਰਾ ਆਰਤਾ'। ਸਤਿਗੁਰੂ ਜੀ ਵਲੋਂ ਹਿਦਾਇਤ ਇਹ ਹੈ ਕਿ ਸਾਡੇ ਪਿਛੋਂ ਪਰਮਾਤਮਾ ਦੇ ਪੰਡਿਤਾਂ ਨੂੰ ਸੱਦਣਾ, ਭਾਵ, ਸਤਸੰਗੀਆਂ ਨੂੰ ਬੁਲਾਣਾ ਜੋ ਆ ਕੇ ਗਰੁੜ ਪੁਰਾਣ ਦੇ ਥਾਂ 'ਹਰਿ ਹਰਿ ਕਥਾ' ਪੜ੍ਹਨ। ਇਸੇ ਹਿਦਾਇਤ ਦੀ ਤਾਕੀਦ ਅਗਲੀਆਂ ਦੋ ਤੁਕਾਂ ਵਿਚ ਕੀਤੀ ਹੈ। "ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ ॥" ਲਫ਼ਜ਼ 'ਪਾਵਏ' ਵਰਤਮਾਨ ਕਾਲ ਹੈ, ਅੱਨ ਪੁਰਖ, ਇਕ-ਵਚਨ। ਇਸ ਦਾ ਅਰਥ ਹੈ-'ਪਾਂਦਾ ਹੈ'। ਕਿਸੇ ਭੀ ਹਾਲਤ ਵਿਚ ਇਹ ਲਫ਼ਜ਼ ਹੁਕਮੀ ਭਵਿੱਖਤ ਕਾਲ (Imperative mood) ਵਿਚ ਨਹੀਂ ਹੈ। ਤੀਜੀ ਤੁਕ ਵਿਚ ਜ਼ਿਕਰ ਹੈ ਕਿ 'ਬੇਬਾਣੁ ਹਰਿ ਰੰਗੁ ਗੁਰ ਭਾਵਏ' (ਗੁਰੂ ਨੂੰ ਹਰੀ ਦਾ ਪਿਆਰ-ਰੂਪ ਬੇਬਾਣ ਚੰਗਾ ਲੱਗਦਾ ਹੈ)। ਚੌਥੀ ਤੁਕ ਦੇ ਲਫ਼ਜ਼ 'ਪਾਵਏ' ਦਾ ਕਰਤਾ ਲਫ਼ਜ਼ 'ਗੁਰੁ' ਹੈ (ਗੁਰੂ ਪਿੰਡ ਪਤਲਿ ਕਿਰਿਆ ਦੀਵਾ ਫੁੱਲ-ਇਹ ਸਭ ਕੁਝ 'ਹਰਿਸਰ' ਵਿਚ ਪਾਂਦਾ ਹੈ, ਭਾਵ, ਇਸ ਸਾਰੀ ਰਸਮ ਨੂੰ ਗੁਰੂ ਸਤਸੰਗ ਤੋਂ ਸਦਕੇ ਕਰਦਾ ਹੈ)। ਕਿਰਿਆ ਆਦਿਕ ਬਾਰੇ ਗੁਰੂ ਨਾਨਕ ਦੇਵ ਜੀ ਦੀ ਹਿਦਾਇਤ ॥ ਇਹ ਗੱਲ ਨਿਸ-ਸੰਦੇਹ ਸਾਬਤ ਹੋ ਚੁਕੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਆਪਣੀ ਸਾਰੀ ਬਾਣੀ ਆਪ ਹੀ ਲਿਖ ਕੇ ਆਪਣੇ ਪਾਸ ਰੱਖਦੇ ਰਹੇ ਸਨ। ਅਪਣੀ ਹੱਥੀਂ ਉਹਨਾਂ ਇਹ ਸਾਰੀ ਹੀ ਗੁਰੂ ਅੰਗਦ ਦੇਵ ਜੀ ਦੇ ਹਵਾਲੇ ਕਰ ਦਿੱਤੀ ਸੀ। ਗੁਰੂ ਅੰਗਦ ਦੇਵ ਜੀ ਨੇ ਆਪਣੀ ਬਾਣੀ ਸਮੇਤ ਇਹ ਸਾਰਾ ਸੰਗ੍ਰਹਿ ਗੁਰੂ ਅਮਰਦਾਸ ਜੀ ਨੂੰ ਦੇ ਦਿੱਤਾ ਸੀ। ਇਸੇ ਤਰ੍ਹਾਂ ਸਿਲਸਿਲੇ-ਵਾਰ ਪਹਿਲੇ ਚਾਰ ਗੁਰ-ਵਿਅਕਤੀਆਂ ਦੀ ਸਾਰੀ ਬਾਣੀ ਗੁਰੂ ਰਾਮਦਾਸ ਜੀ ਰਾਹੀਂ ਗੁਰੂ ਅਰਜਨ ਸਾਹਿਬ ਨੂੰ ਮਿਲ ਗਈ ਸੀ। {ਪੜ੍ਹੋ ਮੇਰੇ ਲੇਖ ਤੀਜੀ ਪੋਥੀ ਵਿਚ} ਗੁਰੂ ਨਾਨਕ ਦੇਵ ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਟਾਕਰਾ ਕਰ ਕੇ ਇਹ ਭੀ ਪੂਰੇ ਤੌਰ ਤੇ ਸਾਬਤ ਕੀਤਾ ਜਾ ਚੁਕਿਆ ਹੈ ਕਿ ਗੁਰੂ ਅਮਰਦਾਸ ਜੀ ਗੁਰੂ ਨਾਨਕ ਜੀ ਦੀ ਸਾਰੀ ਬਾਣੀ ਨੂੰ ਬੜੇ ਗਹੁ ਨਾਲ ਪੜ੍ਹਦੇ ਰਹਿੰਦੇ ਸਨ। ਇਸ ਬਾਣੀ ਬਾਰੇ ਉਹਨਾਂ ਦਾ ਅੱਭਿਆਸ ਕਮਾਲ ਦਰਜੇ ਦਾ ਸੀ। ਹਿੰਦੂ ਪ੍ਰਾਣੀ ਦੇ ਅੰਤਮ ਸੰਸਕਾਰ ਦੀਵਾ, ਪਿੰਡ, ਪਤਲਿ, ਕਿਰਿਆ ਆਦਿਕ-ਬਾਰੇ ਗੁਰੂ ਨਾਨਕ ਦੇਵ ਜੀ ਨੇ ਪਹਿਲੀ 'ਉਦਾਸੀ' ਸਮੇਂ ਗਇਆ ਤੀਰਥ ਤੇ ਪਹੁੰਚ ਕੇ ਜੋ ਆਪਣੇ ਖ਼ਿਆਲ ਪਰਗਟ ਕੀਤੇ ਸਨ, ਤੇ ਜੋ ਸਾਰੀ ਬਾਣੀ ਦੇ ਸੰਗ੍ਰਹਿ ਵਿਚ ਆ ਕੇ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸਨ, ਉਹ ਇਉਂ ਹਨ: ਆਸਾ ਮਹਲਾ ੧ ॥ ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ ॥ ਉਨਿ ਚਾਨਣਿ ਓਹੁ ਸੋਖਿਆ, ਚੂਕਾ ਜਮ ਸਿਉ ਮੇਲੁ ॥੧॥ ਲੋਕਾ ਮਤ ਕੋ ਫਕੜਿ ਪਾਇ ॥ ਲਖ ਮੜਿਆ ਕਰਿ ਏਕਠੇ, ਏਕ ਰਤੀ ਲੇ ਭਾਹਿ ॥੧॥ਰਹਾਉ॥ ਪਿੰਡੁ ਪਤਲਿ ਮੇਰੀ ਕੇਸਉ, ਕਿਰਿਆ ਸਚੁ ਨਾਮੁ ਕਰਤਾਰੁ ॥ ਐਥੈ ਓਥੈ ਆਗੈ ਪਾਛੈ, ਏਹੁ ਮੇਰਾ ਆਧਾਰੁ ॥੨॥ ਗੰਗ ਬਨਾਰਸਿ ਸਿਫਤਿ ਤੁਮਾਰੀ, ਨਾਵੈ ਆਤਮ ਰਾਉ ॥ ਸਚਾ ਨਾਵਣੁ ਤਾਂ ਥੀਐ, ਜਾਂ ਅਹਿਨਿਸਿ ਲਾਗੈ ਭਾਉ ॥੩॥ ਇਕ ਲੋਕੀ ਹੋਰੁ ਛਮਿਛਰੀ, ਬ੍ਰਾਹਮਣੁ ਵਟਿ ਪਿੰਡੁ ਖਾਇ ॥ ਨਾਨਕ ਪਿੰਡੁ ਬਖਸੀਸ ਕਾ, ਕਬਹੂੰ ਨਿਖੂਟਸਿ ਨਾਹਿ ॥੪॥ ਦੀਵਾ-ਵੱਟੀ, ਪਿੰਡ ਭਰਾਣੇ, ਕਿਰਿਆ ਕਰਾਣੀ, ਫੁੱਲ ਹਰਿਦੁਆਰ ਲੈ ਜਾਣੇ-ਇਸ ਸਾਰੀ ਹੀ ਮਰਯਾਦਾ ਬਾਰੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਨਾਮ-ਲੇਵਾ ਸਿੱਖਾਂ ਲਈ ਇਹ ਹਿਦਾਇਤ ਸੰਨ ੧੫੦੯ ਦੀ ਵਿਸਾਖੀ ਸਮੇਂ ਸਪਸ਼ਟ ਕਰ ਦਿੱਤੀ। ਆਪਣੀ ਸੰਸਾਰਕ ਜ਼ਿੰਦਗੀ ਦੇ ਬਾਕੀ ਸਾਢੇ ਤੀਹ ਸਾਲ ਇਸ ਹਿਦਾਇਤ ਦਾ ਪਰਚਾਰ ਕਰਦੇ ਰਹੇ, ਅਤੇ ਆਪਣੇ ਸਿੱਖਾਂ ਨੂੰ ਇਸ ਉਤੇ ਤੋਰਦੇ ਰਹੇ। ਇਹ ਕੋਈ ਨਿੱਕੀ ਜੇਹੀ ਗੱਲ ਨਹੀਂ ਸੀ। ਸਾਰੀ ਹਿੰਦੂ ਜਨਤਾ ਕਿਰਿਆ ਆਦਿਕ ਮਰਯਾਦਾ ਸੰਬੰਧੀ ਸਦੀਆਂ ਤੋਂ ਬ੍ਰਾਹਮਣ ਦੀ ਮੁਥਾਜ ਚਲੀ ਆ ਰਹੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਇਹਨਾਂ ਬੰਧਨਾਂ ਤੋਂ ਸੁਤੰਤਰ ਕਰ ਦਿੱਤਾ। ਜਿਥੋਂ ਤਕ ਰੋਜ਼ ਦਾ ਸੰਬੰਧ ਸੀ, ਬ੍ਰਾਹਮਣਾਂ ਨੂੰ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਜਾ-ਨਸ਼ੀਨ ਗੁਰ-ਵਿਅਕਤੀਆਂ ਤੋਂ ਭਾਰੀ ਖ਼ਤਰਾ ਦਿੱਸ ਪਿਆ। ਗੁਰ-ਇਤਿਹਾਸ ਨੂੰ ਗਹੁ ਨਾਲ ਪੜ੍ਹਨ ਵਾਲੇ ਸੱਜਣ ਜਾਣਦੇ ਹਨ ਕਿ ਬ੍ਰਾਹਮਣ ਨੇ ਗੁਰੂ ਨਾਨਕ ਦੇਵ ਜੀ ਦੇ ਸਮੇ ਤੋਂ ਹੀ ਸਿੱਖ ਧਰਮ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ ਸੀ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੀਜੇ ਗੁਰੂ, ਗੁਰੂ ਅਮਰਦਾਸ ਜੀ ਬ੍ਰਾਹਮਣ ਵਾਲੀ ਉਸੇ ਮੁਥਾਜੀ ਵਿਚ ਮੁੜ ਆਪ ਪੈ ਕੇ ਆਪਣੇ ਸਿੱਖਾਂ ਲਈ ਭੀ ਉਹੀ ਮੁਥਾਜੀ ਨਵੇਂ ਸਿਰੇ ਕਾਇਮ ਕਰ ਜਾਂਦੇ। ਹਿੰਦੂ ਸੱਜਣ ਦੀ ਕਿਰਿਆ ਹੁੰਦੀ ਹੈ ਕਿ ਉਸ ਨੂੰ ਪ੍ਰੇਤ ਜੂਨ ਵਿਚੋਂ ਕੱਢ ਕੇ ਪਿਤਰ ਲੋਕ ਵਿਚ ਅਪੜਾਇਆ ਜਾਏ। ਗੁਰੂ ਅਮਰਦਾਸ ਜੀ ਬਾਰੇ ਅਜੇਹਾ ਕੋਈ ਰੰਚਕ ਮਾਤ੍ਰ ਖ਼ਿਆਲ ਭੀ ਲਿਆਉਣਾ ਇਕ ਸਿੱਖ ਵਾਸਤੇ ਅੱਤ ਦਰਜੇ ਦੀ ਮਾਨਸਕ ਗਿਰਾਵਟ ਹੈ। ਗੁਰੂ ਅਮਰਦਾਸ ਜੀ ਅਤੇ ਤੀਰਥ-ਯਾਤ੍ਰਾ: ਜਿਨ੍ਹਾਂ ਲੋਕਾਂ ਦੀ ਦੀਵੇ-ਵੱਟੀ ਪਿੰਡ-ਪੱਤਲਿ ਕਿਰਿਆ ਆਦਿਕ ਵਿਚ ਸਰਧਾ ਹੈ, ਉਹਨਾਂ ਵਾਸਤੇ ਇਹ ਭੀ ਜ਼ਰੂਰੀ ਹੈ ਕਿ ਆਪਣੇ ਮਰੇ ਪ੍ਰਾਣੀ ਦੀਆਂ ਅਸਥੀਆਂ (ਫੁੱਲ) ਹਰਿਦੁਆਰ ਲੈ ਜਾ ਕੇ ਗੰਗਾ ਵਿਚ ਜਲ-ਪ੍ਰਵਾਹ ਕਰਨ। ਦੂਜੇ ਲਫ਼ਜ਼ਾਂ ਵਿਚ ਇਉਂ ਕਹਿ ਲਵੋ ਕਿ ਕਿਰਿਆ ਆਦਿਕ ਦੇ ਸਰਧਾਲੂ ਲਈ ਹਰਿਦੁਆਰ ਤੀਰਥ ਤੇ ਗੰਗਾ ਦਾ ਇਸ਼ਨਾਨ ਅੱਤ ਜ਼ਰੂਰੀ ਹੈ। ਪਰ ਇਸ ਬਾਰੇ ਭੀ ਗੁਰੂ ਨਾਨਕ ਦੇਵ ਜੀ ਨੇ ਉਸੇ ਸ਼ਬਦ ਵਿਚ ਸਾਫ਼ ਲਿਖ ਦਿੱਤਾ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਸਾਡੇ ਵਾਸਤੇ ਗੰਗਾ ਦਾ ਇਸ਼ਨਾਨ ਹੈ। ਸਿੱਖ-ਇਤਿਹਾਸ ਲਿਖਦਾ ਹੈ ਕਿ ਗੁਰੂ ਅੰਗਦ ਸਾਹਿਬ ਦੇ ਪਾਸ ਸੰਨ ੧੫੪੧ ਵਿਚ ਆਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ੧੯ ਸਾਲ ਹਰਿਦੁਆਰ ਜਾਂਦੇ ਰਹੇ। ਇਹ ਉਹਨਾਂ ਦਾ ਹਰ ਸਾਲ ਦਾ ਨਿਯਮ ਸੀ। ਪਰ ਸਤਿਗੁਰੂ ਜੀ ਦੀ ਸਰਨ ਆ ਕੇ ਉਹਨਾਂ ਹਿੰਦੂ ਮਤ ਵਾਲਾ ਤੀਰਥ-ਇਸ਼ਨਾਨ ਦਾ ਨਿਯਮ ਬੇ-ਲੋੜਵਾਂ ਸਮਝ ਲਿਆ। ਸੰਨ ੧੫੪੧ ਤੋਂ ਪਿਛੋਂ ਆਪਣੇ ੩੪ ਸਾਲਾਂ ਦੇ ਸਰੀਰਕ ਜੀਵਨ ਵਿਚ ਉਹ ਸਿਰਫ਼ ਇੱਕ ਵਾਰੀ ਹਰਿਦੁਆਰ ਗਏ ਸੰਨ ੧੫੫੮ ਵਿਚ, ਜਦੋਂ ਉਹਨਾਂ ਨੂੰ ਗੁਰ-ਗੱਦੀ ਤੇ ਬੈਠਿਆਂ ੬ ਸਾਲ ਹੋ ਚੁਕੇ ਸਨ। ਉਹ ਭੀ ਇੱਕ ਵਾਰੀ ਕਿਉਂ ਗਏ ਸਨ? ਜਿਵੇਂ ਗੁਰੂ ਨਾਨਕ ਦੇਵ ਜੀ "ਚੜ੍ਹਿਆ ਸੋਧਣ ਧਰਤਿ ਲੁਕਾਈ।" ਗੁਰੂ ਅਮਰਦਾਸ ਜੀ ਦੇ ਹਰਿਦੁਆਰ ਜਾਣ ਬਾਰੇ ਗੁਰੂ ਰਾਮਦਾਸ ਜੀ ਨੇ ਤੁਖਾਰੀ ਰਾਗ ਵਿਚ ਲਿਖਿਆ ਹੈ: "ਤੀਰਥ ਉਦਮੁ ਸਤਿਗੁਰੂ ਕੀਆ, ਸਭ ਲੋਕ ਉਧਰਣ ਅਰਥਾ ॥" ਗੁਰੂ ਦੀ ਸਰਨ ਆਉਣਾ, ਗੁਰੂ ਦੇ ਸ਼ਬਦ ਵਿਚ ਜੁੜਨਾ-ਸਿਰਫ਼ ਇਹੀ ਸੀ ਸੱਚਾ ਤੀਰਥ ਗੁਰੂ ਅਮਰਦਾਸ ਜੀ ਦੀਆਂ ਨਜ਼ਰਾਂ ਵਿਚ। ਸੂਹੀ ਰਾਗ ਦੀਆਂ ਅਸਟਪਦੀਆਂ ਵਿਚ ਆਪ ਨੇ ਲਿਖਿਆ ਹੈ: "ਸਚਾ ਤੀਰਥੁ ਜਿਤੁ ਸਤਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥ . ਅਠਸਠਿ ਤੀਰਥੁ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ ॥" ਸੋ, ਜਿਥੇ ਪ੍ਰਾਣੀ ਦੇ ਅੰਤਮ ਸੰਸਕਾਰ ਬਾਰੇ ਸਿੱਖ-ਧਰਮ ਦਾ ਦ੍ਰਿਸ਼ਟੀ-ਕੋਣ ਹਿੰਦੂ ਧਰਮ ਨਾਲੋਂ ਬਦਲ ਚੁਕਿਆ ਸੀ, ਉਥੇ ਤੀਰਥ-ਇਸ਼ਨਾਨ ਬਾਰੇ ਭੀ ਵੱਖਰਾ ਹੋ ਗਿਆ ਸੀ। 'ਸੱਦ' ਦਾ ਇੰਦਰਾਜ 'ਬੀੜ' ਵਿਚ: ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਸ ਵੇਲੇ ਦੇ ਵਿਆਕਰਣ ਅਨੁਸਾਰ ਸਮਝਣ ਵਲੋਂ ਸਿੱਖ ਪੰਥ ਦੀ ਲਾ-ਪਰਵਾਹੀ ਨੇ ਕਈ ਸ਼ਬਦਾਂ ਬਾਰੇ ਕਈ ਭੁਲੇਖੇ ਖੜੇ ਕਰ ਦਿੱਤੇ। ਜਿਵੇਂ 'ਸੱਦ' ਦੀ ਪੰਜਵੀਂ ਪਉੜੀ ਤੋਂ ਇਹ ਭੁਲੇਖਾ ਬਣਿਆ, ਇਸੇ ਤਰ੍ਹਾਂ ਭਗਤਾਂ ਦੇ ਕਈ ਸ਼ਬਦ ਭੀ ਗੁਰਮਤਿ ਦੇ ਉਲਟ ਸਮਝੇ ਜਾਣ ਲੱਗ ਪਏ। ਸ਼ਬਦਾਂ ਦੀ ਸਹੀ ਸਮਝ ਨਾਹ ਪੈ ਸਕਣ ਤੇ ਕਈ ਹਾਸੋ-ਹੀਣੀਆਂ ਸਾਖੀਆਂ ਭੀ ਚੱਲ ਪਈਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕਈ ਸੱਜਣਾਂ ਨੇ ਇਹ ਮਨੌਤ ਬਣਾ ਲਈ ਕਿ ਭਗਤ-ਬਾਣੀ, ਸੱਤੇ ਬਲਵੰਡ ਦੀ ਵਾਰ ਆਦਿਕ ਕੁਝ ਬਾਣੀਆਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਿਛੋਂ ਬਾਬਾ ਪ੍ਰਿਥੀ ਚੰਦ ਜੀ ਨੇ ਜਹਾਂਗੀਰ ਨਾਲ ਸਾਜ਼ਸ਼ ਕਰ ਕੇ 'ਬੀੜ' ਵਿਚ ਦਰਜ ਕਰਾ ਦਿੱਤੀਆਂ ਸਨ। ਇਸ ਪ੍ਰਸਤਾਵ ਦਾ ਉੱਤਰ ਪੜ੍ਹੋ ਤੀਜੀ ਪੋਥੀ ਵਿਚ ਉਸ ਨੂੰ ਇੱਥੇ ਦੁਹਰਾਣ ਦੀ ਲੋੜ ਨਹੀਂ ਹੈ। ਇਥੇ ਸਿਰਫ਼ ਗੁਰੂ ਗ੍ਰੰਥ ਵਿਚ ਵਰਤੇ 'ਅੰਕਾਂ' ਦਾ ਹਵਾਲਾ ਦੇ ਕੇ ਦੱਸਿਆ ਜਾਇਗਾ ਕਿ ਬਾਣੀ 'ਸਦੁ' ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕਰਾਈ ਸੀ। ੧੪੩੦ ਸਫ਼ਿਆਂ ਵਾਲੀ 'ਬੀੜ' ਅਨੁਸਾਰ ਰਾਮਕਲੀ ਰਾਗ ਵਿਚ ਵਰਤੇ ਅੰਕਾਂ ਉਤੇ ਵਿਚਾਰ ਕੀਤੀ ਜਾਇਗੀ। ਇਹ ਰਾਗ ਸਫ਼ਾ ੮੭੬ ਤੋਂ ਸ਼ੁਰੂ ਹੁੰਦਾ ਹੈ। ਮਰਯਾਦਾ ਅਨੁਸਾਰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਹਨ। ਸਫ਼ਾ ੮੭੯ ਤੇ ਕੁੱਲ ਜੋੜ ੧੧ ਦਿੱਤਾ ਗਿਆ ਹੈ। ਸਫ਼ਾ ੮੮੦-ਸ਼ਬਦ ਗੁਰੂ ਅਮਰਦਾਸ ਜੀ। ਸਿਰਫ਼ ਇਕੋ ਸ਼ਬਦ ਹੈ। ਇਸੇ ਹੀ ਸਫ਼ੇ ਤੇ ਗੁਰੂ ਰਾਮਦਾਸ ਜੀ ਦੇ ਸ਼ਬਦ ਸ਼ੁਰੂ ਹੁੰਦੇ ਹਨ। ਸਫ਼ਾ ੮੮੨ ਤੇ ਇਹਨਾਂ ਦੇ ਸ਼ਬਦਾਂ ਦਾ ਜੋੜ ੬ ਦਿੱਤਾ ਹੋਇਆ ਹੈ। ਇਥੇ ਹੀ ਤਿੰਨਾਂ ਗੁਰ-ਵਿਅਕਤੀਆਂ ਦੇ ਸ਼ਬਦਾਂ ਦਾ ਜੋੜ ੧੮ ਭੀ ਲਿਖਿਆ ਮਿਲਦਾ ਹੈ-੧੧+੧+੬=੧੮। ਸਫ਼ਾ ੮੮੨ ਤੋਂ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸ਼ੁਰੂ ਹੋਏ ਹਨ। ਸਫ਼ਾ ੮੮੬ ਤੇ 'ਘਰੁ ੧' ਦੇ ੧੧ ਸ਼ਬਦ ਮੁੱਕਦੇ ਹਨ। ਅਗਾਂਹ 'ਘਰੁ ੨' ਦੇ ਸ਼ਬਦ ਹਨ। ਅੰਕ ਦੋਹਰਾ ਕਰ ਦਿੱਤਾ ਗਿਆ ਹੈ। ਸਫ਼ਾ ੯੦੧ ਤੇ ਇਹ ਲੜੀ ਖ਼ਤਮ ਹੁੰਦੀ ਹੈ। ਦੋਹਰਾ ਜੋੜ ਹੈ।੪੫।੫੬। ਭਾਵ, ੪੫ ਸ਼ਬਦ 'ਘਰੁ ੨' ਦੇ ਹਨ, ਅਤੇ ੧੧ 'ਘਰੁ ੧' ਦੇ। ਪਰ ਇਹ ਤਕਰੀਬਨ ਸਾਰੇ ਸ਼ਬਦ ਚਉਪਦੇ ਹਨ। ਸਫ਼ਾ ੯੦੧ ਉਤੇ 'ਘਰੁ ੨' ਦੇ ਹੀ ਦੋ ਸ਼ਬਦ ਦੁਪਦੇ ਵੱਖਰੇ ਦੇ ਕੇ ਸਾਰਾ ਜੋੜ ੫੮ ਦਿੱਤਾ ਗਿਆ ਹੈ। ਅਗਾਂਹ 'ਪੜਤਾਲ ਘਰੁ ੩' ਦੇ ਦੋ ਸ਼ਬਦ ਹਨ। ਤੇ, ਅਖ਼ੀਰ ਤੇ ਗੁਰੂ ਅਰਜਨ ਸਾਹਿਬ ਦੇ ਸਾਰੇ ਸ਼ਬਦਾਂ ਦਾ ਜੋੜ ੬੦ ਦਿੱਤਾ ਗਿਆ ਹੈ। ਅਸਟਪਦੀਆਂ: ਸਫ਼ਾ ੯੦੨ ਤੇ ਗੁਰੂ ਨਾਨਕ ਦੇਵ ਜੀ ਦੀਆਂ। ਸਫ਼ਾ ੯੦੮ ਤੇ ਖ਼ਤਮ। ਜੋੜ ੯। ਸਫ਼ਾ ੯੦੮ ਤੋਂ ਗੁਰੂ ਅਮਰਦਾਸ ਜੀ ਦੀਆਂ। ਸਫ਼ਾ ੯੧੨ ਤੇ ਖ਼ਤਮ। ਜੋੜ ੫। ਦੋਹਾਂ ਦਾ ਜੋੜ ੧੪ ਭੀ ਮੌਜੂਦ ਹੈ। ਸਫ਼ਾ ੯੧੨ ਤੋਂ ਗੁਰੂ ਅਰਜਨ ਸਾਹਿਬ ਦੀਆਂ। ਸਫ਼ਾ ੯੧੬ ਤੇ ਖ਼ਤਮ। ਜੋੜ ੮। ਤਿੰਨਾਂ ਗੁਰ-ਵਿਅਕਤੀਆਂ ਦੀਆਂ ਅਸਟਪਦੀਆਂ ਦਾ ਜੋੜ ੨੨। ਸਫ਼ਾ ੯੧੭ ਤੇ ਮਹਲਾ ੩ ਦੀ ਬਾਣੀ ਅਨੰਦੁ। ੪੦ ਪਉੜੀਆਂ ਦੀ ਸਾਬਤ ਬਾਣੀ ਸਫ਼ਾ ੯੨੨ ਤੇ ਮੁੱਕਦੀ ਹੈ ਅਖ਼ੀਰਲਾ ਅੰਕ ੧, ਭਾਵ, ਇਹ ਇੱਕ ਬਾਣੀ ਸਮਝੀ ਜਾਏ। ਸਫ਼ਾ ੯੨੩ ਤੇ 'ਸਦੁ'। ੬ ਪਉੜੀਆਂ ਦੀ ਇਕ ਬਾਣੀ। ੯੨੪ ਤੇ ਅਖ਼ੀਰਲਾ ਅੰਕ।੬।੧। ਸਫ਼ਾ ੯੨੪ ਤੋਂ ਛੰਤ ਮਹਲਾ ੫ ਦੇ। ਸਫ਼ਾ ੯੨੭ ਤੇ ੪ ਛੰਤ ਖ਼ਤਮ ਹੁੰਦੇ ਹਨ, ਪਰ ਪੰਜਵੇਂ ਛੰਤ ਦੀਆਂ ਸਿਰਫ਼ ੨ ਤੁਕਾਂ ਹਨ। ਇਸ ਤੋਂ ਅਗਾਂਹ ਮਹਲਾ ੫ ਦਾ 'ਰੁਤੀ ਸਲੋਕ' ਹੈ। ਇਹ ਇਕ ਲੰਮਾ ਛੰਤ ਹੈ ਸ਼ਲੋਕਾਂ ਸਮੇਤ। ਇਸ ਦੇ ੮ ਬੰਦ ਹਨ, ਹਰੇਕ ਦੇ ਨਾਲ ਇਕ ਇਕ ਸ਼ਲੋਕ ਹੈ। ਸਾਰੇ ਛੰਤ ਨੂੰ ਇੱਕ (੧) ਸਮਝਣਾ ਹੈ। ਇਸ ਵਾਸਤੇ ਸਫ਼ਾ ੯੨੯ ਉਤੇ ਇਸ ਦੇ ਅਖ਼ੀਰ ਤੇ ਅੰਕ ਹੈ।੮।੧। ਪਰ ਇਸ ਅੰਕ ਦੇ ਨਾਲ ਹੀ ਅੰਕ ਹਨ।੬।੮। ਇਹਨਾਂ ਨੂੰ ਰਤਾ ਸਮਝਣ ਦੀ ਲੋੜ ਹੈ। [/QUOTE]
Insert quotes…
Verification
Post reply
Gurmat Vichaar
Gurmat Vichar - Discussions
Raag Ramkali: Touchstone Of New Panthic Controversy?
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top