dalvinder45
SPNer
- Jul 22, 2023
- 827
- 37
- 79
ਟਰੰਪ ਦੇ ਰਾਸ਼ਟਰਪਤੀ ਬਣਨ ਦਾ ਦੁਨੀਆਂ ਅਤੇ ਭਾਰਤ ਉੱਤੇ ਅਸਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਟਰੰਪ ਅਮਰੀਕਾ ਦਾ ਭਾਰੀ ਬਹੁਮੱਤ ਨਾਲ ਚੁਣਿਆ ਨਵਾਂ ਨੇਤਾ ਹੈ। ਅਮਰੀਕਾ ਦੁਨੀਆਂ ਦਾ ਸੱਭ ਤੋਂ ਤਕੜਾ ਦੇਸ਼ ਗਿਣਿਆ ਜਾਂਦਾ ਹੈ ਜਿਸ ਕਰਕੇ ਉਸਦੀ ਸਾਰੀ ਦੁਨੀਆਂ ਵਿੱਚ ਤੂਤੀ ਬੋਲਦੀ ਹੈ। ਪੱਛਮ ਏਸ਼ੀਆ ਵਿੱਚ ਉਹ ਜਿਸ ਤਰ੍ਹਾਂ ਸਾਰੀ ਦੁਨੀਆਂ ਦੇ ਇਜ਼ਰਾਈਲ ਨਾਲ ਵਿਰੋਧ ਹੋਣ ਤੇ ਵੀ ਇਜ਼ਰਾਈਲ ਨਾਲ ਡਟਿਆ ਖੜ੍ਹਾ ਹੈ ਅਤੇ ਜਿਸ ਤਰ੍ਹਾਂ ਉਸ ਨੇ ਯੁਕਰੇਨ ਦੀ ਮਾਇਕ ਅਤੇ ਅਤੀ ਆਧੁਨਿਕ ਹਥਿਆਰਾਂ ਨਾਲ ਮੱਦਦ ਕੀਤੀ ਹੈ ਤੇ ਸਾਰੇ ਯੂਰਪ ਨੂੰ ਪਿੱਛੇ ਲਾ ਕੇ ਰੱਖਿਆ ਹੈ ਉਹ ਉਸ ਦਾ ਵਿਸ਼ਵ ਪੁਲਿਸ ਮੈਨ ਦਾ ਵੱਡਾ ਚਿੱਤਰ ਬਣਾਈ ਬੈਠਾ ਹੈ। ਚੀਨ ਨੂੰ ਵੀ ਉਸ ਨੇ ਤਾਇਵਾਨ ਨੂੰ ਅਪਣੇ ਕਬਜ਼ੇ ਵਿੱਚ ਨਹੀ ਲੈਣ ਦਿਤਾ ਤੇ ਪੈਸੇਫਿਕ ਮਹਾਂਸਾਗਰ ਅੁਤੇ ਹਿੰਦ ਮਹਾਂਸਾਗਰ ਵਿੱਚ ਜਿਸ ਤਰ੍ਹਾਂ ਉਸ ਨੇ ਭਾਰਤ, ਜਪਾਨ ਅਤੇ ਆਸਟਰੇਲੀਆ ਨਾਲ ਮਿਲ ਕੇ ਚੀਨ ਦੀ ਚੜ੍ਹਤ ਨੂੰ ਠੱਲ ਪਾਈ ਹੈ ਉਸ ਨੇ ਚੀਨ ਦੇ ਦਿਮਾਗ ਵਿੱਚ ਵੀ ਡਰ ਪੈਦਾ ਕੀਤਾ ਹੋਇਆ ਹੈ।
ਇਨ੍ਹਾਂ ਹਾਲਾਤਾਂ ਵਿੱਚ ਟਰੰਪ ਦਾ ਦੇਸ਼ ਦੀ ਸੱਭ ਤੋਂ ਉੱਚੀ ਪਦਵੀ ਲਈ ਚੁਣਿਆ ਜਾਣਾ ਨਵੀਆਂ ਸੰਭਾਵਨਾਵਾਂ ਪੈਦਾ ਕਰਦਾ ਹੈ। ਉਹ ਰੂਸ ਅਤੇ ਚੀਨ ਨਾਲ ਤਾਂ ਚੰਗੇ ਸੰਬੰਧ ਬਣਾਉਣ ਲਈ ਉਤਸੁਕ ਹੈ ਜਿਸ ਲਈ ਰੂਸ-ਯੁਕਰੇਨ ਜੰਗ ਨੂੰ ਰੋਕਣ ਦਾ ਦਾਅਵਾ ਕਰਦਾ ਹੈ ਪਰ ਉਸ ਦਾ ਇਰਾਨ ਅਤੇ ਉਸਦੇ ਸਾਥੀਆਂ ਵਿਰੁੱਧ ਇਜ਼ੲਾਰੀਲ ਲਈ ਝੁਕਾ ਘੱਟ ਖਤਰਨਾਕ ਨਹੀਂ ਇਹ ਜਾਣਦੇ ਹੋਏ ਵੀ ਨੇਤਨਯਾਹੂ ਨੇ ਨਰਸੰਹਾਰ ਦਾ ਤਾਂਡਵ ਮਚਾ ਰੱਖਿਆ ਹੈ; ਜਿੱਥੇ ਉਹ ਹਸਪਤਾਲਾਂ, ਸਕੂਲਾਂ ਰਫਿਊਜੀ ਕੈਂਪਾਂ ਤੱਕ ਨੂੰ ਵੀ ਨਿਸ਼ਾਨਾ ਬਣਾਉਣੋਂ ਨਹੀਂ ਰੁਕਿਆ; ਜਿੱਥੇ 35 ਹਜ਼ਾਰ ਮਾਰੇ ਗਏ ਫਿਲਸਤੀਨੀਆਂ ਵਿੱਚ ਜ਼ਿਆਦਾ ਔਰਤਾਂ ਤੇ ਬੱਚੇ ਹਨ। ਇਜ਼ਰਾਈਲ ਨੇ ਅਮਰੀਕਾ ਦੀ ਸ਼ਹਿ ਤੇ ਹੀ ਯੂ ਐਨ ਓ ਦੇ ਵੱਡੀ ਗਿਣਤੀ ਨਾਲ ਪਾਸ ਕੀਤੇ ਮਤਿਆਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਨਰਸੰਹਾਰ ਜਾਰੀ ਰੱਖਿਆ। ਕੀ ਟਰੰਪ ਇਸੇ ਨਰਸੰਹਾਰ ਦੀ ਲੜੀ ਨੂੰ ਹੋਰ ਅੱਗੇ ਜਾਰੀ ਰੱਖਣ ਲਈ ਇਜ਼ਰਾਈਲ ਨੂੰ ਮਾਇਕ ਅਤੇ ਫੌਜੀ ਹਥਿਆਰਾਂ ਦੀ ਮਦਦ ਜਾਰੀ ਰੱਖੇਗਾ? ਇਹ ਸੋਚਣ ਵਾਲੀ ਗੱਲ ਹੈ ਭਾਵੇਂ ਕਿ ਉਸ ਨੇ ਕਿਹਾ ਹੈ ਕਿ ੳਹ ਵਿਸ਼ਵ ਸ਼ਾਂਤੀ ਲਈ ਹਰ ਕਦਮ ਚੁਕੇਗਾ ਤੇ ਖੂਨ ਖਰਾਬੇ ਨੂੰ ਰੋਕੇਗਾ।
ਟਰੰਪ ਲਈ ਸੋਚਣ, ਨਵੀਆਂ ਨੀਤੀਆਂ ਘੜਣ ਬਾਰੇ ਅਪਣੀ ਵਿਚਾਰ ਧਾਰਾ ਬਣਾਉਣ ਲਈ ਦੋ ਮਹੀਨੇ ਦਾ ਸਮਾਂ ਹੈ। ਪਰ 20 ਜਨਵਰੀ 2024 ਨੂੰ ਸਹੁੰ ਚੁੱਕਣ ਤੋਂ ਪਿੱਛੋਂ ਉਸ ਦਾ ਰਾਜਨੀਤਿਕ ਵਰਤਾਰਾ ਕੀ ਹੋਵੇਗਾ? ਇਹ ਘੋਖਣ ਵਾਲੀ ਗੱਲ ਹੈ।ਟਰੰਪ ਦਾ ਸੁਭਾ ਬੁਝਾਰਤ ਭਰਿਆ ਹੈ ਪਤਾ ਨਹੀਂ ਉਹ ਕਿੱਸ ਵੇਲੇ ਕਿੱਧਰ ਹੋ ਜਾਵੇ । ਸੋ ਇਹ ਮੰਨ ਲੈਣਾ ਕਿ ਉਸ ਬਾਰੇ ਸਹੀ ਤੇ ਪਕਾ ਅੰਦਾਜ਼ਾ ਸੌਖੇ ਹੀ ਲਾਇਆ ਜਾ ਸਕਦਾ ਹੈ ਸਹੀ ਨਹੀਂ ਹੋਵੇਗਾ । ਪਰ ਚੋਣਾਂ ਵੇਲੇ ਉਸ ਦੇ ਦਿੱਤੇ ਬਿਆਨਾਂ ਨੂੰ ਧਿਆਨ ਵਿੱਚ ਰੱਖ ਕੇ ਉਸ ਦੀ ਨਵੀਂ ਵਿਚਾਰਧਾਰਾ ਨੂੰ ਕੁੱਝ ਕੁ ਸਮਝਿਆ ਜਾ ਸਕਦਾ ਹੈ। ਕਈ ਪੱਧਰਾਂ ਅਤੇ ਅੰਤਰਰਾਸ਼ਟਰੀ ਮਾਮਲਿਆਂ ਲਈ ਜਿਨ੍ਹਾਂ ਉਤੇ ਉਸਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਧਿਆਨ ਕੇਂਦਰਿਤ ਕੀਤਾ ਸੀ ਉਸਦੀ ਪਹੁੰਚ ਸ਼ਾਇਦ ਉਸ ਦੇ ਬਿਆਨਾਂ ਨਾਲੋਂ ਵੱਖ ਨਹੀਂ ਹੋਵੇਗੀ ।
ਅੰਤਰਰਾਸ਼ਟਰੀ ਵਪਾਰ 'ਤੇ ਸਖ਼ਤ ਸੌਦੇਬਾਜ਼ੀ ਕਰਨੀ, ਅਪਣੀ ਪਕੜ ਯਕੀਨੀ ਬਣਾਉਣ ਲਈ ਸਹਿਯੋਗੀ ਅਤੇ ਭਾਈਵਾਲਾਂ ਨਾਲ ਸਖ਼ਤ ਬਣ ਕੇ ਇਹ ਮਨਾਉਣਾ ਕਿ ਸਾਰੇ ਉਨ੍ਹਾਂ ਦੀ ਸਾਂਝੀ ਵਿਚਾਰ ਧਾਰਾ ਤੇ ਅਮਲ ਲਈ ਬਰਾਬਰ ਦੇ ਮਾਇਕ, ਰਾਜਨੀਤਿਕ ਅਤੇ ਸੁਰੱਖਿਆ ਭਾਰ ਚੁੱਕਣ ਅਤੇ ਅਮਰੀਕਾ ਨੂੰ ਦੁਨੀਆਂ ਵਿੱਚ ਜਿਤਨਾ ਸੰਭਵ ਹੋ ਸਕੇ ਮਜ਼ਬੂਤ ਬਣਾਈ ਰੱਖਣ ਵਿੱਚ ਪੂਰੀ ਮੱਦਦ ਕਰਨ ।
ਮੱਧ ਪੂਰਬ ਅਤੇ ਰੂਸ ਵਿੱਚ ਯੁੱਧਾਂ ਨੂੰ ਖਤਮ ਕਰਨ ਵਿੱਚ ਮਦਦ ਕਰਨ ਦਾ ਵਾਅਦਾ ਪਾਲਣਾ ਭਾਵੇਂ ਇਤਨਾ ਆਸਾਨ ਨਹੀਂ ਹੋਵੇਗਾ ।ਆਮ ਧਾਰਣਾ ਹੈ ਕਿ "ਰੂਸ ਬਾਰੇ ਉਸਦੇ ਮੁਕਾਬਲਤਨ ਸੰਜਮੀ ਵਿਚਾਰ, ਅਤੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਵੱਲ ਧਿਆਨ ਦੇਣ ਵਿੱਚ ਉਸਦੀ ਦਿਲਚਸਪੀ ਦੀ ਘਾਟ ਦਾ ਮਤਲਬ ਹੈ ਕਿ ਇਸ ਸਮੇਂ ਸਬੰਧਾਂ ਦੇ ਤਣਾਅ ਦੇ ਦੋ ਸਭ ਤੋਂ ਵੱਡੇ ਬਿੰਦੂ ਹੋ ਸਕਦੇ ਹਨ,"
ਇਹ ਆਮ ਕਿਹਾ ਜਾਂਦਾ ਹੈ ਕਿ ਟਰੰਪ ਭਾਰਤ ਲਈ ਬਹੁਤ ਵਧੀਆ ਰਹੇਗਾ। ਟਰੰਪ ਦੇ ਪਹਿਲੀ ਵਾਰ ਰਾਸ਼ਟਰਪਤੀ ਬਣਨ ਦੇ ਸਮੇਂ ਦੌਰਾਨ ਰਿਸ਼ਤੇ ਵਿੱਚ ਵੱਡਾ ਵਾਧਾ ਹੋਇਆ ਸੀ ਜਿਸ ਦਾ ਅਸਰ ਹਾਲ ਹੀ ਦੇ ਦਹਾਕਿਆਂ ਵਿੱਚ ਤੇਜ਼ੀ ਨਾਲ ਵਧ ਰਹੇ ਸਬੰਧਾਂ ਵਿੱਚ ਲਾਹੇਵੰਦਾ ਰਿਹਾ। ਟਰੰਪ ਨੇ ਅਪਣੀ ਪਹਿਲੀ ਪਾਰੀ ਵਿੱਚ ਜਿੱਥੋਂ ਛੱਡਿਆ ਸੀ, ਉਥੇ ਹੀ ਸ਼ੁਰੂ ਕਰਨ ਦੀ ਆਸ ਗਲਤ ਨਹੀਂ ਹੋਵੇਗੀ। ਇਸ ਵਿੱਚ ਭਾਰਤ ਨਾਲ ਡੂੰਘੀ ਸਾਂਝੇਦਾਰੀ ਲਈ ਜ਼ੋਰ ਦੇਣਾ ਵੀ ਇੱਕ ਹੈ। ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਕੈਮਿਸਟਰੀ ਮਜ਼ਬੂਤ ਹੈ, ਅਤੇ ਉਨ੍ਹਾਂ ਦੀ ਰਾਜਨੀਤੀ ਅਤੇ ਵਿਸ਼ਵ ਦ੍ਰਿਸ਼ਟੀਕੋਣ ਇਕਸਾਰ ਹਨ। ਇਹ ਟਰੰਪ ਲਈ ਮਹੱਤਵਪੂਰਨ ਹੈ ਜੋ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਸ਼ਖਸੀਅਤਾਂ ਦੀ ਮਹੱਤਤਾ ਦੀ ਕਦਰ ਕਰਦਾ ਹੈ।
ਇਹ ਟਰੰਪ ਯੁੱਗ ਵਿੱਚ ਹੀ ਸੀ ਜਦੋਂ ਅਮਰੀਕਾ-ਚੀਨ ਮੁਕਾਬਲਾ ਵਧਿਆ ਸੀ ਅਤੇ ਚੀਨੀ ਸ਼ਕਤੀ ਬਾਰੇ ਸਾਂਝੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਅਮਰੀਕਾ ਨਾਲ ਕੰਮ ਕਰਨ ਲਈ ਭਾਰਤ ਨੂੰ ਇੱਕ ਮਹੱਤਵਪੂਰਨ ਰਣਨੀਤਕ ਭਾਈਵਾਲ ਵਜੋਂ ਮਾਨਤਾ ਦਿੱਤੀ ਗਈ ਸੀ।ਟਰੰਪ ਦੇ ਪੁਰਾਣੇ ਦੌਰ ਵਿੱਚ, ਦੋਵਾਂ ਧਿਰਾਂ ਨੇ ਬੁਨਿਆਦੀ ਰੱਖਿਆ ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ - ਜਿਸ ਕਿਸਮ ਦੇ ਅਮਰੀਕਾ ਨੇ ਆਪਣੇ ਪ੍ਰਮੁੱਖ ਸਹਿਯੋਗੀਆਂ ਨਾਲ ਦਸਤਖਤ ਕੀਤੇ ਹਨ - ਅਤੇ ਇੰਡੋ-ਪੈਸੀਫਿਕ ਕਵਾਡ ਨੇ ਮੁੜ ਗਤੀ ਪ੍ਰਾਪਤ ਕੀਤੀ।
ਭਾਰਤ ਨਾਲ ਸਬੰਧਾਂ ਵਿੱਚ ਟਰੰਪ ਅਤੇ ਮੋਦੀ ਦੀ ਦੋਸਤੀ ਇੱਕ ਵੱਡਾ ਮੀਲ ਪੱਥਰ ਹੈ ਜਿੱਸ ਉੱਤੇ ਭਾਰਤ ਅਮਰੀਕਾ ਦੇ ਰਿਸ਼ਤੇ ਬਣਨਗੇ, ਪਰ ਇਸ ਦੋਸਤੀ ਨੂੰ ਮਨਮੋਹਨ-ਉਬਾਮਾਂ ਦੀ ਇਨਸਾਨੀ ਕਦਰਾਂ ਤੇ ਆਧਾਰਿਤ ਦੋਸਤੀ ਤੇ ਪਲੜੇ ਤੇ ਰੱਖਣਾ ਗਲਤ ਹੋਵੇਗਾ। ਟਰੰਪ ਨੇ ਸਾਫ ਕਿਹਾ ਹੈ ਕਿ ਜੋ ਵਿਦੇਸ਼ੀ ਅਮਰੀਕਾ ਦੇ ਪੱਕੇ ਨਾਗਰਿਕ ਨਹੀਂ ਬਣੇ ਹੋਏ ਉਨ੍ਹਾਂ ਨੂੰ ਅਮਰੀਕਾ ਛੱਡ ਕੇ ਜਾਣਾ ਹੋਵੇਗਾ ਅਤੇ ਗੋਰਿਆਂ ਦੀ ਚੌਧਰ ਕਾਇਮ ਰੱਖੀ ਜਾਏਗੀ। ਰਿਸ ਨਾਲ ਬਹੁਤੇ ਭਾਰਤੀ ਕੱਚੇ ਮੁਲਾਜ਼ਮਾਂ ਦੀ ਛਾਂਟੀ ਹੋ ਸਕਦੀ ਹੈ। ਇਸ ਲਈ ਇਹ ਕਹਿਣਾ ਠੀਕ ਨਹੀਂ ਕਿ ਭਾਰਤ ਅਮਰੀਕਾ ਦੇ ਸਬੰਧਾਂ ਵਿੱਚ ਸੱਭ ਕੁੱਝ ਚੰਗਾ ਹੋਵੇਗਾ।
"ਵਪਾਰਕ ਤਣਾਅ ਮੁੜ ਪੈਦਾ ਹੋ ਸਕਦਾ ਹੈ; ਟਰੰਪ ਦੀ ਮੁਹਿੰਮ ਦੀ ਬਿਆਨਬਾਜ਼ੀ ਨੇ ਸੁਝਾਅ ਦਿੱਤਾ ਕਿ ਉਹ ਮੋੜਵੇਂ ਟੈਕਸਾਂ ਦੇ ਵਧਾਰੇ ਦੀ ਨੀਤੀ ਤੋਂ ਪਿੱਛੇ ਨਹੀਂ ਹਟੇਗਾ। ਉਸ ਦੇ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਅਤੇ ਵੀਜ਼ਾ ਨੀਤੀਆਂ ਭਾਰਤੀਆਂ 'ਤੇ ਬੁਰਾ ਪ੍ਰਭਾਵ ਪਾ ਸਕਦੀਆਂ ਹਨ,"
ਨਿਰਯਾਤ ਨਿਯੰਤਰਣ 'ਤੇ ਉਸ ਦੇ ਕੱਟੜਪੰਥੀ ਵਿਚਾਰ ਤਕਨੀਕੀ ਸਹਿਯੋਗ ਨੂੰ ਕਮਜ਼ੋਰ ਕਰ ਸਕਦੇ ਹਨ। ਉਸਦੀ ਅਨਿਸ਼ਚਿਤਤਾ ਚੁਣੌਤੀਪੂਰਨ ਹੋ ਸਕਦੀ ਹੈ, ਅਤੇ ਇੱਥੋਂ ਤੱਕ ਕਿ ਇੱਕ ਭਾਰਤੀ ਸਰਕਾਰ ਲਈ ਵੀ ਜੋ ਟਰੰਪ ਨੂੰ ਉਸ ਦੇ ਪਹਿਲੀ ਵਾਰ ਤੋਂ ਦਫਤਰ ਵਿੱਚ ਚੰਗੀ ਤਰ੍ਹਾਂ ਜਾਣਦੀ ਹੈ।
ਕੀ ਟਰੰਪ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰੇਗਾ?, ਨਵੀਂ ਦਿੱਲੀ ਦੇ ਦ੍ਰਿਸ਼ਟੀਕੋਣ ਤੋਂ ਟਰੰਪ ਦੀ ਬੀਜਿੰਗ-ਵਾਸ਼ਿੰਗਟਨ ਦੇ ਨੇੜੇ ਦੇ ਸਬੰਧ ਬਣਾਉਣ ਦੀ ਨੀਤੀ ਨਵੀਂ ਦਿੱਲੀ ਚਿੰਤਾ ਦਾ ਕਾਰਣ ਬਣ ਸਕਦੀ ਹੈ।
ਚੀਨ-ਭਾਰਤ-ਅਮਰੀਕਾ ਤਿਕੋਣ ਦੂਜੇ ਟਰੰਪ ਪ੍ਰਸ਼ਾਸਨ ਦੀ ਵਧੇਰੇ ਦਿਲਚਸਪ ਭੂ-ਰਾਜਨੀਤਿਕ ਮਸਲਿਆਂ ਵਿੱਚੋਂ ਇੱਕ ਹੋਵੇਗੀ।ਰਵਾਇਤੀ ਪੱਖ ਇਹ ਵੀ ਹੋ ਸਕਦਾ ਹੈ ਕਿ ਟਰੰਪ ਚੀਨ ਦਾ ਮੁਕਾਬਲਾ ਕਰਨ ਲਈ ਬਿਡੇਨ ਪ੍ਰਸ਼ਾਸਨ ਦੀ ਕੰਮ ਕਰਨ ਦੀ ਨੀਤੀ ਨੂੰ ਜਾਰੀ ਰੱਖੇ, ਅਤੇ ਇਹ ਇੱਕ ਨਿਰੰਤਰ ਮਜ਼ਬੂਤ ਯੂਐਸ-ਭਾਰਤ ਰਣਨੀਤਕ ਗੱਠਜੋੜ ਨੂੰ ਯਕੀਨੀ ਬਣਾਏ।
ਟਰੰਪ ਨੇ ਅਕਸਰ ਰਾਸ਼ਟਰਪਤੀ ਸ਼ੀ ਲਈ ਆਪਣੀ ਪ੍ਰਸ਼ੰਸਾ ਦਾ ਦਾਅਵਾ ਕੀਤਾ ਹੈ। ਅਸੀਂ ਟਰੰਪ ਦੇ ਚੀਨ ਨਾਲ ਦੁਸ਼ਮਣੀ ਵਾਲਾ ਵਾਤਾਵਰਣ ਨੂੰ ਬਦਲਣ ਦਾ ਫੈਸਲਾ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ - ਅਤੇ ਖਾਸ ਕਰਕੇ ਜੇ ਉਹ ਅਮਰੀਕਾ ਲਈ ਵਿਦੇਸ਼ਾਂ ਵਿੱਚ ਆਪਣੇ ਹਿੱਤਾਂ 'ਤੇ ਘੱਟ ਸਰੋਤ ਖਰਚ ਕਰਨ ਦੇ ਯੋਗ ਹੋਣ ਦੇ ਤਰੀਕਿਆਂ ਦੀ ਭਾਲ ਕਰ ਰਿਹਾ ਹੈ ਤਾਂ ਉਹ ਚੀਨ ਦੇ ਨੇੜੇ ਹੋਣਾ ਚਾਹੇਗਾ। ਜੇਕਰ ਇਹ ਹੋਇਆ ਤਾਂ ਇਹ ਸੰਭਾਵਤ ਤੌਰ 'ਤੇ ਅਮਰੀਕਾ-ਭਾਰਤ ਸਬੰਧਾਂ ਲਈ ਸਮੱਸਿਆ ਪੈਦਾ ਕਰ ਸਕਦਾ ਹੈ, ਕਿਉਂਕਿ ਰਣਨੀਤਕ ਭਾਈਵਾਲੀ ਵੱਡੇ ਪੱਧਰ 'ਤੇ ਚੀਨ ਦੇ ਸ਼ੀ ਦੁਆਰਾ ਹੀ ਚਲਾਈ ਜਾਂਦੀ ਹੈ।
ਪਰ ਅਸੀਂ ਇਹ ਵੀ ਹੁਣੇ ਹੁਣੇ ਦੇਖਿਆ ਹੈ ਕਿ ਨਵੀਂ ਦਿੱਲੀ ਨੇ ਹਾਲ ਹੀ ਦੇ ਸਰਹੱਦੀ ਸਮਝੌਤੇ ਰਾਹੀਂ ਬੀਜਿੰਗ ਨਾਲ ਆਪਣੇ ਤਣਾਅ ਨੂੰ ਘੱਟ ਕਰਨ ਲਈ ਸਾਵਧਾਨੀ ਨਾਲ ਕੰਮ ਕੀਤਾ ਹੈ।ਜਦੋਂ ਚੀਨ ਨਾਲ ਮੁਕਾਬਲੇ ਲਈ ਭਾਰਤ ਦੀ ਪਹੁੰਚ ਦੀ ਗੱਲ ਆਉਂਦੀ ਹੈ ਤਾਂ ਸਰਹੱਦੀ ਸੌਦਾ ਭਾਰਤ ਲਈ ਟਰੰਪ ਦੀ ਅਸੰਭਵਤਾ ਦੇ ਵਿਰੁੱਧ ਇੱਕ ਨਵਾਂ ਰੁਖ ਪੇਸ਼ਕਸ਼ ਕਰਦਾ ਹੈ ।
ਭਾਰਤ-ਚੀਨ ਸਬੰਧਾਂ 'ਤੇ ਟਰੰਪ ਦਾ ਸਭ ਤੋਂ ਵੱਡਾ ਪ੍ਰਭਾਵ ਆਰਥਿਕ ਖੇਤਰ ਵਿੱਚ ਹੈ। ਨਵੀਂ ਦਿੱਲੀ ਅਤੇ ਬੀਜਿੰਗ ਦੋਵਾਂ ਨੂੰ ਡਰ ਹੈ ਕਿ ਟਰੰਪ ਆਯਾਤ ਨਿਰਯਾਤ ਟੈਕਸਾਂ ਨੂੰ ਵਧਾ ਕੇ ਆਪਣੇ ਲਈ ਵਧੇਰੇ ਵਧੀਆ ਵਪਾਰਕ ਸਥਿਤੀ ਬਣਾ ਸਕਦਾ ਹੈ। ਇਸ ਨਾਲ ਭਾਰਤ ਅਤੇ ਚੀਨ ਦੇ ਆਪਸੀ ਹਿੱਤਾਂ ਦੀ ਨੇੜਤਾ ਵਧ ਸਕਦੀ ਹੈ ਕਿਉਂਕਿ ਦੋਵੇਂ ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਵਧਾਉਣ ਦੇ ਇੱਛੁਕ ਹਨ।
ਇਸ ਤਰ੍ਹਾਂ ਟਰੰਪ ਦੇ ਦੁਨੀਆਂ ਨਾਲ ਅਤੇ ਖਾਸ ਕਰਕੇ ਭਾਰਤ ਨਾਲ ਇੱਕ ਨਵੀਂ ਰਾਜਨੀਤਕ ਅਤੇ ਆਥਿਕ ਲੜੀ ਸ਼ੁਰੂ ਹੋ ਸਕਦੀ ਹੈ ਜਿਸ ਵਿੱਚ ਭਾਰਤ ਨੂੰ ਕੁੱਝ ਫਾਇਦੇ ਵੀ ਹੋ ਸਕਦੇ ਹਨ ਤੇ ਕੁੱਝ ਨੁਕਸਾਨ ਵੀ। ਸਹੀ ਸਥਿਤੀ ਕੀ ਹੋਵੇਗੀ ਇਹ ਅਜੇ ਪੱਕੀ ਤੌਰ ਤੇ ਕਿਹਾ ਨਹੀਂ ਜਾ ਸਕਦਾ ਕਿਉਂਕਿ ਟਰੰਪ ਦਾ ਸੁਭਾ ਬਦਲਣਹਾਰਾ ਹੈ।