☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Sikh History & Heritage
Sikh Personalities
Punjabi ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ-ਇਕ ਝਾਤ
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ-ਇਕ ਝਾਤ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਵੱਡੀਆਂ ਤਬਦੀਲੀਆਂ ਤੇ ਚੁਣੌਤੀਆਂ ਦੇ ਯੁਗ ਵਿਚ ਹੋਇਆ।ਸਮੁਚੇ ਵਿਸ਼ਵ ਵਿਚ ਅਧਰਮ ਨੇ ਧਰਮ ਨੂੰ ਬੁਰੀ ਤਰ੍ਹਾਂ ਕੁਚਲ ਦਿਤਾ ਸੀ, ਧਰਮਾਂ ਦੇ ਨਾਂ ਤੇ ਇਨਸਾਨਾਂ ਵਿਚ ਵੰਡੀਆਂ ਪਾ ਕੇ, ਇਕ ਫਿਰਕੇ ਨੂੰ ਦੂਜੇ ਨਾਲ ਲੜਾ ਕੇ ਆਤੰਕ ਭਰਿਆ ਵਾਤਾਵਰਨ ਫੈਲਾ ਰੱਖਿਆ ਸੀ।ਮੱਧ-ਏਸ਼ੀਆ ਤੋਂ ਧਾੜਵੀ ਭਾਰਤ ਉਪਰ ਲਗਾਤਾਰ ਹਮਲੇ ਕਰਦੇ, ਲੁੱਟ ਖਸੁੱਟ ਮਚਾਉਂਦੇ ਤੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਰਹੇ ਸਨ। ਇਨ੍ਹਾਂ ਧਾੜਵੀਆਂ ਦਾ ਦਿੱਲੀ ਵਲ ਵਧਣ ਲੱਗੇ ਪਹਿਲਾ ਟਾਕਰਾ ਪੰਜਾਬ ਨਾਲ ਹੁੰਦਾ ਸੀ ਤੇ ਜਿਸ ਵਿਰੋਧ ਦਾ ਸਭ ਤੋਂ ਵੱਧ ਖਮਿਆਜ਼ਾ ਪੰਜਾਬੀਆਂ ਨੂੰ ਹੀ ਭੁਗਤਣਾ ਪੈਂਦਾ ਸੀ। ਕੂੜ ਅਸੱਤ ਦਾ ਬੋਲ ਬਾਲਾ ਸੀ ਤੇ ਰਾਜੇ ਧਰਮ-ਨਿਆਉਂ ਦੀ ਥਾਂ ਆਮ ਲੋਕਾਂ ਦਾ ਘਾਣ ਕਰੀ ਜਾਂਦੇ ਸਨ, ਜਿਸ ਦਾ ਬਿਆਨ ਗੁਰੂ ਜੀ ਨੇ ਆਪ ਕੀਤਾ ਹੈ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥

ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥

ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥ 1 ॥

(ਸਲੋਕੁ ਮਃ 1 , ਪੰਨਾ 145)

ਅਤੇ

ਰਾਜਾ ਨਿਆਉ ਕਰੇ ਹਥਿ ਹੋਇ॥ਕਹੈ ਖੁਦਾਇ ਨ ਮਾਨੈ ਕੋਇ॥ 3 ॥

ਮਾਣਸ ਮੂਰਤਿ ਨਾਨਕੁ ਨਾਮੁ ॥ ਕਰਣੀ ਕੁਤਾ ਦਰਿ ਫੁਰਮਾਨੁ ॥

ਗੁਰ ਪਰਸਾਦਿ ਜਾਣੈ ਮਿਹਮਾਨੁ ॥ ਤਾ ਕਿਛੁ ਦਰਗਹ ਪਾਵੈ ਮਾਨੁ ॥ 4 ॥ 4 ॥

(ਆਸਾ ਮਹਲਾ 1, ਪੰਨਾ 350)

ਭਾਈ ਗੁਰਦਾਸ (1531-1639 ਈ ਨੇ ਇਸ ਹਾਲਾਤ ਨੂੰ ਅਪਣੀ ਪਹਿਲੀ ਵਾਰ ਵਿਚ ਬਖੂਬੀ ਬਿਆਨਿਆ ਹੈ

ਜੁਗ ਗਰਦੀ ਜਬ ਹੋਵਹੇ ਉਲਟੇ ਜੁਗੁ ਕਿਆ ਹੋਇ ਵਰਤਾਰਾ।

ਵਰਨਾਵਰਨ ਨਾ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਿਆਰਾ।

ਉਠੇ ਗਿਲਾਨੀ ਜਗਤਿ ਵਿਚਿ ਵਰਤੇ ਪਾਪ ਭ੍ਰਿਸਟਿ ਸੰਸਾਰਾ।

ਨਿੰਦਿਆ ਚਲੇ ਵੇਦ ਕੀ ਸਮਝਨਿ ਨਹਿ ਅਗਿਆਨਿ ਗੁਬਾਰਾ।

ਬੇਦ ਗਿਰੰਥ ਗੁਰ ਹਟਿ ਹੈ ਜਿਸੁ ਲਗਿ ਭਵਜਲ ਪਾਰਿ ਉਤਾਰਾ।

ਸਤਿਗੁਰ ਬਾਝੁ ਨ ਬੁਝੀਐ ਜਿਚਰੁ ਧਰੇ ਨ ਪ੍ਰਭੁ ਅਵਤਾਰਾ।

(ਵਾਰਾਂ ਭਾਈ ਗੁਰਦਾਸ: ਵਾਰ ੧)

ਜਿਥੇ ਸਮੁਚੇ ਵਿਸ਼ਵ ਵਿਚ ਅਧਰਮ ਨੇ ਧਰਮ ਨੂੰ ਬੁਰੀ ਤਰ੍ਹਾਂ ਕੁਚਲ ਦਿਤਾ ਸੀ ਉਥੇ ਯੁਗ ਪਲਟਾਊ ਮਹਾਨ ਹਸਤੀਆਂ ਨੇ ਨਵੇ ਚਾਨਣ ਬਖੇਰ ਕੇ ਆਸਾਂ ਦੀਆਂ ਕਿਰਨਾਂ ਦਾ ਪਰਵਾਹ ਫੈਲਾਇਆ।ਜਿਥੇ ਬਸਤੀਵਾਦ, ਜਬਰ, ਜ਼ੁਲਮ ਤੇ ਧਾੜਾਂ ਨੇ ਇਨਸਾਨੀਅਤ ਦੀ ਹੋਂਦ ਨੂੰ ਜੜ੍ਹਾਂ ਤੋਂ ਸੱਟ ਮਾਰੀ ਸੀ, ਉਥੇ ਇਨਸਾਨੀ ਹੋਂਦ ਦੇ ਮਹੱਤਵ ਤੇ ਜਬਰ-ਜ਼ੁਲਮ ਦੇ ਜਾਲ ਨੂੰ ਤੋੜਣ ਤੇ ਜਨ-ਮਾਣਸ ਦੇ ਹਾਲਾਤ ਸੁਧਾਰਨ ਲਈ ਨਵੇਂ ਰਾਹ ਉਲੀਕੇ ਗਏ ਤੇ ਸੁਧਾਰ-ਲਹਿਰਾਂ ਵੀ ਉਠੀਆਂ।

ਭਾਰਤ ਵਿਚ ਬਹਿਲੋਲ ਲੋਧੀ (1451-1489), ਸਿਕੰਦਰ ਲੋਧੀ (1486-1517), ਇਬਰਾਹੀਮ ਲੋਧੀ (1517-1526) ਦਿੱਲੀ ਤੇ ਕਾਬਜ਼ ਸਨ ਤੇ ਦੌਲਤ ਖਾਨ ਲੋਧੀ ਪੰਜਾਬ ਦੇ ਸੁਲਤਾਨਪੁਰ ਲੋਧੀ ਸੂਬੇ ਤੇ ਕਾਬਜ਼ ਸੀ।ਬਾਬਰ (1483-1530) ਨੇ ਹਿੰਦ ਨੂੰ ਲੁੱਟਣ ਤੇ ਲੋਧੀਆਂ ਨੂੰ ਖਤਮ ਕਰਕੇ ਅਪਣਾ ਰਾਜ ਸਥਾਪਤ ਕਰਨ ਲਈ ਹਮਲੇ ਸ਼ੁਰੂ ਕਰ ਦਿਤੇ ਸਨ।ਯੂਰੋਪੀਅਨਾਂ ਨੇ ਅਪਣਾ ਵਪਾਰ ਤੇ ਪ੍ਰਭਾਵ ਵਧਾਉਣ ਲਈ ਕੋਲੰਬਸ (ਜਿਸਨੇ ਅਮਰੀਕਾ ਨੂੰ 1442 ਈ: ਵਿਚ ਲੱਭਿਆ), ਪੁਰਤਗਾਲ ਦਾ ਵਾਸਕੋ-ਡੀ-ਗਾਮਾ (1460-1524 ਈ ਨੇ ਭਾਰਤ ਨੂੰ 1498 ਈ: ਵਿਚ ਯੂਰਪ ਲਈ ਭਾਲਿਆ, ਅਲਬੂਕਰਕ (1469-1515 ਈ ਜਿਸਨੇ ਇਸ ਲੱਭਤ ਦਾ ਲਾਭ ਲੈ ਕੇ ਭਾਰਤ ਤੇ ਪੁਰਤਗੇਜ਼ੀ ਬਸਤੀਵਾਦ ਦੀ ਨੀਂਹ ਰੱਖੀ ਤੇ ਭਾਰਤ ਲੁੱਟ ਕੇ ਅਪਣੇ ਦੇਸ਼ ਦੇ ਖਜ਼ਾਨੇ ਭਰਨ ਦਾ ਸਾਧਨ ਬਣਾ ਲਿਆ।

ਇਸ ਜਬਰ-ਜ਼ੁਲਮ, ਮਾਰ ਧਾੜ ਤੇ ਲੁੱਟ-ਘਸੁੱਟ ਤੋਂ ਡਰੇ ਹਿੰਦੁਸਤਾਨੀਆਂ ਨੂੰ ਰਾਹ ਦਿਖਾਉਣ ਲਈ ਗੁਰੂ ਨਾਨਕ (1469-1538 ਈ, ਵਲਭਚਾਰੀਆ 1479-1530 ਈ, ਚੈਤਨਿਆਂ ਮਹਾਂਪ੍ਰਭੂ (1486-1533 ਈ, ਕਬੀਰ (1440-1518 ਈ, ਸੰਕਰਦੇਬ (1449-1569 ਈ, ਮੀਰਾਂ ਾਈ (1499-1570 ਈ, ਏਕਨਾਥ (1528-1595/1609 ਈ, ਦਾਦੂ (1544-1603 ਈ ਸੂਰਦਾਸ (1478-1581/1609 ਈ, ਤੁਲਸੀ ਦਾਸ (1523-1623 ਈ, ਜੰਬੋਨਾਥ (1451-1533 ਈ ਆਦਿ ਦੀ ਆਵਾਜ਼ ਗੂੰਜੀ ਤੇ ਗੁਰੂ ਨਾਨਕ ਦੇਵ ਜੀ ਦੇ ਬੋਲ ਅਜਿਹੀ ਲਹਿਰ ਬਣੇ ਜਿਸ ਨੇ ਜਾਬਰਾਂ ਤੇ ਜੰਤਾ ਵਿਚਕਾਰ ਦੀਵਾਰ ਬਣ ਕੇ ਜਨ-ਆਜ਼ਾਦੀ ਦਾ ਰਾਹ ਦਿਖਾਇਆ। ਦੁਨੀਆਂ ਦੇ ਦੂਸਰੇ ਹਿਸਿਆਂ ਵਿਚ ਵੀ ਇਸਾਮਸ (1466-1536 ਈ, ਜ਼ਵਾਂਗ (1484-1531 ਈ, ਕੈਲਵਿਨ (1564-1605 ਈ, ਸੰਤ ਫਰਾਂਸਿਸ ਜ਼ੇਵੀਅਰ (1506-52 ਈ ਨਿਕੋਲਸ ਕਾਪਰਨੀਕਸ ਪੋਲੈਂਡ (1473-1543 ਈ ਮਾਰਟਿਨ ਲੂਥਰ ਜਰਮਨੀ (1483-1546 ਈ ਮਾਈਕਲਐਂਜਲੋ ਇਟਲੀ (1475-1564 ਈ ਆਦਿ ਮਹਾਨ ਸੁਧਾਰਕਾਂ ਨੇ ਸੁਧਾਰ ਲਹਿਰਾਂ ਚਲਾਈਆਂ।

ਜ਼ੁਲਮ-ਜਬਰ ਥਲੇ ਤੜਪਦੀ ਲੋਕਾਈ ਦੀ ਮਦਦ ਲਈ, ਸੁੱਖ-ਸ਼ਾਂਤੀ ਪ੍ਰਾਪਤ ਕਰਨ ਲਈ ਅੰਧਕਾਰ ਵਿਚ ਰੋਸ਼ਨੀ ਦੇਣ ਲਈ ਪ੍ਰਮਾਤਮਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਜੱਗ ਤੇ ਭੇਜਿਆ:

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।

(ਵਾਰਾਂ ਭਾਈ ਗੁਰਦਾਸ: ਵਾਰ ੧)

ਗੁਰੂ ਨਾਨਕ ਦੇਵ ਜੀ ਨੇ ਧਿਆਨ ਧਰ ਕੇ ਸੋਚਿਆ ਵਿਚਾਰਿਆ ਕਿ ਸਾਰੀ ਦੁਨੀਆਂ ਝਗੜਿਆਂ ਬਿਖੇੜਿਆਂ ਵਿਚ ਉਲਝੀ ਹੋਈ ਹੈ ਤੇ ਧਰਮਾਂ ਦੀਆਂ ਲਾਈਆਂ ਹੋਈਆਂ ਅੱਗਾਂ ਵਿਚ ਸੜ ਰਹੀ ਹੈ।‘ਹੈ, ਹੈ’ ਕਰਦੀ ਇਸ ਲੋਕਾਈ ਨੂੰ ਇਸ ਧੁੰਦੂਕਾਰ ਵਿਚ ਰੋਸ਼ਨੀ ਦੇਣ ਵਾਲਾ, ਧਰਾਸ ਦੇਣ ਵਾਲਾ, ਰਸਤਾ ਦੇਣ ਵਾਲਾ ਕੋਈ ਗੁਰੂ ਨਹੀਂ ਹੈ।ਇਸ ਲਈ ਗੁਰੂ ਨਾਨਕ ਦੇਵ ਜੀ ਨੇ ਅਪਣੇ ਪਰਿਵਾਰ ਤੋਂ ਉਦਾਸੀਨ ਹੋ ਕੇ, ਅਪਣੇ ਸੁੱਖ ਚੈਨ ਨੂੰ ਛੱਡ ਕੇ ਸਾਰੀ ਦੁਨੀਆਂ ਨੂੰ ਸੱਚ ਦਾ ਰਸਤਾ ਦਿਖਾਉਣ ਨਿਕਲ ਪਏ:

ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ।

ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।

ਚੜ੍ਹਿਆ ਸੋਧਣਿ ਧਰਤਿ ਲੁਕਾਈ ॥੨੪॥ (ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੪)

ਇਸ ਵਰਨਾਂ-ਧਰਮਾਂ ਦੇ ਬਖੇੜੇ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਬੇਂਈਂ ਵਿਚ ਰੱਬੀ-ਇਲਹਾਮ ਪ੍ਰਾਪਤ ਕਰਨ ਤੋਂ ਪਿਛੋਂ ਹੋਕਾ ਦਿਤਾ, ‘ਨਾ ਕੋਈ ਹਿੰਦੂ, ਨ ਮੁਸਲਮਾਨ’, ਭਾਵ ਇਹ ਕਿ ਧਰਮ ਪ੍ਰਮਾਤਮਾਂ ਦੇ ਨਹੀਂ ਇਨਸਾਨਾਂ ਦੇ ਬਣਾਏ ਹਨ। ਇਹ ਧਰਮਾਂ ਦੇ ਸਭ ਬਖੇੜੇ ਇਨਸਾਨੀ ਹਨ, ਪ੍ਰਮਾਤਮਾਂ ਨੇ ਨਹੀਂ ਖੜ੍ਹੇ ਕੀਤੇ।ਸਾਰੀ ਇਨਸਾਨੀਅਤ ਉਸ ਇਕ (1ਓ) ਹੀ ਬਣਾਈ ਹੋਈ ਹੈ ਤੇ ਉਹ ਸਭ ਨੂੰ ਇਕ ਬਰਾਬਰ ਪਿਆਰ ਕਰਦਾ ਹੈ।ਭੇਦ ਭਾਵ ਮਤਲਬੀ ਬੰਦਿਆਂ ਨੇ ਖੜ੍ਹੇ ਕੀਤੇ ਹਨ ਤੇ ਰਬ ਦੇ ਬੰਦਿਆਂ ਵਿਚ ਭੇਦ ਖੜਾ ਕਰਨਾ ਗੁਨਾਹ ਹੈ।

ਇਸ ਭੇਦ ਭਰਮ ਨੂੰ ਦੂ੍ਰ ਕਰਨ ਤੇ ਸੱਚ ਦਾ ਸੰਦੇਸ਼ ਦੇਣ ਲਈ ਗੁਰੁ ਜੀ ਨੇ ਨੌਆਂ ਖੰਡਾਂ ਭਾਵ ਸਾਰੇ ਵਿਸ਼ਵ ਦੀ ਯਾਤਰਾ ਕੀਤੀ:

ਬਾਬੇ ਡਿਠੀ ਪਿਰਥਮੀ ਨਵੈ ਖੰਡਿ ਜਿਥੈ ਤਕਿ ਆਹੀ। (ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੮)

ਤੇ ਸੱਚ, ਬਰਾਬਰੀ, ਭਾਈਵਾਲੀ, ਸ਼ਹਿਨਸ਼ੀਲਤਾ ਤੇ ਪਿਆਰ ਦਾ ਸੁਨੇਹਾ ਘਰ ਘਰ ਪਹੁੰਚਾਇਆ ਤੇ ਡਰ ਵਿਚ ਸਹਿਮੇ, ਫਿਕਰਾਂ ਵਿਚ ਡੁਬੇ ਲੋਕਾਂ ਨੂੰ ਸੱਚੇ ਪ੍ਰਮਾਤਮਾਂ ਦਾ ਸੁਨੇਹਾ ਦੇ ਕੇ ਜੀਵਨ ਆਸ ਬੰਨ੍ਹਾਈ।ਸਾਰੇ ਧਰਮਾਂ ਦੇ ਫਰਕਾਂ ਨੂੰ ਨਿਰਮੂਲ ਦਸਦਿਆਂ ਸਮਝਾਇਆ ਕਿ ਧਰਮ ਜਿਸ ਪ੍ਰਮਾਤਮਾਂ ਪ੍ਰਾਪਤੀ ਦੀ ਸਿਖਿਆ ਦਿੰਦੇ ਹਨ ਉਹ ਪ੍ਰਮਾਤਮਾਂ ਤਾਂ ਸਾਰੇ ਵਿਸ਼ਵ ਦਾ ਇਕੋ ਹੀ ਹੈ ਸੋ ਸਭ ਦਾ ਇਕੋ ਧਰਮ ਪ੍ਰਮਾਤਮਾ ਪ੍ਰਾਪਤੀ ਦਾ ਧਰਮ ਹੀ ਹੋਣਾ ਚਾਹੀਦਾ ਹੈ ਉਸ ਦੀ ਰਚਨਾ ਨੂੰ ਪ੍ਰੇਮ ਕਰਨ ਦਾ ਹੋਣਾ ਚਾਹੀਦਾ ਹੈ ਕੋਈ ਅਲਗ ਧਰਮ ਹੋ ਹੀ ਨਹੀਂ ਸਕਦਾ।

ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ। (ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੩)

ਇਕੋ ਰੱਬ ਦੀ ਰਚਨਾ ਹੋਣ ਕਰਕੇ ਕੀ ਰਾਜੇ ਤੇ ਕੀ ਭਿਖਾਰੀ ਸਭ ਬਰਾਬਰ ਹਨ ਕਿਉਂਕਿ ਉਨ੍ਹਾਂ ਸਭਨਾਂ ਦੇ ਅੰਦਰ ਤਾਂ ਇਕੋ ਹੀ ਰੱਬ ਵਸਦਾ ਹੈ:

ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ। (ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੩)

ਪ੍ਰਮਾਤਮਾਂ ਦੇ ਸੱਚੇ ਨਾਮ ਦਾ ਮੰਤਰ ਘਰ ਘਰ ਪਹੁੰਚਾ ਕੇ ਇਸ ਕਲਿਯੁਗੀ ਹਨੇਰੇ ਵਿਚ ਜੀਵਨ ਰੋਸ਼ਨੀ ਲਿਆਂਦੀ।

ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ। (ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੩)

ਜੋ ਸੰਦੇਸ਼ ਗੁਰੂ ਜੀ ਨੂੰ ਬੇਈਂ ਵਿਚ ਪ੍ਰਾਪਤ ਹੋਇਆ ਉਹ ਇਉਂ ਸੀ:

‘ਨਾਨਕੁ ਮੈਂ ਤੇਰੇ ਨਾਲਿ ਹਾਂ। ਮੈਂ ਤੇਰੇ ਤਾਈਂ ਨਿਹਾਲ ਕੀਆ ਹੈ, ਅਰੁ ਜੋ ਤੇਰਾ ਨਾਉ ਲੇਵੈਗਾ ਸੋ ਸਭ ਮੈ ਨਿਹਾਲੁ ਕੀਤੇ ਹੈਨਿ।ਤੂ ਜਾਇ ਕਰਿ ਮੇਰਾ ਨਾਮ ਜਪਿ, ਅਰੁ ਲੋਕਾਂ ਥੀਂ ਭੀ ਜਪਾਇ।ਅਰੁ ਸੰਸਾਰ ਥੀਂ ਨਿਰਲੇਪੁ ਰਹੁ ਨਾਮ, ਦਾਨੁ, ਇਸਨਾਨੁ, ਦਸੇਵਾ ਸਿਮਰਨ ਵਿਚਿ ਰਹੁ। ਮੈਂ ਤੇਰੇ ਤਾਈਂ ਆਪਣਾ ਨਾਮੁ ਦੀਆਂ ਹੈ। ਤੂ ਏਹ ਕਿਰਤਿ ਕਰਿ।( ਵਲਾਇਤ ਵਾਲੀ ਜਨਮਸਾਖੀ,ਜਨਮਸਾਖੀ ਪਰੰਪਰਾ, ਸੰ: ਕਿਰਪਾਲ ਸਿੰਘ, ਪੰਨਾ 9)

ਪ੍ਰਮਾਤਮਾਂ ਤੋਂ ਮਿਲੇ ਸੰਦੇਸ਼ ਅਨੁਸਾਰ ਗੁਰੂ ਨਾਨਕ ਦੇਵ ਜੀ ਸਾਰੇ ਵਿਸ਼ਵ ਵਿਚ ਨਾਮ ਦਾ ਹੋਕਾ ਦੇਣ ਚੱਲ ਪਏ।ਧਰਮ ਨੂੰ ਵਿਉਪਾਰ ਬਣਾਉਣ ਵਾਲੇ ਮੁਲਾਂ ਤੇ ਪੰਡਤਾਂ ਦੀਆਂ ਰੀਤੀ-ਰਿਵਾਜਾਂ ਨੂੰ ਫਜ਼ੂਲ ਕਹਿ ਕੇ ਆਮ ਲੋਕਾਂ ਨੂੰ ਪਾਏ ਹੋਏ ਭਰਮਾਂ ਵਹਿਮਾਂ ਨੂੰ ਛੱਡ ਇਕ ਸੱਚ ਦੇ ਲੜ ਲੱਗਣ ਲਈ ਕਿਹਾ ਤੇ ਸਾਰੇ ਜੀਵਾਂ ਨੂੰ ਉਸੇ ਦੀ ਰਚਨਾ ਸਮਝ ਕੇ ਸਭ ਨਾਲ ਪਿਆਰ ਰੱਖਣ ਲਈ ਕਿਹਾ।ਹੱਕ, ਸੱਚ, ਇਨਸਾਫ, ਬਰਾਬਰੀ, ਭਾਈਵਾਲਤਾ ਸ਼ਾਂਤੀ, ਪ੍ਰੇਮ ਦੀ ਇਸ ਫਿਲਾਸਫੀ ਦੇ ਪਰਚਾਰ ਪ੍ਰਸਾਰ ਲਈ ਗੁਰੂ ਨਾਨਕ ਦੇਵ ਜੀ ਨੇ ਲਗਭਗ ਸਾਰੇ ਵਿਸ਼ਵ ਦੀ ਯਾਤਰਾ ਕੀਤੀ ਤੇ ਹਰ ਵਰਗ ਰਾਜੇ, ਵਜ਼ੀਰ, ਮੁਕੱਦਮ, ਮੌਲਵੀ, ਮੁਲਾਂ, ਬ੍ਰਾਹਮਣ. ਪੰਡਿਤ, ਹਰ ਧਰਮ ਤੇ ਹਰ ਵਰਗ ਦੇ ਆਮ ਲੋਕ ਸਭਨਾਂ ਨੂੰ ਮੁਖਾਤਬ ਹੋਏ ਤੇ ਉਨ੍ਹਾਂ ਦੀ ਸiਥਤੀ ਅਨੁਸਾਰ ਉਨ੍ਹਾਂ ਨੂੰ ਇਸ ਵਿਚਾਰ ਧਾਰਾ ਤੋ ਜਾਣੂ ਕਰਵਾ ਕੇ ਸੱਚ ਨਾਲ ਜੋੜਿਆ ਤੇ ਕੂੜ ਕੁਸੱਤ ਤੋਂ ਮੋੜਿਆ।

ਬਾਬੇ ਤਾਰੇ ਚਾਰ ਚਕ ਨੌਂ ਖੰਡ ਪ੍ਰਿਥਮੀ ਸਚਾ ਢੋਆ। (ਵਾਰਾਂ ਭਾਈ ਗੁਰਦਾਸ: ਵਾਰ ੧)

ਡਾ: ਕੋਹਲੀ ਨੇ ਇਨ੍ਹਾਂ ਨੌ ਖੰਡਾਂ ਦੇ ਨਾਮ ਭਾਰਤ, ਕਿੰਪੁਰਸ਼, ਹਰੀ, ਹਰੀਵਰਤ, ਕਰੌਂਚ, ਰਾਮਾਇਕਾ, ਹਰਿਣਮਯ ਜਾਂ ਹਿਰਯਾਂਕਾ ਤੇ ਕੁਰੂ (ਉਤਰਾਖੰਡ) ਦੱਸੇ ਜੋ ਜੰਬੂ ਦੀਪ ਦੇ ਹਿਸੇ ਸਨ ਜਿਨ੍ਹਾਂ ਦੇ ਸੱਜੇ ਵਲ ਭਾਦਰਸਿਅ ਖੰਡ ਅਤੇ ਖੱਬੇ ਵਲ ਕੇਤੂਮਾਲ ਖੰਡ ਹੈ।ਸਭ ਤੋਂ ਉਤਲਾ ਹਿਸਾ ਉਤਰਾਖੰਡ ਤੇ ਥਲੜਾ ਭਾਰਤ ਖੰਡ ਹੈ।ਭਾਰਤਖੰਡ ਤੇ ਇਲਾਵਰਤ ਵਿਚਾਲੇ ਹਿਰਨਮਾਯਾ ਅਤੇ ਰਾਮਾਇਕਾ ਖੰਡ ਹਨ। ਜੰਬੂ ਦੀਪ ਵਿਚ ਸੱਤ ਪਰਬਤ-ਮਾਲਾਵਾਂ ਹਨ ਨੀਲਾ, ਸ਼ਵੇਤ, ਹੇਮਕੁੰਟ, ਹਮਾਸਨਾ, ਸ਼੍ਰਿੰਗਵੇਨਾ, ਨਿਸ਼ਿਧ ਤੇ ਸੁਮੇਰ। ਗੁਰੁ ਨਾਨਕ ਦੇਵ ਜੀ ਨੇ ਇਨ੍ਹਾਂ ਸਾਰੇ ਖੰਡਾਂ, ਦੀਪਾਂ ਤੇ ਪਰਬਤਮਾਲਾਵਾਂ ਦੀ ਯਾਤਰਾ ਕੀਤੀ।(ਡਾ: ਕੋਹਲੀ, ਟ੍ਰੈਵਲਜ਼ ਆਫ ਗੁਰੁ ਨਾਨਕ) ਭਾਈ ਬਾਲਾ ਦੀ ਜਨਮਸਾਖੀ, ਭਾਈ ਸੰਤੋਖ ਸਿੰਘ ਦੇ ਗ੍ਰੰਥ ਨਾਨਕ ਪ੍ਰਕਾਸ਼ ਤੇ ਮਹੰਤ ਗਨੇਸ਼ਾ ਸਿੰਘ ਦੇ ਗ੍ਰੰਥ ;ਗੁਰੁ ਨਾਨਕ ਸੂਰਯਉਦਯ’ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਦੀਪਾਂ ਦੀ ਯਾਤਰਾ ਕੀਤੀ ਉਹ ਸਨ ਜੰਬੂ, ਪਲਾਕਸ਼, ਕੁਸ਼, ਸਿਲਮਿਲਾ, ਕਰੌਂਚ, ਸ਼ਾਕਾ ਤੇ ਪੁਸ਼ਕਰ। ਦੂਸਰੇ ਖੋਜੀਆਂ ਨੇ ਦੀਪਾਂ ਦੇ ਇਨ੍ਹਾਂ ਨਾਵਾਂ ਨੂੰ ਅਜੋਕੇ ਨਾਵਾਂ ਨਾਲ ਇਸ ਤਰ੍ਹਾਂ ਜੋੜਿਆ ਹੈ:

ਦੀਪ

ਕਰਨਲ ਜੈਰਿਮੀ

ਵਿਲਫੋਰਡ

ਅਈਅਰ

ਹੋਰ

ਜੰਬੂ

ਭਾਰਤ

ਭਾਰਤ

ਭਾਰਤ

ਏਸ਼ੀਆ ਦਾ ਜ਼ਿਆਦਾ ਹਿਸਾ

ਪਲਾਕਸ਼

ਅਰਾਕਾਨ ਤੇ ਬਰ੍ਹਮਾ

ਏਸ਼ੀਆ ਮਾਈਨਰ, ਗਰੀਸ

ਮੈਡੀਟ੍ਰੇਨੀਅਨ ਬੇਸਿਨ

ਕੁਸ਼

ਸੁੰਡਾ (ਇੰਡੋਨੀਸ਼ੀਆ)

ਇਰਾਨ

ਇਰਾਨ,ਦਖਣੀ ਅਰਬ

ਇਰਾਨ ਤੇ ਇਰਾਕ ਤੇ ਈਥੋਪੀਆ

ਸਿਲਮਿਲਾ

ਮਲਾਇਆ ਪੈਨਿਨਸੁਲਾ

ਮੱਧ ਯੂਰਪ

ਸਰਮਤੀਆ

ਅਫਰੀਕਾ ਦਾ ਟਰਾਪੀਕਲ ਹਿਸਾ

ਕਰੌਂਚ

ਦੱਖਣੀ ਭਾਰਤ

ਪੱਛਮੀ ਯਰਪ

ਏਸ਼ੀਆ ਮਾਈਨਰ

ਕਾਲਾ ਸਾਗਰ ਦੀ ਖਾੜੀ

ਸ਼ਾਕਾ

ਕੰਬੋਜ (ਕੰਬੋਡੀਆ)

ਬ੍ਰਿਟਿਸ਼

ਸਿਥੀਆ

ਜੰਬੂ ਦੀਪ ਦੇ ਦੱਖਣ ਦੇਸ਼

ਪੁਸ਼ਕਰ

ਉਤਰੀ ਚੀਨ

ਆਈਸਲੈਂਡ

ਤੁਰਕਿਸਤਾਨ

ਜਪਾਨ, ਮੰਚੂਰੀਆ ਤੇ ਦੱਖਣ-ਪੂਰਬੀ ਸਾਈਬੇਰੀਆ

ਕਿਸੇ ਵੀ ਦੋ ਖੋਜੀਆਂ ਦਾ ਨਤੀਜਾ ਇੱਕ ਨਹੀਂ ਭਾਵੇਂ ਕਿ ਕਾਫੀ ਦੀਪਾਂ ਦੇ ਨਾਵਾਂ ਨਾਲ ਆਮ ਸਹਿਮਤੀ ਹੈ ਜਿਨ੍ਹਾਂ ਨੂੰ ਵੇਖਿਆਂ ਲਗਦਾ ਹੈ ਕਿ ਇਹ ਸਾਰੀ ਦੁਨੀਆਂ ਦੇ ਦੀਪਾਂ ਦਾ ਵਰਨਣ ਕਰਦੇ ਹਨ ਸਿਵਾਇ ਅਮਰੀਕਾ ਦੇ ਦੋਨੋਂ ਦੀਪ ਤੇ ਉੱਤਰੀ ਤੇ ਦੱਖਣੀ ਧਰੁਵ ਜਿਨ੍ਹਾਂ ਉਤੇ ਕੋਈ ਵਸੋਂ ਨਹੀਂ ਸੀ ਤੇ ਗੁਰੂ ਜੀ ਦਾ ਉਥੇ ਜਾਣ ਨਾਲ ਕੋਈ ਮਕਸਦ ਹਲ ਨਹੀਂ ਸੀ ਹੁੰਦਾ।

ਇਹ ਸਾਫ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਿਤਨਾ ਸਫਰ ਉਨ੍ਹੀਂ ਦਿਨੀਂ ਕੀਤਾ ਹੋਰ ਕੋਈ ਵੀ ਯਾਤਰੀ ਇਤਨਾ ਸਫਰ ਨਹੀਂ ਸੀ ਕਰ ਸਕਿਆ।ਮਹੱਤਵ ਪੂਰਨ ਇਹ ਹੈ ਕਿ ਉਨ੍ਹੀਂ ਦਿਨੀ ਯਾਤਰਾ ਦੇ ਸਾਧਨ ਅੱਜ ਵਾਂਗ ਤੇਜ਼ ਨਹੀਂ ਸਨ, ਜਾਂ ਕਹਿ ਲੳੇੁ ਨਾਮਾਤਰ ਹੀ ਸਨ ਜਿਨਂ੍ਹਾ ਵਿਚ ਘੋੜੇ, ਬੈਲਗਡੀਆਂ ਆਦਿ ਦੀ ਬਹੁਤਾਤ ਸੀ ਪਰ ਗੁਰੂ ਜੀ ਨੇ ਇਹ ਸਾਰੇ ਸਫਲ ਪੈਦਲ ਹੀ ਕੀਤੇ ਭਾਵੇਂ ਕਿ ਸਮੁੰਦਰ ਜਾਂ ਵੱਡੇ ਦਰਿਆਵਾਂ ਵਿਚ ਉਨ੍ਹਾਂ ਨੇ ਕਿਸਤੀਆਂ ਤੇ ਸਮੁੰਦਰੀ ਜਹਾਜ਼ਾਂ ਵਿਚ ਵੀ ਸਫਰ ਕੀਤਾ।ਆਮ ਆਦਮੀ ਲਈ ਇਤਨੀ ਯਾਤਰਾ ਅਸੰਭਵ ਹੋਣ ਕਰਕੇ ਜਨਮ ਸਾਖੀ ਭਾਈ ਬਾਲਾ ਵਿਚ ਗੁਰੁ ਜੀ ਨੂੂੰੰ ਉੱਡਕੇ ਲੰਬੇ ਸਫਰ ਤਹਿ ਕਰਦੇ ਦਸਿਆ ਗਿਆ ਹੈ ।ਇਸ ਬਾਰੇ ਜ਼ਮੀਨੀ ਖੋਜ ਵਿਚ ਇਸ ਲੇਖਕ ਨੇ ਵੇਖਿਆ ਕਿ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ, ਪ੍ਰਚਲਤ ਗਾਥਾਵਾਂ, ਉਸ ਵੇਲੇ ਦੀਆਂ ਲਿਖਤਾਂ, ਉਸ ਸਮੇਂ ਦੇ ਯਾਤਰੀਆਂ ਦੀਆ ਰਚਨਾਵਾਂ ਤੇ ਹੋਰ ਨਿਸ਼ਾਨੀਆਂ ਸਾਬਤ ਕਰਦੀਆਂ ਹਨ ਕਿ ਗੁਰੂ ਜੀ ਕਿਤੇ ਵੀ ਉੱਡ ਕੇ ਨਹੀਂ ਗਏ। ਉਹ ਜਾਂ ਤਾਂ ਪੈਦਲ ਗਏ ਜਾਂ ਕਿਸ਼ਤੀਆਂ/ਜਹਾਜ਼ਾਂ ਵਿਚ।

ਗੁਰੁ ਨਾਨਕ ਦੇਵ ਜੀ ਦੀ ਯਾਤਰਾ ਸਬੰਧੀ ਜੋ ਸਰੋਤ ਮਿਲਦੇ ਹਨ ਉਹ ਹਨ:

1. ਵਾਰਾਂ ਭਾਈ ਗੁਰਦਾਸ

2. ਜਨਮਸਾਖੀਆਂ ਪਰਾਤਨ, ਭਾਈ ਬਾਲਾ, ਸੋਢੀ ਮਿਹਰਬਾਨ, ਭਾਈ ਮਨੀ ਸਿੰਘ ਆਦਿ ਜੋ ਸੋਲਵੀਂ ਤੋਂ ਅਠਾਰਵੀਂ ਸਦੀ ਵਿਚ ਲਿਖੀਆਂ ਗਈਆਂ।

3. ਯਾਤਰੂਆਂ ਦੇ ਇਕਠੇ ਕੀਤੀਆਂ ਪ੍ਰਚਲਤ ਗਾਥਾਵਾਂ

4. ਖੋਜੀਆਂ ਦੀਆਂ ਖੋਜ ਪੁਸਤਕਾਂ ਤੇ ਖੋਜ ਪੱਤਰ

. ਜ਼ਮੀਨੀ ਨਿਸ਼ਾਨ ਤੇ ਹੋਰ ਜੁੜਦੇ ਤੱਥ ਜੋ ਗੁਰੁ ਜੀ ਉਨ੍ਹਾ ਦੇ ਸਾਥੀਆਂ ਨਾਲ ਸਬੰਧਤ ਹਨ।

ਬਾਣੀ ਗੁਰੂ ਨਾਨਕ (1469-1539 ਈ:

ਗੁਰੁ ਨਾਨਕ ਦੇਵ ਜੀ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਹੈ ਜੋ ਮੁਖ ਪ੍ਰਮਾਣਿਤ ਸ੍ਰੋਤ ਹੈ ਇਸ ਵਿਚ ਇਤਿਹਾਸ ਤਾਂ ਹੈ ਜਿਵੇਂ ਬਾਬਰ ਬਾਣੀ ਇਤਿਹਾਸਿਕ ਸ਼ਾਹਦੀ ਦਿੰਦੀ ਹੈ ਤੇ ਬਾਬਰ ਦੇ ਹਮਲੇ ਵੇਲੇ ਗੁਰੂ ਨਾਨਕ ਦੇਵ ਜੀ ਦੇ ਏਮਨਾਬਾਦ ਵਿਚ ਹੋਣ ਦੀ ਸ਼ਾਹਦੀ ਭਰਦੀ ਹੈ ਪਰ ਇਹ ਇਤਿਹਾਸਕ ਪਖੋਂ ਸੰਕੋਚਵੀਂ ਹੀ ਕਹੀ ਜਾ ਸਕਦੀ ਹੈ{

ਵਾਰਾਂ ਭਾਈ ਗੁਰਦਾਸ (1531-1639 ਈ:

ਭਾਈ ਗੁਰਦਾਸ ਦੀ ਉਮਰ ਉਦੋਂ ਅੱਠ ਸਾਲ ਦੀ ਸੀ ਜਦੋਂ ਗੁਰੁ ਨਾਨਕ ਦੇਵ ਜੀ ਜੋਤੀ ਜੋਤ ਸਮਾਏ। ਗੁਰੂ ਘਰ ਨਾਲ ਰਿਸ਼ਤੇਦਾਰੀ ਤੇ ਫਿਰ ਗੁਰੁ ਸਾਹਿਬਾਨਾਂ ਨਾਲ ਨੇੜਤਾ ਸਦਕਾ ਉਨ੍ਹਾਂ ਨਝੂੰ ਗੁਰੈ ਨਾਨਕ ਦੇਵ ਜੀ ਸਬੰਧੀ ਸਚਾਈਆਂ ਦਾ ਪਤਾ ਸੀ ਜਿਸ ਨੂੰ ਭਾਈ ਸਾਹਬ ਨੇ ਪਹਿਲੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੀ ਤੇ ਉਸ ਵੇਲੇ ਦੇ ਬਖੂਬੀ ਬਿਆਨਿਆ ਤੇ ਫਿਰ ਸੰਖੇਪ ਵਿਚ ਗੁਰੂ ਨਾਨਕ ਦੇਵ ਜੀ ਦੀ ਦੇ ਜੀਵਨ ਸਵੰਧੀ ਘਟਨਾਵਾਂ ਤੇ ਯਾਤਰਾਵਾਂ ਬਿਆਨੀਆਂ ਹਨ।ਇਨ੍ਹਾਂ ਵਾਰਾਂ ਨੂੰ ਮੂਲ ਸਰੋਤ ਮੰਨਿਆ ਜਾ ਸਕਦਾ ਹੈ।

ਜਨਮਸਾਖੀਆਂ:

ਪੁਰਾਤਨ ਜਨਮਸਾਖੀ: ਸਭ ਤੋਂ ਪੁਰਾਤਨ ਜਨਮਸਾਖੀ ਪੁਰਾਤਨ ਜਨਮਸਾਖੀ ਨੂੰ ਮੰਨਿਆ ਗਿਆ ਹੈ ਜਿਸਨੂਮ 1558 ਈ: ਵਿਚ ਲਿਖਿਆ ਮੰਨਿਆ ਜਾਂਦਾ ਹੈ। ਹਥਲਿਖਤ ਪੁਰਾਤਨ ਜਨਮਸਾਖੀਆਂ ਮੋਤੀ ਬਾਗ ਰਾਜਭਵਨ ਮੁਖਿਆਲਾ ਵਿਚ 1701 ਈ: ਦੀ ਹਥਲਿਖਤ ਕਾਪੀ, ਸਿੱਖ ਰੈਫਰੈਂਸ ਲਾਇਬਰੇਰੀ ਸ੍ਰੀ ਅੰਮ੍ਰਿਤਸਰ ਵਿਚ ਪਈ ਹਥਲਿਖਤ ਐਮ ਐਸ 5462, ਸ਼ਮਸ਼ੇਰ ਸਿੰਘ ਅਸ਼ੋਕ ਕੋਲ 1734 ਈ: ਦੀ ਹੱਥਲਿਖਿਤ, ਬਟਾਲੇ ਦੇ ਬਾਬਾ ਕੁਲਦੀਪ ਸਿੰਘ ਕੋਲ 1757 ਈ: ਦੀ ਹੱਥiਲ਼ਖਤ, ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਵਿਚ 1772 ਈ: ਦੀ ਹਥਲਿਖਤ ਐਮ ਐਸ 2310 ਤੇ ਭਾਸ਼ਾ ਵਿਭਾਗ ਪਟਿਆਲਾ ਵਿਚ ਹੱਥ-ਲਿਖਤ ਐਮ ਐਸ 164. ਛਪੀਆਂ ਜਨਮਸਾਖੀਆਂ ਵਿਚ ਸੰਨ 1885 ਈ: ਵਿਚ ਸਰਵੇ ਆਫ ਇੰਡੀਆਂ ਪ੍ਰੈਸ ਦੇਹਰਾਦੂਨ ਵਿਚ ਛਪੀ ਪੁਰਾਤਨ ਜਨਮਸਾਖੀ ਤੇ ਇਸੇ ਸਾਲ (1885 ਈ ਵਿਚ ਮੈਕਾਲਫ ਵਾਲੀ ਜਨਮਸਾਖੀ ਜੋ ਗੁਲਸ਼ਨ ਪੰਜਾਬ ਪ੍ਰੈਸ ਰਾਵਲਪਿੰਡੀ ਤੋਂ ਛਪੀ ਤੇ ਜੋ ਸੰਨ 1959 ਵਿਚ ਖਾਲਸਾ ਸਮਾਚਾਰ ਪ੍ਰੈਸ ਸ੍ਰੀ ਅੰਮ੍ਰਿਤਸਰ ਤੋਂ ਛਪੀ।

ਹੋਰ ਜਨਮਸਾਖੀਆਂ:

ਜਨਮਸਾਖੀ ਸੋਢੀ ਮਿਹਰਬਾਨ ਦੋ ਜਿਲਦਾਂ ਵਿਚ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਤੋਂ 1963-1969 ਵਿਚ ਛਪੀ।ਜਨਮਸਾਖੀ ਪੈੜਾ ਮੋਖਾ ਜੋ ਜਨਮਸਾਖੀ ਭਾਈ ਬਾਲਾ ਕਰਕੇ ਪ੍ਰਸਿਧ ਹਥਲਿਖਤ ਰੂਪ ਵਿਚ ਸਭ ਤੋਂ ਵਧ ਪ੍ਰਚਲਤ ਰਹੀ ਜਿਸ ਦੀ ਹਥਲਿਖਤ ਸ਼: ਸ਼ਮਸ਼ੇਰ ਸਿੰਗ ਅਸ਼ੋਕ ਪਾਸ ਹੈ ਜੋ ਪੰਜਾਬੀ ਯੂਨੀਵਰਸਿਟੀ ਚੰਡੀਗੜ (ਸੰਪਾਦਕ ਡਾ: ਸੁਰਿੰਦਰ ਸਿੰਘ ਕੋਹਲੀ) ਨੇ ਛਾਪੀ।ਜਨਮਸਾਖੀ ਸੰਪਾਦਕਾਂ ਵਿਚ ਮੈਕਾਲਿਫ, ਭਾਈ ਵੀਰ ਸਿੰਘ, ਡਾ: ਸੁਰਿੰਦਰ ਸਿੰਘ ਕੋਹਲੀ, ਸ: ਸ਼ਮਸ਼ੇਰ ਸਿੰਘ ਅਸ਼ੋਕ, ਡਾਂ ਪਿਆਰ ਸਿੰਘ (ਸੰਪਾਦਕ ਜਨਮਸਾਖੀ ਬੀ-40) ਤੇ ਡਾ; ਕਿਰਪਾਲ ਸਿੰਘ ਹਨ ਜਿਨ੍ਹਾਂ ਨੇ ਚਾਰ ਜਨਮਸਾਖੀਆਂ ਨੂੰ ਪੰਜਾਬੀ ਯੂਨੀਵਰਸਿਟੀ ਵਲੋਂ ਇਕ ਹੀ ਪੁਸਤਕ ਰੂਪ ਵਿਚ (ਜਨਮ ਸਾਖੀ ਪ੍ਰੰਪਰਾ) ਛਾਪਿਆ ਜੋ ਅਜ ਕਲ ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ ਹਨ।

ਜਨਮਸਾਖੀਆਂ ਵਿਚ ਦਿਤੇ ਨਾਵਾਂ ਦੀ ਪਛਾਣ

ਸਥਾਨ ਨਾਂਉਂ

ਅਜੋਕਾ ਨਾਉਂ

ਸਥਾਨ ਨਾਂਉਂ

ਅਜੋਕਾ ਨਾਉਂ

ਆਸਾ

ਅਸਾਮ

ਬਿਸ਼ੰਭਰ

ਬਿਹਾਰ (ਪਟਨਾ ਨੇੜੇ)

ਗੁਜਰੀ

ਗੁਜਰਾਤ

ਹਾਰੂੰ

ਮਿਸਰ

ਤਿਲੰਗ

ਤਿਲੰਗਾਨਾ

ਸਿੰਗਲਦੀਪ

ਸ੍ਰੀ ਲੰਕਾ

ਧਨਾਸਰੀ

ਤਨਾਸਰੀਮ,ਬਰ੍ਹਮਾ

ਭੂਟੰਤ

ਭੁਟਾਨ

ਸੋਰਠ

ਸੁਰਾਸ਼ਟਰ

ਬਿਸੀਅਰ

ਬੁਸ਼ਹਰ, (ਹਿਮਾਚਲ)

ਕਾਵਰੂ

ਆਸਾਮ ਵਿਚ ਕਾਮਰੂਪ

ਰੂਮ

ਰੋਮ, ਇਟਲੀ, ਟਰਕੀ

ਮਾਰੂ

ਰਾਜਿਸਥਾਨ

ਬਿਸ਼ੰਭਰ

ਬਿਹਾਰ (ਪਟਨਾ ਨੇੜੇ)

ਹਬਸ਼

ਅਫਰੀਕਾ

ਸ਼ਾਮ

ਸੀਰੀਆ

ਮੁਨਾਫਿਕ

ਉਤਰ ਪਛਮੀ ਕਸ਼ਮੀਰ ਤੇ ਅਫਗਾਨਿਸਤਾਨ, ਰੂਸ

ਸੁਵਰਨਪੁਰ

ਸੁਮਾਤਰਾ, ਥਾਈਲੈਂਡ

ਬ੍ਰਹਮਪੁਰ

ਬਰ੍ਹਮਾ

ਮਾਇਨਾਮਾਰ

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਲੋਕ-ਧਾਰਾਵਾਂ, ਲੋਕ ਗਾਥਾਵਾਂ ਤੇ ਸਥਾਨ ਨਾਮ ਵੀ ਦੂਸਰੀ ਸ਼ਾਹਦੀ ਮੰਨੀਆਂ ਜਾਂਦੀਆਂ ਹਨ।ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਅਨੇਕਾਂ ਪਿੰਡ ਗਰਾਂ ਵਸ ਗਏ ਹਨ ਜਿਵੇਂ ਕਿ ਪਾਕਿਸਤਾਨ ਵਿਚ ਨਾਨਕਾਣਾ ਸਾਹਿਬ ਤੇ ਨਾਨਕਸਰ (ਹੜੱਪਾ), ਯੂ ਪੀ ਵਿਚ ਨਾਨਕ ਮਤਾ, ਗੁਜਰਾਤ ਵਿਚ ਨਾਨਕ ਲੋਧੀਆਂ ਢੋਲਕਾ, ਯੂਗੰਡਾ ਵਿਚ ਬਾਬ ਨਾਨਕਾ, ਹਾਂਗਕਾਂਗ ਵਿਚ ਨਾਨਕ ਫੁੰਗੀ, ਚੀਨ ਵਿਚ ਨਾਨਕਿਆਂਗ, ਭਾਰਤ-ਤਿਬਤ ਹੱਦ ਤੇ ਨਾਨਕੇਨ-ਥਾਗਲਾ-ਰਿਜ, ਨੇਪਾਲ ਵਿਚ ਨਾਨਕੀ ਲਾ, ਕਰਨਾਟਕ ਵਿਚ ਨਾਨਕ-ਝੀਰਾ, ਪੰਜਾਬ ਵਿਚ ਡੇਰਾ ਬਾਬਾ ਨਾਨਕ ਆਦਿ।

ਗੁਰੁ ਨਾਨਕ ਦੇਵ ਜੀ ਦੇ ਸਰੀਰਕ ਅੰਗਾਂ ਦੀਆਂ ਛਾਪਾਂ ਨੂੰ ਵੀ ਕਈ ਥਾਂ ਸੰਭਾਲ ਕੇ ਰਖਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦੇ ਚਰਨ-ਚਿੰਨ੍ਹ ਕਰਨਾਟਕ ਵਿਚ ਨਾਨਕ ਝੀਰਾ ਬਿਦਰ, ਲਾਚਿਨ ਦੇ ਗੋਂਫਾ ਵਿਚ, ਚੁੰਗਥਾਂਗ ਪੱਥਰ ਸਾਹਿਬ ਉਪਰ, ਹਜੋ ਆਸਾਮ ਵਿਚ, ਗੁਜਰਾਤ ਵਿਚ ਜੂਨਾਗੜ੍ਹ ਦੀ ਪਹਾੜੀ ਉਪਰ, ਉਤਰਾਖਂਡ ਵਿਚ ਕੋਟਦਵਾਰ ਤੇ ਸ੍ਰੀਨਗਰ ਵਿਚ ਬਲੋਚਿਸਤਾਨ ਵਿਚ, ਕਠਮੰਡੂ ਨੇਪਾਲ ਵਿਚ, ਵਾਟ ਸਰਕਾਟ ਬੰਗਕੌਕ ਥਾਈ ਲੈਂਡ ਵਿਚ ਬੰਗਲਾ ਦੇਸ਼ ਦੇ ਢਾਕਾ ਤੇ ਸੁਜਾਤਪੁਰ ਵਿਚ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਦੇ ਨਿਸ਼ਾਨ ਪੰਜਾ ਸਾਹਿਬ ਵਿਚ, ਸਰੀਰ ਦੇ ਨਿਸ਼ਾਨ ਨਿਮੋ-ਲੇਹ ਲਦਾਖ ਤੇ ਮੰਚੂਖਾ ਅਰੁਣਾਂਚਲ਼ ਪ੍ਰਦੇਸ਼ ਵਿਚ ਹਨ।

ਗੁਰੁ ਨਾਨਕ ਦੇਵ ਜੀ ਨਾਲ ਸਬੰਧਤ ਤਲਾ, ਦਰਖਤ ਤੇ ਥੜੇ ਵੀ ਸਾਰੀ ਦੁਨੀਆਂ ਵਿਚ ਹਨ। ਰੀਠਾ ਸਾਹਿਬ ਉਤਰਾਖੰਡ ਤੇ ਸ੍ਰੀ ਲੰਕਾ ਵਿਚ, ਨਾਨਕ ਬਗੀਚੀ ਯੂ ਪੀ ਵਿਚ, ਖੂੰਡੀ ਸਾਹਿਬ ਤੇ ਚੌਲਾਂ ਦੀ ਖੇਤੀ ਚੁੰਗਥਾਂਗ ਸਾਹਿਬ, ਨਾਨਕ ਥੜਾ ਨੈਨੀ ਤਾਲ ਵਿਚ, ਥੜਾ ਸਾਹਿਬ ਦਿਲੀ ਵਿਚ, ਵਾਹਿਗੁਰੂ ਮੱਠ ਤੇ ਬਾਉਲੀ ਮੱਠ ਜਗਨਨਾਥ ਪੁਰੀ ਵਿਚ, ਗੁਰੂ ਕਾ ਬਾਗ (ਮਾਲਦਾ, ਬੰਗਾਲ ਵਿਚ) ਨਾਨਕ ਘਰ ਹਜੋ ਗੁਹਾਟੀ ਵਿਚ, ਮਾਲ-ਟੇਕਰੀ ਨਾਦੇੜ ਵਿਚ, ਗੁਰੂ ਘਾਟੀ ਅਜਮੇਰ ਵਿਚ, ਰਾਮ-ਟੇਕਰੀ ਪੁਣੇ ਵਿਚ ਹਨ।

ਲਦਾਖ, ਉਤਰਾਖੰਡ, ਸਿਕਿਮ, ਭੁਟਾਨ, ਨੇਪਾਲ, ਅਰੁਣਾਚਲ ਪ੍ਰਦੇਸ਼ ਤੇ ਤਿਬਤ ਦੇ ਕਰਮਾਪਾ ਬੋਧ ਮੱਠਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਸਥਾਪਿਤ ਹਨ। ਗੁਰੂ ਨਾਨਕ ਦੇਵ ਜੀ ਦੇ ਸੰਗਤੀ ਅਸਥਾਨ ਵਿਚ ਨਾਨਕਸ਼ਾਹੀ ਸੰਗਤ, ਨਾਨਕ ਪੰਥੀ, ਮੁਰੀਦ ਨਾਨਕੀ ਆਦਿ ਨਾਮ ਲੇਵਾ ਹਨ।

ਗੁਰੂ ਨਾਨਕ ਦੇਵ ਜੀ ਦੇ ਸਾਥੀਆਂ ਭਾਈ ਮਰਦਾਨਾ ਤੇ ਭਾਈ ਬਾਲਾ ਦੇ ਨਾਵਾਂ ਨਾਲ ਵੀ ਕਈ ਥਾਵਾਂ ਵੀ ਸਬੰਧਤ ਹਨ ਜਵੇਂ ਕਿ ਬਾਲਾ ਕੁੰਡ, ਮਰਦਾਨਾ ਕੁੰਡ (ਹਜੋ ਗੁਹਾਟੀ), ਚਸ਼ਮਾ ਭਾਈ ਮਰਦਾਨਾ (ਬਾਲਾਕੋਟ). ੰਰਦਾਨਾ (ਕਲੰਬੋ) ਇਸੇ ਤਰ੍ਹਾਂ ਗੁਰੁ ਨਾਨਕ ਦੇਵ ਜੀ ਨੂੰ ਮਿਲੇ ਫਕੀਰ ਦੇ ਨਾਂ ਤੇ ਮਜਨੂੰ ਟਿੱਲਾ (ਦਿਲੀ) ਵੀ ਪ੍ਰਸਿੱਧ ਹੈ। ਨਾਨਕਸ਼ਾਹੀ ਸੰਗਤ, ਨਾਨਕ ਪੰਥੀ, ਮੁਰੀਦ ਨਾਨਕੀ ਗੁਰੂ ਜੀ ਨਾਲ ਸਬੰਦਤ ਸੰਗਤਾਂ ਹਨ। ਗੁਰੂ ਜੀ ਬਾਰੇ ਦੀਬਰ ਤੇ ਬਾਟੀਕਲੋਆ (ਸ੍ਰੀ ਲੰਕਾ) ਬਾਕੂ (ਆਜ਼ਰਬਾਇਜਾਨ), ਪਿਆਕੋਚਿਨ (ਸਿਕਿਮ) ਵਿਚ ਪੱਥਰਾਂ ਉਪਰ ਉਕਰਿਆ ਮਿਲਦਾ ਹੈ।ਗੁਰੂ ਜੀ ਦੀਆਂ ਹਥਲਿਖਤਾਂ ਬਾਰੇ ਅਕਸਰਾਇ (ਕਾਬੁਲ), ਥਿਆਂਗਬੋਚ (ਨੇਪਾਲ), ਚੁੰਗਥਾਂਗ ਤੇ ਫੋਦੌਂਗ (ਸਿਕਿਮ) ਅਤੇ ਮੰਚੂਖਾ (ਅਰੁਣਾਂਚਲ ਪ੍ਰਦੇਸ਼) ਵਿਚ ਇੰਕਸ਼ਾਪ ਹਨ।

ਇਨ੍ਹਾਂ ਨਾਵਾਂ-ਥਾਵਾਂ ਦੀ ਮਦਦ ਨਾਲ ਗੁਰੁ ਨਾਨਕ ਦੇਵ ਜੀ ਦੀ ਯਾਤਰਾ ਦਾ ਸਹੀ ਨਕਸ਼ਾ ਉਲੀਕਣ ਵਿਚ ਮਦਦ ਮਿਲਦੀ ਹੈ ਪਰ ਹਰ ਥਾਂ ਦੀ ਲੱਭਤ ਲਈ ਇਕ ਵੱਡੇ ਪ੍ਰਾਜੈਕਟ ਦੀ ਜ਼ਰੂਰਤ ਹੈ ਜੋ ਸਾਰੀਆਂ ਲਿਖਤਾਂ ਨੂੰ ਗੰਭੀਰਤਾ ਨਾਲ ਵਾਚੇ ਤੇ ਜ਼ਮੀਨ ਤੇ ਜਾ ਕੇ ਇਨ੍ਹਾਂ ਨਾਵਾਂ ਥਾਵਾਂ ਦੀ ਖੋਜ ਕਰੇ। ਇਸੇ ਆਸ਼ੇ ਨਾਲ ਇਹ ਲੇਖਕ ਪਿਛਲੇ ਚਾਲੀ ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਖੋਜ ਨੂੰ ‘ਗੁਰੂ ਨਾਨਕ ਟ੍ਰੈਵਲਜ਼ ਟੂ ਹਿਮਾਲਾਇਆਜ਼ ਐਂਡ ਨਾਰਥ ਈਸਟ’, ‘ਅਮੇਜ਼ਿੰਗ ਟ੍ਰੈਵਲਜ਼ ਆਫ ਗੁਰੁ ਨਾਨਕ’ ਤੇ ਹੁਣ ‘ਗਲੋਬਲ ਟ੍ਰੈਵਲਜ਼ ਆਫ ਗੁਰੁ ਨਾਨਕ ਵਿਚ ਸੰਕਲਿਤ ਕੀਤਾ ਹੈ।

ਗੁਰੂ ਨਾਨਕ ਦੇਵ ਜੀ ਬਾਰੇ ਖੋਜ ਕਰਦਿਆਂ ਇਹ ਗਲ ਮਨ ਵਿਚ ਰੱਖਣੀ ਚਾਹੀਦੀ ਹੈ ਕਿ ਗੁੂਰੂ ਜੀ ਸਿਰਫ ਸਿੱਖਾਂ ਦੇ ਹੀ ਨਹੀਂ ਵਿਸ਼ਵ ਦੇ ਸਾਂਝੇ ਗੁਰੂ ਹਨ।ਕਈਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਅਪਣੇ ਨਾਲ ਜੋੜਣ ਲਈ ਨਵੇਂ ਨਾਮ ਦੇ ਰੱਖੇ ਹਨ ਜਿਵੇਂ ਕਿ ਅਰਬ ਦੇਸ਼ਾਂ ਵਿਚ ਵਲੀ-ਹਿੰਦ, ਲਾਮਿਆਂ ਵਿਚ ਗੁਰੂ ਰਿੰਪੋਸ਼ ਤੇ ਭਦਰਾ ਗੁਰੂ, ਨੇਪਾਲ ਵਿਚ ਨਾਨਕ ਰਿਸ਼ੀ, ਤੁਰਕਿਸਤਾਨ ਤੇ ਉਜ਼ਬੇਕਿਸਤਾਨ ਵਿਚ ਨਾਨਕ ਕਲੰਦਰ, ਅਫਗਾਨਿਸਤਾਨ ਵਿਚ ਬਾਲਗਦਾਂ ਤੇ ਚੀਨ ਵਿਚ ਬਾਬਾ ਫੂ ਸਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।ਇਸ ਲਈ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਇਕ ਵਿਸ਼ਾਲ ਕੈਨਵਸ ਤੇ ਉਤਾਰ ਕੇ ਹੀ ਨਿਆਂ ਹੋ ਸਕਦਾ ਹੈ।

ਗੁਰੂ ਨਾਨਕ ਦੇਵ ਜੀ ਚੌਵੀ ਕੁ ਸਾਲ ਦੇ ਸਨ ਜਦੋਂ ਉਨ੍ਹਾਂ ਨੇ ਯਾਤਰਾਵਾਂ ਦਾ ਅਰੰਭ ਕੀਤਾ।ਪ੍ਰਮਾਤਮਾਂ ਦੇ ਆਦੇਸ਼ ਨਾਲ ਉਹ ਸਮੁਚੇ ਵਿਸ਼ਵ ਨੂੰ ਨਾਮ ਦਾਨ ਤੇ ਸੱਚ ਦਾ ਸੁਨੇਹਾ ਦੇਣ ਲਈ ਸੰਨ 1498 ਈ: ਵਿਚ ਯਾਤਰਾ ਪੰਧ ਤੇ ਚੱਲੇ ਤੇ ਤਕਰੀਬਨ ਛੱਬੀ ਵਰ੍ਹੇ (1498-1524 ਈ: ਤਕ) ਦੇਸ਼ ਦੇਸ਼ਾਂਤਰਾਂ ਦੀ ਯਾਤਰਾ ਕੀਤੀ ਜਿਨ੍ਹਾ ਨੂੰ ਉਦਾਸੀਆਂ ਕਿਹਾ ਜਾਂਦਾ ਹੈ।ਉਤਰ ਵਿਚ ਰੂਸ ਤੱਕ, ਦੱਖਣ ਵਿਚ ਸ੍ਰੀ ਲੰਕਾ ਤਕ, ਪੂਰਬ ਵਿਚ ਚੀਨ ਤੇ ਇੰਡੋਨੀਸੀਆ ਤੱਕ, ਤੇ ਪੱਛਮ ਵਿਚ ਅਫਰੀਕਾ ਤੇ ਇਟਲੀ ਤੱਕ ਜਾਣ ਦੀਆਂ ਸ਼ਾਹਦੀਆਂ ਮਿਲਦੀਆਂ ਹਨ ।

ਉਦਾਸੀ

(ਈ)

ਯਾਤਰਾ ਸਥਾਨ

ਮਕਸਦ

ਪਹਿਲੀ

1498-1510

ਬੰਗਾਲ ਤੇ ਪੂਰਬੀ ਏਸ਼ੀਆ

ਧਾਰਮਿਕ ਤੇ ਰਾਜਨੀਤਕ ਆਗੂਆਂ ਨੂੰ ਸੱਚ ਸੰਦੇਸ਼ਾ, ਆਮ ਜੰਤਾ ਨੂੰ ਭਰੋਸਾ

ਦੂਜੀ

1510-1513

ਦੱਖਣ ਭਾਰਤ, ਸ੍ਰੀ ਲੰਕਾ

ਉਹੀ

ਤੀਜੀ

1513-1518

ਉਤਰ, ਤਿਬਤ, ਚੀਨ

ਸਿੱਧ ਤੇ ਬੋਧੀ ਆਗੂਆਂ ਨੂੰ ਰਾਹਨੁਮਾਈ

ਚੌਥੀ ਤੇ ਪੰਜਵੀਂ

1518-1524

ਪੱਛਮ, ਅਰਬ, ਇਟਲੀ

ਇਸਲਾਮ ਤੇ ਈਸਾਈ ਗੜ੍ਹਾਂ ਤਕ

ਇਨ੍ਹਾਂ ਯਾਤਰਾਵਾਂ ਨੂੰ ਹੇਠ ਨਕਸ਼ੇ ਵਿਚ ਉਤਾਰਿਆ ਗਿਆ ਹੈ:

ਪਹਿਲੀ ਉਦਾਸੀ ਵਿਚ ਉਹ ਸੁਲਤਾਨਪੁਰ ਲੋਧੀ ਤੋਂ ਚਲ ਕੇ ਪੰਜਾਬ ਗਾਹ ਕੇ ਅਜੋਕੇ ਹਰਿਆਣਾ, ਦਿੱਲੀ, ਉਤਰ ਪਰਦੇਸ਼, ਬਿਹਾਰ, ਬੰਗਾਲ ਸਮੇਤ ਅਜੋਕਾ ਬੰਗਲਾ ਦੇਸ਼, ਆਸਾਮ ਤੇ ਫਿਰ ਪੂਰਬੀ ਏਸ਼ੀਆ ਦੇ ਦੀਪਾਂ ਵਿਚੋਂ ਦੀ ਵਿਚਰਦੇ ਹੋਏ ਮੁੜ ਬੰਗਾਲ ਰਾਹੀਂ ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਪਛਮੀ ਯੂ ਪੀ, ਤੇ ਹਰਿਆਣਾ ਹੁੰਦੇ ਹੋਏ ਸੁਲਤਾਨਪੁਰ ਲੋਧੀ ਪੰਜਾਬ ਪਰਤੇ। ਦੂਜੀ ਉਦਾਸੀ ਵੀ ਸੁਲਤਾਨਪੁਰੋਂ ਸ਼ੁਰੁ ਕਰਕੇ ਰਾਜਿਸਥਾਨ. ਪੱਛਮੀ ਮਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ, ਤਮਿਲਨਾਡ, ਸ੍ਰੀ ਲੰਕਾ, ਪਹੁੰਚੇ ਜਿਥੋਂ ਕੇਰਲ, ਕਰਨਾਟਕ ਪਛਮੀ ਮਹਾਰਾਸ਼ਟਰ, ਗੁਜਰਾਤ ਹੁੰਦੇ ਹੋਏ ਸਿੰਧ ਰਾਹੀਂ ਪੰਜਾਬ ਪਹੁੰਚੇ ਤੇ ਕਰਤਾਰਪੁਰ ਵਸਾਇਆ। ਤੀਜੀ ਉਦਾਸੀ ਕਰਤਾਰਪੁਰੋਂ ਚੱਲਕੇ ਹਿਮਾਚਲ, ਉਤਰਾਂਚਲ, ਮਾਨਸਰੋਵਰ, ਨੇਪਾਲ, ਸਿਕਿਮ, ਭੁਟਾਨ, ਤਿਬਤ, ਅਰੁਣਾਚਲ ਪ੍ਰਦੇਸ਼ ਹੁੰਦੇ ਹੋੲੇ ਚੀਨ, ਉੱਤਰੀ ਤਿੱਬਤ ਰਾਹੀਂ ਲਦਾਖ, ਕਸ਼ਮੀਰ ਜੰਮੂ ਹੁੰਦੇ ਹੋਏ ਕਰਤਾਰ ਪੁਰ ਪਹੁੰਚੇ।ਚੌਥੀ ਉਦਾਸੀ ਪੰਜਾਬ ਵਿਚੋਂ ਦੀ ਸਿੰਧ ਹੁੰਦੇ ਹੋੲੇ ਸਮੁੰਦਰੀ ਜਹਾਜ਼ ਰਾਹੀਂ ਯਮਨ, ਯੂਗੰਡਾ, ਮਿਸਰ, ਸਉਦੀ ਅਰਬ, ਇਜ਼ਰਾਈਲ, ਸੀਰੀਆ, ਤੁਰਕੀ, ਗਰੀਸ ਹੁੰਦੇ ਹੋਏ ਇਟਲੀ ਰੋਮ ਪਹੁੰਚੇ ਤੇ ਵਾਪਸੀ ਤੇ ਆਜ਼ਰਬਾਇਜਨ ਰਾਹੀਂ ਇਰਾਕ, ਇਰਾਨ ਤੇ ਮਧ ਪੂਰਬ ਏਸ਼ੀਆ ਦੀ ਰਿਆਸਤਾਂ ਵਿਚੋਂ ਦੀ ਅਫਗਾਨਿਸਤਾਨ ਹੁੰਦੇ ਹੋਏ ਕਰਤਾਰ ਪੁਰ ਪਹੁੰਚੇ। ਅਖੀਰਲੀ ਉਦਾਸੀ ਦੱਖਣੀ ਤੇ ਪੂਰਬੀ ਅਫਗਾਨਿਸਤਾਨ ਦੀ ਹੈ।ਗੁਰੂ ਜੀ ਨੇ ਲੱਖਾਂ ਮੀਲਾਂ ਦਾ ਸਫਰ ਕੀਤਾ ਬਹੁਤ ਪੈਦਲ ਤੇ ਕੁਝ ਸਮੁੰਦਰੀ ਜਹਾਜ਼ਾਂ ਤੇ ਹੋਰ ਸਾਧਨਾਂ ਰਾਹੀਂ ਕੀਤਾ ਭਾਰਤ ਵਿਚ ਅੁਦਾਸੀਆਂ ਦੀਆਂ ਪੈੜਾਂ ਹੇਠ ਲਿਖੇ ਨਕਸ਼ੇ ਵਿਚ ਹਨ:

ਗੁਰੂ ਨਾਨਕ ਦੇਵ ਜੀ ਨੇ ਜ਼ਿਆਦਾ ਤਰ ਪਰਚਾਰ ਸੰਗੀਤਕ ਸ਼ਬਦਾਂ ਨਾਲ ਕੀਤਾ ਜਿਸ ਵਿਚ ਭਾਈ ਮਰਦਾਨਾ ਉਸ ਨਾਲ ਰਬਾਬ ਨਾਲ ਸੰਗਤ ਕਰਦੇ ਸਨ। ਸ਼ਬਦ ਸਿਧੇ ਸ਼ਪਸਟ ਰੂਹਾਂ ਝੰਝੋੜ ਦੇਣ ਵਾਲੇ ਸਨ । ਉਨ੍ਹਾ ਦੇ ਇਹ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।

[QUOTE="dalvinder45, post: 225919, member: 26009"] [CENTER][B]ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ-ਇਕ ਝਾਤ ਡਾ: ਦਲਵਿੰਦਰ ਸਿੰਘ ਗ੍ਰੇਵਾਲ ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ[/B][/CENTER] [JUSTIFY]ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਵੱਡੀਆਂ ਤਬਦੀਲੀਆਂ ਤੇ ਚੁਣੌਤੀਆਂ ਦੇ ਯੁਗ ਵਿਚ ਹੋਇਆ।ਸਮੁਚੇ ਵਿਸ਼ਵ ਵਿਚ ਅਧਰਮ ਨੇ ਧਰਮ ਨੂੰ ਬੁਰੀ ਤਰ੍ਹਾਂ ਕੁਚਲ ਦਿਤਾ ਸੀ, ਧਰਮਾਂ ਦੇ ਨਾਂ ਤੇ ਇਨਸਾਨਾਂ ਵਿਚ ਵੰਡੀਆਂ ਪਾ ਕੇ, ਇਕ ਫਿਰਕੇ ਨੂੰ ਦੂਜੇ ਨਾਲ ਲੜਾ ਕੇ ਆਤੰਕ ਭਰਿਆ ਵਾਤਾਵਰਨ ਫੈਲਾ ਰੱਖਿਆ ਸੀ।ਮੱਧ-ਏਸ਼ੀਆ ਤੋਂ ਧਾੜਵੀ ਭਾਰਤ ਉਪਰ ਲਗਾਤਾਰ ਹਮਲੇ ਕਰਦੇ, ਲੁੱਟ ਖਸੁੱਟ ਮਚਾਉਂਦੇ ਤੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਰਹੇ ਸਨ। ਇਨ੍ਹਾਂ ਧਾੜਵੀਆਂ ਦਾ ਦਿੱਲੀ ਵਲ ਵਧਣ ਲੱਗੇ ਪਹਿਲਾ ਟਾਕਰਾ ਪੰਜਾਬ ਨਾਲ ਹੁੰਦਾ ਸੀ ਤੇ ਜਿਸ ਵਿਰੋਧ ਦਾ ਸਭ ਤੋਂ ਵੱਧ ਖਮਿਆਜ਼ਾ ਪੰਜਾਬੀਆਂ ਨੂੰ ਹੀ ਭੁਗਤਣਾ ਪੈਂਦਾ ਸੀ। ਕੂੜ ਅਸੱਤ ਦਾ ਬੋਲ ਬਾਲਾ ਸੀ ਤੇ ਰਾਜੇ ਧਰਮ-ਨਿਆਉਂ ਦੀ ਥਾਂ ਆਮ ਲੋਕਾਂ ਦਾ ਘਾਣ ਕਰੀ ਜਾਂਦੇ ਸਨ, ਜਿਸ ਦਾ ਬਿਆਨ ਗੁਰੂ ਜੀ ਨੇ ਆਪ ਕੀਤਾ ਹੈ:[/JUSTIFY] ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥ 1 ॥ (ਸਲੋਕੁ ਮਃ 1 , ਪੰਨਾ 145) ਅਤੇ ਰਾਜਾ ਨਿਆਉ ਕਰੇ ਹਥਿ ਹੋਇ॥ਕਹੈ ਖੁਦਾਇ ਨ ਮਾਨੈ ਕੋਇ॥ 3 ॥ ਮਾਣਸ ਮੂਰਤਿ ਨਾਨਕੁ ਨਾਮੁ ॥ ਕਰਣੀ ਕੁਤਾ ਦਰਿ ਫੁਰਮਾਨੁ ॥ ਗੁਰ ਪਰਸਾਦਿ ਜਾਣੈ ਮਿਹਮਾਨੁ ॥ ਤਾ ਕਿਛੁ ਦਰਗਹ ਪਾਵੈ ਮਾਨੁ ॥ 4 ॥ 4 ॥ (ਆਸਾ ਮਹਲਾ 1, ਪੰਨਾ 350) ਭਾਈ ਗੁਰਦਾਸ (1531-1639 ਈ ਨੇ ਇਸ ਹਾਲਾਤ ਨੂੰ ਅਪਣੀ ਪਹਿਲੀ ਵਾਰ ਵਿਚ ਬਖੂਬੀ ਬਿਆਨਿਆ ਹੈ ਜੁਗ ਗਰਦੀ ਜਬ ਹੋਵਹੇ ਉਲਟੇ ਜੁਗੁ ਕਿਆ ਹੋਇ ਵਰਤਾਰਾ। ਵਰਨਾਵਰਨ ਨਾ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਿਆਰਾ। ਉਠੇ ਗਿਲਾਨੀ ਜਗਤਿ ਵਿਚਿ ਵਰਤੇ ਪਾਪ ਭ੍ਰਿਸਟਿ ਸੰਸਾਰਾ। ਨਿੰਦਿਆ ਚਲੇ ਵੇਦ ਕੀ ਸਮਝਨਿ ਨਹਿ ਅਗਿਆਨਿ ਗੁਬਾਰਾ। ਬੇਦ ਗਿਰੰਥ ਗੁਰ ਹਟਿ ਹੈ ਜਿਸੁ ਲਗਿ ਭਵਜਲ ਪਾਰਿ ਉਤਾਰਾ। ਸਤਿਗੁਰ ਬਾਝੁ ਨ ਬੁਝੀਐ ਜਿਚਰੁ ਧਰੇ ਨ ਪ੍ਰਭੁ ਅਵਤਾਰਾ। (ਵਾਰਾਂ ਭਾਈ ਗੁਰਦਾਸ: ਵਾਰ ੧) ਜਿਥੇ ਸਮੁਚੇ ਵਿਸ਼ਵ ਵਿਚ ਅਧਰਮ ਨੇ ਧਰਮ ਨੂੰ ਬੁਰੀ ਤਰ੍ਹਾਂ ਕੁਚਲ ਦਿਤਾ ਸੀ ਉਥੇ ਯੁਗ ਪਲਟਾਊ ਮਹਾਨ ਹਸਤੀਆਂ ਨੇ ਨਵੇ ਚਾਨਣ ਬਖੇਰ ਕੇ ਆਸਾਂ ਦੀਆਂ ਕਿਰਨਾਂ ਦਾ ਪਰਵਾਹ ਫੈਲਾਇਆ।ਜਿਥੇ ਬਸਤੀਵਾਦ, ਜਬਰ, ਜ਼ੁਲਮ ਤੇ ਧਾੜਾਂ ਨੇ ਇਨਸਾਨੀਅਤ ਦੀ ਹੋਂਦ ਨੂੰ ਜੜ੍ਹਾਂ ਤੋਂ ਸੱਟ ਮਾਰੀ ਸੀ, ਉਥੇ ਇਨਸਾਨੀ ਹੋਂਦ ਦੇ ਮਹੱਤਵ ਤੇ ਜਬਰ-ਜ਼ੁਲਮ ਦੇ ਜਾਲ ਨੂੰ ਤੋੜਣ ਤੇ ਜਨ-ਮਾਣਸ ਦੇ ਹਾਲਾਤ ਸੁਧਾਰਨ ਲਈ ਨਵੇਂ ਰਾਹ ਉਲੀਕੇ ਗਏ ਤੇ ਸੁਧਾਰ-ਲਹਿਰਾਂ ਵੀ ਉਠੀਆਂ। ਭਾਰਤ ਵਿਚ ਬਹਿਲੋਲ ਲੋਧੀ (1451-1489), ਸਿਕੰਦਰ ਲੋਧੀ (1486-1517), ਇਬਰਾਹੀਮ ਲੋਧੀ (1517-1526) ਦਿੱਲੀ ਤੇ ਕਾਬਜ਼ ਸਨ ਤੇ ਦੌਲਤ ਖਾਨ ਲੋਧੀ ਪੰਜਾਬ ਦੇ ਸੁਲਤਾਨਪੁਰ ਲੋਧੀ ਸੂਬੇ ਤੇ ਕਾਬਜ਼ ਸੀ।ਬਾਬਰ (1483-1530) ਨੇ ਹਿੰਦ ਨੂੰ ਲੁੱਟਣ ਤੇ ਲੋਧੀਆਂ ਨੂੰ ਖਤਮ ਕਰਕੇ ਅਪਣਾ ਰਾਜ ਸਥਾਪਤ ਕਰਨ ਲਈ ਹਮਲੇ ਸ਼ੁਰੂ ਕਰ ਦਿਤੇ ਸਨ।ਯੂਰੋਪੀਅਨਾਂ ਨੇ ਅਪਣਾ ਵਪਾਰ ਤੇ ਪ੍ਰਭਾਵ ਵਧਾਉਣ ਲਈ ਕੋਲੰਬਸ (ਜਿਸਨੇ ਅਮਰੀਕਾ ਨੂੰ 1442 ਈ: ਵਿਚ ਲੱਭਿਆ), ਪੁਰਤਗਾਲ ਦਾ ਵਾਸਕੋ-ਡੀ-ਗਾਮਾ (1460-1524 ਈ ਨੇ ਭਾਰਤ ਨੂੰ 1498 ਈ: ਵਿਚ ਯੂਰਪ ਲਈ ਭਾਲਿਆ, ਅਲਬੂਕਰਕ (1469-1515 ਈ ਜਿਸਨੇ ਇਸ ਲੱਭਤ ਦਾ ਲਾਭ ਲੈ ਕੇ ਭਾਰਤ ਤੇ ਪੁਰਤਗੇਜ਼ੀ ਬਸਤੀਵਾਦ ਦੀ ਨੀਂਹ ਰੱਖੀ ਤੇ ਭਾਰਤ ਲੁੱਟ ਕੇ ਅਪਣੇ ਦੇਸ਼ ਦੇ ਖਜ਼ਾਨੇ ਭਰਨ ਦਾ ਸਾਧਨ ਬਣਾ ਲਿਆ। ਇਸ ਜਬਰ-ਜ਼ੁਲਮ, ਮਾਰ ਧਾੜ ਤੇ ਲੁੱਟ-ਘਸੁੱਟ ਤੋਂ ਡਰੇ ਹਿੰਦੁਸਤਾਨੀਆਂ ਨੂੰ ਰਾਹ ਦਿਖਾਉਣ ਲਈ ਗੁਰੂ ਨਾਨਕ (1469-1538 ਈ, ਵਲਭਚਾਰੀਆ 1479-1530 ਈ, ਚੈਤਨਿਆਂ ਮਹਾਂਪ੍ਰਭੂ (1486-1533 ਈ, ਕਬੀਰ (1440-1518 ਈ, ਸੰਕਰਦੇਬ (1449-1569 ਈ, ਮੀਰਾਂ ਾਈ (1499-1570 ਈ, ਏਕਨਾਥ (1528-1595/1609 ਈ, ਦਾਦੂ (1544-1603 ਈ ਸੂਰਦਾਸ (1478-1581/1609 ਈ, ਤੁਲਸੀ ਦਾਸ (1523-1623 ਈ, ਜੰਬੋਨਾਥ (1451-1533 ਈ ਆਦਿ ਦੀ ਆਵਾਜ਼ ਗੂੰਜੀ ਤੇ ਗੁਰੂ ਨਾਨਕ ਦੇਵ ਜੀ ਦੇ ਬੋਲ ਅਜਿਹੀ ਲਹਿਰ ਬਣੇ ਜਿਸ ਨੇ ਜਾਬਰਾਂ ਤੇ ਜੰਤਾ ਵਿਚਕਾਰ ਦੀਵਾਰ ਬਣ ਕੇ ਜਨ-ਆਜ਼ਾਦੀ ਦਾ ਰਾਹ ਦਿਖਾਇਆ। ਦੁਨੀਆਂ ਦੇ ਦੂਸਰੇ ਹਿਸਿਆਂ ਵਿਚ ਵੀ ਇਸਾਮਸ (1466-1536 ਈ, ਜ਼ਵਾਂਗ (1484-1531 ਈ, ਕੈਲਵਿਨ (1564-1605 ਈ, ਸੰਤ ਫਰਾਂਸਿਸ ਜ਼ੇਵੀਅਰ (1506-52 ਈ ਨਿਕੋਲਸ ਕਾਪਰਨੀਕਸ ਪੋਲੈਂਡ (1473-1543 ਈ ਮਾਰਟਿਨ ਲੂਥਰ ਜਰਮਨੀ (1483-1546 ਈ ਮਾਈਕਲਐਂਜਲੋ ਇਟਲੀ (1475-1564 ਈ ਆਦਿ ਮਹਾਨ ਸੁਧਾਰਕਾਂ ਨੇ ਸੁਧਾਰ ਲਹਿਰਾਂ ਚਲਾਈਆਂ। ਜ਼ੁਲਮ-ਜਬਰ ਥਲੇ ਤੜਪਦੀ ਲੋਕਾਈ ਦੀ ਮਦਦ ਲਈ, ਸੁੱਖ-ਸ਼ਾਂਤੀ ਪ੍ਰਾਪਤ ਕਰਨ ਲਈ ਅੰਧਕਾਰ ਵਿਚ ਰੋਸ਼ਨੀ ਦੇਣ ਲਈ ਪ੍ਰਮਾਤਮਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਜੱਗ ਤੇ ਭੇਜਿਆ: ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ। (ਵਾਰਾਂ ਭਾਈ ਗੁਰਦਾਸ: ਵਾਰ ੧) ਗੁਰੂ ਨਾਨਕ ਦੇਵ ਜੀ ਨੇ ਧਿਆਨ ਧਰ ਕੇ ਸੋਚਿਆ ਵਿਚਾਰਿਆ ਕਿ ਸਾਰੀ ਦੁਨੀਆਂ ਝਗੜਿਆਂ ਬਿਖੇੜਿਆਂ ਵਿਚ ਉਲਝੀ ਹੋਈ ਹੈ ਤੇ ਧਰਮਾਂ ਦੀਆਂ ਲਾਈਆਂ ਹੋਈਆਂ ਅੱਗਾਂ ਵਿਚ ਸੜ ਰਹੀ ਹੈ।‘ਹੈ, ਹੈ’ ਕਰਦੀ ਇਸ ਲੋਕਾਈ ਨੂੰ ਇਸ ਧੁੰਦੂਕਾਰ ਵਿਚ ਰੋਸ਼ਨੀ ਦੇਣ ਵਾਲਾ, ਧਰਾਸ ਦੇਣ ਵਾਲਾ, ਰਸਤਾ ਦੇਣ ਵਾਲਾ ਕੋਈ ਗੁਰੂ ਨਹੀਂ ਹੈ।ਇਸ ਲਈ ਗੁਰੂ ਨਾਨਕ ਦੇਵ ਜੀ ਨੇ ਅਪਣੇ ਪਰਿਵਾਰ ਤੋਂ ਉਦਾਸੀਨ ਹੋ ਕੇ, ਅਪਣੇ ਸੁੱਖ ਚੈਨ ਨੂੰ ਛੱਡ ਕੇ ਸਾਰੀ ਦੁਨੀਆਂ ਨੂੰ ਸੱਚ ਦਾ ਰਸਤਾ ਦਿਖਾਉਣ ਨਿਕਲ ਪਏ: ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ। ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੁਕਾਈ ॥੨੪॥ (ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੪) ਇਸ ਵਰਨਾਂ-ਧਰਮਾਂ ਦੇ ਬਖੇੜੇ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਬੇਂਈਂ ਵਿਚ ਰੱਬੀ-ਇਲਹਾਮ ਪ੍ਰਾਪਤ ਕਰਨ ਤੋਂ ਪਿਛੋਂ ਹੋਕਾ ਦਿਤਾ, ‘ਨਾ ਕੋਈ ਹਿੰਦੂ, ਨ ਮੁਸਲਮਾਨ’, ਭਾਵ ਇਹ ਕਿ ਧਰਮ ਪ੍ਰਮਾਤਮਾਂ ਦੇ ਨਹੀਂ ਇਨਸਾਨਾਂ ਦੇ ਬਣਾਏ ਹਨ। ਇਹ ਧਰਮਾਂ ਦੇ ਸਭ ਬਖੇੜੇ ਇਨਸਾਨੀ ਹਨ, ਪ੍ਰਮਾਤਮਾਂ ਨੇ ਨਹੀਂ ਖੜ੍ਹੇ ਕੀਤੇ।ਸਾਰੀ ਇਨਸਾਨੀਅਤ ਉਸ ਇਕ (1ਓ) ਹੀ ਬਣਾਈ ਹੋਈ ਹੈ ਤੇ ਉਹ ਸਭ ਨੂੰ ਇਕ ਬਰਾਬਰ ਪਿਆਰ ਕਰਦਾ ਹੈ।ਭੇਦ ਭਾਵ ਮਤਲਬੀ ਬੰਦਿਆਂ ਨੇ ਖੜ੍ਹੇ ਕੀਤੇ ਹਨ ਤੇ ਰਬ ਦੇ ਬੰਦਿਆਂ ਵਿਚ ਭੇਦ ਖੜਾ ਕਰਨਾ ਗੁਨਾਹ ਹੈ। ਇਸ ਭੇਦ ਭਰਮ ਨੂੰ ਦੂ੍ਰ ਕਰਨ ਤੇ ਸੱਚ ਦਾ ਸੰਦੇਸ਼ ਦੇਣ ਲਈ ਗੁਰੁ ਜੀ ਨੇ ਨੌਆਂ ਖੰਡਾਂ ਭਾਵ ਸਾਰੇ ਵਿਸ਼ਵ ਦੀ ਯਾਤਰਾ ਕੀਤੀ: ਬਾਬੇ ਡਿਠੀ ਪਿਰਥਮੀ ਨਵੈ ਖੰਡਿ ਜਿਥੈ ਤਕਿ ਆਹੀ। (ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੮) ਤੇ ਸੱਚ, ਬਰਾਬਰੀ, ਭਾਈਵਾਲੀ, ਸ਼ਹਿਨਸ਼ੀਲਤਾ ਤੇ ਪਿਆਰ ਦਾ ਸੁਨੇਹਾ ਘਰ ਘਰ ਪਹੁੰਚਾਇਆ ਤੇ ਡਰ ਵਿਚ ਸਹਿਮੇ, ਫਿਕਰਾਂ ਵਿਚ ਡੁਬੇ ਲੋਕਾਂ ਨੂੰ ਸੱਚੇ ਪ੍ਰਮਾਤਮਾਂ ਦਾ ਸੁਨੇਹਾ ਦੇ ਕੇ ਜੀਵਨ ਆਸ ਬੰਨ੍ਹਾਈ।ਸਾਰੇ ਧਰਮਾਂ ਦੇ ਫਰਕਾਂ ਨੂੰ ਨਿਰਮੂਲ ਦਸਦਿਆਂ ਸਮਝਾਇਆ ਕਿ ਧਰਮ ਜਿਸ ਪ੍ਰਮਾਤਮਾਂ ਪ੍ਰਾਪਤੀ ਦੀ ਸਿਖਿਆ ਦਿੰਦੇ ਹਨ ਉਹ ਪ੍ਰਮਾਤਮਾਂ ਤਾਂ ਸਾਰੇ ਵਿਸ਼ਵ ਦਾ ਇਕੋ ਹੀ ਹੈ ਸੋ ਸਭ ਦਾ ਇਕੋ ਧਰਮ ਪ੍ਰਮਾਤਮਾ ਪ੍ਰਾਪਤੀ ਦਾ ਧਰਮ ਹੀ ਹੋਣਾ ਚਾਹੀਦਾ ਹੈ ਉਸ ਦੀ ਰਚਨਾ ਨੂੰ ਪ੍ਰੇਮ ਕਰਨ ਦਾ ਹੋਣਾ ਚਾਹੀਦਾ ਹੈ ਕੋਈ ਅਲਗ ਧਰਮ ਹੋ ਹੀ ਨਹੀਂ ਸਕਦਾ। ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ। (ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੩) ਇਕੋ ਰੱਬ ਦੀ ਰਚਨਾ ਹੋਣ ਕਰਕੇ ਕੀ ਰਾਜੇ ਤੇ ਕੀ ਭਿਖਾਰੀ ਸਭ ਬਰਾਬਰ ਹਨ ਕਿਉਂਕਿ ਉਨ੍ਹਾਂ ਸਭਨਾਂ ਦੇ ਅੰਦਰ ਤਾਂ ਇਕੋ ਹੀ ਰੱਬ ਵਸਦਾ ਹੈ: ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ। (ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੩) ਪ੍ਰਮਾਤਮਾਂ ਦੇ ਸੱਚੇ ਨਾਮ ਦਾ ਮੰਤਰ ਘਰ ਘਰ ਪਹੁੰਚਾ ਕੇ ਇਸ ਕਲਿਯੁਗੀ ਹਨੇਰੇ ਵਿਚ ਜੀਵਨ ਰੋਸ਼ਨੀ ਲਿਆਂਦੀ। ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ। (ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੩) ਜੋ ਸੰਦੇਸ਼ ਗੁਰੂ ਜੀ ਨੂੰ ਬੇਈਂ ਵਿਚ ਪ੍ਰਾਪਤ ਹੋਇਆ ਉਹ ਇਉਂ ਸੀ: ‘ਨਾਨਕੁ ਮੈਂ ਤੇਰੇ ਨਾਲਿ ਹਾਂ। ਮੈਂ ਤੇਰੇ ਤਾਈਂ ਨਿਹਾਲ ਕੀਆ ਹੈ, ਅਰੁ ਜੋ ਤੇਰਾ ਨਾਉ ਲੇਵੈਗਾ ਸੋ ਸਭ ਮੈ ਨਿਹਾਲੁ ਕੀਤੇ ਹੈਨਿ।ਤੂ ਜਾਇ ਕਰਿ ਮੇਰਾ ਨਾਮ ਜਪਿ, ਅਰੁ ਲੋਕਾਂ ਥੀਂ ਭੀ ਜਪਾਇ।ਅਰੁ ਸੰਸਾਰ ਥੀਂ ਨਿਰਲੇਪੁ ਰਹੁ ਨਾਮ, ਦਾਨੁ, ਇਸਨਾਨੁ, ਦਸੇਵਾ ਸਿਮਰਨ ਵਿਚਿ ਰਹੁ। ਮੈਂ ਤੇਰੇ ਤਾਈਂ ਆਪਣਾ ਨਾਮੁ ਦੀਆਂ ਹੈ। ਤੂ ਏਹ ਕਿਰਤਿ ਕਰਿ।( ਵਲਾਇਤ ਵਾਲੀ ਜਨਮਸਾਖੀ,ਜਨਮਸਾਖੀ ਪਰੰਪਰਾ, ਸੰ: ਕਿਰਪਾਲ ਸਿੰਘ, ਪੰਨਾ 9) ਪ੍ਰਮਾਤਮਾਂ ਤੋਂ ਮਿਲੇ ਸੰਦੇਸ਼ ਅਨੁਸਾਰ ਗੁਰੂ ਨਾਨਕ ਦੇਵ ਜੀ ਸਾਰੇ ਵਿਸ਼ਵ ਵਿਚ ਨਾਮ ਦਾ ਹੋਕਾ ਦੇਣ ਚੱਲ ਪਏ।ਧਰਮ ਨੂੰ ਵਿਉਪਾਰ ਬਣਾਉਣ ਵਾਲੇ ਮੁਲਾਂ ਤੇ ਪੰਡਤਾਂ ਦੀਆਂ ਰੀਤੀ-ਰਿਵਾਜਾਂ ਨੂੰ ਫਜ਼ੂਲ ਕਹਿ ਕੇ ਆਮ ਲੋਕਾਂ ਨੂੰ ਪਾਏ ਹੋਏ ਭਰਮਾਂ ਵਹਿਮਾਂ ਨੂੰ ਛੱਡ ਇਕ ਸੱਚ ਦੇ ਲੜ ਲੱਗਣ ਲਈ ਕਿਹਾ ਤੇ ਸਾਰੇ ਜੀਵਾਂ ਨੂੰ ਉਸੇ ਦੀ ਰਚਨਾ ਸਮਝ ਕੇ ਸਭ ਨਾਲ ਪਿਆਰ ਰੱਖਣ ਲਈ ਕਿਹਾ।ਹੱਕ, ਸੱਚ, ਇਨਸਾਫ, ਬਰਾਬਰੀ, ਭਾਈਵਾਲਤਾ ਸ਼ਾਂਤੀ, ਪ੍ਰੇਮ ਦੀ ਇਸ ਫਿਲਾਸਫੀ ਦੇ ਪਰਚਾਰ ਪ੍ਰਸਾਰ ਲਈ ਗੁਰੂ ਨਾਨਕ ਦੇਵ ਜੀ ਨੇ ਲਗਭਗ ਸਾਰੇ ਵਿਸ਼ਵ ਦੀ ਯਾਤਰਾ ਕੀਤੀ ਤੇ ਹਰ ਵਰਗ ਰਾਜੇ, ਵਜ਼ੀਰ, ਮੁਕੱਦਮ, ਮੌਲਵੀ, ਮੁਲਾਂ, ਬ੍ਰਾਹਮਣ. ਪੰਡਿਤ, ਹਰ ਧਰਮ ਤੇ ਹਰ ਵਰਗ ਦੇ ਆਮ ਲੋਕ ਸਭਨਾਂ ਨੂੰ ਮੁਖਾਤਬ ਹੋਏ ਤੇ ਉਨ੍ਹਾਂ ਦੀ ਸiਥਤੀ ਅਨੁਸਾਰ ਉਨ੍ਹਾਂ ਨੂੰ ਇਸ ਵਿਚਾਰ ਧਾਰਾ ਤੋ ਜਾਣੂ ਕਰਵਾ ਕੇ ਸੱਚ ਨਾਲ ਜੋੜਿਆ ਤੇ ਕੂੜ ਕੁਸੱਤ ਤੋਂ ਮੋੜਿਆ। ਬਾਬੇ ਤਾਰੇ ਚਾਰ ਚਕ ਨੌਂ ਖੰਡ ਪ੍ਰਿਥਮੀ ਸਚਾ ਢੋਆ। (ਵਾਰਾਂ ਭਾਈ ਗੁਰਦਾਸ: ਵਾਰ ੧) ਡਾ: ਕੋਹਲੀ ਨੇ ਇਨ੍ਹਾਂ ਨੌ ਖੰਡਾਂ ਦੇ ਨਾਮ ਭਾਰਤ, ਕਿੰਪੁਰਸ਼, ਹਰੀ, ਹਰੀਵਰਤ, ਕਰੌਂਚ, ਰਾਮਾਇਕਾ, ਹਰਿਣਮਯ ਜਾਂ ਹਿਰਯਾਂਕਾ ਤੇ ਕੁਰੂ (ਉਤਰਾਖੰਡ) ਦੱਸੇ ਜੋ ਜੰਬੂ ਦੀਪ ਦੇ ਹਿਸੇ ਸਨ ਜਿਨ੍ਹਾਂ ਦੇ ਸੱਜੇ ਵਲ ਭਾਦਰਸਿਅ ਖੰਡ ਅਤੇ ਖੱਬੇ ਵਲ ਕੇਤੂਮਾਲ ਖੰਡ ਹੈ।ਸਭ ਤੋਂ ਉਤਲਾ ਹਿਸਾ ਉਤਰਾਖੰਡ ਤੇ ਥਲੜਾ ਭਾਰਤ ਖੰਡ ਹੈ।ਭਾਰਤਖੰਡ ਤੇ ਇਲਾਵਰਤ ਵਿਚਾਲੇ ਹਿਰਨਮਾਯਾ ਅਤੇ ਰਾਮਾਇਕਾ ਖੰਡ ਹਨ। ਜੰਬੂ ਦੀਪ ਵਿਚ ਸੱਤ ਪਰਬਤ-ਮਾਲਾਵਾਂ ਹਨ ਨੀਲਾ, ਸ਼ਵੇਤ, ਹੇਮਕੁੰਟ, ਹਮਾਸਨਾ, ਸ਼੍ਰਿੰਗਵੇਨਾ, ਨਿਸ਼ਿਧ ਤੇ ਸੁਮੇਰ। ਗੁਰੁ ਨਾਨਕ ਦੇਵ ਜੀ ਨੇ ਇਨ੍ਹਾਂ ਸਾਰੇ ਖੰਡਾਂ, ਦੀਪਾਂ ਤੇ ਪਰਬਤਮਾਲਾਵਾਂ ਦੀ ਯਾਤਰਾ ਕੀਤੀ।(ਡਾ: ਕੋਹਲੀ, ਟ੍ਰੈਵਲਜ਼ ਆਫ ਗੁਰੁ ਨਾਨਕ) ਭਾਈ ਬਾਲਾ ਦੀ ਜਨਮਸਾਖੀ, ਭਾਈ ਸੰਤੋਖ ਸਿੰਘ ਦੇ ਗ੍ਰੰਥ ਨਾਨਕ ਪ੍ਰਕਾਸ਼ ਤੇ ਮਹੰਤ ਗਨੇਸ਼ਾ ਸਿੰਘ ਦੇ ਗ੍ਰੰਥ ;ਗੁਰੁ ਨਾਨਕ ਸੂਰਯਉਦਯ’ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਦੀਪਾਂ ਦੀ ਯਾਤਰਾ ਕੀਤੀ ਉਹ ਸਨ ਜੰਬੂ, ਪਲਾਕਸ਼, ਕੁਸ਼, ਸਿਲਮਿਲਾ, ਕਰੌਂਚ, ਸ਼ਾਕਾ ਤੇ ਪੁਸ਼ਕਰ। ਦੂਸਰੇ ਖੋਜੀਆਂ ਨੇ ਦੀਪਾਂ ਦੇ ਇਨ੍ਹਾਂ ਨਾਵਾਂ ਨੂੰ ਅਜੋਕੇ ਨਾਵਾਂ ਨਾਲ ਇਸ ਤਰ੍ਹਾਂ ਜੋੜਿਆ ਹੈ: [TABLE] [TR] [TD]ਦੀਪ[/TD] [TD]ਕਰਨਲ ਜੈਰਿਮੀ[/TD] [TD]ਵਿਲਫੋਰਡ[/TD] [TD]ਅਈਅਰ[/TD] [TD]ਹੋਰ[/TD] [/TR] [TR] [TD]ਜੰਬੂ[/TD] [TD]ਭਾਰਤ[/TD] [TD]ਭਾਰਤ[/TD] [TD]ਭਾਰਤ[/TD] [TD]ਏਸ਼ੀਆ ਦਾ ਜ਼ਿਆਦਾ ਹਿਸਾ[/TD] [/TR] [TR] [TD]ਪਲਾਕਸ਼[/TD] [TD]ਅਰਾਕਾਨ ਤੇ ਬਰ੍ਹਮਾ[/TD] [TD]ਏਸ਼ੀਆ ਮਾਈਨਰ, ਗਰੀਸ[/TD] [TD]-[/TD] [TD]ਮੈਡੀਟ੍ਰੇਨੀਅਨ ਬੇਸਿਨ[/TD] [/TR] [TR] [TD]ਕੁਸ਼[/TD] [TD]ਸੁੰਡਾ (ਇੰਡੋਨੀਸ਼ੀਆ)[/TD] [TD]ਇਰਾਨ[/TD] [TD]ਇਰਾਨ,ਦਖਣੀ ਅਰਬ[/TD] [TD]ਇਰਾਨ ਤੇ ਇਰਾਕ ਤੇ ਈਥੋਪੀਆ[/TD] [/TR] [TR] [TD]ਸਿਲਮਿਲਾ[/TD] [TD]ਮਲਾਇਆ ਪੈਨਿਨਸੁਲਾ[/TD] [TD]ਮੱਧ ਯੂਰਪ[/TD] [TD]ਸਰਮਤੀਆ[/TD] [TD]ਅਫਰੀਕਾ ਦਾ ਟਰਾਪੀਕਲ ਹਿਸਾ[/TD] [/TR] [TR] [TD]ਕਰੌਂਚ[/TD] [TD]ਦੱਖਣੀ ਭਾਰਤ[/TD] [TD]ਪੱਛਮੀ ਯਰਪ[/TD] [TD]ਏਸ਼ੀਆ ਮਾਈਨਰ[/TD] [TD]ਕਾਲਾ ਸਾਗਰ ਦੀ ਖਾੜੀ[/TD] [/TR] [TR] [TD]ਸ਼ਾਕਾ[/TD] [TD]ਕੰਬੋਜ (ਕੰਬੋਡੀਆ)[/TD] [TD]ਬ੍ਰਿਟਿਸ਼[/TD] [TD]ਸਿਥੀਆ[/TD] [TD]ਜੰਬੂ ਦੀਪ ਦੇ ਦੱਖਣ ਦੇਸ਼[/TD] [/TR] [TR] [TD]ਪੁਸ਼ਕਰ[/TD] [TD]ਉਤਰੀ ਚੀਨ[/TD] [TD]ਆਈਸਲੈਂਡ[/TD] [TD]ਤੁਰਕਿਸਤਾਨ[/TD] [TD]ਜਪਾਨ, ਮੰਚੂਰੀਆ ਤੇ ਦੱਖਣ-ਪੂਰਬੀ ਸਾਈਬੇਰੀਆ[/TD] [/TR] [/TABLE] ਕਿਸੇ ਵੀ ਦੋ ਖੋਜੀਆਂ ਦਾ ਨਤੀਜਾ ਇੱਕ ਨਹੀਂ ਭਾਵੇਂ ਕਿ ਕਾਫੀ ਦੀਪਾਂ ਦੇ ਨਾਵਾਂ ਨਾਲ ਆਮ ਸਹਿਮਤੀ ਹੈ ਜਿਨ੍ਹਾਂ ਨੂੰ ਵੇਖਿਆਂ ਲਗਦਾ ਹੈ ਕਿ ਇਹ ਸਾਰੀ ਦੁਨੀਆਂ ਦੇ ਦੀਪਾਂ ਦਾ ਵਰਨਣ ਕਰਦੇ ਹਨ ਸਿਵਾਇ ਅਮਰੀਕਾ ਦੇ ਦੋਨੋਂ ਦੀਪ ਤੇ ਉੱਤਰੀ ਤੇ ਦੱਖਣੀ ਧਰੁਵ ਜਿਨ੍ਹਾਂ ਉਤੇ ਕੋਈ ਵਸੋਂ ਨਹੀਂ ਸੀ ਤੇ ਗੁਰੂ ਜੀ ਦਾ ਉਥੇ ਜਾਣ ਨਾਲ ਕੋਈ ਮਕਸਦ ਹਲ ਨਹੀਂ ਸੀ ਹੁੰਦਾ। ਇਹ ਸਾਫ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਿਤਨਾ ਸਫਰ ਉਨ੍ਹੀਂ ਦਿਨੀਂ ਕੀਤਾ ਹੋਰ ਕੋਈ ਵੀ ਯਾਤਰੀ ਇਤਨਾ ਸਫਰ ਨਹੀਂ ਸੀ ਕਰ ਸਕਿਆ।ਮਹੱਤਵ ਪੂਰਨ ਇਹ ਹੈ ਕਿ ਉਨ੍ਹੀਂ ਦਿਨੀ ਯਾਤਰਾ ਦੇ ਸਾਧਨ ਅੱਜ ਵਾਂਗ ਤੇਜ਼ ਨਹੀਂ ਸਨ, ਜਾਂ ਕਹਿ ਲੳੇੁ ਨਾਮਾਤਰ ਹੀ ਸਨ ਜਿਨਂ੍ਹਾ ਵਿਚ ਘੋੜੇ, ਬੈਲਗਡੀਆਂ ਆਦਿ ਦੀ ਬਹੁਤਾਤ ਸੀ ਪਰ ਗੁਰੂ ਜੀ ਨੇ ਇਹ ਸਾਰੇ ਸਫਲ ਪੈਦਲ ਹੀ ਕੀਤੇ ਭਾਵੇਂ ਕਿ ਸਮੁੰਦਰ ਜਾਂ ਵੱਡੇ ਦਰਿਆਵਾਂ ਵਿਚ ਉਨ੍ਹਾਂ ਨੇ ਕਿਸਤੀਆਂ ਤੇ ਸਮੁੰਦਰੀ ਜਹਾਜ਼ਾਂ ਵਿਚ ਵੀ ਸਫਰ ਕੀਤਾ।ਆਮ ਆਦਮੀ ਲਈ ਇਤਨੀ ਯਾਤਰਾ ਅਸੰਭਵ ਹੋਣ ਕਰਕੇ ਜਨਮ ਸਾਖੀ ਭਾਈ ਬਾਲਾ ਵਿਚ ਗੁਰੁ ਜੀ ਨੂੂੰੰ ਉੱਡਕੇ ਲੰਬੇ ਸਫਰ ਤਹਿ ਕਰਦੇ ਦਸਿਆ ਗਿਆ ਹੈ ।ਇਸ ਬਾਰੇ ਜ਼ਮੀਨੀ ਖੋਜ ਵਿਚ ਇਸ ਲੇਖਕ ਨੇ ਵੇਖਿਆ ਕਿ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ, ਪ੍ਰਚਲਤ ਗਾਥਾਵਾਂ, ਉਸ ਵੇਲੇ ਦੀਆਂ ਲਿਖਤਾਂ, ਉਸ ਸਮੇਂ ਦੇ ਯਾਤਰੀਆਂ ਦੀਆ ਰਚਨਾਵਾਂ ਤੇ ਹੋਰ ਨਿਸ਼ਾਨੀਆਂ ਸਾਬਤ ਕਰਦੀਆਂ ਹਨ ਕਿ ਗੁਰੂ ਜੀ ਕਿਤੇ ਵੀ ਉੱਡ ਕੇ ਨਹੀਂ ਗਏ। ਉਹ ਜਾਂ ਤਾਂ ਪੈਦਲ ਗਏ ਜਾਂ ਕਿਸ਼ਤੀਆਂ/ਜਹਾਜ਼ਾਂ ਵਿਚ। ਗੁਰੁ ਨਾਨਕ ਦੇਵ ਜੀ ਦੀ ਯਾਤਰਾ ਸਬੰਧੀ ਜੋ ਸਰੋਤ ਮਿਲਦੇ ਹਨ ਉਹ ਹਨ: 1. ਵਾਰਾਂ ਭਾਈ ਗੁਰਦਾਸ 2. ਜਨਮਸਾਖੀਆਂ ਪਰਾਤਨ, ਭਾਈ ਬਾਲਾ, ਸੋਢੀ ਮਿਹਰਬਾਨ, ਭਾਈ ਮਨੀ ਸਿੰਘ ਆਦਿ ਜੋ ਸੋਲਵੀਂ ਤੋਂ ਅਠਾਰਵੀਂ ਸਦੀ ਵਿਚ ਲਿਖੀਆਂ ਗਈਆਂ। 3. ਯਾਤਰੂਆਂ ਦੇ ਇਕਠੇ ਕੀਤੀਆਂ ਪ੍ਰਚਲਤ ਗਾਥਾਵਾਂ 4. ਖੋਜੀਆਂ ਦੀਆਂ ਖੋਜ ਪੁਸਤਕਾਂ ਤੇ ਖੋਜ ਪੱਤਰ . ਜ਼ਮੀਨੀ ਨਿਸ਼ਾਨ ਤੇ ਹੋਰ ਜੁੜਦੇ ਤੱਥ ਜੋ ਗੁਰੁ ਜੀ ਉਨ੍ਹਾ ਦੇ ਸਾਥੀਆਂ ਨਾਲ ਸਬੰਧਤ ਹਨ। [B]ਬਾਣੀ ਗੁਰੂ ਨਾਨਕ[/B] (1469-1539 ਈ: ਗੁਰੁ ਨਾਨਕ ਦੇਵ ਜੀ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਹੈ ਜੋ ਮੁਖ ਪ੍ਰਮਾਣਿਤ ਸ੍ਰੋਤ ਹੈ ਇਸ ਵਿਚ ਇਤਿਹਾਸ ਤਾਂ ਹੈ ਜਿਵੇਂ ਬਾਬਰ ਬਾਣੀ ਇਤਿਹਾਸਿਕ ਸ਼ਾਹਦੀ ਦਿੰਦੀ ਹੈ ਤੇ ਬਾਬਰ ਦੇ ਹਮਲੇ ਵੇਲੇ ਗੁਰੂ ਨਾਨਕ ਦੇਵ ਜੀ ਦੇ ਏਮਨਾਬਾਦ ਵਿਚ ਹੋਣ ਦੀ ਸ਼ਾਹਦੀ ਭਰਦੀ ਹੈ ਪਰ ਇਹ ਇਤਿਹਾਸਕ ਪਖੋਂ ਸੰਕੋਚਵੀਂ ਹੀ ਕਹੀ ਜਾ ਸਕਦੀ ਹੈ{ [B]ਵਾਰਾਂ ਭਾਈ ਗੁਰਦਾਸ[/B] (1531-1639 ਈ: ਭਾਈ ਗੁਰਦਾਸ ਦੀ ਉਮਰ ਉਦੋਂ ਅੱਠ ਸਾਲ ਦੀ ਸੀ ਜਦੋਂ ਗੁਰੁ ਨਾਨਕ ਦੇਵ ਜੀ ਜੋਤੀ ਜੋਤ ਸਮਾਏ। ਗੁਰੂ ਘਰ ਨਾਲ ਰਿਸ਼ਤੇਦਾਰੀ ਤੇ ਫਿਰ ਗੁਰੁ ਸਾਹਿਬਾਨਾਂ ਨਾਲ ਨੇੜਤਾ ਸਦਕਾ ਉਨ੍ਹਾਂ ਨਝੂੰ ਗੁਰੈ ਨਾਨਕ ਦੇਵ ਜੀ ਸਬੰਧੀ ਸਚਾਈਆਂ ਦਾ ਪਤਾ ਸੀ ਜਿਸ ਨੂੰ ਭਾਈ ਸਾਹਬ ਨੇ ਪਹਿਲੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੀ ਤੇ ਉਸ ਵੇਲੇ ਦੇ ਬਖੂਬੀ ਬਿਆਨਿਆ ਤੇ ਫਿਰ ਸੰਖੇਪ ਵਿਚ ਗੁਰੂ ਨਾਨਕ ਦੇਵ ਜੀ ਦੀ ਦੇ ਜੀਵਨ ਸਵੰਧੀ ਘਟਨਾਵਾਂ ਤੇ ਯਾਤਰਾਵਾਂ ਬਿਆਨੀਆਂ ਹਨ।ਇਨ੍ਹਾਂ ਵਾਰਾਂ ਨੂੰ ਮੂਲ ਸਰੋਤ ਮੰਨਿਆ ਜਾ ਸਕਦਾ ਹੈ। [B]ਜਨਮਸਾਖੀਆਂ:[/B] ਪੁਰਾਤਨ ਜਨਮਸਾਖੀ: ਸਭ ਤੋਂ ਪੁਰਾਤਨ ਜਨਮਸਾਖੀ ਪੁਰਾਤਨ ਜਨਮਸਾਖੀ ਨੂੰ ਮੰਨਿਆ ਗਿਆ ਹੈ ਜਿਸਨੂਮ 1558 ਈ: ਵਿਚ ਲਿਖਿਆ ਮੰਨਿਆ ਜਾਂਦਾ ਹੈ। ਹਥਲਿਖਤ ਪੁਰਾਤਨ ਜਨਮਸਾਖੀਆਂ ਮੋਤੀ ਬਾਗ ਰਾਜਭਵਨ ਮੁਖਿਆਲਾ ਵਿਚ 1701 ਈ: ਦੀ ਹਥਲਿਖਤ ਕਾਪੀ, ਸਿੱਖ ਰੈਫਰੈਂਸ ਲਾਇਬਰੇਰੀ ਸ੍ਰੀ ਅੰਮ੍ਰਿਤਸਰ ਵਿਚ ਪਈ ਹਥਲਿਖਤ ਐਮ ਐਸ 5462, ਸ਼ਮਸ਼ੇਰ ਸਿੰਘ ਅਸ਼ੋਕ ਕੋਲ 1734 ਈ: ਦੀ ਹੱਥਲਿਖਿਤ, ਬਟਾਲੇ ਦੇ ਬਾਬਾ ਕੁਲਦੀਪ ਸਿੰਘ ਕੋਲ 1757 ਈ: ਦੀ ਹੱਥiਲ਼ਖਤ, ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਵਿਚ 1772 ਈ: ਦੀ ਹਥਲਿਖਤ ਐਮ ਐਸ 2310 ਤੇ ਭਾਸ਼ਾ ਵਿਭਾਗ ਪਟਿਆਲਾ ਵਿਚ ਹੱਥ-ਲਿਖਤ ਐਮ ਐਸ 164. ਛਪੀਆਂ ਜਨਮਸਾਖੀਆਂ ਵਿਚ ਸੰਨ 1885 ਈ: ਵਿਚ ਸਰਵੇ ਆਫ ਇੰਡੀਆਂ ਪ੍ਰੈਸ ਦੇਹਰਾਦੂਨ ਵਿਚ ਛਪੀ ਪੁਰਾਤਨ ਜਨਮਸਾਖੀ ਤੇ ਇਸੇ ਸਾਲ (1885 ਈ ਵਿਚ ਮੈਕਾਲਫ ਵਾਲੀ ਜਨਮਸਾਖੀ ਜੋ ਗੁਲਸ਼ਨ ਪੰਜਾਬ ਪ੍ਰੈਸ ਰਾਵਲਪਿੰਡੀ ਤੋਂ ਛਪੀ ਤੇ ਜੋ ਸੰਨ 1959 ਵਿਚ ਖਾਲਸਾ ਸਮਾਚਾਰ ਪ੍ਰੈਸ ਸ੍ਰੀ ਅੰਮ੍ਰਿਤਸਰ ਤੋਂ ਛਪੀ। [B]ਹੋਰ ਜਨਮਸਾਖੀਆਂ:[/B] ਜਨਮਸਾਖੀ ਸੋਢੀ ਮਿਹਰਬਾਨ ਦੋ ਜਿਲਦਾਂ ਵਿਚ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਤੋਂ 1963-1969 ਵਿਚ ਛਪੀ।ਜਨਮਸਾਖੀ ਪੈੜਾ ਮੋਖਾ ਜੋ ਜਨਮਸਾਖੀ ਭਾਈ ਬਾਲਾ ਕਰਕੇ ਪ੍ਰਸਿਧ ਹਥਲਿਖਤ ਰੂਪ ਵਿਚ ਸਭ ਤੋਂ ਵਧ ਪ੍ਰਚਲਤ ਰਹੀ ਜਿਸ ਦੀ ਹਥਲਿਖਤ ਸ਼: ਸ਼ਮਸ਼ੇਰ ਸਿੰਗ ਅਸ਼ੋਕ ਪਾਸ ਹੈ ਜੋ ਪੰਜਾਬੀ ਯੂਨੀਵਰਸਿਟੀ ਚੰਡੀਗੜ (ਸੰਪਾਦਕ ਡਾ: ਸੁਰਿੰਦਰ ਸਿੰਘ ਕੋਹਲੀ) ਨੇ ਛਾਪੀ।ਜਨਮਸਾਖੀ ਸੰਪਾਦਕਾਂ ਵਿਚ ਮੈਕਾਲਿਫ, ਭਾਈ ਵੀਰ ਸਿੰਘ, ਡਾ: ਸੁਰਿੰਦਰ ਸਿੰਘ ਕੋਹਲੀ, ਸ: ਸ਼ਮਸ਼ੇਰ ਸਿੰਘ ਅਸ਼ੋਕ, ਡਾਂ ਪਿਆਰ ਸਿੰਘ (ਸੰਪਾਦਕ ਜਨਮਸਾਖੀ ਬੀ-40) ਤੇ ਡਾ; ਕਿਰਪਾਲ ਸਿੰਘ ਹਨ ਜਿਨ੍ਹਾਂ ਨੇ ਚਾਰ ਜਨਮਸਾਖੀਆਂ ਨੂੰ ਪੰਜਾਬੀ ਯੂਨੀਵਰਸਿਟੀ ਵਲੋਂ ਇਕ ਹੀ ਪੁਸਤਕ ਰੂਪ ਵਿਚ (ਜਨਮ ਸਾਖੀ ਪ੍ਰੰਪਰਾ) ਛਾਪਿਆ ਜੋ ਅਜ ਕਲ ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ ਹਨ। ਜਨਮਸਾਖੀਆਂ ਵਿਚ ਦਿਤੇ ਨਾਵਾਂ ਦੀ ਪਛਾਣ [TABLE] [TR] [TD]ਸਥਾਨ ਨਾਂਉਂ[/TD] [TD]ਅਜੋਕਾ ਨਾਉਂ[/TD] [TD]ਸਥਾਨ ਨਾਂਉਂ[/TD] [TD]ਅਜੋਕਾ ਨਾਉਂ[/TD] [/TR] [TR] [TD]ਆਸਾ[/TD] [TD]ਅਸਾਮ[/TD] [TD]ਬਿਸ਼ੰਭਰ[/TD] [TD]ਬਿਹਾਰ (ਪਟਨਾ ਨੇੜੇ)[/TD] [/TR] [TR] [TD]ਗੁਜਰੀ[/TD] [TD]ਗੁਜਰਾਤ[/TD] [TD]ਹਾਰੂੰ[/TD] [TD]ਮਿਸਰ[/TD] [/TR] [TR] [TD]ਤਿਲੰਗ[/TD] [TD]ਤਿਲੰਗਾਨਾ[/TD] [TD]ਸਿੰਗਲਦੀਪ[/TD] [TD]ਸ੍ਰੀ ਲੰਕਾ[/TD] [/TR] [TR] [TD]ਧਨਾਸਰੀ[/TD] [TD]ਤਨਾਸਰੀਮ,ਬਰ੍ਹਮਾ[/TD] [TD]ਭੂਟੰਤ[/TD] [TD]ਭੁਟਾਨ[/TD] [/TR] [TR] [TD]ਸੋਰਠ[/TD] [TD]ਸੁਰਾਸ਼ਟਰ[/TD] [TD]ਬਿਸੀਅਰ[/TD] [TD]ਬੁਸ਼ਹਰ, (ਹਿਮਾਚਲ)[/TD] [/TR] [TR] [TD]ਕਾਵਰੂ[/TD] [TD]ਆਸਾਮ ਵਿਚ ਕਾਮਰੂਪ[/TD] [TD]ਰੂਮ[/TD] [TD]ਰੋਮ, ਇਟਲੀ, ਟਰਕੀ[/TD] [/TR] [TR] [TD]ਮਾਰੂ[/TD] [TD]ਰਾਜਿਸਥਾਨ[/TD] [TD]ਬਿਸ਼ੰਭਰ[/TD] [TD]ਬਿਹਾਰ (ਪਟਨਾ ਨੇੜੇ)[/TD] [/TR] [TR] [TD]ਹਬਸ਼[/TD] [TD]ਅਫਰੀਕਾ[/TD] [TD]ਸ਼ਾਮ[/TD] [TD]ਸੀਰੀਆ[/TD] [/TR] [TR] [TD]ਮੁਨਾਫਿਕ[/TD] [TD]ਉਤਰ ਪਛਮੀ ਕਸ਼ਮੀਰ ਤੇ ਅਫਗਾਨਿਸਤਾਨ, ਰੂਸ[/TD] [TD]ਸੁਵਰਨਪੁਰ[/TD] [TD]ਸੁਮਾਤਰਾ, ਥਾਈਲੈਂਡ[/TD] [/TR] [TR] [TD]ਬ੍ਰਹਮਪੁਰ[/TD] [TD]ਬਰ੍ਹਮਾ[/TD] [TD]ਮਾਇਨਾਮਾਰ[/TD] [TD][/TD] [/TR] [/TABLE] ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਲੋਕ-ਧਾਰਾਵਾਂ, ਲੋਕ ਗਾਥਾਵਾਂ ਤੇ ਸਥਾਨ ਨਾਮ ਵੀ ਦੂਸਰੀ ਸ਼ਾਹਦੀ ਮੰਨੀਆਂ ਜਾਂਦੀਆਂ ਹਨ।ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਅਨੇਕਾਂ ਪਿੰਡ ਗਰਾਂ ਵਸ ਗਏ ਹਨ ਜਿਵੇਂ ਕਿ ਪਾਕਿਸਤਾਨ ਵਿਚ ਨਾਨਕਾਣਾ ਸਾਹਿਬ ਤੇ ਨਾਨਕਸਰ (ਹੜੱਪਾ), ਯੂ ਪੀ ਵਿਚ ਨਾਨਕ ਮਤਾ, ਗੁਜਰਾਤ ਵਿਚ ਨਾਨਕ ਲੋਧੀਆਂ ਢੋਲਕਾ, ਯੂਗੰਡਾ ਵਿਚ ਬਾਬ ਨਾਨਕਾ, ਹਾਂਗਕਾਂਗ ਵਿਚ ਨਾਨਕ ਫੁੰਗੀ, ਚੀਨ ਵਿਚ ਨਾਨਕਿਆਂਗ, ਭਾਰਤ-ਤਿਬਤ ਹੱਦ ਤੇ ਨਾਨਕੇਨ-ਥਾਗਲਾ-ਰਿਜ, ਨੇਪਾਲ ਵਿਚ ਨਾਨਕੀ ਲਾ, ਕਰਨਾਟਕ ਵਿਚ ਨਾਨਕ-ਝੀਰਾ, ਪੰਜਾਬ ਵਿਚ ਡੇਰਾ ਬਾਬਾ ਨਾਨਕ ਆਦਿ। ਗੁਰੁ ਨਾਨਕ ਦੇਵ ਜੀ ਦੇ ਸਰੀਰਕ ਅੰਗਾਂ ਦੀਆਂ ਛਾਪਾਂ ਨੂੰ ਵੀ ਕਈ ਥਾਂ ਸੰਭਾਲ ਕੇ ਰਖਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦੇ ਚਰਨ-ਚਿੰਨ੍ਹ ਕਰਨਾਟਕ ਵਿਚ ਨਾਨਕ ਝੀਰਾ ਬਿਦਰ, ਲਾਚਿਨ ਦੇ ਗੋਂਫਾ ਵਿਚ, ਚੁੰਗਥਾਂਗ ਪੱਥਰ ਸਾਹਿਬ ਉਪਰ, ਹਜੋ ਆਸਾਮ ਵਿਚ, ਗੁਜਰਾਤ ਵਿਚ ਜੂਨਾਗੜ੍ਹ ਦੀ ਪਹਾੜੀ ਉਪਰ, ਉਤਰਾਖਂਡ ਵਿਚ ਕੋਟਦਵਾਰ ਤੇ ਸ੍ਰੀਨਗਰ ਵਿਚ ਬਲੋਚਿਸਤਾਨ ਵਿਚ, ਕਠਮੰਡੂ ਨੇਪਾਲ ਵਿਚ, ਵਾਟ ਸਰਕਾਟ ਬੰਗਕੌਕ ਥਾਈ ਲੈਂਡ ਵਿਚ ਬੰਗਲਾ ਦੇਸ਼ ਦੇ ਢਾਕਾ ਤੇ ਸੁਜਾਤਪੁਰ ਵਿਚ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਦੇ ਨਿਸ਼ਾਨ ਪੰਜਾ ਸਾਹਿਬ ਵਿਚ, ਸਰੀਰ ਦੇ ਨਿਸ਼ਾਨ ਨਿਮੋ-ਲੇਹ ਲਦਾਖ ਤੇ ਮੰਚੂਖਾ ਅਰੁਣਾਂਚਲ਼ ਪ੍ਰਦੇਸ਼ ਵਿਚ ਹਨ। ਗੁਰੁ ਨਾਨਕ ਦੇਵ ਜੀ ਨਾਲ ਸਬੰਧਤ ਤਲਾ, ਦਰਖਤ ਤੇ ਥੜੇ ਵੀ ਸਾਰੀ ਦੁਨੀਆਂ ਵਿਚ ਹਨ। ਰੀਠਾ ਸਾਹਿਬ ਉਤਰਾਖੰਡ ਤੇ ਸ੍ਰੀ ਲੰਕਾ ਵਿਚ, ਨਾਨਕ ਬਗੀਚੀ ਯੂ ਪੀ ਵਿਚ, ਖੂੰਡੀ ਸਾਹਿਬ ਤੇ ਚੌਲਾਂ ਦੀ ਖੇਤੀ ਚੁੰਗਥਾਂਗ ਸਾਹਿਬ, ਨਾਨਕ ਥੜਾ ਨੈਨੀ ਤਾਲ ਵਿਚ, ਥੜਾ ਸਾਹਿਬ ਦਿਲੀ ਵਿਚ, ਵਾਹਿਗੁਰੂ ਮੱਠ ਤੇ ਬਾਉਲੀ ਮੱਠ ਜਗਨਨਾਥ ਪੁਰੀ ਵਿਚ, ਗੁਰੂ ਕਾ ਬਾਗ (ਮਾਲਦਾ, ਬੰਗਾਲ ਵਿਚ) ਨਾਨਕ ਘਰ ਹਜੋ ਗੁਹਾਟੀ ਵਿਚ, ਮਾਲ-ਟੇਕਰੀ ਨਾਦੇੜ ਵਿਚ, ਗੁਰੂ ਘਾਟੀ ਅਜਮੇਰ ਵਿਚ, ਰਾਮ-ਟੇਕਰੀ ਪੁਣੇ ਵਿਚ ਹਨ। ਲਦਾਖ, ਉਤਰਾਖੰਡ, ਸਿਕਿਮ, ਭੁਟਾਨ, ਨੇਪਾਲ, ਅਰੁਣਾਚਲ ਪ੍ਰਦੇਸ਼ ਤੇ ਤਿਬਤ ਦੇ ਕਰਮਾਪਾ ਬੋਧ ਮੱਠਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਸਥਾਪਿਤ ਹਨ। ਗੁਰੂ ਨਾਨਕ ਦੇਵ ਜੀ ਦੇ ਸੰਗਤੀ ਅਸਥਾਨ ਵਿਚ ਨਾਨਕਸ਼ਾਹੀ ਸੰਗਤ, ਨਾਨਕ ਪੰਥੀ, ਮੁਰੀਦ ਨਾਨਕੀ ਆਦਿ ਨਾਮ ਲੇਵਾ ਹਨ। ਗੁਰੂ ਨਾਨਕ ਦੇਵ ਜੀ ਦੇ ਸਾਥੀਆਂ ਭਾਈ ਮਰਦਾਨਾ ਤੇ ਭਾਈ ਬਾਲਾ ਦੇ ਨਾਵਾਂ ਨਾਲ ਵੀ ਕਈ ਥਾਵਾਂ ਵੀ ਸਬੰਧਤ ਹਨ ਜਵੇਂ ਕਿ ਬਾਲਾ ਕੁੰਡ, ਮਰਦਾਨਾ ਕੁੰਡ (ਹਜੋ ਗੁਹਾਟੀ), ਚਸ਼ਮਾ ਭਾਈ ਮਰਦਾਨਾ (ਬਾਲਾਕੋਟ). ੰਰਦਾਨਾ (ਕਲੰਬੋ) ਇਸੇ ਤਰ੍ਹਾਂ ਗੁਰੁ ਨਾਨਕ ਦੇਵ ਜੀ ਨੂੰ ਮਿਲੇ ਫਕੀਰ ਦੇ ਨਾਂ ਤੇ ਮਜਨੂੰ ਟਿੱਲਾ (ਦਿਲੀ) ਵੀ ਪ੍ਰਸਿੱਧ ਹੈ। ਨਾਨਕਸ਼ਾਹੀ ਸੰਗਤ, ਨਾਨਕ ਪੰਥੀ, ਮੁਰੀਦ ਨਾਨਕੀ ਗੁਰੂ ਜੀ ਨਾਲ ਸਬੰਦਤ ਸੰਗਤਾਂ ਹਨ। ਗੁਰੂ ਜੀ ਬਾਰੇ ਦੀਬਰ ਤੇ ਬਾਟੀਕਲੋਆ (ਸ੍ਰੀ ਲੰਕਾ) ਬਾਕੂ (ਆਜ਼ਰਬਾਇਜਾਨ), ਪਿਆਕੋਚਿਨ (ਸਿਕਿਮ) ਵਿਚ ਪੱਥਰਾਂ ਉਪਰ ਉਕਰਿਆ ਮਿਲਦਾ ਹੈ।ਗੁਰੂ ਜੀ ਦੀਆਂ ਹਥਲਿਖਤਾਂ ਬਾਰੇ ਅਕਸਰਾਇ (ਕਾਬੁਲ), ਥਿਆਂਗਬੋਚ (ਨੇਪਾਲ), ਚੁੰਗਥਾਂਗ ਤੇ ਫੋਦੌਂਗ (ਸਿਕਿਮ) ਅਤੇ ਮੰਚੂਖਾ (ਅਰੁਣਾਂਚਲ ਪ੍ਰਦੇਸ਼) ਵਿਚ ਇੰਕਸ਼ਾਪ ਹਨ। ਇਨ੍ਹਾਂ ਨਾਵਾਂ-ਥਾਵਾਂ ਦੀ ਮਦਦ ਨਾਲ ਗੁਰੁ ਨਾਨਕ ਦੇਵ ਜੀ ਦੀ ਯਾਤਰਾ ਦਾ ਸਹੀ ਨਕਸ਼ਾ ਉਲੀਕਣ ਵਿਚ ਮਦਦ ਮਿਲਦੀ ਹੈ ਪਰ ਹਰ ਥਾਂ ਦੀ ਲੱਭਤ ਲਈ ਇਕ ਵੱਡੇ ਪ੍ਰਾਜੈਕਟ ਦੀ ਜ਼ਰੂਰਤ ਹੈ ਜੋ ਸਾਰੀਆਂ ਲਿਖਤਾਂ ਨੂੰ ਗੰਭੀਰਤਾ ਨਾਲ ਵਾਚੇ ਤੇ ਜ਼ਮੀਨ ਤੇ ਜਾ ਕੇ ਇਨ੍ਹਾਂ ਨਾਵਾਂ ਥਾਵਾਂ ਦੀ ਖੋਜ ਕਰੇ। ਇਸੇ ਆਸ਼ੇ ਨਾਲ ਇਹ ਲੇਖਕ ਪਿਛਲੇ ਚਾਲੀ ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਖੋਜ ਨੂੰ ‘ਗੁਰੂ ਨਾਨਕ ਟ੍ਰੈਵਲਜ਼ ਟੂ ਹਿਮਾਲਾਇਆਜ਼ ਐਂਡ ਨਾਰਥ ਈਸਟ’, ‘ਅਮੇਜ਼ਿੰਗ ਟ੍ਰੈਵਲਜ਼ ਆਫ ਗੁਰੁ ਨਾਨਕ’ ਤੇ ਹੁਣ ‘ਗਲੋਬਲ ਟ੍ਰੈਵਲਜ਼ ਆਫ ਗੁਰੁ ਨਾਨਕ ਵਿਚ ਸੰਕਲਿਤ ਕੀਤਾ ਹੈ। ਗੁਰੂ ਨਾਨਕ ਦੇਵ ਜੀ ਬਾਰੇ ਖੋਜ ਕਰਦਿਆਂ ਇਹ ਗਲ ਮਨ ਵਿਚ ਰੱਖਣੀ ਚਾਹੀਦੀ ਹੈ ਕਿ ਗੁੂਰੂ ਜੀ ਸਿਰਫ ਸਿੱਖਾਂ ਦੇ ਹੀ ਨਹੀਂ ਵਿਸ਼ਵ ਦੇ ਸਾਂਝੇ ਗੁਰੂ ਹਨ।ਕਈਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਅਪਣੇ ਨਾਲ ਜੋੜਣ ਲਈ ਨਵੇਂ ਨਾਮ ਦੇ ਰੱਖੇ ਹਨ ਜਿਵੇਂ ਕਿ ਅਰਬ ਦੇਸ਼ਾਂ ਵਿਚ ਵਲੀ-ਹਿੰਦ, ਲਾਮਿਆਂ ਵਿਚ ਗੁਰੂ ਰਿੰਪੋਸ਼ ਤੇ ਭਦਰਾ ਗੁਰੂ, ਨੇਪਾਲ ਵਿਚ ਨਾਨਕ ਰਿਸ਼ੀ, ਤੁਰਕਿਸਤਾਨ ਤੇ ਉਜ਼ਬੇਕਿਸਤਾਨ ਵਿਚ ਨਾਨਕ ਕਲੰਦਰ, ਅਫਗਾਨਿਸਤਾਨ ਵਿਚ ਬਾਲਗਦਾਂ ਤੇ ਚੀਨ ਵਿਚ ਬਾਬਾ ਫੂ ਸਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।ਇਸ ਲਈ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਇਕ ਵਿਸ਼ਾਲ ਕੈਨਵਸ ਤੇ ਉਤਾਰ ਕੇ ਹੀ ਨਿਆਂ ਹੋ ਸਕਦਾ ਹੈ। ਗੁਰੂ ਨਾਨਕ ਦੇਵ ਜੀ ਚੌਵੀ ਕੁ ਸਾਲ ਦੇ ਸਨ ਜਦੋਂ ਉਨ੍ਹਾਂ ਨੇ ਯਾਤਰਾਵਾਂ ਦਾ ਅਰੰਭ ਕੀਤਾ।ਪ੍ਰਮਾਤਮਾਂ ਦੇ ਆਦੇਸ਼ ਨਾਲ ਉਹ ਸਮੁਚੇ ਵਿਸ਼ਵ ਨੂੰ ਨਾਮ ਦਾਨ ਤੇ ਸੱਚ ਦਾ ਸੁਨੇਹਾ ਦੇਣ ਲਈ ਸੰਨ 1498 ਈ: ਵਿਚ ਯਾਤਰਾ ਪੰਧ ਤੇ ਚੱਲੇ ਤੇ ਤਕਰੀਬਨ ਛੱਬੀ ਵਰ੍ਹੇ (1498-1524 ਈ: ਤਕ) ਦੇਸ਼ ਦੇਸ਼ਾਂਤਰਾਂ ਦੀ ਯਾਤਰਾ ਕੀਤੀ ਜਿਨ੍ਹਾ ਨੂੰ ਉਦਾਸੀਆਂ ਕਿਹਾ ਜਾਂਦਾ ਹੈ।ਉਤਰ ਵਿਚ ਰੂਸ ਤੱਕ, ਦੱਖਣ ਵਿਚ ਸ੍ਰੀ ਲੰਕਾ ਤਕ, ਪੂਰਬ ਵਿਚ ਚੀਨ ਤੇ ਇੰਡੋਨੀਸੀਆ ਤੱਕ, ਤੇ ਪੱਛਮ ਵਿਚ ਅਫਰੀਕਾ ਤੇ ਇਟਲੀ ਤੱਕ ਜਾਣ ਦੀਆਂ ਸ਼ਾਹਦੀਆਂ ਮਿਲਦੀਆਂ ਹਨ । [TABLE] [TR] [TD]ਉਦਾਸੀ[/TD] [TD](ਈ)[/TD] [TD]ਯਾਤਰਾ ਸਥਾਨ[/TD] [TD]ਮਕਸਦ[/TD] [/TR] [TR] [TD]ਪਹਿਲੀ[/TD] [TD]1498-1510[/TD] [TD]ਬੰਗਾਲ ਤੇ ਪੂਰਬੀ ਏਸ਼ੀਆ[/TD] [TD]ਧਾਰਮਿਕ ਤੇ ਰਾਜਨੀਤਕ ਆਗੂਆਂ ਨੂੰ ਸੱਚ ਸੰਦੇਸ਼ਾ, ਆਮ ਜੰਤਾ ਨੂੰ ਭਰੋਸਾ[/TD] [/TR] [TR] [TD]ਦੂਜੀ[/TD] [TD]1510-1513[/TD] [TD]ਦੱਖਣ ਭਾਰਤ, ਸ੍ਰੀ ਲੰਕਾ[/TD] [TD]ਉਹੀ[/TD] [/TR] [TR] [TD]ਤੀਜੀ[/TD] [TD]1513-1518[/TD] [TD]ਉਤਰ, ਤਿਬਤ, ਚੀਨ[/TD] [TD]ਸਿੱਧ ਤੇ ਬੋਧੀ ਆਗੂਆਂ ਨੂੰ ਰਾਹਨੁਮਾਈ[/TD] [/TR] [TR] [TD]ਚੌਥੀ ਤੇ ਪੰਜਵੀਂ[/TD] [TD]1518-1524[/TD] [TD]ਪੱਛਮ, ਅਰਬ, ਇਟਲੀ[/TD] [TD]ਇਸਲਾਮ ਤੇ ਈਸਾਈ ਗੜ੍ਹਾਂ ਤਕ[/TD] [/TR] [/TABLE] ਇਨ੍ਹਾਂ ਯਾਤਰਾਵਾਂ ਨੂੰ ਹੇਠ ਨਕਸ਼ੇ ਵਿਚ ਉਤਾਰਿਆ ਗਿਆ ਹੈ: ਪਹਿਲੀ ਉਦਾਸੀ ਵਿਚ ਉਹ ਸੁਲਤਾਨਪੁਰ ਲੋਧੀ ਤੋਂ ਚਲ ਕੇ ਪੰਜਾਬ ਗਾਹ ਕੇ ਅਜੋਕੇ ਹਰਿਆਣਾ, ਦਿੱਲੀ, ਉਤਰ ਪਰਦੇਸ਼, ਬਿਹਾਰ, ਬੰਗਾਲ ਸਮੇਤ ਅਜੋਕਾ ਬੰਗਲਾ ਦੇਸ਼, ਆਸਾਮ ਤੇ ਫਿਰ ਪੂਰਬੀ ਏਸ਼ੀਆ ਦੇ ਦੀਪਾਂ ਵਿਚੋਂ ਦੀ ਵਿਚਰਦੇ ਹੋਏ ਮੁੜ ਬੰਗਾਲ ਰਾਹੀਂ ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਪਛਮੀ ਯੂ ਪੀ, ਤੇ ਹਰਿਆਣਾ ਹੁੰਦੇ ਹੋਏ ਸੁਲਤਾਨਪੁਰ ਲੋਧੀ ਪੰਜਾਬ ਪਰਤੇ। ਦੂਜੀ ਉਦਾਸੀ ਵੀ ਸੁਲਤਾਨਪੁਰੋਂ ਸ਼ੁਰੁ ਕਰਕੇ ਰਾਜਿਸਥਾਨ. ਪੱਛਮੀ ਮਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ, ਤਮਿਲਨਾਡ, ਸ੍ਰੀ ਲੰਕਾ, ਪਹੁੰਚੇ ਜਿਥੋਂ ਕੇਰਲ, ਕਰਨਾਟਕ ਪਛਮੀ ਮਹਾਰਾਸ਼ਟਰ, ਗੁਜਰਾਤ ਹੁੰਦੇ ਹੋਏ ਸਿੰਧ ਰਾਹੀਂ ਪੰਜਾਬ ਪਹੁੰਚੇ ਤੇ ਕਰਤਾਰਪੁਰ ਵਸਾਇਆ। ਤੀਜੀ ਉਦਾਸੀ ਕਰਤਾਰਪੁਰੋਂ ਚੱਲਕੇ ਹਿਮਾਚਲ, ਉਤਰਾਂਚਲ, ਮਾਨਸਰੋਵਰ, ਨੇਪਾਲ, ਸਿਕਿਮ, ਭੁਟਾਨ, ਤਿਬਤ, ਅਰੁਣਾਚਲ ਪ੍ਰਦੇਸ਼ ਹੁੰਦੇ ਹੋੲੇ ਚੀਨ, ਉੱਤਰੀ ਤਿੱਬਤ ਰਾਹੀਂ ਲਦਾਖ, ਕਸ਼ਮੀਰ ਜੰਮੂ ਹੁੰਦੇ ਹੋਏ ਕਰਤਾਰ ਪੁਰ ਪਹੁੰਚੇ।ਚੌਥੀ ਉਦਾਸੀ ਪੰਜਾਬ ਵਿਚੋਂ ਦੀ ਸਿੰਧ ਹੁੰਦੇ ਹੋੲੇ ਸਮੁੰਦਰੀ ਜਹਾਜ਼ ਰਾਹੀਂ ਯਮਨ, ਯੂਗੰਡਾ, ਮਿਸਰ, ਸਉਦੀ ਅਰਬ, ਇਜ਼ਰਾਈਲ, ਸੀਰੀਆ, ਤੁਰਕੀ, ਗਰੀਸ ਹੁੰਦੇ ਹੋਏ ਇਟਲੀ ਰੋਮ ਪਹੁੰਚੇ ਤੇ ਵਾਪਸੀ ਤੇ ਆਜ਼ਰਬਾਇਜਨ ਰਾਹੀਂ ਇਰਾਕ, ਇਰਾਨ ਤੇ ਮਧ ਪੂਰਬ ਏਸ਼ੀਆ ਦੀ ਰਿਆਸਤਾਂ ਵਿਚੋਂ ਦੀ ਅਫਗਾਨਿਸਤਾਨ ਹੁੰਦੇ ਹੋਏ ਕਰਤਾਰ ਪੁਰ ਪਹੁੰਚੇ। ਅਖੀਰਲੀ ਉਦਾਸੀ ਦੱਖਣੀ ਤੇ ਪੂਰਬੀ ਅਫਗਾਨਿਸਤਾਨ ਦੀ ਹੈ।ਗੁਰੂ ਜੀ ਨੇ ਲੱਖਾਂ ਮੀਲਾਂ ਦਾ ਸਫਰ ਕੀਤਾ ਬਹੁਤ ਪੈਦਲ ਤੇ ਕੁਝ ਸਮੁੰਦਰੀ ਜਹਾਜ਼ਾਂ ਤੇ ਹੋਰ ਸਾਧਨਾਂ ਰਾਹੀਂ ਕੀਤਾ ਭਾਰਤ ਵਿਚ ਅੁਦਾਸੀਆਂ ਦੀਆਂ ਪੈੜਾਂ ਹੇਠ ਲਿਖੇ ਨਕਸ਼ੇ ਵਿਚ ਹਨ: ਗੁਰੂ ਨਾਨਕ ਦੇਵ ਜੀ ਨੇ ਜ਼ਿਆਦਾ ਤਰ ਪਰਚਾਰ ਸੰਗੀਤਕ ਸ਼ਬਦਾਂ ਨਾਲ ਕੀਤਾ ਜਿਸ ਵਿਚ ਭਾਈ ਮਰਦਾਨਾ ਉਸ ਨਾਲ ਰਬਾਬ ਨਾਲ ਸੰਗਤ ਕਰਦੇ ਸਨ। ਸ਼ਬਦ ਸਿਧੇ ਸ਼ਪਸਟ ਰੂਹਾਂ ਝੰਝੋੜ ਦੇਣ ਵਾਲੇ ਸਨ । ਉਨ੍ਹਾ ਦੇ ਇਹ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। [/QUOTE]
Insert quotes…
Verification
Post reply
Discussions
Sikh History & Heritage
Sikh Personalities
Punjabi ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ-ਇਕ ਝਾਤ
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top