• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਸਿੰਘਾਂ ਨੇ ਬਨਾਰਸ ਤੇ ਕਲਕੱਤੇ ਵਿੱਚ ਬੁੱਚੜਖਾਨੇ ਬੰਦ ਕਰਾਉਣੇ

dalvinder45

SPNer
Jul 22, 2023
616
36
79
ਸਿੰਘਾਂ ਨੇ ਬਨਾਰਸ ਤੇ ਕਲਕੱਤੇ ਵਿੱਚ ਬੁੱਚੜਖਾਨੇ ਬੰਦ ਕਰਾਉਣੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਾਸ਼ੀ/ਬਨਾਰਸ ਸ਼ਹਿਰ ਵਿਖੇ ਵਿਸ਼ਵਨਾਥ ਜੀ ਦਾ ਮੰਦਿਰ ਹੈ ।ਸ਼ਹਿਰ ਵਿਖੇ ਮੁਸਲਮਾਨਾਂ ਦਾ ਜ਼ੋਰ ਹੁੰਦਾ ਸੀ । ਮੁਸਲਮਾਨਾਂ ਨੇ ਮੰਦਰ ਦੇ ਮੂਹਰੇ ਬੁੱਚੜਖਾਨਾ ਬਣਾ ਰੱਖਿਆ ਸੀ । ਕਾਸ਼ੀ ਜੀ ਦੇ ਮੰਦਰਾਂ ਦੀ ਹਾਲਤ ਬਹੁਤ ਖਰਾਬ ਸੀ ਇੱਕ ਵੇਰਾਂ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਨੇ ਮਲਕਾ ਨੂੰ ਡਾਲੀ (ਤੋਹਫੇ) ਭੇਜਣ ਦੇ ਵਾਸਤੇ ਆਪਣੇ ਇੱਕ ਸਿੰਘ ਸਰਦਾਰ ਡੋਗਰ ਸਿੰਘ ਜੀ ਨੂੰ 500 ਜਵਾਨ ਪਲਟਣ ਦੇ ਕੇ ਕਲਕੱਤੇ ਨੂੰ ਭੇਜਿਆ ਕਿਉਂਕਿ ਵਿਲਾਇਤ ਤੋਂ ਬਾਦਸ਼ਾਹ ਮਲਕਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਡਾਲੀ ਭੇਜਦੀ ਹੁੰਦੀ ਸੀ ਤੇ ਇਧਰ ਮਹਾਰਾਜਾ ਸਾਹਿਬ ਜੀ ਵੀ ਮਲਕਾ ਨੂੰ ਡਾਲੀ ਭੇਜਦੇ ਹੁੰਦੇ ਸਨ।

ਸੋ ਉਸ ਵਕਤ ਮਲਕਾ ਗੌਰਮੈਂਟ ਦਾ ਰਾਜ ਹਿੰਦੁਸਤਾਨ ਤੇ ਅੰਬਾਲਾ ਸ਼ਹਿਰ ਤੱਕ ਸੀ ਜਿਸ ਵਕਤ ਸਰਦਾਰ ਡੋਗਰ ਸਿੰਘ ਜੀ 500 ਜਵਾਨ ਲਾਹੌਰ ਤੋਂ ਲੈ ਕੇ ਅੰਬਾਲਾ ਸ਼ਹਿਰ ਪਹੁੰਚਿਆ ਤਾਂ ਲਾਟ ਸਾਹਿਬ ਨੇ ਹੁਕਮ ਸੁਣਾ ਦਿੱਤਾ ਕਿ ਸਰਦਾਰ ਸਾਹਿਬ ਜਿਸ ਜ਼ਿਲ੍ੇ ਵਿੱਚ ਦਾਖਲ ਹੋਣ ਉਸ ਜਿਲੇ ਦਾ ਡਿਪਟੀ ਸਰਦਾਰ ਸਾਹਿਬ ਜੀ ਦੇ ਪੇਸ਼ਗੀ ਵਿੱਚ ਹਾਜ਼ਰ ਰਹੇ । ਕਲਕੱਤੇ ਤੱਕ ਇਸ ਤਰ੍ਹਾਂ ਆਪੋ ਆਪਣੇ ਜਿਲ੍ਹਿਆਂ ਦੇ ਡਿਪਟੀ ਸਰਦਾਰ ਸਾਹਿਬ ਜੀ ਦੀ ਸੇਵਾ ਵਿਖੇ ਹਾਜ਼ਰ ਰਹੇ ।ਜਿਸ ਵਕਤ ਸਰਦਾਰ ਡੋਗਰ ਸਿੰਘ ਜੀ ਕਾਸ਼ੀ/ਬਨਾਰਸ ਸ਼ਹਿਰ ਪਹੁੰਚੇ ਜਿਸ ਵਕਤ ਗੁਰਦੁਆਰੇ ਤੇ ਮੰਦਰਾਂ ਦਾ ਦਰਸ਼ਨ ਕਰਨ ਵਾਸਤੇ ਸਰਦਾਰ ਜੀ ਗਏ ਤਾਂ ਸ਼ਹਿਰ ਵਿੱਚ ਜਾ ਕੇ ਕੀ ਦੇਖਦੇ ਹਨ ਕਿ ਵਿਸ਼ਵਨਾਥ ਮੰਦਰ ਜੀ ਦੇ ਮੂਹਰੇ ਬੁੱਚੜਖਾਨਾ ਖੋਲਿਆ ਹੋਇਆ ਹੈ। ਹਿੰਦੂ ਵਿਚਾਰੇ ਕਮਜ਼ੋਰੀ ਦੇ ਮਾਰੇ ਚੁੱਪ ਕੀਤੇ ਕੰਨਾਂ ਤੇ ਹੱਥ ਧਰੀ ਬੈਠੇ ਸਨ। ਸਰਦਾਰ ਜੀ ਨੇ ਆਣ ਕੇ ਬੁੱਚੜ ਮੁਸਲਮਾਨਾਂ ਨੂੰ ਮਾਰ ਕੇ ਮੰਦਰ ਦੇ ਮੂਹਰੇ ਵਾਲਾ ਬੁੱਚੜਖਾਨਾ ਚੁਕਵਾਇਆ ਸੀ ।ਅੱਜ ਉਸ ਬੁੱਚੜਖਾਨੇ ਦੀ ਜਗ੍ਹਾ ਫੁੱਲਾਂ ਦੇ ਹਾਰ ਵਿਕਦੇ ਹਨ ।

ਸਰਦਾਰ ਜੀ ਦਾ ਤੇ ਖਾਲਸੇ ਦਾ 500 ਜਵਾਨ ਕਾਸ਼ੀ ਜੀ ਤੋਂ ਚੱਲ ਕੇ ਜਿਸ ਵਕਤ ਸ਼ਹਿਰ ਕਲਕੱਤਾ ਪਹੁੰਚੇ ਤਾਂ ਕਿਲ੍ੇ ਦੇ ਪਾਸ ਜਾ ਕੇ ਡੇਰਾ ਲੱਗਿਆ । ਅੰਦਰਲੇ ਪਾਸੇ ਤਾਂ ਖਾਲਸੇ ਦਾ ਪਹਿਰਾ ਸੀ ਤੇ ਬਾਹਰਲੀ ਹੱਦ ਤੇ ਗੋਰਿਆਂ ਦਾ ਪਹਿਰਾ ਸੀ ।ਸਰਦਾਰ ਜੀ ਦਾ ਹੁਕਮ ਸੀ ਕਿ ਬਿਨਾਂ ਇਜਾਜ਼ਤ ਕੋਈ ਅੰਦਰ ਨਾ ਆਵੇ । ਇੱਕ ਦਿਨ ਇੱਕ ਗਊ ਭੱਜੀ ਆਉਂਦੀ ਹੋਈ ਸਰਦਾਰ ਜੀ ਦੇ ਪਾਸ ਆ ਖੜੀ ਹੋਈ ਜੋ ਕਿ ਨਾ ਤਾਂ ਗਵਰਨਮੈਂਟ ਦੇ ਪਹਿਰੇ ਤੇ ਰੁਕੀ ਤੇ ਨਾ ਖਾਲਸੇ ਦੇ ਪਹਿਰੇ ਤੇ ਰੁਕੀ । ਇਤਨੇ ਨੂੰ ਗਊ ਦੇ ਪਿੱਛੇ ਪਿੱਛੇ ਪੰਜ ਛੇ ਮੁਸਲਮਾਨ ਆ ਗਏ ਤਾਂ ਮੁਸਲਮਾਨਾਂ ਨੇ ਸਰਦਾਰ ਜੀ ਨੂੰ ਕਿਹਾ ਕਿ ਸਰਦਾਰ ਜੀ ਸਾਡੀ ਗਊ ਆਪਦੇ ਪਾਸ ਆ ਗਈ ਹੈ ਅਸੀਂ ਲੋਕ ਬੁੱਚੜ ਮੁਸਲਮਾਨ ਹਾਂ ਅਸੀਂ ਇਸ ਨੂੰ ਹਲਾਲ ਕਰਨਾ ਹੈ । ਤਾਂ ਸਰਦਾਰ ਜੀ ਨੇ ਕਿਹਾ ਕਿ ਤੁਸੀਂ ਇਸ ਗਊ ਦੇ ਪੈਸੇ ਲੈ ਲਵੋ ਜਿਤਨੇ ਲੈਣੇ ਹਨ ਪਰ ਮੁਸਲਮਾਨ ਨਹੀਂ ਮੰਨੇ ਤਾਂ ਸਰਦਾਰ ਜੀ ਨੇ ਦੋ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਹਨਾਂ ਦੇ ਸਿਰ ਲਾਹ ਦਿਓ । ਤਾਂ ਬਾਕੀਨ ਸਾਰਿਆਂ ਦੇ ਸਿਰ ਲਾਹ ਦਿੱਤੇ ਪਰ ਉਹਨਾਂ ਵਿੱਚੋਂ ਇੱਕ ਭੱਜ ਗਿਆ । ਉਸ ਨੇ ਸ਼ਹਿਰ ਵਿੱਚ ਜਾ ਕੇ ਰੌਲਾ ਪਾਇਆ । ਮੁਸਲਮਾਨ ਕਲਕੱਤੇ ਦੇ ਡਿਪਟੀ ਕਮਿਸ਼ਨਰ ਪਾਸ ਰੋਏ ਪਿੱਟੇ । ਡਿਪਟੀ ਤੇ ਪੁਲਿਸ ਕਪਤਾਨ ਦੋਨੋਂ ਜਣੇ ਸਰਦਾਰ ਡੋਗਰ ਜੀ ਨੂੰ ਮਿਲਣ ਆਏ ਪਰ ਗੋਰਿਆਂ ਦੇ ਪਹਿਰੇ ਨੇ ਲੰਘਣ ਨਾ ਦਿੱਤੇ । ਗੋਰੇ ਪਹਿਰੇਦਾਰ ਅਫਸਰ ਨੇ ਕਿਹਾ ਕਿ ਅੰਦਰ ਜਾਣੇ ਕਾ ਸਰਦਾਰ ਜੀ ਦਾ ਹੁਕਮ ਨਹੀਂ ਹੈ । ਅਖੀਰ ਸਰਦਾਰ ਜੀ ਪਾਸ ਗੱਲ ਪਹੁੰਚੀ ਤਾਂ ਸਰਦਾਰ ਜੀ ਨੇ ਹੁਕਮ ਦਿੱਤਾ ਕਿ ਜੇ ਉਹਨਾਂ ਦਾ ਮਿਲਣਾ ਜਰੂਰੀ ਹੈ ਤਾਂ ਸ਼ਸਤਰ ਲੈ ਕੇ ਆ ਜਾਵੇ । ਜਦੋਂ ਦੋਨੋਂ ਅੰਗਰੇਜ਼ ਸਰਦਾਰ ਜੀ ਪਾਸ ਪਹੁੰਚੇ ਤਾਂ ਡਿਪਟੀ ਨੇ ਸਰਦਾਰ ਜੀ ਨੂੰ ਧਮਕੀ ਨਾਲ ਪੁੱਛਿਆ ਕਿ ਆਪ ਨੇ ਇਤਨੇ ਖੂਨ ਕਿਉਂ ਕੀਤੇ ਹਨ ਆਪ ਨੂੰ ਪਤਾ ਨਹੀਂ ਕਿ ਇਸ ਜਗ੍ਹਾ ਅੰਗ੍ਰੲਜ਼ ਗੌਰਮੈਂਟ ਦਾ ਰਾਜ ਹੈ । ਸਰਦਾਰ ਜੀ ਨੇ ਦੋਨੋਂ ਅੰਗਰੇਜ਼ ਸਿਰ ਤੇ ਚੜਦੇ ਦੇਖੇ ਤਾਂ ਖਾਲਸੇ ਨੂੰ ਹੁਕਮ ਦਿੱਤਾ ਕਿ ਇਹਨਾਂ ਨੂੰ ਫੜ ਕੇ ਬਾਹਰ ਕੱਢੋ।

ਅਖੀਰ ਦੋਨੋਂ ਅਫਸਰ ਆਪਣੇ ਬੰਗਲੇ ਪਹੁੰਚੇ । ਡਿਪਟੀ ਦਾ ਭਰਾ ਪਲਟਣ ਦਾ ਅਫਸਰ ਸੀ । ਡਿਪਟੀ ਆਪਣੇ ਭਰਾ ਪਾਸ ਜਾ ਕੇ ਰੋਇਆ ਪਿੱਟਿਆ ਕਿ ਸਿੱਖਾਂ ਨੇ ਮੇਰੀ ਬਹੁਤ ਬੇਇਜਤੀ ਕੀਤੀ ਹੈ ਤਾਂ ਦੋਨੇ ਭਰਾਵਾਂ ਨੇ ਸੁਲਹਾ ਕਰਕੇ ਸਿੱਖਾਂ ਦੇ ਉੱਤੇ ਪਲਟਣਾਂ ਨੂੰ ਬਿਗਲ ਕਰਕੇ ਲੜਨ ਲਈ ਕੂਚ ਕਰਾ ਦਿੱਤਾ।ਙ ਇਧਰ ਸਰਦਾਰ ਡੋਗਰ ਸਿੰਘ ਜੀ ਨੇ ਬਿਗਲ ਦੀ ਆਵਾਜ਼ ਸੁਣ ਕੇ ਖਾਲਸੇ ਨੂੰ ਤਿਆਰੀ ਦਾ ਹੁਕਮ ਸੁਣਾ ਦਿੱਤਾ ਕਿ ਖਾਲਸਾ ਜੀ ਤਿਆਰ ਹੋ ਜਾਵੋ ਸ਼ਹੀਦ ਹੋਣ ਦਾ ਵਕਤ ਆ ਗਿਆ ਹੈ। ਜਦ ਇਹ ਸਾਰਾ ਹਾਲ ਲਾਟ ਸਾਹਿਬ ਨੂੰ ਪਤਾ ਲੱਗਾ ਤਾਂ ਲਾਟ ਸਾਹਿਬ ਭੱਜੇ ਭੱਜੇ ਸਰਦਾਰ ਜੀ ਪਾਸ ਆਏ ਤਾਂ ਲਾਟ ਸਾਹਿਬ ਨੇ ਖਾਲਸੇ ਨੂੰ ਰੋਕਿਆ । ਫਿਰ ਡਿਪਟੀ ਤੇ ਹੋਰ ਸਾਰੇ ਅੰਗਰੇਜ਼ ਅਫਸਰਾਂ ਨੂੰ ਲਾਟ ਸਾਹਿਬ ਜੀ ਨੇ ਸਮਝਾਇਆ ਕਿ ਕੀ ਹੋਇਆ ਸਿੱਖਾਂ ਨੇ ਜੁੱਤੀਆਂ ਮਾਰ ਲਈਆਂ ਨੇ ਇਹ ਨਾ ਸਮਝਣਾ ਕਿ 500 ਸਿੰਘ ਹੈ ਅਸੀਂ ਮਾਰ ਲਵਾਂਗੇ । ਅਗਰ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਤਮਾਮ ਅੰਗਰੇਜ਼ਾਂ ਨੂੰ ਕੁੱਟ ਕੁੱਟ ਕੇ ਕਲਕੱਤਾ ਟਪਾ ਦੇਣਾ ਹੈ । ਇਸ ਤਰ੍ਹਾਂ ਲਾਟ ਸਾਹਿਬ ਨੇ ਦੋਹਾਂ ਧਿਰਾਂ ਨੂੰ ਸਮਝਾ ਕੇ ਟਿਕਟਕਾ ਕਰਾਇਆ ਕਿਉਂਕਿ ਲਾਟ ਸਾਹਿਬ ਜੀ ਸਰਦਾਰ ਜੀ ਦੇ ਨਾਲ ਹੀ ਕਲਕੱਤੇ ਤੋਂ ਆਇਆ ਹੋਇਆ ਸੀ ਤੇ ਜਾਣਦਾ ਸੀ ਉਹ ਕਿਸ ਲਈ ਆਏ ਹਨ । ਫਿਰ ਲਾਟ ਸਾਹਿਬ ਸਰਦਾਰ ਜੀ ਪਾਸ ਗਏ ਉਹਨਾਂ ਨੂੰ ਕਹਿਣ ਲੱਗੇ ਕਿ ਅੱਛਾ ਹੋਇਆ ਆਪ ਨੇ ਜੁੱਤੀਆਂ ਮਾਰੀਆਂ ਹਨ ਹੋਰ ਦੱਸੋ ਕੀ ਸੇਵਾ ਕਰਨੀ ਹੈ ਅਸੀਂ ਸੇਵਾ ਕਰਨ ਨੂੰ ਤਿਆਰ ਹਾਂ ਤਾਂ ਸਰਦਾਰ ਜੀ ਨੇ ਹੁਕਮ ਦਿੱਤਾ ਕਿ ਸ਼ਹਿਰ ਕਲਕੱਤੇ ਤੋਂ ਇੱਕ ਮੀਲ ਦੇ ਅੰਦਰ ਅੰਦਰ ਗਊ ਦਾਙ ਬੁਰਾ ਨਾ ਕੀਤਾ ਜਾਵੇ ।ਸੋ ਅੱਜ ਤੱਕ ਸ਼ਹਿਰ ਕਲਕੱਤੇ ਦੇ ਇੱਕ ਮੀਲ ਦੇ ਬਾਹਰ ਬੁੱਚੜਖਾਨਾ ਹੈ ।ਸ਼ਹਿਰ ਵਿੱਚ ਗਊ ਦਾ ਬੁਰਾ ਨਹੀਂ ਹੁੰਦਾ ਹੈ। ਇਹ ਸਭ ਖਾਲਸੇ ਦੀ ਹੀ ਕਿਰਪਾ ਹੈ।(ਧੰਨਾ ਸਿੰਘ ਚਹਿਲ, ਗੁਰ ਤੀਰਥ ਸਾਈਕਲ ਯਾਤਰਾ, 4 ਜੁਲਾਈ 1932 ਪੰਨਾ 476-477)

ਖਾਲਸੇ ਨੇ ਇਸ ਤਰ੍ਹਾਂ ਬਨਾਰਸ ਦੇ ਮੰਦਰਾਂ ਅਗਿਓਂ ਅਤੇ ਕਲਕਾ ਸ਼ਹਿਰ ਵਿੱਚੋਂ ਬੁਚੱੜਖਾਨੇ ਹਟਵਾਏ ਜੋ ਰਵਾਇਤ ਅੱਜ ਤੱਕ ਕਾਇਮ ਹੈ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top