• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਇੱਕੋ ਇੱਕ ਸਥਾਨ ਜਿੱਥੇ ਦਸਾਂ ਗੁਰੂਆਂ ਨੇ ਚਰਨ ਪਾਏ : ਥਾਨੇਸਰ-ਕੁਰਖੇਤਰ

Dalvinder Singh Grewal

Writer
Historian
SPNer
Jan 3, 2010
1,245
421
79
ਇੱਕੋ ਇੱਕ ਸਥਾਨ ਜਿੱਥੇ ਦਸਾਂ ਗੁਰੂਆਂ ਨੇ ਚਰਨ ਪਾਏ : ਥਾਨੇਸਰ-ਕੁਰਖੇਤਰ:

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ​

ਥਾਨੇਸਰ-ਕੁਰੂਖੇਤਰ ਜੁੜਵੇਂ ਸ਼ਹਿਰ ਹਨ। ਥਾਨੇਸਰ ਪੁਰਾਤਨ ਸ਼ਹਿਰ ਹੈ ਤੇ ਕੁਰੂਖੇਤਰ ਪਾਂਡਵਾਂ ਅਤੇ ਕੌਰਵਾਂ ਦੇ ਮਹਾਂਭਾਰਤ ਯੁੱਧ ਕਰਕੇ ਜਾਣਿਆ ਜਾਦਾ ਹੈ। ਦੋਨਾਂ ਸ਼ਹਿਰਾਂ ਦੀ ਪਵਿਤਰਤਾ ਵਿਸ਼ਵ ਪ੍ਰਸਿਧ ਹੋਣ ਕਰਕੇ ਏਥੇ ਵਿਸ਼ਵ ਤੋਂ ਯਾਤਰੂ ਲਗਾਤਾਰ ਆਉਂਦੇ ਰਹਿੰਦੇ ਹਨ। ਜ਼ਿਆਦਾਤਰ ਪ੍ਰਾਚੀਨ ਹਿੰਦੂ ਗ੍ਰੰਥਾਂ ਵਿੱਚ, ਕੁਰੂਖੇਤਰ ਇੱਕ ਸ਼ਹਿਰ ਨਹੀਂ ਬਲਕਿ ਇੱਕ ਖੇਤਰ ਹੈ ਹੈ। ਕੁਰੂਖੇਤਰ ਦੀਆਂ ਸੀਮਾਵਾਂ ਮੋਟੇ ਤੌਰ 'ਤੇ ਹਰਿਆਣਾ ਰਾਜ ਦੇ ਮੱਧ ਅਤੇ ਪੱਛਮੀ ਹਿੱਸਿਆਂ ਅਤੇ ਦੱਖਣੀ ਪੰਜਾਬ ਨਾਲ ਮੇਲ ਖਾਂਦੀਆਂ ਹਨ।
ਕੁਰੂਖੇਤਰ ਅਤੇ ਥਾਨੇਸਰ' ਨਾਮ ਅਕਸਰ ਸਮਾਨਾਰਥੀ ਵਜੋਂ ਉਲਝੇ ਹੋਏ ਹਨ। 1947 ਵਿੱਚ ਕੁਰੂਖੇਤਰ ਨਾਮ ਦੇ ਇੱਕ ਸ਼ਰਨਾਰਥੀ ਕੈਂਪ ਦੀ ਸਥਾਪਨਾ ਤੋਂ ਪਹਿਲਾਂ, ਥਾਨੇਸਰ ਤਹਿਸੀਲ ਹੈੱਡਕੁਆਰਟਰ ਅਤੇ ਕਸਬੇ ਦਾ ਨਾਮ ਸੀ। ਥਾਨੇਸਰ ਜਾਂ ਸਥਾਨੇਸ਼ਵਰ ਇੱਕ ਇਤਿਹਾਸਕ ਸ਼ਹਿਰ ਹੈ ਜੋ ਹੁਣ ਨਵੇਂ ਬਣੇ ਕੁਰਖੇਤਰ ਸ਼ਹਿਰ ਦੇ ਨੇੜੇ ਸਥਿਤ ਹੈ।

ਮੌਜੂਦਾ ਥਾਨੇਸਰ ਕਸਬਾ ਇੱਕ ਪ੍ਰਾਚੀਨ ਟਿੱਲੇ ਉੱਤੇ ਸਥਿਤ ਹੈ। ਥਾਨੇਸਰ ਨੇ ਇਸਦਾ ਨਾਮ "ਸਥਾਨੇਸ਼ਵਰ" ਸ਼ਬਦ ਤੋਂ ਲਿਆ ਹੈ, ਜਿਸਦਾ ਅਰਥ ਹੈ "ਈਸ਼ਵਰ ਦਾ ਸਥਾਨ"। ਸਥਾਨਕ ਕਥਾਵਾਂ ਥਾਨੇਸਰ ਦੇ ਨੇੜੇ ਇੱਕ ਸਥਾਨ ਦੇ ਨਾਲ ਮਹਾਨ 'ਕੁਰੂਖੇਤਰ' ਦੀ ਪਛਾਣ ਕਰਦੀਆਂ ਹਨ।
ਕੁਰੂਖੇਤਰ ਇੰਨਾ ਵਧਿਆ ਕਿ 23 ਜਨਵਰੀ 1973 ਨੂੰ ਕੁਰੂਖੇਤਰ ਜ਼ਿਲ੍ਹਾ ਨਾਮ ਦਾ ਨਵਾਂ ਜ਼ਿਲ੍ਹਾ ਬਣਾਇਆ ਗਿਆ, ਜਿਸ ਵਿੱਚੋਂ ਥਾਨੇਸਰ ਮੁੱਖ ਸ਼ਹਿਰ ਸੀ। ਲੋਕ ਹੁਣ, ਗਲਤੀ ਨਾਲ, ਥਾਨੇਸਰ ਸ਼ਹਿਰ ਨੂੰ 'ਕੁਰੂਖੇਤਰ' ਕਹਿ ਕੇ ਸੰਬੋਧਿਤ ਕਰਦੇ ਹਨ। 2012 ਵਿੱਚ, ਕੁਰੂਖੇਤਰ ਨੇ ਧਾਰਮਿਕ ਮਹੱਤਤਾ ਦੇ ਕਾਰਨ ਨਗਰ ਨਿਗਮ ਦੀ ਸੀਮਾ ਦੇ ਅੰਦਰ ਮੀਟ ਦੀ ਵਿਕਰੀ, ਕਬਜ਼ੇ ਅਤੇ ਖਪਤ 'ਤੇ ਪਾਬੰਦੀ ਲਗਾ ਦਿੱਤੀ ਸੀ। ਥਾਨੇਸਰ ਅਤੇ ਕੁਰੂਖੇਤਰ ਵਿੱਚ 12 ਇਤਿਹਾਸਕ ਸਿੱਖ ਗੁਰਦੁਆਰੇ ਹਨ।

ਇਹ ਇੱਕੋ ਇਕੋ ਸ਼ਹਿਰ ਸਮੂਹ ਹੈ ਜਿਥੇ ਦਸਾਂ ਗੁਰੂ ਸਾਹਿਬਾਨ ਨੇ ਚਰਨ ਪਾਏ । ਇਸ ਲਈ ਇਹ ਸਿੱਖਾਂ ਲਈ ਵੀ ਬੜਾ ਮਹਤਵ ਪੂਰਣ ਹੈ। ਪਹਿਲਾਂ ਏਥੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਹਰਿਆਣਾ ਦਾ ਮੱਖ ਦਫਤਰ ਹੁੰਦਾ ਸੀ ਹੁਣ ਹਰਿਆਣਾ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿੱਚ ਦਫਤਰ ਬਣਨ ਕਰਕੇ ਹੋਰ ਮਹੱਤਵ ਪੂਰਨ ਹੋ ਗਿਆ ਹੈ।

ਧੰਨਾ ਸਿੰਘ ਚਹਿਲ ਅਨੁਸਾਰ ਥਾਨੇਸਰ-ਕੁਰੂਖੇਤਰ ਵਿੱਚ ਗੁਰੂ ਸਾਹਿਬ ਨਾਲ ਸਬੰਧਤ ਬਾਰਾਂ ਗੁਰਦਆਰੇ ਹਨ। (ਧੰਨਾ ਸਿੰਘ ਸਾਈਕਲ ਯਾਤਰਾ ਪੰਨਾ 180- 181) ਧੰਨਾ ਸਿੰਘ ਅਪਣੇ ਸਾਈਕਲ ਯਾਤਰਾ ਤੇ 30 ਜੂਨ 1931 ਵਿੱਚ ਏਥੇ ਪਹੁੰਚੇ ਸਨ ਜਿਨ੍ਹਾਂ ਬਾਰੇ ਦਿਤੀ ਗਈ ਜਾਣਕਾਰੀ ਉਸ ਵੇਲੇ ਦੀ ਹੈ ਜਿਸ ਨੂੰ ਜ਼ਮੀਨ ਤੇ ਘੋਖਣ ਦੀ ਜ਼ਰੂਰਤ ਹੈ।ਹੋਰ ਪ੍ਰਾਪਤ ਸਰੋਤਾਂ ਤੋਂ ਲਈ ਜਾਣਕਾਰੀ ਵੀ ਲੈ ਕੇ ਤਾਜ਼ੀ ਹੈ ਜਿਸ ਵਿੱਚ ਅਪਣੀ ਯਾਤਰਾ ਦੀ ਪੁੱਠ ਦੇ ਕੇ ਕੁਰੂਖੇਤਰ ਗੁਰਦੁਆਰਿਆਂ ਬਾਰੇ ਇਹ ਲੇਖ ਪਾਠਕਾਂ ਅੱਗੇ ਪੇਸ਼ ਹੈ:

1. (ੳ) ਗੁਰਦੁਆਰਾ ਪਹਿਲੀ ਪਾਤਸ਼ਾਹੀ ਸਿੱਧ ਬਟੀ

ਗੁਰਦੁਆਰਾ ਸ੍ਰੀ ਸਿੱਧ ਵਟੀ ਸਾਹਿਬ ਸੂਰਜ ਗ੍ਰਹਿਣ ਦੌਰਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਤਰਾ ਦੇ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ। ਗ੍ਰਹਿਣ ਨੂੰ ਲੋਕ ਦੇਵਤਿਆਂ ਅਤੇ ਦਾਨਵਾਂ ਵਿਚਕਾਰ ਯੁੱਧ ਨਾਲ ਜੋੜਦੇ ਹਨ। ਲੋਕ ਗ੍ਰਹਿਣ ਵਾਲੇ ਦਿਨ ਖਾਣਾ ਪਕਾਉਣ ਨੂੰ ਪਾਪ ਸਮਝਦੇ ਹਨ ਅਤੇ ਤੀਰਥ ਸਥਾਨਾਂ 'ਤੇ ਮਾਸ ਪਕਾਉਣਾ ਨਾ ਭੁੱਲਣਯੋਗ ਪਾਪ ਮੰਨਿਆ ਜਾਂਦਾ ਸੀ। ਮਾਸਾਹਾਰੀ ਭੋਜਨ ਬਾਰੇ ਬਹਿਸ ਸ਼ੁਰੂ ਹੋ ਗਈ। ਵੱਡੀ ਗਿਣਤੀ ਵਿਚ ਲੋਕ ਉਥੇ ਖੜ੍ਹੇ ਹੋ ਕੇ ਬਹਿਸ ਸੁਣ ਰਹੇ ਸਨ। ਇਹ ਦਲੀਲ ਦਿੱਤੀ ਗਈ ਸੀ ਕਿ ਹਿੰਦੂ ਧਰਮ ਗ੍ਰੰਥਾਂ ਨੇ ਮਾਸ ਖਾਣ ਦੀ ਮਨਾਹੀ ਕੀਤੀ ਹੈ ਅਤੇ ਹਿੰਦੂ ਪੂਰਵਜ ਸਿਰਫ ਸ਼ਾਕਾਹਾਰੀ ਭੋਜਨ ਖਾਂਦੇ ਸਨ। ਜਾਨਵਰਾਂ ਦੀ ਬਲੀ ਅਤੇ ਮਾਸ ਖਾਣ ਜਾਂ ਨਾ ਖਾਣ ਬਾਰੇ ਗੁਰੂ ਜੀ ਨੇ ਬੜੇ ਵਿਸਥਾਰ ਨਾਲ ਸਮਝਾਉਂਦਿਆਂ ਕਿਹਾ, "ਤੁਹਾਡੇ ਧਾਰਮਿਕ ਗ੍ਰੰਥਾਂ ਵਿੱਚ ਜਾਨਵਰਾਂ ਦੀ ਬਲੀ ਬਾਰੇ ਅਤੇ ਮਾਸ ਨੂੰ ਅੱਗ ਦੀ ਬਲੀ ਵਜੋਂ ਚੜ੍ਹਾਉਣ ਬਾਰੇ ਦਰਜ ਹੈ। ਆਰੀਅਨ ਲੋਕ ਮਾਸ ਖਾਂਦੇ ਸਨ। ਜਦੋਂ ਖੱਤਰੀਆਂ ਦੇ ਘਰਾਂ ਵਿੱਚ ਵਿਆਹ ਦੀ ਦਾਵਤ ਹੁੰਦੀ ਹੈ, ਬੱਕਰੀਆਂ ਕੱਟੀਆਂ ਜਾਂਦੀਆਂ ਹਨ ਅਤੇ ਮਾਸਾਹਾਰੀ ਭੋਜਨ ਪਰੋਸਿਆ ਜਾਂਦਾ ਹੈ ਤਾਂ ਤੁਸੀਂ ਫਿਰ ਉਹ ਕਿਉਂ ਸਵੀਕਾਰ ਕਰਦੇ ਹੋ? ਮਾਸ ਖਾਣ ਵਾਲਿਆਂ ਤੋਂ ਮਾਸ ਖਾਣ ਵਾਲਿਆਂ ਨੂੰ ਦਾਨ ਦੇਣਾ ਕੀ ਉਚਿਤ ਹੈ?" ਗੁਰੂ ਨਾਨਕ ਦੇਵ ਜੀ ਨੇ ਹਾਜ਼ਿਰ ਲੋਕਾਂ ਨੂੰ ਸਮਝਾਇਆ ਕਿ ਸੂਰਜ ਗ੍ਰਹਿਣ ਇੱਕ ਕੁਦਰਤੀ ਵਰਤਾਰਾ ਹੈ ਅਤੇ ਇਸ ਦਾ ਦੇਵਤਿਆਂ ਅਤੇ ਦੈਂਤਾਂ ਨਾਲ ਕੋਈ ਸਬੰਧ ਨਹੀਂ ਹੈ। ਏਥੇ ਇੱਕ ਪੰਡਿਤ ਆਪ ਤਾਂ ਮਾਸ ਖਾਦਾ ਸੀ ਪਰ ਲੋਕਾਂ ਨੂੰ ਮਾਸ ਖਾਣੋਂ ਰੋਕਦਾ ਸੀ ਤੇ ਭ੍ਰਿਸ਼ਟ ਸੱਦਦਾ ਸੀ। ਉਸ ਦਾ ਪਾਜ ਜ਼ਾਹਿਰ ਕਰਕੇ ਗੁਰੂ ਜੀ ਨੇ ਸ਼ਲੋਕ ਉਚਾਰਿਆ: ਮਾਸੁ ਮਾਸੁ ਕਰ ਮੂਰਖਿ ਝਗੜੇ ਗਿਆਨ ਧਿਆਨ ਨਹੀਂ ਜਾਣੈ । (ਅੰਕ 1283) ਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਮਾਸਾਹਾਰੀ ਭੋਜਨ ਖਾਣਾ ਚਾਹੀਦਾ ਹੈ ਜਾਂ ਨਹੀਂ। ਉਨ੍ਹਾਂ ਨੇ ਸਿਰਫ਼ ਪਾਖੰਡ ਦਾ ਵਿਰੋਧ ਕੀਤਾ ਸੀ। ਸਾਡੀ ਕਹਿਣੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਗੁਰੂ ਜੀ ਨੇ ਆਪਣੀ ਗੱਲ ਬਹੁਤ ਸਪੱਸ਼ਟ ਕੀਤੀ । ਉਨ੍ਹਾਂ ਕਿਹਾ, "ਸਾਨੂੰ ਉਹ ਭੋਜਨ ਨਹੀਂ ਖਾਣਾ ਚਾਹੀਦਾ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਇਸ ਨੂੰ ਬਿਮਾਰ ਕਰਦਾ ਹੈ ਅਤੇ ਮਨ ਨੂੰ ਕੁਰਾਹੇ ਪਾਉਂਦਾ ਹੈ। ਕੇਵਲ ਉਹੀ ਭੋਜਨ ਚੰਗਾ ਹੈ ਜੋ ਸਰੀਰ ਨੂੰ ਤੰਦਰੁਸਤ ਅਤੇ ਮਨ ਨੂੰ ਸ਼ੁੱਧ ਰੱਖਦਾ ਹੈ"।

ਗੁਰਦੁਆਰਾ ਸਿੱਧ ਬਟੀ ਪਾਤਸ਼ਾਹੀ ਪਹਿਲੀ ਏਥੇ ਸਿੱਧਾਂ ਨਾਲ ਹੋਏ ਸੰਵਾਦ ਕਰਕੇ ਵੀ ਪ੍ਰਸਿਧ ਹੈ।ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇਹ ਪ੍ਰਸਿੱਧ ਗੁਰਦੁਆਰਾ ਕੁਰੂਖੇਤਰ ਵਿੱਚ ਬ੍ਰਹਮਾ ਸਰੋਵਰ ਦੇ ਦੱਖਣੀ ਪਾਸੇ ਸਥਿਤ ਹੈ।

ਏਥੇ ਕੰਨਪਟੇ ਜੋਗੀਆਂ ਨਾਲ ਗੋਸ਼ਟ ਕਰਕੇ ਉਨ੍ਹਾਂ ਨੂੰ ਭਗਤੀ ਦੇ ਅਸਲ ਮਾਰਗ ਤੇ ਜੀਵਨ ਦੀ ਸਚਾਈ ਬਾਰੇ ਦੱਸਿਆ।ਇਸ ਸਥਾਨ 'ਤੇ ਇਹ ਗੁਰਦੁਆਰਾ ਕੈਥਲ ਦੇ ਭਾਈ ਉਦੈ ਸਿੰਘ ਦੁਆਰਾ 1830-43 ਵਿਚ ਕਲਾਕਾਰੀ ਢੰਗ ਨਾਲ ਬਣਵਾਇਆ ਗਿਆ ਸੀ। ਗੁਰਦੁਆਰੇ ਦੇ ਨਾਮ 16 ਵਿੱਘੇ ਜ਼ਮੀਨ ਹੈ। ਮੰਜੀ ਸਾਹਿਬ ਅਤੇ ਨਿਸ਼ਾਨ ਸਾਹਿਬ ਦੋਨੋਂ ਹਨ।

1687092681304.png


ਕੁਰੂਖੇਤਰ ਵਿੱਚ ਗੁਰਦੁਆਰਾ ਸ਼੍ਰੀ ਸਿੱਧਵਟੀ ਸਾਹਿਬ ਪਾਤਸ਼ਾਹੀ ਪਹਿਲੀ​

ਅ) ਪਹਿਲੀ ਪਾਤਸ਼ਾਹੀ ਦਾ ਦੂਸਰਾ ਗੁਰਦੁਆਰਾ ਸੁਨੇਹਾ ਹੇਤ ਤੀਰਥ ਤੋਂ ਪਹਾੜ ਦੀ ਤਰਫ ਅੱਧ ਫਰਲਾਂਗ ਦੇ ਫਾਸਲੇ ਤੇ ਹੈ। ਜੋ ਸੜਕ ਸਟੇਸ਼ਨ ਤੋਂ ਸ਼ਹਿਰ ਥਾਨੇਸਰ ਨੂੰ ਜਾਂਦੀ ਹੈ, ਸ਼ਹਿਰ ਵੱਲ ਨੂੰ ਖੱਬੇ ਹੱਥ ਤੀਸਰੀ ਪਾਤਸ਼ਾਹੀ ਦੇ ਗੁਰਦੁਆਰੇ ਤੋਂ 3 ਕਦਮਾਂ ਉਤੇ ਅਤੇ ਛੇਵੀਂ ਪਾਤਸ਼ਾਹੀ ਦੇ ਗੁਰਦੁਆਰੇ ਤੋਂ ਚੜ੍ਹਦੇ ਪਾਸੇ 1 ਫਰਲਾਂਗ ਤੇ ਇਹ ਗੁਰਦੁਆਰਾ ਹੈ । ਇਸ ਜਗ੍ਹਾ ਭੀ ਪਾਂਡਿਆਂ ਨੇ ਗਰੂ ਜੀ ਦੀ ਮੰਜੀ ਪੁੱਟ ਕੇ ਕੱਢ ਦਿਤੀ ਪਰ ਗੁੰਮਟ ਨਿਸ਼ਾਨੀ ਵਜੋਂ ਕਾਇਮ ਰਿਹਾ ਪਰ ਨਿਸ਼ਾਨ ਸਾਹਿਬ ਨਹੀਂ। ਇਹ ਗੁਰਦੁਆਰਾ ਅਤੇ ਤੀਜੀ ਪਾਤਸ਼ਾਹੀ ਦਾ ਗੁਰਦੁਆਰਾ ਹੁਣ ਸਿੱਖਾਂ ਦੇ ਹੱਥ ਨਹੀਂ ਹਨ। (ਧੰਨਾ ਸਿੰਘ ਸਾਈਕਲ ਯਾਤਰਾ ਪੰਨਾ 181) (ਫਰਲਾਂਗ =ਇੱਕ ਮੀਲ ਦਾ ਅੱਠਵੇਂ ਹਿੱਸਾ=660 ਫੁੱਟ=220 ਗਜ਼=201 ਮੀਟਰ ਦੇ ਬਰਾਬਰ।

2. ਦੂਜੀ ਪਾਤਸ਼ਾਹੀ, ਗੁਰਦੁਆਰਾ ਦੂਜੀ ਪਾਤਸ਼ਾਹੀ ਮੁਹੱਲਾ ਮੁਸਲਮਾਨਾਂ ਵਿੱਚ ਇੱਕ ਇਮਲੀ ਦੇ ਦਰਖਤ ਥੱਲੇ ਹੈ। ਮੰਜੀ ਸਾਹਿਬ ਉਤੇ ਗੁੰਮਟ ਬਣਿਆ ਹੋਇਆ ਹੈ। ਨਿਸ਼ਾਨ ਸਾਹਿਬ ਨਹੀਂ ਹੈ। ਸਤਵੇਂ ਗੁਰੂ ਜੀ ਦੇ ਗੁਰਦੁਆਰੇ ਤੋਂ ਉੱਤਰ ਵੱਲ 2 ਫਰਲਾਂਗ ਦੇ ਫਾਸਲੇ ਤੇ ਹੈ। ਗੁਰਦੁਆਰਾ ਪ੍ਰਬੰਧ ਦੂਜੀ ਪਾਤਸ਼ਾਹੀ ਦੀ ਕਮੇਟੀ ਅਧੀਨ ਹੈ। (ਧੰਨਾ ਸਿੰਘ ਸਾਈਕਲ ਯਾਤਰਾ ਪੰਨਾ 181)

3. ਤੀਜੀ ਪਾਤਸ਼ਾਹੀ , ਗੁਰਦੁਆਰਾ ਤੀਜੀ ਪਾਤਸ਼ਾਹੀ ਸੁਨੇਹਾ ਹੇਤ ਤੀਰਥ ਉੱਤੇ ਹੈ।, ਗੁਰੂ ਜੀ ਏਥੇ ਤੀਰਥ ਯਾਤ੍ਰਾ ਸਮੇਂ ਆਏ ਸਨ। ਮੰਜੀ ਸਾਹਬ ਤਾਂ ਪੁੱਟ ਸਿੱਟੀ ਪਰ ਗੁੰਮਟ ਕਾਇਮ ਹੈ। ਨਿਸ਼ਾਨ ਸਾਹਿਬ ਨਹੀਂ ਹੈ।ਇਸ ਗੁਰਦੁਆਰੇ ਦੀ ਜਗ੍ਹਾ ਛਛਰੌਲੀ ਵਾਲੇ ਸਰਦਾਰ ਦੇ ਕਬਜ਼ੇ ਵਿੱਚ ਹੈ ਜੋ ਗੁਰਦੂਆਰਾ ਨਹੀਂ ਬਣਨ ਦਿੰਦੇ ਸਨ। ਪਰ ਅਪਣਾ ਰਿਹਾਇਸ਼ੀ ਮਕਾਨ ਬਣਾ ਰੱਖਿਆ ਹੈ। (ਧੰਨਾ ਸਿੰਘ ਸਾਈਕਲ ਯਾਤਰਾ ਪੰਨਾ 181)

ਗੁਰਦੁਆਰਾ ਜੋਤੀਸਰ

ਗੁ: ਗੁਰਦੁਆਰਾ ਜੋਤੀਸਰ ਥਾਨੇਸਰ ਤੋਂ ਤਿੰਨ ਕੋਹ ਪਛੱਮ ਨੂੰ ਇੱਕ ਤਾਲ ਹੈ। ਜਿਥੇ ਕੌਰਵ ਪਾਂਡਵਾਂ ਦੇ ਯੁੱਧ ਦੇ ਆਰੰਭ ਵਿੱਚ ਕ੍ਰਿਸ਼ਨ ਜੀ ਨੇ ਅਰਜਨ ਨੂੰ ਗੀਤਾ ਦਾ ਉਪਦੇਸ਼ ਕੀਤਾ। ਇਸ ਘਟਨਾ ਦੀ ਯਾਦਗਾਰ ਵਿੱਚ ਹੁਣ ਧਰਮ ਪ੍ਰੇਮੀਆਂ ਵਲੋਂ ਕੁਰੂਖੇਤਰ ਤਾਲ ਦੇ ਕੰਢੇ ਆਲੀਸ਼ਾਨ ਗੀਤਾ ਭਵਨ ਬਣਿਆ ਹੈ। ਇਥੇ ਸ੍ਰੀ ਗੁਰੂ ਅਮਰ ਦਾਸ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੁਜੇ ਸਨ। ਰੇਲਵੇ ਸਟੇਸ਼ਨ ਕੁਰੂਖੇਤਰ ਤੋਂ ਇਹ ਥਾਂ ਛੀ ਮੀਲ ਪੱਛਮ ਪਹੋਏ ਵਾਲੀ ਸੜਕ ਕਿਨਾਰੇ ਹੈ।

ਸ਼ਹਿਰ ਵਿੱਰ ਸਰਸਵਤੀ ਤੀਰਥ ਦੇ ਕਿਨਾਰੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਕੋ ਗੁਰਦੁਆਰਾ ਹੈ ਜਿਸ ਦੀ ਸੇਵਾ ਭਾਈ ਸਾਹਿਬ ਉਦੈ ਸਿੰਘ ਜੀ ਕੈਂਥਲ ਪਤਿ ਨੇ ਕਰਾਈ। 100 ਰੁਪਈਆਂ ਸਾਲਾਨਾ ਜਾਗੀਰ ਰਿਆਸਤ ਨਾਭਾ ਵਲੋਂ ਹੈ। ਚੇਤ ਚੌਦਸ਼ ਅਤੇ ਕਤਕ ਦੀ ਪੂਰਨਮਾਸ਼ੀ ਨੂੰ ਜੋੜ ਮੇਲਾ ਹੁੰਦਾ ਹੈ। ਰੇਲਵੇ ਸਟੇਸ਼ਨ ਕੁਰੂਖੇਤਰ ਤੋਂ 18 ਮੀਲ ਪਛਮ ਵਲ ਹੈ ਅਤੇ ਪੱਕੀ ਸੜਕ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ।

1687092972087.png


ਗੁਰਦੁਆਰਾ ਜੋਤੀਸਰ ਥਾਨੇਸਰ

ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਹਰ ਰਾਏ ਸਾਹਿਬ ਕੁਰੂਖੇਤਰ

ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਅਤੇ ਗੁਰੂ ਹਰਰਾਏ ਸਾਹਿਬ ਕੁਰੂਖੇਤਰ, ਥਾਨੇਸਰ ਦੇ ਬਿਲਕੁਲ ਨੇੜੇ ਲਾਲ ਬਹਾਦਰ ਸ਼ਾਸਤਰੀ ਮਾਰਕੀਟ ਦੇ ਨੇੜੇ ਸਥਿਤ ਹੈ, ਜਿੱਥੇ 3 ਸਿੱਖ ਗੁਰੂ ਸਾਹਿਬਾਨਾਂ ਦੇ ਚਰਨ ਪਏ। 1523 ਵਿੱਚ ਸੂਰਜ ਗ੍ਰਹਿਣ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਪਰਿਵਾਰ ਸਮੇਤ ਇਸ ਸਥਾਨ 'ਤੇ ਆਏ ਸਨ। ਮੁਗ਼ਲ ਬਾਦਸ਼ਾਹ ਬਾਬਰ ਨੇ ਜਜ਼ੀਆ (ਗ਼ੈਰ ਮੁਸਲਮਾਨਾਂ ਉੱਤੇ ਟੈਕਸ) ਲਗਾਇਆ ਸੀ। ਇਸ ਲਈ ਗੁਰੂ ਅਮਰਦਾਸ ਜੀ ਨੇ ਸ਼ਹਿਰ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਮੁਸਲਮਾਨਾਂ ਦੁਆਰਾ ਲਗਾਏ ਗਏ ਟੈਕਸ ਤੋਂ ਇਨਕਾਰ ਕਰਦੇ ਹੋਏ ਬਾਹਰ ਰੁਕ ਗਏ। ਜਦੋਂ ਬਾਬਰ ਨੇ ਇਸ ਬਾਰੇ ਸੁਣਿਆ ਤਾਂ ਉਸਨੇ ਗੁਰੂ ਅਮਰਦਾਸ ਅਤੇ ਉਸਦੇ ਸਿੱਖਾਂ ਨੂੰ ਬਿਨਾਂ ਜੁਰਮਾਨੇ ਦੇ ਸ਼ਹਿਰ ਵਿੱਚ ਜਾਣ ਦਿੱਤਾ। ਗੁਰੂ ਅਮਰਦਾਸ ਜੀ ਨੇ ਇੱਕ ਦੀਵਾਨ ਆਯੋਜਿਤ ਕੀਤਾ ਅਤੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਅਤੇ ਆਤਮਾ ਦੀ ਸ਼ੁੱਧੀ ਲਈ ਪਵਿੱਤਰ ਜਲ ਵਿੱਚ ਇਸ਼ਨਾਨ ਕਰਨ ਦੀ ਵਿਅਰਥਤਾ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, "ਪਵਿਤਰ ਨਾਮ ਵਿੱਚ ਡੁਬਕੀ ਲਗਾਉਣ ਵਾਲਾ ਸਭ ਤੋਂ ਉਤਮ ਅਤੇ ਇੱਕੋ ਇੱਕ ਤੀਰਥ ਹੈ ਜੋ ਮਨ-ਚਿਤ ਸ਼ੁਧ ਕਰਕੇ ਪਰਮਾਤਮਾ ਨਾਲ ਜੋੜਦਾ ਹੈ"।

10 ਮਾਰਚ 1656 ਨੂੰ ਅਮਾਵਸ ਦੀ ਰਾਤ ਨੂੰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਇੱਥੇ ਆਏ ਅਤੇ ਸੰਗਤ ਲਈ ਦੀਵਾਨ ਸਜੇ। ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਸੱਦੇ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਗਏ ਸਨ। ਬਾਦਸ਼ਾਹ ਔਰੰਗਜ਼ੇਬ ਸਿੱਖਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਗੁਰੂ ਹਰਕ੍ਰਿਸ਼ਨ ਨੇ ਔਰੰਗਜ਼ੇਬ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਪਰ ਰਾਜਾ ਜੈ ਸਿੰਘ ਦੀ ਬੇਨਤੀ ਤੇ ਔਰੰਗਜ਼ੇਬ ਨੂੰ ਮਿਲਣ ਲਈ ਸਹਿਮਤ ਹੋ ਗਏ। ਗੁਰੂ ਹਰਿਕ੍ਰਿਸ਼ਨ ਜੀ ਕੀਰਤਪੁਰ ਸਾਹਿਬ ਤੋਂ ਪੰਜੋਖਰਾ ਹੁੰਦੇ ਹੋਏ ਕੁਰੂਕਸ਼ੇਤਰ ਪਹੁੰਚੇ। ਗੁਰੂ ਹਰਿਕ੍ਰਿਸ਼ਨ ਤਰਖਾਨ ਸਿੱਖ (ਤਰਖਾਣ) ਦੇ ਘਰ ਠਹਿਰੇ ਜਿੱਥੇ ਗੁਰੂ ਅਮਰਦਾਸ ਅਤੇ ਗੁਰੂ ਹਰਿਰਾਇ ਜੀ ਠਹਿਰੇ ਸਨ। ਉਨ੍ਹਾਂ ਨੇ ਆਪਣੇ ਪਿਤਾ ਗੁਰੂ ਹਰਿਰਾਇ ਜੀ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ। ਵੱਖ-ਵੱਖ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਗਏ ਅਤੇ ਸਾਰੀ ਸੰਗਤ ਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ।

4. ਚੌਥੀ ਪਾਤਸ਼ਾਹੀ ਦਾ ਗੁਰਦੁਆਰਾ ਮੰਜੀ ਸਾਹਿਬ ਉਦਾਸੀ ਸੰਤਾਂ ਦੇ ਕਬਜ਼ੇ ਹੇਠ ਹੈ। ਗੁਰੂ ਜੀ ਦੇ ਸਥਾਨ ਦੀ ਮੰਜੀ ਪੁਟ ਦਿਤੀ ਹੈ ਪਰ ਗੁੰਮਟ ਕਾਇਮ ਹੈ।ਆਲੇ ਦੁਆਲੇ ਪੱਕਾ ਕੋਟ ਬਣਿਆ ਹੋਇਆ ਹੈ। ਉਦਾਸੀ ਡੇਰਾ ਹੈ (ਧੰਨਾ ਸਿੰਘ ਸਾਈਕਲ ਯਾਤਰਾ, ਪੰਨਾ 181)

5. ਪੰਜਵੀਂ ਪਾਤਸ਼ਾਹੀ ਦੀ ਮੰਜੀ ਸਾਹਿਬ ਉਪਰ ਗੁੰਮਟ ਹੈ ਪਰ ਮਕਾਨ ਸਭ ਢਠੇ ਪਏ ਹਨ । ਇਹ ਗੁਰਦੁਆਰਾ ਕਿੇ ਜ਼ਮਾਨੇ ਵਿੱਚ ਦਰਸ਼ਨੀ ਰਿਹਾ ਹੋਵੇਗਾ ਪਰ ਅੱਜ ਕਲ੍ਹ ਖੋਲੇ ਪਰੇ ਹੋਏ ਹਨ ਤੇ ਨਿਸ਼ਾਨ ਸਾਹਿਬ ਭੀ ਨਹੀਂ ਹੈ।ਇਹ ਗੁਰਦੁੳਾਰਾ ਚੌਥੀ ਪਾਤਾਹੀ ਦੇ ਗੁਰਦੁਆਰੇ ੋਂ ਉੱਤ ਵੱਲ ਅੱਧ ਫਰਲਾਂਗ ਤੇ ਹੈ। ਬਾਂਦਰ ਟਪੂਸੀਆਂ ਮਾਰਦੇ ਫਿਰਦੇ ਹਨ। (ਧੰਨਾ ਸਿੰਘ ਸਾਈਕਲ ਯਾਤਰਾ ਪੰਨਾ 181)

6. (ੳ) ਛੇਵੀ ਪਾਤਸ਼ਾਹੀ , ਨਾਭੀ ਤੀਰਥ,

ਛੇਵੀ ਪਾਤਸ਼ਾਹੀ ਦਾ ਗੁਰਦੁਆਰਾ ਨਾਭੀ ਤੀਰਥ ਉਤੇ ਹੈ।ਇਹ ਗੁਰਦੁਆਰਾ ਸ਼ਹਿਰ ਤੋਂ ਦੱਖਣ ਦੀ ਤਰਫ ਦੋ ਫਰਲਾਂਗ ਤੇ ਹੈ। ਇਹ ਇਤਿਹਾਸਕ ਗੁਰਦੁਆਰਾ ਕੁਰੂਕਸ਼ੇਤਰ ਤੋਂ 2 ਕਿਲੋਮੀਟਰ ਦੀ ਦੂਰੀ 'ਤੇ, ਗੁਰੂ ਹਰਗੋਬਿੰਦ ਜੀ ਨੂੰ ਸਮਰਪਿਤ ਹੈ ਜੋ ਬਿਲਕੁਲ ਪਿਹੋਵਾ ਰੋਡ ਅਤੇ ਰੇਲਵੇ ਲਾਈਨ ਦੇ ਵਿਚਕਾਰ ਸਥਿਤ ਹੈ। ਗੁਰੂ ਜੀ ਦੋ ਵਾਰ ਇਸ ਸਥਾਨ 'ਤੇ ਆਏ ਸਨ। ਜਦੋਂ ਉਹ ਪਹਿਲੀ ਵਾਰ ਇੱਥੇ ਆਏ, ਤਾਂ ਉਨ੍ਹਾਂ ਦੀ ਸ਼ਾਹੀ ਦਿੱਖ ਅਤੇ ਹਥਿਆਰਾਂ ਨਾਲ ਲੈਸ ਦਲ ਨੇ ਸਥਾਨਕ ਸ਼ਰਧਾਲੂਆਂ ਵਿੱਚ ਉਨ੍ਹਾਂ ਬਾਰੇ ਕੁਝ ਸ਼ੰਕੇ ਜ਼ਾਹਿਰ ਕੀਤੇ। ਉਹ ਛੇਵਂੇ ਗੁਰੂ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਵਜੋਂ ਸਵੀਕਾਰ ਕਰਨ ਲਈ ਉਲਝਣ ਵਿੱਚ ਸਨ। ਪਰ ਜਿਸ ਪਲ, ਗੁਰੂ ਜੀ ਨੇ ਸ਼ਕਤੀ ਅਤੇ ਪ੍ਰਾਰਥਨਾ ਦੇ ਅਟੱਲ ਸਬੰਧ ਬਾਰੇ ਗੋਸ਼ਟ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਸਾਰੇ ਸ਼ੰਕੇ ਦੂਰ ਹੋ ਗਏ। ਇਹ ਗੁਰਦੁਆਰਾ ਕੁਰਖੇਤਰ ਦਾ ਸਭ ਤੋਂ ਮਹੱਤਵਪੂਰਨ ਅਤੇ ਵਿਸ਼ਾਲ ਗੁਰਦੁਆਰਾ ਹੈ ਜਿੱਥੇ ਹਰਿਆਣਾ ਗੁਰਦੁਆਰਾ ਪ੍ਰਬੰਦਕ ਕਮੇਟੀ ਨੇ ਹੁਣ ਮੁੱਖ ਦਫਤਰ ਬਣਾਇਆ ਹੈ। ਪਹਿਲਾਂ ਏਥੇ ਖੇਤਰੀ ਅਤੇ ਸਥਾਨਕ ਪੱਧਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸਨ। ਲੰਗਰ ਅਤੇ ਰਿਹਾਇਸ਼ ਹੈ, ਜ਼ਮੀਨ ਨਹੀਂ ਹੈ। ਸ਼ੁਰੂ ਵਿਚ 1909 ਵਿਚ ਇਸ ਅਸਥਾਨ ਦੇ ਸਥਾਨ 'ਤੇ ਸਿਰਫ਼ ਇਕ ਥੜ੍ਹਾ ਹੀ ਬਣਾਇਆ ਗਿਆ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ, ਪਾਕਿਸਤਾਨ ਤੋਂ ਬਹੁਤ ਸਾਰੇ ਸਿੱਖ ਸ਼ਰਨਾਰਥੀ ਇੱਥੇ ਆ ਕੇ ਵਸ ਗਏ ਤੇ ਸੰਗਤਾਂ ਦੇ ਵੱਡੇ ਇਕੱਠ ਹੋਣ ਲੱਗੇ। ਬਾਅਦ ਵਿੱਚ ਇਸ ਨੂੰ ਬਾਬਾ ਜੀਵਨ ਸਿੰਘ ਨੇ ਕਾਰ ਸੇਵਾ ਦੁਆਰਾ ਬਣਵਾਇਆ । ਇਸ ਗੁਰਦੁਆਰੇ ਵਿੱਚ ਹਰ ਸਾਲ ਪ੍ਰਮੁੱਖ ਸਿੱਖ ਤਿਉਹਾਰ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ।
1687093025522.png

1687093061568.png
ਕੁਰੂਖੇਤਰ ਵਿੱਚ ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ

(ਅ) ਛੇਵੀ ਪਾਤਸ਼ਾਹੀ , ਸਨੇਹਾ ਹੇਤ (ਧੰਨਾ ਸਿੰਘ, ਸਾਈਕਲ ਯਾਤਰਾ ਪੰਨਾ 181)

ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੁਰੂਖੇਤਰ

ਗੁਰੂ ਹਰਗੋਬਿੰਦ ਜੀ ਦੀ ਕੁਰੂਖੇਤਰ ਦੀ ਦੂਜੀ ਫੇਰੀ ਉਦੋਂ ਸੀ ਜਦੋਂ ਸਿੱਧਾਂ ਨੇ ਨਾਨਕਮੱਤਾ ਤੇ ਕਬਜ਼ਾ ਕਰ ਲਿਆ ਸੀ ਤੇ ਗੁਰੂ ਜੀ ਬਾਬਾ ਅਲਮਸਤ ਦੀ ਸਹਾਇਤਾ ਲਈ gey ਸਨ । ਗੁਰੂ ਹਰਗੋਬਿੰਦ ਜੀ ਨੇ ਇੱਕ ਨੇਤਰਹੀਣ ਔਰਤ ਨੂੰ ਦੁਬਾਰਾ ਦੇਖਣ ਵਿੱਚ ਮਦਦ ਕੀਤੀ ਅਤੇ ਇੱਕ ਆਦਮੀ ਨੂੰ ਕੋਹੜ (ਰੋਗ) ਤੋਂ ਛੁਟਕਾਰਾ ਦਿਵਾਇਆ।

7. ਸਤਵੀਂ ਪਾਤਸ਼ਾਹੀ , ਮੰਜੀ ਸਾਹਿਬ,

ਗੁਰਦੁਆਰਾ ਸਾਹਿਬ ਵਿੱਚ ਮੰਜੀ ਸਾਹਿਬ ਉਤੇ ਗੁੰਮਟ ਹੈ ਤੇ ਨਿਸ਼ਾਨ ਸਾਹਿਬ ਖੂਬ ਝੂਲ ਰਹੇ ਹਨ। ਪਾਸ ਹੀ ਦੋ ਛੋਟੀਆਂ ਛੋਟੀਆਂ ਦੋ ਖੂਹੀਆਂ ਹਨ ਜਿਨ੍ਹਾਂ ਦਾ ਜਲ ਬਹੁਤ ਪਵਿਤਰ ਸਮਝਿਆ ਜਾਂਦਾ ਹੈ। ਇਹ ਗੁਰਦੁਆਰਾ ਸ਼ਹਿਰ ਤੋਂ ਪੱਛਮ ਦੀ ਤਰਫ 1 ਫਰਲਾਂਗ ਤੇ ਹੈ । 200 ਬਿਘੇ ਜ਼ਮੀਨ ਹੈ। ਤੇ ਅੰਬਾਂ ਦਾ ਬਾਗ ਵੀ ਹੈ। ਪ੍ਰਬੰਧ ਪਹਿਲਾਂ ਲੋਕਲ ਕਮੇਟੀ ਕੋਲ ਸੀ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੈ ਲਿਆ ਹੈ।

ਕੁਰੂਕਸ਼ੇਤਰ ਵਿੱਚ ਇਹ ਗੁਰਦੁਆਰਾ ਤਿੰਨ ਸਿੱਖ ਗੁਰੂਆਂ, ਗੁਰੂ ਅਮਰਦਾਸ ਜੀ, ਗੁਰੂ ਹਰਿਰਾਇ ਜੀ ਅਤੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਸਮਰਪਿਤ ਹੈ।

ਸ਼੍ਰੀ ਗੁਰੂ ਅਮਰਦਾਸ ਜੀ: ਜਦੋਂ ਗੁਰੂ ਜੀ ਸੂਰਜ ਗ੍ਰਹਿਣ ਦੇ ਸਮੇਂ 1523 ਵਿੱਚ ਆਪਣੇ ਪਰਿਵਾਰ ਸਮੇਤ ਇੱਥੇ ਆਏ ਸਨ, ਤਾਂ ਹਿੰਦੂ ਸ਼ਰਧਾਲੂਆਂ 'ਤੇ ਬਾਬਰ ਦੇ ਰਾਜ ਤੋਂ ਟੈਕਸ ਲਗਾਇਆ ਗਿਆ ਸੀ। ਗੁਰੂ ਜੀ ਨੇ ਇਹ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੀ ਬਜਾਏ, ਉਹ ਸ਼ਹਿਰ ਤੋਂ ਬਾਹਰ ਹੀ ਰਹੇ। ਇਹ ਸੁਣ ਕੇ ਅਕਬਰ ਨੇ ਗੁਰੂ ਜੀ ਅਤੇ ਉਨ੍ਹਾਂ ਦੇ ਪੈਰੋਕਾਰਾਂ 'ਤੇ ਲਗਾਇਆ ਟੈਕਸ ਮੁਆਫ ਕਰ ਦਿੱਤਾ। ਉਨ੍ਹਾਂ ਨੇ ਪਹਿਲੀ ਵਾਰ ਬਿਨਾਂ ਕੋਈ ਟੈਕਸ ਅਦਾ ਕੀਤੇ ਪਵਿੱਤਰ ਇਸ਼ਨਾਨ ਕੀਤਾ।

1687093195104.png


ਗੁਰਦੁਆਰਾ ਤੀਸਰੀ, ਸਤਵੀਂ ਅਤੇ ਅਠਵੀਂ ਪਾਤਸ਼ਾਹੀ

ਗੁਰੂ ਹਰਿਰਾਇ ਜੀ ਸੰਨ 1656 ਵਿਚ ਅਮਾਵਸ ਦੀ ਕਾਲੀ ਰਾਤ ਨੂੰ ਇਸ ਅਸਥਾਨ 'ਤੇ ਆਏ ਸਨ ਅਤੇ ਉਨ੍ਹਾਂ ਨੇ ਇੱਥੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਸੀ।

ਗੁਰੂ ਹਰਿਕ੍ਰਿਸ਼ਨ ਜੀ ਕੀਰਤਪੁਰ ਸਾਹਿਬ ਤੋਂ ਆਉਂਦੇ ਸਮੇਂ ਇਸ ਸਥਾਨ 'ਤੇ ਆਏ ਸਨ। ਉਹ ਆਪਣੇ ਪਿਤਾ ਦੇ ਅਸਥਾਨ 'ਤੇ ਮੱਥਾ ਟੇਕਣ ਲਈ ਇੱਥੇ ਰੁਕੇ ਅਤੇ ਉਹ ਤਰਖਾਣ ਦੇ ਘਰ ਠਹਿਰੇ ਜਿੱਥੇ ਗੁਰੂ ਅਮਰਦਾਸ ਜੀ ਅਤੇ ਗੁਰੂ ਹਰਿਰਾਇ ਜੀ ਵੀ ਕੁਰੂਕਸ਼ੇਤਰ ਦੀ ਯਾਤਰਾ ਦੌਰਾਨ ਠਹਿਰੇ ਸਨ। ਗੁਰੂ ਹਰਿਕ੍ਰਿਸ਼ਨ ਜੀ ਨੇ ਇਸ ਅਸਥਾਨ 'ਤੇ ਲੰਗਰ ਲਗਾਇਆ ਸੀ ਜਿਸ ਵਿਚ ਸਾਰੀ ਸਿੱਖ ਸੰਗਤ ਨੇ ਰਲ ਕੇ ਪ੍ਰਸ਼ਾਦਾ ਛਕਿਆ ਸੀ।

8. ਅੱਠਵੀਂ ਪਾਤਸ਼ਾਹੀ ਦਾ ਮੰਜੀ ਸਾਹਿਬ ਇੱਕ ਭਾਰੀ ਬੋਹੜ ਹੇਠ ਹੈ। ਉਤੇ ਗੁੰਮਟ ਹੈ ਪਰ ਨਿਸ਼ਾਨ ਸਾਹਿਬ ਨਹੀਂ ਜੋ ਕਿ ਪਰਾਚ ਤੀਰਥ ਉਤੇ ਹੈ। ਇਸ ਤੀਰਥ ਵਿੱਚ ਸਰਸਵਤੀ ਨਦੀ ਦਾ ਜਲ ਪੈਂਦਾ ਹੈ ਜੋ ਕਿ ਉੱਤਰ ਵੱਲ ਇਕ ਫਰਲਾਂਗ ਤੇ ਵਗ ਰਹੀ ਹੈ। ਇਹ ਗੁਰਦੁਆਰਾ ਪੰਡਿਤਾਂ ਦੇ ਕਬਜ਼ੇ ਵਿੱਚ ਹੈ। ਪੰਡਿਤਾਂ ਨੇ ਮੰਜੀ ਸਾਹਿਬ ਤਾਂ ਪੁੱਟ ਕੇ ਬਾਹਰ ਸੁੱਟ ਦਿਤੀ ਹੈ ਪਰ ਮੰਜੀ ਪੁੱਟੀ ਦੇ ਨਿਸ਼ਾਨ ਅਜੇ ਵੀ ਕਾਇਮ ਹਨ ਅਤੇ ਗੁੰਮਟੀ ਅਜੇ ਵੀ ਕਾਇਮ ਹੈ । ਇਹ ਗੁਰਦੁਆਰਾ ਨੌਵੀਂ ਪਾਤਸ਼ਾਹੀ ਜੀ ਦੇ ਗੁਰਦੁਆਰੇ ਤੋਂ ਚੜ੍ਹਦੇ ਦੀ ਤਰਫ 3 ਫਰਲਾਂਗ ਤੇ ਹੈ। (ਧੰਨਾ ਸਿੰਘ ਸਾਈਕਲ ਯਾਤਰਾ ਪੰਨਾ 181)

9. ਗੁਰਦੁਆਰਾ ਨੌਵੀਂ ਪਾਤਸ਼ਾਹੀ ਥਾਨ ਤੀਰਥ ਉਤੇ ਹੈ। ਇਸ ਥਾਂ ਗੁਰੂ ਜੀ ਗ੍ਰਹਿਣ ਦੇ ਮੌਕੇ ਤੇ ਏਥੇ ਆਏ ਤੇ ੀ ਤੇ ਸਤਿਨਾਮ ਦਾ ਉਪਦੇਸ਼ ਦਿਤਾ। ਇਸ ਗੁਰਦੁਆਰੇ ਨੂੰ 70-80 ਵਿੱਘੇ ਜ਼ਮੀਨ ਹੈ ਤੇ ਅੰਬਾਂ, ਬੇਰੀਆਂ ਅਤੇ ਅਮਰੂਦਾਂ ਦਾ ਬਾਗ ਵੀ ਹੈ। ਲੰਗਰ ਅਤੇ ਰਿਹਾਇਸ਼ ਹੈ।ਇਹ ਗੁਰਦੁੳਾਰਾ ਸ਼ਹਿਰ ਤੋਂ ਉੱਤਰ ਦੀ ਤਰਫ 3 ਫਰਲਾਂਗ ਤੇ ਹੇ ਤੇ ਨਿਸ਼ਾਨ ਸਾਹਿਬ ਜੀ ਝੂਲ ਰਹੇ ਹਨ। (ਧੰਨਾ ਸਿੰਘ, ਸਾਈਕਲ ਯਾਤਰਾ, ਪੰਨਾ 180)

ਕੁਰੂਖੇਤਰ ਦਾ ਇਹ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੈ। ਗੁਰੂ ਜੀ ਬਾਂਗੜ ਅਤੇ ਮਾਲਵੇ ਦੇ ਮਿਸ਼ਨਰੀ ਦੌਰੇ ਦੌਰਾਨ ਇਸ ਸ਼ਹਿਰ ਵਿਚ ਆਏ ਸਨ। ਇਹ ਝਾਂਸਾ ਰੋਡ 'ਤੇ ਸਥਿਤ ਹੈ ਅਤੇ ਇਹ ਉਹ ਸਥਾਨ ਹੈ ਜਿੱਥੇ ਗੁਰੂ ਜੀ ਨੇ ਸ਼ਹਿਰ ਵਿੱਚ ਠਹਿਰਿਆ ਸੀ।

ਰਾਜਾ ਕਰਨ ਦੀ ਪਹਾੜੀ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਨ 1670 ਵਿੱਚ ਮਾਲਵੇ ਦੀ ਯਾਤਰਾ ਦੌਰਾਨ ਇੱਥੇ ਆਏ ਸਨ। ਗੁਰੂ ਜੀ ਨੇ ਫਿਰ ਆਪਣੀ ਯਾਤਰਾ ਸ਼ੁਰੂ ਕੀਤੀ, ਅਤੇ ਰਾਜਾ ਕਰਨ ਦੀ ਪਹਾੜੀ 'ਤੇ ਪਹੁੰਚ ਕੇ, ਆਪਣਾ ਘੋੜਾ ਰੋਕਿਆ, ਅਤੇ ਕਿਹਾ, 'ਵੇਖੋ, ਰਾਜਾ ਕਰਨ ਕਿੰਨਾ ਮਹਾਨ ਆਦਮੀ ਸੀ। ਉਸ ਨੇ ਹਰ ਰੋਜ਼ ਇੱਕ ਮਣ ਅਤੇ ਇੱਕ ਚੌਥਾਈ ਸੋਨਾ ਦਾਨ ਵਿੱਚ ਦਿੱਤਾ, ਅਤੇ ਜਦੋਂ ਅਜਿਹਾ ਕਰਨ ਲਈ ਕਿਹਾ ਗਿਆ ਤਾਂ ਆਪਣੀ ਖੱਲ ਵੀ ਵੱਖ ਕਰ ਦਿੱਤੀ।" ਜਾਂ ਬਾਬੇ ਨਾਨਕ ਦੇ ਅਤੇ ਨਾਲ ਹੀ ਗੁਰੂ ਹਰਗੋਬਿੰਦ ਜੀ ਦੇ ਪਵਿੱਤਰ ਸਥਾਨਾਂ 'ਤੇ ਆਪਣੀ ਸ਼ਰਧਾ ਭੇਟ ਕਰਨ ਤੋਂ ਬਾਅਦ, ਬ੍ਰਾਹਮਣਾਂ ਨੂੰ ਇੱਕ ਜਨਤਕ ਦਾਵਤ ਦਿੱਤੀ, ਜਿਨ੍ਹਾਂ ਨੇ ਉਸਨੂੰ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਦੀ ਦੇਖਭਾਲ ਕਰਨ ਲਈ ਕਿਹਾ। ਸਿੱਖਾਂ ਨੂੰ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਿਰਦੇਸ਼ਿਤ ਕਰਦਾ ਇੱਕ ਤਾਂਬੇ ਦੀ ਤਸ਼ਤਰੀ 'ਤੇ ਉੱਕiਰਆ ਹੁਕਮਨਾਮਾ ਵੀ ਜਾਰੀ ਕੀਤਾ ਗਿਆ। (ਗੁਰੂ ਕੀਆਂ ਸਾਖੀਆਂ, ਸਾਖੀ ੩੮)

ਥਾਨੇਸਰ: (ਥਾਨ ਤੀਰਥ),

ਸ਼ਹਿਰ ਵਿੱਚ ਸ਼ੇਖਚਿਲੀ ਮਕਬਰੇ ਦੇ ਨੇੜੇ ਥਾਨ ਤੀਰਥ ਦੇ ਕਿਨਾਰੇ ਨੌਵੇਂ ਗੁਰੂ ਦਾ ਗੁਰਦੁਆਰਾ ਹੈ ।ਇਥੇ ਬ੍ਰਾਹਮਣਾਂ ਨੂੰ ਭਾਰੀ ਦਾਨ ਦਿਤਾ। ਇਸ ਨਾਲ 50 ਵਿਘੇ ਜ਼ਮੀਨ ਹੈ (ਮਾਲਵਾ ਇਤਿਹਾਸ, ਪੰਨਾ 95)

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਕੁਰੂਖੇਤਰ ਵਿੱਚ ਮਹਾਂਯੱਗ

ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਸੀ, ਅਤੇ ਇਸ ਸਥਾਨ 'ਤੇ ਸਿੱਖਾਂ ਅਤੇ ਸੰਤਾਂ ਦੀ ਭੀੜ ਹੋਣ ਲੱਗੀ। ਕੜਾਹ ਪ੍ਰਸ਼ਾਦ ਅਤੇ ਹੋਰ ਪਕਵਾਨਾਂ ਨੂੰ ਵੱਡੀ ਮਾਤਰਾ ਵਿੱਚ ਤਿਆਰ ਕਰਕੇ ਵੰਡਿਆ ਗਿਆ। ਗੁਰੂ ਜੀ ਨੇ ਕਿਹਾ, 'ਹਰ ਪਾਸੇ ਤੋਂ ਬਹੁਤ ਸਾਰੇ ਸਿੱਖ, ਬਾਂਗਰ ਦੇਸ਼ ਵਿੱਚ ਸਾਡੇ ਧਰਮ ਅਸਥਾਨਾਂ 'ਤੇ ਆਉਣਗੇ, ਪਰ ਦੇਸ਼ ਦੇ ਇਸ ਹਿੱਸੇ ਦੇ ਬਹੁਤ ਘੱਟ ਹਨ । ਮੂਲ ਅਸਥਾਨ 'ਤੇ ਹਰ ਸਾਲ ਵੱਡਾ ਮੇਲਾ ਲਗਾਇਆ ਜਾਵੇਗਾ। ਢੋਲ ਵਜਾਏ ਜਾਣਗੇ, ਪਵਿੱਤਰ ਗ੍ਰੰਥ ਦਾ ਪਾਠ ਕੀਤਾ ਜਾਵੇਗਾ, ਪਵਿੱਤਰ ਸ਼ਬਦ ਗਾਏ ਜਾਣਗੇ, ਝੰਡੇ ਲਹਿਰਾਏ ਜਾਣਗੇ, ਘੋੜੇ ਅਤੇ ਹਾਥੀ ਲੜੀ ਵਿੱਚ ਖੜੇ ਕੀਤੇ ਜਾਣਗੇ ਅਤੇ ਇੱਕ ਐਲਾਨ ਦੁਆਰਾ ਇਕੱਠੇ ਬੁਲਾਏ ਗਏ ਗਰੀਬਾਂ ਨੂੰ ਰੋਟੀਆਂ ਵੰਡੀਆਂ ਜਾਣਗੀਆਂ। "ਗਰੀਬਾਂ ਦੇ ਰਾਖੇ", ਸੇਖਾਂ ਨੇ ਕਿਹਾ, "ਅਸੀਂ ਜੰਗਲ ਦੇਸ਼, ਗੁਰੂ ਦੀ ਭਵਿੱਖੀ ਕਾਂਸ਼ੀ ਅਤੇ ਬਾਂਗਰ ਦੇਸ਼ ਦੇਖੇ ਹਨ; ਆਓ ਹੁਣ ਕੁ ਰ ਕਸ਼ੇਤਰ ਨੂੰ ਵੀ ਵੇਖੀਏ, ਜਿੱਥੇ ਕੈਰੋਂ ਅਤੇ ਪਾਂਡੋਂ ਵਿਚਕਾਰ ਮਸ਼ਹੂਰ ਲੜਾਈ ਲੜੀ ਗਈ ਸੀ।" ਗੁਰੂ ਜੀ ਨੇ ਜਵਾਬ ਦਿੱਤਾ ਕਿ ਉਹ ਅਗਲੇ ਪੂਰਨਮਾਸ਼ੀ ਨੂੰ ਬਾਬੇ ਨਾਨਕ ਦੀ ਬਰਸੀ ਮਨਾਉਣ ਲਈ 15 ਦਿਨ ਹੋਰ ਉੱਥੇ ਰਹਿਣ ਦਾ ਇਰਾਦਾ ਰੱਖਦੇ ਹਨ ਅਤੇ ਉਸ ਤੋਂ ਬਾਅਦ ਉਹ ਅੱਗੇ ਜਾਣਗੇ। ਇਸ ਅਨੁਸਾਰ ਉਨ੍ਹਾਂ ਨੇ ਬ੍ਰਾਹਮਣਾਂ ਅਤੇ ਸੰਤਾਂ ਲਈ ਭੋਜਨ ਤਿਆਰ ਕਰਨ ਲਈ ਆਪਣੇ ਤੰਬੂਆਂ ਦੇ ਨੇੜੇ ਚੁਰਾਂ ਅਤੇ ਚੁਲਿ੍ਹਆਂ ਦੀਆਂ ਥਾਵਾਂ ਬਣਾਉਣ ਦਾ ਆਦੇਸ਼ ਦਿੱਤਾ। ਉਨ੍ਹਾਂ ਨੇ ਮਿਸਰ ਤਾਜੀ ਮਲ ਨੂੰ ਪੁੱਛਿਆ ਕਿ ਉਹ ਕਿਹੜੀਆਂ ਪਕਵਾਨਾਂ ਨੂੰ ਤਰਜੀਹ ਦਿੰਦੇ ਹਨ।ਮਿਸਰ ਨੇ ਖੀਰ-ਦੁੱਧ ਅਤੇ ਚੌਲ ਇਕੱਠੇ ਉਬਾਲ ਕੇ ਚੀਨੀ ਮਿਲਾਉਣ ਦੀ ਸਿਫਾਰਸ਼ ਕੀਤੀ-ਪਰ ਨਾਲ ਹੀ ਕਿਹਾ ਕਿ ਬਾਬੇ ਨਾਨਕ ਦਾ ਮਨਪਸੰਦ ਪਕਵਾਨ ਕੜਾਹ ਪ੍ਰਸ਼ਾਦ ਸੀ। ਗੁਰੂ ਜੀ ਨੇ ਦੋਵਾਂ ਨੂੰ ਤਿਆਰ ਕਰਨ ਦਾ ਹੁਕਮ ਦਿੱਤਾ, 'ਗੁਰੂ ਜੀ ਨੇ ਕਿਹਾ, 'ਮਹਾਰਾਜਾ ਰਾਮ ਚੰਦਰ ਜੀ ਦੁਆਰਾ ਇੱਥੇ ਇੱਕ ਵਿਸ਼ਾਲ ਯੱਗ ਕਰਵਾਇਆ ਗਿਆ ਸੀ, ਅਤੇ ਇਹ ਬਾਬਾ ਨਾਨਕ ਦੀ ਬਰਸੀ ਹੈ"। ਇਸ ਲਈ ਦੁੱਧ ਦੀ ਵੱਡੀ ਮਾਤਰਾ ਇਕੱਠੀ ਕੀਤੀ ਗਈ ਅਤੇ ਖੀਰ, ਕੜਾਹ ਪ੍ਰਸ਼ਾਦ, ਪੂਰੀਆਂ ਅਤੇ ਕੁਚੌਰੀਆਂ, 24 ਘੰਟਿਆਂ ਲਈ ਤਿਆਰ ਸਨ । ਅਗਲੀ ਸਵੇਰ ਬ੍ਰਾਹਮਣ ਅਤੇ ਸੰਤ ਇਕੱਠੇ ਹੋਏ ਅਤੇ ਦਾਅਵਤ ਮਾਨਣ ਲਈ ਕਤਾਰਾਂ ਵਿੱਚ ਬੈਠ ਗਏ। ਉਸ ਦਿਨ ਆਏ ਸਾਰੇ ਲੋਕਾਂ ਦਾ ਸੁਆਗਤ ਕੀਤਾ ਗਿਆ ਸੀ। ਅਜਿਹਾ ਸੀ ਬਾਬੇ ਨਾਨਕ ਦੀ ਬਰਸੀ ਦਾ ਯੱਗ। ਇਸ ਸ਼ਾਨਦਾਰ ਤਿਉਹਾਰ ਦੇ ਸਬੰਧ ਵਿੱਚ ਗੁਰੂ ਜੀ ਦਾ ਨਾਮ ਅੱਜ ਵੀ ਉੱਥੇ ਯਾਦ ਕੀਤਾ ਜਾਂਦਾ ਹੈ। (ਗੁਰੂ ਕੀਆਂ ਸਾਖੀਆਂ , ਸਾਖੀ ੩੨)

ਗੁਰੂ ਜੀ ਨੇ ਮਸੰਦ ਦੁੱਗੋ ਨੂੰ ਖੂਹ ਅਤੇ ਸਰੋਵਰ ਨੂੰ ਸਾਫ਼ ਕਰਨ ਲਈ ਸੋਨੇ ਦੀ ਮੋਹਰਾਂ ਦਿੱਤੀਆਂ ਸਨ, ਕਿਉਂਕਿ ਉਹ ਪਿੰਡ ਦਾ ਜ਼ਿਮੀਦਾਰ ਹੋਣ ਕਰਕੇ ਇਸ ਕੰਮ ਲਈ ਢੁਕਵਾਂ ਆਦਮੀ ਸੀ। ਗੁਰੂ ਜੀ ਨੇ ਇਸ ਤੋਂ ਇਲਾਵਾ ਉਸਨੂੰ ਇਸ ਮਾਮਲੇ ਵਿੱਚ ਈਮਾਨਦਾਰ ਰਹਿਣ ਲਈ ਚੇਤਾਵਨੀ ਦਿੱਤੀ, ਕਿਉਂਕਿ ਪੈਸਾ ਲੋਕ-ਭਲਾਈ ਦੇ ਉਦੇਸ਼ਾਂ ਲਈ ਇਕੱਠਾ ਕੀਤਾ ਗਿਆ ਸੀ, ਅਤੇ ਕਿਸੇ ਵੀ ਦੁਰਰਤੋਂ ਨਾਲ ਉਸਦੀ ਬਰਬਾਦੀ ਹੋਵੇਗੀ ਤੇ ਇਹ ਹੋਰ ਬਹੁਤ ਸਾਰੇ ਮਹਾਨ ਪੁਰਸ਼ਾਂ ਦੀ ਬਰਬਾਦੀ ਦਾ ਕਾਰਨ ਬਣੇਗੀ। ਦੱਗੋ ਨੇ ਇਮਾਨਦਾਰੀ ਨਾਲ ਕੰਮ ਨਹੀਂ ਕੀਤਾ। ਉਸ ਨੇ ਖੂਹ ਗੁਰੂ ਜੀ ਦੁਆਰਾ ਦਰਸਾਏ ਗਏ ਸਥਾਨ 'ਤੇ ਨਹੀਂ ਕੀਤਾ ਸਗੋਂ ਆਪਣੀ ਜਾਇਦਾਦ 'ਤੇ ਬਣਾਇਆ ਸੀ। ਇਸ ਲਈ ਖੂਹ ਬਹਿ ਗਿਆ, ਤਾਂ ਫਿਰ ਇੱਕ ਹੋਰ ਖੂਹ ਉਸਨੇ ਬਣਾਇਆ ਤਾਂ ਉਹ ਵੀ ਸੀ, ਉਸੇ ਤਰ੍ਹਾਂ ਬਰਬਾਦ ਹੋ ਗਿਆ। ਇਸ ਤੋਂ ਇਲਾਵਾ, ਦਗੋ ਦਾ ਪਰਿਵਾਰ ਦੇ 18 ਜੀ ਬਹੁਤ ਹੀ ਥੋੜ੍ਹੇ ਸਮੇਂ ਵਿਚ ਖਤਮ ਹੋ ਗਏ ਜਿਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਉਸ ਕੋਲ ਕੋਈ ਨਹੀਂ ਬਚਿਆ ਸੀ। ਉਸ ਦੇ ਚੁੱਲ੍ਹੇ 'ਤੇ ਅੱਕ ਦੇ ਪੌਦੇ ਉੱਗ ਪਏ, ਅਤੇ ਉਹ ਪੂਰੀ ਤਰ੍ਹਾਂ ਬਰਬਾਦ ਹੋ ਗਿਆ। ਥੋੜ੍ਹੇ ਸਮੇਂ ਬਾਅਦ ਦੁੱਗੋ ਦੀ ਮੌਤ ਹੋ ਗਈ ਅਤੇ ਭਾਈ ਫੇਰੂ ਦੇ ਚੇਲੇ ਭਾਈ ਟਹਿਲਦਾਸ ਨੂੰ ਉਸ ਦੀ ਜਗ੍ਹਾ ਨਿਯੁਕਤ ਕੀਤਾ ਗਿਆ। (ਗੁਰੂ ਕੀਆਂ ਸਾਖੀਆਂ, ਸਾਖੀ ੩੩)

1687093246905.png


ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੁਰੂਖੇਤਰ

10 (ੳ) ਗੁਰਦੁਆਰਾ ਦਸਵੀਂ ਪਾਤਸ਼ਾਹੀ, ਮੰਜੀ ਸਾਹਬ, ਰਾਜ ਘਾਟ ਸ਼ਹਿਰ ਦੇ ਦੱਖਣ ਵੱਲ 4 ਫਰਲਾਂਗ ਤੇ ਹੈ ਜਿੱਥੇ ਮੰਜੀ ਸਾਹਿਬ ਵੀ ਹੈ ਅਤੇ ਨਿਸ਼ਾਨ ਸਾਹਿਬ ਵੀ ਹੈ। ਪਾਸ ਇਕ ਛੋਟਾ ਜਿਹਾ ਮਕਾਨ ਸੀ ਜਿਸ ਦੀ ਛੱਤ ਡਿਗ ਪਈ ਤਾਂ ਇਸ ਨੂੰ ਇੱਕ ਵੱਡੇ ਭਵਨ ਵਿੱਚ ਬਦਲ ਦਿਤਾ ਗਿਆ ਹੈ।ਇੱਕ ਪ੍ਰਚਲਿਤ ਧਾਰਨਾ ਸੀ ਕਿ ਸੂਰਜ ਗ੍ਰਹਿਣ ਦੌਰਾਨ ਬ੍ਰਾਹਮਣਾਂ ਨੂੰ ਮਹਿੰਗੇ ਤੋਹਫ਼ੇ ਦਾਨ ਵਜੋਂ ਦੇਣ ਨਾਲ ਦਾਨ ਕਰਨ ਵਾਲੇ ਨੂੰ ਖੁਸ਼ਹਾਲੀ ਮਿਲਦੀ ਹੈ। ਇਸ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ ਕਰਤਾਰ ਦੇ ਰੰਗ ਦਿਖਾਉਣ ਲਈ ਗਊ ਅਜੀਬ ਢੰਗ ਨਾਲ ਪੁੰਨ ਕੀਤੀ ਸੀ। ਗੁਰੂ ਜੀ ਨੇ ਬਹੁਤ ਸਾਰੇ ਅਮੀਰ ਤੋਹਫ਼ੇ ਇੱਕ ਗਊ ਉੱਤੇ ਲੱਦ ਦਿੱਤੇ ਅਤੇ ਬ੍ਰਾਹਮਣਾਂ ਨੂੰ ਉਨ੍ਹਾਂ ਨੂੰ ਲੈ ਜਾਣ ਲਈ ਕਿਹਾ। ਬ੍ਰਾਹਮਣ ਦਰਸ਼ਕਾਂ ਨੂੰ ਉਹ ਗਊ ਖੋਤੇ ਦੇ ਰੂਪ ਵਿੱਵ ਦਿਖੀ ਤੇ ਮਖੌਲਾਂ ਤੋਂ ਡਰਦੇ ਖੋਤੇ ਨੂੰ ਛੂਹਣ ਤੋਂ ਬਹੁਤ ਝਿਜਕਦੇ ਸਨ। ਪਰ ਇੱਕ ਨੌਜਵਾਨ ਬ੍ਰਾਹਮਣ ਮਨੀ ਰਾਮ ਅਪਣੀ ਦਾਦੀ ਕੋਲ ਗਿਆ ਤੇ ਗਊ ਤੇ ਗੱਧੀ ਵਾਲੀ ਗਾਥਾ ਦਸੀ ਤਾਂ ਉਸ ਮਾਈ ਨੇ ਕਿਹਾ' ਬੱਚਾ ਜਾਹ ਲੈ ਆ। ਉਹ ਗਊ ਹੀ ਹੈ।" ਮਨੀ ਰਾਮ ਨੇ ਗਊ ਲੈ ਲਈ ਤਾਂ ਗੁਰੂ ਜੀ ਨੇ ਪੁਛਿਆ, ਕਿਸ ਨੇ ਤੈਨੂੰ ਇਹ ਭੇਦ ਦਿਤਾ" ਤਾਂ ਉਸ ਕਿਹਾ ਦਾਦੀ ਨੇ । ਗੁਰੂ ਜੀ ਉਸ ਮਾਈ ਦੇ ਘਰ ਗਏ ਜਿਸ ਥਾਂ ਇਹ ਗੁਰਦੁਆਰਾ ਬਣਾਇਆ ਗਿਆ ਹੈ।ਮਨੀ ਰਾਮ ਨੂੰ ਗੁਰੂ ਜੀ ਨੇ ਇੱਕ ਹੁਕਮਨਾਮਾ ਸਾਹਿਬ ਅਤੇ ਖੰਜਰ ਬਖਸ਼ਿਸ਼ ਕੀਤੇ। ਇਹ ਚੋਜ ਗੁਰੂ ਜੀ ਨੇ ਸੂਰਜ ਗ੍ਰਹਿਣ ਦੇ ਮੇਲੇ ਤੇ 1759 ਬਿਕ੍ਰਮੀ (1702 ਈ:) ਨੂੰ ਵਿਖਾਏ ਸਨ।

ਇਹ ਸੁੰਦਰ ਗੁਰਦੁਆਰਾ ਕੁਰੂਖੇਤਰ ਦੇ ਪ੍ਰਸਿੱਧ ਬ੍ਰਹਮਾ ਸਰੋਵਰ ਦੇ ਨੇੜੇ ਸਥਿਤ ਹੈ। ਇਹ ਗੁਰੂ ਗੋਬਿੰਦ ਜੀ ਨੂੰ ਸਮਰਪਿਤ ਹੈ। ਇਹ ਉਸ ਸਥਾਨ 'ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਸਾਹਿਬ 1702-03 ਵਿਚ ਸੂਰਜ ਗ੍ਰਹਿਣ ਵੇਲੇ ਆਪਣੀ ਯਾਤਰਾ ਦੌਰਾਨ ਠਹਿਰੇ ਸਨ। ਉਨ੍ਹਾਂ ਨੇ ਗ੍ਰਹਿਣ ਦੌਰਾਨ ਭੋਜਨ ਨਾ ਤਿਆਰ ਕਰਨ ਦੇ ਨਿਯਮਾਂ ਦੇ ਉਲਟ ਲੰਗਰ ਲਗਾਇਆ। ਇਸ ਲੰਗਰ ਵਿੱਚ ਅਧਿਆਤਮਿਕ ਸ਼ਕਤੀਆਂ ਰਾਹੀਂ ਭੁੱਖ ਵਧਾਉਂਦੇ ਹੋਏ ਆਏ ਇੱਕ ਬ੍ਰਾਹਮਣ ਦੀ ਭੁੱਖ ਮਿਟਾਉਣ ਲਈ ਸਤਨਾਮ ਲੈ ਕੇ ਭੋਜਨ ਵਰਤਾਇਆ ਗਿਆ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਕੁਰੂਖੇਤਰ ਵਿਖੇ ਆਪਣੀ ਰਿਹਾਇਸ਼ ਦੌਰਾਨ ਇੱਥੇ ਆਏ ਸਨ। ਗ੍ਰਹਿਣ ਦੌਰਾਨ ਭੋਜਨ ਨਾ ਤਿਆਰ ਕਰਨ ਦੇ ਸਥਾਨਕ ਨਿਯਮਾਂ ਨੂੰ ਤੋੜਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਲੰਗਰ ਤਿਆਰ ਕੀਤਾ ਸੀ। ਇੱਕ ਸਾਧੂ ਨੇ ਆਪਣੀ ਭੁੱਖ ਵਧਾ ਕੇ ਸਾਰਾ ਲੰਗਰ ਖੁਦ ਖਾ ਕੇ ਸਿੱਖਾਂ ਨੂੰ ਸ਼ਰਮਸਾਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਤਨਾਮ ਕਹਿ ਕੇ ਸਿੱਖ ਸੇਵਾਦਾਰਾਂ ਨੂੰ ਲੰਗਰ ਛਕਣ ਲਈ ਕਿਹਾ। ਜਦੋਂ ਸਾਧੂ ਨੇ ਲੰਗਰ ਛਕਣਾ ਸ਼ੁਰੂ ਕੀਤਾ ਤਾਂ ਉਹ ਆਪਣੇ ਪਹਿਲੀ ਬੁਰਕੀ ਮੂੰਹ ਵਿੱਚ ਪਾਉਂਦਿਆਂ ਹੀ ਬਹੁਤ ਜਲਦੀ ਰੱਜ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਡਿੱਗ ਪਿਆ।

1687093334468.png

ਕੁਰੂਕਸ਼ੇਤਰ ਵਿੱਚ ਗੁਰਦੁਆਰਾ ਰਾਜ ਘਾਟ ਪਾਤਸ਼ਾਹੀ ਦਸਵੀਂ ਸਾਹਿਬ

ਗੁਰਦੁਆਰਾ ਸ੍ਰੀ ਪਟਾ ਸਾਹਿਬ


ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ 1701-02 ਵਿਚ ਸੂਰਜ ਗ੍ਰਹਿਣ ਦੇ ਮੇਲੇ ਦੇ ਮੌਕੇ 'ਤੇ ਕੁਰੂਕਸ਼ੇਤਰ ਆਏ ਤਾਂ ਉਨ੍ਹਾਂ ਨੇ ਹੁਣ ਗੁਰਦੁਆਰਾ ਸ੍ਰੀ ਪਟਾ ਸਾਹਿਬ ਵਾਲੀ ਜਗ੍ਹਾ 'ਤੇ ਡੇਰਾ ਲਾਇਆ। ਸੂਰਜ ਗ੍ਰਹਿਣ ਦੇ ਮੌਕੇ ਬ੍ਰਾਹਮਣਾਂ ਨੂੰ ਦਾਨ ਵਜੋਂ ਦਾਨ ਦੇਣ ਦਾ ਰਿਵਾਜ ਅਜੇ ਵੀ ਸੀ ਅਤੇ ਇਸ ਵਿਸ਼ਵਾਸ ਨਾਲ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਸੀ ਕਿ ਇਸ ਨਾਲ ਸੂਰਜ ਦੇਵਤਾ ਨੂੰ ਉਸ ਨੂੰ ਖਾਣ ਵਾਲੇ ਦੈਂਤਾਂ ਦੇ ਪੰਜੇ ਤੋਂ ਛੁਟਕਾਰਾ ਮਿਲੇਗਾ ਤੇ ਇਸ ਨਾਲ ਦਾਨੀਆਂ ਨੂੰ ਪਰਲੋਕ ਵਿੱਚ ਧਨ ਮਿਲੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕੂੜ ਨੂੰ ਦੂਰ ਕਰਨ ਦਾ ਨਵਾਂ ਤਰੀਕਾ ਲੱਭਿਆ। ਉਨ੍ਹਾਂ ਨੇ ਇੱਕ ਖੋਤੇ ਨੂੰ ਮਹਿੰਗੇ ਤੋਹਫ਼ਿਆਂ ਨਾਲ ਲੱਦ ਦਿੱਤਾ ਅਤੇ ਬ੍ਰਾਹਮਣਾਂ ਨੂੰ ਇਸ ਨੂੰ ਦਾਨ ਵਜੋਂ ਲੈਣ ਲਈ ਕਿਹਾ। ਬ੍ਰਾਹਮਣਾਂ ਨੇ ਤੋਹਫ਼ਿਆਂ ਦੀ ਲਾਲਸਾ ਕੀਤੀ ਪਰ ਖੋਤੇ ਨੂੰ ਫੜਨ ਤੋਂ ਸੰਕੋਚ ਕੀਤਾ, ਕਿਤੇ ਉਹ ਨੀਚ ਅਤੇ ਅਪਵਿੱਤਰ ਜਾਨਵਰ ਨੂੰ ਛੂਹਣ ਨਾਲ ਪਲੀਤ ਨਾ ਹੋ ਜਾx। ਇਸ ਦ੍ਰਿਸ਼ ਨੇ ਗੁਰੂ ਜੀ ਦੇ ਆਲੇ-ਦੁਆਲੇ ਇਕੱਠੇ ਹੋਏ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਗੁਰੂ ਜੀ ਦੀ ਇਹੀ ਇੱਛਾ ਸੀ। ਉਸਨੇ ਲੋਕਾਂ ਨੂੰ ਗ੍ਰਹਿਣ ਨੂੰ ਮਿਥਿਹਾਸਕ ਦੇਵਤਿਆਂ ਅਤੇ ਦੈਂਤਾਂ ਨਾਲ ਜੋੜਨ ਦੇ ਬੇਤੁਕੇ ਭਰਮ ਅਤੇ ਲਾਲਚੀ ਪੁਜਾਰੀਆਂ ਨੂੰ ਦਾਨ ਦੇਣ ਦੀ ਵਿਅਰਥਤਾ ਬਾਰੇ ਦੱਸਿਆ। ਗੁਰੂ ਜੀ ਬ੍ਰਾਹਮਣਾਂ ਵਿੱਚੋਂ ਇੱਕ ਮਨੀ ਰਾਮ ਤੋਂ ਪ੍ਰਸੰਨ ਹੋਏ, ਜਿਸ ਨੇ ਦੂਜੇ ਪੁਜਾਰੀ ਦੀਆਂ ਧਮਕੀਆਂ ਤੋਂ ਬੇਪਰਵਾਹ ਹੋ ਕੇ, ਗਧੇ ਨੂੰ ਗੁਰੂ ਦੀ ਕਿਰਪਾ ਸਮਝ ਕੇ ਫੜ ਲਿਆ ਅਤੇ ਉਸ ਦਾ ਆਸ਼ੀਰਵਾਦ ਮੰਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਇੱਕ ਘੋੜਾ, ਹੁਕਮਨਾਮਾ ਅਤੇ ਇੱਕ ਕਟਾਰ ਤੋਹਫ਼ੇ ਵਜੋਂ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦਾ ਪਰਿਵਾਰ ਮਨੀ ਰਾਮ ਦੇ ਨਾਲ ਰਿਹਾ ਜਿਸ ਦੀ ਭੈਣ ਨੇ ਮਾਤਾ ਗੁਜਰੀ ਦੀ ਬਹੁਤ ਸਤਿਕਾਰ ਨਾਲ ਸੇਵਾ ਕੀਤੀ। ਨਤੀਜੇ ਵਜੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਨੂੰ ਪੰਜ ਗ੍ਰੰਥੀ ਪੋਥੀ ਦਿੱਤੀ। ਹੁਕਮਨਾਮਾ ਅੱਜ ਵੀ ਗੁਰਦੁਆਰੇ ਵਿਚ ਸੁਰੱਖਿਅਤ ਹੈ।

(ਅ) ਗੁਰਦੁਆਰਾ ਦਸਵੀਂ ਪਾਤਸ਼ਾਹੀ, ਮਹਲਾ ਸੁਦਾਗਰਾਂ ਵਿੱਚ ਬ੍ਰਾਹਮਣਾਂ ਦੇ ਘਰ ਛੋਟਾ ਜਿਹਾ ਗੁਰਦੁਆਰਾ ਹੈ ਜਿਸ ਵਿੱਚ ਮੰਜੀ ਸਾਹਿਬ ਤੇ ਬਾਹਰ ਨਿਸ਼ਾਨ ਸਾਹਿਬ ਝੂਲਦਾ ਹੈ। ਇਹ ਲੋਕਲ ਕਮੇਟੀ ਦੇ ਕਬਜ਼ੇ ਵਿੱਚ ਹੈ।ਇਸ ਗੁਰਦੁਆਰੇ ਨੂੰ ਪੂਰੇ ਪਿੰਡ ਖਾਨਪੁਰ ਦੀ ਜਗੀਰ ਹੈ ਜੋ ਚਮਕੌਰ ਦੇ ਨੇੜੇ ਹੈ। ਮਨੀ ਰਾਮ ਦੇ ਘਰ ਹੁਕਮਨਾਮਾ ਹੈ। (ਧੰਨਾ ਸਿੰਘ, ਸਾਈਕਲ ਯਾਤਰਾ, ਪੰਨਾ 181)

1687093447506.png

ਗੁਰਦੁਆਰਾ ਸ੍ਰੀ ਰਾਜ ਘਾਟ ਗੁਰੂ ਗੋਬਿੰਦ ਸਿੰਘ ਸਾਹਿਬ


ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਕੁਰੂਖੇਤਰ ਵਿਖੇ ਆਪਣੀ ਰਿਹਾਇਸ਼ ਦੌਰਾਨ ਇੱਥੇ ਆਏ ਸਨ। ਗ੍ਰਹਿਣ ਦੌਰਾਨ ਭੋਜਨ ਨਾ ਤਿਆਰ ਕਰਨ ਦੇ ਸਥਾਨਕ ਨਿਯਮਾਂ ਨੂੰ ਤੋੜਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਲੰਗਰ ਤਿਆਰ ਕੀਤਾ ਸੀ। ਇੱਕ ਸਾਧੂ ਨੇ ਆਪਣੀ ਭੁੱਖ ਵਧਾ ਕੇ ਸਾਰਾ ਲੰਗਰ ਖੁਦ ਖਾ ਕੇ ਸਿੱਖਾਂ ਨੂੰ ਸ਼ਰਮਸਾਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਤਨਾਮ ਕਹਿ ਕੇ ਸਿੱਖ ਸੇਵਾਦਾਰਾਂ ਨੂੰ ਲੰਗਰ ਛਕਣ ਲਈ ਕਿਹਾ। ਜਦੋਂ ਸਾਧੂ ਨੇ ਲੰਗਰ ਛਕਣਾ ਸ਼ੁਰੂ ਕੀਤਾ ਤਾਂ ਉਹ ਆਪਣੇ ਪਹਿਲੀ ਬੁਰਕੀ ਮੂੰਹ ਵਿੱਚ ਪਾਉਂਦਿਆਂ ਹੀ ਬਹੁਤ ਜਲਦੀ ਰੱਜ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਡਿੱਗ ਪਿਆ।

ਇਨ੍ਹਾਂ ਗੁਰਅਸਥਾਨਾਂ ਵਿੱਚੋਂ ਸਿਰਫ 6-7 ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਠੀਕ ਤਰ੍ਹਾਂ ਹੋ ਰਹੀ ਹੈ ਅਤੇ ਬਾਕੀ ਛੇ ਜਾਂ ਤਾਂ ਕੁਝ ਲੋਕਾਂ ਨੇ ਢਾਅ ਕੇ ਅਪਣੇ ਕਬਜ਼ੇ ਵਿੱਚ ਲੈ ਲਏ ਹਨ ਜਾਂ ਉਸ ਤਰ੍ਹਾਂ ਅਲੋਪ ਕਰ ਦਿਤੇ ਗਏ ਹਨ। ਸਖਤ ਜ਼ਰੂਰਤ ਹੈ ਕਿ ਇਨਾਂ ਸਾਰੇ ਗੁਰਦੁਆਰੇ ਸਾਹਿਬਾਨਾਂ ਦੀ ਪੂਰੀ ਖੋਜ ਕਰਕੇ ਸਥਾਪਤੀ ਕੀਤੀ ਜਾਵੇ ਤੇ ਯੋਗ ਯਾਦਗਾਰਾਂ ਬਣਨ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ ਨਵੀਂ ਬਣੀ ਹੈ ਤੇ ਇਸ ਲਈ ਇਹ ਇਕ ਚੈਲੇਂਜ ਦੇ ਹੈ ਕਿ ਕੁਰੂਖੇਤਰ ਜ਼ਿਲੇ ਦੇ ਸਾਰੇ ਗੁਰਦੁਆਰੇ ਸਾਹਿਬ ਜੋ ਢਹਿ ਚੁਕੇ ਹਨ, ਢਾਹੇ ਗਏ ਹਨ ਜਾਂ ਲੁਪਤ ਕੀਤੇ ਗਏ ਹਨ ਉਨ੍ਹਾਂ ਦੀ ਪਛਾਣ ਕਰਕੇ ਦੁਬਾਰਾ ਉਸਾਰੇ ਜਾਣ।
 

❤️ CLICK HERE TO JOIN SPN MOBILE PLATFORM

Top