• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabiਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਦਾਰਸ਼ਨਿਕ, ਸਮਾਜਿਕ ਤੇ ਕਲਾਤਮਿਕ ਸਰੋਕਾਰ

Dalvinder Singh Grewal

Writer
Historian
SPNer
Jan 3, 2010
1,245
421
79
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ

ਦਾਰਸ਼ਨਿਕ, ਸਮਾਜਿਕ ਤੇ ਕਲਾਤਮਿਕ ਸਰੋਕਾਰ



ਡਾ
: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ

ਦੇਸ਼ ਭਗਤ ਯੂਨੀਵਰਸਿਟੀ



ਗੁਰੂ ਤੇਗ ਬਹਾਦਰ ਜੀ ਬਹੁਪੱਖੀ ਪ੍ਰਤਿਭਾਸ਼ਾਲੀ, ਸਿਧਾਂਤ ਉਤੇ ਸ਼ਹੀਦ ਹੋਣ ਵਾਲੇ ਤੇ ਨਾਲੋ-ਨਾਲ ਮਹਾਨ ਕਵੀ ਵੀ ਸਨ। ਉਨ੍ਹਾਂ ਨੇ 57 ਸ਼ਲੋਕਾਂ ਅਤੇ 59 ਹੋਰ ਸ਼ਬਦਾਂ ਦੀ ਰਚਨਾ ਕੀਤੀ। ਇਹ ਬਾਣੀ 15 ਰਾਗਾਂ ਵਿੱਚ ਲਿਖੀ ਗਈ ਹੈ, ਜੋ ਸਿੱਖਾਂ ਦੇ ਗੁਰੂ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ (2-4) ਵਿੱਚ ਦਰਜ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਆਦਿ ਗ੍ਰੰਥ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾਦੇੜ ਵਿਖੇ ਜੁਗੋ ਜੁਗ ਅਟੱਲ ਗੁਰੂ ਦਾ ਦਰਜਾ ਦੇ ਕੇ ਨਿਵਾਜਿਆ ਜੋ ਸਿੱਖ ਧਰਮ ਦੀ ਹਮੇਸ਼ਾ ਲਈ ਰਾਹਨੁਮਾ ਬਣ ਗਏ ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਦੀ ਬਾਣੀ ਦਾ ਰਾਗਾਂ ਅਨੁਸਾਰ ਵੇਰਵਾ ਇਸ ਪ੍ਰਕਾਰ ਹੈ:

ਨੰ ਰਾਗ ਸ਼ਬਦ ਪਦ

1 ਰਾਗ ਗਉੜੀ 9 20

2 ਰਾਗ ਆਸਾ 1 2

3 ਰਾਗ ਦੇਵਗੰਧਾਰੀ 3 6

4 ਰਾਗ ਬਿਹਾਗੜਾ 1 3

5 ਰਾਗ ਸੋਰਠਿ 12 32

6 ਰਾਗ ਧਨਾਸਰੀ 4 8

7 ਰਾਗ ਜੇਤਸਰੀ 3 7

8 ਰਾਗ ਟੋਡੀ 1 2

9 ਰਾਗ ਤਿਲੰਗ 3 7

10 ਰਾਗ ਬਿਲਾਵਲ 3 7

11 ਰਾਗ ਰਾਮਕਲੀ 3 9

12 ਰਾਗ ਮਾਰੂ 3 6

13 ਰਾਗ ਬਸੰਤ 5 14

14 ਰਾਗ ਸਾਰੰਗ 4 8

15 ਰਾਗ ਜੈਜਾਵੰਤੀ 4 8

15 15 59 139



ਉਪਰੋਕਤ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਤਵੰਜਾ (57) ਸਲੋਕ ਰਚੇ ਹਨ। ਜੈਜਾਵੰਤੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 31 ਵਾਂ ਰਾਗ ਹੈ ਜਿਸ ਵਿੱਚ ਸਿਰਫ ਗੁਰੂ ਤੇਗ ਬਹਾਦੁਰ ਜੀ ਨੇ ਹੀ ਬਾਣੀ ਰਚੀ ਹੈ।

ਆਪ ਦੇ ਗਉੜੀ ਰਾਗ ਵਿਚ ਰਚੇ ਨੌਂ ਚਉਪਦਿਆਂ ਵਿਚੋਂ ਸੱਤ ਦੁਪਦੇ ਅਤੇ ਦੋ ਤ੍ਰਿਪਦੇ ਹਨ । ਇਨ੍ਹਾਂ ਦਾ ਮੁੱਖ ivSw ਵਾਸਨਾਵਾਂ ਦਾ ਤਿਆਗ ਅਤੇ ਸੰਸਾਰਿਕ ਪ੍ਰਪੰਚ ਪ੍ਰਤਿ ਵੈਰਾਗ ਦੀ ਭਾਵਨਾ ਵਾਲਾ ਹੈ । ਆਸਾ ਰਾਗ ਵਿਚਲੇ ਇਕ ਚਉਪਦੇ ਵਿਚ ਗੁਰੂ ਜੀ ਨੇ ਦਰ ਦਰ ਭਟਕਣ ਵਾਲੇ ਵਿਅਕਤੀ ਨੂੰ ਸੰਬੋਧਨ ਕਰਦੇ ਹੋਇਆਂ ਮਾਨਸ-ਜਨਮ ਨੂੰ ਵਿਅਰਥ ਵਿਚ ਨਸ਼ਟ ਕਰਨੋਂ ਵਰਜਿਆ ਹੈ । ਦੇਵਗੰਧਾਰੀ ਰਾਗ ਵਿਚਲੇ ਆਪ ਦੇ ਤਿੰਨੋ ਸ਼ਬਦ ਦੁਪਦੇ ਹਨ । ਇਨ੍ਹਾਂ ਵਿਚ ਆਪ ਨੇ ਉਪਦੇਸ਼ ਦਿੱਤਾ ਹੈ ਕਿ ਹਰਿ-ਨਾਮ ਦੇ ਸਿਮਰਨ ਨਾਲ ਮਨੁੱਖ ਦਾ ਅਧਿਆਤਮਿਕ ਭਵਿਖ ਸੁਧਰਦਾ ਹੈ । ਬਿਹਾਗੜਾ ਰਾਗ ਵਿਚ ਲਿਖੇ ਇਕ ਤ੍ਰਿਪਦੇ ਵਿਚ ਆਪ ਨੇ ਅਨੇਕ ਪ੍ਰਕਾਰ ਦੇ ਪਸਾਰਾਂ ਵਾਲੇ ਸੰਸਾਰ ਦੀ ਅਨੇਕਤਾ ਪਿਛੇ ਇਕੋ ਪਰਮਾਤਮਾ ਸ਼ਕਤੀ ਦੀ ਸੰਚਾਰ ਦਸਿਆ ਹੈ । ਸੋਰਠ ਰਾਗ ਵਿਚ ਆਪ ਨੇ 12 ਸ਼ਬਦਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿਚੋਂ ਚਾਰ ਦੁਪਦੇ ਹਨ ਅਤੇ ਅੱਠ ਤ੍ਰਿਪਦੇ । ਇਨ੍ਹਾਂ ਵਿਚ ਗੁਰੂ ਜੀ ਨੇ ਮ੍ਰਿਤੂ ਦੇ ਭੈ ਅਤੇ ਮਾਇਆ ਦੀ ਤੁਛਤਾ ਨੂੰ ਸਪੱਸ਼ਟ ਕੀਤਾ ਹੈ । ਧਨਾਸਰੀ ਰਾਗ ਵਿਚ ਦਰਜ ਆਪ ਦੇ ਚਾਰੇ ਸ਼ਬਦ ਦੁਪਦੇ ਹਨ । ਉਨ੍ਹਾਂ ਵਿਚ ਆਪ ਨੇ ਬਨ ਵਿਚ ਖੋਜਣ ਦੀ ਥਾਂ'ਤੇ ਹਰਿ ਨੂੰ ਅੰਦਰ ਲਭਣ ਦੀ ਤਾਕੀਦ ਕੀਤੀ ਹੈ । ਜੈਤਸਰੀ ਰਾਗ ਵਿਚਲੇ ਆਪ ਦੇ ਤਿੰਨ ਸ਼ਬਦਾਂ ਵਿਚੋਂ ਇਕ ਤ੍ਰਿਪਦਾ ਹੈ ਅਤੇ ਦੋ ਦੁਪਦੇ । ਇਨ੍ਹਾਂ ਵਿਚ ਗੁਰੂ ਜੀ ਨੇ ਪਰਮਾਤਮਾ ਦੀ ਸ਼ਰਣ ਵਿਚ ਜਾਣ ਦੀ ਗੱਲ ਉਤੇ ਬਹੁਤ ਬਲ ਦਿੱਤਾ ਹੈ । ਟੋਡੀ ਰਾਗ ਵਿਚਲੇ ਇਕ ਦੁਪਦੇ ਵਿਚ ਗੁਰੂ ਜੀ ਨੇ ਪਰਮਾਤਮਾ ਤੋਂ ਵਿਛੁੰਨੇ ਮਨੁੱਖ ਦੀ ਅਧਮ ਅਵਸਥਾ ਦਾ ਸੁੰਦਰ ਚਿੱਤਰ ਖਿਚਿਆ ਹੈ ।

ਤਿਲMਗ ਰਾਗ ਦIW 'ਅਸ਼ਟਪਦੀAW ਵਿਚ ਦੁਪਦੇ-ਤ੍ਰਿਪਦੇ ਦੇ ਰੂਪਾਕਾਰ ਵਰਗੇ ਆਪ ਦੇ ਤਿੰਨ ਸ਼ਬਦ ਦਰਜ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਮਨੁੱਖ ਨੂੰ ਸਚੇਤ ਕੀਤਾ ਹੈ ਕਿ ਉਹ ਲਾਪਰਵਾਹੀ ਦੀ ਜ਼ਿੰਦਗੀ ਨw ਜੀਵੇ ਅਤੇ ਪਰਮਾਤਮਾ ਦੇ ਨਾਮ-ਸਿਮਰਨ ਵਿਚ ਤਤਪਰ ਰਹੇ । ਬਿਲਾਵਲ ਰਾਗ ਵਿਚ ਪੌਰਾਣਿਕ ਹਵਾਲਿਆਂ ਵਾਲੇ ਆਪ ਨੇ ਦੋ ਦੁਪਦੇ ਅਤੇ ਇਕ ਤ੍ਰਿਪਦਾ ਲਿਖ ਕੇ ਪਰਮਾਤਮਾ ਦੇ ਰਖਿਅਕ ਰੂਪ ਉਤੇ ਪ੍ਰਕਾਸ਼ ਪਾਇਆ ਹੈ । ਗੁਰੂ ਜੀ ਨੇ ਰਾਮਕਲੀ ਰਾਗ ਦੇ ਤਿੰਨ ਤ੍ਰਿਪਦਿਆਂ ਵਿਚ ਉਸ ਜੁਗਤ ਨੂੰ ਪ੍ਰਾਪਤ ਕਰਨ ਦੀ ਇੱਛਾ ਪ੍ਰਗਟਾਈ ਹੈ ਜਿਸ ਨਾਲ ਪਰਮਾਤਮਾ ਦੀ ਸ਼ਰਣ ਵਿਚ ਪਹੁੰਚਿਆ ਜਾ ਸਕਦਾ ਹੈ । ਮਾਰੂ ਰਾਗ ਦੇ ਤਿੰਨ ਦੁਪਦਿਆਂ ਵਿਚ ਆਪ ਨੇ ਸਪੱਸ਼ਟ ਕੀਤਾ ਹੈ ਕਿ ਮਨ ਅਨੁਸਾਰ ਚਲਣ ਨਾਲ ਮਨੁੱਖ ਦਾ ਜਨਮ ਵਿਅਰਥ ਜਾਂਦਾ ਹੈ । ਬਸੰਤ ਰਾਗ ਵਿਚ ਆਪ ਨੇ ਪੰਜ ਸ਼ਬਦ ਰਚੇ ਹਨ ਜਿਨ੍ਹਾਂ ਵਿਚੋਂ ਇਕ ਦੁਪਦਾ ਅਤੇ ਚਾਰ ਤ੍ਰਿਪਦੇ ਹਨ । ਇਨ੍ਹਾਂ ਵਿਚ ਸੰਸਾਰਿਕ ਪਦਾਰਥਾਂ ਅਤੇ ਰਿਸ਼ਤਿਆਂ ਨੂੰ ਨਿਰਾਧਾਰ ਦਸ ਕੇ ਹਰਿ-ਨਾਮ ਵਿਚ ਲੀਨ ਹੋਣ ਲਈ ਜਿਗਿਆਸੂ ਨੂੰ ਪ੍ਰੇਰਣਾ ਦਿੱਤੀ ਹੈ । ਸਾਰੰਗ ਰਾਗ ਵਿਚ ਚਾਰ ਦੁਪਦਿਆਂ ਵਿਚ ਗੁਰੂ ਜੀ ਨੇ ਦਸਿਆ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਚਾ ਸਹਾਇਕ ਜਾਂ ਸੰਬੰਧੀ ਨਹੀਂ ਹੈ । ਜੈਜਾਵੰਤੀ ਰਾਗ ਵਿਚ ਕੇਵਲ ਆਪ ਦੇ ਹੀ ਚਾਰ ਸ਼ਬਦ ਹਨ ਜਿਨ੍ਹਾਂ ਦਾ ਰੂਪਾਕਾਰ ਦੁਪਦਿਆਂ ਵਾਲਾ ਹੈ । ਇਨ੍ਹਾਂ ਵਿਚ ਆਪ ਨੇ ਮਾਇਆਵੀ ਰਸ-ਭੋਗਾਂ ਨੂੰ ਛਡ ਕੇ ਹਰਿ-ਨਾਮ ਵਿਚ ਲੀਨ ਹੋਣ ਲਈ ਜਿਗਿਆਸੂ ਨੂੰ ਪ੍ਰੇਰਣਾ ਦਿੱਤੀ ਹੈ ।

ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਪਹੁੰਚ ਅਤੇ ਵਿਆਖਿਆ ਸਮਝਣ leI ਬਾਣੀ dy ਤਿੰਨ ਪਹਿਲੂ hn: ਸਭ ਤੋਂ ਪਹਿਲਾਂ ਗੁਰੂ ਜੀ ਦੀ ਬਾਣੀ ਦਾ ਸ੍ਰੀ ਗੁਰੂ ਗ੍ਰੰਥ ਦੇ ਸੰਦਰਭ ਵਿੱਚ ਅਧਿਐਨ ਕਰਨਾdUjy ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਪ੍ਰਗਤੀਸ਼ੀਲ ਨਿਰੰਤਰਤਾ ਨੂੰ ਦਰਸਾਉਣ ਲਈ ਅਤੇ ਦਸ ਗੁਰੂ-ਵਿਅਕਤੀਆਂ ਦੁਆਰਾ ਮਿਸ਼ਨ nUM ivcwrnw।

SikhReligionAnd Islam.pdf (sikhmissionarysociety.org)

ਜੀਵਨ ਨੂੰ ਨੇੜਿਓਂ ਅਨੁਭਵ ਕਰਦੇ ਹੋਏ, ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਰਵ ਸ਼ਕਤੀਮਾਨ ਦੇ ਪ੍ਰਗਟ ਸ਼ਬਦ ਵਿੱਚ ਜੀਵਨ ਦੀ ਅਗਵਾਈ ਕਰਨ ਦੇ ਕਈ ਪਹਿਲੂਆਂ 'ਤੇ vrnx ਕੀਤਾ ਹੈ।

ਗੁਰੂ ਕਾਲ ਵਿਚ ਮੁਗਲਾਂ ਦਾ ਰਾਜ ਸੀ ਜੋ ਤਸ਼ਦਦ ਅਤੇ ਜ਼ੁਲਮਾਂ ਦੀ ਇੰਤਹਾ ਸਦਕਾ ਲੋਕਾਂ ਦੇ ਮਨਾਂ ਵਿਚ ਡਰ ਭਰਦੇ ਸਨ ਅਤੇ ਅਪਣੇ ਵਲੋਂ ਅਤੇ ਕਾਜ਼ੀਆਂ ਵਲੋਂ ਦਿਤੀਆਂ ਸਜ਼ਾਵਾਂ ਨੂੰ ਹੀ ਰੱਬ ਦਾ ਹੁਕਮ ਕਰਾਰ ਦਿੰਦੇ ਸਨ ਜਿਸ ਦੀ ਕਿਸੇ ਵੀ ਤਰ੍ਹਾਂ ਦੀ ਹੁਕਮ ਅਦੂਲੀ ਨਾ ਕਾਬਿਲੇ ਬਰਦਾਸ਼ਤ ਹੁੰਦੀ ਸੀ।

ਭਾਰਤੀ ਉਪ ਮਹਾਂਦੀਪ ਦੇ ਲੋਕ ਆਪਣੀ ਦਿਸ਼ਾ ਅਤੇ ਇੱਛਾ ਸ਼ਕਤੀ ਗੁਆ ਚੁੱਕੇ ਸਨ (ਅੰਦਰੂਨੀ ਤਾਕਤ) ਜ਼ੁਲਮ ਦਾ ਵਿਰੋਧ ਕਰਨ ਲਈ ਕਿਉਂਕਿ, ਉਹਨਾਂ ਤੋਂ ਦੂਰ ਗੁੰਮਰਾਹ ਕੀਤਾ ਗਿਆ ਹੈ ਬ੍ਰਾਹਮਣ ਅਤੇ ਮੁਸਲਮਾਨ ਪujwਰੀਆਂ ਦੁਆਰਾ ਸੱਚੇ ਧਾਰਮਿਕ ਮਾਰਗ, ਉਹ ਸਨ ਝੂਠੇ ਤਰੀਕਿਆਂ ਦੀ ਪਾਲਣਾ ਕਰਦੇ ਹੋਏ. ਲਾਲਚੀ ਦੇ ਸ਼ੋਸ਼ਣ ਦੇ ਤਰੀਕਿਆਂ ਵਿਚਕਾਰ ਕੁਚਲਿਆ ਪੁਜਾਰੀਵਾਦ - ਹਿੰਦੂ ਅਤੇ ਮੁਸਲਿਮ - ਜਿਸ ਨੇ ਦੇ ਜ਼ਾਲਮ ਸ਼ਾਸਕਾਂ ਨਾਲ ਮਿਲੀਭੁਗਤ ਕੀਤੀ ਜਿਸ ਦਿਨ, ਲੋਕਾਂ ਦੀ ਉਮੀਦ ਖਤਮ ਹੋ ਗਈ ਸੀ।

ਗੁਰੂ ਨੇ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਦੁਆਰਾ ਆਪਣੇ ਆਪ ਨੂੰ ਮੁਕਤ ਕਰਨ ਦਾ ਰਸਤਾ ਦਿਖਾਇਆ ਸਿਰਜਣਹਾਰ ਵਿੱਚ: ਕਿਸੇ ਤੋਂ ਡਰਨਾ ਅਤੇ ਕਿਸੇ ਤੋਂ ਡਰਨਾ ਨਹੀਂ: ਜੋ ਕਿਸੇ ਤੋਂ ਡਰਦਾ ਨਹੀਂ ਅਤੇ ਜੋ ਕਿਸੇ ਤੋਂ ਨਹੀਂ ਡਰਦਾ ਹੋਰ ਨਾਨਕ ਆਖਦਾ ਹੈ, ਸੁਣ, ਹੇ ਮੇਰੇ ਮਨ: ਉਸ ਨੂੰ ਆਤਮਕ ਤੌਰ ਤੇ ਸਿਆਣਾ ਆਖ। (ਗੁਰੂ ਤੇਗ ਬਹਾਦੁਰ, SGGS 1427)

ਸੰਜੋਗ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਜ਼ਾਦੀ ਦਾ ਪ੍ਰਚਾਰ ਕੀਤਾ ਸੀ ਪੁਜਾਰੀ ਦੇ ਤਰੀਕੇ - ਦੋਵੇਂ, ਉਸ ਸਮੇਂ ਹਿੰਦੂ ਅਤੇ ਇਸਲਾਮੀ - ਪਹਿਲਾਂ ਦਮਨਕਾਰੀ ਸ਼ਾਸਕਾਂ ਤੋਂ ਆਜ਼ਾਦੀ ਲਈ ਅੱਗੇ ਵਧਣਾ। ਲਈ, ਸਿਰਫ਼ ਅਧਿਆਤਮਿਕ ਆਜ਼ਾਦੀ (ਵਿਚਾਰ ਦੀ) ਵਿਰੁੱਧ ਨਿਡਰ ਕਾਰਵਾਈ ਕੀਤੀ ਜਾ ਸਕਦੀ ਹੈ

ਦਮਨਕਾਰੀ ਸ਼ਾਸਨ. ਦੋਨੋ, ਪੁਜਾਰੀ ਅਤੇ ਦਿਨ ਦੇ ਸ਼ਾਸਕ ਸਨ ਸਮਾਨਤਾਵਾਦੀ ਸਿੱਖੀ ਤੋਂ ਉਨ੍ਹਾਂ ਦੇ ਭ੍ਰਿਸ਼ਟ ਜੀਵਨ-ਸ਼ੈਲੀ ਨੂੰ ਇਸ ਖਤਰੇ ਪ੍ਰਤੀ ਸੁਚੇਤ ਕਰਨਾ ਅੰਦੋਲਨ ਇਸ ਲਈ ਪੰਜਵੇਂ ਨਾਨਕ, ਗੁਰੂ ਅਰਜਨ ਦੇਵ ਅਤੇ ਨੌਵੇਂ ਨਾਨਕ ਦੀਆਂ ਸ਼ਹਾਦਤਾਂ।

ਗੁਰੂ ਤੇਗ ਬਹਾਦਰ ਜੀ ਨੇ ਅਚਨਚੇਤ ਨਹੀਂ, ਸਿੱਖੀ ਨੂੰ ਸ਼ਕਤੀ ਪ੍ਰਦਾਨ ਕੀਤੀ ਪ੍ਰਸਿੱਧ ਆਜ਼ਾਦੀ ਸੰਘਰਸ਼ ਦੀ ਅਗਵਾਈ ਕਰਨ ਲਈ ਅੰਦੋਲਨ. ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਉਪਦੇਸ਼ ਨਿਰਲੇਪ ਹੋਣਾ ਹੈ ਦੇ ਯੋਗ ਹੋਣ ਲਈ ਇੱਕ ਨਿਡਰ ਸੁਭਾਅ ਦੀ ਪੂਰਵ ਸ਼ਰਤ ਵਜੋਂ ਸਮਝਿਆ ਜਾਂਦਾ ਹੈ ਜੀਵਨ ਵਿੱਚ ਆਪਣਾ ਫਰਜ਼ ਨਿਭਾਓ। ਇਹ ਕੋਈ ਸੰਦੇਸ਼ ਨਹੀਂ ਹੈ ਜੋ ਬਾਹਰ ਨਿਕਲਣ ਦਾ ਪ੍ਰਚਾਰ ਕਰਦਾ ਹੈ ਪੁਰਾਣੇ ਭਾਰਤੀ ਵਿਸ਼ਵਾਸ ਪ੍ਰਣਾਲੀਆਂ ਵਾਂਗ ਸਮਾਜ। ਵਾਸਤਵ ਵਿੱਚ, ਗੁਰੂ ਦਰਸਾਉਂਦਾ ਹੈ ਜਿਹੀਆਂ ਜੀਵਨ-ਨਕਾਰ ਵਾਲੀਆਂ ਵਿਚਾਰਧਾਰਾਵਾਂ ਦਾ ਝੂਠ।

ਗੁਰੂ ਜੀ ਦੇ ਜੀਵਨ ਦਾ ਅਧਿਐਨ ਦਰਸਾਉਂਦਾ ਹੈ ਕਿ ਉਹ ਰਾਜ-ਯੋਗੀ ਸਨ । ਅੰਦਰੂਨੀ ਨਿਰਲੇਪਤਾ ਦਾ ਅਭਿਆਸ ਕਰਦੇ ਹੋਏ ਸੰਸਾਰਿਕ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਰੁੱਝy ਹੋਏ ਸਨ । jo iqAwg m~l qoN qyg bhwdr bxy qy iPr ਉਹ ਅਜਿੱਤ ਯੋਧy ਸ਼ਹੀਦW dy isrqwj bx gey jdoN Drm nUM bcwax Kwqr auh Awpw vwr idMdy hn ਪਰ ਆਪਣਾ ਬਚਨ pugwauNdy hn [aunHW ਦੇ ਨਕਸ਼ੇ-ਕਦਮਾਂ 'ਤੇ ਚੱਲਣ ਵਾਲੇ ਖਾਲਸਾ ਯੋਧਿਆਂ ਲਈ ieh ਇਕ ਮਿਸਾਲ ਕਾਇਮ ਕੀਤੀ geI ik auh ਧਰਮ (ਧਰਮ) ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਕਰn। ਭਾਈ ਗੁਰਦਾਸ ਦੂਜੇ ਦੇ ਸ਼ਬਦਾਂ ਵਿੱਚ, ਗੁਰੂ ਨੇ "ਸੰਸਾਰ ਨੂੰ sMBwl ilAw"। (ਵਾਰ 41, ਪਉੜੀ ੨੩)

ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਦਾ ਕਈ ਵਾਰ ਪੱਖਪਾਤ ਕਰਕੇ ਕਿ ieh ikhw jWdw hY ik ਗੁਰੂ ਜੀ ਦੀ ਬਾਣੀ ਬੈਰਾਗਮਈ ਹੈ Aqy qp Aqy iqAwg qy inrDwirq hY। ਅਧਿਐਨ ਦਰਸਾਉਂਦਾ ਹੈ ਕਿ ਗੁਰੂ ਜੀ ਦੀ ਬਾਣੀ Aqy jIvn ਸੰਦੇਸ਼ mUl mMqr dy inrBau,inrvYru vwlw sI Aqy gupRswid rwhIN iek auAMkwr ivc smwaux dw sI jo is~K AwSy dy iblkul AnukUl sI[ (ਗੁਰੂ ਤੇਗ ਬਹਾਦਰ, SGGS 684)

ਉੱਪਰ, ਗੁਰੂ ਜੀ ਨੇ ਪ੍ਰਸਿੱਧ ਭਾਰਤੀ ਲੋਕ-ਕਥਾਵਾਂ ਤੋਂ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਹਨ ਜਿਵੇਂ ਗੁਰਬਾਣੀ ਹਵਾਲੇ ਵਿੱਚ ਹਾਥੀ (ਗਜ) ਦੀ ਉਦਾਹਰਣ ਦਿੱਤੀ ਗਈ ਹੈ ਜਿਸ ਨਾਲ ਲੋਕ dy mnw qk phuMcxw sI । ਉਨ੍ਹਾਂ ny ਦ੍ਰਿਸ਼ਟਾਂਤW rwhIN ਨਿਰਾਸ਼ਾਜਨਕ ਸਥਿਤੀਆਂ ਵਿੱਚ ਉਹਨਾਂ ਨੂੰ ਉਮੀਦ ਦਿੱਤੀ [ ਮੀਰੀ-ਪੀਰੀ dy ਦੋਹਰੇ ਜੀਵਨ ਢੰਗ ਦਾ ਇੱਕ ਹੋਰ ਪ੍ਰਗਟਾਵਾ kIqw vI kIqw।

ਸਮਾਜ ਹਾਥੀ ਵਾਂਗ ਬੇਵੱਸ ਮਹਿਸੂਸ ਕਰ ਰਿਹਾ ਸੀ jo mgrm~C dy jkV iv~c sI ਪ੍ਰਭੂ ਦੇ ਨਾਮ ਦੇ ਸਿਮਰਨ ਦੁਆਰਾ ਮੁਕਤ ਹੋ ਜਾਂਦਾ ਹੈ। ਅਜਿਹੀਆਂ ਹੋਰ ਉਦਾਹਰਣਾਂ ਉਹ ਹਨ ਪੰcwਲੀ (ਪੰਜਾਬ ਦੀ ਰਾਜਕੁਮਾਰੀ, ਦ੍ਰੋਪਦੀ), ਅਜਾਮਲ, ਗਣਿਕਾ ਅਤੇ ਹੋਰ. ਇਹ ਸਾਰੇ ਇੱਕ ਭੈਭੀਤ ਅਤੇ ਲਾਚਾਰ ਭਾਰਤੀ ਸਮਾਜ ਦਾ ਪ੍ਰਤੀਕ ਹਨ। ਗੁਰੂ ਜੀ ਰਸਤਾ ਦਿਖਾਉਂਦੇ ਹਨ ਕਿ ਕਿਸ ਤਰ੍ਹਾਂ mn dI ਸਹੀ ਖੋਜ ਦੁਆਰਾ ਅਕਾਲ ਸਿਰਜਣਹਾਰ dw nwm jpdy hoey ਡਰ ਨੂੰ ਦੂਰ ਕਰਨਾ ਹੈ Aqy ies mugleI jwl ivcoN mukqI pwauxI hY[.

ਉਹ ਮਾਰ-ਜੀਵVy ਦੀ ਧਾਰਨਾ ਪੇਸ਼ ਕਰਦy hn ਜੋ ਪਹਿਲਾਂ ਮੌਤ ਨੂੰ ਇੱਕ ਹਕੀਕਤ ਵਜੋਂ ਸਵੀਕਾਰ ਕਰਦਾ ਹੈ ਅਤੇ ਫਿਰ ਨਿਡਰ ਇੱਜ਼ਤ ਦੀ ਜ਼ਿੰਦਗੀ ਜੀਉਂਦਾ ਹੈ। ਆਮ ਜਿਹੜੇ ਲੋਕ ਇਸ ਸੰਦੇਸ਼ ਨੂੰ ਸਮਝਦੇ ਸਨ ਉਹ ਜੋ ਅੱਗੇ AwauNdy ਮਹਾਨ ਸੰਘਰਸ਼ ਅਤੇ ਕੁਰਬਾਨੀਆਂ ਲਈ ਤਿਆਰ hoey[ Aqy gurU qyg bwry s~c Apxwaux l~gy: ਬਾਹ ਜਿਨਾ ਦੀ ਪਕਰੀਏ, ਸਰ ਦੀਜੇ ਬwਹਿ ਨ ਛੋਰੀਏ।।ਤੇਗ ਬਹਾਦਰ ਬੋਲਿਆ ਧਰ ਪਾਈਐ ਧਰਮ ਨ ਛੋਡਿਐ।)

ਗੁਰੂ ਤੇਗ ਬਹਾਦਰ ਜੀ ਇੱਕ ਰਾਜ-ਯੋਗੀ ਸਨ ਜਿਨ੍ਹਾਂ ਨੇ ਪਰਿਵਾਰਕ ਜੀਵਨ ਵਿੱਚ vI pUrI ਦਿਲਚਸਪੀ leI[ ਗੁਰੂ ਜੀ ਦੀ ਸ਼ਹਾਦਤ ਦਰਸਾਉਂਦੀ ਹY ਕਿ ਸਿੱਖੀ ਵਿੱਚ ਸ਼ਹਾਦਤ ਕੇਵਲ ਧਰਮ ਯੁੱਧ ਲਈ ਪ੍ਰਵਾਨ ਹੈ jo ਜੇਹਾਦ ਦੀ ਧਾਰਨਾ ਤੋਂ ਬਹੁਤ ਵੱਖਰਾ ਹੈ ਜਿਵੇਂ ਕਿ ਇਸਲਾਮ ਵਿੱਚ ਸਮਝਿਆ ਗਿਆ ਹੈ। (ਗੁਰਬਚਨ ਸਿੰਘ ਸਿੱਧੂ ਅਤੇ ਗੁਰਮੁਖ ਸਿੰਘ, ਸਿੱਖ ਧਰਮ ਅਤੇ ਇਸਲਾਮ, ਵੱਖ-ਵੱਖ ਡਾਇਸਪੋਰਾ ਸੰਸਥਾਵਾਂ ਦੁਆਰਾ ਪ੍ਰਕਾਸ਼ਿਤ, 2001, ਪੰਨਾ 75-78.126)

ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਮੇਂ ਦੌਰਾਨ ਗ਼ੁਲਾਮ ਲੋਕਾਂ ਦੀ ਦੁਰਦਸ਼ਾ ਨੂੰ ਸਮਝਿਆ ਅਤੇ ਉਨ੍ਹਾਂ ਲਈ ਉਮੀਦ ਦੀ ਕਿਰਨ ਲਿਆਂਦੀ। ਗੁਰੂ ਜੀ ਇਸ ਨਿਰਾਸ਼ਾ ਦੀ ਸਥਿਤੀ ਨੂੰ ਆਸ਼ਾ ਵਿਚ ਬਦਲਦੇ ਹਨ ਅਤੇ ਹਾਂ ਪੱਖੀ ਵਿਚਾਰਧਾਰਾ ਨਾਲ ਲੋਕ ਦਿਲਾਂ ਇੱਕ ਨਵੀ ਜੋਤ ਜਗਾਉਂਦੇ ਹਨ: (ਗੁਰੂ ਤੇਗ ਬਹਾਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਕ 1429 ਸਲੋਕ, 53 54)

ਗੁਰੂ ਤੇਗ ਬਹਾਦਰ ਦੁਆਰਾ ਵਰਣਿਤ ਸਮਾ ਜਿਕਰ ਸਥਿਤੀ ਹੈ:

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥ 53 ॥ (ਗੁਰੂ ਤੇਗ ਬਹਾਦਰ,ਸ੍ਰੀ ਗੁਰੂ ਗ੍ਰੰਥ ਸਾਹਿਬ ਅੰਕ 1429 ਸਲੋਕ 53)

ਤਾਕਤ ਖਤਮ ਹੋ ਗਈ ਹੈ ਅਤੇ ਮਨੁੱਖਤਾ ਬੰਧਨਾਂ ਵਿੱਚ ਹੈ; ਇਸ ਮਨੁੱਖੀ ਸਥਿਤੀ ਦਾ ਕੋਈ ਹੱਲ ਨਹੀਂ ਹੈ । ਹੁਣ ਤਾਂ ਪ੍ਰਮਾਤਮਾ ਹੀ ਵਾਲੀ ਵਾਰਿਸ ਹੈ, ਸਿਰਫ਼ ਉਹ ਹੀ ਮਦਦ ਕਰ ਸਕਦਾ ਜਿਵੇਂ ਉਸਨੇ ਫਸੇ ਹੋਏ ਹਾਥੀ ਦੀ ਕੀਤੀ ਸੀ।

ਗੁਰੂ ਜੀ ਨੇ ਇਸ ਦੁਰਦਸ਼ਾ ਦਾ ਜਵਾਬ ਵੀ ਦਿਤਾ ਹੈ ਅਤੇ ਭਰੋਸਾ ਵੀ ਭਰਿਆ ਹੈ ਤੇ ਅਜੇਹੀ ਤਾਕਤ ਅਤੇ ਜ਼ੁਲਮ ਦਾ ਵਿਰੋਧ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ।ਉਨ੍ਹਾਂ ਨੇ ਫੁਰਮਾਇਆ ਹੈ ਕਿ ਮੇਰਾ ਮਨੋਬਲ ਬਹੁਤ ਉੱਚਾ ਹੈ ਜਿਸ ਨੇ ਸਾਰੇ ਬੰਧਨ ਤੋੜ ਦੇਣੇ ਹਨ । ਅੰਦਰ ਬੈਠੇ ਪ੍ਰਮਾਤਮਾ ਦਾ ਸਹਾਰਾ ਲਿਆ ਹੈ ਜੋ ਮੈਨੂੰ ਇਨ੍ਹਾ ਸਾਰੇ ਬੰਧਨਾਂ ਤੋਂ ਮੁਕਤ ਕਰੇਗਾ । ਇਸ ਲਈ ਹੁਣ ਉਸ ਪ੍ਰਮਾਤਮਾ ਦਾ ਹੀ ਓਟ ਆਸਰਾ ਹੈ ।

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ॥54॥ (ਗੁਰੂ ਤੇਗ ਬਹਾਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਕ 1429 ਸਲੋਕ 54)

not

ਸੰਪ੍ਰਦਾਈ ਵਿਦਵਾਨਾਂ ਦੀ ਧਾਰਣਾ ਹੈ ਕਿ ਇਨ੍ਹਾਂ ਸ਼ਲੋਕਾਂ ਵਿਚੋਂ ਅਗੇ ਲਿਖਿਆ ਸ਼ਲੋਕ (ਅੰਕ 54) ਦਸਮ-ਗੁਰੂ ਦੀ ਰਚਨਾ ਹੈ ਕਿਉਂਕਿ ਇਹ ਸ਼ਲੋਕ, ਅਸਲ ਵਿਚ, ਗੁਰੂ ਤੇਗ ਬਹਾਦਰ ਜੀ ਦੇ ਰਚੇ ਦੋਹਰੇ (ਅੰਕ 53) ਦਾ ਉੱਤਰ ਹੈ ਜਿਸ ਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਨਸਿਕ ਦ੍ਰਿੜ੍ਹਤਾ ਉਘੜਦੀ ਹੈ[ ਇਸ ਸਥਾਪਨਾ ਦਾ ਗੰਭੀਰਤਾ ਪੂਰਵਕ ਵਿਸ਼ਲੇਸ਼ਣ ਕਰੀਏ ਤਾਂ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਦੋਹਾਂ ਸਲੋਕਾਂ ਵਿਚ ਤਥਾ-ਕਥਿਤ ਵਿਰੋਧੀ ਭਾਵਨਾ ਨੇ ਹੀ ਅਜਿਹੀ ਕਲਪਨਾ ਕਰਨ ਲਈ ਗਿਆਨੀਆਂ ਨੂੰ ਪ੍ਰੇਰਿਤ ਕੀਤਾ ਹੋਵੇਗਾ ਅਤੇ ਇਸੇ ਪ੍ਰਰਣਾ ਦੇ ਅਧੀਨ 18ਵੀਂ ਸਦੀ ਵਿਚ ਲਿਖੀਆਂ ਗਈਆਂ ਕੁਝ ਕੁ ਬੀੜਾਂ ਵਿਚ 54ਵੇਂ ਸ਼ਲੋਕ ਤੋਂ ਪਹਿਲਾਂ 'ਮ.੧੦' ਅੰਕਿਤ ਕੀਤਾ ਗਿਆ ਹੋਵੇਗਾ, ਪਰ ਅਧਿਕਾਂਸ਼ ਪੁਰਾਤਨ ਬੀੜਾਂ ਅਤੇ ਖ਼ਾਸ ਕਰਕੇ 17ਵੀਂ ਸਦੀ ਦੇ ਅੰਤ ਤਕ ਲਿਖੀਆਂ ਗਈਆਂ ਬੀੜਾਂ ਵਿਚ 'ਮ. ੧੦' ਉਕਤੀ ਬਿਲਕੁਲ ਲਿਖੀ ਨਹੀਂ ਮਿਲਦੀ । ਪ੍ਰਕਾਸ਼ਿਤ ਬੀੜਾਂ ਵਿਚ ਵੀ ਇਹ ਸ਼ਾਮਲ ਨਹੀ ਕੀਤੀ ਜਾਂਦੀ । ਵਾਸਤਵ ਵਿਚ, ਗੁਰੂ ਤੇਗ ਬਹਾਦਰ ਜੀ ਵਰਗੇ ਸ਼ਿਰੋਮਣੀ ਸ਼ਹੀਦ, ਮਾਨਵਤਾ ਦੇ ਰਖਿਅਕ, ਦ੍ਰਿੜ੍ਹ-ਪ੍ਰਤਿੱਗ ਅਤੇ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ ਦੀ ਘੋਸ਼ਣਾ ਕਰਨ ਵਾਲੇ ਮਹਾਪੁਰਸ਼ ਤੋਂ ਅਜਿਹੀ ਵਿਚਲਿਤ ਮਾਨਸਿਕਤਾ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ । ਸਹੀ ਗੱਲ ਤਾਂ ਇਹ ਹੈ ਕਿ ਗੁਰੂ ਜੀ ਨੇ ਇਨ੍ਹਾਂ ਦੋਹਾਂ ਸ਼ਲੋਕਾਂ ਵਿਚ ਜਿਗਿਆਸੂ ਨੂੰ ਉਪਦੇਸ਼ ਦੇਣ ਵੇਲੇ ਮਨ ਦੀ ਡਾਵਾਂਡੋਲ ਸਥਿਤੀ ਦਾ ਉਤਸਾਹ-ਵਰਧਕ ਸਥਿਤੀ ਦੇ ਚਿਤ੍ਰਣ ਰਾਹੀਂ ਸਮਾਧਾਨ ਪੇਸ਼ ਕੀਤਾ ਹੈ । ਫਲਸਰੂਪ 54ਵਾਂ ਸ਼ਲੋਕ ਵੀ ਨੌਵੇਂ ਗੁਰੂ ਦੀ ਰਚਨਾ ਹੈ ਜਿਸ ਵਿਚ ਉਨ੍ਹਾਂ ਨੇ ਕਛੂ ਨ ਹੋਤ ਉਪਾਇ ਵਾਲੀ ਵਿਚਲਤਾ ਨੂੰ ਸਭ ਕਿਛੁ ਹੋਤ ਉਪਾਇ ਦੀ ਦ੍ਰਿੜ੍ਹਤਾ ਰਾਹੀਂ ਉਖੜੇ ਹੋਏ ਮਨ ਵਾਲੇ ਜਿਗਿਆਸੂ ਨੂੰ ਆਪਣੇ ਕਰਤੱਵ-ਮਾਰਗ ਉਤੇ ਅਗੇ ਵਧਣ ਲਈ ਹੱਲਾ-ਸ਼ੇਰੀ ਦਿੱਤੀ ਹੈ ।

ਵਿਸ਼ੇ ਪੱਖੋਂ ਇਨ੍ਹਾਂ ਸ਼ਲੋਕਾਂ ਵਿਚ ਮਨੁੱਖ ਨੂੰ ਸੰਸਾਰਿਕਤਾ ਤੋਂ ਹਟਾ ਕੇ ਹਰਿ-ਭਗਤੀ ਵਿਚ ਲੀਨ ਕਰਨ ਦਾ ਸੁਝਾਉ ਦਿੱਤਾ ਗਿਆ ਹੈ । ਹਰਿ-ਭਗਤੀ ਗੁਰਮਤਿ ਦਾ ਬੁਨਿਆਦੀ ਪੱਥਰ ਹੈ । ਕਹੁ ਨਾਨਕ ਹਰਿ ਭਜੁ ਮਨਾ ਵਾਕਾਂਸ਼ ਤਾਂ ਇਨ੍ਹਾਂ ਸ਼ਲੋਕਾਂ ਦੀ ਇਕ ਪ੍ਰਕਾਰ ਦੀ 'ਟੇਕ' ਬਣ ਗਈ ਹੈ ਕਿਉਂਕਿ ਇਸ ਸੰਸਾਰ ਵਿਚ ਹਰਿ-ਭਗਤੀ ਹੀ ਸਥਿਰ ਵਸਤੂ ਹੈ: ਨਾਨਕ ਥਿਰੁ ਹਰਿ - ਭਗਤਿ ਹੈ ਤਿਹ ਰਾਖੋ ਮਨ ਮਾਹਿ । (ਗੁ.ਗ੍ਰੰ.1428) । ਪਹਿਲੇ ਸ਼ਲੋਕ ਵਿਚ ਹੀ ਇਸ ਦੀ ਲੋੜ ਨੂੰ ਮੱਛਲੀ ਦੀ ਪਾਣੀ ਲਈ ਲੋੜ ਦੇ ਤੁਲ ਦਸਿਆ ਗਿਆ ਹੈ । ਇਸ ਭਗਤੀ ਦਾ ਆਧਾਰ-ਤੱਤ੍ਵ ਪ੍ਰੇਮ ਦਸਦੇ ਹੋਇਆਂ ਨਾਮ-ਸਾਧਨਾ ਉਤੇ ਬਲ ਦਿੱਤਾ ਗਿਆ ਹੈ । ਹਰਿ-ਭਜਨ ਤੋਂ ਬਿਨਾ ਬੰਦਾ ਸਖਣਾ ਹੈ । ਭਗਤੀ ਵਿਚ ਲੀਨ ਵਿਅਕਤੀ ਦਾ ਸਰੂਪ ਬਦਲ ਜਾਂਦਾ ਹੈ । ਉਸ ਲਈ ਸੁਖ- ਦੁਖ, ਮਾਨ-ਅਪਮਾਨ ਇਕ ਸਮਾਨ ਹੋ ਜਾਂਦੇ ਹਨ । ਉਹ ਸਮਦਰਸ਼ੀ ਬਣ ਜਾਂਦਾ ਹੈ: ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ । ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ । (ਗੁ.ਗ੍ਰੰ.1427) । ਇਨ੍ਹਾਂ ਸ਼ਲੋਕਾਂ ਵਿਚ ਗੁਰੂ ਜੀ ਨੇ ਜਗਤ ਨੂੰ ਨਾਸ਼ਮਾਨ ਮੰਨ ਕੇ ਜਿਗਿਆਸੂ ਨੂੰ ਸੰਸਾਰਿਕਤਾ ਤੋਂ ਹਟ ਕੇ ਹਰਿ-ਭਗਤੀ ਵਿਚ ਲੀਨ ਹੋਣ ਦੀ ਪ੍ਰੇਰਣਾ ਦਿੱਤੀ ਹੈ । ਇਸ ਤੋਂ ਇਲਾਵਾ ਇਨ੍ਹਾਂ ਵਿਚ ਪਰਮਾਤਮਾ ਦੇ ਸਰੂਪ, ਸਮਰਥਤਾ ਅਤੇ ਗੁਣਾਂ ਉਤੇ ਪ੍ਰਕਾਸ਼ ਪਾਇਆ ਗਿਆ ਹੈ ।

ਗੁਰੂ ਜੀ ਸਮਝਦੇ ਹਨ ਕਿ ਦੁਨੀਆਂ ਦੇ ਮਨ ਭਟਕ ਗਏ ਹਨ ਅਤੇ ਉਹ ਪ੍ਰਮਾਤਮਾ ਤੋਂ ਦੂਰ ਹੋ ਗਏ ਹਨ ਜਿਸ ਕਰਕੇ ਉਨ੍ਹਾਂ ਨੂੰ ਇਹ ਸਭ ਭੁਗਤਣਾ ਪੈ ਰਿਹਾ ਹੈ:

ਸਾਧੋ ਇਹੁ ਜਗੁ ਭਰਮ ਭੁਲਾਨਾ ॥ ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥ 1 ॥ ਰਹਾਉ ॥ ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥ ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥ 1 ॥ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥ ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥ 2 ॥ 2 ॥(ਗਉੜੀ ਮਹਲਾ 9, ਅੰਕ 684)

ਹੁਣ ਇਸ ਭਟਕੇ ਮਨ ਦਾ ਉਪਾ ਕਿਵੇਂ ਹੋਵੇ ਜਿਸ ਨਾਲ ਮਨ ਦਾ ਸੰਸਾ ਮਿਟੇ ਅਤੇ ਸੰਸਾਰਕ ਗੁਲਾਮੀ ਦੇ ਭੈ ਨੂੰ ਦੂਰ ਕੀਤਾ ਜਾਵੇ। ਡਰਨ ਦਾ ਕਾਰਨ ਇਹ ਹੈ ਕਿ ਜਨਮ ਤੋਂ ਹੀ ਬੁਰੇ ਕੰਮੀ ਲਿਪਟੇ ਹੋਏ ਹੋਣ ਕਰਕੇ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਨਾ ਮਨ ਤੋਂ ਨਾ ਵਚਨਾਂ ਤੋਂ ਨਾ ਕੰਮਾਂ ਤੋਂ ਕੁਝ ਚੰਗਾ ਕੀਤਾ ਹੈ ਤੇ ਨਾ ਹੀ ਪ੍ਰਮਾਤਮਾ ਦਾ ਨਾਮ ਜਪਿਆ ਹੈ ਤੇ ਨਾ ਹੀ ਉਸ ਨੂੰ ਅਪਣੀ ਸੋਚ ਦਾ ਹਿੱਸਾ ਬਣਾਇਆ ਹੈ । ਗੁਰੂ ਦੀ ਦਿਤੀ ਮੱਤ ਤੋਂ ਵੀ ਕੁਝ ਗਿਆਨ ਪ੍ਰਾਪਤ ਨਹੀਂ ਕੀਤਾ ਬੱਸ ਪਸ਼ੂਆਂ ਵਾਂਗੂ ਖਾ ਪੀ ਕੇ ਢਿੱਡ ਵਧਾਇਆ ਹੈ। ਅਪਣੇ ਰਾਖੇ ਪ੍ਰਮਾਤਮਾ ਨੂੰ ਪਛਾਨਣ ਪਿੱਛੋਂ ਹੀ ਪਾਪੀ ਮਨ ਦਾ ਉਧਾਰ ਹੋਵੇਗਾ।

ਅਬ ਮੈ ਕਉਨੁ ਉਪਾਉ ਕਰਉ ॥ ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥ 1 ॥ ਰਹਾਉ ॥ ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥ ਮਨ ਬਚ ਕਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥ 1 ॥ ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥ ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥ 2 ॥ 4 ॥ 9 ॥ 9 ॥ 13 ॥ 58 ॥ 4 ॥ 93 ॥ (ਧਨਾਸਰੀ ਮਹਲਾ 9, ਅੰਕ 684-685)

ਗੁਰੂ ਜੀ ਅਪਣੇ ਰਾਹੀਂ ਲੋਕ-ਮਨਾ ਨੂੰ ਸਮਝਾਉਂਦੇ ਹਨ ਕਿ ਕਿਹੜੀ ਕੁਮੱਤ ਲਈ ਬੈਠੇ ਹੋ। ਪਰਾਈਆਂ ਇਸਤ੍ਰੀਆਂ, ਨਿੰਦਿਆ ਦੇ ਜੀਭ ਰਸ ਵਿੱਚ ਗ੍ਰਸੇ ਪ੍ਰਮਾਤਮਾ ਭਗਤੀ ਕੀਤੀ ਹੀ ਨਹੀ।ਇਸ ਦੁਰਦਸ਼ਾ ਤੋਂ ਮੁਕਤੀ ਦਾ ਰਾਹ ਜਾਣਿਆ ਨਹੀਂ ਬਸ ਮਾਇਆ ਇਕੱਠੀ ਕਰਨ ਦੀ ਹੋੜ ਲੱਗੀ ਹੋਈ ਹੈ। ਜਿਸਨੇ ਅੰਤ ਵਿਚ ਨਾਲ ਨਹੀਂ ਜਾਣਾ ਉਸ ਨਾਲ ਅਪਣਾ ਆਪਾ ਜੋੜਣਾ ਬੇਫਾਇਦਾ ਹੈ। ਨਾ ਹਰੀ ਦਾ ਭਜਨ ਕੀਤਾ ਹੈ ਨਾਂ ਹੀ ਗੁਰੂ ਦੀ ਸੇਵਾ ਕੀਤੀ ਨਾ ਹੀ ਕਿਧਰੋਂ ਸੱਚਾ ਗਿਆਨ ਪ੍ਰਾਪਤ ਕੀਤਾ ਹੈ।ਹੇ ਮਨੁਖ! ਪ੍ਰਮਾਤਮਾ ਤਾਂ ਤੇਰੇ ਅੰਦਰ ਹੀ ਹੈ ਉਸ ਨੂੰ ਬਾਹਰ ਕੀ ਭਾਲਦਾ ਫਿਰਦਾ ਹੈਂ । ਬਹਤੁ ਜਨਮ ਭਰਮਦਾ ਰਿਹਾ ਹੈਂ ਤੇ ਅਸਥਿਰ ਮਨ ਹਾਰ ਗਿਆ ਹੈ ਪਰ ਅਸਲ ਦੀ ਮਤਿ ਨਹੀਂ ਲੀਤੀ।ਇਨਸਾਨ ਦੀ ਜੂਨ ਮਿਲੀ ਹੈ ਇਸ ਦਾ ਫਾਇਦਾ ਉਠਾ ਅਤੇ ਹਰੀ ਦਾ ਭਜਨ ਕਰ।

ਮਨ ਰੇ ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥ 1 ॥ ਰਹਾਉ ॥ ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥ ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥ 1 ॥ ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥ ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥ 2 ॥ ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥ 3 ॥ 3 ॥ (ਸੋਰਠਿ ਮਹਲਾ 9, ਅੰਕ 631-632)

ਪ੍ਰਭੂ ਨਾਲ ਜੁੜਣ ਵਾਲੇ ਸੰਤਾਂ ਨੂੰ ਮੁਖਾਤਬ ਹੋ ਕੇ ਸਮਝਾਉਂਦੇ ਹਨ ਕਿ ਮਨ ਦਾ ਮਾਣ ਤਿਆਗ ਦਿਉ।ਕਾਮ, ਕ੍ਰੋਧ, ਬੁਰੇ ਆਦਮੀ ਦੀ ਸੰਗਤ ਤੋਂ ਦੂਰ ਰਹੋ। ਦੁੱਖ-ਸੁੱਖ, ਮਾਨ-ਅਪਿਮਾਨ ਨੂੰ ਬਰਾਬਰ ਜਾਣੋ। ਹਰਖ-ਸੋਗ ਤੋਂ ਦੂਰ ਰਹੋ, ਤਾਂ ਹੀ ਦੁਨੀਆ ਦਾ ਅਸਲ ਸਮਝ ਸਕੋਗੇ।ਉਸਤਤ ਅਤੇ ਨਿੰਦਿਆ ਦੋਨਾਂ ਨੂੰ ਤਿਆਗ ਦਿਉ ਤੇ ਮੁਕਤੀ ਪ੍ਰਾਪਤੀ ਦਾ ਰਾਹ ਖੋਜੋ।ਭਾਵੇਂ ਇਹ ਔਖੈ ਹੈ ਪਰ ਕੋਈ ਕੋਈ ਗੁਰਮੁੱਖ ਪ੍ਰਮਾਤਮਾ ਦੇ ਇਸ ਖੇਲ੍ਹ ਨੂੰ ਸਮਝ ਜਾਂਦੇ ਹਨ।

ਸਾਧੋ ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ॥ 1 ॥ ਰਹਾਉ ॥ ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ ਹਰਖ ਸੋਗਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥ 1 ॥ ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁਨਿਰਬਾਨਾ ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥ 2 ॥ 1 ॥ (ਗਉੜੀ ਮਹਲਾ 9, ਅੰਕ 219)

gurU jI Apxy mn nUM sMboDn krdy hoey mwns nUM smJwauNdy hn ik pRBU dI Srx ivc Awky aus dy nwm nUM ivcwro[ ijs qrHW pRmwqmw ny ginkw dw auDwr kIqw aus dw kIqy pRmwqmw dy js nUM ivcwro[ijs qrHW DrU Bgq ny Aihl rih ky pRmwqmw dw ismrn kIqw Aqy inrBY pd pRwpq kIqw aus pRmwqmw nUM ikauN Buldy ho jo swry du~K hr lYNdw hY[ mgrmC qoN hwQI nwm jpx qy pRmwqmw dI ikrpw rwhIN pl iv~c Cu~t igAw[rwmnwm dI mihmw ieh hY ik rwm khy qy hI swry bMDn tu~t jWdy hn[Ajwml pwpI ny nwmjipAw qW aus dw pl ivc insqwrw ho igAw[ gurU jI PurmwauNdy hn ik jy mn dI icMqw qoN Cutkwrw pwauxw hY qW aus pRmwqwmw nUM ismr ky Apxw pwr auqwrw kr[

ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥ 1 ॥ ਰਹਾਉ ॥ ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥ ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥ 1 ॥ ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥ ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥ 2 ॥ ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥ 3 ॥ 4 ॥ ਸੋਰਠਿ ਮਹਲਾ 9 ॥ 632

'ਭੈ ਕਾਹੂੰ ਕੇ ਦੇਤ ਨਾਹਿ ਨਾ ਭੈ ਮਨਤ ਆਨ' ਦਾ ਮਹਾਨ ਸਬਕ ਦਿੰਦ ਹੋਏ ਗੂ ਜੀ ਸਮਝਾਉਂਦੇ ਹਨ ਕਿ ਨਰ ਦੇ ਮਨ ਵਿੱਚ ਅਚਣਚੇਤੀ ਪਾਪ ਦਾ ਡਰ ਵਸਿਆ ਹੋਇਆ ਹੈ (ਜੋ ਪੰਡਿਾ ਮੌਲਵੀਆਂ ਨੇ ੁਨ੍ਹਾਂ ਦੀਆਂ ਬਣਾਈਆਂ ਰਹੁ ਰੀਤਾਂ ਦੇ ਖੰਡਨ ਅਤੇ ਬਾਦਸ਼ਾਹਾਂ ਅਤੇ ਕਾਜ਼ੀਆਂ ਦੇ ਪੱਖਪਾਤੀ ਇਨਸਾਫਾਂ ਤੋਂ ਪੈਦਾ ਹੋਇਆ ਹੋਇਆ ਹੈ। ਗੁਰੂ ਜੀ ਸਮਝਾਉਂਦੇ ਹਨ ਕਿ ਪ੍ਰਮਾਤਮਾਂ ਉਸਨੂੰ ਮੰਨਣ ਵਾਲੇ ਅਤੇ ਉਸਦੀ ਸ਼ਰਨ ਵਿੱਚ ਆਏ ਦੀਨ-ਦੁਖੀਆਂ ਦੇ ਸਾਰੇ ਭੈ ਦੂਰ ਕਰ ਦਿੰਦਾ ਹੈ। ਜਿਸ ਪ੍ਰਮਾਤਮਾ ਦੇ ਗੁਣ ਸਾਰੇ ਵੇਦ ਤੇ ਪੁਰਾਣ ਗਾਉਂਦੇ ਹਨ ਉਸ ਨੂੰ ਹੀ ਅਪਣੇ ਦਿਲ ਅੰਦਰ ਵਸਾਉ। ਉਸਦਾ ਪਵਿਤਰ ਨਾਮ ਹੀ ਸਾਰੇ ਕਸ਼ਟਾਂ ਨੂੰ ਦੂਰ ਕਰਨ ਵਾਲਾ ਹੈ।ਇਹ ਮਾਨਸ ਦੇਹੀ ਦੁਬਾਰਾ ਨਾ ਮਿਲੇ ਭਾਵ ਵਾਰ ਵਾਰ ਜੰਣ-ਮਰਨ ਦੇ ਚੱਕਰ ਨਾ ਪੈਣ ਇਸ ਤੋਂ ਮੁਕਤੀ ਦਾ ਕੋਈ ਉੋਪਾ ਕਰੋ।ਮੈਂ ਤਾਂ ਕਰੁਣਾ ਵੈਰਾਗ ਵਿੱਚ ਉਸਦੇ ਹੀ ਗੀਤ ਗਾਉਂਦਾ ਹਾਂ ਤਾਂ ਕਿ ਇਸ ਭਵਸਾਗਰ ਤੋਂ ਪਾਰ ਹੋ ਸਕਾਂ।

ਨਰ ਅਚੇਤ ਪਾਪ ਤੇ ਡਰੁ ਰੇ ॥ ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ॥ 1 ॥ ਰਹਾਉ ॥ ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥ ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥ 1 ॥ ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥ ਨਾਨਕ ਕਹਤ ਗਾਇ ਕਰੁਨਾ ਮੈ ਭਵਸਾਗਰ ਕੈ ਪਾਰਿ ਉਤਰੁ ਰੇ॥ 2 ॥ 9 ॥ 251 ॥(ਗਉੜੀ ਮਹਲਾ 9, ਅੰਕ 220)

gurU jI smJwauNdy hn ik pRmwqmw dw nwm hr fr-Bau dw nws kr idMdw hY Aqy swrI durmiq nUM plW ivc htw idMdw hY[ jo hr idn audw nwm jpdw hY ausdy swry kwrj sPly huMdy hn[ (sRI gurU gRMQ swihb, guru qyg bhwdr jI, slok 20, pMnw 1427)

ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥

ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥20॥

ਪਰਮਾਤਮਾ ਨੂੰ ਲੱਭਣ ਲਈ ਜੰਗਲਾਂ ਵਣਾਂ ਵਿਚ ਭਟਕਣ ਦੀ ਜ਼ਰੂਰਤ ਨਹੀਂ। ਜੋ ਹਰ ਥਾਂ ਵਸ ਰਿਹਾ ਹੈ ਪਰ ਹਮੇਸ਼ਾ ਅਲੇਪ ਹੈ ਉਹ ਤਾਂ ਤੇਰੇ ਹੀ ਅੰਦਰ ਵਸਦਾ ਹੈ।ਜਿਸ ਤਰ੍ਹਾਂ ਫੁੱਲ ਵਿਚ ਸੁਗੰਧੀ ਵਸਦੀ ਹੈ ਤੇ ਜਿਵੇਂ SISy ਵਿੱਚ Aks idsdw ਹੈ। ਇਸੇ ਤਰ੍ਹਾਂ ਹੀ ਪ੍ਰਮਾਤਮਾ ਸਾਰੇ ਵਿਸ਼ਵ ਵਿਚ ਲਗਾਤਾਰ ਵਸ ਰਿਹਾ ਹੈ। ਉਸ ਨੂੰ ਅਪਣੇ ਸਰੀਰ ਅੰਦਰ ਹੀ ਲੱਭੋ। ਗੁਰੂਆਂ ਨੇ ਇਹੋ ਗਿਆਨ ਦਿਤਾ ਹੈ ਕਿ ਬਾਹਰ ਅਤੇ ਅੰਦਰ ਇਕੋ ਉਹੀ ਹੈ ਇਸ ਲਈ ਆਪੇ ਨੂੰ ਚੀਨਣ-ਪਛਾਨਣ ਤੋਂ ਬਿਨਾ ਭਰਮ ਦੀ ਕਾਈ ਦਾ ਪਰਦਾ ਨਹੀਂ ਉਠਦਾ।

ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥ 1 ॥ ਰਹਾਉ ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥ 1 ॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥ 2 ॥ 1 ॥ ॥(ਗਉੜੀ ਮਹਲਾ 9, ਅੰਕ 684)

ਪ੍ਰਮਾਤਮਾ ਨੂੰ ਪਾਇਆ ਕਿਵੇਂ ਜਾਵੇ? ਉਸ ਨਾਲ ਪ੍ਰੇਮ ਕਿਵੇਂ ਜਾਗੇ? ਉਸ ਲਈ ਗੁਰੂ ਜੀ ਸਮਝਾਉਂਦੇ ਹਨ ਕਿ ਪ੍ਰਮਾਤਮਾ ਨਾਲ ਪ੍ਰੀਤ ਕਰੋ, ਉਸ ਦੇ ਗੁਣ ਸੁਣੋ ਅਤੇ ਜੀBਤੋਂ ਉਸਦੇ ਗੁਣ ਗਾਉ। ਸਤਿਸੰਗਤ ਕਰ ਕੇ ਪਵਿਤਰ ਪ੍ਰਮਾਤਮਾ ਨੂੰ ਸਿਮਰੋ ਜਦੋਂ ਹੀ ਉਸ ਦਾ ਸਿਮਰਨ ਕਰੋਗੇ ਸਾਰੇ ਕਾਲ-ਬਿਆਲ ਭੂਤ-ਪ੍ਰੇਤ-ਯਮ ਡੋਲਣ ਲੱਗ ਪੈਣਗੇ। ਚੇਤੇ ਰੱਖ ਕਿ ਉਸ ਦੇ ਨਾਮ ਬਿਨਾ ਤੈਨੂੰ ਕਾਲ ਨੇ ਲਪੇਟਿਆ ਹੋਇਆ ਹੈ । ਗੁਰੂ ਜੀ ਫੁਰਮਾਉਂਦੇ ਹਨ ਤੇਰੀ ਤਾਂ ਉਮਰ ਵੀ ਬੀਤਦੀ ਜਾਂਦੀ ਹੈ ਇਸ ਲਈ ਬਿਨ ਦੇਰੀ ਰਾਮ ਨਾਮ ਜਪ ਲੈ ।

ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥ ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥ 1 ॥ ਰਹਾਉ ॥ ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥ ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥ 1 ॥ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥ ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥ 2 ॥ 1 ॥ ॥(ਸੋਰਠਿ ਮਹਲਾ 9, ਅੰਕ 631)

ਜੋ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਉਨ੍ਹਾਂ ਦੀ ਕੀ ਦੁਰਦਸ਼ਾ ਹੁੰਦੀ ਹੈ ਇਸ ਬਾਰੇ ਬਿਆਨਦੇ ਗੁਰੂ ਜੀ ਲਿਖਦੇ ਹਨ ਕਿ ਜੋ ਮਨ ਦੀ ਮਨ ਵਿੱਚ ਹੀ ਰਹਿ ਜਾਣਗੀਆਂ। ਨਾ ਤੂੰ ਹਰੀ ਨੂ ਜਪਿਆ ਨਾ ਤੀਰਥ ਤੇ ਜਾ ਕੇ ਸੇਵਾ ਕੀਤੀ ਇਸ ਲਈ ਤੇਰੇ ਸਿਰ ਤੇ ਕਾਲ ਖੜਾ ਹੈ।ਪਤਨੀ ਪੁਤਰ ਪਿਆਰੇ ਮਿਤਰ ਰੱਥ ਸੰਪਤੀ, ਜਇਦਾਦ ਧਨ ਇਹ ਤਾਂ ਸਭ ਕੁਝ ਹੈ ਪਰ ਜੇ ਰਾਮ ਨਾਮ ਨਹੀਂ ਜਪਿਆ ਤਾਂ ਸਭ ਮਿਥਿਆ ਹੈ ਰਾਮ ਨਾਮ ਭਜਣਾਂ ਹੀ ਸਹੀ ਹੈ। ਜੁਗਾਂ ਤੋਂ ਜੂਨਦਰ ਜੂਨ ਭਟਕਦੇ ਹੁਣ ਮਾਨਸ ਜੂਨ ਪਰਾਪਤ ਹੋਈ ਹੈ ਤੇ ਹਿ ਹੁਣ ਪ੍ਰਮਾਤਮਾ ਨੂੰ ਮਿਲਣ ਦੀ ਜ਼ਿੰਦਗੀ ਹੈ ਇਸ ਲਈ ਪ੍ਰਮਾਤਮਾ ਨੂਮ ਸਿਮਰ।

ਮਨ ਕੀ ਮਨ ਹੀ ਮਾਹਿ ਰਹੀ ॥ ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥ 1 ॥ ਰਹਾਉ ॥ ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥ ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥ 1 ॥ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥ 2 ॥ 2 ॥(ਸੋਰਠਿ ਮਹਲਾ 9, ਅੰਕ 631)

ਉਨ੍ਹਾਂ ਦੇ ਸ਼ਬਦ ਲੱਖਾਂ ਲੋਕਾਂ ਨੂੰ ਉਹਨਾਂ ਦੇ ਨਿੱਜੀ ਦੁੱਖ ਅਤੇ ਦੁੱਖ ਦੇ ਸਮੇਂ ਵਿੱਚ ਰੂਹਾਨੀ ਸਹਾਇਤਾ ਅਤੇ ਤਸੱਲੀ ਦਾ ਸਰੋਤ ਰਹੇ ਹਨ। ਆਪਣੇ ਸ਼ਬਦਾਂ ਰਾਹੀਂ, ਉਹ ਭੌਤਿਕ ਵਰਤਾਰੇ ਦੇ ਪਰਿਵਰਤਨ ਬਾਰੇ ਸਾਡੀ ਜਾਗਰੂਕਤਾ ਨੂੰ ਰੌਸ਼ਨ ਕਰਦੇ ਹਨ ਤੇ ਨਿਰਾਸ਼ਾ ਅਤੇ ਉਦਾਸੀ ਦੀ ਭਾਵਨਾ ਪੈਦਾ ਕਰਨ ਦੀ ਬਜਾਏ, ਮਨੁੱਖੀ ਮਨ ਨੂੰ ਉੱਚਾ ਚੁੱਕਦੇ ਹਨ ਅਤੇ ਉਸਨੂੰ ਉਮੀਦਾਂ ਨਾਲ ਜੋੜਦੇ ਹਨ ਜੋ ਸਾਰੇ ਬ੍ਰਹਿਮੰਡ ਵਿੱਚ ਫੈਲੇ ਹੋਏ ਹਨ। ਇਸ ਤਰ੍ਹਾਂ ਉਹ ਸਾਡੇ ਲਈ ਹੋਂਦ ਦੀਆਂ ਤਤਕਾਲੀ ਸਮੱਸਿਆਵਾਂ ਦੀਆਂ ਪਰੇਸ਼ਾਨੀਆਂ ਤੋਂ ਉੱਪਰ ਉੱਠਣ ਅਤੇ ਆਪਣਾ ਧਿਆਨ ਸਦੀਵੀ ਅਤੇ ਅਨਾਦਿ ਉੱਤੇ ਕੇਂਦਰਿਤ ਕਰਨਾ ਸੰਭਵ ਬਣਾਉਂਦੇ ਹਨ।

ਉਹ ਅਲੰਕਾਰਿਕ ਢੰਗ ਨਾਲ svwl vI pwauNdy hn ik AijhI hwlq ivcoN inklx leI ਕੀ ਕਰਨਾ hY? Aqy jvwb vI idMdy hn, "ਪਰਮਾਤਮਾ ਦਾ ਸਿਮਰਨ ਕਰੋ, ਗੁਰੂ ਦੀਆਂ ਸਿੱਖਿਆਵਾਂ rwhIN ਗਿਆਨ ਨੂੰ ਗ੍ਰਹਿਣ ਕਰਕੇ ਮੁਕਤੀ ਅਤੇ ਮੁਕਤੀ ਪ੍ਰਾਪਤ ਕਰਕੇ ਸੇਵਾ ਕਰੋ।" ਤੁਸੀਂ ਭੁਲੇਖੇ ਵਿੱਚ ਰੱਬ ਨੂੰ ਬਾਹਰ ਉਜਾੜ ਵਿੱਚ ਲੱਭ ਰਹੇ ਹੋ, ਜਦੋਂ ਕਿ ਉਹ ਤੁਹਾਡੇ ਅੰਦਰ ਹੈ। ਜੋ ਵੀ ਤੁਹਾਡੇ ਅੰਦਰ ਹੈ ਉਹ ਸ਼ੀਸ਼ੇ ਵਾਂਗ ਬਾਹਰ ਵੱਲ ਹੀ ਪ੍ਰਤੀਬਿੰਬਿਤ ਹੋਵੇਗਾ। ਇਸ ਲਈ, ਜੇਕਰ ਤੁਸੀਂ ਅਨੰਦ ਦੀ ਅਵਸਥਾ ਵਿੱਚ ਹੁੰਦੇ, ਤਾਂ ਤੁਹਾਨੂੰ ਇਹ ਤੁਹਾਡੇ ਆਲੇ ਦੁਆਲੇ ਮਿਲ ਜਾਂਦਾ। ਗੁਰੂ ਸਾਹਿਬ ਆਖਦੇ ਹਨ ਕਿ ਤੂੰ ਅਨੇਕਾਂ ਜਨਮਾਂ ਵਿਚ ਭਰਮ ਵਿਚ ਭਟਕਦਾ ਰਿਹਾ ਹੈਂ, ਅਜੇ ਵੀ ਜੂਨਾਂ ਦੇ ਗੇੜ ਵਿਚੋਂ ਨਿਕਲਣ ਦੀ ਅਕਲ ਨਹੀਂ ਕਰਦਾ।

ਗੁਰੂ ਤੇਗ ਬਹਾਦਰ ਜੀ ਦੀ ਸਲਾਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੋ ਅਤੇ ਉਸ ਵਿੱਚ ਲੀਨ ਹੋ ਜਾਓ। ਜੇਕਰ ਗੁਰੂ ਸਾਹਿਬ ਦਾ ਇਹ ਸੰਦੇਸ਼ ਸਾਡੇ ਜੀਵਨ ਦਾ ਮਿਸ਼ਨ ਬਣ ਜਾਂਦਾ ਹੈ ਤਾਂ ਇਹ ਉਨ੍ਹਾਂ ਦੀ ਮਹਾਨ ਵਿਰਾਸਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

kuJ lyKk ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ rwhIN ਉਨ੍ਹਾਂ ਦੀਆਂ ਸਿੱਖਿਆਵਾਂ ਦੇ ਮੁੱਖ ਵਿਸ਼ੇ ਵੈਰਾਗਮਈ Aqy ਤਿਆਗ ਮੰਨਦੇ ਹਨ । ਅਸੀਂ ਉਨ੍ਹਾਂ ਦੇ ਜੀਵਨ Aqy ਉਨ੍ਹਾਂ ਦੇ ਮਿਸ਼ਨ ਬਿਰਤਾਂਤ ਵਿੱਚ ਦੇਖy ਹਨ ieh ਲੋਕਾਂ ਦੀਆਂ suqIAW SkqIAW ਨੂੰ ਜਗਾਉਣ vwly sn ਤਾਂ ਜੋ auh ਇਸ ਸੰਸਾਰ-ਖੇਡ ਦੇ ਪਰਿਵਰਤਨਸ਼ੀਲ ਸੁਭਾਅ ਨੂੰ ਸਮਝky ਉਹ ਮੌਤ ਦੇ ਡਰ ਤੋਂ ਬਿਨਾਂ ਮਹਾਨ ਕੰਮਾਂ ਲਈ ਪ੍ਰੇਰਿਤ ਹੋ ਸਕਦੇ ਹਨ[

ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਜੀਵਨ ਨੂੰ ਅਰਥਹੀਣਤਾ ਅਤੇ ਡਰ ਤੋਂ ਛੁਟਕਾਰਾ ਦਿਵਾਉਣ ਲਈ, ਮਨੁੱਖ ਦੀ ਚੇਤਨਾ ਨੂੰ ਵਿਸ਼ਾਲ ਅਤੇ ਜੀਵਤ ਕਰਨ ਲਈ, ਅਤੇ ਸਾਰੇ ਮੁਕਤੀ, ਸਦਾ-ਮੌਜੂਦ ਸੱਚ ਦੀ ਮਹਿਮਾ ਲਈ ਆਪਣੀ ਅੰਦਰੂਨੀ ਅੱਖ ਖੋਲ੍ਹਣ ਦੀ ਕੋਸ਼ਿਸ਼ ਕਰਦੀ ਹੈ। ਇਸ ਵਿਚ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਉਸ ਦੇ ਕੁਝ ਵਿਚਾਰ ਦੱਸੇ ਜਾ ਰਹੇ ਹਨ। (ਡਾ: ਦਵਿੰਦਰ ਪਾਲ ਸਿੰਘ)

ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਸਧਾਰਨ ਹਿੰਦੁਸਤਾਨੀ ਜਾਂ ਸੰਤ ਭਾਸ਼ਾ (ਜਿਸ ਨੂੰ ਬ੍ਰਜ ਵੀ ਕਿਹਾ ਜਾਂਦਾ ਹੈ) ਵਿੱਚ ਹੈ jo ਪੂਰੇ ਭਾਰਤ ਵਿੱਚ sMqW BgqW ਦੁਆਰਾ ਵਰਤੀ ਜਾਂਦੀ ਹੈ। ਗੁਰੂ ਜੀ ਨੇ ਬਾਣੀ ਵਿਚ ਅਰਬੀ ਜਾਂ ਫ਼ਾਰਸੀ ਭਾਸ਼ਾਵਾਂ ਦਾ ਸ਼ਾਇਦ ਹੀ ਕੋਈ ਸ਼ਬਦ ਵਰਤਿਆ hY ਜਿਵੇਂ ਉਹ ਹਮਲਾਵਰ ਸ਼ਾਸਕਾਂ ਦੀਆਂ ਵਿਦੇਸ਼ੀ ਭਾਸ਼ਾਵਾਂ ਵਿਰੁੱਧ ਸਿਆਸੀ ਨੁਕਤਾ vI qW hY ਨਹੀਂ ਤਾਂ, ਗੁਰੂ ਜੀ ਦਾ ਪਾਲਣ-ਪੋਸ਼ਣ ਉਸ ਸਮੇਂ ਦੇ ਕੇਂਦਰੀ ਪੰਜਾਬ ਵਿੱਚ ਹੋਇਆ ਸੀ [ਆਪਣੇ ਜੀਵਨ ਦੇ ਪਹਿਲੇ 35 ਸਾਲ ਪੰਜਾਬ ਵਿੱਚ ਬਿਤਾਏ। ਇਸ ਲਈ ਮਹੱਤਵਪੂਰਨ ਹੈ ਕਿ ਗੁਰੂ ਜੀ ਨੇ ਭਾਸ਼ਾ ਤਰਜੀਹ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਆਦਾਤਰ ਉੱਤਰੀ ਅਤੇ ਪੂਰਬੀ ਭਾਰਤੀ ਦਰਸ਼ਕਾਂ ਨੂੰ ਸੰਬੋਧਨ ਕਰਨ leI ibj BwSw vrqI।

1. ਪਿਆਰਾ ਸਿੰਘ ਪਦਮ, ਤੇਗ ਬਹਾਦਰ ਸਿਮਰੀਏ, ਪੰਨਾ 62।

2. ਹਾਕਮ ਸਿੰਘ ਡਾ ਅਤੇ ਜਸਵਿੰਦਰ ਸਿੰਘ ਚੱਢਾ, ਸਿੱਖ ਗੁਰੂ ਭਾਰਤ ਦੇ ਗੁਰੂ ਸ਼ਹੀਦ ਗੁਰੂ ਤੇਗ ਬਹਾਦਰ ਦੀ ਤਸਵੀਰ, ਰਚਨਾਤਮਕ ਗ੍ਰਾਫਿਕਸ, ਨਵੀਂ ਦਿੱਲੀ, ਜੁਲਾਈ 2003 ਪੀ. ਐਕਸ 100

ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰਮਤਿ ਦੇ ਮੁੱਖ ਮੁੱਖ ਸਿੱਧਾਂਤਾਂ ਦਾ ਹੀ ਵਿਸਤਾਰ ਕਰਦੀ ਹੈ । ਵਿਸ਼ੇਸ਼ ਗੱਲ ਇਹ ਹੈ ਕਿ ਆਪ ਦੀ ਬਾਣੀ ਵਿਚ ਦੋ ਪ੍ਰਵ੍ਰਿੱਤੀਆਂ ਅਧਿਕ ਉਘੜੀਆਂ ਹਨ । ਇਕ ਹੈ ਵੈਰਾਗ ਦੀ ਭਾਵਨਾ ਅਤੇ ਦੂਜੀ ਹੈ ਭਗਤੀ ਦੀ ਭਾਵਨਾ । ਇਨ੍ਹਾਂ ਦੋਹਾਂ ਭਾਵਨਾਵਾਂ ਦੀਆਂ ਵਖ ਵਖ ਸਥਿਤੀਆਂ ਅਤੇ ਪ੍ਰਕ੍ਰਿਆਵਾਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ ।

ਗੁਰੂ ਤੇਗ ਬਹਾਦਰ ਜੀ ਨੇ ਰੂਪਾਕਾਰਕ ਦ੍ਰਿਸ਼ਟੀ ਤੋਂ ਪਦ (ਸ਼ਬਦ) ਅਤੇ ਸ਼ਲੋਕ ਲਿਖੇ ਹਨ । ਸੰਗੀਤ ਦੀ ਭੂਮੀ ਤੋਂ ਜੰਮਿਆ 'ਪਦ'ਇਕ ਸ਼ੈਲੀਗਤ ਕਾਵਿ-ਰੂਪ ਹੈ । ਗੁਰੂ ਜੀ ਨੇ 59 ਸ਼ਬਦ ਪਦ-ਸ਼ੈਲੀ ਵਿਚ ਲਿਖੇ ਹਨ । ਇਨ੍ਹਾਂ ਨੂੰ ਚਉਪਦਿਆਂ ਦੇ ਪ੍ਰਕਰਣ ਵਿਚ ਸੰਕਲਿਤ ਕੀਤਾ ਗਿਆ ਹੈ । ਇਨ੍ਹਾਂ ਵਿਚ 38 ਸ਼ਬਦ ਦੁਪਦੇ ਹਨ ਅਤੇ 21 ਤ੍ਰਿਪਦੇ ਹਨ ਪਰ ਇਸ ਗਿਣਤੀ ਵਿਚ ਬਸੰਤ ਅਤੇ ਜੈਜਾਵੰਤੀ ਰਾਗਾਂ ਦੇ ਸ਼ਬਦ ਪੂਰੇ ਨਹੀਂ ਉਤਰਦੇ । ਹਰ ਸ਼ਬਦ ਨਾਲ ਦੋ ਅਥਵਾ ਤਿੰਨ ਤੁਕਾਂ ਦਾ 'ਰਹਾਉ' ਵੀ ਹੈ ਜੋ ਪੂਰੇ ਸ਼ਬਦ ਦਾ ਕੇਂਦਰੀ ਭਾਵ ਸਪੱਸ਼ਟ ਕਰਦਾ ਹੈ । 'ਰਹਾਉ' ਸ਼ਬਦਾਂ ਦੇ ਆਰੰਭ ਵਿਚ ਆਇਆ ਹੈ ਅਤੇ ਇਸ ਦੀ ਪਹਿਲੀ ਤੁਕ ਮੁਕਾਬਲਤਨ ਨਿੱਕੀ ਹੈ । ਇਸ ਕਰਕੇ ਸ਼ਬਦਾਂ ਦਾ ਰੂਪਾਕਾਰ ਸਗੁਣੀ ਭਗਤਾਂ ਦੇ ਬਿਸ਼ਨ-ਪਦਿਆਂ ਨਾਲ ਜਾ ਰਲਦਾ ਹੈ । ਇਨ੍ਹਾਂ ਵਿਚ ਆਮ ਤੌਰ'ਤੇ 28 ਮਾਤ੍ਰਾਵਾਂ ਮਿਲਦੀਆਂ ਹਨ ਅਤੇ 16, 12 ਉਤੇ ਬਿਸ੍ਰਾਮ ਹੈ, ਪਰ ਇਸ ਗਿਣਤੀ ਦੀ ਪਾਬੰਦੀ ਤੋਂ ਕਈਆਂ ਸ਼ਬਦਾਂ ਵਿਚ ਖੁਲ੍ਹਾਂ ਵੀ ਲਈਆਂ ਗਈਆਂ ਹਨ । ਉਂਜ ਕਿਸੇ ਛੰਦ ਦੇ ਬੰਧਨ ਨੂੰ ਸਵੀਕ੍ਰਿਤੀ ਨਹੀਂ ਮਿਲੀ ।

ਇਹ ਸ਼ਬਦ ਰਾਗ-ਬੱਧ ਹਨ ਅਤੇ ਗੁਰੂ ਜੀ ਨੇ ਇਨ੍ਹਾਂ ਲਈ 15 ਰਾਗਾਂ ਦੀ ਵਰਤੋਂ ਕੀਤੀ ਹੈ । ਰਾਗਾਂ ਦੀ ਵਿਵਿਧਤਾ ਦੇ ਬਾਵਜੂਦ ਗੁਰੂ ਜੀ ਨੇ ਰਾਗਾਂ ਦੀ ਪ੍ਰਕ੍ਰਿਤੀ ਨਾਲ ਆਪਣੀਆਂ ਭਾਵਨਾਵਾਂ ਦਾ ਸੰਬੰਧ ਜੋੜੀ ਰਖਿਆ ਹੈ । ਜਿਥੋਂ ਤਕ ਰਾਗਾਂ ਦੇ ਸ਼ਾਸਤ੍ਰੀ ਨਿਯਮਾਂ ਦੀ ਪਾਲਨਾ ਦਾ ਸੰਬੰਧ ਹੈ, ਗੁਰੂ ਜੀ ਨੇ ਰਾਗ ਦੇ ਵਿਆਕਰਣ ਦੀ ਅਨੁਰੂਪਤਾ ਦੀ ਥਾਂ ਅਨੁਕੂਲ ਵਾਤਾਵਰਣ ਦੀ ਸ੍ਰਿਸ਼ਟੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ । ਇਸ ਲਈ ਗੁਰੂ ਜੀ ਨੇ ਇਨ੍ਹਾਂ ਸ਼ਬਦਾਂ ਵਿਚ ਆਪਣੀ ਰਾਗ-ਸਿੱਧੀ ਦਾ ਪਰਿਚਯ ਦਿੱਤਾ ਹੈ । ਆਪ ਦੀ ਕਾਵਿ-ਸਾਧਨਾ ਦੀ ਸੰਵੇਦਨਸ਼ੀਲਤਾ 'ਨਿਜ' ਦੀ ਸੀਮਾ ਤੋਂ ਨਿਕਲ ਕੇ 'ਪਰ' ਦੀ ਵਿਆਪਕ ਭਾਵ-ਭੂਮੀ ਉਤੇ ਜਾ ਬਿਰਾਜੀ ਹੈ ।

ਗੁਰੂ ਤੇਗ ਬਹਾਦਰ ਜੀ ਨੇ ਆਪਣੇ 57 ਸ਼ਲੋਕਾਂ ਵਿਚ ਦੋਹਰੇ ਨੂੰ ਸ਼ੈਲੀਗਤ ਕਾਵਿ-ਰੂਪ ਵਜੋਂ ਵਰਤਿਆ ਹੈ । ਇਸ ਕਥਨ ਦੀ ਪੁਸ਼ਟੀ ਇਕ ਤਾਂ ਸ਼ਲੋਕਾਂ ਦੇ ਮਾਤ੍ਰਿਕ- ਵਿਧਾਨ ਤੋਂ ਹੋ ਜਾਂਦੀ ਹੈ ਅਤੇ ਦੂਜੇ 53ਵੇਂ ਸ਼ਲੋਕ ਤੋਂ ਪਹਿਲਾਂ 'ਦੋਹਰਾ' ਛੰਦ-ਸਿਰਲੇਖ ਵੀ ਇਹੀ ਸੰਕੇਤ ਕਰਦਾ ਹੈ । ਇਨ੍ਹਾਂ ਸ਼ਲੋਕਾਂ ਨੂੰ ਭਾਵੇਂ ਕਿਸੇ ਰਾਗ ਅਧੀਨ ਨਹੀਂ ਰਖਿਆ ਗਿਆ, ਪਰ ਇਹ ਸਾਰੇ ਗੇਯ (ਗਾਣ ਯੋਗ) ਹਨ ਅਤੇ ਗੁਰਬਾਣੀ ਦਾ ਕੀਰਤਨ ਕਰਨ ਵੇਲੇ ਇਨ੍ਹਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ।



ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚਲੀ ਬਿੰਬਾਵਲੀ ਵਿਸ਼ੇਸ਼ ਮਹੱਤਵ ਰਖਦੀ ਹੈ, ਕਿਉਂਕਿ ਇਸ ਨਾਲ ਭਾਵ ਨੂੰ ਜਗਾਉਣ ਜਾਂ ਉਭਾਰਨ ਵਿਚ ਬਹੁਤ ਸਹਾਇਤਾ ਮਿਲੀ ਹੈ । ਇਸ ਤੋਂ ਇਲਾਵਾ ਗੁਰੂ ਜੀ ਨੇ ਆਪਣੇ ਵਿਚਾਰਾਂ ਨੂੰ ਸਰਲ ਬਣਾਉਣ ਅਤੇ ਜਿਗਿਆਸੂਆਂ ਨੂੰ ਉਨ੍ਹਾਂ ਦੇ ਲੋਕ-ਗਿਆਨ ਅਨੁਰੂਪ ਸਮਝਾਉਣ ਲਈ ਅਨੇਕ ਪ੍ਰਕਾਰ ਦੇ ਪ੍ਰਤੀਕਾਂ ਦੀ ਵਰਤੋਂ ਵੀ ਕੀਤੀ ਹੈ । ਬਾਣੀ ਵਿਚ ਅਲਿੰਕਾਰਾਂ ਦੇ ਗੁਲਦਸਤੇ ਸਜਾਉਣ ਤੋਂ ਗੁਰੂ ਜੀ ਨੇ ਸੰਕੋਚ ਕੀਤਾ ਹੈ । ਆਪ ਜੀ ਨੇ ਬ੍ਰਜ ਭਾਸ਼ਾ ਅਤੇ ਕੁਝ ਹਦ ਤਕ ਸਧੁੱਕੜੀ ਭਾਸ਼ਾ ਨੂੰ ਭਾਵ-ਪ੍ਰੇਸ਼ਣ ਦਾ ਸਾਧਨ ਬਣਾਇਆ ਹੈ । ਇਹ ਭਾਸ਼ਾ ਭਗਤੀ ਸਭਿਆਚਾਰ ਦੀ ਕੁਠਾਲੀ ਵਿਚ ਢਲੀ ਹੋਈ ਹੈ । ਇਸ ਤਰ੍ਹਾਂ ਇਹ ਜਨ-ਸੰਘਰਸ਼ ਦੀ ਸਰਬ-ਸਾਂਝੀ ਲਹਿਰ ਦੀ ਸੰਪਰਕ ਭਾਸ਼ਾ ਹੈ ।

ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰਮਤਿ ਦੇ ਮੁੱਖ ਮੁੱਖ ਸਿੱਧਾਂਤਾਂ ਦਾ ਹੀ ਵਿਸਤਾਰ ਕਰਦੀ ਹੈ । ਵਿਸ਼ੇਸ਼ ਗੱਲ ਇਹ ਹੈ ਕਿ ਆਪ ਦੀ ਬਾਣੀ ਵਿਚ ਦੋ ਪ੍ਰਵ੍ਰਿੱਤੀਆਂ ਅਧਿਕ ਉਘੜੀਆਂ ਹਨ । ਇਕ ਹੈ ਵੈਰਾਗ ਦੀ ਭਾਵਨਾ ਅਤੇ ਦੂਜੀ ਹੈ ਭਗਤੀ ਦੀ ਭਾਵਨਾ । ਇਨ੍ਹਾਂ ਦੋਹਾਂ ਭਾਵਨਾਵਾਂ ਦੀਆਂ ਵਖ ਵਖ ਸਥਿਤੀਆਂ ਅਤੇ ਪ੍ਰਕ੍ਰਿਆਵਾਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ ।

ਗੁਰੂ ਤੇਗ ਬਹਾਦਰ ਜੀ ਨੇ ਰੂਪਾਕਾਰਕ ਦ੍ਰਿਸ਼ਟੀ ਤੋਂ ਪਦ (ਸ਼ਬਦ) ਅਤੇ ਸ਼ਲੋਕ ਲਿਖੇ ਹਨ । ਸੰਗੀਤ ਦੀ ਭੂਮੀ ਤੋਂ ਜੰਮਿਆ 'ਪਦ'ਇਕ ਸ਼ੈਲੀਗਤ ਕਾਵਿ-ਰੂਪ ਹੈ । ਗੁਰੂ ਜੀ ਨੇ 59 ਸ਼ਬਦ ਪਦ-ਸ਼ੈਲੀ ਵਿਚ ਲਿਖੇ ਹਨ । ਇਨ੍ਹਾਂ ਨੂੰ ਚਉਪਦਿਆਂ ਦੇ ਪ੍ਰਕਰਣ ਵਿਚ ਸੰਕਲਿਤ ਕੀਤਾ ਗਿਆ ਹੈ । ਇਨ੍ਹਾਂ ਵਿਚ 38 ਸ਼ਬਦ ਦੁਪਦੇ ਹਨ ਅਤੇ 21 ਤ੍ਰਿਪਦੇ ਹਨ ਪਰ ਇਸ ਗਿਣਤੀ ਵਿਚ ਬਸੰਤ ਅਤੇ ਜੈਜਾਵੰਤੀ ਰਾਗਾਂ ਦੇ ਸ਼ਬਦ ਪੂਰੇ ਨਹੀਂ ਉਤਰਦੇ । ਹਰ ਸ਼ਬਦ ਨਾਲ ਦੋ ਅਥਵਾ ਤਿੰਨ ਤੁਕਾਂ ਦਾ 'ਰਹਾਉ' ਵੀ ਹੈ ਜੋ ਪੂਰੇ ਸ਼ਬਦ ਦਾ ਕੇਂਦਰੀ ਭਾਵ ਸਪੱਸ਼ਟ ਕਰਦਾ ਹੈ । 'ਰਹਾਉ' ਸ਼ਬਦਾਂ ਦੇ ਆਰੰਭ ਵਿਚ ਆਇਆ ਹੈ ਅਤੇ ਇਸ ਦੀ ਪਹਿਲੀ ਤੁਕ ਮੁਕਾਬਲਤਨ ਨਿੱਕੀ ਹੈ । ਇਸ ਕਰਕੇ ਸ਼ਬਦਾਂ ਦਾ ਰੂਪਾਕਾਰ ਸਗੁਣੀ ਭਗਤਾਂ ਦੇ ਬਿਸ਼ਨ-ਪਦਿਆਂ ਨਾਲ ਜਾ ਰਲਦਾ ਹੈ । ਇਨ੍ਹਾਂ ਵਿਚ ਆਮ ਤੌਰ'ਤੇ 28 ਮਾਤ੍ਰਾਵਾਂ ਮਿਲਦੀਆਂ ਹਨ ਅਤੇ 16, 12 ਉਤੇ ਬਿਸ੍ਰਾਮ ਹੈ, ਪਰ ਇਸ ਗਿਣਤੀ ਦੀ ਪਾਬੰਦੀ ਤੋਂ ਕਈਆਂ ਸ਼ਬਦਾਂ ਵਿਚ ਖੁਲ੍ਹਾਂ ਵੀ ਲਈਆਂ ਗਈਆਂ ਹਨ । ਉਂਜ ਕਿਸੇ ਛੰਦ ਦੇ ਬੰਧਨ ਨੂੰ ਸਵੀਕ੍ਰਿਤੀ ਨਹੀਂ ਮਿਲੀ ।

ਇਹ ਸ਼ਬਦ ਰਾਗ-ਬੱਧ ਹਨ ਅਤੇ ਗੁਰੂ ਜੀ ਨੇ ਇਨ੍ਹਾਂ ਲਈ 15 ਰਾਗਾਂ ਦੀ ਵਰਤੋਂ ਕੀਤੀ ਹੈ । ਰਾਗਾਂ ਦੀ ਵਿਵਿਧਤਾ ਦੇ ਬਾਵਜੂਦ ਗੁਰੂ ਜੀ ਨੇ ਰਾਗਾਂ ਦੀ ਪ੍ਰਕ੍ਰਿਤੀ ਨਾਲ ਆਪਣੀਆਂ ਭਾਵਨਾਵਾਂ ਦਾ ਸੰਬੰਧ ਜੋੜੀ ਰਖਿਆ ਹੈ । ਜਿਥੋਂ ਤਕ ਰਾਗਾਂ ਦੇ ਸ਼ਾਸਤ੍ਰੀ ਨਿਯਮਾਂ ਦੀ ਪਾਲਨਾ ਦਾ ਸੰਬੰਧ ਹੈ, ਗੁਰੂ ਜੀ ਨੇ ਰਾਗ ਦੇ ਵਿਆਕਰਣ ਦੀ ਅਨੁਰੂਪਤਾ ਦੀ ਥਾਂ ਅਨੁਕੂਲ ਵਾਤਾਵਰਣ ਦੀ ਸ੍ਰਿਸ਼ਟੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ । ਇਸ ਲਈ ਗੁਰੂ ਜੀ ਨੇ ਇਨ੍ਹਾਂ ਸ਼ਬਦਾਂ ਵਿਚ ਆਪਣੀ ਰਾਗ-ਸਿੱਧੀ ਦਾ ਪਰਿਚਯ ਦਿੱਤਾ ਹੈ । ਆਪ ਦੀ ਕਾਵਿ-ਸਾਧਨਾ ਦੀ ਸੰਵੇਦਨਸ਼ੀਲਤਾ 'ਨਿਜ' ਦੀ ਸੀਮਾ ਤੋਂ ਨਿਕਲ ਕੇ 'ਪਰ' ਦੀ ਵਿਆਪਕ ਭਾਵ-ਭੂਮੀ ਉਤੇ ਜਾ ਬਿਰਾਜੀ ਹੈ ।

ਗੁਰੂ ਤੇਗ ਬਹਾਦਰ ਜੀ ਨੇ ਆਪਣੇ 57 ਸ਼ਲੋਕਾਂ ਵਿਚ ਦੋਹਰੇ ਨੂੰ ਸ਼ੈਲੀਗਤ ਕਾਵਿ-ਰੂਪ ਵਜੋਂ ਵਰਤਿਆ ਹੈ । ਇਸ ਕਥਨ ਦੀ ਪੁਸ਼ਟੀ ਇਕ ਤਾਂ ਸ਼ਲੋਕਾਂ ਦੇ ਮਾਤ੍ਰਿਕ- ਵਿਧਾਨ ਤੋਂ ਹੋ ਜਾਂਦੀ ਹੈ ਅਤੇ ਦੂਜੇ 53ਵੇਂ ਸ਼ਲੋਕ ਤੋਂ ਪਹਿਲਾਂ 'ਦੋਹਰਾ' ਛੰਦ-ਸਿਰਲੇਖ ਵੀ ਇਹੀ ਸੰਕੇਤ ਕਰਦਾ ਹੈ । ਇਨ੍ਹਾਂ ਸ਼ਲੋਕਾਂ ਨੂੰ ਭਾਵੇਂ ਕਿਸੇ ਰਾਗ ਅਧੀਨ ਨਹੀਂ ਰਖਿਆ ਗਿਆ, ਪਰ ਇਹ ਸਾਰੇ ਗੇਯ (ਗਾਣ ਯੋਗ) ਹਨ ਅਤੇ ਗੁਰਬਾਣੀ ਦਾ ਕੀਰਤਨ ਕਰਨ ਵੇਲੇ ਇਨ੍ਹਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ।

ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚਲੀ ਬਿੰਬਾਵਲੀ ਵਿਸ਼ੇਸ਼ ਮਹੱਤਵ ਰਖਦੀ ਹੈ, ਕਿਉਂਕਿ ਇਸ ਨਾਲ ਭਾਵ ਨੂੰ ਜਗਾਉਣ ਜਾਂ ਉਭਾਰਨ ਵਿਚ ਬਹੁਤ ਸਹਾਇਤਾ ਮਿਲੀ ਹੈ । ਇਸ ਤੋਂ ਇਲਾਵਾ ਗੁਰੂ ਜੀ ਨੇ ਆਪਣੇ ਵਿਚਾਰਾਂ ਨੂੰ ਸਰਲ ਬਣਾਉਣ ਅਤੇ ਜਿਗਿਆਸੂਆਂ ਨੂੰ ਉਨ੍ਹਾਂ ਦੇ ਲੋਕ-ਗਿਆਨ ਅਨੁਰੂਪ ਸਮਝਾਉਣ ਲਈ ਅਨੇਕ ਪ੍ਰਕਾਰ ਦੇ ਪ੍ਰਤੀਕਾਂ ਦੀ ਵਰਤੋਂ ਵੀ ਕੀਤੀ ਹੈ । ਬਾਣੀ ਵਿਚ ਅਲਿੰਕਾਰਾਂ ਦੇ ਗੁਲਦਸਤੇ ਸਜਾਉਣ ਤੋਂ ਗੁਰੂ ਜੀ ਨੇ ਸੰਕੋਚ ਕੀਤਾ ਹੈ । ਆਪ ਜੀ ਨੇ ਬ੍ਰਜ ਭਾਸ਼ਾ ਅਤੇ ਕੁਝ ਹਦ ਤਕ ਸਧੁੱਕੜੀ ਭਾਸ਼ਾ ਨੂੰ ਭਾਵ-ਪ੍ਰੇਸ਼ਣ ਦਾ ਸਾਧਨ ਬਣਾਇਆ ਹੈ । ਇਹ ਭਾਸ਼ਾ ਭਗਤੀ ਸਭਿਆਚਾਰ ਦੀ ਕੁਠਾਲੀ ਵਿਚ ਢਲੀ ਹੋਈ ਹੈ । ਇਸ ਤਰ੍ਹਾਂ ਇਹ ਜਨ-ਸੰਘਰਸ਼ ਦੀ ਸਰਬ-ਸਾਂਝੀ ਲਹਿਰ ਦੀ ਸੰਪਰਕ ਭਾਸ਼ਾ ਹੈ ।

ਅਬ ਮੈ ਕਉਨੁ ਉਪਾਉ ਕਰਉ [ ਅਬ ਮੈ ਕਹਾ ਕਰਉ ਰੀ ਮਾਈ

ਇਹ ਜਗਿ ਮੀਤੁ ਨ ਦੇਖਿਓ ਕੋਈ

ਸਭ ਕਿਛੁ ਜੀਵਤ ਕੋ ਬਿਵਹਾਰ

ਸਾਧੋ ਇਹੁ ਜਗੁ ਭਰਮ ਭੁਲਾਨਾ

ਸਾਧੋ ਇਹੁ ਤਨੁ ਮਿਥਿਆ ਜਾਨਉ

ਸਾਧੋ ਇਹੁ ਮਨੁ ਗਹਿਓ ਨ ਜਾਈ

ਸਾਧੋ ਕਉਨ ਜੁਗਤਿ ਅਬ ਕੀਜੈ

ਸਾਧੋ ਗੋਬਿੰਦ ਕੇ ਗੁਨ ਗਾਵਉ

ਸਾਧੋ ਮਨ ਕਾ ਮਾਨੁ ਤਿਆਗਉ

ਸਾਧੋ ਰਚਨਾ ਰਾਮ ਬਨਾਈ

ਸਾਧੋ ਰਾਮ ਸਰਨਿ ਬਿਸਰਾਮਾ

ਹਰਿ ਕੀ ਗਤਿ ਨਹਿ ਕੋਊ ਜਾਨੈ

ਹਰਿ ਕੇ ਨਾਮ ਬਿਨਾ ਦੁਖੁ ਪਾਵੈ

ਹਰਿ ਕੋ ਨਾਮੁ ਸਦਾ ਸੁਖਦਾਈ

ਹਰਿ ਜਸੁ ਰੇ ਮਨਾ ਗਾਇ ਲੈ

ਹਰਿ ਜੂ ਰਾਖਿ ਲੇਹੁ ਪਤਿ ਮੇਰੀ

ਹਰਿ ਬਿਨੁ ਤੇਰੋ ਕੋ ਨ ਸਹਾਈ

ਕਹਉ ਕਹਾ ਅਪਨੀ ਅਧਮਾਈ

ਕਹਾ ਨਰ ਅਪਨੋ ਜਨਮੁ ਗਵਾਵੈ

ਕਹਾ ਮਨ ਬਿਖਿਆ ਸਿਉ ਲਪਟਾਹੀ

ਕਹਾ ਭੂਲਿਓ ਰੇ ਝੂਠੇ ਲੋਭ ਲਾਗ

ਕਾਹੇ ਰੇ ਬਨ ਖੋਜਨ ਜਾਈ

ਕੋਊ ਮਾਈ ਭੂਲਿਓ ਮਨੁ ਸਮਝਾਵੈ

ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ

ਜਗਤ ਮੈ ਝੂਠੀ ਦੇਖੀ ਪ੍ਰੀਤਿ

ਜਾਗ ਲੇਹੁ ਰੇ ਮਨਾ ਜਾਗ ਲੇਹੁ

ਜਾ ਮੈ ਭਜਨੁ ਰਾਮ ਕੋ ਨਾਹੀ

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ

ਤਿਹ ਜੋਗੀ ਕਉ ਜੁਗਤਿ ਨ ਜਾਨਉ

ਦੁਖ ਹਰਤਾ ਹਰਿ ਨਾਮੁ ਪਛਾਨੋ

ਨਰ ਅਚੇਤ ਪਾਪ ਤੇ ਡਰੁ ਰੇ

ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ

ਪ੍ਰਾਨੀ ਕਉਨੁ ਉਪਾਉ ਕਰੈ

ਪ੍ਰਾਨੀ ਨਾਰਾਇਨ ਸੁਧਿ ਲੇਹਿ

ਪ੍ਰੀਤਮ ਜਾਨਿ ਲੇਹੁ ਮਨ ਮਾਹੀ

ਪਾਪੀ ਹੀਐ ਮੈ ਕਾਮੁ ਬਸਾਇ

ਬਿਰਥਾ ਕਹਉ ਕਉਨ ਸਿਉ ਮਨ ਕੀ

ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ

ਭੂਲਿਓ ਮਨੁ ਮਾਇਆ ਉਰਝਾਇਓ

ਮਨ ਕਹਾ ਬਿਸਾਰਿਓ ਰਾਮ ਨਾਮੁ

ਮਨ ਕਰਿ ਕਬਹੂ ਨ ਹਰਿ ਗੁਨ ਗਾਇਓ

ਮਨ ਕੀ ਮਨ ਹੀ ਮਾਹਿ ਰਹੀ

ਮਨ ਰੇ ਸਾਚਾ ਗਹੋ ਬਿਚਾਰਾ

ਮਨ ਰੇ ਕਉਨੁ ਕੁਮਤਿ ਤੈ ਲੀਨੀ

ਮਨ ਰੇ ਕਹਾ ਭਇਓ ਤੈ ਬਉਰਾ

ਮਨ ਰੇ ਗਹਿਓ ਨ ਗੁਰ ਉਪਦੇਸੁ

ਮਨ ਰੇ ਪ੍ਰਭ ਕੀ ਸਰਨਿ ਬਿਚਾਰੋ

ਮਾਈ ਮਨੁ ਮੇਰੋ ਬਸਿ ਨਾਹਿ

ਮਾਈ ਮੈ ਕਿਹਿ ਬਿਧਿ ਲਖਉ ਗੁਸਾਈ

ਮਾਈ ਮੈ ਧਨੁ ਪਾਇਓ ਹਰਿ ਨਾਮੁ

ਮਾਈ ਮੈ ਮਨ ਕੋ ਮਾਨੁ ਨ ਤਿਆਗਿਓ

ਯਹ ਮਨੁ ਨੈਕ ਨ ਕਹਿਓ ਕਰੈ

ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ

ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ

ਰੇ ਨਰ ਇਹ ਸਾਚੀ ਜੀਅ ਧਾਰਿ

ਰੇ ਮਨ ਓਟ ਲੇਹੁ ਹਰਿ ਨਾਮਾ

ਰੇ ਮਨ ਕਉਨ ਗਤਿ ਹੋਇ ਹੈ ਤੇਰੀ

ਰੇ ਮਨ ਰਾਮ ਸਿਉ ਕਰਿ ਪ੍ਰੀਤਿ

ਗੁਰੂ ਜੀ ਦਾ ਦਿਖਾਇਆ ਗਿਆ ਰਾਹ ਅੱਜ ਵੀ ਪ੍ਰੇਰਨਾ ਦਾ ਸਰੋਤ ਹੈ।ਉਨ੍ਹਾਂ ਦੁਆਰਾ ਰਚੀ ਬਾਣੀ ਜੁਗਾਂ-ਜੁਗਾਂ ਤੱਕ ਆਦਰ ਅਤੇ ਸ਼ਰਧਾ ਨਾਲ ਗਾਈ ਜਾਂਦੀ ਰਹੇਗੀ। ਧੰਨ ਹੈ ਇਹ ਭਾਰਤ ਦੀ ਧਰਤੀ ਜਿੱਥੇ ਅਜਿਹੇ ਬਲੀਦਾਨੀ ਹੋਏ ਹਨ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top