☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Social Lounge
Articles
General
Punjabi story: Keete di Saza
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਕੀਤੇ ਦੀ ਸਜ਼ਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਰੋਨਾ ਦੇ ਦਿਨ ਸਨ। ਇਕ ਵਾਇਰਸ ਨੇ ਸਾਰੀ ਦੁਨੀਆਂ ਨੂੰ ਵਾਹਣੇ ਪਾਇਆ ਹੋਇਆ ਸੀ।ਵੱਡੇ ਵੱਡੇ ਦੇਸ਼: ਕੀ ਅਮਰੀਕਾ, ਕੀ ਯੂਰਪ, ਕੀ ਰੂਸ ਸਾਰੇ ਹੀ ਇਕ ਅਣਦਿਸਦੇ ਵਾਇਰਸ ਨੇ ਢਾਹ ਲਏ ਸਨ । ਪੰਝਤਰ ਲੱਖ ਲੋਕ ਇਸ ਦੇ ਮਰੀਜ਼ ਹੋ ਗਏ ਸਨ ਤੇ ਸਵਾ ਚਾਰ ਲੱਖ ਰੱਬ ਨੂੰ ਪਿਆਰੇ ਹੋ ਚੁੱਕੇ ਸਨ।ਜੋ ਜਿੱਥੇ ਸੀ ਉਥੇ ਹੀ ਲਟਕ ਗਿਆ ਸੀ। ਪਰਵਾਸੀ ਮਜ਼ਦੂਰ ਭਵਿਖ ਖਤਮ ਹੋਇਆ ਸਮਝ ਭੁੱਖ ਦੇ ਦੁਖੋਂ ਪੈਦਲ ਹੀ ਅਪਣੇ ਸੂਬਿਆਂ ਵਲ ਹਜ਼ਾਰਾਂ ਦੀ ਗਿਣਤੀ ਵਿੱਚ ਤੁਰ ਪਏ ਸਨ ਤੇ ਉਨ੍ਹਾਂ ਦੀ ਮਦਦ ਕਰਨ ਲਈ ਗੁਰਦਵਾਰੇ ਤੇ ਸਿੱਖ ਖੁਲ੍ਹ ਕੇ ਅੱਗੇ ਆਏ ਸਨ।

ਅਪਣੇ ਬੱਚਿਆਂ ਤੋਂ ਦੂਰ ਮੈਂ ਵੀ ਰਾਹ ਵਿੱਚ ਹੀ ਫਸ ਗਿਆ ਸਾਂ। ਜਦ ਕੁੱਝ ਆਉਣ ਜਾਣ ਦੀ ਢਿੱਲ ਹੋਈ ਤਾਂ ਮੈਂ ਵੀ ਪਾਸ ਲੈ ਕੇ ਅਪਣੀ ਕਾਰ ਰਾਹੀਂ ਦਿੱਲੀ ਵਲ ਚੱਲ ਪਿਆ। ਦੁਪਹਿਰ ਵੇਲੇ ਕਰਨਾਲ ਪਹੁੰਚਿਆ ਤਾਂ ਸੜਕ ਉੱਪਰ ਹੀ ਬਾਬੇ ਨਾਨਕ ਦਾ ਗੁਰਦਵਾਰਾ ਵੇਖ ਕੇ ਰੁਕ ਗਿਆ। ਅੱਗੇ ਲੰਗਰ ਵਰਤ ਰਿਹਾ ਸੀ ਸੋ ਮੇਰਾ ਵੀ ਲੰਗਰ ਤੇ ਦਿਲ ਕਰ ਆਇਆ। ਖਾਣ ਵਾਲਾ ਜ਼ਿਆਦਾ ਮਜ਼ਦੂਰ ਤਬਕਾ ਸੀ। ਲੰਗਰ ਛਕਣ ਵਾਲੇ ਜ਼ਿਆਦਾ ਹੋਣ ਕਰਕੇ ਤੇ ਵਰਤਾਵੇ ਘੱਟ ਹੋਣ ਕਰਕੇ ਮੈਂ ਵੀ ਵਰਤਾਵਿਆਂ ਨਾਲ ਮਿਲ ਕੇ ਲੰਗਰ ਵਰਤਾਉਣ ਲੱਗ ਪਿਆ।ਬਾਲਟੀ ਵਿਚੋਂ ਦਾਲ ਪਾਉਂਦੇ ਅੱਗੇ ਵਧਦੇ ਹੋਏ ਮੇਰੀ ਨਜ਼ਰ ਇੱਕ ਅਧੇੜ ਉਮਰ ਦੇ ਮਨੁੱਖ ਤੇ ਗਈ। ਉਸਦੀਆਂ ਅੱਖਾਂ ਮੈਨੂੰ ਭਰੀਆਂ ਭਰੀਆਂ ਲੱਗੀਆਂ। ਮੈ ਸੋਚਿਆ ਸਾਇਦ ਇਸ ਤੋਂ ਦਾਲ ਵਿਚ ਪਾਈਆਂ ਮਿਰਚਾਂ ਨਾ ਖਾ ਹੋ ਰਹੀਆਂ ਹੋਣ ਜਿਸ ਕਰਕੇ ਉਸਦੇ ਹੰਝੂ ਨਿਕਲ ਰਹੇ ਨੇ। ਪਹਿਲੇ ਗੇੜੇ ਤਾਂ ਮੈਂ ਚੁੱਪ ਰਿਹਾ ਪਰ ਜਦ ਦੂਜੇ ਗੇੜੇ ਵੀ ਉਸ ਦੀਆਂ ਅੱਖਾਂ ਵਿਚ ਹੰਝੂ ਵੇਖੇ ਤਾਂ ਇਉਂ ਜਾਪਦਾ ਸੀ ਜਿਵੇਂ ਉਸ ਤੋਂ ਬੁਰਕੀਆਂ ਅੰਦਰ ਨਾ ਲੰਘਾਈਆਂ ਜਾ ਰਹੀਆਂ ਹੋਣ।

ਮੇਰੀ ਉਤਸੁਕਤਾ ਵਧੀ ਤਾਂ ਮੈ ਉਸਦੇ ਸਾਹਮਣੇ ਗੋਡਿਆਂ ਭਾਰ ਬੈਠ ਗਿਆ ਤੇ ਪੁੱਛਣ ਲੱਗਾ, “ਕੀ ਗੱਲ ਏ ਭਰਾ ਜੀ। ਏਡੀ ਉਮਰ ਦੇ ਹੋ ਕੇ ਵੀ ਰੋ ਰਹੇ ਹੋ। ਕੀ ਕੋਈ ਪ੍ਰੇਸ਼ਾਨੀ ਹੈ?ੇ ਮੈ ਜ਼ਰੂਰ ਕੋਸ਼ਿਸ਼ ਕਰਾਂਗਾ ਦੂਰ ਕਰਨ ਦੀ। ਜੇ ਮਾਇਕ ਮਦਦ ਦੀ ਵੀ ਲੋੜ ਹੈ ਤਾਂ ਵੀ ਮਦਦ ਕਰ ਦੇਵਾਂਗਾ ਪਰ ਮਰਦ ਹੋ ਕੇ ਤੁਹਾਡਾ ਇਸ ਤਰ੍ਹਾਂ ਰੋਣਾ ਮੈਥੋਂ ਸਿਹਾ ਨਹੀਂ ਜਾਂਦਾ”। ਮੈ ਸੋਚਦਾ ਸਾਂ ਕਿ ਇਸ ਵੀਰ ਨਾਲ ਜ਼ਰੂਰ ਕੋਈ ਵੱਡੀ ਘਟਨਾ ਘਟੀ ਹੈ, ਜਾਂ ਤਾਂ ਇਸ ਦਾ ਕਾਰੋਬਾਰ ਠੱਪ ਹੋ ਗਿਆ ਹੈ ਜਾਂ ਕੋਈ ਨਜ਼ਦੀਕੀ ਕਰੋਨਾ ਦੀ ਭੇਟ ਚੜ੍ਹ ਗਿਆ ਹੳੇ। ਇਸ ਹਾਲਾਤ ਵਿਚ ‘ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ’ ਇਹ ਸੋਚਕੇ ਮੈਂ ਉਸ ਨੂੰ ਹਰ ਮਦਦ ਦਾ ਭਰੋਸਾ ਦਿਵਾਇਆ।

ਪਰ ਉਹ ਤਾਂ ਇਸ ਥੋੜੀ ਜਿਹੀ ਹਮਦਰਦੀ ਵੇਖ ਹੀ ਭੁਬੀਂ ਰੋ ਪਿਆ।ਮੈ ਉਸ ਨੂੰ ਉਠਾਇਆ ਤੇ ਲਾਂਭੇ ਲਿਜਾ ਕੇ ਉਸ ਦਾ ਦੁੱਖ ਪੁੱਛਣ ਲਈ ਜ਼ੋਰ ਪਾਉਣ ਲੱਗਾ, “ਵੀਰ ਜੀ! ਇਸ ਤਰ੍ਹਾਂ ਨਾ ਰੋਵੋ। ਜੋ ਵੀ ਦੁੱਖ ਹੈ ਦੱਸੋ। ਬੰਦਾ ਬੰਦੇ ਦੀ ਦਾਰੂ ਹੈ। ਸ਼ਾਇਦ ਮੈਂ ਤੁਹਾਡੀ ਇਸ ਦੁੱਖ ਵਿੱਚੋਂ ਨਿਕਲਣ ਵਿੱਚ ਮਦਦ ਕਰ ਸਕਾਂ”। ਉਸ ਨੇ ਹੁਬਕੀਆਂ ਲੈਂਦੇ ਨੇ ਕਿਹਾ, “ਮੇਰਾ ਦੁੱਖ ਤਾਂ ਅਜਿਹਾ ਹੈ ਜਿਸ ਦਾ ਕਿਸੇ ਕੋਲ ਵੀ ਇਲਾਜ ਨਹੀਂ। ਰੱਬ ਕੋਲ ਵੀ ਨਹੀਂ”। ਮੈ ਬੜਾ ਹੈਰਾਨ ਹੋਇਆ, “ਇਹੋ ਜਿਹਾ ਕਿਹੜਾ ਦੁੱਖ ਹੈ ਜਿਸ ਦਾ ਇਲਾਜ ਰੱਬ ਕੋਲ ਵੀ ਨਹੀਂ?” ਮੈਂ ਉਸ ਨੂੰ ਤਸੱਲੀ ਦਿੰਦੇ ਹੋਏ ਕਿਹਾ, “ਵਾਹਿਗੁਰੂ ਤਾਂ ਜਾਣੀ ਜਾਣ ਹੈ, ਸਭ ਦਾ ਹਮਦਰਦ ਹੈ, ਸਭ ਦੇ ਕਸ਼ਟ ਨਿਵਾਰਨ ਕਰਦਾ ਹੈ। ਤੁਸੀਂ ਦਸੋ ਤਾਂ ਸਹੀ?” ਉਹ ਹਾਲੇ ਵੀ ਸਿਸਕ ਰਿਹਾ ਸੀ, “ਜੇ ਮੈਂ ਰੱਬ ਦੇ ਖਿਲਾਫ ਹੀ ਜੁਰਮ ਕਰਾਂ ਤਾਂ ਰੱਬ ਕਿਵੇਂ ਮਾਫ ਕਰੇਗਾ?” ਮੈਂ ਭੰਬਲ ਭੂਸੇ ਵਿੱਚ ਪੈ ਗਿਆ। ਰੱਬ ਦੇ ਖਿਲਾਫ ਜੁਰਮ? ਪਰ ਫਿਰ ਵੀ ਉਸ ਨੂੰ ਸਮਝਾਇਆ, “ਇਨਸਾਨ ਗਲਤੀਆਂ ਕਰਦੇ ਆਏ ਨੇ ਤੇ ਵਾਹਿਗੁਰੂ ਬਖਸ਼ਦਾ ਆਇਆ ਹੈ। ਤੂੰ ਬਾਬੇ ਦੇ ਘਰ ਆਇਆ ਹੈਂ ਜਿਸ ਦੇ ਦਰ ਤੇ ਸਾਰੀਆਂ ਮੁਸ਼ਕਲਾਂ ਦਾ ਹੱਲ ਮਿਲਦਾ ਹੈ।ਭਰੋਸਾ ਰੱਖ।” ਉਸ ਦੇ ਹੰਝੂ ਫਿਰ ਡੁਲ੍ਹਣ ਲੱਗ ਪਏ, “ਸਰਦਾਰ ਜੀ! ਇਹ ਗੱਲ ਏਡੀ ਛੋਟੀ ਨਹੀਂ। ਮੈਂ ਤਾਂ ਹੁਣ ਉਸ ਦੇ ਦਰ ਦਾ ਕੂਕਰ ਹਾਂ, ਉਸੇ ਦਰ ਦੀਆਂ ਰੋਟੀਆਂ ਤੇ ਪਲ ਰਿਹਾ ਹਾਂ, ਜਿਸ ਦਰ ਨੂੰ ਮੈਂ ਅੱਗ ਲਾਈ ਸੀ”।

ਮੈਂ ਤ੍ਰਿਬਕ ਗਿਆ। ਮੈਨੂੰ ਯਾਦ ਆਇਆ ਕਿ ਸੰਨ 1984 ਵਿੱਚ ਸਿੱਖਾਂ ਦੇ ਘਰਾਂ ਨੂੰ ਤੇ ਗੁਰਦਵਾਰਿਆ ਨੂੰ ਅੱਗਾਂ ਲਾਈਆਂ ਗਈਆਂ ਸਨ ਤੇ ਸਿੱਖਾਂ ਨੂੰ ਬੁਰੀ ਤਰ੍ਹਾਂ ਸਾੜਿਆ-ਮਾਰਿਆ ਗਿਆ ਸੀ।ਫਿਰ ਵੀ ਮਂੈ ਉਸ ਤੋਂ ਪੁੱਛਿਆ, “ਅੱਗ ਲਾਈ ਮਤਲਬ?” ਉਹ ਹਟਕੋਰੇ ਲੈਂਦਾ ਹੋਇਆ ਦੱਸਣ ਲੱਗਾ, “ਸੰਨ 1984 ਵਿਚ ਪਤਾ ਨਹੀਂ ਲੋਕਾਂ ਵਿਚ ਕੀ ਭੂਤ ਸਵਾਰ ਹੋਇਆ ਕਿ ਭੜਕੇ ਹੋਏ ਲੋਕ ਸਿੱਖਾਂ ਨੂੰ ਮਾਰਨ ਤੇ ਗੁਰਦਵਾਰਿਆਂ ਨੂੰ ਅੱਗ ਲਾਉਣ ਤੁਰ ਪਏ। ਮੈਂ ਵੀ ਉਸੇ ਭੀੜ ਵਿਚ ਸ਼ਾਮਿਲ ਹੋ ਇਸ ਗੁਰਦਵਾਰਾ ਸਾਹਿਬ ਨੂੰ ਚੁਆਤੀ ਲਾਈ ਸੀ, ਤੇ ਲੁਟਿਆ ਵੀ”। ਇਹ ਕਹਿ ਕੇ ਉਹ ਫਿਰ ਭੁਬੀਂ ਰੋ ਪਿਆ।ਮੈਂ ਹੈਰਾਨ ਰਹਿ ਗਿਆ। ਕੁੱਝ ਚਿਰ ਸੋਚੀਂ ਪਿਆ ਰਿਹਾ ਪਰ ਫਿਰ ਮੈਂ ਹੋਰ ਜਾਣਕਾਰੀ ਲਈ ਉਸ ਤੋਂ ਪੁੱਛਿਆ, “ਪਰ ਤੂੰ ਅਜਿਹਾ ਕੀਤਾ ਕਿਉਂ?”

“ਬੱਸ ਜੀ ਮੱਤ ਮਾਰੀ ਗਈ ਸੀ। ਸਾਡੇ ਇਲਾਕੇ ਦੇ ਲੀਡਰ ਨੇ ਖੂਬ ਭੜਕਾਇਆ ਤੇ ਨਾਲੇ ਇਹ ਵੀ ਭਰੋਸਾ ਦਿਤਾ ਕਿ ਗੁਰਦਵਾਰਾ ਸਾਹਿਬ ਤੋਂ ਬੜਾ ਮਾਲ-ਮੱਤਾ ਮਿਲੇਗਾ ਉਹ ਸੱਭ ਤੁਹਾਡਾ ਤੇ ਲਾਲਚ ਨੂੰ ਮੈਂ ਵੀ ਹੋਰਾਂ ਨਾਲ ਰਲ ਗਿਆ ਤੇ ਇਹ ਕਾਰਾ ਕਰ ਬੈਠਾ”। ਉਸ ਨੇ ਅਪਣਾ ਗੁਨਾਹ ਕਬੂਲਦਿਆਂ ਕਿਹਾ, “ਹੁਣ ਤੁਸੀਂ ਹੀ ਦੱਸੋ। ਜਿਸ ਗੁਰਦਵਾਰੇ ਨੂੰ ਮੈਂ ਅੱਗ ਵੀ ਲਾਈ, ਲੁੱਟਿਆ ਵੀ, ਹੁਣ ਉਸੇ ਗੁਰਦਵਾਰੇ ਦੇ ਲੰਗਰ ਸਹਾਰੇ ਜੀ ਰਿਹਾ ਹਾਂ। ਉਸੇ ਗੁਰਦਵਾਰੇ ਨੇ ਮੈਨੂੰ ਹੁਣ ਸਹਾਰਾ ਦਿਤਾ ਹੈ। ਇਹ ਜੀਣ ਵੀ ਕੋਈ ਜੀਣ ਹੈ? ਇਹ ਖਾਣ ਵੀ ਕੋਈ ਖਾਣ ਹੈ? ਬੇਬਸੀ ਹੀ ਤਾਂ ਹੈ”।

“ਉਸ ਲੀਡਰ ਨੇ ਨਹੀਂ ਕੀਤੀ ਕੋਈ ਮਦਦ?” ਮੈਂ ਉਤਸੁਕਤਾ ਵੱਸ ਪੁੱਛ ਬੈਠਾ। ਉਸ ਦਾ ਜਵਾਬ ਹੁਣ ਠਰੰਮੇ ਵਾਲਾ ਸੀ, “ਉਸ ਨੇ ਮੇਰੀ ਕੀ ਮੱਦਦ ਕਰਨੀ ਏ? ਉਹ ਤਾਂ ਆਪ ਏਥੇ ਹੀ ਲੰਗਰ ਛਕਦਾ ਏ। ਮੇਰੇ ਵਾਲੀ ਲਾਈਨ ਵਿਚ, ਅਖੀਰ ਵਿੱਚ ਇੱਕ ਆਦਮੀ ਛੱਡ ਕੇ ਉਹੀ ਬੈਠਾ ਹੈ।ਉਸ ਨੇ ਇਸ਼ਾਰਾ ਕਰ ਦਿਆਂ ਕਿਹਾ: “ਪਰ ਰੋਂਦਾ ਮੈਥੋਂ ਜ਼ਿਆਦਾ ਹੈ।ਲੁੱਟ ਦੇ ਮਾਲ ਦੇ ਨਾਲ ਨਾਲ ਉਸ ਦਾ ਸਾਰਾ ਕੰਮ ਕਾਰ ਵੀੋ ਠੱਪ ਹੋ ਗਿਆ ਤੇ ਰਿਸ਼ਤੇਦਾਰ ਵੀ ਤਿਆਗ ਗਏ। ਉਸ ਨੂੰ ਵੀ ਗੁਰਦਵਾਰੇ ਨੇ ਹੀ ਸਹਾਰਾ ਦਿਤਾ ਹੈ”। ਮੈਂ ਉਸ ਨੂੰ ਤੱਸਲੀ ਦੇ ਕੇ ਵਾਹਿਗੁਰੂ ਤੇ ਭਰੋਸਾ ਰੱਖਣ ਲਈ ਕਿਹਾ ਤੇ ਲੰਗਰ ਛਕਣ ਲਈ ਬਿਠਾ ਦਿਤਾ।

ਆਪ ਸਿੱਧਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਨਤਮਸਤਕ ਹੋਇਆ ਤੇ ਸ਼ੁਕਰਾਨਾ ਕੀਤਾ, “ਹੇ ਵਾਹਿਗੁਰੂ! ਤੇਰਾ ਸ਼ੁਕਰ ਹੈ ਜੋ ਸਿੱਖਾਂ ਨੂੰ ਏਨੀ ਸਹਿਣ ਸ਼ਕਤੀ ਦਿਤੀ ਹੈ ਤੇ ਗੁਨਹਗਾਰਾਂ ਦੇ ਬੁਰੇ ਕਰਮ ਭੁਲਾ ਕੇ ਉਨ੍ਹਾਂ ਦੀ ਸੇਵਾ ਕਰਨ ਦੀ ਬਖਸ਼ਿਸ਼ ਕੀਤੀ ਹੈ”।

[QUOTE="Dalvinder Singh Grewal, post: 220490, member: 22683"] ਕੀਤੇ ਦੀ ਸਜ਼ਾ ਡਾ: ਦਲਵਿੰਦਰ ਸਿੰਘ ਗ੍ਰੇਵਾਲ ਕਰੋਨਾ ਦੇ ਦਿਨ ਸਨ। ਇਕ ਵਾਇਰਸ ਨੇ ਸਾਰੀ ਦੁਨੀਆਂ ਨੂੰ ਵਾਹਣੇ ਪਾਇਆ ਹੋਇਆ ਸੀ।ਵੱਡੇ ਵੱਡੇ ਦੇਸ਼: ਕੀ ਅਮਰੀਕਾ, ਕੀ ਯੂਰਪ, ਕੀ ਰੂਸ ਸਾਰੇ ਹੀ ਇਕ ਅਣਦਿਸਦੇ ਵਾਇਰਸ ਨੇ ਢਾਹ ਲਏ ਸਨ । ਪੰਝਤਰ ਲੱਖ ਲੋਕ ਇਸ ਦੇ ਮਰੀਜ਼ ਹੋ ਗਏ ਸਨ ਤੇ ਸਵਾ ਚਾਰ ਲੱਖ ਰੱਬ ਨੂੰ ਪਿਆਰੇ ਹੋ ਚੁੱਕੇ ਸਨ।ਜੋ ਜਿੱਥੇ ਸੀ ਉਥੇ ਹੀ ਲਟਕ ਗਿਆ ਸੀ। ਪਰਵਾਸੀ ਮਜ਼ਦੂਰ ਭਵਿਖ ਖਤਮ ਹੋਇਆ ਸਮਝ ਭੁੱਖ ਦੇ ਦੁਖੋਂ ਪੈਦਲ ਹੀ ਅਪਣੇ ਸੂਬਿਆਂ ਵਲ ਹਜ਼ਾਰਾਂ ਦੀ ਗਿਣਤੀ ਵਿੱਚ ਤੁਰ ਪਏ ਸਨ ਤੇ ਉਨ੍ਹਾਂ ਦੀ ਮਦਦ ਕਰਨ ਲਈ ਗੁਰਦਵਾਰੇ ਤੇ ਸਿੱਖ ਖੁਲ੍ਹ ਕੇ ਅੱਗੇ ਆਏ ਸਨ। ਅਪਣੇ ਬੱਚਿਆਂ ਤੋਂ ਦੂਰ ਮੈਂ ਵੀ ਰਾਹ ਵਿੱਚ ਹੀ ਫਸ ਗਿਆ ਸਾਂ। ਜਦ ਕੁੱਝ ਆਉਣ ਜਾਣ ਦੀ ਢਿੱਲ ਹੋਈ ਤਾਂ ਮੈਂ ਵੀ ਪਾਸ ਲੈ ਕੇ ਅਪਣੀ ਕਾਰ ਰਾਹੀਂ ਦਿੱਲੀ ਵਲ ਚੱਲ ਪਿਆ। ਦੁਪਹਿਰ ਵੇਲੇ ਕਰਨਾਲ ਪਹੁੰਚਿਆ ਤਾਂ ਸੜਕ ਉੱਪਰ ਹੀ ਬਾਬੇ ਨਾਨਕ ਦਾ ਗੁਰਦਵਾਰਾ ਵੇਖ ਕੇ ਰੁਕ ਗਿਆ। ਅੱਗੇ ਲੰਗਰ ਵਰਤ ਰਿਹਾ ਸੀ ਸੋ ਮੇਰਾ ਵੀ ਲੰਗਰ ਤੇ ਦਿਲ ਕਰ ਆਇਆ। ਖਾਣ ਵਾਲਾ ਜ਼ਿਆਦਾ ਮਜ਼ਦੂਰ ਤਬਕਾ ਸੀ। ਲੰਗਰ ਛਕਣ ਵਾਲੇ ਜ਼ਿਆਦਾ ਹੋਣ ਕਰਕੇ ਤੇ ਵਰਤਾਵੇ ਘੱਟ ਹੋਣ ਕਰਕੇ ਮੈਂ ਵੀ ਵਰਤਾਵਿਆਂ ਨਾਲ ਮਿਲ ਕੇ ਲੰਗਰ ਵਰਤਾਉਣ ਲੱਗ ਪਿਆ।ਬਾਲਟੀ ਵਿਚੋਂ ਦਾਲ ਪਾਉਂਦੇ ਅੱਗੇ ਵਧਦੇ ਹੋਏ ਮੇਰੀ ਨਜ਼ਰ ਇੱਕ ਅਧੇੜ ਉਮਰ ਦੇ ਮਨੁੱਖ ਤੇ ਗਈ। ਉਸਦੀਆਂ ਅੱਖਾਂ ਮੈਨੂੰ ਭਰੀਆਂ ਭਰੀਆਂ ਲੱਗੀਆਂ। ਮੈ ਸੋਚਿਆ ਸਾਇਦ ਇਸ ਤੋਂ ਦਾਲ ਵਿਚ ਪਾਈਆਂ ਮਿਰਚਾਂ ਨਾ ਖਾ ਹੋ ਰਹੀਆਂ ਹੋਣ ਜਿਸ ਕਰਕੇ ਉਸਦੇ ਹੰਝੂ ਨਿਕਲ ਰਹੇ ਨੇ। ਪਹਿਲੇ ਗੇੜੇ ਤਾਂ ਮੈਂ ਚੁੱਪ ਰਿਹਾ ਪਰ ਜਦ ਦੂਜੇ ਗੇੜੇ ਵੀ ਉਸ ਦੀਆਂ ਅੱਖਾਂ ਵਿਚ ਹੰਝੂ ਵੇਖੇ ਤਾਂ ਇਉਂ ਜਾਪਦਾ ਸੀ ਜਿਵੇਂ ਉਸ ਤੋਂ ਬੁਰਕੀਆਂ ਅੰਦਰ ਨਾ ਲੰਘਾਈਆਂ ਜਾ ਰਹੀਆਂ ਹੋਣ। ਮੇਰੀ ਉਤਸੁਕਤਾ ਵਧੀ ਤਾਂ ਮੈ ਉਸਦੇ ਸਾਹਮਣੇ ਗੋਡਿਆਂ ਭਾਰ ਬੈਠ ਗਿਆ ਤੇ ਪੁੱਛਣ ਲੱਗਾ, “ਕੀ ਗੱਲ ਏ ਭਰਾ ਜੀ। ਏਡੀ ਉਮਰ ਦੇ ਹੋ ਕੇ ਵੀ ਰੋ ਰਹੇ ਹੋ। ਕੀ ਕੋਈ ਪ੍ਰੇਸ਼ਾਨੀ ਹੈ?ੇ ਮੈ ਜ਼ਰੂਰ ਕੋਸ਼ਿਸ਼ ਕਰਾਂਗਾ ਦੂਰ ਕਰਨ ਦੀ। ਜੇ ਮਾਇਕ ਮਦਦ ਦੀ ਵੀ ਲੋੜ ਹੈ ਤਾਂ ਵੀ ਮਦਦ ਕਰ ਦੇਵਾਂਗਾ ਪਰ ਮਰਦ ਹੋ ਕੇ ਤੁਹਾਡਾ ਇਸ ਤਰ੍ਹਾਂ ਰੋਣਾ ਮੈਥੋਂ ਸਿਹਾ ਨਹੀਂ ਜਾਂਦਾ”। ਮੈ ਸੋਚਦਾ ਸਾਂ ਕਿ ਇਸ ਵੀਰ ਨਾਲ ਜ਼ਰੂਰ ਕੋਈ ਵੱਡੀ ਘਟਨਾ ਘਟੀ ਹੈ, ਜਾਂ ਤਾਂ ਇਸ ਦਾ ਕਾਰੋਬਾਰ ਠੱਪ ਹੋ ਗਿਆ ਹੈ ਜਾਂ ਕੋਈ ਨਜ਼ਦੀਕੀ ਕਰੋਨਾ ਦੀ ਭੇਟ ਚੜ੍ਹ ਗਿਆ ਹੳੇ। ਇਸ ਹਾਲਾਤ ਵਿਚ ‘ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ’ ਇਹ ਸੋਚਕੇ ਮੈਂ ਉਸ ਨੂੰ ਹਰ ਮਦਦ ਦਾ ਭਰੋਸਾ ਦਿਵਾਇਆ। ਪਰ ਉਹ ਤਾਂ ਇਸ ਥੋੜੀ ਜਿਹੀ ਹਮਦਰਦੀ ਵੇਖ ਹੀ ਭੁਬੀਂ ਰੋ ਪਿਆ।ਮੈ ਉਸ ਨੂੰ ਉਠਾਇਆ ਤੇ ਲਾਂਭੇ ਲਿਜਾ ਕੇ ਉਸ ਦਾ ਦੁੱਖ ਪੁੱਛਣ ਲਈ ਜ਼ੋਰ ਪਾਉਣ ਲੱਗਾ, “ਵੀਰ ਜੀ! ਇਸ ਤਰ੍ਹਾਂ ਨਾ ਰੋਵੋ। ਜੋ ਵੀ ਦੁੱਖ ਹੈ ਦੱਸੋ। ਬੰਦਾ ਬੰਦੇ ਦੀ ਦਾਰੂ ਹੈ। ਸ਼ਾਇਦ ਮੈਂ ਤੁਹਾਡੀ ਇਸ ਦੁੱਖ ਵਿੱਚੋਂ ਨਿਕਲਣ ਵਿੱਚ ਮਦਦ ਕਰ ਸਕਾਂ”। ਉਸ ਨੇ ਹੁਬਕੀਆਂ ਲੈਂਦੇ ਨੇ ਕਿਹਾ, “ਮੇਰਾ ਦੁੱਖ ਤਾਂ ਅਜਿਹਾ ਹੈ ਜਿਸ ਦਾ ਕਿਸੇ ਕੋਲ ਵੀ ਇਲਾਜ ਨਹੀਂ। ਰੱਬ ਕੋਲ ਵੀ ਨਹੀਂ”। ਮੈ ਬੜਾ ਹੈਰਾਨ ਹੋਇਆ, “ਇਹੋ ਜਿਹਾ ਕਿਹੜਾ ਦੁੱਖ ਹੈ ਜਿਸ ਦਾ ਇਲਾਜ ਰੱਬ ਕੋਲ ਵੀ ਨਹੀਂ?” ਮੈਂ ਉਸ ਨੂੰ ਤਸੱਲੀ ਦਿੰਦੇ ਹੋਏ ਕਿਹਾ, “ਵਾਹਿਗੁਰੂ ਤਾਂ ਜਾਣੀ ਜਾਣ ਹੈ, ਸਭ ਦਾ ਹਮਦਰਦ ਹੈ, ਸਭ ਦੇ ਕਸ਼ਟ ਨਿਵਾਰਨ ਕਰਦਾ ਹੈ। ਤੁਸੀਂ ਦਸੋ ਤਾਂ ਸਹੀ?” ਉਹ ਹਾਲੇ ਵੀ ਸਿਸਕ ਰਿਹਾ ਸੀ, “ਜੇ ਮੈਂ ਰੱਬ ਦੇ ਖਿਲਾਫ ਹੀ ਜੁਰਮ ਕਰਾਂ ਤਾਂ ਰੱਬ ਕਿਵੇਂ ਮਾਫ ਕਰੇਗਾ?” ਮੈਂ ਭੰਬਲ ਭੂਸੇ ਵਿੱਚ ਪੈ ਗਿਆ। ਰੱਬ ਦੇ ਖਿਲਾਫ ਜੁਰਮ? ਪਰ ਫਿਰ ਵੀ ਉਸ ਨੂੰ ਸਮਝਾਇਆ, “ਇਨਸਾਨ ਗਲਤੀਆਂ ਕਰਦੇ ਆਏ ਨੇ ਤੇ ਵਾਹਿਗੁਰੂ ਬਖਸ਼ਦਾ ਆਇਆ ਹੈ। ਤੂੰ ਬਾਬੇ ਦੇ ਘਰ ਆਇਆ ਹੈਂ ਜਿਸ ਦੇ ਦਰ ਤੇ ਸਾਰੀਆਂ ਮੁਸ਼ਕਲਾਂ ਦਾ ਹੱਲ ਮਿਲਦਾ ਹੈ।ਭਰੋਸਾ ਰੱਖ।” ਉਸ ਦੇ ਹੰਝੂ ਫਿਰ ਡੁਲ੍ਹਣ ਲੱਗ ਪਏ, “ਸਰਦਾਰ ਜੀ! ਇਹ ਗੱਲ ਏਡੀ ਛੋਟੀ ਨਹੀਂ। ਮੈਂ ਤਾਂ ਹੁਣ ਉਸ ਦੇ ਦਰ ਦਾ ਕੂਕਰ ਹਾਂ, ਉਸੇ ਦਰ ਦੀਆਂ ਰੋਟੀਆਂ ਤੇ ਪਲ ਰਿਹਾ ਹਾਂ, ਜਿਸ ਦਰ ਨੂੰ ਮੈਂ ਅੱਗ ਲਾਈ ਸੀ”। ਮੈਂ ਤ੍ਰਿਬਕ ਗਿਆ। ਮੈਨੂੰ ਯਾਦ ਆਇਆ ਕਿ ਸੰਨ 1984 ਵਿੱਚ ਸਿੱਖਾਂ ਦੇ ਘਰਾਂ ਨੂੰ ਤੇ ਗੁਰਦਵਾਰਿਆ ਨੂੰ ਅੱਗਾਂ ਲਾਈਆਂ ਗਈਆਂ ਸਨ ਤੇ ਸਿੱਖਾਂ ਨੂੰ ਬੁਰੀ ਤਰ੍ਹਾਂ ਸਾੜਿਆ-ਮਾਰਿਆ ਗਿਆ ਸੀ।ਫਿਰ ਵੀ ਮਂੈ ਉਸ ਤੋਂ ਪੁੱਛਿਆ, “ਅੱਗ ਲਾਈ ਮਤਲਬ?” ਉਹ ਹਟਕੋਰੇ ਲੈਂਦਾ ਹੋਇਆ ਦੱਸਣ ਲੱਗਾ, “ਸੰਨ 1984 ਵਿਚ ਪਤਾ ਨਹੀਂ ਲੋਕਾਂ ਵਿਚ ਕੀ ਭੂਤ ਸਵਾਰ ਹੋਇਆ ਕਿ ਭੜਕੇ ਹੋਏ ਲੋਕ ਸਿੱਖਾਂ ਨੂੰ ਮਾਰਨ ਤੇ ਗੁਰਦਵਾਰਿਆਂ ਨੂੰ ਅੱਗ ਲਾਉਣ ਤੁਰ ਪਏ। ਮੈਂ ਵੀ ਉਸੇ ਭੀੜ ਵਿਚ ਸ਼ਾਮਿਲ ਹੋ ਇਸ ਗੁਰਦਵਾਰਾ ਸਾਹਿਬ ਨੂੰ ਚੁਆਤੀ ਲਾਈ ਸੀ, ਤੇ ਲੁਟਿਆ ਵੀ”। ਇਹ ਕਹਿ ਕੇ ਉਹ ਫਿਰ ਭੁਬੀਂ ਰੋ ਪਿਆ।ਮੈਂ ਹੈਰਾਨ ਰਹਿ ਗਿਆ। ਕੁੱਝ ਚਿਰ ਸੋਚੀਂ ਪਿਆ ਰਿਹਾ ਪਰ ਫਿਰ ਮੈਂ ਹੋਰ ਜਾਣਕਾਰੀ ਲਈ ਉਸ ਤੋਂ ਪੁੱਛਿਆ, “ਪਰ ਤੂੰ ਅਜਿਹਾ ਕੀਤਾ ਕਿਉਂ?” “ਬੱਸ ਜੀ ਮੱਤ ਮਾਰੀ ਗਈ ਸੀ। ਸਾਡੇ ਇਲਾਕੇ ਦੇ ਲੀਡਰ ਨੇ ਖੂਬ ਭੜਕਾਇਆ ਤੇ ਨਾਲੇ ਇਹ ਵੀ ਭਰੋਸਾ ਦਿਤਾ ਕਿ ਗੁਰਦਵਾਰਾ ਸਾਹਿਬ ਤੋਂ ਬੜਾ ਮਾਲ-ਮੱਤਾ ਮਿਲੇਗਾ ਉਹ ਸੱਭ ਤੁਹਾਡਾ ਤੇ ਲਾਲਚ ਨੂੰ ਮੈਂ ਵੀ ਹੋਰਾਂ ਨਾਲ ਰਲ ਗਿਆ ਤੇ ਇਹ ਕਾਰਾ ਕਰ ਬੈਠਾ”। ਉਸ ਨੇ ਅਪਣਾ ਗੁਨਾਹ ਕਬੂਲਦਿਆਂ ਕਿਹਾ, “ਹੁਣ ਤੁਸੀਂ ਹੀ ਦੱਸੋ। ਜਿਸ ਗੁਰਦਵਾਰੇ ਨੂੰ ਮੈਂ ਅੱਗ ਵੀ ਲਾਈ, ਲੁੱਟਿਆ ਵੀ, ਹੁਣ ਉਸੇ ਗੁਰਦਵਾਰੇ ਦੇ ਲੰਗਰ ਸਹਾਰੇ ਜੀ ਰਿਹਾ ਹਾਂ। ਉਸੇ ਗੁਰਦਵਾਰੇ ਨੇ ਮੈਨੂੰ ਹੁਣ ਸਹਾਰਾ ਦਿਤਾ ਹੈ। ਇਹ ਜੀਣ ਵੀ ਕੋਈ ਜੀਣ ਹੈ? ਇਹ ਖਾਣ ਵੀ ਕੋਈ ਖਾਣ ਹੈ? ਬੇਬਸੀ ਹੀ ਤਾਂ ਹੈ”। “ਉਸ ਲੀਡਰ ਨੇ ਨਹੀਂ ਕੀਤੀ ਕੋਈ ਮਦਦ?” ਮੈਂ ਉਤਸੁਕਤਾ ਵੱਸ ਪੁੱਛ ਬੈਠਾ। ਉਸ ਦਾ ਜਵਾਬ ਹੁਣ ਠਰੰਮੇ ਵਾਲਾ ਸੀ, “ਉਸ ਨੇ ਮੇਰੀ ਕੀ ਮੱਦਦ ਕਰਨੀ ਏ? ਉਹ ਤਾਂ ਆਪ ਏਥੇ ਹੀ ਲੰਗਰ ਛਕਦਾ ਏ। ਮੇਰੇ ਵਾਲੀ ਲਾਈਨ ਵਿਚ, ਅਖੀਰ ਵਿੱਚ ਇੱਕ ਆਦਮੀ ਛੱਡ ਕੇ ਉਹੀ ਬੈਠਾ ਹੈ।ਉਸ ਨੇ ਇਸ਼ਾਰਾ ਕਰ ਦਿਆਂ ਕਿਹਾ: “ਪਰ ਰੋਂਦਾ ਮੈਥੋਂ ਜ਼ਿਆਦਾ ਹੈ।ਲੁੱਟ ਦੇ ਮਾਲ ਦੇ ਨਾਲ ਨਾਲ ਉਸ ਦਾ ਸਾਰਾ ਕੰਮ ਕਾਰ ਵੀੋ ਠੱਪ ਹੋ ਗਿਆ ਤੇ ਰਿਸ਼ਤੇਦਾਰ ਵੀ ਤਿਆਗ ਗਏ। ਉਸ ਨੂੰ ਵੀ ਗੁਰਦਵਾਰੇ ਨੇ ਹੀ ਸਹਾਰਾ ਦਿਤਾ ਹੈ”। ਮੈਂ ਉਸ ਨੂੰ ਤੱਸਲੀ ਦੇ ਕੇ ਵਾਹਿਗੁਰੂ ਤੇ ਭਰੋਸਾ ਰੱਖਣ ਲਈ ਕਿਹਾ ਤੇ ਲੰਗਰ ਛਕਣ ਲਈ ਬਿਠਾ ਦਿਤਾ। ਆਪ ਸਿੱਧਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਨਤਮਸਤਕ ਹੋਇਆ ਤੇ ਸ਼ੁਕਰਾਨਾ ਕੀਤਾ, “ਹੇ ਵਾਹਿਗੁਰੂ! ਤੇਰਾ ਸ਼ੁਕਰ ਹੈ ਜੋ ਸਿੱਖਾਂ ਨੂੰ ਏਨੀ ਸਹਿਣ ਸ਼ਕਤੀ ਦਿਤੀ ਹੈ ਤੇ ਗੁਨਹਗਾਰਾਂ ਦੇ ਬੁਰੇ ਕਰਮ ਭੁਲਾ ਕੇ ਉਨ੍ਹਾਂ ਦੀ ਸੇਵਾ ਕਰਨ ਦੀ ਬਖਸ਼ਿਸ਼ ਕੀਤੀ ਹੈ”। [/QUOTE]
Insert quotes…
Verification
Post reply
Social Lounge
Articles
General
Punjabi story: Keete di Saza
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top