☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Social Lounge
Articles
General
Punjabi: Russia and Ukraine War Like Situation
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਰੂਸ ਅਤੇ ਯੂਕਰੇਨ ਵਿੱਚਕਾਰ ਬਖੇੜਾ ਯੁੱਧ ਵੱਲ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੂਸ ਅਤੇ ਯੂਕਰੇਨ ਪਹਿਲਾਂ ਰੂਸ ਦੀਆਂ ਸੰਯੁਕਤ ਰਿਆਸਤਾਂ (ਯੂ ਐਸ ਐਸ ਆਰ) ਦਾ ਹਿਸਾ ਸੀ ਜੋ ਸੰਨ 1991 ਵਿਚ ਖਿੰਡ ਗਿਆ ਅਤੇ ਰੂਸ ਅਤੇ ਯੂਕਰੇਨ ਵੱਖ ਵੱਖ ਦੇਸ਼ ਬਣ ਗਏ। ਪਰ ਇਨ੍ਹਾਂ ਵੱਖ ਵੱਖ ਬਣੇ ਦੇਸ਼ਾਂ ਵਿਚ ਖਹਿਬੜ ਬਾਜ਼ੀ ਲਗਾਤਾਰ ਜਾਰੀ ਰਹੀ।ਰੂਸ ਅਤੇ ਯੂਕਰੇਨ ਵਿੱਚ ਤਾਂ 2014 ਤੋਂ ਜੰਗ ਲਗਾਤਾਰ ਜਾਰੀ ਹੈ ਜਦ ਰੂਸ ਨੇ ਯੂਕਰੇਨ ਤੋਂ ਕਰੀਮੀਆਂ ਦਾ ਇਲਾਕਾ ਖੋਹ ਲਿਆ ਸੀ ।ਵੱਖ ਹੋ ਕੇ ਇਹ ਸਾਰੇ ਦੇਸ਼ ਅਪਣੀ ਪ੍ਰਭੂਤਵ ਕਾਇਮ ਰੱਖਣ ਲਈ ਕੋਸ਼ਿਸ਼ ਕਰਦੇ ਰਹੇ ਪਰ ਰੂਸ ਤੋਂ ਅਪਣਿਆਂ ਟੁਕੜਿਆਂ ਦਾ ਆਪੋ ਅਪਣਾ ਪ੍ਰਭੂਤਵ ਕਾਇਮ ਕਰਨਾ ਜਰ ਨਹੀਂ ਹੋ ਰਿਹਾ।ਜਦ ਰੂਸ ਨੇ ਕਰੀਮੀਆਂ ਦਾ ਇਲਾਕਾ ਅਪਣੇ ਨਾਲ ਮਿਲਾ ਲਿਆ ਤਾਂ ਯੂਕਰੇਨ ਇਸ ਦੀ ਪ੍ਰਾਪਤੀ ਲਈ ਯੁੱਧ ਕਰਨ ਨੂੰ ਮਜਬੂਰ ਹੋ ਗਿਆ। ਰੂਸ ਨੇ ਯੂਕਰੇਨ ਦੇ ਕਈ ਇਲਾਕਿਆਂ ਵਿੱਚ ਬਗਾਵਤ ਕਰਵਾ ਦਿਤੀ ਜਿਨ੍ਹਾਂ ਵਿੱਚੋਂ ਹੁਣ ਲੁਹਾਂਸਕ ਅਤੇ ਦੋਨੇਤਸਕ ਨੂੰ ਰੂਸ ਨੇ 21 ਫਰਵਰੀ ਨੂੰ ਆਜ਼ਾਦ ਦੇਸ਼ ਘੋਸ਼ਿਤ ਕਰ ਦਿਤਾ ਹੈ ਜੋ ਕੀਵ (ਯੂਕਰੇਨ) ਤੋਂ 2014 ਤੋਂ ਹੀ ਬਗਾਵਤ ਕਰ ਰਹੇ ਸਨ।ਇਨ੍ਹਾਂ ਦੀ ਮਦਦ ਲਈ ਰੂਸ ਕਦੇ ਵੀ ਅਪਣੀਆਂ ਸੈਨਾਵਾਂ ਯੂਕਰੇਨ ਵਿੱਚ ਭੇਜ ਸਕਦਾ ਹੈ। ਅਮਰੀਕਾ ਤੇ ਯੂਰਪੀ ਦੇਸ਼ ਇਸ ਤੋਂ ਬਹੁਤ ਭੜਕੇ ਹੋਏ ਹਨ ਤੇ ਉਨ੍ਹਾਂ ਨੂੰ ਇਹ ਖਤਰਾ ਹੈ ਕਿ ਰੂਸ ਯੂਕਰੇਨ ਉਤੇ ਭਰਵਾਂ ਹਮਲਾ ਕਰੇਗਾ।ਛੋਟੀਆਂ ਝੜੱਪਾਂ ਦੀ ਚਿੰਗਾਰੀ ਵੀ ਵੱਡੇ ਯੂੱਧ ਦੀ ਅੱਗ ਵਿਚ ਬਦਲ ਸਕਦੀ ਹੈ।ਰੂਸ ਅਤੇ ਯੂਕਰੇਨ ਵਿਚਕਾਰ 2015 ਵਿੱਚ ਮਿੰਸਕ ਸ਼ਾਂਤੀ ਸਮਝੌਤਾ ਹੋਇਆ ਸੀ ਜਿਸ ਕਰਕੇ ਇਹ ਇਲਾਕਾ ਕਿਸੇ ਵੱਡੀ ਜੰਗ ਤੋਂ ਕਾਫੀ ਦੇਰ ਬਚਿਆ ਰਿਹਾ। ਯੂਕਰੇਨ ਨੇ ਅਪਣਾ ਪ੍ਰਭੂਤਵ ਬਚਾਉਣ ਲਈ ਨਾਟੋ ਅਤੇ ਯੂਰਪੀਅਨ ਯੂਨੀਅਨ ਵੱਲ ਨੂੰ ਝੁਕਣਾ ਸ਼ੁਰੂ ਕਰ ਦਿਤਾ ਤਾਂ ਕਿ ਸ਼ਕਤੀ ਦਾ ਪਲੜਾ ਬਰਾਬਰ ਰਹੇ ਤੇ ਲੋੜ ਪੈਣ ਤੇ ਯੂਰਪ ਅਤੇ ਅਮਰੀਕਾ ਤੋਂ ਮਦਦ ਲਈ ਜਾ ਸਕੇ।

ਅਸਲ ਵਿੱਚ ਰੂਸ ਨਾਲ ਯੁਕਰੇਨ ਦੇ ਸਬੰਧ ਵਿਗੜਣ ਵਿੱਚ ਯੂਰਪ ਯੂਨੀਅਨ ਦਾ ਵੀ ਵੱਡਾ ਹੱਥ ਰਿਹਾ ਹੈ। ਯੂਕਰੇਨ ਦਾ ਪਹਿਲਾ ਰਾਸ਼ਟਰਪਤੀ ਵਿਕਟਰ ਯਾਨੂਕੋਵਿੱਚ ਯੂਰੋਪੀਅਨ ਯੂਨੀਅਨ ਨਾਲ ਖੁਲ੍ਹਾ ਵਿਉਪਾਰ ਸਮਝੌਤਾ ਨਹੀਂ ਸੀ ਕਰਨਾ ਚਾਹੁੰਦਾ ਤੇ ਉਸਨੇ ਇਨ੍ਹਾਂ ਨਾਲ ਰਾਜਨੀਤਕ ਗੱਠਜੋੜ ਤੋਂ ਵੀ ਇਨਕਾਰ ਕਰ ਦਿਤਾ।ਉਸਦੀ ਪਾਰਲੀਮੈਂਟ ਵਿਚ ਬਹੁਗਿਣਤੀ ਵੀ ਸੀ। ਪਰ ਯੂਰੋਪੀਅਨ ਯੂਨੀਅਨ ਦੇ ਭੜਕਾਏ ਵਿਰੋਧੀਆਂ ਨੇ ਰੈਵੋਲਿਊਸ਼ਨ ਆਫ ਡਿਗਨਿਟੀ ਦੇ ਨਾਮ ਤੇ ਯਾਨੂਕੋਵਿੱਚ ਦਾ ਤਖਤਾ ਪਲਟ ਦਿਤਾ ਤੇ ਰਾਜ ਭਾਗ ਸੰਭਾਲ ਲਿਆ।

ਇਹ ਨਵੀਂ ਸਰਕਾਰ ਯੂਰੋਪੀਅਨ ਯੂਨੀਅਨ ਅਤੇ ਨਾਟੋ ਦੇ ਹੱਕ ਵਿੱਚ ਸੀ।ਪਰ ਇਸ ਨੇ ਕੋਈ ਵੱਡਾ ਕਦਮ ਤਾਂ ਨਾ ਲਿਆ ਤੇ ਇਕ ਪਾਸੇ ਯੂਰਪੀਅਨ ਯੂਨੀਅਨ ਅਤੇ ਨਾਟੋ ਅਤੇ ਦੂਜੇ ਪਾਸੇ ਰੂਸ ਵਿਚਕਾਰ ਪਲੜਾ ਬਰਾਬਰ ਰੱਖਣ ਦੀ ਕੋਸ਼ਿਸ਼ ਕਰਦੀ ਰਹੀ। ਪਰ ਡਿਪਲੋਮੈਟਿਕ ਲੈਵਲ ਤੇ ਅਪਣੀਆਂ ਨੀਤੀਆ ਸਰਗਰਮ ਰੱਖੀਆਂ।

ਸੰਨ 2004 ਵਿੱਚ ਚੈਕ ਰਿਪਬਲਿਕ, ਅਸਤੋਨੀਆਂ, ਹੰਗਰੀ, ਲੈਤਵੀਆ, ਲਿਥੂਨੀਆਂ, ਪੋਲੈਂਡ, ਅਤੇ ਸਲੋਵਾਕੀਆਂ ਯੂਰੋਪੀਅਨ ਯੂਨੀਅਨ ਵਿਚ ਸ਼ਾਮਿਲ ਹੋ ਗਏ ਅਤੇ 2007 ਵਿੱਚ ਬਲਗਾਰੀਆ ਅਤੇ ਰੋਮਾਨੀਆਂ ਵੀ ਆ ਮਿਲੇ।ਇਸ ਤੇ ਰੂਸ ਨੂੰ ਖਤਰਾ ਹੋ ਗਿਆ ਕਿ ਜੇ ਯੁਕਰੇਨ ਵੀ ਯੂਰੋਪੀਅਨ ਯੂਨੀਅਨ ਵਿੱਚ ਮਿਲ ਗਿਆ ਤਾਂ ਇਹ ਰੂਸ ਅਤੇ ਨਾਟੋ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਪੱਛਮੀ ਦੀਵਾਰ ਬਣ ਜਾਣਗੇ ਅਤੇ ਰੂਸ ਦੇ ਲਾਲ ਸਾਗਰ ਤਕ ਪਹੁੰਚਣ ਵਿੱਚ ਰੁਕਾਵਟ ਖੜ੍ਹੀ ਹੋ ਜਾਵੇਗੀ।ਕੋਰੀਆ ਅਤੇ ਜਾਪਾਨ ਦਾ ਅਮਰੀਕਾ ਦੇ ਗੁੱਟ ਵਿਚ ਹੋਣਾ ਰੂਸ ਲਈ ਪੈਸੇਫਿਕ ਸਾਗਰ ਲਈ ਜੀ ਦਾ ਜੰਜਾਲ ਪਹਿਲਾਂ ਹੀ ਸੀ ਜਿਸ ਕਰਕੇ ਰੂਸ ਚਾਰੇ ਪਾਸਿਆਂ ਤੋਂ ਅਪਣੇ ਆਪ ਨੂੰ ਘਿਰਦਾ ਮਹਿਸੂਸ ਕਰਨ ਲੱਗਾ। ਜਦ ਯੂਕਰੇਨ ਵਿਚ ਨਾਟੋ ਅਤੇ ਯੂਰੋਪੀਅਨ ਯੂਨੀਅਨ ਪੱਖੀ ਨਵੀਂ ਸਰਕਾਰ ਬਣੀ ਤਾਂ ਰੂਸ ਨੇ ਦੋਨੇਤਸਕ ਅਤੇ ਲੁਹਾਂਸਕ ਜੋ ਰੂਸ ਦੀ ਪੂਰਬੀ ਹੱਦ ਨਾਲ ਲਗਦੇ ਹਨ, ਵਿੱਚ ਬਗਾਵਤ ਕਰਵਾ ਦਿਤੀ ਜਿਸ ਕਰਕੇ ਰੂਸ ਅਤੇ ਯੂਕਰੇਨ ਵਿੱਚ ਜੰਗ ਦੇ ਹਾਲਾਤ ਹੋ ਗਏ।ਇਨ੍ਹਾਂ ਇਲਾਕਿਆਂ ਦੀ ਬਹੁਗਿਣਤੀ ਰੂਸੀ ਹੈ। ਇਸ ਸਾਲ ਦੇ ਮੁੱਢ ਤੱਕ 13 ਹਜ਼ਾਰ ਦੇ ਕਰੀਬ ਲੋਕ ਇਸ ਯੁੱਧ ਵਿੱਚ ਮਾਰੇ ਜਾ ਚੁੱਕੇ ਹਨ ਅਤੇ ਪੱਛਮੀ ਦੇਸ਼ਾਂ ਨੇ ਰੂਸ ਤੇ ਕਈ ਪਾਬੰਦੀਆਂ ਵੀ ਲਗਾ ਦਿਤੀਆਂ ਹਨ।

ਸੰਨ 2019 ਵਿੱਚ ਯੂਕਰੇਨ ਨੇ ਅਪਣੇ ਸੰਵਿਧਾਨ ਵਿੱਚ ਯੂਰੋਪੀਅਨ ਯੂਨੀਅਨ ਅਤੇ ਨਾਟੋ ਦਾ ਮੈਂਬਰ ਬਣਨ ਦੀ ਮਦ ਪੱਕੀ ਤੌਰ ਤੇ ਅਪਣਾ ਲਈ ਹੈ।ਰੂਸੀ ਸੈਨਾਵਾਂ ਯੂਕਰੇਨ ਦੀਆਂ ਹੱਦਾਂ ਉਤੇ ਡੱਟੀਆਂ ਖੜ੍ਹੀਆਂ ਹਨ ਤੇ ਹੁਣ ਰੂਸ ਦੇ ਰਾਸ਼ਟਰਪਤੀ ਦੇ ਕੱਲ ਦੋ ਯੂਕਰੇਨੀਅਨ ਇਲਾਕਿਆਂ ਨੂੰ ਆਜ਼ਾਦ ਘੋਸ਼ਿਤ ਕਰਨ ਨਾਲ ਯੁੱਧ ਹੋਣ ਦੀ ਸੰਭਾਵਨਾ ਹੋਰ ਵਧ ਗਈ ਹੈ।

ਪਰ ਕੀ ਯੂਕ੍ਰੇਨ ਦਾ ਨਾਟੋ ਵਿੱਚ ਸ਼ਾਮਿਲ ਹੋਣਾ ਹੀ ਮੁੱਖ ਮੁਦਾ ਹੈ? ਯੂਕਰੇਨ ਸੰਕਟ ਬਾਰੇ ਵਿਸਥਾਰ ਨਾਲ ਸਮਝਣਾ ਜ਼ਰੂਰੀ ਜੋ 3 ਮਹੀਨਿਆਂ ਤੋਂ ਇਸ ਭੂ-ਰਾਜਨੀਤੀ 'ਤੇ ਹਾਵੀ ਹੈ, ਤੇ ਦੁਨੀਆਂ ਨੂੰ ਤੀਜੇ ਵਿਸ਼ਵ ਯੁੱਧ ਦੀ ਕਗਾਰ 'ਤੇ ਲੈ ਜਾ ਰਿਹਾ ਹੈ। ਇਸ ਦੇ ਪਿਛੋਕੜ ਵਿੱਚ ਜਾਣ ਦੀ ਜ਼ਰੂਰਤ ਹੈ।

ਯੂਕਰੇਨ ਦਾ ਮਹੱਤਵ ਕੀ ਹੈ? ਯੂਕਰੇਨ ਖੇਤਰੀ ਅਧਾਰ 'ਤੇ ਯੂਰਪ ਦੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ ਜਿਸ ਵਿੱਚ 4 ਕ੍ਰੋੜ 10 ਲੱਖ ਉੱਚ ਵਿਦਿਆ ਪ੍ਰਾਪਤ ਹਨ ਅਤੇ ਕੰਮ ਕਰਨ ਵੱਲ ਬੜੇ ਪ੍ਰੇਰਿਤ ਹਨ। ਪਰ ਇਸ ਤੋਂ ਵੀ ਮਹੱਤਵਪੂਰਨ ਹੈ ਯੂਕਰੇਨ ਦਾ ਪਦਾਰਥੀ ਪ੍ਰਾਪਤੀਆਂ ਵਿੱਚ ਦਰਜਾ ਜੋ ਦੇਖਣਾ ਬਣਦਾ ਹੈ:

ਯੂਰੇਨੀਅਮ ਧਾਤ ਦੇ ਮੁੜ ਪ੍ਰਾਪਤੀ-ਯੋਗ ਭੰਡਾਰਾਂ ਵਿੱਚ ਯੂਰਪ ਵਿੱਚ ਪਹਿਲੇ ਸਥਾਨ ਤੇ ਹੈ। ਟਾਈਟੇਨੀਅਮ ਧਾਤ ਦੇ ਭੰਡਾਰਾਂ ਵਿੱਚ ਯੂਰਪ ਵਿੱਚ ਦੂਜਾ ਅਤੇ ਵਿਸ਼ਵ ਵਿੱਚ 10ਵਾਂ ਸਥਾਨ ਹੈ । ਮੈਂਗਨੀਜ਼ ਧਾਤ ਦੇ ਭੰਡਾਰਾਂ ਵਿੱਚ ਵਿਸ਼ਵ ਵਿੱਚ ਦੂਜਾ (2.3 ਅਰਬ ਟਨ ਜਾਂ ਵਿਸ਼ਵ ਦੇ ਭੰਡਾਰਾਂ ਦਾ 12%) ਸਥਾਨ ਹੈ । ਇਹ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਲੋਹੇ ਦਾ ਭੰਡਾਰ (30 ਅਰਬ ਟਨ) ਹੈ। ਪਾਰਾ ਧਾਤ ਵਿੱਚ ਯੂਰਪ ਵਿੱਚ ਦੂਜਾ ਸਥਾਨ ਹੈ ।ਗੈਸ ਦੇ ਭੰਡਾਰਾਂ ਵਿੱਚ ਯੂਰਪ ਵਿੱਚ ਤੀਜਾ ਅਤੇ ਵਿਸ਼ਵ ਵਿੱਚ 13ਵਾਂ (22 ਲੱਖ ਕ੍ਰੋੜ ਘਣ ਮੀਟਰ) ਸਥਾਨ ਹੈ ।ਇਸ ਤਰ੍ਹਾਂ ਕੁਦਰਤੀ ਸਰੋਤਾਂ ਦੇ ਕੁੱਲ ਮੁੱਲ ਵਿੱਚ ਵਿਸ਼ਵ ਵਿੱਚ ਚੌਥਾ ਅਤੇ ਕੋਲਾ ਭੰਡਾਰ ਵਿੱਚ ਵਿਸ਼ਵ ਵਿੱਚ 7ਵਾਂ (33.9 ਅਰਬ ਟਨ) ਸਥਾਨ ਹੈ ।ਇਸ ਸਭ ਉਤੇ ਪੁਤਿਨ ਦੀ ਯੂਕਰੇਨ ਉਤੇ ਅੱਖ ਹੈ।

ਯੂਕਰੇਨ ਇੱਕ ਖੇਤੀਬਾੜੀ ਦੇਸ਼ ਹੈ: ਕਾਸ਼ਤਯੋਗ ਜ਼ਮੀਨ ਖੇਤਰ ਵਿੱਚ ਯੂਰਪ ਵਿੱਚ ਪਹਿਲੇ ਸਥਾਨ ਤੇ ਹੈ।ਸੂਰਜਮੁਖੀ ਅਤੇ ਸੂਰਜਮੁਖੀ ਦੇ ਤੇਲ ਦੇ ਨਿਰਯਾਤ ਵਿੱਚ ਵਿਸ਼ਵ ਵਿੱਚ ਵੀ ਪਹਿਲੇ ਸਥਾਨ ਤੇ ਹੈ।ਕਾਲੀ ਮਿੱਟੀ ਦੇ ਖੇਤਰਫਲ ਦੇ ਹਿਸਾਬ ਨਾਲ ਦੁਨੀਆ ਵਿੱਚ ਤੀਸਰਾ (ਵਿਸ਼ਵ ਦੀ ਮਾਤਰਾ ਦਾ 25%) ਹੈ।ਜੌਂ ਦੇ ਉਤਪਾਦਨ ਵਿੱਚ ਵਿਸ਼ਵ ਵਿੱਚ ਦੂਜਾ ਅਤੇ ਜੌਂ ਦੇ ਨਿਰਯਾਤ ਵਿੱਚ ਚੌਥਾ ਸਥਾਨ ਹੈ । ਚਿਕਨ ਅੰਡੇ ਦੇ ਉਤਪਾਦਨ ਵਿੱਚ ਦੁਨੀਆ ਵਿੱਚ 9ਵਾਂ ਸਥਾਨ ਹੈ । ਪਨੀਰ ਨਿਰਯਾਤ ਵਿੱਚ ਵਿਸ਼ਵ ਵਿੱਚ 16ਵਾਂ ਸਥਾਨ ਹੈ ।

ਯੂਕਰੇਨ ਦੁਨੀਆ ਭਰ ਦੇ 60 ਕਰੋੜ ਲੋਕਾਂ ਦੀਆਂ ਭੋਜਨ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ ਜੋ ਰੂਸੀ ਆਰਥਿਕਤਾ ਨੂੰ ਕੀ ਹੁਲਾਰਾ ਦੇ ਸਕਦਾ ਹੈ। ਦੁਨੀਆ ਵਿੱਚ ਮੱਕੀ ਦਾ ਤੀਜਾ ਸਭ ਤੋਂ ਵੱਡਾ ਉਤਪਾਦਕ ਅਤੇ ਚੌਥਾ ਸਭ ਤੋਂ ਵੱਡਾ ਨਿਰਯਾਤਕ ਹੈ । ਵਿਸ਼ਵ ਵਿੱਚ ਆਲੂਆਂ ਦਾ ਚੌਥਾ ਸਭ ਤੋਂ ਵੱਡਾ ਉਤਪਾਦਕ ਹੈ । ਵਿਸ਼ਵ ਵਿੱਚ 5ਵਾਂ ਸਭ ਤੋਂ ਵੱਡਾ ਰਾਈ ਉਤਪਾਦਕ ਹੈ । ਮਧੂ ਮੱਖੀ ਉਤਪਾਦਨ ਵਿੱਚ ਵਿਸ਼ਵ ਵਿੱਚ 5ਵਾਂ (75,000 ਟਨ) ਹੈ । ਕਣਕ ਨਿਰਯਾਤ ਵਿੱਚ ਵਿਸ਼ਵ ਵਿੱਚ 8ਵਾਂ ਹੈ ।

ਯੂਕਰੇਨ ਵੱਡਾ ਉਦਯੋਗਿਕ ਦੇਸ਼ ਵੀ ਹੈ। ਅਮੋਨੀਆ ਉਤਪਾਦਨ ਵਿੱਚ ਯੂਰਪ ਵਿੱਚ ਪਹਿਲੇ ਸਥਾਨ ਤੇ ਹੈ।ਯੂਰਪ ਵਿੱਚ ਦੂਜਾ ਅਤੇ ਵਿਸ਼ਵ ਵਿੱਚ ਚੌਥੀ ਸਭ ਤੋਂ ਵੱਡੀ ਕੁਦਰਤੀ ਗੈਸ ਪਾਈਪਲਾਈਨ ਪ੍ਰਣਾਲੀ (ਓੂਰਜਾ ਵਿੱਚ 142.5 ਅਰਬ ਕਿਊਬਿਕ ਮੀਟਰ ਗੈਸ ਥ੍ਰੋਪੁੱਟ ਸਮਰੱਥਾ) ਹੈ । ਸਥਾਪਿਤ ਪ੍ਰਮਾਣੂ ਊਰਜਾ ਪਲਾਂਟਾਂ ਦੀ ਸਮਰੱਥਾ ਵਿੱਚ ਯੂਰਪ ਵਿੱਚ ਤੀਜਾ ਅਤੇ ਵਿਸ਼ਵ ਵਿੱਚ 8ਵਾਂ ਹੈ । ਸੂਹ ਪ੍ਰਾਪਤ ਕਰਨ ਲਈ ਉਪਕਰਨਾਂ ਦੇ ਉਤਪਾਦਨ ਵਿੱਚ ਦੁਨੀਆ ਵਿੱਚ ਤੀਸਰਾ (ਅਮਰੀਕਾ ਅਤੇ ਫਰਾਂਸ ਤੋਂ ਬਾਅਦ) ਹੈ । ਦੁਨੀਆ ਦਾ ਤੀਜਾ ਸਭ ਤੋਂ ਵੱਡਾ ਲੋਹਾ ਨਿਰਯਾਤਕ ਹੈ।ਵਿਸ਼ਵ ਵਿੱਚ ਪਰਮਾਣੂ ਪਾਵਰ ਪਲਾਂਟਾਂ ਲਈ ਟਰਬਾਈਨਾਂ ਦਾ ਚੌਥਾ ਸਭ ਤੋਂ ਵੱਡਾ ਨਿਰਯਾਤਕ ਹੈ । ਚੌਥਾ ਵਿਸ਼ਵ ਦਾ ਸਭ ਤੋਂ ਵੱਡਾ ਰਾਕੇਟ ਲਾਂਚਰ ਨਿਰਮਾਤਾ ਹੈ ।ਮਿੱਟੀ ਦੇ ਨਿਰਯਾਤ ਵਿੱਚ ਵਿਸ਼ਵ ਵਿੱਚ ਚੌਥਾ ਹੈ । ਟਾਈਟੇਨੀਅਮ ਨਿਰਯਾਤ ਵਿੱਚ ਵਿਸ਼ਵ ਵਿੱਚ ਚੌਥਾ ਹੈ । ਧਾਤ ਅਤੇ ਕੇਂਦ੍ਰਤ ਨਿਰਯਾਤ ਵਿੱਚ ਵਿਸ਼ਵ ਵਿੱਚ 8ਵਾਂ ਹੈ । ਰੱਖਿਆ ਉਦਯੋਗ ਉਤਪਾਦਾਂ ਵਿੱਚ ਵਿਸ਼ਵ ਵਿੱਚ 9ਵਾਂ ਹੈ ।ਦੁਨੀਆ ਦਾ 10ਵਾਂ ਸਭ ਤੋਂ ਵੱਡਾ ਸਟੀਲ ਉਤਪਾਦਕ (3.24 ਕਰੋੜ ਟਨ) ਹੈ ।

ਇਸੇ ਲਈ ਯੂਕਰੇਨ ਪੁਤਿਨ ਦਾ ਜਨੂੰਨ ਹੈ। ਪੁਤਿਨ ਨੇ ਇਹ ਸਭ ਖੇਡ ਕਿਵੇਂ ਖੇਡੀ? ਇਹ ਵੀ ਜਾਨਣਾ ਜ਼ਰੂਰੀ ਹੈ।

2013 ਵਿੱਚ ਡੋਨੇਟਸਕ ਪੀਪਲਜ਼ ਰਿਪਬਲਿਕ ਅਤੇ ਲੁਹਾਨਸਕ ਪੀਪਲਜ਼ ਰਿਪਬਲਿਕ (ਡੀਪੀਆਰ ਅਤੇ ਐਲਪੀਆਰ) ਦੇ ਖੇਤਰਾਂ ਵਿੱਚ ਪੁਤਿਨ ਦੇ ਨਾਗਰਿਕ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਕੀਤੀ ਗਈ।ਉਨ੍ਹਾਂ ਖੇਤਰਾਂ ਵਿੱਚ, ਖਾਸ ਕਰਕੇ ਡੋਨਬਾਸ ਵਿੱਚ, ਯੂਕਰੇਨ ਤੋਂ ਵੱਖ ਹੋ ਕੇ ਰੂਸ ਵਿੱਚ ਸ਼ਾਮਲ ਹੋਣ ਦੀ ਭਾਰੀ ਮੰਗ ਭੜਕ ਗਈ।ਯੂਕਰੇਨ ਦੀ ਸਰਕਾਰ ਨੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਤਾਕਤ ਦੀ ਵਰਤੋਂ ਕਰਨ ਦੀ ਸਭ ਤੋਂ ਵੱਡੀ ਗਲਤੀ ਕੀਤੀ ਅਤੇ ਇਹੀ ਪੁਤਿਨ ਚਾਹੁੰਦੇ ਸਨ। "ਨਾਗਰਿਕਾਂ ਦੀ ਆਜ਼ਾਦੀ ਦੇ ਦਮਨ" ਦੀ ਆਲੋਚਨਾ ਕਰਦੇ ਹੋਏ ਉਸਨੇ ਅਚਾਨਕ ਕ੍ਰੀਮੀਆ ਨੂੰ ਅਪਣੇ ਨਾਲ ਮਿਲਾ ਲਿਆ। ਪੁਤਿਨ ਨੇ 20 ਫਰਵਰੀ 14 ਨੂੰ ਕ੍ਰੀਮੀਆ ਨੂੰ ਰੂਸ ਨਾਲ ਮਿਲਾਇਆ, ਜਿਸ ਨਾਲ ਯੂਕਰੇਨ, ਅਮਰੀਕਾ, ਯੂਰਪੀਅਨ ਯੂਨੀਅਨ ਨੂੰ ਵੱਡਾ ਝਟਕਾ ਲੱਗਿਆ। ਅਮਰੀਕਾ, ਨਾਟੋ ਅਤੇ ਯੂਰਪੀਅਨ ਯੂਨੀਅਨ ਨੇ ਕ੍ਰੀਮੀਆ ਦੇ ਕਬਜ਼ੇ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਰੂਸ ਅਤੇ ਪਾਬੰਦੀਆਂ ਲਾਈਆਂ ਗਈਆਂ ਪਰ ਪੁਤਿਨ ਹਿੱਲਿਆ ਨਹੀਂ। ਇਸ ਦੀ ਬਜਾਏ ਉਸਦੀਆਂ ਏਜੰਸੀਆਂ ਨੇ ਡੀਪੀਆਰ ਅਤੇ ਐਲਪੀਆਰ ਵਿੱਚ ਸਿਵਲ ਵਿਰੋਧ ਨੂੰ ਤੇਜ਼ ਕੀਤਾ। ਆਖਰਕਾਰ ਯੂਕਰੇਨ ਨੂੰ ਗੱਲਬਾਤ ਲਈ ਮੇਜ਼ 'ਤੇ ਆਉਣਾ ਪਿਆ।

ਮਿੰਸਕ (ਬੇਲਾਰੂਸ) ਵਿੱਚ ਵਿਆਪਕ ਗੱਲਬਾਤ ਤੋਂ ਬਾਅਦ, ਡੋਨਬਾਸ ਵਿੱਚ ਜੰਗ ਨੂੰ ਖਤਮ ਕਰਨ ਲਈ ਇੱਕ ਸਮਝੌਤੇ 'ਤੇ ਤਿਕੋਣੇ ਸੰਪਰਕ ਗਰੁੱਪ (ਰੂਸ, ਯੂਕਰੇਨ ਅਤੇ ਈਯੂ ਦੇ ਓਐਸਸੀਈ) ਦੇ ਪ੍ਰਤੀਨਿਧਾਂ ਦੁਆਰਾ ਦਸਤਖਤ ਕੀਤੇ ਗਏ ਸਨ ਅਤੇ ਕਿਸੇ ਵੀ ਸਥਿਤੀ ਦੀ ਮਾਨਤਾ ਦੇ ਬਿਨਾਂ, ਡੀਪੀਆਰ ਅਤੇ ਐਲਪੀਆਰ ਦੇ ਮੁਖੀਆਂ ਦੁਆਰਾ ਵੀ ਦਸਤਖਤ ਕੀਤੇ ਗਏ । ਜਰਮਨੀ ਅਤੇ ਫਰਾਂਸ ਨੇ ਵਿਚੋਲਗੀ ਕੀਤੀ । ਪੁਤਿਨ ਨੇ ਡੀਪੀਆਰ ਅਤੇ ਐਲਪੀਆਰ ਨੂੰ ਯੂਕਰੇਨ ਵਿੱਚ ਹੋਣ ਦੇ ਬਾਵਜੂਦ ਮਿੰਸਕ ਸਮਝੌਤੇ 'ਤੇ ਹਸਤਾਖਰ ਕਰਵਾ ਲਏ। ਇਸ ਤਰ੍ਹਾਂ ਡੀਪੀਆਰ ਅਤੇ ਐਲਪੀਆਰ ਯੂਕਰੇਨ ਦੇ ਵਿਵਾਦਤ ਹਿੱਸੇ ਵਜੋਂ ਸਹਿਮਤ ਬਣਾਉਣ ਵਿੱਚ ਯੂਰੋਪੀਅਨ ਯੂਨੀਅਨ ਨੂੰ ਵੀ ਸ਼ਾਮਿਲ ਕਰ ਲਿਆ ਗਿਆ।

2021 ਤੋਂ ਪੁਤਿਨ ਨੇ ਡੀਪੀਆਰ ਅਤੇ ਐਲਪੀਆਰ ਨੂੰ ਯੂਕਰੇਨ ਤੋਂ ਵੱਖ ਹੋਣ ਲਈ ਘਰੇਲੂ ਯੁੱਧ ਸ਼ੁਰੂ ਕਰਨ ਲਈ ਡੀਪੀਆਰ ਅਤੇ ਐਲਪੀਆਰ ਵਿੱਚ ਆਪਣੇ ਸਮੂਹਾਂ ਨੂੰ ਦੁਬਾਰਾ ਸਰਗਰਮ ਕੀਤਾ। ਉਸਨੇ ਯੂਕਰੇਨ ਬਾਰਡਰ 'ਤੇ ਲਗਭਗ 1.30 ਲੱਖ ਫੌਜੀ ਤਾਇਨਾਤ ਕੀਤੇ ਤੇ ਮਿਲਟਰੀ ਕਸਰਤਾਂ ਦੇ ਬਹਾਨੇ ਗੁਆਂਢੀ ਦੇਸ਼ ਬੇਲਾਰੂਸ ਵਿੱਚ ਵੀ ਫੌਜਾਂ ਨੂੰ ਤਾਇਨਾਤ ਕੀਤਾ।

ਯੂਕਰੇਨ ਨਾਟੋ ਦਾ ਮੈਂਬਰ ਬਣਨਾ ਚਾਹੁੰਦਾ ਹੈ ਅਤੇ ਪੁਤਿਨ ਨੇ ਫੌਜੀ ਦਬਾਅ ਵਧਾਉਣ ਲਈ ਇਸ ਸਹੀ ਕਾਰਨ ਦੀ ਵਰਤੋਂ ਕਰਦਿਆਂ ਕਿਹਾ ਕਿ ਨਾਟੋ ਨੇ ਯੂਕਰੇਨ ਨੂੰ ਮੈਂਬਰ ਵਜੋਂ ਸਵੀਕਾਰ ਕਰਨਾ ਰੂਸ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਖਤਰੇ ਵਿੱਚ ਪਾ ਦੇਵੇਗਾ। ਅਮਰੀਕਾ ਅਤੇ ਨਾਟੋ ਘਬਰਾ ਗਏ ਅਤੇ ਅਪਣੇ ਹਥਕੰਡੇ ਵਰਤਣ ਲੱਗੇ। ਪਰ ਇਨ੍ਹਾਂ ਕਰਕੇ ਪੁਤਿਨ ਬਿਲਕੁਲ ਨਹੀਂ ਰੁਕਿਆ ।

ਅਮਰੀਕਾ+ਨਾਟੋ ਅਤੇ ਰੂਸ ਵਿਚਾਲੇ ਗੱਲਬਾਤ ਸ਼ੁਰੂ ਹੋਈ। ਪੁਤਿਨ ਨੇ ਆਪਣੇ ਸਖ਼ਤ ਰੁਖ ਨਾਲ ਕਿਹਾ ਕਿ ਯੂਕਰੇਨ ਨੂੰ ਮਿੰਸਕ ਸਮਝੌਤੇ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਨਾਟੋ ਨੂੰ ਯੂਕਰੇਨ ਨੂੰ ਮੈਂਬਰ ਵਜੋਂ ਸਵੀਕਾਰ ਨਹੀਂ ਕਰਨਾ ਚਾਹੀਦਾ । ਫਰਾਂਸ ਅਤੇ ਜਰਮਨੀ ਨੇ ਨਾਟੋ ਦੇ ਵਿਰੁੱਧ ਸਟੈਂਡ ਲਿਆ ਤਾਂ ਨਾਟੋ ਦੇ ਸਹਿਯੋਗੀਆਂ ਵਿੱਚ ਹੌਲੀ ਹੌਲੀ ਦਰਾਰਾਂ ਪੈਦਾ ਹੋਣੀਆਂ ਸ਼ੁਰੂ ਕਰ ਦਿੱਤੀਆਂ। ਯੂਕਰੇਨ ਸੰਕਟ ਨੂੰ ਇਸ ਦੇ ਕਾਰਨ ਵਜੋਂ ਵਰਤਦਿਆਂ ਰੂਸ ਵਿਰੁੱਧ ਪਾਬੰਦੀਆਂ ਲਈ ਅਮਰੀਕਾ ਅਤੇ ਬਾਕੀ ਨਾਟੋ ਸਹਿਯੋਗੀ ਦਬਾਅ ਬਣਾਉਣ ਲੱਗੇ। ਪਰ ਅਮਰੀਕਾ ਇਸ ਦਬਾਅ ਬਣਾਉਣ ਵਿੱਚ ਸਭ ਤੋਂ ਸਰਗਰਮ ਸੀ।ਇਸ ਦਾ ਕਾਰਨ ਗੈਸ ਸਪਲਾਈ ਬਾਰੇ ਯੂਰਪ ਦੀ ਸਥਿਤੀ ਸੀ।ਕੁਦਰਤੀ ਗੈਸ ਆਂਕੜੇ ਹੇਠ ਲਿਖੇ ਹਨ:

ਰੂਸ ਕੁਦਰਤੀ ਗੈਸ 23.3 ਅਰਬ ਘਣ ਫੁੱਟ ਪ੍ਰਤੀ ਦਿਨ (ਯੂਰਪ ਨੂੰ 72%) ਨਿਰਯਾਤ ਕਰਦਾ ਹੈ ਤੇ ਅਮਰੀਕਾ 9.6 ਅਰਬ ਕਿਊਬਿਕ ਫੁੱਟ ਪ੍ਰਤੀ ਦਿਨ । ਯੂਰਪ ਲਈ ਰੂਸੀ ਗੈਸ ਦੀ ਕੀਮਤ $270 ਪ੍ਰਤੀ 1000 ਘਣ ਫੁੱਟ (ਜਰਮਨੀ) ਹੈ। ਜਦ ਕਿ ਯੂ.ਐੱਸ. ਗੈਸ ਬਾਜ਼ਾਰ ਦੀਆਂ ਕੀਮਤਾਂ $1000+ ਪ੍ਰਤੀ 1000 ਕਿਊਬਿਕ ਫੁੱਟ ਹਨ। ਸੰਖੇਪ ਵਿੱਚ, ਅਮਰੀਕਾ ਕੁਦਰਤੀ ਗੈਸ ਪੈਦਾ ਨਹੀਂ ਕਰਦਾ ਪਰ ਰੂਸ ਨਾਲੋਂ 4 ਗੁਣਾ ਵੱਧ ਕੀਮਤਾਂ 'ਤੇ ਵੇਚਦਾ ਹੈ। ਨਾਂ ਹੀ ਰੂਸ ਵਲੋਂ ਯੂਰਪ ਨੂ ਭੇਜੀ ਜਾਂਦੀ ਲੋੜੀਂਦੀ ਗੈਸ ਦੇ ਘਾਪੇ ਨੂੰ ਭਰਨ ਦੇ ਸਮਰਥ ਹੈ। ਯੂਰਪ ਲਈ ਪਹਿਲਾਂ ਹੀ ਊਰਜਾ ਸੰਕਟ ਦੇ ਵਿਚਕਾਰ ਹੈ ਜੇ ਰੂਸੀ ਗੈਸ ਤੋਂ ਵਾਂਝਿਆ ਰਹਿੰਦਾ ਹੈ ਤਾਂ ਇਹ ਉਸ ਲਈ ਘਾਤਕ ਹੋਵੇਗਾ।ਇਸ ਲਈ ਯੂਕਰੇਨ ਦੇ ਸਬੰਧ ਵਿੱਚ ਰੂਸ ਤੇ ਲਾਈਆਂ ਗਈਆਂ ਪਾਬੰਦੀਆਂ ਲਈ ਅਮਰੀਕਾ ਦਾ ਦਬਾਅ ਦਾ ਮਤਲਬ ਸਮਝ ਵਿੱਚ ਆਉਂਦਾ ਹੈ। 'ਨਾਟੋ ਦੇ ਯੂਰਪੀ ਮੈਂਬਰ ਦੇਸ਼ ਇਸ ਚਾਲ ਨੂੰ ਨਹੀਂ ਦੇਖ ਰਹੇ ਤੇ ਅਜੇ ਵੀ ਅਮਰੀਕਾ ਦੇ ਜਾਲ ਵਿੱਚ ਫਸ ਰਹੇ ਹਨ। ਅਮਰੀਕਨਾਂ ਦੀ ਹਥਿਆਰ, ਤੇਲ ਅਤੇ ਫਾਰਮਾ ਲਾਬੀ ਦੁਨੀਆ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ। ਇਹ "ਲਾਬੀ" ਪਿਛਲੇ 4 ਸਾਲਾਂ ਤੋਂ ਦੁਨੀਆ ਨੂੰ ਇੱਕ ਯੁੱਧ ਵਿੱਚ ਧੱਕਣਾ ਚਾਹੁੰਦੀ ਹੈ ਜਿਸਦੀ ਟਰੰਪ ਨੇ ਇਜਾਜ਼ਤ ਨਹੀਂ ਦਿੱਤੀ । ਪਰ ਹੁਣ ਅਮਰੀਕੀ ਰਾਸ਼ਟਰਪਤੀ ਬਿਡੇਨ ਇਸ "ਲਾਬੀ" ਦੇ ਹੱਥਾਂ ਵਿੱਚ ਸਿਰਫ਼ ਇੱਕ "ਪੱਪੂ" ਹੈ।

ਜਰਮਨੀ ਬਿਡੇਨ ਦੁਆਰਾ ਪ੍ਰਸਤਾਵਿਤ ਪਾਬੰਦੀਆਂ 'ਤੇ ਨਾਂਹ ਨੁੱਕਰ ਕਰਦਾ ਰਿਹਾ ਹੈ। ਇਸੇ ਤਰ੍ਹਾਂ ਫਰਾਂਸ ਨੇ ਇੰਗਲੈਂਡ ਨੂੰ ਅਲੱਗ-ਥਲੱਗ ਕਰਨ ਲਈ ਪ੍ਰਸਤਾਵਿਤ ਪਾਬੰਦੀਆਂ 'ਤੇ ਨਾਂਹ ਨੁੱਕਰ ਕੀਤੀ।ਨਾਟੋ ਦੇ ਬਾਕੀ ਮੈਂਬਰ ਬਿਡੇਨ ਦੀ ਯੂਕਰੇਨ ਨੂੰ ਰੂਸ ਵਿਰੁੱਧ ਜੰਗ ਵਿੱਚ ਧੱਕਣ ਲਈ ਆਪਣੇ ਪੱਧਰ ਦੀ ਪੂਰੀ ਕੋਸ਼ਿਸ਼ ਵਿੱਚ ਸ਼ਾਮਿਲ ਹੋ ਗਏ।ਪਰ ਪੁਤਿਨ ਹੁਸ਼ਿਆਰ ਹੈ। ਉਸਨੇ ਆਪਣੇ ਫਾਇਦੇ ਲਈ ਰੂਸੀ ਗੈਸ 'ਤੇ ਯੂਰਪੀਅਨ ਯੂਨੀਅਨ ਦੀ ਨਿਰਭਰਤਾ ਦੀ ਵਰਤੋਂ ਕੀਤੀ। ਅੰਤ ਵਿੱਚ ਜਰਮਨੀ ਅਤੇ ਫਰਾਂਸ ਨੇ ਇਹ ਐਲਾਨ ਕਰਨ ਲਈ ਆਪਣਾ ਪੈਰ ਅੱਗੇ ਵਧਾਇਆ ਤੇ ਸਵੀਕਾਰ ਕਰ ਲਿਆ ਕਿ ਯੂਕਰੇਨ ਨੂੰ ਨਾਟੋ ਦਾ ਮੈਂਬਰ ਨਹੀਂ ਬਣਾਇਆ ਜਾ ਸਕਦਾ। ਇਸ ਐਲਾਨ ਤੇ ਰਾਸ਼ਟਰਪਤੀ ਬਿਡੇਨ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੂੰ ਇਹ ਐਲਾਨ ਕਰਨਾ ਪਿਆ ਕਿ ਅਮਰੀਕਾ ਰੂਸ-ਯੂਕਰੇਨ ਯੁੱਧ ਦੇ ਮਾਮਲੇ ਵਿੱਚ ਸਰਗਰਮ ਹਿੱਸਾ ਲੈਣ ਲਈ ਫੌਜ ਨਹੀਂ ਭੇਜੇਗਾ। ਯੂਕੇ ਅਤੇ ਹੋਰ ਨਾਟੋ ਸਹਿਯੋਗੀਆਂ ਨੂੰ ਅਮਰੀਕਾ ਦੇ ਨਾਲ ਚੱਲਣਾ ਪਿਆ ਅਤੇ ਘੋਸ਼ਣਾ ਕੀਤੀ ਕਿ ਉਹ ਸਿਰਫ ਯੂਕਰੇਨ ਨੂੰ ਮਿਲਟਰੀ ਲੋੜਾਂ ਵੇਚਣਗੇ, ਪਰ ਫੌਜ ਨਹੀਂ ਭੇਜਣਗੇ। ਇਸ ਨਾਲ ਯੂਕਰੇਨ ਅਲੱਗ-ਥਲੱਗ ਹੋ ਗਿਆ ਅਤੇ ਉਸਨੇ ਮਹਿਸੂਸ ਕੀਤਾ ਕਿ ਉਸਨੂੰ ਆਪਣੇ ਦਮ 'ਤੇ ਹੀ ਯੁੱਧ ਪੂਰੀ ਤਰ੍ਹਾਂ ਲੜਨਾ ਪਏਗਾ ਜੋ ਸ਼ਕਤੀਸ਼ਾਲੀ ਰੂਸ ਦੇ ਵਿਰੁੱਧ ਅਸੰਭਵ ਹੈ।ਫਿਰ ਵੀ ਬਿਡੇਨ ਰੂਸੀ ਹਮਲੇ ਦੀਆਂ ਵੱਖ-ਵੱਖ ਤਾਰੀਖਾਂ ਦਾ ਐਲਾਨ ਕਰਕੇ ਰੂਸ ਵੱਲੋਂ ਯੂਕਰੇਨ 'ਤੇ ਹਮਲਾ ਕਰਨ ਦੀ ਸੰਭਾਵਨਾ ਨਾਲ ਜਰਮਨੀ ਅਤੇ ਫਰਾਂਸ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕਰਦਾ ਰਿਹਾ ।

ਪਰ ਆਖਰ ਪੁਤਿਨ ਦੀ ਚੱਲੀ ਵੱਡੀ ਚਾਲ ਸਫਲ ਰਹੀ।ਉਸਨੇ ਚੁੱਪਚਾਪ ਯੂਕਰੇਨੀ ਸਰਹੱਦ ਅਤੇ ਬੇਲਾਰੂਸ ਤੋਂ ਰੂਸੀ ਫੌਜਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ। ਕਿਸੇ ਨੂੰ ਵੀ ਇਸ 'ਤੇ ਵਿਸ਼ਵਾਸ ਨਹੀਂ ਆਇਆ। ਬਿਡੇਨ ਨੇ ਇਹ ਕਹਿੰਦਿਆਂ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਰੂਸੀ ਵਾਪਸੀ 'ਤੇ ਵਿਸ਼ਵਾਸ ਨਹੀਂ ਕਰਦਾ। ਤੇ ਪੁਤਿਨ ਆਪਣੇ ਮੁਹਰੇ ਵਧਾਉਂਦਾ ਰਿਹਾ ।

ਇਸ ਦਾ ਨਤੀਜਾ ਇਹ ਨਿਕਲਿਆ ਕਿ ਅਮਰੀਕਾ, ਯੂਰਪ ਅਤੇ ਨਾਟੋ ਮਜ਼ਾਕ ਦਾ ਪਾਤਰ ਬਣੇ ਤੇ ਇਹ ਫਿਰ ਸਾਬਤ ਹੋ ਗਿਆ ਕਿ ਅਮਰੀਕਾ ਅਤੇ ਨਾਟੋ ਭਰੋਸੇਯੋਗ ਸਹਿਯੋਗੀ ਨਹੀਂ ਹਨ। ਂਅਠੌ ਵਿੱਚ ਚੌੜੀ ਦਰਾਰ ਪੈ ਗਈ। ਪੁਤਿਨ ਨੇ ਕਿਊਬਾ ਅਤੇ ਵੈਨੇਜ਼ੁਏਲਾ (ਅਮਰੀਕਾ ਦੇ ਮੁਢ) ਵਿੱਚ ਰੂਸੀ ਸੈਨਿਕਾਂ ਲਈ ਦਰਵਾਜ਼ੇ ਖੋਲ੍ਹਣ ਵਿੱਚ ਸੁਧਾਰ ਕੀਤਾ। ਸਭ ਤੋਂ ਮਹੱਤਵਪੂਰਨ ਇਹ ਰਿਹਾ ਕਿ ਪੁਤਿਨ ਨੇ ਜਰਮਨੀ ਦੇ ਨਾਲ "ਨੋਰਡ ਸਟ੍ਰਾਮ 2" ਪ੍ਰੋਜੈਕਟ ਲਈ ਦਰਵਾਜ਼ੇ ਖੋਲ੍ਹੇ ਜੋ ਕਿ 2020 ਤੋਂ ਅਮਰੀਕਾ ਨੇ ਰੁਕਵਾਇਆ ਸੀ ਕਿਉਂਕਿ ਇਸ ਨਾਲ ਪੁਤਿਨ ਨੇ ਜਰਮਨੀ ਦੀਆਂ ਗੈਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਮਰੀਕਾ ਦੇ ਵਿਰੁੱਧ ਜਾਣ ਲਈ ਮਜਬੂਰ ਕਰ ਦਿਤਾ। ਇਸ ਖੇਡ ਦੌਰਾਨ ਇੱਕ ਹੋਰ ਦੇਸ਼ ਨੂੰ ਨੁਕਸਾਨ ਹੋਇਆ ਹੈ ।.ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਜੋ ਨਾਟੋ ਦੇ ਖਿਲਾਫ ਗਿਆ ਅਤੇ ਰੂਸ ਦਾ ਸਾਥ ਦਿੱਤਾ ਅੱਜ ਉਹ ਅਮਰੀਕਾ ਅਤੇ ਹੋਰ ਨਾਟੋ ਸਹਿਯੋਗੀਆਂ ਦਾ ਭਰੋਸਾ ਗੁਆ ਚੁੱਕਾ ਹੈ। ਤੁਰਕੀ ਨੂੰ ਸੀਰੀਆ ਅਤੇ ਅਗਲੀ ਢਅਠਢ ਬੈਠਕ 'ਚ ਇਸ ਦੀ ਕੀਮਤ ਚੁਕਾਉਣੀ ਪਵੇਗੀ। ਤੁਰਕੀ ਨੂੰ ਪਹਿਲਾਂ ਹੀ ਢਅਠਢ ਦੁਆਰਾ ਗ੍ਰੇ ਸੂਚੀ ਵਿੱਚ ਰੱਖਿਆ ਗਿਆ ਹੈ। ਇਸਦਾ ਮਤਲਬ ਹੈ ਕਿ ਤੁਰਕੀ ਨਾਟੋ ਤੋਂ ਬਾਹਰ ਹੈ।ਇਹ ਯੂਕਰੇਨ ਸੰਘਰਸ਼ ਦਾ ਨਿਚੋੜ ਹੈ। ਨਿਸ਼ਾਨਾ ਹਮੇਸ਼ਾ ਜਰਮਨੀ ਸੀ, ਯੂਕਰੇਨ ਤਾਂ ਬਹਾਨਾ ਸੀ । ਸੰਖੇਪ ਵਿੱਚ ਇੱਕ ਵੀ ਗੋਲੀ ਚਲਾਉਣ ਤੋਂ ਬਿਨਾਂ, ਪੁਤਿਨ ਨੇ ਅਮਰੀਕਾ ਅਤੇ ਨਾਟੋ ਦੀ ਨਿਰਪੱਖਤਾ ਅਤੇ ਨਿਰਣਾਇਕਤਾ ਦੀ ਘਾਟ ਦਾ ਪਰਦਾਫਾਸ਼ ਕੀਤਾ।

ਇਸ ਵਿਚਾਲੇ ਯੂਕਰੇਨ ਪੂਰੀ ਤਰ੍ਹਾ ਫਸ ਗਿਆ ਹੈ।ਹੁਣ ਆਉਣ ਵਾਲੇ ਦਿਨਾਂ ਵਿੱਚ ਡੀਪੀਆਰ ਅਤੇ ਐਲਪੀਆਰ ਵਿੱਚ ਵੱਡੇ ਵਿਰੋਧ ਪ੍ਰਦਰਸ਼ਨਾਂ ਰਾਹੀਂ ਘਰੇਲੂ ਯੁੱਧ ਉਸ ਨੂੰ ਤਬਾਹ ਕਰਕੇ ਰੱਖ ਦੇਵੇਗਾ ਜਿਸ ਲਈ ਨਾਂ ਨਾਟੋ ਤੇ ਨਾਂ ਯੂਰਪ ਜਾਂ ਅਮਰੀਕਾ ਸਿਧੇ ਤੌਰ ਤੇ ਉਸਦੀ ਮਦਦ ਕਰ ਸਕਣਗੇ। ਲੜਾਈਆਂ ਟੈਂਕਾਂ ਅਤੇ ਅੱਗਨ ਸ਼ਕਤੀ ਨਾਲ ਜਿੱਤੀਆਂ ਜਾਂਦੀਆਂ ਹਨ ਪਰ ਜੰਗ ਬਿਨਾਂ ਗੋਲੀ ਚਲਾਏ ਦੁਸ਼ਮਣ ਦੇ ਗੋਡੇ ਟਿਕਵਾ ਕੇ ਜਿੱਤੀ ਜਾਂਦੀ ਹੈ।

ਜੇ ਭਾਰਤ ਦਾ ਇਸ ਸਾਰੇ ਮਾਮਲੇ ਵਿੱਚ ਰੋਲ ਵੇਖੀਏ ਥਾਂ ਭਾਰਤ ਨਾਂ ਅਮਰੀਕਾ ਤੇ ਨਾਂ ਰੂਸ ਪੱਖ ਚੁਣੇਗਾ। ਦੋਵਾਂ ਨੂੰ ਭਾਰਤ ਦੀ ਲੋੜ ਹੈ। ਅਸੀਂ ਕੇਂਦਰ 'ਤੇ ਹਾਂ ਅਤੇ ਕੇਂਦਰੀ ਧਰੁਵ ਇਧਰ ਉਧਰ ਨਹੀਂ ਹੁੰਦਾ। ਭਾਰਤ ਇਜ਼ਰਾਈਲ, ਯੂਏਈ, ਸਾਊਦੀ ਅਤੇ ਗ੍ਰੀਸ ਦੇ ਨਾਲ ਇੱਕ ਹੋਰ ਧੁਰਾ ਬਣਾ ਰਿਹਾ ਹੈ।

ਰੂਸ ਦੁਆਰਾ ਦੋ ਸਵੈ-ਘੋਸ਼ਿਤ ਡੋਨਬਾਸ ਗਣਰਾਜਾਂ ਡੋਨੇਟਸਕ ਅਤੇ ਲੁਗਾਂਸਕ ਨੂੰ ਸੁਤੰਤਰ ਰਾਜਾਂ ਵਜੋਂ ਮਾਨਤਾ ਦੇਣ ਦੇ ਨਾਲ ਭਾਰਤ ਨਿਸ਼ਚਿਤ ਤੌਰ 'ਤੇ ਰੂਸੀ ਕਦਮਾਂ ਦੀ ਪਾਲਣਾ ਕਰਨ ਵਾਲਾ ਨਹੀਂ ਹੈ। ਭਾਰਤ ਨੇ ਨਸਲਕੁਸ਼ੀ, ਮਨੁੱਖੀ ਅਧਿਕਾਰਾਂ ਅਤੇ ਸਵੈ-ਨਿਰਣੇ ਨਾਲ ਜੁੜੇ ਮੁੱਦਿਆਂ 'ਤੇ ਇਕਸਾਰ ਰੁਖ ਅਪਣਾਇਆ ਹੈ। 2008 ਵਿੱਚ, ਜਦੋਂ ਸੰਯੁਕਤ ਰਾਜ ਨੇ ਸਰਬੀਆ ਤੋਂ ਕੋਸੋਵੋ ਦੀ ਆਜ਼ਾਦੀ ਨੂੰ ਅੱਗੇ ਵਧਾਇਆ, ਤਾਂ ਭਾਰਤ ਨੇ ਸਾਬਕਾ ਯੂਗੋਸਲਾਵੀਆ ਦੇ ਟੁਕੜੇ ਹੋਏ ਖੇਤਰਾਂ ਵਿੱਚ ਘੁੰਮਦੇ ਪੱਛਮੀ ਕਾਫ਼ਲੇ ਵਿੱਚ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ। ਅੱਜ ਤੱਕ, ਇਹ ਕੋਸੋਵੋ ਨੂੰ ਇੱਕ ਸੁਤੰਤਰ ਰਾਸ਼ਟਰ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰਦਾ ਹੈ।ਸੁਤੰਤਰ ਭਾਰਤ ਦੀ ਵਿਦੇਸ਼ ਨੀਤੀ ਦਾ ਇੱਕ ਮੁੱਖ ਸਿਧਾਂਤ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ ਅਤੇ ਦੂਜੇ ਰਾਜਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਸਖਤ ਗੈਰ-ਦਖਲਅੰਦਾਜ਼ੀ ਹੈ।

ਰਾਸ਼ਟਰਪਤੀ ਪੁਤਿਨ ਨੇ 21-02-2022 ਨੂੰ ਯੂਕਰੇਨ ਦੇ "ਡੋਨੇਟਸਕ ਅਤੇ ਲੁਹਾਨਸਕ ਲੋਕ ਗਣਰਾਜ" ਦੇ ਖੇਤਰਾਂ ਨੂੰ "ਸੁਤੰਤਰ" ਵਜੋਂ ਮਾਨਤਾ ਦੇਣ ਲਈ ਫਰਮਾਨਾਂ 'ਤੇ ਹਸਤਾਖਰ ਕੀਤੇ, ਜਿਸ ਨਾਲ ਖੇਤਰ ਵਿੱਚ ਤਣਾਅ ਵਧਿਆ ਅਤੇ ਯੂਕਰੇਨ 'ਤੇ ਮਾਸਕੋ ਦੇ ਹਮਲੇ ਦੇ ਡਰ ਨੂੰ ਵਧਾਇਆ ।ਉਸਨੇ ਪੂਰਬੀ ਯੂਕਰੇਨ ਵਿੱਚ ਰੂਸੀ ਸੈਨਿਕਾਂ ਨੂੰ ਵੀ ਆਦੇਸ਼ ਦਿੱਤਾ ਜਿਸ ਵਿੱਚ ਕ੍ਰੇਮਲਿਨ ਨੇ ਮਾਸਕੋ-ਸਮਰਥਿਤ ਖੇਤਰਾਂ ਵਿੱਚ "ਸ਼ਾਂਤੀ ਰੱਖਿਅਕ" ਮਿਸ਼ਨ ਕਿਹਾ। ਪੁਤਿਨ ਦੇ ਫੈਸਲੇ ਤੋਂ ਬਾਅਦ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ, ਮਹੀਨੇ ਲਈ ਰੂਸ ਦੀ ਪ੍ਰਧਾਨਗੀ ਹੇਠ, ਯੂਕਰੇਨ ਦੁਆਰਾ ਬੁਲਾਈ ਗਈ ਇੱਕ ਐਮਰਜੈਂਸੀ ਖੁਲ੍ਹੀ ਬ੍ਰੀਫਿੰਗ ਆਯੋਜਿਤ ਕੀਤੀ ਗਈ।

ਪੁਤਿਨ ਦੀਆਂ ਕਾਰਵਾਈਆਂ ਨੂੰ ਸੰਘਰਸ਼ ਦੇ ਵਾਧੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ ਕਿਉਂਕਿ ਉਸਨੇ ਪੂਰਬੀ ਯੂਕਰੇਨ ਵਿੱਚ ਡੋਨੇਟਸਕ ਅਤੇ ਲੁਹਾਨਸਕ ਦੇ ਸਵੈ-ਘੋਸ਼ਿਤ ਲੋਕ ਗਣਰਾਜਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਵਾਲੇ ਇੱਕ ਫਰਮਾਨ 'ਤੇ ਹਸਤਾਖਰ ਕੀਤੇ ਸਨ। ਰੂਸੀ ਸਮਰਥਿਤ ਬਾਗੀ 2014 ਤੋਂ ਉਨ੍ਹਾਂ ਖੇਤਰਾਂ ਵਿੱਚ ਯੂਕਰੇਨੀ ਬਲਾਂ ਨਾਲ ਲੜ ਰਹੇ ਹਨ ਅਤੇ ਡਰ ਇਹ ਹੈ ਕਿ ਫੌਜੀ ਬਲ ਰੂਸ ਦੁਆਰਾ ਮਾਨਤਾ ਪ੍ਰਾਪਤ ਬਾਗੀ ਖੇਤਰਾਂ 'ਤੇ ਕਬਜ਼ਾ ਕਰਨ ਲਈ ਯੂਕਰੇਨ ਦੀਆਂ ਸਰਹੱਦਾਂ ਨੂੰ ਪਾਰ ਕਰ ਸਕਦੇ ਹਨ।

ਪੁਤਿਨ ਦਾ ਦਾਅਵਾ ਹੈ ਕਿ ਦੋ ਬਾਗੀ ਖੇਤਰਾਂ ਵਿੱਚ ਜਾਣ ਵਾਲੀਆਂ ਫੌਜਾਂ "ਸ਼ਾਂਤੀ ਰੱਖਿਅਕ" ਕਾਰਜਾਂ ਨੂੰ ਪੂਰਾ ਕਰ ਰਹੀਆਂ ਹਨ। ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ ਨੇ ਕਿਹਾ ਕਿ ਦੇਸ਼ ਕੂਟਨੀਤਕ ਹੱਲ ਲਈ ਖੁੱਲਾ ਹੈ ਪਰ ਨਾਲ ਹੀ ਪੁਤਿਨ ਦੇ ਇਲਜ਼ਾਮਾਂ ਨੂੰ ਵੀ ਦੁਹਰਾਉਂਦਾ ਹੈ ਕਿ ਯੂਕਰੇਨ ਉੱਤੇ ਹਮਲੇ ਵਧਾਣ ਦਾ ਦੋਸ਼ ਹੈ। ਯੂਕਰੇਨ ਨੇ ਇਸ ਤੋਂ ਸਖ਼ਤੀ ਨਾਲ ਇਨਕਾਰ ਕੀਤਾ ਹੈ ਅਤੇ ਐਲਾਨ ਕੀਤਾ ਹੈ ਕਿ ਉਹ ਡਰਨ ਵਾਲਾ ਨਹੀਂ ਹੈ ਅਤੇ ਰੂਸ ਅੱਗੇ ਝੁਕੇਗਾ ਨਹੀਂ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਪੂਰਬੀ ਯੂਕਰੇਨ ਵਿੱਚ ਆਪਣੀਆਂ ਫੌਜਾਂ ਭੇਜਣ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਰੂਸ-ਯੂਕਰੇਨ ਸਰਹੱਦ ’ਤੇ ਵਧਦੇ ਤਣਾਅ ’ਤੇ ‘ਡੂੰਘੀ ਚਿੰਤਾ’ ਜ਼ਾਹਰ ਕਰਦਿਆਂ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਕਿਹਾ ਹੈ ਕਿ ਤਤਕਾਲ ਤਰਜੀਹ ਤਣਾਅ ਨੂੰ ਘੱਟ ਕਰਨਾ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਇਸ ਮੁੱਦੇ ਨੂੰ ਕੂਟਨੀਤਕ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ।

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਉਹ ਯੂਕਰੇਨ ਦੇ ਡੋਨੇਟਸਕ ਅਤੇ ਲੁਹਾਨਸਕ ਖੇਤਰਾਂ ਦੇ ਕੁਝ ਖੇਤਰਾਂ ਦੀ ਸਥਿਤੀ ਨਾਲ ਸਬੰਧਤ ਰੂਸ ਦੇ ਫੈਸਲੇ ਤੋਂ "ਬਹੁਤ ਚਿੰਤਤ" ਹਨ। ਸੰਯੁਕਤ ਰਾਸ਼ਟਰ ਮੁਖੀ ਦੇ ਬੁਲਾਰੇ ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਸੈਕਟਰੀ-ਜਨਰਲ ਰੂਸੀ ਸੰਘ ਦੇ ਫੈਸਲੇ ਨੂੰ ਯੂਕਰੇਨ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਉਲੰਘਣਾ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਸਿਧਾਂਤਾਂ ਦੇ ਨਾਲ ਅਸੰਗਤ ਮੰਨਦਾ ਹੈ।" ਗੁਟੇਰੇਸ ਨੇ ਮਿੰਸਕ ਸਮਝੌਤਿਆਂ ਦੇ ਅਨੁਸਾਰ, ਪੂਰਬੀ ਯੂਕਰੇਨ ਵਿੱਚ ਸੰਘਰਸ਼ ਦੇ ਸ਼ਾਂਤੀਪੂਰਨ ਨਿਪਟਾਰੇ ਦੀ ਮੰਗ ਕੀਤੀ, ਜਿਵੇਂ ਕਿ ਮਤਾ 2202 (2015 ਵਿੱਚ) ਵਿੱਚ ਸੁਰੱਖਿਆ ਕੌਂਸਲ ਦੁਆਰਾ ਸਮਰਥਨ ਕੀਤਾ ਗਿਆ ਸੀ।

21-02-2022 ਰਾਤ ਨੂੰ ਯੂਕ੍ਰੇਨ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਹੰਗਾਮੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ, ਸੰਯੁਕਤ ਰਾਸ਼ਟਰ ਦੇ ਰਾਜਦੂਤ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੁਮੂਰਤੀ ਨੇ ਕਿਹਾ, "ਅਸੀਂ ਯੂਕਰੇਨ ਨਾਲ ਸਬੰਧਤ ਵਿਕਾਸਸ਼ੀਲ ਘਟਨਾਕ੍ਰਮਾਂ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ, ਜਿਸ ਵਿੱਚ ਯੂਕਰੇਨ ਦੀ ਪੂਰਬੀ ਸਰਹੱਦ ਦੇ ਨਾਲ ਵਿਕਾਸ ਅਤੇ ਸਬੰਧਤ ਰਸ਼ੀਅਨ ਫੈਡਰੇਸ਼ਨ ਦੁਆਰਾ ਘੋਸ਼ਣਾ ਹੈ ।"“ਰਸ਼ੀਅਨ ਫੈਡਰੇਸ਼ਨ ਦੇ ਨਾਲ ਯੂਕਰੇਨ ਦੀ ਸਰਹੱਦ 'ਤੇ ਤਣਾਅ ਦਾ ਵਧਣਾ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਹ ਘਟਨਾਕ੍ਰਮ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਰੱਖਦਾ ਹੈ, ”ਉਸਨੇ ਕਿਹਾ। ਭਾਰਤ ਨੇ "ਸਾਰੇ ਪਾਸਿਆਂ ਤੋਂ ਸੰਜਮ" ਦੀ ਮੰਗ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਤਤਕਾਲ ਤਰਜੀਹ ਸਾਰੇ ਦੇਸ਼ਾਂ ਦੇ ਜਾਇਜ਼ ਸੁਰੱਖਿਆ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ "ਤਣਾਅ ਨੂੰ ਘੱਟ ਕਰਨਾ" ਹੈ ਅਤੇ ਇਸਦਾ ਉਦੇਸ਼ ਖੇਤਰ ਅਤੇ ਇਸ ਤੋਂ ਬਾਹਰ ਲੰਬੇ ਸਮੇਂ ਲਈ ਸ਼ਾਂਤੀ ਅਤੇ ਸਥਿਰਤਾ ਨੂੰ ਸੁਰੱਖਿਅਤ ਕਰਨਾ ਹੈ।

ਭਾਰਤ ਨੇ ਅਤਿਅੰਤ ਸੰਜਮ ਵਰਤ ਕੇ ਅਤੇ ਕੂਟਨੀਤਕ ਯਤਨਾਂ ਨੂੰ ਤੇਜ਼ ਕਰਦੇ ਹੋਏ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ "ਸਾਰੇ ਪੱਖਾਂ ਦੀ ਜ਼ਰੂਰੀ ਲੋੜ" 'ਤੇ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇੱਕ ਆਪਸੀ ਦੋਸਤਾਨਾ ਹੱਲ ਛੇਤੀ ਤੋਂ ਛੇਤੀ ਆ ਜਾਵੇ। “ਸਾਨੂੰ ਯਕੀਨ ਹੈ ਕਿ ਇਸ ਮੁੱਦੇ ਨੂੰ ਸਿਰਫ ਕੂਟਨੀਤਕ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਸਾਨੂੰ ਤਣਾਅ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਪਾਰਟੀਆਂ ਦੁਆਰਾ ਕੀਤੀਆਂ ਗਈਆਂ ਹਾਲ ਹੀ ਦੀਆਂ ਪਹਿਲਕਦਮੀਆਂ ਨੂੰ ਥਾਂ ਦੇਣ ਦੀ ਜ਼ਰੂਰਤ ਹੈ, ”ਤਿਰੁਮੂਰਤੀ ਨੇ ਕਿਹਾ, ਇਸ ਸੰਦਰਭ ਵਿੱਚ, ਨਵੀਂ ਦਿੱਲੀ ਤਿਕੋਣੀ ਸੰਪਰਕ ਸਮੂਹ ਦੁਆਰਾ ਅਤੇ ਨੋਰਮਾਂਡੀ ਫਾਰਮੈਟ ਦੇ ਤਹਿਤ ਚੱਲ ਰਹੇ ਤੀਬਰ ਯਤਨਾਂ ਦਾ ਸਵਾਗਤ ਕਰਦੀ ਹੈ।“ਸਾਨੂੰ ਪਾਰਟੀਆਂ ਨੂੰ ਵੱਖੋ-ਵੱਖਰੇ ਹਿੱਤਾਂ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਯਤਨ ਕਰਨ ਦੀ ਲੋੜ ਹੈ। ਅਸੀਂ ਫੌਜੀ ਵਾਧੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ”ਤਿਰੁਮੂਰਤੀ ਨੇ ਕਿਹਾ।

ਯੂਕਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ (ਐਨਐਸਡੀਸੀ) ਨੇ ਡੋਨੇਟਸਕ ਅਤੇ ਲੁਹਾਨਸਕ ਖੇਤਰਾਂ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰਨ ਦਾ ਫੈਸਲਾ ਕੀਤਾ ਹੈ।

ਹਾਲਾਤ ਵਿਗੜ ਰਹੇ ਹਨ ਰੱਬ ਖੇਰ ਕਰੇ

[QUOTE="Dalvinder Singh Grewal, post: 222084, member: 22683"] [CENTER][B]ਰੂਸ ਅਤੇ ਯੂਕਰੇਨ ਵਿੱਚਕਾਰ ਬਖੇੜਾ ਯੁੱਧ ਵੱਲ ਡਾ: ਦਲਵਿੰਦਰ ਸਿੰਘ ਗ੍ਰੇਵਾਲ[/B][/CENTER] ਰੂਸ ਅਤੇ ਯੂਕਰੇਨ ਪਹਿਲਾਂ ਰੂਸ ਦੀਆਂ ਸੰਯੁਕਤ ਰਿਆਸਤਾਂ (ਯੂ ਐਸ ਐਸ ਆਰ) ਦਾ ਹਿਸਾ ਸੀ ਜੋ ਸੰਨ 1991 ਵਿਚ ਖਿੰਡ ਗਿਆ ਅਤੇ ਰੂਸ ਅਤੇ ਯੂਕਰੇਨ ਵੱਖ ਵੱਖ ਦੇਸ਼ ਬਣ ਗਏ। ਪਰ ਇਨ੍ਹਾਂ ਵੱਖ ਵੱਖ ਬਣੇ ਦੇਸ਼ਾਂ ਵਿਚ ਖਹਿਬੜ ਬਾਜ਼ੀ ਲਗਾਤਾਰ ਜਾਰੀ ਰਹੀ।ਰੂਸ ਅਤੇ ਯੂਕਰੇਨ ਵਿੱਚ ਤਾਂ 2014 ਤੋਂ ਜੰਗ ਲਗਾਤਾਰ ਜਾਰੀ ਹੈ ਜਦ ਰੂਸ ਨੇ ਯੂਕਰੇਨ ਤੋਂ ਕਰੀਮੀਆਂ ਦਾ ਇਲਾਕਾ ਖੋਹ ਲਿਆ ਸੀ ।ਵੱਖ ਹੋ ਕੇ ਇਹ ਸਾਰੇ ਦੇਸ਼ ਅਪਣੀ ਪ੍ਰਭੂਤਵ ਕਾਇਮ ਰੱਖਣ ਲਈ ਕੋਸ਼ਿਸ਼ ਕਰਦੇ ਰਹੇ ਪਰ ਰੂਸ ਤੋਂ ਅਪਣਿਆਂ ਟੁਕੜਿਆਂ ਦਾ ਆਪੋ ਅਪਣਾ ਪ੍ਰਭੂਤਵ ਕਾਇਮ ਕਰਨਾ ਜਰ ਨਹੀਂ ਹੋ ਰਿਹਾ।ਜਦ ਰੂਸ ਨੇ ਕਰੀਮੀਆਂ ਦਾ ਇਲਾਕਾ ਅਪਣੇ ਨਾਲ ਮਿਲਾ ਲਿਆ ਤਾਂ ਯੂਕਰੇਨ ਇਸ ਦੀ ਪ੍ਰਾਪਤੀ ਲਈ ਯੁੱਧ ਕਰਨ ਨੂੰ ਮਜਬੂਰ ਹੋ ਗਿਆ। ਰੂਸ ਨੇ ਯੂਕਰੇਨ ਦੇ ਕਈ ਇਲਾਕਿਆਂ ਵਿੱਚ ਬਗਾਵਤ ਕਰਵਾ ਦਿਤੀ ਜਿਨ੍ਹਾਂ ਵਿੱਚੋਂ ਹੁਣ ਲੁਹਾਂਸਕ ਅਤੇ ਦੋਨੇਤਸਕ ਨੂੰ ਰੂਸ ਨੇ 21 ਫਰਵਰੀ ਨੂੰ ਆਜ਼ਾਦ ਦੇਸ਼ ਘੋਸ਼ਿਤ ਕਰ ਦਿਤਾ ਹੈ ਜੋ ਕੀਵ (ਯੂਕਰੇਨ) ਤੋਂ 2014 ਤੋਂ ਹੀ ਬਗਾਵਤ ਕਰ ਰਹੇ ਸਨ।ਇਨ੍ਹਾਂ ਦੀ ਮਦਦ ਲਈ ਰੂਸ ਕਦੇ ਵੀ ਅਪਣੀਆਂ ਸੈਨਾਵਾਂ ਯੂਕਰੇਨ ਵਿੱਚ ਭੇਜ ਸਕਦਾ ਹੈ। ਅਮਰੀਕਾ ਤੇ ਯੂਰਪੀ ਦੇਸ਼ ਇਸ ਤੋਂ ਬਹੁਤ ਭੜਕੇ ਹੋਏ ਹਨ ਤੇ ਉਨ੍ਹਾਂ ਨੂੰ ਇਹ ਖਤਰਾ ਹੈ ਕਿ ਰੂਸ ਯੂਕਰੇਨ ਉਤੇ ਭਰਵਾਂ ਹਮਲਾ ਕਰੇਗਾ।ਛੋਟੀਆਂ ਝੜੱਪਾਂ ਦੀ ਚਿੰਗਾਰੀ ਵੀ ਵੱਡੇ ਯੂੱਧ ਦੀ ਅੱਗ ਵਿਚ ਬਦਲ ਸਕਦੀ ਹੈ।ਰੂਸ ਅਤੇ ਯੂਕਰੇਨ ਵਿਚਕਾਰ 2015 ਵਿੱਚ ਮਿੰਸਕ ਸ਼ਾਂਤੀ ਸਮਝੌਤਾ ਹੋਇਆ ਸੀ ਜਿਸ ਕਰਕੇ ਇਹ ਇਲਾਕਾ ਕਿਸੇ ਵੱਡੀ ਜੰਗ ਤੋਂ ਕਾਫੀ ਦੇਰ ਬਚਿਆ ਰਿਹਾ। ਯੂਕਰੇਨ ਨੇ ਅਪਣਾ ਪ੍ਰਭੂਤਵ ਬਚਾਉਣ ਲਈ ਨਾਟੋ ਅਤੇ ਯੂਰਪੀਅਨ ਯੂਨੀਅਨ ਵੱਲ ਨੂੰ ਝੁਕਣਾ ਸ਼ੁਰੂ ਕਰ ਦਿਤਾ ਤਾਂ ਕਿ ਸ਼ਕਤੀ ਦਾ ਪਲੜਾ ਬਰਾਬਰ ਰਹੇ ਤੇ ਲੋੜ ਪੈਣ ਤੇ ਯੂਰਪ ਅਤੇ ਅਮਰੀਕਾ ਤੋਂ ਮਦਦ ਲਈ ਜਾ ਸਕੇ। ਅਸਲ ਵਿੱਚ ਰੂਸ ਨਾਲ ਯੁਕਰੇਨ ਦੇ ਸਬੰਧ ਵਿਗੜਣ ਵਿੱਚ ਯੂਰਪ ਯੂਨੀਅਨ ਦਾ ਵੀ ਵੱਡਾ ਹੱਥ ਰਿਹਾ ਹੈ। ਯੂਕਰੇਨ ਦਾ ਪਹਿਲਾ ਰਾਸ਼ਟਰਪਤੀ ਵਿਕਟਰ ਯਾਨੂਕੋਵਿੱਚ ਯੂਰੋਪੀਅਨ ਯੂਨੀਅਨ ਨਾਲ ਖੁਲ੍ਹਾ ਵਿਉਪਾਰ ਸਮਝੌਤਾ ਨਹੀਂ ਸੀ ਕਰਨਾ ਚਾਹੁੰਦਾ ਤੇ ਉਸਨੇ ਇਨ੍ਹਾਂ ਨਾਲ ਰਾਜਨੀਤਕ ਗੱਠਜੋੜ ਤੋਂ ਵੀ ਇਨਕਾਰ ਕਰ ਦਿਤਾ।ਉਸਦੀ ਪਾਰਲੀਮੈਂਟ ਵਿਚ ਬਹੁਗਿਣਤੀ ਵੀ ਸੀ। ਪਰ ਯੂਰੋਪੀਅਨ ਯੂਨੀਅਨ ਦੇ ਭੜਕਾਏ ਵਿਰੋਧੀਆਂ ਨੇ ਰੈਵੋਲਿਊਸ਼ਨ ਆਫ ਡਿਗਨਿਟੀ ਦੇ ਨਾਮ ਤੇ ਯਾਨੂਕੋਵਿੱਚ ਦਾ ਤਖਤਾ ਪਲਟ ਦਿਤਾ ਤੇ ਰਾਜ ਭਾਗ ਸੰਭਾਲ ਲਿਆ। ਇਹ ਨਵੀਂ ਸਰਕਾਰ ਯੂਰੋਪੀਅਨ ਯੂਨੀਅਨ ਅਤੇ ਨਾਟੋ ਦੇ ਹੱਕ ਵਿੱਚ ਸੀ।ਪਰ ਇਸ ਨੇ ਕੋਈ ਵੱਡਾ ਕਦਮ ਤਾਂ ਨਾ ਲਿਆ ਤੇ ਇਕ ਪਾਸੇ ਯੂਰਪੀਅਨ ਯੂਨੀਅਨ ਅਤੇ ਨਾਟੋ ਅਤੇ ਦੂਜੇ ਪਾਸੇ ਰੂਸ ਵਿਚਕਾਰ ਪਲੜਾ ਬਰਾਬਰ ਰੱਖਣ ਦੀ ਕੋਸ਼ਿਸ਼ ਕਰਦੀ ਰਹੀ। ਪਰ ਡਿਪਲੋਮੈਟਿਕ ਲੈਵਲ ਤੇ ਅਪਣੀਆਂ ਨੀਤੀਆ ਸਰਗਰਮ ਰੱਖੀਆਂ। ਸੰਨ 2004 ਵਿੱਚ ਚੈਕ ਰਿਪਬਲਿਕ, ਅਸਤੋਨੀਆਂ, ਹੰਗਰੀ, ਲੈਤਵੀਆ, ਲਿਥੂਨੀਆਂ, ਪੋਲੈਂਡ, ਅਤੇ ਸਲੋਵਾਕੀਆਂ ਯੂਰੋਪੀਅਨ ਯੂਨੀਅਨ ਵਿਚ ਸ਼ਾਮਿਲ ਹੋ ਗਏ ਅਤੇ 2007 ਵਿੱਚ ਬਲਗਾਰੀਆ ਅਤੇ ਰੋਮਾਨੀਆਂ ਵੀ ਆ ਮਿਲੇ।ਇਸ ਤੇ ਰੂਸ ਨੂੰ ਖਤਰਾ ਹੋ ਗਿਆ ਕਿ ਜੇ ਯੁਕਰੇਨ ਵੀ ਯੂਰੋਪੀਅਨ ਯੂਨੀਅਨ ਵਿੱਚ ਮਿਲ ਗਿਆ ਤਾਂ ਇਹ ਰੂਸ ਅਤੇ ਨਾਟੋ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਪੱਛਮੀ ਦੀਵਾਰ ਬਣ ਜਾਣਗੇ ਅਤੇ ਰੂਸ ਦੇ ਲਾਲ ਸਾਗਰ ਤਕ ਪਹੁੰਚਣ ਵਿੱਚ ਰੁਕਾਵਟ ਖੜ੍ਹੀ ਹੋ ਜਾਵੇਗੀ।ਕੋਰੀਆ ਅਤੇ ਜਾਪਾਨ ਦਾ ਅਮਰੀਕਾ ਦੇ ਗੁੱਟ ਵਿਚ ਹੋਣਾ ਰੂਸ ਲਈ ਪੈਸੇਫਿਕ ਸਾਗਰ ਲਈ ਜੀ ਦਾ ਜੰਜਾਲ ਪਹਿਲਾਂ ਹੀ ਸੀ ਜਿਸ ਕਰਕੇ ਰੂਸ ਚਾਰੇ ਪਾਸਿਆਂ ਤੋਂ ਅਪਣੇ ਆਪ ਨੂੰ ਘਿਰਦਾ ਮਹਿਸੂਸ ਕਰਨ ਲੱਗਾ। ਜਦ ਯੂਕਰੇਨ ਵਿਚ ਨਾਟੋ ਅਤੇ ਯੂਰੋਪੀਅਨ ਯੂਨੀਅਨ ਪੱਖੀ ਨਵੀਂ ਸਰਕਾਰ ਬਣੀ ਤਾਂ ਰੂਸ ਨੇ ਦੋਨੇਤਸਕ ਅਤੇ ਲੁਹਾਂਸਕ ਜੋ ਰੂਸ ਦੀ ਪੂਰਬੀ ਹੱਦ ਨਾਲ ਲਗਦੇ ਹਨ, ਵਿੱਚ ਬਗਾਵਤ ਕਰਵਾ ਦਿਤੀ ਜਿਸ ਕਰਕੇ ਰੂਸ ਅਤੇ ਯੂਕਰੇਨ ਵਿੱਚ ਜੰਗ ਦੇ ਹਾਲਾਤ ਹੋ ਗਏ।ਇਨ੍ਹਾਂ ਇਲਾਕਿਆਂ ਦੀ ਬਹੁਗਿਣਤੀ ਰੂਸੀ ਹੈ। ਇਸ ਸਾਲ ਦੇ ਮੁੱਢ ਤੱਕ 13 ਹਜ਼ਾਰ ਦੇ ਕਰੀਬ ਲੋਕ ਇਸ ਯੁੱਧ ਵਿੱਚ ਮਾਰੇ ਜਾ ਚੁੱਕੇ ਹਨ ਅਤੇ ਪੱਛਮੀ ਦੇਸ਼ਾਂ ਨੇ ਰੂਸ ਤੇ ਕਈ ਪਾਬੰਦੀਆਂ ਵੀ ਲਗਾ ਦਿਤੀਆਂ ਹਨ। ਸੰਨ 2019 ਵਿੱਚ ਯੂਕਰੇਨ ਨੇ ਅਪਣੇ ਸੰਵਿਧਾਨ ਵਿੱਚ ਯੂਰੋਪੀਅਨ ਯੂਨੀਅਨ ਅਤੇ ਨਾਟੋ ਦਾ ਮੈਂਬਰ ਬਣਨ ਦੀ ਮਦ ਪੱਕੀ ਤੌਰ ਤੇ ਅਪਣਾ ਲਈ ਹੈ।ਰੂਸੀ ਸੈਨਾਵਾਂ ਯੂਕਰੇਨ ਦੀਆਂ ਹੱਦਾਂ ਉਤੇ ਡੱਟੀਆਂ ਖੜ੍ਹੀਆਂ ਹਨ ਤੇ ਹੁਣ ਰੂਸ ਦੇ ਰਾਸ਼ਟਰਪਤੀ ਦੇ ਕੱਲ ਦੋ ਯੂਕਰੇਨੀਅਨ ਇਲਾਕਿਆਂ ਨੂੰ ਆਜ਼ਾਦ ਘੋਸ਼ਿਤ ਕਰਨ ਨਾਲ ਯੁੱਧ ਹੋਣ ਦੀ ਸੰਭਾਵਨਾ ਹੋਰ ਵਧ ਗਈ ਹੈ। ਪਰ ਕੀ ਯੂਕ੍ਰੇਨ ਦਾ ਨਾਟੋ ਵਿੱਚ ਸ਼ਾਮਿਲ ਹੋਣਾ ਹੀ ਮੁੱਖ ਮੁਦਾ ਹੈ? ਯੂਕਰੇਨ ਸੰਕਟ ਬਾਰੇ ਵਿਸਥਾਰ ਨਾਲ ਸਮਝਣਾ ਜ਼ਰੂਰੀ ਜੋ 3 ਮਹੀਨਿਆਂ ਤੋਂ ਇਸ ਭੂ-ਰਾਜਨੀਤੀ 'ਤੇ ਹਾਵੀ ਹੈ, ਤੇ ਦੁਨੀਆਂ ਨੂੰ ਤੀਜੇ ਵਿਸ਼ਵ ਯੁੱਧ ਦੀ ਕਗਾਰ 'ਤੇ ਲੈ ਜਾ ਰਿਹਾ ਹੈ। ਇਸ ਦੇ ਪਿਛੋਕੜ ਵਿੱਚ ਜਾਣ ਦੀ ਜ਼ਰੂਰਤ ਹੈ। ਯੂਕਰੇਨ ਦਾ ਮਹੱਤਵ ਕੀ ਹੈ? ਯੂਕਰੇਨ ਖੇਤਰੀ ਅਧਾਰ 'ਤੇ ਯੂਰਪ ਦੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ ਜਿਸ ਵਿੱਚ 4 ਕ੍ਰੋੜ 10 ਲੱਖ ਉੱਚ ਵਿਦਿਆ ਪ੍ਰਾਪਤ ਹਨ ਅਤੇ ਕੰਮ ਕਰਨ ਵੱਲ ਬੜੇ ਪ੍ਰੇਰਿਤ ਹਨ। ਪਰ ਇਸ ਤੋਂ ਵੀ ਮਹੱਤਵਪੂਰਨ ਹੈ ਯੂਕਰੇਨ ਦਾ ਪਦਾਰਥੀ ਪ੍ਰਾਪਤੀਆਂ ਵਿੱਚ ਦਰਜਾ ਜੋ ਦੇਖਣਾ ਬਣਦਾ ਹੈ: ਯੂਰੇਨੀਅਮ ਧਾਤ ਦੇ ਮੁੜ ਪ੍ਰਾਪਤੀ-ਯੋਗ ਭੰਡਾਰਾਂ ਵਿੱਚ ਯੂਰਪ ਵਿੱਚ ਪਹਿਲੇ ਸਥਾਨ ਤੇ ਹੈ। ਟਾਈਟੇਨੀਅਮ ਧਾਤ ਦੇ ਭੰਡਾਰਾਂ ਵਿੱਚ ਯੂਰਪ ਵਿੱਚ ਦੂਜਾ ਅਤੇ ਵਿਸ਼ਵ ਵਿੱਚ 10ਵਾਂ ਸਥਾਨ ਹੈ । ਮੈਂਗਨੀਜ਼ ਧਾਤ ਦੇ ਭੰਡਾਰਾਂ ਵਿੱਚ ਵਿਸ਼ਵ ਵਿੱਚ ਦੂਜਾ (2.3 ਅਰਬ ਟਨ ਜਾਂ ਵਿਸ਼ਵ ਦੇ ਭੰਡਾਰਾਂ ਦਾ 12%) ਸਥਾਨ ਹੈ । ਇਹ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਲੋਹੇ ਦਾ ਭੰਡਾਰ (30 ਅਰਬ ਟਨ) ਹੈ। ਪਾਰਾ ਧਾਤ ਵਿੱਚ ਯੂਰਪ ਵਿੱਚ ਦੂਜਾ ਸਥਾਨ ਹੈ ।ਗੈਸ ਦੇ ਭੰਡਾਰਾਂ ਵਿੱਚ ਯੂਰਪ ਵਿੱਚ ਤੀਜਾ ਅਤੇ ਵਿਸ਼ਵ ਵਿੱਚ 13ਵਾਂ (22 ਲੱਖ ਕ੍ਰੋੜ ਘਣ ਮੀਟਰ) ਸਥਾਨ ਹੈ ।ਇਸ ਤਰ੍ਹਾਂ ਕੁਦਰਤੀ ਸਰੋਤਾਂ ਦੇ ਕੁੱਲ ਮੁੱਲ ਵਿੱਚ ਵਿਸ਼ਵ ਵਿੱਚ ਚੌਥਾ ਅਤੇ ਕੋਲਾ ਭੰਡਾਰ ਵਿੱਚ ਵਿਸ਼ਵ ਵਿੱਚ 7ਵਾਂ (33.9 ਅਰਬ ਟਨ) ਸਥਾਨ ਹੈ ।ਇਸ ਸਭ ਉਤੇ ਪੁਤਿਨ ਦੀ ਯੂਕਰੇਨ ਉਤੇ ਅੱਖ ਹੈ। ਯੂਕਰੇਨ ਇੱਕ ਖੇਤੀਬਾੜੀ ਦੇਸ਼ ਹੈ: ਕਾਸ਼ਤਯੋਗ ਜ਼ਮੀਨ ਖੇਤਰ ਵਿੱਚ ਯੂਰਪ ਵਿੱਚ ਪਹਿਲੇ ਸਥਾਨ ਤੇ ਹੈ।ਸੂਰਜਮੁਖੀ ਅਤੇ ਸੂਰਜਮੁਖੀ ਦੇ ਤੇਲ ਦੇ ਨਿਰਯਾਤ ਵਿੱਚ ਵਿਸ਼ਵ ਵਿੱਚ ਵੀ ਪਹਿਲੇ ਸਥਾਨ ਤੇ ਹੈ।ਕਾਲੀ ਮਿੱਟੀ ਦੇ ਖੇਤਰਫਲ ਦੇ ਹਿਸਾਬ ਨਾਲ ਦੁਨੀਆ ਵਿੱਚ ਤੀਸਰਾ (ਵਿਸ਼ਵ ਦੀ ਮਾਤਰਾ ਦਾ 25%) ਹੈ।ਜੌਂ ਦੇ ਉਤਪਾਦਨ ਵਿੱਚ ਵਿਸ਼ਵ ਵਿੱਚ ਦੂਜਾ ਅਤੇ ਜੌਂ ਦੇ ਨਿਰਯਾਤ ਵਿੱਚ ਚੌਥਾ ਸਥਾਨ ਹੈ । ਚਿਕਨ ਅੰਡੇ ਦੇ ਉਤਪਾਦਨ ਵਿੱਚ ਦੁਨੀਆ ਵਿੱਚ 9ਵਾਂ ਸਥਾਨ ਹੈ । ਪਨੀਰ ਨਿਰਯਾਤ ਵਿੱਚ ਵਿਸ਼ਵ ਵਿੱਚ 16ਵਾਂ ਸਥਾਨ ਹੈ । ਯੂਕਰੇਨ ਦੁਨੀਆ ਭਰ ਦੇ 60 ਕਰੋੜ ਲੋਕਾਂ ਦੀਆਂ ਭੋਜਨ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ ਜੋ ਰੂਸੀ ਆਰਥਿਕਤਾ ਨੂੰ ਕੀ ਹੁਲਾਰਾ ਦੇ ਸਕਦਾ ਹੈ। ਦੁਨੀਆ ਵਿੱਚ ਮੱਕੀ ਦਾ ਤੀਜਾ ਸਭ ਤੋਂ ਵੱਡਾ ਉਤਪਾਦਕ ਅਤੇ ਚੌਥਾ ਸਭ ਤੋਂ ਵੱਡਾ ਨਿਰਯਾਤਕ ਹੈ । ਵਿਸ਼ਵ ਵਿੱਚ ਆਲੂਆਂ ਦਾ ਚੌਥਾ ਸਭ ਤੋਂ ਵੱਡਾ ਉਤਪਾਦਕ ਹੈ । ਵਿਸ਼ਵ ਵਿੱਚ 5ਵਾਂ ਸਭ ਤੋਂ ਵੱਡਾ ਰਾਈ ਉਤਪਾਦਕ ਹੈ । ਮਧੂ ਮੱਖੀ ਉਤਪਾਦਨ ਵਿੱਚ ਵਿਸ਼ਵ ਵਿੱਚ 5ਵਾਂ (75,000 ਟਨ) ਹੈ । ਕਣਕ ਨਿਰਯਾਤ ਵਿੱਚ ਵਿਸ਼ਵ ਵਿੱਚ 8ਵਾਂ ਹੈ । ਯੂਕਰੇਨ ਵੱਡਾ ਉਦਯੋਗਿਕ ਦੇਸ਼ ਵੀ ਹੈ। ਅਮੋਨੀਆ ਉਤਪਾਦਨ ਵਿੱਚ ਯੂਰਪ ਵਿੱਚ ਪਹਿਲੇ ਸਥਾਨ ਤੇ ਹੈ।ਯੂਰਪ ਵਿੱਚ ਦੂਜਾ ਅਤੇ ਵਿਸ਼ਵ ਵਿੱਚ ਚੌਥੀ ਸਭ ਤੋਂ ਵੱਡੀ ਕੁਦਰਤੀ ਗੈਸ ਪਾਈਪਲਾਈਨ ਪ੍ਰਣਾਲੀ (ਓੂਰਜਾ ਵਿੱਚ 142.5 ਅਰਬ ਕਿਊਬਿਕ ਮੀਟਰ ਗੈਸ ਥ੍ਰੋਪੁੱਟ ਸਮਰੱਥਾ) ਹੈ । ਸਥਾਪਿਤ ਪ੍ਰਮਾਣੂ ਊਰਜਾ ਪਲਾਂਟਾਂ ਦੀ ਸਮਰੱਥਾ ਵਿੱਚ ਯੂਰਪ ਵਿੱਚ ਤੀਜਾ ਅਤੇ ਵਿਸ਼ਵ ਵਿੱਚ 8ਵਾਂ ਹੈ । ਸੂਹ ਪ੍ਰਾਪਤ ਕਰਨ ਲਈ ਉਪਕਰਨਾਂ ਦੇ ਉਤਪਾਦਨ ਵਿੱਚ ਦੁਨੀਆ ਵਿੱਚ ਤੀਸਰਾ (ਅਮਰੀਕਾ ਅਤੇ ਫਰਾਂਸ ਤੋਂ ਬਾਅਦ) ਹੈ । ਦੁਨੀਆ ਦਾ ਤੀਜਾ ਸਭ ਤੋਂ ਵੱਡਾ ਲੋਹਾ ਨਿਰਯਾਤਕ ਹੈ।ਵਿਸ਼ਵ ਵਿੱਚ ਪਰਮਾਣੂ ਪਾਵਰ ਪਲਾਂਟਾਂ ਲਈ ਟਰਬਾਈਨਾਂ ਦਾ ਚੌਥਾ ਸਭ ਤੋਂ ਵੱਡਾ ਨਿਰਯਾਤਕ ਹੈ । ਚੌਥਾ ਵਿਸ਼ਵ ਦਾ ਸਭ ਤੋਂ ਵੱਡਾ ਰਾਕੇਟ ਲਾਂਚਰ ਨਿਰਮਾਤਾ ਹੈ ।ਮਿੱਟੀ ਦੇ ਨਿਰਯਾਤ ਵਿੱਚ ਵਿਸ਼ਵ ਵਿੱਚ ਚੌਥਾ ਹੈ । ਟਾਈਟੇਨੀਅਮ ਨਿਰਯਾਤ ਵਿੱਚ ਵਿਸ਼ਵ ਵਿੱਚ ਚੌਥਾ ਹੈ । ਧਾਤ ਅਤੇ ਕੇਂਦ੍ਰਤ ਨਿਰਯਾਤ ਵਿੱਚ ਵਿਸ਼ਵ ਵਿੱਚ 8ਵਾਂ ਹੈ । ਰੱਖਿਆ ਉਦਯੋਗ ਉਤਪਾਦਾਂ ਵਿੱਚ ਵਿਸ਼ਵ ਵਿੱਚ 9ਵਾਂ ਹੈ ।ਦੁਨੀਆ ਦਾ 10ਵਾਂ ਸਭ ਤੋਂ ਵੱਡਾ ਸਟੀਲ ਉਤਪਾਦਕ (3.24 ਕਰੋੜ ਟਨ) ਹੈ । ਇਸੇ ਲਈ ਯੂਕਰੇਨ ਪੁਤਿਨ ਦਾ ਜਨੂੰਨ ਹੈ। ਪੁਤਿਨ ਨੇ ਇਹ ਸਭ ਖੇਡ ਕਿਵੇਂ ਖੇਡੀ? ਇਹ ਵੀ ਜਾਨਣਾ ਜ਼ਰੂਰੀ ਹੈ। 2013 ਵਿੱਚ ਡੋਨੇਟਸਕ ਪੀਪਲਜ਼ ਰਿਪਬਲਿਕ ਅਤੇ ਲੁਹਾਨਸਕ ਪੀਪਲਜ਼ ਰਿਪਬਲਿਕ (ਡੀਪੀਆਰ ਅਤੇ ਐਲਪੀਆਰ) ਦੇ ਖੇਤਰਾਂ ਵਿੱਚ ਪੁਤਿਨ ਦੇ ਨਾਗਰਿਕ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਕੀਤੀ ਗਈ।ਉਨ੍ਹਾਂ ਖੇਤਰਾਂ ਵਿੱਚ, ਖਾਸ ਕਰਕੇ ਡੋਨਬਾਸ ਵਿੱਚ, ਯੂਕਰੇਨ ਤੋਂ ਵੱਖ ਹੋ ਕੇ ਰੂਸ ਵਿੱਚ ਸ਼ਾਮਲ ਹੋਣ ਦੀ ਭਾਰੀ ਮੰਗ ਭੜਕ ਗਈ।ਯੂਕਰੇਨ ਦੀ ਸਰਕਾਰ ਨੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਤਾਕਤ ਦੀ ਵਰਤੋਂ ਕਰਨ ਦੀ ਸਭ ਤੋਂ ਵੱਡੀ ਗਲਤੀ ਕੀਤੀ ਅਤੇ ਇਹੀ ਪੁਤਿਨ ਚਾਹੁੰਦੇ ਸਨ। "ਨਾਗਰਿਕਾਂ ਦੀ ਆਜ਼ਾਦੀ ਦੇ ਦਮਨ" ਦੀ ਆਲੋਚਨਾ ਕਰਦੇ ਹੋਏ ਉਸਨੇ ਅਚਾਨਕ ਕ੍ਰੀਮੀਆ ਨੂੰ ਅਪਣੇ ਨਾਲ ਮਿਲਾ ਲਿਆ। ਪੁਤਿਨ ਨੇ 20 ਫਰਵਰੀ 14 ਨੂੰ ਕ੍ਰੀਮੀਆ ਨੂੰ ਰੂਸ ਨਾਲ ਮਿਲਾਇਆ, ਜਿਸ ਨਾਲ ਯੂਕਰੇਨ, ਅਮਰੀਕਾ, ਯੂਰਪੀਅਨ ਯੂਨੀਅਨ ਨੂੰ ਵੱਡਾ ਝਟਕਾ ਲੱਗਿਆ। ਅਮਰੀਕਾ, ਨਾਟੋ ਅਤੇ ਯੂਰਪੀਅਨ ਯੂਨੀਅਨ ਨੇ ਕ੍ਰੀਮੀਆ ਦੇ ਕਬਜ਼ੇ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਰੂਸ ਅਤੇ ਪਾਬੰਦੀਆਂ ਲਾਈਆਂ ਗਈਆਂ ਪਰ ਪੁਤਿਨ ਹਿੱਲਿਆ ਨਹੀਂ। ਇਸ ਦੀ ਬਜਾਏ ਉਸਦੀਆਂ ਏਜੰਸੀਆਂ ਨੇ ਡੀਪੀਆਰ ਅਤੇ ਐਲਪੀਆਰ ਵਿੱਚ ਸਿਵਲ ਵਿਰੋਧ ਨੂੰ ਤੇਜ਼ ਕੀਤਾ। ਆਖਰਕਾਰ ਯੂਕਰੇਨ ਨੂੰ ਗੱਲਬਾਤ ਲਈ ਮੇਜ਼ 'ਤੇ ਆਉਣਾ ਪਿਆ। ਮਿੰਸਕ (ਬੇਲਾਰੂਸ) ਵਿੱਚ ਵਿਆਪਕ ਗੱਲਬਾਤ ਤੋਂ ਬਾਅਦ, ਡੋਨਬਾਸ ਵਿੱਚ ਜੰਗ ਨੂੰ ਖਤਮ ਕਰਨ ਲਈ ਇੱਕ ਸਮਝੌਤੇ 'ਤੇ ਤਿਕੋਣੇ ਸੰਪਰਕ ਗਰੁੱਪ (ਰੂਸ, ਯੂਕਰੇਨ ਅਤੇ ਈਯੂ ਦੇ ਓਐਸਸੀਈ) ਦੇ ਪ੍ਰਤੀਨਿਧਾਂ ਦੁਆਰਾ ਦਸਤਖਤ ਕੀਤੇ ਗਏ ਸਨ ਅਤੇ ਕਿਸੇ ਵੀ ਸਥਿਤੀ ਦੀ ਮਾਨਤਾ ਦੇ ਬਿਨਾਂ, ਡੀਪੀਆਰ ਅਤੇ ਐਲਪੀਆਰ ਦੇ ਮੁਖੀਆਂ ਦੁਆਰਾ ਵੀ ਦਸਤਖਤ ਕੀਤੇ ਗਏ । ਜਰਮਨੀ ਅਤੇ ਫਰਾਂਸ ਨੇ ਵਿਚੋਲਗੀ ਕੀਤੀ । ਪੁਤਿਨ ਨੇ ਡੀਪੀਆਰ ਅਤੇ ਐਲਪੀਆਰ ਨੂੰ ਯੂਕਰੇਨ ਵਿੱਚ ਹੋਣ ਦੇ ਬਾਵਜੂਦ ਮਿੰਸਕ ਸਮਝੌਤੇ 'ਤੇ ਹਸਤਾਖਰ ਕਰਵਾ ਲਏ। ਇਸ ਤਰ੍ਹਾਂ ਡੀਪੀਆਰ ਅਤੇ ਐਲਪੀਆਰ ਯੂਕਰੇਨ ਦੇ ਵਿਵਾਦਤ ਹਿੱਸੇ ਵਜੋਂ ਸਹਿਮਤ ਬਣਾਉਣ ਵਿੱਚ ਯੂਰੋਪੀਅਨ ਯੂਨੀਅਨ ਨੂੰ ਵੀ ਸ਼ਾਮਿਲ ਕਰ ਲਿਆ ਗਿਆ। 2021 ਤੋਂ ਪੁਤਿਨ ਨੇ ਡੀਪੀਆਰ ਅਤੇ ਐਲਪੀਆਰ ਨੂੰ ਯੂਕਰੇਨ ਤੋਂ ਵੱਖ ਹੋਣ ਲਈ ਘਰੇਲੂ ਯੁੱਧ ਸ਼ੁਰੂ ਕਰਨ ਲਈ ਡੀਪੀਆਰ ਅਤੇ ਐਲਪੀਆਰ ਵਿੱਚ ਆਪਣੇ ਸਮੂਹਾਂ ਨੂੰ ਦੁਬਾਰਾ ਸਰਗਰਮ ਕੀਤਾ। ਉਸਨੇ ਯੂਕਰੇਨ ਬਾਰਡਰ 'ਤੇ ਲਗਭਗ 1.30 ਲੱਖ ਫੌਜੀ ਤਾਇਨਾਤ ਕੀਤੇ ਤੇ ਮਿਲਟਰੀ ਕਸਰਤਾਂ ਦੇ ਬਹਾਨੇ ਗੁਆਂਢੀ ਦੇਸ਼ ਬੇਲਾਰੂਸ ਵਿੱਚ ਵੀ ਫੌਜਾਂ ਨੂੰ ਤਾਇਨਾਤ ਕੀਤਾ। ਯੂਕਰੇਨ ਨਾਟੋ ਦਾ ਮੈਂਬਰ ਬਣਨਾ ਚਾਹੁੰਦਾ ਹੈ ਅਤੇ ਪੁਤਿਨ ਨੇ ਫੌਜੀ ਦਬਾਅ ਵਧਾਉਣ ਲਈ ਇਸ ਸਹੀ ਕਾਰਨ ਦੀ ਵਰਤੋਂ ਕਰਦਿਆਂ ਕਿਹਾ ਕਿ ਨਾਟੋ ਨੇ ਯੂਕਰੇਨ ਨੂੰ ਮੈਂਬਰ ਵਜੋਂ ਸਵੀਕਾਰ ਕਰਨਾ ਰੂਸ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਖਤਰੇ ਵਿੱਚ ਪਾ ਦੇਵੇਗਾ। ਅਮਰੀਕਾ ਅਤੇ ਨਾਟੋ ਘਬਰਾ ਗਏ ਅਤੇ ਅਪਣੇ ਹਥਕੰਡੇ ਵਰਤਣ ਲੱਗੇ। ਪਰ ਇਨ੍ਹਾਂ ਕਰਕੇ ਪੁਤਿਨ ਬਿਲਕੁਲ ਨਹੀਂ ਰੁਕਿਆ । ਅਮਰੀਕਾ+ਨਾਟੋ ਅਤੇ ਰੂਸ ਵਿਚਾਲੇ ਗੱਲਬਾਤ ਸ਼ੁਰੂ ਹੋਈ। ਪੁਤਿਨ ਨੇ ਆਪਣੇ ਸਖ਼ਤ ਰੁਖ ਨਾਲ ਕਿਹਾ ਕਿ ਯੂਕਰੇਨ ਨੂੰ ਮਿੰਸਕ ਸਮਝੌਤੇ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਨਾਟੋ ਨੂੰ ਯੂਕਰੇਨ ਨੂੰ ਮੈਂਬਰ ਵਜੋਂ ਸਵੀਕਾਰ ਨਹੀਂ ਕਰਨਾ ਚਾਹੀਦਾ । ਫਰਾਂਸ ਅਤੇ ਜਰਮਨੀ ਨੇ ਨਾਟੋ ਦੇ ਵਿਰੁੱਧ ਸਟੈਂਡ ਲਿਆ ਤਾਂ ਨਾਟੋ ਦੇ ਸਹਿਯੋਗੀਆਂ ਵਿੱਚ ਹੌਲੀ ਹੌਲੀ ਦਰਾਰਾਂ ਪੈਦਾ ਹੋਣੀਆਂ ਸ਼ੁਰੂ ਕਰ ਦਿੱਤੀਆਂ। ਯੂਕਰੇਨ ਸੰਕਟ ਨੂੰ ਇਸ ਦੇ ਕਾਰਨ ਵਜੋਂ ਵਰਤਦਿਆਂ ਰੂਸ ਵਿਰੁੱਧ ਪਾਬੰਦੀਆਂ ਲਈ ਅਮਰੀਕਾ ਅਤੇ ਬਾਕੀ ਨਾਟੋ ਸਹਿਯੋਗੀ ਦਬਾਅ ਬਣਾਉਣ ਲੱਗੇ। ਪਰ ਅਮਰੀਕਾ ਇਸ ਦਬਾਅ ਬਣਾਉਣ ਵਿੱਚ ਸਭ ਤੋਂ ਸਰਗਰਮ ਸੀ।ਇਸ ਦਾ ਕਾਰਨ ਗੈਸ ਸਪਲਾਈ ਬਾਰੇ ਯੂਰਪ ਦੀ ਸਥਿਤੀ ਸੀ।ਕੁਦਰਤੀ ਗੈਸ ਆਂਕੜੇ ਹੇਠ ਲਿਖੇ ਹਨ: ਰੂਸ ਕੁਦਰਤੀ ਗੈਸ 23.3 ਅਰਬ ਘਣ ਫੁੱਟ ਪ੍ਰਤੀ ਦਿਨ (ਯੂਰਪ ਨੂੰ 72%) ਨਿਰਯਾਤ ਕਰਦਾ ਹੈ ਤੇ ਅਮਰੀਕਾ 9.6 ਅਰਬ ਕਿਊਬਿਕ ਫੁੱਟ ਪ੍ਰਤੀ ਦਿਨ । ਯੂਰਪ ਲਈ ਰੂਸੀ ਗੈਸ ਦੀ ਕੀਮਤ $270 ਪ੍ਰਤੀ 1000 ਘਣ ਫੁੱਟ (ਜਰਮਨੀ) ਹੈ। ਜਦ ਕਿ ਯੂ.ਐੱਸ. ਗੈਸ ਬਾਜ਼ਾਰ ਦੀਆਂ ਕੀਮਤਾਂ $1000+ ਪ੍ਰਤੀ 1000 ਕਿਊਬਿਕ ਫੁੱਟ ਹਨ। ਸੰਖੇਪ ਵਿੱਚ, ਅਮਰੀਕਾ ਕੁਦਰਤੀ ਗੈਸ ਪੈਦਾ ਨਹੀਂ ਕਰਦਾ ਪਰ ਰੂਸ ਨਾਲੋਂ 4 ਗੁਣਾ ਵੱਧ ਕੀਮਤਾਂ 'ਤੇ ਵੇਚਦਾ ਹੈ। ਨਾਂ ਹੀ ਰੂਸ ਵਲੋਂ ਯੂਰਪ ਨੂ ਭੇਜੀ ਜਾਂਦੀ ਲੋੜੀਂਦੀ ਗੈਸ ਦੇ ਘਾਪੇ ਨੂੰ ਭਰਨ ਦੇ ਸਮਰਥ ਹੈ। ਯੂਰਪ ਲਈ ਪਹਿਲਾਂ ਹੀ ਊਰਜਾ ਸੰਕਟ ਦੇ ਵਿਚਕਾਰ ਹੈ ਜੇ ਰੂਸੀ ਗੈਸ ਤੋਂ ਵਾਂਝਿਆ ਰਹਿੰਦਾ ਹੈ ਤਾਂ ਇਹ ਉਸ ਲਈ ਘਾਤਕ ਹੋਵੇਗਾ।ਇਸ ਲਈ ਯੂਕਰੇਨ ਦੇ ਸਬੰਧ ਵਿੱਚ ਰੂਸ ਤੇ ਲਾਈਆਂ ਗਈਆਂ ਪਾਬੰਦੀਆਂ ਲਈ ਅਮਰੀਕਾ ਦਾ ਦਬਾਅ ਦਾ ਮਤਲਬ ਸਮਝ ਵਿੱਚ ਆਉਂਦਾ ਹੈ। 'ਨਾਟੋ ਦੇ ਯੂਰਪੀ ਮੈਂਬਰ ਦੇਸ਼ ਇਸ ਚਾਲ ਨੂੰ ਨਹੀਂ ਦੇਖ ਰਹੇ ਤੇ ਅਜੇ ਵੀ ਅਮਰੀਕਾ ਦੇ ਜਾਲ ਵਿੱਚ ਫਸ ਰਹੇ ਹਨ। ਅਮਰੀਕਨਾਂ ਦੀ ਹਥਿਆਰ, ਤੇਲ ਅਤੇ ਫਾਰਮਾ ਲਾਬੀ ਦੁਨੀਆ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ। ਇਹ "ਲਾਬੀ" ਪਿਛਲੇ 4 ਸਾਲਾਂ ਤੋਂ ਦੁਨੀਆ ਨੂੰ ਇੱਕ ਯੁੱਧ ਵਿੱਚ ਧੱਕਣਾ ਚਾਹੁੰਦੀ ਹੈ ਜਿਸਦੀ ਟਰੰਪ ਨੇ ਇਜਾਜ਼ਤ ਨਹੀਂ ਦਿੱਤੀ । ਪਰ ਹੁਣ ਅਮਰੀਕੀ ਰਾਸ਼ਟਰਪਤੀ ਬਿਡੇਨ ਇਸ "ਲਾਬੀ" ਦੇ ਹੱਥਾਂ ਵਿੱਚ ਸਿਰਫ਼ ਇੱਕ "ਪੱਪੂ" ਹੈ। ਜਰਮਨੀ ਬਿਡੇਨ ਦੁਆਰਾ ਪ੍ਰਸਤਾਵਿਤ ਪਾਬੰਦੀਆਂ 'ਤੇ ਨਾਂਹ ਨੁੱਕਰ ਕਰਦਾ ਰਿਹਾ ਹੈ। ਇਸੇ ਤਰ੍ਹਾਂ ਫਰਾਂਸ ਨੇ ਇੰਗਲੈਂਡ ਨੂੰ ਅਲੱਗ-ਥਲੱਗ ਕਰਨ ਲਈ ਪ੍ਰਸਤਾਵਿਤ ਪਾਬੰਦੀਆਂ 'ਤੇ ਨਾਂਹ ਨੁੱਕਰ ਕੀਤੀ।ਨਾਟੋ ਦੇ ਬਾਕੀ ਮੈਂਬਰ ਬਿਡੇਨ ਦੀ ਯੂਕਰੇਨ ਨੂੰ ਰੂਸ ਵਿਰੁੱਧ ਜੰਗ ਵਿੱਚ ਧੱਕਣ ਲਈ ਆਪਣੇ ਪੱਧਰ ਦੀ ਪੂਰੀ ਕੋਸ਼ਿਸ਼ ਵਿੱਚ ਸ਼ਾਮਿਲ ਹੋ ਗਏ।ਪਰ ਪੁਤਿਨ ਹੁਸ਼ਿਆਰ ਹੈ। ਉਸਨੇ ਆਪਣੇ ਫਾਇਦੇ ਲਈ ਰੂਸੀ ਗੈਸ 'ਤੇ ਯੂਰਪੀਅਨ ਯੂਨੀਅਨ ਦੀ ਨਿਰਭਰਤਾ ਦੀ ਵਰਤੋਂ ਕੀਤੀ। ਅੰਤ ਵਿੱਚ ਜਰਮਨੀ ਅਤੇ ਫਰਾਂਸ ਨੇ ਇਹ ਐਲਾਨ ਕਰਨ ਲਈ ਆਪਣਾ ਪੈਰ ਅੱਗੇ ਵਧਾਇਆ ਤੇ ਸਵੀਕਾਰ ਕਰ ਲਿਆ ਕਿ ਯੂਕਰੇਨ ਨੂੰ ਨਾਟੋ ਦਾ ਮੈਂਬਰ ਨਹੀਂ ਬਣਾਇਆ ਜਾ ਸਕਦਾ। ਇਸ ਐਲਾਨ ਤੇ ਰਾਸ਼ਟਰਪਤੀ ਬਿਡੇਨ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੂੰ ਇਹ ਐਲਾਨ ਕਰਨਾ ਪਿਆ ਕਿ ਅਮਰੀਕਾ ਰੂਸ-ਯੂਕਰੇਨ ਯੁੱਧ ਦੇ ਮਾਮਲੇ ਵਿੱਚ ਸਰਗਰਮ ਹਿੱਸਾ ਲੈਣ ਲਈ ਫੌਜ ਨਹੀਂ ਭੇਜੇਗਾ। ਯੂਕੇ ਅਤੇ ਹੋਰ ਨਾਟੋ ਸਹਿਯੋਗੀਆਂ ਨੂੰ ਅਮਰੀਕਾ ਦੇ ਨਾਲ ਚੱਲਣਾ ਪਿਆ ਅਤੇ ਘੋਸ਼ਣਾ ਕੀਤੀ ਕਿ ਉਹ ਸਿਰਫ ਯੂਕਰੇਨ ਨੂੰ ਮਿਲਟਰੀ ਲੋੜਾਂ ਵੇਚਣਗੇ, ਪਰ ਫੌਜ ਨਹੀਂ ਭੇਜਣਗੇ। ਇਸ ਨਾਲ ਯੂਕਰੇਨ ਅਲੱਗ-ਥਲੱਗ ਹੋ ਗਿਆ ਅਤੇ ਉਸਨੇ ਮਹਿਸੂਸ ਕੀਤਾ ਕਿ ਉਸਨੂੰ ਆਪਣੇ ਦਮ 'ਤੇ ਹੀ ਯੁੱਧ ਪੂਰੀ ਤਰ੍ਹਾਂ ਲੜਨਾ ਪਏਗਾ ਜੋ ਸ਼ਕਤੀਸ਼ਾਲੀ ਰੂਸ ਦੇ ਵਿਰੁੱਧ ਅਸੰਭਵ ਹੈ।ਫਿਰ ਵੀ ਬਿਡੇਨ ਰੂਸੀ ਹਮਲੇ ਦੀਆਂ ਵੱਖ-ਵੱਖ ਤਾਰੀਖਾਂ ਦਾ ਐਲਾਨ ਕਰਕੇ ਰੂਸ ਵੱਲੋਂ ਯੂਕਰੇਨ 'ਤੇ ਹਮਲਾ ਕਰਨ ਦੀ ਸੰਭਾਵਨਾ ਨਾਲ ਜਰਮਨੀ ਅਤੇ ਫਰਾਂਸ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕਰਦਾ ਰਿਹਾ । ਪਰ ਆਖਰ ਪੁਤਿਨ ਦੀ ਚੱਲੀ ਵੱਡੀ ਚਾਲ ਸਫਲ ਰਹੀ।ਉਸਨੇ ਚੁੱਪਚਾਪ ਯੂਕਰੇਨੀ ਸਰਹੱਦ ਅਤੇ ਬੇਲਾਰੂਸ ਤੋਂ ਰੂਸੀ ਫੌਜਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ। ਕਿਸੇ ਨੂੰ ਵੀ ਇਸ 'ਤੇ ਵਿਸ਼ਵਾਸ ਨਹੀਂ ਆਇਆ। ਬਿਡੇਨ ਨੇ ਇਹ ਕਹਿੰਦਿਆਂ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਰੂਸੀ ਵਾਪਸੀ 'ਤੇ ਵਿਸ਼ਵਾਸ ਨਹੀਂ ਕਰਦਾ। ਤੇ ਪੁਤਿਨ ਆਪਣੇ ਮੁਹਰੇ ਵਧਾਉਂਦਾ ਰਿਹਾ । ਇਸ ਦਾ ਨਤੀਜਾ ਇਹ ਨਿਕਲਿਆ ਕਿ ਅਮਰੀਕਾ, ਯੂਰਪ ਅਤੇ ਨਾਟੋ ਮਜ਼ਾਕ ਦਾ ਪਾਤਰ ਬਣੇ ਤੇ ਇਹ ਫਿਰ ਸਾਬਤ ਹੋ ਗਿਆ ਕਿ ਅਮਰੀਕਾ ਅਤੇ ਨਾਟੋ ਭਰੋਸੇਯੋਗ ਸਹਿਯੋਗੀ ਨਹੀਂ ਹਨ। ਂਅਠੌ ਵਿੱਚ ਚੌੜੀ ਦਰਾਰ ਪੈ ਗਈ। ਪੁਤਿਨ ਨੇ ਕਿਊਬਾ ਅਤੇ ਵੈਨੇਜ਼ੁਏਲਾ (ਅਮਰੀਕਾ ਦੇ ਮੁਢ) ਵਿੱਚ ਰੂਸੀ ਸੈਨਿਕਾਂ ਲਈ ਦਰਵਾਜ਼ੇ ਖੋਲ੍ਹਣ ਵਿੱਚ ਸੁਧਾਰ ਕੀਤਾ। ਸਭ ਤੋਂ ਮਹੱਤਵਪੂਰਨ ਇਹ ਰਿਹਾ ਕਿ ਪੁਤਿਨ ਨੇ ਜਰਮਨੀ ਦੇ ਨਾਲ "ਨੋਰਡ ਸਟ੍ਰਾਮ 2" ਪ੍ਰੋਜੈਕਟ ਲਈ ਦਰਵਾਜ਼ੇ ਖੋਲ੍ਹੇ ਜੋ ਕਿ 2020 ਤੋਂ ਅਮਰੀਕਾ ਨੇ ਰੁਕਵਾਇਆ ਸੀ ਕਿਉਂਕਿ ਇਸ ਨਾਲ ਪੁਤਿਨ ਨੇ ਜਰਮਨੀ ਦੀਆਂ ਗੈਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਮਰੀਕਾ ਦੇ ਵਿਰੁੱਧ ਜਾਣ ਲਈ ਮਜਬੂਰ ਕਰ ਦਿਤਾ। ਇਸ ਖੇਡ ਦੌਰਾਨ ਇੱਕ ਹੋਰ ਦੇਸ਼ ਨੂੰ ਨੁਕਸਾਨ ਹੋਇਆ ਹੈ ।.ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਜੋ ਨਾਟੋ ਦੇ ਖਿਲਾਫ ਗਿਆ ਅਤੇ ਰੂਸ ਦਾ ਸਾਥ ਦਿੱਤਾ ਅੱਜ ਉਹ ਅਮਰੀਕਾ ਅਤੇ ਹੋਰ ਨਾਟੋ ਸਹਿਯੋਗੀਆਂ ਦਾ ਭਰੋਸਾ ਗੁਆ ਚੁੱਕਾ ਹੈ। ਤੁਰਕੀ ਨੂੰ ਸੀਰੀਆ ਅਤੇ ਅਗਲੀ ਢਅਠਢ ਬੈਠਕ 'ਚ ਇਸ ਦੀ ਕੀਮਤ ਚੁਕਾਉਣੀ ਪਵੇਗੀ। ਤੁਰਕੀ ਨੂੰ ਪਹਿਲਾਂ ਹੀ ਢਅਠਢ ਦੁਆਰਾ ਗ੍ਰੇ ਸੂਚੀ ਵਿੱਚ ਰੱਖਿਆ ਗਿਆ ਹੈ। ਇਸਦਾ ਮਤਲਬ ਹੈ ਕਿ ਤੁਰਕੀ ਨਾਟੋ ਤੋਂ ਬਾਹਰ ਹੈ।ਇਹ ਯੂਕਰੇਨ ਸੰਘਰਸ਼ ਦਾ ਨਿਚੋੜ ਹੈ। ਨਿਸ਼ਾਨਾ ਹਮੇਸ਼ਾ ਜਰਮਨੀ ਸੀ, ਯੂਕਰੇਨ ਤਾਂ ਬਹਾਨਾ ਸੀ । ਸੰਖੇਪ ਵਿੱਚ ਇੱਕ ਵੀ ਗੋਲੀ ਚਲਾਉਣ ਤੋਂ ਬਿਨਾਂ, ਪੁਤਿਨ ਨੇ ਅਮਰੀਕਾ ਅਤੇ ਨਾਟੋ ਦੀ ਨਿਰਪੱਖਤਾ ਅਤੇ ਨਿਰਣਾਇਕਤਾ ਦੀ ਘਾਟ ਦਾ ਪਰਦਾਫਾਸ਼ ਕੀਤਾ। ਇਸ ਵਿਚਾਲੇ ਯੂਕਰੇਨ ਪੂਰੀ ਤਰ੍ਹਾ ਫਸ ਗਿਆ ਹੈ।ਹੁਣ ਆਉਣ ਵਾਲੇ ਦਿਨਾਂ ਵਿੱਚ ਡੀਪੀਆਰ ਅਤੇ ਐਲਪੀਆਰ ਵਿੱਚ ਵੱਡੇ ਵਿਰੋਧ ਪ੍ਰਦਰਸ਼ਨਾਂ ਰਾਹੀਂ ਘਰੇਲੂ ਯੁੱਧ ਉਸ ਨੂੰ ਤਬਾਹ ਕਰਕੇ ਰੱਖ ਦੇਵੇਗਾ ਜਿਸ ਲਈ ਨਾਂ ਨਾਟੋ ਤੇ ਨਾਂ ਯੂਰਪ ਜਾਂ ਅਮਰੀਕਾ ਸਿਧੇ ਤੌਰ ਤੇ ਉਸਦੀ ਮਦਦ ਕਰ ਸਕਣਗੇ। ਲੜਾਈਆਂ ਟੈਂਕਾਂ ਅਤੇ ਅੱਗਨ ਸ਼ਕਤੀ ਨਾਲ ਜਿੱਤੀਆਂ ਜਾਂਦੀਆਂ ਹਨ ਪਰ ਜੰਗ ਬਿਨਾਂ ਗੋਲੀ ਚਲਾਏ ਦੁਸ਼ਮਣ ਦੇ ਗੋਡੇ ਟਿਕਵਾ ਕੇ ਜਿੱਤੀ ਜਾਂਦੀ ਹੈ। ਜੇ ਭਾਰਤ ਦਾ ਇਸ ਸਾਰੇ ਮਾਮਲੇ ਵਿੱਚ ਰੋਲ ਵੇਖੀਏ ਥਾਂ ਭਾਰਤ ਨਾਂ ਅਮਰੀਕਾ ਤੇ ਨਾਂ ਰੂਸ ਪੱਖ ਚੁਣੇਗਾ। ਦੋਵਾਂ ਨੂੰ ਭਾਰਤ ਦੀ ਲੋੜ ਹੈ। ਅਸੀਂ ਕੇਂਦਰ 'ਤੇ ਹਾਂ ਅਤੇ ਕੇਂਦਰੀ ਧਰੁਵ ਇਧਰ ਉਧਰ ਨਹੀਂ ਹੁੰਦਾ। ਭਾਰਤ ਇਜ਼ਰਾਈਲ, ਯੂਏਈ, ਸਾਊਦੀ ਅਤੇ ਗ੍ਰੀਸ ਦੇ ਨਾਲ ਇੱਕ ਹੋਰ ਧੁਰਾ ਬਣਾ ਰਿਹਾ ਹੈ। ਰੂਸ ਦੁਆਰਾ ਦੋ ਸਵੈ-ਘੋਸ਼ਿਤ ਡੋਨਬਾਸ ਗਣਰਾਜਾਂ ਡੋਨੇਟਸਕ ਅਤੇ ਲੁਗਾਂਸਕ ਨੂੰ ਸੁਤੰਤਰ ਰਾਜਾਂ ਵਜੋਂ ਮਾਨਤਾ ਦੇਣ ਦੇ ਨਾਲ ਭਾਰਤ ਨਿਸ਼ਚਿਤ ਤੌਰ 'ਤੇ ਰੂਸੀ ਕਦਮਾਂ ਦੀ ਪਾਲਣਾ ਕਰਨ ਵਾਲਾ ਨਹੀਂ ਹੈ। ਭਾਰਤ ਨੇ ਨਸਲਕੁਸ਼ੀ, ਮਨੁੱਖੀ ਅਧਿਕਾਰਾਂ ਅਤੇ ਸਵੈ-ਨਿਰਣੇ ਨਾਲ ਜੁੜੇ ਮੁੱਦਿਆਂ 'ਤੇ ਇਕਸਾਰ ਰੁਖ ਅਪਣਾਇਆ ਹੈ। 2008 ਵਿੱਚ, ਜਦੋਂ ਸੰਯੁਕਤ ਰਾਜ ਨੇ ਸਰਬੀਆ ਤੋਂ ਕੋਸੋਵੋ ਦੀ ਆਜ਼ਾਦੀ ਨੂੰ ਅੱਗੇ ਵਧਾਇਆ, ਤਾਂ ਭਾਰਤ ਨੇ ਸਾਬਕਾ ਯੂਗੋਸਲਾਵੀਆ ਦੇ ਟੁਕੜੇ ਹੋਏ ਖੇਤਰਾਂ ਵਿੱਚ ਘੁੰਮਦੇ ਪੱਛਮੀ ਕਾਫ਼ਲੇ ਵਿੱਚ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ। ਅੱਜ ਤੱਕ, ਇਹ ਕੋਸੋਵੋ ਨੂੰ ਇੱਕ ਸੁਤੰਤਰ ਰਾਸ਼ਟਰ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰਦਾ ਹੈ।ਸੁਤੰਤਰ ਭਾਰਤ ਦੀ ਵਿਦੇਸ਼ ਨੀਤੀ ਦਾ ਇੱਕ ਮੁੱਖ ਸਿਧਾਂਤ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ ਅਤੇ ਦੂਜੇ ਰਾਜਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਸਖਤ ਗੈਰ-ਦਖਲਅੰਦਾਜ਼ੀ ਹੈ। ਰਾਸ਼ਟਰਪਤੀ ਪੁਤਿਨ ਨੇ 21-02-2022 ਨੂੰ ਯੂਕਰੇਨ ਦੇ "ਡੋਨੇਟਸਕ ਅਤੇ ਲੁਹਾਨਸਕ ਲੋਕ ਗਣਰਾਜ" ਦੇ ਖੇਤਰਾਂ ਨੂੰ "ਸੁਤੰਤਰ" ਵਜੋਂ ਮਾਨਤਾ ਦੇਣ ਲਈ ਫਰਮਾਨਾਂ 'ਤੇ ਹਸਤਾਖਰ ਕੀਤੇ, ਜਿਸ ਨਾਲ ਖੇਤਰ ਵਿੱਚ ਤਣਾਅ ਵਧਿਆ ਅਤੇ ਯੂਕਰੇਨ 'ਤੇ ਮਾਸਕੋ ਦੇ ਹਮਲੇ ਦੇ ਡਰ ਨੂੰ ਵਧਾਇਆ ।ਉਸਨੇ ਪੂਰਬੀ ਯੂਕਰੇਨ ਵਿੱਚ ਰੂਸੀ ਸੈਨਿਕਾਂ ਨੂੰ ਵੀ ਆਦੇਸ਼ ਦਿੱਤਾ ਜਿਸ ਵਿੱਚ ਕ੍ਰੇਮਲਿਨ ਨੇ ਮਾਸਕੋ-ਸਮਰਥਿਤ ਖੇਤਰਾਂ ਵਿੱਚ "ਸ਼ਾਂਤੀ ਰੱਖਿਅਕ" ਮਿਸ਼ਨ ਕਿਹਾ। ਪੁਤਿਨ ਦੇ ਫੈਸਲੇ ਤੋਂ ਬਾਅਦ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ, ਮਹੀਨੇ ਲਈ ਰੂਸ ਦੀ ਪ੍ਰਧਾਨਗੀ ਹੇਠ, ਯੂਕਰੇਨ ਦੁਆਰਾ ਬੁਲਾਈ ਗਈ ਇੱਕ ਐਮਰਜੈਂਸੀ ਖੁਲ੍ਹੀ ਬ੍ਰੀਫਿੰਗ ਆਯੋਜਿਤ ਕੀਤੀ ਗਈ। ਪੁਤਿਨ ਦੀਆਂ ਕਾਰਵਾਈਆਂ ਨੂੰ ਸੰਘਰਸ਼ ਦੇ ਵਾਧੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ ਕਿਉਂਕਿ ਉਸਨੇ ਪੂਰਬੀ ਯੂਕਰੇਨ ਵਿੱਚ ਡੋਨੇਟਸਕ ਅਤੇ ਲੁਹਾਨਸਕ ਦੇ ਸਵੈ-ਘੋਸ਼ਿਤ ਲੋਕ ਗਣਰਾਜਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਵਾਲੇ ਇੱਕ ਫਰਮਾਨ 'ਤੇ ਹਸਤਾਖਰ ਕੀਤੇ ਸਨ। ਰੂਸੀ ਸਮਰਥਿਤ ਬਾਗੀ 2014 ਤੋਂ ਉਨ੍ਹਾਂ ਖੇਤਰਾਂ ਵਿੱਚ ਯੂਕਰੇਨੀ ਬਲਾਂ ਨਾਲ ਲੜ ਰਹੇ ਹਨ ਅਤੇ ਡਰ ਇਹ ਹੈ ਕਿ ਫੌਜੀ ਬਲ ਰੂਸ ਦੁਆਰਾ ਮਾਨਤਾ ਪ੍ਰਾਪਤ ਬਾਗੀ ਖੇਤਰਾਂ 'ਤੇ ਕਬਜ਼ਾ ਕਰਨ ਲਈ ਯੂਕਰੇਨ ਦੀਆਂ ਸਰਹੱਦਾਂ ਨੂੰ ਪਾਰ ਕਰ ਸਕਦੇ ਹਨ। ਪੁਤਿਨ ਦਾ ਦਾਅਵਾ ਹੈ ਕਿ ਦੋ ਬਾਗੀ ਖੇਤਰਾਂ ਵਿੱਚ ਜਾਣ ਵਾਲੀਆਂ ਫੌਜਾਂ "ਸ਼ਾਂਤੀ ਰੱਖਿਅਕ" ਕਾਰਜਾਂ ਨੂੰ ਪੂਰਾ ਕਰ ਰਹੀਆਂ ਹਨ। ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ ਨੇ ਕਿਹਾ ਕਿ ਦੇਸ਼ ਕੂਟਨੀਤਕ ਹੱਲ ਲਈ ਖੁੱਲਾ ਹੈ ਪਰ ਨਾਲ ਹੀ ਪੁਤਿਨ ਦੇ ਇਲਜ਼ਾਮਾਂ ਨੂੰ ਵੀ ਦੁਹਰਾਉਂਦਾ ਹੈ ਕਿ ਯੂਕਰੇਨ ਉੱਤੇ ਹਮਲੇ ਵਧਾਣ ਦਾ ਦੋਸ਼ ਹੈ। ਯੂਕਰੇਨ ਨੇ ਇਸ ਤੋਂ ਸਖ਼ਤੀ ਨਾਲ ਇਨਕਾਰ ਕੀਤਾ ਹੈ ਅਤੇ ਐਲਾਨ ਕੀਤਾ ਹੈ ਕਿ ਉਹ ਡਰਨ ਵਾਲਾ ਨਹੀਂ ਹੈ ਅਤੇ ਰੂਸ ਅੱਗੇ ਝੁਕੇਗਾ ਨਹੀਂ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਪੂਰਬੀ ਯੂਕਰੇਨ ਵਿੱਚ ਆਪਣੀਆਂ ਫੌਜਾਂ ਭੇਜਣ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਰੂਸ-ਯੂਕਰੇਨ ਸਰਹੱਦ ’ਤੇ ਵਧਦੇ ਤਣਾਅ ’ਤੇ ‘ਡੂੰਘੀ ਚਿੰਤਾ’ ਜ਼ਾਹਰ ਕਰਦਿਆਂ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਕਿਹਾ ਹੈ ਕਿ ਤਤਕਾਲ ਤਰਜੀਹ ਤਣਾਅ ਨੂੰ ਘੱਟ ਕਰਨਾ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਇਸ ਮੁੱਦੇ ਨੂੰ ਕੂਟਨੀਤਕ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਉਹ ਯੂਕਰੇਨ ਦੇ ਡੋਨੇਟਸਕ ਅਤੇ ਲੁਹਾਨਸਕ ਖੇਤਰਾਂ ਦੇ ਕੁਝ ਖੇਤਰਾਂ ਦੀ ਸਥਿਤੀ ਨਾਲ ਸਬੰਧਤ ਰੂਸ ਦੇ ਫੈਸਲੇ ਤੋਂ "ਬਹੁਤ ਚਿੰਤਤ" ਹਨ। ਸੰਯੁਕਤ ਰਾਸ਼ਟਰ ਮੁਖੀ ਦੇ ਬੁਲਾਰੇ ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਸੈਕਟਰੀ-ਜਨਰਲ ਰੂਸੀ ਸੰਘ ਦੇ ਫੈਸਲੇ ਨੂੰ ਯੂਕਰੇਨ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਉਲੰਘਣਾ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਸਿਧਾਂਤਾਂ ਦੇ ਨਾਲ ਅਸੰਗਤ ਮੰਨਦਾ ਹੈ।" ਗੁਟੇਰੇਸ ਨੇ ਮਿੰਸਕ ਸਮਝੌਤਿਆਂ ਦੇ ਅਨੁਸਾਰ, ਪੂਰਬੀ ਯੂਕਰੇਨ ਵਿੱਚ ਸੰਘਰਸ਼ ਦੇ ਸ਼ਾਂਤੀਪੂਰਨ ਨਿਪਟਾਰੇ ਦੀ ਮੰਗ ਕੀਤੀ, ਜਿਵੇਂ ਕਿ ਮਤਾ 2202 (2015 ਵਿੱਚ) ਵਿੱਚ ਸੁਰੱਖਿਆ ਕੌਂਸਲ ਦੁਆਰਾ ਸਮਰਥਨ ਕੀਤਾ ਗਿਆ ਸੀ। 21-02-2022 ਰਾਤ ਨੂੰ ਯੂਕ੍ਰੇਨ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਹੰਗਾਮੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ, ਸੰਯੁਕਤ ਰਾਸ਼ਟਰ ਦੇ ਰਾਜਦੂਤ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੁਮੂਰਤੀ ਨੇ ਕਿਹਾ, "ਅਸੀਂ ਯੂਕਰੇਨ ਨਾਲ ਸਬੰਧਤ ਵਿਕਾਸਸ਼ੀਲ ਘਟਨਾਕ੍ਰਮਾਂ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ, ਜਿਸ ਵਿੱਚ ਯੂਕਰੇਨ ਦੀ ਪੂਰਬੀ ਸਰਹੱਦ ਦੇ ਨਾਲ ਵਿਕਾਸ ਅਤੇ ਸਬੰਧਤ ਰਸ਼ੀਅਨ ਫੈਡਰੇਸ਼ਨ ਦੁਆਰਾ ਘੋਸ਼ਣਾ ਹੈ ।"“ਰਸ਼ੀਅਨ ਫੈਡਰੇਸ਼ਨ ਦੇ ਨਾਲ ਯੂਕਰੇਨ ਦੀ ਸਰਹੱਦ 'ਤੇ ਤਣਾਅ ਦਾ ਵਧਣਾ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਹ ਘਟਨਾਕ੍ਰਮ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਰੱਖਦਾ ਹੈ, ”ਉਸਨੇ ਕਿਹਾ। ਭਾਰਤ ਨੇ "ਸਾਰੇ ਪਾਸਿਆਂ ਤੋਂ ਸੰਜਮ" ਦੀ ਮੰਗ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਤਤਕਾਲ ਤਰਜੀਹ ਸਾਰੇ ਦੇਸ਼ਾਂ ਦੇ ਜਾਇਜ਼ ਸੁਰੱਖਿਆ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ "ਤਣਾਅ ਨੂੰ ਘੱਟ ਕਰਨਾ" ਹੈ ਅਤੇ ਇਸਦਾ ਉਦੇਸ਼ ਖੇਤਰ ਅਤੇ ਇਸ ਤੋਂ ਬਾਹਰ ਲੰਬੇ ਸਮੇਂ ਲਈ ਸ਼ਾਂਤੀ ਅਤੇ ਸਥਿਰਤਾ ਨੂੰ ਸੁਰੱਖਿਅਤ ਕਰਨਾ ਹੈ। ਭਾਰਤ ਨੇ ਅਤਿਅੰਤ ਸੰਜਮ ਵਰਤ ਕੇ ਅਤੇ ਕੂਟਨੀਤਕ ਯਤਨਾਂ ਨੂੰ ਤੇਜ਼ ਕਰਦੇ ਹੋਏ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ "ਸਾਰੇ ਪੱਖਾਂ ਦੀ ਜ਼ਰੂਰੀ ਲੋੜ" 'ਤੇ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇੱਕ ਆਪਸੀ ਦੋਸਤਾਨਾ ਹੱਲ ਛੇਤੀ ਤੋਂ ਛੇਤੀ ਆ ਜਾਵੇ। “ਸਾਨੂੰ ਯਕੀਨ ਹੈ ਕਿ ਇਸ ਮੁੱਦੇ ਨੂੰ ਸਿਰਫ ਕੂਟਨੀਤਕ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਸਾਨੂੰ ਤਣਾਅ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਪਾਰਟੀਆਂ ਦੁਆਰਾ ਕੀਤੀਆਂ ਗਈਆਂ ਹਾਲ ਹੀ ਦੀਆਂ ਪਹਿਲਕਦਮੀਆਂ ਨੂੰ ਥਾਂ ਦੇਣ ਦੀ ਜ਼ਰੂਰਤ ਹੈ, ”ਤਿਰੁਮੂਰਤੀ ਨੇ ਕਿਹਾ, ਇਸ ਸੰਦਰਭ ਵਿੱਚ, ਨਵੀਂ ਦਿੱਲੀ ਤਿਕੋਣੀ ਸੰਪਰਕ ਸਮੂਹ ਦੁਆਰਾ ਅਤੇ ਨੋਰਮਾਂਡੀ ਫਾਰਮੈਟ ਦੇ ਤਹਿਤ ਚੱਲ ਰਹੇ ਤੀਬਰ ਯਤਨਾਂ ਦਾ ਸਵਾਗਤ ਕਰਦੀ ਹੈ।“ਸਾਨੂੰ ਪਾਰਟੀਆਂ ਨੂੰ ਵੱਖੋ-ਵੱਖਰੇ ਹਿੱਤਾਂ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਯਤਨ ਕਰਨ ਦੀ ਲੋੜ ਹੈ। ਅਸੀਂ ਫੌਜੀ ਵਾਧੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ”ਤਿਰੁਮੂਰਤੀ ਨੇ ਕਿਹਾ। ਯੂਕਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ (ਐਨਐਸਡੀਸੀ) ਨੇ ਡੋਨੇਟਸਕ ਅਤੇ ਲੁਹਾਨਸਕ ਖੇਤਰਾਂ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰਨ ਦਾ ਫੈਸਲਾ ਕੀਤਾ ਹੈ। ਹਾਲਾਤ ਵਿਗੜ ਰਹੇ ਹਨ ਰੱਬ ਖੇਰ ਕਰੇ [/QUOTE]
Insert quotes…
Verification
Post reply
Social Lounge
Articles
General
Punjabi: Russia and Ukraine War Like Situation
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top