• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Angole Sikh Tribes: Satnami

Dalvinder Singh Grewal

Writer
Historian
SPNer
Jan 3, 2010
1,245
421
79
ਅਣਗੌਲੇ ਸਿੱਖ ਕਬੀਲੇ- ਸਤਿਨਾਮੀਏ

ਡਾ ਦਲਵਿੰਦਰ ਸਿੰਘ ਗ੍ਰੇਵਾਲ​


ਦੋ ਕ੍ਰੋੜ ਦੀ ਵੱਡੀ ਗਿਣਤੀ ਵਿੱਚ ਛਤੀਸਗੜ੍ਹ, ਝਾੜਖੰਡ, ਬੰਗਾਲ ਆਦਿ ਇਲਾਕੇ ਵਿੱਚ ਫੈਲੇ ਸਤਿਨਾਮੀਆਂ ਬਾਰੇ ਬੜੇ ਘਟ ਲੋਕਾਂ ਨੂੰ ਪਤਾ ਹੈ ਕਿ ਇਹ ਉਹ ਨਾਨਕ ਨਾਮ ਲੇਵਾ ਸਿੱਖ ਹਨ ਜਿਨ੍ਹਾ ਨੇ ਅਠਾਰਵੀ ਸਦੀ ਵਿਚ ਗੁਰੂ ਤੇਗਬਹਾਦੁਰ ਜੀ ਦੇ ਇਸ਼ਾਰੇ ਤੇ ਮੁਗਲ ਸਰਕਾਰ ਦੇ ਜਜੀਆ ਲਾਉਣ ਤੇ ਮੰਦਿਰਾਂ ਧਰਮਸਾਲਾਂ ਢਾਉਣ ਦੇ ਹੁਕਮ ਵਿਰੁਧ ਬਾਦਸਾਹ ਔਰੰਗਜੇਬ ਨਾਲ ਭਰਵੀ ਟੱਕਰ ਲਾਈ ਸੀ ਤੇ ਬਗਾਵਤ ਕਰਕੇ ਅਜੋਕੇ ਦਖਣੀ ਹਰਿਆਣਾ ਤੇ ਉਤਰੀ ਰਾਜਿਸਥਾਨ ਦੇ ਪੂਰੇ ਇਲਾਕੇ ਨੂੰ ਕਬਜੇ ਵਿਚ ਚੋਖਾ ਚਿਰ ਰਖਿਆ ਸੀ।ਗੁਰੂ ਨਾਨਕ ਦੇਵ ਜੀ ਦੇ ਇਸ ਇਲਾਕੇ ਦੀ ਫੇਰੀ ਦੌਰਾਨ ਸਤਿਨਾਮ ਦੇ ਹੋਕੇ ਨਾਲ ਜੁੜੇ ਇਨ੍ਹਾ ਸਿੱਖਾਂ ਨੇ ਅਪਣੇ ਆਪ ਨੂੰ ਉਦੋ ਤਕ ਨਾਮ ਨਾਲ ਹੀ ਸੰਬੰਧਿਤ ਰਖਿਆ ਜਦ ਤਕ ਔਰੰਗਜੇਬ ਦੇ ਆਮ ਜੰਤਾ ਉਪਰ ਜੁਲਮਾਂ ਦੀ ਇੰਤਹਾ ਨਾ ਹੋ ਗਈ।

ਔਰੰਗਜ਼ੇਬ ਨੇ ਸੰਨ 1667 ਵਿਚ ਐਲਾਨ ਕੀਤਾ, ਸਾਰੇ ਹਿੰਦੂ 5 ਪ੍ਰਤੀਸਤ ਜਜੀਆ ਟੈਕਸ ਭਰਨਗੇ । ਅਪ੍ਰੈਲ 9, 1669 ਨੂੰ ਉਸ ਨੇ ਆਦੇਸ਼ ਦਿਤਾ, ਸਾਰੇ ਹਿੰਦੂ ਮੰਦਿਰ ਧਰਮਸਾਲਾਂ ਤੇ ਸਿਖਿਆ ਡੇਰੇ ਢਾ ਦਿਤੇ ਜਾਣ ਤੇ ਉਨ੍ਹਾਂ ਦੀਆਂ ਧਾਰਮਿਕਾਂ ਗਤੀ ਵਿਧੀਆਂ ਤੇ ਰੋਕ ਲਾ ਦਿਤੀ ਜਾਵੇ।ਉਸ ਦੇ ਇਸ ਆਦੇਸ਼ ਨੂੰ ਬੜੀ ਸਖਤੀ ਨਾਲ ਲਾਗੂ ਕੀਤਾ ਗਿਆ। (ਮਾਸਿਰ ਇ ਜਹਾਂਗੀਰੀ 1947, ਪੰਨਾ 51-55, ਸਰਕਾਰ, ਹਿਸਟਰੀ ਆਫ ਔਰੰਗਜੇਬ ਭਾਗ 3, ਪੰਨਾ 265) ਹਿੰਦੂ ਮੰਦਿਰ, ਧਰਮਸਾਲਾਂ ਤੇ ਸਿਖਿਆ ਡੇਰਿਆਂ ਨੂੰ ਢਾਉਣ ਤੇ ਜਜੀਆ ਲਾਉਣ ਦੇ ਹੁਕਮ ਸੁਣਦਿਆਂ ਹੀ ਗੁਰੂ ਤੇਗ ਬਹਾਦੁਰ ਜੀ ਆਸਾਮ ਤੋ ਦਸੰਬਰ 1671 ਨੂੰ ਪੰਜਾਬ ਵਲ ਪਰਤ ਪਏ ਤੇ ਜਨਵਰੀ 1672 ਵਿਚ ਦਿਲੀ ਪਹੰਚੇ (ਪੰਜਾਬ ਪਾਸਟ ਐਡ ਪੈ੍ਜੈਟ, ਅਪ੍ਰੈਲ 1975, ਪੰਨਾ 234) ਤੇ ਦਿਲੀ ਆਕੇ ਆਪਨੇ ‘ਭੈ ਕਾਹੂ ਕੋ ਦੇਤ ਨਹਿ, ਨ ਭੈ ਮਾਨਤ ਆਨ’ ਦਾ ਹੋਕਾ ਦਿਤਾ ਤਾਂ ਇਹ ਸਤਿਨਾਮੀਏ ਹੀ ਸਨ ਜਿਨ੍ਹਾਂ ਨੇ ਗੁਰੂ ਜੀ ਦੇ ਇਸ ਸੰਦੇਸੇ ਨੂੰ ਅਮਲੀ ਜਾਮਾ ਪਹਿਨਾਇਆ ।

ਇਨ੍ਹੀ ਦਿਨੀ ਸਤਿਨਾਮੀਆਂ ਦਾ ਆਗੂ ਜਗਜੀਵਨ ਦਾਸ ਸੀ। ਉਹ ਜਨਮੋ ਚੰਦੇਲ ਰਾਜਪੂਤ ਸੀ ਤੇ ਸਰਦਾਹੀ ਬਾਰਾਬਾਂਕੀ ਦਾ ਜੰਮ ਪਲ ਸੀ।ਬਾਬਾ ਲਾਲ ਰਾਹੀ ਉਹ ਸਿੱਖੀ ਨਾਲ ਜੁੜਿਆ ਤੇ ਸਤਿਨਾਮ ਦਾ ਉਪਾਸਕ ਬਣ ਗਿਆ।ਉਸ ਦੀਆਂ ਲਿਖਤਾਂ ਵਿਚੋ ਗੁਰਮਤਿ ਦਾ ਝਲਕਾਰਾ ਮਿਲਦਾ ਹੈ।

ਜਦ ਗੁਰੂ ਤੇਗ ਬਹਾਦੁਰ ਜੀ ਦਿਲੀ ਦੇ ਇਲਾਕੇ ਵਿਚ ਸਨ ਤਾਂ ਉਹ ਵੀ ਸੰਗਤਾਂ ਸਮੇਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਹਿੰਦੂਆਂ ਤੇ ਹੋ ਰਹੇ ਅਤਿਆਚਾਰਾਂ ਦਾ ਖੁਲਾਸਾ ਕੀਤਾ।ਗੁਰੂ ਜੀ ਨੇ ਉਸ ਵੇਲੇ ਸਮਝ ਲਿਆ ਸੀ ਕਿ ਹੁਣ ਜੁਲਮ ਨਾਲ ਟਾਕਰਾ ਕਰਨ ਦਾ ਵਕਤ ਆ ਗਿਆ ਹੈ ਤੇ ਡਰ ਕੇ ਬੈਠਣ ਨਾਲ ਮੁਗਲਾਂ ਦੇ ਹੌਸਲੇ ਹੋਰ ਬੁਲੰਦ ਹੋਣਗੇ । ਇਸੇ ਨੂੰ ਮੁਖ ਰਖਕੇ ਉਨ੍ਹਾ ਨੇ ਹਰ ਸਿੱਖ ਨੂੰ ‘ਭੈ ਕਾਹੂ ਕੋ ਦੇਤ ਨਹਿ, ਨ ਭੈ ਮਾਨਤ ਆਨ’ ਦਾ ਸੰਦੇਸਾ ਦਿਤਾ ਜਿਨ੍ਹਾਂ ਵਿਚ ਜਗਜੀਵਨ ਦਾਸ ਵੀ ਸੀ।

ਸਤਿਨਾਮੀਆਂ ਨੇ ਗੁਰੂ ਜੀ ਦਾ ਸੰਦੇਸ ਪਾ ਇਕ ਇਕੱਠ ਕੀਤਾ ਤੇ ਫੈਸਲਾ ਲਿਆ ਕਿ ਉਹ ਤਾਂ ਗੁਰੂ ਨਾਨਕ ਭਗਤ ਹਨ ਤੇ ਗੁਰੂ ਤੋ ਬਿਨਾ ਹੋਰ ਕਿਸੇ ਨੂੰ ਅਪਣੀ ਕਮਾਈ ਦਾ ਹਿਸਾ ਨਹੀ ਦੇਣਗੇ ।ਜਦ ਸਰਕਾਰੀ ਕਾਰਕੁੰਨ ਉਨ੍ਹਾਂ ਦੇ ਘਰੀ ਟੈਕਸ ਲੈਣ ਲਈ. ਗਏ ਤਾਂ ਉਨਾਂ ਨਾਂਹ ਕਰ ਦਿਤੀ। ਸਿਪਾਹੀਆਂ ਨੇ ਜ਼ੋਰ ਜਬਰਦਸਤੀ ਕੀਤੀ ਤਾਂ ਸਤਿਨਾਮੀਆਂ ਨੇ ਸਿਪਾਹੀ ਕੁੱਟ ਕੱਢੇ। ਜਦ ਇਲਾਕੇ ਦੇ ਹਾਕਿਮ ਨੇ ਉਨ੍ਹਾਂ ਨੂੰ ਝੁਕਾਉਣ ਲਈ ਸੈਨਾ ਇਕਠੀ ਕਰਕੇ ਸਤਿਨਾਮੀਆਂ ਉਪਰ ਹਮਲੇ ਕਰਨੇ ਸੁਰੂ ਕਰ ਦਿਤੇ ਤਾਂ ਸਤਿਨਾਮੀਆਂ ਨੇ ਇਕੱਠੇ ਹੋ ਕੇ ਸੈਨਾ ਉਪਰ ਧਾਵਾ ਬੋਲ ਦਿਤਾ। ਮੁਗਲਈ ਸੈਨਾਂ ਨਾਰਨੌਲ ਦਾ ਇਲਾਕਾ ਖਾਲੀ ਕਰਕੇ ਦੌੜ ਗਈ ਤੇ ਸਾਰੇ ਇਲਾਕੇ ਵਿਚ ਅਫਵਾਹ ਫੈਲ ਗਈ ਕਿ ਸਤਿਨਾਮੀਆਂ ਉਪਰ ਗੁਰੂ ਦੀ ਮਿਹਰ ਹੈ ਤੇ ਉਨ੍ਹਾਂ ਨੂੰ ਗੁਰੂ ਨੇ ਵਰ ਦਿਤਾ ਹੈ ਕਿ ਉਨ੍ਹਾਂ ਨੂੰ ਕੋਈ ਨਹੀ ਹਰਾ ਸਕਦਾ।

ਇਧਰ ਸਾਹੀ ਹਲਕਿਆਂ ਵਿਚ ਡਰ ਫੈਲ ਗਿਆ ਕਿ ਸਤਿਨਾਮੀਆਂ ਦੇ ਹਰਾਏ ਨਾ ਜਾ ਸਕਣ ਦਾ ਨਤੀਜਾ ਬਾਕੀ ਹਿੰਦੁਸਤਾਨੀਆਂ ਵਿਚ ਵੀ ਬਗਾਵਤ ਫੈਲੇਗੀ ਜਿਸ ਨੂੰ ਸੰਭਾਲਣਾ ਮੁਗਲ ਸੈਨਾ ਦੇ ਵਸ ਵਿਚ ਨਹੀ ਹੋਵੇਗਾ।ਔਰੰਗਜੇਬ ਦੀ ਰਾਤਾਂ ਦੀ ਨੀਦ ਹਰਾਮ ਹੋਣ ਲੱਗੀ।ਪਹਿਲਾਂ ਅਫਗਾਨਿਸਤਾਨ ਤੇ ਫਿਰ ਪੇਸ਼ਾਵਰ ਵਿਚ ਹੋਈਆਂ ਬਗਾਵਤਾ ਨੇ ਉਸ ਨੂੰ ਪਹਿਲਾਂ ਹੀ ਬੜਾ ਪ੍ਰੇਸਾਨ ਕਰ ਰਖਿਆ ਸੀ ਕਿਉਕਿ ਇਸ ਬਗਾਵਤ ਕਰਕੇ ਉਸ ਨਾਲੋ ਅਫਗਾਨਿਸਤਾਨ ਬਹੁਤ ਚਿਰ ਟੁਟਿਆ ਰਿਹਾ ਸੀ।ਦਿਲੀ ਦੇ ਐਨ ਨੇੜੇ ਉਠੀ ਇਸ ਬਗਾਵਤ ਦਾ ਭਾਂਬੜ ਜੇ ਸਮੈ ਸਿਰ ਨਾ ਰੋਕਿਆ ਗਿਆ ਤਾਂ ਉਸ ਹਥੋ ਸਾਰੀ ਸਲਤਨਤ ਜਾ ਸਕਦੀ ਸੀ ਤੇ ਉਸ ਲਈ ਭਜਣ ਨੂੰ ਵੀ ਕੋਈ ਰਾਹ ਨਹੀ ਸੀ ਰਹਿ ਜਾਣਾ।

ਇਧਰ ਸਤਿਨਾਮੀਏ ਵੀ ਅਵੇਸਲੇ ਨਹੀ ਸਨ ਬੈਠੇ। ਉਨ੍ਹਾ ਨੇ ਅਪਣੇ ਆਗੂ ਜਗਜੀਵਨ ਦਾਸ ਚੰਦੇਲ ਅਧੀਨ ਬੜੇ ਤਕੜੇ ਮੋਰਚੇ ਬਣਾ ਲਏ ਸਨ ਤੇ ਇਸ ਸੰਭਾਵੀ ਖਤਰੇ ਲਈ ਤਿਆਰੀ ਖਿਚ ਲਈ ਸੀ ਜਿਸ ਦੀਆਂ ਖਬਰਾਂ ਔਰੰਗਜ਼ੇਬ ਨੂੰ ਬਰਾਬਰ ਮਿਲ ਰਹੀਆਂ ਸਨ।ਹੁਣ ਉਸ ਨੂੰ ਇਕ ਤਾਂ ਮੋਰਚੇਬੰਦੀ ਤੇ ਲਾਮਬੰਦ ਸਤਿਨਾਮੀਆਂ ਨੂੰ ਹਰਾਉਣ ਲਈ ਇਕ ਤਕੜੀ ਫੌਜ ਦਾ ਬੰਦੋਬਸਤ ਕਰਨਾ ਸੀ ਤੇ ਦੂਜੇ ਗੁਰੂ ਦੇ ਵਰ ਸਦਕਾ ਸਤਿਨਾਮੀਆਂ ਦੇ ਅਜਿਤ ਹੋਣ ਨਾਲ ਜੁੜੇ ਭਰਮ ਨੂੰ ਤੋੜਣਾ ਸੀ।

ਵਕਤ ਦੀ ਨਜਾਕਤ ਨੂੰ ਸਮਝ ਕੇ ਔਰੰਗਜੇਬ ਨੇ ਇਸ ਬਗਾਵਤ ਨੂੰ ਵੱਡੀ ਪੱਧਰ ਤੇ ਨਿਪਟਣ ਦਾ ਇਰਾਦਾ ਕਰ ਲਿਆ। ਉਸਨੇ ਅਪਣੇ ਸਿਪਾਹ ਸਲਾਰ ਸਯਾਦ ਅਹਿਮਦ ਖਾਨ ਦੇ ਅਧੀਨ ਇਕ ਵੱਡੀ ਸੈਨਾ ਤਿਆਰ ਕੀਤੀ ਤੇ ਸੈਨਾ ਦੇ ਝੰਡਿਆਂ ਤੇ ਕੁਰਾਨ ਦੀਆਂ ਆਇਤਾਂ ਅਪਣੇ ਹਥਾਂ ਨਾਲ ਲਿਖ ਕੇ ਲਗਵਾਈਆਂ ਤਾਂ ਜੋ ਸਿਪਾਹੀਆਂ ਦੇ ਦਿਲਾਂ ਵਿਚ ਵਸਿਆ ਇਹ ਖੌਫ ਕਿ ਉਹ ਅਜਿਹੀ ਸੈਨਾ ਨਾਲ ਲੜਣ ਜਾ ਰਹੇ ਹਨ ਜਿਨ੍ਹਾਂ ਨੂੰ ਗੁਰੂ ਵਲੋ ਵਰ ਹੈ ਕਿ ਉਹ ਕਦੇ ਨਹੀ ਜਿਤੇ ਜਾ ਸਕਦੇ’ ਦੂਰ ਕੀਤਾ ਜਾ ਸਕੇ। ਕੁਰਾਨ ਦੀ ਤੇ ਆਇਤਾਂ ਵਿਚ ਹਰ ਜਾਦੂ ਰੋਕਣ ਦੀ ਕਲਾ ਨੂੰ ਔਰੰਗਜੇਬ ਨੇ ਖੂਬ ਪਰਚਾਰਿਆ।ਇਸ ਸੈਨਾ ਨੂੰ ਆਪ ਸੰਬੋਧਨ ਕਰਦਿਆਂ ਉਸ ਨੇ ਕਿਹਾ ‘ਤੁਹਾਡੇ ਝੰਡਿਆਂ ਉਪਰ ਕੁਰਾਨ ਦੀਆਂ ਆਇਤਾਂ ਤੁਹਾਡੀ ਰਖਿਆ ਕਰਨਗੀਆਂ ਤੇ ਤੁਹਾਨੂੰ ਕੋਈ ਨਹੀ ਹਰਾ ਸਕਦਾ ਕਿਉਕਿ ਤੁਸੀ ਕਾਫਰਾਂ ਦਾ ਨੇਸਤੋ ਨਾਬੂਦ ਕਰਨ ਜਾ ਰਹੇ ਹੋ’ ।(ਮਹਾਨ ਕੋਸ਼ ਪੰਨਾ 147)

ਵੱਡੇ ਜਰਨੈਲ ਥੱਲੇ ਹਥਿਆਰਾਂ ਤੇ ਤੋਪਾਂ ਨਾਲ ਲੈਸ ਭਾਰੀ ਪੈਦਲ ਫੌਜ ਤੇ ਘੋੜ ਸਵਾਰ ਜਿਸ ਵਿਚ ਔਰੰਗਜੇਬ ਨੇ ਆਪ ਜੋਸ਼ ਭਰਿਆ ਸੀ ਮਾਰੋ ਮਾਰ ਕਰਦੀ ਨਾਰਨੌਲ ਪਹੁੰਚ ਗਈ ਤੇ ਮੁਠੀ ਭਰ ਸਤਿਨਾਮੀਆਂ ਨੂੰ ਘੇਰੇ ਵਿਚ ਲੈ ਲਿਆ । ਭਾਰੀ ਗੋਲਾ ਬਾਰੀ ਤੇ ਲਾਮਬੰਦੀ ਅਗੇ ਭਲਾ ਬਿਨ ਹਥਿਆਰੇ ਸਤਿਨਾਮੀਏ ਕਿਤਨਾ ਕੁ ਚਿਰ ਟਿਕਦੇ । ਪਰ ਉਨ੍ਹਾਂ ਵਿਚੋ ਕਿਸੇ ਨੇ ਵੀ ਹਥਿਆਰ ਨ ਸੁਟੇ ਤੇ ਨਾ ਗੋਡੇ ਟੇਕੇ। ਰਾਤ ਤਕ ਮੁਕਾਬਲਾ ਕੀਤਾ ਤੇ ਰਾਤ ਪੈਦਿਆਂ ਹੀ ਨਿਕਲ ਤੁਰੇ।ਹਟਦੇ ਹਟਦੇ ਉਹ ਮਧ ਪ੍ਰਦੇਸ਼ ਵਲ ਵਧਦੇ ਗਏ ਤੇ ਮਾਰ ਕਾਟ ਕਰਦੀ ਮੁਗਲ ਸੈਨਾ ਪਿਛੇ ਪਿਛੇ ਵਧਦੀ ਗਈ। ਅਜੋਕੇ ਛਤੀਸਗੜ੍ਹ ਦੇ ਇਲਾਕੇ ਦੇ ਜੰਗਲਾਂ ਵਿਚ ਉਹ ਅਪਣੇ ਪਰਿਵਾਰਾਂ ਸਮੇਤ ਬਿਖਰ ਗਏ। ਪਿਛੋ ਔਰੰਗਜੇਬ ਦਾ ਮੁਗਲ ਸੈਨਾ ਨੂੰ ਵਾਪਸੀ ਦਾ ਸੰਦੇਸਾ ਮਿਲ ਗਿਆ ਤੇ ਉਹ ਵਾਪਿਸ ਪਰਤ ਗਈ।

ਉਸ ਸਮੇ ਤੋ ਅਜ ਤਕ ਸਤਿਨਾਮੀਏ ਇਨ੍ਹਾਂ ਜੰਗਲਾਂ ਦੇ ਵਾਸੀ ਹੋ ਕੇ ਰਹਿ ਗਏ।ਮੁਸੀਬਤ ਦੀ ਗਲ ਹੋਰ ਕਿ ਇਨ੍ਹਾਂ ਨੂੰ ਇਸ ਇਲਾਕੇ ਦੇ ਧਨੀ, ਤਾਕਤਵਰ ਤੇ ਪੰਡਿਤਊ ਤਬਕੇ ਨੇ ਲਗਾਤਾਰ ਦਬਾਈ ਰਖਣ ਦੀ ਕੋਸਿਸ਼ ਕੀਤੀ ਤੇ ਉਤਾਂਹ ਨਾ ਉਠਣ ਦਿਤਾ। ਸਤਿਨਾਮੀਏ ਅਪਣੇ ਝੁਗੀਆਂ ਵਿਚ ਰਹਿੱਦੇ ਇਕ ਥਾਂ ਇਕਠਾ ਹੋਕੇ ਸਤਿਨਾਮ ਦਾ ਜਾਪ ਕਰਦੇ ਰਹੇ ਤੇ ਪੰਡਿਤਾ ਦੀਆਂ ਚਲਾਈਆਂ ਰਹੁ ਰੀਤਾਂ ਤੋ ਦੂਰ ਰਹੇ । ਘਾਸੀ ਰਾਮ ਨੇ ਇਨ੍ਹਾਂ ਵਿਚ ਏਕਤਾ ਲਿਆ ਕੇ ਪੰਡਿਤਾਂ ਤੇ ਜਾਬਰਾਂ ਦੇ ਜੋਰ ਜੁਲਮ ਨੂੰ ਠੱਲ ਪਾਈ ਤੇ ਵਿਦਿਆ ਪ੍ਰਚਾਰ ਵੀ ਕੀਤਾ।ਪਰ ਜਦ ਅੰਗ੍ਰੇਜਾਂ ਦਾ ਰਾਜ ਹੋਇਆ ਤਾ ਉਨ੍ਹਾਂ ਨੇ ਕਈ ਸਤਿਨਾਮੀਆਂ ਦਾ ਧਰਮ ਪਰਿਵਰਤਨ ਕਰ ਕੇ ਉਨ੍ਹਾਂ ਨੂੰ ਇਸਾਈ ਬਣਾ ਲਿਆ। ਇਨ੍ਹਾਂ ਵਿਚੋ ਭੁਤਪੂਰਵ ਮੁਖ ਮੰਤਰੀ ਅਜੀਤ ਜੋਗੀ ਦਾ ਪਰਿਵਾਰ ਵੀ ਹੈ।

ਕੁਝ ਸਾਲ ਪਹਿਲਾਂ ਧਮਤਰੀ ਦੇ ਨੇੜੇ ਇਕ ਸਤਿਨਾਮੀ ਘਰ ਵਿਚ ਅੱਗ ਲੱਗ ਗਈ।ਉਸ ਦੇ ਘਰ ਦਾ ਸਭ ਕੁਝ ਸੜ ਗਿਆ ਪਰ ਲਕੜੀ ਦੇ ਇਕ ਬਕਸੇ ਵਿਚ ਪਏ ਇਕ ਗ੍ਰੰਥ ਨੂੰ ਕੁਝ ਨ ਹੋਇਆ।ਸਭ ਥਾਂ ਗੱਲ ਫੈਲ ਗਈ ਕਿ ਇਕ ਬੜੇ ਗ੍ਰੰਥ ਕੋ ਆਗ ਨਹੀ ਲਗੀ ਜਬ ਕਿ ਸਾਰਾ ਘਰ ਸੜ ਗਿਆ। ਜਬ ਉਸ ਗ੍ਰੰਥ ਨੂੰ ਖੋਲਿਆ ਗਿਆ ਤਾਂ ਉਸ ਦੀ ਭਾਸਾ ਕਿਸੇ ਨੂੰ ਸਮਝ ਨਾ ਆਈ। ਗਲ ਫੈਲਦੀ ਗਈ। ਇਸੇ ਇਲਾਕੇ ਵਿਚ ਕੁਝ ਪੰਜਾਬੀ ਵੀ ਰਹਿੰਦੇ ਸਨ ਜਦ ਉਨ੍ਹਾਂ ਨੇ ਇਸ ਬਾਰੇ ਸੁਣਿਆ ਤੇ ਪੜਤਾਲਿਆ ਤਾਂ ਪਤਾ ਲਗਿਆ ਕਿ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਪੁਰਾਤਨ ਬੀੜ ਹੈ ਜਿਸ ਬਾਰੇ ਉਸ ਘਰ ਵਾਲੇ ਨੇ ਦਸਿਆ ਕਿ ਉਸ ਦੇ ਬਜ਼ੁਰਗ ਇਹ ਗ੍ਰੰਥ ਪੜਿਆ ਕਰਦੇ ਸਨ ਤੇ ਪੂਜਾ ਕਰਦੇ ਸਨ। (ਦੈਨਿਕ ਭਾਸਕਰ, ਰਾਇਪੁਰ ਅੰਕ, ਮਿਤੀ 8-11-2003)

ਧਮਤਰੀ ਦੀ ਸੰਗਤ ਨੂੰ ਪਤਾ ਲਗਿਆ ਤਾਂ ਉਨ੍ਹਾਂ ਨੇ ਉਸ ਥਾਂ ਤੇ ਗੁਰਦਵਾਰਾ ਬਣਾਉਣ ਦੀ ਇਛਾ ਪ੍ਰਗਟ ਕੀਤੀ। ਉਸ ਘਰ ਵਾਲੇ ਨੇ ਅਪਣਾ ਘਰ ਗੁਰਦਵਾਰਾ ਸਾਹਿਬ ਲਈ ਦਾਨ ਦਿਤਾ ਤੇ ਇਹ ਜਾਣ ਕੇ ਉਸ ਦੇ ਪੂਰਵਜ ਤਾ ਗੁਰੂ ਦੇ ਸਿਖ ਸਨ, ਅੰਮ੍ਰਿਤ ਛਕ ਕੇ ਸਿੰਘ ਬਣ ਗਿਆ। ਉਸ ਪਿੱਛੋ ਗੁਰੂ ਘਰ ਨਾਲ ਜੁੜਣ ਵਾਲੇ ਸਤਿਨਾਮੀਆਂ ਦਾ ਤਾਂ ਹੜ੍ਹ ਹੀ ਆ ਗਿਆ ਤੇ ਕਈ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਗਏ। ਇਹ ਬੀੜਾ ਰਾਇਪੁਰ ਦੀ ਸਤਿਨਾਮ ਫਾਊਡੇਸਨ ਨੇ ਚੁਕਿਆ ਜਿਸ ਨੂੰ ਬਾਹਰੋ ਸਕਾਟਿਸ ਸਿੱਖ ਕੌਸਿਲ ਨੇ ਭਰਵਾਂ ਸਹਿਯੋਗ ਦਿਤਾ ਜੋ ਹਾਲੇ ਵੀ ਜਾਰੀ ਹੈ।



ਇਨ੍ਹਾਂ ਕਬੀਲਿਆਂ ਦੇ ਭਲੇ ਲਈ ਕੁਝ ਸੰਸਥਾਵਾਂ ਅਪਣਾ ਯਥਾ ਯੋਗ ਤਾਣ ਲਾ ਰਹੀਆਂ ਹਨ ਜਿਨ੍ਹਾਂ ਵਿਚ ਪ੍ਰਵਾਣਿਤ ਸੰਸਥਾਵਾਂ ਤੋ ਇਲਾਵਾ ਸਥਾਨਿਕ ਸੰਸਥਾਵਾਂ, ਗੁਰਮਤਿ ਪ੍ਰਚਾਰ ਸੰਸਥਾ ਨਾਗਪੁਰ, ਸਤਿਨਾਮ ਫਾਊਡੇਸਨ ਰਾਇਪੁਰ, ਗੁਰੂ ਅੰਗਦ ਦੇਵ ਵਿਦਿਅਕ ਅਤੇ ਭਲਾਈ ਸੰਸਥਾ ਲੁਧਿਹਾਣਾ, ਵਣਜਾਰਾ ਐਡ ਅਦਰ ਵੀਕਰ ਸੈਕਸਨ ਵੈਲਫੇਅਰ ਟ੍ਰਸਟ, ਚੰਡੀਗੜ੍ਹ ਆਦਿ ਅਪਣੇ ਵਿੱਤ ਮੁਤਾਬਿਕ ਯੋਗਦਾਨ ਪਾ ਰਹੀਆਂ ਹਨ ਪਰ ਜੋ ਮਾਇਆ ਪੱਖ ਹੈ ਉਹ ਜਿਆਦਾ ਤਰ ਵਿਦੇਸੀ ਸੰਗਤਾਂ ਵਿਚੋ ਹੀ ਪ੍ਰਾਪਤ ਹੰਦਾ ਹੈ ਜਿਨ੍ਹਾਂ ਵਿਚ ਅਗੇਰੇ ਹਨ ਸਕਾਟਿਸ਼ ਸਿੱਖ ਕੌਸਲ, ਬ੍ਰਿਟਿਸ਼ ਸਿੱਖ ਕੌਸਲ ਆਦਿ।ਪਰ ਇਹ ਉਪਰਾਲੇ ਉਤਨੀ ਵੱਡੀ ਪੱਧਰ ਦੇ ਨਹੀ ਜੋ ਕ੍ਰੋੜਾਂ ਦੀ ਗਿਣਤੀ ਵਿਚ ਸਾਰੇ ਹਿੰਦੁਸਤਾਨ ਵਿਚ ਫੈਲੇ ਇਨਾਂ ਗੁਰੂ ਘਰ ਦੇ ਲਾਡਲਿਆਂ ਦੀ ਮਾਲੀ ਹਾਲਤ ਸੁਧਾਰ ਸਕਣ ਤੇ ਸਿੱਖ ਧਰਮ ਤੋ ਟੁੱਟਣ ਤੋ ਇਨ੍ਹਾਂ ਨੂੰ ਬਚਾਈ ਰੱਖਣ। ਇਸ ਲਈ ਤਾਂ ਵਿਸਵ ਪੱਧਰ ਤੇ ਸਮੁਚਾ ਸਿੱਖ ਜਗਤ ਉਪਰਾਲੇ ਕਰੇ ਤਾਂ ਹੀ ਗੱਲ ਬਣ ਸਕਦੀ ਹੈ।

ਕਬੀਲਿਆਂ ਦੇ ਸੁਧਾਰ ਲਈ ਲੋੜੀਂਦੇ ਕਦਮ
ਭਾਵੇਂ ਆਮ ਤੌਰ ਤੇ ਸਿੱਖ ਬੜੇ ਖੁਸ਼ਹਾਲ ਹਨ ਪਰ ਇਨ੍ਹਾਂ ਵਿਚ ਜੋ ਨਾਨਕ ਨਾਮ ਲੇਵਾ ਸਿੱਖ ਕਬੀਲਿਆਂ ਨਾਲ ਸਬੰਧ ਰਖਦੇ ਹਨ ਜਿਵੇਂ ਕਿ ਸਿਕਲੀਗਰ, ਵਣਜਾਰੇ, ਸਤਨਾਮੀ, ਜੌਹਰੀ, ਥਾਰੂ, ਅਗਰਹਰੀ, ਬਿਜਨੌਰੀ ਆਦਿ, ਆਮ ਤੌਰ ਤੇ ਹਰ ਪੱਖੋਂ ਪਛੜੇ ਹੀ ਰਹੇ ਹਨ ਕਿਉਂਕਿ ਨਾ ਹੀ ਉਨ੍ਹਾਂ ਕੋਲ ਇਤਨੇ ਵਸੀਲੇ ਹਨ ਕਿ ਅਪਣਾ ਵਿਕਾਸ ਆਪ ਕਰ ਸਕਣ ਤੇ ਨਾਂ ਹੀ ਕੋਈ ਵੱਡੀ ਜੱਥੇਬੰਦੀ ਜਾਂ ਸੰਸਥਾ ਸਾਹਮਣੇ ਆਈ ਹੈ ਜੋ ਇਨ੍ਹਾਂ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾ ਸਕੇ। ਸਰਕਾਰ ਗਰੀਬਾਂ ਲਈ ਬੜੀਆਂ ਸਕੀਮਾਂ ਕੱਢਦੀ ਹੈ ਪਰ ਮੈਂ ਹੈਰਾਨ ਹਾਂ ਕਿ ਇਹ ਸਾਰੀਆਂ ਸਕੀਮਾਂ ਇਨ੍ਹਾਂ ਉਪਰ ਕਿਉਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਹਨ। ਨਾ ਕਿਸੇ ਨੇ ਇਨ੍ਹਾਂ ਦੇ ਪਖਾਨਿਆਂ ਲਈ ਤੇ ਨਾਂ ਘਰ ਬਣਾਉਣ ਲਈ ਕੁਝ ਕੀਤਾ ਭਾਵੇਂ ਦਾਹਵੇ ਵੱਡੇ ਵੱਡੇ ਕੀਤੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਇਹ ਲਿਖਾਰੀ ਹੁਸ਼ਿਆਰਪੁਰ ਨਾਲ ਲਗਦੀ ਇਨ੍ਹਾਂ ਕਬੀਲਿਆਂ ਦੀ ਬਸਤੀ ਵਿਚ ਸਾਂ ਤੇ ਅਚੰਭਿਤ ਸਾਂ ਕਿ ਏਥੇ 90% ਘਰ ਸਿਰਕੀਆਂ-ਕਾਨਿਆਂ ਦੇ ਸਨ ਜਿਨ੍ਹਾਂ ਨੂੰ ਬਿਜਲੀ ਦੇ ਸ਼ਾਟ ਸਰਕਟ ਆਮ ਹੋਣ ਕਰਕੇ ਜਾਂ ਕਿਸੇ ਚੁਆਤੀ ਕਰਕੇ ਲਾਂਬੂ ਤਕਰੀਬਨ ਹਰ ਸਾਲ ਲਗ ਜਾਂਦੇ ਹਨ। ਘਰਾਂ ਵਿਚ ਪਖਾਨੇ ਨਹੀਂ ਸਨ ਤੇ ਜ਼ਿਮੀਂਦਾਰ ਉਨ੍ਹਾਂ ਨੂੰ ਖੁਲ੍ਹੇ ਵਿਚ ਨਹੀਂ ਜਾਣ ਦਿੰਦੇ ਸਨ। ਜਿਸ ਤਰ੍ਹਾਂ ਇਨ੍ਹਾਂ ਦੀਆਂ ਜ਼ਨਾਨੀਆਂ ਰੋ ਰੋ ਕੇ ਅਪਣੇ ਦੁਖੜੇ ਸੁਣਾ ਰਹੀਆਂ ਸਨ ਮੇਰਾ ਤਾਂ ਦਿਲ ਦਹਿਲ ਗਿਆ ਸੀ। ਇਕ ਬਾਬਾ ਜੀ ਨੂੰ ਇਨ੍ਹਾਂ ਦੇ ਘਰ ਬਣਾਉਣ ਲਈ ਤਿਆਰ ਵੀ ਕੀਤਾ ਪਰ ਅਖੀਰ ਤੇ ਉਹ ਵੀ ਮੂੰਹ ਫੇਰ ਗਏ।ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਨੇ 24-25 ਨਵੰਬਰ 2009 ਨੂੰ ਇਕ ਸੈਮੀਨਾਰ ‘ਪੰਜਾਬੋਂ ਬਾਹਰ ਸਿੱਖ’ ਕਰਵਾਇਆ ਸੀ ਜਿਸ ਵਿਚ ਸ: ਹਰਚਰਨ ਸਿੰਘ ਜੋਸ਼ ਨੇ ਮਾਈਨਾਰੋਟੀ ਕਮਿਸ਼ਨ ਵਲੋਂ ਇਨ੍ਹਾਂ ਕਬੀਲਿਆਂ ਬਾਰੇ ਸਰਵੇ ਕਰਵਾ ਕੇ ਡਾਟਾ ਇਕਠਾ ਕੀਤਾ ਜੋ ਰੌਂਗਟੇ ਖੜੇ ਕਰਨ ਵਾਲਾ ਸੀ। 54% ਕੋਲ ਘਰ ਨਹੀਂ ਜੋ ਹਨ ਉਹ ਰਜਿਸਟਰਡ ਨਹੀਂ, ਜੋ ਹਨ ਉਨ੍ਹਾਂ ਵਿਚ 75.8% ਕੱਚੇ। 78.3% ਕੋਲ ਬੀਪੀ ਐਲ ਕਾਰਡ ਨਹੀਂ ਜਿਸ ਕਰਕੇ ਇਹ ਸਰਕਾਰੀ ਫਾਇਦਿਆਂ ਤੋਂ ਵਾਂਝੇ ਰੱਖੇ ਗਏ ਹਨ। ਸ਼ਾਇਦ ਇਹ ਕਾਰਡ ਤਾਂ ਪੋਲੀਟੀਕਲ ਕਨੈਕਸ਼ਨ ਵਾਲਿਆਂ ਨੂੰ ਹੀ ਮਿਲਦੇ ਹਨ ਤੇ ਇਨ੍ਹਾਂ ਦੀ ਕੋਈ ਪੁੱਛਣ ਸੁਣਨ ਵਾਲਾ ਨਹੀਂ।32% ਨੂੰ ਸਾਫ ਤੇ ਪੀਣ ਵਾਲਾ ਪਾਣੀ ਮੁਹਈਆ ਨਹੀ, 47.9% ਨੂੰ ਪਾਣੀ ਦੂਰੋਂ ਢੋ ਕੇ ਲਿਆਉਣਾ ਪੈਂਦਾ ਹੈ। 83.3% ਪਖਾਨੇ ਖੁਲ੍ਹੇ ਵਿਚ ਕਰਦੇ ਹਨ ਕਿਉਂਕਿ ਘਰਾਂ ਵਿਚ ਪਖਾਨੇ ਨਹੀਂ। ਖਰਾਬ ਪਾਣੀ ਨੂੰ ਦੂਰ ਭੇਜਣ ਲਈ 81% ਲਈ ਨਾਲੀਆਂ ਨਹੀਂ ਜਿਸ ਕਰਕੇ ਬਸਤੀਆਂ ਵਿਚ ਹੀ ਗੰਦੇ ਬਦਬੋਦਾਰ ਚਲ੍ਹੇ ਲਗੇ ਹੁੰਦੇ ਹਨ।78% ਅਣਪੜ੍ਹ ਹਨ; 85.4% ਬਜ਼ੁਰਗਾਂ ਨੂੰ ਬਜ਼ੁਰਗੀ ਪੈਨਸ਼ਨ ਨਹੀਂ ਮਿਲਦੀ ਆਦਿ ਆਦਿ।

ਇਨ੍ਹਾਂ ਕਬੀਲਿਆਂ ਦਾ ਸੰਖੇਪ ਵਿਚ ਜੀਵਨ ਇਉਂ ਬਿਆਨਿਆ ਜਾ ਸਕਦਾ ਹੈ:

1. ਇਹ ਕਬੀਲੇ ਅਤਿ ਦਾ ਗਰੀਬੀ ਜੀਵਨ ਜੌ ਰਹੇ ਹਨ।ਹਰ ਕੋਈ ਉਨ੍ਹਾਂ ਨੂੰ ਦਬਾਉਂਦਾ, ਧਮਕਾਉਂਦਾ ਤੇ ਬੁਰੀ ਤਰ੍ਹਾਂ ਪੇਸ਼ ਆਉਂਦਾ ਹੈ ਤੇ ਇਨ੍ਹਾਂ ਦਾ ਗਲਤ ਫਾਇਦਾ ਉਠਾਉਂਦਾ ਹੈ।

2. ਉਨ੍ਹਾਂ ਨੂੰ ਸੰਵਿਧਾਨ ਅਨੁਸਾਰ ਮੁਢਲੇ ਅਧਿਕਾਰ ਵੀ ਨਹੀਂ ਮਿਲ ਰਹੇ।ਬਰਾਬਰੀ, ਤੇ ਜੀਣ ਤਕ ਦਾ ਅਧਿਕਾਰ ਤੋਂ ਵੀ ਵਾਂਝੇ ਹਨ।

3. ਉਨ੍ਹਾਂ ਦਾ ਨਾਂ ਘਰ ਬਾਰ, ਨਾ ਸਿਰਨਾਵਾਂ, ਨਾਂ ਮਨੁਖੀ ਹੱਕ, ਨਾਂ ਕੋਈ ਨਾਗਰਿਕਤਾ ਦੇ ਸਬੂਤ ਤੇ ਨਾ ਕੋਈ ਪਛਾਣ ਪੱਤਰ ਹੈ।

4. ਉਨ੍ਹਾਂ ਦੇ ਬੱਚੇ ਟਾਂਵੇਂ ਟਾਂਵੇਂ ਹੀ ਸਕੂਲ ਜਾਂਦੇ ਹਨ ਤੇ ਉਹ ਵੀ ਬਹੁਤੀ ਸਿਖਿਆ ਨਹੀਂ ਪ੍ਰਾਪਤ ਕਰ ਸਕਦੇ ਜਿਸ ਕਰਕੇ ਕੋਈ ਸਰਕਾਰੀ ਨੌਕਰੀ ਤਾਂ ਕੀ ਪ੍ਰਾਈਵੇਟ ਨੌਕਰੀ ਵੀ ਇਨ੍ਹਾਂ ਨੂੰ ਨਸੀਬ ਨਹੀਂ

5. ਔਰਤਾਂ ਅਪਣੀ ਇਜ਼ਤ ਬਚਾਉਣ ਲਈ ਜੂਝਦੀਆਂ ਹਨ।ਉਨ੍ਹਾ ਦੀ ਕਦਰ ਕੋਈ ਵੀ ਕਰਨ ਵਾਲਾ ਨਹੀਂ ਨਾਂ ਘਰ ਤੇ ਨਾ ਬਾਹਰ।

6. ਉਨ੍ਹਾਂ ਨੂੰ ਡੀ-ਨੋਟੀਫਾਈਡ ਕਰਕੇ ਉਨ੍ਹਾਂ ਤੋਂ ਅਪਣੇ ਕਿਤੇ ਦਾ ਹੱਕ ਖੋਹ ਲਿਆ ਗਿਆ ਹੈ।ਜਿਸ ਕਰਕੇ ਉਹ ਛੋਟੇ ਮੋਟੇ ਕੰਮ ਕਰਕੇ ਜੀਣ ਲਈ ਕੁਝ ਕਮਾਉਣ ਖਾਣ ਲਈ ਜੂਝਦੇ ਹਨ। ਕਈ ਤਾਂ ਇਕ ਡੰਗ ਹੀ ਖਾਂਦੇ ਹਨ।

7. ਮੱਧ-ਪ੍ਰਦੇਸ਼ ਵਿਚ ਮੈਂ ਦੇਖਿਆ ਹੈ ਕਿ ਉਨ੍ਹਾਂ ਨੂੰ ਪੁਲਿਸ ਨੇ ਕਰਿਮੀਨਲ ਟ੍ਰਾਈਬ ਘੋਸ਼ਿਤ ਕੀਤਾ ਹੋਇਆ ਹੈ ਤੇ ਵਕਤਨ ਬਾਵਕਤਨ ਉਨ੍ਹਾ ਉਤੇ ਜ਼ੁਲਮ ਕਰਦੇ ਰਹਿੰਦੇ ਹਨ।ਛੋਟੀ ਮੋਟੌ ਵਾਰਦਾਤ ਹੋਣ ਤੇ ਵੀ ਇਨ੍ਹਾਂ ਨੂੰ ਹੀ ਫੜ ਲਿਆ ਜਾਂਦਾ ਹੈ ਤੇ ਜਬਰੀ ਉਗਰਾਹੀ ਜਾਂ ਮਾਰ ਕੁੱਟ ਕੀਤੀ ਜਾਂਦੀ ਹੈ।ਇਕ ਨਾਗਰਿਕ ਹੋਣ ਤਟ ਸੁਰਖਿਅਤ ਰਹਿਣ ਦਾ ਹੱਕ ਉਨ੍ਹਾ ਤੋਂ ਖੋਹ ਲਿਆ ਗਿਆ ਹੈ।

8. ਇਨ੍ਹਾਂ ਦਾ ਸੰਨ 1931 ਪਿਛੋਂ ਕੋਈ ਭਰੋਸੇਯੋਗ ਸਰਵੇ ਨਹੀਂ ਕਰਵਾਇਆ ਗਿਆ ਜਿਸ ਕਰਕੇ ਨਾਂ ਹੀ ਇਨ੍ਹਾਂ ਦੀ ਪੱਕੀ ਗਿਣਤੀ ਤੇ ਆਰਥਿਕ ਪੱਖ ਉਜਾਗਰ ਹੋ ਸਕੇ ਹਨ।

9. ਇਨ੍ਹਾਂ ਨੂੰ ਐਸ ਟੀ ਕੈਟਗਰੌ ਅਧੀਨ ਰੱਖਿਆ ਜਾਣਾ ਸੀ ਪਰ ਜਾਂ ਤਾਂ ਉਨ੍ਹਾ ਨੂੰ ਕਿਸੇ ਕੈਟਗਰੀ ਵਿਚ ਰੱਖਿਆ ਹੀ ਨਹੀਂ ਗਿਆ ਜਾਂ ਐਸ ਸੀ ਕੈਟਗਰੀ ਵਿਚ ਪਾ ਦਿਤਾ ਗਿਆ ਹੈ ਜਿਥੇ ਉਹ ਬਹੁਗਿਣਤੀ ਵਿਚ ਹੀ ਗੁੰਮ ਹੋ ਕੇ ਸਾਰੇ ਅਧਿਕਾਰਾਂ ਤੋਂਂ ਵਾਂਝੇ ਰਹਿ ਗਏ ਹਨ।

ਪ੍ਰਧਾਨ ਮੰਤਰੀ ਨੂੰ ਨੇਸ਼ਨਲ ਕਮਿਸ਼ਨ ਫਾਰ ਦੀਨੋਟੀਫਾਈਡ, ਨੁਮੈਡਿਕ ਤੇ ਸੈਮੀ ਨੁਮੈਡਿਕ ਟ੍ਰਾਈਬਜ਼ ਵਲੋਂ ਪੇਸ਼ ਕੀਤੀ ਰਿਪੋਰਟ ਵਿਚ ਕਿਹਾ ਗਿਆ ਹੈ: “ਇਹ ਕਬੀਲੇ ਖਾਲੀ ਮੈਦਾਨਾਂ ਵਿਚ ਟੈਂਟਾਂ ਜਾਂ ਕੰਮਚਲਾਊ ਝੁਗੀਆਂ ਵਿਚ ਰਹਿੰਦੇ ਹਨ।ਉਨ੍ਹਾਂ ਦਾਕੋਈ ਪੱਕਾ ਪਤਾ ਹੈ, ਨਾਂ ਕੋਈ ਜ਼ਮੀਨ ਤੇ ਨਾ ਕੋਈ ਘਰ ।ਜਦ ਰਹਿਣ ਦਾ ਕੋਈ ਪੱਕਾ ਸਬੂਤ ਹੀ ਨਹੀਨ ਤਾਂ ਇਨ੍ਹਾਂ ਨੂੰ ਰਾਸ਼ਨ ਕਾਰਡ ਕਿਵੇਂ ਮਿਲਣ, ਬੀ ਪੀ ਐਲ ਕਾਰਡ ਤਾਂ ਕੀ ਮਿਲਣੇ ਹਨ।ਇਨ੍ਹਾਂ ਨੂੰ ਤਾਂ ਜਾਤੀ ਸਰਟੀਫਿਕੇਟ ਲ਼ਈ ਵੀ ਬੜਾ ਜੂਝਣਾਂ ਪੈਂਦਾ ਹੈ ਜਿਸ ਕਰਕੇ ਸਰਕਾਰੀ ਭਲਾਈ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਬੱਚੇ ਸਕੂਲਾਂ ਵਿਚ ਦਾਖਲੇ ਨਹੀਂ ਲੈ ਸਕਦੇ।ਅਨਪੜ੍ਹਤਾ ਤੇ ਗਰੀਬੀ ਇਨ੍ਹਾ ਨੂੰ ਰਾਜਨੀਤੀ ਤੋਂ ਕੋਹਾਂ ਦੂਰ ਰੱਖਦੀ ਹੈ ਜਿਸ ਕਰਕੇ ਉਨ੍ਹਾ ਦੀ ਸੁਣਵਾਈ ਕਿਤੇ ਨਹੀਂ।ਇਸ ਕਰਕੇ ਉਹ ਸਮਾਜ ਦਾ ਸਭ ਤੋਂ ਅਨਪੜ੍ਹ, ਛੇਕਿਆ, ਦੁਰਕਾਰਿਆ, ਬਿਖਰਿਆ, ਬੇਗਾਨਾ ਤਬਕਾ ਹੋ ਗਿਆ ਹੈ। ਪਛਾਣ ਤੇ ਪੱਕੇ ਵਾਸੀ ਹੋਣ ਦੇ ਸਬੂਤਾਂ ਦੀ ਘਾਟ ਹੋਣ ਕਰਕੇ ਉਨ੍ਹਾਂ ਨੂੰ ਗਰੀਬੀ ਹਟਾਉ ਸਕੀਮਾਂ ਲਾਗੂ ਨਹੀਨ ਹੁੰਦੀਆਂ ਤੇ ਹੋਰ ਗਰੀਬ ਹੁੰਦੇ ਜਾ ਰਹੇ ਹਨ”।

ਘਟ-ਗਿਣਤੀ ਕਮਿਸ਼ਨ ਦੀ ਇਕ ਰਿਪੋਰਟ ਵਿਚ ਹੇਠ ਲਿਖੇ ਸੁਝਾ ਦਿਤੇ ਗਏ।

1. ਸਿਖ ਕਬੀਲਿਆਂ ਨੂੰ ਉਨ੍ਹਾਂ ਦੀਆਂ ਰਿਆਸਤਾਂ ਵਿਚ ਹੀ ਗਜ਼ਟ ਨੋਟੀਫਿਕੇਸ਼ਨ ਰਾਹੀਂ ਇਕੋ ਪੱਧਰ ਦਾ ਘਟ-ਗਿਣਤੀ ਦਰਜਾ ਦਿਤਾ ਜਾਵੇ ਜਿਵੇਂ ਆਂਧਰਾ, ਕਰਨਾਟਕ ਤੇ ਯੂ ਪੀ ਵਿਚ ਹੈ।

2. ਰਿਆਸਤੀ ਸਰਕਾਰਾਂ ਨੂੰ ਇਨ੍ਹਾਂ ਦੇ ਵਸਣ ਲਈ ਪੱਕੇ ਘਰ ਪਖਾਨਿਆਂ ਸਹਿਤ ਬਣਾ ਕੇ ਦੇਣੇ ਚਾਹੀਦੇ ਹਨ ਜੋ ਇਨ੍ਹਾਂ ਦੇ ਨਾਮ ਪੱਕੇ ਰਜਿਸਟਰਡ ਹੋਣੇ ਚਾਹੀਦੇ ਹਨ ਜਿਸ ਨਾਲ ਇਨ੍ਹਾਂ ਦਾ ਖਤਰੇ ਤੇ ਫਿਕਰ ਰਹਿਤ ਪੱਕੀ ਤਰ੍ਹਾ ਜੀਣਾ ਸੁਰਖਿਅਤ ਹੋਵੇ ਤੇ ਰੋਜ਼ ਰੋਜ਼ ਦਾ ਉਜੜਣਾ ਖਤਮ ਹੋਵੇ।

3. ਇਨ੍ਹਾਂ ਨੂੰ ਬੀ ਪੀ ਐਲ ਕਾਰਡ ਤੇ ਨਾਲ ਮਿਲਦੀਆਂ ਸਾਰੀਆਂ ਸਹੂਲਤਾਂ ਦਿਤੀਆਂ ਜਾਣ।

4. ਜੋ ਬੁਢਾਪਾ ਪੈਨਸ਼ਨ ਨਹੀਂ ਦਿਤੀ ਜਾ ਰਹੀ ਉਹ ਤੁਰੰਤ ਦਿਤੀ ਜਾਵੇ।

5. 12ਵੀਂ ਤਕ ਮੁਫਤ ਵਿਦਿਆ, ਚੰਗੇ ਸਕੂਲ, ਕਿਤਾ-ਮੁਖੀ ਸਿਖਿਆ ਆਦਿ ਇਨ੍ਹਾ ਦੇ ਸਥਾਨਾਂ ਤੇ ਹੀ ਦੇਣ ਦਾ ਪ੍ਰਬੰਧ ਹੋਵੇ।ਲਾਇਬਰੇਰੀਆਂ, ਦੁਪਿਹਰ ਦਾ ਭੋਜਨ, ਮੁਫਤ ਵਰਦੀਆਂ ਤੇ ਕਿਤਾਬਾਂ ਦਾ ਵੀ ਪ੍ਰਬੰਧ ਹੋਵੇ।

6. ਸਰਕਾਰੀ ਸਕੀਮਾਂ ਪ੍ਰਤੀ ਜਾਣਕਾਰੀ ਦੇਣ ਲਈ ਸਰਕਾਰੀ ਤੇ ਐਨ ਜੀ ਓ ਬੂਥ ਇਨ੍ਹਾਂ ਦੇ ਰਹਿਣ ਵਾਲੇ ਥਾਵਾਂ ਦੇ ਨੇੜੇ ਹੀ ਖੋਲ੍ਹੇ ਜਾਣ ਤੁੇ ਪੂਰੀ ਜਾਣਕਾਰੀ ਮੁਹਈਆ ਹੋਵੇ।

7. ਇੰਡਸਟਰੀ ਵੀ ਇਨ੍ਹਾਂ ਨੂੰ ਲੋੜੀਦੀ ਸਿਖਿਆ ਦੇ ਕੇ ਸਕਿਲ ਲੇਬਰ ਵਿਚ ਲਾਵੇ ਤੇ ਦੂਜੇ ਸੂਬਿਆਂ ਤੋਂ ਭਰਤੀ ਤੇ ਰੋਕ ਲਗੇ ਜਿਵੇਂ ਕਿ ਮਹਾਰਾਸ਼ਟਰ ਸਰਕਾਰ ਕਰ ਰਹੀ ਹੈ। ਬੈਂਕਾਂ ਤੋਂ ਬਿਨਾ ਵਿਆਜ ਤੇ ਬਿਨਾ ਸ਼ਰਤਾਂ ਦੇ ਕਰਜ਼ੇ ਦਿਤੇ ਜਾਣ ਜਿਸਦੀ ਸ਼ਾਹਦੀ ਸਿਰਫ ਸਰਕਾਰ ਹੂ ਭਰੇ।

ਪ੍ਰ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਇਲਾਨ ਕੀਤਾ ਸੀ ਕਿ ਇਨ੍ਹਾਂ ਕਬੀਲਿਆਂ ਦੀ ਹਾਲਤ ਸੁਧਾਰਨ ਲਈ ਜਲਦੀ ਹੀ ਐਲਾਨ ਹੋਵੇਗਾ ਪਰ ਉਹ ਐਲਾਨ ਅਜ ਤਕ ਨਹੀਂ ਹੋਇਆ। ਗੱਲਾਂ ਤਾਂ ਬਹੁਤ ਹੋਈਆਂ ਪਰ ਅਮਲ ਨਾ ਬਰਾਬਰ ਜਿਸ ਲਈ ਇਨ੍ਹਾਂ ਕਬੀਲਿਆਂ ਦੀ ਹਾਲਤ ਖਸਤਾ ਹੀ ਰਹੀ। ਇਕ ਬਹੁਤ ਵੱਡੀ ਮੁਹਿੰਮ ਜਿਸ ਇਕ ਜਾਗਰਣ,ਇਕ ਬਦਲੀ, ਇਕ ਨਤੀਜਾ ਹੋਣਾ ਚਾਹੀਦਾ ਹੈ
 

Attachments

  • Anglo-Sikh.png
    Anglo-Sikh.png
    220.3 KB · Reads: 784

❤️ CLICK HERE TO JOIN SPN MOBILE PLATFORM

Top