• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Angole Sikh Qabile- Wanjare

Dalvinder Singh Grewal

Writer
Historian
SPNer
Jan 3, 2010
1,245
421
79
ਅਣਗੌਲੇ ਸਿੱਖ ਕਬੀਲੇ-ਵਣਜਾਰੇ

ਡਾ ਦਲਵਿੰਦਰ ਸਿੰਘ ਗ੍ਰੇਵਾਲ


ਗੁਰੂ ਨਾਨਕ ਦੇਵ ਜੀ ਨੇ ਸਿਖੀ ਦਾ ਜੋ ਬੂਟਾ ਲਾਇਆ ਤੇ ਵਿਸ਼ਵ ਦੀ ਯਾਤਰਾ ਕਰਕੇ ਫੈਲਾਇਆ ਤੇ ਜਿਸ ਨੂੰ ਅੰਮ੍ਰਿਤ ਛਕਾਕੇ ਦਸ਼ਮੇਸ਼ ਜੀ ਨੇ ਸਿੰਘ ਬਣਾਇਆ ਉਹ ਵਧਦਾ ਵਧਦਾ ਸਾਰੇ ਵਿਸ਼ਵ ਵਿਚ ਜੜ੍ਹਾਂ ਫੜ ਗਿਆ ਹੈ।ਇਕ ਸਰਵੇਖਣ ਅਨੁਸਾਰ ਸਿੱਖਾਂ ਦੀ ਗਿਣਤੀ ਸਵਾ ਚੌਦਾਂ ਕ੍ਰੋੜ ਤੋ` ਉਪਰ ਹੈ ਤੇ ਦੁਨੀਆਂ ਵਿੱਚ ਸਿੱਖਾਂ ਦੇ ਪ੍ਰਮੁਖ ਗੜ੍ਹ ਹੇਠ ਲਿਖੇ ਅਨੁਸਾਰ ਹਨੑ

ਨੰ ਗ੍ਰੁਪ ਇਲਾਕਾ ਗਿਣਤੀ

1 ਸਥਾਨਿਕ ਪੰਜਾਬ, ਕਸਮੀਰ, ਹਰਿਆਣਾ, ਦਿੱਲੀ ਤੇ ਗਿਰਦ ਇਲਾਕੇ 2 ਕ੍ਰੋੜ

2 ਸਿਕਲੀਗਰ ਮਹਾਂਰਾਸ਼ਟਰ, ਆਂਧਰਾ, ਕਰਨਾਟਕ, ਮੱਧੑ ਪ੍ਰਦੇਸ਼, ਪੰਜਾਬ,

ਹਰਿਆਣਾ, ਗੁਜਰਾਤ, ਰਾਜਿਸਥਾਨ ਆਦਿ 4 ਕ੍ਰੋੜ

3 ਵਣਜਾਰੇ ਮਹਾਂਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ, ਉਤਰ ਪ੍ਰਦੇਸ਼ ਆਦਿ 5 ਕ੍ਰੋੜ

4 ਸਤਿਨਾਮੀਏ ਛਤੀਸਗੜ੍ਹ, ਝਾੜਖੰਡ, ਬੰਗਾਲ, ਮੱਧ ਪ੍ਰਦੇਸ਼ ਆਦਿ 1 ਕ੍ਰੋੜ

5 ਜੌਹਰੀ ਮਹਾਂਰਾਸ਼ਟਰ ਆਦਿ 20 ਹਜਾਰ

6 ਆਸਾਮੀ ਆਸਾਮ ਦੇ ਵੀਹ ਪਿੰਡ 20 ਹਜਾਰ

7 ਬਿਹਾਰੀ ਕਿਸ਼ਨ ਗੰਜ ਤੇ ਪਟਨਾ ਬਿਹਾਰ ਆਦਿ 20 ਹਜਾਰ

8 ਥਾਰੂ ਉਤਰ ਪ੍ਰਦੇਸ਼ 20 ਹਜਾਰ

9 ਬਿਜਨੌਰੀ ਬਿਜਨੌਰ ਉਤਰ ਪ੍ਰਦੇਸ਼ ਦੇ ਵੀਹ ਪਿੰਡ 35 ਹਜਾਰ

10 ਲਾਮੇ ਕਰਮਾਪਾ ਤੇ ਨਈਗਮਾਪਾ ਕਬੀਲਿਆਂ ਦੇ ਤਿੱਬਤੀ ਮੂਲ ਦੇ ਨਿਵਾਸੀ 1 ਲੱਖ

11 ਸਿੰਧੀ ਮਹਾਰਾਸ਼ਟਰ, ਗੁਜਰਾਤ, ਰਾਜਿਸਥਾਨ ਆਦਿ 2 ਲੱਖ

12 ਵਿਦੇਸੀ ਕੈਨੇਡਾ, ਇੰਗਲੈਡ, ਅਮਰੀਕਾ, ਆਸਟ੍ਰੇਲੀਆ, ਥਾਈਲੈਡ, ਮਲੇਸੀਆ ਤੇ ਅਫਰੀਕਾ 10 ਲੱਖ

13 ਹੋਰ ਸਿੱਖ ਨਿਰੰਕਾਰੀ, ਨਾਮਧਾਰੀ, ਰਾਧਾਸੁਆਮੀ ਤੇ ਹੋਰ ਧਾਰਾਵਾਂ ਨਾਲ ਸਬੰਧਿਤ 10 ਲੱਖ

ਕੁੱਲ 15.00 ਕ੍ਰੋੜ

ਉਪਰੋਕਤ ਆਂਕੜਿਆਂ ਤੇ ਨਜ਼ਰ ਮਾਰਿਆਂ ਪੰਜਾਬੋ ਬਾਹਰ ਜੋ ਗਰੁਪ ਜਾਂ ਕਬੀਲੇ ਹਨ ਉਨ੍ਹਾ ਵਿਚ ਵਣਜਾਰੇ, ਸਿਕਲੀਗਰ ਤੇ ਸਤਿਨਾਮੀਏ ਪ੍ਰਮੁਖ ਹਨ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਆਜ਼ਾਦੀ ਤੇ ਬਰਾਬਰੀ ਦੇ ਸੰਦੇਸ਼ ਨੂੰ ਮੁੱਖ ਰਖਦਿਆਂ ਸਮੇ ਦੇ ਹਾਕਮਾਂ ਨਾਲ ਆਢਾ ਲਾਇਆ ਤੇ ਜਿਸ ਦਾ ਖਮਿਆਜਾ ਇਹ ਹਾਲੇ ਤਕ ਭੁਗਤ ਰਹੇ ਹਨ । ਥਾਂ ਥਾਂ ਦੀਆਂ ਠੋਕਰਾਂ ਖਾਂਦੇ ਖਾਂਦੇ, ਬੁਰੇ ਹਾਲਾਤਾਂ ਨਾਲ ਜੂਝਦਿਆਂ ਜਿਸਤਰ੍ਹਾਂ ਇਨ੍ਹਾਂ ਨੇ ਸਿੱਖੀ ਕਦਰਾਂ ਕੀਮਤਾਂ ਨੂੰ ਬਰਕਰਾਰ ਰਖਿਆ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ ।ਇਸ ਲਈ ਉਨ੍ਹਾਂ ਦੇ ਪਿਛੋਕੜ ਤੇ ਇਕ ਝਾਤ ਪਾਉਣੀ ਕੁਥਾਂ ਨਹੀ ਹੋਵੇਗੀ ।

ਸਿਕਲੀਗਰ ਤੇ ਵਣਜਾਰਿਆਂ ਦੀ ਜੜ੍ਹ ਦੇਖੀਏ ਤਾਂ ਸ਼ਜਰਾ ਜੁੜਦਾ ਹੈ, ਧਜ, ਕੋਧਜ, ਕਰਨ, ਕੈਸਬ, ਜਿਸ ਦੀਆਂ ਅਗੇ ਦੋ ਮੂਹੀਆਂ ਸਨ ਚਾਡਾ ਤੇ ਥਿਡਾ । ਚਾਡਾ ਮੂੰਹੀ ਵਿਚੋ ਹਨ ਨਥਾਡ (ਨਾਥ), ਜੁਗਾਡ (ਜੋਗੀ) ਤੇ ਖਿਮਾਦ (ਸਿਕਲੀਗਰ) ਤੇ ਥਿੱਡਾ ਮੂੰਹੀ ਵਿਚੋ ਹਨੑ ਮੋਤਾ (ਲੁਬਾਣੇ) ਤੇ ਮੋਲਾ (ਵਣਜਾਰੇ) । ਇਹ ਸਾਰੇ ਮਾਰਵਾੜੀ ਕਬੀਲੇ ਅਪਣੇ ਆਪ ਨੂੰ ਰਾਠੌਰ, ਪਰਮਾਰ ਤੇ ਚੌਹਾਨ ਗੋਤਾ ਨਾਲ ਜੋੜਦੇ ਹਨ।ਇਨ੍ਹਾਂ ਦੋਨਾਂ ਕਬੀਲਿਆਂ ਦੇ ਯੋਧਿਆਂ ਨੇ ਸਿੱਖ ਸੰਘਰਸ਼ ਵਿਚ ਅਹਿਮ ਹਿਸਾ ਪਾਇਆ ਤੇ ਸ਼ਹਾਦਤਾਂ ਦੀਆਂ ਲੜੀਆਂ ਬਣਾ ਦਿਤੀਆਂ।

ਵਣਜਾਰੇ

ਜੇ ਸਿੱਖਾਂ ਵਿਚ ਗਿਣਤੀ ਵਜੋ ਲਿਆ ਜਾਵੇ ਤਾ ਵਣਜਾਰਾ ਕਬੀਲਾ ਸਭ ਤੋ ਪ੍ਰਮੁਖ ਹੈ ਜੋ ਸਮੁਚੇ ਦੱਖਣੀ ਭਾਰਤ ਵਿਚ ਸਭ ਤੋ ਵੱਧ ਫੈਲਿਆ ਹੋਇਆ ਹੈ। ਵਣਜਾਰੇ ਉਨ੍ਹਾਂ ਸਿੱਖਾਂ ਵਿਚੋ ਹਨ ਜਿਨ੍ਹਾਂ ਨੇ ਸਿੱਖੀ ਦੀ ਜੜ੍ਹ ਲਾਉਣ ਲਈ ਅਪਣੇ ਪੂਰੇ ਦੇ ਪੂਰੇ ਪਰਿਵਾਰਾਂ ਦੇ ਖੂਨ ਨਾਲ ਸਿੱਖੀ ਦੇ ਬੂਟੇ ਨੂੰ ਸਿੰਜਿਆ।ਬਹਾਦੁਰ ਏਨੇ ਕਿ ਬਚਿਤਰ ਸਿੰਘ ਵਰਗੇ ਹਾਥੀਆਂ ਦੇ ਮੂੰਹ ਮੋੜ ਦਿੰਦੇ।ਗਿਆਨੀ ਏਨੇ ਕਿ ਭਾਈ ਗੁਰਦਾਸ ਤੋ ਪਿਛੋ ਜੇ ਗੁਰਬਾਣੀ ਦੀ ਵਿਆਖਿਆ ਕਿਸੇ ਕੀਤੀ ਤਾਂ ਇਨ੍ਹਾਂ ਵਿਚੋ ਹੀ ਸਨ ਵਣਜਾਰੇ ਸਿੱਖ ਭਾਈ ਮਨੀ ਸਿੰਘ ਜਿਨ੍ਹਾਂ ਦਾ ਸਿਦਕ ਏਨਾ ਕਿ ਬੰਦ ਬੰਦ ਤਾਂ ਕਟਵਾ ਲਿਆ ਪਰ ਸਿੱਖੀ ਨਾ ਛੱਡੀ।ਗੁਰੂ ਨੂੰ ਲਭਣ ਲਈ ਜੇ ਮੱਖਣ ਸ਼ਾਹ ਵਰਗਿਆਂ ਮੋਹਰਾਂ ਵਾਰ ਦਿਤੀਆਂ ਤਾਂ ਗੁਰੂ ਦੇ ਧੜ ਦਾ ਸਸਕਾਰ ਕਰਨ ਲਈ ਲਖੀ ਸ਼ਾਹ ਵਣਜਾਰੇ ਵਰਗਿਆਂ ਅਪਣੇ ਘਰ ਨੂੰ ਹੀ ਅੱਗ ਲਾ ਦਿਤੀ। ਗੁਰੂ ਘਰ ਦੀ ਦੀਵਾਨਗੀ ਵੀ ਅਜਿਹੀ ਨਿਭਾਈ ਕਿ ਆਪਣਿਆਂ ਨੂੰ ਭੁਲਕੇ ਗੁਰੂ ਘਰ ਦੇ ਦਿਵਾਨੇ ਹੋ ਰਹੇ, ਸਾਰਾ ਪਰਿਵਾਰ ਗੁਰੂ ਘਰ ਤੇ ਵਾਰ ਦਿਤਾ।

ਇਤਿਹਾਸ ਅਨੁਸਾਰ ਭਾਈ ਮਨਸੁਖ ਪਹਿਲਾ ਵਣਜਾਰਾ ਸਿੱਖ ਹੈ ਜੋ ਗੁਰੂ ਘਰ ਨਾਲ ਜੁੜਿਆ ਹੀ ਨਹੀ ਸਗੋ ਸ੍ਰੀ ਲੰਕਾ ਦੇ ਰਾਜਾ ਸਿਭਨਾਭ ਵਰਗਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਅਨੁਯਾਈ ਬਣਾਕੇ ਸਿੱਖੀ ਨੂੰ ਭਾਰਤ ਦੀਆਂ ਹਦਾਂ ਤੋ ਬਾਹਰ ਫੈਲਾਣ ਵਿਚ ਮਦਦ ਕੀਤੀ।ਛੇਵੇ ਗੁਰੂ ਦਾ ਇਕ ਹੋਰ ਸਿਖ ਸੀ ਗੜ੍ਹ ਗਵਾਲੀਅਰ ਕਾ ਦਾਰੋਗਾ ਹਰਿਦਾਸ ਬਨਜਾਰਾ।ਇਸ ਦੇ ਕੋਲ ਬਾਬਾ ਬੁਢਾ, ਭਾਈ. ਗੁਰਦਾਸ, ਭਾਈ. ਬਲੂ, ਭਾਈ ਪਰਾਣਾ, ਭਾਈ ਕੀਰਤੀਆ ਆਦਿ ਸਿੱਖ ਪੰਜਾਬ ਤੋ ਆਉਦੇ ਰਹਿੰਦੇ ਸਨ।।ਗੁਰੂ ਹਰਿਗੋਬਿੰਦ ਜੀ ਨੂੰ ਰਾਜ ਦਰਬਾਰ ਦੀ ਸਾਰੀ ਖਬਰ ਤਾਂ ਦਿੰਦਾ ਹੀ ਪੂਰੀ ਸੁਖ ਸੁਵਿਧਾ ਵੀ ਦਿੰਦਾ।

ਜਦ ਗੁਰੂ ਜੀ ਤੋ ਗਵਾਲੀਅਰ ਦੀ ਰਿਹਾਈ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਹਰਿਦਾਸ ਦੇ ਮਹੱਤਵ ਪੂਰਨ ਰੋਲ ਦਾ ਇਸ ਤਰਾਂ ਜਿ਼ਕਰ ਕੀਤਾ, *ਏਕ ਦਿਵਸ ਹਰਿਦਾਸ ਦਰੋਗਾ ਹਮਾਰੇ ਪਾਸ ਆਇਆ, ਬੋਲਾ ਜੀ ਸੱਚੇ ਪਾਤਸ਼ਾਹ ਜਹਾਂਗੀਰ ਬਾਦਸ਼ਾਹ ਜਬ ਰਾਤ ਕੇ ਸਮੇ ਮਹਿਲੋ ਮੇ ਸੋਤਾ ਹੈ, ਉਸੇ ਡਰਾਵਨੀਆਂ ਸੂਰਤਾਂ ਆਦਿ ਦਿਖਾਈ ਦੇਤੀ ਹੈ। ਇਸੇ ਸੁਤੇ ਪਏ ਕੇ ਅਗੰਮੀ ਆਵਾਜ਼ ਆਤੀ ਹੈ ਕਿ ਜਿਸ ਹਿੰਦ ਕੇ ਪੀਰ ਕੋ ਗੜ੍ਹ ਗਵਾਲੀਅਰ ਮੇ ਬੰਦੀਵਾਨ ਬਨਾ ਰਖਾ ਹੈ ਉਸੇ ਛੋੜ ਦੇ। (ਗੁਰੂ ਕੀਆਂ ਸਾਖੀਆਂ, ਪੰਨਾ 34) ਵਜ਼ੀਰ ਖਾਨ ਨੇ ਕੈਦੀ ਰਿਹਾ ਕਰਨੇ ਕਾ ਪਰਵਾਨਾ ਦਰੋਗਾ ਕੋ ਜਾਇ ਦੀਆ। ਪਰਵਾਨਾ ਵਾਚ ਛੋਟੀਆਂ ਕੈਦਾਂ ਵਾਲੇ ਸਾਰੇ ਰਿਹਾ ਕਰ ਦੀਏ ਗਏ। ਲੰਬੀ ਕੈਦ ਵਾਲੇ 101 ਕੈਦੀ ਰਹਿ ਗਏ।ਦਰੋਗਾ ਸੇ ਹਮ ਨੇ ਪੂਛਾ ਕਿ ਬਾਦਸ਼ਾਹ ਨੇ ਇਨ ਕੇ ਬਾਰੇ ਮੇ ਕਿਆ ਲਿਖਾ ਹੈ ਦਰੋਗਾ ਹਾਥ ਬਾਂਧ ਕਰ ਬੋਲਾ, ਜੀ ਸੱਚੇ ਪਾਤਸ਼ਾਹ ਤੇਰੀਆਂ ਤੂ ਜਾਣੇ। ਸ਼ਾਹੀ ਪਰਵਾਨੇ ਮੇ ਲਿਖਾ ਕਿ ਜੋ ਵਡੀਆਂ ਕੈਦਾਂ ਵਾਲੇ ਕੈਦੀ ਹੈ, ਉਹ ਆਪ ਕਾ ਜਾਮਾ ਪਕੜ ਜਿਤਨੇ ਬਾਹਰ ਆਇ ਜਾਏ, ਉਨੇ ਛੋਰ ਦੀਆ ਜਾਏ। ਭਾਈ ਨਾਨੂੰ ਅਸੀ ਹਰਿ ਦਾਸ ਤੇ ਕਹਾ, ਹਮ ਬਾਦਸ਼ਾਹੀ ਲਿਖਾ ਸੁਨ ਲੀਆ ਹੈ, ਅਸੀ ਗੜ੍ਹ ਕਾ ਤਿਆਗ ਫਜ਼ਰੇ ਕਰਾਂਗੇ।ਦਰੋਗਾ ਗੁਰੂ ਕਾ ਸਿਖ ਥਾ, ਅਸਾਂ ਉਸੇ ਕਹਿ ਕੇ ਏਕ ਸੈ ਕਲੀਆਂ ਵਾਲਾ ਚੋਗਾ ਬਨਵਾਇ ਲੀਆ । ਭੋਰ ਹੋਤੇ ਸਬੋ ਰਾਜਯੋ ਕੋ ਏਕ ਚੋਗੇ ਕੀ ਕਲੀ ਫੜਾਇ ਸਭ ਕੀ ਬੰਦ ਖਲਾਸੀ ਕਰਾਇ ਦਈ।।* (ਗੁਰੂ ਕੀਆਂ ਸਾਖੀਆਂ, ਪੰਨਾ 35-36)

ਮੱਖਣ ਸ਼ਾਹ ਛੇਵੇ ਗੁਰੂ ਤੋ ਹੀ ਸਿੱਖੀ ਨਾਲ ਜੁੜਿਆ ਹੋਇਆ ਸੀ। ਭੱਟ ਵਹੀਆਂ ਇਸ ਦੀ ਸ਼ਾਹਦੀ ਭਰਦੀਆਂ ਹਨ, ਭਾਈ ਮੱਖਣ ਸ਼ਾਹ ਜੋ ਗੁਰੂ ਕਾ ਸਿੱਖ ਥਾ, ਇਸ ਕਾ ਟਾਂਡਾ ਕਸ਼ਮੀਰ ਦੇਸ਼ ਮੇ ਜਾਇ ਰਹਾ ਥਾ। ਸਤਿਗੁਰੂ ਜੀ ਏਸ ਕੇ ਟਾਂਡੇ ਮੇ ਸਾਮਿਲ ਹੋਇ ਸ੍ਰੀ ਨਗਰ ਜਾਇ ਪ੍ਰਵੇਸ਼ ਕੀਆ।ਭਾਈ ਦਾਸਾ, ਭਾਈ ਅੜੂ ਰਾਮ ਆਦਿ ਸਿਖਾਂ ਕੇ ਗੈਲ ਸ੍ਰੀਨਗਰ ਸੇ ਚਲਕੇ ਮਟਨ ਮਾਰਤੰਡ ਤੀਰਥਾਂ ਕੀ ਯਾਤਰਾ ਕਰਕੇ, ਭਾਈ ਮਖਨ ਸ਼ਾਹ ਕੀ ਨਗਰੀ ਮੋਟੇ ਟਾਂਡੇ ਮੇ ਜਾਇ ਬਿਰਾਜੇ।ਭਾਵੀ ਵਸ ਭਾਈ ਮਖਨ ਸ਼ਾਹ ਕਾ ਪਿਤਾ, ਭਾਈ ਦਾਸਾ ਮੋਟੇ ਟਾਂਡਾ ਮੇ ਗੁਰਪੁਰੀ ਸਿਧਾਰ ਗਿਆ।

ਸਤਵੇ ਗੁਰੂ ਜੀ ਇਸ ਪਾਸ ਜਾਕੇ ਕਸ਼ਮੀਰ ਰਹੇ ਜਿਸ ਦਾ ਰਿਕਾਰਡ ਗੁਰੂ ਕੀਆਂ ਸਾਖੀਆਂ ਤੇ ਭੱਟ ਵਹੀ ਵਿਚ ਇਸਤਰਾਂ ਹੈੑ *ਗੁਰੂ ਹਰਿ ਰਾਇ ਜੀ ਮਹਿਲ ਸਤਮਾਂ ਬੇਟਾ ਬਾਬਾ ਗੁਰਦਿਤਾ ਜੀ ਕਾ।। ਸੰਮਤ ਸਤਰਾਂ ਸੈ ਸਤਾਰਾਂ ਕ੍ਰਿਸ਼ਨਾ ਪਖੇ ਜੇਠ ਮਾਸ ਕੀ ਪੰਚਮੀ ਕੇ ਦਿਹੁੰ ਸਿਰ ਨਗਰ ਆਏ ਕਸ਼ਮੀਰ ਦੇਸ਼ ਮੇ, ਗੈਲੇ ਮਖਨ ਸ਼ਾਹ ਆਇਆ ਬੇਟਾ ਦਾਸੇ ਕਾ, ਪੋਤਾ ਬਿੱਨੇ ਕਾ, ਨਾਤੇ ਬਹੋੜੂ ਕੇ ਬੰਸ ਸਉਨ ਕੀ ਪੇਲੀਆ ਗੋਤਰ ਬਨਜਾਰਾ।* (ਗੁਰੂ ਕੀਆਂ ਸਾਖੀਆਂ, ਪੰਨਾ 40) ਮੱਖਣ ਸ਼ਾਹ ਕੇ ਟਾਂਡੇ ਮੇ ਚਾਰ ਮਾਸ ਕਸ਼ਮੀਰ ਦੇਸ ਰਹੇ। (ਭੱਟ ਵਹੀ ਤਲਉਡਾ ਪ੍ਰਗਣਾ ਜੀਦ)।

ਮਖਨ ਸ਼ਾਹ ਬਨਜਾਰਾ ਦਾ ਗੁਰੂ ਤੇਗ ਬਹਾਦੁਰ ਜੀ ਨੂੰ ਗੁਰੂ ਘੋਸਿਤ ਕਰਨ ਬਾਰੇ ਸਾਖੀਆਂ ਵਿਚ ਇਸ ਤਰ੍ਹਾਂ ਦਰਜ ਹੈ, *ਸੰਮਤ ਸਤਰਾਂ ਸੈ ਇਕੀਸ ਕੋ ਦੀਵਾਲੀ ਕਾ ਪੁਰਬ ਹੋਆ, ਦੂਰ ਨੇੜੇ ਸੇ ਸਿੱਖ ਸੰਗਤਾਂ ਹੁੰਮ ਹੁਮਾਇ ਗੁਰੂ ਕੇ ਦਰਸ਼ਨ ਪਾਨੇ ਆਈਆਂ।ਬਕਾਲਾ ਗਾਓ ਮੇ ਬੜਾ ਕੋਤੂਹਲ ਹੂਆ। ਮਖਨ ਸਾਹ ਬਨਜਾਰਾ ਸੰਗਤ ਸਾਥ ਲੈਕੇ ਗੁਰੂ ਜੀ ਕਾ ਦਰਸ਼ਨ ਪਾਨੇ ਆਇਆ। ਇਸ ਕਾ ਬੇੜਾ ਦਰਿਆਇ ਬੀਚ ਤ੍ਰੇਮੂ ਕੇ ਪਤਨ ਮੇ ਭੰਵਰ ਬੀਚ ਫਸਾ ਥਾ। ਇਸੇ ਇੱਕ ਸੌ ਮੋਹਰ ਦੇਨੀ ਮਾਨੀ ਅਤੇ ਇਹ ਮੁਹਰੇ ਲੈਕੇ ਬਕਾਲਾ ਨਗਰੀ ਆਇਆ। ਪ੍ਰਿਥਮੇ ਸ੍ਰੀ ਧੀਰ ਮਲ ਜੀ ਕਾ ਘਰ ਥਾ, ਮਸੰਦ ਬਨਜਾਰੇ ਕੈ ਇਸ ਕੇ ਗ੍ਰਿਹ ਮੇ ਲੇ ਆਇ। ਮੱਖਨ ਸਾਹ ਨੇ ਪਾਂਚ ਮੁਹਰੇ ਭੇਟਾ ਕੀ ਇਸਤਰੀ ਸੇਲਜਈ਼਼ ਤੇ ਤਿਨਾ ਬੇਟਿਆਂ ਦੋ ਦੋ ਮੋਹਰਾਂ ਭੇਟ ਕੀ। ਸ੍ਰੀ ਧੀਰ ਮਲ ਨੇ ਇਨਹੇ ਸਿਰੋਪਾ ਦੇਕਰ ਵਿਦਾ ਕੀਆ।ਮਖਨ ਸ਼ਾਹ ਯਹਾਂ ਸੇ ਗੁਰੂ ਤੇਗ ਬਹਾਦਰ ਜੀ ਕੇ ਦਰਬਾਰ ਮੇ ਆਇਆ।ਪਾਂਚ ਮੁਹਰੇ ਭੇਟ ਕੀ। ਗੁਰੂ ਜੀ ਮੁਸਕਰਾਏ, ਬਨਜਾਰੇ ਸੇ ਅਪਨੀ ਮਨੌਤ ਮਾਂਗੀ।ਬਚਨ ਹੋਆ ਮਖਨ ਸ਼ਾਹ* ਤੇਰੀ ਇਸਤ੍ਰੀ ਸੂਹੇ ਰਾਂਗ ਕੀ ਥੈਲੀ ਮੇ ਜਿਸਕਾ ਡੋਰਾ ਹਰੇ ਰੰਗ ਕਾ ਹੈ ਮੋਹਰਾਂ ਪਾਇ ਕਰ ਲਾਈ ਹੈ। ਥੈਲੀ ਤੇਰੇ ਬੜੇ ਬੇਟੇ ਕੇ ਪਾਸ ਹੈ ਜੋ ਪੀਛੇ ਖਲਾ ਹੈ।* ਚੰਦੂ ਲਾਲ ਨੇ ਗੁਰੂ ਜੀ ਕਾ ਬਚਨ ਪਾਇ ਆਗੇ ਆਇ ਮਸਤਕ ਟੇਕ ਕੇ ਥੈਲੀ ਭੇਟ ਕੀ। ਮੱਖਨ ਸ਼ਾਹ ਬਾਹਰ ਆਇ ਪਲੂ ਫੇਰਿਆ, ਕਹਾ, * ਭੂਲੀਏ ਸੰਗਤੇ ਗੁਰੂ ਲਾਧੋ ਰੇ* ਤੀਨ ਬਾਰ ਐਸਾ ਬਚਨ ਕੀਆ। ਗੁਰੂ ਜੀ ਬਨਜਾਰੇ ਤੇ ਬਹੁਤ ਬਿਗਸੇ, ਇਸੇ ਸਿੱਖੀ ਦਾਨ ਦੀਆ।* ( ਗੁਰੂ ਕੀਆਂ ਸਾਖੀਆਂ ਪੰਨਾ 61-62)

ਇਸੇ ਮਖਨ ਸ਼ਾਹ ਬਨਜਾਰੇ ਨੇ ਅਪਣਾ ਗੁਰੂ ਸਿਖੀ ਵਿਚ ਲਾਇਆ ਤੇ ਉਸਦਾ ਬੇਟਾ ਕੁਸ਼ਾਲ ਸਿੰਘ ਗੁਰੂ ਦੀਆਂ ਫੌਜਾਂ ਵਿਚ ਲੜਦਾ ਲੋਹਗੜ੍ਹ ਦੇ ਜੰਗ ਵਿਚ ਬਹਾਦੁਰੀ ਦਿਖਾਉਦਾ ਸ਼ਹੀਦ ਹੋਇਆ। ਇਸੇ ਤਰ੍ਹਾਂ ਦੀ ਗਾਥਾ ਹੈ ਲੱਖੀ ਸ਼ਾਹ ਵਣਜਾਰੇ ਦੀ ਜਿਸਨੇ ਗੁਰੂ ਤੇਗ ਬਹਾਦੁਰ ਜੀ ਦਾ ਧੜ ਨਖਾਸ ਚੌਕ ਤੋ ਬੜੀ ਬਹਾਦੁਰ ਤੇ ਚੁਸਤੀ ਨਾਲ ਦੁਸ਼ਮਣ ਦੀਆਂ ਅਖਾਂ ਵਿਚ ਘਟਾ ਪਾਕੇ ਚੱਕ ਲਿਆਂਦਾ ਸਗੋ ਉਨ੍ਹਾਂ ਦਾ ਸਸਕਾਰ ਕਰਨ ਲਈ ਰਾਇਸੀਨਾ ਵਿਚਲਾ ਅਪਣਾ ਘਰ ਚਿਤਾ ਬਣਾ ਦਿਤਾ।

ਜਿਤਨੀਆਂ ਸ਼ਹੀਦੀਆਂ ਇਸ ਕਬੀਲੇ ਨੇ ਸਿਖੀ ਬਚਾਉਣ ਲਈ ਕੀਤੀਆਂ ਹੋਰ ਕਿਸੇ ਨੇ ਨਹੀ ਕੀਤੀਆਂ।ਹੇਠ ਲਿਖੇ ਆਂਕੜਿਆਂ ਤੇ ਇਕ ਝਾਤ ਮਾਰਿਆਂ ਜਾਹਿਰ ਹੋ ਜਾਏਗਾ ਕਿ ਇਨ੍ਹਾਂ ਨੇ ਗੁਰੂ ਸਾਹਿਬ ਦੇ ਹਰ ਯੁਧ ਵਿਚ ਭਾਗ ਲਿਆ ਤੇ ਸ਼ਹੀਦੀਆਂ ਪਾਈਆਂ

ਵਣਜਾਰੇ ਸਿਖਾਂ ਦੀਆਂ ਸਹੀਦੀ ਲੜੀਆਂ

ਨੰ ਨਾਮ ਪਿਤਾ ਸ਼ਹਾਦਤ ਥਾਂ ਸ਼ਹਾਦਤ ਮਿਤੀ ਸਮਾਂ ਭੱਟਵਹੀ

1 ਨਾਨੂ ਮੂਲਾ ਰੁਹੀਲਾ 3 ਕਤਕ 1678 ਛੇਵੇ ਗੁਰੂ ਮੁਲਤਾਨੀ

2 ਸੁਖਾ ਮਾਂਡਨ ਮਰਾਝਕੇ 17 ਪੋਹ 1691 ਛੇਵੇ ਗੁਰੂ ਮੁਲਤਾਨੀ

3 ਬਲੂ ਮੂਲਾ ਅੰਮ੍ਰਿਤਸਰ 15 ਵਿਸਾਖ 1634 ਛੇਵੇ ਗੁਰੂ ਮੁਲਤਾਨੀ

4 ਨਠੀਆ ਬਲੂ ਕਰਤਾਰਪੁਰ 31ਵਿਸਾਖ1692 ਛੇਵੇ ਗੁਰੂ ਮੁਲਤਾਨੀ

5 ਦਾਸਾ ਬਲੂ ਫਗਵਾੜਾ 1 ਜੇਠ 1692 ਛੇਵੇ ਗੁਰੂ ਤਲੌਡਾ

6 ਸੁਹੇਲਾ ਬਲੂ ਫਗਵਾੜਾ 1 ਜੇਠ 1692 ਛੇਵੇ ਗੁਰੂ ਤਲੌਡਾ

7 ਦਿਆਲਦਾਸ ਮਾਈ ਦਾਸ ਦਿਲੀ 11-11-1675 ਨੌਵੇ ਗੁਰੂ ਤਲੌਡਾ

8 ਹਠੀ ਚੰਦ ਮਾਈ ਦਾਸ ਭੰਗਾਣੀ 18-11-1688 ਦਸਵੇ ਗੁਰੂ ਮੁਲਤਾਨੀ

9 ਸੋਹਣ ਚੰਦ ਮਾਈ ਦਾਸ ਨਦੌਣ 20-3-1691 ਦਸਵੇ ਗੁਰੂ ਮੁਲਤਾਨੀ

10 ਲਹਿਣਾ ਸਿੰਘ ਮਾਈ ਦਾਸ ਗੁਲੇਰ 20-02-1696 ਦਸਵੇ ਗੁਰੂ ਭਾਦਸੋ

11 ਰਾਇ ਸਿੰਘ ਮਾਈ ਦਾਸ ਮੁਕਤਸਰ 30-02-1705 ਦਸਵੇ ਗੁਰੂ ਮੁਲਤਾਨੀ

12 ਮਾਨ ਸਿੰਘ ਮਾਈ ਦਾਸ ਚਿਤੌੜਗੜ੍ਹ 03-04-1708 ਦਸਵੇ ਗੁਰੂ ਸਾਖੀਆਂ

13 ਜੇਠਾ ਸਿੰਘ ਮਾਈ ਦਾਸ ਆਲੋਵਾਲ 11-10-1711 ਬੰਦਾਸਿੰਘ ਤਲੌਡਾ

14 ਰੂਪ ਸਿੰਘ ਮਾਈ ਦਾਸ ਆਲੋਵਾਲ 11-10-1711 ਬੰਦਾਸਿੰਘ ਤਲੌਡਾ

15 ਜੇਠਾ ਸਿੰਘ ਛਬੀਲਾ ਆਲੋਵਾਲ 9 ਕਤਕ 1768 ਬੰਦਾਸਿੰਘ ਤਲੌਡਾ

16 ਮਨੀ ਸਿੰਘ ਮਾਈ ਦਾਸ ਲਹੌਰ 24-06-1734 ਮਨੀ ਸਿੰਘ ਮੁਲਤਾਨੀ

ਜਗਤ ਸਿੰਘ ਮਾਈ ਦਾਸ ਲਹੌਰ 24-06-1734 ਮਨੀ ਸਿੰਘ ਮੁਲਤਾਨੀ

18 ਕਲਿਆਣਸਿੰਘ ਦਿਆਲਦਾਸ ਤਾਰਾਗੜ੍ਹ 29 ਭਾਦੋਜ਼1757 ਦਸਵੇ ਗੁਰੂ ਤੋਮਰ

19 ਭਗਵਾਨ ਸਿੰਘ ਮਨੀ ਸਿੰਘ ਫਤੇਗੜ੍ਹ 31 ਭਾਦੋ1757 ਦਸਵੇ ਗੁਰੂ ਜਾਦੋਬੰਸੀ

20 ਨੰਦ ਸਿੰਘ ਨਠੀਆ ਫਤੇਗੜ੍ਹ 31 ਭਾਦੋ 1757 ਦਸਵੇ ਗੁਰੂ ਜਾਦੋਬੰਸੀ

21 ਬਾਘ ਸਿੰਘ ਰਾਇ ਸਿੰਘ ਅਗੰਮਗੜ 31 ਭਾਦੋ 1757 ਦਸਵੇ ਗੁਰੂ ਤਲੌਡਾ

22 ਘਰਬਾਰਾਸਿੰਘ ਨਾਨੂੰ ਅਗੰਮਗੜ 31 ਭਾਦੋਜ਼1757 ਦਸਵੇ ਗੁਰੂ ਤਲੌਡਾ

23 ਆਲਮ ਸਿੰਘ ਦਰੀਆ ਲੋਹਗੜ੍ਹ 1 ਅਸੂ 1757 ਦਸਵੇ ਗੁਰੂ ਤਲੌਡਾ

24 ਸੁਖਾ ਸਿੰਘ ਰਾਇ ਸਿੰਘ ਲੋਹਗੜ੍ਹ 1 ਅਸੂ 1757 ਦਸਵੇ ਗੁਰੂ ਤਲੌਡਾ

25 ਕੁਸ਼ਾਲਸਿੰਘ ਮਖਣਸ਼ਾਹ ਲੋਹਗੜ੍ਹ 1 ਅਸੂ 1757 ਦਸਵੇ ਗੁਰੂ ਤਲੌਡਾ

26 ਮਥਰਾ ਦਾਸ ਦਿਆਲਦਾਸ ਨਿਰਮੋਹਗੜ੍ਹ 7 ਕਤਕ1757 ਦਸਵੇ ਗੁਰੂ ਮੁਲਤਾਨੀ

27 ਸੂਰਤ ਸਿੰਘ ਕੇਵਲ ਨਿਰਮੋਹਗੜ੍ਹ 7 ਕਤਕ1757 ਦਸਵੇ ਗੁਰੂ ਮੁਲਤਾਨੀ

28 ਹਿੰਮਤ ਸਿੰਘ ਜੀਤਾ ਨਿਰਮੋਹਗੜ੍ਹ 12ਕਤਕ1757 ਦਸਵੇ ਗੁਰੂ ਤਲੌਡਾ

29 ਮੋਹਰਸਿੰਘ ਧੂਮਾ ਨਿਰਮੋਹਗੜ੍ਹ 12ਕਤਕ1757 ਦਸਵੇ ਗੁਰੂ ਤਲੌਡਾ

30 ਜੀਵਨ ਸਿੰਘ ਪ੍ਰੇਮਚੰਦ ਕਲਮੋਟ 19 ਕਤਕ1757 ਦਸਵੇ ਗੁਰੂ ਤਲੌਡਾ

31 ਉਦੈ ਸਿੰਘ ਮਨੀ ਸਿੰਘ ਸਾਹੀਟਿਬੀ 06-12-1705 ਦਸਵੇ ਗੁਰੂ ਕਰਸਿੰਧੂ

32 ਅਨਿਕ ਸਿੰਘ ਮਨੀ ਸਿੰਘ ਚਮਕੌਰ 07-12-1705 ਦਸਵੇ ਗੁਰੂ ਸਾਖੀਆਂ

33 ਅਜਬ ਸਿੰਘ ਮਨੀ ਸਿੰਘ ਚਮਕੌਰ 07-12-1705 ਦਸਵੇ ਗੁਰੂ ਸਾਖੀਆਂ

34 ਅਜੈਬ ਸਿੰਘ ਮਨੀ ਸਿੰਘ ਚਮਕੌਰ 07-12-1705 ਦਸਵੇ ਗੁਰੂ ਸਾਖੀਆਂ

35 ਬਚਿਤ੍ਰ ਸਿੰਘ ਮਨੀ ਸਿੰਘ ਕੋਟਨਿਹੰਗ 07-12-1705 ਦਸਵੇ ਗੁਰੂ ਤਲੌਡਾ

36 ਚਿਤ੍ਰ ਸਿੰਘ ਮਨੀ ਸਿੰਘ ਲਹੌਰ 24-6-1734 ਮਨੀ ਸਿੰਘ ਮੁਲਤਾਨੀ

37 ਗੁਰਬਖਸ਼ ਸਿੰਘ ਮਨੀ ਸਿੰਘ ਲਹੌਰ 24-6-1734 ਮਨੀ ਸਿੰਘ ਮੁਲਤਾਨੀ

38 ਕੇਸੋ ਸਿੰਘ ਚਿਤ੍ਰ ਸਿੰਘ ਬਿਲਾਸਪੁਰ 26-6-1734 ਬੰਦਾਸਿੰਘ ਸਾਖੀਆਂ

39 ਸੈਣਾ ਸਿੰਘ ਚਿਤ੍ਰ ਸਿੰਘ ਸਢੌਰਾ 22-6-ੑ1713 ਬੰਦਾਸਿੰਘ ਸਾਖੀਆਂ

40 ਸੰਗਰਾਮਸਿੰਘ ਬਚਿਤ੍ਰਸਿੰਘ ਚਪੜਚਿੜੀ 13-5-1710 ਬੰਦਾਸਿੰਘ ਸਾਖੀਆਂ

41 ਰਾਮ ਸਿੰਘ ਚਿਤ੍ਰ ਸਿੰਘ ਦਿਲੀ 9-6-1713 ਬੰਦਾਸਿੰਘ ਸਾਖੀਆਂ

42 ਮਹਬੂਬ ਸਿੰਘ ਉਦੈ ਸਿੰਘ ਚਪੜਚਿੜੀ 13-5-1710 ਬੰਦਾਸਿੰਘ ਸਾਖੀਆਂ

43 ਫਤੇ ਸਿੰਘ ਉਦੈ ਸਿੰਘ ਚਪੜਚਿੜੀ 13-5-1710 ਬੰਦਾਸਿੰਘ ਸਾਖੀਆਂ

44 ਅਲਬੇਲਸਿੰਘ ਉਦੈ ਸਿੰਘ ਸਢੌਰਾ 22-6-1713 ਬੰਦਾਸਿੰਘ ਸਾਖੀਆਂ

45 ਮੇਹਰ ਸਿੰਘ ਉਦੈ ਸਿੰਘ ਸਢੌਰਾ 22-6-1713 ਬੰਦਾਸਿੰਘ ਸਾਖੀਆਂ

46 ਬਾਘ ਸਿੰਘ ਉਦੈ ਸਿੰਘ ਬਿਲਾਸਪੁਰ 26-12-1711 ਬੰਦਾਸਿੰਘ ਸਾਖੀਆਂ

47 ਬਾਘ ਸਿੰਘ ਰਾਇ ਸਿੰਘ ਅਗੰਮਗੜ ਭਾਦੋ 1757 ਦਸਵੇ ਗੁਰੂ ਸਾਖੀਆਂ

48 ਮਹਾਂ ਸਿੰਘ ਰਾਇ ਸਿੰਘ ਮੁਕਤਸਰ 30-2-1705 ਦਸਵੇ ਗੁਰੂ ਮੁਲਤਾਨੀ

49 ਸੀਤਲ ਸਿੰਘ ਰਾਇ ਸਿੰਘ ਮੁਕਤਸਰ 30-12-1705 ਦਸਵੇ ਗੁਰੂ ਮੁਲਤਾਨੀ

50 ਸੰਤਸਿੰਘ ਬੰਗੇ ਨਠੀਆ ਚਮਕੌਰ 07-12-1705 ਦਸਵੇ ਗੁਰੂ ਸਾਖੀਆਂ

51 ਸੰਗਤ ਸਿੰਘ ਨਠੀਆ ਲਹੌਰ 24-6-1734 ਮਨੀ ਸਿੰਘ ਕਰਸਿੰਧੂ

52 ਰਣ ਸਿੰਘ ਨਠੀਆ ਲਹੌਰ 24-6-1734 ਮਨੀ ਸਿੰਘ ਕਰਸਿੰਧੂ

53 ਭਗਵੰਤਸਿੰਘ ਨਠੀਆ ਦਿਲੀ 1ਹਾੜ1773ਸੁ ਬੰਦਾਸਿੰਘ ਭਾਦਸੋ

54 ਕੌਰ ਸਿੰਘ ਨਠੀਆ ਦਿਲੀ 1ਹਾੜ1773ਸੁ ਬੰਦਾਸਿੰਘ ਭਾਦਸੋ

55 ਬਾਜ ਸਿੰਘ ਨਠੀਆ ਦਿਲੀ 1ਹਾੜ1773ਸੁ ਬੰਦਾਸਿੰਘ ਭਾਦਸੋ

56 ਸਾਮ ਸਿੰਘ ਨਠੀਆ ਦਿਲੀ 1ਹਾੜ1773ਸੁ ਬੰਦਾਸਿੰਘ ਭਾਦਸੋ

57 ਸੁਖਾ ਸਿੰਘ ਨਠੀਆ ਦਿਲੀ 1ਹਾੜ1773ਸੁ ਬੰਦਾਸਿੰਘ ਭਾਦਸੋ

58 ਲਾਲ ਸਿੰਘ ਨਠੀਆ ਦਿਲੀ 1ਹਾੜ1773ਸੁ ਬੰਦਾਸਿੰਘ ਭਾਦਸੋ

59 ਆਲਮ ਸਿੰਘ ਦਰੀਆ ਲਹੌਰ 24-6-1734 ਮਨੀ ਸਿੰਘ ਤਲੌਡਾ

60 ਗੁਲਜਾਰਸਿੰਘ ਦਰੀਆ ਲਹੌਰ 24-6-1734 ਮਨੀ ਸਿੰਘ ਤਲੌਡਾ

61 ਨਗਾਹੀ ਸਿੰਘ ਲਖੀ ਰਾਇ ਅੰਮfਰਤਸਰ 9 ਵਿ 1766 ਮਨੀ ਸਿੰਘ

*ਸਾਖੀਆਂ*, ਗੁਰੂ ਕੀਆਂ ਸਾਖੀਆਂ, ਪ੍ਰੋ. ਪਿਆਰਾ ਸਿੰਘ ਪਦਮ, ਗਿ ਗਰਜਾ ਸਿੰਘ



ਇਨ੍ਹਾ ਤੋ ਇਲਾਵਾ ਮੁਲਤਾਨ ਦੇ ਨੇੜੇ ਆਲੋਵਾਲ ਵਿਖੇ 11 ਅਕਤੂਬਰ ਨੂੰ 40 ਹੋਰ ਵਣਜਾਰਿਆਂ ਦੇ ਸਹੀਦ ਕੀਤੇ ਜਾਣ ਬਾਰੇ ਇਸ ਤਰ੍ਹਾਂ ਦਰਜ ਹੈ, *ਸਰਬਰਾਹ ਖਾਂ ਕੋਤਵਾਲ ਨੂੰ ਹੁਕਮ ਹੁਇਆ ਕਿ ਮੁਲਤਾਨ ਦੇ ਇਲਾਕੇ ਤੋਜ਼ 40 ਵਣਜਾਰੇ ਸਿਖ ਕੁਤਵਾਲੀ ਲਿਆਂਦੇ ਗਏ ਹਨ। ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਵਾਹ ਭਲੀ, ਨਹੀ ਤਾਂ ਉਨ੍ਹਾਂ ਨੂੰ ਮਾਰ ਦਿਤਾ ਜਾਵੇ।ਬਾਦਸ਼ਾਹ ਨੁੰ ਦਸਿਆ ਗਿਆ ਉਹ ਨਹੀ ਮੰਨੇ, ਕੁਫਰ ਤੋ ਨਹੀ ਮੁੜੇ। ਸਾਹੀ ਹੁਕਮ ਹੋਇਆ ਕਿ ਮਾਰ ਦਿੳ। (ਅਖਬਾਰਾਤਿ ਦਰਬਾਰਿ ਮੁਅਲਾ 11 ਅਕਤੂਬਰ 1711, ਦਸ ਰਮਜਾਨ ਹਿਜਰੀ 1123, ਸੰਨ ਪੰਚਮ ਬਹਾਦਰਸ਼ਾਹ)।ਏਥੇ ਨਮੂਨੇ ਦੇ ਤੌਰ ਤੇ ਸਿਰਫ ਸੌ ਕੁ ਵਣਜਾਰੇ ਸਿੱਖ ਸ਼ਹੀਦਾਂ ਦੀ ਹੀ ਸੂਚੀ ਦਿਤੀ ਗਈ ਹੈ ਪਰ ਇਨ੍ਹਾਂ ਦੀ ਗਿਣਤੀ ਤਾਂ ਬਹੁਤ ਵੱਡੀ ਹੈ। ਜੇ ਇਸੇ ਸੂਚੀ ਨੂੰ ਵੇਖਿਆ ਜਾਵੇ ਤਾਂ ਇਸ ਵਿਚ ਦੇਗਾਂ ਵਿਚ ਉਬਾਲੇ ਜਾਣ ਵਾਲੇ ਭਾਈ ਦਿਆਲਾ, ਬੰਦ ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ, ਪੁਠੀਆਂ ਖਲਾਂ ਲੁਹਾਉਣ ਵਾਲੇ ਭਾਈ ਜਗਤ ਸਿੰਘ ਤਿੰਨੇ ਭਰਾ ਸਨ।ਇਨ੍ਹਾਂ ਦੇ ਬਾਕੀ ਦੇ ਸੱਤ ਭਰਾ ਵੀ ਇਸੇ ਤਰ੍ਹਾਂ ਸਿੱਖੀ ਬਚਾਉਦੇ ਸ਼ਹੀਦ ਹੋਏ। ਜਿਵੇ ਉਨ੍ਹਾਂ ਦੇ ਦਾਦੇ ਬਲੂ ਨੇ ਅਪਣਾ ਭਾਈ ਨਾਨੂੰ ਤੇ ਤਿੰਨ ਪੁਤਰ ਨਠੀਆ, ਦਾਸਾ ਤੇ ਸੁਹੇਲਾ ਗੁਰੂ ਹਰਗੋਬਿੰਦ ਜੀ ਦੇ ਯੁਧਾਂ ਵਿਚ ਸ਼ਹੀਦ ਹੋਣ ਲਈ ਭੇਜੇ ਤਿਵੇ ਭਾਈ ਮਨੀ ਸਿੰਘ ਨੇ ਅਪਣੇ ਪੁਤਰ ਚਿਤ੍ਰ ਸਿੰਘ, ਬਚਿਤ੍ਰ ਸਿੰਘ, ਉਦੈ ਸਿੰਘ, ਅਨਿਕ ਸਿੰਘ, ਅਜਬ ਸਿੰਘ, ਅਜੈਬ ਸਿੰਘ, ਭਗਵਾਨ ਸਿੰਘ ਤੇ ਗੁਰਬਖਸ਼ ਸਿੰਘ, ਪੋਤਰੇ ਕੇਸੋ ਸਿੰਘ, ਸੈਣਾ ਸਿੰਘ, ਸੰਗਰਾਮ ਸਿੰਘ, ਰਾਮ ਸਿੰਘ, ਮਹਬੂਬ ਸਿੰਘ, ਫਤੇ ਸਿੰਘ, ਅਲਬੇਲ ਸਿੰਘ, ਮੇਹਰ ਸਿੰਘ, ਬਾਘ ਸਿੰਘ, ਬਾਘ ਸਿੰਘ, ਮਹਾਂ ਸਿੰਘ, ਸੀਤਲ ਸਿੰਘ, ਚਾਚੇ ਨਠੀਆ ਦੇ ਪੁਤਰ ਸੰਗਤ ਸਿੰਘ ਬੰਗੇਸ਼ਵਰੀ, ਰਣ ਸਿੰਘ, ਭਗਵੰਤ ਸਿੰਘ, ਕੌਰ ਸਿੰਘ, ਬਾਜ਼ ਸਿੰਘ, ਸਾਮ ਸਿੰਘ, ਸੁਖਾ ਸਿੰਘ, ਲਾਲ ਸਿੰਘ, ਨੰਦ ਸਿੰਘ ਆਦਿ ਨੇ ਸਹੀਦੀਆਂ ਦੀਆਂ ਲੜੀਆਂ ਲਾ ਦਿਤੀਆਂ। ਸ਼ਹੀਦਾ ਦੀ ਕਤਾਰ ਵਿਚ ਭਾਈ ਮਨੀ ਸਿੰਘ ਜੀ ਤਾਂ ਤਕਰੀਬਨ ਸਾਰਾ ਹੀ ਪਰਿਵਾਰ ਆ ਜਾਂਦਾ ਹੈ।ਉਨ੍ਹਾਂ ਦੀ ਬਹਾਦੁਰੀ ਦੇ ਕੁਝ ਕੁ ਨਮੂਨੇ ਪੇਸ਼ ਹਨ

• ਗੁਰੂ ਕਾ ਬਚਨ ਪਾਇ ਮਨੀ ਸਿੰਘ ਬੇਟਾ ਮਾਈ ਦਾਸ ਪੋਤਾ ਬਲੂ ਕਾ, ਬਚਿਤ੍ਰ ਸਿੰਘ ਬੇਟਾ ਮਨੀ ਸਿੰਘ, ਉਦੈ ਸਿੰਘ ਬੇਟਾ ਮਨੀ ਸਿੰਘ ਕਾ…..ਸਾਲ ਸਤਰਾਂ ਸੈ ਸਤਵੰਜਾ ਅਸੂ ਪ੍ਰਵਿਸ਼ਟੇ ਪਹਿਲੀ ਵੀਰਵਾਰ ਕੋ ਦਿਹੁੰ ਕਿਲਾ ਲੋਹਗੜ੍ਹ …ਚਰਨਗੰਗਾ ਨਦੀ ਕੇ ਮਲਾਨ ਸਾਹਮੇ ਮਾਥੇ ਘੁਰ ਯੁਧ ਕੀਆ।ਬਚਿਤ੍ਰ ਸਿੰਘ ਨੇ ਹਾਥੀ ਕੋ ਮਾਰ ਭਗਾਇਆ ਉਦੈ ਸਿੰਘ ਕੇ ਹਾਥ ਸੇ ਕੇਸਰੀ ਚੰਦ ਜਸਵਾਰੀਆ ਮਾਰਾ ਗਿਆ। ਮਨੀ ਸਿੰਘ ਸਖਤ ਘਾਇਲ ਹੂਏ।ਆਲਮ ਸਿੰਘ ਬੇਟਾ ਦਰੀਆ ਕਾ ਪੋਤਾ ਮੂਲੇ ਕਾ, ਸੁਚਾ ਸਿੰਘ ਬੇਟਾ ਰਾਇ ਸਿੱਘ ਕਾ, ਕੁਸ਼ਾਲ ਸਿੰਘ ਬੇਟਾ ਮਖਨ ਸ਼ਾਹ ਕਾ ਬਨਜਾਰਾ ਰਣ ਮੇ ਜੂਝ ਮਰੇ। (ਭਟ ਵਹੀ ਤਲਾਉਡਾ, ਪਰਗਨਾ ਜੀਦ ਖਾਤਾ ਜਲਹਾਨੋ ਕਾ)

• ਬਾਜ਼ ਸਿੰਘ, ਸੰਮਤ ਸਤ੍ਰਾਂ ਸੈ ਪੈਸਠ ਕਾਰਤਕ ਮਾਸੇ ਸੁਦੀ ਥਿਤ ਤੀਜ ਕੇ ਦਿਹੁੰ ਬੰਦਾ ਸਿੰਘ ਕੋ ਪੰਥ ਕਾ ਜਥੇਦਾਰ ਥਾਪ ਬੰਗੇਸਰੀ ਕੇ ਟਾਂਡੇ ਮੇ ਮਦਰ ਦੇਸ ਜਾਨੇ ਕਾ ਬਚਨ ਕੀਆ। ਇਸ ਕੇ ਹਮਰਾਹ ਪਾਂਚ ਚੋਣਵੇ ਸਿਖ ਭਾਈ ਭਗਵੰਤ ਸਿੰਘ, ਕੋਇਰ ਸਿੰਘ, ਬਾਜ਼ ਸਿੰਘ, ਬਿਨੋਦ ਸਿੰਘ ਤੇ ਕਾਹਨ ਸਿੰਘ ਦੀਏ।(ਗੁਰੂ ਕੀਆਂ ਸਾਖੀਆਂ ਪੰਨਾ 187) ਬੰਦੇ ਨੇ ਮਾਝੇ ਦੇ ਜਥੇ ਬਿਨੋਦ ਸਿੰਘ, ਬਾਜ਼ ਸਿੰਘ, ਕਾਮ ਸਿੰਘ ਤੇ ਸ਼ਾਮ ਸਿੰਘ ਦੇ ਤਹਿਤ ਕੀਤੇ।……ਸਾਰੇ ਸਰਹੰਦ ਦੀ ਹਾਕਮੀ ਬਾਜ਼ ਸਿੰਘ ਨੂੰ ਦਿਤੀ ਗਈ ਜਿਸ ਦੀ ਤੀਜਾ ਭਰਾ ਸ਼ਾਮ ਸਿੰਘ ਤਾਂ ਉਸ ਪਾਸ ਹੀ ਰਹਿੰਦਾ ਅਤੇ ਚੌਥਾ ਭਰਾ ਕੋਇਰ ਸਿੰਘ ਬੰਦੇ ਦੀ ਅੜਦਲ ਵਿਚ। …..ਬੰਦੇ ਦੇ ਸਮੇ ਨਾਮ ਬਾਜ ਸਿੰਘ ਨੇ ਪਾਇਆ ਹੋਰ ਕਿ ਨੇ ਨਹੀ ਪਾਇਆ। ਇਹ ਇਕ ਚੁਣਵਾਂ ਯੋਧਾ ਅਤੇ ਪਰਲੇ ਦਰਜੇ ਦਾ ਨਿਰਭੈ ਸੀ ਅਤੇ ਇਸ ਦੇ ਭਾਈ ਵੀ ਘਟ ਨਹੀ ਸਨ। ਇਹੋ ਕਾਰਨ ਸੀ ਕਿ ਹਕੂਮਤ ਦੇ ਵਲੇ 2 ਅਹੁਦੇ ਇਨ੍ਹਾਂ ਨੂੰ ਹੀ ਦਿਤੇ ਹੋਏ ਸਨ ਅਤੇ ਸਾਰੇ ਦਲ ਵਿਚੋ ਇਨ੍ਹਾਂ ਦੀ ਹੀ ਮੰਨੀ ਜਾਂਦੀ ਸੀ। ਬੰਦੇ ਦਾ ਸਾਰਾ ਹਾਲ ਪੜ੍ਹਣ ਤੋ ਪਤਾ ਲੱਗ ਜਾਂਦਾ ਹੈ ਕਿ ਉਸ ਨੇ ਬਾਜ ਸਿੰਘ ਉਤੇ ਭਰੋਸਾ ਕਰਨ ਵਿਚ ਭੁਲ ਨਹੀ ਕੀਤੀ ਸੀ, ਕਿਉਕਿ ਇਹ ਬਹਾਦੁਰ ਅਖੀਰ ਦਮ ਤੀਕ ਬੰਦੇ ਦੇ ਨਾਲ ਰਿਹਾ ਅਤੇ ਅੰਤ ਬੰਦੇ ਦੇ ਨਾਲ ਹੀ ਦਿੱਲੀ ਜਾ ਸ਼ਹੀਦੀ ਹਾਸਿਲ ਕੀਤੀ। (ਕਰਮ ਸਿੰਘ, ਬੰਦਾ ਸਿੰਘ, ਪੰਨਾ 34-41) ਭਗਵੰਤ ਸਿੰਘ, ਕੋਇਰ ਸਿੰਘ, ਬਾਜ਼ ਸਿੰਘ, ਬੇਟੇ ਨਠੀਆ ਕੇ, ਪੋਤੇ ਬਲੂ ਰਾਇ ਕੇ……ਸੰਮਤ 1773 ਅਸਾਢ ਮਾਸੇ ਏਕਮ ਕੇ ਦਿਵਸ ਸਵਾ ਪਹਿਰ ਦਿਹੁੰ ਚਢੇ ਬਖਤਯਾਰ ਕਾਕੀ ਦੇ ਮਕਬਰੇ ਪਾਸ ਜਮਨਾ ਨਦੀ ਕਿਨਾਰੇ ਬਾਬਾ ਬੰਦਾ ਸਿੰਘ ਸਾਹਿਬ ਨਾਲ ਸ਼ਹਾਦਤਾਂ ਪਾਇ ਗਏ।। (ਭੱਟ ਵਹੀ ਭਾਦਸੋ, ਪਰਗਣਾ ਥਾਨੇਸਰ)

ਡਾ ਹਰਿਭਜਨ ਸਿਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੋਜ ਅਨੁਸਾਰ ਵਣਜਾਰਿਆਂ ਦੇ ਭਾਰਤ ਵਿਚ 20,000 ਟਾਂਡੇ ਹਨ ਤੇ ਇਨ੍ਹਾ ਦੀ ਗਿਣਤੀ ਪੰਜ ਕ੍ਰੋੜ ਹੈ ਜੋ ਭਾਰਤ ਦੇ 22 ਸੂਬਿਆਂ ਵਿਚ ਫੈਲੀ ਹੈ ਪਰ ਮੁੱਖ ਤੌਰ ਤੇ ਮੱਧ ਪ੍ਰਦੇਸ (47 ਲੱਖ), ਮਹਾਂਰਾਸਟਰ (62 ਲੱਖ), ਆਂਧਰਾ ਪ੍ਰਦੇਸ਼ (71 ਲੱਖ), ਕਰਨਾਟਕ, (67 ਲੱਖ), ਉਤਰ ਪ੍ਰਦੇਸ਼ (58 ਲੱਖ) ਉੜੀਸਾ (33 ਲੱਖ), ਬਿਹਾਰ (35 ਲੱਖ), ਰਾਜਿਸਥਾਨ (32 ਲੱਖ) ਰਾਜਾਂ ਦੇ ਖਿਤਿਆਂ ਵਿਚ ਇਨ੍ਹਾਂ ਦੇ ਟਾਂਡਿਆਂ ਦੀ ਭਰਮਾਰ ਹੈ। ਜਿਸ ਸਹਿਰ ਗਰਾਂ ਲੇਨੇ ਇਹ ਬਸਤੀ ਵਸਾਉਦੇ ਹਨ ਉਸ ਨੂੰ ਟਾਂਡਾ ਕਹਿੰਦੇ ਹਨ ਤੇ ਟਾਂਡੇ ਦਾ ਨਾਮ ਉਸ ਸ਼ਹਿਰ ਗਰਾਂ ਦੇ ਨਾਮ ਤੇ ਹੀ ਰਖਦੇ ਹਨ। ਟਾਂਡੇ ਦੇ ਮੁਖੀ ਨੂੰ ਨਾਇਕ ਕਿਹਾ ਜਾਂਦਾ ਹੈ।ਇਹ ਅਪਣਾ ਸਬੰਧ ਰਾਠੌਰ, ਚੌਹਾਨ, ਪਵਾਰ ਤੇ ਯਾਦਵਾਂ ਨਾਲ ਜੋੜਦੇ ਹਨ ਤੇ ਰਾਜਪੂਤ ਵੀ ਅਖਵਾਉਦੇ ਹਨ।ਮਹਾਂਰਾਸ਼ਟਰ ਵਿਚ ਭਾਰੀ ਗਿਣਤੀ ਕਾਰਨ ਸ੍ਰੀ ਵੀ ਪੀ ਨਾਇਕ ਅਤੇ ਸੁਧਾਕਰ ਰਾਓ ਨਾਇਕ ਮਹਾਂਰਾਸ਼ਟਰ ਦੇ ਮੁਖ ਮੰਤਰੀ ਬਣੇ ਪਰ ਇਨ੍ਹਾਂ ਅਪਣੇ ਆਪ ਨੂੰ ਗੁਰੂ ਨਾਨਕ ਦੇ ਸਿਖ ਨਾ ਐਲਾਨਿਆ ਪਰ ਟਾਂਡਿਆਂ ਦਾ ਕੁਝ ਸੁਧਾਰ ਤਾਂ ਜ਼ਰੂਰ ਕੀਤਾ।

ਘੁੰਮ ਫਿਰਕੇ ਵਣਜ ਕਰਨ ਕਰਕੇ ਇਨਾਂ ਦਾ ਨਾਮ ਵਣਜਾਰਾ ਪਿਆ।ਅੰਗ੍ਰੇਜ਼ ਵਿਉਪਾਰੀ ਕੌਮ ਸੀ ਜਿਨ੍ਹਾਂ ਨੇ ਇਨ੍ਹਾਂ ਦੇ ਕੰਮ ਕਾਜ ਤੇ ਭਾਰੀ ਅਸਰ ਪਾਇਆ ਤੇ ਇਹ ਸ਼ਹਿਰਾਂ ਪਿੰਡਾਂ ਦੇ ਨੇੜੇ ਹੀ ਵਸ ਗਏ ਤੇ ਵਿਉਪਾਰ ਕਰਨ ਲਗ ਪਏ।ਪਰ ਨਵੇ ਢੰਗ ਦੇ ਵਿਉਪਾਰ ਨੇ ਇਨ੍ਹਾਂ ਨੂੰ ਵਡੀ ਢਾਹ ਲਾਈ ਤੇ ਇਹ ਖੇਤੀ ਵਲ ਮੁੜੇ ਪਰ ਕਮਾਈ ਖੇਤਰੋ ਊਣੇ ਹੀ ਰਹੇ ਅਜ ਗਲ ਇਹ ਬੜੀਆਂ ਮੁਸ਼ਕਲਾਂ ਵਿਚੋ ਗੁਜ਼ਰ ਰਹੇ ਹਨ। ਇਸਾਈਆਂ ਨੇ ਇਨ੍ਹਾਂ ਦੀ ਗਰੀਬੀ ਦਾ ਫਾਇਦਾ ਉਠਾਉਣ ਦੀ ਕੋਸਿਸ ਕੀਤੀ ਪਰ ਇਨਾਂ ਨੇ ਅਪਣੇ ਗੁਰੂ ਦਾ ਲੜ ਨਾ ਛਡਿਆ।ਗੁਰੂ ਨਾਨਕ ਦਰ ਨੇ ਇਨ੍ਹਾਂ ਨੂੰ ਲੜ ਲਾਈ ਰਖਿਆ ਜੋ ਇਨ੍ਹਾਂ ਦਾ ਨਾਅਰਾ ਹੋ ਗਿਆ ‘ਜਿਸ ਘਰ ਨਾਨਕ ਪੂਜਾ, ਤਿਸ ਘਰ ਦੇਉ ਨ ਦੂਜਾ’ *

ਵਣਜਾਰੇ ਸਿਖ ਅਪਣੇ ਨਾਮ ਨਾਲ ਸਿੰਘ ਲਾਉਦੇ ਹਨ।ਹਰ ਟਾਂਡੇ ਵਿਚ ਇਕ ਅਰਦਾਸੀਆ ਹੁੰਦਾ ਹੈ। ਦੋ ਧੜਿਆਂ ਵਿਚ ਲੜਾਈ ਹੋ ਰਹੀ ਹੋਵੇ ਅਤੇ ਅਰਦਾਸੀਆ ਗੁਰੂ ਨਾਨਕ ਦੀ ਅਰਦਾਸ ਕਰ ਦੇਵੇ ਤਾਂ ਦੋਨੌ ਧੜੇ ਲੜਾਈ ਅੱਧਵਾਟੇ ਛੱਡ ਕੇ ਆਪੋ ਅਪਣੇ ਘਰਾਂ ਨੂੰ ਤੁਰ ਜਾਂਦੇ ਹਨ।ਲੜਕੇ ਦੇ ਵਿਆਹ ਸਮੇ ਪਗੜੀ ਵਿਚ ਗੁਰੂ ਨਾਨਕ ਦੇ ਨਾਮ ਦਾ ਰੁਪਈਆ ਬੰਨ੍ਹੇ ਬਗੈਰ ਸ਼ਾਦੀ ਨਹੀ ਹੋ ਸਕਦੀ। ਇਹ ਰੁਪਈਆ ਸ਼ਾਦੀ ਵਿਚ ਸਭ ਤੋ ਕੀਮਤੀ ਤੇ ਜਰੂਰੀ ਵਸਤੂ ਮੰਨਿਆ ਜਾਂਦਾ ਹੈ।ਵਿਆਂਹਦੜ ਲੜਕੀ ਨਾਨਕ ਸਾਹਿਬ ਦੇ ਨਾਮ ਦਾ ਚੂੜਾ ਪਹਿਨਦੀ ਹੈ। ਸ਼ਾਦੀ ਸਮੈ ਸੂਈ ਗਰਮ ਕਰਕੇ ਲਾੜੇ ਦੀ ਬਾਂਹ ਉਤੇ ਗੁਰੂ ਨਾਨਕ ਦੇ ਨਾਮ ਦਾ ਦਾਗ ਦਿਤਾ ਜਾਂਦਾ ਹੈ।

75 ਪ੍ਰਤੀਸ਼ਤ ਵਣਜਾਂਰਿਆਂ ਪਾਸ ਜਮੀਨ ਹੈ ਪਰ ਉਪਜ ਲੈਣ ਲਈ ਸਾਧਨਾ ਦੀ ਘਾਟ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਤੋ ਵਣਜਾਰੇ ਆਪੋ ਅਪਣੇ ਟਾਂਡਿਆਂ ਵਿਚ ਨਗਾਰੇ ਰੱਖਦੇ ਚਲੇ ਆ ਰਹੇ ਹਨ। ਗੁਰੂ ਨਾਨਕ ਸਾਹਿਬ ਨਾਮ ਦੀ ਛਾਪ ਇਨ੍ਹਾਂ ਦੇ ਮਨਾ ਤੇ ਅਮਿਟ ਹੈ। ਇਹ ਬੜੇ ਮਾਣ ਨਾਲ ਕਹਿੰਦੇ ਹਨ ਕਿ ਗੁਰੂ ਤੇਗ ਬਹਾਦੁਰ ਜੀ ਦੇ ਧੜ ਦਾ ਸਸਕਾਰ ਲੱਖੀ ਸ਼ਾਹ ਵਣਜਾਰੇ ਨੇ ਕੀਤਾ ਸੀ।ਇਸ ਕਰਕੇ ਅੱਧੀ ਸਿੱਖੀ ਤਾਂ ਇਨ੍ਹਾਂ ਦੀ ਹੈ। ਆਪਣੀ ਮਹਾਂਰਾਸ਼ਟਰ ਫੇਰੀ ਵੇਲੇ ਅਸੀ ਜਦ ਇਨ੍ਹਾਂ ਦੇ ਇਕ ਪਿੰਡ ਪਚੌੜ ਗਏ ਜਿਥੇ ਇਨ੍ਹਾਂ ਨੇ ਗੁਰਦਵਾਰਾ ਸਾਹਿਬ ਬਣਾਉਣਾ ਸੀ ਤਾਂ ਇਕ ਬੜੀ ਹੈਰਾਨੀ ਜਨਕ ਗਲ ਸਾਮਣੇ ਆਈ। ਇਥੇ ਭਾਈ ਮਾਨ ਸਿੰਘ ਤਲੇਗਾਉ ਦਾ ਵਿਆਹ ਮਨੂੰ ਸਿੰਘ ਦੀ ਧੀ ਨਾਲ ਹੋਇਆ ਸੀ। ਮਾਨ ਸਿੰਘ ਚੰਗਾ ਸਿਖ ਪ੍ਰਚਾਰਕ ਸੀ ਤੇ ਇਸ ਨੇ ਸਾਰੇ ਪਿੰਡ ਨੌੂੰ ਅੰਮ੍ਰਿਤ ਛਕਣ ਲਈ ਤਿਆਰ ਕਰਨਾ ਸੁਰੂ ਕਰ ਦਿਤਾ। ਸਭ ਤੋ ਪਹਿਲਾਂ ਗੁਰਦਵਾਰਾ ਸਾਹਿਬ ਬਣਾਉਣ ਦੀ ਯੋਜਨਾ ਬਣੀ ਜਿਸ ਲਈ ਪਹਿਲਾਂ ਤਾ ਪਿੰਡ ਵਾਲਿਆਂ ਨੇ ਜਮੀਨ ਦੇਣੀ ਮੰਨ ਲਈ ਪਰ ਪਿਛੋ ਮੁਕਰ ਗਏ।ਮਨੂੰ ਸਿੰਘ ਨੇ ਤਾਂ ਗੁਰਦਵਾਰਾ ਸਾਹਿਬ ਬਣਾਉਣ ਦਾ ਪ੍ਰਣ ਕਰ ਲਿਆ ਸੀ। ਉਸ ਨੇ ਐਲਾਨਿਆ ਕਿ ਜੇ ਪਿੰਡ ਵਾਲੇ ਜ਼ਮੀਨ ਨਹੀ ਦੇਣਗੇ ਤਾਂ ਮੈ ਅਪਣਾ ਘਰ ਢਾ ਕੇ ਗੁਰਦਵਾਰਾ ਸਾਹਿਬ ਬਣਾਉਣ ਲਈ ਜ਼ਮੀਨ ਤਿਆਰ ਕਰ ਦਿਆਂਗਾ। ਉਸ ਕਿਹਾ, *ਜੇ ਸਾਡਾ ਬਜੁਰਗ ਲਖੀ ਸਾਹ ਵਣਜਾਰਾ ਅਪਣਾ ਘਰ ਗੁਰੂ ਜੀ ਦੀ ਦੇਹ ਦੇ ਸਸਕਾਰ ਲਈ ਅਗਨ ਭੇਟ ਕਰ ਸਕਦਾ ਤਾਂ ਮੈ ਅਪਣਾ ਘਰ ਕਿਉ ਨਹੀ ਢਾਹ ਸਕਦਾ।* ਪਿੰਡ ਵਾਲਿਆਂ ਮਜਾਕ ਸਮਝਿਆ ਪਰ ਜਦ ਕੁਝ ਦਿਨ ਦੇਖ ਕੇ ਮਨੂੰ ਸਿੰਘ ਨੇ ਅਪਣਾ ਘਰ ਢਾਉਣਾ ਸੁਰੂ ਕਰ ਦਿਤਾ। ਜਦ ਅੱਧਾ ਕੁ ਘਰ ਢਹਿ ਗਿਆ ਤਾਂ ਪਿੰਡ ਵਾਲਿਆਂ ਨੂੰ ਅਪਣੇ ਕੀਤੇ ਦਾ ਪਛਤਾਵਾ ਲਗਿਆ ਤੇ ਉਨ੍ਹਾਂ ਨੇ ਗੁਰਦਵਾਰੇ ਲਈ ਜਮੀਨ ਦੇ ਦਿਤੀ।ਏਥੇ ਆਸੇ ਪਾਸੇ ਦੇ ਪਿੰਡਾਂ ਤੋ ਭਾਰੀ ਗਿਣਤੀ ਵਿਚ ਇਕਠੇ ਹੋਏ ਵਣਜਾਰਿਆਂ ਵਿਚ ਗੁਰੂ ਲੜ ਲਗਣ ਦਾ ਜੋ ਜੋਸ ਮੈ ਵੇਖਿਆ ਅਜਿਹਾ ਜੋਸ਼ ਹੋਰ ਕਿਧਰੇ ਨਹੀ ਵੇਖਿਆ। ਚਾਅ ਉਤਸਾਹ ਉਮਾਹ ਵਿਆਹ ਵਰਗਾ, ਤੇ ਸਰਧਾ ਬੇਓੜਕੀ।ਪਰ ਕਾਸ ਅਸੀ ਅਜੇ ਤਕ ਕੀਤੇ ਵਾਅਦੇ ਜਿਤਨੀ ਮਾਇਆ ਉਨ੍ਹਾਂ ਨੂੰ ਨਹੀ ਪਹੁੰਚਾ ਸਕੇ।

ਆਂਧਰਾ ਵਿਚ ਵਣਜਾਰਿਆਂ ਦਾ ਆਉਣਾ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਆਉਣ ਨਾਲ ਸਬੰਧ ਰਖਦਾ ਹੈ। ਜੋ 1200 ਸਿਖ ਸਿਪਾਹੀ ਆਏ ਉਨ੍ਹਾਂ ਵਿਚੋ ਬਹੁਤੇ ਵਣਜਾਰੇ ਸਨ ਜਿਨ੍ਹਾਂ ਦੇ ਪਰਿਵਾਰਾਂ ਦਾ ਬੜਾ ਫੈਲਾ ਹੋਇਆ।ਪਰ 90 ਪ੍ਰਤੀਸ਼ਤ ਵਣਜਾਰੇ ਗਰੀਬੀ ਰੇਖਾ ਤੋ ਥੱਲੇ ਹੀ ਹਨ।ਇਨ੍ਹਾਂ ਨੂੰ ਸਾਂਭਣ ਤੇ ਗੁਰੂ ਘਰ ਨਾਲ ਪੱਕੀ ਤਰਾਂ ਜੋੜ ਕੇ ਰਖਣ ਦੀ ਬੜੀ ਜ਼ਰੂਰਤ ਹੈ।
 

❤️ CLICK HERE TO JOIN SPN MOBILE PLATFORM

Top