• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi- ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-5

Dalvinder Singh Grewal

Writer
Historian
SPNer
Jan 3, 2010
1,245
421
79
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-5
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੋਹਤਾਂਗ ਦਰਰੇ ਤੋਂ ਕੇਲਾਂਗ

ਰੋਹਤਾਂਗ ਤੋਂ ਕੇਲਾਂਗ ਦਾ ਸਫਰ 65 ਕਿਲੋਮੀਟਰ ਹੈ ਜੋ ਡੇਢ ਤੋਂ ਦੋ ਘੰਟੇ ਦਾ ਹੀ ਸੀ। ਰੋਹਤਾਂਗ ਦੇ ਦਿਲਚਸਪ ਤਜਰਬੇ ਦੇ ਬਾਅਦ, ਰੋਹਤਾਂਗ ਤੋਂ ਗ੍ਰਾਮਫੂ ਤੱਕ ਉਤਰਾਈ ਸੀ ਪਰ ਸੜਕ ਟੁੱਟੀ ਫੁੱਟੀ ਹੋਣ ਕਰਕੇ ਤੇ ਉੱਠੇ ਹੋਏ ਕੰਕਰਾਂ ਦੇ ਡਰੋਂ ਰਫਤਾਰ ਬੜੀ ਘੱਟ ਰਖਣੀ ਪਈ।ਸੜਕ ਤੋਂ ਪੈਂਦੇ ਝਟਕਿਆਂ ਨੇ ਸਾਰਿਆਂ ਦੀ ਨੀਦ ਖੋਹੀ ਹੋਈ ਸੀ। ਸਾਨੂੰ ਬਰਫ ਜਾਂ ਮੀਂਹ ਪੈਣ ਦਾ ਖਦਸ਼ਾ ਵੀ ਸੀ ਪਰ ਰਬ ਨੇ ਸੁੱਖ ਰੱਖੀ , ਨਹੀਂ ਤਾਂ ਚਿੱਕੜ ਵਿਚ ਗੱਡੀਆਂ ਲੈ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ।

ਭੁੱਖ ਡਾਢੀ ਲੱਗ ਆਈ ਸੀ ਤੇ ਸਾਡਾ ਟੀਚਾ ਸੀ ਜਿੰਨੀ ਛੇਤੀ ਹੋ ਸਕੇ ਚੰਗੇ ਖਾਣੇ ਲਈ ਖੋਕਸਰ ਪਹੁੰਚਣ ਦਾ। ਖੋਕਸਾਰ ਵਿਚ ਚੰਗਾ ਪੀ ਡਬਲਿਊ ਡੀ ਰੈਸਟ ਹਾਊਸ ਵੀ ਸੀ ਤੇ ਕਈ ਢਾਬੇ ਵੀ।ਜਿਸ ਢਾਬੇ ਤੇ ਅਸੀਂ ਗਏ ਉਸ ਦਾ ਖਾਣਾ ਵੀ ਵਧੀਆ ਸੀ।ਅੱਗੇ ਰਸਤੇ ਵਿਚ ਝਟਕਿਆਂ ਦਾ ਡਰ ਨਹੀਂ ਸੀ ਸੋ ਸਭ ਨੇ ਢਿਡ ਭਰ ਕੇ ਖਾਧਾ। ਖੋਕਸਾਰ ਤੋਂ ਅਸੀਂ ਚੰਦਰਾ ਦਰਿਆ ਦੇ ਨਾਲ ਨਾਲ ਅੱਗੇ ਵਧੇ ਸੜਕ ਬਹੁਤ ਵਧੀਆ ਸੀ ਤੇ ਕਿਤੇ ਉਤਰਾਈ ਚੜ੍ਹਾਈ ਵੀ ਨਹੀਂ ਸੀ।ਜਿਵੇਂ ਹੀ ਅਸੀਂ ਖੋਕਸਾਰ ਨੂੰ ਛੱਡਿਆ ਸਿਸੂ ਵੱਲ ਕਾਰਾਂ ਦੀ ਰਫਤਾਰ ਬਹੁਤ ਤੇਜ਼ ਸੀ। ਸਿਸੂ ਮਨਾਲੀ - ਲੇਹ ਹਾਈਵੇ ਤੇ ਇੱਕ ਹੋਰ ਛੋਟਾ ਜਿਹਾ ਪਿੰਡ ਹੈ ਜਿੱਥੇ ਸਿਰਫ ਇੱਕ ਪੀਡਬਲਯੂਡੀ ਰੈਸਟ ਹੈ ਅਤੇ ਦੁਬਾਰਾ ਤੁਹਾਨੂੰ ਉਹੀ ਬੁੱਕ ਕਰਵਾਉਣ ਦੀ ਜ਼ਰੂਰਤ ਹੈ। ਸਿਸੂ ਤੋਂ ਅੱਗੇ ਵਧੇ ਤਾਂ ਬੀ.ਆਰ.ਓ. ਦੁਆਰਾ ਸੜਕ ਨੂੰ ਚੌੜਾ ਕਰਨ ਕਰ ਕੇ ਰਫਤਾਰ ਢਿਲੀ ਪੈ ਗਈ।

ਸਾਡਾ ਰਾਹ ਚੰਦਰਾ ਨਦੀ ਦੇ ਨਾਲ ਨਾਲ ਵਾਦੀ ਵਿਚ ਸੀ। ਵਸੋਂ ਟਾਵੀਂ ਟਾਵੀਂ ਸੀ।ਸਾਡੇ ਸਾਹਮਣੇ ਕੁੱਝ ਦੂਰੀ ਤੇ ਉਚੇ ਬਰਫੀਲੇ ਪਰਬਤਾਂ ਦੀਆਂ ਲੜੀਆਂ ਸਨ। ਉਪਰ ਪਰਬਤਾਂ ਤੇ ਥੱਲੇ ਵਾਦੀਆਂ ਵਿਚ ਕੁਦਰਤ ਦਾ ਮੇਲਾ ਲੱਗਿਆ ਹੋਇਆ ਸੀ ।ਖੂਬਸੂਰਤੀ ਸਾਡੀ ਸਾਰੀ ਦੌੜ ਦੌਰਾਨ ਮਨਮੋਹਕ ਸੀ ਅਤੇ ਅਸੀਂ ਜੀਵਨ ਦਾ ਅਸਲ ਆਨੰਦ ਇਸ ਕੁਦਰਤ ਦੀ ਗੋਦ ਵਿਚ ਆ ਕੇ ਮਾਣ ਰਹੇ ਸਾਂ। ਟਾਂਡੀ ਪਹੁੰਚ ਕੇ ਅਸੀਂ ਇਸ ਰਾਹ ਦੇ ਆਖਰੀ ਪੈਟਰੋਲ ਪੰਪ ਅਗਲੇ 365 ਕਿਲੋਮੀਟਰ ਦੇ ਸਫਰ ਲਈ ਆਪਣੀਆਂ ਕਾਰਾਂ ਦੀਆਂ ਟੈਂਕੀਆਂ ਫੁੱਲ ਕਰਵਾ ਲਈਆਂ।ਮਨਾਲੀ ਦੇ 90 ਕਿਲੋਮੀਟਰ ਇਸ ਸਫਰ ਪਿੱਛੋਂ ਇਹੋ ਹੀ ਪੈਟਰੋਲ ਪੰਪ ਸੀ ਅਤੇ ਅਗਲਾ 365 ਕਿਲੋਮੀਟਰ ਅੱਗੇ ਹੈ ਭਾਵ ਲਗਭਗ 460 ਕਿਲੋਮੀਟਰ ਦੇ ਹਿੱਸੇ ਤੇ ਇਹੋ ਹੀ ਇਕੱਲਾ ਪੈਟਰੋਲ ਪੰਪ!

ਕੇਲਾਂਗ
ਕੇਲਾਂਗ 3156 ਮੀਟਰ ਦੀ ਉਚਾਈ 'ਤੇ ਲਾਹੌਲ ਅਤੇ ਸਪੀਤੀ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ ਅਤੇ ਹਿਮਾਚਲ ਪ੍ਰਦੇਸ਼ ਦਾ ਆਖਰੀ ਸ਼ਹਿਰ ਹੈ।. ਇਹ ਸਥਾਨ ਰੋਹਤਾਂਗ ਅਤੇ ਬਰਾਲਾਚਾ ਦੇ ਵਿਚਕਾਰ ਮੁੱਖ ਵਪਾਰਕ ਮਾਰਗ ਤੇ ਹੈ। ਅਤੀਤ ਵਿੱਚ, ਕੈਲਾਂਗ ਮੋਰਾਵੀਅਨ ਮਿਸ਼ਨਰੀਆਂ ਦਾ ਘਰ ਸੀ।, ਭੂਰੇ ਪਹਾੜਾਂ ਅਤੇ ਬਰਫ ਨਾਲ ਢਕੀਆਂ ਚੋਟੀਆਂ ਦੇ ਪਿਛੋਕੜ ਵਿੱਚ ਗਰਮੀਆਂ ਦੇ ਦੌਰਾਨ, ਇਹ ਹਰਿਆਵਲ ਨਾਲ ਤਾਜ਼ਗੀ ਭਰਿਆ ਹੋ ਜਾਂਦਾ ਹੈ।ਇਸ ਵਿੱਚ ਕਈ ਬੋਧੀ ਮੱਠ ਹਨ ।ਦੇਖਣ ਲਈ ਨੇੜੇ ਹੀ ਸ਼ਸ਼ੂਰ ਅਤੇ ਤ੍ਰਿਲੋਕਨਾਥ ਦੇ ਮੱਠ ਹੋਰ ਬਹੁਤ ਮਸ਼ਹੂਰ ਹਨ। ਕੈਲੌਂਗ ਵਿੱਚ ਗਲੀਚੇ, ਕੁੱਲੂ ਸ਼ਾਲ, ਲੋਈਆਂ, ਮਫਲਰ, ਸਟੋਲਸ, ਆਦਿ ਦੀਆਂ ਸ਼ਾਨਦਾਰ ਦੁਕਾਨਾਂ ਹਨ। ਹੈਂਡਲੂਮ ਅਤੇ ਦਸਤਕਾਰੀ ਵਸਤਾਂ ਉੱਨ ਦੀਆਂ ਜੈਕਟਾਂ ਚੀਨੀ ਬਰਤਨ, ਕੱਪੜੇ ਅਤੇ ਹੋਰ ਸਥਾਨਕ ਗਹਿਣੇ, ਕੀਮਤੀ ਪੱਥਰ ਤੇ ਰਤਨ ਦੁਕਾਨਾਂ ਤੋਂ ਖਰੀਦੇ ਜਾ ਸਕਦੇ ਹਨ।

ਰਾਤ ਪੈਣ ਤੋਂ ਪਹਿਲਾਂ ਪਹਿਲਾਂ ਸਾਡਾ ਨਿਸ਼ਾਨਾ ਕੇਲਾਂਗ ਪਹੁੰਚਣਾ ਸੀ ਤੇ ਰਾਤ ਰਹਿਣ ਲਈ ਕੋਈ ਟਿਕਾਣਾ ਵੀ ਢੂੰਡਣਾ ਸੀ। ਮੌਸਮ ਕਾਫੀ ਠੰਢਾ ਹੋ ਗਿਆ ਸੀ ਤੇ ਕੰਬਲਾਂ ਰਜਾਈਆਂ ਦੀ ਜ਼ਰੂਰਤ ਪੈ ਸਕਦੀ ਸੀ ਜੋ ਅਸੀਂ ਨਾਲ ਲੈ ਕੇ ਨਹੀਂ ਚੱਲੇ ਸਾਂ। ਕੁਝ ਹੋਟਲਾਂ ਬਾਰੇ ਅਸੀਂ ਪਹਿਲਾਂ ਹੀ ਪੁੱਛ ਰੱਖਿਆ ਸੀ ਜਿਨ੍ਹਾਂ ਵਿਚੋਂ ਇਕ ਸਾਨੂੰ ਬੱਸ ਅੱਡੇ ਦੇ ਨੇੜੇ ਹੀ ਮਿਲ ਗਿਆ ਜਿਸ ਕਰਕੇ ਬਹੁਤੀ ਪੁੱਛ ਗਿੱਛ ਵਿਚ ਸਮਾਂ ਨਹੀਂ ਗੁਆਉਣਾ ਪਿਆ।ਹੋਟਲ ਵੀ ਵਧੀਆ ਸੀ ਪ੍ਰਬੰਧ ਵੀ ਤੇ ਖਾਣਾ ਵੀ ਜੋ ਸਫਰ ਦੀ ਥਕਾਵਟ ਕੁਝ ਹੱਦ ਤਕ ਦੂਰ ਕਰਨ ਵਿੱਚ ਸਫਲ ਹੋਏ।
ਸਵੇਰੇ ਉਠਦੇ ਹੀ ਜਲਦੀ ਤਿਆਰ ਹੋ ਗਏ।
 

Attachments

  • Rohtang di dhalan te dhabe.jpg
    Rohtang di dhalan te dhabe.jpg
    221.5 KB · Reads: 130
  • Along Chandra River from Rohtang to keylong.jpg
    Along Chandra River from Rohtang to keylong.jpg
    171.2 KB · Reads: 132
  • Rohtang to kelang.jpg
    Rohtang to kelang.jpg
    131.5 KB · Reads: 137
  • beautiful scene at Keylong.jpg
    beautiful scene at Keylong.jpg
    88.8 KB · Reads: 136

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top