☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Sikh Sikhi Sikhism
Punjabi 2. ਸਿੱਖ ਇਖਲਾਕ ਬਾਰੇ ਪ੍ਰੋ: ਗੁਰਮੁਖ ਸਿੰਘ ਦੀ ਈਸਾਈ ਪਾਦਰੀ ਨਾਲ ਗੱਲਬਾਤ
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

2. ਸਿੱਖ ਇਖਲਾਕ ਬਾਰੇ ਪ੍ਰੋ: ਗੁਰਮੁਖ ਸਿੰਘ ਦੀ ਈਸਾਈ ਪਾਦਰੀ ਨਾਲ ਗੱਲਬਾਤ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਉਨਵੀਂ ਸਦੀ ਵਿੱਚ ਜਦ ਸਿੱਖ ਕੌਮ ਘੂਕ ਨੀਂਦ ਸੁੱਤੀ ਪਈ ਸੀ ਅਤੇ ਉਸ ਦੀ ਹਾਲਤ ਕਾਫ਼ੀ ਡਿੱਗ ਚੁੱਕੀ ਸੀ ਤਾਂ ਉਸ ਵੇਲੇ ਪ੍ਰੋ: ਗੁਰਮੁਖ ਸਿੰਘ ਹੀ ਸਨ, ਜਿਨ੍ਹਾਂ ਨੇ ਸਿੱਖ ਪੰਥ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕੀਤਾ ਤੇ ਆਪਣੀ ਕੌਮ ਨੂੰ ਦੂਜੀਆਂ ਕੌਮਾਂ ਦੇ ਬਰਾਬਰ ਲਿਆ ਕੇ ਇਨ੍ਹਾਂ ਅੰਦਰ ਸਤਿਕਾਰ ਪੂਰਵਕ ਜਿਊਣ ਦੀ ਚਾਹ ਪੈਦਾ ਕੀਤੀ। ਆਪ ਸਿੰਘ ਸਭਾ ਲਹਿਰ ਦੇ ਮਹਾਨ ਉਸਰਈਏ ਤੇ ਕੌਮ ਦੇ ਪਹਿਰੇਦਾਰ ਸਨ। ਸੱਚ ਤਾਂ ਇਹ ਹੈ ਕਿ ਇਨ੍ਹਾਂ ਦੀ ਜੀਵਨੀ ਹੀ ਸਿੰਘ ਸਭਾ ਲਹਿਰ ਦਾ ਇਤਿਹਾਸ ਹੈ।

ਸੰਨ 1873 ਈਸਵੀ ਦੀ ਗੱਲ ਹੈ, ਜਦੋਂ ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ਦੇ ਚਾਰ ਵਿਦਿਆਰਥੀਆਂ ਨੇ ਆਪਣੇ ਮਾਤਾ ਪਿਤਾ ਤੋਂ ਈਸਾਈ ਬਨਣ ਦੀ ਆਗਿਆ ਮੰਗੀ ਸੀ। ਅਜਿਹਾ ਸਿੱਖ ਚੇਤਨਾ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਕੋਈ ਸਿੱਖ ਵਿਦਿਆਰਥੀ ਆਪਣਾ ਧਰਮ ਛੱਡ ਕੇ ਕਿਸੇ ਹੋਰ ਧਰਮ ਵਿੱਚ ਜਾਣ ਦਾ ਇਛੁੱਕ ਹੋਵੇ। ਉਦੋਂ ਸਿੱਖ ਸੰਸਕਾਰਾਂ ਵਿੱਚ ਸਿਰ ਦੇਣਾ ਮਾਮੂਲੀ ਜਿਹੀ ਗੱਲ ਸੀ। ਪਰ ਧਰਮ ਬਦਲਣ ਦੀ ਗੱਲ ਸੁਣ ਕੇ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਲੋਕ ਸੜਕਾਂ ਉੱਪਰ ਨਿਕੱਲ ਆਏ ਤੇ ਅੰਗ੍ਰੇਜ਼ ਸਰਕਾਰ ਵਿਰੁੱਧ ਮੁਜ਼ਾਹਿਰੇ ਕਰਨ ਲੱਗ ਪਏ ਸਨ। ਸਿੱਖਾਂ ਵੱਲੋਂ ਵਿਰੋਧ ਤਾਂ ਕੁਦਰਤੀ ਸੀ, ਪਰ ਹਿੰਦੂ ਅਤੇ ਮੁਸਲਮਾਨ ਵੀ ਮੁਜ਼ਾਹਰਿਆਂ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਸ਼ਾਮਿਲ ਹੋਏ। ਇਸਦਾ ਕਾਰਨ ਉਨ੍ਹਾਂ ਦਾ ਅੰਦਰਲਾ ਡਰ ਸੀ। ਸਰਕਾਰ ਅੰਗ੍ਰੇਜ਼ਾਂ ਦੀ ਸੀ ਤੇ ਸਰਕਾਰੀ ਅਫ਼ਸਰ ਈਸਾਈ ਮਿਸ਼ਨਰੀਆਂ ਦੀ ਖੁੱਲ ਕੇ ਮੱਦਦ ਕਰ ਰਹੇ ਸਨ। ਹਿੰਦੂ, ਮੁਸਲਮਾਨ ਮੁਜ਼ਾਹਿਰਿਆਂ ਵਿਚ ਇਸ ਲਈ ਸਨ ਕਿ ਜੇ ਉਹ ਈਸਾਈ ਮੱਤ ਦੇ ਖਿਲਾਫ਼ ਮੁਜ਼ਾਹਰਾ ਨਹੀਂ ਸਨ ਕਰਦੇ ਤਾਂ ਉਨ੍ਹਾਂ ਦੇ ਬੱਚੇ ਵੀ ਭਵਿਖ ਵਿਚ ਈਸਾਈ ਬਨਣ ਦੀ ਇੱਛਾ ਕਰ ਸਕਦੇ ਸਨ। ਇਨ੍ਹਾਂ ਜ਼ੋਰਦਾਰ ਮੁਜ਼ਾਹਰਿਆਂ ਕਾਰਨ ਸ਼ਹਿਰ ਵਿੱਚ ਅਸ਼ਾਂਤੀ ਫੈਲ ਗਈ ਸੀ, ਪਰ ਜਲਦੀ ਹੀ ਹਾਲਾਤ ਤੇ ਸਰਕਾਰ ਵੱਲੋਂ ਕਾਬੂ ਪਾ ਲਿਆ ਗਿਆ ਸੀ ਤੇ ਸਿੱਖ ਬੱਚਿਆਂ ਨੇ ਵੀ ਈਸਾਈ ਬਨਣ ਦਾ ਖਿਆਲ ਛੱਡ ਦਿੱਤਾ ਸੀ।

ਪ੍ਰੋ: ਗੁਰਮੁੱਖ ਸਿੰਘ ਮਿਸ਼ਨ ਸਕੂਲ ਦੇ ਇੱਕ ਖਾਸ ਕਮਰੇ ਵਿੱਚ ਧਰਮ ਵਿੱਦਿਆ ਪੜਾਉਣ ਵਾਲੇ 75 ਸਾਲਾਂ ਦੀ ਉਮਰ ਦੇ ਪਾਦਰੀ ਅਲਬਰਟ ਹੈਨਰੀ ਲੇਕ ਨਾਲ ਗੱਲਬਾਤ ਕਰਨ ਲਈ ਗਏ ਜਿਥੇ ਆਪ ਨੂੰ ਕੰਵਰ ਬਿਕਰਮ ਸਿੰਘ (ਕਪੂਰਥਲਾ) ਨੇ ਭੇਜਿਆ ਸੀ।

ਪ੍ਰੋਫੈਸਰ ਗੁਰਮੁੱਖ ਸਿੰਘ ਜੀ ਮਿਸ਼ਨ ਸਕੂਲ ਅੰਮ੍ਰਿਤਸਰ ਵਿੱਚ 75 ਸਾਲਾਂ ਦੇ ਬਜ਼ੁਰਗ ਪਾਦਰੀ ਨਾਲ ਇੱਕ ਖਾਸ ਕਮਰੇ ਵਿੱਚ ਬੈਠੇ ਸਨ। ਅੰਗਰੇਜ਼ ਪਾਦਰੀ ਨੇ ਭਾਈ ਸਾਹਿਬ ਨੂੰ ਦੱਸਿਆ, “ਇਹ ਅੰਮ੍ਰਿਤਸਰ ਦਾ ਮਿਸ਼ਨਰੀ ਸਕੂਲ 1853 ਈਸਵੀ ਵਿੱਚ ਰਾਬਰਟ ਕਲਾਕ ਨੇ ਸ਼ੁਰੂ ਕੀਤਾ ਸੀ। ਉਹ ਮਿਸ਼ਨਰੀ ਸੰਸਥਾ ਦੇ ਸੰਚਾਲਕ ਹਨ। ਮਿਸ਼ਨਰੀ ਕੰਮ ਪੰਜਾਬ ਵਿੱਚ 1843 ਈਸਵੀ ਵਿੱਚ ਹੀ ਸ਼ੁਰੂ ਹੋ ਗਏ ਸਨ। ਯੂਰਪ ਵਿੱਚ ਬਹੁਤ ਸਾਰੀਆਂ ਮਿਸ਼ਨਰੀ ਸੰਸਥਾਵਾਂ ਹਨ ਜੋ ਇਨ੍ਹਾਂ ਸਕੂਲਾਂ ਨੂੰ ਚਲਾਉਂਦੀਆਂ ਹਨ। ਬ੍ਰਿਟਿਸ਼ ਸਰਕਾਰ ਕੇਵਲ ਸਾਡੀ ਮੱਦਦ ਕਰਦੀ ਹੈ, ਪਰ ਅਸੀਂ ਬ੍ਰਿਟਿਸ਼ ਸਰਕਾਰ ਦੇ ਅਧੀਨ ਨਹੀਂ ਹਾਂ। “ਪਾਦਰੀ ਸਾਹਿਬ ਇਨ੍ਹਾਂ ਕੁੱਝ ਕਹਿ ਕੇ ਚੁੱਪ ਕਰ ਗਏ ਅਤੇ ਫੇਰ ਕਹਿਣ ਲੱਗੇ ਕਿ “ਤੁਹਾਡੇ ਪੁੱਛੇ ਬਿਨਾਂ ਹੀ ਮੈਂ ਮਿਸ਼ਨ ਸਕੂਲ ਬਾਰੇ ਦੱਸ ਰਿਹਾ ਹਾਂ। ਇਸ ਦਾ ਕਾਰਨ ਇਹ ਹੈ ਕਿ ਇਹ ਮਿਸ਼ਨਰੀ ਸੰਸਥਾ ਦਾ ਅਸੂਲ ਹੈ ਕਿ ਆਏ ਹੋਏ ਪਰਾਹੁਣਿਆਂ ਨੂੰ ਆਪਣੇ ਮਿਸ਼ਨਰੀ ਕੰਮ-ਕਾਰ ਬਾਬਤ ਪੂਰੀ ਜਾਣਕਾਰੀ ਦਿੱਤੀ ਜਾਵੇ। ਮੈਂ ਹੁਣ ਤੁਹਾਥੋਂ ਤੁਹਾਡੇ ਇੱਥੇ ਆਉਣ ਬਾਰੇ ਪੁੱਛਣਾ ਚਾਹਾਂਗਾ’।

ਭਾਈ ਗੁਰਮੁੱਖ ਸਿੰਘ ਨੇ ਪਾਦਰੀ (ਫਾਦਰ ਅਲਬਰਟ ਲੇਕ) ਨੂੰ ਸੰਬੋਧਨ ਕਰਦੇ ਹੋਏ ਕਿਹਾ “ਮੈਂ ਤੁਹਾਡੇ ਪਾਸੋਂ ਕੁੱਝ ਸਿੱਖਣ ਆਇਆ ਹਾਂ। ਤੁਹਾਡੇ ਸਕੂਲ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਮੈਂ ਮਿਲ ਆਇਆ ਹਾਂ ਜਿਨ੍ਹਾਂ ਨੇ ਈਸਾਈ ਬਨਣ ਦੀ ਖਾਹਿਸ਼ ਜ਼ਾਹਿਰ ਕੀਤੀ ਸੀ ਪਰ ਹਾਲ ਦੀ ਘੜੀ ਉਨ੍ਹਾਂ ਬੱਚਿਆਂ ਨੇ ਆਪਣਾ ਈਸਾਈ ਹੋਣ ਦਾ ਇਰਾਦਾ ਛੱਡ ਦਿੱਤਾ ਹੈ ਅਤੇ ਲੋਕ ਵੀ ਸ਼ਾਂਤ ਹੋ ਗਏ ਹਨ”। ਪਰ ਅੰਦਰੋਂ-ਅੰਦਰ ਸਿੱਖ ਸਮਾਜ ਨੂੰ ਇਹ ਘਟਨਾ ਘੁਣ ਵਾਂਗ ਖਾ ਰਹੀ ਹੈ। ਸਿੱਖ ਧਰਮ ਸਿਰਫ 170-175 ਸਾਲ ਪੁਰਾਣਾ ਧਰਮ ਹੈ। ਇਸ ਦਾ ਪਿਛੋਕੜ, ਜੰਗਾਂ ਤੇ ਸ਼ਹਾਦਤਾਂ ਵਿੱਚੋਂ ਗੁਜ਼ਰਿਆ ਹੈ। ਕੋਈ ਸਿੱਖ ਸ਼ਹੀਦ ਹੋ ਜਾਵੇ ਤਾਂ ਕੋਈ ਅਜੀਬ ਗੱਲ ਨਹੀਂ ਹੋਵੇਗੀ, ਪਰ ਜੇ ਕੋਈ ਸਿੱਖ ਬੱਚਾ ਧਰਮ ਬਦਲਣ ਬਾਰੇ ਸੋਚੇ ਤਾਂ ਸਿੱਖ ਜਗਤ ਵਿੱਚ ਹੜਬੜਾਹਟ ਮੱਚ ਜਾਣਾ ਕੁਦਰਤੀ ਹੋਵੇਗਾ। ਸਾਡੀ ਸਿੱਖ ਕੌਮ ਪਾਸ ਜੇ ਕੋਈ ਵਿਰਾਸਤ ਹੈ ਤਾਂ ਉਹ ਹੈ ਉਨ੍ਹਾਂ ਦੀ ਮਜ਼ਹਬ ਬਾਰੇ ਚੇਤਨਾ। ਪਰ ਅੱਜ ਸਿੱਖ ਬੱਚੇ ਆਪਣੇ ਧਰਮ ਤੋਂ ਕਿਉਂ ਉਕਤਾ ਗਏ ਹਨ? ਇਸ ਪਿਛੇ ਸਾਡੀ ਕੌਮ ਦੀ ਜਰੂਰ ਕੋਈ ਗਲਤੀ ਹੋਵੇਗੀ ਜਿਸਦਾ ਨਤੀਜਾ ਸਾਡੇ ਸਾਹਮਣੇ ਹੈ। “ਇਨ੍ਹਾਂ ਕਹਿ ਕੇ ਭਾਈ ਸਾਹਿਬ ਚੁੱਪ ਕਰ ਗਏ।

ਇਸਾਈ ਮਿਸ਼ਨਰੀ ਸੰਸਥਾ ਦੀ ਸਥਾਪਨਾ ਪੰਜਾਬ ਅੰਦਰ 1834 ਵਿੱਚ ਹੋ ਚੁੱਕੀ ਸੀ, ਪਰ ਮਿਸ਼ਨਰੀ ਕੰਮ ਨੂੰ ਕੋਈ ਵਿਸ਼ੇਸ਼ ਸਫਲਤਾ ਪ੍ਰਾਪਤ ਨਹੀਂ ਸੀ ਹੋ ਰਹੀ। 1849 ਈਸਵੀ ਵਿੱਚ ਪੰਜਾਬ ਵਿੱਚ ਅੰਗ੍ਰੇਜਾਂ ਦਾ ਰਾਜ ਸਥਾਪਤ ਹੋਣ ਵੇਲੇ ਪਾਦਰੀ ਹੈਨਰੀ ਲੇਕ ਲੁਧਿਆਣੇ ਮਿਸ਼ਨਰੀ ਸਕੂਲ ਵਿੱਚ ਸਨ। ਲਾਰਡ ਡਲਹੌਜ਼ੀ ਨੇ ਲੇਕ ਦੀ ਸਿਫਾਰਸ਼ ਤੇ ਹੀ ਇੱਕ ਕਾਨੂੰਨ ਲੈਕਸ ਲੋਕੀ ਐਕਟ ਸੰਨ 1850 ਈਸਵੀ ਵਿੱਚ ਪਾਸ ਕੀਤਾ, ਜਿਸ ਦੀ ਹਿੰਦੂਆਂ ਨੇ ਡੱਟ ਕੇ ਵਿਰੋਧਤਾ ਕੀਤੀ ਪਰ ਲਾਰਡ ਡਲਹੌਜ਼ੀ, ਜੋ ਪੱਕੇ ਈਸਾਈ ਸਨ ਅਤੇ ਹਿੰਦੁਸਤਾਨ ਦੇ ਗਵਰਨਰ ਜਨਰਲ ਸਨ, ਉਸ ਨੇ ਕਿਸੇ ਦੀ ਨਾ ਸੁਣੀ। ਇਸ ਕਾਨੂੰਨ ਅਨੁਸਾਰ ਆਪਣਾ ਧਰਮ ਛੱਡਣ ਉਪਰੰਤ ਵੀ ਹਰ ਇੱਕ ਵਿਅਕਤੀ ਪਿਤਾ ਪੁਰਖੀ ਜਾਇਦਾਦ ਦਾ ਹੱਕਦਾਰ ਕਰਾਰ ਦਿੱਤਾ ਗਿਆ ਸੀ। ਇਹ ਕਾਨੂੰਨ ਸਦੀਆਂ ਤੋਂ ਪ੍ਰਚਲਿਤ ਹਿੰਦੂ ਕਾਨੂੰਨ ਦੀ ਉਲੰਘਣਾ ਸੀ ਅਤੇ ਇਸ ਨੇ ਮਦਰਾਸ, ਬੰਗਾਲ ਤੇ ਦੂਜੇ ਪ੍ਰਾਂਤਾਂ ਦੇ ਹਿੰਦੂਆਂ ਦੇ ਸੀਨੇ ਵਿੱਚ ਅੱਗ ਲਾ ਦਿੱਤੀ ਸੀ। ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਕਾਫ਼ੀ ਗਿਣਤੀ ਵਿੱਚ ਹਿੰਦੂ ਤੇ ਮੁਸਲਮਾਨਾਂ ਨੇ ਆਪਣਾ ਪੁਰਾਣਾ ਧਰਮ ਛੱਡ ਕੇ ਈਸਾਈ ਧਰਮ ਨੂੰ ਅਪਣਾ ਲਿਆ।

ਪਾਦਰੀ ਹੈਨਰੀ ਲੇਕ ਇੱਕ ਵਿਦਵਾਨ ਪਾਦਰੀ ਸੀ ਤੇ ਸਿੱਖੀ ਇਤਿਹਾਸ ਦਾ ਖੋਜੀ ਵੀ ਸੀ। ਭਾਈ ਗੁਰਮੁੱਖ ਸਿੰਘ ਦੇ ਇਹ ਕਥਨ ਸੁਣ ਕੇ ਪਾਦਰੀ ਬਹੁਤ ਹੀ ਪ੍ਰਭਾਵਿਤ ਹੋਏ, ਜਦੋਂ ਭਾਈ ਸਾਹਿਬ ਨੇ ਕਿਹਾ ਸੀ ਕਿ, “ਅੱਜ ਸਿੱਖ ਬੱਚੇ ਆਪਣੇ ਧਰਮ ਤੋਂ ਕਿਉਂ ਉਕਤਾ ਗਏ ਹਨ, ਇਸ ਪਿਛੇ ਸਾਡੀ ਕੌਮ ਦੀ ਜ਼ਰੂਰ ਕੋਈ ਗਲਤੀ ਹੋਵੇਗੀ ਜਿਸ ਦਾ ਨਤੀਜਾ ਸਾਡੇ ਸਾਹਮਣੇ ਹੈ”। ਤਾਂ ਬੜੇ ਹੀ ਪਿਆਰ ਨਾਲ ਪਾਦਰੀ ਨੇ ਭਾਈ ਸਾਹਿਬ ਵੱਲ ਵੇਖਿਆ, ਉਸ ਪਾਸ ਭਾਵੇਂ ਸਮੇਂ ਦੀ ਘਾਟ ਸੀ, ਪਰ ਫਿਰ ਵੀ ਭਾਈ ਸਾਹਿਬ ਦੇ ਸਵਾਲ ਵਿੱਚ ਕੁੱਝ ਵਿਸ਼ੇਸ਼ ਗੱਲ ਸੀ, ਜਿਸ ਕਰਕੇ ਅਗਲੇ ਦਿਨ ਪਾਦਰੀ ਨੇ ਭਾਈ ਸਾਹਿਬ ਨੂੰ ਫਿਰ ਆਉਣ ਲਈ ਕਿਹਾ ਤਾਂ ਜੋ ਉਹ ਆਪਣੇ ਵੱਲੋਂ ਜਾਣਕਾਰੀ ਦੇ ਸਕਣ। ਦੋਵੇਂ ਸੱਜਣ ਉੱਠ ਖਲੋਤੇ ਤੇ ਪਾਦਰੀ ਜੀ ਨੇ ਕਿਹਾ, “ਬੜੇ ਹੀ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਆਪਣੀਆਂ ਤਰੁੱਟੀਆਂ ਜਾਣ ਕੇ ਆਪਣਾ ਸੁਧਾਰ ਕਰਨਾ ਚਾਹੰਦੇ ਹੋਣ”।

ਅਗਲੇ ਦਿਨ, ਨੀਯਤ ਸਮੇਂ ਤੇ ਭਾਈ ਸਾਹਿਬ ਚਰਚ ਮਿਸ਼ਨ ਸਕੂਲ ਵਿੱਚ ਪਾਦਰੀ ਨੂੰ ਉਸੇ ਕਮਰੇ ਵਿੱਚ ਮਿਲੇ ਜਿਥੇ ਕਿ ਇੱਕ ਦਿਨ ਪਹਿਲਾਂ ਦੋਹਾਂ ਦੀ ਮੁਲਾਕਾਤ ਹੋਈ ਸੀ। ਪਾਦਰੀ ਜੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦਾ iਚਹਰਾ ਗੰਭੀਰ ਸੀ। ਉਨ੍ਹਾਂ ਨੇ ਭਾਈ ਗੁਰਮੁੱਖ ਸਿੰਘ ਨੂੰ ਦੱਸਿਆ ਕਿ, “ਸਿੱਖ ਮੱਤ ਬਾਰੇ ਕਾਫੀ ਕਿਤਾਬਾਂ ਈਸਾਈ ਮਿਸ਼ਨਰੀਆਂ ਦੀ ਲਾਈਬ੍ਰੇਰੀ ਵਿੱਚ ਹਨ ਜਿਸ ਨੂੰ ਮੈਂ ਤੇ ਹੋਰ ਮਿਸ਼ਨਰੀ ਸਿੱਖਿਅਕ ਪੜ੍ਹਦੇ ਰਹਿੰਦੇ ਹਨ। ਈਸਾਈ ਜਗਤ ਵਿੱਚ ਮਿਸ਼ਨਰੀ ਆਪਣੇ ਅਤੇ ਦੂਸਰੇ ਧਰਮਾਂ ਦਾ ਡੂੰਘਾ ਗਿਆਨ ਹਾਸਲ ਕਰਦੇ ਹਨ। ਸਿੱਖ ਮੱਤ ਇੱਕ ਨਵਾਂ ਮਜ੍ਹਬ ਹੈ ਅਤੇ ਸਿੱਖ ਧਰਮ ਬਾਰੇ ਹਰ ਮਿਸ਼ਨਰੀ ਬੜੀ ਡੂੰਘਾਈ ਨਾਲ ਪੜ੍ਹਦਾ ਹੈ। ਮੈਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਬਾਰੇ ਪੜਿਆ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਬਰਤਾਨੀਆ, ਫ੍ਰਾਂਸ ਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਵਿਚਾਰ ਵਟਾਂਦਰੇ ਹੁੰਦੇ ਰਹਿੰਦੇ ਹਨ”।

ਬੰਦੇ ਬਹਾਦਰ ਦੀ ਅਜ਼ੀਮ ਹਸਤੀ ਬਾਰੇ ਬਰਤਾਨੀਆ ਦੇ ਮਿਲਟਰੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ। ਬੰਦਾ ਬਹਾਦਰ ਤੇ ਉਸ ਦੇ ਨਾਲ ਹੋਰ 780 ਸਾਥੀਆਂ ਦੀ ਸ਼ਹਾਦਤ ਦੀ ਅੱਖੀਂ ਦੇਖੀ ਰਿਪੋਰਟ ਈਸਟ ਇੰਡੀਆ ਕੰਪਨੀ ਦੇ ਕੱਲਕਤੇ ਦਫ਼ਤਰ ਦੇ ਰਿਕਾਰਡ ਵਿੱਚ ਮਿਲਦੀ ਹੈ, ਮੈਂ ਪੜ੍ਹੀ ਹੈ।

ਬੰਦਾ ਬਹਾਦਰ ਦਾ ਆਪਣੇ ਗੁਰੂ ਵਿੱਚ ਅਡੋਲ ਨਿਸ਼ਚਾ, ਇੱਕ ਚਟਾਨ ਦੀ ਤਰ੍ਹਾਂ ਮਜਬੂਤ ਸੀ ਅਤੇ ਆਖਰੀ ਦਮ ਤੱਕ ਉਸ ਨੇ ਉਸ ਨੂੰ ਨਿਭਾਇਆ। ਬੰਦੇ ਨਾਲ ਫੜੇ ਗਏ ਕਰੀਬ 780 ਸਿੱਖਾਂ ਦੇ ਦਿੱਲੀ ਵਿੱਚ ਕਤਲ ਸਮੇਂ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਦੇ ਦੋ ਨੁਮਾਇੰਦੇ ਮੌਜੂਦ ਸਨ ਜਿਹਨਾਂ ਨੇ ਇਹ ਨਜਾਰਾ ਆਪਣੇ ਅੱਖੀਂ ਵੇਖਿਆ। ਉਹਨਾਂ ਕੰਪਨੀ ਨੂੰ ਲਿੱਖੀ 10 ਮਾਰਚ, 1716 ਦੀ ਚਿੱਠੀ ਵਿੱਚ ਉਸ ਨਜਾਰੇ ਨੂੰ ਅੰਕਿਤ ਕੀਤਾ। “ਜਿਸ ਧੀਰਜ ਨਾਲ ਉਹ ਆਪਣੀ ਤਕਦੀਰ ਨੂੰ ਪਰਵਾਨ ਕਰਦੇ ਸਨ, ਇਹ ਵੱਡੇ ਮਾਰਕੇ ਦੀ ਗੱਲ ਹੈ। ਅੰਤ ਤੱਕ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਕਿ ਉਹਨਾਂ ਵਿੱਚੋਂ ਕਿਸੇ ਇੱਕ ਨੇ ਵੀ ਆਪਣੇ ਇਸ ਨਵੇਂ ਧਰਮ ਨੂੰ ਤਿਆਗਿਆ ਹੋਵੇ।” ਬੰਦਾ ਸਿੰਘ ਬਹਾਦਰ ਨੂੰ ਯੂਰਪ ਵਿੱਚ ਮਿਲਟਰੀ ਜਰਨੈਲਾਂ ਵੱਜੋਂ ਪਹਿਲੇ ਦੱਸ ਜਰਨੈਲਾਂ ਵਿੱਚ ਗਿਣਿਆ ਜਾਂਦਾ ਹੈ, ਉਨ੍ਹਾਂ ਜਰਨੈਲਾਂ ਵਿੱਚ ਸਿਕੰਦਰ ਤੇ ਨੈਪੋਲੀਅਨ ਦੇ ਨਾਮ ਵੀ ਹਨ।

ਛੋਟੇ ਘੱਲੂਘਾਰਾ ਤੇ ਵੱਡੇ ਘੱਲੂਘਾਰੇ ਬਾਰੇ ਅੰਗ੍ਰੇਜ ਬਹੁਤ ਗਹਿਰਾਈ ਨਾਲ ਸੋਚਦੇ ਹਨ। ਜਿਤਨਾ ਤੁਹਾਨੂੰ ਆਪਣੀ ਕੌਮ ਤੇ ਫਖ਼ਰ ਹੈ ਉਤਨਾ ਹੀ ਸਤਿਕਾਰ ਤੁਹਾਡੀ ਕੌਮ ਬਾਰੇ ਈਸਾਈ ਜਗਤ ਨੂੰ ਵੀ ਹੈ। ਈਸਾਈ ਜਗਤ ਹੀ ਨਹੀਂ ਮੁਸਲਮਾਨ ਵੀ ਤੁਹਾਡੀ ਕੌਮ ਦੀ ਡੱਟ ਕੇ ਤਾਰੀਫ਼ ਕਰਦੇ ਹਨ।

ਕਾਜ਼ੀ ਨੂਰਦੀਨ ਦੀ ਕਿਤਾਬ “ਜੰਗਨਾਮਾ” ਮੈਂ ਪੜ੍ਹ ਚੁੱਕਿਆ ਹਾਂ, ਉਹ ਖਾਲਸੇ ਨੂੰ ਕਾਫ਼ਰ ਤੇ ਇਸਲਾਮ ਦਾ ਦੁਸ਼ਮਨ ਸਮਝਦਾ ਸੀ, ਪਰ ਜੱਦੋਂ ਉਹ 1764 ਈ: ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਲਸਕਰਾਂ ਨਾਲ ਭਾਰਤ ਆਇਆ ਤਾਂ ਉਸ ਨੇ ਜੋ ਖਾਲਸੇ ਬਾਰੇ ਲਿਖਿਆ, ਉਹ ਇਸ ਤਰਾਂ ਹੈ, “ਇਹ ਖਾਲਸੇ ਤਾਂ ਪਰਬਤ ਵਰਗੇ ਅਡੋਲ ਚੱਲਣ ਦੇ ਮਾਲਕ ਹਨ”। “ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਪਾਨੀਪਤ ਦੀ ਤੀਜੀ ਲੜਾਈ ਜਿੱਤਣ ਤੋਂ ਪਿਛੋਂ ਜਦ ਅਬਦਾਲੀ ਸੈਂਕੜੇ ਖੂਬਸੂਰਤ ਨਾਰਾਂ ਨੂੰ ਆਪਣੇ ਨਾਲ ਕਾਬਲ ਨੂੰ ਲਿਜਾ ਰਿਹਾ ਸੀ ਤਾਂ ਉਸ ਵੇਲੇ ਉਚੇ ਇਖਲਾਕ ਵਾਲੇ ਖਾਲਸਾ ਜੀ ਤੋਂ ਇਹ ਜਰਿਆ ਨਾ ਗਿਆ। ਪਾਨੀਪਤ ਦੇ ਜੇਤੂ ਦੇ ਪੰਜਿਆਂ ਤੋਂ ਰੋਂਦੀਆਂ ਕੁਰਲਾਉਂਦੀਆਂ ਦੁੱਖੀ ਇਸਤਰੀਆਂ ਨੂੰ ਛੁਡਾ ਕੇ ਇੱਕ ਐਸੇ iਸਸ਼ਟਾਚਾਰ ਦੀ ਪਾਲਣਾ ਕੀਤੀ, ਜਿਸ ਦੀ ਨਜ਼ੀਰ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਇਨ੍ਹਾਂ ਸਾਰੀਆਂ ਇਸਤਰੀਆਂ ਜੋ ਜਿਆਦਾ ਹਿੰਦੂ ਤੇ ਥੋੜੀਆਂ ਮੁਸਲਮਾਨ ਸਨ ਨੂੰ ਰਾਜ਼ੀ ਖੁਸ਼ੀ ਘਰ-ਘਰ ਪਹੁੰਚਾਉਣ ਦੀ ਅਸੰਭਵ ਲਗਦੀ ਜ਼ਿਮੇਵਾਰੀ ਨਿਭਾਈ। ਇਖਲਾਕ ਦੀ ਇਸ ਗਹਿਰਾਈ ਨੇ ਵੀ ਯੂਰਪ ਦੇ ਬੁੱਧੀਜੀਵੀਆਂ ਦੀ ਸੋਚਣੀ ਨੂੰ ਟੁੰਭਿਆ ਹੈ। “ਜੰਗਨਾਮੇ” ਵਿੱਚ ਕਾਜ਼ੀ ਨੂਰਦੀਨ ਖਾਲਸੇ ਦੇ ਇਖਲਾਕ ਬਾਰੇ ਲਿਖਦਾ ਹੈ ਕਿ, “ਵੱਡੇ ਘੱਲੂਘਾਰੇ (1762) ਈ: ਤੱਕ ਹਰ ਸਿੰਘ ਅੰਮ੍ਰਿਤਧਾਰੀ ਹੁੰਦਾ ਸੀ। ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਕਾ ਮੰਨਦਾ ਹੈ ਜਦ ਉਹ ਲਿਖਦਾ ਹੈ ਕਿ, “ਗੁਰੂ ਸਾਹਿਬ ਨੇ ਸਿੱਖਾਂ ਨੂੰ ਹਰ ਨਸ਼ੇ ਤੋਂ ਬਚਾਈ ਰੱਖਿਆ” ਤੁਹਾਨੂੰ ਹੁਣ ਦੇ ਸਰਕਾਰੀ ਅੰਕੜਿਆਂ ਬਾਰੇ ਦੱਸਦਾ ਹਾਂ, ਕਿ ਜਦੋਂ ਅੰਗਰੇਜਾਂ ਨੇ ਪੰਜਾਬ ਨੂੰ ਜਿੱਤਿਆ ਸੀ ਤਦ ਤਕ ਕਿਸੇ ਵੀ ਸਿੱਖ ਨੇ ਤੰਬਾਕੂ ਨੂੰ ਮੂੰਹ ਨਹੀਂ ਸੀ ਲਾਇਆ, ਪਰ ਅੱਜ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ, ਮਿਸਲਾਂ ਦੇ ਜ਼ਮਾਨੇ ਵਿੱਚ ਸਿੰਘ ਆਦਰਸ਼ਾਂ ਦੀ ਉਲੰਘਣਾ ਕੀਤੀ ਗਈ ਹੈ। ਮਿਸਲਦਾਰਾਂ ਨੇ ਦੁਨੀਆਦਾਰੀ ਕੀਮਤਾਂ ਨੂੰ ਰੂਹਾਨੀ ਕੀਮਤਾਂ ਉੱਪਰ ਤਰਜੀਹ ਦੇਣਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਪਿਛੋਂ ਦੇ ਇਤਿਹਾਸ ਵਿੱਚ ਮੈਂ ਪੜ੍ਹਿਆ ਹੈ ਕਿ ਬਾਅਦ ਵਿੱਚ ਦਸਮ ਪਿਤਾ ਦੇ ਆਦੇਸ਼ ਨੂੰ ਸਿੱਖ ਭੁੱਲਣ ਲੱਗ ਪਏ ਸਨ। ਮੈਂ “ਫਾਰਸਟਰ” ਦਾ “ਸਫਰਨਾਮਾ” ਵੀ ਪੜਿਆ ਹੈ। ਉਹ ਲਿਖਦਾ ਹੈ ਕਿ ਵੱਡੇ ਘੱਲੂਘਾਰੇ ਤੋਂ ਪੰਜ ਸਾਲਾਂ ਬਾਅਦ ਭਾਵ 1767 ਈ: ਤੋਂ 1783 ਈ: ਵਿਚਕਾਰ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਘਰ ਦੀ ਕੱਢੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ।

ਪਾਦਰੀ ਕੁੱਝ ਦੇਰ ਚੁੱਪ ਰਹੇ। ਉਹ ਭਾਈ ਗੁਰਮੁੱਖ ਸਿੰਘ ਦੇ ਚਿਹਰੇ ਉੱਪਰ ਆਏ ਜਜ਼ਬਾਤ ਪੜ੍ਹਦੇ ਰਹੇ, ਫਿਰ ਬੋਲੇ ਕਿ ਇਤਿਹਾਸ ਗਵਾਹੀ ਦੇਂਦਾ ਹੈ ਕਿ ਜੇਤੂ ਰੂਪ ਵਿੱਚ ਖਾਲਸਾ ਜੀ ਨੇ ਮੁਸਲਮਾਨ ਕੌਮ ਨਾਲ ਉਹ ਕੋਮਲ ਸਲੂਕ ਨਹੀਂ ਸੀ ਕੀਤਾ ਜਿਸ ਦੀ ਸਿੰਘ ਆਦਰਸ਼ਾਂ ਤੋਂ ਬਾਕੀ ਕੌਮ ਨੂੰ ਆਸ ਸੀ। ਆਪ ਵਿਦਵਾਨ ਹੋ, ਵਿਚਾਰ ਕਰੋ।

ਯੂਰਪ ਦੇ ਇਤਿਹਾਸਕਾਰਾਂ ਨੂੰ ਸ਼ਕ ਹੈ ਕਿ ਬੰਦੇ ਬਹਾਦਰ ਨਾਲ ਧੋਖਾ ਹੋਇਆ ਸੀ। ਇਤਿਹਾਸਕਾਰ ਟਿੱਪਣੀ ਕਰਦੇ ਹਨ ਕਿ “ਮਿਸਲਾਂ ਵੇਲੇ ਸਿੱਖ ਕੌਮ ਦੀ ਵਾਗਡੋਰ ਸੰਭਾਲਣ ਵਾਲਿਆਂ ਵਿੱਚ ਜਰੂਰ ਕੁੱਝ ਅਜਿਹੇ ਅੰਸ਼ ਸ਼ਾਮਲ ਹੋ ਗਏ ਹੋਣਗੇ ਜਿਨ੍ਹਾਂ ਨੇ ਸਿੱਖ ਆਦਰਸ਼ਾਂ ਦੀ ਸਾਂਭ ਉਸ ਤਰਾਂ ਨਹੀਂ ਰਹਿਣ ਦਿੱਤੀ ਸੀ ਜਿਵੇਂ ਸਿੱਖ ਆਦਰਸ਼ ਮੰਗ ਕਰਦੇ ਸਨ”।“ਸਿੱਖਾਂ ਨੇ ਦੋ ਵਾਰ ਰਾਜ ਸਥਾਪਤ ਕੀਤਾ। ਬੰਦੇ ਵੇਲੇ ਵੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ।” ਥੋੜਾ ਚੁੱਪ ਰਹਿ ਕਿ ਉਹ ਫਿਰ ਬੋਲਣ ਲੱਗੇ ਕਿ, “ਮੈਂ ਅਕਾਲ ਉਸਤਤ ਨੂੰ ਪੜ੍ਹਿਆ ਹੈ। ਸਿੱਖ ਪੰਥ ਵਰਗਾ ਮਜ੍ਹਬ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਦੇਣ ਹੈ, ਇਹ ਬੜੀਆਂ ਪਿਆਰੀਆਂ ਤੁਕਾਂ ਹਨ:-

ਜਲਸ ਤੁਹੀਂ।। ਥਲਸ ਤੁਹੀਂ।। ਨਦਿਸ਼ ਤੁਹੀਂ।। ਨਦਸ਼ ਤੁਹੀਂ।। ੧੩।। ੬੩।।

ਬ੍ਰਿਛਸ ਤੁਹੀਂ।। ਪਤਸ਼ ਤੁਹੀਂ।। ਛਿਤਸ ਤੁਹੀਂ।। ੳਰਧਸ ਤੁਹੀਂ।। ੧੪।। ੬੪।।

ਤੁਹੀਂ ਤੁਹੀਂ।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ੧੯।। ੬੯।।

ਤੁਹੀਂ ਤੁਹੀਂ।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ੨੦।। ੧੦।।

(ਨੋਟ:- ਭਾਵੇਂ ਕਿ ਅਸੀਂ ਦਸਮ ਗ੍ਰੰਥ ਦੀ ਕਿਸੇ ਵੀ ਲਿਖਤ ਨੂੰ ਗੁਰੂ ਕਿਰਤ ਨਹੀਂ ਮੰਨਦੇ ਪਰ ਇਹ ਉਪਰ ਲਿਖੀਆਂ ਪੰਗਤੀਆਂ ਗੁਰਬਾਣੀ ਸਿਧਾਂਤਾਂ ਦੀ ਵਿਰੋਧਤਾ ਨਹੀਂ ਕਰਦੀਆਂ ਅਤੇ ਨਾ ਹੀ ਇਹ ਲੇਖਕ ਵਲੋਂ ਹਨ ਇਸ ਲਈ ਇਨ੍ਹਾਂ ਨੂੰ ਨਹੀਂ ਕੱਟਿਆ-ਸੰਪਾਦਕ)

ਭਾਈ ਗੁਰਮੁੱਖ ਸਿੰਘ ਜੀ, ਇਹ ਮਿਸ਼ਨ ਸਕੂਲ 1853 ਈ: ਵਿੱਚ ਸਥਾਪਿਤ ਹੋਇਆ ਹੈ। ਅੱਜ 20 ਸਾਲਾਂ ਤੋਂ ਬਾਅਦ ਤੁਹਾਡੇ ਪਾਸ ਇਹ ਸ਼ਿਕਾਇਤ ਆਈ ਹੈ ਕਿ ਇਸ ਸਕੂਲ ਦੇ ਕੁੱਝ ਸਿੱਖ ਬੱਚੇ ਈਸਾਈ ਬਨਣਾ ਚਾਹੁੰਦੇ ਹਨ। ਇਨ੍ਹਾਂ ਬੀਤੇ 20 ਸਾਲਾਂ ਵਿੱਚ ਸਿੱਖ ਸਮਾਜ ਆਪਣੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਕਿਉਂ ਨਹੀਂ ਰੱਖ ਸਕਿਆ? ਇਨ੍ਹਾਂ ਸਾਲਾਂ ਵਿੱਚ ਸਿੱਖ ਪੰਥ ਨੇ ਕੁੱਝ ਵਿਸ਼ੇਸ਼ ਕੋਸ਼ਿਸ਼ ਕਿਉਂ ਨਹੀਂ ਕੀਤੀ ਤਾਂ ਜੋ ਬੱਚੇ ਸਾਦਿਕ ਤੇ ਸਿਦਕ ਵਿੱਚ ਰਹਿੰਦੇ। ਇਹ ਤੁਹਾਡੀ ਕੁਤਾਹੀ ਸੀ। ਕਾਫੀ ਲੰਬੇ ਸਮੇਂ ਤੱਕ ਸਿੱਖ ਸ਼ਹੀਦਾਂ ਦੇ ਆਦਰਸ਼ਾਂ ਨੇ ਹੀ ਕੌਮ ਨੂੰ ਸਾਂਭ ਕੇ ਰੱਖਿਆ ਹੈ ਤੇ ਹੁਣ ਤੁਹਾਡੇ ਬੱਚਿਆਂ ਨੇ ਅਲਾਰਮ (ਘੰਟੀ) ਵਜਾਇਆ ਹੈ ਕਿ ਸਾਡੇ ਲਈ ਕੁੱਝ ਕਰੋ?

ਮੇਰੀ ਜਾਣਕਾਰੀ ਅਨੁਸਾਰ ਤੁਹਾਡੀ ਕੋਈ ਵੀ ਸਭਾ ਨਹੀਂ ਹੈ ਜੋ ਇਸ ਨਵੇਂ ਬਣੇ ਮਜ੍ਹਬ ਦੀਆਂ ਅਛਾਈਆਂ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾ ਸਕੇ। ਮੈਂ ਜਦ ਸਵਰਨ ਮੰਦਰ ਜਾਂਦਾ ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਮੈਂ ਉਥੋਂ ਦਾ ਮਾਹੌਲ ਸਿੱਖ ਆਦਰਸ਼ਾਂ ਅਨੁਸਾਰ ਨਹੀਂ ਦੇਖਦਾ। ਉਥੇ ਮੂਰਤੀ ਪੂਜਾ ਹੁੰਦੀ ਹੈ। ਹੈਰਾਨੀ ਹੁੰਦੀ ਹੈ ਜਦੋਂ ਸਾਹਿਬ ਸਿੰਘ ਬੇਦੀ ਦੀ ਮੂਰਤੀ ਦੀ ਉਥੇ ਸ਼ਾਮ ਵੇਲੇ ਆਰਤੀ ਉਤਾਰੀ ਜਾਂਦੀ ਹੈ। ਸਾਹਿਬ ਸਿੰਘ ਬੇਦੀ ਗੁਰੂ ਨਾਨਕ ਦੀ ਕੁੱਲ ਤੋਂ ਤਾਂ ਦੱਸੇ ਜਾਦੇ ਹਨ ਪਰ ਗੁਰੂ ਨਾਨਕ ਦੇਵ ਮੂਰਤੀ ਪੂਜ ਨਹੀਂ ਸਨ।

ਤੁਹਾਡੀ ਕੋਈ ਅਜਿਹੀ ਸਭਾ ਵੀ ਨਹੀਂ ਹੈ ਜੋ ਸਿੱਖ ਗੁਰਦੁਆਰਿਆਂ ਵਿੱਚ ਮਹੰਤਾਂ ਵੱਲੋਂ ਹੁੰਦੀਆਂ ਕੁਰੀਤੀਆਂ ਨੂੰ ਖਤਮ ਕਰ ਸਕੇ। ਅੱਜ ਤੱਕ ਤੁਹਾਡੇ ਗੁਰਦੁਆਰੇ ਮਹੰਤਾਂ ਅਧੀਨ ਹਨ ਅਤੇ ਉਨ੍ਹਾਂ ਮਹੰਤਾਂ ਦੀ ਮੱਦਦ ਬ੍ਰਿਟਿਸ਼ ਸਰਕਾਰ ਕਰ ਰਹੀ ਹੈ, ਪਰ ਸਿੱਖ ਮਿਸਲਾਂ ਦੇ ਰਾਜ ਵੇਲੇ ਵੀ ਤੁਸੀਂ ਅਵੇਸਲੇ ਹੀ ਰਹੇ ਹੋ। ਅਜਿਹੇ ਕੰਮ ਹਕੂਮਤਾਂ ਨਹੀਂ ਕਰ ਸਕਦੀਆਂ। ਅਜਿਹੇ ਕੰਮ ਸਿੱਖ ਸੰਗਠਨਾਂ ਨੇ ਹੀ ਕਰਨੇ ਸਨ। ਪਰ ਉਸ ਵੇਲੇ ਕਿਸੇ ਦਾ ਧਿਆਨ ਇਸ ਵੱਲ ਨਹੀਂ ਗਿਆ। ਨਿਰੰਕਾਰੀਆਂ ਅਤੇ ਨਾਮਧਾਰੀਆਂ ਨੇ ਜ਼ਰੂਰ ਜ਼ੋਰ ਲਾਇਆ ਸੀ ਪਰ ਉਹ ਆਪਣੀ ਅਲੱਗ-ਅਲੱਗ ਸੰਸਥਾ ਬਣਾ ਕੇ ਇੱਕ ਪਾਸੇ ਹੋ ਗਏ।

ਹੁਣ ਵੀ ਤੁਹਾਡੇ ਪਾਸ ਬਹੁਤ ਕੁੱਝ ਹੈ। ਤੁਹਾਡੇ ਪਾਸ ਇੱਕ ਰੱਬ ਦਾ ਸੰਕਲਪ ਹੈ। ਜੋ ਖਾਲਸਾ ਪੰਥ ਦੀ ਖਾਸ ਪੂੰਜੀ ਹੈ। ਤੁਹਾਡੇ ਪਾਸ ਸ੍ਰੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਹੈ ਜਿਸਦਾ ਸਭ ਸਿੱਖਾਂ ਦੇ ਮਨ ਵਿੱਚ ਡੂੰਘਾ ਸਤਿਕਾਰ ਹੈ।

ਸਰੀਰ ਦੀ ਹੋਂਦ ਕਾਇਮ ਰੱਖਣ ਲਈ ਰੋਟੀ ਜਰੂਰ ਇੱਕ ਮੁੱਖ ਲੋੜ ਹੈ, ਪਰ ਮਨੁੱਖ ਕੇਵਲ ਰੋਟੀ ਦੇ

ਸਹਾਰੇ ਜਿੰਦਾ ਨਹੀਂ ਰਹਿੰਦਾ। ਰੂਹਾਨੀ ਮੰਗਾਂ ਵੀ ਉਸ ਉੱਤੇ ਭਾਰੂ ਹੁੰਦੀਆਂ ਹਨ। ਰੂਹਾਨੀ ਮੰਗਾਂ ਦੀ ਲੋੜ ਸਰੀਰਿਕ ਮੰਗਾਂ ਨਾਲੋਂ ਵਧੇਰੇ ਹੁੰਦੀ ਹੈ। ਰੂਹਾਨੀ ਮੰਗਾਂ ਦੀ ਪੂਰਤੀ ਲਈ ਤੁਹਾਨੂੰ ਇੱਕ ਸਮਾਜਕ ਜਥੇਬੰਦੀ ਦੀ ਲੋੜ ਹੈ, ਜੋ ਇਸ ਵਿਸ਼ੇ ਤੇ ਵਿਚਾਰ ਕਰੇ ਕਿ ਆਉਣ ਵਾਲੀਆਂ ਨਸਲਾਂ ਦਾ ਮਾਰਗ ਦਰਸ਼ਨ ਕਿਵੇਂ ਕੀਤਾ ਜਾਵੇ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਤੁਸੀਂ ਆਪਣੀ ਕੌਮ ਅੰਦਰ ਇਹ ਜਾਗ੍ਰਤੀ ਪੈਦਾ ਕਰੋ, “ਕਿ ਖੂਨ ਦੇ ਦਰਿਆ ਤਰ ਕੇ ਤੁਸੀਂ ਅੱਜ ਆਪਣੀ ਹੋਂਦ ਦੇ ਆਪ ਮਾਲਕ ਬਣੇ ਹੋ। “ ਮੇਰੀਆਂ ਸ਼ੁਭ ਇੱਛਾਵਾਂ ਕੰਵਰ ਬਿਕਰਮ ਸਿੰਘ ਜੀ ਨੂੰ ਪਹੁੰਚਾ ਦੇਣੀਆਂ। “

ਪਾਦਰੀ ਨਾਲ ਗਲਬਾਤ ਤੋ ੳਪਰੰਤ 1 ਅਕਤੂਬਰ, 1873 ਈਸਵੀ ਵਿੱਚ ਹੀ ਅੰਮ੍ਰਿਤਸਰ ਵਿਖੇ ਮੰਜੀ ਸਾਹਿਬ ਨਾਮੀ ਸਥਾਨ ਤੇ, ਦੁਸ਼ਹਿਰੇ ਦੇ ਦਿਨ ਸਿੰਘ ਸਭਾ ਦੀ ਪਹਿਲੀ ਮੀਟਿੰਗ ਬੁਲਾਈ ਗਈ ਅਤੇ ਉਦੋਂ ਤੋਂ ਹੀ ਸਿੱਖ ਸੰਗਠਿਤ ਹੋਣੇ ਸ਼ੁਰੂ ਹੋ ਗਏ ਹਨ।

ਇਹ ਲੇਖ ਅੱਖਾਂ ਖੋਲ੍ਹਣ ਵਾਲਾ ਸੀ। ਇਸ ਵਿਚੋਂ ਜੋ ਗੱਲਾਂ ਸਾਹਮਣੇ ਆਈਆਂ ਉਹ ਸਨ

1. ਨਿਰੋਲ ਸਿੱਖੀ ਕਦਰਾਂ ਵਾਲੀ ਸੰਗਠਨ/ਸੰਸਥਾ ਦੀ ਘਾਟ

2. ਭਰੋਸੇ ਯੋਗ ਜਥੇਬੰਧਕ ਢਾਂਚੇ ਦੀ ਘਾਟ

3. ਸਿੱਖੀ ਦੀਆਂ ਕਦਰਾਂ ਕੀਮਤਾਂ ਤੇ ਇਤਿਹਾਸ ਵਿੱਚ ਵਿਸ਼ਵਾਸ਼ ਦੀ ਘਾਟ

4. ਆਮ ਲੋਕਾਂ ਵਿਚ ਸਿੱਖੀ ਪ੍ਰਤੀ ਜਾਣਕਾਰੀ ਦੀ ਘਾਟ

5. ਯੋਗ ਸਿੱਖ ਧਰਮ ਦੇ ਪ੍ਰਚਾਰਕਾਂ ਦੀ ਘਾਟ

6. ਸਮੇਂ ਦੇ ਸਿੱਖ ਸ਼ਾਸ਼ਕਾਂ ਦਾ ਸਿੱਖੀ ਕਦਰਾਂ ਕੀਮਤਾਂ ਦੀ ਥਾਂ ਭੌਤਿਕ ਪ੍ਰਾਪਤੀਆਂ ਵੱਲ ਜ਼ੋਰ

ਇਸ ਗੱਲ ਬਾਤ ਦੇ ਨਤੀਜੇ ਵਜੋਂ ਸਿੰਘ ਸਭਾ ਹੋਂਦ ਵਿਚ ਆਈ ਤੇ ਸਿੱਖਾਂ ਦਾ ਸੰਗਠਿਤ ਹੋਣਾ ਸ਼ੁਰੂ ਹੋ ਗਿਆ। ਮੈਂ ਇਸ ਲੇਖ ਲਈ ਸ:ਤੇਜਵੰਤ ਸਿੰਘ ਜੀ ਦਾ ਧੰਨਵਾਦ ਕੀਤਾ ਤੇ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ।

ਇਸ ਵਿਚ ਕੋਈ ਸੰਦੇਹ ਨਹੀਂ ਕਿ ਅੱਜ ਵੀ ਸਿੱਖਾਂ ਦੀ ਊਹੋ ਨਾਜ਼ੁਕ ਹਾਲਤ ਬਣ ਗਈ ਹੈ ਤੇ ਸਾਰੀਆਂ ਉਪਰੋਕਤ ਘਾਟਾਂ ਸਾਫ ਦਿਸ ਰਹੀਆਂ ਹਨ ਜਿਨ੍ਹਾਂ ਉਤੇ ਜਿਤਨੀ ਜਲਦੀ ਕੋਈ ਫੈਸਲਾ ਲੈ ਕੇ ਐਕਸ਼ਨ ਲਿਆ ਜਾਵੇ ਉਤਨਾ ਹੀ ਚੰਗਾ ਹੈ।ਉਦੋਂ ਦੀਆਂ ਖੜ੍ਹੀਆ ਕੀਤੀਆਂ ਸਿੰਘ ਸਭਾ, ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਊਹੋ ਜਹੀਆਂ ਨਹੀਂ ਰਹੀਆਂ ਤੇ ਖਾਸ ਵਿਅਕਤੀਆਂ ਦੇ ਨਿਜੀ ਮੁਫਾਦ ਅਤੇ ਰਾਜਨੀਤਕ ਪ੍ਰਭਾਵਾਂ ਦੀਆਂ ਸ਼ਿਕਾਰ ਹੋ ਗਈਆਂ ਹਨ ।ਇਸ ਹਾਲਤ ਵਿਚ ਜੋ ਗੱਲਾਂ ਕਰਨ ਵਾਲੀਆਂ ਹਨ ਉਹ ਹਨ:

1. ਕੋਸ਼ਿਸ਼ ਕਰਨੀ ਕਿ ਪਰਾਤਨ ਜਥੇਬੰਧੀਆਂ ਵਿਚ ਸੁਧਾਰ ਲਿਆਇਆ ਜਾਵੇ ਤੇ ਉਨ੍ਹਾਂ ਨੂੰ ਨਿਰੋਲ ਧਾਰਮਿਕ ਬਣਾਉਣ ਲਈ ਨਿਜੀ ਮੁਫਾਦਾਂ ਵਾਲੇ ਲੋਕ ਲਾਂਭੇ ਕੀਤੇ ਜਾਣ ਅਤੇ ਰਾਜਨੀਤਕ ਪ੍ਰਭਾਵ ਖਤਮ ਕੀਤਾ ਜਾਵੇ ਜਿਸ ਲਈ ਲੋੜੀਂਦੇ ਕਨੂੰਨਾਂ ਵਿਚ ਵੀ ਸੋਧਾਂ ਲਿਆਉਣੀਆਂ ਜ਼ਰੂਰੀ ਹਨ। ਦੋ ਪੱਖ ਪਹਿਲਾ ਸਿੱਖਾਂ ਨੂੰ ਸਿੱਖੀ ਵਿਚ ਪ੍ਰਪੱਕ ਕਰਨਾ ਤੇ ਦੂਜਾ ਪੱਖ ਧਰਮ ਪਰਿਵਰਤਨ ਤੋਂ ਰੋਕਣਾ ਮੁੱਖ ਢਾਂਚੇ ਦੇ ਦੋ ਵੱਖ ਅੰਗ ਹੋਣੇ ਚਾਹੀਦੇ ਹਨਜੋ ਸੁਮੇਲ ਨਾਲ ਚੱਲਣ।

2. ਜੇ ਇਨ੍ਹਾਂ ਸੰਸਥਾਵਾਂ ਵਿਚ ਕੋਈ ਸੁਧਾਰ ਸੰਭਵ ਨਾ ਹੋਵੇ ਤਾਂ ਨਿਰੋਲ ਸਿੱਖੀ ਕਦਰਾਂ ਵਾਲੀ ਇੱਕ ਨਵੀ ਸੰਗਠਨ/ਸੰਸਥਾ ਦੀ ਸਥਾਪਤੀ ਕਰਨੀ ਜਿਸ ਲਈ ਭਰੋਸੇ ਯੋਗ ਪੰਥਕ ਹਿਤਾਂ ਵਾਲੇ ਜਥੇਬੰਧਕ ਢਾਂਚੇ ਦਾ ਖੜ੍ਹਾ ਕਰਨਾ ਜ਼ਰੂਰੀ ਹੈ ।

3. ਆਮ ਲੋਕਾਂ ਵਿਚ ਸਿੱਖੀ ਪ੍ਰਤੀ ਜਾਣਕਾਰੀ ਵੰਡਣੀ ਤੇ ਸਿੱਖੀ ਦੀਆਂ ਕਦਰਾਂ ਕੀਮਤਾਂ ਤੇ ਇਤਿਹਾਸ ਵਿੱਚ ਵਿਸ਼ਵਾਸ਼ ਬਹਾਲ ਕਰਵਾਣਾ ਜਿਸ ਲਈ ਯੋਗ ਸਿੱਖ ਧਰਮ ਦੇ ਪ੍ਰਚਾਰਕਾਂ ਦੀ ਚੋਣ ਤੇ ਤਨਖਾਹ, ਭੱਤੇ ਤੇ ਪਰਿਵਾਰ ਪਾਲਣ ਵਾਲੇ ਪ੍ਰਚਾਰਕਾਂ ਨੂੰ ਬਦਲਣਾ ਜ਼ਰੂਰੀ ਹੋਏਗਾ।

4. ਮਿਸ਼ਨਰੀਆਂ ਲਈ ਇਨ੍ਹਾਂ ਕਾਰਜਾਂ ਲਈ ਜ਼ਰੂਰੀ ਹਿਦਾਇਤਾਂ ਤਿਆਰ ਕਰਨੀਆਂ।

5. ਸਿੱਖ ਸਮਾਜ ਨੂੰ ਇਕ ਮੁਹਿੰਮ ਤਹਿਤ ਭੌਤਕਤਾ ਤੋਂ ਰੂਹਾਨੀਅਤ ਨਾਲ ਜੋੜਣਾ

6. ਸਮੇਂ ਦੇ ਸਿੱਖ ਸ਼ਾਸ਼ਕਾਂ ਨੂੰ ਸਿੱਖੀ ਕਦਰਾਂ ਕੀਮਤਾਂ ਵੱਲ ਮੋੜਣਾ

ਇਹ ਸਭ ਕਰਨ ਲਈ ਵੀ ਉਸੇ ਤਰ੍ਹਾਂ ਦੇ ਇਨਕਲਾਬ ਦੀ ਜ਼ਰੂਰਤ ਪੈ ਸਕਦੀ ਹੈ ਜਿਸ ਤਰ੍ਹਾਂ ਦਾ ਸਿੰਘ ਸਭਾ ਸਥਾਪਤੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦੱਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਲੇ ਆਇਆ ਸੀ।

ਭੌਤਕਤਾ ਤੋਂ ਰੂਹਾਨੀਅਤ ਵਲ

ਸਿੱਖਾਂ ਨੂੰ ਆਪਣੀਆਂ ਕਦਰਾਂ ਕੀਮਤਾਂ ਯਾਦ ਰੱਖਣੀਆਂ ਚਾਹੀਦੀਆਂ ਹਨ। ਸਮੁਚੇ ਸਿੱਖ ਭਾਈਚਾਰੇ ਨੂੰ ਇਸ ਬਾਰੇ ਜਾਗਰੂਕ ਹੋਣ ਦੀ ਲੋੜ ਹੈ।ਉਨ੍ਹਾਂ ਨੂੰ ਆਪਣੇ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ, “ਗੁਰੂ ਸਾਹਿਬਾਨ ਦੁਆਰਾ ਦਰਸਾਈ ਨਿਰੋਈ ਜੀਵਨ-ਜਾਚ: ਸਤ, ਸੰਤੋਖ, ਦਇਆ, ਨੇਕੀ, ਪਰਉਪਕਾਰ ਵਾਲਾ ਜੀਵਨ ਜਿਉਂਦਿਆਂ ਸਿੱਖਾਂ ਨੇ ਧਰਮ ਅਤੇ ਮਨੁਖਤਾ ਦੇ ਭਲੇ ਦੀ ਖਾਤਰ ਜੰਗਾਂ, ਮੋਰਚਿਆਂ, ਸਾਕਿਆਂ ਅਤੇ ਘੱਲੂਘਾਰਿਆਂ ਦੇ ਲਾਸਾਨੀ ਇਤਿਹਾਸ ਨੂੰ ਸਿਰਜਿਆ ਹੈ। ਆਜਿਹਾ ਲਾਸਾਨੀ ਇਤਿਹਾਸ ਰੂਹਾਨੀ ਕਿਰਦਾਰ ਦੇ ਧਾਰਨੀ ਹੋ ਕੇ ਹੀ ਸਿਰਜਿਆ ਜਾ ਸਕਦਾ ਹੈ। ਰੂਹਾਨੀ ਜੀਵਨ ਵਿੱਚ ਯੁੱਗ-ਪਲਟਾਊ ਬਲ ਹੈ। ਇਹ ਬਲ ਅਣਹੋਣੀ ਨੂੰ ਹੋਣੀ ਵਿਚ ਬਦਲ ਦਿੰਦਾ ਹੈ । ਇਸ ਕਰਕੇ ਲੋਕਾਈ ਲਈ ਇਹ ਬਲ ਕਰਾਮਾਤ ਹੈ। ਕਮਜ਼ੋਰਾਂ ਨੂੰ ਬਹਾਦਰ ਬਣਾ ਦੇਣਾ, ਲੱਖਾਂ ਦਾ ਮੁਕਾਬਲਾ ਚਾਲੀ ਸਿੱਖਾਂ ਨੇ ਕਰਨਾ, ਹੱਸ ਹੱਸ ਕੇ ਸ਼ਹੀਦੀਆਂ ਪਾਉਣੀਆਂ, ਹਜ਼ਾਰਾਂ ਸਾਲ ਤੋਂ ਦੇਸ਼ ਅੰਦਰ ਗੁਲਾਮੀ ਦੀਆਂ ਜ਼ੰਜ਼ੀਰਾਂ ਨੂੰ ਚੂਰ ਚੂਰ ਕਰ ਸੁੱਟਣਾ ਆਦਿ ਇਹ ਕਰਾਮਾਤਾਂ ਤੋਂ ਤਾਂ ਘੱਟ ਨਹੀਂ ਸੀ । ਅਜਿਹਾ ਪਰਉਪਕਾਰੀ ਤੇ ਲਾਸਾਨੀ ਇਤਿਹਾਸ ਗੁਰਬਾਣੀ ਵਿਚ ਰੱਤੀਆਂ ਰੂਹਾਂ ਹੀ ਸਿਰਜ ਸਕਦੀਆਂ ਹਨ । ਧਰਮ ਦੀ ਖਾਤਰ ਸੀਸ ਦੇਣ ਵਾਲੇ, ਬੰਦ ਬੰਦ ਕਟਾਉਣ ਵਾਲੇ, ਖੋਪਰੀਆਂ ਲੁਹਾਉਣ ਵਾਲੇ, ਚਰਖੜੀਆਂ ਤੇ ਚੜ੍ਹਣ ਵਾਲੇ, ਆਰਿਆਂ ਨਾਲ ਚਿਰਾਏ ਜਾਣ ਵਾਲੇ, ਦੇਗਾਂ ਵਿਚ ਉਬਲਣ ਵਾਲੇ ਸਿਦਕੀ ਸਿੱਖਾਂ ਨੂੰ ਰੋਜ਼ਾਨਾ ਯਾਦ ਕੀਤਾ ਜਾਂਦਾ ਹੈ। ਆਪਣੀ ਜਾਨ ਨਾਲੋਂ ਪਿਆਰੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਲਈ ਕੁਰਬਾਨੀਆਂ ਕਰਨ ਵਾਲੇ ਧਰਮੀ ਜਿਉੜਿਆਂ ਦੀ ਫਹਿਰਿਸ਼ਤ ਲੰਮੇਰੀ ਹੈ। ਗੁਰਧਾਮਾਂ ਦੀ ਪਵਿਤਰਤਾ ਲਈ ਕੀਤੀ ਅਰਦਾਸ ਦੇ ਬੋਲ ਪੁਗਾਉਂਦਿਆਂ ਪੁਰਜ਼ਾ ਪੁਰਜ਼ਾ ਕੱਟੇ ਜਾਣਾ ਅਤੇ ਜਿਉਂਦੇ ਜੀ ਬਲਦੀ ਅੱਗ ਵਿਚ ਸੜ ਕੇ ਸ਼ਹੀਦੀਆਂ ਪਾਉਣੀਆਂ ਰੂਹਾਨੀ ਜੀਵਨ ਜਿਉਣ ਵਾਲੇ ਇਹ ਭੌਰੇ ਹੀ ਕਰ ਸਕਦੇ ਹਨ। ਜਿਨ੍ਹਾਂ ਕੁਰਬਾਨੀਆਂ ਦਾ ਇਤਨਾ ਲਾਸਾਨੀ ਇਤਿਹਾਸ ਹੋਵੇ ਉਹ ਕੌਮ ਕਦੇ ਵੀ ਢਹਿੰਦੀਆਂ ਕਲਾ ਵੱਲ ਨਹੀਂ ਜਾ ਸਕਦੀ। ਗੁਰੂ ਸਾਹਿਬਾਨ ਦੁਆਰਾ ਦ੍ਰਿੜ ਕਰਵਾਈ ਹੱਕ ਸੱਚ, ਨਿਆਂ ਦੀ ਖਾਤਰ ਜੂਝਣ ਵਾਲੀ ਜੀਵਨ ਜਾਚ ਦੀ ਕਣੀ ਅਜੇ ਵੀ ਸਿੱਖਾਂ ਅੰਦਰ ਮੌਜੂਦ ਹੈ।ਆਪਣੇ ਇਸ ਕੁਰਬਾਨੀਆਂ ਭਰੇ ਲਾਸਾਨੀ ਇਤਿਹਾਸ ਨੂੰ ਦੁਹਰਾਉਂਦਿਆਂ ਆਪਣੇ ਹਿਰਦਿਆਂ ਵਿੱਚ ਗੁਰਧਾਮਾਂ, ਪਰੰਪਰਾਵਾਂ ਪ੍ਰਤੀ ਪਿਆਰ ਸਤਿਕਾਰ,ਪੰਥਕ ਜ਼ਜ਼ਬਾ ਅਤੇ ਏਕਤਾ-ਇਤਫਾਕ ਜਿਹੇ ਗੁਣਾਂ ਦੀ ਧਾਰਨੀ ਕਰਕੇ ਕੌਮੀ ਮਜ਼ਬੂਤੀ ਲਈ ਯਤਨਸ਼ੀਲ ਹੋਣ ਦੀ ਲੋੜ ਹੈ।

ਮੇਰੇ ਲਈ ਇਹ ਸਭ ਇਕ ਅਚੰਭਾ ਸੀ ਜਿਸ ਲਈ ਮੈਂ ਕੁਝ ਕਰਨ ਦੀ ਸੋਚੀ ਤੇ ਇਕ ਛੋਟਾ ਜਿਹਾ ਲੇਖ ‘ਸਿੱਖ ਨੈਟ” ਤੇ ਪਾਇਆ। ਪਰ ਉਸ ਦਾ ਕੋਈ ਖਾਸ ਅਸਰ ਨਾ ਹੁੰਦਾ ਵੇਖਕੇ ਮੈਂ ਵਿਸਥਾਰ ਨਾਲ ਖੋਜ ਕਰਨ ਲਗ ਪਿਆ ਜਿਸ ਲਈ ਮੈਂ ਸਭ ਤੋਂ ਪਹਿਲਾਂ ਸਿੱਖਾਂ ਦੀ ਘਟਦੀ ਆਬਾਦੀ ਦੇ ਤੱੱਥ ਤੇ ਕਾਟਨ ਅਤੇ ਸੁਝਾ ਅਤੇ ਫਿਰ ਪੰਜਾਬ ਵਿਚ ਇਸਾਈ ਧਰਮ ਦਾ ਪਿਛੋਕੜ ਅਤੇ ਅਜੋਕੀ ਸਥਿਤੀ ਬਾਰੇ ਘੋਖਣਾ ਪੜਤਾਲਣਾ ਸ਼ੁਰੂ ਕੀਤਾ ਜਿਸ ਦਾ ਸੰਖੇਪ ਅੱਗੇ ਹਾਜ਼ਰ ਹੈ:

[QUOTE="Dalvinder Singh Grewal, post: 221451, member: 22683"] 2. ਸਿੱਖ ਇਖਲਾਕ ਬਾਰੇ ਪ੍ਰੋ: ਗੁਰਮੁਖ ਸਿੰਘ ਦੀ ਈਸਾਈ ਪਾਦਰੀ ਨਾਲ ਗੱਲਬਾਤ ਡਾ: ਦਲਵਿੰਦਰ ਸਿੰਘ ਗ੍ਰੇਵਾਲ ਉਨਵੀਂ ਸਦੀ ਵਿੱਚ ਜਦ ਸਿੱਖ ਕੌਮ ਘੂਕ ਨੀਂਦ ਸੁੱਤੀ ਪਈ ਸੀ ਅਤੇ ਉਸ ਦੀ ਹਾਲਤ ਕਾਫ਼ੀ ਡਿੱਗ ਚੁੱਕੀ ਸੀ ਤਾਂ ਉਸ ਵੇਲੇ ਪ੍ਰੋ: ਗੁਰਮੁਖ ਸਿੰਘ ਹੀ ਸਨ, ਜਿਨ੍ਹਾਂ ਨੇ ਸਿੱਖ ਪੰਥ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕੀਤਾ ਤੇ ਆਪਣੀ ਕੌਮ ਨੂੰ ਦੂਜੀਆਂ ਕੌਮਾਂ ਦੇ ਬਰਾਬਰ ਲਿਆ ਕੇ ਇਨ੍ਹਾਂ ਅੰਦਰ ਸਤਿਕਾਰ ਪੂਰਵਕ ਜਿਊਣ ਦੀ ਚਾਹ ਪੈਦਾ ਕੀਤੀ। ਆਪ ਸਿੰਘ ਸਭਾ ਲਹਿਰ ਦੇ ਮਹਾਨ ਉਸਰਈਏ ਤੇ ਕੌਮ ਦੇ ਪਹਿਰੇਦਾਰ ਸਨ। ਸੱਚ ਤਾਂ ਇਹ ਹੈ ਕਿ ਇਨ੍ਹਾਂ ਦੀ ਜੀਵਨੀ ਹੀ ਸਿੰਘ ਸਭਾ ਲਹਿਰ ਦਾ ਇਤਿਹਾਸ ਹੈ। ਸੰਨ 1873 ਈਸਵੀ ਦੀ ਗੱਲ ਹੈ, ਜਦੋਂ ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ਦੇ ਚਾਰ ਵਿਦਿਆਰਥੀਆਂ ਨੇ ਆਪਣੇ ਮਾਤਾ ਪਿਤਾ ਤੋਂ ਈਸਾਈ ਬਨਣ ਦੀ ਆਗਿਆ ਮੰਗੀ ਸੀ। ਅਜਿਹਾ ਸਿੱਖ ਚੇਤਨਾ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਕੋਈ ਸਿੱਖ ਵਿਦਿਆਰਥੀ ਆਪਣਾ ਧਰਮ ਛੱਡ ਕੇ ਕਿਸੇ ਹੋਰ ਧਰਮ ਵਿੱਚ ਜਾਣ ਦਾ ਇਛੁੱਕ ਹੋਵੇ। ਉਦੋਂ ਸਿੱਖ ਸੰਸਕਾਰਾਂ ਵਿੱਚ ਸਿਰ ਦੇਣਾ ਮਾਮੂਲੀ ਜਿਹੀ ਗੱਲ ਸੀ। ਪਰ ਧਰਮ ਬਦਲਣ ਦੀ ਗੱਲ ਸੁਣ ਕੇ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਲੋਕ ਸੜਕਾਂ ਉੱਪਰ ਨਿਕੱਲ ਆਏ ਤੇ ਅੰਗ੍ਰੇਜ਼ ਸਰਕਾਰ ਵਿਰੁੱਧ ਮੁਜ਼ਾਹਿਰੇ ਕਰਨ ਲੱਗ ਪਏ ਸਨ। ਸਿੱਖਾਂ ਵੱਲੋਂ ਵਿਰੋਧ ਤਾਂ ਕੁਦਰਤੀ ਸੀ, ਪਰ ਹਿੰਦੂ ਅਤੇ ਮੁਸਲਮਾਨ ਵੀ ਮੁਜ਼ਾਹਰਿਆਂ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਸ਼ਾਮਿਲ ਹੋਏ। ਇਸਦਾ ਕਾਰਨ ਉਨ੍ਹਾਂ ਦਾ ਅੰਦਰਲਾ ਡਰ ਸੀ। ਸਰਕਾਰ ਅੰਗ੍ਰੇਜ਼ਾਂ ਦੀ ਸੀ ਤੇ ਸਰਕਾਰੀ ਅਫ਼ਸਰ ਈਸਾਈ ਮਿਸ਼ਨਰੀਆਂ ਦੀ ਖੁੱਲ ਕੇ ਮੱਦਦ ਕਰ ਰਹੇ ਸਨ। ਹਿੰਦੂ, ਮੁਸਲਮਾਨ ਮੁਜ਼ਾਹਿਰਿਆਂ ਵਿਚ ਇਸ ਲਈ ਸਨ ਕਿ ਜੇ ਉਹ ਈਸਾਈ ਮੱਤ ਦੇ ਖਿਲਾਫ਼ ਮੁਜ਼ਾਹਰਾ ਨਹੀਂ ਸਨ ਕਰਦੇ ਤਾਂ ਉਨ੍ਹਾਂ ਦੇ ਬੱਚੇ ਵੀ ਭਵਿਖ ਵਿਚ ਈਸਾਈ ਬਨਣ ਦੀ ਇੱਛਾ ਕਰ ਸਕਦੇ ਸਨ। ਇਨ੍ਹਾਂ ਜ਼ੋਰਦਾਰ ਮੁਜ਼ਾਹਰਿਆਂ ਕਾਰਨ ਸ਼ਹਿਰ ਵਿੱਚ ਅਸ਼ਾਂਤੀ ਫੈਲ ਗਈ ਸੀ, ਪਰ ਜਲਦੀ ਹੀ ਹਾਲਾਤ ਤੇ ਸਰਕਾਰ ਵੱਲੋਂ ਕਾਬੂ ਪਾ ਲਿਆ ਗਿਆ ਸੀ ਤੇ ਸਿੱਖ ਬੱਚਿਆਂ ਨੇ ਵੀ ਈਸਾਈ ਬਨਣ ਦਾ ਖਿਆਲ ਛੱਡ ਦਿੱਤਾ ਸੀ। ਪ੍ਰੋ: ਗੁਰਮੁੱਖ ਸਿੰਘ ਮਿਸ਼ਨ ਸਕੂਲ ਦੇ ਇੱਕ ਖਾਸ ਕਮਰੇ ਵਿੱਚ ਧਰਮ ਵਿੱਦਿਆ ਪੜਾਉਣ ਵਾਲੇ 75 ਸਾਲਾਂ ਦੀ ਉਮਰ ਦੇ ਪਾਦਰੀ ਅਲਬਰਟ ਹੈਨਰੀ ਲੇਕ ਨਾਲ ਗੱਲਬਾਤ ਕਰਨ ਲਈ ਗਏ ਜਿਥੇ ਆਪ ਨੂੰ ਕੰਵਰ ਬਿਕਰਮ ਸਿੰਘ (ਕਪੂਰਥਲਾ) ਨੇ ਭੇਜਿਆ ਸੀ। ਪ੍ਰੋਫੈਸਰ ਗੁਰਮੁੱਖ ਸਿੰਘ ਜੀ ਮਿਸ਼ਨ ਸਕੂਲ ਅੰਮ੍ਰਿਤਸਰ ਵਿੱਚ 75 ਸਾਲਾਂ ਦੇ ਬਜ਼ੁਰਗ ਪਾਦਰੀ ਨਾਲ ਇੱਕ ਖਾਸ ਕਮਰੇ ਵਿੱਚ ਬੈਠੇ ਸਨ। ਅੰਗਰੇਜ਼ ਪਾਦਰੀ ਨੇ ਭਾਈ ਸਾਹਿਬ ਨੂੰ ਦੱਸਿਆ, “ਇਹ ਅੰਮ੍ਰਿਤਸਰ ਦਾ ਮਿਸ਼ਨਰੀ ਸਕੂਲ 1853 ਈਸਵੀ ਵਿੱਚ ਰਾਬਰਟ ਕਲਾਕ ਨੇ ਸ਼ੁਰੂ ਕੀਤਾ ਸੀ। ਉਹ ਮਿਸ਼ਨਰੀ ਸੰਸਥਾ ਦੇ ਸੰਚਾਲਕ ਹਨ। ਮਿਸ਼ਨਰੀ ਕੰਮ ਪੰਜਾਬ ਵਿੱਚ 1843 ਈਸਵੀ ਵਿੱਚ ਹੀ ਸ਼ੁਰੂ ਹੋ ਗਏ ਸਨ। ਯੂਰਪ ਵਿੱਚ ਬਹੁਤ ਸਾਰੀਆਂ ਮਿਸ਼ਨਰੀ ਸੰਸਥਾਵਾਂ ਹਨ ਜੋ ਇਨ੍ਹਾਂ ਸਕੂਲਾਂ ਨੂੰ ਚਲਾਉਂਦੀਆਂ ਹਨ। ਬ੍ਰਿਟਿਸ਼ ਸਰਕਾਰ ਕੇਵਲ ਸਾਡੀ ਮੱਦਦ ਕਰਦੀ ਹੈ, ਪਰ ਅਸੀਂ ਬ੍ਰਿਟਿਸ਼ ਸਰਕਾਰ ਦੇ ਅਧੀਨ ਨਹੀਂ ਹਾਂ। “ਪਾਦਰੀ ਸਾਹਿਬ ਇਨ੍ਹਾਂ ਕੁੱਝ ਕਹਿ ਕੇ ਚੁੱਪ ਕਰ ਗਏ ਅਤੇ ਫੇਰ ਕਹਿਣ ਲੱਗੇ ਕਿ “ਤੁਹਾਡੇ ਪੁੱਛੇ ਬਿਨਾਂ ਹੀ ਮੈਂ ਮਿਸ਼ਨ ਸਕੂਲ ਬਾਰੇ ਦੱਸ ਰਿਹਾ ਹਾਂ। ਇਸ ਦਾ ਕਾਰਨ ਇਹ ਹੈ ਕਿ ਇਹ ਮਿਸ਼ਨਰੀ ਸੰਸਥਾ ਦਾ ਅਸੂਲ ਹੈ ਕਿ ਆਏ ਹੋਏ ਪਰਾਹੁਣਿਆਂ ਨੂੰ ਆਪਣੇ ਮਿਸ਼ਨਰੀ ਕੰਮ-ਕਾਰ ਬਾਬਤ ਪੂਰੀ ਜਾਣਕਾਰੀ ਦਿੱਤੀ ਜਾਵੇ। ਮੈਂ ਹੁਣ ਤੁਹਾਥੋਂ ਤੁਹਾਡੇ ਇੱਥੇ ਆਉਣ ਬਾਰੇ ਪੁੱਛਣਾ ਚਾਹਾਂਗਾ’। ਭਾਈ ਗੁਰਮੁੱਖ ਸਿੰਘ ਨੇ ਪਾਦਰੀ (ਫਾਦਰ ਅਲਬਰਟ ਲੇਕ) ਨੂੰ ਸੰਬੋਧਨ ਕਰਦੇ ਹੋਏ ਕਿਹਾ “ਮੈਂ ਤੁਹਾਡੇ ਪਾਸੋਂ ਕੁੱਝ ਸਿੱਖਣ ਆਇਆ ਹਾਂ। ਤੁਹਾਡੇ ਸਕੂਲ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਮੈਂ ਮਿਲ ਆਇਆ ਹਾਂ ਜਿਨ੍ਹਾਂ ਨੇ ਈਸਾਈ ਬਨਣ ਦੀ ਖਾਹਿਸ਼ ਜ਼ਾਹਿਰ ਕੀਤੀ ਸੀ ਪਰ ਹਾਲ ਦੀ ਘੜੀ ਉਨ੍ਹਾਂ ਬੱਚਿਆਂ ਨੇ ਆਪਣਾ ਈਸਾਈ ਹੋਣ ਦਾ ਇਰਾਦਾ ਛੱਡ ਦਿੱਤਾ ਹੈ ਅਤੇ ਲੋਕ ਵੀ ਸ਼ਾਂਤ ਹੋ ਗਏ ਹਨ”। ਪਰ ਅੰਦਰੋਂ-ਅੰਦਰ ਸਿੱਖ ਸਮਾਜ ਨੂੰ ਇਹ ਘਟਨਾ ਘੁਣ ਵਾਂਗ ਖਾ ਰਹੀ ਹੈ। ਸਿੱਖ ਧਰਮ ਸਿਰਫ 170-175 ਸਾਲ ਪੁਰਾਣਾ ਧਰਮ ਹੈ। ਇਸ ਦਾ ਪਿਛੋਕੜ, ਜੰਗਾਂ ਤੇ ਸ਼ਹਾਦਤਾਂ ਵਿੱਚੋਂ ਗੁਜ਼ਰਿਆ ਹੈ। ਕੋਈ ਸਿੱਖ ਸ਼ਹੀਦ ਹੋ ਜਾਵੇ ਤਾਂ ਕੋਈ ਅਜੀਬ ਗੱਲ ਨਹੀਂ ਹੋਵੇਗੀ, ਪਰ ਜੇ ਕੋਈ ਸਿੱਖ ਬੱਚਾ ਧਰਮ ਬਦਲਣ ਬਾਰੇ ਸੋਚੇ ਤਾਂ ਸਿੱਖ ਜਗਤ ਵਿੱਚ ਹੜਬੜਾਹਟ ਮੱਚ ਜਾਣਾ ਕੁਦਰਤੀ ਹੋਵੇਗਾ। ਸਾਡੀ ਸਿੱਖ ਕੌਮ ਪਾਸ ਜੇ ਕੋਈ ਵਿਰਾਸਤ ਹੈ ਤਾਂ ਉਹ ਹੈ ਉਨ੍ਹਾਂ ਦੀ ਮਜ਼ਹਬ ਬਾਰੇ ਚੇਤਨਾ। ਪਰ ਅੱਜ ਸਿੱਖ ਬੱਚੇ ਆਪਣੇ ਧਰਮ ਤੋਂ ਕਿਉਂ ਉਕਤਾ ਗਏ ਹਨ? ਇਸ ਪਿਛੇ ਸਾਡੀ ਕੌਮ ਦੀ ਜਰੂਰ ਕੋਈ ਗਲਤੀ ਹੋਵੇਗੀ ਜਿਸਦਾ ਨਤੀਜਾ ਸਾਡੇ ਸਾਹਮਣੇ ਹੈ। “ਇਨ੍ਹਾਂ ਕਹਿ ਕੇ ਭਾਈ ਸਾਹਿਬ ਚੁੱਪ ਕਰ ਗਏ। ਇਸਾਈ ਮਿਸ਼ਨਰੀ ਸੰਸਥਾ ਦੀ ਸਥਾਪਨਾ ਪੰਜਾਬ ਅੰਦਰ 1834 ਵਿੱਚ ਹੋ ਚੁੱਕੀ ਸੀ, ਪਰ ਮਿਸ਼ਨਰੀ ਕੰਮ ਨੂੰ ਕੋਈ ਵਿਸ਼ੇਸ਼ ਸਫਲਤਾ ਪ੍ਰਾਪਤ ਨਹੀਂ ਸੀ ਹੋ ਰਹੀ। 1849 ਈਸਵੀ ਵਿੱਚ ਪੰਜਾਬ ਵਿੱਚ ਅੰਗ੍ਰੇਜਾਂ ਦਾ ਰਾਜ ਸਥਾਪਤ ਹੋਣ ਵੇਲੇ ਪਾਦਰੀ ਹੈਨਰੀ ਲੇਕ ਲੁਧਿਆਣੇ ਮਿਸ਼ਨਰੀ ਸਕੂਲ ਵਿੱਚ ਸਨ। ਲਾਰਡ ਡਲਹੌਜ਼ੀ ਨੇ ਲੇਕ ਦੀ ਸਿਫਾਰਸ਼ ਤੇ ਹੀ ਇੱਕ ਕਾਨੂੰਨ ਲੈਕਸ ਲੋਕੀ ਐਕਟ ਸੰਨ 1850 ਈਸਵੀ ਵਿੱਚ ਪਾਸ ਕੀਤਾ, ਜਿਸ ਦੀ ਹਿੰਦੂਆਂ ਨੇ ਡੱਟ ਕੇ ਵਿਰੋਧਤਾ ਕੀਤੀ ਪਰ ਲਾਰਡ ਡਲਹੌਜ਼ੀ, ਜੋ ਪੱਕੇ ਈਸਾਈ ਸਨ ਅਤੇ ਹਿੰਦੁਸਤਾਨ ਦੇ ਗਵਰਨਰ ਜਨਰਲ ਸਨ, ਉਸ ਨੇ ਕਿਸੇ ਦੀ ਨਾ ਸੁਣੀ। ਇਸ ਕਾਨੂੰਨ ਅਨੁਸਾਰ ਆਪਣਾ ਧਰਮ ਛੱਡਣ ਉਪਰੰਤ ਵੀ ਹਰ ਇੱਕ ਵਿਅਕਤੀ ਪਿਤਾ ਪੁਰਖੀ ਜਾਇਦਾਦ ਦਾ ਹੱਕਦਾਰ ਕਰਾਰ ਦਿੱਤਾ ਗਿਆ ਸੀ। ਇਹ ਕਾਨੂੰਨ ਸਦੀਆਂ ਤੋਂ ਪ੍ਰਚਲਿਤ ਹਿੰਦੂ ਕਾਨੂੰਨ ਦੀ ਉਲੰਘਣਾ ਸੀ ਅਤੇ ਇਸ ਨੇ ਮਦਰਾਸ, ਬੰਗਾਲ ਤੇ ਦੂਜੇ ਪ੍ਰਾਂਤਾਂ ਦੇ ਹਿੰਦੂਆਂ ਦੇ ਸੀਨੇ ਵਿੱਚ ਅੱਗ ਲਾ ਦਿੱਤੀ ਸੀ। ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਕਾਫ਼ੀ ਗਿਣਤੀ ਵਿੱਚ ਹਿੰਦੂ ਤੇ ਮੁਸਲਮਾਨਾਂ ਨੇ ਆਪਣਾ ਪੁਰਾਣਾ ਧਰਮ ਛੱਡ ਕੇ ਈਸਾਈ ਧਰਮ ਨੂੰ ਅਪਣਾ ਲਿਆ। ਪਾਦਰੀ ਹੈਨਰੀ ਲੇਕ ਇੱਕ ਵਿਦਵਾਨ ਪਾਦਰੀ ਸੀ ਤੇ ਸਿੱਖੀ ਇਤਿਹਾਸ ਦਾ ਖੋਜੀ ਵੀ ਸੀ। ਭਾਈ ਗੁਰਮੁੱਖ ਸਿੰਘ ਦੇ ਇਹ ਕਥਨ ਸੁਣ ਕੇ ਪਾਦਰੀ ਬਹੁਤ ਹੀ ਪ੍ਰਭਾਵਿਤ ਹੋਏ, ਜਦੋਂ ਭਾਈ ਸਾਹਿਬ ਨੇ ਕਿਹਾ ਸੀ ਕਿ, “ਅੱਜ ਸਿੱਖ ਬੱਚੇ ਆਪਣੇ ਧਰਮ ਤੋਂ ਕਿਉਂ ਉਕਤਾ ਗਏ ਹਨ, ਇਸ ਪਿਛੇ ਸਾਡੀ ਕੌਮ ਦੀ ਜ਼ਰੂਰ ਕੋਈ ਗਲਤੀ ਹੋਵੇਗੀ ਜਿਸ ਦਾ ਨਤੀਜਾ ਸਾਡੇ ਸਾਹਮਣੇ ਹੈ”। ਤਾਂ ਬੜੇ ਹੀ ਪਿਆਰ ਨਾਲ ਪਾਦਰੀ ਨੇ ਭਾਈ ਸਾਹਿਬ ਵੱਲ ਵੇਖਿਆ, ਉਸ ਪਾਸ ਭਾਵੇਂ ਸਮੇਂ ਦੀ ਘਾਟ ਸੀ, ਪਰ ਫਿਰ ਵੀ ਭਾਈ ਸਾਹਿਬ ਦੇ ਸਵਾਲ ਵਿੱਚ ਕੁੱਝ ਵਿਸ਼ੇਸ਼ ਗੱਲ ਸੀ, ਜਿਸ ਕਰਕੇ ਅਗਲੇ ਦਿਨ ਪਾਦਰੀ ਨੇ ਭਾਈ ਸਾਹਿਬ ਨੂੰ ਫਿਰ ਆਉਣ ਲਈ ਕਿਹਾ ਤਾਂ ਜੋ ਉਹ ਆਪਣੇ ਵੱਲੋਂ ਜਾਣਕਾਰੀ ਦੇ ਸਕਣ। ਦੋਵੇਂ ਸੱਜਣ ਉੱਠ ਖਲੋਤੇ ਤੇ ਪਾਦਰੀ ਜੀ ਨੇ ਕਿਹਾ, “ਬੜੇ ਹੀ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਆਪਣੀਆਂ ਤਰੁੱਟੀਆਂ ਜਾਣ ਕੇ ਆਪਣਾ ਸੁਧਾਰ ਕਰਨਾ ਚਾਹੰਦੇ ਹੋਣ”। ਅਗਲੇ ਦਿਨ, ਨੀਯਤ ਸਮੇਂ ਤੇ ਭਾਈ ਸਾਹਿਬ ਚਰਚ ਮਿਸ਼ਨ ਸਕੂਲ ਵਿੱਚ ਪਾਦਰੀ ਨੂੰ ਉਸੇ ਕਮਰੇ ਵਿੱਚ ਮਿਲੇ ਜਿਥੇ ਕਿ ਇੱਕ ਦਿਨ ਪਹਿਲਾਂ ਦੋਹਾਂ ਦੀ ਮੁਲਾਕਾਤ ਹੋਈ ਸੀ। ਪਾਦਰੀ ਜੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦਾ iਚਹਰਾ ਗੰਭੀਰ ਸੀ। ਉਨ੍ਹਾਂ ਨੇ ਭਾਈ ਗੁਰਮੁੱਖ ਸਿੰਘ ਨੂੰ ਦੱਸਿਆ ਕਿ, “ਸਿੱਖ ਮੱਤ ਬਾਰੇ ਕਾਫੀ ਕਿਤਾਬਾਂ ਈਸਾਈ ਮਿਸ਼ਨਰੀਆਂ ਦੀ ਲਾਈਬ੍ਰੇਰੀ ਵਿੱਚ ਹਨ ਜਿਸ ਨੂੰ ਮੈਂ ਤੇ ਹੋਰ ਮਿਸ਼ਨਰੀ ਸਿੱਖਿਅਕ ਪੜ੍ਹਦੇ ਰਹਿੰਦੇ ਹਨ। ਈਸਾਈ ਜਗਤ ਵਿੱਚ ਮਿਸ਼ਨਰੀ ਆਪਣੇ ਅਤੇ ਦੂਸਰੇ ਧਰਮਾਂ ਦਾ ਡੂੰਘਾ ਗਿਆਨ ਹਾਸਲ ਕਰਦੇ ਹਨ। ਸਿੱਖ ਮੱਤ ਇੱਕ ਨਵਾਂ ਮਜ੍ਹਬ ਹੈ ਅਤੇ ਸਿੱਖ ਧਰਮ ਬਾਰੇ ਹਰ ਮਿਸ਼ਨਰੀ ਬੜੀ ਡੂੰਘਾਈ ਨਾਲ ਪੜ੍ਹਦਾ ਹੈ। ਮੈਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਬਾਰੇ ਪੜਿਆ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਬਰਤਾਨੀਆ, ਫ੍ਰਾਂਸ ਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਵਿਚਾਰ ਵਟਾਂਦਰੇ ਹੁੰਦੇ ਰਹਿੰਦੇ ਹਨ”। ਬੰਦੇ ਬਹਾਦਰ ਦੀ ਅਜ਼ੀਮ ਹਸਤੀ ਬਾਰੇ ਬਰਤਾਨੀਆ ਦੇ ਮਿਲਟਰੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ। ਬੰਦਾ ਬਹਾਦਰ ਤੇ ਉਸ ਦੇ ਨਾਲ ਹੋਰ 780 ਸਾਥੀਆਂ ਦੀ ਸ਼ਹਾਦਤ ਦੀ ਅੱਖੀਂ ਦੇਖੀ ਰਿਪੋਰਟ ਈਸਟ ਇੰਡੀਆ ਕੰਪਨੀ ਦੇ ਕੱਲਕਤੇ ਦਫ਼ਤਰ ਦੇ ਰਿਕਾਰਡ ਵਿੱਚ ਮਿਲਦੀ ਹੈ, ਮੈਂ ਪੜ੍ਹੀ ਹੈ। ਬੰਦਾ ਬਹਾਦਰ ਦਾ ਆਪਣੇ ਗੁਰੂ ਵਿੱਚ ਅਡੋਲ ਨਿਸ਼ਚਾ, ਇੱਕ ਚਟਾਨ ਦੀ ਤਰ੍ਹਾਂ ਮਜਬੂਤ ਸੀ ਅਤੇ ਆਖਰੀ ਦਮ ਤੱਕ ਉਸ ਨੇ ਉਸ ਨੂੰ ਨਿਭਾਇਆ। ਬੰਦੇ ਨਾਲ ਫੜੇ ਗਏ ਕਰੀਬ 780 ਸਿੱਖਾਂ ਦੇ ਦਿੱਲੀ ਵਿੱਚ ਕਤਲ ਸਮੇਂ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਦੇ ਦੋ ਨੁਮਾਇੰਦੇ ਮੌਜੂਦ ਸਨ ਜਿਹਨਾਂ ਨੇ ਇਹ ਨਜਾਰਾ ਆਪਣੇ ਅੱਖੀਂ ਵੇਖਿਆ। ਉਹਨਾਂ ਕੰਪਨੀ ਨੂੰ ਲਿੱਖੀ 10 ਮਾਰਚ, 1716 ਦੀ ਚਿੱਠੀ ਵਿੱਚ ਉਸ ਨਜਾਰੇ ਨੂੰ ਅੰਕਿਤ ਕੀਤਾ। “ਜਿਸ ਧੀਰਜ ਨਾਲ ਉਹ ਆਪਣੀ ਤਕਦੀਰ ਨੂੰ ਪਰਵਾਨ ਕਰਦੇ ਸਨ, ਇਹ ਵੱਡੇ ਮਾਰਕੇ ਦੀ ਗੱਲ ਹੈ। ਅੰਤ ਤੱਕ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਕਿ ਉਹਨਾਂ ਵਿੱਚੋਂ ਕਿਸੇ ਇੱਕ ਨੇ ਵੀ ਆਪਣੇ ਇਸ ਨਵੇਂ ਧਰਮ ਨੂੰ ਤਿਆਗਿਆ ਹੋਵੇ।” ਬੰਦਾ ਸਿੰਘ ਬਹਾਦਰ ਨੂੰ ਯੂਰਪ ਵਿੱਚ ਮਿਲਟਰੀ ਜਰਨੈਲਾਂ ਵੱਜੋਂ ਪਹਿਲੇ ਦੱਸ ਜਰਨੈਲਾਂ ਵਿੱਚ ਗਿਣਿਆ ਜਾਂਦਾ ਹੈ, ਉਨ੍ਹਾਂ ਜਰਨੈਲਾਂ ਵਿੱਚ ਸਿਕੰਦਰ ਤੇ ਨੈਪੋਲੀਅਨ ਦੇ ਨਾਮ ਵੀ ਹਨ। ਛੋਟੇ ਘੱਲੂਘਾਰਾ ਤੇ ਵੱਡੇ ਘੱਲੂਘਾਰੇ ਬਾਰੇ ਅੰਗ੍ਰੇਜ ਬਹੁਤ ਗਹਿਰਾਈ ਨਾਲ ਸੋਚਦੇ ਹਨ। ਜਿਤਨਾ ਤੁਹਾਨੂੰ ਆਪਣੀ ਕੌਮ ਤੇ ਫਖ਼ਰ ਹੈ ਉਤਨਾ ਹੀ ਸਤਿਕਾਰ ਤੁਹਾਡੀ ਕੌਮ ਬਾਰੇ ਈਸਾਈ ਜਗਤ ਨੂੰ ਵੀ ਹੈ। ਈਸਾਈ ਜਗਤ ਹੀ ਨਹੀਂ ਮੁਸਲਮਾਨ ਵੀ ਤੁਹਾਡੀ ਕੌਮ ਦੀ ਡੱਟ ਕੇ ਤਾਰੀਫ਼ ਕਰਦੇ ਹਨ। ਕਾਜ਼ੀ ਨੂਰਦੀਨ ਦੀ ਕਿਤਾਬ “ਜੰਗਨਾਮਾ” ਮੈਂ ਪੜ੍ਹ ਚੁੱਕਿਆ ਹਾਂ, ਉਹ ਖਾਲਸੇ ਨੂੰ ਕਾਫ਼ਰ ਤੇ ਇਸਲਾਮ ਦਾ ਦੁਸ਼ਮਨ ਸਮਝਦਾ ਸੀ, ਪਰ ਜੱਦੋਂ ਉਹ 1764 ਈ: ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਲਸਕਰਾਂ ਨਾਲ ਭਾਰਤ ਆਇਆ ਤਾਂ ਉਸ ਨੇ ਜੋ ਖਾਲਸੇ ਬਾਰੇ ਲਿਖਿਆ, ਉਹ ਇਸ ਤਰਾਂ ਹੈ, “ਇਹ ਖਾਲਸੇ ਤਾਂ ਪਰਬਤ ਵਰਗੇ ਅਡੋਲ ਚੱਲਣ ਦੇ ਮਾਲਕ ਹਨ”। “ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਪਾਨੀਪਤ ਦੀ ਤੀਜੀ ਲੜਾਈ ਜਿੱਤਣ ਤੋਂ ਪਿਛੋਂ ਜਦ ਅਬਦਾਲੀ ਸੈਂਕੜੇ ਖੂਬਸੂਰਤ ਨਾਰਾਂ ਨੂੰ ਆਪਣੇ ਨਾਲ ਕਾਬਲ ਨੂੰ ਲਿਜਾ ਰਿਹਾ ਸੀ ਤਾਂ ਉਸ ਵੇਲੇ ਉਚੇ ਇਖਲਾਕ ਵਾਲੇ ਖਾਲਸਾ ਜੀ ਤੋਂ ਇਹ ਜਰਿਆ ਨਾ ਗਿਆ। ਪਾਨੀਪਤ ਦੇ ਜੇਤੂ ਦੇ ਪੰਜਿਆਂ ਤੋਂ ਰੋਂਦੀਆਂ ਕੁਰਲਾਉਂਦੀਆਂ ਦੁੱਖੀ ਇਸਤਰੀਆਂ ਨੂੰ ਛੁਡਾ ਕੇ ਇੱਕ ਐਸੇ iਸਸ਼ਟਾਚਾਰ ਦੀ ਪਾਲਣਾ ਕੀਤੀ, ਜਿਸ ਦੀ ਨਜ਼ੀਰ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਇਨ੍ਹਾਂ ਸਾਰੀਆਂ ਇਸਤਰੀਆਂ ਜੋ ਜਿਆਦਾ ਹਿੰਦੂ ਤੇ ਥੋੜੀਆਂ ਮੁਸਲਮਾਨ ਸਨ ਨੂੰ ਰਾਜ਼ੀ ਖੁਸ਼ੀ ਘਰ-ਘਰ ਪਹੁੰਚਾਉਣ ਦੀ ਅਸੰਭਵ ਲਗਦੀ ਜ਼ਿਮੇਵਾਰੀ ਨਿਭਾਈ। ਇਖਲਾਕ ਦੀ ਇਸ ਗਹਿਰਾਈ ਨੇ ਵੀ ਯੂਰਪ ਦੇ ਬੁੱਧੀਜੀਵੀਆਂ ਦੀ ਸੋਚਣੀ ਨੂੰ ਟੁੰਭਿਆ ਹੈ। “ਜੰਗਨਾਮੇ” ਵਿੱਚ ਕਾਜ਼ੀ ਨੂਰਦੀਨ ਖਾਲਸੇ ਦੇ ਇਖਲਾਕ ਬਾਰੇ ਲਿਖਦਾ ਹੈ ਕਿ, “ਵੱਡੇ ਘੱਲੂਘਾਰੇ (1762) ਈ: ਤੱਕ ਹਰ ਸਿੰਘ ਅੰਮ੍ਰਿਤਧਾਰੀ ਹੁੰਦਾ ਸੀ। ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਕਾ ਮੰਨਦਾ ਹੈ ਜਦ ਉਹ ਲਿਖਦਾ ਹੈ ਕਿ, “ਗੁਰੂ ਸਾਹਿਬ ਨੇ ਸਿੱਖਾਂ ਨੂੰ ਹਰ ਨਸ਼ੇ ਤੋਂ ਬਚਾਈ ਰੱਖਿਆ” ਤੁਹਾਨੂੰ ਹੁਣ ਦੇ ਸਰਕਾਰੀ ਅੰਕੜਿਆਂ ਬਾਰੇ ਦੱਸਦਾ ਹਾਂ, ਕਿ ਜਦੋਂ ਅੰਗਰੇਜਾਂ ਨੇ ਪੰਜਾਬ ਨੂੰ ਜਿੱਤਿਆ ਸੀ ਤਦ ਤਕ ਕਿਸੇ ਵੀ ਸਿੱਖ ਨੇ ਤੰਬਾਕੂ ਨੂੰ ਮੂੰਹ ਨਹੀਂ ਸੀ ਲਾਇਆ, ਪਰ ਅੱਜ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ, ਮਿਸਲਾਂ ਦੇ ਜ਼ਮਾਨੇ ਵਿੱਚ ਸਿੰਘ ਆਦਰਸ਼ਾਂ ਦੀ ਉਲੰਘਣਾ ਕੀਤੀ ਗਈ ਹੈ। ਮਿਸਲਦਾਰਾਂ ਨੇ ਦੁਨੀਆਦਾਰੀ ਕੀਮਤਾਂ ਨੂੰ ਰੂਹਾਨੀ ਕੀਮਤਾਂ ਉੱਪਰ ਤਰਜੀਹ ਦੇਣਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਪਿਛੋਂ ਦੇ ਇਤਿਹਾਸ ਵਿੱਚ ਮੈਂ ਪੜ੍ਹਿਆ ਹੈ ਕਿ ਬਾਅਦ ਵਿੱਚ ਦਸਮ ਪਿਤਾ ਦੇ ਆਦੇਸ਼ ਨੂੰ ਸਿੱਖ ਭੁੱਲਣ ਲੱਗ ਪਏ ਸਨ। ਮੈਂ “ਫਾਰਸਟਰ” ਦਾ “ਸਫਰਨਾਮਾ” ਵੀ ਪੜਿਆ ਹੈ। ਉਹ ਲਿਖਦਾ ਹੈ ਕਿ ਵੱਡੇ ਘੱਲੂਘਾਰੇ ਤੋਂ ਪੰਜ ਸਾਲਾਂ ਬਾਅਦ ਭਾਵ 1767 ਈ: ਤੋਂ 1783 ਈ: ਵਿਚਕਾਰ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਘਰ ਦੀ ਕੱਢੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਪਾਦਰੀ ਕੁੱਝ ਦੇਰ ਚੁੱਪ ਰਹੇ। ਉਹ ਭਾਈ ਗੁਰਮੁੱਖ ਸਿੰਘ ਦੇ ਚਿਹਰੇ ਉੱਪਰ ਆਏ ਜਜ਼ਬਾਤ ਪੜ੍ਹਦੇ ਰਹੇ, ਫਿਰ ਬੋਲੇ ਕਿ ਇਤਿਹਾਸ ਗਵਾਹੀ ਦੇਂਦਾ ਹੈ ਕਿ ਜੇਤੂ ਰੂਪ ਵਿੱਚ ਖਾਲਸਾ ਜੀ ਨੇ ਮੁਸਲਮਾਨ ਕੌਮ ਨਾਲ ਉਹ ਕੋਮਲ ਸਲੂਕ ਨਹੀਂ ਸੀ ਕੀਤਾ ਜਿਸ ਦੀ ਸਿੰਘ ਆਦਰਸ਼ਾਂ ਤੋਂ ਬਾਕੀ ਕੌਮ ਨੂੰ ਆਸ ਸੀ। ਆਪ ਵਿਦਵਾਨ ਹੋ, ਵਿਚਾਰ ਕਰੋ। ਯੂਰਪ ਦੇ ਇਤਿਹਾਸਕਾਰਾਂ ਨੂੰ ਸ਼ਕ ਹੈ ਕਿ ਬੰਦੇ ਬਹਾਦਰ ਨਾਲ ਧੋਖਾ ਹੋਇਆ ਸੀ। ਇਤਿਹਾਸਕਾਰ ਟਿੱਪਣੀ ਕਰਦੇ ਹਨ ਕਿ “ਮਿਸਲਾਂ ਵੇਲੇ ਸਿੱਖ ਕੌਮ ਦੀ ਵਾਗਡੋਰ ਸੰਭਾਲਣ ਵਾਲਿਆਂ ਵਿੱਚ ਜਰੂਰ ਕੁੱਝ ਅਜਿਹੇ ਅੰਸ਼ ਸ਼ਾਮਲ ਹੋ ਗਏ ਹੋਣਗੇ ਜਿਨ੍ਹਾਂ ਨੇ ਸਿੱਖ ਆਦਰਸ਼ਾਂ ਦੀ ਸਾਂਭ ਉਸ ਤਰਾਂ ਨਹੀਂ ਰਹਿਣ ਦਿੱਤੀ ਸੀ ਜਿਵੇਂ ਸਿੱਖ ਆਦਰਸ਼ ਮੰਗ ਕਰਦੇ ਸਨ”।“ਸਿੱਖਾਂ ਨੇ ਦੋ ਵਾਰ ਰਾਜ ਸਥਾਪਤ ਕੀਤਾ। ਬੰਦੇ ਵੇਲੇ ਵੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ।” ਥੋੜਾ ਚੁੱਪ ਰਹਿ ਕਿ ਉਹ ਫਿਰ ਬੋਲਣ ਲੱਗੇ ਕਿ, “ਮੈਂ ਅਕਾਲ ਉਸਤਤ ਨੂੰ ਪੜ੍ਹਿਆ ਹੈ। ਸਿੱਖ ਪੰਥ ਵਰਗਾ ਮਜ੍ਹਬ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਦੇਣ ਹੈ, ਇਹ ਬੜੀਆਂ ਪਿਆਰੀਆਂ ਤੁਕਾਂ ਹਨ:- ਜਲਸ ਤੁਹੀਂ।। ਥਲਸ ਤੁਹੀਂ।। ਨਦਿਸ਼ ਤੁਹੀਂ।। ਨਦਸ਼ ਤੁਹੀਂ।। ੧੩।। ੬੩।। ਬ੍ਰਿਛਸ ਤੁਹੀਂ।। ਪਤਸ਼ ਤੁਹੀਂ।। ਛਿਤਸ ਤੁਹੀਂ।। ੳਰਧਸ ਤੁਹੀਂ।। ੧੪।। ੬੪।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ੧੯।। ੬੯।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ੨੦।। ੧੦।। (ਨੋਟ:- ਭਾਵੇਂ ਕਿ ਅਸੀਂ ਦਸਮ ਗ੍ਰੰਥ ਦੀ ਕਿਸੇ ਵੀ ਲਿਖਤ ਨੂੰ ਗੁਰੂ ਕਿਰਤ ਨਹੀਂ ਮੰਨਦੇ ਪਰ ਇਹ ਉਪਰ ਲਿਖੀਆਂ ਪੰਗਤੀਆਂ ਗੁਰਬਾਣੀ ਸਿਧਾਂਤਾਂ ਦੀ ਵਿਰੋਧਤਾ ਨਹੀਂ ਕਰਦੀਆਂ ਅਤੇ ਨਾ ਹੀ ਇਹ ਲੇਖਕ ਵਲੋਂ ਹਨ ਇਸ ਲਈ ਇਨ੍ਹਾਂ ਨੂੰ ਨਹੀਂ ਕੱਟਿਆ-ਸੰਪਾਦਕ) ਭਾਈ ਗੁਰਮੁੱਖ ਸਿੰਘ ਜੀ, ਇਹ ਮਿਸ਼ਨ ਸਕੂਲ 1853 ਈ: ਵਿੱਚ ਸਥਾਪਿਤ ਹੋਇਆ ਹੈ। ਅੱਜ 20 ਸਾਲਾਂ ਤੋਂ ਬਾਅਦ ਤੁਹਾਡੇ ਪਾਸ ਇਹ ਸ਼ਿਕਾਇਤ ਆਈ ਹੈ ਕਿ ਇਸ ਸਕੂਲ ਦੇ ਕੁੱਝ ਸਿੱਖ ਬੱਚੇ ਈਸਾਈ ਬਨਣਾ ਚਾਹੁੰਦੇ ਹਨ। ਇਨ੍ਹਾਂ ਬੀਤੇ 20 ਸਾਲਾਂ ਵਿੱਚ ਸਿੱਖ ਸਮਾਜ ਆਪਣੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਕਿਉਂ ਨਹੀਂ ਰੱਖ ਸਕਿਆ? ਇਨ੍ਹਾਂ ਸਾਲਾਂ ਵਿੱਚ ਸਿੱਖ ਪੰਥ ਨੇ ਕੁੱਝ ਵਿਸ਼ੇਸ਼ ਕੋਸ਼ਿਸ਼ ਕਿਉਂ ਨਹੀਂ ਕੀਤੀ ਤਾਂ ਜੋ ਬੱਚੇ ਸਾਦਿਕ ਤੇ ਸਿਦਕ ਵਿੱਚ ਰਹਿੰਦੇ। ਇਹ ਤੁਹਾਡੀ ਕੁਤਾਹੀ ਸੀ। ਕਾਫੀ ਲੰਬੇ ਸਮੇਂ ਤੱਕ ਸਿੱਖ ਸ਼ਹੀਦਾਂ ਦੇ ਆਦਰਸ਼ਾਂ ਨੇ ਹੀ ਕੌਮ ਨੂੰ ਸਾਂਭ ਕੇ ਰੱਖਿਆ ਹੈ ਤੇ ਹੁਣ ਤੁਹਾਡੇ ਬੱਚਿਆਂ ਨੇ ਅਲਾਰਮ (ਘੰਟੀ) ਵਜਾਇਆ ਹੈ ਕਿ ਸਾਡੇ ਲਈ ਕੁੱਝ ਕਰੋ? ਮੇਰੀ ਜਾਣਕਾਰੀ ਅਨੁਸਾਰ ਤੁਹਾਡੀ ਕੋਈ ਵੀ ਸਭਾ ਨਹੀਂ ਹੈ ਜੋ ਇਸ ਨਵੇਂ ਬਣੇ ਮਜ੍ਹਬ ਦੀਆਂ ਅਛਾਈਆਂ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾ ਸਕੇ। ਮੈਂ ਜਦ ਸਵਰਨ ਮੰਦਰ ਜਾਂਦਾ ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਮੈਂ ਉਥੋਂ ਦਾ ਮਾਹੌਲ ਸਿੱਖ ਆਦਰਸ਼ਾਂ ਅਨੁਸਾਰ ਨਹੀਂ ਦੇਖਦਾ। ਉਥੇ ਮੂਰਤੀ ਪੂਜਾ ਹੁੰਦੀ ਹੈ। ਹੈਰਾਨੀ ਹੁੰਦੀ ਹੈ ਜਦੋਂ ਸਾਹਿਬ ਸਿੰਘ ਬੇਦੀ ਦੀ ਮੂਰਤੀ ਦੀ ਉਥੇ ਸ਼ਾਮ ਵੇਲੇ ਆਰਤੀ ਉਤਾਰੀ ਜਾਂਦੀ ਹੈ। ਸਾਹਿਬ ਸਿੰਘ ਬੇਦੀ ਗੁਰੂ ਨਾਨਕ ਦੀ ਕੁੱਲ ਤੋਂ ਤਾਂ ਦੱਸੇ ਜਾਦੇ ਹਨ ਪਰ ਗੁਰੂ ਨਾਨਕ ਦੇਵ ਮੂਰਤੀ ਪੂਜ ਨਹੀਂ ਸਨ। ਤੁਹਾਡੀ ਕੋਈ ਅਜਿਹੀ ਸਭਾ ਵੀ ਨਹੀਂ ਹੈ ਜੋ ਸਿੱਖ ਗੁਰਦੁਆਰਿਆਂ ਵਿੱਚ ਮਹੰਤਾਂ ਵੱਲੋਂ ਹੁੰਦੀਆਂ ਕੁਰੀਤੀਆਂ ਨੂੰ ਖਤਮ ਕਰ ਸਕੇ। ਅੱਜ ਤੱਕ ਤੁਹਾਡੇ ਗੁਰਦੁਆਰੇ ਮਹੰਤਾਂ ਅਧੀਨ ਹਨ ਅਤੇ ਉਨ੍ਹਾਂ ਮਹੰਤਾਂ ਦੀ ਮੱਦਦ ਬ੍ਰਿਟਿਸ਼ ਸਰਕਾਰ ਕਰ ਰਹੀ ਹੈ, ਪਰ ਸਿੱਖ ਮਿਸਲਾਂ ਦੇ ਰਾਜ ਵੇਲੇ ਵੀ ਤੁਸੀਂ ਅਵੇਸਲੇ ਹੀ ਰਹੇ ਹੋ। ਅਜਿਹੇ ਕੰਮ ਹਕੂਮਤਾਂ ਨਹੀਂ ਕਰ ਸਕਦੀਆਂ। ਅਜਿਹੇ ਕੰਮ ਸਿੱਖ ਸੰਗਠਨਾਂ ਨੇ ਹੀ ਕਰਨੇ ਸਨ। ਪਰ ਉਸ ਵੇਲੇ ਕਿਸੇ ਦਾ ਧਿਆਨ ਇਸ ਵੱਲ ਨਹੀਂ ਗਿਆ। ਨਿਰੰਕਾਰੀਆਂ ਅਤੇ ਨਾਮਧਾਰੀਆਂ ਨੇ ਜ਼ਰੂਰ ਜ਼ੋਰ ਲਾਇਆ ਸੀ ਪਰ ਉਹ ਆਪਣੀ ਅਲੱਗ-ਅਲੱਗ ਸੰਸਥਾ ਬਣਾ ਕੇ ਇੱਕ ਪਾਸੇ ਹੋ ਗਏ। ਹੁਣ ਵੀ ਤੁਹਾਡੇ ਪਾਸ ਬਹੁਤ ਕੁੱਝ ਹੈ। ਤੁਹਾਡੇ ਪਾਸ ਇੱਕ ਰੱਬ ਦਾ ਸੰਕਲਪ ਹੈ। ਜੋ ਖਾਲਸਾ ਪੰਥ ਦੀ ਖਾਸ ਪੂੰਜੀ ਹੈ। ਤੁਹਾਡੇ ਪਾਸ ਸ੍ਰੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਹੈ ਜਿਸਦਾ ਸਭ ਸਿੱਖਾਂ ਦੇ ਮਨ ਵਿੱਚ ਡੂੰਘਾ ਸਤਿਕਾਰ ਹੈ। ਸਰੀਰ ਦੀ ਹੋਂਦ ਕਾਇਮ ਰੱਖਣ ਲਈ ਰੋਟੀ ਜਰੂਰ ਇੱਕ ਮੁੱਖ ਲੋੜ ਹੈ, ਪਰ ਮਨੁੱਖ ਕੇਵਲ ਰੋਟੀ ਦੇ ਸਹਾਰੇ ਜਿੰਦਾ ਨਹੀਂ ਰਹਿੰਦਾ। ਰੂਹਾਨੀ ਮੰਗਾਂ ਵੀ ਉਸ ਉੱਤੇ ਭਾਰੂ ਹੁੰਦੀਆਂ ਹਨ। ਰੂਹਾਨੀ ਮੰਗਾਂ ਦੀ ਲੋੜ ਸਰੀਰਿਕ ਮੰਗਾਂ ਨਾਲੋਂ ਵਧੇਰੇ ਹੁੰਦੀ ਹੈ। ਰੂਹਾਨੀ ਮੰਗਾਂ ਦੀ ਪੂਰਤੀ ਲਈ ਤੁਹਾਨੂੰ ਇੱਕ ਸਮਾਜਕ ਜਥੇਬੰਦੀ ਦੀ ਲੋੜ ਹੈ, ਜੋ ਇਸ ਵਿਸ਼ੇ ਤੇ ਵਿਚਾਰ ਕਰੇ ਕਿ ਆਉਣ ਵਾਲੀਆਂ ਨਸਲਾਂ ਦਾ ਮਾਰਗ ਦਰਸ਼ਨ ਕਿਵੇਂ ਕੀਤਾ ਜਾਵੇ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਤੁਸੀਂ ਆਪਣੀ ਕੌਮ ਅੰਦਰ ਇਹ ਜਾਗ੍ਰਤੀ ਪੈਦਾ ਕਰੋ, “ਕਿ ਖੂਨ ਦੇ ਦਰਿਆ ਤਰ ਕੇ ਤੁਸੀਂ ਅੱਜ ਆਪਣੀ ਹੋਂਦ ਦੇ ਆਪ ਮਾਲਕ ਬਣੇ ਹੋ। “ ਮੇਰੀਆਂ ਸ਼ੁਭ ਇੱਛਾਵਾਂ ਕੰਵਰ ਬਿਕਰਮ ਸਿੰਘ ਜੀ ਨੂੰ ਪਹੁੰਚਾ ਦੇਣੀਆਂ। “ ਪਾਦਰੀ ਨਾਲ ਗਲਬਾਤ ਤੋ ੳਪਰੰਤ 1 ਅਕਤੂਬਰ, 1873 ਈਸਵੀ ਵਿੱਚ ਹੀ ਅੰਮ੍ਰਿਤਸਰ ਵਿਖੇ ਮੰਜੀ ਸਾਹਿਬ ਨਾਮੀ ਸਥਾਨ ਤੇ, ਦੁਸ਼ਹਿਰੇ ਦੇ ਦਿਨ ਸਿੰਘ ਸਭਾ ਦੀ ਪਹਿਲੀ ਮੀਟਿੰਗ ਬੁਲਾਈ ਗਈ ਅਤੇ ਉਦੋਂ ਤੋਂ ਹੀ ਸਿੱਖ ਸੰਗਠਿਤ ਹੋਣੇ ਸ਼ੁਰੂ ਹੋ ਗਏ ਹਨ। ਇਹ ਲੇਖ ਅੱਖਾਂ ਖੋਲ੍ਹਣ ਵਾਲਾ ਸੀ। ਇਸ ਵਿਚੋਂ ਜੋ ਗੱਲਾਂ ਸਾਹਮਣੇ ਆਈਆਂ ਉਹ ਸਨ 1. ਨਿਰੋਲ ਸਿੱਖੀ ਕਦਰਾਂ ਵਾਲੀ ਸੰਗਠਨ/ਸੰਸਥਾ ਦੀ ਘਾਟ 2. ਭਰੋਸੇ ਯੋਗ ਜਥੇਬੰਧਕ ਢਾਂਚੇ ਦੀ ਘਾਟ 3. ਸਿੱਖੀ ਦੀਆਂ ਕਦਰਾਂ ਕੀਮਤਾਂ ਤੇ ਇਤਿਹਾਸ ਵਿੱਚ ਵਿਸ਼ਵਾਸ਼ ਦੀ ਘਾਟ 4. ਆਮ ਲੋਕਾਂ ਵਿਚ ਸਿੱਖੀ ਪ੍ਰਤੀ ਜਾਣਕਾਰੀ ਦੀ ਘਾਟ 5. ਯੋਗ ਸਿੱਖ ਧਰਮ ਦੇ ਪ੍ਰਚਾਰਕਾਂ ਦੀ ਘਾਟ 6. ਸਮੇਂ ਦੇ ਸਿੱਖ ਸ਼ਾਸ਼ਕਾਂ ਦਾ ਸਿੱਖੀ ਕਦਰਾਂ ਕੀਮਤਾਂ ਦੀ ਥਾਂ ਭੌਤਿਕ ਪ੍ਰਾਪਤੀਆਂ ਵੱਲ ਜ਼ੋਰ ਇਸ ਗੱਲ ਬਾਤ ਦੇ ਨਤੀਜੇ ਵਜੋਂ ਸਿੰਘ ਸਭਾ ਹੋਂਦ ਵਿਚ ਆਈ ਤੇ ਸਿੱਖਾਂ ਦਾ ਸੰਗਠਿਤ ਹੋਣਾ ਸ਼ੁਰੂ ਹੋ ਗਿਆ। ਮੈਂ ਇਸ ਲੇਖ ਲਈ ਸ:ਤੇਜਵੰਤ ਸਿੰਘ ਜੀ ਦਾ ਧੰਨਵਾਦ ਕੀਤਾ ਤੇ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਵਿਚ ਕੋਈ ਸੰਦੇਹ ਨਹੀਂ ਕਿ ਅੱਜ ਵੀ ਸਿੱਖਾਂ ਦੀ ਊਹੋ ਨਾਜ਼ੁਕ ਹਾਲਤ ਬਣ ਗਈ ਹੈ ਤੇ ਸਾਰੀਆਂ ਉਪਰੋਕਤ ਘਾਟਾਂ ਸਾਫ ਦਿਸ ਰਹੀਆਂ ਹਨ ਜਿਨ੍ਹਾਂ ਉਤੇ ਜਿਤਨੀ ਜਲਦੀ ਕੋਈ ਫੈਸਲਾ ਲੈ ਕੇ ਐਕਸ਼ਨ ਲਿਆ ਜਾਵੇ ਉਤਨਾ ਹੀ ਚੰਗਾ ਹੈ।ਉਦੋਂ ਦੀਆਂ ਖੜ੍ਹੀਆ ਕੀਤੀਆਂ ਸਿੰਘ ਸਭਾ, ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਊਹੋ ਜਹੀਆਂ ਨਹੀਂ ਰਹੀਆਂ ਤੇ ਖਾਸ ਵਿਅਕਤੀਆਂ ਦੇ ਨਿਜੀ ਮੁਫਾਦ ਅਤੇ ਰਾਜਨੀਤਕ ਪ੍ਰਭਾਵਾਂ ਦੀਆਂ ਸ਼ਿਕਾਰ ਹੋ ਗਈਆਂ ਹਨ ।ਇਸ ਹਾਲਤ ਵਿਚ ਜੋ ਗੱਲਾਂ ਕਰਨ ਵਾਲੀਆਂ ਹਨ ਉਹ ਹਨ: 1. ਕੋਸ਼ਿਸ਼ ਕਰਨੀ ਕਿ ਪਰਾਤਨ ਜਥੇਬੰਧੀਆਂ ਵਿਚ ਸੁਧਾਰ ਲਿਆਇਆ ਜਾਵੇ ਤੇ ਉਨ੍ਹਾਂ ਨੂੰ ਨਿਰੋਲ ਧਾਰਮਿਕ ਬਣਾਉਣ ਲਈ ਨਿਜੀ ਮੁਫਾਦਾਂ ਵਾਲੇ ਲੋਕ ਲਾਂਭੇ ਕੀਤੇ ਜਾਣ ਅਤੇ ਰਾਜਨੀਤਕ ਪ੍ਰਭਾਵ ਖਤਮ ਕੀਤਾ ਜਾਵੇ ਜਿਸ ਲਈ ਲੋੜੀਂਦੇ ਕਨੂੰਨਾਂ ਵਿਚ ਵੀ ਸੋਧਾਂ ਲਿਆਉਣੀਆਂ ਜ਼ਰੂਰੀ ਹਨ। ਦੋ ਪੱਖ ਪਹਿਲਾ ਸਿੱਖਾਂ ਨੂੰ ਸਿੱਖੀ ਵਿਚ ਪ੍ਰਪੱਕ ਕਰਨਾ ਤੇ ਦੂਜਾ ਪੱਖ ਧਰਮ ਪਰਿਵਰਤਨ ਤੋਂ ਰੋਕਣਾ ਮੁੱਖ ਢਾਂਚੇ ਦੇ ਦੋ ਵੱਖ ਅੰਗ ਹੋਣੇ ਚਾਹੀਦੇ ਹਨਜੋ ਸੁਮੇਲ ਨਾਲ ਚੱਲਣ। 2. ਜੇ ਇਨ੍ਹਾਂ ਸੰਸਥਾਵਾਂ ਵਿਚ ਕੋਈ ਸੁਧਾਰ ਸੰਭਵ ਨਾ ਹੋਵੇ ਤਾਂ ਨਿਰੋਲ ਸਿੱਖੀ ਕਦਰਾਂ ਵਾਲੀ ਇੱਕ ਨਵੀ ਸੰਗਠਨ/ਸੰਸਥਾ ਦੀ ਸਥਾਪਤੀ ਕਰਨੀ ਜਿਸ ਲਈ ਭਰੋਸੇ ਯੋਗ ਪੰਥਕ ਹਿਤਾਂ ਵਾਲੇ ਜਥੇਬੰਧਕ ਢਾਂਚੇ ਦਾ ਖੜ੍ਹਾ ਕਰਨਾ ਜ਼ਰੂਰੀ ਹੈ । 3. ਆਮ ਲੋਕਾਂ ਵਿਚ ਸਿੱਖੀ ਪ੍ਰਤੀ ਜਾਣਕਾਰੀ ਵੰਡਣੀ ਤੇ ਸਿੱਖੀ ਦੀਆਂ ਕਦਰਾਂ ਕੀਮਤਾਂ ਤੇ ਇਤਿਹਾਸ ਵਿੱਚ ਵਿਸ਼ਵਾਸ਼ ਬਹਾਲ ਕਰਵਾਣਾ ਜਿਸ ਲਈ ਯੋਗ ਸਿੱਖ ਧਰਮ ਦੇ ਪ੍ਰਚਾਰਕਾਂ ਦੀ ਚੋਣ ਤੇ ਤਨਖਾਹ, ਭੱਤੇ ਤੇ ਪਰਿਵਾਰ ਪਾਲਣ ਵਾਲੇ ਪ੍ਰਚਾਰਕਾਂ ਨੂੰ ਬਦਲਣਾ ਜ਼ਰੂਰੀ ਹੋਏਗਾ। 4. ਮਿਸ਼ਨਰੀਆਂ ਲਈ ਇਨ੍ਹਾਂ ਕਾਰਜਾਂ ਲਈ ਜ਼ਰੂਰੀ ਹਿਦਾਇਤਾਂ ਤਿਆਰ ਕਰਨੀਆਂ। 5. ਸਿੱਖ ਸਮਾਜ ਨੂੰ ਇਕ ਮੁਹਿੰਮ ਤਹਿਤ ਭੌਤਕਤਾ ਤੋਂ ਰੂਹਾਨੀਅਤ ਨਾਲ ਜੋੜਣਾ 6. ਸਮੇਂ ਦੇ ਸਿੱਖ ਸ਼ਾਸ਼ਕਾਂ ਨੂੰ ਸਿੱਖੀ ਕਦਰਾਂ ਕੀਮਤਾਂ ਵੱਲ ਮੋੜਣਾ ਇਹ ਸਭ ਕਰਨ ਲਈ ਵੀ ਉਸੇ ਤਰ੍ਹਾਂ ਦੇ ਇਨਕਲਾਬ ਦੀ ਜ਼ਰੂਰਤ ਪੈ ਸਕਦੀ ਹੈ ਜਿਸ ਤਰ੍ਹਾਂ ਦਾ ਸਿੰਘ ਸਭਾ ਸਥਾਪਤੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦੱਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਲੇ ਆਇਆ ਸੀ। ਭੌਤਕਤਾ ਤੋਂ ਰੂਹਾਨੀਅਤ ਵਲ ਸਿੱਖਾਂ ਨੂੰ ਆਪਣੀਆਂ ਕਦਰਾਂ ਕੀਮਤਾਂ ਯਾਦ ਰੱਖਣੀਆਂ ਚਾਹੀਦੀਆਂ ਹਨ। ਸਮੁਚੇ ਸਿੱਖ ਭਾਈਚਾਰੇ ਨੂੰ ਇਸ ਬਾਰੇ ਜਾਗਰੂਕ ਹੋਣ ਦੀ ਲੋੜ ਹੈ।ਉਨ੍ਹਾਂ ਨੂੰ ਆਪਣੇ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ, “ਗੁਰੂ ਸਾਹਿਬਾਨ ਦੁਆਰਾ ਦਰਸਾਈ ਨਿਰੋਈ ਜੀਵਨ-ਜਾਚ: ਸਤ, ਸੰਤੋਖ, ਦਇਆ, ਨੇਕੀ, ਪਰਉਪਕਾਰ ਵਾਲਾ ਜੀਵਨ ਜਿਉਂਦਿਆਂ ਸਿੱਖਾਂ ਨੇ ਧਰਮ ਅਤੇ ਮਨੁਖਤਾ ਦੇ ਭਲੇ ਦੀ ਖਾਤਰ ਜੰਗਾਂ, ਮੋਰਚਿਆਂ, ਸਾਕਿਆਂ ਅਤੇ ਘੱਲੂਘਾਰਿਆਂ ਦੇ ਲਾਸਾਨੀ ਇਤਿਹਾਸ ਨੂੰ ਸਿਰਜਿਆ ਹੈ। ਆਜਿਹਾ ਲਾਸਾਨੀ ਇਤਿਹਾਸ ਰੂਹਾਨੀ ਕਿਰਦਾਰ ਦੇ ਧਾਰਨੀ ਹੋ ਕੇ ਹੀ ਸਿਰਜਿਆ ਜਾ ਸਕਦਾ ਹੈ। ਰੂਹਾਨੀ ਜੀਵਨ ਵਿੱਚ ਯੁੱਗ-ਪਲਟਾਊ ਬਲ ਹੈ। ਇਹ ਬਲ ਅਣਹੋਣੀ ਨੂੰ ਹੋਣੀ ਵਿਚ ਬਦਲ ਦਿੰਦਾ ਹੈ । ਇਸ ਕਰਕੇ ਲੋਕਾਈ ਲਈ ਇਹ ਬਲ ਕਰਾਮਾਤ ਹੈ। ਕਮਜ਼ੋਰਾਂ ਨੂੰ ਬਹਾਦਰ ਬਣਾ ਦੇਣਾ, ਲੱਖਾਂ ਦਾ ਮੁਕਾਬਲਾ ਚਾਲੀ ਸਿੱਖਾਂ ਨੇ ਕਰਨਾ, ਹੱਸ ਹੱਸ ਕੇ ਸ਼ਹੀਦੀਆਂ ਪਾਉਣੀਆਂ, ਹਜ਼ਾਰਾਂ ਸਾਲ ਤੋਂ ਦੇਸ਼ ਅੰਦਰ ਗੁਲਾਮੀ ਦੀਆਂ ਜ਼ੰਜ਼ੀਰਾਂ ਨੂੰ ਚੂਰ ਚੂਰ ਕਰ ਸੁੱਟਣਾ ਆਦਿ ਇਹ ਕਰਾਮਾਤਾਂ ਤੋਂ ਤਾਂ ਘੱਟ ਨਹੀਂ ਸੀ । ਅਜਿਹਾ ਪਰਉਪਕਾਰੀ ਤੇ ਲਾਸਾਨੀ ਇਤਿਹਾਸ ਗੁਰਬਾਣੀ ਵਿਚ ਰੱਤੀਆਂ ਰੂਹਾਂ ਹੀ ਸਿਰਜ ਸਕਦੀਆਂ ਹਨ । ਧਰਮ ਦੀ ਖਾਤਰ ਸੀਸ ਦੇਣ ਵਾਲੇ, ਬੰਦ ਬੰਦ ਕਟਾਉਣ ਵਾਲੇ, ਖੋਪਰੀਆਂ ਲੁਹਾਉਣ ਵਾਲੇ, ਚਰਖੜੀਆਂ ਤੇ ਚੜ੍ਹਣ ਵਾਲੇ, ਆਰਿਆਂ ਨਾਲ ਚਿਰਾਏ ਜਾਣ ਵਾਲੇ, ਦੇਗਾਂ ਵਿਚ ਉਬਲਣ ਵਾਲੇ ਸਿਦਕੀ ਸਿੱਖਾਂ ਨੂੰ ਰੋਜ਼ਾਨਾ ਯਾਦ ਕੀਤਾ ਜਾਂਦਾ ਹੈ। ਆਪਣੀ ਜਾਨ ਨਾਲੋਂ ਪਿਆਰੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਲਈ ਕੁਰਬਾਨੀਆਂ ਕਰਨ ਵਾਲੇ ਧਰਮੀ ਜਿਉੜਿਆਂ ਦੀ ਫਹਿਰਿਸ਼ਤ ਲੰਮੇਰੀ ਹੈ। ਗੁਰਧਾਮਾਂ ਦੀ ਪਵਿਤਰਤਾ ਲਈ ਕੀਤੀ ਅਰਦਾਸ ਦੇ ਬੋਲ ਪੁਗਾਉਂਦਿਆਂ ਪੁਰਜ਼ਾ ਪੁਰਜ਼ਾ ਕੱਟੇ ਜਾਣਾ ਅਤੇ ਜਿਉਂਦੇ ਜੀ ਬਲਦੀ ਅੱਗ ਵਿਚ ਸੜ ਕੇ ਸ਼ਹੀਦੀਆਂ ਪਾਉਣੀਆਂ ਰੂਹਾਨੀ ਜੀਵਨ ਜਿਉਣ ਵਾਲੇ ਇਹ ਭੌਰੇ ਹੀ ਕਰ ਸਕਦੇ ਹਨ। ਜਿਨ੍ਹਾਂ ਕੁਰਬਾਨੀਆਂ ਦਾ ਇਤਨਾ ਲਾਸਾਨੀ ਇਤਿਹਾਸ ਹੋਵੇ ਉਹ ਕੌਮ ਕਦੇ ਵੀ ਢਹਿੰਦੀਆਂ ਕਲਾ ਵੱਲ ਨਹੀਂ ਜਾ ਸਕਦੀ। ਗੁਰੂ ਸਾਹਿਬਾਨ ਦੁਆਰਾ ਦ੍ਰਿੜ ਕਰਵਾਈ ਹੱਕ ਸੱਚ, ਨਿਆਂ ਦੀ ਖਾਤਰ ਜੂਝਣ ਵਾਲੀ ਜੀਵਨ ਜਾਚ ਦੀ ਕਣੀ ਅਜੇ ਵੀ ਸਿੱਖਾਂ ਅੰਦਰ ਮੌਜੂਦ ਹੈ।ਆਪਣੇ ਇਸ ਕੁਰਬਾਨੀਆਂ ਭਰੇ ਲਾਸਾਨੀ ਇਤਿਹਾਸ ਨੂੰ ਦੁਹਰਾਉਂਦਿਆਂ ਆਪਣੇ ਹਿਰਦਿਆਂ ਵਿੱਚ ਗੁਰਧਾਮਾਂ, ਪਰੰਪਰਾਵਾਂ ਪ੍ਰਤੀ ਪਿਆਰ ਸਤਿਕਾਰ,ਪੰਥਕ ਜ਼ਜ਼ਬਾ ਅਤੇ ਏਕਤਾ-ਇਤਫਾਕ ਜਿਹੇ ਗੁਣਾਂ ਦੀ ਧਾਰਨੀ ਕਰਕੇ ਕੌਮੀ ਮਜ਼ਬੂਤੀ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਮੇਰੇ ਲਈ ਇਹ ਸਭ ਇਕ ਅਚੰਭਾ ਸੀ ਜਿਸ ਲਈ ਮੈਂ ਕੁਝ ਕਰਨ ਦੀ ਸੋਚੀ ਤੇ ਇਕ ਛੋਟਾ ਜਿਹਾ ਲੇਖ ‘ਸਿੱਖ ਨੈਟ” ਤੇ ਪਾਇਆ। ਪਰ ਉਸ ਦਾ ਕੋਈ ਖਾਸ ਅਸਰ ਨਾ ਹੁੰਦਾ ਵੇਖਕੇ ਮੈਂ ਵਿਸਥਾਰ ਨਾਲ ਖੋਜ ਕਰਨ ਲਗ ਪਿਆ ਜਿਸ ਲਈ ਮੈਂ ਸਭ ਤੋਂ ਪਹਿਲਾਂ ਸਿੱਖਾਂ ਦੀ ਘਟਦੀ ਆਬਾਦੀ ਦੇ ਤੱੱਥ ਤੇ ਕਾਟਨ ਅਤੇ ਸੁਝਾ ਅਤੇ ਫਿਰ ਪੰਜਾਬ ਵਿਚ ਇਸਾਈ ਧਰਮ ਦਾ ਪਿਛੋਕੜ ਅਤੇ ਅਜੋਕੀ ਸਥਿਤੀ ਬਾਰੇ ਘੋਖਣਾ ਪੜਤਾਲਣਾ ਸ਼ੁਰੂ ਕੀਤਾ ਜਿਸ ਦਾ ਸੰਖੇਪ ਅੱਗੇ ਹਾਜ਼ਰ ਹੈ: [/QUOTE]
Insert quotes…
Verification
Post reply
Discussions
Sikh Sikhi Sikhism
Punjabi 2. ਸਿੱਖ ਇਖਲਾਕ ਬਾਰੇ ਪ੍ਰੋ: ਗੁਰਮੁਖ ਸਿੰਘ ਦੀ ਈਸਾਈ ਪਾਦਰੀ ਨਾਲ ਗੱਲਬਾਤ
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top