(In Punjabi/ਪੰਜਾਬੀ) Punjabi-ਗੁਰੂ ਨਾਨਕ ਦੇਵ ਜੀ ਜੀਵਨ ਯਾਤਰਾ ਦਾ ਸਾਰ-1

Dalvinder Singh Grewal

Writer
Historian
SPNer
ਗੁਰੂ ਨਾਨਕ ਦੇਵ ਜੀ ਜੀਵਨ ਯਾਤਰਾ ਦਾ ਸਾਰ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਗੁਰੂ ਨਾਨਕ ਦੇਵ ਜੀ ਦਾ ਜਨਮ ਤਲਵੰਡੀ ਰਾਏ ਭੋਏ (ਜੋ ਅਜਕਲ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾˆਦਾ ਹੈ) ਵਿਖੇ 1526 ਬਿਕਰਮੀ (1469 ਈਸਵੀ) ਨੂੰ ਹੋਇਆ । ਉਨ੍ਹਾਂ ਦੇ ਪਿਤਾ ਕਲਿਆਨ ਚੰਦ ਬੇਦੀ (ਮਹਿਤਾ ਕਾਲੂ), ਮਾਤਾ ਤ੍ਰਿਪਤਾ ਅਤੇ ਭੈਣ ਨਾਨਕੀ ਜੀ ਨੇ ਅਪਣੇ ਆਪ ਨੂੰ ਬੜੇ ਵਡਭਾਗੀ ਜਾਣਿਆ ।
1575168711448.png

ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ਤੇ ਸਜਾਇਆ ਹੋਇਆ
ਜਦ ਦਾਈ ਦੌਲਤਾਂ ਨੇ ਪਿਤਾ ਮਹਿਤਾ ਕਾਲੂ ਨੂੰ ਨੂਰਾਨੀ ਬਾਲਕ ਦੇ ਜਨਮ ਲੈਣ ਦੀ ਖਬਰ ਦਿਤੀ ਤਾਂ ਮਹਿਤਾ ਕਾਲੂ ਨੂੰ ਜਿਵੇਂ ਖੁਮਾਰ ਚੜ੍ਹ ਗਿਆ।ਉਸ ਦੇ ਘਰ ਜਿਵੇਂ ਚੰਦ ਚੜ੍ਹ ਆਇਆ ਹੋਵੇ। ਮਹਿਤਾ ਕਾਲੂ, ਜਿਸ ਦਾ ਪੂਰਾ ਨਾਂ ਮਹਿਤਾ ਕਲਿਆਣ ਚੰਦ ਸੀ, ਰਾਇ ਭੋਇ ਦੇ ਸ਼ੇਖੂਪੁਰੇ ਜ਼ਿਲੇ ਵਿਚ ਅਪਣੇ ਨਾਮ ਤੇ ਵਸਾਈ ਤਲਵੰਡੀ ਦੀ ਜ਼ਮੀਨ ਦਾ ਪੂਰਾ ਹਿਸਾਬ ਕਿਤਾਬ ਰਖਦਾ ਸੀ। ਉਸ ਦਾ ਪਿਤਾ ਸ਼ਿਵ ਰਾਮ ਰਾਇ ਭੋਇ ਦੇ ਸਦੇ ਤੇ ਨਵੇਂ ਵਸਾਏ ਪਿੰਡ ਦਾ ਜ਼ਮੀਨੀ ਬੰਦੋਬਸਤ ਕਰਨ ਲਈ ਅਪਣੇ ਪਰਿਵਾਰ ਨੂੰ ਨਾਲ ਲੈ ਕੇ ਪਠੇਵਿੰਡ ਪੁਰ (ਲੋਹਾਰ) ਤਰਨਤਾਰਨ ਤੋਂ ਇਥੇ ਆ ਕੇ ਵਸ ਗਿਆ ਸੀ ਤੇ ਪਿਤਾ ਤੋਂ ਪਿਛੋਂ ਮਹਿਤਾ ਕਲਿਆਣ ਚੰਦ ਨੇ ਇਹ ਜ਼ਿਮੇਵਾਰੀ ਬਖੂਬੀ ਸੰਭਾਲ ਲਈ ਸੀ।ਰਾਇ ਭੋਇ, ਜਾਮਾ ਰਾਇ ਪਿੰਡ ਦਾ ਹਿੰਦੂ ਰਜਵਾੜਾ ਸੀ ਜਿਸਨੂੰ ਮੁਸਲਿਮ ਧਰਮ ਅਪਨਾਉਣ ਤੇ ਲੋਧੀਆਂ ਨੇ ਕਾਲੀ ਬਾਰ ਵਿਚ 40,000 ਏਕੜ ਜ਼ਮੀਨ ਅਲਾਟ ਕੀਤੀ ਸੀ ਜਿਸ ਉਪਰ ਉਸਨੇ ਤਲਵੰਡੀ ਰਾਇ ਭੋਇ ਵਸਾਈ। ਜ਼ਮੀਨ ਦੇ ਬੰਦੋਬਸਤ ਲਈ ਉਹ ਅਪਣੇ ਲਾਗਲੇ ਪਿੰਡ ਪੱਠੇਵਿੰਡ (ਲੋਹਾਰ) ਤੋਂ ਸ਼ਿਵ ਰਾਮ ਨੂੰ ਨਾਲ ਲੈ ਗਿਆ ਜਿਸ ਨੇ ਸਾਰੇ ਪਿੰਡ ਦੀ ਜ਼ਮੀਨ ਦਾ ਪ੍ਰਬੰਧ ਬਖੂਬੀ ਕੀਤਾ। ਅਗੋਂ ਰਾਇ ਭੋਇ ਦੇ ਪੁੱਤਰ ਰਾਏ ਬੁਲਾਰ ਨੇ ਵੀ ਸ਼ਿਵ ਰਾਮ ਦੇ ਪੁੱਤਰ ਮਹਿਤਾ ਕਲਿਆਣ ਦਾਸ ਨੂੰ ਜ਼ਮੀਨੀ ਪ੍ਰਬੰਧ ਦੀ ਜ਼ਿਮੇਵਾਰੀ ਸੌਂਪੀ ਜੋ ਉਹ ਤਨਦੇਹੀ ਨਾਲ ਨਿਭਾ ਰਿਹਾ ਸੀ ਤੇ ਦੋਹਾਂ ਪਰਿਵਾਰਾਂ ਵਿਚ ਇਕ ਡੂੰਘੀ ਸਾਂਝ ਪੈ ਗਈ। ਰਾਇ ਭੋਇ ਕੀ ਤਲਵੰਡੀ ਦਾ ਨਾਮ ਹੁਣ ਨਨਕਾਣਾ ਸਾਹਿਬ ਹੈ ਤੇ ਇਸ ਦਾ ਜ਼ਿਲਾ ਵੀ ਇਹੋ ਨਨਕਾਣਾ ਸਾਹਿਬ ਹੋ ਗਿਆ ਹੈ ਜੋ ਪਾਕਿਸਤਾਨ ਦੇ ਪੰਜਾਬ ਵਿਚ ਪੈਂਦਾ ਹੈ।


ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦੇ ਹਾਲਾਤ

ਉਸ ਵੇਲੇ ਦੀ ਰਾਜਨੀਤਕ, ਸਭਿਆਚਾਰਕ ਅਤੇ ਧਾਰਮਿਕ ਹਾਲਤ ਬੜੀ ਦਿਲ ਦਹਿਲਾ ਦੇਣ ਵਾਲੀ ਸੀ ਜਿਸ ਦਾ ਬਿਆਨ ਗੁਰੂ ਨਾਨਕ ਦੇਵ ਜੀ ਨੇ ਅਪਣੇ ਸ਼ਬਦਾਂ ਵਿਚ ਕੀਤਾ:

ਕਲਿ ਕਾਤੀ, ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ ।

ਕੂੜੁ ਅਮਾਵਸ, ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥(ਮਾਝ ਮ: 1, ਪੰਨਾ 145)ਕਲਿਜੁਗ ਦੀ ਛੁਰੀ ਫੜ ਕੇ ਰਾਜੇ ਬੁੱਚੜ ਬਣੇ ਹੋਏ ਹਨ ਤੇ ਧਰਮ ਫੰਗ ਲਾਕੇ ਉੱਡ ਗਿਆ ਹੈ। ਝੂਠ ਦੀ ਮਸਿਆ ਦੀ ਕਾਲੀ ਰਾਤ ਅੰਦਰ ਸੱਚ ਦਾ ਚੰਦਰਮਾ ਕਿਤਿਓਂਂ ਵੀ ਚੜ੍ਹਦਾ ਨਹੀਂ ਦਿਸਦਾ।

ਕਲਿ ਹੋਈ ਕੁਤੇ ਮੁਹੀ, ਖਾਜੁ ਹੋਆ ਮੁਰਦਾਰੁ। ਕੂੜੁ ਬੋਲਿ ਬੋਲਿ ਭਉਕਣਾ, ਚੂਕਾ ਧਰਮੁ ਬੀਚਾਰੁ। (ਸਾਰੰਗ, 1242)

ਕਲਿਯੁਗ ਦੇ ਇਸ ਹਨੇਰੇ ਵਿਚ ਆਦਮੀ ਉਨ੍ਹਾਂ ਕੁੱਤਿਆਂ ਵਰਗੇ ਹੋ ਗਏ ਹਨ ਜੋ ਲਾਸ਼ਾਂ ਨੂੰ ਟੁੱਟ ਕੇ ਪੈ ਜਾਂਦੇ ਹਨ।ਉਹ ਝੂਠ ਬਕਦੇ ਭੌਂਕਦੇ ਹਨ ਤੇ ਪਵਿਤਰਤਾ ਤੋਂ ਸੱਖਣੇ ਹਨ।ਲਬੁ ਪਾਪੁ ਦੁਇ ਰਾਜਾ ਮਹਿਤਾ, ਕੂੜੁ ਹੋਆ ਸਿਕਦਾਰੁ।

ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ।

ਅੰਧੀ ਰਯਤਿ ਗਿਆਨ ਵਿਹੂਣੀ, ਭਾਹਿ ਭਰੇ ਮੁਰਦਾਰੁ॥(ਆਸਾ, 468-69)


ਰਾਜਿਆਂ ਦਾ ਲਾਲਚ ਪੂਰਾ ਕਰਨ ਲਈ ਵਜ਼ੀਰ ਅਪਣੇ ਸਰਦਾਰਾਂ ਤੋਂ ਹਰ ਪਾਪ, ਹਰ ਤਰ੍ਹਾਂ ਦਾ ਝੂਠ ਬੋਲ ਕੇ ਕਰਵਾਉਂਦੇ ਹਨ।ਛੋਟੇ ਹਾਕਮਾਂ ਨੂੰ ਭੋਗ ਵਿਲਾਸ ਵਿਚ ਫਸਾ ਕੇ ਉਨ੍ਹਾਂ ਤੋਂ ਮਤਲਬ ਪੂਰਾ ਕਰਨ ਲਈ ਸਲਾਹ ਲਈ ਜਾਂਦੀ ਹੈ ਤੇ ਸਾਰੇ ਇਕੱਠੇ ਬਹਿਕੇ ਲੋਕਾਂ ਨੂੰ ਲੁੱਟਣ ਦੇ ਦਾਅ-ਪੇਚ ਸੋਚਦੇ ਹਨ।


ਰਾਜੇ ਸੀਹ ਮੁਕਦਮ ਕੁਤੇ, ਜਾਇ ਜਗਾਇਨਿ ਬੈਠੇ ਸੁਤੇ।

ਚਾਕਰ ਨਹਦਾ ਪਾਇਨਿ ਘਾਉ, ਰਤੁ ਪਿਤੁ ਕੁਤਿਹੋ ਚਟੁ ਜਾਹੁ॥(ਮਲਾਰ, 1288)

ਰਾਜੇ ਸ਼ੇਰਾਂ ਵਾਂਗ ਲੋਕਾਂ ਦੇ ਸ਼ਿਕਾਰੀ ਹਨ ਤੇ ਅਹਿਲਕਾਰ ਪਾੜ ਖਾਣੇ ਕੁੱਤੇ ਬਣੇ ਹੋਏ ਹਨ। ਸੋਚ-ਸਮਝਾਂ ਤੋਂ ਸੱਖਣੀ ਸੁੱਤੀ ਜੰਤਾ ਨੂੰ ਜਗਾਉਂਦੇ, ਸਤਾਉਂਦੇ ਹਨ। ਨੌਕਰ ਨਹੁੰਦਰਾਂ ਮਾਰ ਕੇ ਨੋਚਕੇ ਜ਼ਖਮ ਲਾਉਂਦੇ ਹਨ ਤੇ ਗਰੀਬ ਜੰਤਾ ਦਾ ਲਹੂ ਪੀਂਦੇ ਤੇ ਮਿਝ ਚੂੰਡਦੇ ਹਨ।ਕਾਦੀ ਕੂੜੁ ਬੋਲਿ ਮਲੁ ਖਾਇ। ਬ੍ਰਾਹਮਣੁ ਨਾਵੈ ਜੀਆ ਘਾਇ।

ਜੋਗੀ ਜੁਗਤਿ ਨ ਜਾਣੈ ਅੰਧੁ, ਤੀਨੇ ਓਜਾੜੇ ਕਾ ਬੰਧੁ॥ (ਧਨਾਸਰੀ, 662)ਕਾਜ਼ੀ ਕੂੜ ਬੋਲ ਕੇ ਵੱਢੀ ਦੀ ਗੰਦਗੀ ਖਾਂਦਾ ਹੈ। ਬ੍ਰਾਹਮਣ ਜੀਵਾਂ ਦੀ ਹਤਿਆ ਕਰਕੇ ਇਸ਼ਨਾਨ ਕਰਕੇ ਅਪਣੇ ਆਪ ਨੂੰ ਪਵਿਤਰ ਸਮਝਦਾ ਹੈ।ਅੰਨ੍ਹੇ ਯੋਗੀ ਨੂੰ ਪਤਾ ਹੀ ਨਹੀਂ ਕਿ ਉਸਨੇ ਕਿਸ ਰਾਹ ਤੇ ਚਲਣਾ ਹੈ। ਤਿੰਨੇ ਹੀ ਜਗਤ ਦੇ ਉਜਾੜਾ ਕਰਨ ਲੱਗੇ ਹੋਏ ਹਨ।


ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ॥(ਤਿਲੰਗ, ਪੰਨਾ 722)


ਲੱਜਾ ਅਤੇ ਸੱਚ ਦੋਨੋਂ ਹੀ ਅਲੋਪ ਹੋ ਗਏ ਹਨ ਤੇ ਝੂਠ ਪਰਧਾਨ ਬਣਿਆ ਫਿਰਦਾ ਹੈ।


ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥ 1 ॥(ਤਿਲੰਗ, ਪੰਨਾ 723)

ਕਾਤਲਾਂ ਦੀ ਇਸ ਦੁਨੀਆਂ ਵਿਚ ਖੂਨ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਰੱਤ ਦਾ ਕੇਸਰ ਛਿੜਕਿਆ ਜਾਂਦਾ ਹੈ।

ਖਤ੍ਰੀਆ ਤ ਧਰਮੁ ਛੋਡਿਆ, ਮਲੇਛ ਭਾਖਿਆ ਗਹੀ।

ਸ੍ਰਿਸਟਿ ਸਭ ਇਕ ਵਰਨ ਹੋਈ, ਧਰਮ ਕੀ ਗਤਿ ਰਹੀ॥ (ਧਨਾਸਰੀ, 663)

ਖਤ੍ਰੀਆਂ ਨੇ ਅਪਣਾ ਲੋਕ-ਰੱਖਿਆ ਦਾ ਧਰਮ ਛੱਡ ਦਿਤਾ ਹੈ ਤੇ ਗੁਲਾਮ ਬਣਕੇ, ਧਾੜਵੀਆਂ ਦੀ ਬੋਲੀ ਬੋਲਦੇ ਹਨ।ਸਾਰੀ ਦੁਨੀਆਂ ਮਲੇਛ ਹੋ ਗਈ ਹੈ ਤੇ ਧਰਮ-ਕਰਮ ਦੀ ਤੇ ਸਚਾਈ ਦੀ ਮਰਯਾਦਾ ਭੁੱਲ ਗਈ ਹੈ।


ਰੰਨਾ ਹੋਈਆ ਬੋਧੀਆ, ਪੁਰਸ ਹੋਏ ਸਈਆਦ। ਸੀਲੁ, ਸੰਜਮੁ, ਸੁਚ ਭੰਨੀ, ਖਾਣਾ ਖਾਜੁ ਅਹਾਜੁ॥
ਸਰਮੁ ਗਇਆ ਘਰਿ ਆਪਣੈ ਪਤਿ ੳਠਿ ਚਲੀ ਨਾਲਿ। (ਸਾਰੰਗ, 1243)

ਨਾਰੀਆਂ ਦੀ ਮੱਤ ਮੰਨ ਕੇ ਮਰਦ ਲੁੱਟ-ਖੋਹੀ ਕਰਨ ਲਗ ਪਏ ਹਨ। ਨਿਮਰਤਾ, ਸਵੈ-ਸੰਜਮ ਅਤੇ ਪਵਿਤਰਤਾ ਖਤਮ ਹੋ ਗਏ ਹਨ; ਲੋਕਾਂ ਦਾ ਖਾਜਾ ਇਹੋ ਜਿਹਾ ਹੈ ਜੋ ਉਹ ਹਜ਼ਮ ਹੀ ਨਹੀਂ ਕਰ ਸਕਦੇ। ਸ਼ਰਮ ਤਾਂ ਕੋਈ ਹੈ ਹੀ ਨਹੀਂ ਤੇ ਇਜ਼ਤ-ਆਬਰੂ-ਅਣਖ ਜਿਵੇਂ ਮਰ-ਮਿਟ ਗਏ ਹੋਣ।

ਸਾਫ ਜ਼ਾਹਿਰ ਹੈ ਕਿ ਇਹ ਇਨਸਾਨੀਅਤ ਦੇ ਅਤਿ ਨਿਘਾਰ ਦਾ ਸਮਾਂ ਸੀ। ਪਿਆਰ ਦੀ ਥਾਂ ਨਫਰਤ ਹਰ ਦਿਲ ਵਿਚ ਵਸੀ ਹੋਈ ਸੀ। ਊਚ-ਨੀਚ, ਜਾਤ-ਪਾਤ, ਫਿਰਕਾ-ਪ੍ਰਸਤੀ ਧਰਮ ਤੇ ਸਮਾਜ ਦੋਨਾਂ ਵਲੋਂ ਹੀ ਪਰਵਾਣ ਕਰ ਲਏ ਗਏ ਸਨ।ਵੇਦਾˆ ਅਤੇ ਪੁਰਾਨਾˆ ਦੇ ਨਾਮ ਤੇ ਬ੍ਰਾਹਮਣ ਆਪਸੀ ਬਹਿਸ ਬਾਜ਼ੀ ਵਿਚ ਉਲਝੇ ਹੋਏ ਸਨ । ਕੇਵਲ ਹਿੰਦੁ ਧਰਮ ਹੀ ਚਾਰ ਵਰਨਾਂ ਵਿੱਚ ਨਹੀਂ ਸੀ ਵੰਡਿਆ ਹੋਇਆ, ਮੁਸਲਮਾਨ ਵੀ ਚਾਰ ਵਰਨਾˆ ਹਨਫੀ, ਸ਼ਫਾਈ, ਮਲਿਕੀ ਅਤੇ ਹਨਬਾਲੀ ਵਿੱਚ ਵੰਡੇ ਹੋਏ ਸਨ। ਹਿੰਦੂ ਗਾਂ ਤੇ ਗੰਗਾ ਨੂੰ ਪੂਜਦੇ ਸਨ ਤਾਂ ਮੁਸਲਮਾਨ ਮੱਕਾ ਅਤੇ ਕਾਬਾ ਨੂੰ ਪੂਜਦੇ ਸਨ। ਉਹ ਅਪਣੇ ਪਵਿਤਰ ਗ੍ਰੰਥਾਂ ਦੀਆਂ ਸਿਖਿਆਵਾਂ ਨੂੰ ਭੁਲ ਗਏ ਸਨ ਤੇ ਸਚਾਈ ਤਂੋ ਦੂਰ ਜਾ ਚੁਕੇ ਸਨ । ਰੀਤੀ-ਰਿਵਾਜਾਂ ਦੀ ਬਹੁਲਤਾ ਦੇ ਘਚੌਲੇ ਵਿਚ ਵਿਚ ਅਧਿਆਤਮਕਤਾ ਗੁਆਚ ਗਈ ਸੀ। ਇਨਸਾਨਾˆ ਦੇ ਆਪਸੀ ਵਾਦ-ਵਿਵਾਦਾˆ ਕਰਕੇ ਇਨਸਾਨੀਅਤ ਰੁਲ ਰਹੀ ਸੀ ਅਤੇ ਸਾਰੀ ਲੁਕਾਈ ਮਦਦ ਦੀ ਪੁਕਾਰ ਕਰ ਰਹੀ ਸੀ । ਉਸ ਸਮੇˆ ਪ੍ਰਮਾਤਮਾਂ ਨੇ ਸੰਸਾਰ ਵਿੱਚ ਫੈਲੇ ਇਸ ਡੂੰਘੇ ਹਨੇਰੇ ਨੂੰ ਦੂਰ ਕਰਨ ਤੇ ਗਿਆਨ ਦਾ ਚਾਨਣ ਵੰਡਣ ਲਈ ਗੁਰੂ ਨਾਨਕ ਦੇਵ ਜੀ ਨੂੰ ਜਗਤ ਤੇ ਭੇਜਿਆ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣ ਹੋਆ।(ਭਾਈ ਗੁਰਦਾਸ ਵਾਰ 1, ਪਉੜੀ 27)
 
Top