Poems Punjabi ਜੀਵਨ ਸੁਧਰ ਗਿਆ

Dalvinder Singh Grewal

Writer
Historian
SPNer
ਜੀਵਨ ਸੁਧਰ ਗਿਆ

ਡਾ ਦਲਵਿੰਦਰ ਸਿੰਘ ਗ੍ਰੇਵਾਲ

ਜਦ ਸੇਵ ਕਰੋ ਨਿਸ਼ਕਾਮ, ਸਮਝ ਲਓ, ਜੀਵਨ ਸੁਧਰ ਗਿਆ।

ਜਦ ਮਿੱਠਾ ਲੱਗੇ ਨਾਮ, ਸਮਝ ਲਓ, ਜੀਵਨ ਸੁਧਰ ਗਿਆ।

ਜਦ ਮਰ ਗਏ ਬੁਰੇ ਵਿਚਾਰ, ਸੋਚ ਤਦ ਸੁਧਰ ਗਈ,

ਜਦ ਵਸ ਵਿਚ ਆਵੇ ਕਾਮ, ਸਮਝ ਲਓ, ਜੀਵਨ ਸੁਧਰ ਗਿਆ।

ਜਦ ਲੋਭ ਮੋਹ ਤੋਂ ਮਨ ਹਟੇ, ਜੀਵਨ ਸ਼ਾਂਤ ਚਿੱਤ,

ਜਦ ਅਹੰ ਨੂੰ ਲਗੇ ਵਿਰਾਮ, ਸਮਝ ਲਓ, ਜੀਵਨ ਸੁਧਰ ਗਿਆ।

ਜਦ ਦੂਈ ਦਵੈਤ ਤੇ ਈਰਖਾ, ਵੈਰ ਭਾਵ ਮਿਟ ਜਾਣ,

ਜਦ ਬੁਝ ਜਾਏ ਅੰਤਰ ਤਾਮ, ਸਮਝ ਲਓ, ਜੀਵਨ ਸੁਧਰ ਗਿਆ।

ਸਭ ਜੀਵ ਦਿਸਣ ਰੱਬ ਰੂਪ, ਭੇਦ ਨਾ ਕਿਤੇ ਦਿਸੇ,

ਜਦ ਲੱਭ ਲਿਆ ਨਿਜ ਥਾਮ, ਸਮਝ ਲਓ, ਜੀਵਨ ਸੁਧਰ ਗਿਆ।ਹੱਕ, ਸੱਚ, ਇਨਸਾਫ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਹੱਕ, ਸੱਚ, ਇਨਸਾਫ ਦੀ ਜੋ ਲੜੇ ਲੜਾਈ।

ਆਖਰ ਹੁੰਦੀ ਓਸਦੀ ਹੈ ਸਦਾ ਚੜ੍ਹਾਈ।

ਗੱਦੀ, ਤਾਕਤ, ਧਨ ਦਾ ਜੋ ਬਣੇ ਪੁਜਾਰੀ,

ਮਿੱਟੀ ਪਾਉਂਦਾ ਹੱਥ ਜੋ ਮਿੱਟੀ ਹੱਥ ਆਈ।

ਸਭ ਜੀਆਂ ਨੂੰ ਕਰ ਮੁਹੱਬਤ, ਬੇਫਿਕਰਾ ਓਹ,

ਦੂਈ ਦਵੈਤ ਕਰ ਈਰਖਾ, ਚਿੰਤਾ ਗਲ ਪਾਈ। ,

ਜਗ ਸਮਝੇ ਪਰਿਵਾਰ ਪਿਆਰ ਹਰ ਇਕ ਤੋਂ ਪਾਵੇ,

ਰੱਖੇ ਸਭ ਦਾ ਖਿਆਲ, ਨਾ ਆਵੇ ਮੁਸ਼ਕਲ ਰਾਈ।

ਰੱਬ ਦਾ ਹੋਣੈ ਤਾਂ ਸਭ ਜੀਆਂ ਦਾ ਹੋ ਅਪਣਾ,

ਰੱਬ ਦੀ ਮੰਜ਼ਿਲ ਤਾਂ ਰੱਬ ਦੇ ਬੰਦੇ ਨੇ ਪਾਈ।ਸਾਗਰ ਡਿੱਗੀ ਬੂੰਦ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਸਾਗਰ ਡਿੱਗੀ ਬੂੰਦ, ਹੋਂਦ ਨੂੰ ਤੜਪਦੀ।

ਸਮਝੇ ਨਾ, ਕੀ ਲੋੜ, ਓਸ ਵਿੱਚ ਮਿਟਣ ਦੀ।

ਘਰ ਆ ਕੇ ਵੀ ਘਰ ਨਾ ਅਪਣਾ ਸਮਝਿਆ,

ਖੁਦ ਨੂੰ ਛੋਟਾ ਜਾਣ ਕੇ ਵਡਿਓਂ ਝਿਜਕਦੀ।

ਸ਼ਾਂਤ ਰਹਿਣ ਦੀ ਆਦਤ ਪਾਈ ਨਾ ਕਦੇ,

ਇੱਕ ਚੰਗਿਆੜੀ ਰੱਖੀ ਅੰਦਰ ਧਦਕਦੀ।

ਉਸ ਦਿਨ ਸ਼ਾਂਤ ਸਮਾਉਣਾ ਰੂਹ ਨੇ ਸਿੱਖਣਾ

ਜਿਸ ਦਿਨ ਅੰਦਰ ਹੋਂਦ ਦੀ ਰੀਝਾ ਮੁੱਕ ਗਈ।

ਆਪ ਮਿਟਾਕੇ ਬੂੰਦੋਂ ਸਾਗਰ ਹੋਣ ਦੀ,

ਮੰਜ਼ਿਲ ਏਹੋ ਆਖਰ, ਹਰ ਇਕ ਜੀਵ ਦੀ।
 

Dalvinder Singh Grewal

Writer
Historian
SPNer
ਵੱਡੀ ਉਮਰ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੱਤਰਾਂ ਤੋਂ ਉੱਤੇ ਟੱਪ ਜਾਵੇ ਜੇ ਉਮਰ।

ਅੰਗ ਪੈਣ ਢਿੱਲੇ, ਝੁਕ ਜਾਂਦੀ ਏ ਕਮਰ।

ਰਹਿੰਦਾ ਏ ਪਜਾਮਾ ਹੋਇਆ ਪਲੇ ਪਲੇ ਢਿਲਾ।

ਬਾਥਰੂਮ ਜਾਵੇ ਤਾਂ ਹੋ ਜਾਂਦਾ ਸਾਰਾ ਗਿੱਲਾ।

ਕਰੇ ਜੋ ਬਰੱਸ਼, ਖਿੰਡ ਜਾਂਦੀ ਟੁੱਥ-ਪੇਸਟ।

ਵਰਤਦਾ ਏ ਘੱਟ, ਬਹੁਤਾ ਕਰੇ ਜਲ ਵੇਸਟ।

ਖਾਣ ਲੱਗੇ ਕੁੜਤੇ ਤੇ ਡਿੱਗ ਪੈਂਦੀ ਦਾਲ।

ਧੋਵੇ ਪਾਣੀ ਨਾਲ, ਦਾਗ ਪੈਂਦੇ ਲਾਲ ਲਾਲ।

ਰੱਖੀ ਚੀਜ਼ ਆਪ, ਖੁਦ ਦਿੰਦਾ ਹੈ ਗੁਆ।

ਕੰਨਾਂ ਉਤੇ ਐਨਕਾਂ ਨੂੰ, ਲੱਭਦਾ ਬੇਵਾਹ।

ਜਾਂਦਾ ਜਾਂਦਾ ਸਿੱਧੇ ਰਾਹ ਵੀ ਠੇਡੇ ਖਾਈ ਜਾਵੇ।

ਚਲਿਆ ਸੀ ਕਿਉਂਵਾਰ ਵਾਰ ਦੁਹਰਾਵੇ।

ਸ਼ੂਗਰ ਬਿਮਾਰੀ ਖਾਣੋਂ ਮਿੱਠਾ ਨਹੀਓਂ ਹਟੇ,

ਦਹੀ ਦੁੱਧ-ਘਿਓ ਖਾਂਦਾ ਬੀ.ਪੀ. ਕਿਵੇਂ ਘਟੇ।

ਛਕਕੇ ਪਰਾਠੇ ਕਦੋਂ ਆਉਂਦੇ ਨੇ ਡਕਾਰ।

ਗੈਸ ਭਰੀ ਪੇਟ ਦਿਤਾ ਸਾਰਾ ਘਰ ਸਾੜ।

ਏਹੋ ਏ ਬੁਢਾਪਾ ਹਾਲ ਬਾਲਾਂ ਤੋਂ ਵੀ ਮਾੜਾ।

ਗਲਤੀ ਹੈ ਆਪਦੀ ਤੇ ਹੋਰਨਾਂ ਤੇ ਸਾੜਾ।

ਟੋਕਾ-ਟਾਕੀ ਕਰਨੀ ਪੁਗਾੳਣੀ ਸਦਾ ਜ਼ਿਦ।

ਜਿੱਥੋਂ ਕੋਈ ਰੋਕੇ, ਊਹੋ ਕਰੇ ਵਿਦ ਵਿਦ।

ਘਰ ਦੇ ਨੇ ਤੰਗ, ਇਹਨੂੰ ਨਾ ਕੋਈ ਪਰਵਾਹ।

ਮੰਨੇ ਨਾਂ ਕੋਈ ਗੱਲ, ਦਿੰਦਾ ਸ਼ੋਰ ਇਹ ਮਚਾ।

ਆਪੇ ਉਤੇ ਕਾਬੂ ਹੈ ਨਾ, ਬਣਿਆ ਸਿਆਣਾ।

ਜ਼ਿਦ ਨਾਲ ਗੱਲ iੱਸਖ ਗਿਆ ਹੈ ਮਨਾਣਾ।

ਹੱਡ ਕੁਜੇ ਘਿਉ ਦੇ, ਪੱਕੇ ਧਰਤੀ ਤੇ ਗੱਡੇ।

ਘਰ ਵਾਲੇ ਕਹਿੰਦੇ ਕਦ ਮਰੇ, ਮੰਜਾ ਛੱਡੇ

ਰੱਬਾ ਦੇ ਸੁਮੱਤ, ਏਹਨੂੰ ਏਨੀ ਸੋਝੀ ਆਵੇ।

ਵੇਲੇ ਨਾਲ ਬਦਲੇ ਤੇ ਸਹਿਣਾ ਸਿੱਖ ਜਾਵੇ।

ਇਹਦੇ ਹੱਥੋਂ ਡੋਰ ਛੁੱਟੀ ਜਾਵੇ ਤੇਜ਼ੀ ਨਾਲ ।

ਲੱਤਾਂ ਬਾਹਾਂ ਮਾਰੇ ਕਿਉਂ ਜੇ ਹੋਣ ਨਾ ਸੰਭਾਲ।

ਜਪਣ ਦੀ ਉਮਰ ਨਾਮ ਰੱਬ ਦਾ ਉਹ ਲਵੇ,

ਸੁੱਖ-ਚੈਨ ਮਿਲੂ, ਲੜ ਲਗਕੇ ਜੇ ਰਵੇ।

ਉਹਦੇ ਨਾਮ ਬਿਨਾ ਨਹੀਓ ਹੋਣੀ ਇਹਦੀ ਗਤ।

ਰੱਬ ਹੀ ਤਾਂ ਸਾਂਭਦਾ ਏ ਸਭਨਾਂ ਦੀ ਪੱਤ।

ਹੋਰ ਨਾ ਕੋਈ ਕੰਮ, ਉਹਦਾ ਨਾਮ ਲਈ ਜਾਵੇ।

ਵਾਹਿਗੁਰੂ, ਵਾਹਿਗੁਰੂ, ਮੂਹੋਂ ਕਹੀ ਜਾਵੇ।

ਜਿਸਨੇ ਬਣਾਇਆ ਜੱਗ, ਉਸੇ ਨੂੰ ਧਿਆਵੇ,

ਜੱਗ ਦੀਆਂ ਖਿੱਚਾਂ ਕੋਲੋਂ ਮਨ ਨੂੰ ਹਟਾਵੇ।

ਰੱਖੇ ਸਦਾ ਉਸ ਵਲ ਜੋੜ ਕੇ ਧਿਆਨ।

ਆਪੇ ਬੇੜਾ ਬੰਨੇ ਲਾਊ ਉਹ ਹੈ ਜਾਣੀ-ਜਾਣ ।

 

Dalvinder Singh Grewal

Writer
Historian
SPNer
ਚੱਲ ਦੋਸਤ ਚੱਜ ਦਾ ਕੰਮ ਕਰੀਏ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਚੱਲ ਦੋਸਤ ਚੱਜ ਦਾ ਕੰਮ ਕਰੀਏ।
ਰੱਬ ਜਪੀਏ, ਮਿਲਣਾ ਜਿਸ ਜਰੀਏ।
ਛੱਡੀਏ ਏਧਰ ਉਧਰ ਕਰਨਾ,
ਬੁਰਾ ਕਰਾਂਗੇ, ਬੁਰਾ ਹੀ ਭਰਨਾ।
ਅਪਣੇ ਦੋਸ਼ ਨਾ ਹੋਰ ਤੇ ਧਰੀਏ।
ਚੱਲ ਦੋਸਤ ਚੱਜ ਦਾ ਕੰਮ ਕਰੀਏ।
ਖੱਟੀ ਜੋੇ ਹੁਣ ਤਕ ਬਦਨਾਮੀ,
ਸ਼ੁਭ ਕਰੀਏ ਬਣ ਕੇ ਨਿਸ਼ਕਾਮੀ।
ਨੇਕਨਾਮ ਦੀ ਦੁਲਹਣ ਵਰੀਏ।
ਚੱਲ ਦੋਸਤ ਚੱਜ ਦਾ ਕੰਮ ਕਰੀਏ।
ਖੁਦ ਸੰਵਰੇ ਤਾਂ ਅੱਗਾ ਸੰਵਰੇ।
ਜਗ ਖੁਸ਼, ਰੱਬ ਖੁਸ਼, ਜੀਵਨ ਸੁਧਰੇ।
ਭਵਸਾਗਰ ਸੱਚ ਦੇ ਬਲ ਤਰੀਏ।
ਚੱਲ ਦੋਸਤ ਚੱਜ ਦਾ ਕੰਮ ਕਰੀਏ।
 
Top