☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
Sikh History & Heritage
Panjabi: Guru Tegh Bahadur Yatravan
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਗੁਰੂ ਤੇਗ ਬਹਾਦੁਰ ਜੀ ਦੀਆਂ ਯਾਤ੍ਰਾਵਾਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਵਿਚ ਪੂਰਾ ਭਾਰਤ ਹੀ ਨਹੀਂ, ਭਾਰਤ ਦੇ ਉੱਤਰ, ਪੂਰਬ ਤੇ ਪੱਛਮ ਦੇ ਦੇਸ਼ਾਂ ਦੀ ਯਾਤਰਾ ਵੀ ਕੀਤੀ। ਪਿਛੋਂ ਬਾਕੀ ਦੇ ਗੁਰੂ ਸਾਹਿਬਾਨ ਨੇ ਵੀ ਗੁਰੂ ਨਾਨਕ ਦੇਵ ਜੀ ਦੀਆਂ ਪਾਈਆਂ ਪੈੜਾਂ ਉਤੇ ਚੱਲ ਕੇ ਥਾਂ ਥਾਂ ਜਾ ਨਾਮ ਪ੍ਰਚਾਰਿਆ। ਗੁਰੂ ਤੇਗ ਬਹਾਦਰ ਜੀ ਨੇ, ਗੁਰੂ ਨਾਨਕ ਦੇਵ ਜੀ ਦੀ ਪੂਰਬ ਯਾਤਰਾ ਸਮੇਂ ਦੀਆਂ ਪੈੜਾਂ ਹੀ ਤਾਜ਼ੀਆਂ ਨਹੀਂ ਕੀਤੀਆਂ ਸਗੋਂ ਆਸ ਪਾਸ ਦੇ ਹੋਰ ਸ਼ਹਿਰਾਂ ਵਿਚ ਵੀ ਨਾਮ ਪਰਚਾਰਿਆ। ਇਸ ਦੇ ਇਲਾਵਾ ਸਮੁੱਚੇ ਮਾਲਵੇ ਦੇ ਜ਼ਰਰੇ ਜ਼ਰਰੇ ਨੂੰ ਵੀ ਭਾਗ ਲਾਏ। ਬਾਬੇ ਬਕਾਲੇ ਤੋਂ ਗੋਹਾਟੀ ਹਜੋ ਤੱਕ ਗੁਰੂ ਜੀ ਨੇ ਲੰਮੇਂ ਪੈਂਡੇ ਤਹਿ ਕਰਦਿਆਂ ਨਾਮ ਦੀ ਵਰਖਾ ਵੀ ਕੀਤੀ ਤੇ ਭੁਲਿਆਂ ਨੂੰ ਸਿੱਧੇ ਰਸਤੇ ਵੀ ਪਾਇਆ।

ਗੁਰੂ ਜੀ ਦੀ ਇਸ ਧੁਰੰਧਰ ਯਾਤਰਾ ਤੇ ਨਾਮ ਵੰਡਣ ਪ੍ਰਥਾ ਨੇ ਸਮੇਂ ਦੇ ਸ਼Øਸ਼ਕ ਔਰੰਗਜ਼ੇਬ ਨੂੰ ਚੌਕੰਨਾ ਕਰ ਦਿੱਤਾ। ਉਹ ਜੋ ਸਿਰਫ ਮੁਤੱਸਬੀ ਅੱਖ ਨਾਲ ਹੀ ਸਭ ਨੂੰ ਵੇਖਦਾ ਸੀ, ਗੁਰੂ ਜੀ ਦਾ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਦੀ ਗੱਲ ਕਰਨਾ ਕਿਥੇ ਜਰ ਸਕਦਾ ਸੀ। ਸਮੇਂ ਸਮੇਂ ਉਸ ਨੇ ਗੁਰੂ ਜੀ ਨੂੰ ਕੈਦ ਵੀ ਕਰਵਾਇਆ ਤੇ ਫਿਰ ਸ਼ਹੀਦ ਕਰਨ ਦੇ ਆਦੇਸ਼ ਵੀ ਜਾਰੀ ਕਰਵਾਏ। ਉਹ ਕੀ ਜਾਣਦਾ ਸੀ ਕਿ ਗੁਰੂ ਜੀ ਦੀ ਅਦੁੱਤੀ ਸ਼ਹਾਦਤ ਨਾਲ ਹੀ ਗੁਰੂ ਜੀ ਦੇ ਧਰਮ ਦਾ ਪਰਚਾਰ ਖਤਮ ਨਹੀਂ ਹੋ ਜਾਣਾ ਸਗੋਂ ਸਿੱਖਾਂ ਸੇਵਕਾਂ ਨੇ ਇਸ ਮਿਸ਼ਾਲ ਨੂੰ ਬਲਦੀ ਰੱਖਣਾ ਹੈ। ਗੁਰੂ ਜੀ ਦੀ ਸ਼ਹਾਦਤ ਦਾ ਸਫਰ ਵੀ ਗੁਰੂ ਜੀ ਦੇ ਸਿੱਖਾਂ ਲਈ ਇਕ ਰਾਹਨੁਮਾ ਹੋ ਗਿਆ। ਇਸ ਦੇ ਉਲਟ, ਗੁਰੂ ਜੀ ਦੀ ਸ਼ਹਾਦਤ ਨੇ ਔਰੰਗਜ਼ੇਬ ਦੀ ਗੱਦੀ ਨੂੰ ਡੋਲਣ ਲਾ ਦਿੱਤਾ।

ਗੁਰੂ ਜੀ ਦੇ ਜੀਵਨ ਉਤੇ ਝਾਤ ਪਾਈਏ ਤਾਂ ਸਾਫ ਦਿਸਦਾ ਹੈ ਕਿ ਗੁਰੂ ਜੀ ਕੀ ਗੱਦੀ ਪ੍ਰਾਪਤੀ ਪਿਛੋਂ ਹੀ ਬਹੁਤੀ ਜ਼ਿੰਦਗੀ ਨਾਮ ਦਾਨ ਯਾਤਰਾ ਦੀ ਹੈ। ਮਾਣਕਪੁਰ ਦੇ ਮਹੰਤ ਮਲੂਕ ਦਾਸ ਨੇ ਇਕ ਪੁੱਛ ਦੇ ਉੱਤਰ ਵਿਚ ਗੁਰੂ ਜੀ ਦੀ ਯਾਤਰਾ ਬਾਰੇ ਇਉਂ ਲਿਖਿਆ ਹੈ : "ਬ੍ਰਹਮ ਪੁੱਤਰ ਦਰਿਆ ਤੋਂ ਪਰ੍ਹੇ ਤੱਕ ਜੋ ਸਿੱਖੀ ਦਾ ਬੀਜ ਗੁਰੂ ਨਾਨਕ ਸਾਹਿਬ ਬੋ ਗਏ ਸਨ, ਗੁਰੂ ਤੇਗ ਬਹਾਦਰ ਜੀ ਤੀਰਥਾਂ ਦੇ ਬਹਾਨੇ ਉਸ ਨੂੰ ਪਾਣੀ ਦੇਣ ਚੱਲੇ ਹਨ। ਉਹ ਲੋਕ ਦੂਰੀ ਦੇ ਸਬੱਬ ਪੰਜਾਬ ਨਹੀਂ ਆ ਸਕਦੇ। ਦਰਸ਼ਨ ਦੀ ਅਭਿਲਾਖਾ ਲਈ ਬੈਠੇ ਹਨ। ਕਿਸੇ ਨੇ ਸੁੰਦਰ ਪਲੰਘ ਬਣਾ ਕੇ ਮਖਮਲੀ ਤਕੀਏ ਸਜਾ ਕੇ ਇਹ ਪ੍ਰਤਿਗਿਆ ਕਰ ਰੱਖੀ ਹੈ ਕਿ ਜਦੋਂ ਤਕ ਏਸ ਉਤੇ ਬਿਰਾਜੇ ਹੋਏ ਗੁਰੂ ਦਾ ਦਰਸ਼ਨ ਨਹੀਂ ਕਰਨਗੇ ਤਦੋਂ ਤੱਕ ਅਸੀਂ ਹੋਰ ਮੰਜੇ ਤੇ ਵੀ ਨਹੀਂ ਪੈਣਾ। ਕਈਆਂ ਨੇ ਸੁੰਦਰ ਸੁੰਦਰ ਮੰਦਰ ਬਣਵਾ ਕੇ ਪ੍ਰਣ ਕੀਤਾ ਹੈ ਕਿ ਜਦੋਂ ਤੱਕ ਗੁਰੂ ਦੇ ਚਰਨ ਨਹੀਂ ਪੈਣਗੇ, ਨਿਵਾਸ ਨਹੀਂ ਕਰਨਾ। ਬਹੁਤਿਆਂ ਨੇ ਕੀਮਤੀ ਪੁਸ਼ਾਕਾਂ ਬਣਾ ਰਖੀਆਂ ਹਨ, ਗੁਰੂ ਜੀ ਅੰਗ ਲਗਾਉਣਗੇ ਤਾਂ ਹੀ ਉਹ ਬਸਤ੍ਰ ਅੰਗ ਲਗਾਉਣਗੇ। ਸਿੱਖਾਂ ਦੀ ਸ਼ਰਧਾ ਤੇ ਪ੍ਰਤਿਗਿਆ ਪੂਰੀ ਕਰਨ ਲਈ ਗੁਰੂ ਜੀ ਨਦੀ ਮੇਘ ਵਾਂਗ ਜੀਵਾਂ ਨੂੰ ਨਿਹਾਲ ਕਰਦੇ ਹੋਏ ਸਿੱਖਾਂ ਨੂੰ ਤਾਰਨ ਚੱਲੇ ਹਨ”।

ਗੁਰੂ ਜੀ ਦਾ ਜਨਮ ਮਿਤੀ ਪਹਿਲੀ ਅਪ੍ਰੈਲ 1621 ਈ: ਨੂੰ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਗੁਰੂ ਹਰਿਗੋਬਿੰਦ ਜੀ ਦੇ ਮਹਿਲ, ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ: ਸੰਮਤ ਖੋੜਸ ਸੈ ਸਤ ਆਠ, ਵਿਸਾਖ ਵਦੀ ਸਰ ਸੁਕ੍ਰਵਾਰੈ।। ਧਾਮ ਗੁਰੂ ਹਰਿ ਗੋਬਿੰਦ ਨਾਨਕੀ ਮਾਤ, ਸੁਧਾ ਸਰ ਮਾਹਿ ਵਿਚਾਰੈ।। ਬਚਪਨ ਦਾ ਨਾਮ ਤਿਆਗ ਮੱਲ ਸੀ। ਗਿਆਰਾਂ ਸਾਲ ਦੀ ਉਮਰ ਵਿਚ 15 ਅੱਸੂ ਸੰਮਤ 1689 ਨੂੰ ਕਰਤਾਰਪੁਰ ਵਿਖੇ ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਨਾਲ ਵਿਆਹ ਹੋਇਆ। 26 ਅਪ੍ਰੈਲ, 1635 ਆਪ ਜੀ ਨੇ ਗੁਰੂ ਹਰਿਗੋਬਿੰਦ ਜੀ ਅੱਗੇ ਕਰਤਾਰਪੁਰ ਦੇ ਯੁੱਧ ਵਿਚ ਬਹਾਦਰੀ ਵਿਖਾ ਆਪਣੇ ਪਹਿਲੇ ਨਾਮ ਤਿਆਗ ਮਲ ਨੂੰ ਤੇਗ ਬਹਾਦਰ ਬਣਾ ਲਿਆ ਜਦ ਗੁਰੂ ਹਰਿਗੋਬਿੰਦ ਜੀ ਨੇ ਕਿਹਾ : "ਤੂੰ ਤਿਆਗ ਮਲ ਹੀ ਨਹੀਂ, ਤੂੰ ਤਾਂ ਤੇਗ ਬਹਾਦਰ ਵੀ ਹੈਂ”।ਗੁਰੂ ਹਰਿਗੋਬਿੰਦ ਜੀ ਦੇ ਸਨਮੁਖ ਆਪ ਕਰਤਾਰਪੁਰ ਰਹਿ ਕੇ ਜਪ ਤਪ ਸਾਧਨਾ ਤੇ ਸੇਵਾ ਦਾ ਪਾਠ ਲਗਾਤਾਰ 11 ਵਰ੍ਹੇ ਸੰਨ 1635 ਤੋਂ 1644 ਤੱਕ ਪੜ੍ਹਦੇ ਰਹੇ ਤੇ ਗੁਰੂ ਹਰਰਾਇ ਜੀ ਨੂੰ ਗੱਦੀ ਪ੍ਰਾਪਤੀ ਪਿਛੋਂ ਆਪ ਜੀ ਨੂੰ ਮਾਤਾ ਨਾਨਕੀ ਸਮੇਤ ਬਾਬਾ ਬਕਾਲੇ ਵਿਖੇ ਰਹਿਣ ਦਾ ਆਦੇਸ਼ ਹੋਇਆ।

“ਅਬ ਆਨੋ ਮਮ ਬਾਇ, ਜਾਇ ਬਕਾਲੇ ਤੁਮ ਰਹੋ”।। ਬਕਾਲੇ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ। ਨਾਨਕੀ ਜੀ ਦੇ ਪਿਤਾ ਹਰੀ ਚੰਦ ਜੀ ਉੱਥੇ ਹੀ ਰਹਿੰਦੇ ਸਨ। ਮਾਤਾ ਨਾਨਕੀ ਜੀ ਤੇ ਘਰੋਂ ਮਾਤਾ ਗੁਜਰੀ 24 ਜੀ ਨਾਲ ਹੀ ਸਨ।"ਗੁਰੂ ਤੇਗ ਬਹਾਦੁਰ ਜੀ ਤਹਾ ਬਸੈ।। ਰਹੇ ਗੋਪ ਅਲਿਪਤ ਆਤਮ ਰੰਗ ਰਸੈ।। ਕਾਹੂ ਕੋ ਦਰਸ਼ਨ ਨਹੀਂ ਹੋਇ।। ਰਹੈ ਇਕਾਂਤ ਤਹਾਂ ਪਹੁਚਤ ਕੋਇ।। ਜਬ ਕਬ ਚੜ੍ਹ ਸ਼ਿਕਾਰ ਪ੍ਰਭ ਜਾਵੈ। ਨਹੀਂ ਲਹੇ ਸਮਾ ਕੋਊ ਦਰਸ਼ਨ ਪਾਵੈ।। ਗੁਰੂ ਜੀ ਨੇ ਏਥੇ 21 ਵਰ੍ਹੇ ਸੰਨ 1644 ਤੋਂ 1664 ਤੱਕ ਘੋਰ ਤਪੱਸਿਆ ਕੀਤੀ ਤੇ ਪ੍ਰਚਾਰ ਯਾਤ੍ਰਾਵਾਂ ਵੀ ਕੀਤੀਆਂ।

ਪਹਿਲੀ ਯਾਤ੍ਰਾ: ਗੁਰਿਆਈ ਤੋਂ ਪਹਿਲਾਂ

9 ਜੂਨ 1656 (11 ਹਾੜ 1713 ਬਿਕ੍ਰਮੀ) ਪਹਿਲੀ ਯਾਤਰਾ (ਗੁਰਿਆਈ ਮਿਲਣ ਤੋਂ ਪਹਿਲਾਂ). ਗੁਰੂ ਜੀ ਦੀ ਉਮਰ 35 ਸਾਲ ਦੀ ਸੀ ਜਦੋਂ ਉਨ੍ਹਾਂ ਨੇ ਪਹਿਲੀ ਯਾਤ੍ਰਾ ਅਰੰਭੀ।ਮਾਤਾ ਗੁਜਰੀ, ਮਾਤਾ ਨਾਨਕੀ, ਭਰਜਾਈ ਹਰੀ ਜੀ (ਸੁਪਤਨੀ ਸੂਰਜ ਮੱਲ ਜੀ). ਸਾਲਾ ਕ੍ਰਿਪਾਲ ਚੰਦ ਅਤੇ ਭਣਵਈਆ ਸਾਧੂ ਰਾਮ, ਗੁਰਸਿੱਖ ਭਾਈ ਦਿਆਲ ਦਾਸ (ਭਾਈ ਮਨੀ ਸਿੰਘ ਜੀ ਦੇ ਭਰਾ), ਗੁਆਲ ਦਾਸ, ਚਉਪਤਿ ਰਾਇ, ਭਾਈ ਮਤੀ ਦਾਸ, ਬਾਲੂ ਹਸਨਾ, ਅਲਮਸਤ, ਸੰਗਤੀਆ, ਦਰੀਆ ਤੇ ਦੁਰਗਾ ਦਾਸ ਤੇ ਹੋਰ ਸਿੱਖ ਨਾਲ ਸਨ। ਬਾਰਸ਼ਾਂ ਦਾ ਮੌਸਮ ਖਤਮ ਹੋਣ ਤੇ ਰੋਪੜ, ਬਨੂੜ ਆਦਿ ਪਿੰਡਾਂ ਵਿਚ ਪ੍ਰਚਾਰ ਕਰਦੇ ਕੁਰਕਸ਼ੇਤਰ ਪਹੁੰਚੇ। 29 ਮਾਰਚ 1657 ਨੂੰ ਇਹ ਸਾਰੀ ਸੰਗਤ ਹਰਿਦੁਆਰ ਸੀ। ਇਸ ਤੋਂ ਅੱਗੇ ਇਸ ਵਹੀਰ ਨੂੰ ਪ੍ਰਚਾਰ ਲਈ ਟੋਲੀਆਂ ਵਿਚ ਵੰਡ ਦਿਤਾ ਗਿਆ ਤੇ ਆਸ ਪਾਸ ਦੇ ਪਿੰਡਾਂ ਵਿੱਚ ਧੁਰੰਧਰ ਪ੍ਰਚਾਰ ਸ਼ੁਰੂ ਕਰ ਦਿਤਾ।ਪੰਡਾ ਵਹੀ ਖੇਮ ਚੰਦ, ਹਰਿਦਆਲ ਅਤੇ ਸੇਵਾ ਸਿੰਘ ਦਾ ਸ਼ਹੀਦ ਬਿਲਾਸ ਦਸਦੇ ਹਨ ਕਿ ਭਾਈ ਦਿਆਲਾ ਜੀ ਦੀ ਟੋਲੀ ਆਸ ਪਾਸ ਦੇ ਪਿੰਡਾਂ ਵਿੱਚ ਪ੍ਰਚਾਰ ਕਰਦਿਆਂ ਦੁਬਾਰਾ 17 ਮਈ 1659 ਨੂੰ ਹਰਿਦੁਆਰ ਪਹੁੰਚੇ ।

ਸਾਹਿਬਜ਼ਾਦਾ ਤੇਗ ਬਹਾਦੁਰ ਦੂਸਰੀ ਟੋਲੀ ਨਾਲ ਹਰਿਦੁਆਰ ਦੇ ਆਸ ਪਾਸ ਦੇ ਇਲਾਕਿਆਂ ਤੋਂ ਅੱਗੇ ਗੜ੍ਹ ਮੁਕਤੇਸ਼ਵਰ, ਨੀਮਖਾਰ (ਜ਼ਿਲਾ ਸੀਤਾਪੁਰ, ਉਤਰ ਪ੍ਰਦੇਸ਼) ਆਦਿਕ ਨਗਰਾਂ ਵਿਚ ਸਿੱਖੀ ਪ੍ਰਚਾਰ ਕਰਦੇ ਹੋਏ ਅਤੇ ਤ੍ਰਿਬੈਣੀ ਪ੍ਰਯਾਗ (ਇਲਾਹਾਬਾਦ) ਪਹੁੰਚੇ। ਭੱਟ ਵਹੀ ਦੱਖਣੀ ਮੁਤਾਬਕ ਆਪਦਾ ਵਹੀਰ 19 ਅਪ੍ਰੈਲ 1661 ਨੂੰ ਪ੍ਰਯਾਗ ਵਿਖੇ ਸੀ।ਮਿਰਜ਼ਾਪੁਰ ਆਦਿ ਤੋਂ ਹੋ ਕੇ ਦੋ ਕੁ ਮਹੀਨਿਆਂ ਪਿੱਛੋਂ ਇਹ ਪ੍ਰਚਾਰ ਵਹੀਰ 21 ਜੂਨ 1661 ਈ: (ਸੰਮਤ 1718 ਬਿ: ਹਾੜ ਸੁਦੀ 5) ਨੂੰ ਪਰਿਵਾਰ ਸਹਿਤ ਕਾਸ਼ੀ (ਬਨਾਰਸ) ਵਿੱਚ ਸਨ। ਇਥੋਂ ਸਾਸਾਰਾਮ ਆਦਿਕ ਥਾਵਾਂ ਤੋਂ ਹੁੰਦੇ ਹੋਏ ਵਹੀਰ ਗਯਾ ਤੇ ਫਿਰ ਪਟਨਾ ਪਹੁੰਚੀ । ਗਯਾ ਵਿਚ ਗੁਰੂ ਹਰਗੋਬਿੰਦ ਜੀ ਦਾ ਪੁਰਾਣਾ ਸਿੱਖ ਭਾਈ ਜੈਤਾ ਸੇਠ ਮਿਲਿਆ ਜਿਸ ਨੇ ਬੜੀ ਸ਼ਰਧਾ ਨਾਲ ਸਤਿਗੁਰਾਂ ਦੇ ਪਰਿਵਾਰ ਤੇ ਸਿੱਖਾਂ ਨੂੰ ਅਪਣੇ ਸ਼ਹਿਰ ਪਟਣੇ ਲੈ ਗਿਆ। ਪਟਣੇ ਹੀ ਸੰਨ 1718 ਪੋਹ ਸੁਦੀ 7 (1661 ਈ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਪਟਨੇ ਪਹੁੰਚਕੇ ਗੁਰੂ ਤੇਗ ਬਹਾਦਰ ਜੀ ਸੰਗਤਾਂ ਦੇ ਸੰਗਠਨ ਅਤੇ ਸਿੱਖੀ ਦੇ ਪ੍ਰਚਾਰ ਵਿੱਚ ਰੁੱਝ ਗਏ।ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਵੀ ਉਹ ਪਟਨੇ ਵਿਚ ਨਹੀਂ ਸਨ। ਪੂਰਬ ਦੀਆਂ ਸੰਗਤਾਂ ਵਿਚੋਂ ਮਿਰਜ਼ਾਪੁਰ, ਬਨਾਰਸ, ਮੁੰਗੇਰ ਸ਼ਾਹਜ਼ਾਦਪੁਰ ਆਦਿ ਪ੍ਰਮੁਖ ਸਨ।ਸਾਸਾਰਾਮ ਤੇ ਗਯਾ ਵੀ ਪ੍ਰਮੁੱਖ ਸਿੱਖ ਕੇਂਦਰ ਸਨ। ਰਾਜ ਮਹਿਲ ਅਤੇ ਢਾਕਾ ਵਿਚ ਵੀ ਸਿਖ ਸੰਗਤਾਂ ਸਨ। ਸ਼ਾਹਜ਼ਾਦਪੁਰ ਤੋਂਂ ਗੁਰੂ ਜੀ ਮਥੁਰਾਪੁਰ ਵੀ ਗਏ ਤੇ ਉਥੇ ਧਰਮਸਾਲ ਵੀ ਬਣਵਾਈ ਸੀ।ਮਥੁਰਾਪੁਰ ਤੋਂ ਪਦਮਾ ਨਦੀ ਪਾਰ ਕਰਕੇ ਢਾਕੇ ਗਏ।

6 ਅਕਤੂਬਰ 1661: ਗੁਰੂ ਹਰਿ ਰਾਇ ਜੀ ਦਾ ਕੀਰਤਪੁਰ ਸਾਹਿਬ ਵਿੱਚ ਜੋਤੀ ਜੋਤਿ ਸਮਾਏ । ਗੁਰੂ ਹਰ ਰਾਇ ਸਾਹਿਬ ਦੇ ਜੋਤੀ ਜੋਤ ਸਮਾਉਣ ਦੀ ਖਬਰ ਉਨ੍ਹਾ ਨੂੰ ਪਟਣੇ ਮਿਲੀ ਤਾਂ ਉਹ ਪੰਜਾਬ ਨੂੰ ਅਫਸੋਸ ਕਰਨ ਲਈ ਵਾਪਿਸ ਮੁੜੇ। ਉਨ੍ਹਾਂ ਦੇ ਨਾਲ ਮਾਤਾ ਨਾਨਕੀ ਜੀ, ਮਾਤਾ ਹਰੀ ਜੀ ਅਤੇ ਦੀਵਾਨ ਦਰਗਾ ਮੱਲ ਆਦਿ ਮੁਖੀ ਸਿੱਖ ਸਨ।ਮਾਤਾ ਗੁਜਰੀ ਅਤੇ ਸਾਹਿਬਜ਼ਾਦੇ ਨੂੰ ਭਾਈ ਦਿਆਲ ਦਾਸ ਦੀ ਦੇਖ ਭਾਲ ਅਧੀਨ ਪਟਨੇ ਛੱਡ ਆਏ ਸਨ। ਪ੍ਰਯਾਗ ਹੁੰਦੇ ਹੋਏ ਦਿੱਲੀ ਸੰਮਤ 1720 ਬਿਕਰਮੀ ਚੇਤ ਸੁਦੀ 5 ਬੁਧਵਾਰ ਨੂੰ ਪਹੁੰਚੇ ਅਤੇ ਮਿਰਜ਼ਾ ਰਾਜਾ ਜੈ ਸਿੰਘ ਦੇ ਬੰਗਲੇ ਰਾਇਸੀਨਾ ਦਿੱਲੀ ਵਿੱਚ ਤਿੰਨ ਦਿਨ ਠਹਿਰੇ। (ਭੱਟ ਵਹੀ ਪੂਰਬੀ ਦੱਖਣੀ) ਦਿੱਲੀ ਵਿੱਚ ਹੀ ਉਨ੍ਹਾਂ ਨੇ ਮਾਤਾ ਸੁਲੱਖਣੀ ਅਤੇ ਮਾਤਾ ਬੱਸੀ ਸੁਪਤਨੀ ਬਾਬਾ ਗੁਰਦਿਤਾ ਜੀ) ਨਾਲ ਅਫਸੋਸ ਪ੍ਰਗਟ ਕੀਤਾ ਅਤੇ ਬਾਦਸ਼ਾਹ ਨੂੰ ਮਿਲਣ ਆਏ ਗੁਰੂ ਹਰਿ ਕਿਸ਼ਨ ਜੀ ਦੇ ਦਰਸ਼ਨ ਕਰ ਕੇ ਬਕਾਲੇ ਚਲੇ ਗਏ।

ਗੁਰਿਆਈ

ਭੱਟ ਵਹੀ ਪੂਰਬੀ ਦੱਖਣੀ ਅਨੁਸਾਰ "ਤੇਗ ਬਹਾਦਰ ਜੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਵਿਖੇ ਮਿਲੇ ਅਤੇ ਉਨ੍ਹਾਂ ਡੇਰਾ ਧਰਮਸਾਲ ਭਾਈ ਕਲਿਆਣ ਦਾਸ ਵਿਚ ਕੀਤਾ।ਇਸ ਦਾ ਭਾਵ ਗੁਰੂ ਜੀ ਦੀ ਪਹਿਲੀ ਯਾਤਰਾ ਗੁਰਿਆਈ ਮਿਲਣ ਤੋਂ ਪਹਿਲਾਂ ਦੀ ਦਿੱਲੀ ਦੀ ਹੈ। 30 ਮਾਰਚ, 1664 ਈ: ਨੂੰ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਏ ਤੇ ਗੁਰਗੱਦੀ ਦੀ ਜ਼ਿੰਮੇਵਾਰੀ "ਬਾਬਾ ਬਕਾਲੇ ਫਰਮਾ, ਗੁਰੂ ਤੇਗ ਬਹਾਦਰ ਜੀ ਨੂੰ ਸੌਂਪ ਗਏ। ਸਾਰੀ ਗੁਰਿਆਈ ਦੀ ਸਮੱਗਰੀ ਨਾਰੀਅਲ, ਪੰਜ ਪੈਸੇ ਆਦਿ ਦਵਾਰਕਾ ਦਾਸ ਦੇ ਸਪੁੱਤਰ ਦਰਯਾਹ ਮੱਲ ਜੀ ਨੂੰ ਦਿੱਤੀ ਗਈ ਅਤੇ ਇਹ ਫੈਸਲਾ ਕੀਤਾ ਗਿਆ ਕਿ ਦਰਯਾਹ ਮੱਲ ਜੀ ਆਪੂੰ ਸੰਗਤ ਸਮੇਤ ਬਕਾਲਾ ਜਾਣ ਤੇ ਮਰਯਾਦਾ ਅਨੁਸਾਰ ਗੁਰਗੱਦੀ ਸੌਂਪੀ ਜਾਵੇ। ਬਾਈ ਨਕਲੀ ਗੁਰੂਆਂ ਦੀਆਂ ਮੰਜੀਆਂ ਦਾ ਭਰਮ ਮੱਖਣ ਸ਼ਾਹ ਲੁਬਾਣਾ ਨੇ ਅੱਠ ਅਕਤੂਬਰ 1664 ਨੂੰ "ਗੁਰੂ ਲਾਧੋ ਰੇ” ਕਰ ਕੇ ਤੋੜਿਆ। ਉਸ ਤੋਂ ਪਹਿਲਾਂ ਗਿਆਰਾਂ ਅਗਸਤ 1664 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਤਿਲਕ ਲਗਾ ਕੇ ਗੁਰਗੱਦੀ ਸੌਂਪ ਦਿੱਤੀ ਸੀ।

ਮੱਖਣ ਸ਼ਾਹ ਅਪਣੀ ਪਤਨੀ ਤੇ ਦੋ ਪੁਤਰਾਂ ਲਾਲ ਚੰਦ ਤੇ ਚੰਦੂ ਲਾਲ ਨਾਲ ਸੰਤ 1721 ਬਿ: ਦੀ ਦਿਵਾਲੀ ਵਾਲੇ ਦਿਨ ਬਕਾਲੇ ਆਇਆ ਸੀ। ਪਰ ਗੁਰੂ ਕੀਆਂ ਸਾਖੀਆਂ ਅਨੁਸਾਰ ਉਨਾਂ ਨਾਲ ਚਾਰ ਪੁਤਰ ਲਾਲ ਚੰਦ, ਜਵੰਦ ਸ਼ਾਹ, ਕੁਸ਼ਲ ਚੰਦ ਅਤੇ ਚੰਦੂ ਲਾਲ ਆਏ। 11 ਅਗਸਤ 1664 ੑ (ਸੰਮਤ 1721 ਬਿ: ਭਾਦੋਂ ਦੀ ਮੱਸਿਆ ਵਾਲੇ ਦਿਨ ਬੁੱਧਵਾਰ) ਬਾਬਾ ਗੁਰਦਿੱਤਾ ਜੀ ਨੇ ਤਿਲਕ ਲਗਾ ਕੇ ਗੁਰਗੱਦੀ ਦੀ ਜਿੰਮੇਵਾਰੀ ਬਖਸ਼ੀ।

ਗੁਰੂ ਤੇਗ ਬਹਾਦੁਰ ਜੀ ਨੂੰ ਗੁਰਿਆਈ ਮਿਲਣ ਵੇਲੇ ਦਿੱਲੀ ਦੀ ਸੰਗਤ ਤੋਂ ਇਲਾਵਾ ਦਵਾਰਕਾ ਦਾਸ ਭੱਲਾ, ਬਾਬਾ ਗੁਰਦਿੱਤਾ, ਬਾਬਾ ਸੂਰਜ ਮੱਲ ਦੇ ਦੋਵੇਂ ਸਪੁਤਰ ਅਤੇ ਬਾਬਾ ਰਾਮ ਰਾਇ ਪਹੁੰਚੇ। (ਗੁਰੂ ਕੀਆਂ ਸਾਖੀਆਂ, ਸਾਖੀ 18) ਧੀਰ ਮਲ ਨਹੀਂ ਆਇਆ ਜੋ ਗੁਰੂ ਘਰ ਦਾ ਵਿਰੋਧੀ ਰਿਹਾ ਕਿਉਂਕਿ ਉਸ ਨੇ ਗੁਰੂ ਹਰਗੋਬਿੰਦ ਜੀ ਦੀ ਫੌਜ ਬਾਰੇ ਮੁਗਲਾਂ ਨੂੰ ਸੂਹ ਦਿਤੀ ਸੀ ਜਿਸ ਕਰਕੇ ਕਰਤਾਰਪੁਰ ਉਤੇ ਮੁਗਲਾਂ ਨੇ ਹਮਲਾ ਕੀਤਾ। ਉਸ ਨੇ ਗੁਰੂ ਤੇਗ ਬਹਾਦੁਰ ਨੂੰ ਗੁਰ ਗੱਦੀ ਮਿਲਣ ਤੇ ਗੁਰੂ ਜੀ ਤੇ ਗੋਲੀ ਵੀ ਚਲਵਾਈ ਪਰ ਗੁਰੂ ਜੀ ਵਾਲ ਵਾਲ ਬਚੇ ਤੇ ਫਿਰ ਵੀ ਵਿਰੋਧ ਲਗਾਤਾਰ ਕਰਦਾ ਰਿਹਾ।

ਦੂਜੀ ਯਾਤ੍ਰਾ (ਗੁਰਿਆਈ ਮਿਲਣ ਪਿਛੋਂ)

ਬਕਾਲੇ ਤੋਂ ਗੁਰੂ ਜੀ ਦੋ ਵਾਰ ਕੀਰਤਪੁਰ ਗਏ। ਪਹਿਲੀ ਵਾਰ ਗੁਰਿਆਈ ਮਿਲਣ ਤੋਂ ਦਸਵੇਂ ਦਿਨ ਸੰਮਤ 1721 ਬਿ: ਭਾਦੋਂ ਸੁਦੀ 10 ਨੂੰ ਗੁਰੂ ਹਰਿਕਿਸ਼ਨ ਸਾਹਿਬ ਦ ਭਣਵਈਏ ਬਾਬਾ ਖੇਮਕਰਨ ਧੁੰਮੇ ਅਤੇ ਆਪ ਜੀ ਦੀ ਭੈਣ ਰੂਪ ਕੌਰ ਨਾਲ ਗੁਰੂ ਹਰਿਕਿਸ਼ਨ ਜੀ ਦੇ ਦੇਹਾਂਤ ਬਾਰੇ ਅਫਸੋਸ ਕਰਨ ਗਏ ਤੇ ਦੋ ਦਿਨ ਰਹੇ। ਦੂਜੀ ਵਾਰ ਮਾਤਾ ਬੱਸੀ ਜੀ ਦੇ ਅਕਾਲ ਚਲਾਣਾ ਕਰ ਜਾਣ ਉਤੇ ਗਏ ਤੇ ਤਿੰਨ ਦਿਨ ਰਹੇ।ਬੱਸੀ ਜੀ ਪਤਨੀ ਗੁਰਦਿਤਾ ਜੀ ਦਾ ਅਕਾਲ ਚਲਾਣਾ ਸੰਨ 1721 ਇ: ਕੱਤਕ ਵਦੀ 14 ਨੂੰ ਕੀਰਤਪੁਰ ਵਿਚ ਹੋਇਆ ।

ਧੀਰਮੱਲ ਨੇ ਈਰਖਾ ਤੇ ਦੁਸ਼ਮਣੀ ਵਿਖਾਈ ਤਾਂ ਗੁਰੂ ਜੀ ਬਕਾਲਾ ਛੱਡ ਅੰਮ੍ਰਿਤਸਰ ਵੱਲ ਤੁਰ ਪਏ, ਅਪਣੇ ਨਾਲ ਉਹ ਮੱਖਣ ਸ਼ਾਹ ਨੂੰ ਵੀ ਨਾਲ ਲੈ ਗਏ।ਬਕਾਲੇ ਤੋਂ ਚੱਲ ਕੇ ਸੰਮਤ 1721 ਬਿਕਰਮੀ ਪੁਨਿਆਂ ਵਾਲੇ ਦਿਨ ਅੰਮ੍ਰਿਤਸਰ ਪਹੁੰਚੇ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਅੱਗੇ ਪੁਜਾਰੀਆਂ ਆਪਣੇ ਰੁਜ਼ਗਾਰ ਨੂੰ ਖਤਰਾ ਸਮਝਿਆ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਕਿਵਾੜ ਬੰਦ ਕਰ ਲਏ। ਆਪ ਬਾਹਰੋਂ ਹੀ ਇਸ਼ਨਾਨ ਕਰ ਵੱਲਾ ਸਾਹਿਬ ਚਲੇ ਗਏ ਤੇ ਮਸੰਦਾਂ ਪ੍ਰਤੀ ਕਿਹਾ:ਨਹਿ ਮਸੰਦ ਤੁਮ ਅੰਮ੍ਰਿਤ ਸਰੀਏ।। ਤ੍ਰਿਸ਼ਨਾ ਮਨ ਤੇ ਅੰਤਰ ਸੜੀਏ।। (ਕੁਝ ਲਿਖਾਰੀ ਇਸ ਨੂੰ "ਅੰਮ੍ਰਿਤਸਰੀਏ ਅੰਦਰ ਸੜੀਏ” ਲਿਖਦੇ ਹਨ ਜੋ ਠੀਕ ਨਹੀਂ।)

ਵੱਲਾ ਤੋਂ ਅੱਗੇ ਗੁਰੂ ਜੀ ਤਰਨਤਾਰਨ ਹੁੰਦੇ ਹੋਏ ਗੋਇੰਦਵਾਲ ਤੇ ਅੱਗੇ ਖੇਮਕਰਨ, ਡਰੋਲੀ ਅਤੇ ਸਾਬੋ ਕੀ ਤਲਵੰਡੀ ਹੁੰਦੇ ਹੋਏ ਧਮਧਾਨ ਪਹੁੰਚੇ। ਧਮਧਾਨ ਤੋਂ ਆਪ ਕੀਰਤਪੁਰ ਸਾਹਿਬ ਆ ਗਏ। ਇਥੋਂ ਉਨ੍ਹਾਂ ਨੂੰ ਸਵਰਗਵਾਸੀ ਰਾਜਾ ਦੀਪ ਚੰਦ ਦੀ ਸਤਾਰ੍ਹਵੀਂ ਉਤੇ ਬਿਲਾਸਪੁਰ ਜਾਣਾ ਪਿਆ ਜਿੱਤੇ ਉਹ ਸੰਤ 1722 ਬਿਕਰਮੀ 15 ਜੇਠ ਨੂੰ ਕੀਰਤਪੁਰ ਤੋਂ ਬਿਲਾਸਪੁਰ ਗਏ। ਰਾਣੀ ਚੰਪਾ ਦੇਵੀ ਨੇ ਉਨ੍ਹਾਂ ਨੂੰ ਨਵਾਂ ਪਿੰਡ ਵਸਾਉਣ ਲਈ ਤਿੰਨਾਂ ਪਿੰਡਾਂ ਦੀ ਥਾਂ ਦਿਤੀ।

ਇਨ੍ਹਾਂ ਪਿੰਡਾਂ ਵਿੱਚੋਂ ਮਾਖੋਵਾਲ ਮੁਖ ਸੀ। ਕੀਰਤਪੁਰ ਸਾਹਿਬ ਹੁੰਦੇ ਹੋਏ ਮਾਖੋਵਾਲ ਪਹੁੰਚੇ ਜਿਥੇ 19 ਜੂਨ, 1665 ਨੂੰ ਚੱਕ ਨਾਨਕੀ ਵਸਾਇਆ ਜੋ ਪਿਛੋਂ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ ਕਿਉਂਕਿ ਪਿਛੋਂ ਜਦ ਬਾਲ ਗੋਬਿੰਦ ਪਟਨਾ ਤੋਂ ਚੱਕ ਨਾਨਕੀ ਆਏ ਤਾਂ ਚੱਕ ਨਾਨਕੀ ਵੜਦਿਆਂ ਉਨ੍ਹਾਂ ਨੇ ਸੰਗਤਾਂ ਸਮੇਤ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਕੀਤਾ, "ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ” ਸ਼ਬਦ ਸੁਣਦਿਆਂ ਹੀ ਗੁਰੂ ਤੇਗ ਬਹਾਦਰ ਜੀ ਨੇ ਆਖਿਆ, "ਇਹ ਹੁਣ ਚੱਕ ਨਾਨਕ ਨਹੀਂ ਅਨੰਦਪੁਰ ਹੈ।ਚੱਕ ਨਾਨਕੀ ਵਸਾ ਕੇ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ ਦੇ ਬੀਜੇ ਸਿੱਖੀ ਦੇ ਬੀਜ ਨੂੰ ਪਾਣੀ ਦੇਣ ਤੁਰ ਪਏ।

ਮਾਲਵਾ ਯਾਤ੍ਰਾ

ਅਨੰਦਪੁਰ ਸਾਹਿਬ ਤੋਂ ਧਮਤਾਣ ਤਕ ਗੁਰੂ ਜੀ ਇਨ੍ਹਾਂ ਪਿੰਡਾਂ ਸ਼ਹਿਰਾਂ ਵਿੱਚੋਂ ਦੀ ਗੁਜ਼ਰੇ। ਅਨੰਦਪੁਰ ਸਾਹਿਬ, ਕੀਰਤਪੁਰ, ਭਰਤਪੁਰ, ਘਨੌਲੀ, ਰੋਪੜ, ਭੱਠਾ ਸਾਹਿਬ, ਮੋਰਿੰਡਾ, ਟਹਿਲਪੁਰਾ, ਸਰਹੰਦ, ਹਰਪਾਲਪੁਰ, ਆਕੜ, ਨਥਾਣਾ, ਮਕਾਰੋਂਪੁਰ, ਅਨੰਦਪੁਰ, ਉਗਾਣੀ, ਧਰਮਗੜ੍ਹ, ਮੰਗਵਾਲ, ਉਡਨੀ, ਮਨੀਮਾਜਰਾ, ਹਸਨਪੁਰ, ਲੰਘ, ਭਗੜਾਣਾ, ਨੌਲਖਾ, ਸੈਫਾਬਾਦ, ਧਰਮਗੜ੍ਹ, ਨਰੜੂ, ਮੋਤੀਬਾਗ ਪਟਿਆਲਾ, ਸੀਂਭੜੋਂ, ਅਗੋਲ, ਰੋਹਟਾ, ਰਾਮਗੜ੍ਹ, ਗੁਣੀਕੇ, ਦੋਦੜਾ, ਆਲੋਹਰਖ, ਭਵਾਨੀਗੜ੍ਹ, ਢੋਡੇ, ਫਗੂਵਾਲਾ, ਨਾਗਰਾ, ਕਰਹਾਲੀ, ਦਿੜ੍ਹਬਾ, ਘਨੌੜ ਜੱਟਾਂ, ਬਾਉੜ ਹਾਈ, ਰਾਜੋਮਾਜਰਾ, ਮੂਲੋਵਾਲ, ਸੇਖਾ, ਕਟੂ, ਫਰਵਾਹੀ, ਹੰਢਿਆਇਆ, ਗੁਰੂਸਰ, ਧੌਲਾ, ਜੋਗਾ ਅਲੀਸ਼ਰ, ਜੋਧੇਕੋ, ਭੰਦੇਰ, ਭੋਪਾਲੀ, ਮੌੜ ਕਲਾਂ, (40 ਦਿਨ) ਭੈਣੀ ਬਾਘੇ ਕੀ, ਘੁੰਮਣ ਸਾਬੋ ਕੇ ਮੋੜ, ਡਿੱਖ, ਕੁੱਬੇ (ਦਸ ਦਿਨ) ਟਾਹਲਾ ਸਾਹਿਬ, ਕੋਟ ਗੁਰੂ ਬਾਜਲ, ਜੱਸੀ, ਤਲਵੰਡੀ ਸਾਬੋ ਕੀ, ਮਈਸਰਖਾਨਾ, ਬਠਿੰਡਾ, ਖੀਵਾ ਕਲਾਂ, ਸਮਾਓ, ਭੀਖੀ, ਦਲੇਓ, ਕਣਕਵਾਲ ਕਲਾਂ, ਕੋਟ ਧਰਮੂ, ਸੂਲੀਸਰ, ਬਰਾ ਬਛੋਆਣਾ, ਗੋਬਿੰਦਗੜ੍ਹ, ਗੰਢੂ, ਗਾਗ ਮੂਣਕ, ਗੁਰਨੇ ਕਲ੍ਹਾਂ, ਲਲ੍ਹ ਕਲਾਂ, ਸ਼ਾਹਪੁਰ ਤੇ ਫਿਰ ਧਮਤਾਣ ਜਿੱਥੇ ਆਪ ਜੀ ਨੂੰ ਕੈਦ ਕੀਤਾ ਗਿਆ।

ਉਪਰੋਕਤ ਥਾਵਾਂ ਵਿੱਚੋਂ ਗੁਰੂ ਜੀ ਜ਼ਿਆਦਾ ਦਿਨ ਦੋ-ਤਿੰਨੀ ਥਾਈਂ ਹੀ ਰਹੇ ਜਿਨ੍ਹਾਂ ਵਿੱਚੋਂ ਗੁਰੂ ਜੀ ਸੈਫਾਬਾਦ (ਮਹੀਨਾ), ਮੋੜ ਕਲਾਂ (40 ਦਿਨ) ਤੇ ਕੁੱਬੇ (ਦਸ ਦਿਨ) ਰਹੇ ਬਾਕੀ ਥਾਵਾਂ ਤੇ ਉਹ ਦੁਪਹਿਰ ਜਾਂ ਰਾਤ ਭਰ ਹੀ ਰਹੇ। ਸੋ ਅਨੰਦਪੁਰ ਤੋਂ ਧਮਤਾਣ ਸਾਹਿਬ ਦੀ ਯਾਤਰਾ ਦਾ ਸਮਾਂ ਨਾਨਕੀ ਚੱਕ ਦੀ ਨੀਂਹ ਰੱਖਣ ਤੋਂ ਲੈ ਕੇ ਧਮਤਾਣ ਵਿੱਖੇ ਕੈਦ ਹੋਣ ਦਾ ਹੀ ਮੰਨਿਆ ਜਾ ਸਕਦਾ ਹੈ। ਜੇ ਤਹਿ ਕੀਤਾ ਪੰਧ ਵੀ ਗਿਣੀਏ ਤਾਂ ਇਹ ਇਸੇ ਦੀ ਸ਼ਾਹਦੀ ਭਰਦਾ ਹੈ।

ਇਸ ਤੋਂ ਇਲਾਵਾ ਗੁਰੂ ਜੀ ਨੇ ਬਾਂਗਰ (ਹੁਣ ਹਰਿਆਣਾ) ਦੇ ਹੇਠ ਲਿਖੇ ਥਾਵਾਂ ਦੀ ਯਾਤਰਾ ਕੀਤੀ : ਬਸੀ ਪਠਾਣਾ, ਚੰਨਣਾ, ਸੋਢਲ-ਸੋਢੈਲ, ਤੰਦੋਵਾਲ, ਲਖਨੌਰ, ਮਕਾਰਪੁਰ, ਕਬੂਲਪੁਰ, ਨਨਹੇੜੀ, ਲਹਿਲ, ਦੁਖ ਨਿਵਾਰਨ, ਗੜ੍ਹੀ ਗੁਹਲਾ, ਭਾਗਲ, ਕਰਹਾਲੀ, ਚੀਕਾ, ਬੁੱਧਪੁਰ, ਸਿਆਣਾ ਸੱਯਦਾਂ, ਸਮਾਣਾ, ਕਰ੍ਹਾ, ਬੀਬੀਪੁਰ, ਪਹੋਆ, ਖਾਰਕ, ਖਟਕੜ, ਜੀਂਦ, ਲਾਖਣ ਮਾਜਰਾ, ਰੋਹਤਕ, ਮਕਰੋੜ, ਖਨੌਰ, ਬਹਰ ਜੱਖ, ਕੈਂਥਲ, ਬਾਰਨਾ, ਥਾਨੇਸਰ, ਝੀਉਰਹੇੜੀ, ਬਨੀ, ਬਦਰਪੁਰ, ਕਰਨਾਲ, ਕੜਾ ਮਾਨਕਪੁਰ, ਗੜ੍ਹੀ ਨਜ਼ੀਰ, ਰਾਇਪੁਰ ਹੇੜੀ, ਤਰਾਉੜੀ, ਖੜਕਪੁਰਾ, ਇਤਿਆਦਿ।

ਗੁਰੂ ਜੀ ਦੀ ਇਸ ਯਾਤਰਾ ਦਾ ਸਮਾਂ ਜਾਂ ਤਾਂ ਗੁਰਗੱਦੀ ਤੋਂ ਪਹਿਲਾਂ ਦੀ ਦਿੱਲੀ ਦੀ ਯਾਤਰਾ ਨਾਲ ਸੰਬੰਧਤ ਕੀਤਾ ਜਾ ਸਕਦਾ ਹੈ ਤੇ ਜਾਂ ਪੂਰਬ ਯਾਤਰਾ ਤੋਂ ਪਿੱਛੋਂ ਦਾ। ਗੁਰੂ ਜੀ ਨੇ ਗੁਰਗੱਦੀ ਤੋਂ ਪਹਿਲਾਂ ਅੱਠਵੇਂ ਗੁਰੂ ਸ੍ਰੀ ਹਰਿਕਿਸ਼Øਨ ਜੀ ਨਾਲ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਥੋੜ੍ਹਾ ਹੀ ਚਿਰ ਪਹਿਲਾਂ ਮੁਲਾਕਾਤ ਕੀਤੀ ਸੀ। ਇਸ ਦਾ ਜ਼ਿਕਰ ਭੱਟ ਵਹੀ ਪੂਰਬੀ ਦੱਖਣੀ ਵਿੱਚ ਮਿਲਦਾ ਹੈ ਪ੍ਰੰਤੂ ਗੁਰੂ ਤੇਗ ਬਹਾਦਰ ਜੀ ਨੂੰ ਤਦ ਤਕ ਗੁਰਿਆਈ ਪ੍ਰਾਪਤ ਨਹੀ ਹੋਈ ਸੀ ਇਸ ਲਈ ਗੁਰਿਆਈ ਤੋਂ ਪਹਿਲਾਂ ਦੀ ਯਾਤਰਾ ਨੂੰ ਉਸ ਸਮੇਂ ਇਤਨਾ ਮਹੱਤਵ ਪ੍ਰਾਪਤ ਨਹੀ ਹੋਇਆ ਹੋਵੇਗਾ ਤੇ ਨਾ ਹੀ ਸੰਗਤ ਇਤਨੀ ਹੁੰਮ ਹੁਮਾ ਕੇ ਆਈ ਹੋਵੇਗੀ ਕਿ ਯਾਤਰਾ ਸਥਾਨ ਚਰਚਾ ਦਾ ਕਾਰਨ ਬਣਿਆ ਹੋਵੇ। ਇਸ ਕਰਕੇ ਇਹ ਸਥਾਨ ਗੁਰੂ ਜੀ ਦੀ ਗੁਰਿਆਈ ਪ੍ਰਾਪਤੀ ਤੋਂ ਬਾਅਦ ਦੇ ਸਮੇਂ ਨਾਲ ਹੀ ਸੰਬੰਧਤ ਕਰਨੇ ਚਾਹੀਦੇ ਹਨ। ਪ੍ਰਿੰਸੀਪਲ: ਸਤਿਬੀਰ ਸਿੰਘ ਅਨੁਸਾਰ ਗੁਰੂ ਜੀ ਪੂਰਬ ਯਾਤਰਾ ਪਿੱਛੋਂ ਦਿੱਲੀ ਰਾਹੀਂ ਹੁੰਦੇ ਹੋਏ ਅਨੰਦਪੁਰ ਸਾਹਿਬ ਪਹੁੰਚੇ ਇਸ ਦਾ ਭਾਵ ਇਹ ਹੈ ਕਿ ਬਾਂਗਰ ਦੇ ਉਪਰੋਕਤ ਸਥਾਨਾਂ ਦਾ ਸੰਬੰਧ ਵੀ ਇਸੇ ਨਾਲ ਭਾਵ ਸੰਨ 1670 ਦੀ ਜੁਲਾਈ ਤੋਂ ਲੈ ਕੇ ਸੰਨ 1673 ਮਾਰਚ ਦੇ ਵਿੱਚ ਦਾ ਹੈ। ਇਸ ਲਈ ਗੁਰੂ ਜੀ ਦੀ ਪੂਰਬ ਯਾਤਰਾ ਦਾ ਸਮਾਂ ਵੀ ਠੀਕ ਤਰ੍ਹਾਂ ਘੋਖ ਲੈਣਾ ਜ਼ਰੂਰੀ ਹੈ।

ਅਸਾਮ ਯਾਤ੍ਰਾ

ਗੁਰੂ ਤੇਗ ਬਹਾਦਰ ਜੀ ਦੀਆਂ ਯਾਤ੍ਰਾਵਾਂ ਚੌਥਾ ਸ਼ਤਾਬਦੀ ਵਰ੍ਹਾ 19 ਮਾਲਵੇ ਵਿਚੋਂ ਦੀ ਪਰਚਾਰ ਯਾਤਰਾ ਸਮੇਂ ਗੁਰੂ ਜੀ ਨੂੰ 8 ਨਵੰਬਰ, 1665 ਨੂੰ ਬੰਦੀ ਬਣਾ ਕੇ ਦਿਲੀ ਲਿਆਂਦਾ ਗਿਆ ਤਾਂ ਰਾਜਾ ਮਾਨ ਸਿੰਘ ਨੇ ਵਿੱਚ ਪੈ ਕੇ ਗੁਰੂ ਜੀ ਨੂੰ ਰਿਹਾ ਕਰਵਾ ਲਿਆ ਜਿਸ ਪਿੱਛੋਂ ਗੁਰੂ ਜੀ ਰਾਜਾ ਮਾਨ ਸਿੰਘ ਦੀ ਹਵੇਲੀ ਵਿੱਚ ਹੀ ਬਿਰਾਜਮਾਨ ਹੋਏ ਤੇ ਕੁਝ ਦਿਨ ਇੱਥੇ ਰਹਿਣ ਪਿੱਛੋਂ ਆਪ ਮਥੁਰਾ, ਆਗਰਾ, ਇਟਾਵਾ, ਕਾਨਪੁਰ, ਲਖਨਊ, ਫਤਿਹਪੁਰ ਆਦਿ ਸ਼ਹਿਰਾਂ ਵਿੱਚੋਂ ਦੀ ਹੁੰਦੇ ਹੋਏ ਅਲਾਹਾਬਾਦ ਦਸੰਬਰ 1665 ਵਿੱਚ ਪਹੁੰਚ ਕੇ ਅਜੋਕੇ ਗੁ: ਪੱਕੀ ਸੰਗਤ ਵਾਲੀ ਥਾਂ ਤੇ ਦਸੰਬਰ 1665 ਤੋਂ ਮਾਰਚ 1666 ਤੱਕ ਚਾਰ ਮਹੀਨੇ ਰਹੇ। ਅਲਾਹਾਬਾਦ ਦੇ ਪਿੱਛੋਂ ਮਿਰਜ਼ਾਪੁਰ ਹੁੰਦੇ ਹੋਏ ਬਨਾਰਸ ਪਹੁੰਚੇ ਜਿੱਥੇ ਦੋ ਹਫਤੇ ਰਹੇ। ਬਨਾਰਸ ਤੋਂ ਸਾਸਾਰਾਮ ਤੇ ਬੋਧ ਗਯਾ ਹੁੰਦੇ ਹੋਏ ਮਈ 1666 ਵਿੱਚ ਪਟਨਾ ਪਹੁੰਚੇ, ਤੇ ਮੈਕਾਲਿਫ ਅਨੁਸਾਰ ਪਟਨੇ ਤਿੰਨ ਮਹੀਨੇ (ਜੂਨ ਤੋਂ ਅਗਸਤ 1666) ਰਹੇ। ਇੱਥੇ ਹੀ ਆਪ ਜੀ ਨੂੰ ਆਸਾਮ ਜਾਂਦਾ ਹੋਇਆ ਰਾਜਾ ਰਾਮ ਸਿੰਘ ਵੀ ਮਿਲਿਆ ਤੇ ਗੁਰੂ ਜੀ ਨੂੰ ਨਾਲ ਚੱਲਣ ਲਈ ਬਿਨੈ ਵੀ ਕਰ ਗਿਆ ਜਿਸ ਪਿੱਛੋਂ ਆਪ ਅਕਤੂਬਰ 1666 ਵਿੱਚ ਢਾਕੇ ਪਹੁੰਚੇ। ਜਦ ਬਾਲ ਗੋਬਿੰਦ ਦਾ ਜਨਮ (22 ਦਸੰਬਰ 1666) ਨੂੰ ਹੋਇਆ ਤਾਂ ਗੁਰੂ ਜੀ ਨੂੰ ਭਾਈ ਮਿਹਰ ਚੰਦ ਤੇ ਭਾਈ ਕਲਿਆਣ ਦਾਸ ਰਾਹੀਂ ਇਹ ਸੂਚਨਾ ਢਾਕੇ ਹੀ ਮਿਲੀ। ਪਟਨੇ ਤੋਂ ਢਾਕੇ ਆਪ ਮੁੰਘੇਰ, ਭਾਗਲਪੁਰ, ਕੋਲਗਾਂਵ, ਰਾਜ ਮਹਿਲ, ਸੰਤ ਨਗਰ, ਮਾਲਦਾ, ਰਾਜਧਾਨੀ ਤੇ ਪਬਨਾ ਆਦਿ ਹੁੰਦੇ ਹੋਏ ਪਹੁੰਚੇ। ਨਾਮ ਪਰਚਾਰ ਹਿੱਤ ਢਾਕਾ ਤੋਂ ਗੁਰੂ ਜੀ ਸਿਲਹਟ ਗਏ ਜਿੱਥੇ ਚੌਮਾਸਾ ਕੱਟਿਆ। ਇਸ ਪਿੱਛੋਂ ਆਪ ਚਿੱਟਾਗਾਉਂ ਪਹੁੰਚੇ ਜਿੱਥੇ 1667 ਦੇ ਅਖੀਰ ਤੱਕ ਠਹਿਰੇ। ਸੰਨ 1668 ਦੀ ਜਨਵਰੀ ਨੂੰ ਆਪ ਫਿਰ ਢਾਕਾ ਪਰਤੇ ਜਿਥੇ ਟਿਕ ਕੇ ਨਾਮ ਪਰਚਾਰ ਕੀਤਾ।

ਢਾਕਾ ਤੋਂ ਦਸੰਬਰ 1668 ਵਿੱਚ ਰਾਜਾ ਰਾਮ ਸਿੰਘ ਨਾਲ ਆਸਾਮ ਗਏ ਤੇ ਫਰਵਰੀ 1669 ਨੂੰ ਢੁੱਬਰੀ ਪਹੁੰਚੇ। ਮਾਰਚ 1669 ਵਿੱਚ ਅਹੋਮ ਰਾਜੇ ਚਕਰਧਵਜ ਸਿੰਘ (1663-1669 ਈ: ਤੇ ਰਾਜਾ ਰਾਮ ਸਿੰਘ ਦੀਆਂ ਸੈਨਾਵਾਂ ਵਿੱਚ ਬੜਾ ਘਮਸਾਣ ਦਾ ਯੁੱਧ ਹੋਇਆ। ਗੁਰੂ ਜੀ ਦੀ ਸਾਲਿਸੀ ਸਦਕਾ ਦੋਨੋਂ ਰਾਜਿਆਂ ਵਿੱਚ ਸੁਲਹ ਹੋਈ। ਰਾਜਾ ਚਕਰਧਵਜ ਸਿੰਘ ਦੇ ਸੱਦੇ ਤੇ ਗੁਰੂ ਜੀ ਗੋਹਾਟੀੑ ਹਜੋ ਤੇ ਤੇਜ਼ਪੁਰ ਗਏ। ਗੁਰੂ ਜੀ ਅਜੇ ਆਸਾਮ ਵਿੱਚ ਹੀ ਸਨ ਜਦ 9 ਅਪ੍ਰੈਲ,æ 1669 ਨੂੰ ਔਰੰਗਗ਼ੇਬ ਦਾ ਫੁਰਮਾਨ ਕਿ "ਗੈਰ ਮੁਸਲਮਾਨਾਂ ਦੇ ਮੰਦਰ ਪਾਠØਾਲਾ ਢਾਹ ਦਿੱਤੇ ਜਾਣ” ਜਾਰੀ ਹੋਇਆ। ਹਾਲਾਤ ਨਾਸਾਜ਼ਗਾਰ ਜਾਣਕੇ ਗੁਰੂ ਜੀ ਵਾਪਿਸ ਪਰਤੇ ਤੇ ਢਾਕੇ (ਅਪ੍ਰੈਲ 1670) ਕਲਕੱਤੇ, ਮਿਦਨਾਪੁਰ, ਬਾਲੇਸ਼ਵਰ, ਰੂਪਸਾ, ਕਟਕ, ਭੁਵਨੇਸ਼ਵਰ, ਜਗਨਨਾਥ ਪੁਰੀ, ਵਿਸ਼ਨੂੰਪੁਰ, ਬਾਂਕੁਰਾ, ਗੋਮੋਹ ਤੋਂ ਗਯਾ ਰਾਹੀਂ ਦੁਬਾਰਾ ਪਟਨਾ (ਸੰਨ 1670) ਪਹੁੰਚੇ। ਇਸ ਸਮੇਂ "ਬਾਲ ਗੋਬਿੰਦ” ਚਾਰ ਵਰਿ੍ਹਆਂ ਦੇ ਹੋ ਗਏ ਸਨ।

ਪਰਿਵਾਰ ਨੂੰ ਪੰਜਾਬ ਪਰਤਣ ਲਈ ਆਖ ਆਪ ਗੰਗਾ ਦੇ ਉੱਤਰੀ ਕੰਢੇ ਵਲੋਂ ਦੀ ਜੌਨਪੁਰ, ਅਯੁਧਿਆ, ਲਖਨਊ, ਸ਼ਾਹਜਾਨਪੁਰ, ਮੁਰਾਦਾਬਾਦ ਹੁੰਦੇ ਹੋਏ ਸੰਨ 1670 ਈ: ਦੀ 20 ਜੂਨ ਨੂੰ ਦਿੱਲੀ ਪਹੁੰਚੇ। ਜਿੱਥੇ ਆਪ ਕੜਾਮਾਨਕਪੁਰ, ਸਢੋਲ, ਬਾਨਿਕਪੁਰ, ਰੋਹਤਕ, ਤਰਾਵੜੀ, ਬਣੀ ਬਦਰਪੁਰ, ਮੁਨੀਰਪੁਰ, ਅਜਰਾਣਾ ਕਲਾਂ, ਰਾਇਪੁਰ ਹੋੜੀ, ਝੀਉਰ ਹੇੜੀ, ਰੋਹੜਾ, ਥਾਨ ਤੀਰਥ, ਡੱਢੀ, ਬੁੱਧਪੁਰ, ਸਿਆਣਾ ਸਯਦਾਂ, ਥਾਨੇਸਰ, ਕੁਰਖੇਤਰ, ਬਰਨਾ, ਸਰਸਵਤੀ, ਕੈਥਲ, ਪਹੋਆ, ਕਰਾ ਸਾਹਿਬ, ਚੀਕਾ, ਭਾਗਲ, ਗੂਲ੍ਹਾ, ਗੜ੍ਹੀ ਨਜ਼ੀਰ, ਸਮਾਣਾ ਆਦਿ ਹੁੰਦੇ ਹੋਏ ਸੈਫਾਬਾਦ ਰਾਹੀਂ ਵਾਪਿਸ ਅਨੰਦਪੁਰ ਮਾਰਚ 1671 ਵਿੱਚ ਪਹੁੰਚੇ ਜਿੱਥੇ ਆਪ ਆਪਣੇ ਪਰਿਵਾਰ ਦੇ ਪਹੁੰਚਣ ਦਾ ਇੰਤਜ਼ਾਰ ਕਰਦੇ ਰਹੇ ਤੇ ਇਸੇ ਸਮੇਂ ਆਪ ਅਨੰਦਪੁਰ ਸਾਹਿਬ ਵਿਚ ਨਾਮ ਪਰਚਾਰ ਸੰਸਥਾਨ ਦਾ ਸੰਗਠਨ ਕਰਨ ਵਿੱਚ ਲੱਗੇ ਰਹੇ।

ਇੱਥੇ ਹੀ ਆਪ ਨੂੰ ਕਿਰਪਾ ਰਾਮ ਕਸ਼ਮੀਰੀ ਪੰਡਤਾਂ ਸਮੇਤ 25 ਮਈ, 1675 ਨੂੰ ਬਿਨੈ ਲੈ ਕੇ ਹਾਜ਼ਰ ਹੋਏ। ਪਰ ਤਦ ਤੱਕ ਔਰੰਗਜੇਬ ਦਾ ਹਸਨ ਅਬਦਾਲ (ਔਰੰਗਜੇਬ 7 ਅਪ੍ਰੈਲ, 1674 ਤੋਂ 23 ਦਸੰਬਰ, 1675 ਤੱਕ ਹਸਨ ਅਬਦਾਲ ਵਿੱਚ ਪਠਾਣਾਂ ਵਿਰੁਧ ਮੁਹਿੰਮ ਲੜ ਰਿਹਾ ਸੀ) ਤੋਂ ਭੇਜਿਆ ਗ੍ਰਿਫਤਾਰੀ ਵਾਰੰਟ ਨਵਾਬ ਸਰਹਿੰਦ ਤਕ ਪਹੁੰਚ ਚੁਕਿਆ ਸੀ ਤੇ ਗੁਰੂ ਜੀ ਅਜੇ ਰੋਪੜ ਕੋਲ ਮਲਕਪੁਰ ਹੀ ਪਹੁੰਚੇ ਸਨ ਕਿ ਆਪ ਜੀ ਨੂੰ ਜੁਲਾਈ 12, 1675 ਨੂੰ ਨੂਰ ਮੁਹੰਮਦ ਖਾਂ ਚੌਕੀ ਰੋਪੜ ਵਾਲੇ ਨੇ ਕੈਦ ਕਰ ਲਿਆ ਜਿਸ ਪਿੱਛੋਂ ਆਪ ਨੂੰ ਬਸੀ ਪਠਾਣਾਂ ਲਿਆਂਦਾ ਗਿਆ ਤੇ ਬੰਦੀਖਾਨੇ ਵਿੱਚ ਚਾਰ ਮਹੀਨੇ ਬੰਦ ਰੱਖਿਆ ਗਿਆ।

ਇਸ ਪਿੱਛੋਂ ਦਿੱਲੀ ਕੁਤਵਾਲੀ ਥਾਣੇ ਵਿੱਚ ਲਿਆ ਕੇ ਬੰਦੀ ਰੱਖਿਆ ਗਿਆ ਤੇ ਆਪ ਜੀ ਦੇ ਸੰਗੀ ਭਾਈ ਮਤੀ ਦਾਸ ਨੂੰ ਆਰੇ ਨਾਲ, ਭਾਈ ਦਿਆਲ ਦਾਸ ਜੀ ਨੂੰ ਉਬਲਦੀ ਦੇਗ ਵਿੱਚ ਉਬਾਲ ਤੇ ਭਾਈ ਸਤੀ ਦਾਸ ਜੀ ਨੂੰ ਵੀ 10 ਨਵੰਬਰ, 1675 ਨੂੰ Øਸ਼ਹੀਦ ਕਰ ਦਿੱਤਾ ਗਿਆ। ਆਪ ਜੀ ਦੀ ਸ਼ਹਾਦਤ 11 ਨਵੰਬਰ, 1675 ਨੂੰ ਕੁਤਵਾਲੀ ਸਾਹਮਣੇ ਚਾਂਦਨੀ ਚੌਂਕ (ਅਜੋਕੇ ਸੀਸ ਗੰਜ ਗੁਰਦੁਆਰਾ ਸਾਹਿਬ ਵਾਲੀ ਥਾਂ) ਹੋਈ। ਗੁਰੂ ਜੀ ਦਾ ਸੀਸ ਭਾਈ ਜੈਤਾ ਜੀ ਨੇ ਭਾਈ ਅੱਛੇ ਅਤੇ ਭਾਈ ਨਨੂਆ ਜੀ ਦੀ ਸਹਾਇਤਾ ਨਾਲ ਉਠਾਕੇ ਪੰਜ ਪੜਾਅ, ਬਾਘਪਤ, ਤ੍ਰਾਵੜੀ (ਕਰਨਾਲ), ਅਨਾਜ ਮੰਡੀ ਅੰਬਾਲਾ, ਨਾਭਾ ਸਾਹਿਬ (ਚੰਡੀਗੜ੍ਹ) ਅਤੇ ਬਿਬਾਨ ਗੜ੍ਹ ਕਰਕੇ ਅਨੰਦਪੁਰ ਸਾਹਿਬ ਪਹੁੰਚਾ ਦਿੱਤਾ ਗਿਆ ਜਿੱਥੇ ਮੱਘਰ ਸੁਦੀ ਦਸਵੀਂ ਸੰਮਤ 1732 ਨਵੰਬਰ 1675) ਨੂੰ ਆਪ ਜੀ ਦੇ ਸੀਸ ਦਾ ਵਿਧੀਵਤ ਸਸਕਾਰ ਕਰਦਿਆਂ ਮਾਤਾ ਗੁਜਰੀ ਨੇ ਆਖਿਆ "ਰੱਖ ਦਿਖਾਈ”।

ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਨਿਗਾਹੀਆ ਚਾਂਦਨੀ ਚੌਂਕ ਤੋਂ ਆਪਣੇ ਮਾਲ ਦੇ ਗੱਡਿਆਂ ਵਿੱਚ ਪਾ ਕੇ ਲੈ ਗਏ ਅਤੇ ਘਰ ਸਮੇਤ ਅੱਗ ਲਗਾ ਕੇ ਪਾਵਨ ਧੜ ਦਾ ਸਸਕਾਰ ਕਰ ਦਿੱਤਾ ਜਿੱਥੇ ਅਜੌਕਾ ਰਕਾਬ ਗੰਜ ਸਾਹਿਬ ਗੁਰਦੁਆਰਾ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ 10 ਵਰ੍ਹੇ 7 ਮਹੀਨੇ 7 ਦਿਨ ਗੁਰਤਾ ਕੀਤੀ ਤੇ 54 ਵਰ੍ਹੇ 7 ਮਹੀਨੇ 7 ਦਿਨ ਅਵਸਥਾ ਭੋਗੀ।

ਹਵਾਲੇ:

1. ਸਰੂਪ ਦਾਸ, ਮਹਿਮਾ ਪ੍ਰਕਾਸ਼, ਰਚਨਾ ਕਾਲ 1776 ਈ: ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, ਭਾਗ 2, 1970

2. ਸੁੱਖਾ ਸਿੰਘ, ਭਾਈ, 1912, ਗੁਰ ਬਿਲਾਸ ਪਾਤਸ਼ਾਹੀ 10, ਲਾਲਚੰਦ ਮਾਣਕ ਟਾਹਲਾ ਪੁਸਤਕਾਂ ਵਾਲੇ, ਲੁਹਾਰੀ ਦਰਵਾਜ਼ਾ, ਲਾਹੌਰ

3. ਸੇਵਾ ਸਿੰਘ, ਸ਼ਹੀਦ ਬਿਲਾਸ ਭਾਈ ਮਨੀ ਸਿੰਘ, ਮਹਾਰਾਗ ਰਣਜੀਤ ਸਿੰਘ ਕਾਲ ਵਿਚ ਰਚਿਤ (ਸੰ) ਗਿਆਨੀ ਗਰਜਾ ਸਿੰਘ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, 1961

4. ਕਲਾਲ, ਕੋਇਰ ਸਿੰਘ, 1958, ਗੁਰ ਬਿਲਾਸ ਪਾਤਸ਼ਾਹੀ 10, ਰਚਨਾ ਕਾਲ 1798 ਬਿ: (1741 ਈ, ਪੰਜਾਬੀ ਯੂਨੀਵਰਸਿਟੀ, ਪਟਿਆਲਾ

5. ਗੰਡਾ ਸਿੰਘ ਡਾ: (ਸੰ), 1967, ਹੁਕਮਨਾਮੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1967

6. ਗਿਆਨੀ ਗਰਜਾ ਸਿੰਘ, 1961, ਸ਼ਹੀਦ ਬਿਲਾਸ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, 19

7. ਗੁਰੂ ਗੋਬਿੰਦ ਸਿੰਘ, ਦਸਮ ਗ੍ਰੰਥ, ਬਚਿਤ੍ਰ ਨਾਟਕ, ਰਚਨਾ ਕਾਲ 1696-1697 ਈ: ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ , ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ, 1967 ਈ:

8. ਗਿਆਨੀ ਗਿਆਨ ਸਿੰਘ, 1970, ਸ੍ਰੀ ਗੁਰੂ ਪੰਥ ਪ੍ਰਕਾਸ਼ , ਭਾਸ਼ਾ ਵਿਭਾਗ, ਪੰਜਾਬ, ਪਟਿਆਲਾ 1

9. ਕੋਸ਼ਿਸ਼, ਸਰੂਪ ਸਿੰਘ, ਗੁਰੂ ਕੀਆਂ ਸਾਖੀਆਂ, ਸੰਮਤ 1847 ਬਿ: (1790 ਈ) (ਗਿਆਨੀ ਗਰਜਾ ਸਿੰਘ ਤੋਂ ਪ੍ਰਾਪਤ ਗੁਰੂ ਨਾਨਕ ਅਧਿਐਨ ਵਿਭਸਾਗ ਵਿੱਚ ਮੌਜੂਦ)

10. ਛਿਬਰ ਕੇਸਰ ਸਿੰਘ, ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ, ਰਚਨਾ ਕਾਲ 1780 ਈ: ਪਰਖ ਜਿਲਦ 2 ਪੰਜਾਬ ਯੂਨੀਵਰਸਿਟੀ, ਚੰਦੀਗੜ੍ਹ, 1972

11. ਬਾਸੂ ਨਿਰਮਲ ਕੁਮਾਰ, ਅਸਾਮ ਇਨ ਦੀ ਅਹੋਮ ਏਜ (1228-1826, ਸੰਸਕ੍ਰਿਤ ਪੁਸਤਕ ਭੰਡਾਰ, ਕਲਕੱਤਾ, 1970, ਪੰਨਾ 46-47.

12. ਭੱਟ ਵਹੀਆਂ: ਭੱਟ ਵਹੀ ਪੂਰਬੀ ਦੱਖਣੀ, ਭੱਟ ਵਹੀ ਤੋਮਰ ਬਿੰਜਲੌਤੋਂ ਕੀ, ਭੱਟ ਵਹੀ ਮੁਲਤਾਨੀ ਸਿੰਧੀ; ਭੱਟ ਵਹੀ ਤਲਉਂਡਾ ਪਰਗਣਾ ਜੀਂਦ ਖਾਤਾ ਜਲਾਹਣੋਂ ਕਾ

13. ਭੱਲਾ ਸਰੂਪ ਦਾਸ, 1971, ਮਹਿਮਾ ਪ੍ਰਕਾਸ਼ (ਕਵਿਤਾ) ਭਾਗ ਦੂਜਾ ਭਾਸ਼ਾ ਵਿਭਾਗ ਪੰਜਾਬ, ਪਟਿਆਲਾ

14. ਭਾਈ ਕਾਨ੍ਹ ਸਿੰਘ ਨਾਭਾ ਰਚਿਤ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼,

15. ਭਾਈ ਵੀਰ ਸਿੰਘ(ਸੰ), 1962, ਵਾਰਾਂ ਭਾਈ ਗੁਰਦਾਸ, ਖਾਲਸਾ ਸਮਾਚਾਰ, ਅੰਮ੍ਰਿਤਸਰ,

[QUOTE="Dalvinder Singh Grewal, post: 221241, member: 22683"] ਗੁਰੂ ਤੇਗ ਬਹਾਦੁਰ ਜੀ ਦੀਆਂ ਯਾਤ੍ਰਾਵਾਂ ਡਾ: ਦਲਵਿੰਦਰ ਸਿੰਘ ਗ੍ਰੇਵਾਲ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਵਿਚ ਪੂਰਾ ਭਾਰਤ ਹੀ ਨਹੀਂ, ਭਾਰਤ ਦੇ ਉੱਤਰ, ਪੂਰਬ ਤੇ ਪੱਛਮ ਦੇ ਦੇਸ਼ਾਂ ਦੀ ਯਾਤਰਾ ਵੀ ਕੀਤੀ। ਪਿਛੋਂ ਬਾਕੀ ਦੇ ਗੁਰੂ ਸਾਹਿਬਾਨ ਨੇ ਵੀ ਗੁਰੂ ਨਾਨਕ ਦੇਵ ਜੀ ਦੀਆਂ ਪਾਈਆਂ ਪੈੜਾਂ ਉਤੇ ਚੱਲ ਕੇ ਥਾਂ ਥਾਂ ਜਾ ਨਾਮ ਪ੍ਰਚਾਰਿਆ। ਗੁਰੂ ਤੇਗ ਬਹਾਦਰ ਜੀ ਨੇ, ਗੁਰੂ ਨਾਨਕ ਦੇਵ ਜੀ ਦੀ ਪੂਰਬ ਯਾਤਰਾ ਸਮੇਂ ਦੀਆਂ ਪੈੜਾਂ ਹੀ ਤਾਜ਼ੀਆਂ ਨਹੀਂ ਕੀਤੀਆਂ ਸਗੋਂ ਆਸ ਪਾਸ ਦੇ ਹੋਰ ਸ਼ਹਿਰਾਂ ਵਿਚ ਵੀ ਨਾਮ ਪਰਚਾਰਿਆ। ਇਸ ਦੇ ਇਲਾਵਾ ਸਮੁੱਚੇ ਮਾਲਵੇ ਦੇ ਜ਼ਰਰੇ ਜ਼ਰਰੇ ਨੂੰ ਵੀ ਭਾਗ ਲਾਏ। ਬਾਬੇ ਬਕਾਲੇ ਤੋਂ ਗੋਹਾਟੀ ਹਜੋ ਤੱਕ ਗੁਰੂ ਜੀ ਨੇ ਲੰਮੇਂ ਪੈਂਡੇ ਤਹਿ ਕਰਦਿਆਂ ਨਾਮ ਦੀ ਵਰਖਾ ਵੀ ਕੀਤੀ ਤੇ ਭੁਲਿਆਂ ਨੂੰ ਸਿੱਧੇ ਰਸਤੇ ਵੀ ਪਾਇਆ। ਗੁਰੂ ਜੀ ਦੀ ਇਸ ਧੁਰੰਧਰ ਯਾਤਰਾ ਤੇ ਨਾਮ ਵੰਡਣ ਪ੍ਰਥਾ ਨੇ ਸਮੇਂ ਦੇ ਸ਼Øਸ਼ਕ ਔਰੰਗਜ਼ੇਬ ਨੂੰ ਚੌਕੰਨਾ ਕਰ ਦਿੱਤਾ। ਉਹ ਜੋ ਸਿਰਫ ਮੁਤੱਸਬੀ ਅੱਖ ਨਾਲ ਹੀ ਸਭ ਨੂੰ ਵੇਖਦਾ ਸੀ, ਗੁਰੂ ਜੀ ਦਾ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਦੀ ਗੱਲ ਕਰਨਾ ਕਿਥੇ ਜਰ ਸਕਦਾ ਸੀ। ਸਮੇਂ ਸਮੇਂ ਉਸ ਨੇ ਗੁਰੂ ਜੀ ਨੂੰ ਕੈਦ ਵੀ ਕਰਵਾਇਆ ਤੇ ਫਿਰ ਸ਼ਹੀਦ ਕਰਨ ਦੇ ਆਦੇਸ਼ ਵੀ ਜਾਰੀ ਕਰਵਾਏ। ਉਹ ਕੀ ਜਾਣਦਾ ਸੀ ਕਿ ਗੁਰੂ ਜੀ ਦੀ ਅਦੁੱਤੀ ਸ਼ਹਾਦਤ ਨਾਲ ਹੀ ਗੁਰੂ ਜੀ ਦੇ ਧਰਮ ਦਾ ਪਰਚਾਰ ਖਤਮ ਨਹੀਂ ਹੋ ਜਾਣਾ ਸਗੋਂ ਸਿੱਖਾਂ ਸੇਵਕਾਂ ਨੇ ਇਸ ਮਿਸ਼ਾਲ ਨੂੰ ਬਲਦੀ ਰੱਖਣਾ ਹੈ। ਗੁਰੂ ਜੀ ਦੀ ਸ਼ਹਾਦਤ ਦਾ ਸਫਰ ਵੀ ਗੁਰੂ ਜੀ ਦੇ ਸਿੱਖਾਂ ਲਈ ਇਕ ਰਾਹਨੁਮਾ ਹੋ ਗਿਆ। ਇਸ ਦੇ ਉਲਟ, ਗੁਰੂ ਜੀ ਦੀ ਸ਼ਹਾਦਤ ਨੇ ਔਰੰਗਜ਼ੇਬ ਦੀ ਗੱਦੀ ਨੂੰ ਡੋਲਣ ਲਾ ਦਿੱਤਾ। ਗੁਰੂ ਜੀ ਦੇ ਜੀਵਨ ਉਤੇ ਝਾਤ ਪਾਈਏ ਤਾਂ ਸਾਫ ਦਿਸਦਾ ਹੈ ਕਿ ਗੁਰੂ ਜੀ ਕੀ ਗੱਦੀ ਪ੍ਰਾਪਤੀ ਪਿਛੋਂ ਹੀ ਬਹੁਤੀ ਜ਼ਿੰਦਗੀ ਨਾਮ ਦਾਨ ਯਾਤਰਾ ਦੀ ਹੈ। ਮਾਣਕਪੁਰ ਦੇ ਮਹੰਤ ਮਲੂਕ ਦਾਸ ਨੇ ਇਕ ਪੁੱਛ ਦੇ ਉੱਤਰ ਵਿਚ ਗੁਰੂ ਜੀ ਦੀ ਯਾਤਰਾ ਬਾਰੇ ਇਉਂ ਲਿਖਿਆ ਹੈ : "ਬ੍ਰਹਮ ਪੁੱਤਰ ਦਰਿਆ ਤੋਂ ਪਰ੍ਹੇ ਤੱਕ ਜੋ ਸਿੱਖੀ ਦਾ ਬੀਜ ਗੁਰੂ ਨਾਨਕ ਸਾਹਿਬ ਬੋ ਗਏ ਸਨ, ਗੁਰੂ ਤੇਗ ਬਹਾਦਰ ਜੀ ਤੀਰਥਾਂ ਦੇ ਬਹਾਨੇ ਉਸ ਨੂੰ ਪਾਣੀ ਦੇਣ ਚੱਲੇ ਹਨ। ਉਹ ਲੋਕ ਦੂਰੀ ਦੇ ਸਬੱਬ ਪੰਜਾਬ ਨਹੀਂ ਆ ਸਕਦੇ। ਦਰਸ਼ਨ ਦੀ ਅਭਿਲਾਖਾ ਲਈ ਬੈਠੇ ਹਨ। ਕਿਸੇ ਨੇ ਸੁੰਦਰ ਪਲੰਘ ਬਣਾ ਕੇ ਮਖਮਲੀ ਤਕੀਏ ਸਜਾ ਕੇ ਇਹ ਪ੍ਰਤਿਗਿਆ ਕਰ ਰੱਖੀ ਹੈ ਕਿ ਜਦੋਂ ਤਕ ਏਸ ਉਤੇ ਬਿਰਾਜੇ ਹੋਏ ਗੁਰੂ ਦਾ ਦਰਸ਼ਨ ਨਹੀਂ ਕਰਨਗੇ ਤਦੋਂ ਤੱਕ ਅਸੀਂ ਹੋਰ ਮੰਜੇ ਤੇ ਵੀ ਨਹੀਂ ਪੈਣਾ। ਕਈਆਂ ਨੇ ਸੁੰਦਰ ਸੁੰਦਰ ਮੰਦਰ ਬਣਵਾ ਕੇ ਪ੍ਰਣ ਕੀਤਾ ਹੈ ਕਿ ਜਦੋਂ ਤੱਕ ਗੁਰੂ ਦੇ ਚਰਨ ਨਹੀਂ ਪੈਣਗੇ, ਨਿਵਾਸ ਨਹੀਂ ਕਰਨਾ। ਬਹੁਤਿਆਂ ਨੇ ਕੀਮਤੀ ਪੁਸ਼ਾਕਾਂ ਬਣਾ ਰਖੀਆਂ ਹਨ, ਗੁਰੂ ਜੀ ਅੰਗ ਲਗਾਉਣਗੇ ਤਾਂ ਹੀ ਉਹ ਬਸਤ੍ਰ ਅੰਗ ਲਗਾਉਣਗੇ। ਸਿੱਖਾਂ ਦੀ ਸ਼ਰਧਾ ਤੇ ਪ੍ਰਤਿਗਿਆ ਪੂਰੀ ਕਰਨ ਲਈ ਗੁਰੂ ਜੀ ਨਦੀ ਮੇਘ ਵਾਂਗ ਜੀਵਾਂ ਨੂੰ ਨਿਹਾਲ ਕਰਦੇ ਹੋਏ ਸਿੱਖਾਂ ਨੂੰ ਤਾਰਨ ਚੱਲੇ ਹਨ”। ਗੁਰੂ ਜੀ ਦਾ ਜਨਮ ਮਿਤੀ ਪਹਿਲੀ ਅਪ੍ਰੈਲ 1621 ਈ: ਨੂੰ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਗੁਰੂ ਹਰਿਗੋਬਿੰਦ ਜੀ ਦੇ ਮਹਿਲ, ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ: ਸੰਮਤ ਖੋੜਸ ਸੈ ਸਤ ਆਠ, ਵਿਸਾਖ ਵਦੀ ਸਰ ਸੁਕ੍ਰਵਾਰੈ।। ਧਾਮ ਗੁਰੂ ਹਰਿ ਗੋਬਿੰਦ ਨਾਨਕੀ ਮਾਤ, ਸੁਧਾ ਸਰ ਮਾਹਿ ਵਿਚਾਰੈ।। ਬਚਪਨ ਦਾ ਨਾਮ ਤਿਆਗ ਮੱਲ ਸੀ। ਗਿਆਰਾਂ ਸਾਲ ਦੀ ਉਮਰ ਵਿਚ 15 ਅੱਸੂ ਸੰਮਤ 1689 ਨੂੰ ਕਰਤਾਰਪੁਰ ਵਿਖੇ ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਨਾਲ ਵਿਆਹ ਹੋਇਆ। 26 ਅਪ੍ਰੈਲ, 1635 ਆਪ ਜੀ ਨੇ ਗੁਰੂ ਹਰਿਗੋਬਿੰਦ ਜੀ ਅੱਗੇ ਕਰਤਾਰਪੁਰ ਦੇ ਯੁੱਧ ਵਿਚ ਬਹਾਦਰੀ ਵਿਖਾ ਆਪਣੇ ਪਹਿਲੇ ਨਾਮ ਤਿਆਗ ਮਲ ਨੂੰ ਤੇਗ ਬਹਾਦਰ ਬਣਾ ਲਿਆ ਜਦ ਗੁਰੂ ਹਰਿਗੋਬਿੰਦ ਜੀ ਨੇ ਕਿਹਾ : "ਤੂੰ ਤਿਆਗ ਮਲ ਹੀ ਨਹੀਂ, ਤੂੰ ਤਾਂ ਤੇਗ ਬਹਾਦਰ ਵੀ ਹੈਂ”।ਗੁਰੂ ਹਰਿਗੋਬਿੰਦ ਜੀ ਦੇ ਸਨਮੁਖ ਆਪ ਕਰਤਾਰਪੁਰ ਰਹਿ ਕੇ ਜਪ ਤਪ ਸਾਧਨਾ ਤੇ ਸੇਵਾ ਦਾ ਪਾਠ ਲਗਾਤਾਰ 11 ਵਰ੍ਹੇ ਸੰਨ 1635 ਤੋਂ 1644 ਤੱਕ ਪੜ੍ਹਦੇ ਰਹੇ ਤੇ ਗੁਰੂ ਹਰਰਾਇ ਜੀ ਨੂੰ ਗੱਦੀ ਪ੍ਰਾਪਤੀ ਪਿਛੋਂ ਆਪ ਜੀ ਨੂੰ ਮਾਤਾ ਨਾਨਕੀ ਸਮੇਤ ਬਾਬਾ ਬਕਾਲੇ ਵਿਖੇ ਰਹਿਣ ਦਾ ਆਦੇਸ਼ ਹੋਇਆ। “ਅਬ ਆਨੋ ਮਮ ਬਾਇ, ਜਾਇ ਬਕਾਲੇ ਤੁਮ ਰਹੋ”।। ਬਕਾਲੇ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ। ਨਾਨਕੀ ਜੀ ਦੇ ਪਿਤਾ ਹਰੀ ਚੰਦ ਜੀ ਉੱਥੇ ਹੀ ਰਹਿੰਦੇ ਸਨ। ਮਾਤਾ ਨਾਨਕੀ ਜੀ ਤੇ ਘਰੋਂ ਮਾਤਾ ਗੁਜਰੀ 24 ਜੀ ਨਾਲ ਹੀ ਸਨ।"ਗੁਰੂ ਤੇਗ ਬਹਾਦੁਰ ਜੀ ਤਹਾ ਬਸੈ।। ਰਹੇ ਗੋਪ ਅਲਿਪਤ ਆਤਮ ਰੰਗ ਰਸੈ।। ਕਾਹੂ ਕੋ ਦਰਸ਼ਨ ਨਹੀਂ ਹੋਇ।। ਰਹੈ ਇਕਾਂਤ ਤਹਾਂ ਪਹੁਚਤ ਕੋਇ।। ਜਬ ਕਬ ਚੜ੍ਹ ਸ਼ਿਕਾਰ ਪ੍ਰਭ ਜਾਵੈ। ਨਹੀਂ ਲਹੇ ਸਮਾ ਕੋਊ ਦਰਸ਼ਨ ਪਾਵੈ।। ਗੁਰੂ ਜੀ ਨੇ ਏਥੇ 21 ਵਰ੍ਹੇ ਸੰਨ 1644 ਤੋਂ 1664 ਤੱਕ ਘੋਰ ਤਪੱਸਿਆ ਕੀਤੀ ਤੇ ਪ੍ਰਚਾਰ ਯਾਤ੍ਰਾਵਾਂ ਵੀ ਕੀਤੀਆਂ। ਪਹਿਲੀ ਯਾਤ੍ਰਾ: ਗੁਰਿਆਈ ਤੋਂ ਪਹਿਲਾਂ 9 ਜੂਨ 1656 (11 ਹਾੜ 1713 ਬਿਕ੍ਰਮੀ) ਪਹਿਲੀ ਯਾਤਰਾ (ਗੁਰਿਆਈ ਮਿਲਣ ਤੋਂ ਪਹਿਲਾਂ). ਗੁਰੂ ਜੀ ਦੀ ਉਮਰ 35 ਸਾਲ ਦੀ ਸੀ ਜਦੋਂ ਉਨ੍ਹਾਂ ਨੇ ਪਹਿਲੀ ਯਾਤ੍ਰਾ ਅਰੰਭੀ।ਮਾਤਾ ਗੁਜਰੀ, ਮਾਤਾ ਨਾਨਕੀ, ਭਰਜਾਈ ਹਰੀ ਜੀ (ਸੁਪਤਨੀ ਸੂਰਜ ਮੱਲ ਜੀ). ਸਾਲਾ ਕ੍ਰਿਪਾਲ ਚੰਦ ਅਤੇ ਭਣਵਈਆ ਸਾਧੂ ਰਾਮ, ਗੁਰਸਿੱਖ ਭਾਈ ਦਿਆਲ ਦਾਸ (ਭਾਈ ਮਨੀ ਸਿੰਘ ਜੀ ਦੇ ਭਰਾ), ਗੁਆਲ ਦਾਸ, ਚਉਪਤਿ ਰਾਇ, ਭਾਈ ਮਤੀ ਦਾਸ, ਬਾਲੂ ਹਸਨਾ, ਅਲਮਸਤ, ਸੰਗਤੀਆ, ਦਰੀਆ ਤੇ ਦੁਰਗਾ ਦਾਸ ਤੇ ਹੋਰ ਸਿੱਖ ਨਾਲ ਸਨ। ਬਾਰਸ਼ਾਂ ਦਾ ਮੌਸਮ ਖਤਮ ਹੋਣ ਤੇ ਰੋਪੜ, ਬਨੂੜ ਆਦਿ ਪਿੰਡਾਂ ਵਿਚ ਪ੍ਰਚਾਰ ਕਰਦੇ ਕੁਰਕਸ਼ੇਤਰ ਪਹੁੰਚੇ। 29 ਮਾਰਚ 1657 ਨੂੰ ਇਹ ਸਾਰੀ ਸੰਗਤ ਹਰਿਦੁਆਰ ਸੀ। ਇਸ ਤੋਂ ਅੱਗੇ ਇਸ ਵਹੀਰ ਨੂੰ ਪ੍ਰਚਾਰ ਲਈ ਟੋਲੀਆਂ ਵਿਚ ਵੰਡ ਦਿਤਾ ਗਿਆ ਤੇ ਆਸ ਪਾਸ ਦੇ ਪਿੰਡਾਂ ਵਿੱਚ ਧੁਰੰਧਰ ਪ੍ਰਚਾਰ ਸ਼ੁਰੂ ਕਰ ਦਿਤਾ।ਪੰਡਾ ਵਹੀ ਖੇਮ ਚੰਦ, ਹਰਿਦਆਲ ਅਤੇ ਸੇਵਾ ਸਿੰਘ ਦਾ ਸ਼ਹੀਦ ਬਿਲਾਸ ਦਸਦੇ ਹਨ ਕਿ ਭਾਈ ਦਿਆਲਾ ਜੀ ਦੀ ਟੋਲੀ ਆਸ ਪਾਸ ਦੇ ਪਿੰਡਾਂ ਵਿੱਚ ਪ੍ਰਚਾਰ ਕਰਦਿਆਂ ਦੁਬਾਰਾ 17 ਮਈ 1659 ਨੂੰ ਹਰਿਦੁਆਰ ਪਹੁੰਚੇ । ਸਾਹਿਬਜ਼ਾਦਾ ਤੇਗ ਬਹਾਦੁਰ ਦੂਸਰੀ ਟੋਲੀ ਨਾਲ ਹਰਿਦੁਆਰ ਦੇ ਆਸ ਪਾਸ ਦੇ ਇਲਾਕਿਆਂ ਤੋਂ ਅੱਗੇ ਗੜ੍ਹ ਮੁਕਤੇਸ਼ਵਰ, ਨੀਮਖਾਰ (ਜ਼ਿਲਾ ਸੀਤਾਪੁਰ, ਉਤਰ ਪ੍ਰਦੇਸ਼) ਆਦਿਕ ਨਗਰਾਂ ਵਿਚ ਸਿੱਖੀ ਪ੍ਰਚਾਰ ਕਰਦੇ ਹੋਏ ਅਤੇ ਤ੍ਰਿਬੈਣੀ ਪ੍ਰਯਾਗ (ਇਲਾਹਾਬਾਦ) ਪਹੁੰਚੇ। ਭੱਟ ਵਹੀ ਦੱਖਣੀ ਮੁਤਾਬਕ ਆਪਦਾ ਵਹੀਰ 19 ਅਪ੍ਰੈਲ 1661 ਨੂੰ ਪ੍ਰਯਾਗ ਵਿਖੇ ਸੀ।ਮਿਰਜ਼ਾਪੁਰ ਆਦਿ ਤੋਂ ਹੋ ਕੇ ਦੋ ਕੁ ਮਹੀਨਿਆਂ ਪਿੱਛੋਂ ਇਹ ਪ੍ਰਚਾਰ ਵਹੀਰ 21 ਜੂਨ 1661 ਈ: (ਸੰਮਤ 1718 ਬਿ: ਹਾੜ ਸੁਦੀ 5) ਨੂੰ ਪਰਿਵਾਰ ਸਹਿਤ ਕਾਸ਼ੀ (ਬਨਾਰਸ) ਵਿੱਚ ਸਨ। ਇਥੋਂ ਸਾਸਾਰਾਮ ਆਦਿਕ ਥਾਵਾਂ ਤੋਂ ਹੁੰਦੇ ਹੋਏ ਵਹੀਰ ਗਯਾ ਤੇ ਫਿਰ ਪਟਨਾ ਪਹੁੰਚੀ । ਗਯਾ ਵਿਚ ਗੁਰੂ ਹਰਗੋਬਿੰਦ ਜੀ ਦਾ ਪੁਰਾਣਾ ਸਿੱਖ ਭਾਈ ਜੈਤਾ ਸੇਠ ਮਿਲਿਆ ਜਿਸ ਨੇ ਬੜੀ ਸ਼ਰਧਾ ਨਾਲ ਸਤਿਗੁਰਾਂ ਦੇ ਪਰਿਵਾਰ ਤੇ ਸਿੱਖਾਂ ਨੂੰ ਅਪਣੇ ਸ਼ਹਿਰ ਪਟਣੇ ਲੈ ਗਿਆ। ਪਟਣੇ ਹੀ ਸੰਨ 1718 ਪੋਹ ਸੁਦੀ 7 (1661 ਈ:) ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਪਟਨੇ ਪਹੁੰਚਕੇ ਗੁਰੂ ਤੇਗ ਬਹਾਦਰ ਜੀ ਸੰਗਤਾਂ ਦੇ ਸੰਗਠਨ ਅਤੇ ਸਿੱਖੀ ਦੇ ਪ੍ਰਚਾਰ ਵਿੱਚ ਰੁੱਝ ਗਏ।ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਵੀ ਉਹ ਪਟਨੇ ਵਿਚ ਨਹੀਂ ਸਨ। ਪੂਰਬ ਦੀਆਂ ਸੰਗਤਾਂ ਵਿਚੋਂ ਮਿਰਜ਼ਾਪੁਰ, ਬਨਾਰਸ, ਮੁੰਗੇਰ ਸ਼ਾਹਜ਼ਾਦਪੁਰ ਆਦਿ ਪ੍ਰਮੁਖ ਸਨ।ਸਾਸਾਰਾਮ ਤੇ ਗਯਾ ਵੀ ਪ੍ਰਮੁੱਖ ਸਿੱਖ ਕੇਂਦਰ ਸਨ। ਰਾਜ ਮਹਿਲ ਅਤੇ ਢਾਕਾ ਵਿਚ ਵੀ ਸਿਖ ਸੰਗਤਾਂ ਸਨ। ਸ਼ਾਹਜ਼ਾਦਪੁਰ ਤੋਂਂ ਗੁਰੂ ਜੀ ਮਥੁਰਾਪੁਰ ਵੀ ਗਏ ਤੇ ਉਥੇ ਧਰਮਸਾਲ ਵੀ ਬਣਵਾਈ ਸੀ।ਮਥੁਰਾਪੁਰ ਤੋਂ ਪਦਮਾ ਨਦੀ ਪਾਰ ਕਰਕੇ ਢਾਕੇ ਗਏ। 6 ਅਕਤੂਬਰ 1661: ਗੁਰੂ ਹਰਿ ਰਾਇ ਜੀ ਦਾ ਕੀਰਤਪੁਰ ਸਾਹਿਬ ਵਿੱਚ ਜੋਤੀ ਜੋਤਿ ਸਮਾਏ । ਗੁਰੂ ਹਰ ਰਾਇ ਸਾਹਿਬ ਦੇ ਜੋਤੀ ਜੋਤ ਸਮਾਉਣ ਦੀ ਖਬਰ ਉਨ੍ਹਾ ਨੂੰ ਪਟਣੇ ਮਿਲੀ ਤਾਂ ਉਹ ਪੰਜਾਬ ਨੂੰ ਅਫਸੋਸ ਕਰਨ ਲਈ ਵਾਪਿਸ ਮੁੜੇ। ਉਨ੍ਹਾਂ ਦੇ ਨਾਲ ਮਾਤਾ ਨਾਨਕੀ ਜੀ, ਮਾਤਾ ਹਰੀ ਜੀ ਅਤੇ ਦੀਵਾਨ ਦਰਗਾ ਮੱਲ ਆਦਿ ਮੁਖੀ ਸਿੱਖ ਸਨ।ਮਾਤਾ ਗੁਜਰੀ ਅਤੇ ਸਾਹਿਬਜ਼ਾਦੇ ਨੂੰ ਭਾਈ ਦਿਆਲ ਦਾਸ ਦੀ ਦੇਖ ਭਾਲ ਅਧੀਨ ਪਟਨੇ ਛੱਡ ਆਏ ਸਨ। ਪ੍ਰਯਾਗ ਹੁੰਦੇ ਹੋਏ ਦਿੱਲੀ ਸੰਮਤ 1720 ਬਿਕਰਮੀ ਚੇਤ ਸੁਦੀ 5 ਬੁਧਵਾਰ ਨੂੰ ਪਹੁੰਚੇ ਅਤੇ ਮਿਰਜ਼ਾ ਰਾਜਾ ਜੈ ਸਿੰਘ ਦੇ ਬੰਗਲੇ ਰਾਇਸੀਨਾ ਦਿੱਲੀ ਵਿੱਚ ਤਿੰਨ ਦਿਨ ਠਹਿਰੇ। (ਭੱਟ ਵਹੀ ਪੂਰਬੀ ਦੱਖਣੀ) ਦਿੱਲੀ ਵਿੱਚ ਹੀ ਉਨ੍ਹਾਂ ਨੇ ਮਾਤਾ ਸੁਲੱਖਣੀ ਅਤੇ ਮਾਤਾ ਬੱਸੀ ਸੁਪਤਨੀ ਬਾਬਾ ਗੁਰਦਿਤਾ ਜੀ) ਨਾਲ ਅਫਸੋਸ ਪ੍ਰਗਟ ਕੀਤਾ ਅਤੇ ਬਾਦਸ਼ਾਹ ਨੂੰ ਮਿਲਣ ਆਏ ਗੁਰੂ ਹਰਿ ਕਿਸ਼ਨ ਜੀ ਦੇ ਦਰਸ਼ਨ ਕਰ ਕੇ ਬਕਾਲੇ ਚਲੇ ਗਏ। ਗੁਰਿਆਈ ਭੱਟ ਵਹੀ ਪੂਰਬੀ ਦੱਖਣੀ ਅਨੁਸਾਰ "ਤੇਗ ਬਹਾਦਰ ਜੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਵਿਖੇ ਮਿਲੇ ਅਤੇ ਉਨ੍ਹਾਂ ਡੇਰਾ ਧਰਮਸਾਲ ਭਾਈ ਕਲਿਆਣ ਦਾਸ ਵਿਚ ਕੀਤਾ।ਇਸ ਦਾ ਭਾਵ ਗੁਰੂ ਜੀ ਦੀ ਪਹਿਲੀ ਯਾਤਰਾ ਗੁਰਿਆਈ ਮਿਲਣ ਤੋਂ ਪਹਿਲਾਂ ਦੀ ਦਿੱਲੀ ਦੀ ਹੈ। 30 ਮਾਰਚ, 1664 ਈ: ਨੂੰ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਏ ਤੇ ਗੁਰਗੱਦੀ ਦੀ ਜ਼ਿੰਮੇਵਾਰੀ "ਬਾਬਾ ਬਕਾਲੇ ਫਰਮਾ, ਗੁਰੂ ਤੇਗ ਬਹਾਦਰ ਜੀ ਨੂੰ ਸੌਂਪ ਗਏ। ਸਾਰੀ ਗੁਰਿਆਈ ਦੀ ਸਮੱਗਰੀ ਨਾਰੀਅਲ, ਪੰਜ ਪੈਸੇ ਆਦਿ ਦਵਾਰਕਾ ਦਾਸ ਦੇ ਸਪੁੱਤਰ ਦਰਯਾਹ ਮੱਲ ਜੀ ਨੂੰ ਦਿੱਤੀ ਗਈ ਅਤੇ ਇਹ ਫੈਸਲਾ ਕੀਤਾ ਗਿਆ ਕਿ ਦਰਯਾਹ ਮੱਲ ਜੀ ਆਪੂੰ ਸੰਗਤ ਸਮੇਤ ਬਕਾਲਾ ਜਾਣ ਤੇ ਮਰਯਾਦਾ ਅਨੁਸਾਰ ਗੁਰਗੱਦੀ ਸੌਂਪੀ ਜਾਵੇ। ਬਾਈ ਨਕਲੀ ਗੁਰੂਆਂ ਦੀਆਂ ਮੰਜੀਆਂ ਦਾ ਭਰਮ ਮੱਖਣ ਸ਼ਾਹ ਲੁਬਾਣਾ ਨੇ ਅੱਠ ਅਕਤੂਬਰ 1664 ਨੂੰ "ਗੁਰੂ ਲਾਧੋ ਰੇ” ਕਰ ਕੇ ਤੋੜਿਆ। ਉਸ ਤੋਂ ਪਹਿਲਾਂ ਗਿਆਰਾਂ ਅਗਸਤ 1664 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਤਿਲਕ ਲਗਾ ਕੇ ਗੁਰਗੱਦੀ ਸੌਂਪ ਦਿੱਤੀ ਸੀ। ਮੱਖਣ ਸ਼ਾਹ ਅਪਣੀ ਪਤਨੀ ਤੇ ਦੋ ਪੁਤਰਾਂ ਲਾਲ ਚੰਦ ਤੇ ਚੰਦੂ ਲਾਲ ਨਾਲ ਸੰਤ 1721 ਬਿ: ਦੀ ਦਿਵਾਲੀ ਵਾਲੇ ਦਿਨ ਬਕਾਲੇ ਆਇਆ ਸੀ। ਪਰ ਗੁਰੂ ਕੀਆਂ ਸਾਖੀਆਂ ਅਨੁਸਾਰ ਉਨਾਂ ਨਾਲ ਚਾਰ ਪੁਤਰ ਲਾਲ ਚੰਦ, ਜਵੰਦ ਸ਼ਾਹ, ਕੁਸ਼ਲ ਚੰਦ ਅਤੇ ਚੰਦੂ ਲਾਲ ਆਏ। 11 ਅਗਸਤ 1664 ੑ (ਸੰਮਤ 1721 ਬਿ: ਭਾਦੋਂ ਦੀ ਮੱਸਿਆ ਵਾਲੇ ਦਿਨ ਬੁੱਧਵਾਰ) ਬਾਬਾ ਗੁਰਦਿੱਤਾ ਜੀ ਨੇ ਤਿਲਕ ਲਗਾ ਕੇ ਗੁਰਗੱਦੀ ਦੀ ਜਿੰਮੇਵਾਰੀ ਬਖਸ਼ੀ। ਗੁਰੂ ਤੇਗ ਬਹਾਦੁਰ ਜੀ ਨੂੰ ਗੁਰਿਆਈ ਮਿਲਣ ਵੇਲੇ ਦਿੱਲੀ ਦੀ ਸੰਗਤ ਤੋਂ ਇਲਾਵਾ ਦਵਾਰਕਾ ਦਾਸ ਭੱਲਾ, ਬਾਬਾ ਗੁਰਦਿੱਤਾ, ਬਾਬਾ ਸੂਰਜ ਮੱਲ ਦੇ ਦੋਵੇਂ ਸਪੁਤਰ ਅਤੇ ਬਾਬਾ ਰਾਮ ਰਾਇ ਪਹੁੰਚੇ। (ਗੁਰੂ ਕੀਆਂ ਸਾਖੀਆਂ, ਸਾਖੀ 18) ਧੀਰ ਮਲ ਨਹੀਂ ਆਇਆ ਜੋ ਗੁਰੂ ਘਰ ਦਾ ਵਿਰੋਧੀ ਰਿਹਾ ਕਿਉਂਕਿ ਉਸ ਨੇ ਗੁਰੂ ਹਰਗੋਬਿੰਦ ਜੀ ਦੀ ਫੌਜ ਬਾਰੇ ਮੁਗਲਾਂ ਨੂੰ ਸੂਹ ਦਿਤੀ ਸੀ ਜਿਸ ਕਰਕੇ ਕਰਤਾਰਪੁਰ ਉਤੇ ਮੁਗਲਾਂ ਨੇ ਹਮਲਾ ਕੀਤਾ। ਉਸ ਨੇ ਗੁਰੂ ਤੇਗ ਬਹਾਦੁਰ ਨੂੰ ਗੁਰ ਗੱਦੀ ਮਿਲਣ ਤੇ ਗੁਰੂ ਜੀ ਤੇ ਗੋਲੀ ਵੀ ਚਲਵਾਈ ਪਰ ਗੁਰੂ ਜੀ ਵਾਲ ਵਾਲ ਬਚੇ ਤੇ ਫਿਰ ਵੀ ਵਿਰੋਧ ਲਗਾਤਾਰ ਕਰਦਾ ਰਿਹਾ। ਦੂਜੀ ਯਾਤ੍ਰਾ (ਗੁਰਿਆਈ ਮਿਲਣ ਪਿਛੋਂ) ਬਕਾਲੇ ਤੋਂ ਗੁਰੂ ਜੀ ਦੋ ਵਾਰ ਕੀਰਤਪੁਰ ਗਏ। ਪਹਿਲੀ ਵਾਰ ਗੁਰਿਆਈ ਮਿਲਣ ਤੋਂ ਦਸਵੇਂ ਦਿਨ ਸੰਮਤ 1721 ਬਿ: ਭਾਦੋਂ ਸੁਦੀ 10 ਨੂੰ ਗੁਰੂ ਹਰਿਕਿਸ਼ਨ ਸਾਹਿਬ ਦ ਭਣਵਈਏ ਬਾਬਾ ਖੇਮਕਰਨ ਧੁੰਮੇ ਅਤੇ ਆਪ ਜੀ ਦੀ ਭੈਣ ਰੂਪ ਕੌਰ ਨਾਲ ਗੁਰੂ ਹਰਿਕਿਸ਼ਨ ਜੀ ਦੇ ਦੇਹਾਂਤ ਬਾਰੇ ਅਫਸੋਸ ਕਰਨ ਗਏ ਤੇ ਦੋ ਦਿਨ ਰਹੇ। ਦੂਜੀ ਵਾਰ ਮਾਤਾ ਬੱਸੀ ਜੀ ਦੇ ਅਕਾਲ ਚਲਾਣਾ ਕਰ ਜਾਣ ਉਤੇ ਗਏ ਤੇ ਤਿੰਨ ਦਿਨ ਰਹੇ।ਬੱਸੀ ਜੀ ਪਤਨੀ ਗੁਰਦਿਤਾ ਜੀ ਦਾ ਅਕਾਲ ਚਲਾਣਾ ਸੰਨ 1721 ਇ: ਕੱਤਕ ਵਦੀ 14 ਨੂੰ ਕੀਰਤਪੁਰ ਵਿਚ ਹੋਇਆ । ਧੀਰਮੱਲ ਨੇ ਈਰਖਾ ਤੇ ਦੁਸ਼ਮਣੀ ਵਿਖਾਈ ਤਾਂ ਗੁਰੂ ਜੀ ਬਕਾਲਾ ਛੱਡ ਅੰਮ੍ਰਿਤਸਰ ਵੱਲ ਤੁਰ ਪਏ, ਅਪਣੇ ਨਾਲ ਉਹ ਮੱਖਣ ਸ਼ਾਹ ਨੂੰ ਵੀ ਨਾਲ ਲੈ ਗਏ।ਬਕਾਲੇ ਤੋਂ ਚੱਲ ਕੇ ਸੰਮਤ 1721 ਬਿਕਰਮੀ ਪੁਨਿਆਂ ਵਾਲੇ ਦਿਨ ਅੰਮ੍ਰਿਤਸਰ ਪਹੁੰਚੇ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਅੱਗੇ ਪੁਜਾਰੀਆਂ ਆਪਣੇ ਰੁਜ਼ਗਾਰ ਨੂੰ ਖਤਰਾ ਸਮਝਿਆ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਕਿਵਾੜ ਬੰਦ ਕਰ ਲਏ। ਆਪ ਬਾਹਰੋਂ ਹੀ ਇਸ਼ਨਾਨ ਕਰ ਵੱਲਾ ਸਾਹਿਬ ਚਲੇ ਗਏ ਤੇ ਮਸੰਦਾਂ ਪ੍ਰਤੀ ਕਿਹਾ:ਨਹਿ ਮਸੰਦ ਤੁਮ ਅੰਮ੍ਰਿਤ ਸਰੀਏ।। ਤ੍ਰਿਸ਼ਨਾ ਮਨ ਤੇ ਅੰਤਰ ਸੜੀਏ।। (ਕੁਝ ਲਿਖਾਰੀ ਇਸ ਨੂੰ "ਅੰਮ੍ਰਿਤਸਰੀਏ ਅੰਦਰ ਸੜੀਏ” ਲਿਖਦੇ ਹਨ ਜੋ ਠੀਕ ਨਹੀਂ।) ਵੱਲਾ ਤੋਂ ਅੱਗੇ ਗੁਰੂ ਜੀ ਤਰਨਤਾਰਨ ਹੁੰਦੇ ਹੋਏ ਗੋਇੰਦਵਾਲ ਤੇ ਅੱਗੇ ਖੇਮਕਰਨ, ਡਰੋਲੀ ਅਤੇ ਸਾਬੋ ਕੀ ਤਲਵੰਡੀ ਹੁੰਦੇ ਹੋਏ ਧਮਧਾਨ ਪਹੁੰਚੇ। ਧਮਧਾਨ ਤੋਂ ਆਪ ਕੀਰਤਪੁਰ ਸਾਹਿਬ ਆ ਗਏ। ਇਥੋਂ ਉਨ੍ਹਾਂ ਨੂੰ ਸਵਰਗਵਾਸੀ ਰਾਜਾ ਦੀਪ ਚੰਦ ਦੀ ਸਤਾਰ੍ਹਵੀਂ ਉਤੇ ਬਿਲਾਸਪੁਰ ਜਾਣਾ ਪਿਆ ਜਿੱਤੇ ਉਹ ਸੰਤ 1722 ਬਿਕਰਮੀ 15 ਜੇਠ ਨੂੰ ਕੀਰਤਪੁਰ ਤੋਂ ਬਿਲਾਸਪੁਰ ਗਏ। ਰਾਣੀ ਚੰਪਾ ਦੇਵੀ ਨੇ ਉਨ੍ਹਾਂ ਨੂੰ ਨਵਾਂ ਪਿੰਡ ਵਸਾਉਣ ਲਈ ਤਿੰਨਾਂ ਪਿੰਡਾਂ ਦੀ ਥਾਂ ਦਿਤੀ। ਇਨ੍ਹਾਂ ਪਿੰਡਾਂ ਵਿੱਚੋਂ ਮਾਖੋਵਾਲ ਮੁਖ ਸੀ। ਕੀਰਤਪੁਰ ਸਾਹਿਬ ਹੁੰਦੇ ਹੋਏ ਮਾਖੋਵਾਲ ਪਹੁੰਚੇ ਜਿਥੇ 19 ਜੂਨ, 1665 ਨੂੰ ਚੱਕ ਨਾਨਕੀ ਵਸਾਇਆ ਜੋ ਪਿਛੋਂ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ ਕਿਉਂਕਿ ਪਿਛੋਂ ਜਦ ਬਾਲ ਗੋਬਿੰਦ ਪਟਨਾ ਤੋਂ ਚੱਕ ਨਾਨਕੀ ਆਏ ਤਾਂ ਚੱਕ ਨਾਨਕੀ ਵੜਦਿਆਂ ਉਨ੍ਹਾਂ ਨੇ ਸੰਗਤਾਂ ਸਮੇਤ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਕੀਤਾ, "ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ” ਸ਼ਬਦ ਸੁਣਦਿਆਂ ਹੀ ਗੁਰੂ ਤੇਗ ਬਹਾਦਰ ਜੀ ਨੇ ਆਖਿਆ, "ਇਹ ਹੁਣ ਚੱਕ ਨਾਨਕ ਨਹੀਂ ਅਨੰਦਪੁਰ ਹੈ।ਚੱਕ ਨਾਨਕੀ ਵਸਾ ਕੇ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ ਦੇ ਬੀਜੇ ਸਿੱਖੀ ਦੇ ਬੀਜ ਨੂੰ ਪਾਣੀ ਦੇਣ ਤੁਰ ਪਏ। ਮਾਲਵਾ ਯਾਤ੍ਰਾ ਅਨੰਦਪੁਰ ਸਾਹਿਬ ਤੋਂ ਧਮਤਾਣ ਤਕ ਗੁਰੂ ਜੀ ਇਨ੍ਹਾਂ ਪਿੰਡਾਂ ਸ਼ਹਿਰਾਂ ਵਿੱਚੋਂ ਦੀ ਗੁਜ਼ਰੇ। ਅਨੰਦਪੁਰ ਸਾਹਿਬ, ਕੀਰਤਪੁਰ, ਭਰਤਪੁਰ, ਘਨੌਲੀ, ਰੋਪੜ, ਭੱਠਾ ਸਾਹਿਬ, ਮੋਰਿੰਡਾ, ਟਹਿਲਪੁਰਾ, ਸਰਹੰਦ, ਹਰਪਾਲਪੁਰ, ਆਕੜ, ਨਥਾਣਾ, ਮਕਾਰੋਂਪੁਰ, ਅਨੰਦਪੁਰ, ਉਗਾਣੀ, ਧਰਮਗੜ੍ਹ, ਮੰਗਵਾਲ, ਉਡਨੀ, ਮਨੀਮਾਜਰਾ, ਹਸਨਪੁਰ, ਲੰਘ, ਭਗੜਾਣਾ, ਨੌਲਖਾ, ਸੈਫਾਬਾਦ, ਧਰਮਗੜ੍ਹ, ਨਰੜੂ, ਮੋਤੀਬਾਗ ਪਟਿਆਲਾ, ਸੀਂਭੜੋਂ, ਅਗੋਲ, ਰੋਹਟਾ, ਰਾਮਗੜ੍ਹ, ਗੁਣੀਕੇ, ਦੋਦੜਾ, ਆਲੋਹਰਖ, ਭਵਾਨੀਗੜ੍ਹ, ਢੋਡੇ, ਫਗੂਵਾਲਾ, ਨਾਗਰਾ, ਕਰਹਾਲੀ, ਦਿੜ੍ਹਬਾ, ਘਨੌੜ ਜੱਟਾਂ, ਬਾਉੜ ਹਾਈ, ਰਾਜੋਮਾਜਰਾ, ਮੂਲੋਵਾਲ, ਸੇਖਾ, ਕਟੂ, ਫਰਵਾਹੀ, ਹੰਢਿਆਇਆ, ਗੁਰੂਸਰ, ਧੌਲਾ, ਜੋਗਾ ਅਲੀਸ਼ਰ, ਜੋਧੇਕੋ, ਭੰਦੇਰ, ਭੋਪਾਲੀ, ਮੌੜ ਕਲਾਂ, (40 ਦਿਨ) ਭੈਣੀ ਬਾਘੇ ਕੀ, ਘੁੰਮਣ ਸਾਬੋ ਕੇ ਮੋੜ, ਡਿੱਖ, ਕੁੱਬੇ (ਦਸ ਦਿਨ) ਟਾਹਲਾ ਸਾਹਿਬ, ਕੋਟ ਗੁਰੂ ਬਾਜਲ, ਜੱਸੀ, ਤਲਵੰਡੀ ਸਾਬੋ ਕੀ, ਮਈਸਰਖਾਨਾ, ਬਠਿੰਡਾ, ਖੀਵਾ ਕਲਾਂ, ਸਮਾਓ, ਭੀਖੀ, ਦਲੇਓ, ਕਣਕਵਾਲ ਕਲਾਂ, ਕੋਟ ਧਰਮੂ, ਸੂਲੀਸਰ, ਬਰਾ ਬਛੋਆਣਾ, ਗੋਬਿੰਦਗੜ੍ਹ, ਗੰਢੂ, ਗਾਗ ਮੂਣਕ, ਗੁਰਨੇ ਕਲ੍ਹਾਂ, ਲਲ੍ਹ ਕਲਾਂ, ਸ਼ਾਹਪੁਰ ਤੇ ਫਿਰ ਧਮਤਾਣ ਜਿੱਥੇ ਆਪ ਜੀ ਨੂੰ ਕੈਦ ਕੀਤਾ ਗਿਆ। ਉਪਰੋਕਤ ਥਾਵਾਂ ਵਿੱਚੋਂ ਗੁਰੂ ਜੀ ਜ਼ਿਆਦਾ ਦਿਨ ਦੋ-ਤਿੰਨੀ ਥਾਈਂ ਹੀ ਰਹੇ ਜਿਨ੍ਹਾਂ ਵਿੱਚੋਂ ਗੁਰੂ ਜੀ ਸੈਫਾਬਾਦ (ਮਹੀਨਾ), ਮੋੜ ਕਲਾਂ (40 ਦਿਨ) ਤੇ ਕੁੱਬੇ (ਦਸ ਦਿਨ) ਰਹੇ ਬਾਕੀ ਥਾਵਾਂ ਤੇ ਉਹ ਦੁਪਹਿਰ ਜਾਂ ਰਾਤ ਭਰ ਹੀ ਰਹੇ। ਸੋ ਅਨੰਦਪੁਰ ਤੋਂ ਧਮਤਾਣ ਸਾਹਿਬ ਦੀ ਯਾਤਰਾ ਦਾ ਸਮਾਂ ਨਾਨਕੀ ਚੱਕ ਦੀ ਨੀਂਹ ਰੱਖਣ ਤੋਂ ਲੈ ਕੇ ਧਮਤਾਣ ਵਿੱਖੇ ਕੈਦ ਹੋਣ ਦਾ ਹੀ ਮੰਨਿਆ ਜਾ ਸਕਦਾ ਹੈ। ਜੇ ਤਹਿ ਕੀਤਾ ਪੰਧ ਵੀ ਗਿਣੀਏ ਤਾਂ ਇਹ ਇਸੇ ਦੀ ਸ਼ਾਹਦੀ ਭਰਦਾ ਹੈ। ਇਸ ਤੋਂ ਇਲਾਵਾ ਗੁਰੂ ਜੀ ਨੇ ਬਾਂਗਰ (ਹੁਣ ਹਰਿਆਣਾ) ਦੇ ਹੇਠ ਲਿਖੇ ਥਾਵਾਂ ਦੀ ਯਾਤਰਾ ਕੀਤੀ : ਬਸੀ ਪਠਾਣਾ, ਚੰਨਣਾ, ਸੋਢਲ-ਸੋਢੈਲ, ਤੰਦੋਵਾਲ, ਲਖਨੌਰ, ਮਕਾਰਪੁਰ, ਕਬੂਲਪੁਰ, ਨਨਹੇੜੀ, ਲਹਿਲ, ਦੁਖ ਨਿਵਾਰਨ, ਗੜ੍ਹੀ ਗੁਹਲਾ, ਭਾਗਲ, ਕਰਹਾਲੀ, ਚੀਕਾ, ਬੁੱਧਪੁਰ, ਸਿਆਣਾ ਸੱਯਦਾਂ, ਸਮਾਣਾ, ਕਰ੍ਹਾ, ਬੀਬੀਪੁਰ, ਪਹੋਆ, ਖਾਰਕ, ਖਟਕੜ, ਜੀਂਦ, ਲਾਖਣ ਮਾਜਰਾ, ਰੋਹਤਕ, ਮਕਰੋੜ, ਖਨੌਰ, ਬਹਰ ਜੱਖ, ਕੈਂਥਲ, ਬਾਰਨਾ, ਥਾਨੇਸਰ, ਝੀਉਰਹੇੜੀ, ਬਨੀ, ਬਦਰਪੁਰ, ਕਰਨਾਲ, ਕੜਾ ਮਾਨਕਪੁਰ, ਗੜ੍ਹੀ ਨਜ਼ੀਰ, ਰਾਇਪੁਰ ਹੇੜੀ, ਤਰਾਉੜੀ, ਖੜਕਪੁਰਾ, ਇਤਿਆਦਿ। ਗੁਰੂ ਜੀ ਦੀ ਇਸ ਯਾਤਰਾ ਦਾ ਸਮਾਂ ਜਾਂ ਤਾਂ ਗੁਰਗੱਦੀ ਤੋਂ ਪਹਿਲਾਂ ਦੀ ਦਿੱਲੀ ਦੀ ਯਾਤਰਾ ਨਾਲ ਸੰਬੰਧਤ ਕੀਤਾ ਜਾ ਸਕਦਾ ਹੈ ਤੇ ਜਾਂ ਪੂਰਬ ਯਾਤਰਾ ਤੋਂ ਪਿੱਛੋਂ ਦਾ। ਗੁਰੂ ਜੀ ਨੇ ਗੁਰਗੱਦੀ ਤੋਂ ਪਹਿਲਾਂ ਅੱਠਵੇਂ ਗੁਰੂ ਸ੍ਰੀ ਹਰਿਕਿਸ਼Øਨ ਜੀ ਨਾਲ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਥੋੜ੍ਹਾ ਹੀ ਚਿਰ ਪਹਿਲਾਂ ਮੁਲਾਕਾਤ ਕੀਤੀ ਸੀ। ਇਸ ਦਾ ਜ਼ਿਕਰ ਭੱਟ ਵਹੀ ਪੂਰਬੀ ਦੱਖਣੀ ਵਿੱਚ ਮਿਲਦਾ ਹੈ ਪ੍ਰੰਤੂ ਗੁਰੂ ਤੇਗ ਬਹਾਦਰ ਜੀ ਨੂੰ ਤਦ ਤਕ ਗੁਰਿਆਈ ਪ੍ਰਾਪਤ ਨਹੀ ਹੋਈ ਸੀ ਇਸ ਲਈ ਗੁਰਿਆਈ ਤੋਂ ਪਹਿਲਾਂ ਦੀ ਯਾਤਰਾ ਨੂੰ ਉਸ ਸਮੇਂ ਇਤਨਾ ਮਹੱਤਵ ਪ੍ਰਾਪਤ ਨਹੀ ਹੋਇਆ ਹੋਵੇਗਾ ਤੇ ਨਾ ਹੀ ਸੰਗਤ ਇਤਨੀ ਹੁੰਮ ਹੁਮਾ ਕੇ ਆਈ ਹੋਵੇਗੀ ਕਿ ਯਾਤਰਾ ਸਥਾਨ ਚਰਚਾ ਦਾ ਕਾਰਨ ਬਣਿਆ ਹੋਵੇ। ਇਸ ਕਰਕੇ ਇਹ ਸਥਾਨ ਗੁਰੂ ਜੀ ਦੀ ਗੁਰਿਆਈ ਪ੍ਰਾਪਤੀ ਤੋਂ ਬਾਅਦ ਦੇ ਸਮੇਂ ਨਾਲ ਹੀ ਸੰਬੰਧਤ ਕਰਨੇ ਚਾਹੀਦੇ ਹਨ। ਪ੍ਰਿੰਸੀਪਲ: ਸਤਿਬੀਰ ਸਿੰਘ ਅਨੁਸਾਰ ਗੁਰੂ ਜੀ ਪੂਰਬ ਯਾਤਰਾ ਪਿੱਛੋਂ ਦਿੱਲੀ ਰਾਹੀਂ ਹੁੰਦੇ ਹੋਏ ਅਨੰਦਪੁਰ ਸਾਹਿਬ ਪਹੁੰਚੇ ਇਸ ਦਾ ਭਾਵ ਇਹ ਹੈ ਕਿ ਬਾਂਗਰ ਦੇ ਉਪਰੋਕਤ ਸਥਾਨਾਂ ਦਾ ਸੰਬੰਧ ਵੀ ਇਸੇ ਨਾਲ ਭਾਵ ਸੰਨ 1670 ਦੀ ਜੁਲਾਈ ਤੋਂ ਲੈ ਕੇ ਸੰਨ 1673 ਮਾਰਚ ਦੇ ਵਿੱਚ ਦਾ ਹੈ। ਇਸ ਲਈ ਗੁਰੂ ਜੀ ਦੀ ਪੂਰਬ ਯਾਤਰਾ ਦਾ ਸਮਾਂ ਵੀ ਠੀਕ ਤਰ੍ਹਾਂ ਘੋਖ ਲੈਣਾ ਜ਼ਰੂਰੀ ਹੈ। ਅਸਾਮ ਯਾਤ੍ਰਾ ਗੁਰੂ ਤੇਗ ਬਹਾਦਰ ਜੀ ਦੀਆਂ ਯਾਤ੍ਰਾਵਾਂ ਚੌਥਾ ਸ਼ਤਾਬਦੀ ਵਰ੍ਹਾ 19 ਮਾਲਵੇ ਵਿਚੋਂ ਦੀ ਪਰਚਾਰ ਯਾਤਰਾ ਸਮੇਂ ਗੁਰੂ ਜੀ ਨੂੰ 8 ਨਵੰਬਰ, 1665 ਨੂੰ ਬੰਦੀ ਬਣਾ ਕੇ ਦਿਲੀ ਲਿਆਂਦਾ ਗਿਆ ਤਾਂ ਰਾਜਾ ਮਾਨ ਸਿੰਘ ਨੇ ਵਿੱਚ ਪੈ ਕੇ ਗੁਰੂ ਜੀ ਨੂੰ ਰਿਹਾ ਕਰਵਾ ਲਿਆ ਜਿਸ ਪਿੱਛੋਂ ਗੁਰੂ ਜੀ ਰਾਜਾ ਮਾਨ ਸਿੰਘ ਦੀ ਹਵੇਲੀ ਵਿੱਚ ਹੀ ਬਿਰਾਜਮਾਨ ਹੋਏ ਤੇ ਕੁਝ ਦਿਨ ਇੱਥੇ ਰਹਿਣ ਪਿੱਛੋਂ ਆਪ ਮਥੁਰਾ, ਆਗਰਾ, ਇਟਾਵਾ, ਕਾਨਪੁਰ, ਲਖਨਊ, ਫਤਿਹਪੁਰ ਆਦਿ ਸ਼ਹਿਰਾਂ ਵਿੱਚੋਂ ਦੀ ਹੁੰਦੇ ਹੋਏ ਅਲਾਹਾਬਾਦ ਦਸੰਬਰ 1665 ਵਿੱਚ ਪਹੁੰਚ ਕੇ ਅਜੋਕੇ ਗੁ: ਪੱਕੀ ਸੰਗਤ ਵਾਲੀ ਥਾਂ ਤੇ ਦਸੰਬਰ 1665 ਤੋਂ ਮਾਰਚ 1666 ਤੱਕ ਚਾਰ ਮਹੀਨੇ ਰਹੇ। ਅਲਾਹਾਬਾਦ ਦੇ ਪਿੱਛੋਂ ਮਿਰਜ਼ਾਪੁਰ ਹੁੰਦੇ ਹੋਏ ਬਨਾਰਸ ਪਹੁੰਚੇ ਜਿੱਥੇ ਦੋ ਹਫਤੇ ਰਹੇ। ਬਨਾਰਸ ਤੋਂ ਸਾਸਾਰਾਮ ਤੇ ਬੋਧ ਗਯਾ ਹੁੰਦੇ ਹੋਏ ਮਈ 1666 ਵਿੱਚ ਪਟਨਾ ਪਹੁੰਚੇ, ਤੇ ਮੈਕਾਲਿਫ ਅਨੁਸਾਰ ਪਟਨੇ ਤਿੰਨ ਮਹੀਨੇ (ਜੂਨ ਤੋਂ ਅਗਸਤ 1666) ਰਹੇ। ਇੱਥੇ ਹੀ ਆਪ ਜੀ ਨੂੰ ਆਸਾਮ ਜਾਂਦਾ ਹੋਇਆ ਰਾਜਾ ਰਾਮ ਸਿੰਘ ਵੀ ਮਿਲਿਆ ਤੇ ਗੁਰੂ ਜੀ ਨੂੰ ਨਾਲ ਚੱਲਣ ਲਈ ਬਿਨੈ ਵੀ ਕਰ ਗਿਆ ਜਿਸ ਪਿੱਛੋਂ ਆਪ ਅਕਤੂਬਰ 1666 ਵਿੱਚ ਢਾਕੇ ਪਹੁੰਚੇ। ਜਦ ਬਾਲ ਗੋਬਿੰਦ ਦਾ ਜਨਮ (22 ਦਸੰਬਰ 1666) ਨੂੰ ਹੋਇਆ ਤਾਂ ਗੁਰੂ ਜੀ ਨੂੰ ਭਾਈ ਮਿਹਰ ਚੰਦ ਤੇ ਭਾਈ ਕਲਿਆਣ ਦਾਸ ਰਾਹੀਂ ਇਹ ਸੂਚਨਾ ਢਾਕੇ ਹੀ ਮਿਲੀ। ਪਟਨੇ ਤੋਂ ਢਾਕੇ ਆਪ ਮੁੰਘੇਰ, ਭਾਗਲਪੁਰ, ਕੋਲਗਾਂਵ, ਰਾਜ ਮਹਿਲ, ਸੰਤ ਨਗਰ, ਮਾਲਦਾ, ਰਾਜਧਾਨੀ ਤੇ ਪਬਨਾ ਆਦਿ ਹੁੰਦੇ ਹੋਏ ਪਹੁੰਚੇ। ਨਾਮ ਪਰਚਾਰ ਹਿੱਤ ਢਾਕਾ ਤੋਂ ਗੁਰੂ ਜੀ ਸਿਲਹਟ ਗਏ ਜਿੱਥੇ ਚੌਮਾਸਾ ਕੱਟਿਆ। ਇਸ ਪਿੱਛੋਂ ਆਪ ਚਿੱਟਾਗਾਉਂ ਪਹੁੰਚੇ ਜਿੱਥੇ 1667 ਦੇ ਅਖੀਰ ਤੱਕ ਠਹਿਰੇ। ਸੰਨ 1668 ਦੀ ਜਨਵਰੀ ਨੂੰ ਆਪ ਫਿਰ ਢਾਕਾ ਪਰਤੇ ਜਿਥੇ ਟਿਕ ਕੇ ਨਾਮ ਪਰਚਾਰ ਕੀਤਾ। ਢਾਕਾ ਤੋਂ ਦਸੰਬਰ 1668 ਵਿੱਚ ਰਾਜਾ ਰਾਮ ਸਿੰਘ ਨਾਲ ਆਸਾਮ ਗਏ ਤੇ ਫਰਵਰੀ 1669 ਨੂੰ ਢੁੱਬਰੀ ਪਹੁੰਚੇ। ਮਾਰਚ 1669 ਵਿੱਚ ਅਹੋਮ ਰਾਜੇ ਚਕਰਧਵਜ ਸਿੰਘ (1663-1669 ਈ: ਤੇ ਰਾਜਾ ਰਾਮ ਸਿੰਘ ਦੀਆਂ ਸੈਨਾਵਾਂ ਵਿੱਚ ਬੜਾ ਘਮਸਾਣ ਦਾ ਯੁੱਧ ਹੋਇਆ। ਗੁਰੂ ਜੀ ਦੀ ਸਾਲਿਸੀ ਸਦਕਾ ਦੋਨੋਂ ਰਾਜਿਆਂ ਵਿੱਚ ਸੁਲਹ ਹੋਈ। ਰਾਜਾ ਚਕਰਧਵਜ ਸਿੰਘ ਦੇ ਸੱਦੇ ਤੇ ਗੁਰੂ ਜੀ ਗੋਹਾਟੀੑ ਹਜੋ ਤੇ ਤੇਜ਼ਪੁਰ ਗਏ। ਗੁਰੂ ਜੀ ਅਜੇ ਆਸਾਮ ਵਿੱਚ ਹੀ ਸਨ ਜਦ 9 ਅਪ੍ਰੈਲ,æ 1669 ਨੂੰ ਔਰੰਗਗ਼ੇਬ ਦਾ ਫੁਰਮਾਨ ਕਿ "ਗੈਰ ਮੁਸਲਮਾਨਾਂ ਦੇ ਮੰਦਰ ਪਾਠØਾਲਾ ਢਾਹ ਦਿੱਤੇ ਜਾਣ” ਜਾਰੀ ਹੋਇਆ। ਹਾਲਾਤ ਨਾਸਾਜ਼ਗਾਰ ਜਾਣਕੇ ਗੁਰੂ ਜੀ ਵਾਪਿਸ ਪਰਤੇ ਤੇ ਢਾਕੇ (ਅਪ੍ਰੈਲ 1670) ਕਲਕੱਤੇ, ਮਿਦਨਾਪੁਰ, ਬਾਲੇਸ਼ਵਰ, ਰੂਪਸਾ, ਕਟਕ, ਭੁਵਨੇਸ਼ਵਰ, ਜਗਨਨਾਥ ਪੁਰੀ, ਵਿਸ਼ਨੂੰਪੁਰ, ਬਾਂਕੁਰਾ, ਗੋਮੋਹ ਤੋਂ ਗਯਾ ਰਾਹੀਂ ਦੁਬਾਰਾ ਪਟਨਾ (ਸੰਨ 1670) ਪਹੁੰਚੇ। ਇਸ ਸਮੇਂ "ਬਾਲ ਗੋਬਿੰਦ” ਚਾਰ ਵਰਿ੍ਹਆਂ ਦੇ ਹੋ ਗਏ ਸਨ। ਪਰਿਵਾਰ ਨੂੰ ਪੰਜਾਬ ਪਰਤਣ ਲਈ ਆਖ ਆਪ ਗੰਗਾ ਦੇ ਉੱਤਰੀ ਕੰਢੇ ਵਲੋਂ ਦੀ ਜੌਨਪੁਰ, ਅਯੁਧਿਆ, ਲਖਨਊ, ਸ਼ਾਹਜਾਨਪੁਰ, ਮੁਰਾਦਾਬਾਦ ਹੁੰਦੇ ਹੋਏ ਸੰਨ 1670 ਈ: ਦੀ 20 ਜੂਨ ਨੂੰ ਦਿੱਲੀ ਪਹੁੰਚੇ। ਜਿੱਥੇ ਆਪ ਕੜਾਮਾਨਕਪੁਰ, ਸਢੋਲ, ਬਾਨਿਕਪੁਰ, ਰੋਹਤਕ, ਤਰਾਵੜੀ, ਬਣੀ ਬਦਰਪੁਰ, ਮੁਨੀਰਪੁਰ, ਅਜਰਾਣਾ ਕਲਾਂ, ਰਾਇਪੁਰ ਹੋੜੀ, ਝੀਉਰ ਹੇੜੀ, ਰੋਹੜਾ, ਥਾਨ ਤੀਰਥ, ਡੱਢੀ, ਬੁੱਧਪੁਰ, ਸਿਆਣਾ ਸਯਦਾਂ, ਥਾਨੇਸਰ, ਕੁਰਖੇਤਰ, ਬਰਨਾ, ਸਰਸਵਤੀ, ਕੈਥਲ, ਪਹੋਆ, ਕਰਾ ਸਾਹਿਬ, ਚੀਕਾ, ਭਾਗਲ, ਗੂਲ੍ਹਾ, ਗੜ੍ਹੀ ਨਜ਼ੀਰ, ਸਮਾਣਾ ਆਦਿ ਹੁੰਦੇ ਹੋਏ ਸੈਫਾਬਾਦ ਰਾਹੀਂ ਵਾਪਿਸ ਅਨੰਦਪੁਰ ਮਾਰਚ 1671 ਵਿੱਚ ਪਹੁੰਚੇ ਜਿੱਥੇ ਆਪ ਆਪਣੇ ਪਰਿਵਾਰ ਦੇ ਪਹੁੰਚਣ ਦਾ ਇੰਤਜ਼ਾਰ ਕਰਦੇ ਰਹੇ ਤੇ ਇਸੇ ਸਮੇਂ ਆਪ ਅਨੰਦਪੁਰ ਸਾਹਿਬ ਵਿਚ ਨਾਮ ਪਰਚਾਰ ਸੰਸਥਾਨ ਦਾ ਸੰਗਠਨ ਕਰਨ ਵਿੱਚ ਲੱਗੇ ਰਹੇ। ਇੱਥੇ ਹੀ ਆਪ ਨੂੰ ਕਿਰਪਾ ਰਾਮ ਕਸ਼ਮੀਰੀ ਪੰਡਤਾਂ ਸਮੇਤ 25 ਮਈ, 1675 ਨੂੰ ਬਿਨੈ ਲੈ ਕੇ ਹਾਜ਼ਰ ਹੋਏ। ਪਰ ਤਦ ਤੱਕ ਔਰੰਗਜੇਬ ਦਾ ਹਸਨ ਅਬਦਾਲ (ਔਰੰਗਜੇਬ 7 ਅਪ੍ਰੈਲ, 1674 ਤੋਂ 23 ਦਸੰਬਰ, 1675 ਤੱਕ ਹਸਨ ਅਬਦਾਲ ਵਿੱਚ ਪਠਾਣਾਂ ਵਿਰੁਧ ਮੁਹਿੰਮ ਲੜ ਰਿਹਾ ਸੀ) ਤੋਂ ਭੇਜਿਆ ਗ੍ਰਿਫਤਾਰੀ ਵਾਰੰਟ ਨਵਾਬ ਸਰਹਿੰਦ ਤਕ ਪਹੁੰਚ ਚੁਕਿਆ ਸੀ ਤੇ ਗੁਰੂ ਜੀ ਅਜੇ ਰੋਪੜ ਕੋਲ ਮਲਕਪੁਰ ਹੀ ਪਹੁੰਚੇ ਸਨ ਕਿ ਆਪ ਜੀ ਨੂੰ ਜੁਲਾਈ 12, 1675 ਨੂੰ ਨੂਰ ਮੁਹੰਮਦ ਖਾਂ ਚੌਕੀ ਰੋਪੜ ਵਾਲੇ ਨੇ ਕੈਦ ਕਰ ਲਿਆ ਜਿਸ ਪਿੱਛੋਂ ਆਪ ਨੂੰ ਬਸੀ ਪਠਾਣਾਂ ਲਿਆਂਦਾ ਗਿਆ ਤੇ ਬੰਦੀਖਾਨੇ ਵਿੱਚ ਚਾਰ ਮਹੀਨੇ ਬੰਦ ਰੱਖਿਆ ਗਿਆ। ਇਸ ਪਿੱਛੋਂ ਦਿੱਲੀ ਕੁਤਵਾਲੀ ਥਾਣੇ ਵਿੱਚ ਲਿਆ ਕੇ ਬੰਦੀ ਰੱਖਿਆ ਗਿਆ ਤੇ ਆਪ ਜੀ ਦੇ ਸੰਗੀ ਭਾਈ ਮਤੀ ਦਾਸ ਨੂੰ ਆਰੇ ਨਾਲ, ਭਾਈ ਦਿਆਲ ਦਾਸ ਜੀ ਨੂੰ ਉਬਲਦੀ ਦੇਗ ਵਿੱਚ ਉਬਾਲ ਤੇ ਭਾਈ ਸਤੀ ਦਾਸ ਜੀ ਨੂੰ ਵੀ 10 ਨਵੰਬਰ, 1675 ਨੂੰ Øਸ਼ਹੀਦ ਕਰ ਦਿੱਤਾ ਗਿਆ। ਆਪ ਜੀ ਦੀ ਸ਼ਹਾਦਤ 11 ਨਵੰਬਰ, 1675 ਨੂੰ ਕੁਤਵਾਲੀ ਸਾਹਮਣੇ ਚਾਂਦਨੀ ਚੌਂਕ (ਅਜੋਕੇ ਸੀਸ ਗੰਜ ਗੁਰਦੁਆਰਾ ਸਾਹਿਬ ਵਾਲੀ ਥਾਂ) ਹੋਈ। ਗੁਰੂ ਜੀ ਦਾ ਸੀਸ ਭਾਈ ਜੈਤਾ ਜੀ ਨੇ ਭਾਈ ਅੱਛੇ ਅਤੇ ਭਾਈ ਨਨੂਆ ਜੀ ਦੀ ਸਹਾਇਤਾ ਨਾਲ ਉਠਾਕੇ ਪੰਜ ਪੜਾਅ, ਬਾਘਪਤ, ਤ੍ਰਾਵੜੀ (ਕਰਨਾਲ), ਅਨਾਜ ਮੰਡੀ ਅੰਬਾਲਾ, ਨਾਭਾ ਸਾਹਿਬ (ਚੰਡੀਗੜ੍ਹ) ਅਤੇ ਬਿਬਾਨ ਗੜ੍ਹ ਕਰਕੇ ਅਨੰਦਪੁਰ ਸਾਹਿਬ ਪਹੁੰਚਾ ਦਿੱਤਾ ਗਿਆ ਜਿੱਥੇ ਮੱਘਰ ਸੁਦੀ ਦਸਵੀਂ ਸੰਮਤ 1732 ਨਵੰਬਰ 1675) ਨੂੰ ਆਪ ਜੀ ਦੇ ਸੀਸ ਦਾ ਵਿਧੀਵਤ ਸਸਕਾਰ ਕਰਦਿਆਂ ਮਾਤਾ ਗੁਜਰੀ ਨੇ ਆਖਿਆ "ਰੱਖ ਦਿਖਾਈ”। ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਨਿਗਾਹੀਆ ਚਾਂਦਨੀ ਚੌਂਕ ਤੋਂ ਆਪਣੇ ਮਾਲ ਦੇ ਗੱਡਿਆਂ ਵਿੱਚ ਪਾ ਕੇ ਲੈ ਗਏ ਅਤੇ ਘਰ ਸਮੇਤ ਅੱਗ ਲਗਾ ਕੇ ਪਾਵਨ ਧੜ ਦਾ ਸਸਕਾਰ ਕਰ ਦਿੱਤਾ ਜਿੱਥੇ ਅਜੌਕਾ ਰਕਾਬ ਗੰਜ ਸਾਹਿਬ ਗੁਰਦੁਆਰਾ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ 10 ਵਰ੍ਹੇ 7 ਮਹੀਨੇ 7 ਦਿਨ ਗੁਰਤਾ ਕੀਤੀ ਤੇ 54 ਵਰ੍ਹੇ 7 ਮਹੀਨੇ 7 ਦਿਨ ਅਵਸਥਾ ਭੋਗੀ। ਹਵਾਲੇ: 1. ਸਰੂਪ ਦਾਸ, ਮਹਿਮਾ ਪ੍ਰਕਾਸ਼, ਰਚਨਾ ਕਾਲ 1776 ਈ: ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, ਭਾਗ 2, 1970 2. ਸੁੱਖਾ ਸਿੰਘ, ਭਾਈ, 1912, ਗੁਰ ਬਿਲਾਸ ਪਾਤਸ਼ਾਹੀ 10, ਲਾਲਚੰਦ ਮਾਣਕ ਟਾਹਲਾ ਪੁਸਤਕਾਂ ਵਾਲੇ, ਲੁਹਾਰੀ ਦਰਵਾਜ਼ਾ, ਲਾਹੌਰ 3. ਸੇਵਾ ਸਿੰਘ, ਸ਼ਹੀਦ ਬਿਲਾਸ ਭਾਈ ਮਨੀ ਸਿੰਘ, ਮਹਾਰਾਗ ਰਣਜੀਤ ਸਿੰਘ ਕਾਲ ਵਿਚ ਰਚਿਤ (ਸੰ) ਗਿਆਨੀ ਗਰਜਾ ਸਿੰਘ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, 1961 4. ਕਲਾਲ, ਕੋਇਰ ਸਿੰਘ, 1958, ਗੁਰ ਬਿਲਾਸ ਪਾਤਸ਼ਾਹੀ 10, ਰਚਨਾ ਕਾਲ 1798 ਬਿ: (1741 ਈ:), ਪੰਜਾਬੀ ਯੂਨੀਵਰਸਿਟੀ, ਪਟਿਆਲਾ 5. ਗੰਡਾ ਸਿੰਘ ਡਾ: (ਸੰ), 1967, ਹੁਕਮਨਾਮੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1967 6. ਗਿਆਨੀ ਗਰਜਾ ਸਿੰਘ, 1961, ਸ਼ਹੀਦ ਬਿਲਾਸ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, 19 7. ਗੁਰੂ ਗੋਬਿੰਦ ਸਿੰਘ, ਦਸਮ ਗ੍ਰੰਥ, ਬਚਿਤ੍ਰ ਨਾਟਕ, ਰਚਨਾ ਕਾਲ 1696-1697 ਈ: ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ , ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ, 1967 ਈ: 8. ਗਿਆਨੀ ਗਿਆਨ ਸਿੰਘ, 1970, ਸ੍ਰੀ ਗੁਰੂ ਪੰਥ ਪ੍ਰਕਾਸ਼ , ਭਾਸ਼ਾ ਵਿਭਾਗ, ਪੰਜਾਬ, ਪਟਿਆਲਾ 1 9. ਕੋਸ਼ਿਸ਼, ਸਰੂਪ ਸਿੰਘ, ਗੁਰੂ ਕੀਆਂ ਸਾਖੀਆਂ, ਸੰਮਤ 1847 ਬਿ: (1790 ਈ) (ਗਿਆਨੀ ਗਰਜਾ ਸਿੰਘ ਤੋਂ ਪ੍ਰਾਪਤ ਗੁਰੂ ਨਾਨਕ ਅਧਿਐਨ ਵਿਭਸਾਗ ਵਿੱਚ ਮੌਜੂਦ) 10. ਛਿਬਰ ਕੇਸਰ ਸਿੰਘ, ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ, ਰਚਨਾ ਕਾਲ 1780 ਈ: ਪਰਖ ਜਿਲਦ 2 ਪੰਜਾਬ ਯੂਨੀਵਰਸਿਟੀ, ਚੰਦੀਗੜ੍ਹ, 1972 11. ਬਾਸੂ ਨਿਰਮਲ ਕੁਮਾਰ, ਅਸਾਮ ਇਨ ਦੀ ਅਹੋਮ ਏਜ (1228-1826, ਸੰਸਕ੍ਰਿਤ ਪੁਸਤਕ ਭੰਡਾਰ, ਕਲਕੱਤਾ, 1970, ਪੰਨਾ 46-47. 12. ਭੱਟ ਵਹੀਆਂ: ਭੱਟ ਵਹੀ ਪੂਰਬੀ ਦੱਖਣੀ, ਭੱਟ ਵਹੀ ਤੋਮਰ ਬਿੰਜਲੌਤੋਂ ਕੀ, ਭੱਟ ਵਹੀ ਮੁਲਤਾਨੀ ਸਿੰਧੀ; ਭੱਟ ਵਹੀ ਤਲਉਂਡਾ ਪਰਗਣਾ ਜੀਂਦ ਖਾਤਾ ਜਲਾਹਣੋਂ ਕਾ 13. ਭੱਲਾ ਸਰੂਪ ਦਾਸ, 1971, ਮਹਿਮਾ ਪ੍ਰਕਾਸ਼ (ਕਵਿਤਾ) ਭਾਗ ਦੂਜਾ ਭਾਸ਼ਾ ਵਿਭਾਗ ਪੰਜਾਬ, ਪਟਿਆਲਾ 14. ਭਾਈ ਕਾਨ੍ਹ ਸਿੰਘ ਨਾਭਾ ਰਚਿਤ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, 15. ਭਾਈ ਵੀਰ ਸਿੰਘ(ਸੰ), 1962, ਵਾਰਾਂ ਭਾਈ ਗੁਰਦਾਸ, ਖਾਲਸਾ ਸਮਾਚਾਰ, ਅੰਮ੍ਰਿਤਸਰ, [/QUOTE]
Insert quotes…
Verification
Post reply
Discussions
Sikh History & Heritage
Panjabi: Guru Tegh Bahadur Yatravan
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top