☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Guru Granth Sahib
Jup Banee
In Punjabi 37 Step Explained As Per Sggs
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਸੈਂਤੀਵੀਂ ਪਉੜੀ ਕਰਮਖੰਡ ਤੇ ਸਚਖੰਡ ਦੀ ਗੁਰਬਾਣੀ ਅਨੁਸਾਰ ਵਿਆਖਿਆ

ਕਰਮ ਖੰਡ

ਮਨ ਦੀ ਚੌਥੀ ਤਬਦੀਲੀ ਹੈ "ਕਰਮ ਖੰਡ" ਭਾਵ ਅਕਾਲ ਪੁਰਖ ਦੀ ਬਖਸ਼ਿਸ਼ ਵਾਲੀ ਅਵਸਥਾ ਨੂੰ ਜੀਵਨ ਵਿਚ ਪ੍ਰਪਤ ਕਰਨਾ। ਆਤਮਿਕ ਅਵਸਥਾ ਦੀ ਇਸ ਚੌਥੀ ਪਉੜੀ ਵਿਚ ਸਰਮ ਖੰਡ ਦੀਆਂ ਸੁਰਤ ਮੰਡਲ ਦੀਆਂ ਘਾੜਤਾਂ ਤੋਂ ਉੋਪਰ ਉਠਕੇ ਬ੍ਰਹਮਗਿਆਨੀ ਅਵਸਥਾ ਪ੍ਰਾਪਤੀ ਤੇ ਫਿਰ ਗਿਆਨ ਪ੍ਰਾਪਤੀ ਤੋਂ ਪਿਛੋਂ ਨਾਮ ਦੀ ਘਾਲਣਾ ਕਰਨੀ, ਵਾਹਿਗੁਰੂ ਨਾਲ ਧਿਆਨ ਧਰ ਕੇ ਉਸ ਵਲ ਜੁੜਣ ਲਈ ਲੋੜੀਂਦੀ ਮਿਹਨਤ ਕਰਨੀ, ਸਵਾਸ ਸਵਾਸ, ਰੋਮ ਰੋਮ ਜਪਣ ਦੀ ਸਹਿਜ ਅਵਸਥਾ ਤਕ ਪਹੁੰਚਣ ਪਿਛੋਂ ਅਗਲੀ ਪਉੜੀ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤੀ ਦੀ ਹੈ ਜਿਸ ਨੂੰ ਕਰਮ ਖੰਡ ਕਿਹਾ ਗਿਆ ਹੈ।ਸਰਮ ਖੰਡ ਦੀ ਬਾਣੀ ਰੂਪ ਸੀ ਪ੍ਰਮਾਤਮਾਂ ਦੀ ਅਸੀਮ ਸੁਂਦਰਤਾ ਦੀ ਸਿਫਤ ਸਲਾਹ ਰਾਹੀਂ ਵਿਸਮਾਦੀ ਅਵਸਥਾ ਵਿਚ ਪਹੁੰਚਣਾ ਤੇ ਫਿਰ ਨਿਰੰਕਾਰੀ ਸ਼ਕਤੀ ਪ੍ਰਾਪਤ ਕਰਨੀ ਹੈ ਜਿਸ ਨਾਲ ਪ੍ਰਮਾਤਮਾ ਦੇ ਦਰ ਵਲ ਅਸੀਮ ਖਿਚ ਪੈ ਜਾਵੇ ਤੇ ਉਹ ਆ ਕੇ ਗਲ ਲਾਵੇ।ਇਸੇ ਨਿਰੰਕਾਰੀ ਸ਼ਕਤੀ ਨੂੰ ਅਸਲੀ ਜ਼ੋਰ ਮੰਨਿਆਂ ਗਿਆ ਹੈ ਤੇ ਇਹੋ ਜ਼ੋਰ, ਇਹੋ ਨਿਰੰਕਾਰੀ ਸ਼ਕਤੀ ਕਰਮ ਖੰਡ ਦੀ ਬਾਣੀ ਕਹੀ ਗਈ ਹੈ।ਸਾਰੀ ਕੁਦਰਤ ਇਕ ਖੇਲ੍ਹ ਹੈ ਜਿਸ ਨੂੰ ਪਰਮਾਤਮਾ ਆਪਣੇ ਹੁਕਮ ਅਨੁਸਾਰ ਖਿਡਾ ਰਿਹਾ ਹੈ। ਸਭ ਜੀਵ ਜੰਤੂ ਉਸ ਦੇ ਹੁਕਮ ਵਿਚ ਕਿਰਿਆ ਕਰ ਰਹੇ ਹਨ, ਹਰ ਕਾਰਜ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਸ ਦੇ ਹੁਕਮ ਵਿਚ ਹੋ ਰਿਹਾ ਹੈ।ਹੁਕਮ ਸਮਝ ਕੇ ਸਾਧਕ ਰਜ਼ਾ ਵਿਣ ਰਾਜ਼ੀ ਰਹਿੰਦਾ ਹੈ, ਭਾਣਾ ਮਿੱਠਾ ਕਰਕੇ ਮੰਨਦਾ ਹੈ ਤੇ ਉਸ ਦਾ ਨਾਮ ਧਿਆਉਂਦਾ ਹੈ।ਰਜ਼ਾ ਵਿਚ ਚੱਲਣ ਵਾਲੇ ਤੇ ਨਾਮ ਨਾਲ ਜੁੜੇ ਹੋਏ ਉਪਰ ਉਸ ਦੀ ਬਖਸ਼ਿਸ਼ ਹੁੰਦੀ ਹੈ।ਕਰਮ ਖੰਡ ਬਖਸ਼ਿਸ਼ ਦਾ ਖੰਡ ਕਿਹਾ ਗਿਆ ਹੈ:

ਗੁਰੂ ਜੀ ਦਸਦੇ ਹਨ ਕਿ ਧਰਮ ਵਾਲੇ ਪਾਸੇ ਮਨੁੱਖੀ ਮਨ ਦਾ ਮੋੜ, ਸੱਚੇ ਗਿਆਨ ਨਾਲ ਸਾਂਝ ਪੈਦਾ ਕਰਦਾ ਹੈ। ਸੱਚੇ ਗਿਆਨ ਦੀ ਪ੍ਰਾਪਤੀ ਹੋਣ ਤੇ ਜੀਵਨ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਅਤੇ ਸੁਆਰਣ ਵਾਸਤੇ ਅੰਦਰ ਉੱਦਮ ਦੀ ਅਵਸਥਾ ਬਣ ਆਉਂਦੀ ਹੈ। ਇਸ ਅਵਸਥਾ ਵਿਚ ਵਿਚਰ ਰਹੇ ਮਨੁੱਖ ਉਪਰ ਪ੍ਰਭੂ ਦਾ ਕਰਮ (ਬਖਸ਼ਿਸ਼) ਕੋਈ ਛੁਪੀ-ਗੁੱਝੀ ਗਲ ਨਹੀਂ ਰਹਿ ਜਾਂਦੀ। ਗੁਰੂ ਜੀ ਨੇ ਜੀਵਨ ਵਿਚ ਪ੍ਰਾਪਤ ਹੋਈ ਇਸੇ ਅਵਸਥਾ ਨੂੰ ਨਾਮ ਦਿੱਤਾ ਹੈ ‘ਕਰਮ ਖੰਡ’ ਵਿਚ ਵਿਚਰਨਾ ਭਾਵ ਕਰਤੇ ਦੀਆਂ ਬਖਸ਼ਿਸ਼ਾ ਦਾ ਅਹਿਸਾਨਮੰਦ ਰਹਿਣਾ। ਇਥੇ ‘ਕਰਮ’ ਅੱਖਰ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ।

ਕਰਮ ਖੰਡ ਦੀ ਅਵਸਥਾ ਵਿਚ ਪਹੁੰਚਿਆ ਮਨੁੱਖ, ਅਪਣੇ ਅੰਦਰ ਅਥਾਹ ਸ਼ਕਤੀ ਨੂੰ ਅਨੁਭਵ ਕਰਦਾ ਹੈ। ਪ੍ਰਭੂ ਦੀ ਮਿਹਰ ਨਾਲ ਉਹ ਇੰਨਾਂ ਬਲਵਾਨ ਹੋ ਜਾਂਦਾ ਹੈ ਕਿ ਸੰਸਾਰਕ ਵਿਸ਼ੇ-ਵਿਕਾਰ, ਮਾਨਸਕ ਕਮਜ਼ੋਰੀਆਂ ਉਸ ਉਪਰ ਅਪਣਾ ਰੱਤੀ ਭਰ ਵੀ ਮਾੜਾ ਪ੍ਰਭਾਵ ਨਹੀਂ ਪਾ ਸਕਦੀਆਂ। ਉਹ ਮਾਇਆ ਦੇ ਮਾਰੂ ਅਸਰ ਤੋਂ ਵੀ ਬਚ ਜਾਂਦਾ ਹੈ, ਕਿਉਂਕਿ ਹਰ ਸਮੇਂ ਉਹ ਕਰਤੇ ਅਕਾਲਪੁਰਖੁ ਨਾਲ ਇੱਕ-ਮਿੱਕ ਹੋ ਚੁਕਾ ਹੁੰਦਾ ਹੈ। ਉਸਦੀ ਪੱਲ-ਪੱਲ ਅਤੇ ਸੁਆਸ-ਸੁਆਸ ਦੀ ਕਰਨੀ ਵਿਚੋਂ ਪ੍ਰਭੂ ਕਰਤੇ ਦੀ ਸਿਫ਼ਿਤ-ਸਲਾਹ ਹੀ ਪ੍ਰਗਟ ਹੁੰਦੀ ਹੈ, ਉਸੇ ਦੇ ਦਰਸ਼ਨ ਹੁੰਦੇ ਹਨ।

ਇਸ ਅਵਸਥਾ ਵਿਚ ਪੁੱਜ ਚੁਕੇ ਮਨੁੱਖ ਦਾ ਰੋਮ ਰੋਮ ਪ੍ਰਭੂ ਪਿਆਰ ਵਿਚ ਸੀਤਾ-ਪਰੁਤਾ ਹੁੰਦਾ ਹੈ "ਤਿਥੈ ਸੀਤੋ ਸੀਤਾ ਮਹਿਮਾ ਮਾਹਿ"। ਅਜੇਹਾ ਮਨੁੱਖ ਜਨਮ-ਮਰਨ ਦੇ ਗੇੜ ਵਿਚੋਂ ਨਿਕਲ ਜਾਂਦਾ ਹੈ। ਉਹ ਸੰਸਾਰ ਵਿਚ ਪ੍ਰਚਲਤ ਧਰਮਾਂ ਦੇ ਲੇਬਲ ਥੱਲੇ ਕੀਤੀਆਂ ਜਾ ਰਹੀਆਂ ਠੱਗੀਆਂ ਦਾ ਸ਼ਿਕਾਰ ਨਹੀਂ ਹੋ ਸਕਦਾ। ਇਹੀ ਹੈ ਉਸ ਦਾ ‘ਕਰਮ ਖੰਡ’ ਵਿਚ ਵਿਚਰਨਾ।

ਕਰਮ ਭਾਵ ਬਖਸ਼ਿਸ਼ ਤੇ ਬਖਸ਼ਿਸ਼ ਪ੍ਰਾਪਤ ਅਵਸਥਾ ਵਿਚ ਜ਼ੋਰ ਹੁੰਦਾ ਹੈ।ਬਖਸਿਸ ਰੱਬੀ ਬਲ ਹੈ ਜਿਸ ਤੋਂ ਆਤਮ ਬਲ ਪੈਦਾ ਹੁੰਦਾ ਹੈ। ਬਖਸ਼ਿਸ਼ ਦਾ ਪਾਤਰ ਹੋਇਆ ਹਰ ਕੰਮ ਉਸਦੇ ਹੁਕਮ ਵਿਚ ਹੋਇਆ ਵੇਖਦਾ ਹੈ ਤੇ ਸਰਵਵਿਆਪੀ ਹੁਕਮ ਨਾਲ ਜੁੜ ਜਾਂਦਾ ਹੈ।ਦਰਬ ਵਿਆਪੀ ਬਲ ਨੂੰ ਪ੍ਰਾਪਤ ਕਰ ਲੈਂਦਾ ਹੈ। ਸਰਬ ਵਿਆਪੀ ਬਲ ਨੂੰ ਪ੍ਰਾਪਤ ਵਿਚ ਅਭੇਦ ਹੋਇਆ ਵੀ ਹੁਕਮ ਵਿਚ ਰਹਿੰਦਾ ਹੈ।ਬਲ-ਸ਼ਕਤੀ-ਜ਼ੋਰ ਦਾ ਦਿਖਾਵਾ ਨਹੀਂ ਕਰਦਾ, ਜਿਸ ਤਰ੍ਹਾਂ ਸ਼ਿੱਧ ਦਿਖਾਵਾ ਕਰਦੇ ਦਸੇ ਗਏ ਹਨ; ਉਹ ਤਾਂ ਤਾਣ ਹੁੰਦੇ ਨਿਤਾਣਾ ਰਹਿੰਦਾ ਹੈ:

ਕਰਮ ਖੰਡ ਕੀ ਬਾਣੀ ਜੋਰੁ ॥

ਇਸ ਨਿਰੰਕਾਰੀ ਸ਼ਕਤੀ ਤਕ ਪਹੁੰਚਣ ਲਈ ਪਹਿਲੇ ਖੰਡਾਂ ਵਿਚੋਂ ਗੁਜ਼ਰਨਾ ਭਾਵ ਧਰਮ ਖਂਡ, ਗਿਆਨ ਖੰਡ ਤੇ ਫਿਰ ਧਰਮ ਖਂਡ ਦੀਆਂ ਪਉੜੀਆਂ ਚੜ੍ਹਣ ਪਿਛੋਂ ਹੀ ਹੈ।ਇਨ੍ਹਾ ਪੌੜੀਆਂ ਤੋਂ ਦੀ ਚੜ੍ਹੇ ਬਿਨਾਂ ਉਸ ਪੌੜੀ ਤਕ ਹੋਰ ਕੋਈ ਨਹੀਂ ਪਹੁੰਚ ਸਕਦਾ।ਬਿਨਾਂ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਦੇ ਉਸ ਥਾਂ ਕੋਈ ਨਹੀਂ ਪਹੁੰਚ ਨਹੀਂ ਸਕਦਾ।

ਤਿਥੈ ਹੋਰੁ ਨ ਕੋਈ ਹੋਰੁ ॥

ਉਥੇ ਤਾਂ ਕੇਵਲ ਆਤਮ ਬਲ ਵਾਲਾ ਹੀ ਪਹੁੰਚਦਾ ਹੈ, ਹੁਕਮ ਮੰਨਣ ਵਾਲਾ ਹੀ ਹੁੰਦਾ ਹੈ ਤੇ ਸਭ ਕੁਝ ਭਾਣੇ ਵਿਚ ਹੋਈ ਜਾ ਰਿਹਾ ਹੁੰਦਾ ਹੈ, ਉਥੇ ਕੋਈ ਹੋਰ ਦੂਜਾ ਜਾਂ ਕੁਝ ਹੋਰ ਦੂਜਾ ਨਹੀਂ ਹੁੰਦਾ

ਆਪਨ ਖੇਲ ਆਪਿ ਵਰਤੀਜਾ॥ ਨਾਨਕ ਕਰਨੈਹਾਰੁ ਨ ਦੂਜਾ॥ (ਗਉੜੀ ਸੁਖਮਨੀ ਮ:੫, ਪੰਨਾ ੨੯੧)

ਉਥੇ ਤਾਂ ਮਨ ਨੂੰ ਜਿੱਤਣ ਵਾਲੇ ਮਹਾਂ ਬਲ ਵਾਲੇ ਬਖਸ਼ਿਸ਼ ਵਾਲੇ, ਜੋਧੇ ਤੇ ਸੂਰਮੇ ਹੀ ਪਹੁੰਚਦੇ ਹਨ ਜਿਨ੍ਹਾਂ ਨੇ ਮਨ ਉਪਰ ਕਾਬੂ ਕਰਕੇ ਆਪਾ ਉਸ ਨੂੰ ਪੂਰੀ ਤਰ੍ਹਾਂ ਸਮਰਪਣ ਕਰਕੇ ਉਸ ਨਾਲ ਹੀ ਜੋੜ ਲਿਆ ਉਸ ਵਲ ਧਿਆਨ ਧਰ ਕੇ ਪਲ ਪਲ ਉਸ ਦਾ ਹੀ ਨਾਮ ਜਪਿਆ ਹੈ।

ਤਿਥੈ ਜੋਧ ਮਹਾਬਲ ਸੂਰ ॥ਤਿਨ ਮਹਿ ਰਾਮੁ ਰਹਿਆ ਭਰਪੂਰ ॥

ਉਹ ਹੀ ਹਨ ਅਸਲੀ ਯੇਧੇ, ਅਸਲੀ ਸੂਰਬੀਰ।ਉਨ੍ਹਾਂ ਦੇ ਮਨ ਘੋੜੇ ਦੀ ਲਗਾਮ ਫੜ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਕਾਬੂ ਪਾ ਲਿਆ ਹੈ, ਮਾਇਆ ਦੇ ਬੰਧਨ ਤੋਂ ਵੀ ਛੁਟਕਾਰਾ ਪਾ ਲਿਆ ਹੈ ਸੁਰਤੀ, ਮਤ, ਬੁਧੀ ਨੂੰ ਸਿਧ ਕਰਕੇ ਮਨ ਦੀ ਸੁਧ ਨੂੰ ਨਾਮ ਨਾਲ ਜੋੜ ਲਿਆ ਹੈ ਤੇ ਉਸ ਨੂੰ ਸਵਾਸ ਸਵਾਸ ਸਿਮਰਨ ਵਿਚ ਲਗਾ ਲਿਆ ਹੈ।ਨਾਮ ਦੀ ਕਮਾਈ ਸਦਕਾ ਮਨ ਉਸ ਨਾਲ ਜੁੜਿਆ ਹੀ ਨਹੀਂ ਉਸ ਨਾਲ ਪੱਕਾ ਟਾਂਕਾ ਲੱਗ ਗਿਆ ਹੈ।ਇਸ ਲਈ ਹੁਣ ਮਨ ਉਸ ਨਾਲੋਂ ਟੁਟਣਾ ਨਹੀਂ।

ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥

ਕਰਮ ਖੰਡ ਵਿਚ ਪਹੁੰਚੇ ਵਾਸੀਆਂ ਦਾ ਹਾਲ ਅਨੁਭਵ ਤਾਂ ਕੀਤਾ ਜਾ ਸਕਦਾ ਹੈ ਪਰ ਪੂਰੀ ਤਰ੍ਹਾਂ ਬਿਆਨਣਾ ਅਸੰਭਵ ਹੈ ਕਿਉਂਕਿ ਉਸ ਨਾਮ ਜੁੜੇ ਦੇ ਅਨੁਭਵ ਦੀ ਹਾਲਤ ਉਸ ਤੋਂ ਬਿਨਾ ਹੋਰ ਨਾ ਜਾਣ ਸਕਦਾ ਹੈ ਤੇ ਨਾ ਕਹਿ ਸਕਦਾ ਹੈ।ਉਹ ਸੂਰਬੀਰ ਹਨ, ਸੰਤ ਹਨ, ਖਰੇ ਹਨ. ਸੱਚੇ ਸੁੱਚੇ ਹਨ,ਤੇ ਪਰਮਾਤਮਾ ਨੂੰ ਭਾਉਂਦੇ ਹਨ ਤੇ ਫਿਰ ਉਸ ਦੇ ਪਿਆਰੇ ਹੋ ਜਾਂਦੇ ਹਨ।ਉਨ੍ਹਾਂ ਦੇ ਇਹ ਰੂਪ ਬਿਆਨੋਂ ਬਾਹਰ ਹਨ:

ਤਾ ਕੇ ਰੂਪ ਨ ਕਥਨੇ ਜਾਹਿ ॥

ਜਿਨ੍ਹਾ ਦੇ ਮਨ ਹਰ ਵਕਤ ਵਾਹਿਗੁਰੂ ਵਸ ਰਿਹਾ ਹੈ ਉਹ ਨਾ ਮਰਦੇ ਹਨ ਤੇ ਨਾ ਹੀ ਮੋਹ ਨਾਲ ਠਗੇ ਜਾਦੇ ਹਨ।

ਨਾ ਓਹਿ ਮਰਹਿ ਨ ਠਾਗੇ ਜਾਹਿ ॥ਤਾ ਕੈ ਰਾਮੁ ਵਸੈ ਮਨ ਮਾਹਿ ॥

ਜਦ ਪ੍ਰਕਾਸ਼ ਹੋ ਜਾਵੇ ਤਾਂ ਹਨੇਰਾ ਕਦੋਂ ਨੇੜੇ ਲਗਦਾ ਹੈ?ਇਸ ਖੰਡ ਵਿਚ ਵਸਣ ਵਾਲੇ ਕਿਤਨੇ ਹੀ ਰੋਸ਼ਨ ਮਨ ਭਗਤ ਹਨ ਜੋ ਉਸ ਸੱਚੇ ਪਰਮਾਤਮਾ ਨਾਲ ਜੁੜਣ ਦਾ ਅਨੰਦ ਲੈ ਰਹੇ ਹਨ।

ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥

ਵਾਹਿਗੁਰੂ ਦੀ ਰਚਨਾ ਵਿਚ ‘ਅਗੰਮ ਅਗੰਮ ਅਸੰਖ ਲੋਅ॥੧੯॥ (ਪੰਨਾ ੪) ਹਨ। ਬਖਸ਼ਿਸ਼ ਦੇ ਖੰਡ ਵਿਚ ਭਗਤ ਲੋਅ ਦੇ ਰੂਪ ਵਿਚ ਸ਼ਕਤੀ ਦੇ ਰੂਪ ਵਿਚ ਹੋ ਜਾਂਦੇ ਹਨ। ਬਖਸ਼ਿਸ਼ ਵਿਚ ਏਕਤਾ ਹੈ, ਵਿਤਕਰਾ ਨਹੀੰ।ਕਿਸੇ ਧਰਤੀ, ਕਿਸੇ ਵੀ ਲੋਕ ਦਾ ਭਗਤ ਹੋਵੇ ਬਖਸ਼ਿਸ਼ ਦਾ ਪਾਤਰ ਬਣ ਸਕਦਾ ਹੈ:

ਸਭਨਾ ਉੋਪਰਿ ਨਦਰਿ ਪ੍ਰਭ ਤੇਰੀ॥ ਕਿਸੈ ਥੋੜੀ ਕਿਸੈ ਹੈ ਘਣੇਰੀ (( ਮਾਝ ਮ: ੩, ਪੰਨਾ ੧੧੯)

ਸਭ ਜੀਵਾਂ ਉੋਪਰ ਪ੍ਰਭੂ ਦੀ ਨਦਰ ਬਖਸ਼ਿਸ਼ ਹੈ ਕਿਸੇ ਉਪਰ ਬਹੁਤੀ ਕਿਸੇ ਉਪਰ ਥੋੜੀ ਫਰਕ ਜ਼ਰੂਰ ਹੈ।ਇਹ ਫਰਕ ਕਿਉੰ?ਫਰਕ ਤਾਂ ਸਿਰਫ ਭਗਤੀ ਦਾ ਹੈ ਜੋ ਪਰਮਾਤਮਾ ਦਾ ਹੁਕਮ ਮੰਨ ਰਜ਼ਾ ਵਿਚ ਰਹਿੰਦੇ ਹਨ ਉਸ ਦੀ ਘਣੇਰੀ ਬਖਸ਼ਿਸ਼ ਪ੍ਰਾਪਤ ਕਰਦੇ ਹਨ:

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ( ਜਪੁਜੀ ਪੰਨਾ ੮)

ਕਰਮਾਂ ਅਨੁਸਾਰ ਕਈ ਬਖਸ਼ਿਸ਼ ਦੇ ਨੇੜੇ ਹਨ ਕਈ ਬਖਸ਼ਿਸ਼ ਤੋਂ ਦੂਰ ਹਨ।ਜਿਸ ਤਰ੍ਹਾਂ ਜੋ ਬੰਦ ਕਮਰਿਆਂ ਵਿਚ ਰਹਿੰਦੇ ਹਨ ਰੋਸ਼ਨੀ ਦੇ ਪਾਤਰ ਨਹੀਂ ਹੁੰਦੇ ਪਰ ਜੋ ਖਿੜਕੀਆਂ ਦੇ ਪਰਦੇ ਹਟਾਉਂਦੇ ਹਨ ਸੂਰਜ ਦੀ ਰੋਸ਼ਨੀ ਦਾ ਆਨੰਦ ਮਾਣਦੇ ਹਨ। ਇਸੇ ਤਰ੍ਹਾਂ ਜਿਨ੍ਹਾਂ ਨੇ ਮਨ ਦੀ ਖਿੜਕੀ ਪਰਮਾਤਮਾ ਦੀ ਰੋਸ਼ਨੀ ਵਲ ਖੋਲ੍ਹ ਲਈ ਹੈ ਉਨ੍ਹਾਂ ਨੂੰ ਪਰਮਾਤਮਾ ਦੀ ਹੋਂਦ ਦਾ ਤੇ ਉਸ ਦੀਆਂ ਰਹਿਮਤਾਂ ਦਾ ਗਿਆਨ ਹੁੰਦਾ ਹੈ ਤੇ ਉਸ ਨਾਲ ਆਪ ਮੁਹਾਰੇ ਜੁੜਦੇ ਹਨ ਤੇ ਬਖਸ਼ਿਸ਼ ਦੇ ਪਾਤਰ ਹੁੰਦੇ ਹਨ:

ਝਿਮ ਝਿਮ ਵਰਸੈ ਅੰਮ੍ਰਿਤ ਧਾਰਾ॥ਮਨੁ ਪੀਵੇ ਸੁਨਿ ਸਬਦਿ ਬੀਚਾਰਾ॥ (ਮਾਝ ਮ: ੫, ਪੰਨਾ ੧੦੨)

ਬਖਸ਼ਿਸ਼ ਅੰਮ੍ਰਿਤ ਦੀ ਵਰਖਾ ਵਾਂਗ ਇਕ ਸਮਾਨ ਵਰਸ ਰਹੀ ਹੈ ਪਰ ਪ੍ਰਾਪਤ ਉਹ ਕਰ ਸਕਦਾ ਹੈ ਜੋ ਸਬਦ ਦੀ ਵੀਚਾਰ ਕਰਕੇ ਹਉਮੈਂ, ਹੰਕਾਰ ਆਦਿ ਤੌਂ ਪਰਦਾ ਹਟਾ ਕੇ ਖੁਲ੍ਹੇ ਮੈਦਾਨ ਵਿਚ ਆ ਜਾਵੇ, ਵਰਸ ਰਹੀ ਬਖਸ਼ਿਸ਼ ਦਾ ਪਾਤਰ ਬਣ ਸਕਦਾ ਹੈ। ਬਖਸ਼ਿਸ਼ ਦੇ ਕਰਮ ਖੰਡ ਦਾ ਵਾਸੀ ਬਣ ਸਕਦਾ ਹੈ, ਉਹ ਭਗਤ ਹੈ।

ਸਚ ਖੰਡਿ

ਜਪੁ ਬਾਣੀ ਆਦਿ ਸਚੁ ਤੋਂ ਅਰੰਭ ਹੋਈ; ਸੱਚ ਦਾ ਗਿਆਨ ਤੇ ਸੱਚ ਵਿਚ ਅਭੇਦ ਹੋਣ ਲਈ ਕੂੜ (ਮਾਇਆ) ਦੀ ਪਾਲ (ਕੰਧ) ਕੱਟਣ ਲਈ ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥੧॥ (ਪੰਨਾ ੧) ਦੇ ਸਾਧਨ ਨਾਮ, ਸਿਮਰਨ, ਲਿਵ, ਤੇ ਕਾਦਰ ਦੀ ਕੁਦਰਤ ਵੇਕ ਕੇ ਵਿਸਮਾਦ ਰੰਗ ਵਿਚ ਕੇ ਕਰਤਾ ਪੁਰਖ ਨਾਲ ਜੁਵਣ ਦੇ ਦਸੇ ਹਨ।ਅੰਤਰ ਆਤਮਾ ਦੀ ਇਕਾਗਰਤਾ ਸੁਰਤ ਮਮਡਲ ਦੇ ਵਿਕਾਸ ਵਿਚ ਸਭ ਤੋਂ ਉਚੀ ਸਟੇਜ ਸੱਚਖੰਡ ਦੀ ਦੱਸੀ ਹੈ।ਮਨੁੱਖੀ ਜੀਵਨ ਮਨ ਦੀ ਆਖਰੀ ਅਤੇ ਸਭ ਤੋਂ ਉੱਚੀ ਅਵਸਥਾ ਨੂੰ ਗੁਰੂ ਨਾਨਕ ਦੇਵ ਜੀ ਨੇ ‘ਸਚ ਖੰਡਿ’ ਦਾ ਨਾਮ ਦਿੱਤਾ ਹੈ।

ਗੁਰੂ ਜੀ ਦਸਦੇ ਹਨ "ਕਰਮ ਖੰਡ" ਦੀ ਅਵਸਥਾ ਨੂੰ ਪ੍ਰਾਪਤ ਮਨੁੱਖ ਸਹੀ ਅਰਥਾਂ ਵਿਚ ਸਚੇ ਪ੍ਰਭੁ ਨਾਲ ਇੱਕ ਮਿੱਕ ਹੋਇਆ ਹੁੰਦਾ ਹੈ। ੳੁਸ ਅਵਸਥਾ ਵਿਚ ਵਿਚਰ ਰਿਹਾ ਮਨੁੱਖ ਮਾਨੋ ਸਚਖੰਡ ਵਿਚ ਹੀ ਵਿਚਰ ਰਿਹਾ ਹੁੰਦਾ ਹੈ। ਇਹੀ ਹੈ ਸੱਚ ਦੀ ਅਵਸਥਾ ਨੂੰ ਪ੍ਰਾਪਤ ਕਰਨਾ, ਅਥਵਾ ਜੀਵਨ ਮੁੱਕਤ ਹੋ ਜਾਣਾ। ਇਸ ਤਰ੍ਹਾਂ ਅਜੇਹਾ ਮਨੁੱਖ ਰਜ਼ਾ ਅਤੇ ਭਾਣੇ ਦੀ ਉਸ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਸ ਦੀ ਪ੍ਰਾਪਤੀ ਦੀ ਗਲ ਗੁਰਦੇਵ ਨੇ ਮਨੁੱਖਾ ਜਨਮ ਦੀ ਪ੍ਰਾਪਤੀ ਦਾ ਨਿਸ਼ਾਨਾ ਪਹਿਲੀ ਪਉੜੀ ਵਿਚ ਦਸਿਆ ਹੈ, ਇਸੇ ਨੂੰ ‘ਸਚਿਆਰਾ’ ਆਖਿਆ ਹੈ। ਇਹ ਗਲ ਤਾਂ ਇਸ ਰਚਨਾ ਦੇ ਅਰੰਭ ਵਿਚ ਹੀ "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ" ਕਹਿਕੇ ਸਮਝਾ ਦਿੱਤੀ ਸੀ ਅਤੇ ਇਸੇ ਨੂੰ ਰਚਨਾ ਦਾ ਮਨੋਰਥ ਵੀ ਦਸਿਆ ਸੀ।

ਸਚ ਖੰਡ ਉਹ ਸਥਾਨ ਹੈ ਜਿਥੇ ਆਪ ਅਵਿਨਸੀ ਅਵਸਥਾ ਵਿਚ, ਨਿਰੰਕਾਰ ਰੂਪ ਪਰਮਾਤਮਾ ਆਪ ਵਸਦਾ ਹੈ।ਕਰਮ ਖੰਡ ਵਿਚ ਭਗਤਾਂ ਦਾ ਵਾਸਾ ਦਸਿਆਂ ਹੈ ਪਰ ਸਚਖੰਡ ਵਿਚ ਕੇਵਲ ਨਿਰੰਕਾਰ ਹੀ ਹੈ, ਬ੍ਰਹਮ ਹੀ ਬ੍ਰਹਮ ਹੈ:

ਸਚ ਖੰਡਿ ਵਸੈ ਨਿਰੰਕਾਰੁ ॥

ਜਿਥੇ ਉਹ ਰਚਨਾ ਰਚ ਕੇ ਸਾਜ ਕੇ ਉਸਦੀ ਸੰਭਾਲ ਕਰਦਾ ਹੈ ਤੇ ਅਪਣੀ ਨਦਰ ਦੁਆਰਾ ਲੋਕਾਂ ਨੰਮ ਨਿਹਾਲ ਕਰਦਾ ਹੈ।ਦੁਨਿਆਵੀ ਪਦਾਰਥ ਆਤਮਿਕ ਸ਼ਾਂਤੀਦੇ ਕੇ ਨਿਹਾਲ ਕਰ ਰਿਹਾ ਹੈ:

ਕਰਿ ਕਰਿ ਵੇਖੈ ਨਦਰਿ ਨਿਹਾਲ ॥

ਉਥੇ ਸਤ ਦੇ ਖੰਡ ਵਿਚ ਨਾ ਨਾਸ ਹੋਣ ਵਾਲੇ ਬੇਅੰਤ ਖੰਡ, ਮੰਡਲ, ਬ੍ਰਹਿਮੰਡ ਹਨ ਦੇਸ਼ ਹਨ ਪ੍ਰਾਂਤ ਹਨ ਜਿਨ੍ਹਾਂ ਦਾ ਵਿਸ਼ਾਲਤਾ ਦਾ ਕਥਨ ਨਹੀਂ ਕੀਤਾ ਜਾ ਸਕੲਾ, ਜਿਨ੍ਹਾਂ ੳਪਿਰ ਉਸਦੀ ਰਚਨਾ ਬਿਆਨੋਂ ਬਾਹਰ ਹੈ। ਇਹ ਸਾਰੀ ਰਚਨਾ ਉਸ ਸਤਿ ਦੇ ਖੰਡ ਵਿਚ ਸਮਾ ਰਹੀ ਹੈ। ਜੇ ਕੋਈ ਉਨ੍ਹਾਂ ਦੇਸਾਂ ਪ੍ਰਾਂਤਾਂ ਦਾ,ਬ੍ਰਹਿਮੰਡਾਂ ਦਾ ਵਰਣਨ ਕਰਨਾ ਚਾਹੇ ਤਾਂ ਅੰਤ ਨਹੀਂ ਪਾ ਸਕਦਾ:

ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥

ਅਸੰਖ ਨਾਵਾਂ ਦੇ ਅਸੰਖ ਥਾਂ ਹਨ ਅਸੰਖਾਂ ਅਗੰਮੀ ਲੋਆਂ ਹਨ ਜਿਨ੍ਹਾਂ ਦੇ ਗਿਣਦਿਆਂ ਥੱਕ ਜਾਈਦਾ ਹੈ ਸਿਰ ਦੁਖਣ ਲੱਗ ਜਾਂਦਾ ਹੈ ਪਰ ਗਿਣ ਨਹੀਂ ਹੁੰਦੇ।

ਅਸੰਖ ਨਾਵ ਅਸੰਖ ਥਾਵ॥ਅਗੰਮ ਅਗੰਮ ਅਸੰਖ ਲੋਅ॥ਅਸੰਖ ਕਹਹਿ ਸਿਰਿ ਭਾਰੁ ਹੋਰਿ॥੧੯॥ ( ਜੋਪੁਜੀ ਪੰਨਾ ੪)

ਉਸ ਥਾਂ ਲੋਆਂ ਦੇ ਰੂਪ ਵਿਚ ਬੇਅੰਤ ਆਕਾਰ ਹਨ

ਤਿਥੈ ਲੋਅ ਲੋਅ ਆਕਾਰ ॥

ਜੋ ਸਭ ਆਪੋ ਅਪਣੀ ਕਾਰ ਪਰਮਾਤਮਾ ਦੇ ਹੁਕਮ ਅਨੁਸਾਰ ਨਿਭਾ ਰਹੇ ਹਨ।ਇਹ ਉਹ ਖੰਡ ਹੈ ਜਿਥੇ ਪਰਮਾਤਮਾ ਦੇ ਸਤ ਸਰੂਪ ਦਾ ਸਾਖਿਆਤ ਗਿਆਨ ਪ੍ਰਾਪਤ ਹੁੰਦਾ ਹੈ। ਉਹ ਸਤ ਸਰੂਪ ਸਭ ਨੂੰ ਸਾਜਦਾ, ਸੰਭਾਲਦਾ ਤੇ ਅਪਣੇ ਹੁਕਮ ਵਿਚ ਚਲਾਉਂਦਾ ਹੈ।‘ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥‘ ਸਾਰੇ ਉਸ ਦੇ ਹੁਕਮ ਵਿਚ ਹਨ ਹੁਕਮ ਤੋਂ ਬਾਹਰ ਕੋਈ ਨਹੀਂ

ਹੁਕਮੈ ਅੰਦਰਿ ਸਭੁ ਕੋ ਬਾਹਰਿ ਹਕੁਮੁ ਨ ਕੋਇ॥ ( ਜਪੁਜੀ ਪੰਨਾ ੧)

ਇਸੇ ਥਾਂ ਤੇ ਉਹ ਸਭ ਨੂੰ ਸੰਭਾਲਦਾ ਤੇ ਫਲਦਾ ਫੁਲਦਾ ਵੇਖਦਾ ਹੈ ਤੇ ਉਨ੍ਹਾ ਬਾਰੇ ਵਿਚਾਰ ਕਰਕੇ ਆਨੰਦ ਮਾਣਦਾ ਹੈ। ਦੇਖ ਭਾਲ ਵਿਚ ਸਾਰੀ ਜ਼ਿਮੇਵਾਰੀ ਆ ਜਾਂਦੀ ਹੈ।ਸਭ ਜੀਵਾਂ ਦਾ ਪਾਲਣ ਪੋਸ਼ਣ ਤੇ ਸੰਭਾਲ ਕਰਦਾ ਹੋਇਆ ਉਹ ਸਦਾ ਵਿਗਾਸ ਵਿਚ, ਖੇੜੇ ਵਿਚ ਰਹਿੰਦਾ ਹੈ। ਪ੍ਰਸੰਨ ਹੈ, ਸਤਿ-ਚਿਤ-ਆਨੰਦ ਸਰੂਪ ਹੈ। ਸਾਰੇ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਵਿਚਾਰ ਵੀ ਕਰ ਰਿਹਾ ਹੈ।

ਵੇਖੈ ਵਿਗਸੈ ਕਰਿ ਵੀਚਾਰੁ ॥

ਪਰ ਇਸ ਸਥਿਤੀ ਨੂੰ ਬਿਆਨ ਕਰਨਾ ਅਸੰਭਵ ਹੈ ਉਸੇ ਤਰ੍ਹਾਂ ਜਿਵੇਂ ਲੋਹੇ ਦੇ ਚਣੇ ਚਬਾਉਣੇ ਹੋਣ।ਕਿਉਂਕਿ ਇਹ ਅਨੁਭਵ ਦੀ ਗੱਲ ਹੈ ਜਿਸ ਨੂੰ ਹੂ ਬ ਹੂ ਸ਼ਬਦਾਂ ਵਿਚ ਉਤਾਰਨਾ ਅਸੰਭਵ ਹੈ। ਹੋਰ ਵੀ ਬਹੁਤ ਕੁਝ ਹੈ ਜਿਸ ਬਾਰੇ ਬਿਆਨਣਾ ਸੰਭਵ ਨਹੀਂ

ਨਾਨਕ ਕਥਨਾ ਕਰੜਾ ਸਾਰੁ ॥ ੩੭ ॥

ਸਚਖੰਡ ਵਿਚ ਅਕਾਲ ਪੁਰਖ ਨੂੰ ਤੇ ਉਸ ਦੀ ਰਚੀ ਰਚਨਾ ਨੂੰ ਇਕੱਠੇ ਕਰ ਦਿਤਾ ਹੈ ; ਸਚਖੰਡ ਜਿੱਥੇ ਨਿਰੰਕਾਰ ਵਸਦਾ ਹੈ, ਰਚੀ ਰਚਨਾ ਨੂੰ ਵੇਖਦਾ, ਸੰਭਾਲਦਾ, ਪਿਆਰਦਾ, ਨਿਹਾਲ ਕਰਦਾ ਹੋਇਆ ਆਪ ਖੇੜੇ ਵਿਚ ਹੈ। ਸਭ ਜੀਵਾਂ ਦੇ ਕਰਮਾਂ ਨੂੰ ਵਿਚਾਰਦਾ ਵੀ ਹੈ। ਉਸ ਸਚਖੰਡ ਵਿਚ ਕਈ ਖੰਡ, ਮੰਡਲ, ਬ੍ਰਹਿਮੰਡ, ਲੋਕ ਤੇ ਆਕਾਰ ਹਨ ਭਾਵ ਨਿਰੰਕਾਰ ਦੀ ਰਚਨਾ ਨੂੰ ਇਕ ਦੇਸ਼ ਦਾ ਵਾਸੀ ਮੰਨਿਆਂ ਹੈ । ਉਸ ਨਿਰੰਕਾਰ ਤੇ ਉਸ ਦੀ ਰਚਨਾ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ। ਰਚਨਾ ਵਿਚ ਆਪ ਆਸਣ ਲਗਾ ਕੇ ਬੈਠਾ ਹੈ, ਤੇ ਜੀਵ ਰਚੀ ਰਚਨਾ ਵਿਚ ਹੀ ਉਸ ਨੂੰ ਭਾਲਦਾ ਹੈ:

ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ (ਗਉੜੀ ਸੁਖਮਨੀ ਮ:੫, ਪੰਨਾ ੨੯੪)

ਉਹ ਅਪਣੀ ਰਚਨਾ ਵਿਚ ਹੀ ਸਮਾ ਰਿਹਾ ਹੈ ਇਹੀ ਸਚ ਖੰਡ ਹੈ। ਸਚ ਨਾਲ ਜੁੜਣਾ ਹੀ ਸਚਖੰਡ ਦਾ ਵਾਸੀ ਬਣਨਾ ਹੈ। ਇਹ ਖੇਡ ਅਸਚਰਜ ਹੈ ਜਿਸ ਦਾ ਕਹਿਣਾ ਔਖਾ ਹੈ:

ਜੇ ਹਉ ਜਾਣਾ ਆਖਾ ਨਾਹੀ॥੫॥ ( ਜਪੁਜੀ ਪੰਨਾ ੨)

ਸੋ ਸਚਖੰਡ ਕੋਈ ਵਖਰੀ ਦੁਨੀਆਂ ਨਹੀਂ ਸਿਰਫ ਮਨ ਦੀ ਅਵਸਥਾ ਹੈ ਜੋ ਧਰਮ, ਗਿਆਨ, ਸਰਮ ਤੇ ਕਰਮ ਦੀ ਅਵਸਥਾ ਤੋਂ ਪਿਛੋਂ ਹੀ ਜਗਿਆਸੂ ਨਾਮ ਅਭਿਆਸੀ ਪ੍ਰਾਪਤ ਕਰ ਸਕਦਾ ਹੈ।

[QUOTE="Dalvinder Singh Grewal, post: 214470, member: 22683"] ਸੈਂਤੀਵੀਂ ਪਉੜੀ ਕਰਮਖੰਡ ਤੇ ਸਚਖੰਡ ਦੀ ਗੁਰਬਾਣੀ ਅਨੁਸਾਰ ਵਿਆਖਿਆ ਕਰਮ ਖੰਡ ਮਨ ਦੀ ਚੌਥੀ ਤਬਦੀਲੀ ਹੈ "ਕਰਮ ਖੰਡ" ਭਾਵ ਅਕਾਲ ਪੁਰਖ ਦੀ ਬਖਸ਼ਿਸ਼ ਵਾਲੀ ਅਵਸਥਾ ਨੂੰ ਜੀਵਨ ਵਿਚ ਪ੍ਰਪਤ ਕਰਨਾ। ਆਤਮਿਕ ਅਵਸਥਾ ਦੀ ਇਸ ਚੌਥੀ ਪਉੜੀ ਵਿਚ ਸਰਮ ਖੰਡ ਦੀਆਂ ਸੁਰਤ ਮੰਡਲ ਦੀਆਂ ਘਾੜਤਾਂ ਤੋਂ ਉੋਪਰ ਉਠਕੇ ਬ੍ਰਹਮਗਿਆਨੀ ਅਵਸਥਾ ਪ੍ਰਾਪਤੀ ਤੇ ਫਿਰ ਗਿਆਨ ਪ੍ਰਾਪਤੀ ਤੋਂ ਪਿਛੋਂ ਨਾਮ ਦੀ ਘਾਲਣਾ ਕਰਨੀ, ਵਾਹਿਗੁਰੂ ਨਾਲ ਧਿਆਨ ਧਰ ਕੇ ਉਸ ਵਲ ਜੁੜਣ ਲਈ ਲੋੜੀਂਦੀ ਮਿਹਨਤ ਕਰਨੀ, ਸਵਾਸ ਸਵਾਸ, ਰੋਮ ਰੋਮ ਜਪਣ ਦੀ ਸਹਿਜ ਅਵਸਥਾ ਤਕ ਪਹੁੰਚਣ ਪਿਛੋਂ ਅਗਲੀ ਪਉੜੀ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤੀ ਦੀ ਹੈ ਜਿਸ ਨੂੰ ਕਰਮ ਖੰਡ ਕਿਹਾ ਗਿਆ ਹੈ।ਸਰਮ ਖੰਡ ਦੀ ਬਾਣੀ ਰੂਪ ਸੀ ਪ੍ਰਮਾਤਮਾਂ ਦੀ ਅਸੀਮ ਸੁਂਦਰਤਾ ਦੀ ਸਿਫਤ ਸਲਾਹ ਰਾਹੀਂ ਵਿਸਮਾਦੀ ਅਵਸਥਾ ਵਿਚ ਪਹੁੰਚਣਾ ਤੇ ਫਿਰ ਨਿਰੰਕਾਰੀ ਸ਼ਕਤੀ ਪ੍ਰਾਪਤ ਕਰਨੀ ਹੈ ਜਿਸ ਨਾਲ ਪ੍ਰਮਾਤਮਾ ਦੇ ਦਰ ਵਲ ਅਸੀਮ ਖਿਚ ਪੈ ਜਾਵੇ ਤੇ ਉਹ ਆ ਕੇ ਗਲ ਲਾਵੇ।ਇਸੇ ਨਿਰੰਕਾਰੀ ਸ਼ਕਤੀ ਨੂੰ ਅਸਲੀ ਜ਼ੋਰ ਮੰਨਿਆਂ ਗਿਆ ਹੈ ਤੇ ਇਹੋ ਜ਼ੋਰ, ਇਹੋ ਨਿਰੰਕਾਰੀ ਸ਼ਕਤੀ ਕਰਮ ਖੰਡ ਦੀ ਬਾਣੀ ਕਹੀ ਗਈ ਹੈ।ਸਾਰੀ ਕੁਦਰਤ ਇਕ ਖੇਲ੍ਹ ਹੈ ਜਿਸ ਨੂੰ ਪਰਮਾਤਮਾ ਆਪਣੇ ਹੁਕਮ ਅਨੁਸਾਰ ਖਿਡਾ ਰਿਹਾ ਹੈ। ਸਭ ਜੀਵ ਜੰਤੂ ਉਸ ਦੇ ਹੁਕਮ ਵਿਚ ਕਿਰਿਆ ਕਰ ਰਹੇ ਹਨ, ਹਰ ਕਾਰਜ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਸ ਦੇ ਹੁਕਮ ਵਿਚ ਹੋ ਰਿਹਾ ਹੈ।ਹੁਕਮ ਸਮਝ ਕੇ ਸਾਧਕ ਰਜ਼ਾ ਵਿਣ ਰਾਜ਼ੀ ਰਹਿੰਦਾ ਹੈ, ਭਾਣਾ ਮਿੱਠਾ ਕਰਕੇ ਮੰਨਦਾ ਹੈ ਤੇ ਉਸ ਦਾ ਨਾਮ ਧਿਆਉਂਦਾ ਹੈ।ਰਜ਼ਾ ਵਿਚ ਚੱਲਣ ਵਾਲੇ ਤੇ ਨਾਮ ਨਾਲ ਜੁੜੇ ਹੋਏ ਉਪਰ ਉਸ ਦੀ ਬਖਸ਼ਿਸ਼ ਹੁੰਦੀ ਹੈ।ਕਰਮ ਖੰਡ ਬਖਸ਼ਿਸ਼ ਦਾ ਖੰਡ ਕਿਹਾ ਗਿਆ ਹੈ: ਗੁਰੂ ਜੀ ਦਸਦੇ ਹਨ ਕਿ ਧਰਮ ਵਾਲੇ ਪਾਸੇ ਮਨੁੱਖੀ ਮਨ ਦਾ ਮੋੜ, ਸੱਚੇ ਗਿਆਨ ਨਾਲ ਸਾਂਝ ਪੈਦਾ ਕਰਦਾ ਹੈ। ਸੱਚੇ ਗਿਆਨ ਦੀ ਪ੍ਰਾਪਤੀ ਹੋਣ ਤੇ ਜੀਵਨ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਅਤੇ ਸੁਆਰਣ ਵਾਸਤੇ ਅੰਦਰ ਉੱਦਮ ਦੀ ਅਵਸਥਾ ਬਣ ਆਉਂਦੀ ਹੈ। ਇਸ ਅਵਸਥਾ ਵਿਚ ਵਿਚਰ ਰਹੇ ਮਨੁੱਖ ਉਪਰ ਪ੍ਰਭੂ ਦਾ ਕਰਮ (ਬਖਸ਼ਿਸ਼) ਕੋਈ ਛੁਪੀ-ਗੁੱਝੀ ਗਲ ਨਹੀਂ ਰਹਿ ਜਾਂਦੀ। ਗੁਰੂ ਜੀ ਨੇ ਜੀਵਨ ਵਿਚ ਪ੍ਰਾਪਤ ਹੋਈ ਇਸੇ ਅਵਸਥਾ ਨੂੰ ਨਾਮ ਦਿੱਤਾ ਹੈ ‘ਕਰਮ ਖੰਡ’ ਵਿਚ ਵਿਚਰਨਾ ਭਾਵ ਕਰਤੇ ਦੀਆਂ ਬਖਸ਼ਿਸ਼ਾ ਦਾ ਅਹਿਸਾਨਮੰਦ ਰਹਿਣਾ। ਇਥੇ ‘ਕਰਮ’ ਅੱਖਰ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ। ਕਰਮ ਖੰਡ ਦੀ ਅਵਸਥਾ ਵਿਚ ਪਹੁੰਚਿਆ ਮਨੁੱਖ, ਅਪਣੇ ਅੰਦਰ ਅਥਾਹ ਸ਼ਕਤੀ ਨੂੰ ਅਨੁਭਵ ਕਰਦਾ ਹੈ। ਪ੍ਰਭੂ ਦੀ ਮਿਹਰ ਨਾਲ ਉਹ ਇੰਨਾਂ ਬਲਵਾਨ ਹੋ ਜਾਂਦਾ ਹੈ ਕਿ ਸੰਸਾਰਕ ਵਿਸ਼ੇ-ਵਿਕਾਰ, ਮਾਨਸਕ ਕਮਜ਼ੋਰੀਆਂ ਉਸ ਉਪਰ ਅਪਣਾ ਰੱਤੀ ਭਰ ਵੀ ਮਾੜਾ ਪ੍ਰਭਾਵ ਨਹੀਂ ਪਾ ਸਕਦੀਆਂ। ਉਹ ਮਾਇਆ ਦੇ ਮਾਰੂ ਅਸਰ ਤੋਂ ਵੀ ਬਚ ਜਾਂਦਾ ਹੈ, ਕਿਉਂਕਿ ਹਰ ਸਮੇਂ ਉਹ ਕਰਤੇ ਅਕਾਲਪੁਰਖੁ ਨਾਲ ਇੱਕ-ਮਿੱਕ ਹੋ ਚੁਕਾ ਹੁੰਦਾ ਹੈ। ਉਸਦੀ ਪੱਲ-ਪੱਲ ਅਤੇ ਸੁਆਸ-ਸੁਆਸ ਦੀ ਕਰਨੀ ਵਿਚੋਂ ਪ੍ਰਭੂ ਕਰਤੇ ਦੀ ਸਿਫ਼ਿਤ-ਸਲਾਹ ਹੀ ਪ੍ਰਗਟ ਹੁੰਦੀ ਹੈ, ਉਸੇ ਦੇ ਦਰਸ਼ਨ ਹੁੰਦੇ ਹਨ। ਇਸ ਅਵਸਥਾ ਵਿਚ ਪੁੱਜ ਚੁਕੇ ਮਨੁੱਖ ਦਾ ਰੋਮ ਰੋਮ ਪ੍ਰਭੂ ਪਿਆਰ ਵਿਚ ਸੀਤਾ-ਪਰੁਤਾ ਹੁੰਦਾ ਹੈ "ਤਿਥੈ ਸੀਤੋ ਸੀਤਾ ਮਹਿਮਾ ਮਾਹਿ"। ਅਜੇਹਾ ਮਨੁੱਖ ਜਨਮ-ਮਰਨ ਦੇ ਗੇੜ ਵਿਚੋਂ ਨਿਕਲ ਜਾਂਦਾ ਹੈ। ਉਹ ਸੰਸਾਰ ਵਿਚ ਪ੍ਰਚਲਤ ਧਰਮਾਂ ਦੇ ਲੇਬਲ ਥੱਲੇ ਕੀਤੀਆਂ ਜਾ ਰਹੀਆਂ ਠੱਗੀਆਂ ਦਾ ਸ਼ਿਕਾਰ ਨਹੀਂ ਹੋ ਸਕਦਾ। ਇਹੀ ਹੈ ਉਸ ਦਾ ‘ਕਰਮ ਖੰਡ’ ਵਿਚ ਵਿਚਰਨਾ। ਕਰਮ ਭਾਵ ਬਖਸ਼ਿਸ਼ ਤੇ ਬਖਸ਼ਿਸ਼ ਪ੍ਰਾਪਤ ਅਵਸਥਾ ਵਿਚ ਜ਼ੋਰ ਹੁੰਦਾ ਹੈ।ਬਖਸਿਸ ਰੱਬੀ ਬਲ ਹੈ ਜਿਸ ਤੋਂ ਆਤਮ ਬਲ ਪੈਦਾ ਹੁੰਦਾ ਹੈ। ਬਖਸ਼ਿਸ਼ ਦਾ ਪਾਤਰ ਹੋਇਆ ਹਰ ਕੰਮ ਉਸਦੇ ਹੁਕਮ ਵਿਚ ਹੋਇਆ ਵੇਖਦਾ ਹੈ ਤੇ ਸਰਵਵਿਆਪੀ ਹੁਕਮ ਨਾਲ ਜੁੜ ਜਾਂਦਾ ਹੈ।ਦਰਬ ਵਿਆਪੀ ਬਲ ਨੂੰ ਪ੍ਰਾਪਤ ਕਰ ਲੈਂਦਾ ਹੈ। ਸਰਬ ਵਿਆਪੀ ਬਲ ਨੂੰ ਪ੍ਰਾਪਤ ਵਿਚ ਅਭੇਦ ਹੋਇਆ ਵੀ ਹੁਕਮ ਵਿਚ ਰਹਿੰਦਾ ਹੈ।ਬਲ-ਸ਼ਕਤੀ-ਜ਼ੋਰ ਦਾ ਦਿਖਾਵਾ ਨਹੀਂ ਕਰਦਾ, ਜਿਸ ਤਰ੍ਹਾਂ ਸ਼ਿੱਧ ਦਿਖਾਵਾ ਕਰਦੇ ਦਸੇ ਗਏ ਹਨ; ਉਹ ਤਾਂ ਤਾਣ ਹੁੰਦੇ ਨਿਤਾਣਾ ਰਹਿੰਦਾ ਹੈ: ਕਰਮ ਖੰਡ ਕੀ ਬਾਣੀ ਜੋਰੁ ॥ ਇਸ ਨਿਰੰਕਾਰੀ ਸ਼ਕਤੀ ਤਕ ਪਹੁੰਚਣ ਲਈ ਪਹਿਲੇ ਖੰਡਾਂ ਵਿਚੋਂ ਗੁਜ਼ਰਨਾ ਭਾਵ ਧਰਮ ਖਂਡ, ਗਿਆਨ ਖੰਡ ਤੇ ਫਿਰ ਧਰਮ ਖਂਡ ਦੀਆਂ ਪਉੜੀਆਂ ਚੜ੍ਹਣ ਪਿਛੋਂ ਹੀ ਹੈ।ਇਨ੍ਹਾ ਪੌੜੀਆਂ ਤੋਂ ਦੀ ਚੜ੍ਹੇ ਬਿਨਾਂ ਉਸ ਪੌੜੀ ਤਕ ਹੋਰ ਕੋਈ ਨਹੀਂ ਪਹੁੰਚ ਸਕਦਾ।ਬਿਨਾਂ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਦੇ ਉਸ ਥਾਂ ਕੋਈ ਨਹੀਂ ਪਹੁੰਚ ਨਹੀਂ ਸਕਦਾ। ਤਿਥੈ ਹੋਰੁ ਨ ਕੋਈ ਹੋਰੁ ॥ ਉਥੇ ਤਾਂ ਕੇਵਲ ਆਤਮ ਬਲ ਵਾਲਾ ਹੀ ਪਹੁੰਚਦਾ ਹੈ, ਹੁਕਮ ਮੰਨਣ ਵਾਲਾ ਹੀ ਹੁੰਦਾ ਹੈ ਤੇ ਸਭ ਕੁਝ ਭਾਣੇ ਵਿਚ ਹੋਈ ਜਾ ਰਿਹਾ ਹੁੰਦਾ ਹੈ, ਉਥੇ ਕੋਈ ਹੋਰ ਦੂਜਾ ਜਾਂ ਕੁਝ ਹੋਰ ਦੂਜਾ ਨਹੀਂ ਹੁੰਦਾ ਆਪਨ ਖੇਲ ਆਪਿ ਵਰਤੀਜਾ॥ ਨਾਨਕ ਕਰਨੈਹਾਰੁ ਨ ਦੂਜਾ॥ (ਗਉੜੀ ਸੁਖਮਨੀ ਮ:੫, ਪੰਨਾ ੨੯੧) ਉਥੇ ਤਾਂ ਮਨ ਨੂੰ ਜਿੱਤਣ ਵਾਲੇ ਮਹਾਂ ਬਲ ਵਾਲੇ ਬਖਸ਼ਿਸ਼ ਵਾਲੇ, ਜੋਧੇ ਤੇ ਸੂਰਮੇ ਹੀ ਪਹੁੰਚਦੇ ਹਨ ਜਿਨ੍ਹਾਂ ਨੇ ਮਨ ਉਪਰ ਕਾਬੂ ਕਰਕੇ ਆਪਾ ਉਸ ਨੂੰ ਪੂਰੀ ਤਰ੍ਹਾਂ ਸਮਰਪਣ ਕਰਕੇ ਉਸ ਨਾਲ ਹੀ ਜੋੜ ਲਿਆ ਉਸ ਵਲ ਧਿਆਨ ਧਰ ਕੇ ਪਲ ਪਲ ਉਸ ਦਾ ਹੀ ਨਾਮ ਜਪਿਆ ਹੈ। ਤਿਥੈ ਜੋਧ ਮਹਾਬਲ ਸੂਰ ॥ਤਿਨ ਮਹਿ ਰਾਮੁ ਰਹਿਆ ਭਰਪੂਰ ॥ ਉਹ ਹੀ ਹਨ ਅਸਲੀ ਯੇਧੇ, ਅਸਲੀ ਸੂਰਬੀਰ।ਉਨ੍ਹਾਂ ਦੇ ਮਨ ਘੋੜੇ ਦੀ ਲਗਾਮ ਫੜ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਕਾਬੂ ਪਾ ਲਿਆ ਹੈ, ਮਾਇਆ ਦੇ ਬੰਧਨ ਤੋਂ ਵੀ ਛੁਟਕਾਰਾ ਪਾ ਲਿਆ ਹੈ ਸੁਰਤੀ, ਮਤ, ਬੁਧੀ ਨੂੰ ਸਿਧ ਕਰਕੇ ਮਨ ਦੀ ਸੁਧ ਨੂੰ ਨਾਮ ਨਾਲ ਜੋੜ ਲਿਆ ਹੈ ਤੇ ਉਸ ਨੂੰ ਸਵਾਸ ਸਵਾਸ ਸਿਮਰਨ ਵਿਚ ਲਗਾ ਲਿਆ ਹੈ।ਨਾਮ ਦੀ ਕਮਾਈ ਸਦਕਾ ਮਨ ਉਸ ਨਾਲ ਜੁੜਿਆ ਹੀ ਨਹੀਂ ਉਸ ਨਾਲ ਪੱਕਾ ਟਾਂਕਾ ਲੱਗ ਗਿਆ ਹੈ।ਇਸ ਲਈ ਹੁਣ ਮਨ ਉਸ ਨਾਲੋਂ ਟੁਟਣਾ ਨਹੀਂ। ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਕਰਮ ਖੰਡ ਵਿਚ ਪਹੁੰਚੇ ਵਾਸੀਆਂ ਦਾ ਹਾਲ ਅਨੁਭਵ ਤਾਂ ਕੀਤਾ ਜਾ ਸਕਦਾ ਹੈ ਪਰ ਪੂਰੀ ਤਰ੍ਹਾਂ ਬਿਆਨਣਾ ਅਸੰਭਵ ਹੈ ਕਿਉਂਕਿ ਉਸ ਨਾਮ ਜੁੜੇ ਦੇ ਅਨੁਭਵ ਦੀ ਹਾਲਤ ਉਸ ਤੋਂ ਬਿਨਾ ਹੋਰ ਨਾ ਜਾਣ ਸਕਦਾ ਹੈ ਤੇ ਨਾ ਕਹਿ ਸਕਦਾ ਹੈ।ਉਹ ਸੂਰਬੀਰ ਹਨ, ਸੰਤ ਹਨ, ਖਰੇ ਹਨ. ਸੱਚੇ ਸੁੱਚੇ ਹਨ,ਤੇ ਪਰਮਾਤਮਾ ਨੂੰ ਭਾਉਂਦੇ ਹਨ ਤੇ ਫਿਰ ਉਸ ਦੇ ਪਿਆਰੇ ਹੋ ਜਾਂਦੇ ਹਨ।ਉਨ੍ਹਾਂ ਦੇ ਇਹ ਰੂਪ ਬਿਆਨੋਂ ਬਾਹਰ ਹਨ: ਤਾ ਕੇ ਰੂਪ ਨ ਕਥਨੇ ਜਾਹਿ ॥ ਜਿਨ੍ਹਾ ਦੇ ਮਨ ਹਰ ਵਕਤ ਵਾਹਿਗੁਰੂ ਵਸ ਰਿਹਾ ਹੈ ਉਹ ਨਾ ਮਰਦੇ ਹਨ ਤੇ ਨਾ ਹੀ ਮੋਹ ਨਾਲ ਠਗੇ ਜਾਦੇ ਹਨ। ਨਾ ਓਹਿ ਮਰਹਿ ਨ ਠਾਗੇ ਜਾਹਿ ॥ਤਾ ਕੈ ਰਾਮੁ ਵਸੈ ਮਨ ਮਾਹਿ ॥ ਜਦ ਪ੍ਰਕਾਸ਼ ਹੋ ਜਾਵੇ ਤਾਂ ਹਨੇਰਾ ਕਦੋਂ ਨੇੜੇ ਲਗਦਾ ਹੈ?ਇਸ ਖੰਡ ਵਿਚ ਵਸਣ ਵਾਲੇ ਕਿਤਨੇ ਹੀ ਰੋਸ਼ਨ ਮਨ ਭਗਤ ਹਨ ਜੋ ਉਸ ਸੱਚੇ ਪਰਮਾਤਮਾ ਨਾਲ ਜੁੜਣ ਦਾ ਅਨੰਦ ਲੈ ਰਹੇ ਹਨ। ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥ ਵਾਹਿਗੁਰੂ ਦੀ ਰਚਨਾ ਵਿਚ ‘ਅਗੰਮ ਅਗੰਮ ਅਸੰਖ ਲੋਅ॥੧੯॥ (ਪੰਨਾ ੪) ਹਨ। ਬਖਸ਼ਿਸ਼ ਦੇ ਖੰਡ ਵਿਚ ਭਗਤ ਲੋਅ ਦੇ ਰੂਪ ਵਿਚ ਸ਼ਕਤੀ ਦੇ ਰੂਪ ਵਿਚ ਹੋ ਜਾਂਦੇ ਹਨ। ਬਖਸ਼ਿਸ਼ ਵਿਚ ਏਕਤਾ ਹੈ, ਵਿਤਕਰਾ ਨਹੀੰ।ਕਿਸੇ ਧਰਤੀ, ਕਿਸੇ ਵੀ ਲੋਕ ਦਾ ਭਗਤ ਹੋਵੇ ਬਖਸ਼ਿਸ਼ ਦਾ ਪਾਤਰ ਬਣ ਸਕਦਾ ਹੈ: ਸਭਨਾ ਉੋਪਰਿ ਨਦਰਿ ਪ੍ਰਭ ਤੇਰੀ॥ ਕਿਸੈ ਥੋੜੀ ਕਿਸੈ ਹੈ ਘਣੇਰੀ (( ਮਾਝ ਮ: ੩, ਪੰਨਾ ੧੧੯) ਸਭ ਜੀਵਾਂ ਉੋਪਰ ਪ੍ਰਭੂ ਦੀ ਨਦਰ ਬਖਸ਼ਿਸ਼ ਹੈ ਕਿਸੇ ਉਪਰ ਬਹੁਤੀ ਕਿਸੇ ਉਪਰ ਥੋੜੀ ਫਰਕ ਜ਼ਰੂਰ ਹੈ।ਇਹ ਫਰਕ ਕਿਉੰ?ਫਰਕ ਤਾਂ ਸਿਰਫ ਭਗਤੀ ਦਾ ਹੈ ਜੋ ਪਰਮਾਤਮਾ ਦਾ ਹੁਕਮ ਮੰਨ ਰਜ਼ਾ ਵਿਚ ਰਹਿੰਦੇ ਹਨ ਉਸ ਦੀ ਘਣੇਰੀ ਬਖਸ਼ਿਸ਼ ਪ੍ਰਾਪਤ ਕਰਦੇ ਹਨ: ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ( ਜਪੁਜੀ ਪੰਨਾ ੮) ਕਰਮਾਂ ਅਨੁਸਾਰ ਕਈ ਬਖਸ਼ਿਸ਼ ਦੇ ਨੇੜੇ ਹਨ ਕਈ ਬਖਸ਼ਿਸ਼ ਤੋਂ ਦੂਰ ਹਨ।ਜਿਸ ਤਰ੍ਹਾਂ ਜੋ ਬੰਦ ਕਮਰਿਆਂ ਵਿਚ ਰਹਿੰਦੇ ਹਨ ਰੋਸ਼ਨੀ ਦੇ ਪਾਤਰ ਨਹੀਂ ਹੁੰਦੇ ਪਰ ਜੋ ਖਿੜਕੀਆਂ ਦੇ ਪਰਦੇ ਹਟਾਉਂਦੇ ਹਨ ਸੂਰਜ ਦੀ ਰੋਸ਼ਨੀ ਦਾ ਆਨੰਦ ਮਾਣਦੇ ਹਨ। ਇਸੇ ਤਰ੍ਹਾਂ ਜਿਨ੍ਹਾਂ ਨੇ ਮਨ ਦੀ ਖਿੜਕੀ ਪਰਮਾਤਮਾ ਦੀ ਰੋਸ਼ਨੀ ਵਲ ਖੋਲ੍ਹ ਲਈ ਹੈ ਉਨ੍ਹਾਂ ਨੂੰ ਪਰਮਾਤਮਾ ਦੀ ਹੋਂਦ ਦਾ ਤੇ ਉਸ ਦੀਆਂ ਰਹਿਮਤਾਂ ਦਾ ਗਿਆਨ ਹੁੰਦਾ ਹੈ ਤੇ ਉਸ ਨਾਲ ਆਪ ਮੁਹਾਰੇ ਜੁੜਦੇ ਹਨ ਤੇ ਬਖਸ਼ਿਸ਼ ਦੇ ਪਾਤਰ ਹੁੰਦੇ ਹਨ: ਝਿਮ ਝਿਮ ਵਰਸੈ ਅੰਮ੍ਰਿਤ ਧਾਰਾ॥ਮਨੁ ਪੀਵੇ ਸੁਨਿ ਸਬਦਿ ਬੀਚਾਰਾ॥ (ਮਾਝ ਮ: ੫, ਪੰਨਾ ੧੦੨) ਬਖਸ਼ਿਸ਼ ਅੰਮ੍ਰਿਤ ਦੀ ਵਰਖਾ ਵਾਂਗ ਇਕ ਸਮਾਨ ਵਰਸ ਰਹੀ ਹੈ ਪਰ ਪ੍ਰਾਪਤ ਉਹ ਕਰ ਸਕਦਾ ਹੈ ਜੋ ਸਬਦ ਦੀ ਵੀਚਾਰ ਕਰਕੇ ਹਉਮੈਂ, ਹੰਕਾਰ ਆਦਿ ਤੌਂ ਪਰਦਾ ਹਟਾ ਕੇ ਖੁਲ੍ਹੇ ਮੈਦਾਨ ਵਿਚ ਆ ਜਾਵੇ, ਵਰਸ ਰਹੀ ਬਖਸ਼ਿਸ਼ ਦਾ ਪਾਤਰ ਬਣ ਸਕਦਾ ਹੈ। ਬਖਸ਼ਿਸ਼ ਦੇ ਕਰਮ ਖੰਡ ਦਾ ਵਾਸੀ ਬਣ ਸਕਦਾ ਹੈ, ਉਹ ਭਗਤ ਹੈ। ਸਚ ਖੰਡਿ ਜਪੁ ਬਾਣੀ ਆਦਿ ਸਚੁ ਤੋਂ ਅਰੰਭ ਹੋਈ; ਸੱਚ ਦਾ ਗਿਆਨ ਤੇ ਸੱਚ ਵਿਚ ਅਭੇਦ ਹੋਣ ਲਈ ਕੂੜ (ਮਾਇਆ) ਦੀ ਪਾਲ (ਕੰਧ) ਕੱਟਣ ਲਈ ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥੧॥ (ਪੰਨਾ ੧) ਦੇ ਸਾਧਨ ਨਾਮ, ਸਿਮਰਨ, ਲਿਵ, ਤੇ ਕਾਦਰ ਦੀ ਕੁਦਰਤ ਵੇਕ ਕੇ ਵਿਸਮਾਦ ਰੰਗ ਵਿਚ ਕੇ ਕਰਤਾ ਪੁਰਖ ਨਾਲ ਜੁਵਣ ਦੇ ਦਸੇ ਹਨ।ਅੰਤਰ ਆਤਮਾ ਦੀ ਇਕਾਗਰਤਾ ਸੁਰਤ ਮਮਡਲ ਦੇ ਵਿਕਾਸ ਵਿਚ ਸਭ ਤੋਂ ਉਚੀ ਸਟੇਜ ਸੱਚਖੰਡ ਦੀ ਦੱਸੀ ਹੈ।ਮਨੁੱਖੀ ਜੀਵਨ ਮਨ ਦੀ ਆਖਰੀ ਅਤੇ ਸਭ ਤੋਂ ਉੱਚੀ ਅਵਸਥਾ ਨੂੰ ਗੁਰੂ ਨਾਨਕ ਦੇਵ ਜੀ ਨੇ ‘ਸਚ ਖੰਡਿ’ ਦਾ ਨਾਮ ਦਿੱਤਾ ਹੈ। ਗੁਰੂ ਜੀ ਦਸਦੇ ਹਨ "ਕਰਮ ਖੰਡ" ਦੀ ਅਵਸਥਾ ਨੂੰ ਪ੍ਰਾਪਤ ਮਨੁੱਖ ਸਹੀ ਅਰਥਾਂ ਵਿਚ ਸਚੇ ਪ੍ਰਭੁ ਨਾਲ ਇੱਕ ਮਿੱਕ ਹੋਇਆ ਹੁੰਦਾ ਹੈ। ੳੁਸ ਅਵਸਥਾ ਵਿਚ ਵਿਚਰ ਰਿਹਾ ਮਨੁੱਖ ਮਾਨੋ ਸਚਖੰਡ ਵਿਚ ਹੀ ਵਿਚਰ ਰਿਹਾ ਹੁੰਦਾ ਹੈ। ਇਹੀ ਹੈ ਸੱਚ ਦੀ ਅਵਸਥਾ ਨੂੰ ਪ੍ਰਾਪਤ ਕਰਨਾ, ਅਥਵਾ ਜੀਵਨ ਮੁੱਕਤ ਹੋ ਜਾਣਾ। ਇਸ ਤਰ੍ਹਾਂ ਅਜੇਹਾ ਮਨੁੱਖ ਰਜ਼ਾ ਅਤੇ ਭਾਣੇ ਦੀ ਉਸ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਸ ਦੀ ਪ੍ਰਾਪਤੀ ਦੀ ਗਲ ਗੁਰਦੇਵ ਨੇ ਮਨੁੱਖਾ ਜਨਮ ਦੀ ਪ੍ਰਾਪਤੀ ਦਾ ਨਿਸ਼ਾਨਾ ਪਹਿਲੀ ਪਉੜੀ ਵਿਚ ਦਸਿਆ ਹੈ, ਇਸੇ ਨੂੰ ‘ਸਚਿਆਰਾ’ ਆਖਿਆ ਹੈ। ਇਹ ਗਲ ਤਾਂ ਇਸ ਰਚਨਾ ਦੇ ਅਰੰਭ ਵਿਚ ਹੀ "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ" ਕਹਿਕੇ ਸਮਝਾ ਦਿੱਤੀ ਸੀ ਅਤੇ ਇਸੇ ਨੂੰ ਰਚਨਾ ਦਾ ਮਨੋਰਥ ਵੀ ਦਸਿਆ ਸੀ। ਸਚ ਖੰਡ ਉਹ ਸਥਾਨ ਹੈ ਜਿਥੇ ਆਪ ਅਵਿਨਸੀ ਅਵਸਥਾ ਵਿਚ, ਨਿਰੰਕਾਰ ਰੂਪ ਪਰਮਾਤਮਾ ਆਪ ਵਸਦਾ ਹੈ।ਕਰਮ ਖੰਡ ਵਿਚ ਭਗਤਾਂ ਦਾ ਵਾਸਾ ਦਸਿਆਂ ਹੈ ਪਰ ਸਚਖੰਡ ਵਿਚ ਕੇਵਲ ਨਿਰੰਕਾਰ ਹੀ ਹੈ, ਬ੍ਰਹਮ ਹੀ ਬ੍ਰਹਮ ਹੈ: ਸਚ ਖੰਡਿ ਵਸੈ ਨਿਰੰਕਾਰੁ ॥ ਜਿਥੇ ਉਹ ਰਚਨਾ ਰਚ ਕੇ ਸਾਜ ਕੇ ਉਸਦੀ ਸੰਭਾਲ ਕਰਦਾ ਹੈ ਤੇ ਅਪਣੀ ਨਦਰ ਦੁਆਰਾ ਲੋਕਾਂ ਨੰਮ ਨਿਹਾਲ ਕਰਦਾ ਹੈ।ਦੁਨਿਆਵੀ ਪਦਾਰਥ ਆਤਮਿਕ ਸ਼ਾਂਤੀਦੇ ਕੇ ਨਿਹਾਲ ਕਰ ਰਿਹਾ ਹੈ: ਕਰਿ ਕਰਿ ਵੇਖੈ ਨਦਰਿ ਨਿਹਾਲ ॥ ਉਥੇ ਸਤ ਦੇ ਖੰਡ ਵਿਚ ਨਾ ਨਾਸ ਹੋਣ ਵਾਲੇ ਬੇਅੰਤ ਖੰਡ, ਮੰਡਲ, ਬ੍ਰਹਿਮੰਡ ਹਨ ਦੇਸ਼ ਹਨ ਪ੍ਰਾਂਤ ਹਨ ਜਿਨ੍ਹਾਂ ਦਾ ਵਿਸ਼ਾਲਤਾ ਦਾ ਕਥਨ ਨਹੀਂ ਕੀਤਾ ਜਾ ਸਕੲਾ, ਜਿਨ੍ਹਾਂ ੳਪਿਰ ਉਸਦੀ ਰਚਨਾ ਬਿਆਨੋਂ ਬਾਹਰ ਹੈ। ਇਹ ਸਾਰੀ ਰਚਨਾ ਉਸ ਸਤਿ ਦੇ ਖੰਡ ਵਿਚ ਸਮਾ ਰਹੀ ਹੈ। ਜੇ ਕੋਈ ਉਨ੍ਹਾਂ ਦੇਸਾਂ ਪ੍ਰਾਂਤਾਂ ਦਾ,ਬ੍ਰਹਿਮੰਡਾਂ ਦਾ ਵਰਣਨ ਕਰਨਾ ਚਾਹੇ ਤਾਂ ਅੰਤ ਨਹੀਂ ਪਾ ਸਕਦਾ: ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਅਸੰਖ ਨਾਵਾਂ ਦੇ ਅਸੰਖ ਥਾਂ ਹਨ ਅਸੰਖਾਂ ਅਗੰਮੀ ਲੋਆਂ ਹਨ ਜਿਨ੍ਹਾਂ ਦੇ ਗਿਣਦਿਆਂ ਥੱਕ ਜਾਈਦਾ ਹੈ ਸਿਰ ਦੁਖਣ ਲੱਗ ਜਾਂਦਾ ਹੈ ਪਰ ਗਿਣ ਨਹੀਂ ਹੁੰਦੇ। ਅਸੰਖ ਨਾਵ ਅਸੰਖ ਥਾਵ॥ਅਗੰਮ ਅਗੰਮ ਅਸੰਖ ਲੋਅ॥ਅਸੰਖ ਕਹਹਿ ਸਿਰਿ ਭਾਰੁ ਹੋਰਿ॥੧੯॥ ( ਜੋਪੁਜੀ ਪੰਨਾ ੪) ਉਸ ਥਾਂ ਲੋਆਂ ਦੇ ਰੂਪ ਵਿਚ ਬੇਅੰਤ ਆਕਾਰ ਹਨ ਤਿਥੈ ਲੋਅ ਲੋਅ ਆਕਾਰ ॥ ਜੋ ਸਭ ਆਪੋ ਅਪਣੀ ਕਾਰ ਪਰਮਾਤਮਾ ਦੇ ਹੁਕਮ ਅਨੁਸਾਰ ਨਿਭਾ ਰਹੇ ਹਨ।ਇਹ ਉਹ ਖੰਡ ਹੈ ਜਿਥੇ ਪਰਮਾਤਮਾ ਦੇ ਸਤ ਸਰੂਪ ਦਾ ਸਾਖਿਆਤ ਗਿਆਨ ਪ੍ਰਾਪਤ ਹੁੰਦਾ ਹੈ। ਉਹ ਸਤ ਸਰੂਪ ਸਭ ਨੂੰ ਸਾਜਦਾ, ਸੰਭਾਲਦਾ ਤੇ ਅਪਣੇ ਹੁਕਮ ਵਿਚ ਚਲਾਉਂਦਾ ਹੈ।‘ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥‘ ਸਾਰੇ ਉਸ ਦੇ ਹੁਕਮ ਵਿਚ ਹਨ ਹੁਕਮ ਤੋਂ ਬਾਹਰ ਕੋਈ ਨਹੀਂ ਹੁਕਮੈ ਅੰਦਰਿ ਸਭੁ ਕੋ ਬਾਹਰਿ ਹਕੁਮੁ ਨ ਕੋਇ॥ ( ਜਪੁਜੀ ਪੰਨਾ ੧) ਇਸੇ ਥਾਂ ਤੇ ਉਹ ਸਭ ਨੂੰ ਸੰਭਾਲਦਾ ਤੇ ਫਲਦਾ ਫੁਲਦਾ ਵੇਖਦਾ ਹੈ ਤੇ ਉਨ੍ਹਾ ਬਾਰੇ ਵਿਚਾਰ ਕਰਕੇ ਆਨੰਦ ਮਾਣਦਾ ਹੈ। ਦੇਖ ਭਾਲ ਵਿਚ ਸਾਰੀ ਜ਼ਿਮੇਵਾਰੀ ਆ ਜਾਂਦੀ ਹੈ।ਸਭ ਜੀਵਾਂ ਦਾ ਪਾਲਣ ਪੋਸ਼ਣ ਤੇ ਸੰਭਾਲ ਕਰਦਾ ਹੋਇਆ ਉਹ ਸਦਾ ਵਿਗਾਸ ਵਿਚ, ਖੇੜੇ ਵਿਚ ਰਹਿੰਦਾ ਹੈ। ਪ੍ਰਸੰਨ ਹੈ, ਸਤਿ-ਚਿਤ-ਆਨੰਦ ਸਰੂਪ ਹੈ। ਸਾਰੇ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਵਿਚਾਰ ਵੀ ਕਰ ਰਿਹਾ ਹੈ। ਵੇਖੈ ਵਿਗਸੈ ਕਰਿ ਵੀਚਾਰੁ ॥ ਪਰ ਇਸ ਸਥਿਤੀ ਨੂੰ ਬਿਆਨ ਕਰਨਾ ਅਸੰਭਵ ਹੈ ਉਸੇ ਤਰ੍ਹਾਂ ਜਿਵੇਂ ਲੋਹੇ ਦੇ ਚਣੇ ਚਬਾਉਣੇ ਹੋਣ।ਕਿਉਂਕਿ ਇਹ ਅਨੁਭਵ ਦੀ ਗੱਲ ਹੈ ਜਿਸ ਨੂੰ ਹੂ ਬ ਹੂ ਸ਼ਬਦਾਂ ਵਿਚ ਉਤਾਰਨਾ ਅਸੰਭਵ ਹੈ। ਹੋਰ ਵੀ ਬਹੁਤ ਕੁਝ ਹੈ ਜਿਸ ਬਾਰੇ ਬਿਆਨਣਾ ਸੰਭਵ ਨਹੀਂ ਨਾਨਕ ਕਥਨਾ ਕਰੜਾ ਸਾਰੁ ॥ ੩੭ ॥ ਸਚਖੰਡ ਵਿਚ ਅਕਾਲ ਪੁਰਖ ਨੂੰ ਤੇ ਉਸ ਦੀ ਰਚੀ ਰਚਨਾ ਨੂੰ ਇਕੱਠੇ ਕਰ ਦਿਤਾ ਹੈ ; ਸਚਖੰਡ ਜਿੱਥੇ ਨਿਰੰਕਾਰ ਵਸਦਾ ਹੈ, ਰਚੀ ਰਚਨਾ ਨੂੰ ਵੇਖਦਾ, ਸੰਭਾਲਦਾ, ਪਿਆਰਦਾ, ਨਿਹਾਲ ਕਰਦਾ ਹੋਇਆ ਆਪ ਖੇੜੇ ਵਿਚ ਹੈ। ਸਭ ਜੀਵਾਂ ਦੇ ਕਰਮਾਂ ਨੂੰ ਵਿਚਾਰਦਾ ਵੀ ਹੈ। ਉਸ ਸਚਖੰਡ ਵਿਚ ਕਈ ਖੰਡ, ਮੰਡਲ, ਬ੍ਰਹਿਮੰਡ, ਲੋਕ ਤੇ ਆਕਾਰ ਹਨ ਭਾਵ ਨਿਰੰਕਾਰ ਦੀ ਰਚਨਾ ਨੂੰ ਇਕ ਦੇਸ਼ ਦਾ ਵਾਸੀ ਮੰਨਿਆਂ ਹੈ । ਉਸ ਨਿਰੰਕਾਰ ਤੇ ਉਸ ਦੀ ਰਚਨਾ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ। ਰਚਨਾ ਵਿਚ ਆਪ ਆਸਣ ਲਗਾ ਕੇ ਬੈਠਾ ਹੈ, ਤੇ ਜੀਵ ਰਚੀ ਰਚਨਾ ਵਿਚ ਹੀ ਉਸ ਨੂੰ ਭਾਲਦਾ ਹੈ: ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ (ਗਉੜੀ ਸੁਖਮਨੀ ਮ:੫, ਪੰਨਾ ੨੯੪) ਉਹ ਅਪਣੀ ਰਚਨਾ ਵਿਚ ਹੀ ਸਮਾ ਰਿਹਾ ਹੈ ਇਹੀ ਸਚ ਖੰਡ ਹੈ। ਸਚ ਨਾਲ ਜੁੜਣਾ ਹੀ ਸਚਖੰਡ ਦਾ ਵਾਸੀ ਬਣਨਾ ਹੈ। ਇਹ ਖੇਡ ਅਸਚਰਜ ਹੈ ਜਿਸ ਦਾ ਕਹਿਣਾ ਔਖਾ ਹੈ: ਜੇ ਹਉ ਜਾਣਾ ਆਖਾ ਨਾਹੀ॥੫॥ ( ਜਪੁਜੀ ਪੰਨਾ ੨) ਸੋ ਸਚਖੰਡ ਕੋਈ ਵਖਰੀ ਦੁਨੀਆਂ ਨਹੀਂ ਸਿਰਫ ਮਨ ਦੀ ਅਵਸਥਾ ਹੈ ਜੋ ਧਰਮ, ਗਿਆਨ, ਸਰਮ ਤੇ ਕਰਮ ਦੀ ਅਵਸਥਾ ਤੋਂ ਪਿਛੋਂ ਹੀ ਜਗਿਆਸੂ ਨਾਮ ਅਭਿਆਸੀ ਪ੍ਰਾਪਤ ਕਰ ਸਕਦਾ ਹੈ। [/QUOTE]
Insert quotes…
Verification
Post reply
Guru Granth Sahib
Jup Banee
In Punjabi 37 Step Explained As Per Sggs
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top