☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Social Lounge
Language, Arts & Culture
ਪੁਸਤਕ : ਕੰਕਰ ਪੱਥਰ (ਕਾਵਿ ਸੰਗ੍ਰਹਿ), ਲੇਖਕ: ਅਮਨਦੀਪ ਸਿੰਘ, ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਕੰਕਰ ਪੱਥਰ (ਕਾਵਿ ਸੰਗ੍ਰਹਿ)

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

[ATTACH=full]20618[/ATTACH]

ਪੁਸਤਕ ਦਾ ਨਾਮ: ਕੰਕਰ ਪੱਥਰ (ਕਾਵਿ ਸੰਗ੍ਰਹਿ)

ਲੇਖਕ: ਅਮਨਦੀਪ ਸਿੰਘ

ਪ੍ਰਕਾਸ਼ਕ : ਅਮਨ ਪ੍ਰਕਾਸ਼ਨ, ਨੌਰਾ, ਪੰਜਾਬ, ਇੰਡੀਆ/ਬੋਸਟਨ, ਯੂ. ਐੱਸ. ਏ.

ਪ੍ਰਕਾਸ਼ਨ ਸਾਲ : 2018, ਕੀਮਤ: ਅੰਕਿਤ ਨਹੀਂ ; ਪੰਨੇ: 234

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਨਬ੍ਰਿਜ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੇਨੈਡਾ।

"ਕੰਕਰ ਪੱਥਰ" (ਕਾਵਿ ਸੰਗ੍ਰਹਿ) ਕਿਤਾਬ ਦਾ ਲੇਖਕ ਸ. ਅਮਨਦੀਪ ਸਿੰਘ, ਕਿੱਤੇ ਵਜੋਂ ਕੰਪਿਊਟਰ ਇੰਜੀਨੀਅਰ ਹੈ, ਪਰ ਉਸ ਨੂੰ ਸਾਹਿਤਕ ਚੇਟਕ ਬਚਪਨ ਤੋਂ ਹੀ ਹੈ। ਵਿਗਿਆਨਕ ਰੁਚੀ ਤੇ ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਸਾਹਿਤਕ ਮਾਹੌਲ ਨੇ, ਅਮਨਦੀਪ ਨੂੰ ਵਿਗਿਆਨ ਗਲਪ ਸਾਹਿਤ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਸਮੇਂ ਨਾਲ ਇਹੋ ਬਿਰਤੀ ਅਮਨਦੀਪ ਦੇ ਸਾਹਿਤਕ ਲੇਖਣ ਕਾਰਜਾਂ ਦਾ ਅਧਾਰ ਬਣੀ। ਜੁਆਨੀ ਦੀ ਦਹਿਲੀਜ਼ ਉੱਤੇ, ਉਹ ਪੰਜਾਬੀ ਸਾਹਿਤ ਵਿਚ, 'ਟੁੱਟਦੇ ਤਾਰਿਆਂ ਦੀ ਦਾਸਤਾਨ' (ਵਿਗਿਆਨ ਗਲਪ ਕਹਾਣੀ ਸੰਗ੍ਰਹਿ) ਦੀ ਰਚਨਾ ਨਾਲ ਹਾਜ਼ਿਰ ਹੋਇਆ ਸੀ। ਫਿਰ ਕਿੱਤੇ ਦੀ ਭਾਲ ਵਿਚ ਅਮਰੀਕਾ ਦਾ ਵਾਸੀ ਹੋ ਗਿਆ। ਜ਼ਿੰਦਗੀ ਦੀ ਜੱਦੋ ਜਹਿਦ ਤੇ ਰੋਟੀ ਰੋਜ਼ੀ ਪ੍ਰਾਪਤੀ ਦੇ ਸੰਘਰਸ਼ ਵਿਚ ਅਜਿਹਾ ਰੁਝਿਆ ਕਿ ਸਾਹਿਤਕ ਸਿਰਜਨਾ ਕਾਰਜ ਨਿੱਠ ਕੇ ਕਰ ਸਕਣ ਤੋਂ ਅਸਮਰਥ ਹੀ ਰਿਹਾ। ਇਸ ਸੰਘਰਸ਼ ਵਿਚ ਕਈ ਸਾਲ ਹੀ ਨਹੀਂ ਸਗੋਂ ਕਈ ਦਹਾਕੇ ਹੀ ਗੁਜ਼ਰ ਗਏ। ਪਰ ਇਸ ਅਰਸੇ ਦੌਰਾਨ ਉਸ ਦੀ ਅੰਦਰੂਨੀ ਸਾਹਿਤਕ ਚੇਸ਼ਟਾ ਸਮੇਂ ਸਮੇਂ ਵਿਗਿਆਨ ਕਹਾਣੀਆਂ ਤੇ ਕਵਿਤਾਵਾਂ ਦੇ ਰੂਪ ਵਿਚ ਉਸ ਦੇ ਦਰ ਦਸਤਕ ਦਿੰਦੀ ਰਹੀ। ਇਕ ਸੰਵੇਦਨਸ਼ੀਲ ਕਵੀ ਅਤੇ ਵਿਗਿਆਨ ਦੇ ਅਨੁਯਾਈ ਵਜੋਂ ਸਮਾਜਿਕ ਵਰਤਾਰਿਆਂ ਤੇ ਵਿਗਿਆਨਕ ਸਕੰਲਪਾਂ ਦੀ ਪੜਚੋਲ ਉਸ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਪ੍ਰਭਾਵਾਂ ਸੰਬੰਧਤ, ਉਸ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਸਮਕਾਲੀਨ ਅਖਬਾਰਾਂ ਤੇ ਮੈਗਜੀਨਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ।

"ਕੰਕਰ ਪੱਥਰ" (ਕਾਵਿ ਸੰਗ੍ਰਹਿ) ਸ. ਅਮਨਦੀਪ ਸਿੰਘ ਦੀ ਦੂਸਰੀ ਪੁਸਤਕ ਹੈ। ਜੋ ਕਾਵਿ ਵਿਧਾ ਨੂੰ ਸਮਰਪਿਤ ਹੈ। ਇਸ ਪੁਸਤਕ ਵਿਚ ਵਿਭਿੰਨ ਵਿਸ਼ਿਆਂ ਸੰਬੰਧਤ 217 ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ । ਲੇਖਕ ਨੇ ਇਸ ਪੁਸਤਕ ਵਿਚ ਗੀਤ, ਗਜ਼ਲ, ਟੱਪੇ, ਰੁਬਾਈ ਅਤੇ ਖੁੱਲੀ ਕਵਿਤਾ ਦੀਆਂ ਕਾਵਿਕ ਵਿਧਾਵਾਂ ਉੱਤੇ ਹੱਥ ਅਜਮਾਈ ਕੀਤੀ ਹੈ। ਅਮਨਦੀਪ ਦੇ ਇਸ ਸੰਗ੍ਰਹਿ ਵਿਚ ਸਮੁੱਚੇ ਸੰਸਾਰ ਅੰਦਰ ਅਮਨ ਦੀ ਸਕਾਰਤਾ ਲਈ ਚਾਹਤ ਭਰੀ ਅਰਜ਼ੋਈ ਵੀ ਹੈ ਤੇ ਅਜੋਕੇ ਘੜਮੱਸ ਵਾਲੇ ਜੀਵਨ ਵਿਚ ਸਵੈ ਨੂੰ ਤਲਾਸ਼ਣ ਦੀ ਤੜਪ ਵੀ। ਯਾਦਾਂ ਰੱਤੇ ਗੀਤ ਵੀ ਨੇ, ਤੇ ਬਿਰਹਾ ਦੇ ਦਰਦ ਨਾਲ ਲਬਰੇਜ਼ ਨਜ਼ਮਾਂ ਵੀ। ਜ਼ਿੰਦਗੀ ਦੀ ਜਦੋਜਹਿਦ ਦੀ ਲਗਾਤਾਰਤਾ ਵਿਚ ਆਸ਼ਾਵਾਦੀ ਨਜ਼ਰੀਏ ਦਾ ਪੱਲਾ ਨਾ ਛੱਡਣ ਦਾ ਸੁਨੇਹਾ ਬਿਆਨਦੀਆਂ ਗਜ਼ਲਾਂ ਵੀ ਨੇ ਤੇ ਕਲਪਨਾਵਾਂ ਦੇ ਸੰਸਾਰ ਅੰਦਰ ਚੰਨ ਨੂੰ ਫੜਣ ਦੀਆਂ ਬਾਤਾਂ ਵੀ। ਉਸ ਦੇ ਸ਼ਬਦਾਂ ਵਿਚ ਰਵਾਨਗੀ ਹੈ ਤੇ ਜ਼ਜਬਾਤਾਂ ਵਿਚ ਤਰਲਤਾ ਵੀ। 'ਵਿਸਮਾਦੀ ਕੰਪਨ ਦਾ ਸਫ਼ਰ' ਦੀ ਗੱਲ ਕਰਦਿਆਂ ਉਹ ਪਾਠਕ ਨੂੰ ਇਕ ਅਜਿਹੇ ਸੰਸਾਰ ਵਿਚ ਲਿਜਾ ਉਤਾਰਦਾ ਹੈ ਜਿਥੇ 'ਹਰੀਆਂ ਕਚੂਰ ਵਾਦੀਆਂ', 'ਵਗਦੀ ਆਬਸ਼ਾਰ', 'ਸਾਗਰ ਦੀ ਲਹਿਰ ਵਾਂਗ ਹਿਚਕੋਲੇ ਖਾਂਦੇ ਗੀਤ', 'ਸੋਚਾਂ ਦਾ ਕਾਰਵਾਂ', 'ਯਾਦਾਂ ਦਾ ਮਾਰੂਥਲ', 'ਗੀਤਾਂ ਦਾ ਨਖਲਿਸਤਾਨ','ਨੀਲਾ ਧੂੰਆਂ' ਤੇ 'ਗੁਲਾਬੀ ਚਾਂਦਨੀ' ਵਰਗੇ ਅਜਬ ਪਰ ਮਨਮੋਹਕ ਬਿੰਬ ਮਨ ਅੰਦਰ ਅਜੀਬ ਹਲਚਲ ਪੈਦਾ ਕਰਨ ਦੇ ਸਮਰਥ ਹੋ ਨਿਬੜਦੇ ਹਨ। ਅਮਨਦੀਪ ਨੇ ਆਪਣੇ ਗੀਤਾਂ ਵਿਚ 'ਸੁਰਮਈ ਰਾਤ', 'ਧਰਤੀ ਦਾ ਨਾਚ', 'ਸੂਰਜ ਦਾ ਘੁੰਮਰ', 'ਉਦਾਸੀ ਦੇ ਖੰਭ', ਹਿਜ਼ਰ ਪਿਆਲਾ' ਤੇ 'ਦਰਦ ਦੀ ਪੀੰਂਘ' ਵਰਗੇ ਬਿੰਬਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਨਿਬਾਹਿਆ ਹੈ।

ਉਸ ਦੇ ਅਨੇਕ ਗੀਤ ਸਵੈ ਦੀ ਤਲਾਸ਼ ਦਾ ਸਫ਼ਰ ਬਿਆਨਦੇ ਨੇ ਪਰ ਉਹ ਅਜਿਹੇ ਸਫ਼ਰ ਦੀਆਂ ਔਕੜਾਂ ਤੋਂ ਨਿਰਾਸ਼ ਨਾ ਹੋ ਲਗਾਤਾਰ ਅਗਾਂਹ ਵੱਧਦੇ ਜਾਣ ਦਾ ਆਸ਼ਾਵਾਦੀ ਸੁਨੇਹਾ ਪੇਸ਼ ਕਰਦਾ ਹੈ। ਅਮਨਦੀਪ ਦੀਆਂ ਰਚਨਾਵਾਂ ਵਿਚ ਅਜਿਹੀ ਬਿੰਬਾਵਲੀ ਦੀ ਭਰਮਾਰ ਹੈ ਜੋ ਸਥੂਲ ਤੋਂ ਅਸਥੂਲ ਤਕ ਅਤੇ ਸਾਕਾਰ ਤੋਂ ਮਨੋ-ਕਲਪਿਤ ਸੰਸਾਰ ਤਕ ਦਾ ਸਫ਼ਰ ਛਿਣ-ਭੰਗਰ ਅੰਦਰ ਹੀ ਤੈਅ ਕਰਾ ਜਾਣ ਦੇ ਸਮਰਥ ਹੈ। ਉਸ ਦੀ ਬਿੰਬਾਵਲੀ ਵਿਚ ਕੁਦਰਤੀ ਬਿੰਬਾਂ, ਸਾਗਰ, ਲਹਿਰਾਂ, ਮਾਰੂਥਲ, ਜੰਗਲ-ਬੇਲੇ, ਵਾਦੀਆਂ, ਬਹਾਰਾਂ, ਚਾਂਦਨੀ, ਆਲ੍ਹਣੇ, ਸਿਤਾਰਿਆਂ ਤੇ ਕਹਿਕਸ਼ਾਂ ਆਦਿ ਦੀ ਭਰਮਾਰ ਹੈ ਜੋ ਕਲਪਨਾਵਾਂ ਦੇ ਦੇਸ਼ ਵਿਚ ਵੀ ਨਿੱਜ ਨੂੰ ਜ਼ਾਹਿਰਾ ਸੰਸਾਰ ਨਾਲ ਜੋੜੀ ਰੱਖਦੀ ਹੈ। ਬੇਸ਼ਕ ਉਸ ਦੇ ਕੁਝ ਗੀਤ ਉਦਾਸੀ ਦੇ ਲੰਮਹਿਆਂ ਦੇ ਬਿਰਤਾਂਤ ਨਾਲ ਲਬਰੇਜ਼ ਹਨ, ਪਰ ਇਸ ਸੰਗ੍ਰਹਿ ਵਿਚ ਕੁਝ ਗੀਤ ਅਜਿਹੇ ਵੀ ਹਨ ਜੋ ਗਮ ਦੀਆਂ ਕਾਲੀਆਂ ਬੋਲੀਆਂ ਰਾਤਾਂ ਵਿਚ ਆਸ਼ਾ ਦੀ ਚਿਣਗ ਦਾ ਜ਼ਿਕਰ ਵੀ ਕਰਦੇ ਨੇ। ਉਸ ਦੀ ਇਸ ਉਦਾਸੀ ਦਾ ਸਬੱਬ ਨਿੱਜ ਦੇ ਸਰੋਕਾਰਾਂ ਨੂੰ ਪਾਰ ਕਰਦਾ ਹੋਇਆ ਸਮੂਹ ਸੰਸਾਰ ਦੇ ਸਰੋਕਾਰਾਂ ਨੂੰ ਆਪਣੇ ਕਲਾਵੇ ਵਿਚ ਲੈ ਲੈਣ ਦੀ ਗੱਲ ਵੀ ਕਰਦਾ ਹੈ। ਉਹ ਆਸ ਤੇ ਸੁਪਨਿਆਂ ਦੇ ਆਪਸੀ ਸੰਬੰਧਾਂ ਦੀ ਗੱਲ ਇੰਝ ਕਰਦਾ ਹੈ;

ਆਸ !

ਕਿੰਨ੍ਹਾਂ ਖੂਬਸੂਰਤ ਅਤੇ ਮਿੱਠਾ ਸ਼ਬਦ ਹੈ-

ਸੁਪਨਿਆਂ ਵਰਗਾ !

ਦਰਅਸਲ ਸੁਪਨੇ ਤੇ ਆਸ -

ਇਕ ਦੁਸਰੇ ਦੇ ਪੂਰਕ ਨੇ -

ਅਧੂਰੇ ਨੇ ਇੱਕ ਦੂਸਰੇ ਦੇ ਵਗੈਰ!

ਸੁਪਨੇ ਆਸ ਨੂੰ ਜਨਮ ਦਿੰਦੇ ਨੇ -

ਤੇ ਆਸ ਸੁਪਨਿਆਂ ਨੂੰ !

ਦੋਵੇਂ ਜ਼ਿੰਦਗੀ ਦੇ ਖੂਬਸੂਰਤ ਝਰੋਖਿਆਂ ਤੋਂ

ਪਰਦਾ ਨੇ ਉਠਾਉਂਦੇ !

ਅਤੇ ਨਵੀਆਂ ਯੋਜਨਾਵਾਂ ਦੀ

ਤਰਤੀਬ ਨੇ ਬਣਾਉਂਦੇ !

ਵਿਦੇਸ਼ ਵੱਲ ਦੀ ਉਡਾਣ ਦਾ ਰੋਮਾਂਚ ਤੇ ਦੇਸ਼ ਤੋਂ ਜੁਦਾ ਹੋ ਜਾਣ ਦੀ ਕਸਕ ਦੇ ਦਵੰਧ ਵਿਚ ਫਸਿਆ ਮਨੁੱਖੀ ਮਨ, ਅਮਨਦੀਪ ਦੀ 'ਵਿਦੇਸ਼'ਨਾਮੀ ਨਜ਼ਮ ਦਾ ਵਿਸ਼ਾ ਹੈ ਜੋ ਵਿਦੇਸ਼ ਵਿਚ ਵਸ ਰਹੇ ਹਰ ਵਾਸ਼ਿਦੇ ਦਾ ਹਸ਼ਰ ਵੀ ਹੈ ਤੇ ਦੁਖਾਂਤ ਵੀ। 'ਯੁੱਧ' ਨਾਮੀ ਕਵਿਤਾ ਵਿਸ਼ਵਵਿਆਪੀ ਸਰੋਕਾਰਾਂ ਪ੍ਰਤੀ ਅਮਨਦੀਪ ਦੀ ਚੇਤੰਨਤਾ ਤੇ ਲਲਕਾਰ ਨੂੰ ਪ੍ਰਗਟਾਉਂਦੀ ਹੈ। ਉਸ ਦਾ ਆਸ਼ਾਵਾਦ 'ਅਮਨ ਦੇ ਬੱਦਲ' ਦੇ ਰੂਪ ਵਿਚ ਸਾਕਾਰ ਹੁੰਦਾ, ਸ਼ਬਦਾਂ ਦਾ ਰੂਪ ਇੰਝ ਧਾਰਦਾ ਹੈ;

ਜਦੋਂ ਸਾਰੇ ਫੌਜੀ ਆਪਣੇ ਘਰ ਵਾਪਿਸ ਆਉਣਗੇ

ਉਂਦੋਂ ਸੰਸਾਰ 'ਤੇ ਅਮਨ ਦੇ ਬੱਦਲ ਛਾਉਣਗੇ।

ਅਜੋਕੇ ਸਮੇਂ ਦੀਆਂ ਸਮੱਸਿਆਵਾਂ ਤੇ ਚਿੰਤਾਵਾਂ ਖਾਸ ਕਰ ਵਾਤਾਵਰਣੀ ਪ੍ਰਦੂਸ਼ਣ ਦੀ ਘਾਤਕ ਮਾਰ, ਕੁਦਰਤੀ ਸੰਰਖਿਅਣ ਦੀ ਅਹਿਮ ਲੋੜ ਤੇ ਹਰੀ-ਕ੍ਰਾਂਤੀ ਦੇ ਮੁੜ ਆਗਾਜ਼ ਲਈ ਉਪਰਾਲਿਆਂ ਵਾਲਾ ਜੀਵਨ ਚਲਣ, ਜਿਹੇ ਵਿਸ਼ੈ ਵੀ ਉਸ ਦੀ ਕਲਮ ਤੋਂ ਅਣਛੂੰਹ ਨਹੀਂ ਰਹੇ ਹਨ। ਇੰਝ ਉਸ ਦੇ ਨਿੱਜ ਦਾ ਦਰਦ, ਇਸ ਕਾਵਿ ਸੰਗ੍ਰਹਿ ਅੰਦਰ, ਮੁਕਾਮ ਦਰ ਮੁਕਾਮ, ਤੈਅ ਕਰਦਾ ਹੋਇਆ ਮਾਨਵਤਾ ਦੇ ਦਰਦ ਦਾ ਰੂਪ ਵਟਾ ਲੈਂਦਾ ਹੈ। ਜੋ 'ਨਾ ਕੋਈ ਹਿੰਦੂ, ਨਾ ਮੁਸਲਮਾਨ' ਦੇ ਹੋਕੇ ਨਾਲ ਇਸ ਪੁਸਤਕ ਦੇ ਅੰਤਮ ਚਰਨ ਵਿਚ ਲਿਜਾ ਪਹੁੰਚਾਂਦਾ ਹੈ। ਇਸ ਨਿਵੇਕਲੇ ਕਾਵਿ-ਸੰਗ੍ਰਹਿ ਦੀਆਂ ਰਚਨਾਵਾਂ ਦੇ ਵਿਸ਼ਿਆਂ ਦਾ ਫੈਲਾਅ ਨਿੱਜੀ ਪੀੜਾਂ ਦੇ ਪਾਰ ਮਾਨਵੀ ਦੁੱਖਾਂ-ਦਰਦਾਂ ਦੇ ਖਿਤਿਜ਼ ਤਕ ਫੈਲਿਆ ਹੋਇਆ ਹੈ। ਜੋ ਇਸ ਪੁਸਤਕ ਨੂੰ ਕਦਰਾਂ-ਕੀਮਤਾਂ ਪੱਖੋਂ ਸਥਾਈਪਣ ਬਖ਼ਸ਼ਦਾ ਹੈ।

ਸ. ਅਮਨਦੀਪ ਸਿੰਘ, ਇਕ ਤਕਨੀਕੀ ਮਾਹਿਰ, ਵਿਗਿਆਨ ਦੇ ਤਜਰਬੇਕਾਰ ਅਨੁਯਾਈ ਅਤੇ ਸੰਵੇਦਨਸ਼ੀਲ ਕਵੀ ਵਜੋਂ ਬਹੁਪੱਖੀ ਸਖ਼ਸ਼ੀਅਤ ਦੇ ਮਾਲਿਕ ਹਨ। ਉਨ੍ਹਾਂ ਦੀ ਇਹ ਰਚਨਾ ਜੀਵਨ ਅਤੇ ਵਿਗਿਆਨ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਸ. ਅਮਨਦੀਪ ਸਿੰਘ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਅਜੋਕੇ ਸਮਾਜਿਕ ਵਰਤਾਰਿਆਂ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਸਹੀ ਯੋਗਦਾਨ ਪਾਉਂਦੀ ਨਜ਼ਰ ਆਉੰਦੀ ਹੈ। ਆਸ ਹੈ ਹੋਰ ਲੇਖਕ ਵੀ ਇਸ ਉੱਦਮ ਦਾ ਅਨੁਸਰਣ ਕਰਦੇ ਹੋਏ ਸਮਕਾਲੀ ਜੀਵਨ ਦੇ ਵਿਭਿੰਨ ਪਹਿਲੂਆਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤਕ ਪਹੁੰਚਾਣ ਲਈ ਆਪਣਾ ਯੋਗਦਾਨ ਪਾਣਗੇ। "ਕੰਕਰ ਪੱਥਰ" (ਕਾਵਿ ਸੰਗ੍ਰਹਿ) ਇਕ ਅਜਿਹੀ ਕਿਤਾਬ ਹੈ ਜੋ ਹਰੇਕ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਸਮਕਾਲੀ ਸਮਾਜਿਕ ਵਰਤਾਰਿਆਂ ਦਾ ਸਹੀ ਰੂਪ ਸਮਝ ਸਕੇ ਤੇ ਅਮਨ-ਭਰਪੂਰ ਨਵ-ਮਾਨਵੀ ਸਮਾਜ ਸਿਰਜਣ ਲਈ, ਸਮਰਥਾ ਪ੍ਰਾਪਤੀ ਸੰਬੰਧਤ ਸਹੀ ਸੇਧ ਪ੍ਰਾਪਤ ਕਰ ਸਕੇ।

ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 60 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ, ਕੈਨਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਵਿਦਿੱਅਕ ਅਦਾਰਿਆਂ ਦੇ ਵਿੱਦਿਅਕ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ। ਈਮੇਲ: drdpsn@gmail.com

[QUOTE="Dr. D. P. Singh, post: 219361, member: 2479"] [CENTER][B][SIZE=5]ਕੰਕਰ ਪੱਥਰ (ਕਾਵਿ ਸੰਗ੍ਰਹਿ) ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ[/SIZE][/B] [ATTACH type="full" alt="20618"]20618[/ATTACH][/CENTER] [B]ਪੁਸਤਕ ਦਾ ਨਾਮ: ਕੰਕਰ ਪੱਥਰ (ਕਾਵਿ ਸੰਗ੍ਰਹਿ) ਲੇਖਕ: ਅਮਨਦੀਪ ਸਿੰਘ ਪ੍ਰਕਾਸ਼ਕ : ਅਮਨ ਪ੍ਰਕਾਸ਼ਨ, ਨੌਰਾ, ਪੰਜਾਬ, ਇੰਡੀਆ/ਬੋਸਟਨ, ਯੂ. ਐੱਸ. ਏ. ਪ੍ਰਕਾਸ਼ਨ ਸਾਲ : 2018, ਕੀਮਤ: ਅੰਕਿਤ ਨਹੀਂ ; ਪੰਨੇ: 234 ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਨਬ੍ਰਿਜ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੇਨੈਡਾ।[/B] "ਕੰਕਰ ਪੱਥਰ" (ਕਾਵਿ ਸੰਗ੍ਰਹਿ) ਕਿਤਾਬ ਦਾ ਲੇਖਕ ਸ. ਅਮਨਦੀਪ ਸਿੰਘ, ਕਿੱਤੇ ਵਜੋਂ ਕੰਪਿਊਟਰ ਇੰਜੀਨੀਅਰ ਹੈ, ਪਰ ਉਸ ਨੂੰ ਸਾਹਿਤਕ ਚੇਟਕ ਬਚਪਨ ਤੋਂ ਹੀ ਹੈ। ਵਿਗਿਆਨਕ ਰੁਚੀ ਤੇ ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਸਾਹਿਤਕ ਮਾਹੌਲ ਨੇ, ਅਮਨਦੀਪ ਨੂੰ ਵਿਗਿਆਨ ਗਲਪ ਸਾਹਿਤ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਸਮੇਂ ਨਾਲ ਇਹੋ ਬਿਰਤੀ ਅਮਨਦੀਪ ਦੇ ਸਾਹਿਤਕ ਲੇਖਣ ਕਾਰਜਾਂ ਦਾ ਅਧਾਰ ਬਣੀ। ਜੁਆਨੀ ਦੀ ਦਹਿਲੀਜ਼ ਉੱਤੇ, ਉਹ ਪੰਜਾਬੀ ਸਾਹਿਤ ਵਿਚ, 'ਟੁੱਟਦੇ ਤਾਰਿਆਂ ਦੀ ਦਾਸਤਾਨ' (ਵਿਗਿਆਨ ਗਲਪ ਕਹਾਣੀ ਸੰਗ੍ਰਹਿ) ਦੀ ਰਚਨਾ ਨਾਲ ਹਾਜ਼ਿਰ ਹੋਇਆ ਸੀ। ਫਿਰ ਕਿੱਤੇ ਦੀ ਭਾਲ ਵਿਚ ਅਮਰੀਕਾ ਦਾ ਵਾਸੀ ਹੋ ਗਿਆ। ਜ਼ਿੰਦਗੀ ਦੀ ਜੱਦੋ ਜਹਿਦ ਤੇ ਰੋਟੀ ਰੋਜ਼ੀ ਪ੍ਰਾਪਤੀ ਦੇ ਸੰਘਰਸ਼ ਵਿਚ ਅਜਿਹਾ ਰੁਝਿਆ ਕਿ ਸਾਹਿਤਕ ਸਿਰਜਨਾ ਕਾਰਜ ਨਿੱਠ ਕੇ ਕਰ ਸਕਣ ਤੋਂ ਅਸਮਰਥ ਹੀ ਰਿਹਾ। ਇਸ ਸੰਘਰਸ਼ ਵਿਚ ਕਈ ਸਾਲ ਹੀ ਨਹੀਂ ਸਗੋਂ ਕਈ ਦਹਾਕੇ ਹੀ ਗੁਜ਼ਰ ਗਏ। ਪਰ ਇਸ ਅਰਸੇ ਦੌਰਾਨ ਉਸ ਦੀ ਅੰਦਰੂਨੀ ਸਾਹਿਤਕ ਚੇਸ਼ਟਾ ਸਮੇਂ ਸਮੇਂ ਵਿਗਿਆਨ ਕਹਾਣੀਆਂ ਤੇ ਕਵਿਤਾਵਾਂ ਦੇ ਰੂਪ ਵਿਚ ਉਸ ਦੇ ਦਰ ਦਸਤਕ ਦਿੰਦੀ ਰਹੀ। ਇਕ ਸੰਵੇਦਨਸ਼ੀਲ ਕਵੀ ਅਤੇ ਵਿਗਿਆਨ ਦੇ ਅਨੁਯਾਈ ਵਜੋਂ ਸਮਾਜਿਕ ਵਰਤਾਰਿਆਂ ਤੇ ਵਿਗਿਆਨਕ ਸਕੰਲਪਾਂ ਦੀ ਪੜਚੋਲ ਉਸ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਪ੍ਰਭਾਵਾਂ ਸੰਬੰਧਤ, ਉਸ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਸਮਕਾਲੀਨ ਅਖਬਾਰਾਂ ਤੇ ਮੈਗਜੀਨਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। "ਕੰਕਰ ਪੱਥਰ" (ਕਾਵਿ ਸੰਗ੍ਰਹਿ) ਸ. ਅਮਨਦੀਪ ਸਿੰਘ ਦੀ ਦੂਸਰੀ ਪੁਸਤਕ ਹੈ। ਜੋ ਕਾਵਿ ਵਿਧਾ ਨੂੰ ਸਮਰਪਿਤ ਹੈ। ਇਸ ਪੁਸਤਕ ਵਿਚ ਵਿਭਿੰਨ ਵਿਸ਼ਿਆਂ ਸੰਬੰਧਤ 217 ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ । ਲੇਖਕ ਨੇ ਇਸ ਪੁਸਤਕ ਵਿਚ ਗੀਤ, ਗਜ਼ਲ, ਟੱਪੇ, ਰੁਬਾਈ ਅਤੇ ਖੁੱਲੀ ਕਵਿਤਾ ਦੀਆਂ ਕਾਵਿਕ ਵਿਧਾਵਾਂ ਉੱਤੇ ਹੱਥ ਅਜਮਾਈ ਕੀਤੀ ਹੈ। ਅਮਨਦੀਪ ਦੇ ਇਸ ਸੰਗ੍ਰਹਿ ਵਿਚ ਸਮੁੱਚੇ ਸੰਸਾਰ ਅੰਦਰ ਅਮਨ ਦੀ ਸਕਾਰਤਾ ਲਈ ਚਾਹਤ ਭਰੀ ਅਰਜ਼ੋਈ ਵੀ ਹੈ ਤੇ ਅਜੋਕੇ ਘੜਮੱਸ ਵਾਲੇ ਜੀਵਨ ਵਿਚ ਸਵੈ ਨੂੰ ਤਲਾਸ਼ਣ ਦੀ ਤੜਪ ਵੀ। ਯਾਦਾਂ ਰੱਤੇ ਗੀਤ ਵੀ ਨੇ, ਤੇ ਬਿਰਹਾ ਦੇ ਦਰਦ ਨਾਲ ਲਬਰੇਜ਼ ਨਜ਼ਮਾਂ ਵੀ। ਜ਼ਿੰਦਗੀ ਦੀ ਜਦੋਜਹਿਦ ਦੀ ਲਗਾਤਾਰਤਾ ਵਿਚ ਆਸ਼ਾਵਾਦੀ ਨਜ਼ਰੀਏ ਦਾ ਪੱਲਾ ਨਾ ਛੱਡਣ ਦਾ ਸੁਨੇਹਾ ਬਿਆਨਦੀਆਂ ਗਜ਼ਲਾਂ ਵੀ ਨੇ ਤੇ ਕਲਪਨਾਵਾਂ ਦੇ ਸੰਸਾਰ ਅੰਦਰ ਚੰਨ ਨੂੰ ਫੜਣ ਦੀਆਂ ਬਾਤਾਂ ਵੀ। ਉਸ ਦੇ ਸ਼ਬਦਾਂ ਵਿਚ ਰਵਾਨਗੀ ਹੈ ਤੇ ਜ਼ਜਬਾਤਾਂ ਵਿਚ ਤਰਲਤਾ ਵੀ। 'ਵਿਸਮਾਦੀ ਕੰਪਨ ਦਾ ਸਫ਼ਰ' ਦੀ ਗੱਲ ਕਰਦਿਆਂ ਉਹ ਪਾਠਕ ਨੂੰ ਇਕ ਅਜਿਹੇ ਸੰਸਾਰ ਵਿਚ ਲਿਜਾ ਉਤਾਰਦਾ ਹੈ ਜਿਥੇ 'ਹਰੀਆਂ ਕਚੂਰ ਵਾਦੀਆਂ', 'ਵਗਦੀ ਆਬਸ਼ਾਰ', 'ਸਾਗਰ ਦੀ ਲਹਿਰ ਵਾਂਗ ਹਿਚਕੋਲੇ ਖਾਂਦੇ ਗੀਤ', 'ਸੋਚਾਂ ਦਾ ਕਾਰਵਾਂ', 'ਯਾਦਾਂ ਦਾ ਮਾਰੂਥਲ', 'ਗੀਤਾਂ ਦਾ ਨਖਲਿਸਤਾਨ','ਨੀਲਾ ਧੂੰਆਂ' ਤੇ 'ਗੁਲਾਬੀ ਚਾਂਦਨੀ' ਵਰਗੇ ਅਜਬ ਪਰ ਮਨਮੋਹਕ ਬਿੰਬ ਮਨ ਅੰਦਰ ਅਜੀਬ ਹਲਚਲ ਪੈਦਾ ਕਰਨ ਦੇ ਸਮਰਥ ਹੋ ਨਿਬੜਦੇ ਹਨ। ਅਮਨਦੀਪ ਨੇ ਆਪਣੇ ਗੀਤਾਂ ਵਿਚ 'ਸੁਰਮਈ ਰਾਤ', 'ਧਰਤੀ ਦਾ ਨਾਚ', 'ਸੂਰਜ ਦਾ ਘੁੰਮਰ', 'ਉਦਾਸੀ ਦੇ ਖੰਭ', ਹਿਜ਼ਰ ਪਿਆਲਾ' ਤੇ 'ਦਰਦ ਦੀ ਪੀੰਂਘ' ਵਰਗੇ ਬਿੰਬਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਨਿਬਾਹਿਆ ਹੈ। ਉਸ ਦੇ ਅਨੇਕ ਗੀਤ ਸਵੈ ਦੀ ਤਲਾਸ਼ ਦਾ ਸਫ਼ਰ ਬਿਆਨਦੇ ਨੇ ਪਰ ਉਹ ਅਜਿਹੇ ਸਫ਼ਰ ਦੀਆਂ ਔਕੜਾਂ ਤੋਂ ਨਿਰਾਸ਼ ਨਾ ਹੋ ਲਗਾਤਾਰ ਅਗਾਂਹ ਵੱਧਦੇ ਜਾਣ ਦਾ ਆਸ਼ਾਵਾਦੀ ਸੁਨੇਹਾ ਪੇਸ਼ ਕਰਦਾ ਹੈ। ਅਮਨਦੀਪ ਦੀਆਂ ਰਚਨਾਵਾਂ ਵਿਚ ਅਜਿਹੀ ਬਿੰਬਾਵਲੀ ਦੀ ਭਰਮਾਰ ਹੈ ਜੋ ਸਥੂਲ ਤੋਂ ਅਸਥੂਲ ਤਕ ਅਤੇ ਸਾਕਾਰ ਤੋਂ ਮਨੋ-ਕਲਪਿਤ ਸੰਸਾਰ ਤਕ ਦਾ ਸਫ਼ਰ ਛਿਣ-ਭੰਗਰ ਅੰਦਰ ਹੀ ਤੈਅ ਕਰਾ ਜਾਣ ਦੇ ਸਮਰਥ ਹੈ। ਉਸ ਦੀ ਬਿੰਬਾਵਲੀ ਵਿਚ ਕੁਦਰਤੀ ਬਿੰਬਾਂ, ਸਾਗਰ, ਲਹਿਰਾਂ, ਮਾਰੂਥਲ, ਜੰਗਲ-ਬੇਲੇ, ਵਾਦੀਆਂ, ਬਹਾਰਾਂ, ਚਾਂਦਨੀ, ਆਲ੍ਹਣੇ, ਸਿਤਾਰਿਆਂ ਤੇ ਕਹਿਕਸ਼ਾਂ ਆਦਿ ਦੀ ਭਰਮਾਰ ਹੈ ਜੋ ਕਲਪਨਾਵਾਂ ਦੇ ਦੇਸ਼ ਵਿਚ ਵੀ ਨਿੱਜ ਨੂੰ ਜ਼ਾਹਿਰਾ ਸੰਸਾਰ ਨਾਲ ਜੋੜੀ ਰੱਖਦੀ ਹੈ। ਬੇਸ਼ਕ ਉਸ ਦੇ ਕੁਝ ਗੀਤ ਉਦਾਸੀ ਦੇ ਲੰਮਹਿਆਂ ਦੇ ਬਿਰਤਾਂਤ ਨਾਲ ਲਬਰੇਜ਼ ਹਨ, ਪਰ ਇਸ ਸੰਗ੍ਰਹਿ ਵਿਚ ਕੁਝ ਗੀਤ ਅਜਿਹੇ ਵੀ ਹਨ ਜੋ ਗਮ ਦੀਆਂ ਕਾਲੀਆਂ ਬੋਲੀਆਂ ਰਾਤਾਂ ਵਿਚ ਆਸ਼ਾ ਦੀ ਚਿਣਗ ਦਾ ਜ਼ਿਕਰ ਵੀ ਕਰਦੇ ਨੇ। ਉਸ ਦੀ ਇਸ ਉਦਾਸੀ ਦਾ ਸਬੱਬ ਨਿੱਜ ਦੇ ਸਰੋਕਾਰਾਂ ਨੂੰ ਪਾਰ ਕਰਦਾ ਹੋਇਆ ਸਮੂਹ ਸੰਸਾਰ ਦੇ ਸਰੋਕਾਰਾਂ ਨੂੰ ਆਪਣੇ ਕਲਾਵੇ ਵਿਚ ਲੈ ਲੈਣ ਦੀ ਗੱਲ ਵੀ ਕਰਦਾ ਹੈ। ਉਹ ਆਸ ਤੇ ਸੁਪਨਿਆਂ ਦੇ ਆਪਸੀ ਸੰਬੰਧਾਂ ਦੀ ਗੱਲ ਇੰਝ ਕਰਦਾ ਹੈ; ਆਸ ! ਕਿੰਨ੍ਹਾਂ ਖੂਬਸੂਰਤ ਅਤੇ ਮਿੱਠਾ ਸ਼ਬਦ ਹੈ- ਸੁਪਨਿਆਂ ਵਰਗਾ ! ਦਰਅਸਲ ਸੁਪਨੇ ਤੇ ਆਸ - ਇਕ ਦੁਸਰੇ ਦੇ ਪੂਰਕ ਨੇ - ਅਧੂਰੇ ਨੇ ਇੱਕ ਦੂਸਰੇ ਦੇ ਵਗੈਰ! ਸੁਪਨੇ ਆਸ ਨੂੰ ਜਨਮ ਦਿੰਦੇ ਨੇ - ਤੇ ਆਸ ਸੁਪਨਿਆਂ ਨੂੰ ! ਦੋਵੇਂ ਜ਼ਿੰਦਗੀ ਦੇ ਖੂਬਸੂਰਤ ਝਰੋਖਿਆਂ ਤੋਂ ਪਰਦਾ ਨੇ ਉਠਾਉਂਦੇ ! ਅਤੇ ਨਵੀਆਂ ਯੋਜਨਾਵਾਂ ਦੀ ਤਰਤੀਬ ਨੇ ਬਣਾਉਂਦੇ ! ਵਿਦੇਸ਼ ਵੱਲ ਦੀ ਉਡਾਣ ਦਾ ਰੋਮਾਂਚ ਤੇ ਦੇਸ਼ ਤੋਂ ਜੁਦਾ ਹੋ ਜਾਣ ਦੀ ਕਸਕ ਦੇ ਦਵੰਧ ਵਿਚ ਫਸਿਆ ਮਨੁੱਖੀ ਮਨ, ਅਮਨਦੀਪ ਦੀ 'ਵਿਦੇਸ਼'ਨਾਮੀ ਨਜ਼ਮ ਦਾ ਵਿਸ਼ਾ ਹੈ ਜੋ ਵਿਦੇਸ਼ ਵਿਚ ਵਸ ਰਹੇ ਹਰ ਵਾਸ਼ਿਦੇ ਦਾ ਹਸ਼ਰ ਵੀ ਹੈ ਤੇ ਦੁਖਾਂਤ ਵੀ। 'ਯੁੱਧ' ਨਾਮੀ ਕਵਿਤਾ ਵਿਸ਼ਵਵਿਆਪੀ ਸਰੋਕਾਰਾਂ ਪ੍ਰਤੀ ਅਮਨਦੀਪ ਦੀ ਚੇਤੰਨਤਾ ਤੇ ਲਲਕਾਰ ਨੂੰ ਪ੍ਰਗਟਾਉਂਦੀ ਹੈ। ਉਸ ਦਾ ਆਸ਼ਾਵਾਦ 'ਅਮਨ ਦੇ ਬੱਦਲ' ਦੇ ਰੂਪ ਵਿਚ ਸਾਕਾਰ ਹੁੰਦਾ, ਸ਼ਬਦਾਂ ਦਾ ਰੂਪ ਇੰਝ ਧਾਰਦਾ ਹੈ; ਜਦੋਂ ਸਾਰੇ ਫੌਜੀ ਆਪਣੇ ਘਰ ਵਾਪਿਸ ਆਉਣਗੇ ਉਂਦੋਂ ਸੰਸਾਰ 'ਤੇ ਅਮਨ ਦੇ ਬੱਦਲ ਛਾਉਣਗੇ। ਅਜੋਕੇ ਸਮੇਂ ਦੀਆਂ ਸਮੱਸਿਆਵਾਂ ਤੇ ਚਿੰਤਾਵਾਂ ਖਾਸ ਕਰ ਵਾਤਾਵਰਣੀ ਪ੍ਰਦੂਸ਼ਣ ਦੀ ਘਾਤਕ ਮਾਰ, ਕੁਦਰਤੀ ਸੰਰਖਿਅਣ ਦੀ ਅਹਿਮ ਲੋੜ ਤੇ ਹਰੀ-ਕ੍ਰਾਂਤੀ ਦੇ ਮੁੜ ਆਗਾਜ਼ ਲਈ ਉਪਰਾਲਿਆਂ ਵਾਲਾ ਜੀਵਨ ਚਲਣ, ਜਿਹੇ ਵਿਸ਼ੈ ਵੀ ਉਸ ਦੀ ਕਲਮ ਤੋਂ ਅਣਛੂੰਹ ਨਹੀਂ ਰਹੇ ਹਨ। ਇੰਝ ਉਸ ਦੇ ਨਿੱਜ ਦਾ ਦਰਦ, ਇਸ ਕਾਵਿ ਸੰਗ੍ਰਹਿ ਅੰਦਰ, ਮੁਕਾਮ ਦਰ ਮੁਕਾਮ, ਤੈਅ ਕਰਦਾ ਹੋਇਆ ਮਾਨਵਤਾ ਦੇ ਦਰਦ ਦਾ ਰੂਪ ਵਟਾ ਲੈਂਦਾ ਹੈ। ਜੋ 'ਨਾ ਕੋਈ ਹਿੰਦੂ, ਨਾ ਮੁਸਲਮਾਨ' ਦੇ ਹੋਕੇ ਨਾਲ ਇਸ ਪੁਸਤਕ ਦੇ ਅੰਤਮ ਚਰਨ ਵਿਚ ਲਿਜਾ ਪਹੁੰਚਾਂਦਾ ਹੈ। ਇਸ ਨਿਵੇਕਲੇ ਕਾਵਿ-ਸੰਗ੍ਰਹਿ ਦੀਆਂ ਰਚਨਾਵਾਂ ਦੇ ਵਿਸ਼ਿਆਂ ਦਾ ਫੈਲਾਅ ਨਿੱਜੀ ਪੀੜਾਂ ਦੇ ਪਾਰ ਮਾਨਵੀ ਦੁੱਖਾਂ-ਦਰਦਾਂ ਦੇ ਖਿਤਿਜ਼ ਤਕ ਫੈਲਿਆ ਹੋਇਆ ਹੈ। ਜੋ ਇਸ ਪੁਸਤਕ ਨੂੰ ਕਦਰਾਂ-ਕੀਮਤਾਂ ਪੱਖੋਂ ਸਥਾਈਪਣ ਬਖ਼ਸ਼ਦਾ ਹੈ। ਸ. ਅਮਨਦੀਪ ਸਿੰਘ, ਇਕ ਤਕਨੀਕੀ ਮਾਹਿਰ, ਵਿਗਿਆਨ ਦੇ ਤਜਰਬੇਕਾਰ ਅਨੁਯਾਈ ਅਤੇ ਸੰਵੇਦਨਸ਼ੀਲ ਕਵੀ ਵਜੋਂ ਬਹੁਪੱਖੀ ਸਖ਼ਸ਼ੀਅਤ ਦੇ ਮਾਲਿਕ ਹਨ। ਉਨ੍ਹਾਂ ਦੀ ਇਹ ਰਚਨਾ ਜੀਵਨ ਅਤੇ ਵਿਗਿਆਨ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਸ. ਅਮਨਦੀਪ ਸਿੰਘ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਅਜੋਕੇ ਸਮਾਜਿਕ ਵਰਤਾਰਿਆਂ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਸਹੀ ਯੋਗਦਾਨ ਪਾਉਂਦੀ ਨਜ਼ਰ ਆਉੰਦੀ ਹੈ। ਆਸ ਹੈ ਹੋਰ ਲੇਖਕ ਵੀ ਇਸ ਉੱਦਮ ਦਾ ਅਨੁਸਰਣ ਕਰਦੇ ਹੋਏ ਸਮਕਾਲੀ ਜੀਵਨ ਦੇ ਵਿਭਿੰਨ ਪਹਿਲੂਆਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤਕ ਪਹੁੰਚਾਣ ਲਈ ਆਪਣਾ ਯੋਗਦਾਨ ਪਾਣਗੇ। "ਕੰਕਰ ਪੱਥਰ" (ਕਾਵਿ ਸੰਗ੍ਰਹਿ) ਇਕ ਅਜਿਹੀ ਕਿਤਾਬ ਹੈ ਜੋ ਹਰੇਕ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਸਮਕਾਲੀ ਸਮਾਜਿਕ ਵਰਤਾਰਿਆਂ ਦਾ ਸਹੀ ਰੂਪ ਸਮਝ ਸਕੇ ਤੇ ਅਮਨ-ਭਰਪੂਰ ਨਵ-ਮਾਨਵੀ ਸਮਾਜ ਸਿਰਜਣ ਲਈ, ਸਮਰਥਾ ਪ੍ਰਾਪਤੀ ਸੰਬੰਧਤ ਸਹੀ ਸੇਧ ਪ੍ਰਾਪਤ ਕਰ ਸਕੇ। ---------------------------------------------------------------------------- ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 60 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ, ਕੈਨਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਵਿਦਿੱਅਕ ਅਦਾਰਿਆਂ ਦੇ ਵਿੱਦਿਅਕ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ। ਈਮੇਲ: [EMAIL]drdpsn@gmail.com[/EMAIL] [/QUOTE]
Insert quotes…
Verification
Post reply
Social Lounge
Language, Arts & Culture
ਪੁਸਤਕ : ਕੰਕਰ ਪੱਥਰ (ਕਾਵਿ ਸੰਗ੍ਰਹਿ), ਲੇਖਕ: ਅਮਨਦੀਪ ਸਿੰਘ, ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top