• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ -1

Dalvinder Singh Grewal

Writer
Historian
SPNer
Jan 3, 2010
1,424
427
80
ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ -1
ਜੈਕਾਰਿਆਂ ਦੀ ਗੂੰਜ ਵਿੱਚ ਸਰਬ ਸੰਮਤੀ ਨਾਲ ਚਣੇ ਗਏ
ਡਾ: ਦਲਵਿੰਦਰ ਸਿੰਘ ਗ੍ਰੇਵਾਲ

11 ਅਗਸਤ 2025 ਦਾ ਦਿਨ ਇਸ ਲੇਖਕ ਲਈ ਬੜਾ ਸੁਭਾਗਾ ਸੀ ਜਦੋਂ ਇਸ ਨੂੰ ਖਾਲਸਾ ਪੰਥ ਦੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਪੰਥਕ ਕਮੇਟੀ ਦੇ ਨਵੇਂ ਚੇਅਰ ਪਰਸਨ ਬੀਬੀ ਸਤਵੰਤ ਕੌਰ ਦੀ ਚੋਣ ਵਿੱਚ ਇੱਕ ਡੈਲੀਗੇਟ ਦੇ ਤੌਰ ਦੇ ਹਿੱਸਾ ਲੈਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ।ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ 2024 ਨੂੰ 7 ਮੈਂਬਰਾਂ ਦੀ ਕਮੇਟੀ ਬਣਾਈ ਗਈ ਸੀ ਇਸ ਕਮੇਟੀ ਦੇ ਦੋ ਮੈਂਬਰ ਬਾਹਰੀ ਪ੍ਰਭਾਵ ਕਰਕੇ ਚਲੇ ਗਏ ਸਨ। ਅਜਿਹੇ ਵਿੱਚ ਪੰਜ ਮੈਂਬਰਾਂ ਦੀ ਕਮੇਟੀ ਬਚੀ ਸੀ। ਹੈ। ਪੰਜ ਮੈਂਬਰਾਂ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਭਰਤੀਆਂ ਦੀ ਪ੍ਰਕਿਰਿਆ ਬਖੂਬੀ ਨਿਭਾਈ, ਮੈਬਰਾਂ ਨੇ ਡੈਲੀਗੇਟ ਚੁਣੇ ਤੇ ਇਨ੍ਹਾਂ ਨਿਯੁਕਤੀਆਂ ਨੂੰ ਸਮੁਚੇ ਡੈਲੀਗੇਟਾਂ ਅੱਗੇ ਰੱਖਿਆ ਗਿਆ ਜਿੱਥੇ ਸਾਰੇ ਡੈਲੀਗੇਟਾਂ ਨੇ ਜੈਕਾਰਿਆਂ ਨਾਲ ਇਨ੍ਹਾਂ ਨਿਯੁਕਤੀਆਂ ਨੂੰ ਪ੍ਰਵਾਣ ਕਰ ਲਿਆ।nvyN

ਅਕਾਲ ਤਖਤ ਦੇ 2 ਦਸੰਬਰ 2024 ਦੇ ਹੁਕਮ ਅਨੁਸਾਰ ਇਸ ਪੰਜ ਕਮੇਟੀ ਨੇ ਛੇ ਕੁ ਮਹੀਨੇ ਪਹਿਲਾਂ ਨਵੇਂ ਮੈਬਰਾਂ ਦੀ ਭਰਤੀ ਸ਼ੁਰੂ ਕੀਤੀ ਤਾਂ ਇਸ ਨਵੇਂ ਅਕਾਲੀ ਦਲ ਵਿੱਚ ਸਵੈ-ਇੱਛਾ ਨਾਲ 15 ਲੱਖ ਤੋਂ ਵੱਧ ਮੈਂਬਰ ਭਰਤੀ ਹੋ ਗਏ। ਇਨ੍ਹਾਂ ਪੰਦਰਾਂ ਲੱਖ ਮੈਂਬਰਾਂ ਵਿੱਚੋਂ ਪਹਿਲਾਂ ਬਲਾਕ ਪੱਧਰ, ਫਿਰ ਜ਼ਿਲਾ ਪੱਧਰ ਅਤੇ ਆਖਰ ਵਿੱਚ ਸਟੇਟ ਪੱਧਰ ਦੇ ਡੈਲੀਗੇਟ ਸਾਫ ਚੋਣ ਪ੍ਰਕਿਰਿਆਂ ਰਾਹੀ ਹੀ ਚੁਣੇ ਗਏ ਸਨ ਜਿਨ੍ਹਾਂ ਨੇ 11 ਅਗਸਤ ਨੂੰ ਅੱਗੋਂ ਇਨ੍ਹਾਂ ਦੋਨਾਂ ਹਸਤੀਆਂ ਦੀ ਚੋਣ ਉੱਤੇ ਮੋਹਰ ਲਗਾਈ ਹੈ।ਇਸ ਤਰ੍ਹਾਂ ਸਾਫ ਸਪਸ਼ਟ ਖੁਲ੍ਹੇ ਆਮ ਵੱਡੇ ਪੱਧਰ ਉਤੇ ਹੋਏ ਨਵੀਂ ਪਾਰਟੀ ਦੇ ਮੈਂਬਰਾਂ ਨੇ ਜਿਸ ਤਰ੍ਹਾਂ ਅਪਣਾ ਪਤਾ, ਮਾਬਾਈਲ ਨੰਬਰ ਅਤੇ ਆਧਾਰ ਕਾਰਡ ਨੰਬਰ ਲਿਖਵਾ ਕੇ ਅਪਣੀ ਪਛਾਣ ਪੁਖਤਾ ਕਰਵਾਈ ਹੈ ਇਹੋ ਜਿਹੀ ਮੈਂਬਰ ਬਣਨ ਦੀ ਵਿਧੀ ਇਸ ਲੇਖਕ ਨੇ ਅਪਣੀ ਅੱਸੀਓਂ ਪਾਰ ਜ਼ਿੰਦਗੀ ਵਿੱਚ ਕਦੇ ਨਹੀ ਵੇਖੀ। ਸਾਰੀ ਭਰਤੀ ਵੀ ਵਲੰਟੀਅਰਾਂ ਨੇ ਆਪ ਅੱਗੇ ਆ ਕੇ ਕੀਤੀ। ਸਾਰੀ ਚੋਣ ਪ੍ਰਕਿਰਿਆ ਵਿੱਚ ਵਲੰਟੀਅਰਾਂ ਅਤੇ ਨਵੇਂ ਬਣੇ ਮੈਂਬਰਾਂ ਦਾ ਉਤਸ਼ਾਹ ਵੇਖਣਾ ਬਣਦਾ ਸੀ।

ਸ਼੍ਰੋਮਣੀ ਅਕਾਲੀ ਦਲ ਪਾਰਟੀ ਪੰਜਾਬ ਵਿੱਚ 105 ਸਾਲ ਪੁਰਾਣੀ ਪਾਰਟੀ ਹੈ ਜਿਸ ਨੇ ਬੜੇ ਉਤਾਰ ਚੜਾ ਵੇਖੇ ਹਨ ਅਤੇ ਹਕੂਮਤ ਦਾ ਠਾਠ ਵੀ ਮਾਣਿਆ ਹੈ।ਇਹ ਲੋਕ-ਪੱਖੀ, ਸੰਗਤ-ਪੱਖੀ ਪਾਰਟੀ ਹੈ ਜਿਸ ਦੀਆਂ ਨੀਹਾਂ ਸਿੱਖ ਧਰਮ ਵਿੱਚ ਬੰਨ੍ਹੀਆਂ ਹੋਈਆਂ ਹਨ ਪਰ ਅਫਸੋਸ ਇਹ ਹੈ ਹਕੂਮਤ ਦੇ ਨਸ਼ੇ ਵਿੱਚ ਆਏ ਕੁਝ ਲੋਕਾਂ ਨੇ ਅਪਣੀ ਪਿਤਾ-ਪਰਖੀ ਜਾਇਦਾਦ ਤੇ ਕਮਾਈ ਦਾ ਸਾਧਨ ਸਮਝ ਲਿਆ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਦਰ ਕਿਨਾਰ ਕਰ ਦਿਤਾ।ਉਨ੍ਹਾਂ ਨੂੰ ਅਕਾਲ ਤਖਤ ਤੋਂ ਅਯੋਗ ਕਰਾਰ ਕੀਤੇ ਜਾਣ ਤੋਂ ਬਾਦ ਜਦ ਉਸੇ ਹੁਕਮ ਨਾਮੇ ਵਿੱਚ ਨਵੀਂ ਭਰਤੀ ਕਰਕੇ ਪੰਥ ਵਿੱਚ ਨਵੀਂ ਲੀਡਰਸ਼ਿਪ ਅੱਗੇ ਲਿਆੳੇਣ ਅਤੇ ਨਵੀਂ ਰੂਹ ਫੁਕਣ ਦਾ ਹੁਕਮ ਹੋਇਆ ਤਾਂ ਉਸ ਪਰਕਿਰਿਆ ਦਾ ਸਾਥ ਦੇਣ ਦੀ ਥਾਂ ਉਸ ਦਾ ਵਿਰੋਧ ਸ਼ੁਰੂ ਕਰ ਦਿਤਾ ਅਤੇ ਅਪਣੇ ਕੁਝ ਅਯੋਗ ਘੋਸ਼ਿਤ ਕੀਤੇ ਗਏ ਸਾਥੀਆਂ ਨਾਲ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਉਤੇ ਹੱਕ ਜਮਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਜਿਸ ਨੂੰ ਸਮੁੱਚੇ ਪੰਥ ਨੇ ਬੁਰਾ ਮਨਾਇਆ ਅਤੇ ਵੱਡੇ ਪੱਧਰ ਤੇ ਪੰਜ ਮੈਂਬਰੀ ਕਮੇਟੀ ਦੀ ਪ੍ਰਕਿਰਿਆ ਵਿੱਚ ਅੱਗੇ ਵਧ ਕੇ ਸਹਿਯੋਗ ਦਿਤਾ ਜਿਸ ਦਾ ਨਤੀਜਾ 11 ਅਗਸਤ 2025 ਨੂੰ ਬੁਰਜ ਅਕਾਲੀ ਫੂਲਾ ਸਿੰਘ ਵਿੱਚ ਡੈਲੀਗੇਟਾਂ ਦੀ ਸਰਬ ਸੰਮਤੀ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਅਤੇ ਬੀਬੀ ਸਤਵੰਤ ਕੌਰ ਨੂੰ ਪੰਥਕ ਕਮੇਟੀ ਦੀ ਚੇਅਰ ਪਰਸਨ ਘੋਸ਼ਿਤ ਕਰਨ ਨਾਲ ਸਾਹਮਣੇ ਆਇਆ ਜਿਸ ਦਾ ਸਾਰੇ ਪੰਥ ਨੇ ਵੀ ਸਵਾਗਤ ਕੀਤਾ।​
 
📌 For all latest updates, follow the Official Sikh Philosophy Network Whatsapp Channel:
Top