ਜਾ ਤੂ ਮੇਰੈ ਵਲਿ ਹੈ
ਗੁਰਬਾਣੀ ਕੇਵਲ ਪੜ੍ਹਨ ਜਾਂ ਸੁਣਨ ਦਾ ਵਿਸ਼ਾ ਨਹੀਂ ਹੈ ਅਤੇ ਨਾ ਹੀ ਇਹ ਕੋਈ ਰਟਣ ਦਾ ਵਿਸ਼ਾ ਹੈ। ਅਸਲ ਵਿਚ ਗੁਰਬਾਣੀ ਸੁਚੱਜਾ ਜੀਵਨ ਜੀਉਣ ਦਾ ਰਾਹ ਦਸਦੀ ਹੈ। ਇਸ ਅਨੁਸਾਰ ਗੁਰਬਾਣੀ ਦਾ ਉਦੇਸ਼ ਹੈ ਮਨੁੱਖ ਨੂੰ ਸੂਝਵਾਨ, ਗੁਣਵਾਨ, ਗਿਆਨਵਾਨ, ਪਰਉਪਕਾਰੀ ਬਣਾਉਣਾ ਤਾਂ ਕਿ ਇਕ ਸੁਚੱਜਾ ਪਿਆਰ ਭਰਪੂਰ ਸਮਾਜ ਸਿਰਜਿਆ ਜਾ ਸਕੇ। ਇਸੇ ਲਈ ਇਹ ਜ਼ਰੂਰੀ ਹੋ...