• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem On Guru Gobind Singh Ji

sumra

SPNer
Jun 27, 2004
7
9
48
brampton, canada
Shiv kumar batalvi is a very famous hindu poet in Punjabi and even today singers like jasbir jassi(of dil le gayi kudi Gujarat di fame) sings his songs.He usually wrote romantic poems or songs but one day some one asked him why don’t u write something about guru gobind singh ji.He said I will try.
He himself has written in his book that after studying about guru gobind singh ji he couldn’t find words to describe him and said that he was unable to pen a single alphabet abt guru saab for 3 months bcos he says that he cant describe him as god as guru gobind singh ji himself has said that “mau ko parmeswar jo ucharre te sab narak kund main jaye”
(whosoever treat me as a god, he would surely go to hell if there is 1).
But still he wrote some poems out of which one is as follows:

Main kis hanju da diwa baal ke teri aarti lawaan,
(out of which tear drop should I light a lamp n do ur aarti)
mera har geet bujdil hai, main keda geet aj gawaan,
(my every song is full of cowardness,which song should I sing today)
mera koi geet nahi aisa jo tere mech aa jawe,
(none of my songs can match ur personality)
sarre bajaar ja kar ke jo apna sir kata aawe,
(which can openly get his head beheaded, here the writer is actually referring to the sacrifice of guru tegh bahadur sahib ji because it was guru gobind singh ji who said guru tegh bahadur ji to save the hindu religion and in turn his father guru tegh bahadur sahib our 9th guru got beheaded for saving hindu or so called ism)
jo apne sohal chhinde bol nihaan wich china aawe,
(who can get his favourite words bricked, here writer is refeering to his two sons sahibzada zorawar singh ji and sahibzada fateh singh ji who were bricked alive by wazir khan)
je lut jaawe taan phir bhi yaar te saathde jaawe,
(when he has lost everything even then he lives as he used to live, here writer says that guru gobind singh jis belief in god was same when he had anandpur sahib, his four sons, 52 poets, his darbar, his army and it remained same when he lost everything,was in machiwara, he didn’t utter a single word or tear at the death of his sons, while on the other hand when leaving chamkaur sahib bhai sahib bhai daya singh ji(1 of the punj pyaras or 5 beloved ones) was accompanying guru gobind singh ji he stoped and and guru gobind singh ji said what happened he said sahibzada ajit singh ji and jujhar singh ji are lying on the battle field , you go ahead and I will meet you after doing their creamation, guru gobind singh ji said they are not my only sons whole of khalsa is my own who will do their creamation and guru gobind singh ji said that I don’t want any one to say that I treated my sons and my Sikhs in a different way, )
main kiwen talwar di kani nu apne geet gal pawaan,
(how can my songs compare the might of his sword)
mera har geet bujdil hai mera keda geet aj gawaan,
(my every song is full of cowardness,which song should I sing today)
 

swarn bains

Poet
SPNer
Apr 8, 2012
774
187
ਗੁਰੂ ਗੋਬਿੰਦ ਸਿੰਘ ਜੀ

ਕੋਈ ਐਸਾ ਅਲਫਾਜ਼ ਨਹੀਂ, ਗੁਰੂ ਗੋਬਿੰਦ ਸਿੰਘ ਕਰੇ ਬਿਆਨ

ਦੇਖ ਜ਼ਾਹਰ ਗੁਰੂ ਜੀ ਕੀ ਕੁਰਬਾਨੀ, ਝੁਕ ਜਾਏ ਆਸਮਾਨ

ਗੁਰੂ ਗੋਬਿੰਦ ਸਿੰਘ ਖੁਦ, ਬਨ ਕਰ ਆਇਆ ਖੁਦਾ ਕਾ ਮਸੀਹਾ

ਗੁਰੂ ਜੀ ਕੋ ਖੁਦਾ ਨੇ ਭੇਜਾ, ਕਿਤ ਵਿਧ ਸਾਮਨਾ ਕਰਨਾ ਤਸੀਹਾ

ਅਪਨਾ ਸਭ ਪਰਵਾਰ ਖੋ ਦੀਆ, ਫਿਰ ਭੀ ਮਨ ਜ਼ਰਾ ਨ ਡੋਲਾ

ਖੁਦਾ ਕੀ ਰਹਿਨਮਾਈ ਅਜਮਾਈ, ਮੁਖ ਸੇ ਕੁਛ ਨਹੀਂ ਬੋਲਾ

ਗੁਰੂ ਗੋਬਿੰਦ ਜੀ ਨੇ ਜਹਾਂ ਕੋ, ਕੁਰਬਾਨੀ ਕੀ ਰਮਜ਼ ਸਿਖਾਈ

ਖੁਦ ਔਰ ਖਾਨਦਾਨ ਲੁਟਾ ਦੀਆ, ਜ਼ਮਾਨਾ ਦੇ ਰਹਾ ਹੈ ਗਵਾਹੀ

ਕੈਸੇ ਕਰਨਾ ਹੈ ਤਸ਼ੱਦਤ ਕਾ ਸਾਮਨਾ, ਜਹਾਂ ਗੁਰੂ ਜੀ ਸੇ ਸੀਖੇ

ਖੁਦਾ ਕੀ ਰਹਿਮਤ ਸੇ, ਕੋਈ ਤੋ ਗੁਰੂ ਜੀ ਕੀ ਗਾਥਾ ਉਲੀਖੇ

ਕੋਈ ਨਹੀਂ ਜਹਾਂ ਮੇ, ਅਪਣੇ ਨਾਬਾਲਗ ਬੇਟੇ ਕੋ ਜੰਗ ਮੇਂ ਭੇਜਾਏ

ਬੱਚੋਂ ਕੋ ਨੀਹਾਂ ਵਿਚ ਚੁਣਵਾ ਕਰ, ਫਿਰ ਖੁਦਾ ਕਾ ਸ਼ੁਕਰ ਮਨਾਏ

ਖੁਦ ਆਪਣਾ ਖਾਨਦਾਨ ਮਿਟਾ ਕਰ, ਮੋਈਆਂ ਰੂਹਾਂ ਤਾਈਂ ਜਗਾਏ

ਗੁਰੂ ਜੀ ਚਿੜੀਆਂ ਤੋਂ ਬਾਜ ਮਰਾਏ, ਤਾਂ ਗੋਬਿੰਦ ਸਿੰਘ ਨਾਮ ਕਹਾਏ

ਕਈ ਪੀਰ ਪੈਗੰਬਰ ਆਏ, ਥੋੜੀ ਕੁਰਬਾਨੀ ਦੇ ਕਰ ਪੈਗੰਬਰ ਕਹਾਏ

ਮਗਰ ਕੋਈ ਲਫਜ਼ ਨਹੀਂ ਮਿਲਤਾ, ਗੁਰੂ ਜੀ ਕਾ ਰਕੀਬ ਬਣ ਪਾਏ

ਦੋ ਪਾਓਂ ਪਰ ਚਲ ਸਕੇ, ਪੀਰ ਮੀਰ ਜੋ ਇਸ ਕਾਏਨਾਤ ਮੇਂ ਆਏ

ਗੁਰੂ ਗੋਬਿੰਦ ਸਿੰਘ ਜੀ ਕਾਰਨਾਮੇ ਅਜਮਾ, ਕੋਈ ਕਰੀਬ ਨਾ ਆਏ

ਸ਼ਾਹਾਂ ਦਾ ਸ਼ਾਹ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਕਹਾਵੈ

ਜੋ ਮੁਝ ਕੋ ਪ੍ਰਭ ਰਾਮ ਕਹਿਲਾਵੈ, ਨਰਕ ਘੋਰ ਮੈ ਜਾਏ ਸਮਾਵੈ

ਗੁਰੂ ਗੋਬਿੰਦ ਜੈਸਾ ਕੋਈ ਪੈਦਾ ਨਹੀਂ ਹੂਆ, ਨਾ ਹੀ ਕੋਈ ਹੋਗਾ

ਜਹਾਂ ਬਿਖਰ ਜਾਏਗਾ, ਮਗਰ ਕੋਈ ਨਹੀਂ ਉਸਕੀ ਮਸਾਲ ਜੋਗਾ

ਕਵੀ ਨਵੀ ਵੀ ਉਹ ਲਿਖ ਸਕਦੈ, ਜਹਾਂ ਤੀਕ ਉਹਦੀ ਮੱਤ ਜਾਏ

ਗੁਰੂ ਗੋਬਿੰਦ ਜੀ ਕੀ ਸਿਫਤ ਸਲਾਹਨ, ਬੈਂਸ ਵਿਖਿਆਨ ਨਾ ਪਾਏ
 

swarn bains

Poet
SPNer
Apr 8, 2012
774
187
ਹਰਿ ਪ੍ਰਭ

ਰੱਬ ਵਸੈ ਮਨ ਅੰਦਰ, ਉਥੇ ਉਹਨੇ ਛਾਇਆ ਮੰਦਰ

ਮਨ ਚੋਂ ਇੰਞ ਜਾਹਰ ਹੋਵੈ, ਜਿਉਂ ਮੁੱਖ ਦਰਪਣ ਅੰਦਰ

ਮੁਖ ਸਾਫ ਮੂਰਤ ਸਾਫ ਦਿਸੈ, ਤੱਕੋ ਜੇ ਦਰਪਣ ਅੰਦਰ

ਰੱਬ ਕਿਤੋਂ ਆਉਂਦਾ ਜਾਂਦਾ ਨਹੀਂ, ਵਸਦਾ ਮਨ ਦੇ ਅੰਦਰ

ਮੜ੍ਹੀ ਮਸਾਣੀ ਪੂਜ ਮਨ ਬਹਿਕੈ, ਤਾੜੀ ਲਾ ਜਗਤ ਵਖਾਵੈ

ਦੌੜ ਭੱਜ ਮਨ ਚੜ੍ਹੈ ਅਸਮਾਨੀ, ਮਨ ਜ਼ਰਾ ਸਮਝ ਨ ਆਵੈ

ਨਿਰਮਲ ਨੀਰ ਪ੍ਰਭੂ ਬਣਾਇਆ, ਨੀਰ ਸੰਗ ਮਿਲਾਵੈ ਮਿੱਟੀ

ਨੀਰ ਸੰਗ ਮਿੱਟੀ ਘੁਲ ਜਾਵੈ, ਮੁੜ ਸਾਫ ਰੂਹ ਨਾ ਦਿੱਸੀ

ਜਨ ਮਨ ਸਮਝਾਵਣ ਖਾਤਰ, ਪ੍ਰਭ ਇਹ ਬਣਤ ਬਣਾਈ

ਕੁਦਰਤ ਕਾਦਰ ਕਰਮ ਕਰਾਵੈ, ਮਨ ਕੂ ਸਮਝਾਓ ਭਾਈ

ਜੇ ਨੀਰ ਧੁੰਦਲਾ ਹੋ ਜਾਵੈ, ਨਾਹ ਬਦਨ ਮੈਲ ਲੱਗ ਜਾਈ

ਕਰਮ ਮਨ ਧੁੰਦਲਾ ਕਰ ਦੇਵੇ, ਹਰਿ ਮਨ ਨਜ਼ਰ ਨ ਆਈ

ਪਾਠ ਕੁਰਾਣਾ ਵੇਦ ਪੁਰਾਣਾ, ਪੜ੍ਹ ਪੜ੍ਹ ਜੱਗ ਤਾਈਂ ਸੁਣਾਵੈ

ਪੜ੍ਹ ਕੜ੍ਹ ਮਨ ਨ ਮੰਨੈ, ਵਸ ਲਾਲਚ ਮਨ ਭਰਮ ਭਰਮਾਵੈ

ਮਨ ਸਾਫ ਕਰਨ ਬਹੁਤ ਵਿਧ ਵਿਚਾਰ,ਗੁਰੂ ਗ੍ਰੰਥ ਸਮਝਾਵੈ

ਪੜ੍ਰ ਗ੍ਰੰਥ ਹਰਿ ਨਾਮ ਭਜੁ, ਮਨ ਸਾਫ ਹੋਣ ਲੱਗ ਜਾਵੈ

ਨੁਕਤਾਚੀਨੀ ਕਰੈ ਚਤੁਰ ਦਿਲ, ਮਨ ਦਾ ਭਰਮ ਨ ਮਿਟਦਾ

ਨਿੰਦਾ ਚਿੰਦਾ ਤਾਤ ਪਰਾਈ, ਇਤ ਵਿਧ ਮਨ ਨਹੀਂ ਟਿਕਦਾ

ਮਨ ਟਿਕਾਇ ਮਨ ਸਮਝਾਇ, ਗੁਰ ਮੂਰਤ ਚਿੱਤ ਵਸਾਇ

ਗੁਰ ਗੁਰ ਕਰਤ ਗੁਰੈ ਗੁਰ ਹੋਈਐ,ਭਟਕਿਆ ਮਨ ਟਿਕ ਜਾਇ

ਗੁਰੂ ਗ੍ਰੰਥ ਜੀ ਕੋ ਗੁਰੂ ਮਾਨੋ , ਗੁਰੂ ਸਿਖਿ ਚਿੱਤ ਵਸਾਓ

ਜੋ ਆਖੈ ਕਰਮ ਕਮਾਓ, ਨੇਕ ਕਰਮ ਕਰ ਮਨ ਠਹਿਰਾਓ

ਗ੍ਰਂਥ ਕਹੈ ਹਰਿ ਨਾਮ ਭਜੁ, ਕਾਮ ਕ੍ਰੋਧ, ਲੋਭ ਮੋਹ ਮਨੋ ਮਿਟਾਓ

ਕਦੀ ਕਿਸੇ ਦਾ ਬੁਰਾ ਨ ਮਾਨੋ, ਸੱਚੇ ਮਨ ਤੋਂ ਸਿਖਿ ਸਿਖਾਓ

ਇਤ ਵਿਧ ਮਨ ਦਰਪਣ ਨਿਰਮਲ, ਮਨ ਮਹਿ ਰਾਮ ਸਮਾਓ

ਜਿਸ ਮਿਲਿਆਂ ਮਨ ਹੋਏ ਰਹਸ, ਸੋ ਜਨ ਸਤਿਗੁਰੂ ਕਹਾਓ

ਸਤਿਗੁਰ ਭਲਾ ਮੰਗਦਾ ਭਾਈ,ਹਰਿ ਸਤਗੁਰ ਭੇਦ ਨ ਕਾਈ

ਸਤਿਗੁਰ ਮੂਰਤ ਚਿੱਤ ਵਸਾਓ, ਹਰਿ ਆਇ ਵਸੈ ਮਨ ਭਾਈ

ਜੋ ਪ੍ਰਭ ਬਖਸੈ ਸਭ ਇਕੋ ਵਾਰੀ, ਸਮਾ ਮਿਲਣ ਦਾ ਭਾਵੇਂ ਵੱਖ

ਜੋ ਜਨ ਨਿੱਤ ਨਵੀਆਂ ਬਖਸਾਂ ਖੋਜੈ, ਤਿਸ ਕੁਝ ਨਾ ਆਵੈ ਹੱਥ

ਜਨਮ ਬੰਦੇ ਇਸ ਕਾਰਨ ਪਾਇਆ, ਅਪਣਾ ਮਨ ਸਮਝਾਏ

ਨਿੰਦਾ ਚਿੰਦਾ ਭਰਮ ਮਿਟਇ, ਗੁਰ ਪ੍ਰਭ ਮਹਿ ਜਾਏ ਸਮਾਏ

ਹਰਿ ਨਾਮ ਧਿਆਉਣਾ ਮਨ ਸਮਝਾਉਣਾ, ਇਹੋ ਰੱਬ ਦੀ ਪੂਜਾ

ਕਰਮ ਧਰਮ ਸਭ ਦੁਨੀਆਂਬਾਜ਼ੀ. ਪ੍ਰਭ ਬਿਨ ਸਭ ਪੂਜਣ ਦੂਜਾ

ਸਤਿਗੁਰ ਤੇਰਾ ਮਨ ਜਾਣਦਾ, ਕਰਮ ਤੱਕ ਮਨ ਸਿੱਖਿ ਸਿਖਾਵੈ

ਬੈਂਸ, ਮਨ ਮਹਿ ਪ੍ਰਭ ਪਰਗਟ ਹੋਵੈ, ਬਹੁੜ ਜਨਮ ਨਾ ਆਵੈ
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top