☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Guru Granth Sahib
Jup Banee
Scientific Explanation Of Mool Mantra
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

Dear tejwant Ji,

In reply to your questions my article on meditation 'japu' is available on this net.

However before this one must be clear about your purpose in life. I am attaching below my article on this aspect which will clear most of your doubt. Please note that I have not moved an iota from Sri Guru Granth Sahib which I consider as my True Guru.

ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਜੀਵਨ ਮਨੋਰਥ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬੀ ਜੋਤ ਪ੍ਰਾਪਤ ਕਰ ਕੇ ਮਨੁੱਖ ਜਗ ਤੇ ਆਇਆ।

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥ (ਅਨੰਦ, ਮ:੩, ਪੰਨਾ ੯੨੧)

ਇਹ ਮਨੁਖਾ ਦੇਹੀ ਵਾਹਿਗੁਰੂ ਨੂੰ ਮਿਲਣ ਲਈ ਮਿਲੀ ਹੈ:

ਭਈ ਪ੍ਰਾਪਤ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਆਸਾ ਮ: ੫, ਪੰਨਾ ੧੨)

ਪਰ ਕੀ ਮਨੁੱਖ ਨੇ ਜੱਗ ਵਿਚ ਆਕੇ ਅਜੇਹੇ ਕਰਮ ਕਮਾਏ ਜਿਸ ਨਾਲ ਉਸ ਨੂੰ ਪ੍ਰਭੂ ਪ੍ਰਾਪਤੀ ਹੋਵੇ ਤੇ ਉਸਦੀ ਜ਼ਿੰਦਗੀ ਸੁਭਾਗੀ ਬਣੇ? ਜਿਸ ਵਾਹਿਗੁਰੂ ਨੇ ਉਸ ਦੀ ਰਚਨਾ ਕੀਤੀ ਨਹੀਂ ਮਨੁੱਖ ਨੇ ਉਸਦਾ ਨਾਮ ਨਹੀਂ ਧਿਆਇਆ ।

ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥ ਕੀ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥ ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥ (ਅਨੰਦ, ਮ:੩, ਪੰਨਾ ੯੨੧)

ਮਨੁੱਖ ਜੋ ਨਾਮ ਰਾਹੀਂ ਪ੍ਰਭੂ ਪ੍ਰਾਪਤੀ ਦਾ ਲਾਹਾ ਲੈਣ ਜੱਗ ਤੇ ਆਇਆ ਹੈ ਕਿਨ੍ਹੀਂ ਘਟੀਆ ਕੰਮੀਂ ਲੱਗ ਗਿਆ ਹੈ ਜਿਨ੍ਹਾਂ ਵਿਚ ਉਸਦੀ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ?

ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥ ੧ ॥ (ਮ: ੫, ਪੰਨਾ ੪੩)

ਕਾਮ, ਕ੍ਰੋਧ ਨੇ ਮਨ ਬੰਨ੍ਹ ਲਿਆ ਹੈ ਤੇ ਮੋਹ ਨੇ ਸਰੀਰ। ਲੋਭ ਲਾਲਚ ਅਹੰਕਾਰ ਪੀਰ ਬਣ ਗਏ ਹਨ। ਰਾਮ ਨਾਮ ਬਿਨਾ ਮਨ ਵਿਚ ਧੀਰਜ ਕਿਵੇਂ ਪਵੇ?

ਕਾਮੁ ਕ੍ਰੋਧੁੁ ਮਨਿ ਮੋਹੁ ਸਰੀਰਾ ॥ ਲਬੁ ਲੋਭੁ ਅਹੰਕਾਰੁ ਸੁ ਪੀਰਾ ॥ ਰਾਮ ਨਾਮ ਬਿਨੁ ਕਿਉ ਮਨੁ ਧੀਰਾ ॥ ੨ ॥ (ਪੰਨਾ ੪੧੪)

ਮਨੁਖ ਦੀ ਇਹ ਸਾਰੀ ਦੁਨੀਆਂ ਹੀ ਯਮ ਨੇ ਮਾਇਆ ਮੋਹ ਵਿਚ ਬੰਨ੍ਹ ਰੱਖੀ ਹੈ ਜਿਸ ਨੂੰ ਇਕ ਨਾਮ ਹੀ ਛੁਡਾ ਸਕਦਾ ਹੈ:

ਮਾਇਆ ਮੋਹਿ ਜਗੁ ਬਾਧਾ ਜਮਕਾਲਿ ॥ ਬਾਂਧਾ ਛੂਟੈ ਨਾਮੁ ਸਮੑਾਲਿ ॥(ਪੰਨਾ ੪੧੫)

ਹਉਮੈ, ਮੋਹ, ਮਾਇਆ, ਮਮਤਾ ਆਦਿ ਤੋਂ ਛੁਟਕਾਰਾ ਸਿਰਫ ਨਾਮ ਜਪਣ ਸਦਕਾ ਹੀ ਮਿਲ ਸਕਦਾ ਹੈ:

ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥ ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥ ੧੯ ॥(ਪੰਨਾ ੧੪੨੭)

ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ (ਮ: ੯ ਪੰਨਾ, ੧੪੨੭)॥ ੧੮ ॥

ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥ ੪੩ ॥ (ਮ:੯, ਪੰਨਾ ੧੪੨੮)

ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥ ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ

॥ ੩ ॥ ੩ ॥ (ਪੰਨਾ ੮੩੧)

ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ ॥ ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ ॥ ੪ ॥ ੧੪ ॥ ੧੫੨ ॥(ਪੰਨਾ ੨੧੩)

ਮਨ ਤਾਂ ਦਸਾਂ ਦਿਸ਼ਾਵਾਂ ਵਿਚ ਭ੍ਰਮਦਾ ਰਹਿੰਦਾ ਹੈ। ਮਾਇਆ ਵਿਚ ਮਗਨ ਲੋਭ ਦੇ ਸੁਆਦ ਵਿਚ ਮਨ ਨੇ ਪ੍ਰਭੂ ਨੂੰ ਆਪ ਹੀ ਭੁਲਾ ਦਿਤਾ ਹੈ। ਸਾਧਸੰਗਤ ਵਿਚ ਹਰੀ ਦੀ ਕਥਾ, ਹਰੀ ਦੇ ਜਸ ਇਕ ਪਲ ਵੀ ਮਨ ਲਾਕੇ ਨਹੀਂ ਸੁਣੇ।ਬਿਗਾਨੇ ਦੁਨਿਆਵੀ ਕਸੁੰਭੀ ਕੱਚੇ ਰੰਗਾਂ ਤੇ ਖੁਸ਼ ਹੁੰਦਾ ਰਿਹਾ ਹੈ ਅਤੇ ਅਪਣੇ ਘਰ ਜਾਣਾ ਭੁੱਲ ਗਿਆ । ਪ੍ਰਮਾਤਮਾ ਦੇ ਚਰਨ ਕਮਲਾਂ ਨਾਲ ਪ੍ਰੇਮ ਨਹੀਂ ਕੀਤਾ ਤੇ ਸੱਚੇ ਪੁਰਖ ਨੂੰ ਨਹੀਂ ਮਨਾਇਆ। ਤੇਲੀ ਦੇ ਕੋਹਲੂ ਦੇ ਬੈਲ ਵਾਂਗੂ ਲਗਾਤਾਰ ਚਲਦਾ ਭਟਕਦਾ ਰਹਿੰਦਾ ਹੈ।

ਧਾਇਓ ਰੇ ਮਨ ਦਹ ਦਿਸ ਧਾਇਓ ॥ ਮਾਇਆ ਮਗਨ ਸੁਆਦਿ ਲੋਭਿ ਮੋਹਿਓ ਤਿਨਿ ਪ੍ਰਭਿ ਆਪਿ ਭੁਲਾਇਓ॥ ਰਹਾਉ ॥ ਹਰਿ ਕਥਾ ਹਰਿ ਜਸ ਸਾਧਸੰਗਤਿ ਸਿਉ ਇਕੁ ਮੁਹਤੁ ਨ ਇਹੁ ਮਨੁ ਲਾਇਓ ॥ ਬਿਗਸਿਓ ਪੇਖਿ ਰੰਗੁ ਕਸੁੰਭ ਕੋ ਪਰ ਗ੍ਰਿਹ ਜੋਹਨਿ ਜਾਇਓ ॥ ੧ ॥ ਚਰਨ ਕਮਲ ਸਿਉ ਭਾਉ ਨ ਕੀਨੋ ਨਹ ਸਤ ਪੁਰਖੁ ਮਨਾਇਓ ॥ ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦੁ ਭ੍ਰਮਾਇਓ ॥ ੨ ॥ (ਟੋਡੀ ਮ: ੫, ਪੰਨਾ ੭੧੨)

ਤਰ੍ਹਾਂ ਤਰ੍ਹਾਂ ਦੇ ਝੂਠ ਨਾਲ ਮਨ ਭਰ ਲਿਆ ਪਰ ਨਾ ਹੀ ਪ੍ਰਮਾਤਮਾ ਦਾ ਭੇਦ ਬੁਝਿਆ ਤੇ ਨਾ ਹੀ ਉਸ ਨੂੰ ਅਪਣਾਇਆ।ਕਦੇ ਵੀ ਕੋਈ ਪਰਉਪਕਾਰ ਨਹੀਂ ਕੀਤਾ ਤੇ ਨਾਂ ਹੀ ਸਤਿਗੁਰ ਦੀ ਸੇਵਾ ਕੀਤੀ ਤੇ ਨਾ ਹੀ ਉਸ ਨੂੰ ਧਿਆਇਆ।ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਦੇ ਪੰਜ ਦੂਤਾਂ ਦੀ ਸੰਗਤ ਵਿਚ ਮਦ ਮਸਤ ਹੋ ਕੇ ਮਾਇਆ ਨਾਲ ਜੁੜਿਆ ਰਿਹਾ।

ਨਾਨਾ ਝੂਠਿ ਲਾਇ ਮਨੁ ਤੋਖਿਓ ਨਹ ਬੂਝਿਓ ਅਪਨਾਇਓ ॥ ੩ ॥ ਪਰਉਪਕਾਰ ਨ ਕਬਹੂ ਕੀਏ ਨਹੀ ਸਤਿਗੁਰੁ ਸੇਵਿ ਧਿਆਇਓ ॥ ਪੰਚ ਦੂਤ ਰਚਿ ਸੰਗਤਿ ਗੋਸਟਿ ਮਤਵਾਰੋ ਮਦ ਮਾਇਓ ॥ ੪ ॥ (ਟੋਡੀ ਮ: ੫, ਪੰਨਾ ੭੧੨)

ਬਿਨਾ ਸਮਝੇ ਮਨੁੱਖ ਜੱਗ ਤੇ ਕਿਸ ਕੰਮ ਦਾ? ਸਜਦਾ ਸੰਵਰਦਾ ਤਾਂ ਬੜਾ ਹੈ ਪਰ ਲਗਦਾ ਇਉਂ ਹੈ ਜਿਵੇਂ ਮੁਰਦੇ ਦੇ ਮਹਿੰਗੇ ਕਪੜੇ ਪਾਕੇ ਸਜਾਵਟ ਕੀਤੀ ਹੋਵੇ। ਮਾਇਆ ਇਕੱਠੀ ਕਰਨ ਲਈ ਭਜ ਭਜ ਕੇ ਮਿਹਨਤ ਕਰਦਾ ਹੈ।ਨਾ ਦਾਨ ਨਾ ਪੁੰਨ ਤੇ ਨਾ ਭਲੇ ਪੁਰਖਾਂ ਦੀ ਸੇਵਾ ਕੀਤੀ ਹੋਰ ਕੁਫਕੜੇ ਕੰਮ ਕਿਤੇ ਨਹੀਂ ਫਲਦੇ:

ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥ ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ ॥ ਰਹਾਉ ॥ ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ ਇਕਤ੍ਰ ਕਰੀ ਹੈ ਮਾਇਆ ॥ ਦਾਨੁ ਪੁੰਨੁ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ ॥ ੧ ॥ (ਟੋਡੀ ਮ: ੫, ਪੰਨਾ ੭੧੨)

ਨਾਮ ਦਾਨ ਅਤੇ ਸੁੱਚਤਾ ਨਹੀਂ ਕੀਤੀ ਇਕ ਪਲ ਵੀ ਪ੍ਰਮਾਤਮਾ ਦੀ ਸਿਫਤ ਸਲਾਹ ਨਹੀਂ ਕੀਤੀ।

ਨਾਮ ਦਾਨੁ ਇਸਨਾਨੁ ਨ ਕੀਓ ਇਕ ਨਿਮਖ ਨ ਕੀਰਤਿ ਗਾਇਓ ॥ (ਟੋਡੀ ਮ: ੫, ਪੰਨਾ ੭੧੨)

ਪਵਿਤਰ ਸੁੱਚਾ ਮਨ ਕਿਵੇਂ ਹੋਵੇ? ਕੂੜ ਦੀ ਕੰਧ ਤੋੜ ਕੇ ਸਚਿਆਰਾ ਬਣ ਕੇ।ਹੁਕਮ ਰਜ਼ਾ ਵਿਚ ਰਹਿਕੇ।

ਕਿਵ ਸਚਿਆਰਾ ਹੋਈਐ ਕਿਵ ਕੈੜੈ ਤੁਟੈ ਪਾਲਿ॥ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲਿ॥(ਪੰਨਾ ੧)

ਕੂੜ ਦੀ ਕੰਧ ਕਿਹੜੀ ਹੈ?

ਇਹ ਮਾਇਆ ਮੋਹ, ਕਾਮ ਕ੍ਰੋਧ,ਲੋਭ, ਹੰਕਾਰ ਸਭ ਕੂੜ ਦੀਆਂ ਕੰਧਾਂ ਹਨ

ਸਚਿਆਰ ਕਿਵੇਂ ਬਣੀਏਂ?

ਮਾਇਆ ਮੋਹ ਤੋਂ ਨਾਤਾ ਤੋੜ, ਹਉਮੈਂ ਮਿਟਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਨਾਮ ਰਾਹੀਂ ਮਨੋਂ ਮਾਰਕੇ ਤੇ ਰੱਬ ਦੇ ਹੁਕਮ ਰਜ਼ਾ ਵਿਚ ਚੱਲਕੇ।

ਸਾਧਸੰਗਤ ਵਿਚ ਜਾ ਕੇ ਪ੍ਰਮਾਤਮਾਂ ਨੂੰ ਬੇਨਤੀ ਕਰੋ ਤਾਂ ਉਹ ਭਗਤਾਂ ਦੀ ਇਕ ਦਮ ਸਾਰ ਲੈਂਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਉਹ ਅਪਣੇ ਭਗਤਾਂ ਦੀ ਲਾਜ ਰੱਖ ਅਪਣਾ ਲੈਂਦਾ ਹੈ।

ਕਰਉ ਬੇਨਤੀ ਸਾਧਸੰਗਤਿ ਹਰਿ ਭਗਤਿ ਵਛਲ ਸੁਣਿ ਆਇਓ ॥ ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਲਾਜ ਅਪੁਨਾਇਓ ॥ ੫ ॥ ੧ ॥ ੩ ॥ (ਟੋਡੀ ਮ: ੫, ਪੰਨਾ ੭੧੨)

ਉਹ ਜੋ ਅਪਣੇ ਅੰਦਰੋਂ ਹੀ ਸਚ ਪਛਾਣ ਕੇ ਅੰਮ੍ਰਿਤ ਇਸ਼ਨਾਨ ਕਰੇ ਪਰ ਇਹ ਸਚਾ ਸ਼ਬਦ (ਨਾਮ) ਤਾਂ ਗੁਰੂ ਰਾਹੀਂ ਹੀ ਪਛਾਣਿਆ ਜਾ ਸਕਦਾ ਹੈ:

ਅੰਤਰਿ ਨਾਵਣੁ ਸਾਚੁ ਪਛਾਣੈ॥ ਅੰਤਰ ਕੀ ਗਤਿ ਗੁਰਮੁਖਿ ਜਾਣੈ ॥ ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥ ੩ ॥ (ਪੰਨਾ ੪੧੪)

ਗੁਰੂ ਦੀ ਮਿਹਰ ਹੋਵੇਗੀ ਤਾਂ ਹੀ ਹਰੀ ਮਨ ਵਿਚ ਵਸੇਗਾ, ਨਹੀਂ ਤਾਂ ਉਸ ਨੇ ਜੋ ਪਹਿਲਾਂ ਕਰਮ ਕੀਤੇ ਹਨ ਉਨ੍ਹਾਂ ਦਾ ਫਲ ਹੀ ਭੋਗੇਗਾ।ਇਹ ਸਰੀਰ ਤਾਂ, ਤਾਂ ਹੀ ਪਰਵਾਣ ਹੋਵੇਗਾ ਜੇ ਸੱਚੇ ਸਤਿਗੁਰ ਨਾਲ ਨਿਹੁੰ ਲਾਇਆ ਹੋਵੇਗਾ।

ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ॥ ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥ ੩੫ ॥ (ਮ:੩, ਪੰਨਾ ੯੨੧-੯੨੨)

ਵਾਹਿਗੁਰੂ ਦੀ ਮਿਹਰ ਹੋਵੇਗੀ ਤਾਂ ਮਨੁੱਖ ਨੂੰ ਸਮਝ ਆਵੇਗੀ ਕਿ ਉਸ ਦਾ ਘਰ ਕਿਹੜਾ ਹੈ ਤੇ ਉਹ ਅਪਣੇ ਘਰ ਨਾਮ ਸਹਾਰੇ ਹੀ ਜਾ ਸਕਦਾ ਹੈ।

ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥ (ਮ:੩, ਪੰਨਾ ੯੨੧)

ਪ੍ਰਮਾਤਮਾ ਨੇ ਅੱਖਾਂ ਵਿਚ ਇਸ ਲਈ ਜੋਤ ਧਰੀ ਹੈ ਕਿ ਪ੍ਰਮਾਤਮਾ ਬਿਨਾ ਹੋਰ ਕੁਝ ਨਾ ਦੇਖੋ ਭਾਵ ਪ੍ਰਮਾਤਮਾ ਨੂੰ ਸਭ ਵਿਚ ਵੇਖੋ।ਹਰੀ ਬਿਨਾ ਹੋਰ ਨਹੀਂ ਵੇਖੋਗਾ ਤਾਂ ਉਹ ਤੁਹਾਡੇ ਉਤੇ ਨਦਰਿ-ਬਖਸ਼ਿਸ਼ ਕਰਕੇ ਤੁਹਾਨੂੰ ਨਿਹਾਲ ਕਰ ਦੇਵੇਗਾ।ਜੋ ਇਹ ਸਾਰਾ ਸੰਸਾਰ ਤੁਸੀਂ ਵੇਖ ਰਹੇ ਹੋ ਇਹ ਸਾਰਾ ਹਰੀ ਦਾ ਹੀ ਰੂਪ ਹੈ, ਸਭ ਰਚਨਾ ਵਿਚੋਂ ਹਰੀ ਦਾ ਰੂਪ ਹੀ ਵੇਖਣਾ ਚਾਹੀਦਾ ਹੈ।ਗੁਰੂ ਦੀ ਮਿਹਰ ਸਦਕਾ ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਬਿਨਾ ਹੋਰ ਕੋਈ ਨਹੀਂ ਭਾਵ ਸਾਰਾ ੋਵਿਸ਼ਵ ਹੀ ਪ੍ਰਮਾਤਮਾ ਦਾ ਰੂਪ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਇਹ ਅੱਖਾਂ ਤਾਂ ਹਨੇਰੇ ਵਿਚ ਹੁੰਦੀਆਂ ਹਨ ਜਿਨ੍ਹਾ ਨੂੰ ਸਤਿਗੁਰ ਮਿਲੇ ਤੇ ਹੀ ਦਿਭ ਦ੍ਰਿਸ਼ਟੀ ਹੁੰਦੀ ਹੈ ਭਾਵ ਜਗਤ ਰਚਨਾ ਦੀ ਸਹੀ ਪਛਾਣ ਸੱਚਾ ਗੁਰੂ ਹੀ ਕਰਵਾ ਸਕਦਾ ਹੈ।

ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥ ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥ ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥ ੩੬ ॥ (ਮ:੩, ਪੰਨਾ ੯੨੧-੯੨੨)

ਪ੍ਰਮਾਤਮਾ ਨੇ ਕੰਨ ਇਸ ਲਈ ਲਾਏ ਹਨ ਕਿ ਸੱਚੇ ਦਾ ਨਾਮ ਸੁਣਿਆ ਜਾ ਸਕੇ।ਕੰਨ ਸਰੀਰ ਨਾਲ ਸੱਚੇ ਨਾਮ ਤੇ ਸੱਚੀ ਬਾਣੀ ਨੂੰ ਸੁਣਨ ਲਈ ਹੀ ਲਾਏ ਹਨ।ਸੱਚੀ ਬਾਣੀ ਸੁਣਿਆ ਤਨ ਮਨ ਹਰਾ ਹੋ ਜਾਂਦਾ ਹੈ ਬਾਗੋ-ਬਾਗ ਹੋ ਜਾਂਦਾ ਹੈ ਤੇ ਜੀਭ ਵਿਚ ਮਿਠਾਸ ਭਰ ਜਾਂਦੀ ਹੈ। ਸੱਚੇ ਸਤਿਗੁਰ ਨੂੰ ਬਿਆਨਣਾ ਅਸੰਭਵ ਹੈ ਉਸ ਬਾਰੇ ਪੂਰੀ ਤਰ੍ਹਾਂ ਬਿਆਨਿਆ ਨਹੀਂ ਜਾ ਸਕਦਾ। ਗੁਰੂ ਜੀ ਫੁਰਮਾਉਂਦੇ ਹਨ ਕਿ ਮਨੁੱਖ ਨੂੰ ਅੰਮ੍ਰਿਤ ਨਾਮ ਸੁਣ ਕੇ ਪਵਿਤ੍ਰ ਹੋ ਜਾਣਾ ਚਾਹੀਦਾ ਹੈ ਮਨੁੱਖ ਸੱਚੇ ਦਾ ਨਾਮ ਸੁਣਨ ਲਈ ਹੀ ਜਗਤ ਤੇ ਆਇਆ ਹੈ।

ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥ ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥ ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥ ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥ ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥ ੩੭ ॥ (ਮ:੩, ਪੰਨਾ ੯੨੧-੯੨੨)

ਇਸ ਸਭ ਤੋਂ ਸਾਡਾ ਜੀਵਨ ਮਨੋਰਥ ਸਾਫ ਹੋ ਜਾਂਦਾ ਹੈ। ਸਾਡਾ ਜੀਵਨ ਮਨੋਰਥ ਸੱਚੇ ਗੁਰੂ ਦੇ ਸਮਝਾਏ ਹੋਏ ਨਾਮ ਮਾਰਗ ਤੇ ਚੱਲਕੇ ਪ੍ਰਮਾਤਮਾ ਦੀ ਸੱਚੀ ਸਿਫਤ ਸਲਾਹ ਕਰਨਾ, ਉਸ ਦੀ ਸਾਰੀ ਰਚਨਾ ਨੂੰ ਉਸੇ ਦਾ ਰੂਪ ਸਮਝ ਕੇ ਪਿਆਰ ਕਰਨਾ ਤੇ ਅਪਣਾ ਤੇ ਉਸਦਾ ਫਰਕ ਮਿਟਾ ਕੇ ਉਸ ਵਿਚ ਸਮਾਉਣਾ ਹੈ ਜਿਸ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੋਹ ਮਾਇਆ ਮਮਤਾ ਤੋਂ ਮੁਕਤੀ ਪਾਉਣੀ ਹੈ ।ਇਸ ਲਈ ਸੱਚੇ ਗੁਰੂ ਨੂੰ ਲੱਭਣਾ ਉਸ ਤੋਂ ਸੱਚੀ ਸਿੱਖ ਪ੍ਰਾਪਤ ਕਰਨੀ ਤੇ ਗੁਰਮੁਖ ਬਣਨਾ ਹੈ। ਸੱਚੇ ਸਤਿਗੁਰ ਦਾ ਸਿੱਖ ਕਿਵੇਂ ਬਣੇ?

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥ ੨ ॥ ਮਃ ੪ ॥(ਗਉੜੀ ਮ:੫, ਪੰਨਾ ੩੦੫)

ਇਕੋ ਮਨੋਰਥ ਪ੍ਰਭੂ ਪ੍ਰਾਪਤੀ ਹੋਵੇ ਤਾਂ ਗੁਰੂ ਸਿਉਂ ਹਰ ਦਮ ਧਿਆਨ ਲਾ ਕੇ ਰੱਖਣਾ ਜ਼ਰੂਰੀ ਹੈ ।ਭਲੇ ਪੁਰਸ਼ਾਂ ਤੋਂ ਪ੍ਰਾਪਤ ਗਿਆਨ ਉਤੇ ਦ੍ਰਿੜ ਹੋ ਕੇ ਚਲਣਾ ਹੈ ਤੇ ਗੁਰੂ ਦੀ ਤਨੋਂ ਮਨੋਂ ਸੇਵਾ ਕਰਨੀ ਹੈ ਤਾਂ ਹੀ ਗੁਰੂ ਦੀ ਕਿਰਪਾ ਹੋਵੇਗੀ

ਮਨਸਾ ਏਕ ਮਾਨਿ ਹਾਂ ॥ ਗੁਰ ਸਿਉ ਨੇਤ ਧਿਆਨਿ ਹਾਂ ॥ ਦ੍ਰਿੜੁ ਸੰਤ ਮੰਤ ਗਿਆਨਿ ਹਾਂ ॥ ਸੇਵਾ ਗੁਰ ਚਰਾਨਿ ਹਾਂ ॥ ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ ॥ ੧ ॥ (ਆਸਾਵਰੀ ਮ: ੫, ਪੰਨਾ ੪੦੯)

ਜੋ ਨਾਮ ਜਪਦੇ ਜੀਵਦਿਆਂ ਹੀ ਮਰ ਜਾਂਦੇ ਹਨ ਭਾਵ ਮੋਹ ਮਾਇਆ ਤੋਂ ਨਾਤਾ ਤੋੜ ਲੈਂਦੇ ਹਨ ਉਹ ਦੁਨਿਆਵੀ ਭਵਸਾਗਰ ਨੂੰ ਪਾਰ ਕਰ ਜਾਂਦੇ ਹਨ। ਉਹ ਸਭ ਦੇ ਸੇਵਕ ਹੋ ਜਾਂਦੇ ਹਨ ਤੇ ਕਿਸੇ ਦਾ ਵੀ ਡਰ ਉਨ੍ਹਾਂ ਦੇ ਮਨ ਵਿਚ ਨਹੀਂ ਰਹਿੰਦਾ।ਭਲੇ ਪੁਰਸ਼ਾਂ ਦੀ ਸਿਖਿਆ ਰਾਹੀਂ ਸਾਰੀਆਂ ਸ਼ਕਾਂ ਸ਼ੁਭਾਵਾਂ ਦੂਰ ਹੋ ਜਾਂਦੀਆਂ ਹਨ।ਜਿਸ ਮਨੁਖ ਦੇ ਭਾਗੀਂ ਨਾਮ ਦਾ ਸੁੱਖ ਹੈ ਉਸਦੇ ਨੇੜੇ ਕਦੇ ਵੀ ਦੁੱਖ ਨਹੀਂ ਪਹੁੰਚਦਾ। ਜੋ ਹਰੀ ਦਾ ਜਸ ਸੁਣਦੇ ਹਨ ਉਸ ਨੂੰ ਸਭ ਮੰਨਦੇ ਹਨ। ਉਹੀ ਦੁਨੀਆਂ ਤੇ ਸਫਲ ਹੁੰਦੇ ਹਨ ਤੇ ਸਭ ਨੂੰ ਚੰਗੇ ਲਗਦੇ ਹਨ।

ਜੀਵਤ ਜੋ ਮਰੈ ਹਾਂ ॥ ਦੁਤਰੁ ਸੋ ਤਰੈ ਹਾਂ ॥ ਸਭ ਕੀ ਰੇਨੁ ਹੋਇ ਹਾਂ ॥ ਨਿਰਭਉ ਕਹਉ ਸੋਇ ਹਾਂ ॥ ਮਿਟੇ ਅੰਦੇਸਿਆ ਹਾਂ ॥ ਸੰਤ ਉਪਦੇਸਿਆ ਮੇਰੇ ਮਨਾ ॥ ੧ ॥ ਜਿਸੁ ਜਨ ਨਾਮ ਸੁਖੁ ਹਾਂ ॥ ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥ ਜੋ ਹਰਿ ਹਰਿ ਜਸੁ ਸੁਨੇ ਹਾਂ ॥ ਸਭੁ ਕੋ ਤਿਸੁ ਮੰਨੇ ਹਾਂ ॥ ਸਫਲੁ ਸੁ ਆਇਆ ਹਾਂ ॥ ਨਾਨਕ ਪ੍ਰਭ ਭਾਇਆ ਮੇਰੇ ਮਨਾ ॥ ੨ ॥ ੪ ॥ ੧੬੦ ॥ (ਪੰਨਾ ੪੧੦)

ਜਿਨ੍ਹਾਂ ਗੁਰਸਿਖਾਂ ਨੇ ਹਰੀ ਦਾ ਨਾਮ ਸਦਾ ਧਿਆਇਆ ਉਨ੍ਹਾਂ ਨੇ ਗੁਰੂ ਦੀ ਮਿਹਰ ਸਦਕਾ ਪਰਮਪਦ ਪ੍ਰਾਪਤ ਕਰ ਲੀਤਾ।

ਹਰਿ ਹਰਿ ਨਾਮੁ ਜਿਨਿ ਸਦਾ ਧਿਆਇਆ॥ ਤਿਨਿ ਗੁਰ ਪਰਸਾਦਿ ਪਰਮਪਦੁ ਪਾਇਆ॥ (ਮ ੪, ਪੰੰਨਾ ੧੦੭੦)

ਇਸ ਤਰ੍ਹਾਂ ਨਾਮ, ਦਾਨ, ਇਸਨਾਨ ਰਾਹੀਂ ਮਨੁੱਖ ਅਪਣਾ ਮਨੋਰਥ ਪੂਰਾ ਕਰ ਸਕਦਾ ਹੈ ਜਿਸ ਲਈ ਸੱਚੇ ਸੁੱਚੇ ਮਨ ਤੋਂ ਉਸ ਦਾ ਨਾਮ ਜਪਣਾ ਤੇ ਹੋਰਾਂ ਨੂੰ ਜਪਾਉਣਾ ਹੈ:

ਗੁਰਮੁਖਿ ਨਾਮੁ ਦਾਨੁ ਇਸਨਾਨੁ॥(ਪੰਨਾ ੯੪੨)

ਸੁਣਿ ਗਲਾ ਗੁਰ ਪਹਿ ਆਇਆ। ਨਾਮੁ ਦਾਨੁ ਇਸਨਾਨੁ ਦਿੜਾਇਆ।

ਸਭੁ ਮੁਕਤੁ ਹੋਆ ਸੰਸਾਰੜਾ ਨਾਨਕ ਸਚੀ ਬੇੜੀ ਚਾੜ ਜੀਉ। (ਪੰਨਾ ੭੪)

ਨਾਮੁ ਦਾਨੁ ਇਸਨਾਨੁ ਦ੍ਰਿੜ ਹਰਿ ਭਗਤਿ ਸੁ ਜਾਗੈ॥(ਪੰਨਾ ੪੧੯)

ਨਾਮੁ ਦਾਨੁ ਇਸਨਾਨੁ ਦਿੜ ਸਦਾ ਕਰਹੁ ਗੁਰ ਕਥਾ॥(ਪੰਨਾ ੧੧੦੧)

ਦ੍ਰਿੜ ਨਾਮੁ ਦਾਨੁ ਇਸਨਾਨੁ ਸੁਚਾਰੀ॥(ਪੰਨਾ ੭੪੦)

ਦੁਆਦਸੀ ਨਾਮੁ ਦਾਨੁ ਇਸਨਾਨੁ॥(ਪੰਨਾ ੨੯੯)

ਦਸਮੀ ਨਾਮੁ ਦਾਨੁ ਇਸਨਾਨੁ॥(ਪੰਨਾ ੮੪੦)

ਗੁਰਸਿੱਖ ਨੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਨਾਮ ਦਾ ਦਾਨ ਕਹਿ ਕੇ ਵੀ ਉਸ ਦੀ ਮੰਗ ਕਰਨੀ ਹੈ:

ਜਾਚਕ ਜਨੁ ਜਾਚੈ ਪ੍ਰਭ ਦਾਨੁ॥ ਕਰਿ ਕਿਰਪਾ ਦੇਵਹੁ ਹਰਿ ਨਾਮੁ॥ (ਪੰਨਾ ੨੮੯)

ਸਭੁ ਕਿਛੁ ਤੁਮਰੈ ਹਾਥ ਪ੍ਰਭ ਆਪਿ ਕਰੇ ਕਰਾਏ॥ ਸਾਸਿ ਸਿਮਰਤ ਰਹਾ ਨਾਨਕ ਦਾਨੁ ਪਾਏ॥ (ਪੰਨਾ ੭੪੫)

ਕਰਿ ਕਿਰਪਾ ਦਝਿੈ ਪ੍ਰਭ ਦਾਨੁ॥ ਨਾਨਕ ਸਿਮਰੈ ਨਾਮ ਨਿਧਾਨੁ॥ (ਪੰਨਾ ੧੯੩)

ਮਗਉ ਰਾਮ ਤੇ ਇਕੁ ਦਾਨੁ॥ ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ॥ (ਪੰਨਾ ੬੮੨)

ਸਿਮਰਉ ਸਿਮਰਿ ਸਿਮਰਿ ਸੁਖ ਪਾਵਉ॥

ਜਿਸ ਨੋ ਬਖਸੇ ਸਿਫਤਿ ਸਲਾਹ॥ (ਜਪੁਜੀ ਪੰਨਾ ੫)

ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ॥ (ਸੁਖਮਨੀ ਮ:੫, ਪੰਨਾ ੨੬੩)

ਵਸੁ ਮੇਰੇ ਪਿਅਰਿਆ ਵਸੁ ਮੇਰੇ ਗੋਵੰਦਾ, ਹਰਿ ਕਰਿ ਕਿਰਪਾ ਮਨਿ ਵਸੁ ਜੀਉ॥(ਗਉੜੀ ਮ: ੪, ਪੰਨਾ ੧੭੩)

ਦਇਆ ਕਰਹੁ ਬਸਹੁ ਮਨਿ ਆਇ॥ ਮੋਹਿ ਨਿਰਗੁਨ ਲੀਜੈ ਲੜਿ ਲਾਇ॥ (ਬਿਲਾਵਲੁ ਮ: ੫, ਪੰਨਾ ੨੦੮)

ਸਿਮਰਨਾ ਕਿਸ ਨੂੰ ਹੈ? ਇਕੋ ਇੱਕ ਓਅੰਕਾਰ ਨੂੰ, ਸਤਿਨਾਮ ਨੂੰ

ਸਿਮਰਨਾ ਕਿਵੇਂ ਹੈ? ਪਵਿਤਰ ਸੁੱਚਾ ਮਨ ਕਰਕੇ ਉਸ ਦਾ ਨਾਮ ਜੀਭ ਰਾਹੀਂ, ਮਨ ਰਾਹੀਂ ਤੇ ਫਿਰ

ਅੰਤਹਕਰਣ ਰਾਹੀਂ ਅੰਦਰ ਸਮਾਉਣਾ ਹੈ।ਪਾਠ, ਜਾਪ, ਸਿਮਰਨ, ਧਿਆਉਣ, ਟਿਕਾਉਣ, ਮਿਟਾਉਣ, ਸਮਾਉਣ ਦੀ ਕਿਰਿਆ ਹੈ।

ਪਾਠ: ਮੁਹੌ ਕਿ ਬੋਲਣੁ ਬੋਲੀਐ? ਵਡਿਆਈ ਵੀਚਾਰ

ਯਾਚਨਾ: ਹੋਹੁ ਦਇਆਲ ਮੇਰਾ ਮਨ ਲਾਵਹੁ, ਹਉ ਅਨਦਿਨੁ ਰਾਮਨਾਮੁ ਧਿਆਈ॥

ਯਕ ਅਰਜ਼ ਗੁਫਤਮ ਪੇਸਿ ਤੋ ਦਰਗੋਸ ਕੁਨ ਕਰਤਾਰ॥ (ਤਿਲੰਗ ਮ: ੧ ਪੰਨਾ ੭੨੧)

ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ, ਜਿਤੁ ਜਪੀਐ ਦੁਖ ਭੁਖ ਸਭ ਲਹਿ ਜਾਈ} ਮ: ੪, ਪੰਨਾ ੧੧੬੧)

ਨਾਨਕ ਜਿਨ ਕਉ ਸਤਿਗੁਰੁ ਮਿਲਿਆ ਤਿਨ ਕਾ ਲੇਖਾ ਨਿਬੜਿਆ॥ (ਆਸਾ ਛੰਤ ਮ:੧, ਪੰਨਾ ੪੩੫)

ਕਰਮੀ ਆਵੈ ਕਪੜਾ ਦਰੀ ਮੋਖੁ ਦੁਆਰੁ॥(ਪੰਨਾ ੧)

ਨਾਮ ਰਾਹੀਂ ਪਹਿਲਾਂ ਅੰਦਰ ਧੋਣਾ ਹੈ। ਅੰਦਰ ਵਸਦੇ ਪ੍ਰਮਾਤਮਾ ਨੂੰ ਗੁਰੂ ਵਾਲਾ ਹੀ ਜਾਣ ਸਕਦਾ ਹੈ। ਸੱਚੇ ਸ਼ਬਦ ਭਾਵ ਨਾਮ ਦੇ ਲੜ ਲਗਿਆਂ ਬਿਨ ਵਾਹਿਗੁਰੂ ਦਾ ਘਰ ਨਹੀਂ ਪਛਾਣਿਆ ਜਾ ਸਕਦਾ:

ਅੰਤਰਿ ਨਾਵਣੁ ਸਾਚੁ ਪਛਾਣੈ ॥ ਅੰਤਰ ਕੀ ਗਤਿ ਗੁਰਮੁਖਿ ਜਾਣੈ ॥ ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥ ੩ ॥(ਪੰਨਾ ੪੧੫)

ਜੋ ਗੁਰੂ ਨੂੰ ਆਪਾ ਸਮਰਪਣ ਕਰ ਦਿੰਦਾ ਹੈ ਉਸਨੂੰ ਨਾਮ ਦਾਨ ਤੇ ਪਵਿਤ੍ਰਤਾ ਦੀ ਦਾਤ ਮਿਲਦੀ ਹੈ।ਉਸ ਗੁਰਮੁਖ ਦੀ ਬਿਰਤੀ ਵਾਹਿਗੁਰੂ ਨਾਲ ਜੁੜੀ ਰਹਿੰਦੀ ਹੈ ਤੇ ਉਹ ਗੁਰਮੁਖ ਈਸ਼ਵਰ ਦੇ ਦਰਬਾਰ ਇਜ਼ਤ ਮਾਣ ਪਾਉਂਦਾ ਹੈ।ਗੁਰਮੁਖ ਭਉ ਨਾਸ਼ਕ ਪ੍ਰਮਾਤਮਾ ਨੂੰ ਪਾ ਲੈਂਦਾ ਹੈ ਤੇ ਨੇਕ ਕਰਮ ਅਤੇ ਅਮਲ ਕਮਾਉਂਦਾ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਗੁਰਮੁਖ ਪ੍ਰਭੂ ਨਾਲ ਇਸ ਤਰ੍ਹਾਂ ਮਿਲ ਜਾਂਦਾ ਹੈ।

ਗੁਰਮੁਖਿ ਨਾਮੁ ਦਾਨੁ ਇਸਨਾਨੁ ॥ ਗੁਰਮੁਖਿ ਲਾਗੈ ਸਹਜਿ ਧਿਆਨੁ ॥ ਗੁਰਮੁਖਿ ਪਾਵੈ ਦਰਗਹ ਮਾਨੁ ॥ ਗੁਰਮੁਖਿ ਭਉ ਭੰਜਨੁ ਪਰਧਾਨੁ ॥ ਗੁਰਮੁਖਿ ਕਰਣੀ ਕਾਰ ਕਰਾਏ ॥ ਨਾਨਕ ਗੁਰਮੁਖਿ ਮੇਲਿ ਮਿਲਾਏ ॥ ੩੬ ॥ (ਮ:੧, ਪੰਨਾ ੯੪੨)

ਗੁਰਮੁਖ ਹੋਣਾ, ਗੁਰ ਪ੍ਰਸਾਦ ਰਾਹੀਂ ਗੁਰਬਾਣੀ ਵੀਚਾਰ ਕਰਨੀ, ਨਾਮ ਰੋਮ ਰੋਮ ਧਿਆਉਣਾ, ਜੋਤ ਵਾਂਗੂ ਅੰਦਰੋਂ ਬਾਹਰੋਂ ਪਵਿਤ੍ਰ ਹੋਣਾ, ਸੁੱਚਾ ਹੋਣਾ, ਜੋਤ ਹੋ ਉਸ ਜੋਤ ਵਿਚ ਮਿਲ ਜਾਣਾ: ਇਸ ਤਰ੍ਹਾਂ ਜੀਵਨ ਮਨੋਰਥ ਪੂਰਾ ਕਰਨਾ ਹੈ:

ਗੁਰਮੁਖਿ ਰੋਮ ਰੋਮ ਹਰਿ ਧਿਆਵੈ॥(ਸਿੱਧ ਗੋਸਟਿ, ਮ:੧, ਪੰਨਾ ੯੪੧)

ਰੋਮਿ ਰੋਮਿ ਰਵਿਆ ਹਰਿਨਾਮੁ॥ ਸਤਿਗਰਿ ਪੂਰੈ ਕੀਨੋ ਦਾਨੁ॥ (ਭੈਰਉ ਮ:੫, ਪੰਨਾ ੧੧੪੪)

ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ॥ ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ॥ (ਸਲੋਕ ਵਾਰਾਂ ਤੇ ਵਧੀਕ ਮ:੪, ਪੰਨਾ ੧੪੨੨)

ਜਪਿ ਜਨ ਸਦਾ ਸਦਾ ਦਿਨੁ ਰੈਣੀ॥ ਸਭ ਤੇ ਊਚ ਨਿਰਮਲ ਇਹ ਕਰਣੀ॥ (ਸੁਖਮਨੀ ਮ: ੫, ਪੰਨਾ ੨੮੩)

ਸਰਬ ਧਰਮ ਮਹਿ ਸ਼੍ਰੇਸ਼ਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਸੁਖਮਨੀ ਮ: ੫, ਪੰਨਾ ੨੬੬)

ਜਿਨੀ ਨਾਮੁ ਧਿਥਾਇਆ ਗੲੁ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥(ਮ: ੧, ਪੰਨਾ ੮)

ਜਹਾਂ ਨਾਮੁ ਮਿਲੈ ਤਹ ਜਾਉ ॥ ਗੁਰ ਪਰਸਾਦੀ ਕਰਮ ਕਮਾਉ ॥ ਨਾਮੇ ਰਾਤਾ ਹਰਿ ਗੁਣ ਗਾਉ ॥ ੫ ॥ ਗੁਰ ਸੇਵਾ ਤੇ ਆਪੁ ਪਛਾਤਾ ॥ ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥ ਅਨਦਿਨੁ ਬਾਣੀ ਨਾਮੇ ਰਾਤਾ ॥ ੬ ॥ ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥ ਹਉਮੈ ਮਾਰੇ ਸਬਦੇ ਜਾਗੈ ॥ ਐਥੈ ਓਥੈ ਸਦਾ ਸੁਖੁ ਆਗੈ ॥ ੭ ॥ (ਪੰਨਾ ੪੧੫)

ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਧੁਰ ਅੰਦਰੋਂ, ਰੋਮ ਰੋਮ ਵਿਚੋਂ ਜਾਗਦਿਆ ਸੌਂਦਿਆ ਜਪਣਾ ਹੈ।ਪ੍ਰਮਾਤਮਾ ਨਾਮ ਦੀ ਖੁਰਾਕ ਨਾਲ ਹੀ ਅੱਗੇ ਵਧਣਾ ਹੈ ਬਾਕੀ ਸਭ ਭੁਲ ਜਾਣਾ ਹੈ। ਪੂਰੇ ਗੁਰੂ ਤੋਂ ਹੀ ਨਾਮ ਦਾਨ ਪ੍ਰਾਪਤ ਕਰਨਾ ਹੈ ਤੇ ਜੀਵਨ ਆਧਾਰ ਇਸੇ ਨੂੰ ਲੈ ਕੇ ਚਲਣਾ ਹੈ। ਨਾਮ ਨੂੰ ਦੁਖ ਵਿਚ ਵੀ ਤੇ ਸੁੱਖ ਵਿਚ ਵੀ ਗਾਉਣਾ ਹੈ ਜਿਸ ਨਾਲ ਤੁਹਾਡਾ ਰਸਤਾ ਸੰਵਰ ਜਾਵੇਗਾ। ਗੁਰੂ ਹੀ ਮਨ ਵਿਚ ਨਾਮ ਦ੍ਰਿੜਾਉਂਦਾ ਹੈ ਤੇ ਤ੍ਰਿਸ਼ਨਾ ਬੁਝਾ ਦਿੰਦਾ ਹੈ।ਦਿਨੇ ਵੀ ਤੇ ਰਾਤ ਨੂੰ ਵੀ ਨਾਮ ਗਾਉਣਾ ਹੈ ਸਾਸ ਸਾਸ ਰਸਨਾ ਨਾਲ ਵੀ ਗਾਉਣਾ ਹੈ।ਸਤਿਸੰਗਤ ਵਿਚ ਜੋ ਵਿਸ਼ਵਾਸ਼ ਰੱਖਦਾ ਹੈ ਹਰੀ ਉਸਦਾ ਜੀਣ ਮਰਨ ਖਤਮ ਕਰ ਦਿੰਦਾ ਹੈ।ਗੁਰੂ ਜੀ ਬੇਨਤੀ ਕਰਦੇ ਹਨ ਭਲਿਆਂ ਲੋਕਾਂ ਤੋਂ ਪਾਇਆ ਨਾਮ ਦਾਨ ਦਿਲ ਵਿਚ ਉਤਰ ਜਾਵੇ।ਨਾਮ ਦੀ ਕਥਾ ਸੁਣ ਕੇ ਹੀ ਉਸ ਦੇ ਦਰਸ਼ਨ ਹੋਣਗੇ ਤੇ ਮਸਤਕ ਉਸਦੇ ਚਰਨੀਂ ਲਗੇਗਾ।

ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥ ਸੰਗਿ ਚਲਨ ਕਉ ਤੋਸਾ ਦੀਨੑਾ ਗੋਬਿੰਦ ਨਾਮ ਕੇ ਬਿਉਹਾਰੀ ॥ ੧ ॥ ਅਵਰ ਬਿਸਾਰੀ ਬਿਸਾਰੀ ॥ ਨਾਮੁ ਦਾਨੁ ਗੁਰਿ ਪੂਰੈ ਦੀਓ ਮੈ ਏਹੋ ਆਧਾਰੀ ॥ ੧ ॥ ਰਹਾਉ ॥ ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮੑਾਰੀ ॥ ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ ॥ ੨ ॥ ਦਿਨੁ ਭੀ ਗਾਵਉ ਰੈਨੀ ਗਾਵਉ ਗਾਵਉ ਸਾਸਿ ਸਾਸਿ ਰਸਨਾਰੀ ॥ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ ॥ ੩ ॥ ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ ਪਾਵਉ ਸੰਤ ਰੇਨ ਉਰਿ ਧਾਰੀ ॥ ਸ੍ਰਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ ॥ ੪ ॥ ੨ ॥ ੧੨੨ ॥ (ਮ: ੫, ਪੰਨਾ ੪੦੧)

ਉਸ ਨੂੰ ਅੰਦਰ ਕਿਵੇਂ ਸਮਾਉਣਾ ਹੈਂ? ਸਚਿਆਰ ਬਣਕੇ ਉਸਦੇ ਰੋਮ ਰੋਮ ਜਾਪ ਰਾਹੀਂ। ਪ੍ਰਭੂ ਦੇ ਘਰ ਵਾਸਾ ਹੋਇਆ ਤਾਂ ਇਕ ਖੇੜਾ ਛਾ ਗਿਆ, ਦਿਲ ਅੰਦਰ ਹੀ ਮੰਦਰ ਬਣ ਗਿਆ ਜਿਸ ਵਿਚੋਂ ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਗਾਏ ਜਾਣ ਲੱਗੇ। ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਗਾਉਣ ਤੇ ਨਾ ਦੁੱਖ ਤੇ ਨਾ ਸੋਗ ਨੇੜੇ ਆਇਆ। ਵਾਹਿਗੁਰੂ ਦੀ ਚਰਨੀਂ ਲੱਗ ਕੇ ਉਹ ਅਪਣਾ ਲੱਗਣ ਲੱਗ ਪਿਆ ਤੇ ਦਿਨ ਸੁਭਾਗੇ ਹੋ ਗਏ।ਗੁਰੂ ਤੋਂ ਮਿਲੇ ਸ਼ਬਦ ਰਾਹੀਂ ਹਰੀ ਦਾ ਨਾਮ ਗਾਂਵਿਆ ਤੇ ਉਸਦੇ ਨਾਮ ਦਾ ਰਸ ਪੀਤਾ।ਗੁਰੂ ਜੀ ਫੁਰਮਾਉਂਦੇ ਹਨ ਕਿ ਧੰਨ ਭਾਗ ਜੋ ਕਰਣ ਕਾਰਣ ਪ੍ਰਭ ਆਪ ਮਿਲਿਆ।

ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥ ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥ ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥ ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥ ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥ ੩੪ ॥ (ਮ:੩, ਪੰਨਾ ੯੨੧-੯੨੨)

ਪ੍ਰਭ ਮਿਲ-ਵੇਲਾ ਕੋਈ ਸਰੀਰਕ ਮਰਨ ਪਿਛੋਂ ਦਾ ਮੇਲ ਨਹੀਂ ਇਹ ਤਾਂ ਜੀਵਦਿਆਂ ਹੀ ਪ੍ਰਾਪਤ ਕਰਨਾ ਹੁੰਦਾ ਹੈ ਸੋ ਜੀਵਨ-ਪਦਵੀ ਪਾਉਣੀ ਵੀ ਜ਼ਰੂਰੀ ਹੈ:

ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਨਾਨਕ ਅਵਰੁ ਨ ਜੀਵੈ ਕੋਇ ॥(ਪੰਨਾ ੧੪੨)

ਸੋ ਜੀਵਤ ਜਿਹ ਜੀਵਤ ਜਪਿਆ ॥ ਪ੍ਰਗਟ ਭਏ ਨਾਨਕ ਨਹ ਛਪਿਆ ॥ ੨੧ ॥ (ਮਃ ੧ ਸਲੋਕੁ,ਪੰਨਾ ੨੫੪)

ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥ ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥ ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ ॥ ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥ ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ ॥ ੬ ॥(ਮ:੫, ਪੰਨਾ ੩੧੯)

ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥ ੧ ॥(ਪੰਨਾ ੧੦੦੦)

ਜਗਤ ਦਾ ਮਾਇਆ ਮੋਹ ਜੀਵਨ ਦਾ ਤਰੀਕਾ ਨਹੀਂ। ਗੁਰੂ ਦੇ ਭਾਣੇ ਵਿਚ ਰਹਿ ਕੇ ਹੀ ਜੀਵਨ ਪਦਵੀ ਪ੍ਰਾਪਤ ਹੁੰਦੀ ਹੈ।ਜੋ ਪ੍ਰਮਾਤਮਾ ਦੇ ਚਰਨੀਨ ਚਿਤ ਲਾਕੇ ਰਖਦੇ ਹਨ ਉਹ ਹਮੇਸ਼ਾ ਜਿਉਂਦੇ ਹਨ। ਗੁਰੂ ਜੀ ਫੁਰਮਾਉਂਦੇ ਹਨ ਕਿ ਜਦ ਉਸ ਦੀ ਨਦਰਿ-ਇਨਾਇਤ ਹੁੰਦੀ ਹੈ ਤਾਂ ਨਾਮ ਮਨ ਵਸ ਜਾਦਾ ਹੈ ਤੇ ਗੁਰਮੁਖ ਸਹਿਜ ਅਵਸਥਾ ਪਰਾਪਤ ਕਰਦਾ ਹੈ:

ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ

ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ

ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥ ੧ ॥ (ਵਾਰ ਗੁਜਰੀ ਮ: ੩, ਪੰਨਾ ੫੦੮)

ਜੀਵਨ ਪਦਵੀ ਉਦੋਂ ਹੀ ਮਿਲਦੀ ਹੈ ਜਦ ਭਲੇ ਪੁਰਸ਼ਾਂ ਦੀ ਸ਼ਰਣ ਜਾਣ ਪਿਛੋਂ ਪ੍ਰਮਾਤਮਾ ਮਨ ਵਿਚ ਵਸਦਾ ਹੈ।

ਕਾਮ, ਕ੍ਰੋਧ, ਲੋਭ, ਮੋਹ ਤੇ ਸਭ ਵੈਰ ਮਿਟ ਜਾਂਦੇ ਹਨ। ਮਨੁਖ ਹਮੇਸ਼ਾ ਉਸਦੇ ਦਰ ਤੇ ਹਾਜ਼ਿਰ ਰਹਿੰਦਾ ਹੈ ਤੇ ਪ੍ਰਮਾਤਮਾ ਕਦੇ ਦੂਰ ਨਹੀਂ ਜਾਪਦਾ। ਜਦ ਸੰਤ ਸਹਾਈ ਹੁੰਦੇ ਹਨ ਤਾਂ ਸੁੱਖ, ਸ਼ਾਂਤੀ, ਸ਼ੀਤਲਤਾ ਤੇ ਸ਼ਰਧਾ ਪੂਰਨ ਹੁੰਦੇ ਹਨ।ਪ੍ਰਮਾਤਮਾ ਦੀ ਮਹਿਮਾਂ ਦਾ ਪੂਰੀ ਤਰ੍ਹਾਂ ਵਰਨਣ ਨਹੀਂ ਕੀਤਾ ਜਾ ਸਕਦਾ, ਨਾਮ ਲੇਵਾ ਪਲ ਵਿਚ ਪਤਿਤ ਪਵਿਤ੍ਰ ਹੋ ਜਾਂਦੇ ਹਨ । ਉਸ ਦੀ ਓਟ ਵਿਚ ਸਾਰੇ ਡਰ ਭਉ ਖੋ ਕੇ ਨਿਰਭਉ ਬਣ ਜਾਂਦੇ ਹਨ। ਗੁਰੂ ਜੀ ਪ੍ਰਮਾਤਮਾ ਦਾ ਜਸ ਗਾਉਣ ਤੇ ਦਿਨ ਰਾਤ ਉਸੇ ਨਾਲ ਲਿਵ ਲਾਉਣ ਦੀ ਹਿਦਾਇਤ ਦਿੰਦੇ ਹਨ।

ਅਬ ਮੋਹਿ ਜੀਵਨ ਪਦਵੀ ਪਾਈ ॥ ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥ ੧ ॥ ਰਹਾਉ ॥ ਕਾਮੁ ਕ੍ਰੋਧੁੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੈਰਾਈ ॥ ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥ ੨ ॥ ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥ ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ ॥ ੩ ॥ ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ ॥ ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ ॥ ੪ ॥ ੬ ॥(ਪੰਨਾ ੧੦੦੦)

ਹਰੀ ਦੇ ਨਾਮ ਜਪੇ ਬਿਨਾ ਮਨੁਖ ਦੁਖ ਹੀ ਭਰਦਾ ਹੈ। ਗੁਰੂ ਜੀ ਇਹ ਭੇਤ ਦਸਦੇ ਹਨ ਕਿ ਪ੍ਰਮਾਤਮਾ ਭਗਤੀ ਵਿਚ ਇਕ ਪਲ ਦੀ ਵੀ ਚੂਕ ਨਹੀਨ ਹੋਣੀ ਚਾਹੀਦੀ। (ਮ:੯, ਪੰਨਾ ੮੩੦)

ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥ ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥ ੧ ॥

ਮਾਣ ਤੇ ਮੋਹ ਦੋਨਾਂ ਨੂੰ ਜਿਤ ਕੇ ਪ੍ਰਮਾਤਮਾ ਦੇ ਹੀ ਗੁਣ ਗਾਉਣੇ ਚਾਹੀਦੇ ਹਨ। ਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਤਰੀਕੇ ਨਾਲ ਪ੍ਰਾਣੀ ਜੀਵਨ ਮੁਕਤ ਹੋ ਜਾਂਦਾ ਹੈ:

ਮਾਣ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥ ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥ ੨ ॥ ੨ ॥ (ਬਿਲਾਵਲੁ ਮਹਲਾ ੯, ਪੰਨਾ ੮੩੦-੮੩੧)

ਗੁਰੂ ਜੀ ਫੁਰਮਾਉਂਦੇ ਹਨ ਕਿ ਜੋ ਸੁਖ ਦੁਖ ਦੀ ਪਰਵਾਹ ਨਹੀਂ ਕਰਦਾ ਤੇ ਲੋਭ ਮੋਹ ਤੇ ਅਭਿਮਾਨ ਨਹੀਂ ਪਾਲਦਾ ਉਹ ਭਗਵਾਨ ਵਰਗਾ ਹੋ ਜਾਦਾ ਹੈ।ਜਿਸ ਨੂੰ ਉਸਤਤ, ਨਿੰਦਿਆ ਨਾਲ ਕੋਈ ਫਰਕ ਨਹੀਂ ਪੈਂਦਾ ਸੀਸ਼ਾ ਤੇ ਲੋਹਾ ਇਕ ਸਮਾਨ ਜਾਪਦੇ ਹਨ ਉਸ ਨੂੰ ਜਗ ਬੰਧਨ ਤੋਂ ਮੁਕਤ ਜਾਣਿਆ ਜਾ ਸਕਦਾ ਹੈ। ਜਿਸ ਨੂੰ ਨਾ ਹਰਖ ਹੈ ਨਾ ਸੋਗ, ਜਿਸ ਲਈ ਵੈਰੀ ਤੇ ਮਿਤ੍ਰ ਸਮਾਨ ਹਨ ਉਸ ਨੂੰ ਵੀ ਮੁਕਤ ਜਾਣਿਆ ਜਾ ਸਕੲਾ ਹੈ।

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥ ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥ ੧੩ ॥ ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥ ੧੪ ॥ ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ

॥ ੧੫ ॥ (ਮ: ੯, ਪੰਨਾ ੧੪੨੭)

ਜੋ ਉਸ ਨੂੰ ਜਾਣਦਾ ਹੈ ਅਪਣਾ ਨਿਸ਼ਾਨਾ ਜਾਣਦਾ ਹੈ ਉਹ ਸਦਾ ਸੁਖੀ ਰਹਿੰਦਾ ਹੈ। ਉਸਨੂੰ ਪ੍ਰਭੂ ਆਪ ਹੀ ਮਿਲਾ ਲੈਂਦਾ ਹੈ। ਉਹ ਹੀ ਅਸਲੀ ਅਮੀਰ, ਉਚੀ ਕੁਲ ਵਾਲਾ ਤੇ ਸੱਚi ਇਜ਼ਤ ਮਾਣ ਵਾਲਾ ਹੈ। ਜਿਸ ਦੇ ਦਿਲ ਵਿਚ ਹਮੇਸ਼ਾ ਪ੍ਰਮਾਤਮ ਵਸਦਾ ਹੈ ਉਹ ਜੀਵਦਿਆਂ ਹੀ ਮੁਕਤ ਹੋ ਗਿਆ। ਇਹੋ ਜਿਹੇ ਮਨੁਖ ਦਾ ਜਗ ਤੇ ਆਉਣਾ ਧੰਨ ਹੈ ਜਿਸ ਦੀ ਮਿਹਰ ਸਦਕਾ ਦਾਰਾ ਜਗਤ ਤਰ ਜਾਂਦਾ ਹੈ। ਮਨੁਖ ਦੇ ਜੱਗ ਤੇ ਆਉਣ ਦਾ ਇਹੋ ਅਸਲ ਮਨੋਰਥ ਹੈ। ਇਹੋ ਜਿਹੇ ਮਨੁਖ ਦੇ ਸੰਦ ਵਿਚ ਹਮੇਸ਼ਾਂ ਨਾਮ ਨਾਲ ਚਿੱਤ ਜੁੜਿਆ ਰਹਿੰਦਾ ਹੈ। ਉਹ ਆਪ ਵੀ ਮੁਕਤ ਹੁੰਦਾ ਹੈ ਤੇ ਸਾਰੇ ਸੰਸਾਰ ਨੂੰ ਵੀ ਮੁਕਤ ਕਰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਇਹੋ ਜਿਹੇ ਮਨੁਖ ਨੂੰ ਹਮੇਸ਼ਾ ਨਮਸਕਾਰ ਹੈ।

ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥ ਆਪਿ ਮਿਲਾਇ ਲਏ ਪ੍ਰਭੁ ਸੋਇ ॥ ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥ ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥ ਧੰਨੁ ਧੰਨੁ ਧੰਨੁ ਜਨੁ ਆਇਆ ॥ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥ ਜਨ ਆਵਨ ਕਾ ਇਹੈ ਸੁਆਉ ॥ ਜਨ ਕੈ ਸੰਗਿ ਚਿਤਿ ਆਵੈ ਨਾਉ ॥ ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥ ੮ ॥ ੨੩ ॥(ਪੰਨਾ ੨੯੪-੨੯੫)

ਜੋ ਪ੍ਰਭ ਦਾ ਹੁਕਮ ਆਤਮਾ ਵਿਚ ਵਸਾ ਲੈਂਦਾ ਜੀਵਨ ਮੁਕਤ ਉਹੋ ਹੀ ਹੈ। ਨਾਂ ਉਸ ਨੂੰ ਕੋਈ ਗੁਸਾ ਚੜ੍ਹਦਾ ਹੈ ਤੇ ਨਾ ਕੋਈ ਗਮ-ਸੋਗ ਹੁੰਦਾ ਹੈ। ਉਸ ਦੇ ਮਨ ਵਿਚ ਹਮੇਸ਼ਾ ਅਨੰਦ ਰਹਿੰਦਾ ਹੈ ਵਿਛੋੜੇ ਦੀ ਹਾਲਤ ਨਹੀਨ ਹੁੰਦੀ। ਉਸ ਲਈ ਸੋਨਾ ਤੇ ਮਿੱਟੀ ਇਕ ਬਰਾਬਰ ਲਗਦੇ ਹਨ ਭਾਵ ਸੰਸਾਰਕ ਰਚਨਾ ਸਭ ਇਕੋ ਹੀ ਜਾਪਦੀ ਹੈ। ਅੰਮ੍ਰਿਤ ਤੇ ਵਿਸ਼ ਵi ਇਕ ਸਮਾਨ ਜਾਪਦੇ ਹਨ।ਮਾਨ ਅਭਿਮਾਨ ਦਾ ਉਸ ਨੂੰ ਕੋਈ ਸ਼ੌਕ ਨਹੀਂ। ਰੰਕ ਤੇ ਰਾਜਾ ਉਸ ਲਈ ਇਕ ਸਮਾਨ ਹਨ। ਜੋ ਅਜਿਹਾ ਵਾਤਾਵਰਣ ਰਚਣ ਦੀ ਜੁਗਤ ਰਖਦਾ ਹੈ ਉਹ ਹੀ ਪੁਰਖ ਜੀਵਨ ਮੁਕਤ ਕਿਹਾ ਜਾ ਸਕਦਾ ਹੈ:

ਪ੍ਰਭ ਕੀ ਆਗਿਆ ਆਤਮ ਹਿਤਾਵੈ ॥ ਜੀਵਨ ਮੁਕਤਿ ਸੋਊ ਕਹਾਵੈ ॥ ਤੈਸਾ ਹਰਖੁ ਤੈਸਾ ਉਸੁ ਸੋਗੁ ॥ ਸਦਾ ਅਨੰਦੁ ਤਹ ਨਹੀ ਬਿਓਗੁ ॥ ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥ ਤੈਸਾ ਮਾਨੁ ਤੈਸਾ ਅਭਿਮਾਨੁ ॥ ਤੈਸਾ ਰੰਕੁ ਤੈਸਾ ਰਾਜਾਨੁ ॥ ਜੋ ਵਰਤਾਏ ਸਾਈ ਜੁਗਤਿ ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥ ੭ ॥(ਪੰਨਾ ੨੭੫)

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥ ੧ ॥ ਰਹਾਉ ॥ ਨਹ

ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥ ੧ ॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁਨਿਵਾਸਾ ॥ ੨ ॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥ ੩ ॥ ੧੧ ॥ (ਸੋਰਠਿ ਮਹਲਾ ੯, ਪੰਨਾ ੬੩੩)

ਇਸ ਤਰ੍ਹਾਂ ਮਨੁਖ ਦਾ ਜੀਵਨ ਮਨੋਰਥ ਗੁਰੂ ਲਭਣਾ, ਉਸ ਦੇ ਸਿਖਿਆ ਪ੍ਰਾਪਤ ਕਰ ਪਵਿਤ੍ਰ ਹੋ ਨਾਮ ਜਪਣਾ, ਨਾਮ ਰਾਹੀਂ ਹਉਮੈ ਤੇ ਮਾਇਆ ਮਮਤਾ ਕਾਮ, ਕ੍ਰੋਧ, ਲੋਭ, ਮੋਹ ਤੋਂ ਛੁਟਕਾਰਾ ਪਾਉਣਾ, ਪ੍ਰਮਾਤਮਾ ਦੀ ਮਿਹਰ ਪ੍ਰਾਪਤ ਕਰਕੇ ਉਸ ਨੂੰ ਪਾਉਣਾ ਤੇ ਜੀਵਨ-ਮੁਕਤ ਬਣਨਾ ਤੇ ਰੱਬੀ ਹੁਕਮ ਰਜ਼ਾ ਅਨੁਸਾਰ ਜਗ ਵਿਚ ਹੁੰਦਿਆਂ ਹੋਇਆ ਵੀ ਜਗ ਤੋਂ ਨਿਰਲੇਪ ਰਹਿਕੇ ਰੋਮ ਰੋਮ ਧਿਆਉਣਾ ਤੇ ਉਸ ਨਾਲ ਹਰ ਪਲ ਲਿਵ ਲਈ ਰਖਣਾ ਹੈ ਤੇ ਰੱਬੀ ਜੋਤ ਬਣ ਜੋਤ ਵਿਚ ਜੋਤ ਮਿਲਾਉਣਾ ਹੈ।

[QUOTE="Dalvinder Singh Grewal, post: 213305, member: 22683"] Dear tejwant Ji, In reply to your questions my article on meditation 'japu' is available on this net. However before this one must be clear about your purpose in life. I am attaching below my article on this aspect which will clear most of your doubt. Please note that I have not moved an iota from Sri Guru Granth Sahib which I consider as my True Guru. ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਜੀਵਨ ਮਨੋਰਥ ਡਾ: ਦਲਵਿੰਦਰ ਸਿੰਘ ਗ੍ਰੇਵਾਲ ਰੱਬੀ ਜੋਤ ਪ੍ਰਾਪਤ ਕਰ ਕੇ ਮਨੁੱਖ ਜਗ ਤੇ ਆਇਆ। ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥ (ਅਨੰਦ, ਮ:੩, ਪੰਨਾ ੯੨੧) ਇਹ ਮਨੁਖਾ ਦੇਹੀ ਵਾਹਿਗੁਰੂ ਨੂੰ ਮਿਲਣ ਲਈ ਮਿਲੀ ਹੈ: ਭਈ ਪ੍ਰਾਪਤ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਆਸਾ ਮ: ੫, ਪੰਨਾ ੧੨) ਪਰ ਕੀ ਮਨੁੱਖ ਨੇ ਜੱਗ ਵਿਚ ਆਕੇ ਅਜੇਹੇ ਕਰਮ ਕਮਾਏ ਜਿਸ ਨਾਲ ਉਸ ਨੂੰ ਪ੍ਰਭੂ ਪ੍ਰਾਪਤੀ ਹੋਵੇ ਤੇ ਉਸਦੀ ਜ਼ਿੰਦਗੀ ਸੁਭਾਗੀ ਬਣੇ? ਜਿਸ ਵਾਹਿਗੁਰੂ ਨੇ ਉਸ ਦੀ ਰਚਨਾ ਕੀਤੀ ਨਹੀਂ ਮਨੁੱਖ ਨੇ ਉਸਦਾ ਨਾਮ ਨਹੀਂ ਧਿਆਇਆ । ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥ ਕੀ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥ ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥ (ਅਨੰਦ, ਮ:੩, ਪੰਨਾ ੯੨੧) ਮਨੁੱਖ ਜੋ ਨਾਮ ਰਾਹੀਂ ਪ੍ਰਭੂ ਪ੍ਰਾਪਤੀ ਦਾ ਲਾਹਾ ਲੈਣ ਜੱਗ ਤੇ ਆਇਆ ਹੈ ਕਿਨ੍ਹੀਂ ਘਟੀਆ ਕੰਮੀਂ ਲੱਗ ਗਿਆ ਹੈ ਜਿਨ੍ਹਾਂ ਵਿਚ ਉਸਦੀ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ? ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥ ੧ ॥ (ਮ: ੫, ਪੰਨਾ ੪੩) ਕਾਮ, ਕ੍ਰੋਧ ਨੇ ਮਨ ਬੰਨ੍ਹ ਲਿਆ ਹੈ ਤੇ ਮੋਹ ਨੇ ਸਰੀਰ। ਲੋਭ ਲਾਲਚ ਅਹੰਕਾਰ ਪੀਰ ਬਣ ਗਏ ਹਨ। ਰਾਮ ਨਾਮ ਬਿਨਾ ਮਨ ਵਿਚ ਧੀਰਜ ਕਿਵੇਂ ਪਵੇ? ਕਾਮੁ ਕ੍ਰੋਧੁੁ ਮਨਿ ਮੋਹੁ ਸਰੀਰਾ ॥ ਲਬੁ ਲੋਭੁ ਅਹੰਕਾਰੁ ਸੁ ਪੀਰਾ ॥ ਰਾਮ ਨਾਮ ਬਿਨੁ ਕਿਉ ਮਨੁ ਧੀਰਾ ॥ ੨ ॥ (ਪੰਨਾ ੪੧੪) ਮਨੁਖ ਦੀ ਇਹ ਸਾਰੀ ਦੁਨੀਆਂ ਹੀ ਯਮ ਨੇ ਮਾਇਆ ਮੋਹ ਵਿਚ ਬੰਨ੍ਹ ਰੱਖੀ ਹੈ ਜਿਸ ਨੂੰ ਇਕ ਨਾਮ ਹੀ ਛੁਡਾ ਸਕਦਾ ਹੈ: ਮਾਇਆ ਮੋਹਿ ਜਗੁ ਬਾਧਾ ਜਮਕਾਲਿ ॥ ਬਾਂਧਾ ਛੂਟੈ ਨਾਮੁ ਸਮੑਾਲਿ ॥(ਪੰਨਾ ੪੧੫) ਹਉਮੈ, ਮੋਹ, ਮਾਇਆ, ਮਮਤਾ ਆਦਿ ਤੋਂ ਛੁਟਕਾਰਾ ਸਿਰਫ ਨਾਮ ਜਪਣ ਸਦਕਾ ਹੀ ਮਿਲ ਸਕਦਾ ਹੈ: ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥ ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥ ੧੯ ॥(ਪੰਨਾ ੧੪੨੭) ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ (ਮ: ੯ ਪੰਨਾ, ੧੪੨੭)॥ ੧੮ ॥ ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥ ੪੩ ॥ (ਮ:੯, ਪੰਨਾ ੧੪੨੮) ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥ ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥ ੩ ॥ ੩ ॥ (ਪੰਨਾ ੮੩੧) ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ ॥ ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ ॥ ੪ ॥ ੧੪ ॥ ੧੫੨ ॥(ਪੰਨਾ ੨੧੩) ਮਨ ਤਾਂ ਦਸਾਂ ਦਿਸ਼ਾਵਾਂ ਵਿਚ ਭ੍ਰਮਦਾ ਰਹਿੰਦਾ ਹੈ। ਮਾਇਆ ਵਿਚ ਮਗਨ ਲੋਭ ਦੇ ਸੁਆਦ ਵਿਚ ਮਨ ਨੇ ਪ੍ਰਭੂ ਨੂੰ ਆਪ ਹੀ ਭੁਲਾ ਦਿਤਾ ਹੈ। ਸਾਧਸੰਗਤ ਵਿਚ ਹਰੀ ਦੀ ਕਥਾ, ਹਰੀ ਦੇ ਜਸ ਇਕ ਪਲ ਵੀ ਮਨ ਲਾਕੇ ਨਹੀਂ ਸੁਣੇ।ਬਿਗਾਨੇ ਦੁਨਿਆਵੀ ਕਸੁੰਭੀ ਕੱਚੇ ਰੰਗਾਂ ਤੇ ਖੁਸ਼ ਹੁੰਦਾ ਰਿਹਾ ਹੈ ਅਤੇ ਅਪਣੇ ਘਰ ਜਾਣਾ ਭੁੱਲ ਗਿਆ । ਪ੍ਰਮਾਤਮਾ ਦੇ ਚਰਨ ਕਮਲਾਂ ਨਾਲ ਪ੍ਰੇਮ ਨਹੀਂ ਕੀਤਾ ਤੇ ਸੱਚੇ ਪੁਰਖ ਨੂੰ ਨਹੀਂ ਮਨਾਇਆ। ਤੇਲੀ ਦੇ ਕੋਹਲੂ ਦੇ ਬੈਲ ਵਾਂਗੂ ਲਗਾਤਾਰ ਚਲਦਾ ਭਟਕਦਾ ਰਹਿੰਦਾ ਹੈ। ਧਾਇਓ ਰੇ ਮਨ ਦਹ ਦਿਸ ਧਾਇਓ ॥ ਮਾਇਆ ਮਗਨ ਸੁਆਦਿ ਲੋਭਿ ਮੋਹਿਓ ਤਿਨਿ ਪ੍ਰਭਿ ਆਪਿ ਭੁਲਾਇਓ॥ ਰਹਾਉ ॥ ਹਰਿ ਕਥਾ ਹਰਿ ਜਸ ਸਾਧਸੰਗਤਿ ਸਿਉ ਇਕੁ ਮੁਹਤੁ ਨ ਇਹੁ ਮਨੁ ਲਾਇਓ ॥ ਬਿਗਸਿਓ ਪੇਖਿ ਰੰਗੁ ਕਸੁੰਭ ਕੋ ਪਰ ਗ੍ਰਿਹ ਜੋਹਨਿ ਜਾਇਓ ॥ ੧ ॥ ਚਰਨ ਕਮਲ ਸਿਉ ਭਾਉ ਨ ਕੀਨੋ ਨਹ ਸਤ ਪੁਰਖੁ ਮਨਾਇਓ ॥ ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦੁ ਭ੍ਰਮਾਇਓ ॥ ੨ ॥ (ਟੋਡੀ ਮ: ੫, ਪੰਨਾ ੭੧੨) ਤਰ੍ਹਾਂ ਤਰ੍ਹਾਂ ਦੇ ਝੂਠ ਨਾਲ ਮਨ ਭਰ ਲਿਆ ਪਰ ਨਾ ਹੀ ਪ੍ਰਮਾਤਮਾ ਦਾ ਭੇਦ ਬੁਝਿਆ ਤੇ ਨਾ ਹੀ ਉਸ ਨੂੰ ਅਪਣਾਇਆ।ਕਦੇ ਵੀ ਕੋਈ ਪਰਉਪਕਾਰ ਨਹੀਂ ਕੀਤਾ ਤੇ ਨਾਂ ਹੀ ਸਤਿਗੁਰ ਦੀ ਸੇਵਾ ਕੀਤੀ ਤੇ ਨਾ ਹੀ ਉਸ ਨੂੰ ਧਿਆਇਆ।ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਦੇ ਪੰਜ ਦੂਤਾਂ ਦੀ ਸੰਗਤ ਵਿਚ ਮਦ ਮਸਤ ਹੋ ਕੇ ਮਾਇਆ ਨਾਲ ਜੁੜਿਆ ਰਿਹਾ। ਨਾਨਾ ਝੂਠਿ ਲਾਇ ਮਨੁ ਤੋਖਿਓ ਨਹ ਬੂਝਿਓ ਅਪਨਾਇਓ ॥ ੩ ॥ ਪਰਉਪਕਾਰ ਨ ਕਬਹੂ ਕੀਏ ਨਹੀ ਸਤਿਗੁਰੁ ਸੇਵਿ ਧਿਆਇਓ ॥ ਪੰਚ ਦੂਤ ਰਚਿ ਸੰਗਤਿ ਗੋਸਟਿ ਮਤਵਾਰੋ ਮਦ ਮਾਇਓ ॥ ੪ ॥ (ਟੋਡੀ ਮ: ੫, ਪੰਨਾ ੭੧੨) ਬਿਨਾ ਸਮਝੇ ਮਨੁੱਖ ਜੱਗ ਤੇ ਕਿਸ ਕੰਮ ਦਾ? ਸਜਦਾ ਸੰਵਰਦਾ ਤਾਂ ਬੜਾ ਹੈ ਪਰ ਲਗਦਾ ਇਉਂ ਹੈ ਜਿਵੇਂ ਮੁਰਦੇ ਦੇ ਮਹਿੰਗੇ ਕਪੜੇ ਪਾਕੇ ਸਜਾਵਟ ਕੀਤੀ ਹੋਵੇ। ਮਾਇਆ ਇਕੱਠੀ ਕਰਨ ਲਈ ਭਜ ਭਜ ਕੇ ਮਿਹਨਤ ਕਰਦਾ ਹੈ।ਨਾ ਦਾਨ ਨਾ ਪੁੰਨ ਤੇ ਨਾ ਭਲੇ ਪੁਰਖਾਂ ਦੀ ਸੇਵਾ ਕੀਤੀ ਹੋਰ ਕੁਫਕੜੇ ਕੰਮ ਕਿਤੇ ਨਹੀਂ ਫਲਦੇ: ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥ ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ ॥ ਰਹਾਉ ॥ ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ ਇਕਤ੍ਰ ਕਰੀ ਹੈ ਮਾਇਆ ॥ ਦਾਨੁ ਪੁੰਨੁ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ ॥ ੧ ॥ (ਟੋਡੀ ਮ: ੫, ਪੰਨਾ ੭੧੨) ਨਾਮ ਦਾਨ ਅਤੇ ਸੁੱਚਤਾ ਨਹੀਂ ਕੀਤੀ ਇਕ ਪਲ ਵੀ ਪ੍ਰਮਾਤਮਾ ਦੀ ਸਿਫਤ ਸਲਾਹ ਨਹੀਂ ਕੀਤੀ। ਨਾਮ ਦਾਨੁ ਇਸਨਾਨੁ ਨ ਕੀਓ ਇਕ ਨਿਮਖ ਨ ਕੀਰਤਿ ਗਾਇਓ ॥ (ਟੋਡੀ ਮ: ੫, ਪੰਨਾ ੭੧੨) ਪਵਿਤਰ ਸੁੱਚਾ ਮਨ ਕਿਵੇਂ ਹੋਵੇ? ਕੂੜ ਦੀ ਕੰਧ ਤੋੜ ਕੇ ਸਚਿਆਰਾ ਬਣ ਕੇ।ਹੁਕਮ ਰਜ਼ਾ ਵਿਚ ਰਹਿਕੇ। ਕਿਵ ਸਚਿਆਰਾ ਹੋਈਐ ਕਿਵ ਕੈੜੈ ਤੁਟੈ ਪਾਲਿ॥ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲਿ॥(ਪੰਨਾ ੧) ਕੂੜ ਦੀ ਕੰਧ ਕਿਹੜੀ ਹੈ? ਇਹ ਮਾਇਆ ਮੋਹ, ਕਾਮ ਕ੍ਰੋਧ,ਲੋਭ, ਹੰਕਾਰ ਸਭ ਕੂੜ ਦੀਆਂ ਕੰਧਾਂ ਹਨ ਸਚਿਆਰ ਕਿਵੇਂ ਬਣੀਏਂ? ਮਾਇਆ ਮੋਹ ਤੋਂ ਨਾਤਾ ਤੋੜ, ਹਉਮੈਂ ਮਿਟਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਨਾਮ ਰਾਹੀਂ ਮਨੋਂ ਮਾਰਕੇ ਤੇ ਰੱਬ ਦੇ ਹੁਕਮ ਰਜ਼ਾ ਵਿਚ ਚੱਲਕੇ। ਸਾਧਸੰਗਤ ਵਿਚ ਜਾ ਕੇ ਪ੍ਰਮਾਤਮਾਂ ਨੂੰ ਬੇਨਤੀ ਕਰੋ ਤਾਂ ਉਹ ਭਗਤਾਂ ਦੀ ਇਕ ਦਮ ਸਾਰ ਲੈਂਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਉਹ ਅਪਣੇ ਭਗਤਾਂ ਦੀ ਲਾਜ ਰੱਖ ਅਪਣਾ ਲੈਂਦਾ ਹੈ। ਕਰਉ ਬੇਨਤੀ ਸਾਧਸੰਗਤਿ ਹਰਿ ਭਗਤਿ ਵਛਲ ਸੁਣਿ ਆਇਓ ॥ ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਲਾਜ ਅਪੁਨਾਇਓ ॥ ੫ ॥ ੧ ॥ ੩ ॥ (ਟੋਡੀ ਮ: ੫, ਪੰਨਾ ੭੧੨) ਉਹ ਜੋ ਅਪਣੇ ਅੰਦਰੋਂ ਹੀ ਸਚ ਪਛਾਣ ਕੇ ਅੰਮ੍ਰਿਤ ਇਸ਼ਨਾਨ ਕਰੇ ਪਰ ਇਹ ਸਚਾ ਸ਼ਬਦ (ਨਾਮ) ਤਾਂ ਗੁਰੂ ਰਾਹੀਂ ਹੀ ਪਛਾਣਿਆ ਜਾ ਸਕਦਾ ਹੈ: ਅੰਤਰਿ ਨਾਵਣੁ ਸਾਚੁ ਪਛਾਣੈ॥ ਅੰਤਰ ਕੀ ਗਤਿ ਗੁਰਮੁਖਿ ਜਾਣੈ ॥ ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥ ੩ ॥ (ਪੰਨਾ ੪੧੪) ਗੁਰੂ ਦੀ ਮਿਹਰ ਹੋਵੇਗੀ ਤਾਂ ਹੀ ਹਰੀ ਮਨ ਵਿਚ ਵਸੇਗਾ, ਨਹੀਂ ਤਾਂ ਉਸ ਨੇ ਜੋ ਪਹਿਲਾਂ ਕਰਮ ਕੀਤੇ ਹਨ ਉਨ੍ਹਾਂ ਦਾ ਫਲ ਹੀ ਭੋਗੇਗਾ।ਇਹ ਸਰੀਰ ਤਾਂ, ਤਾਂ ਹੀ ਪਰਵਾਣ ਹੋਵੇਗਾ ਜੇ ਸੱਚੇ ਸਤਿਗੁਰ ਨਾਲ ਨਿਹੁੰ ਲਾਇਆ ਹੋਵੇਗਾ। ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ॥ ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥ ੩੫ ॥ (ਮ:੩, ਪੰਨਾ ੯੨੧-੯੨੨) ਵਾਹਿਗੁਰੂ ਦੀ ਮਿਹਰ ਹੋਵੇਗੀ ਤਾਂ ਮਨੁੱਖ ਨੂੰ ਸਮਝ ਆਵੇਗੀ ਕਿ ਉਸ ਦਾ ਘਰ ਕਿਹੜਾ ਹੈ ਤੇ ਉਹ ਅਪਣੇ ਘਰ ਨਾਮ ਸਹਾਰੇ ਹੀ ਜਾ ਸਕਦਾ ਹੈ। ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥ (ਮ:੩, ਪੰਨਾ ੯੨੧) ਪ੍ਰਮਾਤਮਾ ਨੇ ਅੱਖਾਂ ਵਿਚ ਇਸ ਲਈ ਜੋਤ ਧਰੀ ਹੈ ਕਿ ਪ੍ਰਮਾਤਮਾ ਬਿਨਾ ਹੋਰ ਕੁਝ ਨਾ ਦੇਖੋ ਭਾਵ ਪ੍ਰਮਾਤਮਾ ਨੂੰ ਸਭ ਵਿਚ ਵੇਖੋ।ਹਰੀ ਬਿਨਾ ਹੋਰ ਨਹੀਂ ਵੇਖੋਗਾ ਤਾਂ ਉਹ ਤੁਹਾਡੇ ਉਤੇ ਨਦਰਿ-ਬਖਸ਼ਿਸ਼ ਕਰਕੇ ਤੁਹਾਨੂੰ ਨਿਹਾਲ ਕਰ ਦੇਵੇਗਾ।ਜੋ ਇਹ ਸਾਰਾ ਸੰਸਾਰ ਤੁਸੀਂ ਵੇਖ ਰਹੇ ਹੋ ਇਹ ਸਾਰਾ ਹਰੀ ਦਾ ਹੀ ਰੂਪ ਹੈ, ਸਭ ਰਚਨਾ ਵਿਚੋਂ ਹਰੀ ਦਾ ਰੂਪ ਹੀ ਵੇਖਣਾ ਚਾਹੀਦਾ ਹੈ।ਗੁਰੂ ਦੀ ਮਿਹਰ ਸਦਕਾ ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਬਿਨਾ ਹੋਰ ਕੋਈ ਨਹੀਂ ਭਾਵ ਸਾਰਾ ੋਵਿਸ਼ਵ ਹੀ ਪ੍ਰਮਾਤਮਾ ਦਾ ਰੂਪ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਇਹ ਅੱਖਾਂ ਤਾਂ ਹਨੇਰੇ ਵਿਚ ਹੁੰਦੀਆਂ ਹਨ ਜਿਨ੍ਹਾ ਨੂੰ ਸਤਿਗੁਰ ਮਿਲੇ ਤੇ ਹੀ ਦਿਭ ਦ੍ਰਿਸ਼ਟੀ ਹੁੰਦੀ ਹੈ ਭਾਵ ਜਗਤ ਰਚਨਾ ਦੀ ਸਹੀ ਪਛਾਣ ਸੱਚਾ ਗੁਰੂ ਹੀ ਕਰਵਾ ਸਕਦਾ ਹੈ। ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥ ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥ ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥ ੩੬ ॥ (ਮ:੩, ਪੰਨਾ ੯੨੧-੯੨੨) ਪ੍ਰਮਾਤਮਾ ਨੇ ਕੰਨ ਇਸ ਲਈ ਲਾਏ ਹਨ ਕਿ ਸੱਚੇ ਦਾ ਨਾਮ ਸੁਣਿਆ ਜਾ ਸਕੇ।ਕੰਨ ਸਰੀਰ ਨਾਲ ਸੱਚੇ ਨਾਮ ਤੇ ਸੱਚੀ ਬਾਣੀ ਨੂੰ ਸੁਣਨ ਲਈ ਹੀ ਲਾਏ ਹਨ।ਸੱਚੀ ਬਾਣੀ ਸੁਣਿਆ ਤਨ ਮਨ ਹਰਾ ਹੋ ਜਾਂਦਾ ਹੈ ਬਾਗੋ-ਬਾਗ ਹੋ ਜਾਂਦਾ ਹੈ ਤੇ ਜੀਭ ਵਿਚ ਮਿਠਾਸ ਭਰ ਜਾਂਦੀ ਹੈ। ਸੱਚੇ ਸਤਿਗੁਰ ਨੂੰ ਬਿਆਨਣਾ ਅਸੰਭਵ ਹੈ ਉਸ ਬਾਰੇ ਪੂਰੀ ਤਰ੍ਹਾਂ ਬਿਆਨਿਆ ਨਹੀਂ ਜਾ ਸਕਦਾ। ਗੁਰੂ ਜੀ ਫੁਰਮਾਉਂਦੇ ਹਨ ਕਿ ਮਨੁੱਖ ਨੂੰ ਅੰਮ੍ਰਿਤ ਨਾਮ ਸੁਣ ਕੇ ਪਵਿਤ੍ਰ ਹੋ ਜਾਣਾ ਚਾਹੀਦਾ ਹੈ ਮਨੁੱਖ ਸੱਚੇ ਦਾ ਨਾਮ ਸੁਣਨ ਲਈ ਹੀ ਜਗਤ ਤੇ ਆਇਆ ਹੈ। ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥ ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥ ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥ ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥ ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥ ੩੭ ॥ (ਮ:੩, ਪੰਨਾ ੯੨੧-੯੨੨) ਇਸ ਸਭ ਤੋਂ ਸਾਡਾ ਜੀਵਨ ਮਨੋਰਥ ਸਾਫ ਹੋ ਜਾਂਦਾ ਹੈ। ਸਾਡਾ ਜੀਵਨ ਮਨੋਰਥ ਸੱਚੇ ਗੁਰੂ ਦੇ ਸਮਝਾਏ ਹੋਏ ਨਾਮ ਮਾਰਗ ਤੇ ਚੱਲਕੇ ਪ੍ਰਮਾਤਮਾ ਦੀ ਸੱਚੀ ਸਿਫਤ ਸਲਾਹ ਕਰਨਾ, ਉਸ ਦੀ ਸਾਰੀ ਰਚਨਾ ਨੂੰ ਉਸੇ ਦਾ ਰੂਪ ਸਮਝ ਕੇ ਪਿਆਰ ਕਰਨਾ ਤੇ ਅਪਣਾ ਤੇ ਉਸਦਾ ਫਰਕ ਮਿਟਾ ਕੇ ਉਸ ਵਿਚ ਸਮਾਉਣਾ ਹੈ ਜਿਸ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੋਹ ਮਾਇਆ ਮਮਤਾ ਤੋਂ ਮੁਕਤੀ ਪਾਉਣੀ ਹੈ ।ਇਸ ਲਈ ਸੱਚੇ ਗੁਰੂ ਨੂੰ ਲੱਭਣਾ ਉਸ ਤੋਂ ਸੱਚੀ ਸਿੱਖ ਪ੍ਰਾਪਤ ਕਰਨੀ ਤੇ ਗੁਰਮੁਖ ਬਣਨਾ ਹੈ। ਸੱਚੇ ਸਤਿਗੁਰ ਦਾ ਸਿੱਖ ਕਿਵੇਂ ਬਣੇ? ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥ ੨ ॥ ਮਃ ੪ ॥(ਗਉੜੀ ਮ:੫, ਪੰਨਾ ੩੦੫) ਇਕੋ ਮਨੋਰਥ ਪ੍ਰਭੂ ਪ੍ਰਾਪਤੀ ਹੋਵੇ ਤਾਂ ਗੁਰੂ ਸਿਉਂ ਹਰ ਦਮ ਧਿਆਨ ਲਾ ਕੇ ਰੱਖਣਾ ਜ਼ਰੂਰੀ ਹੈ ।ਭਲੇ ਪੁਰਸ਼ਾਂ ਤੋਂ ਪ੍ਰਾਪਤ ਗਿਆਨ ਉਤੇ ਦ੍ਰਿੜ ਹੋ ਕੇ ਚਲਣਾ ਹੈ ਤੇ ਗੁਰੂ ਦੀ ਤਨੋਂ ਮਨੋਂ ਸੇਵਾ ਕਰਨੀ ਹੈ ਤਾਂ ਹੀ ਗੁਰੂ ਦੀ ਕਿਰਪਾ ਹੋਵੇਗੀ ਮਨਸਾ ਏਕ ਮਾਨਿ ਹਾਂ ॥ ਗੁਰ ਸਿਉ ਨੇਤ ਧਿਆਨਿ ਹਾਂ ॥ ਦ੍ਰਿੜੁ ਸੰਤ ਮੰਤ ਗਿਆਨਿ ਹਾਂ ॥ ਸੇਵਾ ਗੁਰ ਚਰਾਨਿ ਹਾਂ ॥ ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ ॥ ੧ ॥ (ਆਸਾਵਰੀ ਮ: ੫, ਪੰਨਾ ੪੦੯) ਜੋ ਨਾਮ ਜਪਦੇ ਜੀਵਦਿਆਂ ਹੀ ਮਰ ਜਾਂਦੇ ਹਨ ਭਾਵ ਮੋਹ ਮਾਇਆ ਤੋਂ ਨਾਤਾ ਤੋੜ ਲੈਂਦੇ ਹਨ ਉਹ ਦੁਨਿਆਵੀ ਭਵਸਾਗਰ ਨੂੰ ਪਾਰ ਕਰ ਜਾਂਦੇ ਹਨ। ਉਹ ਸਭ ਦੇ ਸੇਵਕ ਹੋ ਜਾਂਦੇ ਹਨ ਤੇ ਕਿਸੇ ਦਾ ਵੀ ਡਰ ਉਨ੍ਹਾਂ ਦੇ ਮਨ ਵਿਚ ਨਹੀਂ ਰਹਿੰਦਾ।ਭਲੇ ਪੁਰਸ਼ਾਂ ਦੀ ਸਿਖਿਆ ਰਾਹੀਂ ਸਾਰੀਆਂ ਸ਼ਕਾਂ ਸ਼ੁਭਾਵਾਂ ਦੂਰ ਹੋ ਜਾਂਦੀਆਂ ਹਨ।ਜਿਸ ਮਨੁਖ ਦੇ ਭਾਗੀਂ ਨਾਮ ਦਾ ਸੁੱਖ ਹੈ ਉਸਦੇ ਨੇੜੇ ਕਦੇ ਵੀ ਦੁੱਖ ਨਹੀਂ ਪਹੁੰਚਦਾ। ਜੋ ਹਰੀ ਦਾ ਜਸ ਸੁਣਦੇ ਹਨ ਉਸ ਨੂੰ ਸਭ ਮੰਨਦੇ ਹਨ। ਉਹੀ ਦੁਨੀਆਂ ਤੇ ਸਫਲ ਹੁੰਦੇ ਹਨ ਤੇ ਸਭ ਨੂੰ ਚੰਗੇ ਲਗਦੇ ਹਨ। ਜੀਵਤ ਜੋ ਮਰੈ ਹਾਂ ॥ ਦੁਤਰੁ ਸੋ ਤਰੈ ਹਾਂ ॥ ਸਭ ਕੀ ਰੇਨੁ ਹੋਇ ਹਾਂ ॥ ਨਿਰਭਉ ਕਹਉ ਸੋਇ ਹਾਂ ॥ ਮਿਟੇ ਅੰਦੇਸਿਆ ਹਾਂ ॥ ਸੰਤ ਉਪਦੇਸਿਆ ਮੇਰੇ ਮਨਾ ॥ ੧ ॥ ਜਿਸੁ ਜਨ ਨਾਮ ਸੁਖੁ ਹਾਂ ॥ ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥ ਜੋ ਹਰਿ ਹਰਿ ਜਸੁ ਸੁਨੇ ਹਾਂ ॥ ਸਭੁ ਕੋ ਤਿਸੁ ਮੰਨੇ ਹਾਂ ॥ ਸਫਲੁ ਸੁ ਆਇਆ ਹਾਂ ॥ ਨਾਨਕ ਪ੍ਰਭ ਭਾਇਆ ਮੇਰੇ ਮਨਾ ॥ ੨ ॥ ੪ ॥ ੧੬੦ ॥ (ਪੰਨਾ ੪੧੦) ਜਿਨ੍ਹਾਂ ਗੁਰਸਿਖਾਂ ਨੇ ਹਰੀ ਦਾ ਨਾਮ ਸਦਾ ਧਿਆਇਆ ਉਨ੍ਹਾਂ ਨੇ ਗੁਰੂ ਦੀ ਮਿਹਰ ਸਦਕਾ ਪਰਮਪਦ ਪ੍ਰਾਪਤ ਕਰ ਲੀਤਾ। ਹਰਿ ਹਰਿ ਨਾਮੁ ਜਿਨਿ ਸਦਾ ਧਿਆਇਆ॥ ਤਿਨਿ ਗੁਰ ਪਰਸਾਦਿ ਪਰਮਪਦੁ ਪਾਇਆ॥ (ਮ ੪, ਪੰੰਨਾ ੧੦੭੦) ਇਸ ਤਰ੍ਹਾਂ ਨਾਮ, ਦਾਨ, ਇਸਨਾਨ ਰਾਹੀਂ ਮਨੁੱਖ ਅਪਣਾ ਮਨੋਰਥ ਪੂਰਾ ਕਰ ਸਕਦਾ ਹੈ ਜਿਸ ਲਈ ਸੱਚੇ ਸੁੱਚੇ ਮਨ ਤੋਂ ਉਸ ਦਾ ਨਾਮ ਜਪਣਾ ਤੇ ਹੋਰਾਂ ਨੂੰ ਜਪਾਉਣਾ ਹੈ: ਗੁਰਮੁਖਿ ਨਾਮੁ ਦਾਨੁ ਇਸਨਾਨੁ॥(ਪੰਨਾ ੯੪੨) ਸੁਣਿ ਗਲਾ ਗੁਰ ਪਹਿ ਆਇਆ। ਨਾਮੁ ਦਾਨੁ ਇਸਨਾਨੁ ਦਿੜਾਇਆ। ਸਭੁ ਮੁਕਤੁ ਹੋਆ ਸੰਸਾਰੜਾ ਨਾਨਕ ਸਚੀ ਬੇੜੀ ਚਾੜ ਜੀਉ। (ਪੰਨਾ ੭੪) ਨਾਮੁ ਦਾਨੁ ਇਸਨਾਨੁ ਦ੍ਰਿੜ ਹਰਿ ਭਗਤਿ ਸੁ ਜਾਗੈ॥(ਪੰਨਾ ੪੧੯) ਨਾਮੁ ਦਾਨੁ ਇਸਨਾਨੁ ਦਿੜ ਸਦਾ ਕਰਹੁ ਗੁਰ ਕਥਾ॥(ਪੰਨਾ ੧੧੦੧) ਦ੍ਰਿੜ ਨਾਮੁ ਦਾਨੁ ਇਸਨਾਨੁ ਸੁਚਾਰੀ॥(ਪੰਨਾ ੭੪੦) ਦੁਆਦਸੀ ਨਾਮੁ ਦਾਨੁ ਇਸਨਾਨੁ॥(ਪੰਨਾ ੨੯੯) ਦਸਮੀ ਨਾਮੁ ਦਾਨੁ ਇਸਨਾਨੁ॥(ਪੰਨਾ ੮੪੦) ਗੁਰਸਿੱਖ ਨੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਨਾਮ ਦਾ ਦਾਨ ਕਹਿ ਕੇ ਵੀ ਉਸ ਦੀ ਮੰਗ ਕਰਨੀ ਹੈ: ਜਾਚਕ ਜਨੁ ਜਾਚੈ ਪ੍ਰਭ ਦਾਨੁ॥ ਕਰਿ ਕਿਰਪਾ ਦੇਵਹੁ ਹਰਿ ਨਾਮੁ॥ (ਪੰਨਾ ੨੮੯) ਸਭੁ ਕਿਛੁ ਤੁਮਰੈ ਹਾਥ ਪ੍ਰਭ ਆਪਿ ਕਰੇ ਕਰਾਏ॥ ਸਾਸਿ ਸਿਮਰਤ ਰਹਾ ਨਾਨਕ ਦਾਨੁ ਪਾਏ॥ (ਪੰਨਾ ੭੪੫) ਕਰਿ ਕਿਰਪਾ ਦਝਿੈ ਪ੍ਰਭ ਦਾਨੁ॥ ਨਾਨਕ ਸਿਮਰੈ ਨਾਮ ਨਿਧਾਨੁ॥ (ਪੰਨਾ ੧੯੩) ਮਗਉ ਰਾਮ ਤੇ ਇਕੁ ਦਾਨੁ॥ ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ॥ (ਪੰਨਾ ੬੮੨) ਸਿਮਰਉ ਸਿਮਰਿ ਸਿਮਰਿ ਸੁਖ ਪਾਵਉ॥ ਜਿਸ ਨੋ ਬਖਸੇ ਸਿਫਤਿ ਸਲਾਹ॥ (ਜਪੁਜੀ ਪੰਨਾ ੫) ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ॥ (ਸੁਖਮਨੀ ਮ:੫, ਪੰਨਾ ੨੬੩) ਵਸੁ ਮੇਰੇ ਪਿਅਰਿਆ ਵਸੁ ਮੇਰੇ ਗੋਵੰਦਾ, ਹਰਿ ਕਰਿ ਕਿਰਪਾ ਮਨਿ ਵਸੁ ਜੀਉ॥(ਗਉੜੀ ਮ: ੪, ਪੰਨਾ ੧੭੩) ਦਇਆ ਕਰਹੁ ਬਸਹੁ ਮਨਿ ਆਇ॥ ਮੋਹਿ ਨਿਰਗੁਨ ਲੀਜੈ ਲੜਿ ਲਾਇ॥ (ਬਿਲਾਵਲੁ ਮ: ੫, ਪੰਨਾ ੨੦੮) ਸਿਮਰਨਾ ਕਿਸ ਨੂੰ ਹੈ? ਇਕੋ ਇੱਕ ਓਅੰਕਾਰ ਨੂੰ, ਸਤਿਨਾਮ ਨੂੰ ਸਿਮਰਨਾ ਕਿਵੇਂ ਹੈ? ਪਵਿਤਰ ਸੁੱਚਾ ਮਨ ਕਰਕੇ ਉਸ ਦਾ ਨਾਮ ਜੀਭ ਰਾਹੀਂ, ਮਨ ਰਾਹੀਂ ਤੇ ਫਿਰ ਅੰਤਹਕਰਣ ਰਾਹੀਂ ਅੰਦਰ ਸਮਾਉਣਾ ਹੈ।ਪਾਠ, ਜਾਪ, ਸਿਮਰਨ, ਧਿਆਉਣ, ਟਿਕਾਉਣ, ਮਿਟਾਉਣ, ਸਮਾਉਣ ਦੀ ਕਿਰਿਆ ਹੈ। ਪਾਠ: ਮੁਹੌ ਕਿ ਬੋਲਣੁ ਬੋਲੀਐ? ਵਡਿਆਈ ਵੀਚਾਰ ਯਾਚਨਾ: ਹੋਹੁ ਦਇਆਲ ਮੇਰਾ ਮਨ ਲਾਵਹੁ, ਹਉ ਅਨਦਿਨੁ ਰਾਮਨਾਮੁ ਧਿਆਈ॥ ਯਕ ਅਰਜ਼ ਗੁਫਤਮ ਪੇਸਿ ਤੋ ਦਰਗੋਸ ਕੁਨ ਕਰਤਾਰ॥ (ਤਿਲੰਗ ਮ: ੧ ਪੰਨਾ ੭੨੧) ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ, ਜਿਤੁ ਜਪੀਐ ਦੁਖ ਭੁਖ ਸਭ ਲਹਿ ਜਾਈ} ਮ: ੪, ਪੰਨਾ ੧੧੬੧) ਨਾਨਕ ਜਿਨ ਕਉ ਸਤਿਗੁਰੁ ਮਿਲਿਆ ਤਿਨ ਕਾ ਲੇਖਾ ਨਿਬੜਿਆ॥ (ਆਸਾ ਛੰਤ ਮ:੧, ਪੰਨਾ ੪੩੫) ਕਰਮੀ ਆਵੈ ਕਪੜਾ ਦਰੀ ਮੋਖੁ ਦੁਆਰੁ॥(ਪੰਨਾ ੧) ਨਾਮ ਰਾਹੀਂ ਪਹਿਲਾਂ ਅੰਦਰ ਧੋਣਾ ਹੈ। ਅੰਦਰ ਵਸਦੇ ਪ੍ਰਮਾਤਮਾ ਨੂੰ ਗੁਰੂ ਵਾਲਾ ਹੀ ਜਾਣ ਸਕਦਾ ਹੈ। ਸੱਚੇ ਸ਼ਬਦ ਭਾਵ ਨਾਮ ਦੇ ਲੜ ਲਗਿਆਂ ਬਿਨ ਵਾਹਿਗੁਰੂ ਦਾ ਘਰ ਨਹੀਂ ਪਛਾਣਿਆ ਜਾ ਸਕਦਾ: ਅੰਤਰਿ ਨਾਵਣੁ ਸਾਚੁ ਪਛਾਣੈ ॥ ਅੰਤਰ ਕੀ ਗਤਿ ਗੁਰਮੁਖਿ ਜਾਣੈ ॥ ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥ ੩ ॥(ਪੰਨਾ ੪੧੫) ਜੋ ਗੁਰੂ ਨੂੰ ਆਪਾ ਸਮਰਪਣ ਕਰ ਦਿੰਦਾ ਹੈ ਉਸਨੂੰ ਨਾਮ ਦਾਨ ਤੇ ਪਵਿਤ੍ਰਤਾ ਦੀ ਦਾਤ ਮਿਲਦੀ ਹੈ।ਉਸ ਗੁਰਮੁਖ ਦੀ ਬਿਰਤੀ ਵਾਹਿਗੁਰੂ ਨਾਲ ਜੁੜੀ ਰਹਿੰਦੀ ਹੈ ਤੇ ਉਹ ਗੁਰਮੁਖ ਈਸ਼ਵਰ ਦੇ ਦਰਬਾਰ ਇਜ਼ਤ ਮਾਣ ਪਾਉਂਦਾ ਹੈ।ਗੁਰਮੁਖ ਭਉ ਨਾਸ਼ਕ ਪ੍ਰਮਾਤਮਾ ਨੂੰ ਪਾ ਲੈਂਦਾ ਹੈ ਤੇ ਨੇਕ ਕਰਮ ਅਤੇ ਅਮਲ ਕਮਾਉਂਦਾ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਗੁਰਮੁਖ ਪ੍ਰਭੂ ਨਾਲ ਇਸ ਤਰ੍ਹਾਂ ਮਿਲ ਜਾਂਦਾ ਹੈ। ਗੁਰਮੁਖਿ ਨਾਮੁ ਦਾਨੁ ਇਸਨਾਨੁ ॥ ਗੁਰਮੁਖਿ ਲਾਗੈ ਸਹਜਿ ਧਿਆਨੁ ॥ ਗੁਰਮੁਖਿ ਪਾਵੈ ਦਰਗਹ ਮਾਨੁ ॥ ਗੁਰਮੁਖਿ ਭਉ ਭੰਜਨੁ ਪਰਧਾਨੁ ॥ ਗੁਰਮੁਖਿ ਕਰਣੀ ਕਾਰ ਕਰਾਏ ॥ ਨਾਨਕ ਗੁਰਮੁਖਿ ਮੇਲਿ ਮਿਲਾਏ ॥ ੩੬ ॥ (ਮ:੧, ਪੰਨਾ ੯੪੨) ਗੁਰਮੁਖ ਹੋਣਾ, ਗੁਰ ਪ੍ਰਸਾਦ ਰਾਹੀਂ ਗੁਰਬਾਣੀ ਵੀਚਾਰ ਕਰਨੀ, ਨਾਮ ਰੋਮ ਰੋਮ ਧਿਆਉਣਾ, ਜੋਤ ਵਾਂਗੂ ਅੰਦਰੋਂ ਬਾਹਰੋਂ ਪਵਿਤ੍ਰ ਹੋਣਾ, ਸੁੱਚਾ ਹੋਣਾ, ਜੋਤ ਹੋ ਉਸ ਜੋਤ ਵਿਚ ਮਿਲ ਜਾਣਾ: ਇਸ ਤਰ੍ਹਾਂ ਜੀਵਨ ਮਨੋਰਥ ਪੂਰਾ ਕਰਨਾ ਹੈ: ਗੁਰਮੁਖਿ ਰੋਮ ਰੋਮ ਹਰਿ ਧਿਆਵੈ॥(ਸਿੱਧ ਗੋਸਟਿ, ਮ:੧, ਪੰਨਾ ੯੪੧) ਰੋਮਿ ਰੋਮਿ ਰਵਿਆ ਹਰਿਨਾਮੁ॥ ਸਤਿਗਰਿ ਪੂਰੈ ਕੀਨੋ ਦਾਨੁ॥ (ਭੈਰਉ ਮ:੫, ਪੰਨਾ ੧੧੪੪) ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ॥ ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ॥ (ਸਲੋਕ ਵਾਰਾਂ ਤੇ ਵਧੀਕ ਮ:੪, ਪੰਨਾ ੧੪੨੨) ਜਪਿ ਜਨ ਸਦਾ ਸਦਾ ਦਿਨੁ ਰੈਣੀ॥ ਸਭ ਤੇ ਊਚ ਨਿਰਮਲ ਇਹ ਕਰਣੀ॥ (ਸੁਖਮਨੀ ਮ: ੫, ਪੰਨਾ ੨੮੩) ਸਰਬ ਧਰਮ ਮਹਿ ਸ਼੍ਰੇਸ਼ਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਸੁਖਮਨੀ ਮ: ੫, ਪੰਨਾ ੨੬੬) ਜਿਨੀ ਨਾਮੁ ਧਿਥਾਇਆ ਗੲੁ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥(ਮ: ੧, ਪੰਨਾ ੮) ਜਹਾਂ ਨਾਮੁ ਮਿਲੈ ਤਹ ਜਾਉ ॥ ਗੁਰ ਪਰਸਾਦੀ ਕਰਮ ਕਮਾਉ ॥ ਨਾਮੇ ਰਾਤਾ ਹਰਿ ਗੁਣ ਗਾਉ ॥ ੫ ॥ ਗੁਰ ਸੇਵਾ ਤੇ ਆਪੁ ਪਛਾਤਾ ॥ ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥ ਅਨਦਿਨੁ ਬਾਣੀ ਨਾਮੇ ਰਾਤਾ ॥ ੬ ॥ ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥ ਹਉਮੈ ਮਾਰੇ ਸਬਦੇ ਜਾਗੈ ॥ ਐਥੈ ਓਥੈ ਸਦਾ ਸੁਖੁ ਆਗੈ ॥ ੭ ॥ (ਪੰਨਾ ੪੧੫) ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਧੁਰ ਅੰਦਰੋਂ, ਰੋਮ ਰੋਮ ਵਿਚੋਂ ਜਾਗਦਿਆ ਸੌਂਦਿਆ ਜਪਣਾ ਹੈ।ਪ੍ਰਮਾਤਮਾ ਨਾਮ ਦੀ ਖੁਰਾਕ ਨਾਲ ਹੀ ਅੱਗੇ ਵਧਣਾ ਹੈ ਬਾਕੀ ਸਭ ਭੁਲ ਜਾਣਾ ਹੈ। ਪੂਰੇ ਗੁਰੂ ਤੋਂ ਹੀ ਨਾਮ ਦਾਨ ਪ੍ਰਾਪਤ ਕਰਨਾ ਹੈ ਤੇ ਜੀਵਨ ਆਧਾਰ ਇਸੇ ਨੂੰ ਲੈ ਕੇ ਚਲਣਾ ਹੈ। ਨਾਮ ਨੂੰ ਦੁਖ ਵਿਚ ਵੀ ਤੇ ਸੁੱਖ ਵਿਚ ਵੀ ਗਾਉਣਾ ਹੈ ਜਿਸ ਨਾਲ ਤੁਹਾਡਾ ਰਸਤਾ ਸੰਵਰ ਜਾਵੇਗਾ। ਗੁਰੂ ਹੀ ਮਨ ਵਿਚ ਨਾਮ ਦ੍ਰਿੜਾਉਂਦਾ ਹੈ ਤੇ ਤ੍ਰਿਸ਼ਨਾ ਬੁਝਾ ਦਿੰਦਾ ਹੈ।ਦਿਨੇ ਵੀ ਤੇ ਰਾਤ ਨੂੰ ਵੀ ਨਾਮ ਗਾਉਣਾ ਹੈ ਸਾਸ ਸਾਸ ਰਸਨਾ ਨਾਲ ਵੀ ਗਾਉਣਾ ਹੈ।ਸਤਿਸੰਗਤ ਵਿਚ ਜੋ ਵਿਸ਼ਵਾਸ਼ ਰੱਖਦਾ ਹੈ ਹਰੀ ਉਸਦਾ ਜੀਣ ਮਰਨ ਖਤਮ ਕਰ ਦਿੰਦਾ ਹੈ।ਗੁਰੂ ਜੀ ਬੇਨਤੀ ਕਰਦੇ ਹਨ ਭਲਿਆਂ ਲੋਕਾਂ ਤੋਂ ਪਾਇਆ ਨਾਮ ਦਾਨ ਦਿਲ ਵਿਚ ਉਤਰ ਜਾਵੇ।ਨਾਮ ਦੀ ਕਥਾ ਸੁਣ ਕੇ ਹੀ ਉਸ ਦੇ ਦਰਸ਼ਨ ਹੋਣਗੇ ਤੇ ਮਸਤਕ ਉਸਦੇ ਚਰਨੀਂ ਲਗੇਗਾ। ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥ ਸੰਗਿ ਚਲਨ ਕਉ ਤੋਸਾ ਦੀਨੑਾ ਗੋਬਿੰਦ ਨਾਮ ਕੇ ਬਿਉਹਾਰੀ ॥ ੧ ॥ ਅਵਰ ਬਿਸਾਰੀ ਬਿਸਾਰੀ ॥ ਨਾਮੁ ਦਾਨੁ ਗੁਰਿ ਪੂਰੈ ਦੀਓ ਮੈ ਏਹੋ ਆਧਾਰੀ ॥ ੧ ॥ ਰਹਾਉ ॥ ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮੑਾਰੀ ॥ ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ ॥ ੨ ॥ ਦਿਨੁ ਭੀ ਗਾਵਉ ਰੈਨੀ ਗਾਵਉ ਗਾਵਉ ਸਾਸਿ ਸਾਸਿ ਰਸਨਾਰੀ ॥ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ ॥ ੩ ॥ ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ ਪਾਵਉ ਸੰਤ ਰੇਨ ਉਰਿ ਧਾਰੀ ॥ ਸ੍ਰਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ ॥ ੪ ॥ ੨ ॥ ੧੨੨ ॥ (ਮ: ੫, ਪੰਨਾ ੪੦੧) ਉਸ ਨੂੰ ਅੰਦਰ ਕਿਵੇਂ ਸਮਾਉਣਾ ਹੈਂ? ਸਚਿਆਰ ਬਣਕੇ ਉਸਦੇ ਰੋਮ ਰੋਮ ਜਾਪ ਰਾਹੀਂ। ਪ੍ਰਭੂ ਦੇ ਘਰ ਵਾਸਾ ਹੋਇਆ ਤਾਂ ਇਕ ਖੇੜਾ ਛਾ ਗਿਆ, ਦਿਲ ਅੰਦਰ ਹੀ ਮੰਦਰ ਬਣ ਗਿਆ ਜਿਸ ਵਿਚੋਂ ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਗਾਏ ਜਾਣ ਲੱਗੇ। ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਗਾਉਣ ਤੇ ਨਾ ਦੁੱਖ ਤੇ ਨਾ ਸੋਗ ਨੇੜੇ ਆਇਆ। ਵਾਹਿਗੁਰੂ ਦੀ ਚਰਨੀਂ ਲੱਗ ਕੇ ਉਹ ਅਪਣਾ ਲੱਗਣ ਲੱਗ ਪਿਆ ਤੇ ਦਿਨ ਸੁਭਾਗੇ ਹੋ ਗਏ।ਗੁਰੂ ਤੋਂ ਮਿਲੇ ਸ਼ਬਦ ਰਾਹੀਂ ਹਰੀ ਦਾ ਨਾਮ ਗਾਂਵਿਆ ਤੇ ਉਸਦੇ ਨਾਮ ਦਾ ਰਸ ਪੀਤਾ।ਗੁਰੂ ਜੀ ਫੁਰਮਾਉਂਦੇ ਹਨ ਕਿ ਧੰਨ ਭਾਗ ਜੋ ਕਰਣ ਕਾਰਣ ਪ੍ਰਭ ਆਪ ਮਿਲਿਆ। ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥ ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥ ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥ ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥ ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥ ੩੪ ॥ (ਮ:੩, ਪੰਨਾ ੯੨੧-੯੨੨) ਪ੍ਰਭ ਮਿਲ-ਵੇਲਾ ਕੋਈ ਸਰੀਰਕ ਮਰਨ ਪਿਛੋਂ ਦਾ ਮੇਲ ਨਹੀਂ ਇਹ ਤਾਂ ਜੀਵਦਿਆਂ ਹੀ ਪ੍ਰਾਪਤ ਕਰਨਾ ਹੁੰਦਾ ਹੈ ਸੋ ਜੀਵਨ-ਪਦਵੀ ਪਾਉਣੀ ਵੀ ਜ਼ਰੂਰੀ ਹੈ: ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਨਾਨਕ ਅਵਰੁ ਨ ਜੀਵੈ ਕੋਇ ॥(ਪੰਨਾ ੧੪੨) ਸੋ ਜੀਵਤ ਜਿਹ ਜੀਵਤ ਜਪਿਆ ॥ ਪ੍ਰਗਟ ਭਏ ਨਾਨਕ ਨਹ ਛਪਿਆ ॥ ੨੧ ॥ (ਮਃ ੧ ਸਲੋਕੁ,ਪੰਨਾ ੨੫੪) ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥ ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥ ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ ॥ ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥ ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ ॥ ੬ ॥(ਮ:੫, ਪੰਨਾ ੩੧੯) ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥ ੧ ॥(ਪੰਨਾ ੧੦੦੦) ਜਗਤ ਦਾ ਮਾਇਆ ਮੋਹ ਜੀਵਨ ਦਾ ਤਰੀਕਾ ਨਹੀਂ। ਗੁਰੂ ਦੇ ਭਾਣੇ ਵਿਚ ਰਹਿ ਕੇ ਹੀ ਜੀਵਨ ਪਦਵੀ ਪ੍ਰਾਪਤ ਹੁੰਦੀ ਹੈ।ਜੋ ਪ੍ਰਮਾਤਮਾ ਦੇ ਚਰਨੀਨ ਚਿਤ ਲਾਕੇ ਰਖਦੇ ਹਨ ਉਹ ਹਮੇਸ਼ਾ ਜਿਉਂਦੇ ਹਨ। ਗੁਰੂ ਜੀ ਫੁਰਮਾਉਂਦੇ ਹਨ ਕਿ ਜਦ ਉਸ ਦੀ ਨਦਰਿ-ਇਨਾਇਤ ਹੁੰਦੀ ਹੈ ਤਾਂ ਨਾਮ ਮਨ ਵਸ ਜਾਦਾ ਹੈ ਤੇ ਗੁਰਮੁਖ ਸਹਿਜ ਅਵਸਥਾ ਪਰਾਪਤ ਕਰਦਾ ਹੈ: ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥ ੧ ॥ (ਵਾਰ ਗੁਜਰੀ ਮ: ੩, ਪੰਨਾ ੫੦੮) ਜੀਵਨ ਪਦਵੀ ਉਦੋਂ ਹੀ ਮਿਲਦੀ ਹੈ ਜਦ ਭਲੇ ਪੁਰਸ਼ਾਂ ਦੀ ਸ਼ਰਣ ਜਾਣ ਪਿਛੋਂ ਪ੍ਰਮਾਤਮਾ ਮਨ ਵਿਚ ਵਸਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਤੇ ਸਭ ਵੈਰ ਮਿਟ ਜਾਂਦੇ ਹਨ। ਮਨੁਖ ਹਮੇਸ਼ਾ ਉਸਦੇ ਦਰ ਤੇ ਹਾਜ਼ਿਰ ਰਹਿੰਦਾ ਹੈ ਤੇ ਪ੍ਰਮਾਤਮਾ ਕਦੇ ਦੂਰ ਨਹੀਂ ਜਾਪਦਾ। ਜਦ ਸੰਤ ਸਹਾਈ ਹੁੰਦੇ ਹਨ ਤਾਂ ਸੁੱਖ, ਸ਼ਾਂਤੀ, ਸ਼ੀਤਲਤਾ ਤੇ ਸ਼ਰਧਾ ਪੂਰਨ ਹੁੰਦੇ ਹਨ।ਪ੍ਰਮਾਤਮਾ ਦੀ ਮਹਿਮਾਂ ਦਾ ਪੂਰੀ ਤਰ੍ਹਾਂ ਵਰਨਣ ਨਹੀਂ ਕੀਤਾ ਜਾ ਸਕਦਾ, ਨਾਮ ਲੇਵਾ ਪਲ ਵਿਚ ਪਤਿਤ ਪਵਿਤ੍ਰ ਹੋ ਜਾਂਦੇ ਹਨ । ਉਸ ਦੀ ਓਟ ਵਿਚ ਸਾਰੇ ਡਰ ਭਉ ਖੋ ਕੇ ਨਿਰਭਉ ਬਣ ਜਾਂਦੇ ਹਨ। ਗੁਰੂ ਜੀ ਪ੍ਰਮਾਤਮਾ ਦਾ ਜਸ ਗਾਉਣ ਤੇ ਦਿਨ ਰਾਤ ਉਸੇ ਨਾਲ ਲਿਵ ਲਾਉਣ ਦੀ ਹਿਦਾਇਤ ਦਿੰਦੇ ਹਨ। ਅਬ ਮੋਹਿ ਜੀਵਨ ਪਦਵੀ ਪਾਈ ॥ ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥ ੧ ॥ ਰਹਾਉ ॥ ਕਾਮੁ ਕ੍ਰੋਧੁੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੈਰਾਈ ॥ ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥ ੨ ॥ ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥ ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ ॥ ੩ ॥ ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ ॥ ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ ॥ ੪ ॥ ੬ ॥(ਪੰਨਾ ੧੦੦੦) ਹਰੀ ਦੇ ਨਾਮ ਜਪੇ ਬਿਨਾ ਮਨੁਖ ਦੁਖ ਹੀ ਭਰਦਾ ਹੈ। ਗੁਰੂ ਜੀ ਇਹ ਭੇਤ ਦਸਦੇ ਹਨ ਕਿ ਪ੍ਰਮਾਤਮਾ ਭਗਤੀ ਵਿਚ ਇਕ ਪਲ ਦੀ ਵੀ ਚੂਕ ਨਹੀਨ ਹੋਣੀ ਚਾਹੀਦੀ। (ਮ:੯, ਪੰਨਾ ੮੩੦) ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥ ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥ ੧ ॥ ਮਾਣ ਤੇ ਮੋਹ ਦੋਨਾਂ ਨੂੰ ਜਿਤ ਕੇ ਪ੍ਰਮਾਤਮਾ ਦੇ ਹੀ ਗੁਣ ਗਾਉਣੇ ਚਾਹੀਦੇ ਹਨ। ਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਤਰੀਕੇ ਨਾਲ ਪ੍ਰਾਣੀ ਜੀਵਨ ਮੁਕਤ ਹੋ ਜਾਂਦਾ ਹੈ: ਮਾਣ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥ ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥ ੨ ॥ ੨ ॥ (ਬਿਲਾਵਲੁ ਮਹਲਾ ੯, ਪੰਨਾ ੮੩੦-੮੩੧) ਗੁਰੂ ਜੀ ਫੁਰਮਾਉਂਦੇ ਹਨ ਕਿ ਜੋ ਸੁਖ ਦੁਖ ਦੀ ਪਰਵਾਹ ਨਹੀਂ ਕਰਦਾ ਤੇ ਲੋਭ ਮੋਹ ਤੇ ਅਭਿਮਾਨ ਨਹੀਂ ਪਾਲਦਾ ਉਹ ਭਗਵਾਨ ਵਰਗਾ ਹੋ ਜਾਦਾ ਹੈ।ਜਿਸ ਨੂੰ ਉਸਤਤ, ਨਿੰਦਿਆ ਨਾਲ ਕੋਈ ਫਰਕ ਨਹੀਂ ਪੈਂਦਾ ਸੀਸ਼ਾ ਤੇ ਲੋਹਾ ਇਕ ਸਮਾਨ ਜਾਪਦੇ ਹਨ ਉਸ ਨੂੰ ਜਗ ਬੰਧਨ ਤੋਂ ਮੁਕਤ ਜਾਣਿਆ ਜਾ ਸਕਦਾ ਹੈ। ਜਿਸ ਨੂੰ ਨਾ ਹਰਖ ਹੈ ਨਾ ਸੋਗ, ਜਿਸ ਲਈ ਵੈਰੀ ਤੇ ਮਿਤ੍ਰ ਸਮਾਨ ਹਨ ਉਸ ਨੂੰ ਵੀ ਮੁਕਤ ਜਾਣਿਆ ਜਾ ਸਕੲਾ ਹੈ। ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥ ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥ ੧੩ ॥ ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥ ੧੪ ॥ ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥ ੧੫ ॥ (ਮ: ੯, ਪੰਨਾ ੧੪੨੭) ਜੋ ਉਸ ਨੂੰ ਜਾਣਦਾ ਹੈ ਅਪਣਾ ਨਿਸ਼ਾਨਾ ਜਾਣਦਾ ਹੈ ਉਹ ਸਦਾ ਸੁਖੀ ਰਹਿੰਦਾ ਹੈ। ਉਸਨੂੰ ਪ੍ਰਭੂ ਆਪ ਹੀ ਮਿਲਾ ਲੈਂਦਾ ਹੈ। ਉਹ ਹੀ ਅਸਲੀ ਅਮੀਰ, ਉਚੀ ਕੁਲ ਵਾਲਾ ਤੇ ਸੱਚi ਇਜ਼ਤ ਮਾਣ ਵਾਲਾ ਹੈ। ਜਿਸ ਦੇ ਦਿਲ ਵਿਚ ਹਮੇਸ਼ਾ ਪ੍ਰਮਾਤਮ ਵਸਦਾ ਹੈ ਉਹ ਜੀਵਦਿਆਂ ਹੀ ਮੁਕਤ ਹੋ ਗਿਆ। ਇਹੋ ਜਿਹੇ ਮਨੁਖ ਦਾ ਜਗ ਤੇ ਆਉਣਾ ਧੰਨ ਹੈ ਜਿਸ ਦੀ ਮਿਹਰ ਸਦਕਾ ਦਾਰਾ ਜਗਤ ਤਰ ਜਾਂਦਾ ਹੈ। ਮਨੁਖ ਦੇ ਜੱਗ ਤੇ ਆਉਣ ਦਾ ਇਹੋ ਅਸਲ ਮਨੋਰਥ ਹੈ। ਇਹੋ ਜਿਹੇ ਮਨੁਖ ਦੇ ਸੰਦ ਵਿਚ ਹਮੇਸ਼ਾਂ ਨਾਮ ਨਾਲ ਚਿੱਤ ਜੁੜਿਆ ਰਹਿੰਦਾ ਹੈ। ਉਹ ਆਪ ਵੀ ਮੁਕਤ ਹੁੰਦਾ ਹੈ ਤੇ ਸਾਰੇ ਸੰਸਾਰ ਨੂੰ ਵੀ ਮੁਕਤ ਕਰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਇਹੋ ਜਿਹੇ ਮਨੁਖ ਨੂੰ ਹਮੇਸ਼ਾ ਨਮਸਕਾਰ ਹੈ। ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥ ਆਪਿ ਮਿਲਾਇ ਲਏ ਪ੍ਰਭੁ ਸੋਇ ॥ ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥ ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥ ਧੰਨੁ ਧੰਨੁ ਧੰਨੁ ਜਨੁ ਆਇਆ ॥ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥ ਜਨ ਆਵਨ ਕਾ ਇਹੈ ਸੁਆਉ ॥ ਜਨ ਕੈ ਸੰਗਿ ਚਿਤਿ ਆਵੈ ਨਾਉ ॥ ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥ ੮ ॥ ੨੩ ॥(ਪੰਨਾ ੨੯੪-੨੯੫) ਜੋ ਪ੍ਰਭ ਦਾ ਹੁਕਮ ਆਤਮਾ ਵਿਚ ਵਸਾ ਲੈਂਦਾ ਜੀਵਨ ਮੁਕਤ ਉਹੋ ਹੀ ਹੈ। ਨਾਂ ਉਸ ਨੂੰ ਕੋਈ ਗੁਸਾ ਚੜ੍ਹਦਾ ਹੈ ਤੇ ਨਾ ਕੋਈ ਗਮ-ਸੋਗ ਹੁੰਦਾ ਹੈ। ਉਸ ਦੇ ਮਨ ਵਿਚ ਹਮੇਸ਼ਾ ਅਨੰਦ ਰਹਿੰਦਾ ਹੈ ਵਿਛੋੜੇ ਦੀ ਹਾਲਤ ਨਹੀਨ ਹੁੰਦੀ। ਉਸ ਲਈ ਸੋਨਾ ਤੇ ਮਿੱਟੀ ਇਕ ਬਰਾਬਰ ਲਗਦੇ ਹਨ ਭਾਵ ਸੰਸਾਰਕ ਰਚਨਾ ਸਭ ਇਕੋ ਹੀ ਜਾਪਦੀ ਹੈ। ਅੰਮ੍ਰਿਤ ਤੇ ਵਿਸ਼ ਵi ਇਕ ਸਮਾਨ ਜਾਪਦੇ ਹਨ।ਮਾਨ ਅਭਿਮਾਨ ਦਾ ਉਸ ਨੂੰ ਕੋਈ ਸ਼ੌਕ ਨਹੀਂ। ਰੰਕ ਤੇ ਰਾਜਾ ਉਸ ਲਈ ਇਕ ਸਮਾਨ ਹਨ। ਜੋ ਅਜਿਹਾ ਵਾਤਾਵਰਣ ਰਚਣ ਦੀ ਜੁਗਤ ਰਖਦਾ ਹੈ ਉਹ ਹੀ ਪੁਰਖ ਜੀਵਨ ਮੁਕਤ ਕਿਹਾ ਜਾ ਸਕਦਾ ਹੈ: ਪ੍ਰਭ ਕੀ ਆਗਿਆ ਆਤਮ ਹਿਤਾਵੈ ॥ ਜੀਵਨ ਮੁਕਤਿ ਸੋਊ ਕਹਾਵੈ ॥ ਤੈਸਾ ਹਰਖੁ ਤੈਸਾ ਉਸੁ ਸੋਗੁ ॥ ਸਦਾ ਅਨੰਦੁ ਤਹ ਨਹੀ ਬਿਓਗੁ ॥ ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥ ਤੈਸਾ ਮਾਨੁ ਤੈਸਾ ਅਭਿਮਾਨੁ ॥ ਤੈਸਾ ਰੰਕੁ ਤੈਸਾ ਰਾਜਾਨੁ ॥ ਜੋ ਵਰਤਾਏ ਸਾਈ ਜੁਗਤਿ ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥ ੭ ॥(ਪੰਨਾ ੨੭੫) ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥ ੧ ॥ ਰਹਾਉ ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥ ੧ ॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁਨਿਵਾਸਾ ॥ ੨ ॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥ ੩ ॥ ੧੧ ॥ (ਸੋਰਠਿ ਮਹਲਾ ੯, ਪੰਨਾ ੬੩੩) ਇਸ ਤਰ੍ਹਾਂ ਮਨੁਖ ਦਾ ਜੀਵਨ ਮਨੋਰਥ ਗੁਰੂ ਲਭਣਾ, ਉਸ ਦੇ ਸਿਖਿਆ ਪ੍ਰਾਪਤ ਕਰ ਪਵਿਤ੍ਰ ਹੋ ਨਾਮ ਜਪਣਾ, ਨਾਮ ਰਾਹੀਂ ਹਉਮੈ ਤੇ ਮਾਇਆ ਮਮਤਾ ਕਾਮ, ਕ੍ਰੋਧ, ਲੋਭ, ਮੋਹ ਤੋਂ ਛੁਟਕਾਰਾ ਪਾਉਣਾ, ਪ੍ਰਮਾਤਮਾ ਦੀ ਮਿਹਰ ਪ੍ਰਾਪਤ ਕਰਕੇ ਉਸ ਨੂੰ ਪਾਉਣਾ ਤੇ ਜੀਵਨ-ਮੁਕਤ ਬਣਨਾ ਤੇ ਰੱਬੀ ਹੁਕਮ ਰਜ਼ਾ ਅਨੁਸਾਰ ਜਗ ਵਿਚ ਹੁੰਦਿਆਂ ਹੋਇਆ ਵੀ ਜਗ ਤੋਂ ਨਿਰਲੇਪ ਰਹਿਕੇ ਰੋਮ ਰੋਮ ਧਿਆਉਣਾ ਤੇ ਉਸ ਨਾਲ ਹਰ ਪਲ ਲਿਵ ਲਈ ਰਖਣਾ ਹੈ ਤੇ ਰੱਬੀ ਜੋਤ ਬਣ ਜੋਤ ਵਿਚ ਜੋਤ ਮਿਲਾਉਣਾ ਹੈ। [/QUOTE]
Insert quotes…
Verification
Post reply
Guru Granth Sahib
Jup Banee
Scientific Explanation Of Mool Mantra
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top