☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
New to Sikhism
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਹਰਦੁਵਾਰ

ਸਿੱਧ ਕੁਟੀ ਤੋਂ ਅਸੀਂ ਵਾਪਿਸ ਗੇਂਦੀ ਖਾਤਾ ਆ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਉਸ ਥਾਂ ਉਤਾਰ ਕੇ ਅਸੀਂ ਹਰਦੁਆਰ ਵਲ ਵੱਧੇ । ਗੰਗਾ ਦਾ ਪੁਲ ਪਾਰ ਕਰਕੇ ਅਸੀਂ ਰੇਲਵੇ ਸਟੇਸ਼ਨ ਦੇ ਨੇੜੇ ਪਹਿਲਾਂ ਤਾਂ ਗੁਰਦੁਆਰਾ ਸਿੰਘ ਸਭਾ ਗਏ ਪਰ ਉਸ ਥਾਂ ਰਹਿਣ ਲਈ ਥਾਂ ਨਾ ਹੋਣ ਕਰਕੇ ਅਸੀਂ ਗੁਰਦੁਆਰਾ ਹੇਮਕੁੰਟ ਸਾਹਿਬ ਪਹੁੰਚ ਗਏ ਜਿਥੇ ਸਾਨੂੰ ਰਹਿਣ ਲਈ ਕਮਰੇ ਮਿਲ ਗਏ। ਇਥੇ ਰਹਿਣ ਅਤੇ ਖਾਣ ਪੀਣ ਤੇ ਸ਼ੌਚ ਅਤੇ ਇਸ਼ਨਾਨ ਦਾ ਪ੍ਰਬੰਧ ਚੰਗਾ ਸੀ । ਨਹਾ ਧੋ ਕੇ ਅਸੀਂ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਤੇ ਲੰਗਰ ਵਿੱਚੋਂ ਭੋਜਨ ਛੱਕ ਕੇ ਅਸੀਂ ਗੰਗਾ ਘਾਟ ਤੇ ਹਰਿ ਕੀ ਪਉੜੀ ਪਹੁੰਚੇ ਜਿਥੇ ਗੁਰਦੁਆਰਾ ‘ਗੁਰਦੁਆਰਾ ਗਿਆਂਨ ਗੋਦੜੀ ਸਾਹਿਬ’ ਹੁੰਦਾ ਸੀ ।

ਇਸ ਸਥਾਨ ਦਾ ਸਿੱਖ ਇਤਿਹਾਸ ਵਿੱਚ ਬੜਾ ਮਹੱਤਵ ਹੈ ਕਿਉਂਕਿ ਏਥੇ ਗੁਰੂ ਨਾਨਕ ਦੇਵ ਜੀ ਨੇ ਵਹਿਮੀ ਭਰਮੀ ਰਸਮੀ ਰੀਤੀ ਵਿੱਚ ਫਸੇ ਯਾਤਰੂਆਂ ਨੂੰ ਸਹੀ ਮਾਰਗ ਦਰਸਾਇਆ ਤੇ ਪੰਡਤਾਂ ਬ੍ਰਹਮਣਾਂ ਦਾ ਪਾਜ ਉਘਾੜਿਆ।

ਜਦ ਗੁਰੂ ਨਾਨਕ ਦੇ ਜੀ ਹਰਿਦਵਾਰ ਗੰਗਾ ਕਿਨਾਰੇ ਪਹੁੰਚੇ ਤਾਂ ਉਸ ਵੇਲੇ ਗੰਗਾ ਵਿਚ ਇਸ਼ਨਾਨ ਜਾਰੀ ਸੀ । ਮਰਦਾਨੇ ਨੇ ਉਤਸੁਕਤਾ ਵੱਸ ਪੁਛਿਆ, “ਗੁਰੂ ਬਾਬਾ ਜੀ! ਇਤਨੇ ਲੋਕ ਗੰਗਾ ਤੀਰਥ ਆਏ ਹਨ ਤੇ ਨਹਾਤੇ ਕੀ ਇਹ ਖਰੇ ਹੋ ਗਏ ਹਨ? ਕੀ ਇਹ ਖੋਟੇ ਸਨ ਜੋ ਏਥੇ ਇਸ਼ਨਾਨ ਕਰਕੇ ਖਰੇ ਹੋਣ ਆਏ ਹਨ?” (3) ਗੁਰੂ ਜੀ ਨੇ ਹੱਸਕੇ ਰਬਾਬ ਛੇੜਣ ਲਈ ਕਿਹਾ। ਸ਼ਬਦ ਉਚਾਰਿਆ:

ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥

ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥ 1 ॥ ਮਃ 1 ॥

ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥

ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥

ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥

ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥ 2 ॥

ਪਉੜੀ ॥ ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥

ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥

ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥

ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥

ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥ 12 ॥(ਪੰਨਾ 789) (4)

ਵਿਸਾਖੀ ਦਾ ਪੁਰਬ ਸੀ, ਲੋਕ ਭਾਰਤ ਦੇ ਚਾਰਕੁੰਟ ਤੋਂ ਜੁੜੇ ਹੋਏ ਸਨ। ਬਾਬਾ ਜੀ ਗੰਗਾ ਕਿਨਾਰੇ ਜਾ ਬੈਠੇ।ਗੁਰੂ ਜੀ ਨੇ ਏਥੇ ਪਾਂਡਿਆਂ ਨੂੰ ਪਿਤਰੀ ਪੂਜਾ ਕਰਦੇ ਵੇਖਿਆ ਤਾਂ ਇਸ ਦਾ ਖੰਡਨ ਕਰਨ ਲਈ ਅਨੋਖਾ ਢੰਗ ਸੋਚਿਆ। ਪਾਂਡਿਆਂ ਨੇ ਦਾਨ ਦੱਛਣਾ ਲੈ ਕੇ ਲੋਕਾਂ ਨੂੰ ਸੂਰਜ ਵੱਲ ਗੰਗਾ ਦਾ ਪਾਣੀ ਸੁੱਟਣ ਲਈ ਕਿਹਾ ਹੋਇਆ ਸੀ। ਸੂਰਜ ਵੱਲ ਪਾਣੀ ਸੁੱਟਦੇ ਲੋਕਾਂ ਨੂੰ ਵੇਖ ਗੁਰੂ ਜੀ ਨੇ ਦੂਸਰੀ ਦਿਸ਼ਾ ਨੂੰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਇਸ ਤੇ ਸਾਰੇ ਪਾਂਡੇ ਗੁਰੂ ਜੀ ਉਦਾਲੇ ਆ ਇਕੱਠੇ ਹੋਏ ਤੇ ਲੱਗੇ ਪੁੱਛਣ, ‘‘ਤੁਸੀਂ ਸੂਰਜ ਤੋਂ ਹੋਰ ਪਾਸੇ ਪਾਣੀ ਕਿਉਂ ਸੁੱਟਦੇ ਹੋ?’’ ਅੱਗੋਂ ਗੁਰੂ ਜੀ ਨੇ ਸਵਾਲ ਪਾਇਆ, ‘‘ਤੁਸੀਂ ਸੂਰਜ ਵੱਲ ਪਾਣੀ ਕਿਉਂ ਸੁੱਟਦੇ ਹੋ?’’ ਪਾਂਡਿਆਂ ਆਖਿਆ, ‘‘ਅਸੀਂ ਤਾਂ ਆਪਣੇ ਪਿੱਤਰਾਂ ਨੂੰ ਪਾਣੀ ਦੇਂਦੇ ਹਾਂ।’’ ਗੁਰੂ ਜੀ ਨੇ ਸੁਭਾਇਕੀ ਜਵਾਬ ਦਿੱਤਾ, ‘‘ਅਸੀਂ ਆਪਣੀ ਖੇਤੀ ਨੂੰ ਪਾਣੀ ਦਿੰਦੇ ਹਾਂ।’’

‘‘ਖੇਤੀ ਨੂੰ? ਭਲਾ ਏਸ ਤਰ੍ਹਾਂ ਖੇਤਾਂ ਵਿਚ ਪਾਣੀ ਪਹੁੰਚ ਸਕਦਾ ਹੈ?’’

‘‘ਜੇ ਤੁਸੀਂ ਸੂਰਜ ਤੱਕ ਪਿਤਰਾਂ ਨੂੰ ਪਾਣੀ ਪਹੁੰਚਾ ਸਕਦੇ ਹੋ ਤਾਂ ਮੈਂ ਕਰਤਾਰਪੁਰ ਆਪਣੀ ਖੇਤੀ ਨੂੰ ਨਹੀਂ ਪਹੁੰਚਾ ਸਕਦਾ ਜੋ ਏਥੋਂ ਕਿਤੇ ਨੇੜੇ ਹੈ?’’

ਪੰਡਿਆਂ ਨੂੰ ਕੋਈ ਜਵਾਬ ਨਾ ਔੜਿਆ। ਪਾਂਡਿਆਂ ਦਾ ਆਗੂ ਕਰਮਾਂ ਪਾਂਡਾ ਗੁਰੂ ਜੀ ਦੇ ਚਰਨੀਂ ਆ ਲੱਗਾ।(5)

ਗੁਰੂ ਜੀ ਨੇ ਸ਼ਬਦ ਗਾਂਵਿਆਂ :

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥

ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥

ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥

ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥ 1 ॥

ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥

ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥

ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥

ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥ 2 ॥(ਪੰਨਾ 472) (6)

ਮਰਦਾਨੇ ਨੇ ਪੁਛਿਆ ਇਹ ਚੁਲੀਆਂ ਕਿਉਂ ਭਰ ਰਹੇ ਹਨ? ਕੀ ਇਨ੍ਹਾਂ ਨਾਲ ਇਹ ਅਪਣਾ ਕੁਝ ਸੰਵਾਰ ਸਕਣਗੇ?

ਗੁਰੂ ਜੀ ਨੇ ਹੋਰ ਸ਼ਬਦ ਛੇੜਿਆ।

ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥

ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥

ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥

ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥

ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥

ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥ 2 ॥

ਪਉੜੀ ॥ ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥

ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥

ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥

ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥

ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ । (ਪੰਨਾ 1240) (7)

ਸਤਿਗੁਰ ਜੀ ਨੇ ਗੰਗਾ ਕਿਨਾਰੇ ਡੇਰਾ ਲਾਇਆ। ਨੇੜੇ ਹੀ ਇਕ ਵੈਸ਼ਨਵ ਸਾਧੂ ਵੀ ਆ ਟਿਕਿਆ ਸੀ। ਇਕ ਦਿਨ ਸਵੇਰੇ ਉੱਠ ਕੇ ਸਾਧੂ ਨੇ ਚੌਂਕਾ ਬਣਾ ਕੇ ਪੋਚਾ ਫੇਰਿਆ ਤੇ ਰੋਟੀ ਪਕਾਉਣ ਅੱਗ ਬਾਲੀ। ਭਾਈ ਮਰਦਾਨੇ ਨੇ ਵੀ ਖਾਣਾ ਪਕਾਉਣਾ ਸੀ ਸੋ ਉਹ ਵੈਸ਼ਨਵ ਤੋਂ ਅੱਗ ਮੰਗਣ ਚਲਾ ਗਿਆ।ਮਰਦਾਨੇ ਦਾ ਪਰਛਾਵਾਂ ਜਦ ਚੌਂਕੇ ਤੇ ਜਾ ਪਿਆ ਤਾਂ ਵੈਸ਼ਨਵ ਭੜਕ ਗਿਆ। ਉਸ ਨੂੰ ਪਤਾ ਸੀ ਕਿ ਮਰਦਾਨਾ ਮੁਸਲਮਾਨ ਹੈ ਜਿਸ ਨੇ ਉਸ ਦਾ ਚੌਂਕਾ ਭਿੱਟ ਦਿਤਾ ਹੈ। “ਚੌਂਕਾ ਭਿੱਟ ਦਿਤਾ,” ਕੂਕਦਾ ਹੋਇਆ ਉਹ ਲੋਹ ਲਾਖਾ ਹੋਇਆ ਬਲਦੀ ਲਕੜੀ ਲੈ ਕੇ ਮਰਦਾਨੇ ਨੂੰ ਮਾਰਨ ਜਾ ਪਿਆ।ਮਰਦਾਨਾ ਦੌੜ ਕੇ ਗੁਰੂ ਜੀ ਪਾਸ ਪਹੁੰਚਿਆ। ਸਾਧੂ ਵੀ ਪਿੱਛੇ ਪਿੱਛੇ।ਗੁਰੂ ਜੀ ਨੇ ਸਾਧੂ ਨੂੰ ਪੁਛਿਆ, “ਤੂੰ ਇਸ ਭਲੇਮਾਣਸ ਦੇ ਪਿੱਛੇ ਕਿਉਂ ਪਿਆ ਹੈਂ?” ਸਾਧੂ ਨੇ ਕਿਹਾ, “ਇਸ ਨੇ ਮੇਰਾ ਚੌਕਾ ਭਿੱਟ ਦਿਤਾ ਹੈ” (8)

ਗੁਰੂ ਜੀ ਨੇ ਉਸਨੂੰ ਸ਼ਬਦ ਰਾਹੀਂ ਸਮਝਾਇਆ:

ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥

ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥

ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥

ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ ॥ 2 ॥(ਪੰਨਾ 471-472) (9)

ਉਹ ਗੁਰੂ ਨਾਨਕ ਦੇਵ ਜੀ ਦੇ ਪੈਰੀਂ ਪੈ ਗਿਆ ਤੇ ਗੁਰੂ ਜੀ ਨੂੰ ਖਾਣੇ ਲਈ ਨਿਉਤਾ ਦਿਤਾ। ਗੁਰੂ ਜੀ ਨੇ ਨਿਉਤਾ ਸਵੀਕਾਰ ਕੀਤਾ ਪਰ ਖਾਣੇ ਤੇ ਮਰਦਾਨੇ ਨੂੰ ਵੀ ਲੈ ਗਏ। ਮਰਦਾਨੇ ਨੂੰ ਨਾਲ ਆਇਆ ਵੇਖ ਕੇ ਉਸ ਨੂੰ ਫਿਰ ਚੰਦਾਲ ਚੜ੍ਹ ਗਿਆ ਤਾਂ ਗੁਰੂ ਜੀ ਨੇ ਸ਼ਬਦ ਛੇੜਿਆ:

ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧ ਚੰਡਾਲਿ ॥

ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥

ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥

ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥ 1 ॥ (ਪੰਨਾ 91) (10)

ਉਸ ਨੇ ਅਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਮਝ ਲਿਆ ਪਰ ਫਿਰ ਵੀ ਉਸ ਦੇ ਮਨ ਵਿਚ ਸਵਾਲ ਸੀ , “ਤੁਸੀਂਂ ਤਾਂ ਖੱਤਰੀ ਹੋ ਕੀ ਤੁਸੀਂ ਇਸ ਦੇ ਭਿੱਟੇ ਜਾਂ ਜੂਠੇ ਕੀਤੇ ਭੋਜਨ ਖਾ ਸਕਦੇ ਹੋ”। ਤਾਂ ਗੁਰੂ ਨਾਨਕ ਜੀ ਨੇ ਸਮਝਾਇਆ।

ਜੂਠਿ ਨ ਰਾਗੀਂ ਜੂਠਿ ਨ ਵੇਦੀਂ ॥ ਜੂਠਿ ਨ ਚੰਦ ਸੂਰਜ ਕੀ ਭੇਦੀ ॥

ਜੂਠਿ ਨ ਅੰਨੀ ਜੂਠਿ ਨ ਨਾਈ ॥ ਜੂਠਿ ਨ ਮੀਹੁ ਵਰਿ੍ਹਐ ਸਭ ਥਾਈ ॥

ਜੂਠਿ ਨ ਧਰਤੀ ਜੂਠਿ ਨ ਪਾਣੀ ॥ ਜੂਠਿ ਨ ਪਉਣੈ ਮਾਹਿ ਸਮਾਣੀ ॥

ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥ ਮੁਹਿ ਫੇਰਿਐ ਮੁਹੁ ਜੂਠਾ ਹੋਇ ॥ 1 ॥ (ਪੰਨਾ 1240) (11)

ਸਤਿਗੁਰੂ ਜੀ ਨੇ ਉਸ ਸਾਧੂ ਨੂੰ ਸਮਝਾਇਆ ਕਿ ਪਰਮਾਤਮਾ ਇਨ੍ਹਾਂ ਬਾਹਰਲੇ ਚੌਂਕਿਆ ਉਪਰ ਨਹੀਂ ਰੀਝਦਾ। ਉਹ ਤਾਂ ਹਰ ਮਨੁੱਖ ਦੇ ਹਿਰਦੇ ਵਿਚ ਵਸਦਾ ਹੈ। ਜੇ ਹਿਰਦੇ ਵਿਚ ਨਿਰਦਇਤਾ ਹੈ , ਨਫਰਤ ਹੈ, ਪਰਾਈ ਨਿਂਦਾ ਹੈ, ਕ੍ਰੋਧ ਆਦਿ ਵਿਕਾਰ ਹਨ ਤਾਂ ਅਜਿਹੇ ਮੈਲੇ ਹਿਰਦੇ ਵਿਚ ਪਰਮਾਤਮਾ ਭਲਾ ਕਿਵੇਂ ਖੁਸ਼ ਰਹਿ ਸਕਦਾ ਹੈ? ਉਸ ਲਈ ਤਾਂ ਸਭ ਬਰਾਬਰ ਨਹੀਂ ਕੋਈ ਊਚ ਨੀਚ ਨਹੀਂ ਕੋਈ ਜਾਤ ਪਾਤ ਨਹੀਂ ਸਾਰੀ ਖਲਕਤ ਵਿਚ ਉਸ ਨੂੰ ਵੇਖੋ ।ਕਿਸੇ ਬੰਦੇ ਨੂੰ ਭੀ ਨੀਂਵੀ ਜਾਤ ਦਾ ਸਮਝ ਕੇ ਉਸ ਨੂੰ ਨਫਰਤ ਨਾ ਕਰੋ।ਗੁਰਾਂ ਜੀ ਨੇ ਸ਼ਬਦ ਛੇੜਿਆ:

ਸਾਧੂ ਨੇ ਪੁਛਿਆ, “ਉਸ ਦੀ ਪ੍ਰਾਪਤੀ ਲਈ ਸੁੱਚ ਕਿਵੇਂ ਹੋਵੇ?”

ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥

ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥

ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥

ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥

ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥

ਤਾ ਹੋਆ ਪਾਕੁ ਪਵਿਤੁ ॥ ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥

ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥

ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥ 1 ॥ (ਪੰਨਾ 473) (12)

ਪ੍ਰਮਾਤਮਾ ਪਰਾਪਤੀ ਲਈ ਪਹਿਲਾਂ ਤੁਹਾਨੂੰ ਅਪਣਾ ਅੰਦਰ ਸਾਫ ਕਰਨਾ ਪਵੇਗਾ। ਜੇ ਅੰਦਰ ਸਾਫ ਨਹੀਂ ਤਾਂ ਉਹ ਵੀ ਅੰਦਰ ਨਹੀਂ ਵਸੇਗਾ ਉਸੇ ਤਰ੍ਹਾਂ ਜਿਵੇਂ ਜੇ ਭਾਂਡਾ ਅੱਛਾ ਨਾ ਹੋਵੇ ਤਾਂ ਵਿਚ ਪਾਈ ਵਸਤ ਵੀ ਮਲੀਣ ਹੋ ਜਾਂਦੀ ਹੈ।

ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥

ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥

ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥

ਜੇਹੇ ਕਰਮ ਕਮਾਇ ਤੇਹਾ ਹੋਇਸੀ ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥

ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥

ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥

ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥ 1 ॥ (ਪੰਨਾ 730) (13)

ਗੁਰੂ ਜੀ ਦਾ ਸ਼ਬਦ ਸੁਣ ਕੇ ਵੱਡੀ ਗਿਣਤੀ ਵਿਚ ਪੰਡੇ, ਸਾਧੂ, ਯੋਗੀ ਤੇ ਯਾਤਰੀ ਗੁਰੂ ਜੀ ਉਦਾਲੇ ਆ ਇਕੱਠੇ ਹੋਏ। ਗੁਰੂ ਜੀ ਨੇ ਵਜਦ ਵਿਚ ਆ ਕੇ ਹੋਰ ਸ਼ਬਦ ਛੇੜਿਆ

ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥

ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥ 1 ॥

ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥ 1 ॥ ਰਹਾਉ ॥

ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥

ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥ 2 ॥

ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥

ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥ 3 ॥

ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮੑਾਲੇ ॥

ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥ 4 ॥ 1 ॥(ਪੰਨਾ 489) (14)

ਇਕ ਯੋਗੀ ਨੇ ਪ੍ਰਸ਼ਨ ਕੀਤਾ, “ਮੈਂ ਸੱਠਾਂ ਸਾਲਾਂ ਤੋਂ ਉਸ ਦੀ ਪੂਜਾ ਪਾਠ ਵਿਚ ਲੱਗਆ ਹੋਇਆ ਹਾਂ। ਜਿਸ ਆਦਮੀ ਨੇ ਕਦੇ ਕੋਈ ਪੂਜਾ ਨਹੀਂ ਕੀਤੀ ਉਹ ਪ੍ਰਮਾਤਮਾ ਪ੍ਰਾਪਤੀ ਦਾ ਮੈਥੋਂ ਵੱਡਾ ਅਧਿਕਾਰੀ ਕਿਵੇਂ ਹੋ ਸਕਦਾ ਹੈ?”

ਹਉਮੈ ਕਰਤਿਆ ਨਹ ਸੁਖੁ ਹੋਇ ॥ ਮਨਮਤਿ ਝੂਠੀ ਸਚਾ ਸੋਇ ॥

ਸਗਲ ਬਿਗੂਤੇ ਭਾਵੈ ਦੋਇ ॥ ਸੋ ਕਮਾਵੈ ਧੁਰਿ ਲਿਖਿਆ ਹੋਇ ॥ 1 ॥

ਐਸਾ ਜਗੁ ਦੇਖਿਆ ਜੂਆਰੀ ॥ ਸਭਿ ਸੁਖ ਮਾਗੈ ਨਾਮੁ ਬਿਸਾਰੀ ॥ 1 ॥ ਰਹਾਉ ॥

ਅਦਿਸਟੁ ਦਿਸੈ ਤਾ ਕਹਿਆ ਜਾਇ ॥ ਬਿਨੁ ਦੇਖੇ ਕਹਣਾ ਬਿਰਥਾ ਜਾਇ ॥

ਗੁਰਮੁਖਿ ਦੀਸੈ ਸਹਜਿ ਸੁਭਾਇ ॥ ਸੇਵਾ ਸੁਰਤਿ ਏਕ ਲਿਵ ਲਾਇ ॥ 2 ॥

ਸੁਖੁ ਮਾਂਗਤ ਦੁਖੁ ਆਗਲ ਹੋਇ ॥ ਸਗਲ ਵਿਕਾਰੀ ਹਾਰੁ ਪਰੋਇ ॥

ਏਕ ਬਿਨਾ ਝੂਠੇ ਮੁਕਤਿ ਨ ਹੋਇ ॥ ਕਰਿ ਕਰਿ ਕਰਤਾ ਦੇਖੈ ਸੋਇ ॥ 3 ॥

ਤ੍ਰਿਸਨਾ ਅਗਨਿ ਸਬਦਿ ਬੁਝਾਏ ॥ ਦੂਜਾ ਭਰਮੁ ਸਹਜਿ ਸੁਭਾਏ ॥

ਗੁਰਮਤੀ ਨਾਮੁ ਰਿਦੈ ਵਸਾਏ ॥ ਸਾਚੀ ਬਾਣੀ ਹਰਿ ਗੁਣ ਗਾਏ ॥ 4 ॥

ਤਨ ਮਹਿ ਸਾਚੋ ਗੁਰਮੁਖਿ ਭਾਉ ॥ ਨਾਮ ਬਿਨਾ ਨਾਹੀ ਨਿਜ ਠਾਉ ॥

ਪ੍ਰੇਮ ਪਰਾਇਣ ਪ੍ਰੀਤਮ ਰਾਉ ॥ ਨਦਰਿ ਕਰੈ ਤਾ ਬੂਝੈ ਨਾਉ ॥ 5 ॥

ਮਾਇਆ ਮੋਹੁ ਸਰਬ ਜੰਜਾਲਾ ॥ ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥

ਸਤਿਗੁਰੁ ਸੇਵੇ ਚੂਕੈ ਜੰਜਾਲਾ ॥ ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥ 6 ॥

ਗੁਰਮੁਖਿ ਬੂਝੈ ਏਕ ਲਿਵ ਲਾਏ ॥ ਨਿਜ ਘਰਿ ਵਾਸੈ ਸਾਚਿ ਸਮਾਏ ॥

ਜੰਮਣੁ ਮਰਣਾ ਠਾਕਿ ਰਹਾਏ ॥ ਪੂਰੈ ਗੁਰ ਤੇ ਇਹ ਮਤਿ ਪਾਏ ॥ 1 ॥

ਕਥਨੀ ਕਥਉ ਨ ਆਵੈ ਓਰੁ ॥ ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥

ਦੁਖੁ ਸੁਖੁ ਭਾਣੈ ਤਿਸੈ ਰਜਾਇ ॥ ਨਾਨਕੁ ਨੀਚੁ ਕਹੈ ਲਿਵ ਲਾਇ ॥ 8 ॥ 4 ॥

(ਪੰਨਾ 222-223) (15)

ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਸੰਤਾਂ ਪੰਡਿਤਾਂ ਤੇ ਯਾਤਰੂਆਂ ਨੇ ਹਰਿਦਵਾਰ ਵਿਚ ਲੰਬੇ ਬਚਨ ਬਿਲਾਸ ਕੀਤੇ ਜਾਤ ਪਾਤ ਨੂੰ ਭੁੱਲ ਸਭ ਨੂੰ ਇੱਕ ਬਰਾਬਰ ਸਮਝਣ ਤੇ ਸੁੱਚ-ਭਿੱਟ ਦਾ ਅਸਲੀ ਭੇਦ ਸਮਝਾਉਂਦਿਆ ਤੇ ਇਕ ਈਸ਼ਵਰ ਭਗਤੀ ਨਾਲ ਤੇ ਇਕ ਨਾਮ ਨਾਲ ਜੋੜਿਆ।

ਗੁਰੂ ਜੀ ਉਥੋਂ ਰਾਤ ਰਹਿਣ ਲਈ ਨੇੜੇ ਹੀ ਖੁਲ੍ਹੀ ਥਾਂ ਤੇ ਜਾ ਟਿਕੇ ਜਿਸ ਸਥਾਨ ਦਾ ਨਾਮ ਬਾਦ ਵਿੱਚ ਨਾਨਕਵਾੜੀ ਪੈ ਗਿਆ।

ਹਰਦੁਵਾਰ ਦੇ ਤੀਰਥ ਤੇ ਲੋਕਾਂ ਨੂੰ ਸਿੱਧੇ ਰਾਹ ਪਾ ਕੇ ਗੁਰੂ ਜੀ ਕੇਦਾਰ ਨਾਥ ਤੀਰਥ ਵੱਲ ਚੱਲ ਪਏ। ਰਿਸ਼ੀਕੇਸ਼ ਤੋਂ ਟੀਹਰੀ ਪਹੁੰਚੇ ਜਿਥੇ ਗੁਰੂ ਜੀ ਦੀ ਯਾਦ ਵਿਚ ਧਰਮਸ਼ਾਲਾ ਸਥਾਪਿਤ ਹੈ। ਇਸ ਤੋਂ ਅੱਗੇ ਗੰਗੋਤ੍ਰੀ-ਯਮਨੋਤ੍ਰੀ ਨੂੰ ਜਾਣ ਵਾਲੇ ਧਰਾਸੂ ਚੁਰਾਹੇ ਤੋਂ ਉਤਰਕਾਸ਼ੀ ਹੁੰਦੇ ਹੋਏ ਗੰਗੋਤ੍ਰੀ ਪਹੁੰਚੇ। ਗੰਗੋਤਰੀ ਤੋਂ ਹੀ ਪਰਬਤ ਪਾਰ ਕਰਕੇ ਆਪ ਮਾਨਸਰੋਵਰ ਪਹੁੰਚੇ ਤੇ ਫਿਰ ਕੈਲਾਸ਼ ਪਰਬਤ ਤੇ ਪਹੁੰਚ ਸਿੱਧਾਂ ਨਾਲ ਗੋਸ਼ਟ ਕੀਤੀ।

ਇਸ ਲਿਖਾਰੀ ਨੇ ਹਰਦਵਾਰ ਦੀ ਯਾਤਰਾ ਸੰਨ 1963 ਵਿੱਚ, 1978 ਵਿਚ ਤੇ ਫਿਰ 2022 ਵਿੱਚ ਕੀਤੀ ਜਿਨਾਂ ਸਾਰੀਆਂ ਵਿੱਚ ਹਰਦਵਾਰ ਤੇ ਗੰਗਾ ਘਾਟ ਦੇ ਰੰਗ ਵੀ ਬਦਲਦੇ ਵੇਖੇ ਅਤੇ ਗੁਰਦੁਆਰਾ ਸਾਹਿਬਾਨ ਦੇ ਰੰਗ ਵੀ ਬਦਲਦੇ ਦੇਖੇ।ਪਹਿਲਾਂ ਗੰਗਾ ਘਾਟ ਉਤੇ ਗੋਦੜੀ ਸਾਹਿਬ ਗੁਰਦੁਆਰਾ ਸੀ ਅਤੇ ਨਾਨਕਵਾੜੀ ਵਿੱਚ ਉਦਾਸੀਆਂ ਦਾ ਗੁਰਦੁਆਰਾ ਹੁੰਦਾ ਸੀ।

ਗੁਰਦੁਆਰਾ ਗੋਦੜੀ ਸਾਹਿਬ

[ATTACH=full]22662[/ATTACH]

ਗੁਰਦੁਆਰਾ ਗੋਦੜੀ ਸਾਹਿਬ

[ATTACH=full]22663[/ATTACH]

ਗੁਰਦੁਆਰਾ ਗੋਦੜੀ ਸਾਹਿਬ ਦੇ ਦੁਆਰ ਤੇ ਲੱਗਾ ਪੁਰਾਤਨ ਬੋਰਡ

[ATTACH=full]22665[/ATTACH]

ਗੰਗਾ ਘਾਟ ਤੇ ਇੱਕ ਹੋਰ ਗੁਰਦੁਆਰਾ ਅਤੇ ਸਦਾਬਰਤ ਲੰਗਰ

ਗੁਰਦੁਆਰਾ ਗਿਆਨ ਗੋਦੜੀ (ਗਿਆਨ ਦਾ ਖਜ਼ਾਨਾ), ਹਰਿਦੁਆਰ ਉੱਤਰਾਖੰਡ ਵਿੱਚ ਸਥਿਤ ਹੈ, ਜਿੱਥੇ ਜਨਮਸਾਖੀਆਂ (ਜੀਵਨੀਆਂ) ਅਨੁਸਾਰ ਗੁਰੂ ਨਾਨਕ ਦੇਵ ਜੀ ਨੇ 1504 ਵਿੱਚ ਆਪਣੀ ਕੀਤੀ। ਗੁਰਦੁਆਰਾ ਗਿਆਨ ਗੋਦੜੀ ਸਾਹਿਬ ਗੰਗਾ ਨਦੀ ਦੇ ਕਿਨਾਰੇ ਉਸਾਰਿਆ ਗਿਆ ਸੀ ਜਿੱਥੇ ਗੁਰੂ ਸਾਹਿਬ ਨੇ ਅੰਧਵਿਸ਼ਵਾਸੀ ਕਰਮਕਾਂਡਾਂ ਨੂੰ ਰੱਦ ਕਰਦਿਆਂ ਸਰਬ-ਵਿਆਪਕ ਪਰਮਾਤਮਾ ਦੀ ਗੱਲ ਕੀਤੀ ਸੀ। ਉਨ੍ਹਾਂ ਦੀ ਯਾਤਰਾ ਦੀ ਯਾਦ ਵਿਚ ਗੰਗਾ ਘਾਟ ਵਿਖੇ ਗੁਰਦੁਆਰਾ ਗਿਆਨ ਗੋਦੜੀ ਦਾ ਨਿਰਮਾਣ ਕੀਤਾ ਗਿਆ ਸੀ। ਲੰਡੌਰਾ ਰਿਆਸਤ ਦੇ ਰਾਜਾ ਨਰਿੰਦਰ ਸਿੰਘ ਅਤੇ ਲੰਡੌਰਾ ਹਾਊਸ ਦੇ ਮਾਲਕ ਨੇ 1880 ਵਿੱਚ ਗੁਰਦੁਆਰਾ ਗਿਆਨ ਗੋਦੜੀ ਨੂੰ ਇਮਾਰਤ ਦਾਨ ਕਰ ਦਿੱਤੀ ਸੀ। 1966 ਵਿੱਚ ਕੁੰਭ ਮੇਲੇ ਦੀ ਭਗਦੜ ਤੋਂ ਬਾਅਦ, ਹਰਿਦੁਆਰ ਪ੍ਰਸ਼ਾਸਨ ਨੇ ਹਰਿ ਕੀ ਪੌੜੀ ਨੂੰ ਸੁੰਦਰੀਕਰਨ ਅਤੇ ਵਿਕਾਸ ਦੇ ਯਤਨ ਵਿੱਚ ਚੌੜਾ ਕਰਨ ਲਈ ਲੰਡੌਰਾ ਹਾਊਸ ਨੂੰ ਐਕਵਾਇਰ ਕੀਤਾ ਅਤੇ ਗੁਰਦੁਆਰੇ ਦੇ ਇੱਕ ਹਿੱਸੇ ਨੂੰ ਵੀ ਢਾਹ ਦਿੱਤਾ। ਬਾਅਦ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਗੁਰਦੁਆਰੇ ਦੀ ਇਮਾਰਤ ਨੂੰ ਜ਼ਬਰਦਸਤੀ ਢਾਹ ਦਿਤਾ ਗਿਆ ਸੀ। ਸਿੱਖਾਂ ਨੂੰ ਇਸ ਨੂੰ ਦੁਬਾਰਾ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਸਿੱਖ ਵਿਰੋਧੀ ਲਹਿਰ ਦੇ ਦਿਨਾਂ ਦੌਰਾਨ ਗੁਰਦੁਆਰਾ ਸਾਹਿਬ ਨੂੰ ਢਾਹ ਦਿੱਤਾ ਗਿਆ ਸੀ। ਸੰਗਤਾਂ ਗੁਰੂ ਘਰ ਦੀ ਬਹਾਲੀ ਲਈ ਲਗਾਤਾਰ ਯਤਨਸ਼ੀਲ ਹਨ। ਉਹੀ ਜਗ੍ਹਾ ਹੁਣ ਸਕਾਊਟਸ ਅਤੇ ਗਾਈਡਾਂ ਦੇ ਦਫਤਰ ਦੁਆਰਾ ਕਬਜ਼ੇ ਵਿੱਚ ਹੈ।

[ATTACH=full]22664[/ATTACH]

ਗੁਰਦੁਆਰਾ ਗਿਆਨ ਗੋਦੜੀ ਦੀ ਥਾਂ ਗੰਗਾ ਘਾਟ ਵਿਖੇ ਸਕਾਊਟਸ ਅਤੇ ਗਾਰਡਜ਼ ਹਰਦੁਆਰ ਦਾ ਦਫ਼ਤਰ

ਹਰਿਦੁਆਰ, ਹਰਿ ਕੀ ਪਉੜੀ ਵਿਖੇ ‘ਗੁਰਦੁਆਰਾ ਗਿਆਂਨ ਗੋਦੜੀ ਸਾਹਿਬ’ ਗੁਰੂ ਨਾਨਕ ਸਾਹਿਬ ਜੀ ਦੇ 450 ਸਾਲਾਂ ਤੋਂ ਵੱਧ ਪੁਰਾਣੇ ਗੁਰੂਦੁਆਰੇ ‘ਤੇ 1984 ਤੋਂ ਪ੍ਰਸ਼ਾਸਨ ਵੱਲੋਂ ਜਬਰੀ ਕਬਜਾ ਕਰਕੇ ਉੱਥੇ ਦੁਕਾਨਾਂ ਅਤੇ ਸਰਕਾਰੀ ਦਫਤਰ ਬਣਾ ਦਿੱਤੇ ਗਏ ਹਨ। ਗੁਰੂ ਜੀ ਦੇ ਪਵਿੱਤਰ ਅਸਥਾਨ ‘ਤੇ ਸਾਰਵਜਨਿਕ ਸ਼ੌਚਾਲਯ ਬਣਾਕੇ ਘੋਰ ਅਪਮਾਨ ਕੀਤਾ ਜਾ ਰਿਹਾ ਹੈ। ਸਿੱਖ ਸੰਗਤਾਂ ਜਾਗਰੂਕ ਹੋ ਰਹੀਆਂ ਹਨ ਅਤੇ ਆਪਣੇ ਗੁਰੂ ਜੀ ਦਾ ਗੁਰੂਘਰ ਉਸੇ ਥਾਂ ਉੱਪਰ ਹੀ ਬਣਾਉਂਣ ਲਈ ਤੱਤਪਰ ਹਨ।

ਗੁਰੂ ਨਾਨਕ ਨਾਮ ਲੇਵਾ ਸਾਰੀਆਂ ਸੰਗਤਾਂ ਨੂੰ ਦਾਸਾਂ ਵੱਲੋਂ ਪੁਰ ਜੋਰ ਹੱਥਬੰਨ ਇਕੱਤਰ ਹੋਣ ਲਈ ਬੇਨਤੀਆਂ ਹਨ, ਤਾਂ ਕਿ ਇਸੇ ਅਸਲੀ ਥਾਂ ਤੇ ਹੀ ਛੇਤੀ ਤੋਂ ਛੇਤੀ ਹੋ ਰਹੀ ਬੇਅਦਬੀਆਂ ਹਟਾ ਕੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ-ਉਸਾਰੀ ਕੀਤੀ ਜਾ ਸਕੇ।

ਗੁਰਦੁਆਰਾ ਨਾਨਕਵਾੜਾ

[ATTACH=full]22666[/ATTACH]

ਗੁਰਦੁਆਰਾ ਨਾਨਕਵਾੜਾ

200 ਮੀਟਰ ਦੀ ਦੂਰੀ 'ਤੇ ਸਥਿਤ ਗੁਰਦੁਆਰਾ ਨਾਨਕਵਾੜਾ ਨਾਂ ਦਾ ਇਕ ਹੋਰ ਪ੍ਰਾਚੀਨ ਗੁਰਦੁਆਰਾ ਹਿੰਦੂ ਮੰਦਰ ਵਿਚ ਤਬਦੀਲ ਹੋ ਗਿਆ। ਤਕਰੀਬਨ 50 ਸਾਲ 1978 ਵਿੱਚ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਨਾਨਕਵਾੜਾ ਗਿਆ ਤਾਂ ਉਸ ਸਥਾਨ 'ਤੇ ਇਕ ਉਦਾਸੀ ਦਾ ਨਿਯੰਤਰਣ ਸੀ। ਉਦੋਂ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਾਪਿਤ ਸੀ ਜਿਸ ਅੱਗੇ ਨਤਮਸਤਕ ਹੋ ਮੈਂ ਵਾਕ ਵੀ ਲਿਆ। ਮੈਂ ਉਸ ਨਾਲ ਗੁਰਦੁਆਰੇ ਬਾਰੇ ਗੱਲ ਕੀਤੀ ਜਿਸ ਨੇ ਉਮਰ ਦਾ ਤਕਾਜ਼ਾ ਮਹਿਸੂਸ ਕਰਦੇ ਹੋਏ ਤੇ ਕਿਰਾਏਦਾਰਾਂ ਦੇ ਭਾਰੂ ਹੋ ਜਾਣ ਕਰਕੇ ਬੇਨਤੀ ਕੀਤੀ ਕਿ ਸਿੱਖਾਂ ਨੂੰ ਗੁਰਦੁਆਰੇ ਦਾ ਕਬਜ਼ਾ ਲੈ ਲੈਣਾ ਚਾਹੀਦਾ ਹੈ। ਅਸੀਂ ਗੁਰਦੁਆਰਾ ਸਾਹਿਬ ਦਾ ਕਬਜ਼ਾ ਸੰਭਾਲਣ ਲਈ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਮਿਲਣ ਲਈ ਸਹਿਮਤ ਹੋ ਗਏ। ਪਰ ਜਦੋਂ ਅਸੀਂ ਐਸਜੀਪੀਸੀ ਦੇ ਸਕੱਤਰ ਨਾਲ ਸੰਪਰਕ ਕੀਤਾ ਤਾਂ ਉਹ ਢਿੱਲੇ ਪੈ ਗਏ ਅਤੇ ਗੁਰਦੁਆਰਿਆਂ ਦਾ ਕਬਜ਼ਾ ਨਹੀਂ ਲਿਆ ਜਾ ਸਕਿਆ। ਬਾਅਦ ਵਿੱਚ ਮੈਂ ਟਰਬਨ ਟ੍ਰੈਵਲਰ ਨਾਲ ਦੇ ਨਾਲ 2022 ਵਿੱਚ ਇਸ ਗੁਰਦੁਆਰੇ ਦੀ ਯਾਤਰਾ ਕੀਤਾ ਅਤੇ ਦੇਖਿਆ ਕਿ ਗੁਰਦੁਆਰਾ ਇੱਕ ਮੰਦਰ ਵਿੱਚ ਤਬਦੀਲ ਹੋ ਗਿਆ ਸੀ। ਅਸੀਂ ਧਰਮ ਪਰਿਵਰਤਨ 'ਤੇ ਸਵਾਲ ਕੀਤਾ ਪਰ ਕਬਜ਼ਾ ਕਰਨ ਵਾਲੇ ਬਹੁਤ ਔਖੇ ਸਨ। ਲੜਾਈ ਤੋਂ ਬਚਣ ਲਈ ਅਸੀਂ ਇੱਕ ਵੀਡੀਓ ਬਣਾਈ ਅਤੇ ਪ੍ਰਸਾਰਿਤ ਕੀਤੀ। ਮੰਦਿਰ ਪੁਜਾਰੀ ਅਤੇ ਮੰਦਿਰ ਵਿਚਲੇ ਵਿਅਕਤੀਆਂ ਨਾਲ ਮੇਰੀ ਗੱਲਬਾਤ ਦੀ ਇਹ ਵੀਡੀਓ ਪੀਟੀਸੀ ਅਤੇ ਸਿਮਰਨ ਚੈਨਲਾਂ 'ਤੇ ਵੀ ਦਿਖਾਈ ਦਿੱਤੀ। ਪਰ ਗੁਰਦੁਆਰੇ ਦਾ ਕਬਜ਼ਾ ਲੈਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।

ਇਸ ਬਾਰੇ ਹੋਰ ਪੜਤਾਲ ਕਰਨ ਲਈ ਅਸੀਂ ਗੁਰਦੁਆਰਾ ਸਿੰਘ ਸਭਾ ਗਏ ਤਾਂ ਉਥੋਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨਵੀਂ ਬਣ ਰਹੀ ਅਤੇ ਵਧ ਰਹੀ ਗੰਗਾ ਘਾਟ ਦੀ ਸਕੀਮ ਵਿੱਚ ਆ ਜਾਣ ਕਰ ਕੇ ਗੁਰਦੁਆਰਾ ਸਾਹਿਬ ਢਾਅ ਦਿਤਾ ਗਿਆ ਜਿੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੇ ਹੋਰ ਸਮਾਨ ਅਸੀਂ ਗੁਰਦੁਆਰਾ ਸਿੰਘ ਸਭ ਵਿੱਚ ਲੈ ਆਏ ਸਾਂ। ਗੁਰਦੁਆਰਾ ਸਾਹਿਬ ਨੂੰ ਮੁੜ ਉਸਾਰਨ ਦੇ ਬੜੇ ਉਪਰਾਲੇ ਕੀਤੇ ਜਿਸ ਲਈ ਨਿਰਮਲਾ ਆਸ਼ਰਮ ਵਾਲਿਆਂ ਨੇ ਕੋਰਟ ਕੇਸ ਵੀ ਕੀਤੇ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਕੋਰਟ ਕੇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ ਨਿਰਮਲਾ ਆਸ਼ਰਮ ਰਿਸ਼ੀਕੇਸ਼ ਵੀ ਗਏ ਤੇ ਆਸ਼ਰਮ ਦੇ ਮੁੱਖ ਸੰਤ ਜੀ ਨਾਲ ਗੱਲ ਵੀ ਕੀਤੀ ਪਰ ਉਨ੍ਹਾਂ ਨੇ ਅਪਣੀ ਮਜਬੂਰੀ ਦਸਦੇ ਹੋਏ ਕਿਹਾ ਕਿ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਦਿੱਲੀ ਵਾਲਿਆਂ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਨੇ ਏਥੇ ਮੋਰਚਾ ਵੀ ਲਾਇਆ ਮੁੱਖ ਮੰਤਰੀ ਨੂੰ ਵੀ ਮਿਲੇ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਇਸ ਤਰ੍ਹਾਂ ਸਿੱਖੀ ਵਿਰਾਸਤਾਂ ਦੀ ਤਬਾਹੀ ਨੇ ਦਿਲ ਤੇ ਵੱਡੀ ਠੇਸ ਲਾਈ ਜਿਸ ਲਈ ਸਾਰੀ ਸਿੱਖ ਸੰਗਤ ਨੂੰ ਬਿਨਤੀ ਹੈ ਹੋਰ ਕਈ ਗੁਰਦੁਆਰੇ ਜਿਸ ਤਰ੍ਹਾਂ ਸਿੱਖਾਂ ਹਥੋਂ ਚਲੇ ਗਏ ਹਨ ਉਨ੍ਹਾਂ ਨੂੰ ਪ੍ਰਾਪਤੀ ਲਈ ਇੱਕ ਜੁੱਟ ਹੋ ਕੇ ਮੁਹਿੰਮ ਵਿੱਢੀ ਜਾਵੇ।

[QUOTE="dalvinder45, post: 225334, member: 26009"] [B]ਹਰਦੁਵਾਰ[/B] ਸਿੱਧ ਕੁਟੀ ਤੋਂ ਅਸੀਂ ਵਾਪਿਸ ਗੇਂਦੀ ਖਾਤਾ ਆ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਉਸ ਥਾਂ ਉਤਾਰ ਕੇ ਅਸੀਂ ਹਰਦੁਆਰ ਵਲ ਵੱਧੇ । ਗੰਗਾ ਦਾ ਪੁਲ ਪਾਰ ਕਰਕੇ ਅਸੀਂ ਰੇਲਵੇ ਸਟੇਸ਼ਨ ਦੇ ਨੇੜੇ ਪਹਿਲਾਂ ਤਾਂ ਗੁਰਦੁਆਰਾ ਸਿੰਘ ਸਭਾ ਗਏ ਪਰ ਉਸ ਥਾਂ ਰਹਿਣ ਲਈ ਥਾਂ ਨਾ ਹੋਣ ਕਰਕੇ ਅਸੀਂ ਗੁਰਦੁਆਰਾ ਹੇਮਕੁੰਟ ਸਾਹਿਬ ਪਹੁੰਚ ਗਏ ਜਿਥੇ ਸਾਨੂੰ ਰਹਿਣ ਲਈ ਕਮਰੇ ਮਿਲ ਗਏ। ਇਥੇ ਰਹਿਣ ਅਤੇ ਖਾਣ ਪੀਣ ਤੇ ਸ਼ੌਚ ਅਤੇ ਇਸ਼ਨਾਨ ਦਾ ਪ੍ਰਬੰਧ ਚੰਗਾ ਸੀ । ਨਹਾ ਧੋ ਕੇ ਅਸੀਂ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਤੇ ਲੰਗਰ ਵਿੱਚੋਂ ਭੋਜਨ ਛੱਕ ਕੇ ਅਸੀਂ ਗੰਗਾ ਘਾਟ ਤੇ ਹਰਿ ਕੀ ਪਉੜੀ ਪਹੁੰਚੇ ਜਿਥੇ ਗੁਰਦੁਆਰਾ ‘ਗੁਰਦੁਆਰਾ ਗਿਆਂਨ ਗੋਦੜੀ ਸਾਹਿਬ’ ਹੁੰਦਾ ਸੀ । ਇਸ ਸਥਾਨ ਦਾ ਸਿੱਖ ਇਤਿਹਾਸ ਵਿੱਚ ਬੜਾ ਮਹੱਤਵ ਹੈ ਕਿਉਂਕਿ ਏਥੇ ਗੁਰੂ ਨਾਨਕ ਦੇਵ ਜੀ ਨੇ ਵਹਿਮੀ ਭਰਮੀ ਰਸਮੀ ਰੀਤੀ ਵਿੱਚ ਫਸੇ ਯਾਤਰੂਆਂ ਨੂੰ ਸਹੀ ਮਾਰਗ ਦਰਸਾਇਆ ਤੇ ਪੰਡਤਾਂ ਬ੍ਰਹਮਣਾਂ ਦਾ ਪਾਜ ਉਘਾੜਿਆ। ਜਦ ਗੁਰੂ ਨਾਨਕ ਦੇ ਜੀ ਹਰਿਦਵਾਰ ਗੰਗਾ ਕਿਨਾਰੇ ਪਹੁੰਚੇ ਤਾਂ ਉਸ ਵੇਲੇ ਗੰਗਾ ਵਿਚ ਇਸ਼ਨਾਨ ਜਾਰੀ ਸੀ । ਮਰਦਾਨੇ ਨੇ ਉਤਸੁਕਤਾ ਵੱਸ ਪੁਛਿਆ, “ਗੁਰੂ ਬਾਬਾ ਜੀ! ਇਤਨੇ ਲੋਕ ਗੰਗਾ ਤੀਰਥ ਆਏ ਹਨ ਤੇ ਨਹਾਤੇ ਕੀ ਇਹ ਖਰੇ ਹੋ ਗਏ ਹਨ? ਕੀ ਇਹ ਖੋਟੇ ਸਨ ਜੋ ਏਥੇ ਇਸ਼ਨਾਨ ਕਰਕੇ ਖਰੇ ਹੋਣ ਆਏ ਹਨ?” (3) ਗੁਰੂ ਜੀ ਨੇ ਹੱਸਕੇ ਰਬਾਬ ਛੇੜਣ ਲਈ ਕਿਹਾ। ਸ਼ਬਦ ਉਚਾਰਿਆ: ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥ ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥ 1 ॥ ਮਃ 1 ॥ ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥ 2 ॥ ਪਉੜੀ ॥ ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥ ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥ ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥ ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥ 12 ॥(ਪੰਨਾ 789) (4) ਵਿਸਾਖੀ ਦਾ ਪੁਰਬ ਸੀ, ਲੋਕ ਭਾਰਤ ਦੇ ਚਾਰਕੁੰਟ ਤੋਂ ਜੁੜੇ ਹੋਏ ਸਨ। ਬਾਬਾ ਜੀ ਗੰਗਾ ਕਿਨਾਰੇ ਜਾ ਬੈਠੇ।ਗੁਰੂ ਜੀ ਨੇ ਏਥੇ ਪਾਂਡਿਆਂ ਨੂੰ ਪਿਤਰੀ ਪੂਜਾ ਕਰਦੇ ਵੇਖਿਆ ਤਾਂ ਇਸ ਦਾ ਖੰਡਨ ਕਰਨ ਲਈ ਅਨੋਖਾ ਢੰਗ ਸੋਚਿਆ। ਪਾਂਡਿਆਂ ਨੇ ਦਾਨ ਦੱਛਣਾ ਲੈ ਕੇ ਲੋਕਾਂ ਨੂੰ ਸੂਰਜ ਵੱਲ ਗੰਗਾ ਦਾ ਪਾਣੀ ਸੁੱਟਣ ਲਈ ਕਿਹਾ ਹੋਇਆ ਸੀ। ਸੂਰਜ ਵੱਲ ਪਾਣੀ ਸੁੱਟਦੇ ਲੋਕਾਂ ਨੂੰ ਵੇਖ ਗੁਰੂ ਜੀ ਨੇ ਦੂਸਰੀ ਦਿਸ਼ਾ ਨੂੰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਇਸ ਤੇ ਸਾਰੇ ਪਾਂਡੇ ਗੁਰੂ ਜੀ ਉਦਾਲੇ ਆ ਇਕੱਠੇ ਹੋਏ ਤੇ ਲੱਗੇ ਪੁੱਛਣ, ‘‘ਤੁਸੀਂ ਸੂਰਜ ਤੋਂ ਹੋਰ ਪਾਸੇ ਪਾਣੀ ਕਿਉਂ ਸੁੱਟਦੇ ਹੋ?’’ ਅੱਗੋਂ ਗੁਰੂ ਜੀ ਨੇ ਸਵਾਲ ਪਾਇਆ, ‘‘ਤੁਸੀਂ ਸੂਰਜ ਵੱਲ ਪਾਣੀ ਕਿਉਂ ਸੁੱਟਦੇ ਹੋ?’’ ਪਾਂਡਿਆਂ ਆਖਿਆ, ‘‘ਅਸੀਂ ਤਾਂ ਆਪਣੇ ਪਿੱਤਰਾਂ ਨੂੰ ਪਾਣੀ ਦੇਂਦੇ ਹਾਂ।’’ ਗੁਰੂ ਜੀ ਨੇ ਸੁਭਾਇਕੀ ਜਵਾਬ ਦਿੱਤਾ, ‘‘ਅਸੀਂ ਆਪਣੀ ਖੇਤੀ ਨੂੰ ਪਾਣੀ ਦਿੰਦੇ ਹਾਂ।’’ ‘‘ਖੇਤੀ ਨੂੰ? ਭਲਾ ਏਸ ਤਰ੍ਹਾਂ ਖੇਤਾਂ ਵਿਚ ਪਾਣੀ ਪਹੁੰਚ ਸਕਦਾ ਹੈ?’’ ‘‘ਜੇ ਤੁਸੀਂ ਸੂਰਜ ਤੱਕ ਪਿਤਰਾਂ ਨੂੰ ਪਾਣੀ ਪਹੁੰਚਾ ਸਕਦੇ ਹੋ ਤਾਂ ਮੈਂ ਕਰਤਾਰਪੁਰ ਆਪਣੀ ਖੇਤੀ ਨੂੰ ਨਹੀਂ ਪਹੁੰਚਾ ਸਕਦਾ ਜੋ ਏਥੋਂ ਕਿਤੇ ਨੇੜੇ ਹੈ?’’ ਪੰਡਿਆਂ ਨੂੰ ਕੋਈ ਜਵਾਬ ਨਾ ਔੜਿਆ। ਪਾਂਡਿਆਂ ਦਾ ਆਗੂ ਕਰਮਾਂ ਪਾਂਡਾ ਗੁਰੂ ਜੀ ਦੇ ਚਰਨੀਂ ਆ ਲੱਗਾ।(5) ਗੁਰੂ ਜੀ ਨੇ ਸ਼ਬਦ ਗਾਂਵਿਆਂ : ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥ 1 ॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥ 2 ॥(ਪੰਨਾ 472) (6) ਮਰਦਾਨੇ ਨੇ ਪੁਛਿਆ ਇਹ ਚੁਲੀਆਂ ਕਿਉਂ ਭਰ ਰਹੇ ਹਨ? ਕੀ ਇਨ੍ਹਾਂ ਨਾਲ ਇਹ ਅਪਣਾ ਕੁਝ ਸੰਵਾਰ ਸਕਣਗੇ? ਗੁਰੂ ਜੀ ਨੇ ਹੋਰ ਸ਼ਬਦ ਛੇੜਿਆ। ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥ 2 ॥ ਪਉੜੀ ॥ ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥ ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥ ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥ ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ । (ਪੰਨਾ 1240) (7) ਸਤਿਗੁਰ ਜੀ ਨੇ ਗੰਗਾ ਕਿਨਾਰੇ ਡੇਰਾ ਲਾਇਆ। ਨੇੜੇ ਹੀ ਇਕ ਵੈਸ਼ਨਵ ਸਾਧੂ ਵੀ ਆ ਟਿਕਿਆ ਸੀ। ਇਕ ਦਿਨ ਸਵੇਰੇ ਉੱਠ ਕੇ ਸਾਧੂ ਨੇ ਚੌਂਕਾ ਬਣਾ ਕੇ ਪੋਚਾ ਫੇਰਿਆ ਤੇ ਰੋਟੀ ਪਕਾਉਣ ਅੱਗ ਬਾਲੀ। ਭਾਈ ਮਰਦਾਨੇ ਨੇ ਵੀ ਖਾਣਾ ਪਕਾਉਣਾ ਸੀ ਸੋ ਉਹ ਵੈਸ਼ਨਵ ਤੋਂ ਅੱਗ ਮੰਗਣ ਚਲਾ ਗਿਆ।ਮਰਦਾਨੇ ਦਾ ਪਰਛਾਵਾਂ ਜਦ ਚੌਂਕੇ ਤੇ ਜਾ ਪਿਆ ਤਾਂ ਵੈਸ਼ਨਵ ਭੜਕ ਗਿਆ। ਉਸ ਨੂੰ ਪਤਾ ਸੀ ਕਿ ਮਰਦਾਨਾ ਮੁਸਲਮਾਨ ਹੈ ਜਿਸ ਨੇ ਉਸ ਦਾ ਚੌਂਕਾ ਭਿੱਟ ਦਿਤਾ ਹੈ। “ਚੌਂਕਾ ਭਿੱਟ ਦਿਤਾ,” ਕੂਕਦਾ ਹੋਇਆ ਉਹ ਲੋਹ ਲਾਖਾ ਹੋਇਆ ਬਲਦੀ ਲਕੜੀ ਲੈ ਕੇ ਮਰਦਾਨੇ ਨੂੰ ਮਾਰਨ ਜਾ ਪਿਆ।ਮਰਦਾਨਾ ਦੌੜ ਕੇ ਗੁਰੂ ਜੀ ਪਾਸ ਪਹੁੰਚਿਆ। ਸਾਧੂ ਵੀ ਪਿੱਛੇ ਪਿੱਛੇ।ਗੁਰੂ ਜੀ ਨੇ ਸਾਧੂ ਨੂੰ ਪੁਛਿਆ, “ਤੂੰ ਇਸ ਭਲੇਮਾਣਸ ਦੇ ਪਿੱਛੇ ਕਿਉਂ ਪਿਆ ਹੈਂ?” ਸਾਧੂ ਨੇ ਕਿਹਾ, “ਇਸ ਨੇ ਮੇਰਾ ਚੌਕਾ ਭਿੱਟ ਦਿਤਾ ਹੈ” (8) ਗੁਰੂ ਜੀ ਨੇ ਉਸਨੂੰ ਸ਼ਬਦ ਰਾਹੀਂ ਸਮਝਾਇਆ: ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥ ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥ ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥ ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ ॥ 2 ॥(ਪੰਨਾ 471-472) (9) ਉਹ ਗੁਰੂ ਨਾਨਕ ਦੇਵ ਜੀ ਦੇ ਪੈਰੀਂ ਪੈ ਗਿਆ ਤੇ ਗੁਰੂ ਜੀ ਨੂੰ ਖਾਣੇ ਲਈ ਨਿਉਤਾ ਦਿਤਾ। ਗੁਰੂ ਜੀ ਨੇ ਨਿਉਤਾ ਸਵੀਕਾਰ ਕੀਤਾ ਪਰ ਖਾਣੇ ਤੇ ਮਰਦਾਨੇ ਨੂੰ ਵੀ ਲੈ ਗਏ। ਮਰਦਾਨੇ ਨੂੰ ਨਾਲ ਆਇਆ ਵੇਖ ਕੇ ਉਸ ਨੂੰ ਫਿਰ ਚੰਦਾਲ ਚੜ੍ਹ ਗਿਆ ਤਾਂ ਗੁਰੂ ਜੀ ਨੇ ਸ਼ਬਦ ਛੇੜਿਆ: ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧ ਚੰਡਾਲਿ ॥ ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥ ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥ ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥ 1 ॥ (ਪੰਨਾ 91) (10) ਉਸ ਨੇ ਅਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਮਝ ਲਿਆ ਪਰ ਫਿਰ ਵੀ ਉਸ ਦੇ ਮਨ ਵਿਚ ਸਵਾਲ ਸੀ , “ਤੁਸੀਂਂ ਤਾਂ ਖੱਤਰੀ ਹੋ ਕੀ ਤੁਸੀਂ ਇਸ ਦੇ ਭਿੱਟੇ ਜਾਂ ਜੂਠੇ ਕੀਤੇ ਭੋਜਨ ਖਾ ਸਕਦੇ ਹੋ”। ਤਾਂ ਗੁਰੂ ਨਾਨਕ ਜੀ ਨੇ ਸਮਝਾਇਆ। ਜੂਠਿ ਨ ਰਾਗੀਂ ਜੂਠਿ ਨ ਵੇਦੀਂ ॥ ਜੂਠਿ ਨ ਚੰਦ ਸੂਰਜ ਕੀ ਭੇਦੀ ॥ ਜੂਠਿ ਨ ਅੰਨੀ ਜੂਠਿ ਨ ਨਾਈ ॥ ਜੂਠਿ ਨ ਮੀਹੁ ਵਰਿ੍ਹਐ ਸਭ ਥਾਈ ॥ ਜੂਠਿ ਨ ਧਰਤੀ ਜੂਠਿ ਨ ਪਾਣੀ ॥ ਜੂਠਿ ਨ ਪਉਣੈ ਮਾਹਿ ਸਮਾਣੀ ॥ ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥ ਮੁਹਿ ਫੇਰਿਐ ਮੁਹੁ ਜੂਠਾ ਹੋਇ ॥ 1 ॥ (ਪੰਨਾ 1240) (11) ਸਤਿਗੁਰੂ ਜੀ ਨੇ ਉਸ ਸਾਧੂ ਨੂੰ ਸਮਝਾਇਆ ਕਿ ਪਰਮਾਤਮਾ ਇਨ੍ਹਾਂ ਬਾਹਰਲੇ ਚੌਂਕਿਆ ਉਪਰ ਨਹੀਂ ਰੀਝਦਾ। ਉਹ ਤਾਂ ਹਰ ਮਨੁੱਖ ਦੇ ਹਿਰਦੇ ਵਿਚ ਵਸਦਾ ਹੈ। ਜੇ ਹਿਰਦੇ ਵਿਚ ਨਿਰਦਇਤਾ ਹੈ , ਨਫਰਤ ਹੈ, ਪਰਾਈ ਨਿਂਦਾ ਹੈ, ਕ੍ਰੋਧ ਆਦਿ ਵਿਕਾਰ ਹਨ ਤਾਂ ਅਜਿਹੇ ਮੈਲੇ ਹਿਰਦੇ ਵਿਚ ਪਰਮਾਤਮਾ ਭਲਾ ਕਿਵੇਂ ਖੁਸ਼ ਰਹਿ ਸਕਦਾ ਹੈ? ਉਸ ਲਈ ਤਾਂ ਸਭ ਬਰਾਬਰ ਨਹੀਂ ਕੋਈ ਊਚ ਨੀਚ ਨਹੀਂ ਕੋਈ ਜਾਤ ਪਾਤ ਨਹੀਂ ਸਾਰੀ ਖਲਕਤ ਵਿਚ ਉਸ ਨੂੰ ਵੇਖੋ ।ਕਿਸੇ ਬੰਦੇ ਨੂੰ ਭੀ ਨੀਂਵੀ ਜਾਤ ਦਾ ਸਮਝ ਕੇ ਉਸ ਨੂੰ ਨਫਰਤ ਨਾ ਕਰੋ।ਗੁਰਾਂ ਜੀ ਨੇ ਸ਼ਬਦ ਛੇੜਿਆ: ਸਾਧੂ ਨੇ ਪੁਛਿਆ, “ਉਸ ਦੀ ਪ੍ਰਾਪਤੀ ਲਈ ਸੁੱਚ ਕਿਵੇਂ ਹੋਵੇ?” ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥ ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥ ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥ ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥ ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕੁ ਪਵਿਤੁ ॥ ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥ ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥ 1 ॥ (ਪੰਨਾ 473) (12) ਪ੍ਰਮਾਤਮਾ ਪਰਾਪਤੀ ਲਈ ਪਹਿਲਾਂ ਤੁਹਾਨੂੰ ਅਪਣਾ ਅੰਦਰ ਸਾਫ ਕਰਨਾ ਪਵੇਗਾ। ਜੇ ਅੰਦਰ ਸਾਫ ਨਹੀਂ ਤਾਂ ਉਹ ਵੀ ਅੰਦਰ ਨਹੀਂ ਵਸੇਗਾ ਉਸੇ ਤਰ੍ਹਾਂ ਜਿਵੇਂ ਜੇ ਭਾਂਡਾ ਅੱਛਾ ਨਾ ਹੋਵੇ ਤਾਂ ਵਿਚ ਪਾਈ ਵਸਤ ਵੀ ਮਲੀਣ ਹੋ ਜਾਂਦੀ ਹੈ। ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥ ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥ ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥ 1 ॥ (ਪੰਨਾ 730) (13) ਗੁਰੂ ਜੀ ਦਾ ਸ਼ਬਦ ਸੁਣ ਕੇ ਵੱਡੀ ਗਿਣਤੀ ਵਿਚ ਪੰਡੇ, ਸਾਧੂ, ਯੋਗੀ ਤੇ ਯਾਤਰੀ ਗੁਰੂ ਜੀ ਉਦਾਲੇ ਆ ਇਕੱਠੇ ਹੋਏ। ਗੁਰੂ ਜੀ ਨੇ ਵਜਦ ਵਿਚ ਆ ਕੇ ਹੋਰ ਸ਼ਬਦ ਛੇੜਿਆ ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥ ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥ 1 ॥ ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥ 1 ॥ ਰਹਾਉ ॥ ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥ ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥ 2 ॥ ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥ ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥ 3 ॥ ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮੑਾਲੇ ॥ ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥ 4 ॥ 1 ॥(ਪੰਨਾ 489) (14) ਇਕ ਯੋਗੀ ਨੇ ਪ੍ਰਸ਼ਨ ਕੀਤਾ, “ਮੈਂ ਸੱਠਾਂ ਸਾਲਾਂ ਤੋਂ ਉਸ ਦੀ ਪੂਜਾ ਪਾਠ ਵਿਚ ਲੱਗਆ ਹੋਇਆ ਹਾਂ। ਜਿਸ ਆਦਮੀ ਨੇ ਕਦੇ ਕੋਈ ਪੂਜਾ ਨਹੀਂ ਕੀਤੀ ਉਹ ਪ੍ਰਮਾਤਮਾ ਪ੍ਰਾਪਤੀ ਦਾ ਮੈਥੋਂ ਵੱਡਾ ਅਧਿਕਾਰੀ ਕਿਵੇਂ ਹੋ ਸਕਦਾ ਹੈ?” ਹਉਮੈ ਕਰਤਿਆ ਨਹ ਸੁਖੁ ਹੋਇ ॥ ਮਨਮਤਿ ਝੂਠੀ ਸਚਾ ਸੋਇ ॥ ਸਗਲ ਬਿਗੂਤੇ ਭਾਵੈ ਦੋਇ ॥ ਸੋ ਕਮਾਵੈ ਧੁਰਿ ਲਿਖਿਆ ਹੋਇ ॥ 1 ॥ ਐਸਾ ਜਗੁ ਦੇਖਿਆ ਜੂਆਰੀ ॥ ਸਭਿ ਸੁਖ ਮਾਗੈ ਨਾਮੁ ਬਿਸਾਰੀ ॥ 1 ॥ ਰਹਾਉ ॥ ਅਦਿਸਟੁ ਦਿਸੈ ਤਾ ਕਹਿਆ ਜਾਇ ॥ ਬਿਨੁ ਦੇਖੇ ਕਹਣਾ ਬਿਰਥਾ ਜਾਇ ॥ ਗੁਰਮੁਖਿ ਦੀਸੈ ਸਹਜਿ ਸੁਭਾਇ ॥ ਸੇਵਾ ਸੁਰਤਿ ਏਕ ਲਿਵ ਲਾਇ ॥ 2 ॥ ਸੁਖੁ ਮਾਂਗਤ ਦੁਖੁ ਆਗਲ ਹੋਇ ॥ ਸਗਲ ਵਿਕਾਰੀ ਹਾਰੁ ਪਰੋਇ ॥ ਏਕ ਬਿਨਾ ਝੂਠੇ ਮੁਕਤਿ ਨ ਹੋਇ ॥ ਕਰਿ ਕਰਿ ਕਰਤਾ ਦੇਖੈ ਸੋਇ ॥ 3 ॥ ਤ੍ਰਿਸਨਾ ਅਗਨਿ ਸਬਦਿ ਬੁਝਾਏ ॥ ਦੂਜਾ ਭਰਮੁ ਸਹਜਿ ਸੁਭਾਏ ॥ ਗੁਰਮਤੀ ਨਾਮੁ ਰਿਦੈ ਵਸਾਏ ॥ ਸਾਚੀ ਬਾਣੀ ਹਰਿ ਗੁਣ ਗਾਏ ॥ 4 ॥ ਤਨ ਮਹਿ ਸਾਚੋ ਗੁਰਮੁਖਿ ਭਾਉ ॥ ਨਾਮ ਬਿਨਾ ਨਾਹੀ ਨਿਜ ਠਾਉ ॥ ਪ੍ਰੇਮ ਪਰਾਇਣ ਪ੍ਰੀਤਮ ਰਾਉ ॥ ਨਦਰਿ ਕਰੈ ਤਾ ਬੂਝੈ ਨਾਉ ॥ 5 ॥ ਮਾਇਆ ਮੋਹੁ ਸਰਬ ਜੰਜਾਲਾ ॥ ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥ ਸਤਿਗੁਰੁ ਸੇਵੇ ਚੂਕੈ ਜੰਜਾਲਾ ॥ ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥ 6 ॥ ਗੁਰਮੁਖਿ ਬੂਝੈ ਏਕ ਲਿਵ ਲਾਏ ॥ ਨਿਜ ਘਰਿ ਵਾਸੈ ਸਾਚਿ ਸਮਾਏ ॥ ਜੰਮਣੁ ਮਰਣਾ ਠਾਕਿ ਰਹਾਏ ॥ ਪੂਰੈ ਗੁਰ ਤੇ ਇਹ ਮਤਿ ਪਾਏ ॥ 1 ॥ ਕਥਨੀ ਕਥਉ ਨ ਆਵੈ ਓਰੁ ॥ ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥ ਦੁਖੁ ਸੁਖੁ ਭਾਣੈ ਤਿਸੈ ਰਜਾਇ ॥ ਨਾਨਕੁ ਨੀਚੁ ਕਹੈ ਲਿਵ ਲਾਇ ॥ 8 ॥ 4 ॥ (ਪੰਨਾ 222-223) (15) ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਸੰਤਾਂ ਪੰਡਿਤਾਂ ਤੇ ਯਾਤਰੂਆਂ ਨੇ ਹਰਿਦਵਾਰ ਵਿਚ ਲੰਬੇ ਬਚਨ ਬਿਲਾਸ ਕੀਤੇ ਜਾਤ ਪਾਤ ਨੂੰ ਭੁੱਲ ਸਭ ਨੂੰ ਇੱਕ ਬਰਾਬਰ ਸਮਝਣ ਤੇ ਸੁੱਚ-ਭਿੱਟ ਦਾ ਅਸਲੀ ਭੇਦ ਸਮਝਾਉਂਦਿਆ ਤੇ ਇਕ ਈਸ਼ਵਰ ਭਗਤੀ ਨਾਲ ਤੇ ਇਕ ਨਾਮ ਨਾਲ ਜੋੜਿਆ। ਗੁਰੂ ਜੀ ਉਥੋਂ ਰਾਤ ਰਹਿਣ ਲਈ ਨੇੜੇ ਹੀ ਖੁਲ੍ਹੀ ਥਾਂ ਤੇ ਜਾ ਟਿਕੇ ਜਿਸ ਸਥਾਨ ਦਾ ਨਾਮ ਬਾਦ ਵਿੱਚ ਨਾਨਕਵਾੜੀ ਪੈ ਗਿਆ। ਹਰਦੁਵਾਰ ਦੇ ਤੀਰਥ ਤੇ ਲੋਕਾਂ ਨੂੰ ਸਿੱਧੇ ਰਾਹ ਪਾ ਕੇ ਗੁਰੂ ਜੀ ਕੇਦਾਰ ਨਾਥ ਤੀਰਥ ਵੱਲ ਚੱਲ ਪਏ। ਰਿਸ਼ੀਕੇਸ਼ ਤੋਂ ਟੀਹਰੀ ਪਹੁੰਚੇ ਜਿਥੇ ਗੁਰੂ ਜੀ ਦੀ ਯਾਦ ਵਿਚ ਧਰਮਸ਼ਾਲਾ ਸਥਾਪਿਤ ਹੈ। ਇਸ ਤੋਂ ਅੱਗੇ ਗੰਗੋਤ੍ਰੀ-ਯਮਨੋਤ੍ਰੀ ਨੂੰ ਜਾਣ ਵਾਲੇ ਧਰਾਸੂ ਚੁਰਾਹੇ ਤੋਂ ਉਤਰਕਾਸ਼ੀ ਹੁੰਦੇ ਹੋਏ ਗੰਗੋਤ੍ਰੀ ਪਹੁੰਚੇ। ਗੰਗੋਤਰੀ ਤੋਂ ਹੀ ਪਰਬਤ ਪਾਰ ਕਰਕੇ ਆਪ ਮਾਨਸਰੋਵਰ ਪਹੁੰਚੇ ਤੇ ਫਿਰ ਕੈਲਾਸ਼ ਪਰਬਤ ਤੇ ਪਹੁੰਚ ਸਿੱਧਾਂ ਨਾਲ ਗੋਸ਼ਟ ਕੀਤੀ। ਇਸ ਲਿਖਾਰੀ ਨੇ ਹਰਦਵਾਰ ਦੀ ਯਾਤਰਾ ਸੰਨ 1963 ਵਿੱਚ, 1978 ਵਿਚ ਤੇ ਫਿਰ 2022 ਵਿੱਚ ਕੀਤੀ ਜਿਨਾਂ ਸਾਰੀਆਂ ਵਿੱਚ ਹਰਦਵਾਰ ਤੇ ਗੰਗਾ ਘਾਟ ਦੇ ਰੰਗ ਵੀ ਬਦਲਦੇ ਵੇਖੇ ਅਤੇ ਗੁਰਦੁਆਰਾ ਸਾਹਿਬਾਨ ਦੇ ਰੰਗ ਵੀ ਬਦਲਦੇ ਦੇਖੇ।ਪਹਿਲਾਂ ਗੰਗਾ ਘਾਟ ਉਤੇ ਗੋਦੜੀ ਸਾਹਿਬ ਗੁਰਦੁਆਰਾ ਸੀ ਅਤੇ ਨਾਨਕਵਾੜੀ ਵਿੱਚ ਉਦਾਸੀਆਂ ਦਾ ਗੁਰਦੁਆਰਾ ਹੁੰਦਾ ਸੀ। [B]ਗੁਰਦੁਆਰਾ ਗੋਦੜੀ ਸਾਹਿਬ [/B] [CENTER][ATTACH type="full"]22662[/ATTACH][/CENTER] [B] ਗੁਰਦੁਆਰਾ ਗੋਦੜੀ ਸਾਹਿਬ [/B] [ATTACH type="full"]22663[/ATTACH] [CENTER][B]ਗੁਰਦੁਆਰਾ ਗੋਦੜੀ ਸਾਹਿਬ ਦੇ ਦੁਆਰ ਤੇ ਲੱਗਾ ਪੁਰਾਤਨ ਬੋਰਡ [/B][/CENTER] [ATTACH type="full"]22665[/ATTACH] [B] ਗੰਗਾ ਘਾਟ ਤੇ ਇੱਕ ਹੋਰ ਗੁਰਦੁਆਰਾ ਅਤੇ ਸਦਾਬਰਤ ਲੰਗਰ [/B] ਗੁਰਦੁਆਰਾ ਗਿਆਨ ਗੋਦੜੀ (ਗਿਆਨ ਦਾ ਖਜ਼ਾਨਾ), ਹਰਿਦੁਆਰ ਉੱਤਰਾਖੰਡ ਵਿੱਚ ਸਥਿਤ ਹੈ, ਜਿੱਥੇ ਜਨਮਸਾਖੀਆਂ (ਜੀਵਨੀਆਂ) ਅਨੁਸਾਰ ਗੁਰੂ ਨਾਨਕ ਦੇਵ ਜੀ ਨੇ 1504 ਵਿੱਚ ਆਪਣੀ ਕੀਤੀ। ਗੁਰਦੁਆਰਾ ਗਿਆਨ ਗੋਦੜੀ ਸਾਹਿਬ ਗੰਗਾ ਨਦੀ ਦੇ ਕਿਨਾਰੇ ਉਸਾਰਿਆ ਗਿਆ ਸੀ ਜਿੱਥੇ ਗੁਰੂ ਸਾਹਿਬ ਨੇ ਅੰਧਵਿਸ਼ਵਾਸੀ ਕਰਮਕਾਂਡਾਂ ਨੂੰ ਰੱਦ ਕਰਦਿਆਂ ਸਰਬ-ਵਿਆਪਕ ਪਰਮਾਤਮਾ ਦੀ ਗੱਲ ਕੀਤੀ ਸੀ। ਉਨ੍ਹਾਂ ਦੀ ਯਾਤਰਾ ਦੀ ਯਾਦ ਵਿਚ ਗੰਗਾ ਘਾਟ ਵਿਖੇ ਗੁਰਦੁਆਰਾ ਗਿਆਨ ਗੋਦੜੀ ਦਾ ਨਿਰਮਾਣ ਕੀਤਾ ਗਿਆ ਸੀ। ਲੰਡੌਰਾ ਰਿਆਸਤ ਦੇ ਰਾਜਾ ਨਰਿੰਦਰ ਸਿੰਘ ਅਤੇ ਲੰਡੌਰਾ ਹਾਊਸ ਦੇ ਮਾਲਕ ਨੇ 1880 ਵਿੱਚ ਗੁਰਦੁਆਰਾ ਗਿਆਨ ਗੋਦੜੀ ਨੂੰ ਇਮਾਰਤ ਦਾਨ ਕਰ ਦਿੱਤੀ ਸੀ। 1966 ਵਿੱਚ ਕੁੰਭ ਮੇਲੇ ਦੀ ਭਗਦੜ ਤੋਂ ਬਾਅਦ, ਹਰਿਦੁਆਰ ਪ੍ਰਸ਼ਾਸਨ ਨੇ ਹਰਿ ਕੀ ਪੌੜੀ ਨੂੰ ਸੁੰਦਰੀਕਰਨ ਅਤੇ ਵਿਕਾਸ ਦੇ ਯਤਨ ਵਿੱਚ ਚੌੜਾ ਕਰਨ ਲਈ ਲੰਡੌਰਾ ਹਾਊਸ ਨੂੰ ਐਕਵਾਇਰ ਕੀਤਾ ਅਤੇ ਗੁਰਦੁਆਰੇ ਦੇ ਇੱਕ ਹਿੱਸੇ ਨੂੰ ਵੀ ਢਾਹ ਦਿੱਤਾ। ਬਾਅਦ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਗੁਰਦੁਆਰੇ ਦੀ ਇਮਾਰਤ ਨੂੰ ਜ਼ਬਰਦਸਤੀ ਢਾਹ ਦਿਤਾ ਗਿਆ ਸੀ। ਸਿੱਖਾਂ ਨੂੰ ਇਸ ਨੂੰ ਦੁਬਾਰਾ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਸਿੱਖ ਵਿਰੋਧੀ ਲਹਿਰ ਦੇ ਦਿਨਾਂ ਦੌਰਾਨ ਗੁਰਦੁਆਰਾ ਸਾਹਿਬ ਨੂੰ ਢਾਹ ਦਿੱਤਾ ਗਿਆ ਸੀ। ਸੰਗਤਾਂ ਗੁਰੂ ਘਰ ਦੀ ਬਹਾਲੀ ਲਈ ਲਗਾਤਾਰ ਯਤਨਸ਼ੀਲ ਹਨ। ਉਹੀ ਜਗ੍ਹਾ ਹੁਣ ਸਕਾਊਟਸ ਅਤੇ ਗਾਈਡਾਂ ਦੇ ਦਫਤਰ ਦੁਆਰਾ ਕਬਜ਼ੇ ਵਿੱਚ ਹੈ। [ATTACH type="full"]22664[/ATTACH] [B]ਗੁਰਦੁਆਰਾ ਗਿਆਨ ਗੋਦੜੀ ਦੀ ਥਾਂ ਗੰਗਾ ਘਾਟ ਵਿਖੇ ਸਕਾਊਟਸ ਅਤੇ ਗਾਰਡਜ਼ ਹਰਦੁਆਰ ਦਾ ਦਫ਼ਤਰ[/B] ਹਰਿਦੁਆਰ, ਹਰਿ ਕੀ ਪਉੜੀ ਵਿਖੇ ‘ਗੁਰਦੁਆਰਾ ਗਿਆਂਨ ਗੋਦੜੀ ਸਾਹਿਬ’ ਗੁਰੂ ਨਾਨਕ ਸਾਹਿਬ ਜੀ ਦੇ 450 ਸਾਲਾਂ ਤੋਂ ਵੱਧ ਪੁਰਾਣੇ ਗੁਰੂਦੁਆਰੇ ‘ਤੇ 1984 ਤੋਂ ਪ੍ਰਸ਼ਾਸਨ ਵੱਲੋਂ ਜਬਰੀ ਕਬਜਾ ਕਰਕੇ ਉੱਥੇ ਦੁਕਾਨਾਂ ਅਤੇ ਸਰਕਾਰੀ ਦਫਤਰ ਬਣਾ ਦਿੱਤੇ ਗਏ ਹਨ। ਗੁਰੂ ਜੀ ਦੇ ਪਵਿੱਤਰ ਅਸਥਾਨ ‘ਤੇ ਸਾਰਵਜਨਿਕ ਸ਼ੌਚਾਲਯ ਬਣਾਕੇ ਘੋਰ ਅਪਮਾਨ ਕੀਤਾ ਜਾ ਰਿਹਾ ਹੈ। ਸਿੱਖ ਸੰਗਤਾਂ ਜਾਗਰੂਕ ਹੋ ਰਹੀਆਂ ਹਨ ਅਤੇ ਆਪਣੇ ਗੁਰੂ ਜੀ ਦਾ ਗੁਰੂਘਰ ਉਸੇ ਥਾਂ ਉੱਪਰ ਹੀ ਬਣਾਉਂਣ ਲਈ ਤੱਤਪਰ ਹਨ। ਗੁਰੂ ਨਾਨਕ ਨਾਮ ਲੇਵਾ ਸਾਰੀਆਂ ਸੰਗਤਾਂ ਨੂੰ ਦਾਸਾਂ ਵੱਲੋਂ ਪੁਰ ਜੋਰ ਹੱਥਬੰਨ ਇਕੱਤਰ ਹੋਣ ਲਈ ਬੇਨਤੀਆਂ ਹਨ, ਤਾਂ ਕਿ ਇਸੇ ਅਸਲੀ ਥਾਂ ਤੇ ਹੀ ਛੇਤੀ ਤੋਂ ਛੇਤੀ ਹੋ ਰਹੀ ਬੇਅਦਬੀਆਂ ਹਟਾ ਕੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ-ਉਸਾਰੀ ਕੀਤੀ ਜਾ ਸਕੇ। [B]ਗੁਰਦੁਆਰਾ ਨਾਨਕਵਾੜਾ[/B] [ATTACH type="full"]22666[/ATTACH] [B] ਗੁਰਦੁਆਰਾ ਨਾਨਕਵਾੜਾ [/B]200 ਮੀਟਰ ਦੀ ਦੂਰੀ 'ਤੇ ਸਥਿਤ ਗੁਰਦੁਆਰਾ ਨਾਨਕਵਾੜਾ ਨਾਂ ਦਾ ਇਕ ਹੋਰ ਪ੍ਰਾਚੀਨ ਗੁਰਦੁਆਰਾ ਹਿੰਦੂ ਮੰਦਰ ਵਿਚ ਤਬਦੀਲ ਹੋ ਗਿਆ। ਤਕਰੀਬਨ 50 ਸਾਲ 1978 ਵਿੱਚ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਨਾਨਕਵਾੜਾ ਗਿਆ ਤਾਂ ਉਸ ਸਥਾਨ 'ਤੇ ਇਕ ਉਦਾਸੀ ਦਾ ਨਿਯੰਤਰਣ ਸੀ। ਉਦੋਂ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਾਪਿਤ ਸੀ ਜਿਸ ਅੱਗੇ ਨਤਮਸਤਕ ਹੋ ਮੈਂ ਵਾਕ ਵੀ ਲਿਆ। ਮੈਂ ਉਸ ਨਾਲ ਗੁਰਦੁਆਰੇ ਬਾਰੇ ਗੱਲ ਕੀਤੀ ਜਿਸ ਨੇ ਉਮਰ ਦਾ ਤਕਾਜ਼ਾ ਮਹਿਸੂਸ ਕਰਦੇ ਹੋਏ ਤੇ ਕਿਰਾਏਦਾਰਾਂ ਦੇ ਭਾਰੂ ਹੋ ਜਾਣ ਕਰਕੇ ਬੇਨਤੀ ਕੀਤੀ ਕਿ ਸਿੱਖਾਂ ਨੂੰ ਗੁਰਦੁਆਰੇ ਦਾ ਕਬਜ਼ਾ ਲੈ ਲੈਣਾ ਚਾਹੀਦਾ ਹੈ। ਅਸੀਂ ਗੁਰਦੁਆਰਾ ਸਾਹਿਬ ਦਾ ਕਬਜ਼ਾ ਸੰਭਾਲਣ ਲਈ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਮਿਲਣ ਲਈ ਸਹਿਮਤ ਹੋ ਗਏ। ਪਰ ਜਦੋਂ ਅਸੀਂ ਐਸਜੀਪੀਸੀ ਦੇ ਸਕੱਤਰ ਨਾਲ ਸੰਪਰਕ ਕੀਤਾ ਤਾਂ ਉਹ ਢਿੱਲੇ ਪੈ ਗਏ ਅਤੇ ਗੁਰਦੁਆਰਿਆਂ ਦਾ ਕਬਜ਼ਾ ਨਹੀਂ ਲਿਆ ਜਾ ਸਕਿਆ। ਬਾਅਦ ਵਿੱਚ ਮੈਂ ਟਰਬਨ ਟ੍ਰੈਵਲਰ ਨਾਲ ਦੇ ਨਾਲ 2022 ਵਿੱਚ ਇਸ ਗੁਰਦੁਆਰੇ ਦੀ ਯਾਤਰਾ ਕੀਤਾ ਅਤੇ ਦੇਖਿਆ ਕਿ ਗੁਰਦੁਆਰਾ ਇੱਕ ਮੰਦਰ ਵਿੱਚ ਤਬਦੀਲ ਹੋ ਗਿਆ ਸੀ। ਅਸੀਂ ਧਰਮ ਪਰਿਵਰਤਨ 'ਤੇ ਸਵਾਲ ਕੀਤਾ ਪਰ ਕਬਜ਼ਾ ਕਰਨ ਵਾਲੇ ਬਹੁਤ ਔਖੇ ਸਨ। ਲੜਾਈ ਤੋਂ ਬਚਣ ਲਈ ਅਸੀਂ ਇੱਕ ਵੀਡੀਓ ਬਣਾਈ ਅਤੇ ਪ੍ਰਸਾਰਿਤ ਕੀਤੀ। ਮੰਦਿਰ ਪੁਜਾਰੀ ਅਤੇ ਮੰਦਿਰ ਵਿਚਲੇ ਵਿਅਕਤੀਆਂ ਨਾਲ ਮੇਰੀ ਗੱਲਬਾਤ ਦੀ ਇਹ ਵੀਡੀਓ ਪੀਟੀਸੀ ਅਤੇ ਸਿਮਰਨ ਚੈਨਲਾਂ 'ਤੇ ਵੀ ਦਿਖਾਈ ਦਿੱਤੀ। ਪਰ ਗੁਰਦੁਆਰੇ ਦਾ ਕਬਜ਼ਾ ਲੈਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। [B] [/B]ਇਸ ਬਾਰੇ ਹੋਰ ਪੜਤਾਲ ਕਰਨ ਲਈ ਅਸੀਂ ਗੁਰਦੁਆਰਾ ਸਿੰਘ ਸਭਾ ਗਏ ਤਾਂ ਉਥੋਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨਵੀਂ ਬਣ ਰਹੀ ਅਤੇ ਵਧ ਰਹੀ ਗੰਗਾ ਘਾਟ ਦੀ ਸਕੀਮ ਵਿੱਚ ਆ ਜਾਣ ਕਰ ਕੇ ਗੁਰਦੁਆਰਾ ਸਾਹਿਬ ਢਾਅ ਦਿਤਾ ਗਿਆ ਜਿੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੇ ਹੋਰ ਸਮਾਨ ਅਸੀਂ ਗੁਰਦੁਆਰਾ ਸਿੰਘ ਸਭ ਵਿੱਚ ਲੈ ਆਏ ਸਾਂ। ਗੁਰਦੁਆਰਾ ਸਾਹਿਬ ਨੂੰ ਮੁੜ ਉਸਾਰਨ ਦੇ ਬੜੇ ਉਪਰਾਲੇ ਕੀਤੇ ਜਿਸ ਲਈ ਨਿਰਮਲਾ ਆਸ਼ਰਮ ਵਾਲਿਆਂ ਨੇ ਕੋਰਟ ਕੇਸ ਵੀ ਕੀਤੇ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਕੋਰਟ ਕੇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ ਨਿਰਮਲਾ ਆਸ਼ਰਮ ਰਿਸ਼ੀਕੇਸ਼ ਵੀ ਗਏ ਤੇ ਆਸ਼ਰਮ ਦੇ ਮੁੱਖ ਸੰਤ ਜੀ ਨਾਲ ਗੱਲ ਵੀ ਕੀਤੀ ਪਰ ਉਨ੍ਹਾਂ ਨੇ ਅਪਣੀ ਮਜਬੂਰੀ ਦਸਦੇ ਹੋਏ ਕਿਹਾ ਕਿ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਦਿੱਲੀ ਵਾਲਿਆਂ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਨੇ ਏਥੇ ਮੋਰਚਾ ਵੀ ਲਾਇਆ ਮੁੱਖ ਮੰਤਰੀ ਨੂੰ ਵੀ ਮਿਲੇ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਇਸ ਤਰ੍ਹਾਂ ਸਿੱਖੀ ਵਿਰਾਸਤਾਂ ਦੀ ਤਬਾਹੀ ਨੇ ਦਿਲ ਤੇ ਵੱਡੀ ਠੇਸ ਲਾਈ ਜਿਸ ਲਈ ਸਾਰੀ ਸਿੱਖ ਸੰਗਤ ਨੂੰ ਬਿਨਤੀ ਹੈ ਹੋਰ ਕਈ ਗੁਰਦੁਆਰੇ ਜਿਸ ਤਰ੍ਹਾਂ ਸਿੱਖਾਂ ਹਥੋਂ ਚਲੇ ਗਏ ਹਨ ਉਨ੍ਹਾਂ ਨੂੰ ਪ੍ਰਾਪਤੀ ਲਈ ਇੱਕ ਜੁੱਟ ਹੋ ਕੇ ਮੁਹਿੰਮ ਵਿੱਢੀ ਜਾਵੇ। [/QUOTE]
Insert quotes…
Verification
Post reply
Discussions
New to Sikhism
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top