☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
New to Sikhism
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

13. ਸ੍ਰੀਨਗਰ ਗੜ੍ਹਵਾਲ

ਅਲਮੋੜਾ ਤੋਂ ਬਾਗੇਸ਼ਵਰ ਤੱਕ ਸਾਨੂੰ ਬਾਰਿਸ਼ ਤੋਂ ਇਤਨਾ ਖਤਰਾ ਨਹੀਂ ਸੀ ਹੋਇਆ ਭਾਵੇਂ ਕਿ ਅਖਬਾਰਾਂ ਵਿੱਚ ਖਬਰਾਂ ਵੱਡੇ ਹੜ੍ਹਾਂ ਦੀ ਆ ਰਹੀਆਂ ਸਨ ਪਰ ਬਾਗੇਸ਼ਵਰ ਤੋਂ ਅੱਗੇ ਫਿਰ ਜ਼ੋਰ ਦੀ ਬਾਰਿਸ਼ ਸ਼ੁਰੂ ਹੋ ਗਈ ਸੀ ਇਸ ਲਈ ਅਸੀਂ ਰਾਤ ਬਾਗੇਸ਼ਵਰ ਵਿੱਚ ਇੱਕ ਹੋਟਲ ਵਿਚ ਹੀ ਗੁਜ਼ਾਰੀ। ਸਵੇਰੇ ਗੁਰਦੁਆਰਾ ਸਾਹਿਬ ਬਾਗੇਸ਼ਵਰ ਦੇ ਦਰਸ਼ਨ ਕਰਨ ਗਏ ਤਾਂ ਨੇੜੇ ਵਗਦੀਆਂ ਨਦੀਆਂ ਵਿੱਚ ਵੱਡਾ ਉਛਾਲ ਦੇਖ ਕੇ ਸਾਨੂੰ ਅਗਲਾ ਸਫਰ ਚੌਕੰਨੇ ਹੋ ਕੇ ਕਰਨਾ ਪੈਣਾ ਸੀ। ਬਾਗੇਸ਼ਵਰ ਤੋਂ ਬੈਜਨਾਥ, ਗਵਾਲਧਾਮ, ਥਰਾਲੀ, ਕਰਨਪ੍ਰਯਾਗ ਅਤੇ ਰੁਦਰਪ੍ਰਯਾਗ ਰਾਹੀਂ ਹੁੰਦੇ ਹੋਏ ਅਸੀਂ ਸ੍ਰੀਨਗਰ ਪਹੁੰਚਣਾ ਸੀ। ਸਫਰ ਭਾਵੇਂ 140 ਕਿਲੋਮੀਟਰ ਦਾ ਸੀ ਪਰ ਉਤਰਾਈਆਂ ਚੜ੍ਹਾਈਆਂ, ਵਿੰਗ ਵਲੇਵੇਂ ਬਹੁਤ ਸਨ ਤੇ ਬਾਰਿਸ਼ ਕਰਕੇ ਬਰਸਾਤੀ ਨਾਲਿਆਂ ਦੇ ਚੜ੍ਹਣ ਦਾ ਵੀ ਬਹੁਤ ਖਤਰਾ ਸੀ। ਇਸ ਲਈ ਅਸੀਂ ਬੜੀ ਮੱਧਮ ਰਫਤਾਰ ਨਾਲ ਹੀ ਅੱਗੇ ਵਧ ਰਹ ਸਾਂ।

[ATTACH=full]22651[/ATTACH]

ਬਾਗੇਸ਼ਵਰ ਤੋਂ ਸ੍ਰੀਨਗਰ ਗੜ੍ਹਵਾਲ 4 ਘੰਟੇ 57 ਮਿੰਟ (173.0 ਕਿ.ਮੀ.)

ਕਰਨਪ੍ਰਯਾਗ

ਕਰਨਪ੍ਰਯਾਗ ਪਹੁੰਚਕੇ ਸਾਡਾ ਸਫਰ ਅਲਕਨੰਦਾ ਨਦੀ ਦੇ ਨਾਲ ਨਾਲ ਸੀ।ਸੜਕ ਵੀ ਅਗਿਓਂ ਵਧੀਆ ਸੀ ।ਏਸ ਥਾਂ ਤੇ ਹੇਮਕੁੰਟ ਬਦਰੀਨਾਥ ਨੂੰ ਜਾਣ ਵਾਲਾ ਮਾਰਗ ਵੀ ਮਿਲਦਾ ਹੈ ਜਿਸ ਕਰਕੇ ਸਿੱਖ ਸੰਗਤ ਵੀ ਵੱਡੀ ਣਿਤੀ ਵਿੱਚ ਇਸ ਰਾਹ ਉਤੇ ਕਾਰਾਂ, ਬੱਸਾਂ ਅਤੇ ਮੋਟਰਸਾਈਕਲਾਂ ਤੇ ਜਾਂਦੀ ਵੇਖੀ ਜਾ ਸਕਦੀ ਹੈ। ਇਸ ਕਰਕੇ ਸਾਨੁੰ ਵੀ ਮਹਿਸੂਸ ਹੋਇਆ ਕਿ ਅਸੀਂ ਅਣਜਾਣ ਰਾਹਾਂ ਦੀ ਥਾਂ ਹੁਣ ਰੌਣਕ ਭਰੇ ਮਾਰਗ ਉੱਥੇ ਆ ਗਏ ਸਾਂ। ਪੌਰਾਣਿਕ ਕਥਾਵਾਂ ਦੇ ਅਨੁਸਾਰ, ਕਰਨ ਮਿਥਿਹਾਸਕ ਸਮੇਂ ਦੌਰਾਨ, ਕਰਨ ਉਮਾ ਦੇਵੀ ਦੀ ਸ਼ਰਨ ਵਿੱਚ ਠਹਿਰਿਆ ਸੀ ਅਤੇ ਇਸ ਸੰਗਮ ਸਥਾਨ ਵਿੱਚ, ਸੂਰਜ ਦੀ ਤਪੱਸਿਆ ਕੀਤੀ ਸੀ। ਜਿਸ ਨਾਲ ਭਗਵਾਨ ਸ਼ਿਵ ਕਰਨ ਦੀ ਤਪੱਸਿਆ ਦੇਖ ਕੇ ਪ੍ਰਸੰਨ ਹੋਏ ਅਤੇ ਸੂਰਜ ਨੇ ਉਸ ਨੂੰ ਅਭੇਦ ਢਾਲ, ਕੁੰਡਲ ਅਤੇ ਅਕਸ਼ੈ ਧਨੁਸ਼ ਪ੍ਰਦਾਨ ਕੀਤਾ। ਇਸੇ ਕਰਕੇ ਇਸ ਸਥਾਨ ਦਾ ਨਾਮ ਕਰਨਪ੍ਰਯਾਗ ਪਿਆ।ਇਸ ਸਥਾਨ 'ਤੇ ਕਰਨ ਮੰਦਰ ਸਥਿਤ ਹੈ, ਇਸ ਸਥਾਨ 'ਤੇ ਇਸ਼ਨਾਨ ਕਰਨ ਤੋਂ ਬਾਅਦ ਦਾਨ ਕਰਨਾ ਬਹੁਤ ਸੰਪੂਰਨ ਮੰਨਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਨੇ ਇਸ ਸਥਾਨ 'ਤੇ ਕਰਨ ਦਾ ਅੰਤਿਮ ਸੰਸਕਾਰ ਕੀਤਾ ਸੀ। ਇਸ ਲਈ ਥਾਂ-ਥਾਂ 'ਤੇ ਫੁੱਲ ਚੜ੍ਹਾਉਣਾ ਵੀ ਜ਼ਰੂਰੀ ਮੰਨਿਆ ਜਾਂਦਾ ਹੈ।

ਕਰਨਪ੍ਰਾਗ ਦੀ ਦੂਸਰੀ ਕਥਾ ਇਹ ਹੈ ਕਿ ਜਦੋਂ ਭਗਵਾਨ ਸ਼ਿਵ ਦੁਆਰਾ ਅਪਮਾਨਿਤ ਹੋ ਕੇ ਪਾਰਵਤੀ ਨੇ ਅੱਗ ਵਿਚ ਛਾਲ ਮਾਰ ਦਿੱਤੀ ਤਾਂ ਉਸ ਨੇ ਆਪਣਾ ਦੂਜਾ ਜਨਮ ਹਿਮਾਲਿਆ ਦੀ ਧੀ ਦੇ ਰੂਪ ਵਿਚ ਉਮਾ ਦੇਵੀ ਦੇ ਰੂਪ ਵਿਚ ਲਿਆ ਅਤੇ ਉੱਥੇ ਹੀ ਉਸ ਨੇ ਸ਼ਿਵ ਨੂੰ ਪ੍ਰਾਪਤ ਕਰਨ ਲਈ ਸਖ਼ਤ ਤਪੱਸਿਆ ਕੀਤੀ । ਇਸ ਸਥਾਨ 'ਤੇ ਉਮਾ ਦਾ ਪ੍ਰਾਚੀਨ ਮੰਦਰ ਵੀ ਹੈ।

[ATTACH=full]22652[/ATTACH]

ਅਲਕਨੰਦਾ ਅਤੇ ਪਿੰਦਰ ਨਦੀ ਦੇ ਸੰਗਮ ਕਰਨਪ੍ਰਯਾਗ ਉੱਤਰਾਖੰਡ

ਕਰਨਪ੍ਰਯਾਗ ਉੱਤਰਾਖੰਡ ਰਾਜ ਦੇ ਚਮੋਲੀ ਜ਼ਿਲ੍ਹੇ ਦਾ ਇੱਕ ਕਸਬਾ ਅਤੇ ਮਿਉਂਸਪਲ ਬੋਰਡ ਹੈ ਜੋ ਅਲਕਨੰਦਾ ਨਦੀ ਦੇ ਪੰਚ ਪ੍ਰਯਾਗ (ਪੰਜ ਸੰਗਮ) ਵਿੱਚੋਂ ਇੱਕ ਹੈ, ਅਤੇ ਅਲਕਨੰਦਾ ਅਤੇ ਪਿੰਦਰ ਨਦੀ ਦੇ ਸੰਗਮ 'ਤੇ ਸਥਿਤ ਹੈ।

[ATTACH=full]22646[/ATTACH]

ਰੁਦਰਪ੍ਰਯਾਗ ਵਿਖੇ ਅਲਕਨੰਦਾ (ਹੇਠਾਂ, ਸੱਜੇ ਤੋਂ) ਅਤੇ ਮੰਦਾਕਿਨੀ ਨਦੀ (ਉੱਤਰ ਤੋਂ ਵਗਦੀ) ਦਾ ਸੰਗਮ।

ਰੁਦਰਪ੍ਰਯਾਗ ਵਿਖੇ ਅਲਕਨੰਦਾ (ਹੇਠਾਂ, ਸੱਜੇ ਤੋਂ) ਅਤੇ ਮੰਦਾਕਿਨੀ ਨਦੀ (ਉੱਤਰ ਤੋਂ ਵਗਦੀ) ਦਾ ਸੰਗਮ। 17 ਜੂਨ 2013 ਤੋਂ ਪਹਿਲਾਂ, ਮੰਦਾਕਿਨੀ ਉੱਤੇ ਇੱਕ ਫੁੱਟਬ੍ਰਿਜ (ਝੂਲਾ) ਸੀ; ਇਹ 2013 ਦੇ ਉੱਤਰਾਖੰਡ ਦੇ ਹੜ੍ਹਾਂ ਵਿੱਚ ਵਹਿ ਗਿਆ ਸੀ। ਪੌੜੀਆਂ ਦੇ ਹੇਠਾਂ ਪੱਥਰ ਉੱਥੇ ਨਹੀਂ ਸਨ; ਇਸ ਦੀ ਬਜਾਏ, ਉੱਥੇ ਇੱਕ ਦੇਖਣ ਵਾਲਾ ਪਲੇਟਫਾਰਮ ਸੀ, ਅਤੇ ਇੱਕ ਵੱਡੀ ਚੱਟਾਨ ਜਿਸ ਨੂੰ ਨਾਰਦ ਸ਼ਿਲਾ ਕਿਹਾ ਜਾਂਦਾ ਸੀ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਸ੍ਰੀਨਗਰ

[ATTACH=full]22649[/ATTACH]

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਸ੍ਰੀਨਗਰ

[ATTACH=full]22650[/ATTACH]

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਸ੍ਰੀਨਗਰ ਪ੍ਰਕਾਸ਼ ਅਸਥਾਨ

ਕਰਨਪ੍ਰਯਾਗ ਅਤੇ ਰੁਦਰਪ੍ਰਯਾਗ ਦੇ ਸੰਗਮਾਂ ਦੀ ਖੂਬਸੂਰਤੀ ਦਾ ਅਨੰਦ ਮਾਣਦੇ ਹੋਏ ਅਸੀਂ ਸ੍ਰੀ ਨਗਰ ਗੜ੍ਹਵਾਲ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਜਾ ਡੇਰੇ ਲਾਏ। ਏਥੇ ਰਹਿਣ ਲਈ ਸਥਾਨ ਅਤੇ ਖਾਣ ਪੀਣ ਲਈ ਲੰਗਰ ਖੁਲ੍ਹਾ ਸੀ। ਇਸ ਲਈ ਸਮਾਨ ਟਿਕਾ ਕੇ ਨਹਾ ਧੋ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਨਤਮਸਤਕ ਹੋਏ। ਗੁਰਦੁਆਰਾ ਸਾਹਿਬ ਦਾ ਭਵਨ ਨਵਾਂ ਬਣਿਆ ਹੋਇਆ ਸੀ ਅਤੇ ਬੜੀ ਉਤਮ ਬਣਤਰ ਦਾ ਸੀ ਜਿਸ ਨੂੰ ਹੇਮਕੁੰਟ ਸਾਹਿਬ ਪ੍ਰਬੰਧਕੀ ਬੋਰਡ ਦੀ ਰੇਖ ਦੇਖ ਹੇਠ ਬਣਾਇਆ ਗਿਆ ਸੀ ਅਤੇ ਇਸ ਦਾ ਪ੍ਰਬੰਧ ਵੀ ਹੇਮਕੁੰਟ ਪ੍ਰਬੰਧਕੀ ਬੋਰਡ ਹੀ ਕਰਦਾ ਹੈ।

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੀ ਸੰਗਤ ਰਾਹ ਵਿਚ ਜਿਹੜੇ ਗੁਰਧਾਮਾਂ ਵਿਖੇ ਨਿਵਾਸ ਕਰਦੀ ਹੈ, ਉਹਨਾਂ ਵਿਚੋਂ ਉੱਤਰਾਖੰਡ ਦੇ ਪੌੜੀ ਜ਼ਿਲੇ ਵਿਚ ਪੈਂਦੇ ਸ੍ਰੀਨਗਰ ਦਾ ਗੁਰਦੁਆਰਾ ਸਾਹਿਬ ਇਕ ਪ੍ਰਮੁੱਖ ਸਥਾਨ ਹੈ ਜਿਹੜਾ ਕਿ ਰਿਸ਼ੀਕੇਸ਼ ਤੋਂ ਹੇਮਕੁੰਟ ਸਾਹਿਬ ਜਾਣ ਵਾਲੀ ਮੁੱਖ ਸੜਕ ’ਤੇ ਰਿਸ਼ੀਕੇਸ਼ ਤੋਂ ਲਗਪਗ 102 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

ਇਹ ਸਥਾਨ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਜਿਨ੍ਹਾਂ ਦੀ ਏਥੇ ਦੀ ਚਰਨ ਛੋਹ ਪ੍ਰਾਪਤ ਹੋਣ ਦੇ ਹਵਾਲੇ ਮਿਲਦੇ ਹਨ। ਇੱਥੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਇਕ ਪੁਰਾਤਨ ਗੁਰਧਾਮ ‘ਚਰਨ ਪਾਦਕਾ’ ਬਾਰੇ ਜਾਣਕਾਰੀ ਵੀ ਮਿਲਦੀ ਹੈ। ਗੁਰੂ ਹਰ ਗੋਬਿੰਦ ਸਾਹਿਬ ਜੀ ਵੀ ਏਥੇ ਆਏ ਅਤੇ ਸ਼ਿਵਾ ਜੀ ਦੇ ਗੁਰੂ ਸਮਰੱਥ ਰਾਮਦਾਸ ਜੀ ਨਾਲ ਉਨ੍ਹਾਂ ਦੀ ਏਥੇ ਮੁਲਾਕਾਤ ਹੋਈ ਦੱਸੀ ਜਾਂਦੀ ਹੈ ਜਿਸ ਦਾ ਜ਼ਿਕਰ ਪੰਜਾਹ ਸਾਖੀਆਂ ਅਤੇ ਮਰਾਠੀ ਦੇ ਸ੍ਰੀ ਹਨੁਮੰਤ ਸਵਾਮੀ ਦੀ ਰਚਨਾ ਸਮਰਥਾਂਚੀ ਬਖਰ ਵਿਚ ਮਿਲਦਾ ਹੈ। ਸਮਰੱਥ ਰਾਮਦਾਸ ਜੀ ਨੇ ਗੁਰੂ ਜੀ ਨੂੰ ਪ੍ਰਸ਼ਨ ਕੀਤਾ ਸੀ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਦੀ ’ਤੇ ਬੈਠੇ ਹੋ ਜਿਹੜੇ ਕਿ ਤਿਆਗੀ ਸਾਧੂ ਸਨ ਪਰ ਤੁਸੀਂ ਸ਼ਸਤਰ ਧਾਰਨ ਕੀਤੇ ਅਤੇ ਫੌਜ ਰੱਖੀ ਹੋਈ ਹੈ। ਤੁਸੀਂ ਸੱਚੇ ਪਾਤਸ਼ਾਹ ਅਖਵਾਉਂਦੇ ਹੋ, ਕੈਸੇ ਸਾਧੂ ਹੋ? ਗੁਰੂ ਜੀ ਨੇ ਸਮਰੱਥ ਰਾਮਦਾਸ ਨੂੰ ਜਵਾਬ ਦਿੰਦੇ ਹੋਏ ਕਿਹਾ ਬਾਬਾ ਨਾਨਕ ਜੀ ਨੇ ਸੰਸਾਰ ਨਹੀਂ ਤਿਆਗਿਆ ਸੀ ਬਲਕਿ ਮਾਇਆ ਦਾ ਤਿਆਗ ਕੀਤਾ ਸੀ। ਸ਼ਸਤਰ ਅਸੀਂ ਗਰੀਬ ਦੀ ਰੱਖਿਆ ਲਈ ਧਾਰਨ ਕੀਤੇ ਹਨ। ਗੁਰੂ ਜੀ ਦਾ ਉੱਤਰ ਸੁਣ ਕੇ ਸਮਰੱਥ ਰਾਮਦਾਸ ਬਹੁਤ ਪ੍ਰਸੰਨ ਹੋਇਆ।

ਏਥੇ ਸੱਚਖੰਡ ਤੋਂ ਆਉਂਦਿਆ ਹੋਇਆ ਗੁਰੂ ਨਾਨਕ ਦੇਵ ਜੀ ਨੇ ਸੰਗਤ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ।(16) ਏਥੇ ਵੀ ਗੁਰੂ ਜੀ ਦੇ ਚਰਨ ਪਦ ਉੱਕਰੇ ਹੋਏ ਦੱਸੇ ਜਾਂਦੇ ਹਨ। ਏਥੇ ਗੁਰੂ ਜੀ ਨੇ ਇਕ ਅਭਿਮਾਨੀ ਪੰਡਿਤ ਨੂੰ ਸੋਧ ਕੇ ਰਾਹ ਪਾਇਆ।

ਜਿਸ ਥਾਂ ਗੁਰਦੁਆਰਾ ਸਾਹਿਬ ਪਹਿਲਾਂ ਬਣਿਆ ਹੋਇਆ ਸੀ ਉਹ ਸੰਨ 1894 ਵਿਚ ਹੜ੍ਹ ਦੀ ਭੇਟ ਚੜ੍ਹ ਗਿਆ ਸੀ ਅਤੇ ਸ੍ਰੀਨਗਰ ਦੇ ਰੂਪ ਵਿਚ ਨਵਾਂ ਨਗਰ ਬਾਅਦ ਵਿਚ ਵੱਸਿਆ ਹੈ। ਪੰਡਤ ਤਾਰਾ ਸਿੰਘ ਨਰੋਤਮ (1822-1891) ਨੇ 1883 ਵਿਚ ਸ੍ਰੀ ਗੁਰੁ ਤੀਰਥ ਸੰਗ੍ਰਹਿ ਵਿੱਚ ਇਸ ਬਾਰੇ ਭਾਵਪੂਰਤ ਜਾਣਕਾਰੀ ਦਿੱਤੀ ਕਿ ‘ਪੌੜੀ ਜ਼ਿਲੇ ਮੇ ਹੀ ਸ੍ਰੀਨਗਰ ਸੇ ਸਾਠ ਕੋਸ ਪੂਰਬ ਪਾਸੇ ਬਦ੍ਰੀ ਨਾਰਾਇਣ ਅਰ ਕੇਦਾਰ ਨਾਥ ਕੇ ਮੰਦਰ ਹੈਂ। ਸ੍ਰੀ ਨਗਰ ਸੇ ਚੱਲ ਗੁਰੂ (ਨਾਨਕ ਦੇਵ) ਜੀ ਬੈਕੁੰਠ ਮੇਂ ਭਗਵਾਨ ਕਾ ਦਰਸ਼ਨ ਕਰ ਫੇਰ ਭਾਰਤ ਖੰਡ ਮੇ ਸੁਲਤਾਨਪੁਰ ਆਏ।’

ਐਟਕਿਨਸਨ ਹਿਮਾਲਿਯਨ ਗਜ਼ਟੀਅਰ 1884 ਵਿਚ ilKdw ਹੈ ਕਿ ਇਸ ਇਲਾਕੇ ਵਿਚ ਕੁੱਝ ਸਿੱਖ ਹਨ ਜਿਨ੍ਹਾਂ ਦੇ ਬੱਚੇ ਆਪਣੇ ਪਿਤਾ ਦੇ ਧਰਮ ਦਾ ਪਾਲਣ ਕਰਦੇ ਹਨ। ਤਰਾਈ ਦੇ ਪਰਗਣਿਆਂ ਵਿਚੋਂ ਇਕ ਨੂੰ ਇਹਨਾਂ ਦੇ ਮਹਾਨ ਗੁਰੂ ਦੇ ਨਾਂ ’ਤੇ ਨਾਨਕਮਤਾ ਕਿਹਾ ਜਾਂਦਾ ਹੈ। ਦੇਹਰੇ (ਦੇਹਰਾਦੂਨ) ਅਤੇ ਸ੍ਰੀਨਗਰ ਵਿਖੇ ਵੀ ਇਹਨਾਂ ਦੇ ਧਰਮ ਅਸਥਾਨ ਮੌਜੂਦ ਹਨ।

ਭਾਈ ਧੰਨਾ ਸਿੰਘ ਚਹਿਲ ਨੇ ਅਪਣੀ ਸਾਈਕਲ ਯਾਤਰਾ ਦੌਰਾਨ ਇਸ ਸਥਾਨ ਦੀ ਯਾਤਰਾ 10 ਮਈ 1931 ਨੂੰ ਕੀਤੀ ਤੇ ਉਨ੍ਹਾ ਦੀ ਡਾਇਰੀ ਤੇ ਆਧਾਰਿਤ ਪੁਸਤਕ ਗੁਰ ਤੀਰਥ ਸਾਈਕਲ ਯਾਤਰਾ ਪੰਨਾ 150-151) ਵਿਚ ਇਉਂ ਲਿਖਿਆ ਮਿਲਦਾ ਹੈ , “ ਸ੍ਰੀ ਨਗਰ ਗੰਗਾ ਦੇਕਿਨਾਰੇ ਹੈ ਅਤੇ ਪੌੜੀ ਤੋਂ 8 ਮੀਲ ਹੈ। ਪੁਰਾਣਾ ਸ੍ਰੀਨਗਰ ਸ਼ਹਿਰ ਅਤੇ ਗੁਰਦੁਆਰਾ ਗੰਗਾ ਵਿੱਚ ਆ ਚੁੱਕਾ ਹੈ । ਜੋ ਅੱਜ ਕੱਲ੍ਹ ਸ਼ਹਿਰ ਸ੍ਰੀ ਨਗਰ ਹੈਇਹ ਗੰਗਾ ਤੋਂ 2 ਫਰਲਾਂਗ ਪਿੱਛੇ ਹਟ ਕੇ ਪਹਾੜੀ ਦੇ ਉਤੇ ਵਸਿਆ ਹੈ।ਸਾਰੀ ਨਵੀਂ ਆਬਾਦੀ ਪਈ ਹੋਈ ਹੈ। ਗੁਰਦੁਆਰਾ ਕਿਸੇ ਨੇ ਨਹੀਂ ਪਾਇਆ ਹੈ। ਜੋ ਪਹਿਲਾ ਸੀ ਉਹ ਹੜ੍ਹ ਵਿੱਚ ਆ ਚੁੱਕਿਆ ਹੈਇਸ ਗੁਰਦੁਆਰੇ ਨੂੰ ਜ਼ਮੀਨ ਭੀ ਹੈ ਜੋ ਕਿ ਦੇਹਰਾਦੂਨ ਦੇ ਰਾਮ ਰਾਇ ਦੁਰਦੁਆਰੇ ਦਾ ਮਹੰਤ ਗੁਲਾਬ ਦਾਸ ਦਾ ਚੇਲਾ ਅੱਜ ਕੱਲ ਭੀ ੇ ਪਹਿਲੇ ਭੀ ਹੜਪ ਕਰਦਾ ਰਿਹਾ ਹੈ।

ਸ੍ਰੀਨਗਰ ਦੀ ਨਵੀਂ ਅਬਾਦੀ ਵਿਚ ਸਿੱਖ ਪਰਿਵਾਰ ਬਹੁਤ ਘੱਟ ਸਨ ਜਿਸ ਕਰਕੇ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਨਹੀਂ sI ਹੋ ਸਕੀ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਜ਼ਿਕਰ ਕੁੱਝ ਸਰੋਤਾਂ ਵਿਚ ਮਿਲ ਜਾਂਦਾ ਹੈ। ਜਿਹੜੇ ਯਾਤਰੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੇ ਸਨ, ਉਹਨਾਂ ਲਈ ਸ੍ਰੀ ਨਗਰ ਇਕ ਅਹਿਮ ਪੜਾਅ ਸੀ। ਸੋਹਣ ਸਿੰਘ ਫ਼ੀਰੋਜ਼ਪੁਰੀ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਹੋਏ ਇਸ ਅਸਥਾਨ ਦੀ ਕਈ ਵਾਰੀ ਯਾਤਰਾ ਕੀਤੀ ਹੈ ਅਤੇ ਉਹ ਅਕਸਰ ਇਸ ਨਗਰ ਵਿਖੇ ਨਿਵਾਸ ਕਰਕੇ ਇਲਾਕੇ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕਰਦੇ ਸਨ। ਇਸੇ ਆਹਰ ਦੌਰਾਨ ਇਹਨਾਂ ਨੇ ਹੇਮਕੁੰਟ ਦਰਸ਼ਨ ਸਿਰਲੇਖ ਅਧੀਨ ਇਕ ਪੁਸਤਕ ਦੀ ਰਚਨਾ ਵੀ ਕੀਤੀ ਜਿਹੜੀ ਕਿ 1945 ਵਿਚ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੋਈ ਸੀ। ਇਸ ਪੁਸਤਕ ਵਿਚ ਇਹ ਇਸ ਗੁਰਧਾਮ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਦੱਸਦੇ ਹਨ, ‘ਏਹ ਯਾਦਗਾਰ (ਚਰਨ ਪਾਦਕਾ) ਕਿਸੇ ਸਮੇਂ ਅਲਕਨੰਦਾ ਵਿਖੇ ਭਾਰੀ ਹੜ ਆਉਣ ਨਾਲ ਜਿਥੇ ਸਾਰਾ ਸ੍ਰੀ ਨਗਰ ਸ਼ਹਿਰ ਉਜੜ ਗਿਆ, ਉਥੇ ਏਹ ਨਿਸ਼ਾਨ ਭੀ ਅਲੋਪ ਹੋ ਗਿਆ ਪਰ ਪੁਰਾਣੇ ਲੋਕ ਹੁਣ ਤਕ ਦੱਸਦੇ ਹਨ ਕਿ ਹੁਣ ਵਾਲੇ ਵਸਦੇ ਸ੍ਰੀਨਗਰ ਮੇਂ 1 ਮੀਲ ਹੇਠਾਂ ਪੁਰਾਣੇ ਸ੍ਰੀਨਗਰ ਦੇ ਖੰਡਰਾਂ ਵਿਚ ਰਾਜ ਮਹਿਲਾਂ ਪਾਸ ਏਹ ਅਸਥਾਨ ਸੀ ਪਰ ਹੁਣ ਇਸ ਪਵਿੱਤ੍ਰ ਯਾਦ ਨੂੰ ਤਾਜ਼ਾ ਰੱਖਣ ਵਾਲੇ ਇਕ ਉਦਾਸੀ ਸਾਧੂ ਹਨ, ਜਿਨ੍ਹਾਂ ਆਪਣੇ ਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੱਖ ਕੇ ਇਸ ਯਾਦ ਨੂੰ ਕਾਇਮ ਰਖਿਆ ਹੋਇਆ ਹੈ। ਇਨ੍ਹਾਂ ਦੀ ਕੁਟੀਆ ਸ੍ਰੀ ਨਗਰ ਦੇ ਬਜ਼ਾਰ ਦੇ ਪਿਛਲੇ ਪਾਸੇ ਡਾਕਖਾਨੇ ਦੇ ਲਾਗੇ ਕਰਕੇ ਹੈ। ਅਜੇ ਭੀ ਐਸੇ ਬ੍ਰਿਧ ਸਜਨ ਸ੍ਰੀ ਨਗਰ ਵਿਚ ਮਿਲਦੇ ਹਨ ਜੋ ਇਸ ਨਿਸ਼ਾਨ ਬਾਰੇ ਸਹੀ ਖੋਜ ਦੱਸਦੇ ਹਨ। ਪੰਥ ਨੂੰ ਐਸੇ ਅਸਥਾਨ ਦੀ ਸੰਭਾਲ ਕਰਕੇ ਇਸ ਨੂੰ ਇਸ ਪਾਸੇ ਪ੍ਰਚਾਰ ਦਾ ਕੇਂਦਰ ਬਨਾਉਣਾ ਚਾਹੀਦਾ ਹੈ।’

ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੀ ਚਾਹੁੰਦੀ ਸੀ ਕਿ ਰਿਸ਼ੀਕੇਸ਼ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੀ ਸੰਗਤ ਲਈ ਰਾਹ ਵਿਚ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ। ਇਸ ਸੰਬੰਧੀ ਮੈਨੇਜਮੈਂਟ ਦੀ ਇਕ ਮੀਟਿੰਗ ਮਾਰਚ 1963 ਵਿਚ ਹੋਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ ‘ਇਕ ਅਸਥਾਨ ਸ੍ਰੀਨਗਰ ਅਤੇ ਇਕ ਰਿਸ਼ੀਕੇਸ਼ ਵਿਖੇ ਬਣਾਇਆ ਜਾਵੇ। ਇਸ ਕਾਰਜ ਲਈ ਸ. ਗੁਰਬਖ਼ਸ਼ ਸਿੰਘ ਜੀ ਰਿਸ਼ੀਕੇਸ਼ ਨੂੰ ਸੇਵਾ ਸੌਂਪੀ ਗਈ।’

ਸ. ਗੁਰਬਖ਼ਸ਼ ਸਿੰਘ ਨੇ ਉਦਾਸੀ ਸਾਧੂਆਂ ਵੱਲੋਂ ਉਸਾਰੀ ਕੀਤੇ ਗਏ ਗੁਰਦੁਆਰਾ ਸਾਹਿਬ ਨੂੰ ਟਰੱਸਟ ਅਧੀਨ ਲਿਆਉਣ ਹਿਤ ਮਹੱਤਵਪੂਰਨ ਕਾਰਜ ਕੀਤਾ। ਇਹਨਾਂ ਨੇ ਪੱਕੇ ਤੌਰ ’ਤੇ ਇਸ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਰਜਿਸਟਰੀ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਨਾਂ ਕਰਵਾ ਦਿੱਤੀ ਸੀ। ਉਸ ਸਮੇਂ ਇਸ ਗੁਰਧਾਮ ਦਾ ਮਹੰਤ ਅਤੇ ਪ੍ਰਬੰਧਕ ਸ੍ਰੀ ਜਯੋਤੀ ਪ੍ਰਸਾਦ ਮਹੰਤ ਦਾ ਚੇਲਾ ਮਹੰਤ ਇੰਦ੍ਰ ਪ੍ਰਸਾਦ ਸੀ। 30 ਸਾਲ ਦੀ ਉਮਰ ਵਿਚ 30 ਅਕਤੂਬਰ 1964 ਨੂੰ ਇਸਨੇ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਨਾਂ ਕਰਵਾਈ ਸੀ।

ਇਸ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਹਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨ ਦੀ ਰਜਿਸਟਰੀ ਹੋਣ ਉਪਰੰਤ ਨਵੇਂ ਦਰਬਾਰ ਹਾਲ ਦੀ ਉਸਾਰੀ ਅਰੰਭ ਹੋਈ ਜਿਹੜੀ ਕਿ 1968 ਵਿਚ ਸੰਪੂਰਨ ਹੋ ਗਈ ਸੀ। ਇਸੇ ਸਾਲ ਦੇਹਰਾਦੂਨ ਦੇ ਗੁਰਦੁਆਰਾ ਸਿੰਘ ਸਭਾ ਤੋਂ ਗਿਆਨੀ ਬਚਨ ਸਿੰਘ ਇੱਥੇ ਆ ਕੇ ਸੇਵਾ ਕਰਨ ਲੱਗੇ ਸਨ ਅਤੇ ਲੰਮਾ ਸਮਾਂ ਇਹਨਾਂ ਨੇ ਇਸ ਅਸਥਾਨ ਦੀ ਸੇਵਾ ਸੰਭਾਲ ਕੀਤੀ ਸੀ। ਭਾਵੇਂ ਕਿ ਗੁਰਦੁਆਰਾ ਸਾਹਿਬ ਦੀ ਚਾਰ-ਦੀਵਾਰੀ ਅੰਦਰ 30 ਤੋਂ ਵਧੇਰੇ ਰਿਹਾਇਸ਼ੀ ਕਮਰੇ ਬਣੇ ਹੋਏ ਹਨ ਪਰ ਇਹਨਾਂ ਦੀ ਉਸਾਰੀ 2000 ਤੋਂ ਬਾਅਦ ਹੋਈ ਸੀ। ਭਾਵੇਂ ਕਿ ਸਿੱਖ ਪਰਿਵਾਰ ਇੱਥੇ ਬਹੁਤ ਘੱਟ ਗਿਣਤੀ ਵਿਚ ਨਿਵਾਸ ਕਰਦੇ ਹਨ ਪਰ ਸਿੰਧੀ ਸ਼ਰਧਾਲੂ ਇੱਥੇ ਅਕਸਰ ਹਾਜ਼ਰੀ ਭਰਦੇ ਹਨ ਅਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਵਿਚ ਸਹਿਯੋਗ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਵੈਸਾਖੀ ਦੇ ਜੋੜ ਮੇਲ ਸਮੇਂ ਇੱਥੇ ਭਾਰੀ ਗਿਣਤੀ ਵਿਚ ਸੰਗਤ ਜੁੜਦੀ ਹੈ। ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਇਸ ਗੁਰਧਾਮ ਦਾ ਪ੍ਰਬੰਧ ਕਰਦੀ ਹੈ।

ਇਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀਆਂ ਦੋ ਹੱਥ-ਲਿਖਤ ਪੁਰਾਤਨ ਬੀੜਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇਹ ਦੋਵੇਂ ਬੀੜਾਂ ਉਦਾਸੀਆਂ ਕੋਲ ਸਨ ਅਤੇ ਉਹਨਾਂ ਨੇ ਹੀ ਇਹ ਬੀੜਾਂ ਗੁਰਦੁਆਰਾ ਸਾਹਿਬ ਨੂੰ ਸੌਂਪ ਦਿੱਤੀਆਂ ਸਨ। ਇਹਨਾਂ ਵਿਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਤਕਰੇ ਸਮੇਤ 1358 ਪੰਨੇ ਅਤੇ ਸ੍ਰੀ ਦਸਮ ਗ੍ਰੰਥ ਜੀ ਦੇ 1565 ਪੰਨੇ ਹਨ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਅਰੰਭ ਵਿਚ ਹੀ ਇਸ ਦੇ ਰਚਨਾ ਕਾਲ ਦਾ ਵਰਨਨ ਕਰਦੇ ਹੋਏ ਦੱਸਿਆ ਗਿਆ ਹੈ, ‘ੴ ਸਤਿਗੁਰ ਪ੍ਰਸਾਦਿ॥ ਤਤਕਰਾ ਲਿਖਿਆ ਸ੍ਰੀ ਗਿਰੰਥ ਜੀ ਕਾ॥ ਸੂਚੀ ਪਤ੍ਰ ਸੰਮਤ ਠਾਰਾ ਸੈ ਬਾਨਿਵਾ ਸਾਲ॥ ਫਗਣ ਸੁਦੀ ਅਠੇ ਬੁਧਵਾਰਿ ਗਿਰੰਥ ਸਾਹਿਵ ਸੰਪੂਰਨ ਹੋਇਆ॥’ ਇਹ ਦੋਵੇਂ ਗ੍ਰੰਥ ਦਿਨੋ-ਦਿਨ ਬਹੁਤ ਹੀ ਬਿਰਧ ਹੋ ਚੁੱਕੇ ਸਨ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਯਤਨਾਂ ਸਦਕਾ ਇਹਨਾਂ ਨੂੰ ਸੁਰੱਖਿਅਤ ਰੱਖਣ ਲਈ ਯਤਨ ਕੀਤੇ ਗਏ ਅਤੇ ਹੁਣ ਦਰਬਾਰ ਹਾਲ ਦੇ ਵਿਚ ਹੀ ਇਕ ਵੱਖਰੀ ਥਾਂ ’ਤੇ ਇਹਨਾਂ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਜਿੱਥੇ ਸੰਗਤ ਇਹਨਾਂ ਦੇ ਰੋਜ਼ਾਨਾਂ ਦਰਸ਼ਨ ਕਰਦੀ ਹੈ। (ਧੰਨਵਾਦ ਸਹਿਤ ਡਾ ਪਰਮਵੀਰ ਸਿੰਘ)

ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਪਿਛੋਂ ਅਸੀਂ ਸ੍ਰੀ ਨਗਰ ਸ਼ਹਿਰ ਵੇਖਣ ਲਈ ਨਿਕਲੇ ਰਸਤੇ ਲਈ ਕੁਝ ਸਮਾਨ ਵੀ ਲੈਣਾ ਸੀ।ਸ਼੍ਰੀਨਗਰ ਆਪਣੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ ਜੋ ਹਰੇ-ਭਰੇ ਪਹਾੜਾਂ, ਹਰੇ ਭਰੇ ਜੰਗਲਾਂ ਅਤੇ ਘੁੰਮਦੀ ਅਲਕਾਨੰਦਾ ਨਦੀ ਨੂੰ ਮੂਰਤੀਮਾਨ ਕਰਦੀ ਹੈ ਜਿਸ ਨੂੰ ਮੰਨਿਆ ਜਾਂਦਾ ਹੈ ਕਿ ਸ਼੍ਰੀ ਆਦਿ ਸ਼ੰਕਰਾਚਾਰੀਆ ਨੇ ਇਸ ਵਿੱਚ ਦੁਸ਼ਟ ਨੂੰ ਅਲਕਾਨੰਦਾ ਨਦੀ ਵਿੱਚ ਡੁਬੋਇਆ । ਇਹ ਪੌੜੀ ਗੜ੍ਹਵਾਲ ਜ਼ਿਲ੍ਹੇ ਵਿੱਚ ਸਥਿਤ ਹੈ । ਸ਼੍ਰੀਨਗਰ ਨੂੰ ਰਾਜ ਵਿੱਚ ਇੱਕ ਸਿੱਖਿਆ ਕੇਂਦਰ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਇੱਕ ਪ੍ਰਮੁੱਖ ਯੂਨੀਵਰਸਿਟੀ, ਹੇਮਵਤੀ ਨੰਦਨ ਬਹੁਗੁਣਾ ਯੂਨੀਵਰਸਿਟੀ ਹੈ। ਇਹ ਸ਼ਹਿਰ ਗੜ੍ਹਵਾਲੀ ਆਰਕੀਟੈਕਚਰ ਦਾ ਸਭ ਤੋਂ ਵਧੀਆ ਪ੍ਰਤੀਬਿੰਬ ਵੀ ਹੈ, ਜਿਸ ਕਾਰਨ ਇਹ ਆਧੁਨਿਕ ਸਥਾਨ ਅਜੇ ਵੀ ਇਸਦੇ ਅਮੀਰ ਇਤਿਹਾਸ ਨਾਲ ਜੁੜਿਆ ਹੋਇਆ ਦਿਖਾਈ ਦਿੰਦਾ ਹੈ।

ਸ਼ਹਿਰ ਦੇ ਨਜ਼ਾਰੇ ਲੈ ਕੇ ਅਸ਼ੀਂ ਅਪਣਿਆਂ ਕਮਰੇ ਵਿੱਛ ਨਹਾ ਧੋ ਕੇ ਤਾਜ਼ਾ ਹੋ ਕੇ ਲੰਗਰ ਛਕਿਆ ਤੇ ਗੁਰਦੁਆਰਾ ਸਾਹਿਬ ਦੇ ਮਨੋਹਰ ਕੀਰਤਨ ਦਾ ਅਨੰਦ ਮਾਣਿਆ। ਕਮਰੇ ਵਿੱਚ ਵਾਪਿਸ ਜਾਂਦਿਆਂ ਬਿਸਤਰ ਤੇ ਲੇਟਦਿਆਂ ਨੂੰ ਪਤਾ ਵੀ ਨਾ ਲਗਿਆ ਕਿ ਨੀਂਦ ਕਦੋਂ ਆ ਗਈ।

[QUOTE="dalvinder45, post: 225317, member: 26009"] [B]13. ਸ੍ਰੀਨਗਰ ਗੜ੍ਹਵਾਲ [/B] ਅਲਮੋੜਾ ਤੋਂ ਬਾਗੇਸ਼ਵਰ ਤੱਕ ਸਾਨੂੰ ਬਾਰਿਸ਼ ਤੋਂ ਇਤਨਾ ਖਤਰਾ ਨਹੀਂ ਸੀ ਹੋਇਆ ਭਾਵੇਂ ਕਿ ਅਖਬਾਰਾਂ ਵਿੱਚ ਖਬਰਾਂ ਵੱਡੇ ਹੜ੍ਹਾਂ ਦੀ ਆ ਰਹੀਆਂ ਸਨ ਪਰ ਬਾਗੇਸ਼ਵਰ ਤੋਂ ਅੱਗੇ ਫਿਰ ਜ਼ੋਰ ਦੀ ਬਾਰਿਸ਼ ਸ਼ੁਰੂ ਹੋ ਗਈ ਸੀ ਇਸ ਲਈ ਅਸੀਂ ਰਾਤ ਬਾਗੇਸ਼ਵਰ ਵਿੱਚ ਇੱਕ ਹੋਟਲ ਵਿਚ ਹੀ ਗੁਜ਼ਾਰੀ। ਸਵੇਰੇ ਗੁਰਦੁਆਰਾ ਸਾਹਿਬ ਬਾਗੇਸ਼ਵਰ ਦੇ ਦਰਸ਼ਨ ਕਰਨ ਗਏ ਤਾਂ ਨੇੜੇ ਵਗਦੀਆਂ ਨਦੀਆਂ ਵਿੱਚ ਵੱਡਾ ਉਛਾਲ ਦੇਖ ਕੇ ਸਾਨੂੰ ਅਗਲਾ ਸਫਰ ਚੌਕੰਨੇ ਹੋ ਕੇ ਕਰਨਾ ਪੈਣਾ ਸੀ। ਬਾਗੇਸ਼ਵਰ ਤੋਂ ਬੈਜਨਾਥ, ਗਵਾਲਧਾਮ, ਥਰਾਲੀ, ਕਰਨਪ੍ਰਯਾਗ ਅਤੇ ਰੁਦਰਪ੍ਰਯਾਗ ਰਾਹੀਂ ਹੁੰਦੇ ਹੋਏ ਅਸੀਂ ਸ੍ਰੀਨਗਰ ਪਹੁੰਚਣਾ ਸੀ। ਸਫਰ ਭਾਵੇਂ 140 ਕਿਲੋਮੀਟਰ ਦਾ ਸੀ ਪਰ ਉਤਰਾਈਆਂ ਚੜ੍ਹਾਈਆਂ, ਵਿੰਗ ਵਲੇਵੇਂ ਬਹੁਤ ਸਨ ਤੇ ਬਾਰਿਸ਼ ਕਰਕੇ ਬਰਸਾਤੀ ਨਾਲਿਆਂ ਦੇ ਚੜ੍ਹਣ ਦਾ ਵੀ ਬਹੁਤ ਖਤਰਾ ਸੀ। ਇਸ ਲਈ ਅਸੀਂ ਬੜੀ ਮੱਧਮ ਰਫਤਾਰ ਨਾਲ ਹੀ ਅੱਗੇ ਵਧ ਰਹ ਸਾਂ। [ATTACH type="full" alt="1710771090769.png"]22651[/ATTACH] [B] ਬਾਗੇਸ਼ਵਰ ਤੋਂ ਸ੍ਰੀਨਗਰ ਗੜ੍ਹਵਾਲ 4 ਘੰਟੇ 57 ਮਿੰਟ (173.0 ਕਿ.ਮੀ.) ਕਰਨਪ੍ਰਯਾਗ[/B] ਕਰਨਪ੍ਰਯਾਗ ਪਹੁੰਚਕੇ ਸਾਡਾ ਸਫਰ ਅਲਕਨੰਦਾ ਨਦੀ ਦੇ ਨਾਲ ਨਾਲ ਸੀ।ਸੜਕ ਵੀ ਅਗਿਓਂ ਵਧੀਆ ਸੀ ।ਏਸ ਥਾਂ ਤੇ ਹੇਮਕੁੰਟ ਬਦਰੀਨਾਥ ਨੂੰ ਜਾਣ ਵਾਲਾ ਮਾਰਗ ਵੀ ਮਿਲਦਾ ਹੈ ਜਿਸ ਕਰਕੇ ਸਿੱਖ ਸੰਗਤ ਵੀ ਵੱਡੀ ਣਿਤੀ ਵਿੱਚ ਇਸ ਰਾਹ ਉਤੇ ਕਾਰਾਂ, ਬੱਸਾਂ ਅਤੇ ਮੋਟਰਸਾਈਕਲਾਂ ਤੇ ਜਾਂਦੀ ਵੇਖੀ ਜਾ ਸਕਦੀ ਹੈ। ਇਸ ਕਰਕੇ ਸਾਨੁੰ ਵੀ ਮਹਿਸੂਸ ਹੋਇਆ ਕਿ ਅਸੀਂ ਅਣਜਾਣ ਰਾਹਾਂ ਦੀ ਥਾਂ ਹੁਣ ਰੌਣਕ ਭਰੇ ਮਾਰਗ ਉੱਥੇ ਆ ਗਏ ਸਾਂ। ਪੌਰਾਣਿਕ ਕਥਾਵਾਂ ਦੇ ਅਨੁਸਾਰ, ਕਰਨ ਮਿਥਿਹਾਸਕ ਸਮੇਂ ਦੌਰਾਨ, ਕਰਨ ਉਮਾ ਦੇਵੀ ਦੀ ਸ਼ਰਨ ਵਿੱਚ ਠਹਿਰਿਆ ਸੀ ਅਤੇ ਇਸ ਸੰਗਮ ਸਥਾਨ ਵਿੱਚ, ਸੂਰਜ ਦੀ ਤਪੱਸਿਆ ਕੀਤੀ ਸੀ। ਜਿਸ ਨਾਲ ਭਗਵਾਨ ਸ਼ਿਵ ਕਰਨ ਦੀ ਤਪੱਸਿਆ ਦੇਖ ਕੇ ਪ੍ਰਸੰਨ ਹੋਏ ਅਤੇ ਸੂਰਜ ਨੇ ਉਸ ਨੂੰ ਅਭੇਦ ਢਾਲ, ਕੁੰਡਲ ਅਤੇ ਅਕਸ਼ੈ ਧਨੁਸ਼ ਪ੍ਰਦਾਨ ਕੀਤਾ। ਇਸੇ ਕਰਕੇ ਇਸ ਸਥਾਨ ਦਾ ਨਾਮ ਕਰਨਪ੍ਰਯਾਗ ਪਿਆ।ਇਸ ਸਥਾਨ 'ਤੇ ਕਰਨ ਮੰਦਰ ਸਥਿਤ ਹੈ, ਇਸ ਸਥਾਨ 'ਤੇ ਇਸ਼ਨਾਨ ਕਰਨ ਤੋਂ ਬਾਅਦ ਦਾਨ ਕਰਨਾ ਬਹੁਤ ਸੰਪੂਰਨ ਮੰਨਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਨੇ ਇਸ ਸਥਾਨ 'ਤੇ ਕਰਨ ਦਾ ਅੰਤਿਮ ਸੰਸਕਾਰ ਕੀਤਾ ਸੀ। ਇਸ ਲਈ ਥਾਂ-ਥਾਂ 'ਤੇ ਫੁੱਲ ਚੜ੍ਹਾਉਣਾ ਵੀ ਜ਼ਰੂਰੀ ਮੰਨਿਆ ਜਾਂਦਾ ਹੈ। ਕਰਨਪ੍ਰਾਗ ਦੀ ਦੂਸਰੀ ਕਥਾ ਇਹ ਹੈ ਕਿ ਜਦੋਂ ਭਗਵਾਨ ਸ਼ਿਵ ਦੁਆਰਾ ਅਪਮਾਨਿਤ ਹੋ ਕੇ ਪਾਰਵਤੀ ਨੇ ਅੱਗ ਵਿਚ ਛਾਲ ਮਾਰ ਦਿੱਤੀ ਤਾਂ ਉਸ ਨੇ ਆਪਣਾ ਦੂਜਾ ਜਨਮ ਹਿਮਾਲਿਆ ਦੀ ਧੀ ਦੇ ਰੂਪ ਵਿਚ ਉਮਾ ਦੇਵੀ ਦੇ ਰੂਪ ਵਿਚ ਲਿਆ ਅਤੇ ਉੱਥੇ ਹੀ ਉਸ ਨੇ ਸ਼ਿਵ ਨੂੰ ਪ੍ਰਾਪਤ ਕਰਨ ਲਈ ਸਖ਼ਤ ਤਪੱਸਿਆ ਕੀਤੀ । ਇਸ ਸਥਾਨ 'ਤੇ ਉਮਾ ਦਾ ਪ੍ਰਾਚੀਨ ਮੰਦਰ ਵੀ ਹੈ। [ATTACH type="full" alt="1710771139238.png"]22652[/ATTACH] [B] ਅਲਕਨੰਦਾ ਅਤੇ ਪਿੰਦਰ ਨਦੀ ਦੇ ਸੰਗਮ[/B] [B]ਕਰਨਪ੍ਰਯਾਗ ਉੱਤਰਾਖੰਡ[/B] ਕਰਨਪ੍ਰਯਾਗ ਉੱਤਰਾਖੰਡ ਰਾਜ ਦੇ ਚਮੋਲੀ ਜ਼ਿਲ੍ਹੇ ਦਾ ਇੱਕ ਕਸਬਾ ਅਤੇ ਮਿਉਂਸਪਲ ਬੋਰਡ ਹੈ ਜੋ ਅਲਕਨੰਦਾ ਨਦੀ ਦੇ ਪੰਚ ਪ੍ਰਯਾਗ (ਪੰਜ ਸੰਗਮ) ਵਿੱਚੋਂ ਇੱਕ ਹੈ, ਅਤੇ ਅਲਕਨੰਦਾ ਅਤੇ ਪਿੰਦਰ ਨਦੀ ਦੇ ਸੰਗਮ 'ਤੇ ਸਥਿਤ ਹੈ। [ATTACH type="full" alt="1710770458989.png"]22646[/ATTACH] [B] ਰੁਦਰਪ੍ਰਯਾਗ ਵਿਖੇ ਅਲਕਨੰਦਾ (ਹੇਠਾਂ, ਸੱਜੇ ਤੋਂ) ਅਤੇ ਮੰਦਾਕਿਨੀ ਨਦੀ (ਉੱਤਰ ਤੋਂ ਵਗਦੀ) ਦਾ ਸੰਗਮ।[/B] ਰੁਦਰਪ੍ਰਯਾਗ ਵਿਖੇ ਅਲਕਨੰਦਾ (ਹੇਠਾਂ, ਸੱਜੇ ਤੋਂ) ਅਤੇ ਮੰਦਾਕਿਨੀ ਨਦੀ (ਉੱਤਰ ਤੋਂ ਵਗਦੀ) ਦਾ ਸੰਗਮ। 17 ਜੂਨ 2013 ਤੋਂ ਪਹਿਲਾਂ, ਮੰਦਾਕਿਨੀ ਉੱਤੇ ਇੱਕ ਫੁੱਟਬ੍ਰਿਜ (ਝੂਲਾ) ਸੀ; ਇਹ 2013 ਦੇ ਉੱਤਰਾਖੰਡ ਦੇ ਹੜ੍ਹਾਂ ਵਿੱਚ ਵਹਿ ਗਿਆ ਸੀ। ਪੌੜੀਆਂ ਦੇ ਹੇਠਾਂ ਪੱਥਰ ਉੱਥੇ ਨਹੀਂ ਸਨ; ਇਸ ਦੀ ਬਜਾਏ, ਉੱਥੇ ਇੱਕ ਦੇਖਣ ਵਾਲਾ ਪਲੇਟਫਾਰਮ ਸੀ, ਅਤੇ ਇੱਕ ਵੱਡੀ ਚੱਟਾਨ ਜਿਸ ਨੂੰ ਨਾਰਦ ਸ਼ਿਲਾ ਕਿਹਾ ਜਾਂਦਾ ਸੀ। [B] ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਸ੍ਰੀਨਗਰ[/B] [ATTACH type="full" alt="1710770631303.png"]22649[/ATTACH] [B]ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਸ੍ਰੀਨਗਰ[/B] [ATTACH type="full" alt="1710770820954.png"]22650[/ATTACH] [B][B] [/B]ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਸ੍ਰੀਨਗਰ ਪ੍ਰਕਾਸ਼ ਅਸਥਾਨ [/B] ਕਰਨਪ੍ਰਯਾਗ ਅਤੇ ਰੁਦਰਪ੍ਰਯਾਗ ਦੇ ਸੰਗਮਾਂ ਦੀ ਖੂਬਸੂਰਤੀ ਦਾ ਅਨੰਦ ਮਾਣਦੇ ਹੋਏ ਅਸੀਂ ਸ੍ਰੀ ਨਗਰ ਗੜ੍ਹਵਾਲ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਜਾ ਡੇਰੇ ਲਾਏ। ਏਥੇ ਰਹਿਣ ਲਈ ਸਥਾਨ ਅਤੇ ਖਾਣ ਪੀਣ ਲਈ ਲੰਗਰ ਖੁਲ੍ਹਾ ਸੀ। ਇਸ ਲਈ ਸਮਾਨ ਟਿਕਾ ਕੇ ਨਹਾ ਧੋ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਨਤਮਸਤਕ ਹੋਏ। ਗੁਰਦੁਆਰਾ ਸਾਹਿਬ ਦਾ ਭਵਨ ਨਵਾਂ ਬਣਿਆ ਹੋਇਆ ਸੀ ਅਤੇ ਬੜੀ ਉਤਮ ਬਣਤਰ ਦਾ ਸੀ ਜਿਸ ਨੂੰ ਹੇਮਕੁੰਟ ਸਾਹਿਬ ਪ੍ਰਬੰਧਕੀ ਬੋਰਡ ਦੀ ਰੇਖ ਦੇਖ ਹੇਠ ਬਣਾਇਆ ਗਿਆ ਸੀ ਅਤੇ ਇਸ ਦਾ ਪ੍ਰਬੰਧ ਵੀ ਹੇਮਕੁੰਟ ਪ੍ਰਬੰਧਕੀ ਬੋਰਡ ਹੀ ਕਰਦਾ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੀ ਸੰਗਤ ਰਾਹ ਵਿਚ ਜਿਹੜੇ ਗੁਰਧਾਮਾਂ ਵਿਖੇ ਨਿਵਾਸ ਕਰਦੀ ਹੈ, ਉਹਨਾਂ ਵਿਚੋਂ ਉੱਤਰਾਖੰਡ ਦੇ ਪੌੜੀ ਜ਼ਿਲੇ ਵਿਚ ਪੈਂਦੇ ਸ੍ਰੀਨਗਰ ਦਾ ਗੁਰਦੁਆਰਾ ਸਾਹਿਬ ਇਕ ਪ੍ਰਮੁੱਖ ਸਥਾਨ ਹੈ ਜਿਹੜਾ ਕਿ ਰਿਸ਼ੀਕੇਸ਼ ਤੋਂ ਹੇਮਕੁੰਟ ਸਾਹਿਬ ਜਾਣ ਵਾਲੀ ਮੁੱਖ ਸੜਕ ’ਤੇ ਰਿਸ਼ੀਕੇਸ਼ ਤੋਂ ਲਗਪਗ 102 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਹ ਸਥਾਨ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਜਿਨ੍ਹਾਂ ਦੀ ਏਥੇ ਦੀ ਚਰਨ ਛੋਹ ਪ੍ਰਾਪਤ ਹੋਣ ਦੇ ਹਵਾਲੇ ਮਿਲਦੇ ਹਨ। ਇੱਥੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਇਕ ਪੁਰਾਤਨ ਗੁਰਧਾਮ ‘ਚਰਨ ਪਾਦਕਾ’ ਬਾਰੇ ਜਾਣਕਾਰੀ ਵੀ ਮਿਲਦੀ ਹੈ। ਗੁਰੂ ਹਰ ਗੋਬਿੰਦ ਸਾਹਿਬ ਜੀ ਵੀ ਏਥੇ ਆਏ ਅਤੇ ਸ਼ਿਵਾ ਜੀ ਦੇ ਗੁਰੂ ਸਮਰੱਥ ਰਾਮਦਾਸ ਜੀ ਨਾਲ ਉਨ੍ਹਾਂ ਦੀ ਏਥੇ ਮੁਲਾਕਾਤ ਹੋਈ ਦੱਸੀ ਜਾਂਦੀ ਹੈ ਜਿਸ ਦਾ ਜ਼ਿਕਰ ਪੰਜਾਹ ਸਾਖੀਆਂ ਅਤੇ ਮਰਾਠੀ ਦੇ ਸ੍ਰੀ ਹਨੁਮੰਤ ਸਵਾਮੀ ਦੀ ਰਚਨਾ ਸਮਰਥਾਂਚੀ ਬਖਰ ਵਿਚ ਮਿਲਦਾ ਹੈ। ਸਮਰੱਥ ਰਾਮਦਾਸ ਜੀ ਨੇ ਗੁਰੂ ਜੀ ਨੂੰ ਪ੍ਰਸ਼ਨ ਕੀਤਾ ਸੀ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਦੀ ’ਤੇ ਬੈਠੇ ਹੋ ਜਿਹੜੇ ਕਿ ਤਿਆਗੀ ਸਾਧੂ ਸਨ ਪਰ ਤੁਸੀਂ ਸ਼ਸਤਰ ਧਾਰਨ ਕੀਤੇ ਅਤੇ ਫੌਜ ਰੱਖੀ ਹੋਈ ਹੈ। ਤੁਸੀਂ ਸੱਚੇ ਪਾਤਸ਼ਾਹ ਅਖਵਾਉਂਦੇ ਹੋ, ਕੈਸੇ ਸਾਧੂ ਹੋ? ਗੁਰੂ ਜੀ ਨੇ ਸਮਰੱਥ ਰਾਮਦਾਸ ਨੂੰ ਜਵਾਬ ਦਿੰਦੇ ਹੋਏ ਕਿਹਾ ਬਾਬਾ ਨਾਨਕ ਜੀ ਨੇ ਸੰਸਾਰ ਨਹੀਂ ਤਿਆਗਿਆ ਸੀ ਬਲਕਿ ਮਾਇਆ ਦਾ ਤਿਆਗ ਕੀਤਾ ਸੀ। ਸ਼ਸਤਰ ਅਸੀਂ ਗਰੀਬ ਦੀ ਰੱਖਿਆ ਲਈ ਧਾਰਨ ਕੀਤੇ ਹਨ। ਗੁਰੂ ਜੀ ਦਾ ਉੱਤਰ ਸੁਣ ਕੇ ਸਮਰੱਥ ਰਾਮਦਾਸ ਬਹੁਤ ਪ੍ਰਸੰਨ ਹੋਇਆ। ਏਥੇ ਸੱਚਖੰਡ ਤੋਂ ਆਉਂਦਿਆ ਹੋਇਆ ਗੁਰੂ ਨਾਨਕ ਦੇਵ ਜੀ ਨੇ ਸੰਗਤ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ।(16) ਏਥੇ ਵੀ ਗੁਰੂ ਜੀ ਦੇ ਚਰਨ ਪਦ ਉੱਕਰੇ ਹੋਏ ਦੱਸੇ ਜਾਂਦੇ ਹਨ। ਏਥੇ ਗੁਰੂ ਜੀ ਨੇ ਇਕ ਅਭਿਮਾਨੀ ਪੰਡਿਤ ਨੂੰ ਸੋਧ ਕੇ ਰਾਹ ਪਾਇਆ। ਜਿਸ ਥਾਂ ਗੁਰਦੁਆਰਾ ਸਾਹਿਬ ਪਹਿਲਾਂ ਬਣਿਆ ਹੋਇਆ ਸੀ ਉਹ ਸੰਨ 1894 ਵਿਚ ਹੜ੍ਹ ਦੀ ਭੇਟ ਚੜ੍ਹ ਗਿਆ ਸੀ ਅਤੇ ਸ੍ਰੀਨਗਰ ਦੇ ਰੂਪ ਵਿਚ ਨਵਾਂ ਨਗਰ ਬਾਅਦ ਵਿਚ ਵੱਸਿਆ ਹੈ। ਪੰਡਤ ਤਾਰਾ ਸਿੰਘ ਨਰੋਤਮ (1822-1891) ਨੇ 1883 ਵਿਚ ਸ੍ਰੀ ਗੁਰੁ ਤੀਰਥ ਸੰਗ੍ਰਹਿ ਵਿੱਚ ਇਸ ਬਾਰੇ ਭਾਵਪੂਰਤ ਜਾਣਕਾਰੀ ਦਿੱਤੀ ਕਿ ‘ਪੌੜੀ ਜ਼ਿਲੇ ਮੇ ਹੀ ਸ੍ਰੀਨਗਰ ਸੇ ਸਾਠ ਕੋਸ ਪੂਰਬ ਪਾਸੇ ਬਦ੍ਰੀ ਨਾਰਾਇਣ ਅਰ ਕੇਦਾਰ ਨਾਥ ਕੇ ਮੰਦਰ ਹੈਂ। ਸ੍ਰੀ ਨਗਰ ਸੇ ਚੱਲ ਗੁਰੂ (ਨਾਨਕ ਦੇਵ) ਜੀ ਬੈਕੁੰਠ ਮੇਂ ਭਗਵਾਨ ਕਾ ਦਰਸ਼ਨ ਕਰ ਫੇਰ ਭਾਰਤ ਖੰਡ ਮੇ ਸੁਲਤਾਨਪੁਰ ਆਏ।’ ਐਟਕਿਨਸਨ ਹਿਮਾਲਿਯਨ ਗਜ਼ਟੀਅਰ 1884 ਵਿਚ ilKdw ਹੈ ਕਿ ਇਸ ਇਲਾਕੇ ਵਿਚ ਕੁੱਝ ਸਿੱਖ ਹਨ ਜਿਨ੍ਹਾਂ ਦੇ ਬੱਚੇ ਆਪਣੇ ਪਿਤਾ ਦੇ ਧਰਮ ਦਾ ਪਾਲਣ ਕਰਦੇ ਹਨ। ਤਰਾਈ ਦੇ ਪਰਗਣਿਆਂ ਵਿਚੋਂ ਇਕ ਨੂੰ ਇਹਨਾਂ ਦੇ ਮਹਾਨ ਗੁਰੂ ਦੇ ਨਾਂ ’ਤੇ ਨਾਨਕਮਤਾ ਕਿਹਾ ਜਾਂਦਾ ਹੈ। ਦੇਹਰੇ (ਦੇਹਰਾਦੂਨ) ਅਤੇ ਸ੍ਰੀਨਗਰ ਵਿਖੇ ਵੀ ਇਹਨਾਂ ਦੇ ਧਰਮ ਅਸਥਾਨ ਮੌਜੂਦ ਹਨ। ਭਾਈ ਧੰਨਾ ਸਿੰਘ ਚਹਿਲ ਨੇ ਅਪਣੀ ਸਾਈਕਲ ਯਾਤਰਾ ਦੌਰਾਨ ਇਸ ਸਥਾਨ ਦੀ ਯਾਤਰਾ 10 ਮਈ 1931 ਨੂੰ ਕੀਤੀ ਤੇ ਉਨ੍ਹਾ ਦੀ ਡਾਇਰੀ ਤੇ ਆਧਾਰਿਤ ਪੁਸਤਕ ਗੁਰ ਤੀਰਥ ਸਾਈਕਲ ਯਾਤਰਾ ਪੰਨਾ 150-151) ਵਿਚ ਇਉਂ ਲਿਖਿਆ ਮਿਲਦਾ ਹੈ , “ ਸ੍ਰੀ ਨਗਰ ਗੰਗਾ ਦੇਕਿਨਾਰੇ ਹੈ ਅਤੇ ਪੌੜੀ ਤੋਂ 8 ਮੀਲ ਹੈ। ਪੁਰਾਣਾ ਸ੍ਰੀਨਗਰ ਸ਼ਹਿਰ ਅਤੇ ਗੁਰਦੁਆਰਾ ਗੰਗਾ ਵਿੱਚ ਆ ਚੁੱਕਾ ਹੈ । ਜੋ ਅੱਜ ਕੱਲ੍ਹ ਸ਼ਹਿਰ ਸ੍ਰੀ ਨਗਰ ਹੈਇਹ ਗੰਗਾ ਤੋਂ 2 ਫਰਲਾਂਗ ਪਿੱਛੇ ਹਟ ਕੇ ਪਹਾੜੀ ਦੇ ਉਤੇ ਵਸਿਆ ਹੈ।ਸਾਰੀ ਨਵੀਂ ਆਬਾਦੀ ਪਈ ਹੋਈ ਹੈ। ਗੁਰਦੁਆਰਾ ਕਿਸੇ ਨੇ ਨਹੀਂ ਪਾਇਆ ਹੈ। ਜੋ ਪਹਿਲਾ ਸੀ ਉਹ ਹੜ੍ਹ ਵਿੱਚ ਆ ਚੁੱਕਿਆ ਹੈਇਸ ਗੁਰਦੁਆਰੇ ਨੂੰ ਜ਼ਮੀਨ ਭੀ ਹੈ ਜੋ ਕਿ ਦੇਹਰਾਦੂਨ ਦੇ ਰਾਮ ਰਾਇ ਦੁਰਦੁਆਰੇ ਦਾ ਮਹੰਤ ਗੁਲਾਬ ਦਾਸ ਦਾ ਚੇਲਾ ਅੱਜ ਕੱਲ ਭੀ ੇ ਪਹਿਲੇ ਭੀ ਹੜਪ ਕਰਦਾ ਰਿਹਾ ਹੈ। ਸ੍ਰੀਨਗਰ ਦੀ ਨਵੀਂ ਅਬਾਦੀ ਵਿਚ ਸਿੱਖ ਪਰਿਵਾਰ ਬਹੁਤ ਘੱਟ ਸਨ ਜਿਸ ਕਰਕੇ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਨਹੀਂ sI ਹੋ ਸਕੀ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਜ਼ਿਕਰ ਕੁੱਝ ਸਰੋਤਾਂ ਵਿਚ ਮਿਲ ਜਾਂਦਾ ਹੈ। ਜਿਹੜੇ ਯਾਤਰੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੇ ਸਨ, ਉਹਨਾਂ ਲਈ ਸ੍ਰੀ ਨਗਰ ਇਕ ਅਹਿਮ ਪੜਾਅ ਸੀ। ਸੋਹਣ ਸਿੰਘ ਫ਼ੀਰੋਜ਼ਪੁਰੀ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਹੋਏ ਇਸ ਅਸਥਾਨ ਦੀ ਕਈ ਵਾਰੀ ਯਾਤਰਾ ਕੀਤੀ ਹੈ ਅਤੇ ਉਹ ਅਕਸਰ ਇਸ ਨਗਰ ਵਿਖੇ ਨਿਵਾਸ ਕਰਕੇ ਇਲਾਕੇ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕਰਦੇ ਸਨ। ਇਸੇ ਆਹਰ ਦੌਰਾਨ ਇਹਨਾਂ ਨੇ ਹੇਮਕੁੰਟ ਦਰਸ਼ਨ ਸਿਰਲੇਖ ਅਧੀਨ ਇਕ ਪੁਸਤਕ ਦੀ ਰਚਨਾ ਵੀ ਕੀਤੀ ਜਿਹੜੀ ਕਿ 1945 ਵਿਚ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੋਈ ਸੀ। ਇਸ ਪੁਸਤਕ ਵਿਚ ਇਹ ਇਸ ਗੁਰਧਾਮ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਦੱਸਦੇ ਹਨ, ‘ਏਹ ਯਾਦਗਾਰ (ਚਰਨ ਪਾਦਕਾ) ਕਿਸੇ ਸਮੇਂ ਅਲਕਨੰਦਾ ਵਿਖੇ ਭਾਰੀ ਹੜ ਆਉਣ ਨਾਲ ਜਿਥੇ ਸਾਰਾ ਸ੍ਰੀ ਨਗਰ ਸ਼ਹਿਰ ਉਜੜ ਗਿਆ, ਉਥੇ ਏਹ ਨਿਸ਼ਾਨ ਭੀ ਅਲੋਪ ਹੋ ਗਿਆ ਪਰ ਪੁਰਾਣੇ ਲੋਕ ਹੁਣ ਤਕ ਦੱਸਦੇ ਹਨ ਕਿ ਹੁਣ ਵਾਲੇ ਵਸਦੇ ਸ੍ਰੀਨਗਰ ਮੇਂ 1 ਮੀਲ ਹੇਠਾਂ ਪੁਰਾਣੇ ਸ੍ਰੀਨਗਰ ਦੇ ਖੰਡਰਾਂ ਵਿਚ ਰਾਜ ਮਹਿਲਾਂ ਪਾਸ ਏਹ ਅਸਥਾਨ ਸੀ ਪਰ ਹੁਣ ਇਸ ਪਵਿੱਤ੍ਰ ਯਾਦ ਨੂੰ ਤਾਜ਼ਾ ਰੱਖਣ ਵਾਲੇ ਇਕ ਉਦਾਸੀ ਸਾਧੂ ਹਨ, ਜਿਨ੍ਹਾਂ ਆਪਣੇ ਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੱਖ ਕੇ ਇਸ ਯਾਦ ਨੂੰ ਕਾਇਮ ਰਖਿਆ ਹੋਇਆ ਹੈ। ਇਨ੍ਹਾਂ ਦੀ ਕੁਟੀਆ ਸ੍ਰੀ ਨਗਰ ਦੇ ਬਜ਼ਾਰ ਦੇ ਪਿਛਲੇ ਪਾਸੇ ਡਾਕਖਾਨੇ ਦੇ ਲਾਗੇ ਕਰਕੇ ਹੈ। ਅਜੇ ਭੀ ਐਸੇ ਬ੍ਰਿਧ ਸਜਨ ਸ੍ਰੀ ਨਗਰ ਵਿਚ ਮਿਲਦੇ ਹਨ ਜੋ ਇਸ ਨਿਸ਼ਾਨ ਬਾਰੇ ਸਹੀ ਖੋਜ ਦੱਸਦੇ ਹਨ। ਪੰਥ ਨੂੰ ਐਸੇ ਅਸਥਾਨ ਦੀ ਸੰਭਾਲ ਕਰਕੇ ਇਸ ਨੂੰ ਇਸ ਪਾਸੇ ਪ੍ਰਚਾਰ ਦਾ ਕੇਂਦਰ ਬਨਾਉਣਾ ਚਾਹੀਦਾ ਹੈ।’ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੀ ਚਾਹੁੰਦੀ ਸੀ ਕਿ ਰਿਸ਼ੀਕੇਸ਼ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੀ ਸੰਗਤ ਲਈ ਰਾਹ ਵਿਚ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ। ਇਸ ਸੰਬੰਧੀ ਮੈਨੇਜਮੈਂਟ ਦੀ ਇਕ ਮੀਟਿੰਗ ਮਾਰਚ 1963 ਵਿਚ ਹੋਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ ‘ਇਕ ਅਸਥਾਨ ਸ੍ਰੀਨਗਰ ਅਤੇ ਇਕ ਰਿਸ਼ੀਕੇਸ਼ ਵਿਖੇ ਬਣਾਇਆ ਜਾਵੇ। ਇਸ ਕਾਰਜ ਲਈ ਸ. ਗੁਰਬਖ਼ਸ਼ ਸਿੰਘ ਜੀ ਰਿਸ਼ੀਕੇਸ਼ ਨੂੰ ਸੇਵਾ ਸੌਂਪੀ ਗਈ।’ ਸ. ਗੁਰਬਖ਼ਸ਼ ਸਿੰਘ ਨੇ ਉਦਾਸੀ ਸਾਧੂਆਂ ਵੱਲੋਂ ਉਸਾਰੀ ਕੀਤੇ ਗਏ ਗੁਰਦੁਆਰਾ ਸਾਹਿਬ ਨੂੰ ਟਰੱਸਟ ਅਧੀਨ ਲਿਆਉਣ ਹਿਤ ਮਹੱਤਵਪੂਰਨ ਕਾਰਜ ਕੀਤਾ। ਇਹਨਾਂ ਨੇ ਪੱਕੇ ਤੌਰ ’ਤੇ ਇਸ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਰਜਿਸਟਰੀ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਨਾਂ ਕਰਵਾ ਦਿੱਤੀ ਸੀ। ਉਸ ਸਮੇਂ ਇਸ ਗੁਰਧਾਮ ਦਾ ਮਹੰਤ ਅਤੇ ਪ੍ਰਬੰਧਕ ਸ੍ਰੀ ਜਯੋਤੀ ਪ੍ਰਸਾਦ ਮਹੰਤ ਦਾ ਚੇਲਾ ਮਹੰਤ ਇੰਦ੍ਰ ਪ੍ਰਸਾਦ ਸੀ। 30 ਸਾਲ ਦੀ ਉਮਰ ਵਿਚ 30 ਅਕਤੂਬਰ 1964 ਨੂੰ ਇਸਨੇ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਨਾਂ ਕਰਵਾਈ ਸੀ। ਇਸ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਹਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨ ਦੀ ਰਜਿਸਟਰੀ ਹੋਣ ਉਪਰੰਤ ਨਵੇਂ ਦਰਬਾਰ ਹਾਲ ਦੀ ਉਸਾਰੀ ਅਰੰਭ ਹੋਈ ਜਿਹੜੀ ਕਿ 1968 ਵਿਚ ਸੰਪੂਰਨ ਹੋ ਗਈ ਸੀ। ਇਸੇ ਸਾਲ ਦੇਹਰਾਦੂਨ ਦੇ ਗੁਰਦੁਆਰਾ ਸਿੰਘ ਸਭਾ ਤੋਂ ਗਿਆਨੀ ਬਚਨ ਸਿੰਘ ਇੱਥੇ ਆ ਕੇ ਸੇਵਾ ਕਰਨ ਲੱਗੇ ਸਨ ਅਤੇ ਲੰਮਾ ਸਮਾਂ ਇਹਨਾਂ ਨੇ ਇਸ ਅਸਥਾਨ ਦੀ ਸੇਵਾ ਸੰਭਾਲ ਕੀਤੀ ਸੀ। ਭਾਵੇਂ ਕਿ ਗੁਰਦੁਆਰਾ ਸਾਹਿਬ ਦੀ ਚਾਰ-ਦੀਵਾਰੀ ਅੰਦਰ 30 ਤੋਂ ਵਧੇਰੇ ਰਿਹਾਇਸ਼ੀ ਕਮਰੇ ਬਣੇ ਹੋਏ ਹਨ ਪਰ ਇਹਨਾਂ ਦੀ ਉਸਾਰੀ 2000 ਤੋਂ ਬਾਅਦ ਹੋਈ ਸੀ। ਭਾਵੇਂ ਕਿ ਸਿੱਖ ਪਰਿਵਾਰ ਇੱਥੇ ਬਹੁਤ ਘੱਟ ਗਿਣਤੀ ਵਿਚ ਨਿਵਾਸ ਕਰਦੇ ਹਨ ਪਰ ਸਿੰਧੀ ਸ਼ਰਧਾਲੂ ਇੱਥੇ ਅਕਸਰ ਹਾਜ਼ਰੀ ਭਰਦੇ ਹਨ ਅਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਵਿਚ ਸਹਿਯੋਗ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਵੈਸਾਖੀ ਦੇ ਜੋੜ ਮੇਲ ਸਮੇਂ ਇੱਥੇ ਭਾਰੀ ਗਿਣਤੀ ਵਿਚ ਸੰਗਤ ਜੁੜਦੀ ਹੈ। ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਇਸ ਗੁਰਧਾਮ ਦਾ ਪ੍ਰਬੰਧ ਕਰਦੀ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀਆਂ ਦੋ ਹੱਥ-ਲਿਖਤ ਪੁਰਾਤਨ ਬੀੜਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇਹ ਦੋਵੇਂ ਬੀੜਾਂ ਉਦਾਸੀਆਂ ਕੋਲ ਸਨ ਅਤੇ ਉਹਨਾਂ ਨੇ ਹੀ ਇਹ ਬੀੜਾਂ ਗੁਰਦੁਆਰਾ ਸਾਹਿਬ ਨੂੰ ਸੌਂਪ ਦਿੱਤੀਆਂ ਸਨ। ਇਹਨਾਂ ਵਿਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਤਕਰੇ ਸਮੇਤ 1358 ਪੰਨੇ ਅਤੇ ਸ੍ਰੀ ਦਸਮ ਗ੍ਰੰਥ ਜੀ ਦੇ 1565 ਪੰਨੇ ਹਨ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਅਰੰਭ ਵਿਚ ਹੀ ਇਸ ਦੇ ਰਚਨਾ ਕਾਲ ਦਾ ਵਰਨਨ ਕਰਦੇ ਹੋਏ ਦੱਸਿਆ ਗਿਆ ਹੈ, ‘ੴ ਸਤਿਗੁਰ ਪ੍ਰਸਾਦਿ॥ ਤਤਕਰਾ ਲਿਖਿਆ ਸ੍ਰੀ ਗਿਰੰਥ ਜੀ ਕਾ॥ ਸੂਚੀ ਪਤ੍ਰ ਸੰਮਤ ਠਾਰਾ ਸੈ ਬਾਨਿਵਾ ਸਾਲ॥ ਫਗਣ ਸੁਦੀ ਅਠੇ ਬੁਧਵਾਰਿ ਗਿਰੰਥ ਸਾਹਿਵ ਸੰਪੂਰਨ ਹੋਇਆ॥’ ਇਹ ਦੋਵੇਂ ਗ੍ਰੰਥ ਦਿਨੋ-ਦਿਨ ਬਹੁਤ ਹੀ ਬਿਰਧ ਹੋ ਚੁੱਕੇ ਸਨ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਯਤਨਾਂ ਸਦਕਾ ਇਹਨਾਂ ਨੂੰ ਸੁਰੱਖਿਅਤ ਰੱਖਣ ਲਈ ਯਤਨ ਕੀਤੇ ਗਏ ਅਤੇ ਹੁਣ ਦਰਬਾਰ ਹਾਲ ਦੇ ਵਿਚ ਹੀ ਇਕ ਵੱਖਰੀ ਥਾਂ ’ਤੇ ਇਹਨਾਂ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਜਿੱਥੇ ਸੰਗਤ ਇਹਨਾਂ ਦੇ ਰੋਜ਼ਾਨਾਂ ਦਰਸ਼ਨ ਕਰਦੀ ਹੈ। (ਧੰਨਵਾਦ ਸਹਿਤ ਡਾ ਪਰਮਵੀਰ ਸਿੰਘ) ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਪਿਛੋਂ ਅਸੀਂ ਸ੍ਰੀ ਨਗਰ ਸ਼ਹਿਰ ਵੇਖਣ ਲਈ ਨਿਕਲੇ ਰਸਤੇ ਲਈ ਕੁਝ ਸਮਾਨ ਵੀ ਲੈਣਾ ਸੀ।ਸ਼੍ਰੀਨਗਰ ਆਪਣੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ ਜੋ ਹਰੇ-ਭਰੇ ਪਹਾੜਾਂ, ਹਰੇ ਭਰੇ ਜੰਗਲਾਂ ਅਤੇ ਘੁੰਮਦੀ ਅਲਕਾਨੰਦਾ ਨਦੀ ਨੂੰ ਮੂਰਤੀਮਾਨ ਕਰਦੀ ਹੈ ਜਿਸ ਨੂੰ ਮੰਨਿਆ ਜਾਂਦਾ ਹੈ ਕਿ ਸ਼੍ਰੀ ਆਦਿ ਸ਼ੰਕਰਾਚਾਰੀਆ ਨੇ ਇਸ ਵਿੱਚ ਦੁਸ਼ਟ ਨੂੰ ਅਲਕਾਨੰਦਾ ਨਦੀ ਵਿੱਚ ਡੁਬੋਇਆ । ਇਹ ਪੌੜੀ ਗੜ੍ਹਵਾਲ ਜ਼ਿਲ੍ਹੇ ਵਿੱਚ ਸਥਿਤ ਹੈ । ਸ਼੍ਰੀਨਗਰ ਨੂੰ ਰਾਜ ਵਿੱਚ ਇੱਕ ਸਿੱਖਿਆ ਕੇਂਦਰ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਇੱਕ ਪ੍ਰਮੁੱਖ ਯੂਨੀਵਰਸਿਟੀ, ਹੇਮਵਤੀ ਨੰਦਨ ਬਹੁਗੁਣਾ ਯੂਨੀਵਰਸਿਟੀ ਹੈ। ਇਹ ਸ਼ਹਿਰ ਗੜ੍ਹਵਾਲੀ ਆਰਕੀਟੈਕਚਰ ਦਾ ਸਭ ਤੋਂ ਵਧੀਆ ਪ੍ਰਤੀਬਿੰਬ ਵੀ ਹੈ, ਜਿਸ ਕਾਰਨ ਇਹ ਆਧੁਨਿਕ ਸਥਾਨ ਅਜੇ ਵੀ ਇਸਦੇ ਅਮੀਰ ਇਤਿਹਾਸ ਨਾਲ ਜੁੜਿਆ ਹੋਇਆ ਦਿਖਾਈ ਦਿੰਦਾ ਹੈ। ਸ਼ਹਿਰ ਦੇ ਨਜ਼ਾਰੇ ਲੈ ਕੇ ਅਸ਼ੀਂ ਅਪਣਿਆਂ ਕਮਰੇ ਵਿੱਛ ਨਹਾ ਧੋ ਕੇ ਤਾਜ਼ਾ ਹੋ ਕੇ ਲੰਗਰ ਛਕਿਆ ਤੇ ਗੁਰਦੁਆਰਾ ਸਾਹਿਬ ਦੇ ਮਨੋਹਰ ਕੀਰਤਨ ਦਾ ਅਨੰਦ ਮਾਣਿਆ। ਕਮਰੇ ਵਿੱਚ ਵਾਪਿਸ ਜਾਂਦਿਆਂ ਬਿਸਤਰ ਤੇ ਲੇਟਦਿਆਂ ਨੂੰ ਪਤਾ ਵੀ ਨਾ ਲਗਿਆ ਕਿ ਨੀਂਦ ਕਦੋਂ ਆ ਗਈ। [/QUOTE]
Insert quotes…
Verification
Post reply
Discussions
New to Sikhism
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top