• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

dalvinder45

SPNer
Jul 22, 2023
588
36
79
ਗੁਰਦੁਆਰਾ ਗੁਰੂ ਨਾਨਕ ਸਾਹਿਬ ਬੀਜ ਬਿਹਾੜਾ

ਬੀਜ ਬਿਹਾੜਾ ਅਨੰਤ ਨਾਗ ਤੋਂ ਛੇ ਕਿਲੋਮੀਟਰ ਤੇ ਆਵਾਂਤੀਪੁਰਾ ਤੋਂ 13 ਕਿਲੋਮੀਟਰ ਹੈ। ਇੱਥੇ ਗੁਰੂ ਜੀ ਪੰਡਿਤ ਬ੍ਰਹਮਦਾਸ ਦੀ ਬਿਨਤੀ ਕਿ ‘ਮੇਰੇ ਪਾਸ ਆ ਕੇ ਦਰਸ਼ਨ ਦਿਓ’ ਤੇ ਬ੍ਰਹਮਦਾਸ ਦੇ ਘਰ ਰਹੇ ਸਨ ਗੁਰਦੁਆਰਾ ਜੇਹਲਮ ਦਰਿਆ ਦੇ ਕੰਢੇ ਤੇ ਹੈ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੰਤਨਾਗ ਇਸ ਦੀ ਦੇਖ ਰੇਖ ਕਰਦੀ ਹੈ।

1713748281013.png


ਗੁਰਦੁਆਰਾ ਗੁਰੂ ਨਾਨਕ ਸਾਹਿਬ ਬੀਜ ਬਿਹਾੜਾ
1713748313022.png

ਗੁਰਦੁਆਰਾ ਗੁਰੂ ਨਾਨਕ ਸਾਹਿਬ ਬੀਜ ਬਿਹਾੜਾ ਪ੍ਰਕਾਸ਼ ਅਸਥਾਨ

ਬੀਜ ਬਿਹਾੜਾ ਬ੍ਰਹਮ ਦੱਤ ਦਾ ਸਥਾਨ ਸੀ ਜਿਸ ਨਾਲ ਗੁਰੂ ਨਾਨਕ ਦੇਵ ਜੀ ਨੇ ਮਟਨ 'ਤੇ ਚਰਚਾ ਕੀਤੀ ਸੀ। ਉਹ ਕੁਝ ਦਿਨ ਉਸ ਕੋਲ ਰਿਹਾ। ਉਸ ਦੀ ਮੁਲਾਕਾਤ ਇੱਕ ਧਰਮੀ ਇਸਤਰੀ ਗੋਪੀ ਦੇਈ ਨਾਲ ਵੀ ਹੋਈ ਜਿਸ ਨਾਲ ਉਸ ਨੇ ਗੱਲਬਾਤ ਕੀਤੀ। ਬਿਜ ਬਿਹਾੜਾ ਵਿਖੇ। ਉਹ ਇੱਕ ਧਰਮੀ ਇਸਤਰੀ ਗੋਪੀ ਦੇਈ ਨੂੰ ਵੀ ਮਿਲਿਆ ਅਤੇ ਉਸਨੂੰ ਮੁਕਤੀ ਲਈ ਸਹੀ ਮਾਰਗ 'ਤੇ ਚਲਾਇਆ। ਗੁਰਦੁਆਰਾ ਬੀਜ ਬਿਹਾੜਾ ਇਨ੍ਹਾਂ ਸਮਾਗਮਾਂ ਦੀ ਯਾਦ ਦਿਵਾਉਂਦਾ ਹੈ। ਗੁਰਦੁਆਰਾ ਨੈਸ਼ਨਲ ਹਾਈਵੇਅ 44 'ਤੇ ਹੈ। ਸਾਡੇ ਗੁਰਦੁਆਰੇ ਦੀ ਫੇਰੀ ਦੌਰਾਨ ਦੱਸਿਆ ਗਿਆ ਕਿ ਗ੍ਰੰਥੀ ਤੋਂ ਇਲਾਵਾ ਕੋਈ ਵੀ ਸਿੱਖ ਉਥੇ ਨਹੀਂ ਰਹਿੰਦਾ, ਜਿਵੇਂ ਕਿ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ; ਉਹ ਵੀ ਅੱਤਵਾਦੀਆਂ ਅਤੇ ਸਥਾਨਕ ਚੋਰਾਂ ਆਦਿ ਦੇ ਖਤਰੇ ਕਾਰਨ ਗੁਰਦੁਆਰੇ ਨੂੰ ਅੰਦਰੋਂ ਬੰਦ ਰੱਖਦਾ ਹੈ।​
 

dalvinder45

SPNer
Jul 22, 2023
588
36
79
ਅਨੰਤਨਾਗ

ਅਨੰਤਨਾਗ ਨੂੰ ਇਸਲਾਮਾਬਾਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਸਦੇ ਨਾਵਾਂ ਦਾ ਪਿਛੋਕੜ ਵੱਖਰਾ ਹੈ। ਸੰਸਕ੍ਰਿਤ ਵਿੱਚ ‘ਅਨੰਤ’ ਦਾ ਅਰਥ ਹੈ ‘ਅਨੰਤ’ ਅਤੇ ਕਸ਼ਮੀਰੀ ਵਿੱਚ ‘ਨਾਗ’ ਦਾ ਅਰਥ ਹੈ ‘ਪਾਣੀ ਦਾ ਝਰਨਾ’ ਇਹ ਦਰਸਾਉਂਦਾ ਹੈ ਕਿ ਇਸ ਸ਼ਹਿਰ ਵਿੱਚ ਬਹੁਤ ਸਾਰੇ ਝਰਨੇ ਹਨ। ਇਸਲਾਮਾਬਾਦ ਮੁਗਲ ਗਵਰਨਰ ਇਸਲਾਮ ਖਾਨ ਤੋਂ ਆਇਆ ਸੀ ਜਿਸ ਨੇ ਇਸ ਸ਼ਹਿਰ ਵਿਚ ਬਗੀਚਿਆਂ ਦੀ ਗਿਣਤੀ ਕੀਤੀ ਸੀ। ਇਹ ਉਸੇ ਨਾਮ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ ਅਤੇ NH 44 'ਤੇ ਸ਼੍ਰੀਨਗਰ ਤੋਂ 53 ਕਿਲੋਮੀਟਰ ਦੂਰ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸਦੀ ਆਬਾਦੀ 109433 ਹੈ।

ਗੁਰੂ ਨਾਨਕ ਦੇਵ ਜੀ ਇੱਥੇ ਦੋ ਵਾਰ ਆਏ ਸਨ; ਇੱਕ ਵਾਰ ਅਮਰਨਾਥ ਤੋਂ ਮੱਟਨ ਰਾਹੀਂ ਵਾਪਸ ਆਉਂਦੇ ਸਮੇਂ ਅਤੇ ਦੂਜੀ ਵਾਰ ਸਿਰੀਨਗਰ ਤੋਂ ਆਉਂਦੇ ਸਮੇਂ ਅਤੇ ਚਨੈਨੀ ਰਾਹੀਂ ਜੰਮੂ ਜਾਂਦੇ ਸਮੇਂ। ਇੱਥੇ ਆ ਕੇ ਕੁਝ ਸਮਾਂ ਆਰਾਮ ਕੀਤਾ। ਉnHW ਦੀ ਯਾਤਰਾ ਦੀ ਯਾਦ ਵਿਚ ਇਕ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ।

1713748803381.png

ਗੁਰਦੁਆਰਾ ਨਾਨਕ ਅਸਥਾਨ ਅਨੰਤ ਨਾਗ

ਗੁਰਦੁਆਰਾ ਨਾਨਕ ਅਸਥਾਨ ਅਨੰਤ ਨਾਗ ਵਿੱਚ ਗੁਰੂ ਜੀ ਤੀਜੀ ਯਾਤਰਾ ਵੇਲੇ ਗਏ ਸਨ ਤੇ ਅਨੰਤ ਨਾਗ ਦੇ ਬਾਹਰ ਨਾਗਵਲ ਦੇ ਚਸ਼ਮੇ ਦੇ ਕੰਢੇ ਬੈਠੇ ਸਨ। ਉਸ ਗੁਰਦੁਆਰੇ ਦੀ ਨੀਂਹ ਸਿੱਖ ਰਾਜ ਵੇਲੇ ਰੱਖੀ ਗਈ ਸੀ ਜਿਹਦੇ ਨਾਲ ਬਹੁਤ ਵੱਡੀ ਜਗੀਰ ਵੀ ਲਗਾਈ ਗਈ ਸੀ[
 

dalvinder45

SPNer
Jul 22, 2023
588
36
79
ਮਟਨ
1713837860062.png

ਗੁਰਦੁਆਰਾ ਗੁਰੂ ਨਾਨਕ ਦੇਵ ਜੀ - ਮਟਨ ਸਾਹਿਬ (ਅਨੰਤਨਾਗ)

ਮਟਨ ਸਾਹਿਬ ਦਾ ਪਹਿਲਾ ਨਾਮ ਮੱਛ ਭਵਨ ਸੀ ਤੇ ਦੂਜਾ ਨਾਮ ਮਾਰਤੰਡ ਤੀਰਥ ਦੇ ਨਾਮ ਪਰ ਮਸ਼ਹੂਰ ਸੀ । ਗੁਰੂ ਨਾਨਕ ਦੇਵ ਜੀ ਦੇ ਆਉਣ ਤੇ ਮਟਨ ਸਾਹਿਬ ਦਾ ਨਾਮ ਪਿਆ ਸੀ ਇਸ ਕਰਕੇ ਇਹ ਤਿੰਨ ਨਾਵਾਂ ਨਾਲ ਮਸ਼ਹੂਰ ਹੈ । ਗੁਰੂ ਨਾਨਕ ਦੇਵ ਜੀ ਦੇ ਆਉਣ ਤੇ ਮਟਨ ਸਾਹਿਬ ਸਭ ਤੋਂ ਮਸ਼ਹੂਰ ਹੋ ਗਿਆ ਹੈ । ਇਥੇ ਦੋ ਸਰੋਵਰ ਹਨ ਜਿਨ੍ਹਾਂ ਵਿੱਚ ਛੋਟੀ ਛੋਟੀਆਂ ਮੱਛੀਆਂ ਬਹੁਤ ਹਨ ਜਿਸ ਕਰਕੇ ਨਾ ਇਸ ਦਾ ਨਾ ਮੱਛ ਭਵਨ ਰੱਖਿਆ ਗਿਆ ਸੀ । ਸ੍ਰੀਨਗਰ ਜਾਂ ਅਨੰਤ ਨਾਗ ਤੋਂ ਮੋਟਰਾਂ ਦੀ ਸੜਕ ਮਟਨ ਸਾਹਿਬ ਦੇ ਵਿੱਚ ਦੀ ਹੁੰਦੀ ਹੋਈ ਪਹਿਲਗਾਮ ਨੂੰ ਜਾਂਦੀ ਹੈ । ਮਟਨ ਸਾਹਿਬ ਦੇ ਮੋਟਰਾਂ ਦੀ ਸੜਕ ਤੋਂ ਚੜਦੇ ਪਾਸੇ ਦੋ ਪੱਕੇ ਸਰੋੋੋਵਰ ਹਨ ਜਿਨਾਂ ਦਾ ਜਲ ਬਹੁਤ ਠੰਡਾ, ਸਾਫ, ਸੁੰਦਰ ਤੇ ਨਿਰਮਲ ਹੈ । ਜਲ ਦੇ ਅੰਦਰ ਜਮੀਨ ਵਿੱਚ ਸੂਈ ਪਈ ਵੀ ਨਜ਼ਰ ਆਉਂਦੀ ਹੈ ਇਹ ਦੋ ਸਰੋਵਰ ਹਨ ਇੱਕ ਵੱਡਾ ਤੇ ਇੱਕ ਛੋਟਾ । ਵੱਡਾ ਸਰੋਵਰ ਹੇਠਲੇ ਪਾਸੇ ਹੈ ਤੇ ਛੋਟਾ ਸਰੋਵਰ ਉੱਪਰਲੇ ਪਾਸੇ ਪਹਾੜ ਦੀਆਂ ਜੜ੍ਹਾਂ ਵਿੱਚ ਹੈ। ਇਹ ਸਾਰਾ ਪਹਾੜ ਸੁਖਦੇਵੀ ਦੇ ਨਾਮ ਤੇ ਮਸ਼ਹੂਰ ਹੈ। ਕਿਉਂਕਿ ਇਸ ਪਹਾੜ ਦੇ ਉੱਤੇ ਮਟਨ ਤੋਂ ਡੇਢ ਮੀਲ ਦੇ ਫਾਸਲੇ ਚੜ੍ਹਦੇ ਦੀ ਤਰਫ ਦੱਖਣ ਦੀ ਗੁੱਟ ਵਿੱਚ ਸੁਖਦੇਵ ਦਾ ਮੰਦਿਰ ਬਣਿਆ ਹੋਇਆ ਹੈ। ਇਸ ਦੇਵੀ ਦੇ ਮੰਦਰ ਹੋਣ ਤੇ ਪਹਾੜ ਦਾ ਨਾਮ ਸੁਖਦੇਵ ਪਹਾੜ ਹੀ ਹੈ।

ਮਟਨ ਹਿੰਦੂਆਂ ਦਾ ਬੜਾ ਭਾਰੀ ਤੀਰਥ ਹੈ ਤੇ ਇੱਥੇ ਪੰਡਤਾਂ ਦਾ ਬਹੁਤ ਜ਼ੋਰ ਹੈ । 300 ਘਰ ਪੰਡਤਾਂ ਦੇ ਹਨ ਤੇ 250 ਕਾਰਨ ਮੁਸਲਮਾਨਾਂ ਦੇ ਹਨ ਤੇ 15 ਘਰ ਸਿੱਖਾਂ ਦੇ ਹਨ । ਜੋ ਉੱਪਰਲਾ ਛੋਟਾ ਸਰੋਵਰ ਹੈ ਇਹ ਪਹਿਲੇ ਜਮਾਨੇ ਵਿੱਚ ਇੱਕ ਛੋਟਾ ਜਿਹਾ ਕੱਚਾ ਚਸ਼ਮਾ ਹੁੰਦਾ ਸੀ ਤੇ ਸੁਖਦੇਵ ਪਹਾੜ ਵਿੱਚੋਂ ਜਲ ਨਿਕਲਦਾ ਹੁੰਦਾ ਸੀ ਤੇ ਅੱਜ ਕੱਲ ਵੀ ਇਸੇ ਪਹਾੜ ਵਿੱਚੋਂ ਨਿਕਲਦਾ ਹੈ । ਅੱਜ ਕੱਲ ਤਾਂ ਸੱਤ ਧਾਰਾਵਾਂ ਹੀ ਪਹਾੜ ਵਿੱਚੋਂ ਨਿਕਲਦੀਆਂ ਹਨ। ਇਹਨਾਂ ਵਿੱਚੋਂ ਚਾਰ ਧਾਰਾਵਾਂ ਤਾਂ ਬੰਦ ਰੱਖਦੇ ਹਨ ਤੇ ਤਿੰਨ ਧਾਰਾਵਾਂ ਖੁੱਲੀਆਂ ਰੱਖਦੇ ਹਨ ਤਾਂ ਕਿ ਜਲ ਜਿਆਦਾ ਨਾ ਆ ਜਾਵੇ । ਇਸੇ ਕੱਚੇ ਚਸ਼ਮੇ ਵਿੱਚ ਜਲ ਨਿਕਲ ਕੇ ਇੱਕ ਨਾਲੇ ਦੀ ਸ਼ਕਲ ਵਿੱਚ ਹੋ ਕੇ ਵਗਦਾ ਹੈ ਜਿਸ ਜਗ੍ਹਾ ਅੱਜ ਕੱਲ ਵੱਡਾ ਸਰੋਵਰ ਹੈ।

ਜੋ ਨਾਲਾ ਵੱਗਦਾ ਹੁੰਦਾ ਸੀ ਉਸ ਜਲ ਦੇ ਨਾਲੇ ਵਿੱਚ ਇੱਕ ਪੱਥਰ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ [ ਜੋ ਪਾਂਡੇ ਲੋਕ ਰਹਿੰਦੇ ਸਨ ਗੁਰੂ ਜੀ ਨਾਲ ਗੋਸ਼ਟ ਕਰਨ ਲਈ ਆਏ [ ਪਾਸ ਹੀ ਇੱਕ ਗੁਫਾ ਸੀ ਜਿਸ ਵਿੱਚ ਇੱਕ ਸੰਤ ਤਪ ਕਰਦੇ ਸਨ, ਉਹ ਸੰਤ ਵੀ ਬਾਹਰ ਨਿਕਲ ਕੇ ਗੁਰੂ ਜੀ ਨਾਲ ਗੋਸ਼ਟ ਕਰਨ ਆ ਲੱਗੇ । ਗੁਰੂ ਜੀ ਨੇ ਸੱਚ ਦਾ ਉਪਦੇਸ਼ ਦੇ ਕੇ ਪਰਮਾਤਮਾ ਦੇ ਰਸਤੇ ਲਾਇਆ । ਗੁਰੂ ਜੀ ਨੇ ਚਸ਼ਮੇ ਵਿੱਚ ਇਸ਼ਨਾਨ ਕੀਤਾ ਜਿਸ ਦਾ ਨਾਮ ਭਵਨ ਕੁੰਡ ਹੈ ਜਿਸ ਜਗ੍ਹਾ ਅੱਜ ਕੱਲ ਛੋਟਾ ਜਿਹਾ ਪੱਕਾ ਸਰੋਵਰ ਬਣਿਆ ਹੋਇਆ ਹੈ ਤੇ ਅੱਜ ਕੱਲ ਵੀ ਭਵਨ ਕੁੰਡ ਦੇ ਨਾਮ ਨਾਲ ਮਸ਼ਹੂਰ ਹੈ। ਇਸ ਭਵਨ ਕੁੰਡ ਨਾਲ ਏਥੋਂ ਦੇ ਪੰਡਿਤ ਤੇ ਗ੍ਰੰਥੀ ਇੱਕ ਮਿੱਥਿਹਾਸਕ ਗਾਥਾ ਜੋੜਦੇ ਹਨ ਜੋ ਇਉਂ ਹੈ:

ਇਸ ਭਵਨ ਕੁੰਡ ਵਿੱਚ ਮੱਛੀਆਂ ਬਹੁਤ ਰਹਿੰਦੀਆਂ ਹਨ । ਜਿਸ ਵਕਤ ਗੁਰੂ ਜੀ ਨੇ ਇਸ਼ਨਾਨ ਕੀਤਾ ਤਾਂ ਇੱਕ ਮੱਛੀ ਬਾਬਾ ਜੀ ਦੇ ਚਰਨ ਛੂੰਹਦੇ ਸਾਰ ਸਰੀਰ ਛੱਡ ਗਈ ਤੇ ਇੱਕ ਆਦਮੀ ਦਾ ਰੂਪ ਹੋ ਕੇ ਬਾਬਾ ਜੀ ਨਾਲ ਗੋਸ਼ਟ ਕਰਨ ਲੱਗ ਗਈ ਸੀ। ਇਹ ਕੌਤਕ ਦੇਖ ਕੇ ਸਾਰੇ ਪਾਂਡੇ ਗੁਰੂ ਜੀ ਦੇ ਸੇਵਕ ਬਣ ਗਏ । ਬਾਬਾ ਜੀ ਤੋਂ ਸੀਹਾਂ ਅਤੇ ਹੱਸੂ ਨੇ ਇਸ ਦਾਕਾਰਨ ਪੁੱiਛਆਂ ਕਿ “ਬਾਬਾ ਜੀ ਇਹ ਕੀ ਕਾਰਨ ਹੈ ਜੋ ਮੱਛੀ ਤੋਂ ਆਦਮੀ ਬਣ ਗਿਆ ਹੈ”। ਤਾਂ ਬਾਬਾ ਜੀ ਨੇ ਕਿਹਾ ਕਿ “ਭਾਈ ਤੁਸੀਂ ਇਸ ਤੋਂ ਹੀ ਪੁੱਛ ਲਓ।“ ਸ਼ੀਹਾਂ ਅਤੇ ਹੱਸੂ ਨੇ ਮੱਛੀ ਤੋਂ ਆਦਮੀ ਬਣੇ ਹੋਏ ਨੂੰ ਪੁੱਛਿਆ ਤਾਂ ਉਸ ਨੇ ਇਹ ਕਹਾਣੀ ਦੱਸੀ :

“ਮੈਂ ਜਦੋਂ ਆਦਮੀ ਦੀ ਜੂਨ ਵਿੱਚ ਸੀ ਤਾਂ ਉਸ ਵਕਤ ਮੇਰਾ ਨਾਮ ਸ਼ਿਵਚਰਨ ਪੰਡਿਤ ਸੀਙ ਮੈਂ ਬੜਾ ਭਾਰੀ ਜੋਤਸ਼ੀ ਸੀ ਮੈਂ ਵੇਦਾਂ ਅਤੇ ਗ੍ਰੰਥਾਂ ਦਾ ਬੜਾ ਅਧਿਐਨ ਕੀਤਾ ਸੀ । ਮੈਂ ਇਸ ਬਾਰੇ ਵੀ ਮੈਂ ਜਾਣ ਲਿਆ ਸੀ ਕਿ ਕਲਯੁਗ ਵਿੱਚ ਨਾਨਕ ਨਿਰੰਕਾਰੀ ਅਵਤਾਰ ਹੋਣਗੇ ਜੋ ਇਸ ਤੀਰਥ ਤੇ ਆਉਣਗੇ ਤੇਮੇਰਾ ਨਿਸਤਾਰਾ ਕਰਨਗੇ।“ ਉਸ ਦਿਨ ਤੋਂ ਮੈਰੀ ਇਹ ਅਭਿਲਾਸ਼ਾ ਸੀ ਕਿ ਗੁਰੂ ਜੀ ਦੇ ਦਰਸ਼ਨ ਕਰਾਂ ਪਰ ਇਹ ਵੀ ਡਰ ਸੀ ਕਿਮੈਂ ਮੈਂ ਇਤਨਾ ਚਿਰ ਕਿਵੇਂ ਜੀਵਾਂਗਾ ਕਿਉਂਕਿ ਮੇਰੀ ਉਮਰ ਥੋੜੀ ਹੈ ਤੇ ਦਰਸ਼ਨ ਕਿਵੇਂ ਹੋਣਗੇ । ਇਸ ਕਰਕੇ ਮੈਨੂੰ ਦਿਨ ਰਾਤ ਫਿਰ ਲੱਗਿਆ ਰਿਹਾ ਕਰੇ।

ਇੱਕ ਵੇਰਾਂ ਦੀ ਗੱਲ ਹੈ ਕਿ ਮੈਂ ਮਾਘ ਦੀ ਕਥਾ ਪਿਆ ਕਰਦਾ ਸਾਂਙ ਮਾਘ ਦਾ ਮਹੀਨਾ ਖਤਮ ਹੋਇਆ ਤੇ ਸ਼ਿਵਰਾਤ ਦੇ ਦਿਨਾਂ ਵਿੱਚ ਵਰਤ ਆਏ ਤੇ ਮੇਰੇ ਪਰਿਵਾਰ ਵਾਲਿਆਂ ਨੇ ਵਰਤ ਰੱਖਿਆ ਤੇ ਮੈਂ ਵੀ ਵਰਤ ਰੱਖਿਆ ਅਤੇ ਕੁੰਭ ਰੱਖਿਆ ਸੀ । ਸਾਡੇ ਘਰ ਮਿੱਠੇ ਭੋਜਨ ਪਕਾਏ ਸਨ ਤੇ ਮੱਛੀ ਵੀ ਪਕਾਈ ਸੀ। ਮੇਰੇ ਸਾਰੇ ਪਰਿਵਾਰ ਨੇ ਮੱਛੀ ਖਾਧੀ ਤੇ ਮਿੱਠਾ ਭੋਜਨ ਵੀ ਖਾਧਾ। ਜਦ ਮੈਨੂੰ ਮੱਛੀ ਦੀ ਵਾਸ਼ਨਾ ਆਈ ਤਾਂ ਮੇਰਾ ਮਨ ਡੋਲ ਗਿਆ ਕਿ ਮੈਂ ਵੀ ਮੱਛੀ ਕਿਉਂ ਨਾ ਖਾਧੀ? ਇਸੇ ਚਿੰਤਾ ਵਿੱਚ ਹੀ ਕਾਲ ਨੇ ਮੈਨੂੰ ਆ ਘੇਰਿਆ। ਮਰਨ ਪਿੱਛੋਂ ਮੈਨੂੰ ਪਰਮਾਤਮਾ ਨੇ ਆਦਮੀ ਤੋਂ ਮੱਛੀ ਦੀ ਜੂਨ ਵਿੱਚ ਪਾਇਆ ਤੇ ਭਵਨ ਕੁੰਡ ਵਿਖੇ ਹੀ ਪਰਮਾਤਮਾ ਨੇ ਮੈਨੂੰ ਮੱਛੀ ਦਾ ਜਨਮ ਦਿੱਤਾ । ਜਦੋਂ ਮੈਨੂੰ ਆਦਮੀ ਤੋਂ ਮੱਛੀ ਦੀ ਜੂਨ ਮਿਲੀ ਸੀ ਤਾਂ ਮੈਂ ਚਿੱਤ ਵਿੱਚ ਪੱਕਾ ਨਿਸ਼ਚਾ ਕੀਤਾ ਸੀ ਕਿ ਹੁਣ ਮੱਛੀ ਜੂਨ ਵਿੱਚੋਂ ਨਾਨਕ ਨਿਰੰਕਾਰੀ ਅਵਤਾਰ ਹੀ ਛਡਵਾਉਣਗੇ ਹੋਰ ਕੋਈ ਨਹੀਂ ਛਡਵਾ ਸਕਦਾ।
ਫਿਰ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਆਏ ਤੇ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਮੁਕਤ ਕੀਤਾ ਤੇ ਆਖਿਆ ਕਿ ਹੁਣ ਤੂੰ ਪ੍ਰਾਣੀ ਰੂਪ ਵਿੱਚ ਜਨਮ ਲਵੇਂਗਾ ਤੇ ਤੇਰੇ ਵੰਸ਼ ਭਾਰੀ ਚੱਲੇਗਾ [ ਕਸ਼ਮੀਰ ਦੇਸ਼ ਵਿੱਚ ਤੇ ਮਟਨ ਸ਼ਹਿਰ ਦੇ ਪੰਡਤਾਂ ਦਾ ਜੋ ਵੱਡਾ ਮੁਖੀ ਪੰਡਿਤ ਮੁਕੰਦਾ ਨਾਮ ਸੀ ਮੁਕੰਦੇ ਪੰਡਿਤ ਨੂੰ ਗੁਰੂ ਜੀ ਨੇ ਕਿਹਾ ਸੀ ਕਿ ਇਸ ਜਗ੍ਹਾ ਧਰਮਸਾਲ ਬਣਾਓ ਤੇ ਨਾਮ ਜਪੋ ਤੇ ਲੰਗਰ ਚਲਾਓ ।

ਇਸ ਜਗਾ ਗੁਰੂ ਜੀ ਸ਼੍ਰੀਨਗਰ ਤੋਂ ਆਏ ਸਨ ਜੋ ਕਿ ਪੱਛਮੀ ਤਰਫ 57 ਕਿਲੋਮੀਟਰ ਤੇ ਹੈ ਤੇ ਗਏ ਅਮਰਨਾਥ ਨੂੰ ਸਨ ਜੋ ਕਿ ਉੱਤਰੀ ਤਰਫ 53 ਮੀਲ ਹੈ । ਗੁਰਦੁਆਰਾ ਨਾਨਕਸਰ ਮਟਨ ਸਾਹਿਬ ਜ਼ਿਲਾ ਅਨੰਤ ਨਾਗ ਵਿੱਚ ਹੈ। ਇੱਕ ਮੁਸਲਿਮ ਜੁੰਮਾ ਛਾਪਾ ਗੁਰੂ ਨਾਨਕ ਦੇਵ ਜੀ ਨੂੰ ਮਟਨ ਜੰਗਲ ਦੇ ਵਿੱਚ ਮਿਲਿਆ ਸੀ। ਜਨਮ ਸਾਖੀ ਉਸ ਦਾ ਨਾਮ ਕਮਾਲ ਫਕੀਰ ਲਿਖਦੀ ਹੈ ਗੁਰੂ ਸਾਹਿਬ ਇੱਥੇ ਦੋ ਚਸ਼iਮਆਂ ਦੇ ਨੇੜੇ ਮਾਰਤੰਡ ਮੰਦਰ ਦੇ ਨਾਲ ਰਹੇ ਸਨ ਇਹਨੂੰ ਮੱਛ ਭਵਨ ਵੀ ਕਿਹਾ ਜਾਂਦਾ ਹੈ ।

ਸੰਨ 1516 ਆਪਣੀ ਤੀਜੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਮਟਨ ਆਏ, ਬਚਨ ਬਿਲਾਸ ਕੀਤੇ ਤੇ ਫਿਰ 7 ਦਿਨ ਨਿਵਾਸ ਕੀਤਾ ਇਸ ਸਥਾਨ ਤੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਹ ਗੁਰਦੁਆਰਾ ਜਿਥੇ ਹਰ ਸਮੇਂ ਗੁਰਬਾਣੀ ਦਾ ਪਾਠ ਹੁੰਦਾ ਹੈ, ਇੱਕ ਬਹੁਤ ਹੀ ਸਤਿਕਾਰਯੋਗ ਸਥਾਨ ਹੈ। ਗੁਰਦੁਆਰਾ ਮਟਨ ਸਾਹਿਬ ਨੂੰ ਗੁਰਦੁਆਰਾ ਗੁਰੂ ਨਾਨਕ ਦੇਵ ਜੀ (ਅਨੰਤਨਾਗ) ਵੀ ਕਿਹਾ ਜਾਂਦਾ ਹੈ, । ਗੁਰਦੁਆਰਾ ਖੰਡਰ ਮੰਦਰਾਂ ਦੀ ਜਗ੍ਹਾ 'ਤੇ ਬਣਾਇਆ ਗਿਆ ਹੈ ਅਤੇ ਕਸ਼ਮੀਰ ਦੇ ਸਭ ਤੋਂ ਪ੍ਰਸਿੱਧ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਸਿੱਖ ਸ਼ਰਧਾਲੂਆਂ ਤੋਂ ਇਲਾਵਾ ਬ੍ਰਾਹਮਣ ਵੀ ਮੱਥਾ ਟੇਕਦੇ ਹਨ।

ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ, ਉਹਨਾਂ ਨੇ ਲੋਕਾਂ ਨੂੰ ਅਗਿਆਨਤਾ ਦੇ ਦੁਸ਼ਟ ਚੱਕਰ ਤੋਂ ਛੁਟਕਾਰਾ ਦਿਵਾਇਆ ਅਤੇ ਉਹਨਾਂ ਨੂੰ ਰੱਬੀ ਮਾਰਗ ਦਾ ਮਾਰਗਦਰਸ਼ਨ ਕੀਤਾ।ਇੱਕ ਵਾਰ ਪੰਡਿਤ ਬ੍ਰਹਮਦਾਸ ਨਾਮ ਦਾ ਇੱਕ ਬ੍ਰਾਹਮਣ ਗੁਰੂ ਜੀ ਕੋਲ ਆਇਆ ਅਤੇ ਉਨ੍ਹਾਂ ਦੇ ਗਿਆਨ ਦੀ ਸ਼ੇਖੀ ਮਾਰੀ। ਇਹ ਸੁਣ ਕੇ, ਗੁਰੂ ਜੀ ਨੇ ਪੰਡਿਤ ਬ੍ਰਹਮ ਦਾਸ ਨਾਲ ਪ੍ਰਵਚਨ ਕੀਤੇ ਅਤੇ ਗੁਰਬਾਣੀ ਦਾ ਉਚਾਰਨ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 467 ਦੇ ਸਲੋਕ ਮਹਲਾ 1 ਦੇ ਸਿਰਲੇਖ ਵਿੱਚ ਉਕਰਿਆ ਹੋਇਆ ਹੈ ਜਿਸ ਵਿੱਚ ਦੱਸਿਆ ਗਿਆ ਕਿ ਪਰਮਾਤਮਾ ਦੇ ਨਾਮ ਦੀ ਸੱਚਾਈ ਤੋਂ ਇਲਾਵਾ, ਹੋਰ ਸਾਰੇ ਗਿਆਨ ਸਥਾਈ ਨਹੀਂ ਹਨ। ਗੁਰੂ ਸਾਹਿਬ ਜੀ ਦਾ ਸੰਦੇਸ਼ ਸੁਣ ਕੇ ਬ੍ਰਹਮ ਦਾਸ ਨੇ ਗੁਰੂ ਦੇ ਮਾਰਗ 'ਤੇ ਚੱਲਣ ਦਾ ਫੈਸਲਾ ਕੀਤਾ। ਬ੍ਰਾਹਮਣ ਨੇ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਸਿੱਖ ਧਰਮ ਅਪਣਾ ਲਿਆ ਅਤੇ ਇਸ ਗੁਰਦੁਆਰੇ ਦੀ ਉਸਾਰੀ ਕਰਵਾਈ। ਚਸ਼ਮੇ ਦੇ ਵਿਚਾਲੇ ਇੱਕ ਪੱਥਰ ਦੀ ਪਲੇਟ ਲੱਗੀ ਹੋਈ ਹੈ ਜਿਸ ਉੱਤੇ ਗੁਰੂ ਜੀ ਨੇ ਬ੍ਰਹਮਦਾਸ ਦੇ ਨਾਲ ਵਿਚਾਰ ਚਰਚਾ ਕੀਤੀ ਸੀ ਅਤੇ ਇਸ ਤੋਂ ਬਾਅਦ ਬੀਜ ਬਿਹਾੜਾ ਵਾਲੇ ਬ੍ਰਹਮ ਦੱਤ ਨੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣਨਾ ਪ੍ਰਵਾਨ ਕੀਤਾ ਸੀ।

ਅਫਗਾਨਿਸਤਾਨ ਦੇ ਰਾਜ ਵੇਲੇ ਨੂਰ ਦੀਨ ਬਾਮਜੀ ਨੇ ਇਸ ਇਲਾਕੇ ਤੇ ਕਬਜ਼ਾ ਰੱਖਿਆ ਸੀ।ਬ੍ਰਹਮ ਦੱਤ ਤੋਂ ਬਾਦ ਗੁਰਮੁਖ ਸਿੰਘ ਜੀ ਨੇ ਇੱਥੇ ਗੁਰਦੁਆਰਾ 1766 ਵਿੱਚ ਬਣਾਇਆ ਸੀ।
1713838064156.png

ਗੁਰਦੁਆਰਾ ਗੁਰੂ ਨਾਨਕ ਦੇਵ ਜੀ - ਮਟਨ ਸਾਹਿਬ ਸਰੋਵਰ

1713838101346.png

ਗੁਰਦੁਆਰਾ ਮਟਨ ਸਾਹਿਬ

ਬਾਬਰ ਨੂੰ ਬਾਦਸ਼ਾਹੀ

ਇਕ ਹੋਰ ਮਿਥਿਹਿਾਸਿਕ ਗਾਥਾ ਬਾਬਰ ਦੇ ਪਰਿਵਾਰ ਨੂੰ ਸੱਤਾਂ ਪਾਤਸ਼ਾਹੀਆਂ ਦੇ ਵਰ ਦਿਤੇ ਜਾਣ ਬਾਰੇ ਇਸ ਇਲਾਕੇ ਨਾਲ ਸਬੰਧਤ ਦੱਸੀ ਜਾਂਦੀ ਹੈ ਜਿਸ ਬਾਰੇ ਧੰਨਾ ਸਿੰਘ ਚਹਿਲ ਨੇ ਅਪਣੀ ਡਾਇਰੀ ਵਿੱਚ ਲਿਖਿਆਂ ਹੈ। ਇੱਕ ਦਿਨ ਗੁਰੂ ਜੀ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਪਾਠ ਸੁਖਦੇਵ ਦੀ ਤਰਫ ਸੈਰ ਕਰਨ ਚੜ੍ਹੇ ਜਦੋਂ ਗੁਰੂ ਜੀ ਕੋਈ ਅੱਧ ਕੋ ਮੀਲ ਪਹੁੰਚੇ ਤਾਂ ਇੱਕ ਛੋਟੀ ਪਹਾੜੀ ਤੇ ਜਾ ਬੈਠੇ ਜੋ ਕਿ ਅੱਜ ਤੱਕ ਉਹੀ ਪਹਾੜੀ ਮੌਜੂਦ ਹੈਙ ਇੱਕ ਭੇਡਾਂ ਬੱਕਰੀਆਂ ਚਾਰਦਾ ਮੁਸਲਮਾਨ ਮੁਸਲਮਾਨਾਂ ਦਾ ਮੁੰਡਾ ਜਾਤ ਮਾਸ਼ਕੀ, ਨਾਮ ਤਿਮੂਰ ਸੀ ਇਹ ਤਿਮੂਰ ਬਕਰੀਆਂ ਵਾਲੇ ਨੇ ਗੁਰੂ ਨੂੰ ਦੇਖਿਆ ਤੇ ਉਹਨਾਂ ਪਾਸ ਆ ਕੇ ਬੈਠ ਗਿਆ ਤੇ ਕਹਿਣ ਲੱਗਾ ਕਿ ਮਹਾਤਮਾ ਜੀ ਹੁਕਮ ਦੇਵੋ ਤਾਂ ਬੱਕਰੀਆਂ ਦੁੱਧ ਚੋ ਕੇ ਲਿਆਵਾਂ ਤਾਂ ਆਪ ਛਕੋ । ਤਾਂ ਗੁਰੂ ਜੀ ਨੇ ਕਿਹਾ ਕਿ ਪ੍ਰੇਮੀਆਂ ਅਸੀਂ ਹੁਣੇ ਛੱਕ ਕੇ ਆਏ ਹਾਂ ਤੇ ਗੁਰੂ ਜੀ ਨੇ iਤਮੂਰ ਪਾਲੀ ਮੁੰਡੇ ਦਾ ਪ੍ਰੇਮ ਦੇਖ ਕੇ ਸਤ ਪਾਤਸ਼ਾਹੀਆਂ ਬਖਸ਼ੀਆਂ । ਇਸੇ ਪਹਾੜ ਦੇ ਉੱਤੇ ਬੈਠ ਕੇ iਤਮੂਰ ਨੇ ਕਿਹਾ ਕਿ ਮਹਾਰਾਜ ਜੀ ਮੈਂ ਤਾਂ ਗਰੀਬ ਹਾਂ ਤਾਂ ਪਾਤਸ਼ਾਹ ਕਿਸ ਤਰ੍ਹਾਂ ਬਣ ਸਕਦਾ ਹਾਂ ਤੇ ਕੌਣ ਬਣਾ ਸਕਦਾ ਹੈ । ਗੁਰੂ ਜੀ ਨੇ ਕਿਹਾ ਕਿ ਜਾ ਪ੍ਰੇਮੀਆਂ, ਕਰਤਾਰ ਬਣਾਵੇਗਾ ਤੈਨੂੰ ਬਾਦਸ਼ਾਹ; ਹੁਣ ਤੂੰ ਆਪਣੀਆਂ ਭੇਡਾਂ ਲੈ ਕੇ ਦਿੱਲੀ ਦੇ ਨੇੜੇ ਜਾ ਕੇ ਡੇਰਾ ਲਾ ਲੈ। ਤਾਂ ਤਿਮੂਰ ਨੇ ਗੁਰਾਂ ਦਾ ਬਚਨ ਸੱਤ ਮੰਨ ਕੇ ਆਪਣੀਆਂ ਭੇਡਾਂ ਤੇ ਬੱਕਰੀਆਂ ਹੱਕ ਲਈਆਂ ਤੇ ਹੌਲੀ ਹੌਲੀ ਦਿੱਲੀ ਸ਼ਹਿਰ ਦੇ ਨੇੜੇ ਜਾ ਪਹੁੰਚਿਆ । ਦਿੱਲੀ ਸ਼ਹਿਰ ਦੇ ਨੇੜੇ ਜਾ ਕੇ ਇੱਕ ਬਾੜਾ ਬਕਰੀਆਂ ਦਾ ਤੇ ਭੇਡਾਂ ਦਾ ਬਣਾ ਕੇ ਬਹਿ ਗਿਆ ਤਾਂ ਖਿਆਲ ਆਇਆ ਕਿ ਇਹ ਜੋ ਬੱਕਰੀਆਂ ਦੀਆਂ ਮੀਂਗਣਾਂ ਹੁੰਦੀਆਂ ਹਨ ਇਹਨਾਂ ਦੀ ਬਹੁਤ ਬਦਬੂ ਹੋ ਗਈ ਹੈ। ਇਹਨਾਂ ਨੂੰ ਟੋਆ ਪੁੱਟ ਕੇ ਜਮੀਨ ਵਿੱਚ ਦੱਬ ਦੇਵਾਂ । ਇੱਕ ਦਿਨ ਟੋਆ ਪੁੱਟਣ ਲੱਗਾ ਤਾਂ ਟੋਏ ਵਿੱਚੋਂ ਖਜ਼ਾਨਾ ਨਿਕਲ ਆਇਆ। ਇਸ ਖਜ਼ਾਨੇ ਦੇ ਮਿਲਣ ਦੇ ਬਾਅਦ ਤੇ ਤਿਮਰ ਹੌਲੀ ਹੌਲੀ ਵੱਧ ਗਏ ਤੇ ਆਪਣੇ ਤਿਮਰ ਨਾਮ ਤੋਂ ਨਾਮ ਬਦਲ ਕੇ ਬਾਬਰ ਨਾਮ ਪ੍ਰਗਟ ਕਰਨ ਲੱਗ ਪਏ ਤੇ ਆਪਣੀ ਮਾਸ਼ਕੀ ਜਾਤ ਨੂੰ ਛੁਪਾ ਕੇ ਆਪਣੇ ਆਪ ਨੂੰ ਮੁਗਲ ਜਾਤ ਦਾ ਪ੍ਰਗਟ ਕਰ ਦਿੱਤਾ। ਜੋ ਕਿ ਹੌਲੀ ਹੌਲੀ ਮੁਗਲ ਬਣਦੇ ਗਏ ਤੇ ਮਾਇਆ ਦਾ ਜ਼ੋਰ ਤੇ ਬਾਬਾ ਜੀ ਦੇ ਬਚਨ ਪੂਰੇ ਹੁੰਦੇ ਹੋਏ ਦਿੱਲੀ ਦੇ ਬਾਦਸ਼ਾਹ ਬਾਬਰ ਬਣੇ ।

ਬਾਬਰ ਬਾਦਸ਼ਾਹ ਨੂੰ ਸਤ ਪਾਤਸ਼ਾਹੀਆਂ ਮਟਨ ਵਿਖੇ ਪਾਤਸ਼ਾਹੀ ਪਹਿਲੇ ਨੇ ਦਿੱਤੀਆਂ ਸਨਙ ਇਹ ਸਾਖੀ ਸੰਤ ਨਿਰਮਲੇ ਬਾਬਾ ਊਧਮ ਸਿੰਘ ਜੀ ਜਿਨਾਂ ਦੀ ਉਮਰ 60 ਸਾਲ ਦੀ ਸੀ ਨੇ ਸਾਈਕਲ ਯਾਤਰੀ ਧੰਨਾ ਸਿੰਘ ਚਹਿਲ ਨੂੰ ਦੱਸੀ ਸੀ ਜਿਨ੍ਹਾਂ ਨੇ ਅਪਣੀ ਡਾਇਰੀ ਵਿੱਚ ਲਿਖ ਲਈ ।ਬਾਬਾ ਊਧਮ ਸਿੰਘ ਜੀ ਹਰੇਕ ਦੂਸਰੇ ਸਾਲ ਜਾਂ ਤੀਜੇ ਸਾਲ ਹਮੇਸ਼ਾ ਅਮਰਨਾਥ ਯਾਤਰਾ ਤੇ ਆਉਂਦੇ ਰਹੇ ਇਸ ਕਰਕੇ ਇਹਨਾਂ ਨੇ ਪੁਰਾਣੇ ਪੁਰਾਣੇ ਪੰਡਿਤਾਂ ਤੋਂ ਸਾਖੀ ਸੁਣੀ ਹੋਈ ਹੈ । ਮਟਨ ਸਾਹਿਬ ਜੀ ਦਾ ਗੁਰਦੁਆਰਾ ਬਾਬਾ ਗੁਰੂ ਨਾਨਕ ਦੇਵ ਜੀ ਵਿਖੇ ਇੱਕ ਮਹੰਤ ਜੈਮਲ ਸਿੰਘ ਜੀ ਹੁੰਦੇ ਸਨ ਜੋ ਕਿ 100 ਸਾਲ ਦੀ ਉਮਰ ਹੋ ਕੇ ਗੁਜਰੇ ਸਨ ਦੱਸਦੇ ਹੁੰਦੇ ਸੀ ਕਿ ਇਸ ਪਹਾੜੀ ਦੇ ਉੱਤੇ ਬਾਬਾ ਜੀ ਨੇ ਤਿਮਰ ਨੂੰ ਸੱਤ ਪਾਤਸ਼ਾਹੀਆਂ ਬਖਸ਼ੀਆਂ ਸਨ ਤੇ ਸਿੱਖਾਂ ਦੇ ਰਾਜ ਵਿੱਚ ਛੋਟਾ ਜਿਹਾ ਗੁਰਦੁਆਰਾ ਤੇ ਨਿਸ਼ਾਨ ਸਾਹਿਬ ਝੂਲ ਰਹੇ ਸਨ ਪਰ ਅੱਜ ਕੱਲ ਕੋਈ ਨਿਸ਼ਾਨ ਸਾਹਿਬ ਨਹੀਂ ਹੈ ਸਿਵਾਏ ਪਹਾੜੀ ਟਿੱਬੇ ਦੇ । ਪੁਲਿਸ ਸਾਰਜੰਟ ਭਾਈ ਅਤਰ ਸਿੰਘ ਜੀ ਦੱਸਦੇ ਸਨ ਕਿ ਸਾਨੂੰ ਮਹੰਤ ਜੈਮਲ ਸਿੰਘ ਜੀ ਦੱਸਦੇ ਹੁੰਦੇ ਸਨ ਕਿ ਇਸ ਜਗਾ ਗੁਰੂ ਜੀ ਨੇ ਸੱਤ ਪਾਤਸ਼ਾਹੀਆਂ ਤਿਮਰ ਨੂੰ ਬਖਸ਼ੀਆਂ ਸੀ ।ਮਹੰਤ ਜੈਮਲ ਸਿੰਘ ਦੇ ਪੁੱਤਰ ਮਸਤਾਨ ਸਿੰਘ ਜੀ ਇਸ ਗੁਰਦੁਆਰੇ ਵਿਖੇ ਪੁਜਾਰੀ ਸਨ । ਉਹ ਵੀ ਸਾਖੀ ਦੱਸਦੇ ਸਨ
ਫੋਟੋ ਧੰਨਾ ਸਿੰਘ ਚਹਿਲ ਗੁਰ ਸਾਈਕਲ ਤੀਰਥ ਯਾਤਰਾ ਪੰਨਾ 490

ਜੋ ਤਸਵੀਰ ਵਿੱਚ ਛੋਟਾ ਜਿਹਾ ਟਿੱਬਾ ਹੈ ਇਸੇ ਪਰ ਬੈਠ ਕੇ ਗੁਰਾਂ ਜੀ ਨੇ ਤਿਮਰ ਨੂੰ ਸਤ ਪਾਤਸ਼ਾਹੀਆਂ ਬਖਸ਼ੀਆਂ ਸਨ ਙ ਗੁਰੂ ਜੀ ਦਾ ਟਿੱਬਾ ਪਹਿਲੀ ਪਾਤਸ਼ਾਹੀ ਦੇ ਨਾਮ ਵਾਲਾ ਸੁਖਦੇਵੀ ਦੇ ਮੰਦਰ ਤੋਂ ਪੱਛਮ ਵੀ ਤਰਫ ਇੱਕ ਮੀਲ ਤੇ ਹੈ ਜੋ ਕਿ ਸੁਖਦੇਵ ਦੇ ਮੰਦਿਰ ਤੇ ਮਟਨ ਸ਼ਹਿਰ ਦੋਨਾਂ ਦੇ ਵਿੱਚ ਹੈ। ਅਤੇ ਪਹਿਲਗਾਮ ਤੋਂ ਪਾਣੀ ਦੀ ਨਹਿਰ ਆਉਂਦੀ ਹੈ। ਇਸ ਨiਹਰ ਤੋਂ ਗੁਰੂ ਜੀ ਦਾ ਟਿੱਬਾ ਪੱਛਮ ਦੀ ਤਰਫ ਇੱਕ ਫਰਲਾਂਗ ਤੇ ਹੈ ।ਗੁਰਾਂ ਦੇ ਟਿੱਬੇ ਦੇ ਚੜਦੇ ਦੀ ਤਰਫ ਪਾਸ ਹੀ ਇੱਕ ਛੋਟਾ ਜਿਹਾ ਮੈਦਾਨ ਹੈ ਜੋ ਕਿ ਹਰੇ ਘਾ ਵਾਲਾ ਮੈਦਾਨ ਹੈ।
ਗੁਰੂ ਜੀ ਨੇ ਤਿਮਰ ਬਕਰੀਆਂ ਵਾਲਿਆਂ ਨੂੰ ਪੁੱਛਿਆ ਕਿ ਤੇਰੇ ਪਾਸ ਕੀ ਕੁਝ ਹੈ ਤਾਂ iਤਮਰ ਨੇ ਕਿਹਾ ਸੀ ਕਿ ਬਾਬਾ ਜੀ ਮੇਰੇ ਪਾਸ ਭੇਡਾਂ ਤੇ ਬਕਰੀਆਂ ਦਾ ਦੁੱਧ ਤੇ ਭੰਗ ਹੈ । ਗੁਰੂ ਜੀ ਨੇ ਤਿਮਰ ਪਾਸੋਂ ਭੰਗ ਲੈ ਕੇ ਉਹਨੂੰ ਸੱਤ ਮੁੱਠੀਆਂ ਭੰਗ ਦੀਆਂ ਦਿੱਤੀਆਂ ਸਨ ਅਤੇ ਮਰਦਾਨੇ ਦੇ ਰੋਕਣ ਤੇ ਗੁਰੂ ਜੀ ਰੁਕ ਗਏ ਸਨ। ਗੁਰੂ ਜੀ ਨੇ ਕਿਹਾ ਤੇਰੀਆਂ ਸੱਤ ਪੀੜ੍ਹੀਆਂ ਰਾਜ ਕਰਨਗੀਆਂ । ਜਿਸ ਵਕਤ ਗੁਰੂ ਜੀ ਨੇ ਮੁਕੰਦੇ ਪੰਡਿਤ ਨੂੰ ਧਰਮਸ਼ਾਲਾ ਬਣਾਉਣ ਵਾਸਤੇ ਕਿਹਾ ਸੀ ਤਾਂ ਪੰਡਿਤ ਨੇ ਗੁਰੂ ਜੀ ਦੇ ਪੱਥਰ ਦੀ ਸਿਲਾ ਦੇ ਉੱਤੇ ਇੱਕ ਛੋਟੀ ਜਿਹੀ ਧਰਮਸ਼ਾਲਾ ਬਣਾ ਦਿੱਤੀ ਸੀ ਜੋ ਕਿ ਮੁਸਲਮਾਨਾਂ ਦੇ ਰਾਜ ਹੋਣ ਤੇ ਡਿੱਗ ਪਈ ਸੀ ਤੇ ਥੜਾ ਸਾਹਿਬ ਹੀ ਰਹਿ ਗਏ ਸਨਙ

ਇਸ ਮੌਕੇ ਦਿੱਲੀ ਵਾਲਾ ਜਹਾਂਗੀਰ ਬਾਦਸ਼ਾਹ ਸ੍ਰੀ ਨਗਰ ਤੋਂ ਫਿਰਦਾ ਫਿਰਦਾ ਇਸ ਜਗ੍ਹਾ ਤੇ ਆਇਆ ਸੀ । ਉਸ ਵੇਲੇ ਇਹ ਭਵਨ ਕੁੰਡ ਵਾਲੀ ਜਗ੍ਹਾ ਕੱਚਾ ਚਸ਼ਮਾ ਸੀ ਜਿਸ ਨੂੰ ਹਿੰਦੂ ਲੋਕ ਤੀਰਥ ਕਰਕੇ ਮੰਨਦੇ ਸਨ। ਅੱਛੇ ਜਲ ਵਾਲਾ ਚਸ਼ਮਾ ਦੇਖ ਕੇ ਜਹਾਂਗੀਰ ਪਾਸ ਹੀ ਜਾ ਪੱਛਮੀ ਤਰਫ ਸਰਾਂ ਬਣਾਉਣ ਲੱਗਾ ਸੀ ਜਿਸ ਵਕਤ ਨੀਹਾਂ ਪੁੱਟਣੀਆਂ ਸ਼ੁਰੂ ਕੀਤੀਆਂ ਤਾਂ ਜਲ ਨਿਕਲ ਆਇਆ ਤਾਂ ਜਹਾਂਗੀਰ ਨੇ ਨੀਹਾਂ ਭਰਾ ਕੇ ਇਹ ਪੱਕਾ ਤਲਾਬ ਬਣਾ ਦਿੱਤਾ ਸੀ ਤੇ ਗੁਰੂ ਨਾਨਕ ਦੇਵ ਜੀ ਵਾਲਾ ਥੜਾ ਵਿਚਾਲੇ ਹੀ ਰਹਿਣ ਦਿੱਤਾ ਸੀ ਜੋ ਕਿ ਅੱਜ ਤੱਕ ਵੀ ਹੈ । ਇਹ ਦੋਨੋਂ ਤਲਾਬ ਵਿੱਚ ਜਹਾਂਗੀਰ ਨੇ ਪੱਕੇ ਕਰਵਾਏ ਸਨ। ਜਿੱਥੇ ਅੱਜ ਕੱਲ ਬੜਾ ਭਾਰੀ ਤੀਰਥ ਬਣਿਆ ਹੋਇਆ ਹੈ ਤੇ ਪਾਂਡਿਆਂ ਦੇ ਕਬਜੇ ਵਿੱਚ ਹੈ ।

ਫਿਰ ਜਹਾਂਗੀਰ ਨੇ 50 ਕਰਮ ਪਿੱਛੇ ਹੱਟ ਕੇ ਪੱਛਮ ਦੀ ਤਰਫ ਸਰਾਏ ਬਣਾਈ ਸੀ ਅਤੇ ਸਰਾਏ ਵਿਚਕਾਰ ਜਹਾਂਗੀਰ ਨੇ ਆਪਣੇ ਹੱਥਾਂ ਨਾਲ 18 ਪੇੜ ਚਨਾਰ ਦੇ ਲਗਾਏ ਸਨ । ਉਹ ਸਰਾਏ ਤਾਂ ਗਿਰ ਚੁੱਕੀ ਹੈ ਪਰ ਨਿਸ਼ਾਨ ਅਜੇ ਤੱਕ ਮੌਜੂਦ ਹਨ। ਚਨਾਰ ਦੇ 18 ਪੇੜ ਵੀ ਮੌਜੂਦ ਹਨ। ਪਾਂਡਿਆਂ ਦਾ ਮੁਸਲਮਾਨਾਂ ਨਾਲ ਝਗੜਾ ਚੱਲਦਾ ਰਿਹਾ। ਪਾਂਡੇ ਕਹਿੰਦੇ ਸਨ ਕਿ ਇਹ ਸਾਡੀ ਜਗ੍ਹਾ ਹੈ ਤੇ ਮੁਸਲਮਾਨ ਕਹਿੰਦੇ ਹਨ ਕਿ ਸਾਡੀ ਜਗ੍ਹਾ ਹੈ । ਹੋਰ ਪੱਖ ਮੁਸਲਮਾਨਾਂ ਦਾ ਹੈ ਇਹਨਾਂ ਦੋਨਾਂ ਸਰਿਵਰਾਂ ਸਰੋਵਰਾਂ ਦਾ ਜਲ ਜਹਾਂਗੀਰ ਨੇ ਆਪਣੇ ਸਰਾਏ ਤੇ ਹੇਠੋਂ ਕੱਢਿਆ ਸੀ ਤੇ ਅਜੇ ਤੱਕ ਸਰਾਏ ਦੀਆਂ ਨਿਸ਼ਾਨੀਆਂ ਤੋਂ ਪਤਾ ਲੱਗਦਾ ਹੈ ਕਿ ਸਰਾਏ ਦੇ ਹੇਠਾਂ ਦੀ ਪਾਣੀ ਵੱਗਦਾ ਸੀ ਤੇ ਅੱਜ ਤੱਕ ਡਾਟਾਂ ਬਣੀਆਂ ਹੋਈਆਂ ਹਨ ਅਤੇ ਜਲ ਵੀ ਨਿਕਲਦਾ ਹੈ ਸਰਾਏ ਦੇ ਬਾਹਰਲੇ ਪਾਸੇ ਪੱਛਮ ਦੀ ਤਰਫ ਜਹਾਂਗੀਰ ਨੇ ਫੁਹਾਰੇ ਲਗਾਏ ਸਨ ਜੋ ਹੁਣ ਢਹਿ ਗਏ ਹਨ।

ਜਦ ਸਿੱਖਾਂ ਦਾ ਰਾਜ ਹੋਇਆ ਤਾਂ ਸਰਦਾਰ ਹਰੀ ਸਿੰਘ ਨਲੂਆ ਨੇ ਵੱਡੇ ਸਰੋਵਰ ਦੇ ਆਲੇ ਦੁਆਲੇ ਛੇ ਗੁਰਦੁਆਰੇ ਪਾਏ ਸਨ ਅਤੇ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਦੇ ਵਾਲੀ ਜਗ੍ਹਾ ਛੇ ਗੁਰਦੁਆਰਿਆਂ ਦੇ ਵਿਚਾਲੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਪਾਇਆ ਸੀ। ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਨੂੰ ਤਿੰਨ ਪਿੰਡ ਲਗਾਏ ਸਨ ਜਿਨਾਂ ਵਿੱਚ ਪਿੰਡ ਪੈਬੁਗ ਮਟਨ ਅਤੇ ਮਾਈਗਮ ਪਿੰਡ ਸਨ। ਮਟਨ ਤੇ ਪੈਬੁਗ ਦੱਖਣ ਦੀ ਤਰਫ ਇੱਕ ਮੀਲ ਤੇ ਹਨ ਅਤੇ ਮਾਈਗਾਮ ਉੱਤਰੀ ਤਰਫ ਚਾਰ ਮੀਲ ਤੇ ਹੈ। ਇਹ ਤਿੰਨੋਂ ਪਿੰਡ ਰਾਜਾ ਗੁਲਾਬ ਡੋਗਰੇ ਨੇ ਗ਼ਬਤ ਕੀਤੇ ਸਨ ਤੇ ਗੁਰਦੁਆਰੇ ਬਿਨਾਂ ਮੁਰਾਮਤ ਕੀਤੀ ਤੋਂ ਢਹਿਦੇ ਢਹਿੰਦੇ ਢਹਿ ਗਏ ਸਨ।ਜਿਹੜਾ ਵਿਚਲਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਸੀ ਉਸ ਗੁਰਦੁਆਰੇ ਦਾ ਗੁਲਾਬ ਸਿੰਘ ਰਾਜੇ ਦੇ ਵਕਤ ਵਿੱਚ ਦੇਵੀ ਦਾ ਮੰਦਿਰ ਬਣ ਗਿਆ ਸੀ ਜੋ ਕਿ ਅੱਜ ਵਿੱਚ ਢੱਠਾ ਪਿਆ ਹੈ। ਫਿਰ ਉਹੀ ਥੜੇ ਦਾ ਥੜਾ ਹੀ ਰਹਿ ਗਿਆ ਹੈ ਤੇ ਜਲ ਦੇ ਵਿੱਚ ਸਰੋਵਰ ਵਿੱਚ ਹੈ ।

ਸਵੇਰੇ ਦੇ ਵਕਤ ਸੂਰਜ ਦੀਆਂ ਕਿਰਨਾਂ ਦੇ ਨਾਲ ਉੱਚੀ ਜਗ੍ਹਾ ਖੜ ਕੇ ਗੁਰੂ ਜੀ ਦਾ ਥੜਾ ਸਾਹਿਬ ਹੀ ਦਿਸ ਰਿਹਾ ਹੈ ਤੇ ਥੜੇ ਉੱਤੇ ਜਾਣ ਵਾਸਤੇ ਜੋ ਪੱਥਰ ਲੱਗੇ ਹਨ ਉਹ ਵੀ ਵਿਖਾਈ ਦੇ ਰਹੇ ਹਨ। ਸਰੋਵਰ ਦੇ ਦੱਖਣ ਨੁੱਕਰ ਦੀ ਤਰਫ ਇੱਕ ਕਰਮ ਦੇ ਫਾਸਲੇ ਤੇ ਨਿਸ਼ਾਨ ਸਾਹਿਬ ਝੂਲ ਰਹੇ ਹਨ ਤੇ ਵੱਡੇ ਸਰੋਵਰ ਦੇ ਪਾਸ ਹੀ ਦੱਖਣ ਦੀ ਤਰਫ ਪਲਟਨਾ ਦੇ ਰਹਿਣ ਵਾਸਤੇ12 ਕੋਠੜੀ ਦੀ ਬੈਰਿਕ ਬਣੀ ਹੋਈ ਹੈ। ਮਹਾਰਾਜਾ ਪ੍ਰਤਾਪ ਸਿੰਘ ਨੇ ਦੋ ਕੋਠੜੀਆਂ ਨਿਸ਼ਾਨ ਸਾਹਿਬ ਦੇ ਪਾਸ ਦੀਆਂ ਗੁਰਦੁਆਰੇ ਨੂੰ ਦੇ ਛੱਡੀਆਂ ਹਨ ਤੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਸਾਲਾਨਾ ਜਗੀਰ ਮਹਾਰਾਜਾ ਪ੍ਰਤਾਪ ਸਿੰਘ ਨੇ ਇਸ ਗੁਰਦੁਆਰੇ ਨੂੰ ਤੇ ਝੰਡੇ ਸਾਹਿਬ ਨੂੰ ਤਿੰਨ ਪਿੰਡਾਂ ਦੇ ਬਦਲੇ 122 ਲਗਾਏ ਹੋਏ ਹਨ।

ਗੁਰਦੁਆਰੇ ਵਿੱਚ 10 ਕੋਠੜੀਆਂ ਪਾਂਡਿਆਂ ਕੋਲ ਤੇ ਦੋ ਕੋਠੜੀਆਂ ਗੁਰਦੁਆਰੇ ਪਾਸ ਹਨ। ਇੱਕ ਕੋਠੜੀ ਵਿੱਚ ਮੂਰਤੀ ਲਗਾ ਰੱਖੀ ਹੈ। ਸਿੱਖਾਂ ਨੇ ਗੁਰੂ ਨਾਨਕ ਦੇਵ ਜੀ ਦੀ ਪਹਾੜੀ ਵਾਲੀ ਜਗ੍ਹਾ ਗੁਰਦੁਆਰਾ ਪਾਇਆ ।ਅੱਜ ਕੱਲ ਵੱਡਾ ਤਲਾਬ ਜਾਂ ਛੋਟਾ ਤਲਾਬ ਦੋਨਾਂ ਦਾ ਨਕਸ਼ਾ ਹੈ ਦੋਨੋਂ ਤਲਾਬ ਪਾਸੋ ਪਾਸ ਹਨ ਤੇ ਛੋਟੇ ਤਲਾਅ ਦੇ ਉੱਤੇ ਚੜ੍ਹਦੇ ਦੀ ਤਰਫ ਸੂਰਜ ਤੇਰਵੇਂ ਦਾ ਮੰਦਰ ਹੈ । ਇਸੇ ਮੰਦਰ ਦੇ ਹੇਠਾਂ ਪਹਾੜ ਵਿੱਚੋਂ ਜਲ ਨਿਕਲਦਾ ਹੈ ਤੇ ਦੱਖਣ ਦੀ ਤਰਫ 12 ਕੋਠੜੀਆਂ ਵਾਲੀ ਬੈਰਕ ਪਈ ਹੋਈ ਹੈ। ਸ਼ਹਿਰ ਦੀ ਤਰਫ ਜਾਂ ਮੋਟਰਾਂ ਦੀ ਸੜਕ ਦੀ ਤਰਫ ਜੋ ਦੋ ਕੋਠੜੀਆਂ ਹਨ ਨਿਸ਼ਾਨ ਸਾਹਿਬ ਦੇ ਪਾਸ ਉਹ ਤਾਂ ਗੁਰਦੁਆਰੇ ਦੀਆਂ ਹਨ ਤੇ ਪਹਾੜ ਦੀ ਤਰਫ ਹਿੰਦੂਆਂ ਪਾਸ ਹਨ । ਤਲਾਅ ਦੇ ਉੱਤਰੀ ਤਰਫ ਸੰਤਾਂ ਦੇ ਠਹਿਰੇ ਦੇ ਵਾਸਤੇ ਸਰਕਾਰੀ ਧਰਮਸ਼ਾਲਾ ਹੈ ਤੇ ਪੱਛਮ ਦੀ ਤਰਫ ਜਹਾਂਗੀਰ ਦੀ ਸਰਾਏ ਵਾਲੀ ਜਗ੍ਹਾ ਤੇ ਚਨਾਰ ਤੇ ਪੇੜ ਤੇ ਮੋਟਰਾਂ ਦੀ ਸੜਕ ਹੈ ।

ਇਹ ਸਥਾਨ ਹੈ ਬੜੀ ਮਨਮੋਹਕ । ਪਾਠ ਦਾ ਲਗਾਤਾਰ ਪਰਵਾਹ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਗ੍ਰੰਥੀ ਸਿੰਘ ਵੀ ਬੜੇ ਸੁਲਝੇ ਹੋਏ ਹਨ ਅਤੇ ਸਾਰੇ ਤੱਥ ਵਿਸਥਾਰ ਨਾਲ ਸਮਝਾਉਂਦੇ ਹਨ। ਉਹ ਬਾਬਰ ਨੂੰ ਸਤ ਪਾਤਸ਼ਾਹੀਆਂ ਦਾ ਰਾਜ ਦੇਣ ਦੀ ਗੱਲ ਅਤੇ ਪੰਡਿਤ ਦਾ ਮਛਲੀ ਤੋਂ ਮਨੁੱਖ ਬਣ ਜਾਣਾ ਸਵੀਕਾਰ ਨਹੀ ਕਰਦੇ। ਏਥੇ ਲੰਗਰ ਛਕ ਕੇ ਅਸੀਂ ਅੱਗੇ ਪਹਿਲਗਾਮ ਦੀ ਯਾਤਰਾ ਵਲ ਵਧੇ।
 
Last edited:

dalvinder45

SPNer
Jul 22, 2023
588
36
79
ਪਹਿਲਗਾਮ

ਪਹਿਲਗਾਮ, ਭਾਵ 'ਕਸ਼ਮੀਰੀ ਵਿੱਚ ਚਰਵਾਹਿਆਂ ਦਾ ਪਿੰਡ') ਹੈ ਜੋ ਹੁਣ ਇੱਕ ਕਸਬਾ ਅਤੇ ਪਹਿਲਗਾਮ 34.01°N 75.19° E 'ਤੇ ਅਨੰਤਨਾਗ ਜ਼ਿਲ੍ਹੇ ਦੀਆਂ ਗਿਆਰਾਂ ਤਹਿਸੀਲਾਂ ਵਿੱਚੋਂ ਇੱਕ ਦਾ ਹੈੱਡਕੁਆਰਟਰ ਹੈ ।ਇਹ ਅਨੰਤਨਾਗ ਤੋਂ 45 ਕਿਲੋਮੀਟਰ (28 ਮੀਲ) ਲਿਦਰ ਨਦੀ ਦੇ ਕੰਢੇ 7,200 ਫੁੱਟ (2,200 ਮੀਟਰ) ਦੀ ਉਚਾਈ 'ਤੇ ਸਥਿਤ ਹੈ। ਇਹ ਇੱਕ ਪ੍ਰਸਿੱਧ ਸੈਲਾਨੀ ਸਥਾਨ ਅਤੇ ਪਹਾੜੀ ਸਟੇਸ਼ਨ ਹੈ। ਇਸ ਦੇ ਹਰੇ ਭਰੇ ਮੈਦਾਨ ਅਤੇ ਮੁਢਲੇ ਪਾਣੀ ਹਰ ਸਾਲ ਦੁਨੀਆ ਭਰ ਦੇ ਹਜ਼ਾਰਾਂ ਸੈਲਾਨੀਆਂ ਨੂੰ ਖਿੱਚ ਪਾਉਂਦੇ ਹਨ। ।

ਪਹਿਲਗਾਮ ਅਸਥਾਨ ਅਮਰਨਾਥ ਯਾਤਰਾ ਦੀ ਸਾਲਾਨਾ ਯਾਤਰਾ ਨਾਲ ਜੁੜਿਆ ਹੋਇਆ ਹੈ। ਹਿੰਦੂ ਪਰੰਪਰਾਵਾਂ ਦੇ ਅਨੁਸਾਰ, ਪਹਿਲਗਾਮ ਨੂੰ ਅਸਲ ਵਿੱਚ ਬੈਲ ਗਾਓਂ ਕਿਹਾ ਜਾਂਦਾ ਸੀ, ਭਾਵ (ਬਲਦ ਦਾ ਪਿੰਡ (ਨੰਦੀ)), ਦੂਜੇ ਸ਼ਬਦਾਂ ਵਿੱਚ, ਜਿੱਥੇ ਸ਼ਿਵ ਨੇ ਅਮਰਨਾਥ ਗੁਫਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਬਲਦ ਨੂੰ ਛੱਡ ਦਿੱਤਾ ਸੀ।ਇਹ ਸ਼ਹਿਰ ਯਾਤਰਾ ਦਾ ਸ਼ੁਰੂਆਤੀ ਬਿੰਦੂ ਹੈ ਜੋ ਹਰ ਸਾਲ ਜੁਲਾਈ-ਅਗਸਤ ਦੇ ਮਹੀਨਿਆਂ ਵਿੱਚ ਹੁੰਦੀ ਹੈ, ਜਿਸ ਵਿੱਚ ਲੱਖਾਂ ਸੈਲਾਨੀ ਆਉਂਦੇ ਹਨ। ਇਸਦੀ ਧਾਰਮਿਕ ਮਹੱਤਤਾ ਅਤੇ ਬੇਸ ਕੈਂਪ ਵਜੋਂ ਭੂਮਿਕਾ ਦੇ ਕਾਰਨ, ਇਹ ਸ਼ਹਿਰ 70% ਸੈਲਾਨੀਆਂ ਨੂੰ ਘਾਟੀ ਵੱਲ ਆਕਰਸ਼ਿਤ ਕਰਦਾ ਹੈ। ਚੰਦਨਵਾੜੀ, ਪਹਿਲਗਾਮ ਤੋਂ 16 ਕਿਲੋਮੀਟਰ (9.9 ਮੀਲ) ਦੂਰ ਸਥਿਤ ਹੈ।

ਪਹਿਲਗਾਮ ਨਾਂ ਦੋ ਕਸ਼ਮੀਰੀ ਸ਼ਬਦਾਂ ਤੋਂ ਲਿਆ ਗਿਆ ਹੈ; ਪੁਹੇਲ (ਆਜੜੀ} ਅਤੇ ਗੋਆਮ (ਪਿੰਡ) । ਸਮੇਂ ਦੇ ਨਾਲ ਪੂਹੇਲਗਾਮ ਜਾਂ ਪਹਿਲਗਾਮ ਬਣ ਗਿਆ। ਪਰੰਪਰਾਗਤ ਬੱਕਰਵਾਲ ਕਬੀਲਾ ਬਸੰਤ ਰੁੱਤ ਤੋਂ ਪਹਿਲਾਂ-ਸਰਦੀਆਂ ਤੱਕ ਇਥੇ ਵਸਦੇ ਹਨ ਤੇ ਆਪਣੇ ਪਸ਼ੂਆਂ ਨੂੰ ਚਾਰਦੇ ਹਨ ਕਿਉਂਕਿ ਇਹ ਸਥਾਨ ਬਹੁਤ ਸਾਰੇ ਮੈਦਾਨਾਂ ਅਤੇ ਚਰਾਗਾਹਾਂ ਲਈ ਇੱਕ ਮੁੱਖ ਦੁਆਰ ਹੈ ।

ਅਮਰਨਾਥ ਨੂੰ ਜਾਂਦੇ ਹੋਏ ਗੁਰੂ ਨਨਕ ਦੇਵ ਜੀ ਇਥੇ ਰੁਕੇ ਸਨ ਜਿਸ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਨਾਨਕ ਸਾਹਿਬ ਉਸਾਰਿਆ ਗਿਆ ਹੈ।

ਗੁਰਦੁਆਰਾ ਗੁਰੂ ਨਾਨਕ ਸਾਹਿਬ ਪਹਿਲਗਾਮ
1713922248612.png
1713922306034.png
1713922352596.png

ਗੁਰਦੁਆਰਾ ਗੁਰੂ ਨਾਨਕ ਸਾਹਿਬ ਪਹਿਲਗਾਮ

ਇਸ ਸਥਾਨ ਦੇ ਦਰਸ਼ਨ ਕਰਨ ਲਈ ਅਸੀਂ ਮਟਨ ਤਾਂ ਪਹੁੰਚੇ ਤਾਂ ਇਹ ਸਾਡੇ ਲਈ ਕਾਫੀ ਅਚੰਭੇ ਲਿਆਇਆ। ਉਹ ਦਿਨ 5 ਅਗਸਤ 2019 ਸੀ ਜਿਸ ਦਿਨ ਭਾਰਤੀ ਪਾਰਲੀਮੈਂਟ ਵਿੱਚੋਂ ਕਸ਼ਮੀਰ ਲਈ ਖਾਸ ਲਾਗੁ ਐਕਟ ਧਾਰਾ 370 ਨੂੰ ਹਟਾ ਦਿਤਾ ਗਿਆ ਸੀ।ਉਸ ਦਿਨ ਪੁਲਿਸ ਦਾ ਚਾਰੇ ਪਾਸੇ ਤਨਾ ਸੀ ਅਤੇ ਅਮਰਨਾਥ ਨੂੰ ਜਾਣ ਵਾਲ਼i ਯਾਤਰਾ ਵੀ ਰੁਕ ਗਈ ਸੀ। ਸਾਡੇ ਰਹਿਣ ਲਈ ਕੋਈ ਹੋਟਲ ਵੀ ਨਹੀਂ ਸੀ ਮਿਲ ਰਿਹਾ ਕਿਉਂ ਕਿ ਸਾਰੇ ਹੋਟਲ ਫਸੇ ਹੋਏ ਯਾਤਰੀਆਂ ਨੇ ਮੱਲ ਲਏ ਸਨ। ਸਾਡੇ ਕੋਲ ਵਾਪਿਸ ਮੁੜਣ ਤੋਂ ਬਿਨਾ ਕੋਈ ਚਾਰਾ ਨਹੀਂ ਰਹਿ ਗਿਆ ਸੀ ਜਿਸ ਲਈ ਸਾਨੂ ਦੋ ਵਾਰ ਬੜੇ ਵਿਸਥਾਰ ਨਾਲ ਚੈਕਿੰਗ ਕਰਵਾਉਣੀ ਪਈ। ਸਾਰੇ ਜੰਮੂ ਕਸ਼ਮੀਰ ਵਿੱਚ ਇੱਕ ਤਰ੍ਹਾਂ ਨਾਲ ਕਰਫਿਊ ਲੱਗ ਗਿਆ ਸੀ ਤੇ ਸਾਨੂੰ ਅਗਲੇ ਪ੍ਰੋਗ੍ਰਾਮ ਰੱਦ ਕਰਕੇ ਵਾਪਿਸ ਜੰਮੂ ਨੂੰ ਪਰਤਣਾ ਜ਼ਰੂਰੀ ਹੋ ਗਿਆ।
 

P J Singh

SPNer
Oct 7, 2022
28
2
Simply remarkable!!!!!

Thank you for sharing this profound history about Guru Sahib's journey for the present and future readers/ visitors to this site. May Guru Sahib bless you and all those who have worked with you in putting together this enlightening narrative.

Guru Fetah Ji

Paramjit Singh
 

P J Singh

SPNer
Oct 7, 2022
28
2
Just wondering, do you have a pdf version of this entire document for dissemination that can be shared (with your permission) with others by e-mail. If so, I would be interested. Thanks

Paramjit Singh
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top