
24-Jan-2012, 06:28 AM
|  | | | | Enrolled: Jan 7th, 2005 Location: Metro-Vancouver, B.C., Canada
Posts: 2,841
| |
Liked 2,642 Times in 1,187 Posts
| | | | | ਬਾਦਲ ਦਲ ਵਲੋਂ ਸੌਦਾ ਸਾਧ ਤੋਂ ਮੰਗੀ ਗਈ ਲਿਖਤੀ ਮੱਦ ਬਾਦਲ ਦਲ ਵਲੋਂ ਸੌਦਾ ਸਾਧ ਤੋਂ ਮੰਗੀ ਗਈ ਲਿਖਤੀ ਮੱਦਦ ਦਾ ਖੁਲਾਸਾ
* ਸੌਦਾ ਸਾਧ ਨੇ ਆਖਿਆ ਬਾਦਲ ਦਲ ਨੇ ਡੇਰੇ ਤੋਂ ਪਿਛਲੀ ਗਲਤੀ ਦੀ ਮੁਆਫ਼ੀ ਅਤੇ ਅੱਗੇ ਲਈ ਹਰ ਮਦਦ ਦਾ ਲਿਖਤੀ ਭਰੋਸਾ ਦਿੱਤਾReference:: Sikh Philosophy Network http://www.sikhphilosophy.net/india/37928-and-2-a.html ਬਠਿੰਡਾ (23 ਜਨਵਰੀ, ਅਨਿਲ ਵਰਮਾ-ਪਹਿਰੇਦਾਰ): ਵਿਧਾਨ ਸਭਾ ਚੋਣਾਂ 2012 ਲਈ 30 ਜਨਵਰੀ ਨੂੰ ਵੋਟਾਂ ਪੈਣੀਆਂ ਹਨ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੂਰੇ ਮਾਲਵੇ ਦੇ 8 ਜਿਲ੍ਹਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਨੂੰ ਕਰਾਰੀ ਹਾਰ ਦੇਣ ਵਾਲੇ ਡੇਰਾ ਪ੍ਰੇਮੀ ਵੋਟ ਬੈਂਕ ਤੇ ਆਖਰਕਾਰ ਇਹਨਾ ਚੌਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ ਹੱਕ ਜਤਾ ਸਕਦਾ ਹੈ ਤੇ ਇਹਨਾ ਚੋਣਾਂ ਲਈ ਡੇਰਾ ਮੁਖੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਡੇਰਾ ਪ੍ਰੇਮੀਆਂ ਨੂੰ ਆਦੇਸ਼ ਦਿੱਤੇ ਜਾ ਸਕਦੇ ਹਨ ਤੇ ਇਹ ਫੈਸਲਾ 27 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ। ਇਹ ਇਸ਼ਾਰਾ ਅੱਜ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਡੇਰਾ ਸਿਰਸਾ ਵਿੱਚ ਕੀਤੀ ਗਈ ਪੱਤਰਕਾਰਤਾ ਵਿੱਚ ਹੋਇਆ। ਡੇਰਾ ਮੁਖੀ ਵੱਲੋਂ ਅੱਜ ਆਪਣੇ ਸਿਰਸਾ ਡੇਰੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਕਿਵੇਂ ਕੁਰਸੀ ਦੇ ਲਾਲਚ ਵਿੱਚ ਉਲਝ ਕੇ ਡੇਰਾ ਸੌਦਾ ਸਾਧ ਦੇ ਪੈਰਾਂ ਵਿੱਚ ਡਿੱਗ ਚੁੱਕਾ ਹੈ ਦਾ ਖੁਲਾਸਾ ਵੀ ਹੋਇਆ। Reference:: Sikh Philosophy Network http://www.sikhphilosophy.net/showthread.php?t=37928
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸ ਦੇ ਹੱਕ ਵਿੱਚ ਡੇਰਾ ਪ੍ਰੇਮੀ ਵੋਟ ਪਾਉਣ ਦਾ ਫੈਸਲਾ ਕਰਨਗੇ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਡੇਰਾ ਮੁਖੀ ਨੇ ਕਿਹਾ ਕਿ ਡੇਰਾ ਪ੍ਰੇਮੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਦੇ ਹੱਕ ਵਿੱਚ ਵੋਟ ਪਾਉਣ ਬਾਰੇ ਗੰਭੀਰਤਾ ਨਾਲ ਸੋਚ ਵਿਚਾਰ ਕਰ ਰਹੇ ਹਨ ਕਿਉਂਕਿ ਪਿਛਲੇ ਸਮੇਂ ਪੰਜਾਬ ਵਿੱਚ ਜੋ ਕੁੱਝ ਡੇਰਾ ਪ੍ਰੇਮੀਆਂ ਨਾਲ ਵਾਪਰਿਆ ਤੇ ਉਹਨਾਂ ਤੇ ਵੀ ਪਰਚੇ ਦਰਜ ਕੀਤੇ ਗਏ ਇਸ ਵਿਵਾਦ ਪ੍ਰਤੀ ਬਾਦਲ ਪਰਿਵਾਰ ਵੱਲੋਂ ਲਿਖਤ ਮੁਆਫੀ ਮੰਗ ਕੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਅੱਗੇ ਤੋਂ ਪੰਜਾਬ ਵਿੱਚ ਡੇਰਾ ਪ੍ਰੇਮੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਯਤਨ ਕੀਤੇ ਜਾਣਗੇ। ਡੇਰਾ ਮੁਖੀ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਹੋਏ ਉਸ ਵਿਵਾਦ ਤੇ ਅਫਸੋਸ ਵੀ ਪ੍ਰਗਟ ਕੀਤਾ ਤੇ ਮੁਆਫੀ ਮੰਗਦਿਆਂ ਅੱਗੇ ਤੋਂ ਅਜਿਹਾ ਨਾ ਹੋਣ ਦਾ ਭਰੋਸਾ ਦਿੱਤਾ ਹੈ ਤੇ ਡੇਰਾ ਪ੍ਰੇਮੀਆਂ ਦੀ ਪੂਰੀ ਸੁਰੱਖਿਆ ਅਤੇ ਸੱਤਸੰਗਾਂ ਹੋਣ ਦੀ ਖੁਲ ਦੇਣ ਦਾ ਵੀ ਭਰੋਸਾ ਦਿੱਤਾ ਗਿਆ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।
ਡੇਰਾ ਮੁਖੀ ਨੇ ਇਹ ਵੀ ਐਲਾਨ ਕੀਤਾ ਕਿ ਡੇਰਾ ਸਿਰਸਾ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਆਪਸੀ ਭਾਈਚਾਰਕ ਸਾਂਝ ਤੇ ਦੇਸ਼ ਦੀ ਖੁਸ਼ਹਾਲੀ ਲਈ ਯਤਨਸ਼ੀਲ ਹੈ ਤੇ ਜੋ ਉਮੀਦਵਾਰ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ ਤੇ ਨਸ਼ਿਆਂ ਖਿਲਾਫ ਆਵਾਜ਼ ਬੁ¦ਦ ਕਰੇਗਾ ਉਸਨੂੰ ਡੇਰਾ ਪ੍ਰੇਮੀ ਸਮਰੱਥਨ ਕਰਨਗੇ ਤੇ ਇਸ ਲਈ ਉਮੀਦਵਾਰ ਨੂੰ ਲਿਖਤ ਭਰੋਸੇ ਦਾ ਐਫੀਡੈਵਿਟ ਡੇਰਾ ਸਿਰਸਾ ਵਿੱਚ ਜਮਾਂ ਕਰਵਾਉਣਾ ਪਵੇਗਾ ਤਾਂ ਜੋ ਉਹ ਆਪਣੇ ਵਾਅਦੇ ਤੋਂ ਪਿੱਛੇ ਨਾ ਹੱਟ ਸਕੇ ਤੇ ਇਹਨਾ ਸਮਾਜਿਕ ਬੁਰਾਈਆਂ ਖਿਲਾਫ ਆਵਾਜ਼ ਬੁ¦ਦ ਕਰ ਸਕੇ। ਡੇਰਾ ਮੁਖੀ ਨੇ ਦੱਸਿਆ ਕਿ ਚੋਣਾਂ ਲਈ ਡੇਰਾ ਵੋਟ ਦਾ ਆਸ਼ੀਰਵਾਦ ਲੈਣ ਲਈ ਉਹਨਾਂ ਕੋਲ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਲਗਭਗ 100 ਤੋਂ ਵੱਧ ਪੰਜਾਬ ਦੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਪਹੁੰਚ ਕਰ ਚੁੱਕੇ ਹਨ ਪਰ ਫੈਸਲਾ ਡੇਰੇ ਦੀ ਰਾਜਨੀਤਿਕ ਕਮੇਟੀ ਵੱਲੋਂ 27 ਜਨਵਰੀ ਨੂੰ ਡੇਰਾ ਸ਼ਰਧਾਲੂਆਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ 25 ਜਨਵਰੀ ਨੂੰ ਡੇਰੇ ਦੇ ਪਹਿਲੇ ਪਾਤਸ਼ਾਹੀ ਸ਼ਾਹ ਸਤਨਾਮ ਜੀ ਦਾ ਜਨਮਦਿਨ ਹੈ ਤੇ ਇਸ ਦਿਨ ਪੰਜਾਬ ਦੇ ਹਜਾਰਾਂ ਸ਼ਰਧਾਲੂ ਡੇਰਾ ਸਿਰਸਾ ਪਹੁੰਚਦੇ ਹਨ ਤੇ ਪੰਜਾਬ ਵਿੱਚ ਡੇਰੇ ਦਾ ਚੰਗਾ ਵੋਟ ਬੈਂਕ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਰ ਪਾਰਟੀ ਤਰਲੋ ਮੱਛੀ ਹੁੰਦੀ ਦਿਖਾਈ ਦੇ ਰਹੀ ਹੈ। ਅੱਗੇ ਡੇਰਾ ਪ੍ਰੇਮੀ ਕੀ ਫੈਸਲਾ ਲੈਂਦੇ ਹਨ ਇਹ ਤਾਂ 27 ਜਨਵਰੀ ਨੂੰ ਹੀ ਰਸਮੀਂ ਤੌਰ ਤੇ ਸਾਹਮਣੇ ਆਵੇਗਾ। ਇਸ ਮੌਕੇ ਉਹਨਾਂ ਦੇ ਨਾਲ ਡੇਰਾ ਪ੍ਰਬੰਧਕ ਪਵਨ ਇੰਸਾ, ਅਦਿਤਿਆ ਇੰਸਾ ਤੇ ਰਾਜਨੀਤਿਕ ਵਿੰਗ ਦੇ ਮੈਂਬਰ ਵੀ ਸ਼ਾਮਲ ਸਨ। source: http://www.khalsanews.org/newspics/2...uda%20Sadh.htm
Do share your immediate thoughts or reactions on this issue? We value your views! Login Now! or Sign Up Today! to share your views with us.. Gurfateh!
__________________ Prayer = TALKING to God; Meditation/Simran = LISTENING to God ! With the Divine Love & Blessings of WAHEGURU Ji, I wish you peace, love, light (enlightenment), health & happiness in life! | 
Support Us! Become a Promoter! | | Gurfateh ji, you can become a SPN Promoter by Donating as little as $10 each month. With limited resources & high operational costs, your donations make it possible for us to deliver a quality website and spread the teachings of the Sri Guru Granth Sahib Ji, to serve & uplift humanity. Every contribution counts. Donate Generously. Gurfateh! | |
Currently Active Users Viewing This Thread: 1 (0 members and 1 guests) | | | | Tools | Search | | | | | Display Modes | Linear Mode |
Posting Rules
| You may not post new threads You may not post replies You may not post attachments You may not edit your posts HTML code is On | | | | » Gurbani Jukebox | Listen to Gurbani while surfing SPN! | » Active Discussions | | | | | | | ਨਾਮਾ Today 01:32 AM 1 Replies, 43 Views | | | | | | | | | | | | | | | | | | | | | | | » Books You Should Read... | | | |