(In Punjabi) - Unity In Diversity In Sikhism | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi) Unity In Diversity In Sikhism

Currently reading:
(In Punjabi) Unity In Diversity In Sikhism

dalvindersingh grewal

Writer
Historian
SPNer
Joined
Jan 3, 2010
Messages
519
Likes
352
Age
74
ਸਿੱਖ ਧਰਮ ਵਿਚ ਅਨੇਕਤਾ ਵਿਚ ਏਕਤਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਿੱਖ ਧਰਮ ਵੇਈਂ ਨਦੀ ਵਿਚ ਗੁਰੂ ਨਾਨਕ ਦੇਵ ਜੀ ਦੇ ਗੁਰੂ ਰੂਪ ਹੋਣ ਤੇ ‘ਨਾਂ ਕੋ ਹਿੰਦੂ, ਨਾ ਮੁਸਲਮਾਨ’; ਦੇ ਫੁਰਮਾਨ ਨਾਲ ਸ਼ੁਰੂ ਹੋਇਆ ਜਿਸ ਨੂੰ ਤਕਰੀਬਨ ਸਵਾ ਪੰਜ ਸੌ ਸਾਲ ਹੋ ਗਏ ਹਨ।ਇਤਨੇ ਸਮੇਂ ਵਿਚ ਜਿਸ ਤਰ੍ਹਾਂ ਸਿੱਖ ਧਰਮ ਸਾਰੇ ਵਿਸ਼ਵ ਵਿਚ ਫੈਲਿਆ ਤੇ ਵੱਡੇ ਧਰਮਾਂ ਦੀ ਗਿਣਤੀ ਵਿਚ ਆ ਗਿਆ ਉਹ ਇਕ ਅਚੰਭਾ ਹੀ ਹੈ।ਵਡੇ ਦੇਸ਼ਾਂ ਵਿਚ ਸਿੱਖ ਵੱਡੇ ਵਜ਼ੀਰ ਬਣ ਗਏ ਹਨ ਤੇ ਹੋਰ ਉਚੇ ਅਹੁਦਿਆ ਤੇ ਤੈਨਾਤ ਹਨ। ਅਜੇ ਤਾਂ ਇਸ ਨੇ ਜੜ੍ਹਾਂ ਫੜੀਆਂ ਹਨ ਪੂਰੀ ਤਰ੍ਹਾਂ ਫਲਣਾ-ਫੁਲਣਾ ਤਾਂ ਅਜੇ ਬਾਕੀ ਹੈ। ਹਰ ਅਰਦਾਸ ਵਿਚ ਸਰਬਤ ਦਾ ਭਲਾ ਮਨਾਉਂਦੇ ਇਸ ਧਰਮ ਨੇ ਕਿਸੇ ਨਾਲ ਵੈਰ ਵਿਰੋਧ ਨਹੀਂ ਸਗੋਂ ਪਿਆਰ ਹੀ ਪਿਆਰ ਪਾਲਿਆ ਹੈ, ਨਿਆਸਰਿਆਂ ਨੂੰ ਆਸਰਾ, ਭੁਖਿਆਂ ਨੂੰ ਰੋਟੀ ਤੇ ਨਪੀੜਿਆਂ ਨੂੰ ਇਨਸਾਫ ਦਿਵਾਇਆ ਹੈ। ਸਿੱਖ ਧਰਮ ਵਿਚ ਜੋ ਵੀ ਆਇਆ ਹੈ ਅਪਣੀ ਮਰਜ਼ੀ ਨਾਲ ਆਇਆ ਹੈ, ਕਦੇ ਕਿਸੇ ਦੀ ਜਬਰੀ ਧਰਮ ਬਦਲੀ ਨਹੀਂ ਕੀਤੀ।ਸਾਡੇ ਊੱਚੇ ਆਦਰਸ਼ਾਂ ਸਦਕਾ ਤੇ ਗੁਰੂ ਸਾਹਿਬਾਨ ਦੀਆਂ ਅਮੁਲ ਸਿਖਿਆਵਾਂ ਸਦਕਾ ਅਮਰੀਕਨ, ਅਫਰੀਕਨ, ਚੀਨੀ, ਜਪਾਨੀ, ਯੂਰੋਪੀਅਨ, ਰੂਸੀ; ਗਲ ਕੀ ਹਰ ਕੌਮ ਦਾ ਵਾਸੀ ਸਿੱਖ ਬਣੇ ਹਨ। ਹੁਣ ਜੋ ਆਬਾਦੀ ਅਧਿਕਾਰਿਕ ਤੌਰ ਤੇ ਦੱਸੀ ਜਾਂਦੀ ਹੈ ਉਹ ਤਾਂ ਸਿਰਫ ਢਾਈ ਕ੍ਰੋੜ ਹੀ ਹੈ ਪਰ ਜੇ ਅਸੀਂ ਸਿੱਖ ਧਰਮ ਨੂੰ ਮੰਨਣ ਦੀ ਗਿਣਤੀ ਵਿਚ ਨਾਨਕਪੰਥੀ, ਸਹਿਜਧਾਰੀ, ਸਿਕਲੀਗਰ, ਵਣਜਾਰੇ, ਸਤਿਨਾਮੀ, ਜੌਹਰੀ, ਲਾਮੇ, ਸਿੰਧੀ, ਨਿਰੰਕਾਰੀ, ਰਾਧਾਸੁਆਮੀ, ਨਾਮਧਾਰੀ, ਅਸਾਮੀ ਆਦਿ ਸਿਖ ਜੋ ਨਾਨਕ-ਨਾਮ ਲੇਵਾ ਹਨ ਨੂੰ ਗਿਣ ਲਈਏ ਤਾਂ 15 ਕ੍ਰੋੜ ਤਕ ਬਣਦੀ ਹੈ।ਕੁਝ ਇਕ ਲੋਕਾਂ ਦਾ ਕੱਟੜਪੁਣਾ ਤੇ ਅਪਣੇ ਤੱਕ ਹੀ ਸੀਮਿਤ ਰੱਖਣ ਦਾ ਯਤਨ ਸਿੱਖ ਧਰਮ ਦੇ ਵਧਾਰੇ ਵਿਚ ਬੜਾ ਘਾਤਕ ਸਿੱਧ ਹੋਇਆ ਹੈ। ਅਸੀਂ ਅਨੇਕਤਾ ਵਿਚ ਏਕਤਾ ਦਾ ਅਸੂਲ ਭੁਲ ਗਏ ਹਾਂ। ਸਾਡੇ ਵਿਚ ਅਹੰ ਦਾ ਵਾਧਾ ਹੋਣਾ ਤੇ ਸਹਿਣਸ਼ਕਤੀ ਦਾ ਘਟਣਾ ਸਾਡੀਆਂ ਸੀਮਾਵਾਂ ਨੂੰ ਸੰਗੋੜ ਰਿਹਾ ਹੈ।

ਸਾਡੇ ਸਾਹਮਣੇ ਹਿੰਦੂ ਧਰਮ ਹੈ ਜਿਸ ਵਿਚ ਉਸ ਦੇ ਜੀਣ ਢੰਗ, ਮੰਨਤ-ਮਨਾਉਤ ਢੰਗ, ਦੇਵੀ ਦੇਵਤੇ, ਭਾਸ਼ਾਵਾਂ, ਬੜੇ ਹੀ ਵਖਰੋ-ਵਖਰੇ ਹਨ ਫਿਰ ਵੀ ਉਹ ਸਾਰੇ ਅਪਣੇ ਆਪ ਨੂੰ ਹਿੰਦੂ ਅਖਵਾਉਂਦੇ ਹਨ ਤੇ ਨਾਹਰ ਲਾਉਂਦੇ ਹਨ ‘ਗਰਵ ਸੇ ਕਹੋ ਹਮ ਹਿੰਦੂ ਹੈਂ’। ਇਸਾਈ ਧਰਮ ਵਿਚ ਵੀ ਬੜੇ ਫਿਰਕੇ ਹਨ ਜਿਨ੍ਹਾਂ ਦੇ ਪੂਜਾ-ਢੰਗ ਤੇ ਮੰਨਤ ਦੇ ਢੰਗ ਵੀ ਵਖਰੇ ਹਨ ਪਰ ਸਾਰੇ ਹੀ ਅਪਣੇ ਆਪ ਨੂੰ ਇਸਾਈ ਅਖਵਾਉਂਦੇ ਹਨ। ਬੁਧ ਧਰਮ ਵਿਚ ਵੀ ਕਈ ਜਮਾਤਾਂ ਹਨ ਪਰ ਸਾਰੇ ਅਪਣੇ ਆਪ ਨੂੰ ਬੋਧੀ ਅਖਵਾਉਂਦੇ ਹਨ। ਹਾਂ! ਇਸਲਾਮ ਵਿਚ ਦੋ ਮੁੱਖ ਧਾਰਾਵਾਂ ਹਨ ਸੁੰਨੀ ਤੇ ਸ਼ੀਆ ਪਰ ਆਪਸ ਵਿਚ ਇਕ ਦੂਜੇ ਦੇ ਖੂਨ ਦੇ ਪਿਆਸੇ ਹਨ । ਸੁੰਨੀ ਧਰਮ ਦੀਆਂ ਵੱਖ ਵੱਖ ਲਹਿਰਾਂ ਨੇ ਜਿਸ ਤਰ੍ਹਾਂ ਕੱਟੜ ਪੁਣੇ ਦਾ ਮੁਜ਼ਾਹਿਰਾ ਕੀਤਾ ਹੈ ਉਸ ਨੇ ਆਤੰਕ ਨੂੰ ਉਨ੍ਹਾਂ ਦੇ ਧਰਮ ਦਾ ਹਿੰਸਾ ਬਣਾ ਦਿਤਾ ਹੈ ਸਾਰੀ ਇਸਲਾਮੀ ਦੁਨੀਆਂ ਨੂੰ ਇਕ ਜੰਗ ਦੀ ਅਵਸਥਾ ਵਿਚ ਧੱਕ ਦਿਤਾ ਹੈ। ਫਲਸਤੀਨ, ਇਰਾਕ ਅਤੇ ਸੀਰੀਆ ਵਿਚ ਸਾਉਦੀ ਅਰਬ ਦੀ ਸ਼ਹਿ ਤੇ ਅਮਰੀਕੀ ਹਮਲਿਆਂ ਨੇ ਜਿਸ ਤਰ੍ਹਾਂ ਫਲਸਤੀਨ, ਸੀਰੀਆ, ਇਰਾਕ, ਨੂੰ ਤਾਂ ਤਬਾਹ ਕੀਤਾ ਹੀ ਹੈ ਪਰ ਹੁਣ ਸਾਉਦੀ ਅਰਬ ਵਲੋਂ ਅਮਰੀਕਾ ਨੂੰ ਉਕਸਾ ਕੇ ਈਰਾਨ ਨੂੰ ਯੁਧ ਵਲ ਧੱਕਣ ਦੀ ਕੋਸ਼ਿਸ਼ ਜਾਰੀ ਹੈ। ਇਹ ਯਾਦ ਰਹੇ ਕਿ ਇਸ ਦੇ ਉਲਟ ਵੱਖ ਵੱਖ ਦੇਸ਼ਾਂ ਤੋਂ ਆ ਕੇ ਇਜ਼ਰਾਈਲ ਵਿਚ ਇਕੱਠੇ ਹੋਏ ਯਹੂਦੀਆਂ ਨੇ ਜਿਸ ਤਰ੍ਹਾਂ ਅਰਬ ਦੇਸ਼ਾਂ ਨੂੰ ਹਾਰ ਦਿਤੀ ਤੇ ਹੁਣ ਗੁਠੇ ਲਾਇਆ ਹੋਇਆ ਹੈ ਉਹ ਵੀ ਅਪਣੇ ਆਪ ਵਿਚ ਅਨੇਕਤਾ ਵਿਚ ਏਕਤਾ ਹੋਣ ਦਾ ਅਨੂਠਾ ਸਬੂਤ ਹੈ।

ਕੀ ਸਿੱਖ ਅਨੇਕਤਾ ਵਿਚ ਏਕਤਾ ਦੀਆਂ ਮਿਸਾਲਾਂ ਨੂੰ ਅਪਣਾਉਣਾ ਚਾਹੁੰਦੇ ਹਨ ਜਾਂ ਸੁੰਨੀ ਦੇਸ਼ਾਂ ਵਰਗਾ ਕੱਟੜਵਾਦ ਜੋ ਤਬਾਹੀ ਤੋਂ ਵੱਧ ਕੁਝ ਵੀ ਨਹੀ? ਯਾਦ ਰਹੇ ਕਿ ਸਿੱਖ ਧਰਮ ਦੀ ਖਾਸੀਅਤ ਹੈ ਕਿ ਉਹ ਇਸਲਾਮ ਵਾਂਗ ਤਾਕਤ ਨਾਲ ਜਾਂ ਇਸਾਈਆਂ ਵਾਂਗ ਲੋਭ ਦੇ ਕੇ ਲੋਕਾਂ ਦੇ ਧਰਮ ਨਹੀਂ ਬਦਲਦਾ।ਸਿੱਖ ਧਰਮ ਅਪਣੀ ਮਰਜ਼ੀ ਨਾਲ ਅਪਣਾਇਆ ਧਰਮ ਹੈ ਤੇ ਜੋ ਵੀ ਸਿੱਖ ਬਣਦਾ ਹੈ ਉਹ ਸਿਖ ਧਰਮ ਦੀਆਂ ਖੂਬੀਆਂ ਪਛਾਣ-ਸਮਝ ਕੇ ਹੀ ਇਸ ਧਰਮ ਦੇ ਲੜ ਲਗਦਾ ਹੈ ਤੇ ਲੜ ਵੀ ਪੱਕੀ ਤਰਾਂ ਲਗਦਾ ਹੈ ।‘ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ’ ਕਹਿਕੇ ਜਾਨ ਵਾਰਨੋਂ ਵੀ ਨਹੀਂ ਟਲਦਾ। ਸਿੱਖ ਧਰਮ ਨਾਲ ਜੁੜੇ ਰਹਿਣ ਬਦਲੇ ਜਿਤਨੀ ਗਿਣਤੀ ਵਿਚ ਸ਼ਹੀਦੀਆਂ ਸਿਖਾਂ ਨੇ ਦਿਤੀਆਂ ਹਨ ਉਨ੍ਹਾਂ ਦਾ ਇਕ ਛੋਟਾ ਜਿਤਨਾਂ ਹਿਸਾ ਵੀ ਕਿਸੇ ਹੋਰ ਧਰਮ ਦਾ ਨਹੀਂ। ਈਸਾਈ ਧਰਮ ਨੇ ਤਾਂ ਇਕ ਕ੍ਰਾਈਸਟ ਦੀ ਸ਼ਹੀਦੀ ਨੂੰ ਹੀ ਧਰਮ ਦਾ ਧੁਰਾ ਬਣਾ ਲਿਆ ਪਰ ਸਿੱਖ ਧਰਮ ਨੇ ਤਾਂ ਇਤਨੀਆਂ ਸ਼ਹੀਦੀਆਂ ਤੇ ਲਗਾਤਾਰ ਕੁਰਬਾਨੀਆਂ ਤੋਂ ਤੋਂ ਨਾ ਕੁਝ ਪ੍ਰਾਪਤ ਕੀਤਾ ਤੇ ਨਾ ਕੁਝ ਸਿਖਿਆ ਸਗੋਂ ਸ਼ਹੀਦੀਆਂ ਨੂੰ ਹੀ ਅਪਣੇ ਧਰਮ ਦਾ ਇਕ ਅਸੂਲ ਬਣਾ ਲਿਆ।

ਜਿਵੇਂ ਕਿ ਮੁਢ ਵਿਚ ਦਸਿਆ ਗਿਆ ਹੈ ਕਿ ਸਿੱਖਾਂ ਵਿਚ ਗੁਰੂ ਦੀ ਪ੍ਰਥਾ ਗੁਰੂ ਨਾਨਕ ਦੇਵ ਜੀ ਦੇ ਵੇਈਂ ਵਿਚ ਰੱਬੀ ਇਲਹਾਮ ਨਾਲ ਸ਼ੁਰੂ ਹੋਈ ਸੀ ਤੇ ‘ਨਾ ਕੋ ਹਿੰਦੂ ਨਾ ਮੁਸਲਮਾਨ’ ਦੀ ਪੁਕਾਰ ਪਿਛੋਂ ਹੀ ਇਸ ਵੱਖਰੇ ਧਰਮ ‘ਸਿੱਖ ਧਰਮ’ ਨੇ ਜਨਮ ਲਿਆ।ਵੱਡੀ ਗਿਣਤੀ ਵਿਚ ਸਭ ਤੋਂ ਪਹਿਲਾਂ ਨਾਨਕ ਨਾਮ ਲੇਵਾ ਸਿੱਖ ਨਾਨਕਪੰਥੀ ਅਖਵਾਏ। ਅਠਾਰਵੀਂ ਤੇ ਉਨ੍ਹੀਵੀ ਸਦੀ ਤਕ ਤਕਰੀਬਨ ਅੱਧਾ ਬਿਹਾਰ, ਬੰਗਾਲ ਤੇ ਉੜੀਸਾ ਤੇ ਸਿੰਧ ਤੇ ਪੰਜਾਬ ਨਾਨਕ ਪੰਥੀ ਸੀ।ਗੁਰੂ ਨਾਨਕ ਦੇਵ ਜੀ ਨੇ ਪੰਜਾਬ ਵਿਚ ਸੱਜਣ ਦੀ ਤੁਲੰਭੇ ਵਿਚ ਧਰਮਸਾਲ, ਬਿਹਾਰ ਵਿਚ ਸਾਲਸ ਰਾਇ ਤੇ ਅਧਰਕੇ ਦੀ ਪਟਨੇ ਵਿਚ ਮੰਜੀ, ਪੂਰਬ ਵਿਚ ਝੰਡੇ ਬਾਢੀ ਦੀ ਧਨਾਸਰੀ ਦੇਸ (ਬਰ੍ਹਮਾ) ਵਿਚ ਮੰਜੀ, ਸੁਮਾਤਰਾ (ਇੰਡਨਿੀਸ਼ੀਆ) ਵਿਚ ਕੌਡੇ ਦੀ ਮੰਜੀ ਤੇ ਸ੍ਰੀ ਲੰਕਾ ਵਿਚ ਰਾਜਾ ਸ਼ਿਵਨਾਭ ਦੀ ਮੰਜੀ ਥਾਪ ਦਿਤੀ ਸੀ ਅੱਗੋਂ।ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਥਾਪ ਕੇ ਤਕਰੀਬਨ ਸਾਰੇ ਭਾਰਤ ਵਿਚ ਪ੍ਰਚਾਰ ਫੈਲਾ ਦਿਤਾ ਸੀ। ਬਾਕੀ ਗੁਰੂ ਸਾਹਿਬਾਨ ਨੇ ਵੀ ਧਰਮ ਪ੍ਰਚਾਰ ਲਈ ਸੰਗਤੀ ਰੂਪ ਦੇ ਸੰਗਠਨ ਕਾਇਮ ਕੀਤੇ ਤੇ ਖੁਦ ਯਾਤਰਾਵਾਂ ਕਰਕੇ ਸਿੱਖੀ ਦਾ ਵਧਾਰਾ ਕੀਤਾ।ਗੁਰੂ ਗੋਬਿੰਦ ਸਿੰਘ ਦੇ ਖਾਲਸਾ ਸਾਜਣ ਤੋਂ ਪਹਿਲਾਂ ਸਿੱਖ ਨਾਨਕ-ਪੰਥੀ ਹੀ ਹੁੰਦੇ ਸਨ ਜਿਨ੍ਹਾਂ ਦਾ ਮੁੱਖ ਰੂਪ ਗੁਰਮੁਖ ਤੇ ਸੰਤ (ਅਧਿਆਤਮਕ) ਸੀ। ਜ਼ੁਲਮ ਨਾਲ ਜੂਝਣ ਲਈ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਯੋਗਦਾਨ ਬੇਮਿਸਾਲ ਹੈ । ਸੰਨ 1699 ਤੋਂ ਬਾਦ ਖਾਲਸਾ ਦੀ ਹੋਂਦ ਨੇ ਸਿੱਖੀ ਰਹੁ-ਰੀਤਾਂ ਵਿਚ ਕੁਝ ਬਦਲ ਜ਼ਰੂਰ ਲਿਆਂਦਾ ਜੋ ਸਮਾਂ ਪਾ ਕੇ ਨਾਨਕ-ਪੰਥੀ ਸੋਚ ਤੇ ਭਾਰੂ ਹੁੰਦਾ ਗਿਆ। ਪਰ ਯਾਦ ਰਹੇ ਕਿ ਜਦ ਸਿੱਖ ਕਾਠੀਆਂ ਉਤੇ ਮੁਗਲਾਂ ਨਾਲ ਟਾਕਰੇ ਕਰਨ ਵਿਚ ਰੁਝੇ ਹੁੰਦੇ ਸਨ ਤਾਂ ਉਨ੍ਹਾਂ ਦੇ ਧਰਮ ਤੇ ਧਰਮ ਆਸਥਾਨਾਂ ਦੀ ਦੇਖ ਰੇਖ ਜਾਂ ਤਾਂ ਨਾਨਕਪੰਥੀਆਂ ਤੇ ਜਾਂ ਉਦਾਸੀਆਂ ਨੇ ਹੀ ਕੀਤੀ।ਹੁਣ ਵਕਤ ਅਜਿਹਾ ਬਦਲਿਆ ਹੈ ਕਿ ਦਸਮ ਗੁਰੂ ਦੇ ਸਾਜੇ ਇਹ ਸਿੱਖ ਸਿਰਫ ਅਪਣੇ ਆਪ ਨੂੰ ਹੀ ਸਿੱਖ ਸਮਝਦੇ ਹਨ ਤੇ ਨਾਨਕ-ਪੰਥੀ, ਉਦਾਸੀ ਤੇ ਹੋਰ ਸਿੱਖੀ ਵਿਚਾਰਧਾਰਾਵਾਂ ਨੂੰ ਲਾਂਭੇ ਕਰ ਦਿਤਾ ਹੈ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਨਾਨਕਪੰਥੀ ਵੱਡੀ ਗਿਣਤੀ ਵਿਚ ਸਿੱਖੀ ਨਾਲੋਂ ਟੁਟਦੇ ਗਏ। ਬਿਹਾਰ, ਬੰਗਾਲ, ਉੜੀਸਾ ਆਦਿ ਵਿਚ ਜਿਥੇ ਤਕਰੀਬਨ ਹਰ ਪਿੰਡ ਵਿਚ ਸੰਗਤਾਂ ਹੁੰਦੀਆ ਸਨ ਹੁਣ ਕਿਧਰੇ ਹੀ ਦਿਖਾਈ ਦਿੰਦੀਆਂ ਹਨ। ਸਿੰਧੀ ਵੀਰ ਵੀ ਹੁਣ ਸਿਖੀ ਵਿਚਾਰਧਾਰਾ ਨੂੰ ਛੱਡਕੇ ਹਿੰਦੂ ਮੱਤ ਨਾਲ ਜੁੜੀ ਜਾ ਰਹੇ ਹਨ।ਉਦਾਸੀ ਵੀ ਅਪਣਾ ਸਬੰਧ ਸਿੱਖੀ ਨਾਲੋਂ ਲਗ ਭਗ ਤੋੜੀ ਬੈਠੇ ਹਨ। ਹੁਣ ਤਾਂ ਇਹ ਸਵਾਲ ਵੀ ਉੱਠ ਪਿਆ ਹੈ ਕਿ ਕੀ ‘ਸਹਿਜਧਾਰੀ’ ਵੀ ਸਿੱਖ ਮੰਨੇ ਜਾ ਸਕਦੇ ਹਨ? ਸਾਡੀ ਇਸ ਹਾਲਤ ਦਾ ਫਾਇਦਾ ਸਭ ਤੋਂ ਵੱਧ ਆਰ ਐਸ ਐਸ ਨੇ ਉਠਾਇਆ ਹੈ ਜਿਸ ਨੇ ਰਾਸ਼ਟਰੀ ਸਿੱਖ ਸੰਗਤ ਖੜੀ ਕਰਕੇ ਸਿੱਖੀ ਉਪਰ ਸਨਾਤਨੀ ਰੰਗਤ ਚੜਾਉਣੀ ਸ਼ੁਰੂ ਕਰ ਦਿਤੀ ਹੈ ਤੇ ਹੌਲੀ ਹੌਲੀ ਸਿੱਖ ਸੰਸਥਾਵਾਂ ਉਪਰ ਗਲਬਾ ਪਾਉਣਾ ਸ਼ੁਰੂ ਕਰ ਦਿਤਾ ਹੈ ਜਿਸਦੀ ਮਿਸਾਲ ਹਜ਼ੂਰ ਸਾਹਿਬ ਦੀ ਪ੍ਰਬੰਧਕੀ ਦਾ ਪ੍ਰਧਾਨ ਰਾਸ਼ਟਰੀ ਸਿੱਖ ਸੰਗਤ ਦਾ ਅਹੁਦੇਦਾਰ ਹੈ। ‘ਧਰਮ ਜੋੜਦਾ ਹੈ ਤੋੜਦਾ ਨਹੀਂ’ ਇਹ ਨੁਕਤਾ ਸਾਡੇ ਲਈ ਅਪਣਾਉਣਾ ਜ਼ਰੂਰੀ ਹੈ ਜੇ ਅਸੀਂ ਅਪਣੇ ਸਾਰੇ ਸਿੱਖ ਵੀਰਾਂ ਨੂੰ ਸਿੱਖੀ ਨਾਲ ਜੋੜੀ ਰੱਖਣਾ ਹੈ।ਇਹ ਵੀ ਜ਼ਰੂਰੀ ਹੈ ਕਿ ਅਸੀਂ ਅਨੇਕਤਾ ਵਿਚ ਏਕਤਾ ਦਾ ਸਿਧਾਂਤ ਅਪਣਾਈਏ ਤੇ ਅਪਣੇ ਵਿਛੜੇ ਵੀਰਾਂ ਨੂੰ ਗਲ ਲਾਈਏ ।

ਵੋਟਾਂ ਦੇ ਜ਼ਮਾਨੇ ਵਿਚ ਗਿਣਤੀ ਦਾ ਮਹਤਵ ਵੀ ਇਕਦਮ ਵਧ ਗਿਆ ਹੈ ਇਸ ਲਈ ਬੇਹਦ ਜ਼ਰੂਰੀ ਹੈ ਕਿ ਅਸੀਂ ਕੱਟੜਵਾਦ ਤੇ ਕੁਨਬਾਵਾਦ ਘਟਾਈਏ ਤੇ ਸਾਰੇ ਨਾਨਕਪੰਥੀ, ਸਿੰਧੀ, ਸਹਿਜਧਾਰੀ, ਸਿਕਲੀਗਰ, ਵਣਜਾਰੇ, ਸਤਿਨਾਮੀ, ਜੌਹਰੀ, ਲਾਮੇ, ਨਿਰੰਕਾਰੀ, ਰਾਧਾਸੁਆਮੀ, ਨਾਮਧਾਰੀ, ਅਸਾਮੀ ਆਦਿ ਸਿੱਖਾਂ ਨੂੰ ਆਦਰ ਸਹਿਤ ਬੁਲਾ ਕੇ ਲੋੜੀਂਦੀ ਮਦਦ ਦੇ ਕੇ ਫਿਰ ਅਪਣਾ ਬਣਾਈਏ ਤੇ ਸਿੱਖੀ ਦੀ ਸ਼ਾਨ ਵਧਾਈਏ ।ਇਸ ਨਾਲ ਸਿਖਾਂ ਦੀ ਗਿਣਤੀ 20 ਕ੍ਰੋੜ ਤਕ ਜਾ ਸਕਦੀ ਹੈ ਤੇ ਡੈਮੋਕ੍ਰੈਸੀ ਵਿਚ ਅਸੀਂ ਤਕੜੀ ਸ਼ਕਤੀ ਦੇ ਰੂਪ ਵਿਚ ਖੜੇ ਹੋ ਸਕਾਂਗੇ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖੀ ਵੀ ਭੀੜ ਵਿਚ ਗੁਆਚ ਜਾਵੇਗੀ।
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Gurbani Quotes

Coming Soon! 4
Top