• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਸਤਲੁਜ ਫਿਲਮ ਸਮੀਖਿਆ (Satluj Movie Review)

Dalvinder Singh Grewal

Writer
Historian
SPNer
Jan 3, 2010
2,478
449
81
ਸਤਲੁਜ ਫਿਲਮ ਸਮੀਖਿਆ:

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੇਸਰ ਅਮੈਰੀਟਸ ਦੇਸ਼ ਭਗਤ ਯੂਨਵਿਰਸਿਟੀ



ਪਹਿਲਾਂ ਪੰਜਾਬ '95 ਤੇ ਫਿਰ ਨਵਾਂ ਨਾਂ ਸਤਲੁਜ, ਪਹਿਲਾਂ 127 ਕੱਟ ਲਾਕੇ ਰਿਲੀਜ਼ ਹੋਣ ਤੋਂ ਰੁਕ ਜਾਣੀ ਤੇ ਫਿਰ ਬਿਨਾਂ ਕੱਟਾਂ ਦੇ ਓਟੀਟੀ ਤੇ ਰਿਲੀਜ਼ ਹੋ ਜਾਣੀ ਤੇ ਫਿਰ ਅਚਾਨਕ ਐਤਵਾਰ ਦੇ ਦਿਨ ਸ਼ਾਮ ਨੂੰ ਹੀ ਚਲਣੀ ਬੰਦ ਹੋ ਜਾਣੀ; ਹਨੀ ਤ੍ਰੇਹਨ ਦੀ ਇਹ ਫਿਲਮ ਜਿਸ ਵਿੱਚ ਦਿਲਜੀਤ ਦੋਸਾਂਝ, ਅਰਜੁਨ ਰਾਮਪਾਲ, ਸੁਵਿੰਦਰ ਵਿੱਕੀ ਅਤੇ ਹੋਰ ਕਲਾਕਾਰਾਂ ਨੇ ਕਮਾਲ ਦੀ ਕਲਾਕਾਰੀ ਵਿਖਾਈ ਹੈ ਫਿਲਮ ਦੇ ਰਿਲੀਜ਼ ਹੋਣ ਦੀ ਸਨਸਨੀ ਤੋਂ ਕਿਤੇ ਵੱਧ ਸਨਸਨੀ ਖੇਜ ਹੈ।

ਪੰਜਾਬ ਦੇ 2500 ਤੋਂ ਵੱਧ ਯੁਵਕਾਂ ਦਾ ਇਨਕਾਊਂਟਰ ਕਰ ਕੇ ਲਾਪਤਾ ਕਰ ਕੇ ਸਾੜ ਦੇਣਾ, ਤੇ ਫਿਰ ਇੱਕ ਨਿਰਭੈ ਯੋਧੇ ਜਸਵੰਤ ਸਿੰਘ ਖਾਲੜਾ ਨੇ ਇਨ੍ਹਾਂ ਲਾਸ਼ਾਂ ਦੇ ਰਿਕਾਰਡ ਸ਼ਮਸ਼ਾਨ ਘਾਟਾਂ ਤੇ ਜਾ ਜਾ ਕੇ ਇਕਠੇ ਕਰ ਕੇ ਕੋਰਟਾਂ ਵਿੱਚ ਪੇਸ਼ ਕਰਨੇ ਭਲਾ ਜ਼ਾਲਿਮ ਜਾਬਰ ਕਿਵੇਂ ਸਹਿ ਸਕਦੇ ਸਨ ਕਿ ਉਨ੍ਹਾਂ ਦੇ ਵਿਰੁਧ ਕੋਈ ਉਂਗਲੀ ਚੁੱਕੇ ਜਿਨ੍ਹਾਂ ਨੂੰ ਕੇਦਰ ਦੀ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਛਤਰ ਛਾਇਆ ਹੋਵੇ ।ਉਨ੍ਹਾਂ ਨੇ ਨਿਧੜਕ ਹੋ ਕੇ ਭਾਰੀ ਤਸ਼ਦਦ ਤੋਂ ਬਾਦ ਜਸਵੰਤ ਸਿੰਘ ਖਾਲੜਾ ਨੂੰ ਵੀ ਆਵਾਜ਼ ਉਠਾਉਣ ਕਰਕੇ ਗੋਲੀ ਮਾਰ ਦਿੱਤੀ ਅਤੇ ਲਾਸ਼ ਸਤਿਲੁਜ ਦਰਿਆ ਵਿੱਚ ਵਹਾ ਦਿੱਤੀ ਗਈ ਜਦ ਕਿ ਉਹ ਕੋਈ ਅਤਵਾਦੀ ਨਹੀਂ ਸੀ ਤੇ ਜੋ ਕੁਝ ਕਰ ਰਿਹਾ ਸੀ ਸੰਵਿਧਾਨ ਦੇ ਦਾਇਰੇ ਦੇ ਅੰਦਰ ਹੀ ਕਰ ਰਿਹਾ ਸੀ।

ਪੰਜਾਬ ਦੇ ਘਲੂਘਾਰੇ ਤੋਂ ਵੀ ਵੱਧ ਦੁਖਦਾਇਕ ਦਾਸਤਾਨ ਤੀਹਾਂ ਵਰਿ੍ਆਂ ਬਾਦ ਜਦ ਦਰਸ਼ਕਾਂ ਦੇ ਸਾਹਮਣੇ ਸਿਰਫ ਦੋ ਦਿਨ ਲਈ ਇਹ ਫਿਲਮ ਪੇਸ਼ ਹੋਈ ਤਾਂ ਪੰਜਾਬ ਵਿੱਚ ਤਾਂ ਕੀ, ਸਾਰੀ ਦੁਨੀਆਂ ਵਿੱਚ ਤਰਥੱਲੀ ਮੱਚ ਗਈ ਤੇ ਇਸ ਨੂੰ ਦੁਬਾਰਾ ਰਿਲੀਜ਼ ਕਰਨ ਲਈ ਵੱਡੇ ਪੱਧਰ ਤੇ ਆਵਾਜ਼ਾਂ ਉੱਠ ਰਹੀਆਂ ਹਨ।

ਹਨੀ ਤ੍ਰੇਹਨ, ਦਿਲਜੀਤ ਦੋਸਾਂਝ, ਅਰਜੁਨ ਰਾਮਪਾਲ ਫਿਲਮ ਪੰਜਾਬ '95 ਦੀ ਇੱਕ ਦਰਦਨਾਕ ਕਹਾਣੀ ਨੂੰ ਬਿਆਨ ਕਰਦੀ ਹੈ ਜੋ ਦਿਲ ਨੂੰ ਛੂਹ ਲੈਂਦੀ ਹੈ। ਹਨੀ ਤ੍ਰੇਹਨ ਦੀ ਪਹਿਲਾਂ ਸਿਰਲੇਖ ਵਾਲੀ ਪੰਜਾਬ '95 ਨੂੰ ਬਿਨਾਂ ਕੱਟੇ, ਇੱਕ ਨਵੇਂ ਨਾਮ ਸਤਲੁਜ ਹੇਠ ਚਲਾ ਦਿੱਤਾ ਗਿਆ । ਕਥਿਤ ਤੌਰ 'ਤੇ ਸੀਬੀਐਫਸੀ ਨੇ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕਰਨ ਲਈ 127 ਕੱਟਾਂ ਦੀ ਮੰਗ ਕੀਤੀ ਸੀ। ਸਤਲੁਜ ਕਹਾਣੀ ਪੰਜਾਬ ਦੀ 1995 ਦੀ ਗੱਲ ਕਹਿੰਦੀ ਹੈ।

ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋ ਰਹੇ ਸਿੱਖਾਂ ਦੇ ਕਤਲੇ ਆਮ ਪਿਛੋਂ ਪੰਜਾਬ ਉਭਰ ਰਿਹਾ ਸੀ। ਬੈਂਕ ਕਰਮਚਾਰੀ ਜਸਵੰਤ ਸਿੰਘ ਖਾਲੜਾ (ਦਿਲਜੀਤ ਦੋਸਾਂਝ) ਤਰਨਤਾਰਨ ਵਿੱਚ ਸੌਖੀ ਜ਼ਿੰਦਗੀ ਜੀ ਰਿਹਾ ਸੀ । ਪਰ ਜਦ ਉਸਨੂੰ ਦੱਸਿਆ ਜਾਂਦਾ ਹੈ ਕਿ ਉਸਦਾ ਨਜ਼ਦੀਕੀ ਲਾਪਤਾ ਹੈ ਤਾਂ ਉਹ ਪੁਲਿਸ ਕੋਲ ਜਾ ਕੇ ਉਸ ਦੇ ਥਹੁ ਪਤੇ ਲਈ ਰਪਟ ਲਿਖਾਉਣ ਲਈ ਬੇਨਤੀ ਕਰਦਾ ਹੈ । ਪਰ ਅੱਗੋਂ ਪੁਲਿਸ ਦਾ ਨਾਂਹ ਪੱਖੀ ਵਰਤਾਉ ਉਸ ਨੂੰ ਝਟਕਾ ਦਿੰਦਾ ਹੈ ਤੇ ਪੁਲਿਸ ਦੀ ਪੋਲ ਜਲਦੀ ਹੀ ਖੁੱਲ੍ਹ ਜਾਂਦੀ ਹੈ, ਅਤੇ ਜਸਵੰਤ ਆਪਣੇ ਆਲੇ ਦੁਆਲੇ ਇੱਕ ਚਿੰਤਾਜਨਕ ਪੈਟਰਨ ਦੇਖਦਾ ਹੈ। ਹੋਰ ਤੱਥ ਉਦੋਂ ਸਾਹਮਣੇ ਆਉਂਦੇ ਹਨ ਜਦ ਉਹ ਸ਼ਮਸ਼ਾਨ ਘਾਟਾਂ ਵਿੱਚ ਅਪਣੇ ਲਾਪਤਾ ਸਬੰਧੀ ਨੂੰ ਢੂੰਡਦਾ ਉਥੋਂ ਦੇ ਰਿਕਾਰਡ ਦੇਖਦਾ ਹੈ ਤਾਂ ਉਸਨੂੰ ਤਿੰਨ ਸ਼ਮਸ਼ਾਨ ਘਾਟਾਂ ਤੋਂ 6 ਹਜ਼ਾਰ ਤੋਂ ਵੱਧ ਅਣਪਛਾਤੀਆਂ ਲਾਸ਼ਾ ਦੇ ਰਿਕਾਰਡ ਮਿਲ ਜਾਂਦੇ ਹਨ। ਬਾਦ ਵਿੱਚ ਇਹ ਅਣਪਛਾਤੀਆਂ ਲਾਸ਼ਾ 25,000 ਹਨ ਜਿਨ੍ਹਾਂ ਲੋਕਾਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਗੈਰ-ਕਾਨੂੰਨੀ ਤੌਰ 'ਤੇ ਸਸਕਾਰ ਕੀਤਾ ਗਿਆ ਹੈ। ਉਹ ਹਿਊਮਨ ਰਾਈਟਸ ਨਾਲ ਮਿਲ ਕੇ ਇਸ ਵਿਰੁਧ ਵੱਡੇ ਪੱਧਰ ਤੇ ਆਵਾਜ਼ ਉਠਾਉਂਦਾ ਹੈ ਅਤੇ ਮੰਗ ਕਰਦਾ ਹੈ ਕਿ ਜਿਨ੍ਹਾਂ ਮਾਪਿਆਂ ਦੇ ਬੱਚੇ ਇਸ ਤਰ੍ਹਾਂ ਸਸਕਾਰ ਕੀਤੇ ਗਏ ਹਨ ਜਾਂ ਦਰਿਆਵਾਂ ਵਿੱਚ ਰੋੜ੍ਹ ਦਿੱਤੇ ਗਏ ਹਨ ਉਨ੍ਹਾ ਨੂੰ ਉਨ੍ਹਾ ਦੇ ਬੱਚਿਆਂ ਬਾਰੇ ਪੂਰਾ ਸੱਚ ਦਸਿਆ ਜਾਵੇ।

ਪੁਲਿਸ ਫੋਰਸ ਵੱਲੋਂ ਆਪਣੇ ਅੱਤਿਆਚਾਰਾਂ ਨੂੰ ਛੁਪਾਉਣ ਲਈ ਅੱਤਵਾਦ ਨੂੰ ਬਹਾਨੇ ਵਜੋਂ ਵਰਤਣ ਬਾਰੇ ਸੱਚਾਈ ਨੂੰ ਉਜਾਗਰ ਕਰਨ ਦੀ ਆਪਣੀ ਕੋਸ਼ਿਸ਼ ਵਿੱਚ, ਉਹ ਆਪਣੀ ਸੁਰੱਖਿਆ ਸਮੇਤ ਸਭ ਕੁਝ ਦਾਅ 'ਤੇ ਲਗਾ ਦਿੰਦਾ ਹੈ। ਆਖਰ ਪ੍ਰਸ਼ਾਸ਼ਨ ਤੇ ਪੁਲਿਸ ਜਸਵੰਤ ਸਿੰਘ ਖਾਲੜਾ ਆਵਾਜ਼ ਨੂੰ ਬੰਦ ਕਰਨ ਲਈ ਉਸ ਉਤੇ ਬੇਅੰਤ ਤਸ਼ਦਦ ਕਰਦੇ ਹਨ ਜਿਸ ਅੱਗੇ ਖਾਲੜਾ ਨਹੀਂ ਝੁਕਦਾ ਤਾਂ ੳੁਸ ਨੂੰ ਗੋਲੀਆਂ ਨਾਲ ਭੁੰਨ ਦਿਤਾ ਜਾਂਦਾ ਹੈ ਅਤੇ ਉਦੀ ਲਾਸ ਨੂੰ ਤੇ ਸਤਿਲੁਜ ਵਿੱਚ ਵਹਾ ਦਿਤਾ ਜਾਂਦਾ ਹੇ।

ਫਿਲਮ 1995 ਦੇ ਕਾਲੇ ਦੌਰ ਨੂੰ ਬਖੂਬੀ ਉਜਾਗਰ ਕਰਦੀ ਹੈ ਜਿਸ ਦਾ ਸੱਚ ਕੁਲਦੀਪ ਦਿੰਘ ਨੇ ਕੋਰਟ ਅੱਗੇ ਖੋਲਿਆ ਤਾਂ ਸਵਾ ਸੌਂ ਤੌਂ ਵੱਧ ਪੁਲਿਸ ਅਧਿਕਾਰੀਆ ਨੂੰ ਸਜ਼ਾਵਾਂ ਹੋਈਆਂ। ਮੁੱਖ ਮੰਤਰੀ ਬਿਅੰਤ ਸਿੰਘ ਨੂੰ ਤਾਂ ਉਸ ਦੇ ਬਾਡੀਗਾਰਡ ਨੇ ਹi ਬੰਬ ਨਾਲ ਉਡਾ ਦਿਤਾ ਸੀ ਕਿਉਂਕਿ ਉਸ ਦਾ ਪਰਿਵਾਰ ਦੇ ਪੰਜ ਜਣੇ ਪੁਲਿਸ ਨੇ ਬੇਦੋਸ਼ੇ ਮਾਰ ਦਿਤੇ ਸਨ। ਅੇਸ ਐਸ ਪੀ ਸੰਧੂ ਸੁਈਸਾਈਡ ਕਰ ਗਿਆ ਤੇ ਡੀਜੀਪੀ ਗਿੱਲ ਨੂੰ ਹਟਾ ਦਿਤਾ ਗਿਆ।

ਪਤਰਕਾਰ ਜਸਵਿੰਦਰ ਸਿੰਘ ਬਿੱਟਾ ਸੁਣਾ ਰਹੇ ਸਨ ਕਿ ਬੇਅੰਤ ਸਿੰਘ ਤੋਂ ਬਾਦ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣੇ। ਉਹ ਇਸ ਤੋਂ ਪਹਿਲਾਂ ਬਿਅੰਤ ਸਿੰਘ ਦੀ ਮਨਿਸਟਰੀ ਵਿੱਚ ਮੰਤਰੀ ਸਨ।ਉਹਨਾਂ ਨੇ ਕੇਪੀਐਸ ਗਿੱਲ ਨੂੰ ਡੀਜੀਪੀ ਦੇ ਅਨੁਦੇ ਤੋਂ ਹਟਾਇਆ। ਹਟਾਉਣ ਦਾ ਮਤਲਬ ਸਾਫ ਸੀ ਕਿਉਂਕਿ ਉਹ ਜਦ ਹਰਚਰਨ ਸਿੰਘ ਬਰਾੜ ਮਿਨਿਸਟਰ ਸਨ ਤਾਂ ਉਹਨਾਂ ਨੇ ਉਸ ਵੇਲੇ ਡੀਜੀਪੀ ਗਿੱਲ ਨੂੰ ਕਿਹਾ ਸੀ ਕਿ ਗਲਤ ਕੰਮ ਨਾ ਕਰੋ ਪਰ ਗਿਲ ਨੇ ਟਾਲ ਦਿਤੀ । ਉਸੇ ਵੇਲੇ ਨਾਲ ਬੈਠੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਉਹਨਾਂ ਦੀ ਥਾਂ ਇੱਕ ਖਾੜਕੂ ਜੋ ਆਤਮ ਸਮਰਪਣ ਕਰਨਾ ਚਾਹੁੰਦਾ ਸੀ ਉਸ ਨੂੰ ਨਾਲ ਬਿਠਾ ਲਿਆ ਤੇ ਹਰਚਰਨ ਸਿੰਘ ਬਰਾੜ ਨੂੰ ਪਿੱਛੇ ਜਾ ਕੇ ਬੈਠਣਾ ਪਿਆ। ਉਸ ਤੋਂ ਪਹਿਲਾਂ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਡੀਜੀਪੀ ਗਿੱਲ ਨੂੰ ਕਹਿ ਚੁੱਕੇ ਸਨ ਕਿ ਉਹ ਇਹ ਗਲਤ ਕੰਮ ਛੱਡ ਦੇਵੇ ਪਰ ਡੀਜੀਪੀ ਨੇ ਉਹਨਾਂ ਨੂੰ ਖੁਦ ਕਿਹਾ ਸੀ ਕਿ ਉਸ ਨੂੰ ਦਿੱਲੀ ਤੋਂ ਆਰਡਰ ਆਉਂਦੇ ਹਨ ਤੇ ਉਹਨਾਂ ਦੇ ਹੁਕਮ ਦੇ ਅਨੁਸਾਰ ਹੀ ਚਲਦੇ ਹਨ ਪੰਜਾਬ ਦੇ ਹੁਕਮਾਂ ਦੇ ਅਨੁਸਾਰ ਨਹੀਂ । ਜਦ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਡੀਜੀਪੀ ਗਿੱਲ ਦੀ ਟਰਮੀਨੇਸ਼ਨ ਦਾ ਆਰਡਰ ਲਿਖਿਆ ਤੇ ਡੀਜੀਪੀ ਗਿੱਲ ਨੂੰ ਜੋ ਉਸ ਵੇਲੇ ਪਟਿਆਲੇ ਸਨ ਭੇਜ ਦਿੱਤਾ ਜਿਸ ਪਿੱਛੋਂ ਡੀਜੀਪੀ ਗਿੱਲ ਦਾ ਸਭ ਦੇ ਸਾਹਮਣੇ ਆਉਣਾ ਸ਼ੁਰੂ ਹੋਇਆ।

ਪੁਲਿਸ ਦੇ ਐਨਕਾਊਂਟਰ ਕਰਨ ਦੇ ਕਿਸੇ ਸਨ ਉਨ੍ਹਾ ਦਾ ਕੁੱਝ ਖੁਲਾਸਾ ਤਾਂ ਕੋਰਟਾਂ ਨੇ ਕਰ ਦਿਤਾ ਸੀ ਤੇ ਕੁੱਝ ਖੁਲਾਸਾ ਕੁਲਦੀਪ ਸਿੰਘ ਨੇ ਅਪਣੇ ਬਿਆਨ ਵਿੱਚ ਕਰ ਦਿਤਾ ਸੀ। ਉਹਨਾਂ ਨੇ ਜਿਸ ਤਰ੍ਹਾਂ ਕੁਝ ਸਿਪਾਹੀਆਂ ਨੂੰ ਭਰਤੀ ਕਰਕੇ ਹਰ ਐਨਕਾਊਂਟਰ ਕਰਨ ਤੇ ਤਰੱਕੀ ਦਿੰਦੇ ਹੋਏ ਡੀਐਸਪੀ ਦੇ ਅਹੁਦੇ ਤੱਕ ਵਧਾਇਆ ਜੋ ਸੰਵਿਧਾਨ ਦਾ ਖੁੱਲਾ ਉਲੰਘਣ ਸੀ ਤੇ ਇਹ ਵੀ ਦਰਸਾਉਂਦਾ ਸੀ ਕਿ ਉਸ ਨੂੰ ਮੁੱਖ ਮੰਤਰੀ ਤੇ ਕੇਂਦਰ ਵੱਲੋਂ ਖੁੱਲੀ ਛੁੱਟੀ ਮਿਲੀ ਹੋਈ ਸੀ ਕਿ ਜਿਸ ਨੂੰ ਚਾਹੁਣ ਉਸ ਨੂੰ ਖਤਮ ਕਰ ਸਕਦੇ ਹਨ ਤੇ ਉਹਨਾਂ ਦਾ ਇੱਕੋ ਹੀ ਮੁੱਦਾ ਹੋਏਗਾ ਕਿ ਪੰਜਾਬ ਦੇ ਵਿੱਚ ਜੋ ਅਤੰਕਵਾਦ ਫੈਲਿਆ ਹੈ ਉਸ ਨੂੰ ਖਤਮ ਕਰਨਾ ਹੈ ਇਸ ਲਈ ਜੋ ਅਹੁਦੇਦਾਰੀਆਂ ਦੇ ਭੁੱਖੇ ਨਵੇਂ ਸਿਪਾਹੀ ਭਰਤੀ ਕੀਤੇ ਗਏ ਤਾਂ ਉਹਨਾਂ ਨੇ ਤਰਕੀਆਂ ਪਾਉਣ ਖਾਤਰ ਵੱਡੀ ਗਿਣਤੀ ਵਿੱਚ ਪੰਜਾਬੀ ਯੁਵਕਾਂ ਦਾ ਐਨਕਾਊਂਟਰ ਕੀਤਾ। ਆਮ ਸ਼ਰੀਫ ਲੜਕੇ ਵੀ ਫੜ ਕੇ ਵੱਡੇ ਪੱਧਰ ਤੇ ਐਨਕਾਊਂਟਰ ਕੀਤੇ ।

ਐੱਸ ਪੀ ਓ ਕੁਲਦੀਪ ਸਿੰਘ ਨੇ ਇਹ ਸਭ ਕੁਝ ਖਾਲੜਾ ਜੀ ਨੂੰ ਅਗਵਾ ਕਰਨ ਤੋਂ ਸ਼ਹਾਦਤ ਤੱਕ ਦਾ ਮੰਜ਼ਰ ਆਪਣੀਆਂ ਅੱਖੀਆਂ ਨਾਲ ਦੇਖਿਆ ਉਦੋਂ ਉਹ ਕਲੀਨ ਸ਼ੇਵ ਸੀ। ੳਸਿ ਦੇ ਬਿਆਨ ਤੇ ਇੰਡੀਅਨ ਐਕਸਪ੍ਰੈਸ ਅਤੇ ਅਜੀਤ ਵਿੱਚ ਵੱਡਾ ਖੁਲਾਸਾ ਹੋਇਆ ਤੇ ਫਿਰ ਚੁੱਪ ਛਾ ਗਈ। ਜਦ ਹੁਣ ਲੋਕਾਂ ਨੇ ਸਤਿਲੁਜ ਦੇਖੀ ਤਾਂ ਪਬਲਿਕ ਦੀਆਂਇਸ ਅੰਧਰਗਰਦੀ ਤੋਂ ਅ!ਖਾਂ ਖੁਲ੍ਹੀਆਂ ਅਤੇ ਹੁਣ ਸੁਤਲੂਜ ਨੂੰ ਜਾਰੀ ਰੱਖਣ ਲਈ ਲਗਾਤਾਰ ਅਵਾਜ਼ਾਂ ਉਟ ਰਹੀਆਂ ਹਨ ਹਾਲਾਂਕਿ ਓ ਟੀ ਟੀ ਤੋਂ ਰਿਲੀਜ਼ ਹੋਣ ਪਿੱਛੋਂ ਬਹੁਤ ਲੋਕਾਂ ਨੇ ਇਹ ਫਿਲਮ ਵੇਖ ਵ ੀਲਈ ਹੈ ਅਤੇ ਡਾਊਨ ਲੋਡ ਵੀ ਕਰ ਲਈ ਹੈ ।ਪਰ ਕੁਝ ਸਰਕਾਰੀ ਅਹੁਦੇਦਾਰ ਇਸ ਵਿਰੁਧ ਆਵਾਜ਼ ਵੀ ਉਠਾ ਰਹੇ ਹਨ ਤਾਂਕਿ ਉਨ੍ਹਾ ਦਾ ਦਾਰੂ ਫੁਲਕਾ ਚਲਦਾ ਰਹੇ। ਪਰ iੲਹ ਸੱਚ ਹੈ ਕਿ ਸਚਾਈ ਹੁਣ ਹੋਰ ਛੁਪ ਨਹੀਂ ਸਕਦੀ ਤੇ ਖਾਲੜਾ ਦੀ ਕੁਰਬਾਨੀ ਨਵੀਂ ਰੋਸ਼ਨੀ ਜਗਾਉਂਦੀ ਰਹੇਗੀ।​
 
📌 For all latest updates, follow the Official Sikh Philosophy Network Whatsapp Channel:
Top