• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਡਰੌਲੀ ਭਾਈ ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦੁਰ ਸਾਹਿਬ

Dalvinder Singh Grewal

Writer
Historian
SPNer
Jan 3, 2010
2,414
447
81
ਡਰੌਲੀ ਭਾਈ ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦੁਰ ਸਾਹਿਬ

ਤੇ ਗੁਰੂ ਹਰ ਰਾਇ ਸਾਹਿਬ ਨਾਲ ਸੰਬੰਧਿਤ ਪਾਵਨ ਨਗਰ

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ


1782655427173.png
ਗੁਰਦਵਾਰਾ 6ਵੀਂ ਤੇ 7ਵੀਂ ਪਾਤਸਾਹੀ ਡਰੌਲੀ ਭਾਈ

ਫਿਰੋਜਪੁਰ ਤੋਂ ਲੁਧਿਆਣਾ ਮੁਖ ਮਾਰਗ ਤੇ ਚਲਦਿਆਂ ਤਲਵੰਡੀ ਭਾਈ ਤੋਂ ਸੱਤ ਕੁ ਮੀਲ ਡਰੌਲੀ ਭਾਈ ਲਈ ਸੜਕ ਨਿਕਲਦੀ ਹੈ ਜਿੱਥੋਂ ਦੋ ਕੁ ਕਿਲੋਮੀਟਰ ਅੱਗੇ ਜਾਕੇ ਪਿੰਡ ਡਰੌਲੀ ਭਾਈ ਹੈ । ਗੁਰੂ ਹਰਗੋਬਿੰਦ ਸਾਹਿਬ ਸੰਮਤ 1670 ਨੂੰ ਭਾਈ ਸਾਂਈ ਦਾਸ ਜੀ ਦੀ ਅਟਾਰੀ ਵਿਖੇ ਚਰਣ ਪਾਉਣ ਵਾਸਤੇ ਭਾਈ ਡਰੌਲੀ ਪਹੁੰਚੇ । ਡਰੌਲੀ ਭਾਈ ਮੋਗੇ ਜਿਲ੍ਹੇ ਵਿਚ ਪੈਂਦਾ ਹੈ ਤੇ ਮੋਗਾ ਤੋਂ 5.6 ਮੀਲ ਦੀ ਵਿਥ ਤੇ ਹੈ ਤੇ ਚੰਗਾ ਰਾਹ ਹੋਣ ਕਰਕੇ ਇਥੇ ਸਹਿਜੇ ਹੀ ਪਹੁੰਚਿਆ ਜਾ ਸਕਦਾ ਹੈ । ਪਰ ਉਨ੍ਹੀ ਦਿਨੀ ਇਹ ਮਾਰਗ ਇਕ ਬਿਖੜਾ ਪੈਂਡਾ ਸੀ ਜਿਥੇ ਜਾਂ ਤਾਂ ਪੈਦਲ ਜਾਂ ਘੋੜੇ ਦੀ ਸਵਾਰੀ ਕਰਕੇ ਹੀ ਪਹੁੰਚਿਆ ਜਾ ਸਕਦਾ ਹੈ । ਇਸ ਸਥਾਨ ਤੇ ਗੁਰੂ ਹਰਗੋਬਿੰਦ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿਛੋਜ਼ ਮੌਕੇ ਦੀ ਨਜ਼ਾਕਤ ਵੇਖਕੇ ਮਾਤਾ ਜੀ ਸਮੇਤ ਮਾਲਵੇ ਵਿਚ ਡਰੌਲੀ ਆ ਗਏ ਸਨ । ਉਸ ਸਮੇਜ਼ ਇਹ ਇਕ ਸੰਘਣੇ ਜੰਗਲ ਵਾਲਾ ਇਲਾਕਾ ਸੀ ਤੇ ਆਵਾਜਾਈ ਨਾਮਾਤਰ ਹੀ ਸੀ ।

ਭੱਟ ਵਹੀਆਂ ਵਿਚ ਗੁਰੂ ਹਰਗੋਬਿੰਦ ਜੀ ਦੇ ਭਾਈ ਕੇ ਡਰੌਲੀ ਆਉਣ ਬਾਰੇ ਇਉਜ਼ ਦਰਜ ਹੈ, “ਗੁਰੂ ਹਰਗੋਬਿੰਦ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਬਾਸੀ ਗੁਰੂ ਕਾ ਚੱਕ ਪਰਗਣਾ ਨਿਝਰਆਲਾ ਸੰਮਤ ਸੋਲਾਂ ਸੈ ਤ੍ਰੈਸਠਾ ਜੇਠ ਮਾਸੇ ਸੁਦੀ ਅਸ਼ਟਮੀ ਕੇ ਦਿਹੁੰ ਗੋਇੰਦਵਾਲ ਸੇ ਜੰਗਲ ਦੇਸ ਗਾਮ ਡਰੌਲੀ ਪਰਗਣਾ ਡਗਰੂ ਭਾਈ ਸਾਈਂ ਦਾਸ ਕੇ ਗ੍ਰਹਿ ਮੇਂ ਆਏ । ਗੈਲੋਂ ਮਾਤਾ ਗੰਗਾ ਦੇਈ ਤੇ ਇਸਤਰੀ ਦਮੋਦਰੀ ਜੀ ਆਈ । ਏਕ ਬਰਖ ਛੇ ਮਾਸ ਡਰੋਲੀ ਗਾਮ ਮੇਂ ਬਾਸ ਕਰਕੇ ਗੋਇੰਦਵਾਲ ਆਏ “। (ਭਟ ਵਹੀ ਮੁਲਤਾਨੀ ਸਿੰਧੀ)

ਏਸੇ ਥਾਂ ਤੇ ਗੁਰੂ ਜੀ ਦੇ ਵੱਡੇ ਸਾਹਿਬਗ਼ਾਦੇ ਬਾਬਾ ਗੁਰਦਿਤਾ ਜੀ ਦਾ ਜਨਮ ਹੋਇਆ ਜਿਸ ਬਾਰੇ ਭੱਟ ਵਹੀਆਂ ਵਿਚ ਇਉਂ ਦਰਜ਼ ਹੈ ।“ਬਧਾਈ ਲੀ ਗੁਰਦਿਤਾ ਕੀ, ਬੇਟਾ ਗੁਰੂ ਹਰਗੋਬਿੰਦ ਜੀ ਮਹਲ ਛਟੇ ਕਾ, ਪੋਤਾ ਗੁਰੂ ਅਰਜਨ ਜੀ ਕਾੑੑੑੑੑ ਸੰਬਤ ਸੋਲਾਂ ਸੈ ਪੈਂਸਠ ਅਸੂ ਕੀ ਪੂਰਨਿਮਾ ਦੇ ਦਿਹੁੰ ਮਾਤਾ ਦਮੋਦਰੀ ਕੇ ਉਦਰ ਥੀ । ਸ਼ੁਭ ਘਰੀ ਜਨਮ ਹੋਆ, ਗਾਮ ਡਰੌਲੀ ਕੇ ਮਲ੍ਹਾਨ ਜੰਗਲ ਦੇਸ ਮੇਂ । ਭਟ ਬਿਹਾਰੀ ਕੋ ਮਾਨਾ, ਗੁਰੂ ਕੀ ਕੜਾਹੀ ਕੀ । (ਭੱਟ ਵਹੀ ਤਲਉਂਢਾ, ਪਰਗਣਾ ਜੀਂਦ)

ਤੋਜਿ਼ਕੀ ਜਹਾਂਗੀਰੀ ਅਨੁਸਾਰ ਬਾਦਸ਼ਾਹ ਦਾ ਹੁਕਮ ਸੀ ਕਿ ਪੰਚਮ ਗੁਰੂ ਦਾ ਬਾਲ ਬੱਚਾ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਜਾਵੇ ਲੇਕਿਨ ਸਿਆਣੇ ਸਿਖਾਂ ਦੀ ਰਾਇ ਅਨੁਸਾਰ ਗੁਰੂ ਹਰਗੋਬਿੰਦ ਮਾਲਵੇ ਵਲ ਆ ਗਏ ਤੇ ਡੇਢ ਸਾਲ ਡਰੌਲੀ ਟਿਕੇ ਰਹੇ । ਸਰਕਾਰੀ ਸੂਹੀਏ ਉਨ੍ਹਾਂ ਦੀ ਤਲਾਸ਼ ਵਿਚ ਸਨ ਤੇ ਜਦੋਂ ਉਹ ਇਥੋਂ ਵਾਪਸ ਗੋਇੰਦਵਾਲ ਪਰਤੇ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਤੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾ ਗਿਆ ।

ਇਸ ਸਥਾਨ ਦੀ ਖਾਸ ਮਹੱਤਤਾ ਇਹ ਵੀ ਹੈ ਕਿ ਇਸ ਸਥਾਨ ਅਸਥਾਨ ਦੀ ਸੇਵਾ ਸ੍ਰੀ ਗੁਰੂ ਹਰ ਰਾਇ ਜੀ ਨੇ ਤੰਬੂ ਲਗਾਕੇ, ਜਿਥੇ ਅਜਕਲ ਮਾਲ ਸਾਹਿਬ ਗੁਰਦਵਾਰਾ ਹੈ, ਆਪ ਕਰਵਾਈ ਸੀ । ਸ੍ਰੀ ਗੁਰੂ ਹਰ ਰਾਇ ਸਾਹਿਬ ਨੇ ਅਪਣੇ ਮਾਸੀ-ਮਾਸੜ ਦੇ ਘਰ ਸੰਮਤ 1709 ਬਿਕਰਮੀ, ਸੰਨ 1653 ਈ: ਮੁਤਾਬਕ (ਤਵਾਰੀਖ ਗੁਰੂ ਖਾਲਸਾ) ਨੂੰ ਚਰਨ ਪਾਏ ਅਤੇ ਮਾਲ ਸਾਹਿਬ ਤੋਂ ਰੋਜ਼ਾਨਾ ਪੈਦਲ ਚੱਲਕੇ ਦਰਸ਼ਨੀ ਡਿਉੜੀ, ਦਰਬਾਰ ਸਾਹਿਬ, ਸਰੋਵਰ ਤੇ ਖੂਹ ਦੀ ਸੇਵਾ ਆਪ ਕਰਵਾਉਂਦੇ ਰਹੇ । ਦਰਸ਼ਨੀ ਡਿਉੜੀ ਵੀ ਸੰਭਾਲ ਤੋਂ ਬਿਨਾਂ ਢਹਿ ਗਈ ਸੀ, ਜਿਸਨੂੰ ਸੰਨ 1994 ਈਸਵੀ ਵਿਚ ਭਾਈ ਕੁਲਵੰਤ ਸਿੰਘ ਸੰਘਾ ਤੇ ਇੰਗਲੈਂਡ ਦੀ ਸੰਗਤ ਨੇ ਕਾਰ ਸੇਵਾ ਕਰਕੇ 9 ਸਾਲ ਦੀ ਮਿਹਨਤ ਨਾਲ ਬੜੇ ਕਲਾਕਾਰੀ ਢੰਗ ਨਾਲ ਦੁਬਾਰਾ ਤਿਆਰ ਕਰਵਾਇਆ। ਹੁਣ ਗੁਰੂ ਕਾ ਸਰੋਵਰ, ਗੁਰੂ ਕਾ ਖੂਹ, ਜੋੜਾ ਘਰ ਤੇ ਯਾਤਰੀ ਨਿਵਾਸ ਦਰਸ਼ਨੀ ਡਿਉਢੀ ਦੇ ਨਾਲ ਹੀ ਬਣਵਾਏ ਗਏ ਹਨ । ਦਰਸ਼ਨੀ ਡਿਉਢੀ ਪੁਰਾਤਨ ਇਟਾਂ ਲਾਕੇ ਹੀ ਤਿਆਰ ਕੀਤੀ ਗਈ ਤੇ ਇਸ ਤੇ ਚਿਤਰਕਾਰੀ ਵੀ ਕਮਾਲ ਦੀ ਕੀਤੀ ਗਈ ।
1782656654130.jpeg
1782657233838.jpeg

1782657273880.jpeg
1782655757129.png


(1) ਭਾਈ ਗੁਰਦਿਤਾ ਜੀ ਦਾ ਜਨਮ 1670 ਬਿ: ਕਤਕ ਪੂਰਨਮਾੀ ਵਾਲੇ ਦਿਨ ਡਰੌਲੀ ਭਾਈ ਵਿਖੇ ਹੋਇਆ ।

(2) ਭਾਈ ਰੂਪ ਚੰਦ ਬੀਬੀ ਸੂਰਤੀ ਅਤੇ ਸਾਧੂ ਨੂੰ ਦਸਤਾਰ ਤੇ ਕੰਘਾ ਭੇਟ ਕਰਕੇ ਸਿਖੀ ਬਖਸ਼ ਕੀਤੀ ।

(3) ਭਾਈ ਰੂਪ ਚੰਦ ਅਤੇ ਉਸਦੇ ਪਿਤਾ ਦੇ ਸਿਦਕ ਤੇ ਪ੍ਰੇਮ ਵਸ 24 ਕੋਹ ਡਰੌਲੀ ਤੋਂ ਆਕੇ ਠੰਢਾਂ ਜਲ ਛਕਿਆ ਤੇ ਉਹਨਾਂ ਨੂੰ ਛਕਾ ਕੇ ਨਿਹਾਲ ਕੀਤਾ । (ਗੁਰਪ੍ਰਤਾਪ ਸੂਰਜ ਗ੍ਰੰਥ)​
1782657434740.jpeg
1782656140568.jpeg


(1) ਏਥੇ ਹੀ ਮਾਤਾ ਦਮੋਦਰੀ ਜੀ 1688 ਬਿਕਰਮੀ ਨੂੰ ਪਰਲੋਕ ਸਿਧਾਰ ਗਏ ਜਿਨ੍ਹਾਂ ਦੇ ਅੰਗੀਠੇ ਨੂੰ ਬਾਬਾ ਗੁਰਦਿਤਾ ਜੀ ਨੇ ਅਗਨੀ ਦਿਤੀ ।

(2) ਏਥੇ ਹੀ ਭਾਈ ਸਾਈਂ ਦਾਸ ਜੀ, ਮਾਤਾ ਰਾਮੋ ਜੀ, ਭਾਈ ਨਰੈਣ ਦਾਸ ਤੇ ਮਾਤਾ ਦਇਆ ਕੌਰ ਦੇ ਅੰਗੀਠੇ ਨੂੰ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਅਗਨੀ ਦਿਤੀ ।

(3) ਏਥੇ ਹੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਆਪਣੀ ਮਾਤਾ ਜੀ ਦੀ ਯਾਦ ਵਿਚ 1705 ਬਿਕਰਮੀ ਨੂੰ ਡਗਰੂ ਤੋਜ਼ ਆ ਕੇ ਖੂਹ, ਸਰੋਵਰ ਡਿਉਡੀ ਦਰਬਾਰ ਸਾਹਿਬ ਦੀ ਸੇਵਾ ਕੀਤੀ ।

(1) ਬਿਧੀ ਚੰਦ ਸੌਦਾਗਰ ਦੇ ਭੇਸ ਵਿਚੑਬਿਧੀ ਚੰਦ ਨੇ ਕਿਹਾ ਮੈਜ਼ ਸੌਦਾਗਰ ਹਾਂ, ਮੈਂ ਕਾਬਲੀ ਧੁੱਸੇ, ਦੁਾਲੇ, ਚਾਦਰਾਂ ਬੇਗਮਾਂ ਨੂੰ ਵੇਚਣਾ ਚਾਹੁੰਦਾ ਹਾਂ, ਇਜ਼ਾਜ਼ਤ ਦਿਉ ।

(2) ਬਿਧੀ ਚੰਦ ਬੇਗਮਾਂ ਦੇ ਮਹਿਲ ਵਿਚੑ ਬਿਧੀ ਚੰਦ ਦੁਾਲੇ ਲੈ ਕੇ ਬਾਹਰ ਨਿਕਲਿਆ ਤਾਂ ਉਸ ਮਗਰ ਫੌਜ ਲਗ ਗਈ ਤਾਂ ਉਸਨੇ ਭੱਠ ਵਾਲੇ ਤੋਜ਼ ਲੁਕਣ ਲਈ ਜਗ੍ਹਾ ਪੁਛੀ ਤਾਂ ਉਸਨੇ ਕਿਹਾ, ਮੇਰੇ ਕੋਲ ਤਾਂ ਇਹੋ ਭੱਠ ਹੈ।

(4) ਬਿਧੀ ਚੰਦ ਭੱਠ ਵਿਚ ਬੈਠਕੇ ਅੰਤਰਜਾਮੀ ਗੁਰੂ ਦੇ ਚਰਨਾਂ ਵਿਚ ਬੇਨਤੀ ਕਰਨ ਲੱਗਾ, “ਮੇਰੀ ਲਾਜ ਰੱਖੋ ।

ਬਾਹਰ ਸਿਪਾਹੀ ਬਿਧੀ ਚੰਦ ਬਾਰੇ ਪੁੱਛਦੇ ਹੋਏ ।


ਆਪਣੇ ਸੇਵਕ ਦੀ ਆਪੇ ਰਾਖੇ:ੑ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਰੀਰ ਉਪਰ ਪਾਣੀ ਦਾ ਘੜਾ ਪੁਆਉਂਦੇ ਹੋਏ ਬਿਧੀ ਚੰਦ ਦੇ ਅਰਦਾਸ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਆਪਣੇ ਸਰੀਰ ਉਪਰ ਖੂਹ ਤੋ ਜਲ ਭਰਵਾ ਕੇ ਅਰਦਾਸ ਸੁਣੀ ।

(1) ਭਾਈ ਬਿਧੀ ਚੰਦ ਰੂਪੇ ਵਿਖੇ ਮੀਰੀ ਪੀਰੀ ਦੇ ਮਾਲਕ ਦੇ ਦਰਬਾਰ ਵਿਚ ਘੋੜਾ ਭੇਟ ਕਰਦੇ ਹੋਏ ।

(2) ਬਿਧੀ ਚੰਦ ਦਿਨ ਰਾਤ ਇਕ ਕਰਕੇ ਦਿਲਬਾਗ ਘੋੜੇ ਨੂੰ ਡਰੋਲੀ ਭਾਈ ਕੀ ਉਮਰ ਸਾਹ ਦੇ ਘਰ ਰਾਤ ਕਟਕੇ ਤੜਕੇ ਭਾਈ ਰੂਪੇ ਵਲ ਗਏ ਸੀ ।

(3) ਬਿਧੀ ਚੰਦ ਦਿਲਬਾਗ ਘੋੜੇ ਨੂੰ ਰਾਤ ਸਮੇਂ ਲਹੌਰ ਤੋਜ਼ ਕਿਲੇ ਦੀ ਫਸੀਲ ਉਪਰੋਂ ਦਰਿਆ ਵਿਚ ਛਾਲ ਮਾਰਦੇ ਘੋੜਾ ਗੁਰੂ ਸਾਹਿਬ ਪਹੁੰਚਾ ਦਿੱਤਾ । (ਭਾਈ ਕਹਾਨ ਸਿੰਘ ਨਾਭਾ ਮਹਾਨ ਕੋ ਪੰਨਾ ੑੑੑੑੑੑ)

ਡਰੌਲੀ ਭਾਈ ਫਿਰੋਗ਼ਪੁਰ ਹੁਣ ਮੋਗੇ ਜਿਲ੍ਹੇ ਦੇ ਇਕ ਪਿੰਡ ਜਿੱਥੇ ਮਾਈ ਰਾਮੋ ਦਾ ਪਤੀ ਭਾਈ ਸਾਂਈ ਦਾਸ ਗੁਰੂ ਹਰਗੋਬਿੰਦ ਸਾਹਿਬ ਦਾ ਸਾਢੂ ਰਹਿੰਦਾ ਸੀ । ਇਹ ਪਤੀ ਪਤਨੀ ਗੁਰੂ ਸਾਹਿਬ ਦੇ ਅਨਿੰਨ ਭਗਤ ਅਤੇ ਸੇਵਕ ਸਨ । ਇਨ੍ਹਾਂ ਦੇ ਪ੍ਰੇਮ ਵਸ ਹੋ ਕੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਕਈ ਵਾਰੀ ਡਰੌਲੀ ਆਕੇ ਚਿਰਕਾਲ ਰਹਿੰਦੇ ਰਹੇ । ਇਸੇ ਥਾਂ ਤੋਜ਼ ਜਾਕੇ ਸਤਿਗੁਰੂ ਨੇ ਭਾਈ ਰੂਪ ਚੰਦ ਦਾ ਸੀਤਲ ਜਲ ਛਕਿਆ ਸੀ, ਬਾਬਾ ਗੁਰਦਿੱਤਾ ਜੀ ਦਾ ਜਨਮ ਇਸੇ ਪਿੰਡ ਹੋਇਆ ਹੈ, ਜਨਮ ਅਸਥਾਨ ਤੇ ਦਮਦਮਾ ਬਣਿਆ ਹੋਇਆ ਹੈ । ਇਥੇ ਨੰਦ ਚੰਦ ਵਾਲਾ ਗੁਰੂ ਗ੍ਰੰਥ ਸਾਹਿਬ ਹੈ ਜੋ ਉਸਨੇ ਉਦਾਸੀ ਸਾਧਾਂ ਤੋਂ ਖੋਹ ਲਿਆ ਸੀ ।

ਗੁਰੂ ਹਰਗੋਬਿੰਦ ਸਾਹਿਬ ਦਾ ਲਗਵਾਇਆ ਇਥੇ ਇਕ ਖੂਹ ਹੈ । ਮਾਤਾ ਦਮੋਦਰੀ ਜੀ ਦਾ ਦੇਹਾਂਤ ਇਥੇ ਹੀ ਹੋਇਆ ਸੀ । ਦੇਹੁਰਾ ਬਣਿਆ ਹੋਇਆ ਸੀ ।

ਪਿੰਡ ਤੋਂ ਬਾਹਰਵਰ ਜਿਥੇ ਗੁਰੂ ਸਾਹਿਬ ਦੀਵਾਨ ਲਗਾਇਆ ਕਰਦੇ ਸਨ, ਉਥੇ ਸੁੰਦਰ ਦਰਬਾਰ ਹੈ । ਇਸਨੂੰ 180 ਘੁਮਾਉ ਗ਼ਮੀਨ ਮਹਾਰਾਜਾ ਰਣਜੀਤ ਸਿੰਘ ਦੀ ਦਿਤੀ ਹੋਈ ਹੈ । ਇਕਵੰਜਾਂ ਰੁਪਏ ਰਿਆਸਤ ਨਾਭੇ ਤੋਗ਼ ਮਿਲਦੇ ਹਨ । ਦੋ ਸੌ ਰੁਪਏ ਸਾਲਾਨਾ ਪਿੰਡ ਅੰਗੀਆਂ ਜਿਲ੍ਹਾ ਅੰਬਾਲਾ ਵਿਚੋਗ਼ ਜਗੀਰ ਹੈ । ਵੈਸਾਖੀ ਅਤੇ ਮਾਘੀ ਮੇਲਾ ਹੁੰਦਾ ਹੈ । ਰੇਲਵੇ ਸਟੇਨ ਡਗਰੂ ਤੋਗ਼ ਡੇਢ ਮੀਲ ਦੱਖਣ ਪਛਮ ਤੇ ਹੈ ।

ਨੰਦ ਚੰਦ ਡਰੌਲੀ ਨਿਵਾਸੀ ਉਮਰਾਹ ਦਾ ਪੋਤਾ ਸੀ ਜੋ ਡਰੌਲੀ ਇਲਾਕੇ ਦਾ ਮਸੰਦ ਸੀ । ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਨੂੰ ਆਪਣਾ ਦੀਵਾਨ ਤੇ ਸੈਨਾਨੀ ਥਾਪਿਆ । ਇਸਨੇ ਭੰਗਾਣੀ ਦੇ ਯੁੱਧ ਵਿਚ ਵੱਡੀ ਵੀਰਤਾ ਦਿਖਾਈ ਜਿਸਦਾ ਜਿਕਰ ਵਿਚਿਤ੍ਰ ਨਾਟਕ ਦੇ 8ਵੇਜ਼ ਅਧਿਆਇ ਵਿਚ ਹੈ : ਯਥਾ : ਤਹਾਂ ਨੰਦ ਚੰਦ ਕਿਯੋ ਕੋਪ ਭਾਰੋ । ਲਗਾਈ ਬਰਛੀ ਕ੍ਰਿਪਾਣੇ ਸੰਭਾਰੋ । ਤੁਟੀ ਤੇਗ ਤ੍ਰਿਖੀ ਕਢੇ ਜੰਮ ਦੇਢੇ । ਹਥੀ ਰਾਖਿਯੰ ਬੰਸੰ ਸਨੰਢੇ।

ਇਕ ਵਾਰੀ ਉਦਾਸੀ ਸਾਧੂ ਗ੍ਰੰਥ ਸਾਹਿਬ ਲਿਖਕੇ ਕਲਗੀਧਰ ਦੇ ਦਸਤਖਤ ਲਈ ਅਨੰਦਪੁਰ ਲਿਆਏ, ਨੰਦ ਚੰਦ ਨੇ ਇਹ ਕਾਪੀ ਘਰ ਰਖ ਲਈ ਪਰ ਉਦਾਸੀਆਂ ਨੂੰ ਦੇਣੋਂ ਇਨਕਾਰ ਕਰ ਦਿੱਤਾ । ਜਦ ਸਾਧਾਂ ਨੇ ਦਮੇ ਜੀ ਪਾਸ ਸ਼ਕਾਇਤ ਕੀਤੀ ਤਦ ਨੰਦ ਚੰਦ ਡਰਦਾ ਮਾਰਿਆ ਅਨੰਦਪੁਰੋਂ ਚੋਰੀ ਨੱਠਕੇ ਧੀਰਮਲ ਪਾਸ ਕਰਤਾਰਪੁਰ ਚਲਿਆ ਗਿਆ । ਉਸਨੇ ਦਮੇ ਦਾ ਜਾਸੂਸ ਸਮਝਕੇ ਮਰਵਾ ਦਿਤਾ । ਨੰਦ ਚੰਦ ਦਾ ਸਸਕਾਰ ਕਾਲੇ ਸੰਘੇ ਹੋਇਆ । ਉਦਾਸੀਆਂ ਤੋਂ ਖੋਹੀ ਹੋਈ ਬੀੜ ਹੁਣ ਡਰੌਲੀ ਭਾਈ ਵਿਚ

ਇਕ ਚਿਤਰ ਲੜੀ ਵਿਚ ਭਾਈ ਬਿਧੀ ਚੰਦ ਦੇ ਲਹੌਰ ਤੋਂ ਮਗੁਲਾਂ ਤੋਂ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਲਿਜਾਂਦੇ ਵਕਤ ਖੋਹੇ ਦੁਸਾਲੇ ਤੇ ਘੋੜਾ, ਦੁਬਾਰਾ ਲਿਆਕੇ ਗੁਰੂ ਜੀ ਨੂੰ ਭੇਟ ਕਰਨ ਦੀ ਗਾਥਾ ਕਮਾਲ ਦੇ ਚਿਤਰਾਂ ਵਿਚ ਦਰਜ ਹੈ । ਤੁਰਕਾਂ ਦੇ ਰਾਜ ਵਿਚ ਹਰ ਵਸਤ ਉਪਰ ਤੁਰਕ ਅਪਣਾ ਹੱਕ ਸਮਝਿਆ ਕਰਦੇ ਸਨ ਤੇ ਜੋ ਵਸਤੂ ਉਨ੍ਹਾਂ ਨੂੰ ਚੰਗੀ ਲਗਦੀ ਸੀ ਖੋਹ ਲਿਆ ਕਰਦੇ ਸਨ । ਕਾਬੁਲ ਕੰਧਾਰ ਦੀਆਂ ਸੰਗਤਾਂ ਜਦੋਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਤਾਂ ਭੇਟਾਵਾਂ ਗ਼ਰੂਰ ਲਿਆਉਂਦੀਆਂ । ਮੁਗਲ ਸੈਨਿਕਾਂ ਨੂੰ ਜਦ ਇਹ ਪਤਾ ਲਗਦਾ ਕਿ ਇਹ ਭੇਟਾਵਾਂ ਗੁਰੂ ਘਰ ਲਈ ਜਾ ਰਹੀਆਂ ਹਨ ਤਾਂ ਸੰਗਤਾਂ ਤੋਜ਼ ਖੋਹ ਲੈਜ਼ਦੇ । ਇਸੇ ਤਰ੍ਹਾਂ ਜਦੋਂ ਸੰਗਤਾਂ ਦੁਸ਼ਾਲੇ ਲੈਕੇ ਗੁਰੂ ਸਾਹਿਬ ਦੀ ਭੇਟਾ ਕਰਨ ਜਾ ਰਹੀਆਂ ਸਨ ਤਾਂ ਮੁਗਲਾਂ ਨੇ ਉਹ ਕੀਮਤੀ ਦੁਸ਼ਾਲੇ ਖੋਹ ਕੇ ਮੁਗਲ ਬੇਗਮਾਂ ਕੋਲ ਲਹੌਰ ਭੇਜ ਦਿਤੇ।

ਭਾਈ ਬਿਧੀ ਚੰਦ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਪਿਛੋਂ ਸੱਚਾ ਸਿਖ ਬਣ ਗਿਆ ਸੀ ਪਹਿਲਾਂ ਇਕ ਨਾਮੀ ਗਰਾਮੀ ਚੋਰ ਸੀ । ਜਦ ਉਸਨੂੰ ਪਤਾ ਲਗਾ ਕਿ ਸੰਗਤਾਂ ਕੋਲੋਂ ਤੁਰਕਾਂ ਨੇ ਦੁਸ਼ਾਲੇ ਖੋਹ ਕੇ ਬੇਗਮਾਂ ਨੂੰ ਮਹਿਲਾਂ ਵਿਚ ਲਹੌਰ ਪਹੁੰਚਾ ਦਿਤੇ ਹਨ ਤਾਂ ਉਸ ਨੇ ਗੁਰੂ ਹਰਗੋਬਿੰਦ ਜੀ ਤੋਂ ਆਗਿਆ ਮੰਗੀ ਕਿ ਉਸਨੰੂ ਦੁਸ਼ਾਲੇ ਲਿਆਉਣ ਦੀ ਇਜ਼ਾਾਜਤ ਦਿਤੀ ਜਾਵੇ । ਥਾਪੜਾ ਮਿਲਣ ਤੇ ਬਿਧੀ ਚੰਦ ਇਕ ਸੌਦਾਗਰ ਦੇ ਭੇਸ ਵਿਚ ਲਹੌਰ ਬੇਗਮਾਂ ਦੇ ਮਹਿਲਾਂ ਵਿਚ ਪਹੁੰਚ ਗਿਆ ਤੇ ਪਹਿਰਦਾਰਾਂ ਨੂੰ ਕਿਹਾਲ “ਮੈਂ ਸੌਦਾਗਰ ਹਾਂ, ਮੈਂ ਕਾਬਲੀ ਧੁਸੇ, ਦੁਸ਼ਾਲੇ ਅਤੇ ਚਾਦਰਾਂ ਬੇਗਮਾਂ ਨੂੰ ਵੇਚਣਾ ਚਾਹੁੰਦਾ ਹਾਂ, ਇਜ਼ਾਜਤ ਦਿਉ । ਆਗਿਆ ਮਿਲਣ ਤੇ ਜਨਾਨਾ ਮਹਿਲ ਵਿਚ ਪਹੁੰਚਕੇ ਬਿਧੀ ਚੰਦ ਨੇ ਤਲਵਾਰ ਕੱਢਕੇ ਕਿਹਾਲ ਸੰਦੂਕ ਵਿਚੋਂ ਉਹ ਦੁਸ਼ਾਲੇ ਕੱਢ ਕੇ ਦੇ ਦਿਉ, ਜੋ ਕਾਬਲੀ ਸਿੱਖਾਂ ਕੋਲੋਂ ਖੋਹੇ ਸਨ । ਬਿਧੀ ਚੰਦ ਦੁਸ਼ਾਲੇ ਲੈ ਕੇ ਜਦ ਬਾਹਰ ਨਿਕਲਿਆ ਤਾਂ ਉਸ ਮਗਰ ਫੌਜ ਲੱਗ ਗਈ ਤਾਂ ਉਸਨੇ ਭੱਠ ਵਾਲੇ ਤੋਜ਼ ਲੁਕਣ ਲਈ ਜਗਾ ਪੁੱਛੀ ਤਾਂ ਉਸਨੇ ਕਿਹਾ, “ਮੇਰੇ ਕੋਲ ਤਾਂ ਇਹ ਭੱਠ ਹੀ ਹੈ ।“ਬਿਧੀ ਚੰਦ ਭੱਠ ਵਿਚ ਲੁਕ ਗਿਆ ਪਰ ਭੱਠ ਵਿਚ ਤਾਂ ਅੰਤਾਂ ਤਪਸ਼ ਸੀ । ਬਿਧੀ ਚੰਦ ਇਸ ਭੱਠ ਵਿਚ ਹੀ ਅੰਤਰਜਾਮੀ ਸਤਿਗੁਰੂ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿਚ ਬੇਨਤੀ ਕਰਨ ਲੱਗਾ, “ਮੇਰੀ ਲਾਜ ਰੱਖੋ ਸਤਿਗੁਰੂ”। ਸਿਪਾਹੀ ਬਿਧੀ ਚੰਦ ਬਾਰੇ ਭੱਠ ਵਾਲੇ ਤੋ ਪੁੱਛਦੇ ਹੋਏ ਅੱਗੇ ਚਲੇ ਗਏ । ਬਿਧੀ ਚੰਦ ਦੀ ਅਰਦਾਸ ਸੁਣ ਗੁਰੂ ਸਾਹਿਬ ਨੇ ਆਪਣੇ ਸ਼ਰੀਰ ਉਪਰ ਜਲਦੇ ਘੜੇ ਭਰਵਾਕੇ ਪਵਾਏ ਤੇ ਅਰਦਾਸ ਸੁਣੀ । ਜਿਸ ਖੂਹੀ ਤੋਂ ਗੁਰੂ ਜੀ ਨੇ ਜਲ ਆਪਣੇ ਸ਼ਰੀਰ ਤੇ ਪਵਾਇਆ ਉਸ ਦਾ ਨਾਂ ਹੁਣ ਖੂਹੀ ਸਾਹਿਬ ਹੈ, ਜਿਸ ਦੀ ਸੇਵਾ ਆਪ ਗੁਰੂ ਹਰ ਰਾਇ ਸਾਹਿਬ ਨੇ ਕਰਵਾਈ।

ਏਥੋਂ ਹੀ ਗੁਰੂ ਹਰਗੋਬਿੰਦ ਜੀ ਭਾਈ ਰੂਪੇ ਗਏ ਤੇ ਪ੍ਰੇਮ ਵਸ 24 ਕੋਹ ਡਰੌਲੀ ਤੋਂ ਆਕੇ ਜਲ ਛਕਿਆ । ਭਾਈ ਰੂਪ ਚੰਦ ਤੇ ਮਾਤਾ ਸੂਰਤੀ ਅਤੇ ਪਿਤਾ ਸਾਧੂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਬੜੀ ਸੇਵਾ ਕੀਤੀ ਜਿਸ ਤੋਂ ਪ੍ਰਸੰਨ ਹੋਕੇ ਗੁਰੂ ਸਾਹਿਬ ਨੇ ਉਨ੍ਹਾਂ ਦੋਨਾਂ ਨੂੰ ਦਸਤਾਰ ਤੇ ਕੰਘਾ ਭੇਟ ਕਰਕੇ ਸਿੱਖੀ ਬਖਸਿ਼ਸ਼ ਕੀਤੀ । ਭਾਈ ਰੂਪੇ ਹੀ ਭਾਈ ਬਿਧੀ ਚੰਦ ਨੇ ਲਹੌਰ ਕਿਲੇ ਵਿਚੋਂ ਗੁਰੂ ਜੀ ਕੋਲੋਂ ਤੁਰਕਾਂ ਦਾ ਚੁਰਾਇਆ ਘੋੜਾ ਵਾਪਸ ਲਿਆਕੇ ਭੇਟ ਕੀਤਾ । ਦਿਲਬਾਗ ਘੋੜਾ ਜੋ ਗੁਰੂ ਜੀ ਨੂੰ ਅਤਿ ਪਿਆਰਾ ਸੀ ਤੁਰਕਾਂ ਨੇ ਚੁਰਾਕੇ ਲਹੌਰ ਦੇ ਕਿਲੇ ਵਿਚ ਬੰਦ ਕਰ ਦਿਤਾ ਤਾਂ ਬਿਧੀ ਚੰਦ ਨੇ ਘੋੜੇ ਨੂੰ ਵਾਪਸ ਲਿਆਉਣ ਦੀ ਇਜ਼ਾਜਤ ਮੰਗੀ । ਇਕ ਘਾਹੀ ਦੇ ਰੂਪ ਵਿਚ ਬਿਧੀ ਚੰਦ ਮਹਿਲੀਂ ਗਏ ਤੇ ਦਿਲਬਾਗ ਘੋੜੇ ਨੂੰ ਰਾਤ ਦੇ ਸਮੇਂ ਲਹੌਰ ਦੇ ਕਿਲੇ ਉਪਰੋਂ ਟਪਾਕੇ ਦਰਿਆ ਰਾਵੀ ਵਿਚ ਛਾਲ ਮਾਰ ਦਿਤੀ । ਇਹ ਬੇਹੱਦ ਖਤਰੇ ਵਾਲਾ ਕੰਮ ਸੀ, ਸੱਪ ਦੇ ਮੂੰਹ ਵਿਚੋਂ ਕੌਡੀ ਕੱਢਣ ਤੋਂ ਵੀ ਕਿਤੇ ਖਤਰਨਾਕ । ਬਿਧੀ ਚੰਦ ਦਿਨ ਰਾਤ ਇਕ ਕਰਕੇ ਦਿਲਬਾਗ ਘੋੜੇ ਨਾਲ ਡਰੌਲੀ ਭਾਈ ਕੀ ਉਮਰ ਸਾਹ ਦੇ ਘਰ ਰਾਤ ਕੱਟਕੇ ਤੜਕੇ ਭਾਈ ਰੂਪੇ ਵਲ ਗਏ ਜੋ ਡਰੋਲੀ ਤੋਂ 24 ਕੋਹ ਸੀ । ਭਾਈ ਰੂਪੇ ਜਾਕੇ ਬਿਧੀ ਚੰਦ ਨੇ ਮੀਰੀ ਪੀਰੀ ਦੇ ਮਾਲਕ ਦੇ ਦਰਬਾਰ ਵਿਖੇ ਘੋੜਾ ਭੇਟ ਕੀਤਾ ਜਿਸ ਸਦਕਾ ਗੁਰੂ ਹਰਗੋਬਿੰਦ ਜੀ ਤੋਂ ਨਾਮੑਦਾਨ ਦੀਆਂ ਬਖਸਿ਼ਸ਼ਾਂ ਪ੍ਰਾਪਤ ਕੀਤੀਆਂ ।
 

Attachments

  • 1782655757023.png
    1782655757023.png
    250.5 KB · Reads: 23
  • 1782657080255.jpeg
    1782657080255.jpeg
    23 KB · Reads: 14
  • 1782657080289.jpeg
    1782657080289.jpeg
    22.7 KB · Reads: 14
  • 1782657080311.jpeg
    1782657080311.jpeg
    28.5 KB · Reads: 16
Last edited:
📌 For all latest updates, follow the Official Sikh Philosophy Network Whatsapp Channel:

Latest Activity

Top