• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਸਿਖੀ ਬਾਣਾ

Dalvinder Singh Grewal

Writer
Historian
SPNer
Jan 3, 2010
2,502
449
81
ਸਿਖੀ ਬਾਣਾ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਇੱਕ ਵੱਡੇ ਇਕੱਠ, ਜਾਂ ਭੀੜ ਵਿਚੋਂ ਜੇ ਸਿੱਖ ਪਛਾਨਣਾ ਹੋਵੇ ਤਾਂ ਕੋਈ ਮੁਸ਼ਕਿਲ ਨਹੀਂ ਜੇ ਉਸ ਨੇ ਸਹੀ ਸਿੱਖੀ ਬਾਣਾ ਪਾਇਆ ਹੋਏ। ਦਸਤਾਰ ਜਾਂ ਪੱਗ ਤਾਂ ਦੂਰੋਂ ਹੀ ਨਜਰ ਆ ਜਾਏਗੀ । ਜੇ ਪੰਜ ਕਕਾਰ ਪਹਿਨੇ ਹੋਣ, ਨੀਲਾ ਬਾਣਾ ਪਾਇਆ ਹੋਵੇ ਤੇ ਸ਼ਸ਼ਤਰ ਸਜਾਏ ਹੋਣ ਫਿਰ ਤਾਂ ਕਹਿਣਾ ਹੀ ਕੀ। ਸਿੱਖੀ ਬਾਣਾ ਗੁਰੂ ਦੇ ਸਿੱਖ ਦੀ ਵਖਰੀ ਲ਼ਹਚਾਣ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿਖਾਂ ਨੂੰੱ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਸਿੰਘ ਸਜਾਉਣ ਵੇਲੇ ਦਿਤੀ।

ਇਸ ਬਾਣੇ ਬਾਰੇ ਵਹੀਆਂ ਵਿਚ ਗੁਰ ਦਰਬਾਰ ਦੀਆਂ ਘਟਨਾਵਾਂ ਦਾ ਵੇਰਵਾ ਲਿਖਣ ਵਾਲੇ ਭੱਟ ਅਪਣੀਆਂ ਵਹੀਆਂ ਵਿਚ ਇਸ ਤਰ੍ਹਾਂ ਲਿਖਦੇ ਹਨ:

“ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾਂ, ਬੇਟਾ ਗੁਰੂ ਤੇਗ ਬਹਾਦਰ ਜੀ ਕਾ ਸਾਲ ਸਤਰਾਂ ਸੈ ਪਚਾਵਨ ਮੰਗਲਵਾਰ ਵੈਸਾਖੀ ਕੇ ਦਿਹੁੰ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੁਲ ਦੀ, ਸਿੰਘ ਨਾਮ ਰਾਖਾ।ਪ੍ਰਥਮੇ ਦੈਆ ਰਾਮ ਸੋਪਤੀ ਖਤਰੀ ਬਾਸੀ ਲਾਹੌਰ ਖਲਾ ਹੂਆ, ਪਾਛੇ ਮੋਹਕਮ ਚੰਦ ਛੀਪਾ ਬਾਸੀ ਦਵਾਰਕਾ, ਸਾਹਿਬ ਚੰਦ ਨਾਈ ਬਾਸੀ ਬਿਦਰ (ਜ਼ਫਰਾਬਾਦ), ਧਰਮਚੰਦ ਜਵੰਦਾ ਜਾਟ ਵਾਸੀ ਹਸਤਨਾਪੁਰ, ਹਿੰਮਤ ਚੰਦ ਝੀਵਰ ਵਾਸੀ ਜਗਨ ਨਾਥ ਬਾਰੋ ਬਾਰ ਖਲੇ ਹੂਏ, ਸਬ ਕੋ ਨੀਲ ਅੰਬਰ ਪਹਿਨਾਇਆ। ੳਹੀ ਵੇਸ ਅਪਨਾ ਕੀਆ।ਹੁੱਕਾ, ਹਲਾਲ ਹਜਾਮਤ, ਹਰਾਮ, ਟਿੱਕਾ, ਜੰਝੂ ਧੋਤੀ ਕਾ ਤਿਆਗ ਕਰਾਇਆ। ਮੀਣੇ ਧੀਰਮੱਲੀਏ, ਸਿਰਗੁੰਮੇ ਮਸੰਦਾਂ ਕੀ ਵਰਤਣ ਬੰਦ ਕੀ। ਕੰਘਾ, ਕਰਦ, ਕੇਸਗੀ, ਕੜਾ, ਕਛਹਿਰਾ ਸਭ ਕੋ ਦੀਆ, ਸਭ ਕੇਸਾਧਾਰੀ ਕੀਏ@
(ਭੱਟ ਵਹੀ ਭਾਦਸੋਂ ਪਰਗਣਾ ਥਾਨੇਸਰ)
ਇਸ ਅੰਮ੍ਰਿਤ ਛਕਣ ਵੇਲੇ ਦਾ ਵਿਸਥਾਰ ਗੁਰੂ ਕੀਆਂ ਸਾਖੀਆਂ ਵਿਚ ਇਓਂ ਦਿਤਾ ਹੈ:

“ਉਪਰੰਤ ਇਨ ਪਾਂਚੋ ਕੋ ਤੰਬੂਓਂ ਸੇ ਬਾਹਰ ਨਿਕਾਲ ਕੇਸੀ ਇਸਨਾਨ ਕਰਾਇ ਸ਼ਸ਼ਤ੍ਰ ਪਹਿਨਾਏ ਗਏ। ਇਨ ਪਾਚੋਂ ਕੋ ਬਾਦ ਇਸਨਾਨ ਪਾਂਚ ਪਾਂਚ ਕਕਾਰ ਦੀਨੇ।ਨੀਲੇ ਰਾਂਗ ਕੀਆ ਦੂਹਰੀਆਂ ਦਸਤਾਰਾਂ ਸਜਾਇ ਤਿਆਰ ਕੀਆ। ਵਹੀ ਸਰੂਪ ਸਤਿਗੁਰਾਂ ਆਪ ਧਾਰਨ ਕੀਆ ਜੋ ਇਨ ਪਾਂਚੋਂ ਕੋ ਦੀਆ ਥਾ”।”

ਇਸ ਬਾਰੇ ਉਸ ਸਮੇਂ ਦੇ ਲਿਖਾਰੀਆਂ ਨੇ ਵੀ ਸ਼ਾਹਦੀ ਭਰੀ ਹੈ:
(ੳ) “ਤਾਂ ਸੀਸ ਕੇਸ ਹੱਥ ਸਿਪਾਹੀ ਕਰਨੇ ।ਕੱਛ ਸ਼ਸ਼ਤਰ ਬਧਵਾਇ ਸਿੰਘ ਨਾਮ ਧਰਨੇ ।ਮਾਂਹਾਂ ਕਾਲ ਦਾ ਬਾਣਾ ਨੀਲਾ ਪਹਿਰਾਵਣਾ।ਕਰਨਾ ਯੁੱਧ ਨਾਲ ਤੁਰਕਾਂ ਨੂੰ ਮਾਰ ਹਟਾਵਣਾ। (ਬੰਸਾਵਲੀਨਾਮਾ ਕੇਸਰ ਸਿੰਘ 1769 ਈ”
(ਅ) ਨਵਤਨ ਪੰਥ ਮਰਯਾਦਾ ਕਰ ਕਰੈ ਕਲਕੀ ਧਰਮ ਪ੍ਰਕਾਸ਼।
ਸੀਸ ਕੇਸ ਨੀਲ ਅੰਬਰੀ, ਸਿੰਘ ਸੰਗਿਆ ਤੇਜ ਨਿਵਾਸ ।
(ਮਹਿਮਾ ਪ੍ਰਕਾਸ਼ੑ ਸਰੂਪ ਚੰਦ ਭੱਲਾ (1776ਈ’)
(ੲ) ਦੁਹੁੰ ਪੰਥ ਮੌ ਕਪਟ ਬਿਦਿਆ ਚਲਾਨੀ, ਬਹੁਤ ਤੀਸਰੋ ਪੰਥ ਕੀਜੇ ਪ੍ਰਧਾਨੀ।
ਕਰੂ ਖਾਲਸਾ ਪੰਥ ਤੀਸਰ ਪ੍ਰਵੇਸਾ । ਗਜੇ ਸਿੰਘ ਜੋਧੇ ਧਰੇ ਨੀਲ ਭੇਸਾ।
(ਸ) ਸੱਚ ਖ਼ਤਹਿ ਬੁਲਾਈ ਗੁਰੂ ਕੀ ਜੀਤਯੋ ਰਣ ਭਾਰਾ।।
ਸਭ ਦੈਤ ਅਰਿਨ ਕੋ ਘੇਰ ਕਰ ਕੀਜੈ ਪ੍ਰਹਾਰਾ।।
ਤਬ ਸਹਿਜੇ ਪ੍ਰਗਟਿ ਜਗਤ ਮੇਂ ਗੁਰ ਜਾਪ ਉਤਾਰਾ।।
ਯੌ ਉਪੈ ਸਿੰਘ ਭੁਝੰਗੀਏ ਨੀਲੰਬਰ ਧਾਰਾ ।। (ਵਾਰ ਭਾਈ ਗੁਰਦਾਸ, ਪਉੜੀ 15)
(ਹ) ਜੋ ਅਕਾਲੀ ਰੂਪ ਹੈ, ਨੀਲ ਬਸਤਰ ਪਹਿਨਾਇ (ਰਹਿਤਨਾਮਾ ਭਾਈ ਦਯਾ ਸਿੰਘ)

ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਪਿੱਛੇ ਸੰਬੋਧਨ ਕੀਤਾ ਤਾਂ ਕਕਾਰਾਂ ਅਤੇ ਬਾਣੇ ਦਾ ਵੀ ਪੂਰਾ ਵਰਨਣ ਕੀਤਾ। ਗੁਰੂ ਜੀ ਨੇ ਕਿਹਾ “ਤੁਮੇ ਖਾਲਸਾ ਬਨਾਇ ਸਰਗੁਨ ਸਰੂਪ ਕਾਲ ਕਾ ਬਾਣਾ ਦੀਆ ਹੈ, ਇਸਕੀ ਲਾਜ ਪਾਲਨਾ।। ਤੁਮੇ ਪਾਹੁਲ ਦੇਨੇ ਸੇ ਪਹਿਲੇ ਹਮਨੇ ਪਾਂਚ ਕਕਾਰ ਦੀਏ ਹੈ ।।ਇਨੇ ਭੂਲਕੇ ਬਦਨ ਸੇ ਜੁਦਾ ਨਹੀਂ ਕਰਨਾ। ਪ੍ਰਿਥਮੇਂ ਤੁਸਾਂ ਕੋ ਨੀਲੀ ਰਾਂਗ ਕੀ ਕੇਸਕੀ, ਕੰਘਾ, ਕ੍ਰਿਪਾਨ, ਸਰਬਲੋਹ ਕਾ ਕੜਾ ਤੇ ਸਫੈਦ ਰਾਂਗ ਕਾ ਕਛਿਹਰਾ ਦੀਆ ਹੈ। ਇਨ ਮੇਂ ਏਕ ਭੀ ਜ਼ੁਦਾ ਹੋਇ ਜਾਇ, ਗੁਰਦੁਆਰੇ ਜਾਇ ਸੰਗਤ ਮੇਂ ਬਖਸਾਨਾ ਢੀਲ ਨਹੀਂ ਪਾਨਾ”।

ਉਪਰੋਕਤ ਗਵਾਹੀਆਂ ਅਨੁਸਾਰ ਜੋ ਬਾਣਾ ਗੁਰੂ ਜੀ ਨੇ ਸਿੰਘਾਂ ਨੂੰ ਦਿਤਾ ਉਸ ਦੇ ਮੱੁਖ ਹਿਸੇ ਸਨ:
(ੳ) ਪੰਜ ਕਕਾਰ: ਕੰਘਾ ਕੜਾ ਕੇਸ, ਕਿਰਪਾਨ ਤੇ ਕਛਿਹਰਾ।
(ਅ) ਕੇਸਗੀ (ਨੀਲੇ ਰੰਗ ਦੀਆਂ ਦੂਹਰੀਆਂ ਦਸਤਾਰਾਂ) ।
(ੲ) ਨੀਲਾ ਬਾਣਾ।
(ਸ) ਪੰਜ ਸ਼ਸ਼ਤਰ।

ਇਸਤਰਾ੍ਹਂ ਵਿਸਾਖੀ ਦੀ ਸੰਭਾਲ ਲਈ ਕੇਸਗੀ ਦੂਹਰੀ ਨੀਲੀ ਦਸਤਾਰ, ਤੇ ਕੇਸ ਰਖਣ ਲਈ ਕੰਘਾ ਵੀ ਬਾਣੇ ਦੇ ਜਰੂਰੀ ਅੰਗ ਹੋ ਗਏ। ਭੱਦਣ ਕਰਨਾ ਸਿੱਖੀ ਦੇ ਵਿਰਧ ਕਰਾਰ ਕਰ ਦਿਤਾ ਗਿਆ। ਗੁਰਾਂ ਆਦੇਸ਼ ਦਿਤਾ, “ਸਿਰ ਗੰਮਨ ਕੇ ਮੁਖ ਨਹੀਂ ਲਾਗੋ” ਦਾ ਹੁਕਮ ਕੀਤਾ, “ਭੱਦਰ ਤਿਆਗ ਕਰੋ ਰੇ ਭਾਈ@

“ਨਿਸਾਨ ਸਿਖੀ ਈਂ ਪੰਜ ਹਰਫ ਕਾਫ । ਹਰਗਿਜ ਨ ਬਾਸਦ ਈ ਪੰਜ ਮੁਆਫ਼।
ਕੜਾ ਕਾਰਦੋ ਕੱਛ ਕੰਘਾ ਬਿਦਾਂ। ਬਿਲਾ ਕੇਸ ਹੇਚ ਅਸਤ ਜੁਮਲਾ ਨਿਸਾਂ” ।

ਕੇਸਾਂ ਦੀ ਸਫਾਈ ਰੱਖਣੀ ਬਹੁਤ ਜਰੂਰੀ ਸੀ। ਗੁਰੂ ਜੀ ਨੇ ਸਿੰਘ ਸਜਾਣ ਤੋ ਪਹਿਲਾਂ ਪੰਜਾਂ ਪਿਆਰਿਆਂ ਨੂੰ ਕੇਸੀ ਇਸਨਾਨ ਕਰਵਾਇਆ। ਚੌਥੇ ਦਿਨ ਕੇਸੀ ਇਸਨਾਨ ਕਰਨਾ ਜਰੂਰੀ ਕਰਾਰ ਦਿਤਾ ਗਿਆ। ਕੇਸਾਂ ਨੂੰ ਸੰਵਾਰਨ ਲਈ ਕੰਘਾ ਤੇ ਸੰਭਾਲਣ ਲਈ ਦੂਹਰੀ ਕੇਸਗੀ “ਪਹਿਰ ਕਛਿਹਰੇ ਸਿਰ ਬੰਧਯੋ ਪਾਗ@ ਜਿਸਦਾ ਸਵੇਰੇ ਸ਼ਾਮ ਦੋਇ ਵੇਲੇ ਚੰਗੀ ਤਰ੍ਹਾਂ ਬੰਨ੍ਹਣਾਂ ਤੇ ਅਠੋ ਪਹਿਰ ਸੰਭਾਲਣਾ ਵੀ ਜਰੂਰੀ ਸੀ, “ਦੁਇ ਵੇਲੇ ਉਠ ਬੰਧਯੋ ਦਸਤਾਰੇ।ਪਹਿਰ ਆਠ ਰਖਯੋ ਸੰਭਾਰੇ”। ਪੱਗ ਸ਼ਾਨ ਵਾਲੀ ਹੋਣੀ ਚਾਹੀਦੀ ਹੈ। ਲੜ ਚੁਣ ਚੁਣ ਕੇ ਬੰਨ੍ਹੇ ਜਾਣ ਐਵੇਂ ਲਪੇਟੇ ਹੀ ਨਾ ਜਾਣ, “ਕੰਘਾ ਦੋਨਉਂ ਵਕਤ ਕਰ, ਪਾਗ ਚੁਨਹਿ ਕਰ ਬਾਂਧਈ।

ਪੱਗ ਬੰਨਣ ਦਾ ਮਹਤਵ ਵੀ ਵਧਿਆ ਇਥਂੋ ਤਕ ਕਿ ਬੰਨ੍ਹੀ ਹੋਈ ਪੱਗ ਬਿਨਾ ਖਾਣਾ ਖਾਣਾ ਵੀ ਬੁਰਾ ਸਮਝਿਆ ਗਿਆ, “ਪਾਗ ਉਤਾਰ ਕੇ ਪ੍ਰਸਾਦਿ ਜੋ ਖਾਵੇ। ਸੋ ਸਿਖ ਕੁੰਭੀ ਨਰਕ ਸਿਧਾਵੇ।@ ਜਦ ਸਿੰਘ ਯੁੱਧਾਂ ਵਿਚ ਲਗਾਤਾਰ ਉਤਰਨ ਲਗੇ ਤਾਂ ਪੱਗ ਦਾ ਸੰਭਾਲਣਾ ਸਿੰਘਾਂ ਦੀ ਇਜ਼ਤ ਨਾਲ ਜੁੜ ਗਿਆ ਤੇ ਪੱਗ ਦਾ ਉਤਰਨਾ ਤਨਖਾਹ ਦਾ ਕਾਰਨ ਵੀ ਬਣ ਗਿਆ।”ਜਿਸ ਕੀ ਲੜਾਈ ਮੇਂ ਪੱਗ ਉਤਰੇ ਸੋ ਪੱਕਾ ਤਨਖਾਹੀਆ, ਜੋ ਉਤਾਰੇ ਸੋ ਟਕਾ ਤਨਖਾਹ”। “ਜੋ ਸਿਖ ਸਿਖ ਕੀ ਪੱਗ ਕੋ ਹੱਥ ਪਾਵੇ ਸੋ ਭੀ ਤਨਖਾਹੀਆ”।

ਜਦ ਪਗ ਵੱਡੀ ਬੰਨ੍ਹੀ ਹੋਈ ਹੋਵੇੈ ਤੇ ਵਿਚਾਲੇ ਤਾਜ ਵਾਂਗ ਜੂੜਾ ਸਜ ਰਿਹਾ ਹੋਵੇ ਤਾਂ ਸਿੰਘ ਦੀ ਸ਼ਾਨ ਹੀ ਕੁਝ ਹੋਰ ਹੁੰਦੀ ਹੈ:ੑ “ਜੂੜਾ ਸੀਸ ਕੇ ਮੱਧ ਭਾਗ ਮੇਂ ਰਾਖੇ, ਔਰ ਪਾਗ ਬੜੀ ਬਾਂਧੇ@ ਦੂਹਰੀਆਂ ਦਸਤਾਰਾਂ ਦਾ ਰੰਗ ਬਾਣੇ ਦੇ ਨਾਲ ਮਿਲਦਾ ਨੀਲਾ ਹੋਣਾ ਚਾਹੀਦਾ ਹੈ ।​
 
📌 For all latest updates, follow the Official Sikh Philosophy Network Whatsapp Channel:
Top