- Jan 3, 2010
- 2,519
- 450
- 81
ਵੈਰ-ਵਿਰੋਧ ਪ੍ਰਤੀ ਗੁਰੂ ਅਰਜਨ ਦੇਵ ਜੀ ਦੀ ਬਾਣੀ-ਵਿਚਾਰ
-ਡਾ. ਦਲਵਿੰਦਰ ਸਿੰਘ ਗ੍ਰੇਵਾਲ
1925, ਬਸਂਤ ਐਵਿਨਿਊ , ਲੁਧਿਆਣਾ- ਮੁਬਾਈਲ 9815366726
-ਡਾ. ਦਲਵਿੰਦਰ ਸਿੰਘ ਗ੍ਰੇਵਾਲ
1925, ਬਸਂਤ ਐਵਿਨਿਊ , ਲੁਧਿਆਣਾ- ਮੁਬਾਈਲ 9815366726
ਜਿਸਦੇ ਹਿਰਦੇ ਵਿਚੋਂ ਵੈਰ-ਵਿਰੋਧ ਦਾ ਅਭਾਵ ਹੋ ਜਾਂਦਾ ਹੈ ਉਹ ਮੰਦੇ-ਚੰਗੇ ਦੇ ਅੰਤਰ ਤੋਂ ਉੱਚਾ ੳੁੱਠ ਕੇ ‘ਸਭ ਮਹਿ ਜੋਤਿ ਜੋਤਿ ਹੈ ਸੋਇ’ ਦਾ ਅਨੁਆਈ ਹੋ ਜਾਂਦ ਾਹੈ । ਉਸ ਗੁਰਮੁਖਿ ਪ੍ਰਤੀ ਫੁਰਮਾਨ ਹੈ ।
‘ਗੁਰਮੁਖਿ ਵੈਰ ਵਿਰੋਧ ਗਵਾਵੈ ।
ਗੁਰਮੁਖਿ ਸਗਲੀ ਗਣਤ ਮਿਟਾਵੈ ।
(ਪੰਨਾ 642)
ਬਿਗਾਨਾ ਸਮਝ ਕੇ ਜਦੋਂ ਅਸੀਂ ਦੂਸਰੇ ਨੂੰ ਤ੍ਰਿਸਕਾਰ ਦਿੰਦੇ ਹਾਂ ਉਦੋਂ ਅਸੀਂ ਆਪਣੇ ਸੁੱਖ-ਚੈਨ ਨੂੰ ਵੀ ਆਪਣੇ ਹੱਥੀਂ ਤਿਲਾਂਜਲੀ ਦੇ ਦਿੰਦੇ ਹਾਂ । ਦੁਚਿੱਤੀ ਵਿਚੋਂ ਦੁਬਿਧਾ ਉਪਜਦੀ ਹੈ ਤੇ ਦੁਬਿਧਾ ਵਿਚੋਂ ਦੁੱਖ । ਦੁੱਖ ਤੋਂ ਬਚਣ ਤੇ ਸੁਖ ਦੀ ਪ੍ਰਾਪਤੀ ਦਾ ਗੁਰ-ਮੰਤਰ ਦਸਦੇ ਹੋਏ ਗੁਰੂ ਸਾਹਿਬ ਫੁਰਮਾਂਦੇ ਹਨ -
‘ਪਰ ਕਾ ਬੁਰਾ ਨ ਰਾਖਹੁ ਚੀਤਿ ।
ਤੁਮ ਕਉ ਸੁਖ ਨਹੀਂ ਭਾਈ ਮੀਤ ॥’
(ਪੰਨਾ 386)
ਗੁਰੂ ਅਰਜਨ ਸਾਹਿਬ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਕਰਦਿਆਂ ਕਿਹਾ ਹੈ -
ਮਨਿ ਸਾਚਾ ਮੁਖਿ ਸਾਚਾ ਸੋਇ ॥
ਅਵਰੁ ਨ ਪੇਖੇ ਏਕਸੁ ਬਿਨ ਕੋਇ ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥
ਅਤੇ
‘ਉਰਿਧਾਰੇ ਜੋ ਅੰਤਰਿ ਨਾਮ ।
ਸਰਬ ਮੈ ਪੇਖੇ ਭਗਵਾਨ ॥’
(ਸੁਖਮਨੀ ਸਾਹਿਬ)
ਸਾਰਿਆਂ ਵਿਚ ਭਗਵਾਨ ਵੇਖਣ ਵਿਚ ਪੂਰਨ ਇਕਾਗਰਤਾ ਆ ਜਾਂਦੀ ਹੈ ਤੇ ਦਵੈਤ ਭਾਵ ਮਿਟ ਜਾਂਦਾ ਹੈ । ਉਸ ਨੂੰ ਫੇਰ ਸਭ ਕੁਦਰਤ ਦੇ ਬੰਦੇ ਨਜ਼ਰ ਆਉਂਦੇ ਹਨ । ਬੰਦੇ ਵੀ ਨਹੀਂ ਸਗੋਂ ਨੂਰ ਹੀ ਨੂਰ, ਜੋਤਿ ਹੀ ਜੋਤਿ, ਆਤਮਾ ਹੀ ਆਤਮਾ ਨਜ਼ਰ ਆਉਂਦੀ ਹੈ । ਐਸੀ ਸਥਿਤੀ ਵਿਚ ਉਹ ਕਿਸੇ ਤੇ ਮਾਰੂ-ਵਾਰ ਨਹੀਂ ਕਰ ਸਕਦਾ, ਕਿਸੇ ਦੇ ਬੁਰਾ ਚਿਤਵ ਹੀ ਨਹੀਂ ਸਕਦਾ । ਕਿਉਂਕਿ ਉਸ ਨੂੰ ਗੈਰ, ਬਿਗਾਨਾ ਤੇ ਵੈਰੀ ਕੋਈ ਨਜ਼ਰ ਹੀ ਨਹੀਂ ਆਉਂਦਾ । ਉਹ ਅਲਾਪ ਉਠਦਾ ਹੈ -
‘ਨਾ ਕੋ ਮੇਰਾ ਦੁਸ਼ਮਨ ਰਹਿਆ
ਨਾ ਹਮ ਕਿਸ ਕੇ ਬੈਰਾਈ ॥
ਬ੍ਰਹਮ ਪਸਾਰੁ ਪਸਰਿਓ ਭੀਤਰ
ਸਤਿਗੁਰ ਤੇ ਸੋਝੀ ਪਾਈ ॥
ਸਭ ਕੋ ਮੀਤੁ ਹਮ ਅਪਨਾ ਕੀਨਾ
ਹਮ ਸਭਨਾ ਕੇ ਸਾਜਨ ॥
ਦੂਰ ਪਰਾਇਓ ਮਨ ਕਾ ਬਿਰਹਾ
ਤਾ ਮੇਲ ਕੀਓ ਮੇਰੈ ਰਾਜਨ ॥’
(ਪੰਨਾ 611)
‘ਸਗਲ ਸੰਗਿ ਹਮ ਕਉ ਬਨਿਆਈ’ ਇਕ ਐਸਾ ਗੁਰ-ਮੰਤਰ ਹੈ ਜਿਸ ਨੂੰ ਪੜ੍ਹ ਕੇ ਮਨੁਖ ਪਰਾਈ ਤਾਤਿ ਤੋਂ ਮੁਕਤ ਹੋ ਕੇ ਨਾ ਕਿਸੇ ਨੂੰ ਵੈਰੀ ਸਮਝਦਾ ਹੈ, ਨਾ ਬਿਗਾਨਾ, ਸਗੋਂ ਸਮੁਚੀ ਲੋਕਾਈ ਉਸ ਨੂੰ ਆਪਣੀ ਦਿਸਦੀ ਹੈ ਉਸ ਨੂੰ ਸਰਬਤ ਦੇ ਭਲ੍ਹੇ ਦੀ ਸੋਝੀ ਹੋ ਜਾਂਦੀ ਹੈ

