- Jan 3, 2010
- 2,415
- 447
- 81
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਕਿਮ ਯਾਤਰਾ ਦੇ ਚਰਨ ਚਿੰਨ੍ਹਾਂ ਤੇ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਿਲੀਗੁੜ੍ਹੀ (ਬੰਗਾਲ) ਦੇ ਨਾਲ ਲਗਦੇ ਉਤਰੀ ਪ੍ਰਦੇਸ਼ ਸਿਕਿਮ ਸਾਡੀ ਨਵੀਂ ਕਰਮ-ਭੂਮੀ ਸੀ। ਇਸ ਪ੍ਰਦੇਸ਼ ਵਿਚ ਮੈਨੂੰ ੧੯੭੦-੭੧ ਵਿਚ ਤੇ ਫਿਰ ੧੯੮੭-੧੯੯੨ ਵਿੱਚ ਰਹਿਣ ਅਤੇ ਆਉਣ ਜਾਣ ਦਾ ਅਵਸਰ ਪ੍ਰਾਪਤ ਹੋਇਆ। ਸਿਕਿਮ, ਹਿਮਾਲਿਆ ਦੀ ਗੋਦੀ ਵਿੱਚ ਨੇਪਾਲ, ਤਿੱਬਤ, ਭੁਟਾਨ ਤੇ ਉੱਤਰੀ ਬੰਗਾਲ ਵਿਚਕਾਰ ਘਿਰਿਆ ਭਾਰਤ ਦਾ ਇਕ ਛੋਟਾ ਜਿਹਾ ਰਾਜ ਹੈ। ਸਿਕਿਮ ਦੇ ਗੁਰਦਵਾਰਿਆਂ ਬਾਰੇ ਖੋਜ ਮੈਂ ਸੰਨ ੧੯੮੭ ਵਿਚ ਅਰੰਭੀ ਜਿਸ ਦੇ ਸਿਲਸਿਲੇ ਵਿਚ ਮੈਂ ਸਿਕਿਮ ਦੇ ਦੂਰ ਦਰਾਜ਼ ਇਲਾਕਿਆਂ ਦੀ ਯਾਤਰਾ ਕੀਤੀ। ਇੰਡੀਅਨ ਇੰਸਟੀਚਿਊਟ ਆਫ ਤਿੱਬਤਾਲੋਜੀ, ਗੰਗਟੌਕ, ਦੇ ਡਾਇਰੈਕਟਰ ਨਾਲ ਗੁਰੂ ਜੀ ਦੀ ਤਿੱਬਤ ਤੇ ਸਿਕਿਮ ਯਾਤਰਾ ਬਾਰੇ ਬੜੇ ਵਿਸਥਾਰ ਨਾਲ ਗੱਲਾਂ ਹੋਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਕਿਮ ਯਾਤਰਾ ਬਾਰੇ ਠੋਸ ਸਬੂਤ ਉਹ ਕੋਈ ਨਹੀਂ ਦੇ ਸਕੇ ਪਰ ਇਸ ਗੱਲ ਤੇ ਉਹ ਵੀ ਸਹਿਮਤ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਨ੍ਹਾਂ ਪਰਬਤੀ ਇਲਾਕਿਆਂ ਵਿਚ ਆਏ ਜ਼ਰੂਰ ਸਨ। ਉਨ੍ਹਾਂ ਨੂੰ ਜਦ ਭਾਈ ਕਾਹਨ ਸਿੰਘ ਨਾਭਾ, ਡਾ: ਸੁਰਿੰਦਰ ਸਿੰਘ ਕੋਹਲੀ, ਡਾ: ਤਰੋਲਚਨ ਸਿੰਘ, ਮੇਜਰ ਐਨ ਐਸ ਈਸ਼ਰ ਆਦਿ ਦੇ ਲੇਖ ਦਿਖਾਏ ਤੇ ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਇਧਰ ਦੀ ਯਾਤਰਾ ਦਾ ਗਿਆਨ ਤਾਂ ਹੈ ਪਰ ਪੂਰਾ ਵਿਸਥਾਰ ਨਹੀਂ ਮਿਲਦਾ।' ਉਨ੍ਹਾਂ ਚੁੰਗਥਾਂਗ ਤੇ ਹੋਰ ਇਲਾਕਿਆਂ ਵਿਚ ਖ਼ੁਦ ਜਾਕੇ ਗੁਰੂ ਜੀ ਬਾਰੇ ਹੋਰ ਗਿਆਨ ਪ੍ਰਾਪਤ ਕਰਨ ਦੀ ਇੱਛਾ ਪ੍ਰਗਟਾਈ। ਇਸ ਲਈ ਪ੍ਰਾਪਤ ਪਸੁਤਕਾਂ ਤੇ ਲੇਖਾ ਦੀ ਖੋਜ ਕੀਤੀ
ਡਾ. ਤਰਲੋਚਨ ਸਿੰਘ ਆਪਣੇ ‘‘ਦ ਸਿੱਖ ਰਿਵੀਊ’’ ਅਕਤੂਬਰ-ਨਵੰਬਰ 1969 ਵਿਚ ਛਪੇ ਲੇਖ ‘‘ਗੁਰੂ ਨਾਨਕ ਦੁਨੀਆਂ ਦੇ ਛੱਤ ਉੱਪਰ’’ ਵਿਚ, ਉਨ੍ਹਾਂ ਦੀ ਐਵਰੈਸਟ ਹੀਰੋ ਮਿਸਟਰ ਸੋਨਾਮ ਗਿਆਤਸੋ ਨਾਲ ਹੋਈ ਦਿਲਚਸਪ ਗੱਲਬਾਤ ਦਾ ਵਰਨਣ ਇਉਂ ਕਰਦੇ ਹਨ:-
‘‘ਐਵਰੈਸਟ ਵਿਜੈ ਸਮੇਂ ਗੁਰੂ ਨਾਨਕ ਦੇਵ ਜੀ ਨੇ ਹੀ ਸਾਡਾ ਮਿਸ਼ਨ ਪੂਰਾ ਕਰਵਾਇਆ। ਗੁਰੂ ਨਾਨਕ ਦੇਵ ਜੀ ਨੇ ਮੇਰੀ ਜਾਨ ਬਚਾ ਕੇ ਔਖੀਆਂ ਘੜੀਆਂ ਲੰਘਾਈਆਂ। ਮੈਂ ਆਪਣੇ ਐਵਰੈਸਟ ਪਹੁੰਚਣ ਦਾ ਕਾਰਨ ਗੁਰੂ ਨਾਨਕ ਦੇਵ ਜੀ ਦੀ ਮਿਹਰ ਹੀ ਸਮਝਦਾ ਹਾਂ।’’
ਮਿਸਟਰ ਸੋਨਾਮ ਗਿਆਤਸੋ ਨੇ ਅੱਗੇ ਦੱਸਿਆ, ‘‘ਮੈਂ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਹਾਂ। ਤਿੱਬਤ ਵਿਚ ਬਹੁਤੇ ਲੋਕ ਗੁਰੂ ਨਾਨਕ ਦੇਵ ਜੀ ਦੀ ਪੂਜਾ ਕਰਦੇ ਹਨ ਖਾਸ ਕਰ ਕੇ ਕਰਮੱਪਾ ਦੇ ਚੇਲੇ। ਲਾਮਿਆਂ ਦੀਆਂ ਦੋ ਵੱਖ ਜਾਤੀਆਂ ਹਨ, ਗੈਹੁਪਾ ਤੇ ਕਰਮੱਪਾ (ਪੀਲੀ ਟੋਪੀ ਵਾਲੇ ਤੇ ਲਾਲ ਟੋਪੀ ਵਾਲੇ)। ਦਲਾਈ ਲਾਮਾ ਤੇ ਉਸ ਨੂੰ ਮੰਨਣ ਵਾਲੇ ਗੈਹੁਪਾ ਦੀ ਲੜੀ ਵਿਚੋਂ ਹਨ ਜਿਨ੍ਹਾਂ ਨੇ ਸੰਨ 1640 ਈ. ਵਿਚ ਕਰਮੱਪਾ ਰਾਜੇ ਨੂੰ ਹਰਾ ਕੇ ਆਪਣਾ ਅਧਿਕਾਰ ਤਿੱਬਤ ਤੇ ਜਮਾ ਲਿਆ, ਜਿਸ ਪਿੱਛੋਂ ਤਿੱਬਤ ਵਿਚ ਕਰਮੱਪਾ ਜਾਤੀ ਦਾ ਪ੍ਰਭਾਵ ਘਟ ਗਿਆ। ਇਹ ਜਾਤੀ ਗੁਰੂ ਨਾਨਕ ਦੇਵ ਜੀ ਨੂੰ ਹੀ ਗੁਰੂ ਰਿੰਪੋਸ਼ ਮੰਨ ਕੇ ਪੂਜਾ ਕਰਦੀ ਹੈ। ਸਿਕਿਮ, ਨੇਪਾਲ, ਭੂਟਾਨ, ਤਿੱਬਤ, ਲਦਾਖ, ਅਰੁਣਾਚਲ ਪ੍ਰਦੇਸ਼ ਤੇ ਦੱਖਣੀ ਚੀਨ ਦੇ ਲਾਮਿਆਂ ਵਿਚ ਗੁਰੂ ਨਨਕ ਦੇਵ ਜੀ ਦਾ ਪ੍ਰਮੁੱਖ ਸਥਾਨ ਹੈ। ਸਿਕਿਮ ਦੇ ਕਈ ਬੌਧ-ਮੱਠਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਮੈਂ ਆਪ ਵੇਖੀਆਂ ਹਨ।
ਸਿਕਿਮ ਵਿਚ ਹੀ ਗੰਗਟੋਕ ਤੋਂ ਉੱਤਰ ਵੱਲ ਤਕਰੀਬਨ 100 ਕਿਲੋਮੀਟਰ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਹੈ ਏਥੇ ਗੁਰੂ ਨਾਨਕ ਦੇਵ ਜੀ ਨੇਪਾਲ ਤੋਂ ਪਹਾੜੀ ਰਸਤੇ ਹੀ ਆਏ ਸਨ। ਇਨ੍ਹਾਂ ਪਹਾੜੀਆਂ ਵਿਚ ਇਕ ਦੇ ਨਾਮ ਨਾਲ ਨਾਨਕ ਨਾਮ ਅਜੇ ਵੀ ਲੱਗਿਆ ਹੋਇਆ ਹੈ। ਗੁਰੂ ਜੀ ਸਿਕਿਮ ਵਿਚ ਇਸ ਸਥਾਨ ਬਾਰੇ ਮੇਜਰ ਐਨ.ਐਸ. ਈਸਰ ਨੇ ਆਪਣੇ ਸਿੱਖ ਰਿਵੀਊ (ਜਨਵਰੀ 1965) ਵਿਚ ਇਸ ਤਰ੍ਹਾਂ ਲਿਖਿਆ ਹੈ:-
‘‘ਵਾਦੀ ਦੇ ਦਰਮਿਆਨ ਇਕ 30 ਫੁੱਟ ਉੱਚੀ ਟੇਕਰੀ ਹੈ ਜਿਸ ਦਾ ਘੇਰਾ 200 ਫੁੱਟ ਹੈ। ਪਿੰਡ ਦੇ ਲੋਕਾਂ ਨੇ ਇਸ ਦੇ ਇਰਦ ਗਿਰਦ ਪਹਿਲਾਂ ਚਾਰ ਫੁੱਟ ਉੱਚੀ ਦੀਵਾਰ ਉਸਾਰ ਕੇ ਸਥਾਨ ਸੁਰੱਖਿਅਤ ਕਰ ਦਿੱਤਾ। ਇਸ ਟੇਕਰੀ ਅੰਦਰ ਇਕ ਗੁਫਾ ਹੈ। ਜਿਸ ਦੇ ਮੂੰਹ ਦੇ ਗਿਰਦ ਦੀਵਾਰ ਉਸਾਰੀ ਗਈ ਹੈ। ਟੇਕਰੀ ਦੇ ਉੱਪਰ ਉਥੋਂ ਦੇ ਲੋਕਾਂ ਅਨੁਸਾਰ, ਗੁਰੂ ਜੀ ਦੇ ਚਰਨ ਪੈੜ ਚਿੰਨ੍ਹ ਹਨ। ਉਧਰ ਦੇ ਲੋਕੀ ਗੁਰੂ ਜੀ ਦੀ ਪਵਿੱਤਰ ਚਰਨ ਪੈੜ ਤੇ ਸਿੱਕੇ ਚੜ੍ਹਾਉਂਦੇ ਹਨ। ਟੇਕਰੀ ਦੇ ਪਾਸਿਆਂ ਤੋਂ ਪਾਣੀ ਟਪਕਦਾ ਹੈ। ਇਨ੍ਹਾਂ ਲੋਕਾਂ ਵਿਚ ਇਹ ਪ੍ਰਚਲਤ ਗਾਥਾ ਹੈ ਕਿ ਗੁਰੂ ਜੀ ਤਿੱਬਤ ਨੂੰ ਜਾਂਦੇ ਸਮੇਂ ਇਸ ਟੇਕਰੀ ਤੇ ਆ ਕੇ ਟਿਕੇ ਸਨ। ਨਾਲ ਲਗਦੇ ਦਰਿਆ ਦਾ ਪਾਣੀ ਗੰਧਲਾ ਸੀ ਤੇ ਪੀਣ ਲਾਇਕ ਨਹੀਂ ਸੀ ਇਸ ਲਈ ਗੁਰੂ ਜੀ ਨੇ ਪੱਥਰ ਦੀਆਂ ਬਾਹੀਆਂ ਵਿਚੋਂ ਜਲ ਵਗਾ ਕੇ ਉਥੋਂ ਦੇ ਲੋਕਾਂ ਲਈ ਪਾਣੀ ਦੀ ਮੁਸ਼ਕਲ ਦੂਰ ਕਰ ਦਿੱਤੀ। ਉਸੇ ਸਮੇਂ ਤੋਂ ਇਹ ਪਾਣੀ ਵਗ ਰਿਹਾ ਹੈ। ਗੁਰੂ ਜੀ ਦੀ ਇਸ ਯਾਤਰਾ ਸਮੇਂ ਦੇ ਹੀ ਇਹ ਚਰਨ-ਪੈੜ ਹਨ।

ਇਕ ਹੋਰ ਲੇਖ ਵਿਚ ਸਰਦਾਰ ਸੁਰਿੰਦਰ ਸਿੰਘ (ਆਈ.ਡੀ.ਏ.ਐਸ.) ਨੇ ਗੁਰੂ ਨਾਨਕ ਦੇਵ ਜੀ ਬਾਰੇ ਸਿਕਿਮ ਵਿਚ ਪ੍ਰਚਲਤ ਗਾਥਾਵਾਂ ਬਾਰੇ ਲਿਖਿਆ ਹੈ ਜੋ ਉਪਰੋਕਤ ਤੱਥਾਂ ਨਾਲ ਮੇਲ ਖਾਂਦਾ ਹੈ।
‘‘ਜਦ ਗੁਰੂ ਨਾਨਕ ਦੇਵ ਜੀ ਏਸ ਇਲਾਕੇ ਵਿਚ ਆਏ ਤਾਂ ਉਨ੍ਹਾਂ ਨੇ ਆਪਣੇ ਨਾਲ ਕੇਲੇ ਦੇ ਪੱਤਿਆਂ ਵਿਚ ਲਪੇਟ ਕੇ ਕਾਫੀ ਚੌਲ ਲਿਆਂਦੇ (ਇਹ ਰਿਵਾਜ਼ ਹੁਣ ਸਮੁੱਚੇ ਤਿੱਬਤ ਵਿਚ ਹੈ)। ਕੇਲੇ ਦੇ ਪੱਤੇ ਤੇ ਚਾਵਲ ਉਨ੍ਹਾਂ ਪਹਾੜੀ ਲੋਕਾਂ ਲਈ ਅਜੂਬਾ ਹਨ। ਗੁਰੂ ਜੀ ਕੋਲੋਂ ਜਦ ਉਨ੍ਹਾਂ ਨੇ ਇਸ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਕੁਝ ਚਾਵਲ ਤੇ ਕੇਲੇ ਦੇ ਪੱਤੇ ਦਿੱਤੇ ਤੇ ਕਿਹਾ, ‘‘ਜਾਓ ਇਸ ਵਿਚੋਂ ਕੁਝ ਚੌਲ ਸਾਰੀ ਵਾਦੀ ਵਿਚ ਖਿੰਡਾ ਦਿਉ ਤੇ ਕੇਲੇ ਦੇ ਪੱਤੇ ਕਿਸੇ ਕੋਨੇ ਤੇ ਦਬਾ ਦਿਉ।’’ ਉਨ੍ਹਾਂ ਸਿਕਿਮੀਆਂ ਨੇ ਉਵੇਂ ਕੀਤਾ। ਸਮਾਂ ਪਾ ਕੇ ਵਾਦੀ ਵਿਚ ਬਹੁਤ ਚੌਲ ਹੋਏ ਤੇ ਕੇਲੇ ਦੇ ਬਗੀਚੇ ਬਣ ਗਏ। ਲੋਕਾਂ ਦਾ ਇਹ ਯਕੀਨ ਅੱਜ ਵੀ ਪੱਕਾ ਹੈ ਕਿ ਧਾਨ ਦੀ ਇਹ ਭਰਪੂਰ ਖੇਤੀ ਤੇ ਕੇਲਿਆਂ ਦੇ ਬਾਗ ਗੁਰੂ ਨਾਨਕ ਦੇਵ ਜੀ ਦੀ ਦੇਣ ਹਨ। ਮੱਕੀ ਤੇ ਸੇਬਾਂ ਦੀ ਇਸ ਧਰਤੀ ਵਿਚ ਪਹਿਲਾਂ ਪਹਿਲ ਇਹੋ ਥਾਂ ਹੁੰਦੀ ਸੀ ਜਿੱਥੇ ਚੌਲ ਤੇ ਕੇਲੇ ਹੁੰਦੇ ਸਨ। ਸਿਕਿਮ (ਡੇਨ ਗਿੱਗ) ਦਾ ਮਤਲਬ ਵੀ ਹੈ ਚੌਲਾਂ ਦੀ ਧਰਤੀ, ਜੋ ਇਸੇ ਤੋਂ ਹੀ ਪਿਆ ਦੱਸਿਆ ਜਾਂਦਾ ਹੈ। ਮਿਸਟਰ ਸੋਨਾਮ ਗਿਆਤਸੋ ਇਸ ਨੂੰ ਗੁਰੂ ਨਾਨਕ ਦੇਵ ਜੀ ਦਾ ਕ੍ਰਿਸ਼ਮਾ ਮੰਨਦੇ ਹਨ।
ਇਥੋਂ ਹੀ ਗੁਰੂ ਜੀ ਨੇ ਪ੍ਰਸਿੱਧ ਤਪ ਅਸਥਾਨਾਂ ਦੀ ਯਾਤਰਾ ਵੀ ਕੀਤੀ ਤੇ ਫਿਰ ਪੂਰਬ ਵੱਲ ਅੱਗੇ ਵਧੇ। ਸੰਨ 1515 ਵਿਚ ਗੁਰੂ ਜੀ ਤਾਂਗਲੋ ਪਰਬਤ (9300 ਫੁੱਟ) ਜਿਸ ਨੂੰ ਨੇਪਾਲ ਵਿਚ ਨਾਨਕੀ ਪਰਬਤ ਆਖਿਆ ਜਾਂਦਾ ਹੈ ਦੇ ਲਲਤਾਪਤੀ ਦਰ੍ਹੇ ਵਿਚੋਂ ਦੀ ਹੁੰਦੇ ਹੋਏ ਤਪਲੌਂਗ ਪਿੰਡ ਨੇੜੇ ਇਕ ਟਿੱਬੇ ਤੇ ਜਾ ਟਿਕੇ ਤੇ ਮਰਦਾਨੇ ਨੂੰ ਰਬਾਬ ਵਜਾਣ ਲਈ ਆਖਿਆ। ਆਪ ਗੁਰੂ ਜੀ ਸ਼ਬਦ ਗਾਉਣ ਲੱਗੇ ਜਿਸ ਨੂੰ ਸੁਣ ਪਸ਼ੂ ਪੰਛੀ ਵੀ ਮੁਗਧ ਹੋ ਗਏ ਤੇ ਗੁਰੂ ਜੀ ਦੁਆਲੇ ਆ ਜੁੜੇ। ਇਕ ਰਾhI ਨੇ ਇਹ ਦੇਖ ਤਾਂਗਲੋ ਪਿੰਡ ਵਿਚ ਜਾ ਦੱਸਿਆ ਤਾਂ ਸਾਰਾ ਤਾਂਗਲੋ ਪਿੰਡ ਆ ਜੁੜਿਆ।
ਦੂਸਰੇ ਦਿਨ ਦਾ ਮੇਰਾ ਉੱਤਰੀ ਸਿਕਿਮ ਵੱਲ ਜਾਣ ਦਾ ਪ੍ਰੋਗਰਾਮ ਸੁਣਕੇ ਉਹ ਬੜੇ ਖੁਸ਼ ਹੋਏ ਪਰ ਉਨ੍ਹਾਂ ਦਾ ਮੇਰੇ ਨਾਲ ਜਾਣਾ ਸੰਭਵ ਨਾ ਹੋ ਸਕਿਆ। ਗੰਗਟੌਕ ਤੋਂ ਚੱਲਕੇ ਦੂਸਰੇ ਦਿਨ ਸਵੇਰੇ ਸਵੇਰੇ ਜਦ ਆਪਣੀ ਜੀਪ ਪਨਾਗਲਾ ਦੇ ਮੋੜ ਤੇ ਰੋਕੀ ਤਾਂ ਅੱਗੇ ਦਾ ਨਜ਼ਾਰਾ ਦੇਖਕੇ ਇਕ ਦਮ ਅਹਿਲ ਹੋ ਗਿਆ। ਕਿਤਨਾ ਸੁੰਦਰ ਮਨਮੋਹਣਾ ਪਿਆਰਾ ਦ੍ਰਿਸ਼ ਸੀ। ਸਾਹਮਣੇ ਕੰਚਨਜੰਗਾ ਦੀ ਬਰਫਾਂ ਢਕੀ ਦੁੱਧ ਚਿਟੀ ਚੋਟੀ ਤੇ ਥੱਲੇ ਹਰੇ ਭੂਸ਼ਣਾਂ ਵਿਚ ਲਿਪਟੀ ਤੀਸਤਾ ਵਾਦੀ ਜਿਸ ਨੂੰ ਸੋਨ ਕਿਰਨਾਂ ਬੜੇ ਪਿਆਰ ਨਾਲ ਲਿਸ਼ਕਾ ਚਮਕਾ ਕੇ ਜਿਵੇਂ ਪਾਲਣੇ ਵਿੱਚ ਝੁਲਾ ਰਹੀਆਂ ਹੋਣ। ਰੱਬੀ ਨਜ਼ਾਰਾ ਸੀ ਨਿਰਾ। ਸਿਕਿਮ ਵਿਚ ਅਪ੍ਰੈਲ ਤੋਂ ਜੁਲਾਈ ਤੱਕ ਸੂਰਜ ਦਾ ਦਿਖ ਜਾਣਾ ਇਕ ਬਹੁਤ ਵੱਡੀ ਗੱਲ ਹੈ ਕਿਉਂਕਿ ਇਨ੍ਹੀਂ ਦਿਨੀਂ ਬੱਦਲ ਅਤੇ ਧੁੰਦ ਹਮੇਸ਼ਾ ਆਪਣਾ ਗਲਬਾ ਪਾਈ ਰਖਦੇ ਹਨ। ਥੋੜ੍ਹਾ ਰੁਕ ਕੇ ਅਤੇ ਜੀ ਭਰਕੇ ਨਜ਼ਾਰਾ ਲੈਣ ਪਿੱਛੋਂ ਦਿਲ ਅੱਗੇ ਵਿਛੀ ਹੋਈ ਇਸ ਰੰਗੀਨ ਵਾਦੀ ਦਾ ਹੁਸਨ ਮਾਨਣ ਲਈ ਕਾਹਲਾ ਪੈ ਗਿਆ।
੨-ਚੁੰਗਥਾਂਗ (ਸਿਕਮ)-ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਡੀ ਖੂੰਡੀ ਬ੍ਰਿਛ ਬਣੀ।
ਮੋੜ ਘੋੜ ਰਸਤਿਆਂ ਤੇ ਜੀਪ ਬੇਝਿਜਕ ਵਧਾ ਦਿੱਤੀ। ਗੰਗਟੋਕ ਤੋਂ ੯੨ ਕਿਲੋਮੀਟਰ ਦਾ ਫਾਸਲਾ ਸੀ ਚੁੰਗਥਾਂਗ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛਾਪ ਵਾਲਾ ਪੱਥਰ ਅਜੇ ਵੀ ਸੁਸਜਿਤ ਹੈ! ਵਧਦੇ ਹੋਏ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਦੇਵਾਂ ਦੀ ਧਰਤੀ ਉੱਤੇ ਹੋਈਏ। ਸਿੱਧੀਆਂ ਤਿੱਖੀਆਂ ਪਹਾੜੀਆਂ, ਸੰਘਣੇ ਉੱਚੇ ਦਰਖਤਾਂ ਨੂੰ ਲਿਪਟੀਆਂ ਵੇਲਾਂ ਕੁਦਰਤੀ ਉਪਜ ਨਾਲ ਢਕੀਆਂ ਇਉਂ ਜਾਪ ਰਹੀਆਂ ਸਨ ਜਿਵੇਂ ਕੋਈ ਪਰੀ ਹਰੇ ਵਸਤਰ ਪਾ ਕੇ ਹਾਰ ਸ਼ਿੰਗਾਰ ਕਰੀ ਖੜੀ ਹੋਵੇ।
ਦੂਸਰੇ ਪਾਸੇ ਖੱਬੇ ਵੱਲ ਇੱਕ ਦਮ ਥੱਲੇ ਤੀਸਤਾ ਦਰਿਆ ਸੱਪ ਵਾਂਗ ਵਲ ਖਾਂਦਾ ਬੜੀ ਡੂੰਘਾਣ ਵਿੱਚ ਅਪਣੀ ਮਸਤੀ ਵਿਚ ਪਰਬਤਾਂ ਵਿਚੋਂ ਦੀ ਦੱਖਣ ਵਲ ਵਧਦਾ ਜਾ ਰਿਹਾ ਸੀ। ਵਿੱਚੋ ਵਿਚ ਅਸੀਂ ਲਟਕੇ, ਸਾਹ ਰੋਕੀ ਵਧਦੇ, ਵਾਹਿਗੁਰੂ ਤੇ ਸੱਚੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਧਿਆਨ ਲਾਈ ਬੈਠੇ ਸਾਂ। ਕਈ ਥਾਈਂ ਸੜਕ ਉਤੇ ਉਪਰੋਂ ਰੁੜ੍ਹਕੇ ਆਏ ਭਾਰੀ ਪੱਥਰ, ਇਸ ਤਰ੍ਹਾਂ ਰਾਹ ਰੋਕੀ ਬੈਠੇ ਹੁੰਦੇ ਜਿਵੇਂ ਆਖ ਰਹੇ ਹੋਣ –'ਤੁਸੀਂ ਸਾਡੀ ਧਰਤੀ ਵਿਚ ਦਖਲ ਕਿਉਂ ਦੇਣ ਆਏ ਹੋ?' ਪਰ ਬੌਰਡਰ ਰੋਡਜ਼ ਦੇ ਜਵਾਨ ਜਿਸ ਫੁਰਤੀ ਨਾਲ ਪੱਥਰ ਤੋੜ ਕੇ ਬੁਲਡੋਜ਼ਰਾਂ ਰਾਹੀਂ ਜਾਂ ਕੁਦਾਲੀ ਜਾਂ, ਹੱਥਾਂ ਰਾਹੀਂ ਰਾਹ ਸਾਫ ਕਰਦੇ, ਫੁਰਤੀ ਦਾ ਇਕ ਮਾਨਵੀ ਅਜੂਬਾ ਹੀ ਲਗਦੇ ਸਨ।
ਪਹਾੜੀਆਂ ਕੱਟ ਕੇ ਬਣਾਈ ਸੜਕ ਉਤੇ ਕਈ ਵਾਰ ਪਹਾੜੀ ਵਿਚੋਂ ਸਿੰਮਦੇ ਪਾਣੀ ਦਾ ਮੀਂਹ ਵਰ੍ਹਦਾ। ਤੀਸਤਾ ਦਰਿਆ ਉੱਪਰ ਤੇ ਛੋਟੇ ਮੋਟੇ ਨਾਲਿਆਂ ਉੱਪਰ ਬਣੇ ਪੁਲ ਆਪਣੇ-ਆਪ ਵਿਚ ਨਜ਼ਾਰਾ ਸਨ। ਜੰਗਲ ਕੋਲ ਇਕ ਪੁਲ ਨਾਲੇ ਦੀ ਸਤਹ ਤੋਂ ਦੋ ਸੌ ਫੁੱਟ ਉੱਤੇ ਬਣਾਇਆ ਗਿਆ ਸੀ ਜਿਸ ਨੂੰ ਦੁਨੀਆਂ ਦਾ ਸਮੁੰਦਰ ਦੀ ਸਤਹਿ ਤੋਂ ਸਭ ਤੋਂ ਉੱਚਾ ਪੁਲ ਆਖਿਆ ਜਾਂਦਾ ਹੈ। ਸਿੱਧੀਆਂ ਤਰਾਸ਼ੀਆਂ ਪਹਾੜੀਆਂ ਵੇਖ ਵੇਖ ਕੁਦਰਤ ਦੇ ਕਮਾਲ ਤੋਂ ਵਾਰੇ ਵਾਰੇ ਜਾਈਦਾ ਹੈ। ਥਾਓਂ ਥਾਈਂ ਪਿਆਰੇ ਝਰਨੇ ਸਨ। ਪਰਬਤ ਤੋਂ ਡਿਗਦਾ ਦੁੱਧ ਚਿੱਟਾ ਪਾਣੀ ਕਿਸੇ ਚਾਂਦੀ ਰੰਗੇ ਵਾਲਾਂ ਦਾ ਅਨੂਠਾ ਖਿਲਾਰਾ ਜਾਪਦਾ ਸੀ।
੧-ਚੁੰਗਥਾਂਗ ਦੇ ਰਸਤੇ ਵਿਚ ਝਰਨਾ । ੨-ਗੁਰਦਵਾਰਾ ਨਾਨਕ ਲਾਮਾ ਸਾਹਿਬ ਚੁੰਗਥਾਂਗ।
ਚੁੰਗਥਾਂਗ ਦੀ ਵਾਦੀ ਸਵੇਰੇ ਤਕਰੀਬਨ ਦਸ ਵਜੇ ਨਜ਼ਰ ਆਉਣ ਲੱਗ ਪਈ। ਉੱਚੇ ਉੱਚੇ ਪਰਬਤਾਂ ਵਿਚ ਘਿਰੀ ਸੁਹਾਣੀ ਭਰੀ-ਪੁਰੀ ਵਾਦੀ ਵਿਚ ਉੱਚੇ ਉੱਚੇ ਮਕਾਨਾਂ ਤੇ ਝੰਡਿਆਂ ਦਾ ਜਿਵੇਂ ਮੇਲਾ ਲੱਗਿਆ ਹੋਵੇ। ਲੰਬੇ ਸਫਰ ਪਿੱਛੋਂ ਇਹ ਪਹਿਲੀ ਵਾਦੀ ਸੀ ਜਿੱਥੇ ਕੋਈ ਫਸਲ ਵੇਖਣ ਨੂੰ ਮਿਲੀ ਸੀ। ਧੁੱਪ ਵਿਚ ਚਮਕਦੇ ਪੀਲੇ ਧਾਨਾਂ ਦੇ ਖੇਤ ਇਸ ਪਰਬਤੀ ਇਲਾਕੇ ਦੀ ਖਾਸੀਅਤ ਹਨ।
ਪਿੱਛੋਂ ਫੌਜ ਤੇ ਆਸਾਮ ਰਾਈਫਲਜ਼ ਦੇ ਪੰਹੁਚਣ ਤੇ ਇਸ ਥਾਂ ਗੁਰਦਵਾਰਾ ਸਾਹਿਬ ਵੀ ਤਿਆਰ ਕੀਤਾ ਗਿਆ ਜਿਸ ਦੇ ਲਈ ਸੂਬੇਦਾਰ ਮੇਜਰ ਉਪੱਲ ਤੇ ਆਸਾਮ ਰਾਈਫਲਜ਼ ਦੀ ਸੇਵਾ ਤੇ ਸਹਿਯੋਗ ਯਾਦਗਾਰੀ ਹਨ। ਕੁੱਝ ਲਾਮਾ ਵੀ ਸਾਨੂੰ ਵੇਖਕੇ ਆ ਪਹੁੰਚੇ। ਇਕ ਬਜ਼ੁਰਗ ਲਾਮਾ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਕਿਮ ਯਾਤਰਾ ਬਾਰੇ ਪੁਛਿਆ ਤਾਂ ਉਸ ਨੇ ਗੁਰੂ ਜੀ ਦੀ ਏਧਰ ਦੀ ਯਾਤਰਾ ਦਾ ਹਾਲ ਬੜੇ ਵਿਸਥਾਰ ਨਾਲ ਸਮਝਾਇਆ।
ਉਸ ਦੱਸਿਆ ਕਿ ਗੁਰੂ ਜੀ ਸਾਕਿਆ-ਮੱਠ ਤੋ ਲਾਵੂ ਗੋਫਾ ਪਹੁੰਚੇ ਜਿੱਥੋਂ ਉਹ ਸਿਕਿਮ ਵਿਚ ਛੋਰਟੇਨ-ਨਈਮਾਲਾ ਦੱਰੇ ਰਾਹੀਂ ਆਏ। ਤਿੱਬਤ ਵਿਚ ਉਹ ਉਸ ਵੇਲੇ ਤਿਬਤ ਦੇ ਰਾਜੇ ਦੇ ਸੱਦੇ ਤੇ ਆਏ ਸਨ। ਗੁਰੂ ਜੀ ਨੂੰ ਉਸਨੇ ਸਾਕਿਆ ਮੱਠ ਦੀ ਉਸਾਰੀ ਵਿਚ ਮਦਦ ਲਈ ਬੁਲਾਇਆ ਸੀ ਕਿਉਂਕਿ ਸਾਕਿਆ ਦੇ ਇਲਾਕੇ ਵਿਚ ਭੂਤ ਪਰੇਤਾਂ ਤੇ ਬੁਰੇ ਲੋਕਾਂ ਦਾ ਬੜਾ ਜ਼ੋਰ ਸੀ ਤੇ ਉਹ ਕਿਸੇ ਧਰਮ ਦਾ ਕੰਮ ਹੋਣ ਹੀ ਨਹੀਂ ਦਿੰਦੇ ਸਨ। ਉਹ ਮਨੁੱਖਾਂ ਨੂੰ ਭੁੰਨ ਕੇ ਖਾ ਜਾਂਦੇ ਸਨ। ਗੁਰੂ ਜੀ ਤਿੱਬਤੀ ਕਲੰਡਰ ਦੇ ਨੌਂਵੇ ਮਹੀਨੇ ਸਾਕਿਆ ਮੱਠ ਪਹੁੰਚੇ। ਉਥੋਂ ਦੇ ਲਾਮਿਆਂ ਦੇ ਕਹਿਣ ਤੇ ਗੁਰੂ ਜੀ ਨੇ ਬੁਰੀਆਂ ਰੂਹਾਂ ਨੂੰ ਕਾਬੂ ਕਰ ਲਿਆ ਇਸ ਨਾਲ ਮੱਠ ਸੌਖਾ ਸੰਪੂਰਨ ਹੋਇਆ। ਹਰ ਸਾਲ ਸਾਕਿਆ ਮੱਠ ਵਿਚ ਇਸ ਪੁਰਬ ਦੀ ਯਾਦ ਵਿਚ ਮੇਲਾ ਭਰਦਾ ਹੈ ਜਿਸ ਵਿਚ ਜਕੜੀਆਂ ਬੁਰੀਆਂ ਰੂਹਾਂ ਦਾ ਸਾਂਗ ਕਰਕੇ ਬੋਧੀ ਨਚਾਰ ਮੁਖੌਟੇ ਪਾਈ ਜੰਜ਼ੀਰਾਂ ਵਿਚ ਜਕੜੇ ਨੱਚਦੇ, ਅੱਥਰੂ ਵਹਾਂਦੇ ਪਛਤਾਵਾ ਕਰਦੇ ਹਨ।
ਗੁਰੂ ਜੀ ਜਦੋਂ ਛੋਰਟੇਨ ਨਈਮਾਲਾ ਪਹੁੰਚੇ ਤਾਂ ਏਸ ਥਾਂ ਦੀ ਕੁਦਰਤੀ ਸੁੰਦਰਤਾ ਵੇਖ ਕੇ ਵਜਦ ਵਿਚ ਆਪਣੀ ਮਾਲਾ ਖਿੰਡਾਉਣ ਲੱਗ ਪਏ। ਜਿੱਥੇ ਜਿੱਥੇ ਮਾਲਾ ਦੇ ਮਣਕੇ ਡਿੱਗੇ, ਛੋਟੀਆਂ ਮਾਲਾਵਾਂ ਵਰਗੀਆਂ ਝੀਲਾਂ ਬਣ ਗਈਆਂ। ਹੁਣ ਉਸ ਥਾਂ ਇਕ ਸੌਂ ਅੱਠ ਝੀਲਾਂ ਮਾਲਾ ਵਰਗੀਆਂ ਹੀ ਜਾਪਦੀਆਂ ਹਨ। ਨਈ ਮਾਲਾ (ਨਵੀ ਮਾਲਾ) ਵੇਖ ਗੁਰੂ ਜੀ ਨੇ ਉਸ ਥਾਂ ਦਾ ਨਾਂ ਨਈ ਮਾਲਾ ਰੱਖ ਦਿੱਤਾ। ਇਸ ਥਾਂ ਨੂੰ ਪੂਜਾ ਯੋਗ ਜਾਣ ਲਾਮਿਆਂ ਨੇ ਉਥੇ ਛੋਰਟੇਨ (ਲਾਮਾ ਪੂਜਾ ਸਥਾਨ) ਬਣਾ ਦਿਤਾ। ਹੁਣ ਇਹ ਥਾਂ ਛੋਰਟੇਨ ਨਈਮਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਝੀਲਾਂ ਦੀ ਸੁੰਦਰਤਾ ਦੇਖਦੇ ਹੀ ਬਣਦੀ ਹੈ।
ਨਈਮਾਲਾ ਲੰਘਕੇ ਗੁਰੂ ਜੀ ਤੌਂਗ ਪੈਨ ਹੁੰਦੇ ਹੋਏ ਮੁੱਗੂਥਾਂਗ ਨਾਂ ਦੀ ਥਾਂ ਪਹੁੰਚੇ। ਮੁੱਗੂਥਾਂਗ ਗੁਰੂ ਜੀ ਹਫਤਾ ਕੁ ਭਰ ਰਹੇ ਤੇ ਆਸੇ ਪਾਸੇ ਦੀਆਂ ਬਸਤੀਆਂ ਵਿਚ ਗਏ।
ਮੁੱਗੂਥਾਂਗ ਦੀ ਪ੍ਰਚੱiਲਤ ਲੋਕ ਗਾਥਾ ਅਨੁਸਾਰ ਉੱਥੇ ਇਕ ਝੀਲ ਵਿੱਚ ਦੋ ਦੈਂਤ ਰਹਿੰਦੇ ਸਨ ਜੋ ਮਨੁੱਖਾਂ ਨੂੰ ਹੱੜਪ ਜਾਂਦੇ ਸਨ। ਲੋਕਾਂ ਨੇ ਗੁਰੂ ਜੀ ਅੱਗੇ ਇਨ੍ਹਾਂ ਦੈਂਤਾਂ ਤੋਂ ਛੁਟਕਾਰਾ ਦਿਵਾਉਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉਨ੍ਹਾਂ ਦੈਤਾਂ ਨੂੰ ਖਤਮ ਕਰਨ ਲਈ ਇਕ ਭਾਰਾ ਪੱਥਰ ਪਹਾੜੀ ਤੋਂ ਝੀਲ ਵੱਲ ਰੋੜ੍ਹਿਆ। ਦੋਨੋਂ ਦੈਂਤ ਰੁੜ੍ਹਦਾ ਆਉਂਦਾ ਵਿਸ਼ਾਲ ਪੱਥਰ ਵੇਖ ਝੀਲ ਵਿਚੋਂ ਨਿੱਕਲਕੇ ਗੁਰੂ ਜੀ ਅੱਗੇ ਹੱਥ ਜੋੜਕੇ ਆਪਣੇ ਬਚਾਓ ਲਈ ਬੇਨਤੀ ਕਰਨ ਲੱਗੇ। ਗੁਰੂ ਜੀ ਨੇ ਰੱਸੀ ਸੁਟੱਕੇ ਰੁੜ੍ਹਦਾ ਪੱਥਰ ਰੋਕ ਲਿਆ। ਉਹ ਰੁੜ੍ਹਦਾ ਪੱਥਰ ਅਜੇ ਵੀ ਉਵੇਂ ਹੀ ਰੁਕਿਆ ਹੋਇਆ ਹੈ ਤੇ ਉਸ ਉੱਪਰ ਰੱਸੀ ਦੇ ਨਿਸ਼ਾਨ ਸਾਫ ਦਿਸਦੇ ਹਨ। ਦੋਨੋ ਦੈਂਤ ਜਾਨ ਬਖਸ਼ੀ ਲਈ ਗੁਰੂ ਜੀ ਦੇ ਸ਼ੁਕਰਗੁਜ਼ਾਰ ਹੋਏ ਤੇ ਚਰਨੀਂ ਆ ਪਏ। ਗੁਰੂ ਜੀ ਨੇ ਉਨਾਂ ਨੂੰ ਮਾਨਵ-ਖਾਣ ਤੇ ਮਨੁੱਖਾਂ ਨੂੰ ਦੁਖੀ ਕਰਨ ਤੋਂ ਰੋਕਿਆ ਤੇ ਈਸ਼ਵਰ ਭਗਤੀ ਵੱਲ ਲਾਇਆ।
ਇਕ ਹੋਰ ਰਾਕਸ਼ ਰੰਭਾ, ਗੁਰੂ ਜੀ ਅੱਗੇ ਪਹਿਲੇ ਦੈਂਤਾਂ ਦੇ ਝੁਕਣ ਦੀ ਗਾਥਾ ਸੁਣਕੇ, ਸਨਮੁੱਖ ਹੋ ਗੁਰੂ ਜੀ ਨੂੰ ਵੰਗਾਰਨ ਲੱਗਾ। ਗੁਰੂ ਜੀ ਨੇ ਉਸ ਉੱਪਰ ਇੱਕ ਭਾਰਾ ਪੱਥਰ ਸੁੱਟਿਆ ਤਾਂ ਉਹ ਚੂਹੇ ਦਾ ਰੂਪ ਧਾਰ ਇਕ ਹੋਰ ਵੱਡੇ ਪੱਥਰ ਥੱਲੇ ਜਾ ਛੁੱਪਿਆ। ਗੁਰੂ ਜੀ ਨੇ ਦੋ ਹੋਰ ਵੱਡੇ ਪੱਥਰ ਚੁੱਕੇ ਤੇ ਗੀਟੇ ਖੇਡਣ ਲੱਗੇ। ਰੰਭਾ ਨੇ ਜਦ ਗੁਰੂ ਜੀ ਨੂੰ ਵਿਸ਼ਾਲ ਪੱਥਰਾਂ ਨਾਲ ਗੀਟੇ ਖੇਡਦੇ ਵੇਖਿਆ ਤਾਂ ਡਰਿਆ ਤੇ ਉਤਸੁੱਕ ਹੋਇਆ ਮੋਰੀ ਵਿੱਚੋਂ ਦੀ ਗੁਰੂ ਜੀ ਵੱਲ ਟਿਕਟਿੱਕੀ ਲਗਾ ਕੇ ਵੇਖਣ ਲੱਗਾ। ਗੁਰੂ ਜੀ ਨੇ ਚੁਸਤੀ ਨਾਲ ਇੱਕ ਪੱਥਰ ਉਸਦੇ ਉਭਰੇ ਨੱਕ ਤੇ ਮਾਰਿਆ ਜੋ ਉਥੇ ਹੀ ਚਿਪਕ ਗਿਆ। ਚੀਕਦਾ ਹੋਇਆ ਰੰਭਾ ਗੁਰੂ ਜੀ ਦੇ ਚਰਨੀਂ ਆ ਪਿਆ। ਗੁਰੂ ਜੀ ਨੇ ਉਸ ਨੂੰ ਚੰਗੇ ਕਰਮ ਕਰਨ ਲਈ ਤੇ ਨਾਮ ਜਪਣ ਲਈ ਕਿਹਾ। ਨੱਕ ਤੇ ਚਿਪਕੇ ਪੱਥਰ ਕਾਰਨ ਹੋਈ ਬੰਦ ਨਜ਼ਰ ਦੇ ਬਦਲੇ ਰੰਭਾ ਨੇ ਤੀਜੀ ਅੱਖ ਦੀ ਬੇਨਤੀ ਕੀਤੀ ਜੋ ਗੁਰੂ ਜੀ ਨੇ ਬਖਸ਼ ਦਿਤੀ। ਗੁਰੂ ਜੀ ਤੇ ਰੰਭਾ ਦੀ ਇਹ ਗਾਥਾ ਵੀ ਉਸ ਵਾਦੀ ਦੀ ਪ੍ਰਸਿਧ ਗਾਥਾ ਹੈ ਤੇ ਗੁਰੂ ਜੀ ਨਾਲ ਸਬੰਧਤ ਏਸੇ ਘਟਨਾਂ ਵਾਲੇ ਦਿਨ ਮੇਲਾ ਭਰਦਾ ਹੈ।
ਮੁੱਗੂਥਾਂਗ ਤਂੋ ਹੀ ਗੁਰੂ ਜੀ ਕੇਦਾਂਗ, ਸੇਰਾਂਗ ਤੇ ਗੁਆਲਾਂਗ ਵਾਦੀਆਂ ਵਿੱਚ ਗਏ। ਕੇਦਾਂਗ ਦੇ ਸੁਹਾਣੇ ਸੁੰਦਰ ਰੰਗ ਬਰੰਗੇ ਫੁੱਲਾਂ ਭਰੀ ਵਾਦੀ ਵੇਖਕੇ ਗੁਰੂ ਜੀ ਨੇ ਇਸ ਵਾਦੀ ਦਾ ਨਾਮ 'ਸੁੰਦਰ ਵਾਦੀ' ਰੱਖਿਆ। ਗੁਆਲਾਂਗ ਵਿੱਚ ਗਾਹੜੀ ਧੁੰਦ, ਹਰ ਦਮ ਛਾਏ ਬੱਦਲ, ਤਿਖੀਆਂ ਹਵਾਵਾਂ ਤੇ ਲਗਾਤਾਰ ਪੈਂਦੇ ਮੀਂਹ ਨੇ ਗੁਰੂ ਜੀ ਨੂੰ ਪ੍ਰਭਾਵਿਤ ਕੀਤਾ। ਇਥੋਂ ਗੁਰੂ ਜੀ ਸ਼ੇਰਾਂਗ ਗਏ ਤਾਂ ਉਥੋਂ ਦੇ ਲੋਕ ਪਸ਼ੂਆਂ ਦੀ ਬਲੀ ਦਿੰਦੇ ਸਨ। ਇਹ ਦੇਖ ਗੁਰੂ ਜੀ ਨੇ ਵਾਦੀ ਦਾ ਨਾਂ 'ਕਸਾਈ ਵਾਦੀ' ਰੱਖ ਦਿੱਤਾ। ਹੁਣ ਇਨ੍ਹਾਂ ਵਾਦੀਆਂ ਦੇ ਨਾਂ 'ਉਦਾਸ ਵਾਦੀ' 'ਸੁੰਦਰ ਵਾਦੀ' ਤੇ 'ਕਸਾਈ ਵਾਦੀ' ਹਨ।
ਮੁੱਗੂਥਾਂਗ ਤੋਂ ਹੀ ਗੁਰੂ ਜੀ ਬਿੰਦੂ ਤੇ ਲਈਇੰਗਕਾ ਵੀ ਗਏ ਜਿਥੋਂ ਉਹ ਗੀਆਗੌਂਗ ਹੁੰਦੇ ਹੋਏ ਸੋਰਾ ਪਹੁੰਚੇ ਤੇ ਇੱਕ ਵੱਡੀ ਝੀਲ ਦੇ ਕਿਨਾਰੇ ਰੁਕੇ। ਚਰਵਾਹੇ ਗੁਰੂ ਜੀ ਉਦਾਲੇ ਆ ਬੈਠੇ। ਇੱਕ ਚਰਵਾਹੇ ਨੇ ਬੇਨਤੀ ਕੀਤੀ, ਬਾਬਾ ਜੀ, ਜਦ ਬਰਫਾਂ ਪੈਂਦੀਆਂ ਨੇ ਤਾਂ ਏਥੇ ਪਾਣੀ ਜੰਮ ਜਾਂਦਾ ਹੈ। ਪੀਣ ਲਈ ਵੀ ਪਾਣੀ ਨਹੀਂ ਮਿਲਦਾ। ਕੋਈ ਉਪਾ ਦਸੋ। ਗੁਰੂ ਨੇ ਆਪਣੀ ਡਾਂਗ ਬਰਫ ਜੰਮੀ ਝੀਲ ਦੇ ਪਾਣੀ ਉਤੇ ਮਾਰੀ। ਪਾਣੀ ਨਿੱਖੜ ਗਿਆ। ਦੁੱਧ ਚਿੱਟੀ ਝੀਲ ਦਾ ਪਾਣੀ ਉਸ ਪਿੱਛੋਂ ਕਦੇ ਨਹੀਂ ਜੰਮਿਆਂ ਤੇ ਵਾਸੀਆਂ ਲਈ ਪਾਣੀ ਦਾ ਸਦਾ ਲਈ ਖਜ਼ਾਨਾ ਖੁੱਲ੍ਹ ਗਿਆ। ਅਜੇ ਤੱਕ ਝੀਲ ਦਾ ਨਾਮ ਤੇ ਨਾਲ ਲਗਦੇ ਪਹਾੜ ਦਾ ਨਾਮ ਵੀ ਗੁਰੂ ਡਾਂਗਮਾਰ ਹੈ।
ਫਿਰ ਇੱਕ ਚਰਵਾਹੇ ਨੇ ਬੇਨਤੀ ਕੀਤੀ ਕਿ ਬਾਬਾ ਜੀ, ਏਨੀ ਉਚਾਈ ਤੇ ਬਰਫਾਂ ਵਿੱਚ ਰਹਿੰਦੇ, ਟੱਬਰਾਂ ਤੋਂ ਦੂਰ ਜਦ ਵਾਪਸ ਪਰਤਦੇ ਹਾਂ ਤਾਂ ਸਾਡੀ ਮਰਦਾਨਗੀ ਨਹੀਂ ਰਹਿੰਦੀ, ਕੁੱਝ ਕਰੋ। ਗੁਰੂ ਜੀ ਨੇ ਡਾਂਗਮਾਰ ਝੀਲ ਦੇ ਜਲ ਵਲ ਇਸ਼ਾਰਾ ਕਰਕੇ ਕਿਹਾ-ਇਸ ਦਾ ਜਲ ਛਕ ਲੈਣਾ। ਤੁਹਾਡੇ ਸਰੀਰ ਵਿਚ ਸਦਾ ਪ੍ਰਬਲ ਸ਼ਕਤੀ ਰਹੇਗੀ।' ਉਸ ਪਿੱਛਂੋ ਉਸ ਝੀਲ ਦਾ ਪਵਿੱਤਰ ਪਾਣੀ ਰੱਬੀ ਨਿਹਮਤ ਜਾਣਕੇ ਦੂਰ ਦੂਰ ਦੇ ਲੋਕ ਬੋਤਲਾਂ ਵਿੱਚ ਭਰ ਕੇ ਲੈ ਜਾਣ ਲੱਗ ਪਏ ਹਨ।
ਗੁਰੂ ਜੀ ਡਾਂਗਮਾਰ ਝੀਲ ਤੋਂ ਗਗੌਂਗ, ਲੁਕਰੈਪ, ਯੋਗੜੀ ਹੁੰਦੇ ਹੋਏ ਅੱਗੇ ਥਾਂਗੂ ਪਹੁੰਚੇ ਜਿੱਥੇ ਗੁਰੂ ਜੀ ਦੋ ਦਿਨ ਰਹੇ। ਗੁਰੂ ਜੀ ਦੀ ਯਾਦ ਵਿੱਚ ਏਥੇ ਪੱਥਰ ਉੱਤੇ ਗੁਰੂ ਜੀ ਦਾ ਨਿਸ਼ਾਨ ਸੀ। ਇਹ ਪੱਥਰ ਸੜਕ ਬਣਾਉਣ ਵਾਲਿਆਂ ਨੇ ਬਾਰੂਦ ਨਾਲ ਉਡਾ ਦਿੱਤਾ ਸੀ ਜੋ ਤੀਸਤਾ ਨਦੀ ਵਿੱਚ ਜਾ ਡਿੱਗਿਆ ਅਤੇ ਜਿਸਨੂੰ ਪਿਛੋਂ ਲਾਚੇਨ ਲਾਮਾ ਨੇ ਲੱਭ ਲਿਆ ਤੇ ਲਾਚਿਨ ਗੋਂਫਾ ਵਿੱਚ ਸੰਭਾਲ ਦਿਤਾ। ਗੁਰੂ ਜੀ ਦੀ ਯਾਦ ਵਿੱਚ ਏਥੇ ਇਕ ਛੋਰੇਟਨ (ਪੂਜਾ ਸਥਾਨ) ਬਣਾਇਆ ਹੋਇਆ ਹੈ ਜਿਸ ਵਿੱਚ ਗੁਰੂ ਜੀ ਦੀਆ ੧੦੮ ਮੂਰਤੀਆਂ ਬੰਦ ਕਰਕੇ ਰੱਖੀਆਂ ਹੋਈਆਂ ਹਨ।

ਤੀਸਤਾ ਨਦੀ ਦੇ ਨਾਲ ਨਾਲ ਥਾਂਗੂ ਤੋਂ ਗੁਰੂਡਾਂਗਮਾਰ ਝੀਲ ਨੂੰ ਜਾਂਦਾ ਰਸਤਾ।
ਥਾਂਗੂ ਤੋਂ ਗੁਰੂ ਜੀ ਦਾ ਅਗਲਾ ਪੜਾਅ ਲਾਚਿਨ ਸੀ। ਲਾਚਿਨ ਗੁਰੂ ਜੀ ਦੇ ਚਰਨ ਚਿੱਨ੍ਹ, ਵਸਤਰ ਤੇ ਕਮੰਡਲ ਸੰਭਾਲੇ ਹੋਏ ਹਨ। ਇਹ ਚਰਨ ਚਿੱਨ੍ਹ ਥਾਂਗੂ ਨੇੜੇ ਇਕ ਪੱਥਰ ਉੱਪਰ ਲੱਗੇ ਸਨ ਪਰ ਇਨ੍ਹਾਂ ਨੂੰ ਬਾਰਡਰ ਰੋਡ ਵਾਲਿਆਂ ਨੇ ਗਲਤੀ ਨਾਲ ਮੁੱਖ ਪੱਥਰ ਨਾਲੋਂ ਤੋੜ ਦਿਤਾ ਸੀ। ਉਥੋਂ ਦਾ ਲਾਮਾ ਉਨ੍ਹਾਂ ਚਰਨ ਚਿੱਨ੍ਹਾਂ ਨੂੰ ਲੈ ਆਇਆ ਸੀ। ਏਥੇ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਵਸਤਰ ਛੱਡ ਗਏ ਜੋ ਉਨ੍ਹਾਂ ਨੂੰ ਤਿੱਬਤ ਦੇ ਰਾਜੇ ਨੇ ਭੇਟ ਕੀਤੇ ਸਨ। ਤਿੱਬਤੀ ਰਾਜੇ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦਿਤੇ ਵਸਤਰ ਵੀ ਗੁਰੂ ਜੀ ਨੇ ਏਥੇ ਦੇ ਲੋਕਾਂ ਨੂੰ ਦੇ ਦਿਤੇ ਜੋ ਉਨ੍ਹਾਂ ਨੇ ਸੰਭਾਲ ਲਏ । ਇਹ ਵਸਤਰ ਰਾਜੇ ਨੇ ਉਦੋਂ ਦਿੱਤੇ ਸਨ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਤਿੱਬਤ ਦੇ ਸਾਕਿਆ ਮੱਠ ਗਏ ਤੇ ਸਾਕਿਆ ਮੱਠ ਨੂੰ ਅਤੇ ਲਾਵੂ ਗਂੋਫਾ ਨੂੰ ਵਧਾਉਣ ਵਿੱਚ ਮੱਦਦ ਕੀਤੀ ਸੀ। ਉੇਥੋਂ ਦੇ ਗੋਂਫਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਪੂਜਾ ਹੁੰਦੀ ਹੈ।। ਲਾਚਿਨ ਤੇ ਥਾਂਗੂ ਜਾਓ ਤਾਂ ਉਥੋਂ ਦੇ ਲਾਮਾ ਨੂੰ ਮਿਲੋ। ਉੇੱਥੇ ਗੁਰੂ ਜੀ ਦੇ ਚਰਨ-ਚਿੰਨ੍ਹ ਵੀ ਇਕ ਪੱਥਰ ਤੇ ਸੰਭਾਲੇ ਪਏ ਹਨ। ਗੁਰੂ ਜੀ ਜੌੜੇ ਪੁਲ ਵੀ ਗਏ ਸਨ। ਇਸ ਸਭ ਬਾਰੇ ਪੂਰੀ ਸੂਚਨਾ ਥਾਂਗੂ ਦੇ ਲਾਮੇ ਕੋਲ ਹੈ।
ਲਾਚਿਨ ਤੋਂ ਜੌੜੇ ਪੁਲ ਹੁੰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਚੁੰਗਥਾਂਗ ਪਹੁੰਚੇ। ਏਥੇ ਪਹੁੰਚਕੇ ਗੁਰੂ ਜੀ ਨੇ ਇੱਕ ਟਿੱਲੇ ਤੇ ਆ ਡੇਰਾ ਲਾਇਆ ਤਾਂ ਆਸ ਪਾਸ ਦੀਆਂ ਝੁੱਗੀਆਂ ਵਿਚੋਂ ਲੋਕੀਂ ਆ ਗੁਰੂ ਜੀ ਉਦਾਲੇ ਖੜ੍ਹੇ ਹੋਏ ਕਿਉਂਕਿ ਏਸ ਥਾਂ ਬਾਹਰੋਂ ਕਿਸੇ ਪੁਰਸ਼ ਦਾ ਆਉਣਾ ਤੇ ਉਹ ਵੀ ਕਿਸੇ ਦੂਸਰੇ ਮੁਲਕ ਦੇ ਰਹਿਣ ਵਾਲੇ ਦਾ ਇਕ ਅਜੀਬ ਗੱਲ ਸੀ। ਗੁਰੂ ਜੀ ਅਜੇ ਲੋਕਾਂ ਨਾਲ ਗੱਲ ਬਾਤ ਲਈ ਤਿਆਰ ਹੀ ਹੋ ਰਹੇ ਸਨ ਕਿ ਪਾਸ ਵਾਲੀ ਪਹਾੜੀ ਤੇ ਬੈਠਾ ਦੈਂਤ ਨੁਮਾ ਮਾਨਵ ਗੁਰੂ ਜੀ ਦਾ ਏਥੇ ਆਉਣਾ ਆਪਣੇ ਇਲਾਕੇ ਵਿਚ ਦਖਲ ਸਮਝ ਬੈਠਾ। ਉਹ ਕਿਵੇਂ ਜਾਣਦਾ ਕਿ ਗੁਰੂ ਜੀ ਤਾਂ ਨਾਮ ਦਾਨ ਵੰਡਣ ਆਏ ਹਨ ਕੁਝ ਲੈਣ ਨਹੀਂ ਸਨ ਆਏ । ਆਪਣੇ ਇਲਾਕੇ ਵਿਚ ਨਵੇਂ ਦਖਲ ਨੂੰ ਉਹ ਜਰ ਨਾ ਸਕਿਆ ਤੇ ਉਸਨੇ ਇਕ ਵਿਸ਼ਾਲ ਪੱਥਰ ਗੁਰੂ ਜੀ ਵੱਲ ਵਗਾਹਿਆ।
ਉੱਪਰੋਂ ਭਿਆਨਕ ਪੱਥਰ ਆਉਂਦਾ ਵੇਖ ਗੁਰੂ ਜੀ ਦੇ ਸਾਥੀ ਅਤੇ ਉਥੋਂ ਦੇ ਵਾਸੀ ਸਭ ਘਬਰਾ ਗਏ। ਪਰ ਗੁਰੂ ਜੀ ਨੇ ਆਉਂਦੇ ਪੱਥਰ ਨੂੰ ਉਂਗਲੀ ਨਾਲ ਇੱਕ ਪਾਸੇ ਝਟਕਾ ਦਿਤਾ। ਪੱਥਰ ਦੂਜੇ ਪਾਸੇ ਧਰਤੀ ਤੇ ਜਾ ਟਿਕਿਆ। ਗੁਰੂ ਜੀ ਨੇ ਨੇੜੇ ਹੀ ਆਪਣੀ ਖੂੰਡੀ ਗੱਡ ਕੇ ਆਖਿਆ ਹੁਣ ਤਾਂ ਅਸੀਂ ਏਥੇ ਹੀ ਟਿਕਾਂਗੇ ਤੇ ਸਾਥੀਆਂ ਸਮੇਤ, ਪੱਥਰ ਨੂੰ ਉੱਚੀ ਥਾਂ ਜਾਣ ਉਸ ਪੱਥਰ ਉਪਰ ਜਾ ਬੈਠੇ। ਤੋਂ
ਪੱਥਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ ਦੀ ਪੁਰਾਤਨ ਤਸਵੀਰ।
ਪੱਥਰ ਉੱਪਰ ਚੜ੍ਹਦਿਆਂ ਗੁਰੂ ਜੀ ਦੇ ਪੈਰਾਂ ਦੇ ਨਿਸ਼ਾਨ ਪੱਥਰ ਉੱਪਰ ਪੱਕੇ ਪੈ ਗਏ। ਦਰਸ਼ਕ ਤੇ ਸਾਥੀ ਗੁਰੂ ਜੀ ਦੇ ਚਰਨੀਂ ਡਿੱਗ ਪਏ। ਕੁੱਝ ਚਿਰ ਟਿਕ ਕੇ ਗੁਰੂ ਜੀ ਨੇ ਅਪਣੇ ਕੇਲੇ ਦੇ ਪੱਤੇ ਵਿਚ ਸੰਭਾਲੇ ਚਾਵਲ ਕੱਢੇ ਤੇ ਛਕਣ ਲੱਗੇ। ਕੇਲੇ ਦੇ ਪੱਤੇ ਤੇ ਚਾਵਲ ਉਸ ਥਾਂ ਲਈ ਬਿਲਕੁਲ ਨਵੇਂ ਸਨ। ਲੋਕਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਏਥੇ ਤਾਂ ਕੁਝ ਨਹੀਂ ਹੁੰਦਾ ।ਗੁਰੂ ਜੀ ਨੇ ਉਸੇ ਵੇਲੇ ਚਾਵਲਾਂ ਦਾ ਉਸੇ ਇਲਾਕੇ ਵਿਚ ਛਿੱਟਾ ਮਾਰਿਆ ਤੇ ਕੇਲੇ ਦੇ ਪੱਤੇ ਨੇੜੇ ਹੀ ਦੱਬ ਦਿਤੇ। ਉਸ ਦਿਨ ਤੋਂ ਇਸ ਵਾਦੀ ਵਿਚ ਚਾਵਲਾਂ ਦੀ ਖੇਤੀ ਤੇ ਕੇਲੇ ਦੀ ਉਪਜ ਸ਼ੁਰੂ ਹੋ ਗਈ। ਜਿਸ ਖੇਤ ਵਿਚ ਗੁਰੂ ਜੀ ਨੇ ਚਾਵਲ ਖਿੰਡਾਏ ਉਹ ਖੇਤ ਹੁਣ ਹਮੇਸ਼ਾ ਹਰਾ ਭਰਾ ਰਹਿੰਦਾ ਹੈ। ਇਸ ਰਾਜ ਦਾ ਨਾਮ ਬੜਾ ਚਿਰ ਚਾਉਲਾਂ ਦੀ ਵਾਦੀ ਨਾਲ ਮਸ਼ਹੂਰ ਰਿਹਾ ਹੈ ਜਿਸ ਨੂੰ ਅਜ ਕਲ ਸਿਕਿਮ ਕਿਹਾ ਜਾਣ ਲੱਗ ਪਿਆ ਹੈ।

ਇਕ ਬੁੱਢੀ ਮਾਈ ਨੇ ਬੇਨਤੀ ਕੀਤੀ, - ਗੁਰੂ ਜੀ ਮੈਂ ਬੜੀ ਬਿਰਧ ਹਾਂ। ਪਾਣੀ ਏਥੋਂ ਬੜੀ ਦੂਰ ਹੈ। ਘਰ ਇੱਕਲੀ ਹਾਂ। ਪਾਣੀ ਢੋਇਆ ਨਹੀਂ ਜਾਂਦਾ, ਕੋਈ ਉਪਾ ਕਰੋ?' ਜਿਸ ਪੱਥਰ ਤੇ ਗੁਰੂ ਜੀ ਬੈਠੇ ਸਨ ਉਸ ਦਾ ਇਕ ਕੋਨਾਂ ਗੁਰੂ ਜੀ ਨੇ ਹੱਥਾਂ ਨਾਲ ਫਰੋਲਿਆ। ਈਸ਼ਵਰ ਦੀ ਮਰਜ਼ੀ! ਇਕ ਝਰਨਾ ਉਛਲਿਆ ਤੇ ਸਾਰੇ ਸੀਤਲ ਜਲ ਪੀਣ ਲਈ ਨੱਸੇ। ਗੁਰੂ ਜੀ ਉਸ ਇਲਾਕੇ ਦੇ ਵਾਸੀਆਂ ਲਈ ਰੱਬ ਵਾਂਗ ਹੋ ਨਿੱਬੜੇ। ਗੁਰੂ ਜੀ ਦੋ ਦਿਨ ਰਹਿ ਕੇ ਅੱਗੇ ਵੱਧ ਗਏ ਪਰ ਉਨ੍ਹਾਂ ਦੀ ਚਰਨ ਛੁਹ ਵਾਸੀਆਂ ਲਈ ਨਿਆਮਤ ਹੋ ਗਈ। ਸ਼ਰਧਾਲੂਆਂ ਨੇ ਉਸ ਥਾਂ ਕੋਲ ਪੱਥਰ ਦੇ ਕਿਨਾਰੇ ਗੋਂਫਾ (ਲਾਮਾ ਮੰਦਿਰ) ਬਣਾ ਦਿੱਤਾ ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੂਜਾ ਮੂਰਤੀ ਰੂਪ ਵਿਚ ਸ਼ੁਰੂ ਕਰ ਦਿੱਤੀ।
ਚੁੰਗਥਾਂਗ ਤੋਂ ਗੁਰੂ ਜੀ ਲਾਚੁੰਗ ਵਾਦੀ ਵੱਲ ਵਧੇ। ਬਰਫ ਤੇ ਠੰਢੇ ਪਾਣੀ ਕਰਕੇ ਏਥੋਂ ਦੇ ਲੋਕ ਕਦੇ ਨਹਾਉਂਦੇ ਨਹੀਂ ਸਨ। ਗੁਰੁ ਜੀ ਨੇ ਏਥੇ ਪੱਥਰ ਹਟਾਕੇ ਤੱਤੇ ਪਾਣੀ ਦਾ ਚਸ਼ਮਾਂ ਕੱਢਿਆ, ਜਿੱਥੇ ਯਾਤਰੂ ਦਰਸ਼ਨਾਂ ਲਈ ਆਉਂਦੇ ਰਹਿੰਦੇ ਹਨ। ਏਥੋਂ ਗੁਰੂ ਜੀ ਲਾਚੁੰਗ ਗੋਂਫਾ ਵੀ ਗਏ ਜਿਥੇ ਗੁਰੂ ਜੀ ਦੀ ਤਿੱਬਤ ਯਾਤਰਾ ਦੇ ਦ੍ਰਿਸ਼ ਦੀਵਾਰਾਂ ਤੇ ਬਣਾਏ ਹੋਏ ਹਨ। ਲਾਚੁੰਗ ਵਾਦੀ ਤੋਂ ਗੁਰੂ ਜੀ ਤਿੱਬਤ ਵਿਚੋਂ ਦੀ ਹੁੰਦੇ ਹੋਏ ਭੂਟਾਨ ਗਏ।'
ਗੁਰਦਵਾਰਾ ਸ੍ਰੀ ਲਾਮਾ ਪਦ ਚਿੰਨ੍ਹ ਚੁੰਗਥਾਂਗ ਸਿਕਿਮ ਦਾ ਮੁੱਖ ਦਵਾਰ।
ਗੁਰਦਵਾਰਾ ਸਾਹਿਬ ਦਾ ਵਿਸ਼ਾਲ ਗੇਟ ਨਵਾਂ ਨਵਾਂ ਬਣਿਆ ਸੀ ਜਿਸਦੀ ਨੀਂਹ ਏਥੋਂ ਦੇ ਲੋਕਲ ਐਮ ਐਲ ਏ ਨੇ ਰੱਖੀ ਸੀ। ਗੇਟ ਤੋਂ ਗੁਰਦਵਾਰਾ ਸਾਹਿਬ ਵੱਲ ਜਾਂਦਿਆਂ ਅਸੀਂ ਉਨ੍ਹਾਂ ਧਾਨ ਦੇ ਖੇਤਾਂ ਨੂੰ ਨਿਹਾਰ ਰਹੇ ਸਾਂ ਜਿਨ੍ਹਾਂ ਦਾ ਬੀਜ ਕਦੇ ਗੁਰੂ ਜੀ ਨੇ ਆਪਣੇ ਹੱਥੀਂ ਬੀਜਿਆ ਸੀ। ਰਸਤੇ ਦੇ ਦੋਨੀਂ ਪਾਸੀਂ ਬੋਧੀ ਝੰਡੇ ਲਹਿਰਾ ਰਹੇ ਸਨ ਜਿਨ੍ਹਾਂ ਉੱਪਰ ਓਮ ਮਨੀ ਪਦਮੇ ਹਮ' ਛਾਪਿਆ ਹੋਇਆ ਸੀ। ਅੱਗੇ ਇੱਕ ਪਾਸੇ ਗੁਰਦਵਾਰਾ ਸਾਹਿਬ ਸੀ ਜਿਸਦੇ ਇਕ ਕੋਨੇ ਇੱਕ ਗੋਂਫਾ (ਲਾਮਾ ਮੰਦਿਰ) ਸੀ। ਗੋਂਫਾ ਦੇ ਪਿੱਛੇ ਉਹੋ ਵਿਸ਼ਾਲ ਪੱਥਰ ਸੀ ਜਿਸਨੇ ਗੁਰੂ ਜੀ ਦੀ ਚਰਨ ਛੁਹ ਪ੍ਰਾਪਤ ਕੀਤੀ ਸੀ। ਗੋਂਫਾ ਦੇ ਅੱਗੇ ਇੱਕ ਤਿੱਬਤੀ ਬਜ਼ੁਰਗ ਔਰਤ ਹੱਥ ਜੋੜਕੇ ਮਿਲੀ ਤੇ ਸਾਨੂੰ ਗੋਂਫਾ (ਮੰਦਰ) ਆਉਣ ਦਾ ਸੱਦਾ ਦਿਤਾ।
ਸ਼ੁੱਭ ਜਾਣ ਅਸੀਂ ਉਸ ਛੋਟੇ ਜਿਹੇ ਗੋਂਫਾ ਦੇ ਅੰਦਰ ਗਏ। ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਤੇ ਤਸਵੀਰ, ਮਹਾਤਮਾ ਬੁੱਧ ਤੇ ਪਦਮਾਂ ਸੰਭਵ ਦੀਆਂ ਮੂਰਤੀਆਂ ਬਰਾਬਰ ਸਥਾਪਿਤ ਸਨ। ਸ਼ਰਧਾ ਸਹਿਤ ਮੱਥਾ ਟੇਕਕੇ ਅਸੀਂ ਉਸ ਪੱਥਰ ਵੱਲ ਵਧੇ ਜਿਸ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ ਸਨ।
ਚੁੰਗਥਾਂਗ ਪੱਥਰ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ।
ਇਸ ਵਿਸ਼ਾਲ ਪੱਥਰ ਦੇ ਸਿਖਰ ਤੇ ਨਿਸ਼ਾਨ ਸਾਹਿਬ ਪੂਰੀ ਸ਼ਾਨ ਨਾਲ ਝੂਲ ਰਿਹਾ ਸੀ। ਗੁਰੂ ਜੀ ਦੇ ਚਰਨਾਂ ਦੇ ਨਿਸ਼ਾਨ ਸਾਫ ਨਜ਼ਰ ਆ ਰਹੇ ਸਨ । ਇੱਕ ਚਰਨ-ਛਾਪ ਤੋਂ ਦੂਸਰੀ ਚਰਨ-ਛਾਪ ਤੱਕ ਫਾਸਲਾ ਇੱਕ ਕਦਮ ਦਾ ਸੀ। ਪੱਥਰ ਦੀ ਪਰਕਰਮਾ ਕਰ ਅਸੀਂ ਉਸੇ ਛੋਟੇ ਝਰਨੇ ਦੀ ਥਾਂ ਪਹੁੰਚੇ ਜਿਸ ਨੂੰ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਜ਼ਾਹਿਰ ਕੀਤਾ ਸੀ। ਬੂੰਦ ਬੂੰਦ ਟਪਕ ਕੇ ਵਹਿੰਦਾ ਨਿਰਮਲ ਠੰਡਾ ਜਲ ਇਕ ਝਰਨੇ ਦਾ ਰੂਪ ਧਾਰਨ ਕਰ ਗਿਆ ਸੀ। ਮੁਖ ਮਸਤਕ ਨੂੰ ਜਲ ਛੁਹਾ ਅਸੀਂ ਗੁਰਦਵਾਰਾ ਸਾਹਿਬ ਵੱਲ ਵਧੇ। ਦਿਲ ਭਰਕੇ ਤਸਵੀਰਾਂ ਲਈਆਂ । ਗੁਰਦਵਾਰਾ ਸਾਹਿਬ ਦੇ ਵਿਹੜੇ ਵਿਚ ਬਾਬੇ ਦੀ ਗੱਡੀ ਖੂੰਡੀ ਰੁੱਖ ਬਣੀ ਹੋਈ ਹਵਾਵਾਂ ਨਾਲ ਝੂਲ ਰਹੀ ਸੀ।
ਚੁੰਗਥਾਂਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਡੀ ਖੂੰਡੀ ਤੋਂ ਵਧਿਆ ਬ੍ਰਿਛ।
ਗੁਰਦਵਾਰਾ ਸ੍ਰੀ ਲਾਮਾ ਪਦ ਚਿੰਨ੍ਹ ਚੁੰਗਥਾਂਗ ਸਿਕਿਮ।
ਏਥੇ ਬਣੇ ਗੁਰਦਵਾਰਾ ਸਾਹਿਬ ਅੰਦਰ ਲਿਖਿਆ ਇਤਿਹਾਸ ਪੜ੍ਹਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲਿਆ ਅਤੇ ਬਾਹਰ ਆ ਕੇ ਆਸੇ ਪਾਸੇ ਦਾ ਕੁਦਰਤੀ ਨਜ਼ਾਰਾ ਮਾਣਿਆਂ। ਚਾਰੇ ਪਾਸੇ ਗਗਨ ਚੁੰਭੀ ਚੋਟੀਆਂ, ਨੇੜੇ ਥੱਲੇ ਡੂੰਘਾਈ ਵਿੱਚ ਰਵਾਂ ਵਗਦੀਆਂ ਦੋ ਨਦੀਆਂ ਦਾ ਸੁਮੇਲ, ਠੀਕ ਸਾਹਮਣੇ ਚੌਲਾਂ ਦੇ ਲਹਿਲਹਾਂਦੇ ਖੇਤ ਜਿਨ੍ਹਾਂ ਵਿੱਚ ਸਿਰ ਕੱਢੀ ਝੂਮਦੇ ਕੇਲਿਆਂ ਦੇ ਸਮੂਹ, ਸਭ ਕੁੱਝ ਇਸ ਤਰ੍ਹਾਂ ਲਗਦਾ ਸੀ ਜਿਵੇਂ ਰੱਬ ਨੇ ਇਹ ਨਜ਼ਾਰਾ ਵਿਹਲੇ ਵੇਲੇ ਬੈਠ ਕੇ ਤਿਆਰ ਕੀਤਾ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਤਾ ਨਹੀਂ ਕਿਸ ਕਿਸ ਧਰਤੀ ਨੂੰ ਭਾਗ ਲਾ ਦਿੱਤੇ, ਜਿਸ ਦਾ ਸਿੱਖ ਇਤਿਹਾਸ ਅਜੇ ਤੱਕ ਪੂਰਾ ਅਧਿਅੈਨ ਨਹੀਂ ਕਰ ਸਕਿਆ। ਇੱਥੇ ਸਮਾਂ ਕਾਫੀ ਹੋ ਗਿਆ ਸੀ ਤੇ ਅਗਲੇ ਟਿਕਾਣੇ ਦੀ ਖਿੱਚ ਵੀ ਆ ਪਈ ਸੀ ਇਸ ਲਈ ਨਾ ਚਾਹੁੰਦੇ ਹੋਏ ਵੀ ਇਥੋਂ ਚਾਲੇ ਪਾਉਣੇ ਪਏ ਪਰ ਇਹ ਇਰਾਦਾ ਲੈਕੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਬਾਕੀ ਸਥਾਨਾਂ ਨੂੰ ਵੀ ਖੋਜਣ ਦਾ ਉਪਰਾਲਾ ਕੀਤਾ ਜਾਵੇਗਾ।
੩-ਲਾਚਿਨ (ਸਿਕਿਮ)-ਜਿੱਥੇ ਗੋਂਫਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਸਤਰ ਤੇ ਪਦ-ਛਾਪ ਸਾਂਭੇ ਹੋਏ ਹਨ।
ਸੰਨ ੧੯੮੮ ਦੇ ਜੁਲਾਈ ਮਹੀਨੇ ਵਿਚ ਸਾਨੂੰ ਗਾਰਡਜ਼ ਰਜਮੈਂਟ ਦੇ ਨਾਲ ਉੱਤਰੀ ਸਿਕਿਮ ਦੇ ਪਲੈਟੋ ਇਲਾਕੇ ਵਿਚ ਜਾਣ ਦਾ ਆਦੇਸ਼ ਮਿਲਿਆ। ਅਸੀਂ ਇਸ ਇਲਾਕੇ ਵਿਚ ਫੌਜੀ ਮਸ਼ਕਾਂ ਕਰਨੀਆਂ ਸਨ ਤੇ ਉਦੋਂ ਤਕ ਰਹਿਣਾ ਸੀ ਜਦ ਤੱਕ ਭਾਰੀ ਬਰਫ ਪੈਣ ਦਾ ਅੰਦੇਸ਼ਾ ਨਾ ਹੋ ਜਾਂਦਾ। ਸੰਨ ੧੯੮੭ ਵਿਚ ਦੁਬਾਰਾ ਸਿਕਿਮ ਖੇਤਰ ਵਿਚ ਆਇਆ ਸਾਂ ਤੇ ਹੁਣ ਤੱਕ ਨਵੀਆਂ ਤਬਦੀਲੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਿਆ ਸਾਂ। ਗੰਗਟੌਕ ਤੋਂ ਲਾਚਿਨ ਤਕ ਸੜਕ ਦਾ ਕੰਮ ਤਕਰੀਬਨ ਮੁਕੰਮਲ ਹੋ ਚੁਕਾ ਸੀ ਭਾਵੇਂ ਕਿ ਹਾਲੇ ਵਿਚੋ-ਵਿਚ ਅਜਿਹੇ ਟੁਕੜੇ ਰਹਿ ਗਏ ਸਨ ਜਿੱਥੋਂ ਦੀ ਫੌਜੀ ਗੱਡੀਆਂ ਲੰਘਾਉਣਾ ਬਹੁਤ ਮੁਸ਼ਕਿਲ ਹੁੰਦਾ ਸੀ ਪਰ ਅਸੀਂ ਖੁਸ਼ ਸਾਂ ਕਿ ਚਲੋ ਸਾਰਾ ਸਮਾਨ ਗੱਡੀਆਂ ਤੇ ਜਾ ਰਿਹਾ ਹੈ, ਸਾਡੀਆਂ ਪਿੱਠਾਂ ਤੇ ਨਹੀਂ।'
ਦੋ ਦਿਨ ਦੇ ਲੰਬੇ ਸਫਰ ਪਿਛੋਂ ਅਸੀਂ ਲਾਚਿਨ ਪਹੁੰਚੇ। ਇਥੇ ਸੈਨਿਕ ਟ੍ਰਾਂਜ਼ਿਟ ਕੈਂਪ ਸੀ ਜਿੱਥੇ ਅਸੀਂ ਸੱਤ ਦਿਨ ਆਪਣੇ ਆਪ ਨੂੰ ਨਵੇਂ ਉੱਚੇ ਪਰਬਤੀ ਵਾਤਾਵਰਣ ਵਿਚ ਢਾਲਣਾ ਸੀ। ਉਨ੍ਹੀਂ ਦਿਨੀਂ ਇਹ ਕੰਮ ਤਿੰਨ ਸਟੇਜਾਂ ਤੇ ਹੁੰਦਾ ਸੀ, ਨੌਂ ਹਜ਼ਾਰ ਫੁੱਟ ਦੀ ਉੱਚਾਈ ਤੇ, ਤੇਰਾਂ ਹਜ਼ਾਰ ਫੁੱਟ ਦੀ ਉੱਚਾਈ ਤੇ, ਅਤੇ ਸੋਲਾਂ ਹਜ਼ਾਰ ਦੀ ਉੱਚਾਈ ਦੇ ਪੜਾਵਾਂ ਤੇ ਸਾਨੂੰ ਹਫਤਾ ਹਫਤਾ ਭਰ ਰਹਿ ਕੇ ਵਾਤਾਵਰਣ ਵਿੱਚ ਢਲਣਾ ਜ਼ਰੂਰੀ ਹੁੰਦਾ ਸੀ ਜਿਸ ਨੂੰ ਅਕਲੈਮੇਟਾਈਜੇਸ਼ਨ ਕਿਹਾ ਜਾਂਦਾ ਸੀ। ਰੋਜ਼ ਤਕਰੀਬਨ ਅੱਠ ਦੱਸ ਕਿਲੋਮੀਟਰ ਉੱਚਾਈ ਵੱਲ ਪੈਦਲ ਜਾਕੇ ਮੁੜਦੇ ਸਾਂ। ਡਾਕਟਰ ਸਾਨੂੰ ਖਾਣ ਲਈ ਗੋਲੀਆਂ ਵੀ ਦਿੰਦੇ ਸਨ। ਇਸ ਆਉਣ ਜਾਣ ਤੋਂ ਬਿਨਾਂ ਜਾਂ ਸੌਣ ਤੋਂ ਬਿਨਾਂ ਸਾਡਾ ਹੋਰ ਕੋਈ ਖਾਸ ਕੰਮ ਨਹੀਂ ਹੁੰਦਾ ਸੀ।
ਇਨ੍ਹਾਂ ਸੱਤਾਂ ਦਿਨਾਂ ਵਿਚ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਰਬਤ ਯਾਤਰਾ ਬਾਰੇ ਅਪਣੀ ਅਧੂਰੀ ਖੋਜ ਨੂੰ ਅੱਗੇ ਤੋਰਨ ਲੱਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਏਧਰ ਦੀ ਯਾਤਰਾ ਸਬੰਧੀ ਜੋ ਪੜ੍ਹਿਆ, ਸੁਣਿਆਂ ਤੇ ਦੇਖਿਆ ਸੀ, ਉਸ ਤੋਂ ਇਹ ਤਾਂ ਯਕੀਨ ਹੋ ਗਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤਿੱਬਤ ਤੋਂ ਹੁੰਦੇ ਹੋਏ ਅਪਣੀ ਸੁਮੇਰ ਯਾਤਰਾ ਪਿਛੋਂ ਸਿਕਿਮ ਆਏ ਸਨ। ਚੁੰਗਥਾਂਗ ਦੇ ਸਥਾਨ ਤੇ ਮੈਨੂੰ ਇਹ ਵੀ ਦੱਸਿਆ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਲਾਚਿਨ ਰਾਹੀਂ ਹੀ ਚੁੰਗਥਾਂਗ ਪਹੁੰਚੇ ਸਨ। ਲਾਚਿਨ ਉਹ ਕਿਹੜੇ ਰਸਤੇ ਪਹੁੰਚੇ ਸਨ ਤੇ ਏਥੇ ਕੀ ਕੀ ਘਟਨਾਵਾਂ ਤੇ ਥਾਵਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਬੰਧ ਸੀ, ਇਹ ਜਾਣਨ ਲਈ ਮੈਂ ਉਥੋਂ ਦੇ ਲਾਮਿਆਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ।
ਮੈਨੂੰ ਉਥੋਂ ਦੇ ਮੁੱਖ ਗੋਂਫਾ (ਲਾਮਾ ਮੰਦਿਰ) ਤੇ ਉਸ ਦੇ ਪੁਜਾਰੀ ਬਾਰੇ ਦੱਸਿਆ ਗਿਆ ਸੀ ਕਿ ਉਹ ਲਾਮਾ ਪੁਜਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਾਚਿਨ ਯਾਤਰਾ ਬਾਰੇ ਕੁੱਝ ਜ਼ਰੂਰ ਜਾਣਦਾ ਸੀ। ਮੇਰੇ ਨਾਲ ਇਕ ਤਿੱਬਤੀ ਲੜਕਾ ਸੀ ਜਿਸਨੂੰ ਮੈਂ ਦੁਭਾਸ਼ੀਏ ਦੇ ਤੌਰ ਤੇ ਵਰਤ ਰਿਹਾ ਸਾਂ। ਚੜ੍ਹਾਈ ਚੜ੍ਹਦੇ ਅਸੀਂ ਉੁਸ ਗੋਂਫੇ ਵਿੱਚ ਪਹੁੰਚੇ ਜੋ ਪਰਬਤ ਦੀ ਗੁੱਠੇ, ਲਾਚਿਨ ਦੇ ਉੱਤਰ ਵੱਲ, ਇਕ ਛੋਟੇ ਜਿਹੇ ਰਸਤੇ ਦੇ ਅਖੀਰ ਤੇ ਬਣਿਆਂ ਹੋਇਆ ਸੀ। ਉੱਚੇ ਬਾਂਸਾਂ ਤੇ ਝੂਲਦੇ ਚਿੱਟੇ ਬੋਧੀ ਝੰਡਿਆਂ ਉੱਤੇ ਤਿੱਬਤੀ ਭਾਸ਼ਾ ਵਿਚ ਲਿਖਿਆ, ਓਮ ਮਨੀ ਪਦਮੇ ਹਮ, ਹਵਾ ਵਿਚ ਲਹਿਰਾਉਂਦੇ ਦੂਰੋਂ ਦੂਰੋਂ ਦੇਖੇ ਜਾ ਸਕਦੇ ਸਨ, ਜੋ ਸਾਡੇ ਰਾਹਨੁਮਾ ਸਨ।
ਅਸੀਂ ਇੱਕ ਚਾਰ ਦੀਵਾਰੀ ਦਾ ਦਵਾਰ ਨਿੱਕਲ ਕੇ ਇੱਕ ਅਤਿ ਸੁੰਦਰ ਵਿਸ਼ਾਲ ਭਵਨ ਅੱਗੇ ਆ ਗਏ ਜਿੱਥੇ ਉੱਥੋਂ ਦਾ ਮੁੱਖ ਲਾਮਾ ਸਾਨੂੰ ਖੁੱਲ੍ਹੇ ਦਿਲ ਨਾਲ ਮਿਲਿਆ। ਉਹ ਤਿੱਬਤੀ ਮੂਲ ਦਾ ਸੀ ਪਰ ਏਧਰ ਉਸਦੇ ਬਜ਼ੁਰਗ ਆਕੇ ਵਸ ਗਏ ਸਨ ਜੋ ਕਦੇ ਤਿੱਬਤ ਚਲੇ ਜਾਂਦੇ ਤੇ ਫਿਰ ਸਿਕਿਮ ਪਰਤਦੇ ਰਹੇ। ਤਿੱਬਤ ਦੀ ਹੱਦ ਨੇੜੇ ਹੀ ਸੀ ਸੰਨ ੧੯੬੨ ਤੋਂ ਪਹਿਲਾਂ ਉਨ੍ਹਾਂ ਉੁੱਤੇ ਤਿੱਬਤ ਆਉਣ ਜਾਣ ਦੀ ਕੋਈ ਬਹੁਤੀ ਰੋਕ ਟੋਕ ਨਹੀਂ ਸੀ ਤੇ ਉਹ ਲੋੜ ਅਨੁਸਾਰ ਅਪਣਾ ਥਾਂ ਬਦਲਦੇ ਰਹਿੰਦੇ ਸਨ। ਭਾਰਤ-ਚੀਨ ਦੀ ੧੯੬੨ ਦੀ ਜੰਗ ਪਿਛੋਂ ਉਹ ਏਧਰ ਹੀ ਟਿੱਕ ਗਏ ਸਨ ਕਿਉਂਕਿ ਹੱਦਾਂ ਉੱਤੇ ਸਖਤਾਈ ਸ਼ੁਰੂ ਹੋ ਗਈ ਸੀ ਤੇ ਉਹ ਹੁਣ ਖੁੱਲ੍ਹਮ-ਖੁੱਲ੍ਹਾ ਤਿੱਬਤ ਨਹੀਂ ਸਨ ਜਾ ਸਕਦੇ ਪਰ ਤਿੱਬਤ ਨਾਲ ਉਨ੍ਹਾਂ ਦਾ ਮੋਹ ਉਵੇਂ ਬਰਕਰਾਰ ਸੀ।
ਉਸ ਨੂੰ ਮੈ ਦੁਭਾਸ਼ੀਏ ਰਾਹੀਂ ਅਪਣੇ ਉਸ ਥਾਂ ਆਉਣ ਦਾ ਮਕਸਦ ਦੱਸਿਆ ਤੇ ਬੇਨਤੀ ਕੀਤੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜੋ ਜਾਣਦਾ ਸੀ ਉਸ ਤੋਂ ਸਾਨੂੰ ਜਾਣੂ ਕਰਾਵੇ। ਉਹ ਮੇਰਾ ਮਕਸਦ ਜਾਣ ਕੇ ਬੜਾ ਖੁਸ਼ ਹੋਇਆ ਤੇ ਹੋਰ ਖੁੱਲ੍ਹ ਗਿਆ। ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਕਿਮ ਯਾਤਰਾ ਬਾਰੇ ਜੋ ਦੱਸਿਆ ਉਹ ਚੁੰਗਥਾਂਗ ਲਾਮਾ ਦੇ ਬਿਆਨ ਨਾਲ ਤਕਰੀਬਨ ਮੇਲ ਖਾਂਦਾ ਸੀ। ਉਸ ਅਨੁਸਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਤਿੱਬਤ ਤੋਂ ਸਾਕਿਆ ਮੱਠ ਹੁੰਦੇ ਹੋਏ ਗੁਰੂ ਡਾਂਗਮਾਰ ਤੇ ਥਾਂਗੂ ਪਿਛੋਂ ਲਾਚਿਨ ਪਹੁੰਚੇ ਸਨ। ਏਸ ਇਲਾਕੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ (ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹ ਨਾਨਕ ਲਾਮਾ ਕਹਿੰਦਾ ਸਨ) ਦੀ ਯਾਦ ਵਿਚ ਇਸ ਇਲਾਕੇ ਵਿਚ ਬੜੇ ਸਥਾਨ ਹਨ।

ਗੋਂਫਾ ਵੱਲ ਇਸ਼ਾਰਾ ਕਰਦਿਆਂ ਉਸ ਦੱਸਿਆ ਕਿ ਏਥੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਦਗਾਰੀ ਵਸਤਾਂ ਸੰਭਾਲ ਕੇ ਰਖੀਆਂ ਹੋਈਆਂ ਹਨ। ਇਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਤਿੱਬਤ ਦੇ ਰਾਜੇ ਵਲੋਂ ਭੇਟ ਕੀਤੇ ਗਏ ਉੁਹ ਵਸਤਰ ਵੀ ਹਨ ਜੋ ਤਿੱਬਤੀ ਰਾਜੇ ਨੇ ਸਾਕਿਆ ਵਿਖੇ ਭੇਟ ਕੀਤੇ ਸਨ । ਗੁਰੂ ਜੀ ਦਾ ਕਮੰਡਲ ਤੇ ਇਕ ਪੱਥਰ ਉਤੇ ਛਪੇ ਗੁਰੂ ਜੀ ਦੇ ਚਰਨ ਛਾਪ ਵੀ ਸੰਭਾਲੇ ਪਏ ਹਨ।
ਚਰਨ ਛਾਪ ਬਾਰੇ ਦੱਸਦਿਆਂ ਉਸ ਕਿਹਾ ਕਿ ਇਹ ਚਰਨ ਛਾਪ ਪਹਿਲਾਂ ਥਾਂਗੂ ਦੇ ਨੇੜੇ ਇਕ ਪੱਥਰ ਉਤੇ ਸਨ। ਇਸ ਪੱਥਰ ਦੀ ਅਸੀਂ ਪੂਜਾ ਕਰਨ ਜਾਂਦੇ ਹੁੰਦੇ ਸਾਂ ਪਰ ਸੜਕ ਬਣਾਉਣ ਵਾਲੇ ਗਰਿਫ ਦੇ ਜਵਾਨਾਂ ਨੂੰ ਇਸ ਬਾਰੇ ਪਤਾ ਨਹੀਂ ਸੀਂ । ਉਨ੍ਹਾਂ ਨੇ ਸੜਕ ਬਣਾਉਣ ਵੇਲੇ ਇਸ ਪੱਥਰ ਨੂੰ ਬਰੂਦ ਨਾਲ ਉੱਡਾ ਦਿਤਾ। ਜਦ ਅਸੀਂ ਇਸ ਥਾਂ ਦੀ ਪੂਜਾ ਲਈ ਪਹੁੰਚੇ ਤਾਂ ਪੱਥਰ ਨੂੰ ਗਾਇਬ ਪਾਇਆ। ਅਸੀਂ ਬਹੁਤ ਦੁੱਖੀ ਹੋਏ ਤੇ ਸਾਰੇ ਲੋਕ ਇਕੱਠੇ ਗੁਰੂ ਜੀ ਦੇ ਚਰਨ ਚਿੰਨ੍ਹਾਂ ਲਈ ਬੜੀ ਉਤਸੁਕਤਾ ਨਾਲ ਭਾਲ ਕਰਨ ਲੱਗੇ।
ਆਖਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛਾਪ ਵਾਲੇ ਪੱਥਰ ਦਾ ਹਿੱਸਾ ਤੀਸਤਾ ਨਦੀ ਵਿਚੋਂ ਮਿਲਿਆ ਜਿਸ ਨੂੰ ਉੱਥੋਂ ਲਿਆਕੇ ਗੋਂਫਾ ਵਿਚ ਸਥਾਪਿਤ ਕੀਤਾ ਗਿਆ। ਇੰਜ ਪੱਥਰ ਤੇ ਠੁੱਕਰੇ ਚਰਨ ਛਾਪ ਦੀ ਹੁਣ ਇਸ ਗੋਂਫਾ ਵਿਚ ਵਿਧੀਵਤ ਪੂਜਾ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਦ ਥਾਂਗੂ ਤੋਂ ਏਥੇ ਆਏ ਤੇ ਕੁੱਝ ਚਿਰ ਉਸ ਪਹਾੜੀ ਉਤੇ ਰਹੇ ਜਿਥੇ ਗੋਂਫਾ ਹੈ ਤਾਂ ਇੱਥੋਂ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬੜੀ ਆਓ ਭਗਤ ਕੀਤੀ। ਗੁਰੂ ਨਾਨਕ ਦੇਵ ਜੀ ਨੇ ਰਾਜੇ ਦੇ ਭੇਟ ਕੀਤੇ ਵਸਤਰ ਤੇ ਕਮੰਡਲ ਏਥੋਂ ਦੇ ਲੋਕਾਂ ਨੂੰ ਦੇ ਦਿੱਤੇ।ਸ੍ਰੀ ਗੁਰੂ ਨਾਨਕ ਦੇਵ ਜੀ ਛੇਤੀ ਹੀ ਇਸ ਪੂਰੇ ਇਲਾਕੇ ਵਿੱਚ ਜਾਣੇ ਜਾਣ ਲੱਗੇ ਤੇ ਉਨ੍ਹਾਂ ਦੀ ਮਾਨਤਾ ਹੋਣ ਲੱਗੀ। ਬਾਦ ਵਿੱਚ ਜਦ ਇਹ ਗੋਂਫਾ ਬਣਿਆ ਤਾਂ ਇਕ ਕਮੰਡਲ, ਬਸਤਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ ਇਥੋਂ ਦੀ ਪੂਜਾ ਦਾ ਮੁੱਖ ਅੰਸ਼ ਬਣ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਾਨਕ ਲਾਮਾ ਦੇ ਰੂਪ ਵਿਚ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ ਜਿਸ ਦੀ ਇਥੋ ਦੇ ਲੋਕ ਬੜੀ ਸ਼ਰਧਾ ਨਾਲ ਪੂਜਾ ਕਰਦੇ ਹਨ।'
ਇੰਜ ਪੱਥਰ ਤੇ ਠੁੱਕਰੇ ਚਰਨ ਛਾਪ ਦੀ ਹੁਣ ਇਸ ਗੋਂਫਾ ਵਿਚ ਵਿਧੀਵਤ ਪੂਜਾ ਹੁੰਦੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਜਦ ਥਾਂਗੂ ਤੋਂ ਏਥੇ ਆਏ ਤੇ ਕੁੱਝ ਚਿਰ ਉਸ ਪਹਾੜੀ ਉਤੇ ਰਹੇ ਜਿਥੇ ਗੋਂਫਾ ਹੈ ਤਾਂ ਇੱਥੋਂ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬੜੀ ਆਓ ਭਗਤ ਕੀਤੀ। ਗੁਰੂ ਨਾਨਕ ਦੇਵ ਜੀ ਨੇ ਰਾਜੇ ਦੇ ਭੇਟ ਕੀਤੇ ਵਸਤਰ ਤੇ ਕਮੰਡਲ ਏਥੋਂ ਦੇ ਲੋਕਾਂ ਨੂੰ ਦੇ ਦਿੱਤੇ।ਸ੍ਰੀ ਗੁਰੂ ਨਾਨਕ ਦੇਵ ਜੀ ਛੇਤੀ ਹੀ ਇਸ ਪੂਰੇ ਇਲਾਕੇ ਵਿੱਚ ਜਾਣੇ ਜਾਣ ਲੱਗੇ ਤੇ ਉਨ੍ਹਾਂ ਦੀ ਮਾਨਤਾ ਹੋਣ ਲੱਗੀ। ਬਾਦ ਵਿੱਚ ਜਦ ਇਹ ਗੋਂਫਾ ਬਣਿਆ ਤਾਂ ਇਕ ਕਮੰਡਲ, ਬਸਤਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ ਇਥੋਂ ਦੀ ਪੂਜਾ ਦਾ ਮੁੱਖ ਅੰਸ਼ ਬਣ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਾਨਕ ਲਾਮਾ ਦੇ ਰੂਪ ਵਿਚ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ ਜਿਸ ਦੀ ਇਥੋ ਦੇ ਲੋਕ ਬੜੀ ਸ਼ਰਧਾ ਨਾਲ ਪੂਜਾ ਕਰਦੇ ਹਨ।'

Attachments
Last edited: