- Jan 3, 2010
- 2,189
- 446
- 81
ਬ੍ਰਹਿਮੰਡੀ ਏਕਤਾ ਵਿਚ ਅਨੇਕਤਾ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਾਰੇ ਵਿਸ਼ਵ ਦਾ ਕਰਤਾ ਇਕੋ ਇਕ ਪ੍ਰਮਾਤਮਾ ਹੈ ਜੋ ਹਰ ਇਕ ਜੀ ਵਿਚ ਆਤਮਾ ਰੂਪੀ ਹੋ ਸਮਾਇਆ ਹੋਇਆ ਹੈ। ਪਰ ਉਸ ਦੀ ਸਾਰੀ ਰਚਨਾ ਦੇ ਵਿਸ਼ੇਸ਼ ਗੁਣ ਹੈ ਕਿ ਕੋਈ ਵੀ ਇਕ ਜੀਵ ਦੂਸਰੇ ਨਾਲ ਸੌ ਫੀ ਸਦੀ ਨਹੀਂ ਮਿਲਦਾ। ਸਾਰੇ ਜੀਅ ਭਿੰਨ ਭਿੰਨ ਰੂਪ ਨਾਲ ਉਪਜਾਏ ਹਨ ਕੋਈ ਵੀ ਕਿਸੇ ਵਰਗਾ ਨਹੀਂ।(ਕੋਇ ਨ ਕਿਸ ਹੀ ਜੇਹਾ ਉਪਾਇਆ। (ਪੰਨਾ 1056) ਸਾਰਾ ਵਿਸ਼ਵ ਬਦਲਣਹਾਰ ਹੈ (ਸਭੁ ਜਗੁ ਚਲਣਹਾਰੁ; ਪੰਨਾ 468) ਇਸ ਲਗਾਤਾਰ, ਨਿਰੰਤਰ ਬਦਲਣਸ਼ੀਲਤਾ ਸਦਕਾ ਹਰ ਨਵਾਂ ਜੀਵ ਭਿੰਨ ਅਣੂਆਂ ਦੇ ਸੁਮੇਲ ਨਾਲ ਪੈਦਾ ਹੁੰਦਾ ਹੈ ਜਿਸ ਕਰਕੇ ਭਿੰਨਤਾ ਆਉਣੀ ਜ਼ਰੂਰੀ ਹੈ। ਦੂਸਰੇ ਪ੍ਰਮਾਤਮਾ ਨੇ ਸਾਰਾ ਵਿਸ਼ਵ ਵੱਖ ਵੱਖ ਰੰਗ ਵਿਚ ਵੱਖ ਵੱਖ ਭਾਂਤ ਨਾਲ ਬਣਾਇਆ ਹੈ।(ਰੰਗੀ ਰੰਗੀ ਭਾਂਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉੋਪਾਈ। ਕਰਿ ਕਰਿ ਵੇਖੈ ਕੀਤਾ ਅਪਣਾ ਜਿਵ ਤਿਸ ਦੀ ਵਡਿਆਈ। (ਪੰਨਾ 6, 9)) ਕਿਸੇ ਮਸ਼ੀਨ ਵਾਂਗ ਨਹੀਂ ਕਿ ਸਭ ਇਕੋ ਜਿਹੇ ਬਣਾ ਦਿਤੇ।ਉਹ ਅਪਣੀ ਹਰ ਕਿਰਤ ਨੂੰ ਬੜੇ ਪਿਆਰ ਨਾਲ ਵੇਖ ਮਾਣ ਰਿਹਾ ਹੈ।ਚਾਹੇ ਕੋਈ ਜੀਵ ਚਾਰੇ ਖਾਣੀਆਂ ਵਿਚੋਂ ਕਿਸੇ ਰਾਹੀਂ ਵੀ ਪੈਦਾ ਹੋਇਆ ਹੈ ਉਹ ਸਭ ਉਸ ਪ੍ਰਮਾਤਮਾ ਦਾ ਹੀ ਰੂਪ ਹਨ।ਬ੍ਰਹਿਮੰਡ ਦੇ ਹਰ ਹਿਸੇ ਵਿਚ ਹਰ ਰੋਸ਼ਨੀ ਵਿਚ ਊਹੋ ਪ੍ਰਮਾਤਮਾ ਹੀ ਹੈ।ਉਸਨੇ ਸਾਰੇ ਜਗਤ ਦੇ ਜੀਵਾਂ ਰੂਪੀ ਮਣੀਆਂ ਨੂੰ ਇਕ ਲੜੀ ਵਿਚ ਨੂਰ ਦੀ ਸ਼ਕਤੀ ਰਾਹੀਂ ਪਰੋਇਆ ਹੋਇਆ ਹੈ।ਇਸ ਲੜੀ ਨੂੰ ਉਸ ਨੇ ਇਸ ਤਰ੍ਹਾਂ ਜੋੜਿਆ ਹੈ ਕਿ ਇਕ ਕੰਨੀ ਤੋਂ ਸੂਤ ਖਿਚੇ ਤਾਂ ਸਾਰੀ ਵਿਸ਼ਵ ਬਣਤਰ ਢਹਿ ਢੇਰੀ ਹੋ ਜਾਂਦੀ ਹੈ। (ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ ॥ ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ ॥ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥(ਪੰਨਾ 605)) ਵਿਸ਼ਵ ਦੇ ਮੁੱਖ ਕਣ ਉਸੇ ਇਕ ਦੇ ਹਨ ਭਾਵੇਂ ਕਿ ਪ੍ਰਮਾਤਮਾ ਨੇ ਰਚਨਾ ਬੜੇ ਤਰੀਕਿਆ ਨਾਲ ਸਜਾਈ ਹੈ।(ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ। (ਪੰਨਾ 205) ਪਰਮਾਤਮਾ ਹੈ ਤਾਂ ਇਕ ਪਰ ਉਸ ਨੇ ਰਚਨਾ ਅਨੇਕਾਂ ਭਾਤ ਦੀ ਬਣਾਈ ਹੈ। (ਏਕ ਹਿ ਆਪਿ ਅਨੇਕਹਿ ਭਾਤਿ (ਪੰਨਾ 238)) ਉਸ ਦੀ ਇਸ ਅਨੇਕਤਾ ਵਿਚ ਏਕਤਾ ਵਿਆਪਕ ਹੈ ਜੋ ਹਰ ਖਲਾ ਨੂੰ ਇਸ ਤਰ੍ਹਾਂ ਪੂਰਨ ਕਰਦੀ ਹੈ ਕਿ ਦੇਖਿਆਂ ਤੇ ਬਸ ਉਹ ਹੀ ਉਹ ਸਭ ਥਾਂ ਜਾਪਦਾ ਹੈ। (ਏੇਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ (ਪੰਨਾ 485)) ਸਭਨਾਂ ਵਿਚ ਉਸ ਦੀ ਹੀ ਜੋਤ ਵਸਦੀ ਹੈ ਜੋ ਇਕ ਦੂਜੇ ਨਾਲ ਰਲਾਈ ਨਹੀਂ ਰਲਦੀ। (ਸਭਿ ਇਕਾ ਜੋਤਿ ਵਰਤੈ ਭਿਨ ਭਿਨ ਨ ਰਲਈ ਕਿਸੈ ਦੀ ਰਲਾਈਆ।(ਪੰਨਾ 96)) ਉਸ ਨੇ ਕੋਈ ਇਕ ਦੂਜੇ ਜਿਹਾ ਨਹੀਂ ਬਣਾਇਆ ਭਾਵੇ ਕਿ ਸਾਰੇ ਇਕੋ ਰੂਪ ਤੇ ਇਕੋ ਧਰਤੀ ਤੇ ਪੈਦਾ ਹੋਏ ਹਨ। (ਕੋਈ ਨਾ ਕਿਸ ਜੇਹਾ ਉਪਾਇਆ ।(ਪੰਨਾ 1056)) ਏਕ ਰੂਪ ਜਾ ਕੇ ਰੰਗ ਅਨੇਕ ।(ਪੰਨਾ 295) ਏਕ ਮਹਿ ਸਰਬ ਮਹਿ ਏਕਾ (ਪੰਨਾ 907) ਏਕਾ ਮਾਟੀ ਏਕਾ ਜੋਤਿ (ਪੰਨਾ 188)

