• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਭਾਈ ਗੁਰਦਾਸ ਦੀਆਂ ਵਾਰਾਂ ਵਿਚ ਰਾਹ ਦਰਸਾਊ ਕੁਦਰਤ

Dalvinder Singh Grewal

Writer
Historian
SPNer
Jan 3, 2010
1,639
433
80
ਭਾਈ ਗੁਰਦਾਸ ਦੀਆਂ ਵਾਰਾਂ ਵਿਚ ਰਾਹ ਦਰਸਾਊ ਕੁਦਰਤ
ਡਾ: ਦਲਵਿੰਦਰ ਸਿੰਘ ਗਰੇਵਾਲ

ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੁਰੂ ਅਰਜਨ ਦੇਵ ਜੀ ਨੇ “ਸ੍ਰੀ ਗ੍ਰੰਥ ਸਾਹਿਬ ਦੀ ਕੁੰਜੀ” ਕਿਹਾ ਹੈ। ਆਪ ਨੇ ਰਚਨਾ ਵਿਚ ਗੁਰਬਾਣੀ ਦੀ ਅਤਿ ਸੁੰਦਰ ਵਿਆਖਿਆ ਕੀਤੀ ਹੈ, ਇਸ ਨੂੰ ਪੜ੍ਹਣ ਨਾਲ ਗੁਰਮਤ ਤੇ ਗੁਰਬਾਣੀ ਦੇ ਕਈ ਗੁਝੇ ਭਾਵ ਅਪਣੇ ਆਪ ਪਾਠਕਾਂ ਦੇ ਹਿਰਦੇ ਵਿਚ ਬਹਿ ਜਾਂਦੇ ਹਨ। ਗੁਰਬਾਣੀ ਕਾਦਰ ਕੁਦਰਤ ਦੇ ਸੁਮੇਲ ਦਾ ਅਨੂਠਾ ਵਰਨਣ ਹੈ। ਜਿਸ ਨੂੰ ਭਾਈ ਗੁਰਦਾਸ ਨੇ ਬੜੀ ਹੀ ਸੂਝ ਤੇ ਸ਼ਪਸ਼ਟ ਸ਼ਬਦਾਂ ਵਿਚ ਵਿਆਖਿਆ ਕਰਦਿਆਂ ਕਾਦਰ ਨੂੰ ਮਿਲਣ ਤੇ ਚੰਗਾ ਜਿਉਣ ਦਾ ਰਾਹ ਦਰਸਾਇਆ ਹੈ । ਪਸੂ ਪੰਛੀ, ਬ੍ਰਿਛ, ਫਲ, ਫੁਲ, ਗਲ ਕੀ ਹਰ ਪੱਖ ਨੂੰ ਬੜੀ ਬਖੂਬੀ ਨਾਲ ਵਰਤੋ ਕਰਕੇ ਮਾਨਵੀ ਜੀਵਨ ਨੂੰ ਅਪਣੇ ਅਸਲੀ ਮਕਸਦ ਪ੍ਰਮਾਤਮਾ ਪ੍ਰਾਪਤੀ ਵਲ ਮੋੜਣ ਲਈ ਵਰਤਿਆ ਗਿਆ ਹੈ। ਇਸ ਵਿਚ ਭਾਈ ਸਾਹਿਬ ਦਾ ਕੁਦਰਤ ਪੇ੍ਰਮ ਡੁਲ੍ਹ ਡੁਲ੍ਹ ਪੈਦਾ ਹੈ। ਕਈ ਵਾਰ ਤਾਂ ਇਉਂ ਲਗਦਾ ਹੈ ਕਿ ਜਿਵੇ ਭਾਈ ਸਾਹਿਬ ਖੁਦ ਕੁਦਰਤ ਹੋ ਗਏ ਹੋਣ। ਕੁਦਰਤ ਦੀ ਰਚਨਾ ਦਾ ਵਰਨਣ ਕਰਦਿਆਂ ਜਗਤ ਉਤਪਤੀ ਦੇ ਕਾਰਨ ਦ ਬਖੂਬੀ ਵਿਆਖਿਆ ਕਰਦੇ ਹਨ:ੑ
ਉਅੰਕਾਰ ਆਕਾਰੁ ਕਓ ਏਕ ਕਵਾਉ ਪਸਾਉ ਪਾਸਾਰਾ।
ਪੰਜ ਤਤ ਪਰਵਾਣ ਕਰਿ ਘਟਿ ਘਟਿ ਅੰਦਰਿ ਤ੍ਰਿਭਵਣ ਸਾਰਾ।
ਕਾਦਰੁ ਕਿਨੇ ਨ ਲਖਿਆ ਕੁਦਰਤਿ ਸਾਜਿ ਕੀਆ ਅਵਤਾਰਾ।
ਇਕ ਦੂ ਕੁਦਰਤਿ ਲਖ ਕਰਿਲਖ ਬਿਅੰਤ ਅਸੰਖ ਪਾਸਾਰਾ।
ਰੋਮ ਰੋਮ ਵਿਚ ਰਖਿਓਨਿ ਕਰਿ ਬ੍ਰਹਿਮੰਡ ਕਰੋੜਿ ਸੁਮਾਰਾ।
ਇਕਸ ਇਕਸ ਬ੍ਰਹਿਮੰਡ ਵਿਚ ਦਸ ਦਸ ਕਰਿ ਅਵਿਤਾਰ ਉਤਾਰਾ।
ਕੇਤੇ ਬੇਦ ਬਿਆਸ ਕਰਿ ਕਈ ਕਤੇਬ ਮੁਹੰਮਦ ਯਾਰਾ।
ਕੁਦਰਤ ਇਕੁ ਏਤਾ ਪਾਸਾਰਾ। (ਭਾਈ ਗੁਰਦਾਸ, ਵਾਰ 1 ਪਓੜੀ 4)
ਇਸ ਤੋ ਜ਼ਾਹਿਰ ਹੈ ਕਿ ਪ੍ਰਮਾਤਮਾ ਅਦ੍ਰਿਸ਼ਟ ਹੋਣ ਕਰਕੇ ਉਸ ਨੇ ਅਪਣੇ ਆਪ ਨੂੰ ਜ਼ਾਹਿਰ ਕਰਨ ਲਈ ਕੁਦਰਤ ਦਾ ਪਾਸਾਰਾ ਕੀਤਾ ਤੇ ਕੁਦਰਤ ਦੇ ਹਰ ਅੰਗ ਅੰਗ ਵਿਚ, ਹਰ ਰੋਮ ਰੋਮ ਵਿਚ ਵਸ ਗਿਆ। ਭਾਵ ਇਹ ਕਿ ਸਾਰੀ ਕੁਦਰਤ, ਸਾਰੀ ਬਨਸਪਤੀ ਉਸ ਪ੍ਰਮਾਤਮਾ ਦਾ ਹੀ ਰੂਪ ਹੈ, ਇਸ ਨੂੰ ਉਸ ਪ੍ਰਮਾਤਮਾ ਤੋ ਭਿੰਨ ਨਹੀਂ ਮੰਨਣਾ ਚਾਹੀਦਾ। ਇਸ ਦੀ ਥਾਹ ਵੀ ਨਹੀ ਪਾਈ ਜਾ ਸਕਦੀ ਕਿਉਂਕਿ ਪ੍ਰਮਾਤਮਾ ਦੀ ਵੀ ਕੋਈ ਥਾਹ ਨਹੀਂ ਪਾ ਸਕਦਾ। ਵੱਡੀ ਤੋ ਵੱਡੀ ਤੇ ਛੋਟੀ ਤੋ ਛੋਟੀ ਕੁਦਰਤ ਰੂਪੀ ਰਚਨਾ ਦਾ ਪਾਸਾਰਾ ਬੇਅੰਤ ਹੈ ਆਦਮੀ ਦੀ ਸਮਝ ਤੋ ਪਰੇ ਹੈ ਜਿਸ ਨੂੰ ਕੋਈ ਪਹੁੰਚਿਆ ਹੋਇਆ ਗੁਰੂ ਹੀ ਸਮਝਾ ਸਕਦਾ ਹੈ।
ਚੰਦ ਸੂਰਜ ਲਖ ਚਾਨਣੇ ਤਿਲ ਨੇ ਪੁਜਨਿ ਸਤਿਗੁਰ ਮਤੀ।
ਲਖ ਪਾਤਾਲ ਆਕਾਸ ਲਖ ਉਚੀ ਨੀਵੀ ਕਿਰਣ ਨ ਰਤੀ।
ਲਖ ਪਾਣੀ ਲਖ ਪਾਉਣ ਮਿਲਿ ਰੰਗ ਬਿਰੰਗਨ ਤਰੰਗਨ ਵਡੀ (ਵਾਰ 40, ਪਉੜੀ 14)
ਇਕ ਕਵਾਉ ਪਸਾਉ ਕਰਿ ਓਅੰਕਾਰ ਅਨੇਕ ਅਕਾਰਾ।
ਪਉਣ ਪਾਣੀ ਬੈਸਤਿਰੋ ਧਰਤਿ ਅਗਾਸਿ ਨਿਵਾਸੁ ਵਿਥਾਰਾ।
ਜਲ ਥਲ ਤਰਵਰ ਪਰਬਤਾਂ ਜੀਅ ਜੰਤ ਅਗਣਾਤ ਅਪਾਰਾ।
ਇਕ ਵਰਭੰਡ ਅਖੰਡ ਹੈ ਲਖ ਵਰਭੰਡ ਪਲਕ ਪਲਕਾਰਾ।
ਕੁਦਰਤਿ ਕੀਮ ਨ ਜਾਣੀ ਐ ਕੇਵਡੁ ਕਾਦਰੁ ਸਿਰਜਣਹਾਰਾ।
ਅੰਤ ਬੇਅੰਤ ਨ ਪਾਰਾਵਾਰਾ। (ਵਾਰ 18, ਪਉੜੀ 1)
ਸੂਰਜ, ਚੰਦ, ਸਿਤਾਰੇ, ਧਰਤੀਆਂ ਏਨੀ ਰਚੀਆਂ ਹਨ ਕਿ ਉਨ੍ਹਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ।
ਕਾਦਰੁ ਨੋ ਕੁਰਬਾਣੁ ਕੀਮ ਨ ਜਾਣੀਐ।
ਕੇਵਡੁ ਵਡਾ ਹਾਣੁ ਆਖਿ ਵਖਾਣੀਐ।
ਕੇਵਡੁ ਆਖਾ ਤਾਣੁ ਮਾਣੁ ਨਿਮਾਣੀਐ।
ਲਖ ਜਿਮੀ ਅਸਮਾਣ ਤਿਲੁ ਨ ਤੁਲਾਣੀਐ।
ਕੁਦਰਤ ਲਖ ਜਹਾਨੁ ਹੋਇ ਹੈਰਾਣੀਐ।
ਸੁਲਤਾਨਾ ਸੁਲਤਾਨ ਹੁਕਮ ਨੀਸਾਣੀਐ।
ਲਖ ਸਾਇਰ ਨੈਸਾਣ ਬੂੰਦ ਸਮਾਣੀਐ।
ਕੂੜ ਅਖਾਣ ਵਖਾਣ ਅਕਯ ਕਹਾਣੀਐ। (ਵਾਰ 22 ਪਉੜੀ 15)
ਪੰਜ ਤਤਾਂ ਤੋ ਬੇਅੰਤ ਸ੍ਰਿਟੀ ਸਾਜੀ ਹੈ ਪਰ ਸਾਰੀ ਰਚਨਾ ਇਕ ਸਿਸਟਮ ਵਿਚ ਹੈ ਇਕ ਹੁਕਮ ਵਿਚ ਹੈ।
ਪੰਜ ਤਤੁ ਪਰਵਾਣੁ ਕਰ ਖਾਣੀ ਚਾਰੇ ਜਗਤ ਉਪਾਇਆ।
ਲਖ ਚਉਰਾਸੀ ਜੂਨਿ ਵਿਚ ਆਵਾਗਵਣ ਚਲਤੁ ਵਰਤਾਇਆ।
ਇਕਸ ਇਕਸ ਜੂਨ ਵਿਚਿ ਜੀਅ ਜੰਤ ਅਣਗਣਤ ਵਧਾਇਆ।
ਲੇਖੈ ਅੰਦਰ ਸਭ ਕੋ ਸਭਨਾ ਮਸਤਕਿ ਲੇਖੁ ਲਿਖਾਇਆ।
ਲੇਖੈ ਸਾਸ ਗਿਰਾਸਦੇ ਲੇਖ ਲਿਖਾਰੀ ਅੰਤ ਨ ਪਾਇਆ।
ਆਪਿ ਅਲੇਖੁ ਨ ਅਲਖ ਲਖਾਇਆ। (ਵਾਰ 18, ਪਉੜੀ 4)
ਉਸ ਦੇ ਹੁਕਮ ਵਿਚ ਸਾਰੀ ਦੁਨੀਆਂ ਅੱਗੇ ਵਧੀ ਜਾਂਦੀ ਹੈ ਕੋਈ ਵੀ ਜੀਵ ਕਿਤੇ ਵੀ ਰੁਕਦਾ ਨਹੀਂ। ਲਗਾਤਾਰ ਬਦਲਣਾ ਇਸ ਕੁਦਰਤ ਦਾ ਵਿਵਹਾਰ ਹੈ,
ਭੈ ਵਿਚ ਧਰਤਿ ਆਗਾਸੁ ਹੈ ਨਿਰਾਧਾਰ ਭੈ ਭਾਰ ਧਰਾਇਆ।
ਪਉਣ ਪਾਣੀ ਬੈਸੰਤਰੋ ਭੈ ਵਿਚ ਰਖੈ ਮੇਲਿ ਮਿਲਾਇਆ।
ਪਾਣੀ ਅੰਦਰਿ ਧਰਤਿ ਧਰਿ ਵਿਣੁ ਥੰਮਾਂ ਆਗਾਸ ਰਹਾਇਆ।
ਕਾਠੈ ਅੰਦਰਿ ਅਗਨਿ ਧਰਿ ਕਰ ਪਰਫੁਲਤੁ ਸੁਫਲ ਫਲਾਇਆ।
ਨਵੀ ਦੁਆਰੀ ਪਵਣੁ ਧਰਿ ਭੈ ਵਿਚ ਸੂਰਜ ਚੰਦ ਚਲਾਇਆ।
ਨਿਰਭਉ ਆਪ ਨਿਰੰਜਨੁ ਗਇਅ। (ਵਾਰ 18, ਪਉੜੀ 5)

ਸਾਰਾ ਬ੍ਰਹਿਮੰਡ ਪ੍ਰਮਾਤਮਾ ਦੀ ਸ਼ਕਤੀ ਸੰਗ ਹੀ ਵਿਚਰਦਾ ਵਧਦਾ ਹੈ ਜਿਸ ਨੂੰ ਅਸੀ ਜੋਤ ਜਾਂ ਰੋਸ਼ਨੀ ਵਿਚ ਵੇਖਦੇ ਅਨੁਭਵ ਕਰਦੇ ਹਾਂ:
ਸਿਵ ਸਕਤੀ ਦਾ ਰੂਪ ਕਰਿ ਸੂਰਜ ਚੰਦ ਚਰਾਗ ਬਲਾਇਆ।
ਰਾਤੀ ਤਾਰੇ ਚਮਕਦੇ ਘਰਿ ਘਰਿ ਦੀਪਕ ਜੋਤਿ ਜਗਾਇਆ।
ਸੂਰਜ ਏਕੰਕਾਰ ਦਿਹੁ ਤਾਰੇ ਦੀਪਕ ਰੂਪ ਲੁਕਾਇਆ।
ਲਖ ਦਰੀਆਉ ਕਵਾਉ ਵਿਚ ਤੋਲ ਅਤੋਲ ਨ ਭੋਲਿ ਭੁਲਾਇਆ।
(ਵਾਰ 37 ਪਉੜੀ 2)
ਪਹਿਲਾਂ ਪਉਣ, ਪਾਣੀ ਤੇ ਫਿਰ ਬ੍ਰਹਿਮੰਡ ਦੀਆਂ ਧਰਤੀਆਂ (ਸੂਰਜ, ਤਾਰੇ, ਚੰਦ) ਪੈਦਾ ਕੀਤੇ।

ਪਉਣ ਪਾਣੀ ਬੈਸੰਤਰੋ ਧਰਤਿ ਅਕਾਸੁ ਉਲੰਘਿ ਪਇਆਣਾ। (ਵਾਰ) ਪਉੜੀ 5)
ਇਸਦਾ ਵਰਨਣ ਅੱਗੇ ਬਖੂਬੀ ਕੀਤਾ ਹੈ।
ਇਕ ਕਵਾਉ ਆਕਾਰ ਕਰਿ ਓਅੰਕਾਰ ਅਕਾਰ ਬਨਾਇਆ।
ਅੰਬਰਿ ਧਰਤਿ ਵਿਛੋੜਕੈ, ਵਿਣੁ ਥੰਮਾਂ ਆਕਾਸਿ ਰਹਾਇਆ।
ਜਲ ਵਿਚ ਧਰਤੀ ਰਖੀਅਨਿ, ਧਰਤੀ ਅੰਦਰਿ ਨੀਰੁ ਧਰਾਇਆ।
ਕਾਠੈ ਅੰਦਰਿ ਅਗੁ ਧਰਿ ਅਗੀ ਹੋਜ਼ਦੀ ਸੁਫਲੁ ਫਲਾਇਆ।
ਪਉਣ ਪਾਣੀ ਬੈਸੰਤਰੋ ਤਿੰਨੇ ਵੈਰੀ ਮੇਲੁ ਮਿਲਾਇਆ।
ਰਾਜਸ ਸਾਤਕ ਤਾਮਸੋ ਬ੍ਰਹਮਾ ਬਿਸਨੁ ਮਹੇਸੁ ਉਪਾਇਆ।
ਚੋਜ ਵਿਡਾਣੁ ਚਲਿਤੁ ਵਰਤਾਇਆ। (ਵਾਰ 3) ਪਉੜੀ 1)
ਗੁਰੂ ਸਾਹਿਬ ਨੇ ਨਿਮ੍ਰਤਾਂ ਨੂੰ ਬਹੁਤ ਮਹੱਤਵ ਦਿਤਾ ਹੈ ਜਿਸਦੀ ਵਿਆਖਿਆ ਭਾਈ ਸਾਹਿਬ ਨੇ ਚੌਥੀ ਵਾਰ ਵਿਚ ਜੀਵਾਂ ਰਾਹੀਂ ਬਿਆਨੀ ਹੈ। ਸਭ ਤੋ ਨੀਵੀ ਧਰਤੀ ਹੈ ਜਿਸ ਤੋ ਸਾਨੂੰ ਨਿਮ੍ਰਤਾ ਤੇ ਨੀਵੇ ਰਹਿ ਕੇ ਵੱਡੇ ਭਾਰ ਸਹਿਣ ਦਾ ਸਬਕ ਮਿਲਦਾ ਹੈ ਤੇ ਧੀਰਜੁ, ਧਰਮ, ਸੰਤੋਖ ਤੇ ਸਰਬਤ ਦੇ ਭਲੇ ਲਈ ਆਪਾ ਵਾਰਨ ਦੀ ਉਦਾਹਰਣ ਮਿਲਦੀ ਹੈ।
ਸਭਦੂ ਨੀਵੀ ਧਰਤਿ ਹੈ ਆਪੁ ਗਵਾਇ ਹੋਈ ਓਡੀਣੀ।
ਧੀਰਜੁ ਧਰਮੁ ਸੰਤੋਖ ਦਿੜੁ ਪੈਰਾ ਹੇਠਿ ਰਹੈ ਲਿਖਲੀਣੀ।
ਸਾਧ ਜਨਾ ਦੇ ਚਰਣ ਛੁਹਿ ਆਢੀਣੀ ਹੋਇ ਲਾਖੀਣੀ।
ਅੰਮ੍ਰਿਤ ਬੂੰਦ ਸੁਹਾਵਣੀ ਛਹਬਰ ਛਲਕ ਰੇਣ ਹੋਇ ਰੀਣੀ।
ਮਿਲਿਆ ਮਾਣ ਨਿਮਾਣੀ ਐ ਪਿਰਮ ਪਿਆਲਾ ਪਾਇ ਪਤੀਣੀ।
ਜੋ ਬੀਜੇ ਸੋਈ ਸੂਣੇ ਸਭੁ ਕਸ ਬਹੁ ਰੰਗ ਰੰਗੀਣੀ।
ਗੁਰਮੁਖਿ ਸੁਖ ਫਲੁ ਹੈ ਮਸਕੀਣੀ।। (2) (ਵਾਰ 4, ਪਉੜੀ 2)
ਧਰਤਿ, ਸਮੁੰਦਰ ਤੇ ਦਰਿਆਵਾਂ ਦੀਆਂ ਧਾਰਾਂ ਤਰੰਗਾਂ ਵਹਿ ਤੁਰੀਆਂ ਪਰ ਸਾਰਿਆਂ ਨੇ ਉਸ ਦੇ ਹੁਕਮ ਵਿਚ ਰਹਿਣਾ ਹੈ ਤੇ ਉਸ ਦੀ ਪ੍ਰਾਪਤੀ ਲਈ ਬੰਦਗੀ ਕਰਨੀ ਹੈ ਪਰ ਬੰਦਗੀ ਵਿਚ ਬੜੇ ਥੋੜੇ ਹੀ ਨਿਤਰਦੇ ਹਨ।
ਇਕਸ ਲਹਰ ਤਰੰਗ ਕਵਾਉ ਵਿਚ ਲਖ ਲਖ ਲਹਿਰ ਤਰੰਗ ਉਠੰਦੇ।
ਇਕਸ ਇਕਸ ਦਰੀਆਉ ਵਿਚ ਲਖ ਅਵਤਾਰ ਆਕਾਰ ਫਿਰੰਦੇ।
ਮਛ ਕਛ ਮਰਜੀਵੜੇ ਅਗਮ ਅਥਾਹ ਨ ਲਹੰਦੇ।
ਪਰਵਰਦਗਾਰ ਅਪਾਰ ਹੈ ਪਾਰਵਾਰ ਨ ਲਹਿਰ ਤਰੰਦੇ।
ਅਜਗਵਰ ਸਤਿਗੁਰੁ ਪੁਰਖੁ ਗੁਰਮਤਿ ਗੁਰ ਸਿਖ ਅਜਰ ਜਰੰਦੇ।
ਕਰਨ ਬੰਦਗੀ ਵਿਰਲੇ ਬੰਦੇ।
ਸਾਰਾ ਬ੍ਰਹਿਮੰਡ ਪ੍ਰਮਾਤਮਾ ਦੀ ਦਿਤੀ ਸ਼ਕਤੀ ਵਿਚ ਜਿਉਂੁਦਾ, ਮਰਦਾ, ਵਧਦਾ ਚਲਦਾ ਹੈ।
fਵ ਕਤੀ ਨੋ ਸਾਧਿਕੈ ਚੰਦੁ ਸੂਰਜੁ ਦਿਹੁੰ ਰਾਤਿ ਸਧਾਏ।। (ਵਾਰ 7 ਪਉੜੀ 2)
fਵ ਕਤੀ ਦਾ ਰੂਪ ਕਰਿ ਸੂਰਜ ਚੰਦ ਚਰਾਗ ਬਲਾਇਆ।(ਵਾਰ 37 ਪਉੜੀ 2)
ਪਹਿਲਾਂ ਪਉਣ, ਪਉਣੇ ਪਾਣੀ ਤੇ ਫਿਰ ਬੈਸੰਤਰ ਪੈਦਾ ਕਰਕੇ ਧਰਤੀ ਪੈਦਾ ਕੀਤੀ।
ਪਉਣ ਪਾਣੀ ਬੈਸੰਤਰੋ ਧਰਤਿ ਅਕਾਸੁ ਉਲੰਘਿ ਪਇਆਣਾ।। (ਵਾਰ 7, ਪਉੜੀ 5)
ਭਾਈ ਸਾਹਿਬ ਜਦ ਕਿਸੇ ਪ੍ਰਮੁਖ ਗੁਣ ਦੀ ਵਿਆਖਿਆ ਕਰਦੇ ਹਨ ਤਾਂ ਕੁਦਰਤ ਤੇ ਉਸ ਦੀ ਕਿਰਤ ਦਾ ਭਰਪੂਰ ਇਸਤੇਮਾਲ ਕਰਦੇ ਹਨ ਤੇ ਉਨ੍ਹਾਂ ਵਿਚਲੇ ਗੁਣਾਂ ਦੀ ਵਿਆਖਿਆ ਕਰਕੇ ਸਮਝਾਉਂਦੇ ਹਨ ਕਿ ਸਾਨੂੰ ਕੁਦਰਤ ਤੋ ਸਿਖਿਆ ਲੈਣੀ ਹੈ। ਜਲ, ਕੀੜੀ, ਮਕੜੀ, ਘਾਹ, ਤਿਲ, ਵੜੇਵਾਂ, ਅਨਾਰਦਾਨ, ਖਸਖਸ, ਸਵਾਤੀ ਬੂੰਦ ਸਿੱਪ, ਹੀਰਾ ਕਣੀ, ਵਾਲ, ਗੁੱਲਰ ਆਦਿ ਸਭ ਭਾਵੇ ਸਰੀਰਿਕ ਤੌਰ ਤੇ ਛੋਟੇ ਹਨ ਪਰ ਉਨ੍ਹਾਂ ਵਿਚਲੇ ਵੱਡੇ ਗੁਣ ਸਾਨੂੰ ਬੜੀਆਂ ਸਿਖਿਆਵਾਂ ਦਿੰਦੇ ਹਨ, ਜਿਨ੍ਹਾਂ ਦੀਆਂ ਮਿਸਾਲਾਂ ਨਾਲ ਚਉਥੀ ਵਾਰ ਭਰੀ ਪਈ ਹੈ: ਮਿਸਾਲ ਦੇ ਤੌਰ ਤੇ ਉਦਾਹਰਨਾ ਪੇਸ਼ ਹਨ:ੑ
ਕੀੜੀ, ਮਕੜੀ, ਮੱਖੀ, ਪਟ ਦਾ ਕੀੜਾ
ਕੀੜੀ ਨਿਕੜੀ ਚਲਤ ਕਰ ਭ੍ਰਿੰਗੀ ਨੋ ਮਿਲ ਭ੍ਰਿੰਗੀ ਹੋਵੈ।।
ਨਿਕੜੀ ਦਿਸੈ ਮਕੜੀ ਸੂਤੁ ਮੁਹਹੁ ਕਢਿ ਫਿਰਿ ਸੰਗੋਵੈ।।
ਨਿਕੜੀ ਮਖਿ ਵਖਾਣੀਐ ਮਾਖਿਓ ਮਿਠਾ ਭਾਗਠੁ ਹੋਵੈ।।
ਨਿਕੜਾ ਕੀੜਾ ਆਖੀਐ ਪਟ ਪਟੋਲੇ ਕਰਿ ਢੰਗ ਢੋਵੈ।। (ਵਾਰ4, ਪਉੜੀ 7)
ਘਾਹ ਦੀ ਨਿਮ੍ਰਤਾ ਤਾਂ ਕਮਾਲ ਦਾ ਸਬਕ ਸਿਖਾਂਉਦੀ ਹੈ ਕਿ ਆਪ ਵਾਰ ਕੇ ਪਰਉਪਕਾਰ ਕਰਕੇ ਘਾਹ ਦੇ ਪਸਾਰੇ ਵਿਚ ਅਪਣਾ ਮਹਤਵ ਪੂਰਨ ਰੋਲ ਅਦਾ ਕਰਦਾ ਹੈ ਤੇ ਪਸਾਰੇ ਨੂੰ ਵਧਾਂਉਦਾ ਫੈਲਾਂਉਦਾ ਹੈ।
ਲਤਾਂ ਹੇਠ ਲਤਾੜੀਏ ਘਾਹ ਨਾ ਕਢੇ ਸਾਹੁ ਵਿਚਾਰਾ।
ਗੋਰਸੁ ਦੇ ਖੜ ਖਾਇਕੈ ਗਾਇ ਗਰੀਬੀ ਪਰਉਪਕਾਰਾ।
ਦੁਧਹੁ ਦਹੀ ਜਮਾਈਐ ਦਹੀਅਹੁ ਮਖਣੁ ਛਾਹਿ ਪਿਆਰਾ।
ਘਿਅ ਤੇ ਹੋਵਨਿ ਹੋਮ ਜਗ ਢੰਗ ਸੁਆਰਥ ਚਜ ਅਚਾਰਾ।
ਧਰਮ ਪਉਲ ਪਰਗਟਿ ਹੋਇ ਧੀਰਜਿ ਵਹੈ ਸਹੈ ਸਿਰ ਭਾਰਾ।।
ਇਕੁ ਇਕੁ ਜਾਉ ਜਣੇਦਿਆਂ ਚਹੁ ਚਕਾਂ ਵਿਚ ਵਗ ਹਜਾਰਾ।
ਤ੍ਰਿਣ ਅੰਦਰ ਵਡਾ ਪਾਸਾਰਾ।। (ਵਾਰ 4, ਪਉੜੀ 8)
ਤਿਲ ਦੀ ਵਡਿਆਈ ਉਸ ਦੀ ਛੁਟਿਆਈ ਵਿਚੋ ਬਖੂਬੀ ਨਿਖਾਰੀ ਹੈ ਤੇ ਦਸਿਆ ਹੈ ਕਿ ਛੋਟੇ ਨੂੰ ਛੋਟਾ ਨਾ ਸਮਝੋ ਇਹ ਤਾਂ ਕੁਦਰਤ ਦਾ ਪਸਾਰੇ ਦਾ, ਕਾਦਰ ਦੀ ਕੁਦਰਤ ਦਾ ਮਹਤਵਪੂਰਨ ਅੰਗ ਹੈ।
ਲਹੁੜਾ ਤਿਲ ਹੋਇ ਜੰਮਿਆ ਨੀਚਹੁ ਨੀਚੁ ਨ ਆਪੁ ਗਣਾਇਆ।
ਫੁਲਾ ਸੰਗਤਿ ਵਸਿਆ ਹੋਇ ਨਿਰਗੰਧੁ ਸੁਗੰਧੁ ਸੁਹਾਇਆ।
ਕੋਲ ਪਾਇ ਪੀੜਾਇਆ ਹੋਇ ਫੁਲੇਲੁ ਖੇਲ ਵਰਤਾਇਆ।
ਪਤਿਤ ਪਵਿਤ੍ਰ ਚਲਿਤ੍ਰ ਕਰਿ ਪਤਿਸਾਹ ਸਿਰਿ ਧਰਿ ਸੁਖ ਪਾਇਆ।
ਦੀਵੈ ਪਾਇ ਜਲਾਇਆ, ਕੁਲ ਦੀਪਕੁ ਜਗੁ ਬਿਰਦੁ ਸਦਾਇਆ।
ਕਜਲੁ ਹੋਆ ਦੀਵਿਅਹੁ ਅਖੀ ਅੰਦਰਿ ਜਾਇ ਸਮਾਇਆ।
ਬਾਲਾ ਹੋਇ ਨ ਵਡਾ ਕਹਾਇਆ। (ਵਾਰ 4 ਪਉੜੀ 9)
ਇਸੇ ਤਰ੍ਹਾਂ ਵੜੇਵੇ ਦਾ ਪਰਉਪਕਾਰੀ ਜੀਵਨ ਹਰ ਜੀਵ ਲਈ ਬੜੀ ਮਹਤਵਪੂਰਨ ਸਿਖਿਆ ਦਿੰਦਾ ਹੈ।ਕਿ ਆਪਾ ਵਾਰ ਕੇ ਵੀ ਜਗ ਦਾ ਭਲਾ ਕਰਦੇ ਜਾਣ ਹੈ।
ਹੋਇ ਵੜੇਵਾਂ ਜਗ ਵਿਚਿ ਬੀਜੇ ਤਨੁ ਖੇਹ ਨਾਲਿ ਰਲਾਇਆ।
ਬੂਟੀ ਹੋਇ ਕਪਾਹ ਦੀ ਟੀਜ਼ਡੇ ਹਸਿ ਹਸਿ ਆਪ ਖਿੜਾਇਆ।
ਦੁਹੁ ਮਿਲਿ ਵੇਲਣੁ ਵੇਲਿਆ ਲੂੰ ਲੂੰ ਕਰਿ ਤੁੰਬੁ ਤੁੰਬਾਇਆ।
ਪਿੰਵਣਿ ਪਿੰਙ ੳਡਾਇਆ ਕਰਿ ਕਰਿ ਗੋੜੀ ਸੂਤ ਕਤਾਇਆ।
ਤਣਿ ਵੁਣਿ ਖੁੰਬਿ ਚੜਾਇਕੈ ਦੇ ਦੇ ਦੁਖੁ ਧੁਆਇ ਰੰਗਾਇਆ।
ਕੈਚੀ ਕਟਣਿ ਕਟਿਆ ਸੂਈ ਧਾਗੇ ਜੋੜਿ ਸੀਵਾਇਆ।
ਲਜਣੁ ਕਜਣੁ ਹੋਇ ਕਜਾਇਆ। (ਵਾਰ 4 ਪਉੜੀ 10)
ਅਨਾਰਦਾਨੇ ਦਾ ਨੀਵਾਂ ਹੋਕੇ ਰਹਿਣਾ ਤੇ ਉਹ ਕੁਝ ਕਰਨਾ ਜੋ ਆਮ ਆਦਮੀ ਸੋਚਦਾ ਵੀ ਨਹੀਂ , ਇਨਸਾਨਾਂ ਲਈ ਬੜਾ ਡੂੰਘਾ ਸਬਕ ਪੇਸ਼ ਕਰਦਾ ਹੈ ਤੇ ਗੁਰਮਤ ਮਾਰਗ ਦਾ ਧਾਰਨੀ ਬਣਾਉਦਾ ਹੈ।
ਦਾਣਾ ਹੋਇ ਅਨਾਰ ਦਾ ਹੋਇ ਧੂੜਿ ਧੂੜੀ ਵਿਚਿ ਧਸੈ।
ਹੋਇ ਬਿਰਖੁ ਹਰੀਆਵਲਾ ਲਾਲ ਗੁਲਾਲਾ ਫੁਲ ਵਿਗਸੈ।
ਇਕਤੁ ਬਿਰਖ ਸਹਸ ਫੁਲ, ਫੁਲ ਫਲ ਇਕ ਦੂ ਇਕ ਸਰਸੈ।
ਇਕਦੂ ਦਾਣੇ ਲਖ ਹੋਇ ਫਲ ਫਲ ਦੇ ਮਨ ਅੰਦਰ ਵਸੈ।
ਤਿਸੁ ਫਲ ਤੋਟਿ ਨ ਆਵਈ, ਗੁਰਮੁਖਿ ਸੁਖੁ ਫਲੁ ਅੰਮ੍ਰਿਤ ਰਸੈ।
ਜਿਉ ਜਿਉ ਲਯਨਿ ਤੋੜਿ ਫਲਿ ਤਿਉ ਤਿਉ ਫਿਰ ਫਿਰ ਫਲੀਐ ਹਸੈ।
ਨਿਵ ਚਲਣੁ ਗੁਰ ਮਾਰਗੁ ਦਸੈ।। (ਵਾਰ 4, ਪਉੜੀ 11)
ਇਸੇ ਤਰ੍ਹਾਂ ਖਸਖਸ ਦਾ ਦਾਣਾ ਵੀ ਦੂਸਰਿਆਂ ਦਾ ਉਪਕਾਰ ਕਰਦਾ ਹੈ ਤੇ ਆਪਾ ਖਾਕ ਵਿਚ ਰਲਣੋ ਨਹੀ ਝਕਦਾ ਡਰਦਾ।
ਖਸ ਖਸ ਦਾਣਾ ਹੋਇ ਕੈ ਖਾਕ ਅੰਦਰ ਹੋਏ ਖਾਕ
ਦੋਸਤੁ ਪੋਸਤ ਬੂਟ ਹੋਇ ਰੰਗ ਬਿਰੰਗ ਫੁਲ ਖਿੜਵੈ।
ਸੂਲੀ ਉਪਰਿ ਖੇਲਣਾਂ ਪਿਛੋਜ਼ ਦੇ ਸਿਰਿ ਛਤ੍ਰ ਧਰਾਵੈ। (ਵਾਰ 5, ਪਉੜੀ 13)
ਕਮਾਦ ਦੀ ਜਿੰਦਗੀ ਰਾਹੀ ਸ਼ੁਧਤਾ, ਮਿਠਾਸ ਤੇ ਪਰਉਪਕਾਰੀ ਭਾਵਨਾ ਦਾ ਬੜਾ ਸੁਹਣਾ ਸਬਕ ਦਿਤਾ ਗਿਆ ਹੈ।
ਰਸ ਭਰਿਆ ਰਸੁ ਰਖਦਾ ਬੋਲਣ ਅਣਬੋਲਣ ਅਭਰਿਠਾ।
ਇਕਦੂ ਬਾਹਲੇ ਬੂਟ ਹੋਇ ਸਿਰ ਤਲਵਾਇਆ ਇਠਹੁ ਇਠਾ।
ਦੁਹੁ ਖੁੰਢਾਂ ਵਿਚਿ ਪੀੜੀਐ ਟੋਟੇ ਲਾਹੇ ਇਤੁ ਗੁਣਿ ਮਿਠਾ।
ਮੰਨੈ ਗੰਨੈ ਵਾਂਗੁ ਸੁਧਿਠਾ।। (ਵਾਰ 5, ਪਉੜੀ 14)
ਸਵਾਤੀ ਬੂੰਦ ਤੇ ਸਿੱਪੀ ਦੀ ਕਹਾਣੀ ਬਿਆਨਦਿਆਂ ਜੀਵਨ ਨੁੰ ਪਰਉਪਕਾਰੀ ਰਾਹੀਂ ਸਫਲ ਕਰਨ ਦਾ ਅਨੂਠਾ ਰਾਹ ਦਰਸਾਇਆ ਗਿਆ ਹੈ।
ਘਣਹਰ ਬੂੰਦ ਸੁਹਾਵਣੀ ਨੀਵੀ ਹੋਇ ਅਗਾਸਹੁ ਆਵੈ।
ਆਪੁ ਗਵਾਇ ਸਮੁੰਦ ਵੇਖਿ ਸਿਪੈ ਦੇ ਮੁਹ ਵਿਚਿ ਸਮਾਵੈ।
ਲੈਦੋ ਹੀ ਮੁਹਿ ਬੂੰਦ ਸਿਪੁ ਚੁੰਭੀ ਮਾਰਿ ਪਤਾਲਿ ਲੁਕਾਵੈ।
ਫੜਿ ਕਢੈ ਮਰਜੀਵੜਾ ਪਰ ਕਾਰਜ ਨੋ ਆਪ ਫੜਾਵੈ।
ਪਰ ਵਸਿ ਪਰਉਪਕਾਰ ਨੋ ਪਰ ਹਥਿ ਪਥਰ ਦੰਦ ਭਨਾਵੈ।
ਭੁਲਿ ਅਭੁਲਿ ਅਮੁਲ ਦੇ ਮੋਤੀ ਦਾਨ ਨ ਪਛੋਤਾਵੈ।।
ਸਫਲੁ ਜਨਮੁ ਕੋਈ ਵਰੁਸਾਵੈ।। (ਵਾਰ 5, ਪਉੜੀ 15)
ਧਰਤੀਆਂ ਉਪਰ ਜੀਵਾਂ, ਜੰਤੂ ਬਿਰਛਾਂ ਆਦਿ ਦੇ ਪਸਾਰੇ ਦਾ ਵਰਨਣ ਕਰਦਿਆਂ ਭਾਈ ਸਾਹਿਬ ਲਿਖਦੇ ਹਨ:
ਪੰਜ ਤਤੁ ਪਰਵਾਣੁ ਕਰਿ ਖਾਣੀ ਚਾਰੇ ਜਗਤ ਉਪਾਇਆ।
ਲਖ ਚਉਰਾਸੀ ਜੂਨਿ ਵਿਚ ਆਵਾਗਵਣ ਚਲਤੁ ਵਰਤਾਇਆ।
ਇਕਸ ਇਕਸ ਜੂਨਿ ਵਿਚ ਜੀਅ ਜੰਤ ਅਣਗਣਤ ਵਧਾਇਆ।
ਲੇਖੈ ਅੰਦਰਿ ਸਭ ਕੋ ਸਭਨਾ ਮਸਤਕਿ ਲੇਖੁ ਲਿਖਾਇਆ।
ਲੇਖੈ ਸਾਸਿ ਗਿਰਾਸ ਦੇ ਲੇਖ ਲਿਖਾਰੀ ਅੰਤੁ ਨ ਪਾਇਆ।।
ਆਪਿ ਅਲੇਖੁ ਨ ਅਲਖ ਲਿਖਾਇਆ।। (ਵਾਰ 18, ਪਉੜੀ 4)
ਕੁਦਰਤ ਦੀ ਕਾਰੀਗਰੀ ਦੇ ਕਮਾਲ ਦਾ ਵਰਨਣ ਕਰਦਿਆਂ ਭਾਈ ਸਾਹਿਬ ਉਚਾਰਦੇ ਹਨ।
ਜੀਉ ਪਾਇ ਤਨ ਸਾਜਿਆ ਮੁਹੁ ਅਖੀ ਨਨੁ ਕੰਨ ਸਵਾਰੈ।
ਹਥ ਪੈਰ ਦੇ ਦਾਤਿ ਕਰਿ ਸਬਦ ਸੁਰਤਿ ਸੁਭ ਦਿਸਟਿ ਦੁਆਰੇ।
ਕਿਰਤਿ ਵਿਰਤਿ ਪਰਕਿਰਤਿ ਬਹੁ ਸਾਸਿ ਗਿਰਾਸਿ ਨਿਵਾਸੁ ਸੰਜਾਰੇ।
ਰਾਗ ਰੰਗ ਰਸ ਪਰਸ ਦੇ ਗੰਧ ਸੁਗੰਧਿ ਸੰਧਿ ਪਰਕਾਰੇ।
ਛਾਦਨ ਭੋਜਨ ਬੁਧਿ ਬਲੁ ਟੇਕ ਬਿਬੇਕ ਵੀਚਾਰ ਵੀਚਾਰੇ।
ਦਾਨੇ ਕੀਮਤਿ ਨ ਪਵੈ ਬੇਸੁਮਾਰ ਦਾਤਾਰ ਪਿਆਰੇ।
ਲੇਖ ਅਲੇਖ ਅਸੰਖ ਅਪਾਰੇ।। (ਵਾਰ 18 ਪਉੜੀ 3)
ਕੋਈ ਨ ਕਿਸ ਹੀ ਜੇਹ ਦੇ ਵਾਰ ਅਨੁਸਾਰ ਰੰਗ ਬਿਰੰਗੀ fਸ਼੍ਰਸਟੀ ਸਾਜਕੇ ਉਸ ਉਪਰ ਜੋ ਜੀਵ ਸਾਜੇ ਹਨ ਉਨ੍ਹਾਂ ਵਿਚੋ ਕੋਈ ਵੀ ਦੂਸਰੇ ਵਰਗਾ ਨਹੀਂ ।
‘ਕਿਸੈ ਜਿਵੇਹਾ ਨਾਹਿ ਕੋ ਦੁਬਿਧਾ ਅੰਦਰ ਮੰਦੀ ਚੰਗੀ’ (ਵਾਰ 18 ਪਉੜੀ 10)
ਸਾਰਿਆਂ ਨੂੰ ਪੈਦਾ ਕਰਕੇ ਉਨ੍ਹਾਂ ਦਾ ਖਿਆਲ ਵੀ ਉਹ ਖੁਦ ਹੀ ਕਰਦਾ ਹੈ।
ਰਾਜਿਕ ਰਿਜਕੁ ਸਬਾਹਿ ਦਾ ਸਭਨਾਂ ਦਾਤਿ ਕਰੇ ਅਣਮੰਗੀ। (ਵਾਰ 18 ਪਉੜੀ 10)
ਇਹ ਸਾਰੀ ਰਚਨਾ ਇਕ ਖੇਲ ਦੇ ਰੂਪ ਵਿਚ ਰਚਾਈ ਗਈ ਹੈ। ਪੰਜਾਂ ਤੱਤਾਂ ਵਿਚੋ ਚਾਰ ਖਾਣੀਆਂ ਰਚਕੇ ਤ੍ਰੈਗੁਣਾਂ ਵਿਚ ਲਪੇਟਕੇ ਜਗਤ ਅਖਾੜੇ ਵਿਚ ਰੁਤਾਂ, ਮਹੀਨਿਆਂ, ਦਿਨ ਰਾਤਾਂ ਦੇ ਖੇਲ੍ਹ ਖੇਲਦਿਆਂ ਇਹ ਜਗਤ ਇਕ ਸਿਸਟਮ ਅਨੁਸਾਰ ਲਗਾਤਾਰ ਅੱਗੇ ਵਧ ਰਿਹਾ ਹੈ। ਉਸ ਸੱਚੇ ਦੀ ‘ਨਦਰ’ ਪ੍ਰਾਪਤੀ ਲਈ।
ਤ੍ਰੈਗਣੀ ਮਾਇਆ ਖੇਲਿ ਕਰਿ ਦੇਖਾਲਿਆ।
ਖਾਣੀ ਬਾਣੀ ਚਾਰਿ ਚਲਤੁ ਉਠਾਲਿਆ।
ਪੰਜਿ ਤਤ ਉਤਪਤਿ ਬੰਧਿ ਬਹਾਲਿਆ।
ਛਿਹ ਰੁਤਿ ਬਾਰਹ ਮਾਹ ਸਿਰਜਿ ਸਮ੍ਹਾਲਿਆ।
ਅਹਿਨਿਸਿ ਸੂਰਜ ਚੰਦੁ ਦੀਵੇ ਬਾਲਿਆ।
ਇਕ ਕਵਾਉ ਪਸਾਉ ਨਦਰਿ ਨਿਹਾਲਿਆ। (ਵਾਰ 21 ਪਉੜੀ 17)
ਸਾਗਰਾਂ, ਦਰਿਆਵਾਂ ਵਿਚ ਜਲ ਜੀਵਾਂ ਦਾ ਵਰਨਣ ਕਰਦਿਆਂ ਭਾਈ ਸਾਹਿਬ ਮਗਰਮਛਾਂ, ਮਛਲੀਆਂ, ਡੱਡੂਆਂ, ਕਛੂੑਕੁਮਾਂ, ਸਿਪਾਂ, ਜੋਕਾਂ, ਨਾਗਾਂ ਆਦਿ ਦੇ ਬਿੰਬ ਵਰਤਕੇ ਸਿਖਿਆਵਾਂ ਦਿੰਦੇ ਹੋਏ ਸਮਝਾਉਂਦੇ ਹਨ।
 
Last edited:

Dalvinder Singh Grewal

Writer
Historian
SPNer
Jan 3, 2010
1,639
433
80
ਭਾਈ ਗੁਰਦਾਸ ਦੀਆਂ ਵਾਰਾਂ ਵਿਚ ਕੁਦਰਤ-ਭਾਗ ਪਹਿਲਾ

ਦਲਵਿੰਦਰ ਸਿੰਘ ਗ੍ਰੇਵਾਲ

Bhai Gurdas ji
ਭਾਈ ਗੁਰਦਾਸ ਜੀ (1551 ਤੋਂ 25 ਅਗਸਤ 1636 ਈ) ਸਿਖੀ ਦੇ ਉਹ ਚਮਕਦੇ ਸਿਤਾਰੇ ਹਨ ਜਿਨ੍ਹਾਂ ਨੂੰ ਸਿੱਖਾਂ ਦੇ ਗੁਰੁ ਰੂਪ ਸਰਵੋਤਮ ਗ੍ਰੰਥ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਸਭ ਤੋਂ ਪਹਿਲਾਂ ਕਾਨੀਬੰਦ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਉਨਾਂ ਦਾ ਜਨਮ ਗੋਇੰਦਵਾਲ ਵਿਖੇ ਸੰਨ 1551 ਵਿਚ ਮਾਤਾ ਜੀਵਨੀ ਦੀ ਕੁਖੋਂ ਗੁਰੂ ਅਮਰ ਦਾਸ ਜੀ ਦੇ ਛੋਟੇ ਭਰਾ ਈਸ਼ਰ ਚੰਦ ਜੀ ਦੇ ਘਰ ਹੋਇਆ।ਬਾਲ ਗੁਰਦਾਸ ਤਿੰਨ ਸਾਲ ਦਾ ਸੀ ਜਦ ਮਾਤਾ ਜੀਵਨੀ ਸੁਰਗਵਾਸ ਹੋ ਗਏ ।ਜਦ ਬਾਰਾਂ ਸਾਲ ਦੇ ਸਨ ਤਾਂ ਪਿਤਾ ਜੀ ਵੀ ਸਵਰਗਵਾਸ ਹੋ ਗਏ ਜਿਸ ਕਰਕੇ ਇਨ੍ਹਾਂ ਦੀ ਪਾਲਣਾ ਗੁਰੂ ਅਮਰਦਾਸ ਜੀ ਨੇ ਕੀਤੀ ਜਿਨ੍ਹਾਂ ਤੋਂ ਸਿਖੀ ਦੀ ਜਾਗ ਲਗੀ ।ਗੁਰੁ ਰਾਮਦਾਸ ਜੀ ਨੇ ਆਪ ਜੀ ਨੂੰ ਸਿੱਖੀ ਦਾ ਪ੍ਰਚਾਰਕ ਥਾਪ ਕੇ ਆਗਰੇ ਭੇਜਿਆ ਜਿਥੇ ਉਨ੍ਹਾਂ ਨੇ ਸਿੱਖੀ ਖੂਬ ਫੈਲਾਈ। ਭਾਈ ਗੁਰਦਾਸ ਜੀ ਮਾਤਾ ਭਾਨੀ ਜੀ ਦੇ ਚਚੇਰੇ ਭਰਾ ਹੋਣ ਕਰਕੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲਗਦੇ ਸਨ, ਪਰ ਉਨ੍ਹਾਂ ਦੀ ਗੁਰੂ ਘਰ ਵਿਚ ਸ਼ਰਧਾ ਸਦਕਾ ਉਹ ਗੁਰਸਿਖਾਂ ਵਿਚੋਂ ਮੋਹਰੀ ਸਿਖਾਂ ਵਿਚੋਂ ਸਨ। ਉਨ੍ਹਾਂ ਦਾ ਭਾਸ਼ਾਈ ਗਿਆਨ ਤੇ ਧਾਰਮਿਕ ਪੁਸਤਕਾਂ ਦਾ ਵਿਵੇਚਨ ਬੜਾ ਡੂੰਘਾ ਸੀ ਜਿਸ ਕਰਕੇ ਉਹ ਸਮੇਂ ਦੇ ਮਂਨੇ ਪ੍ਰਮੰਨੇ ਵਿਦਵਾਨਾਂ ਦੀ ਸ਼੍ਰੇਣੀ ਵਿਚੋਂ ਸਨ।ਉਨ੍ਹਾਂ ਨੇ 40 ਵਾਰਾਂ ਤੇ 556 ਕਬਿਤ ਲਿਖ ਕੇ ਅਪਣੀ ਵਿਦਵਤਾ ਦਾ ਸਬੂਤ ਦਿਤਾ।ਇਸ ਤੋਂ ਇਲਾਵਾ ਉਨ੍ਹਾਂ ਦੇ 8 ਪੌੜੀਆ ਦੇ 6 ਛੰਦ ਸੰਸਕ੍ਰਿਤ ਵਿਚ ਵੀ ਹਨ।ਉਨ੍ਹਾਂ ਦੀ ਇਸ ਵਿਦਵਤਾ ਸਦਕਾ ਹੀ ਗੁਰੁ ਅਰਜਨ ਦੇਵ ਜੀ ਨੇ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਸਮੇਂ ਅਪਣਾ ਸਾਥੀ ਚੁਣਿਆ ਸੀ ।ਮੈਕਾਲਿਫ ਅਨੁਸਾਰ, “ਗੁਰੁ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਇਸ ਵਿਦਵਤਾ ਸਦਕਾ ਹੀ ਉਨ੍ਹਾਂ ਦੀ ਬਾਣੀ ਨੂੰ ਗੁਰਬਾਣੀ ਵਿਚ ਸ਼ਾਮਿਲ ਕਰਨ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਭਾਈ ਗੁਰਦਾਸ ਜੀ ਨੇ ਹਲੀਮੀ ਨਾਲ ਵਰਜ ਦਿਤਾ ਸੀ”। ਜਦ ਅਕਬਰ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਬਾਰੇ ਜਾਨਣਾ ਚਾਹਿਆ ਤਾਂ ਭਾਈ ਗੁਰਦਾਸ ਜੀ ਨੇ ਅਕਬਰ ਨੂੰ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਚਾਨਣਾ ਪਾਕੇ ਮੁਤੱਸਰ ਕੀਤਾ।ਉਨ੍ਹਾਂ ਦਾ ਸਵਰਗਵਾਸ 25 ਅਗਸਤ 1636 ਈ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦੀਆ ਆਖਰੀ ਰਸਮਾਂ ਕੀਤੀਆਂ। ਇਸ ਤਰਾਂ ਭਾਈ ਗੁਰਦਾਸ ਜੀ ਨੂੰ ਚਾਰ ਗੁਰੂ ਸਾਹਿਬ ਦੇ ਨੇੜ ਦਾ ਨਿੱਘ ਤੇ ਸਿੱਖੀ ਦੀ ਛਾਂ ਮਿਲੀ।ਇਹੀ ਸਿਖੀ ਭਾਈ ਸਾਹਿਬ ਦੀਆਂ ਵਾਰਾਂ ਵਿਚ ਵਸੀ ਹੋਈ ਹੈ।​

1759921709505.jpeg
ਗੁਰੂ ਅਰਜਨ ਤੇ ਭਾਈ ਗੁਰਦਾਸ ਗੁਰੂ ਗ੍ਰੰਥ ਸਾਹਿਬ ਦੇ ਰਚਣ ਵੇਲੇ
ਵਾਰਾਂ ਭਾਈ ਗੁਰਦਾਸ

ਭਾਈ ਗੁਰਦਾਸ ਜੀ ਦੀਆਂ ਰਚਿਤ 40 ਵਾਰਾਂ ਹਨ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ’ ਕਿਹਾ।ਇਨ੍ਹਾਂ 40 ਵਾਰਾਂ ਨੂੰ ਚਾਲੀ ਅਧਿਆਇ ਵੀ ਕਿਹਾ ਜਾਂਦਾ ਹੈ ਕਿਉਂਕਿ ਹਰ ਵਾਰ ਗੁਰਮਤਿ ਦਾ ਇਕ ਵਖਰਾ ਪ੍ਰਮੁਖ ਪੱਖ ਬਿਆਨਦੀ ਹੈ । ਚਾਲੀ ਵਾਰਾਂ ਦੀਆਂ 913 ਪੌੜੀਆਂ ਹਨ ਜੋ 6444 ਸਤਰਾਂ ਵਿਚ ਹਨ। ਹਰ ਪਉੜੀ ਕੋਈ ਨਵੀਂ ਵੰਨਗੀ ਲੈ ਕੇ ਸਿੱਖੀ ਦੀ ਕੋਈ ਨਾ ਕੋਈ ਸਿਫਤ ਸਲਾਹ, ਗੁਣ ਜਾਂ ਮਾਰਗ ਬੜੇ ਹੀ ਸਰਲ ਢੰਗ ਨਾਲ ਬਿਆਨਦੀਆਂ ਤੇ ਸਮਝਾਉਂਦੀਆਂ ਹਨ ਜਿਵੇਂ ਕਿ ਨਾਮ, ਗੁਰਮੁਖ, ਮਨਮੁਖ, ਹਉਮੈਂ, ਸੰਗਤ ਆਦਿ।ਇਨ੍ਹਾਂ ਵਾਰਾਂ ਦਾ ਰਚਣ ਸਮਾਂ ਵਾਰਾਂ ਵਿਚਲੀ ਸ਼ਾਹਦੀ ਜਾਂ ਹੋਰ ਕਿਸੇ ਤਥ ਤੋਂ ਨਹੀਂ ਮਿਲਦਾ। ਹਾਂ! ਗੁਰੂ ਹਰਗੋਬਿੰਦ ਜੀ ਨਾਲ ਸਬੰਧਤ ਪੌੜੀਆਂ ਜੋ 3, 11, 13, 24, 26,38 ਤੇ 39 ਵੀਂ ਵਾਰ ਵਿਚ ਹਨ ਗੁਰੁ ਅਰਜਨ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਿਛੋਂ ਭਾਵ ਸੰਨ 1606 ਤੋਂ ਬਾਦ ਦੀਆਂ ਹੋ ਸਕਦੀਆਂ ਹਨ।ਮੀਣਿਆਂ ਉਪਰ ਲਿਖੀ 36ਵੀਂ ਵਾਰ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਕਾਲ 1603-04 ਤੋਂ ਪਹਿਲਾਂ ਦੀ ਜਾਪਦੀ ਹੈ।

ਪੰਜਾਬੀ ਸਭਿਆਚਾਰ ਵਿਚ ਵਾਰ ਯੁੱਧ ਵਿਚ ਜਾਂ ਕਿਸੇ ਬਹਾਦੁਰੀ ਦੇ ਕਰਤਬ ਵਿਚ ਕਮਾਲ ਦਾ ਵਰਨਣ ਕਰਨ ਲਈ ਰਚੀ ਜਾਂਦੀ ਸੀ ਪਰ ਗੁਰੂ ਨਾਨਕ ਦੇਵ ਜੀ ਨੇ ਇਸ ਵੰਨਗੀ ਨੂੰ ਅਧਿਆਤਮ ਪੱਖ ਬਿਆਨਣ ਲਈ ਬਖੂਬੀ ਵਰਤਿਆ ਤਾਂ ਇਹ ਸਿਖ ਸਾਹਿਤ ਵਿਚ ਇਸ ਪੱਖ ਲਈ ਵੀ ਵਰਤੀ ਜਾਣ ਲੱਗੀ। ਸਿਖ ਅਧਿਆਤਮ ਵਿਚ ਇਹ ਵਾਰਾਂ ਚੰਗੇ ਤੇ ਬੁਰੇ ਦੇ ਪੱਖਾਂ ਦੀ ਲੜਾਈ ਨੂੰ ਬਿਆਨਣ ਲਈ ਵਰਤੀਆਂ ਗਈਆਂ ਜਿਵੇਂ ਕਿ ਗੁਰਮੁਖ ਤੇ ਮਨਮੁਖ, ਪੰuਨੀ ਤੇ ਪਾਪੀ, ਹੰਕਾਰੀ ਤੇ ਹਲੀਮੀ ਆਦਿ।ਭਾਈ ਗੁਰਦਾਸ ਦੀਆਂ ਵਾਰਾਂ ਵੀ ਚੰਗੇ ਤੇ ਬੁਰੇ ਵਿਚਕਾਰ ਲੜਾਈ ਬਿਆਨਦੀਆਂ ਚੰਗਿਆਈ ਦੀ ਜਿਤ ਦਰਸਾਉਂਦੀਆਂ ਹਨ।ਇਸ ਤਰੀਕੇ ਨਾਲ ਭਾਈ ਸਾਹਿਬ ਨੇ ਸਿਖ ਧਰਮ ਦੇ ਮੂਲ ਸਿਧਾਂਤ ਆਮ ਵਰਤੋਂ ਵਿਚ ਆਏ ਰੂਪਕ ਵਰਤਕੇ ਬਹੁਤ ਹੀ ਸਪਸ਼ਟ ਤਰਾਂ ਨਾਲ ਤੇ ਸੁਖੈਨ ਢੰਗ ਨਾਲ ਬਿਆਨ ਦਿਤੇ ਹਨ।ਇਸ ਤੋਂ ਬਿਨਾ ਇਹ ਵਾਰ ਸਿਖ ਇਤਿਹਾਸ ਦਾ ਮੂਲ ਸੋਮਾਂ ਵੀ ਮੰਨੀਆਂ ਜਾਂਦੀਆਂ ਹਨ। ਪਹਿਲੇ ਛੇ ਗੁਰੂਆਂ ਬਾਰੇ ਜੋ ਵੀ ਇਨ੍ਹਾਂ ਲਿਖਿਆ ਹੈ ਸਿਖ ਇਤਿਹਾਸ ਲਈ ਸਭ ਤੋਂ ਵਡਮੁੱਲਾ ਹੈ।

ਵਾਰਾਂ ਵਿਚ ਕੁਦਰਤ ਦਾ ਵਰਨਣ ਭਾਈ ਗੁਰਦਾਸ ਜੀ ਦੀ ਇਕ ਵਿਸ਼ੇਸ਼ ਵਿਲਖਣਤਾ ਹੈ ਜੋ ਕਿਸੇ ਹੋਰ ਲਿਖਾਰੀ ਦੀ ਰਚਨਾ ਵਿਚ ਨਹੀ ਮਿਲਦੀ।ਉਨ੍ਹਾਂ ਦਾ ਕੁਦਰਤ ਦਾ ਇਤਨਾ ਗਿਆਨ ਵੇਖਕੇ ਹੈਰਾਨ ਰਹਿ ਜਾਈਦਾ ਹੈ।ਇਸ ਗਿਆਨ ਨੂੰ ਸਰਲ ਭਾਸ਼ਾ ਵਿਚ ਗੁਰਮਤਿ ਸਮਝਾਉਣ ਲਈ ਵਰਤਕੇ ਉਨ੍ਹਾਂ ਨੇ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਮ ਸਿਖਾਂ ਵਿਚ ਪਹੁੰਚਾਉਣ ਦਾ ਮਹਾਨ ਕਾਰਜ ਕੀਤਾ।ਉਨ੍ਹਾਂ ਨੇ ਕਾਦਰ ਤੇ ਕੁਦਰਤ ਦਾ ਹਰ ਪੱਖ ਛੋਹਿਆ ਹੈ: ਜਿਸ ਵਿਚ ਕੁਦਰਤ ਕਿਸਨੇ, ਕਿਉਂ ਤੇ ਕਿਵੇਂ ਰਚੀ। ਕੁਦਰਤ ਰਚਣ ਦੇ ਹਰੇਕ ਭੇਦ ਨੂੰ ਵੀ ਬਖੂਬੀ ਬਿਆਨਿਆ ਹੈ। ਕਿਸਤਰ੍ਹਾਂ ਸ਼ਬਦ ਧੁੰਨ ਤੋਂ ਪੰਜ ਤੱਤ, ਪੰਜ ਤਤਾਂ ਤੋਂ ਤਾਰੇ ਸੂਰਜ ਗ੍ਰਹਿ (ਧਰਤੀਆਂ) ਤੇ ਉਪਗ੍ਰਹਿ (ਚੰਦ), ਤੇ ਫਿਰ ਸਮੁੰਦਰ, ਦਰਿਆ, ਬਨਸਪਤਿ, ਜੀਵ ਜੰਤੂ ਤੇ ਮਨੁਖ ਹੋਂਦ ਵਿਚ ਆਏ ਤੇ ਕੀ ਉਨ੍ਹਾਂ ਦੇ ਲੱਛਣ ਹਨ।ਬਨਸਪਤਿ ਤੇ ਜੀਵ ਜੰਤੂਆਂ ਦੇ ਪ੍ਰਕਾਰ ਤੇ ਉਨ੍ਹਾਂ ਦੇ ਲੱਛਣ ਤੇ ਉਨ੍ਹਾਂ ਤੋਂ ਗੁਰਮਤਿ ਸਿਖਿਆ ਦਾ ਇਹ ਵਾਰਾਂ ਅਮੁਕ ਖਜ਼ਾਨਾ ਹਨ ।ਏਥੇ ਕਾਦਰ, ਕਦਰਤ, ਪੰਜ ਤਤ, ਬਨਸਪਤਿ, ਜੀਵ ਜੰਤੂ ਤੇ ਮਨੁਖਾਂ ਦਾ ਵਰਨਣ ਵਿਸਥਾਰ ਸਹਿਤ ਕੀਤਾ ਗਿਆ ਹੈ।

ਕੁਦਰਤ ਕੀ ਹੈ?
ਕੁਦਰਤ ਬਹਾਈ ਸ਼ਬਦ ਹੈ ਜਿਸ ਦਾ ਭਾਵ ਹੈ ‘ਸ਼ਕਤੀ’। ਪੰਜਾਬੀ ਵਿਚ ਤੇ ਗੁਰਬਾਣੀ ਵਿਚ ਇਹ ਸ਼ਬਦ ਅਰਬੀ-ਫਾਰਸੀ ਭਾਸ਼ਾਵਾਂ ਰਾਹੀਂ ਆਇਆ ਹੈ ਤੇ ਮਹਾਨ ਕੋਸ਼ ਵਿਚ ਇਸ ਦੇ ਅਰਥ ਭਾਈ ਕਾਹਨ ਸਿੰਘ ਨਾਭਾ ਨੇ ਵੀ ਇਸੇ ਭਾਵ ਵਿਚ “ਸ਼ਕਤੀ” ਤੇ “ਤਾਕਤ” ਵਜੋਂ ਲਏ ਹਨ। ‘ਕੁਦਰਤਿ ਕਉਣ ਹਮਾਰੀ’ (ਬਸੰਤ ਮ: 1). ਦੂਸਰਾ ਅਰਥ ਮਾਇਆ, ਤੇ ਕਰਤਾਰ ਦੀ ਰਚਨਾ ਸ਼ਕਤਿ ਤੋਂ ਲਿਆ ਹੈ: ਦੁਯੀ ਕੁਦਰਤਿ ਸਾਜੀਐ ਕਰਿ ਆਸਣਿ ਡਿਠੋ ਚਾਉ” (ਵਾਰ ਆਸਾ “ਕੁਦਰਤਿ ਪਾਤਾਲੀ ਆਕਾਸੀ” (ਵਾਰ ਆਸਾ) ।ਗੁਰਬਾਣੀ ਵਿਚ ਕੁਦਰਤਿ ਦੀ ਵਿਆਖਿਆ ਬੜੇ ਸੁੰਦਰ ਸ਼ਬਦਾਂ ਵਿਚ ਦਿਤੀ ਗਈ ਹੈ।

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥
ਕੁਦਰਤਿ ਖਾਣਾ ਪੀਣਾ ਪੈਨੑਣੁ ਕੁਦਰਤਿ ਸਰਬ ਪਿਆਰੁ ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥ 2 ॥
(ਮਃ 1 ਪੰਨਾ 464)

ਜਿਸ ਦਾ ਭਾਵ ਜਿਸ ਸ਼ਕਤੀ ਰਾਹੀਂ ਅਸੀਂ ਦੇਖਦੇ ਹਾਂ ਜਾਂ ਜਿਸ ਸ਼ਕਤੀ ਰਾਹੀਂ ਅਸੀਂ ਸੁਣਦੇ ਹਾਂ; ਜਿਸ ਸ਼ਕਤੀ ਦਾ ਅਸੀਂ ਭੈ ਖਾਂਦੇ ਹਾਂ ਜਾਂ ਜੋ ਸ਼ਕਤੀ ਸਾਨੂੰ ਸੁਖ ਦਿੰਦੀ ਹੈ।ਊਹੋ ਕੁਦਰਤ ਊਹੋ ਸ਼ਕਤੀ ਪਾਤਾਲੀਂ, ਆਕਾਸ਼ੀਂ ਤੇ ਸਾਰੇ ਆਕਾਰਾਂ ਵਿਚ ਹੈ।ਸਾਰੇ ਵੇਦ ਪੁਰਾਣ ਤੇ ਹੋਰ ਧਾਰਮਿਕ ਕਿਤਾਬਾਂ ਤੇ ਸਾਰੇ ਵੀਚਾਰਾਂ ਦੀ ਕਰਤਾ ਕੁਦਰਤ ਹੀ ਹੈ।ਖਾਣਾ ਪੀਣਾ ਪੈਨਣਾ ਤੇ ਸਾਰਾ ਪਿਆਰ ਵੀ ਕੁਦਰਤ ਹੀ ਹੈ।ਸਾਰੀਆਂ ਜਾਤੀਆਂ ਜਿਨਸਾਂ ਤੇ ਰੰਗ ਤੇ ਇਸ ਜਹਾਨ ਦੇ ਸਾਰੇ ਜੀਅ ਜੀਅ ਕੁਦਰਤ ਹਨ।ਨੇਕੀਆਂ ਬਦੀਆਂ ਮਾਨ ਅਭਿਮਾਨ ਭੀ ਸਭ ਕੁਦਰਤ ਹੀ ਹੈ।ਸਾਰੇ ਤੱਤ ਭਾਵ ਪਉਣੁ ਪਾਣੀ ਬੈਸੰਤਰੁ ਧਰਤੀ ਮਿਟੀ ਸਭ ਕੁਦਰਤ ਹਨ।ਇਸ ਸਾਰੀ ਕੁਦਰਤ ਦਾ ਕਰਤਾ ਪਾਕ ਪਵਿਤਰ ਨਾਮ ਵਾਲ ਕਾਦਰ ਦੀ ਹੈ ।

ਭਾਈ ਗੁਰਦਾਸ ਦੀ ਰਚਨਾ ਨੂੰ ਗੁਰੁ ਅਰਜਨ ਦੇਵ ਜੀ ਨੇ ਗੁਰੁ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਹੈ।ਭਾਈ ਗੁਰਦਾਸ ਜੀ ਨੇ ਕੁਦਰਤ ਦੀ ਵਿਆਖਿਆ ਬੜੇ ਹੀ ਵਿਸਥਾਰ ਨਾਲ ਗੁਰਬਾਣੀ ਵਾਲੇ ਭਾਵ ਅਰਥਾਂ ਵਿਚ ਹੀ ਕੀਤੀ ਹੈ।ਭਾਈ ਗੁਰਦਾਸ ਅਨੁਸਾਰ ਵੀ ਕਾਦਰ ਨੇ ਜੋ ਵੀ ਅਪਣੀ ਸ਼ਕਤੀ ਨਾਲ ਸਾਜਿਆ ਹੈ ਉਹ ਕੁਦਰਤ ਹੈ। ਸ਼੍ਰਿਸ਼ਟੀ ਦੀ ਹਰ ਰਚਨਾ ਕੁਦਰਤ ਹੈ। ਸਾਰੇ ਸਿਤਾਰੇ, ਗ੍ਰਹਿ, ਭੂ-ਮੰਡਲ, ਬਨਸਪਤਿ, ਜੀਵ ਸਭ ਕੁਦਰਤ ਹਨ।ਕਾਦਰ ਦੀ ਸਾਰੀ ਮਾਇਆ ਕੁਦਰਤ ਹੈ।ਭਾਈ ਗੁਰਦਾਸ ਜੀ ਨੇ ਸਮੁਚੀ ਕੁਦਰਤ ਦਾ ਵਿਸਥਾਰ ਨਾਲ ਵਰਨਣ ਕੀਤਾ ਹੈ।

ਕੁਦਰਤ ਕਿਸਨੇ ਸਾਜੀ?

ਭਾਈ ਗੁਰਦਾਸ ਦਸਦੇ ਹਨ ਕਿ ਸਾਰੀ ਕੁਦਰਤ ਕਾਦਰ ਨੇ ਸਾਜੀ ਹੈ।

(ੳ) ਪਾਰਬ੍ਰਹਮ ਪੂਰਨ ਬ੍ਰਹਮ ਨਿਰੰਕਾਰ ਆਕਾਰ ਬਨਾਯਾ॥ (16-18-1)
(ਅ) ਇਕ ਕਵਾਉ ਪਸਾਉ ਕਰ ਕੁਦਰਤ ਅੰਦਰ ਕੀਆ ਪਸਾਰਾ॥ (8-1-2)
(ੲ) ਇਕੁ ਕਵਾਉ ਪਸਾਉ ਕਰਿ ਓਅੰਕਾਰਿ ਅਕਾਰੁ ਬਣਾਇਆ॥ (37-1-2)
(ਸ) ਕੁਦਰਤਿ ਇਕੁ ਕਵਾਉ ਥਾਪ ਉਥਾਪਦਾ॥ (21-18-1)

ਕਾਦਰ

ਕਾਦਰ, ਕਰਤਾਰ ਇਕੋ ਇਕ ਹੈ ਜੋ ਸਾਰੀ ਦੁਨੀਆ ਦਾ ਕਰਤਾ ਹੈ ਸਾਰੇ ਆਕਾਰ ਭਾਵ ਸਾਰੀ ਕੁਦਰਤ, ਸਾਰੀ ਸ਼੍ਰਿਸ਼ਟੀ ਉਸੇ ਨੇ ਹੀ ਰਚੀ ਹੈ।ਉਸ ਦਾ ਨਾਮ ਸੱਚਾ ਹੈ, ਕਿਉਂਕਿ ਉਹ ਬਦਲਣਹਾਰ ਨਹੀਂ ਬਾਕੀ ਸਾਰੀ ਰਚਨਾ ਬਦਲਣਹਾਰ ਹੈ ਅਸਥਿਰ ਹੈ ਇਸ ਲਈ ਝੂਠੀ ਕਹੀ ਜਾਂਦi ਹੈ।ਕਿੳਂਕਿ ਸਾਰੀ ਰਚਨਾ ਉਸੇ ਨੇ ਰਚੀ ਹੈ ਇਸ ਲਈ ਉਸ ਦਾ ਕੋਈ ਸਾਨੀ ਨਹੀਂ, ਉਸ ਦਾ ਵੈਰ ਵੀ ਕਿਸ ਨਾਲ ਹੋ ਸਕਦਾ ਹੈ, ਉਸ ਨੂੰ ਡਰ ਵੀ ਕਿਸਦਾ ਹੈ?ਇਸ ਲਈ ਉਹ ਨਿਰਭਉ ਤੇ ਨਿਰਵੈਰ ਕਿਹਾ ਗਿਆ ਹੈ।ਉਹ ਕਾਲ ਤੋਂ ਰਹਿਤ ਹੈ ਤੇ ਇਸ ਲਈ ਆਉਣ ਜਾਣ ਦੇ ਚਕਰੋ ਉਪਰ ਜੂਨਾਂ ਤੌਂ ਬਾਹਰਾ ਅਜੂਨੀ ਹੈ ।ਉਸਦਾ ਨੀਸਾਣ ਸੱਚ ਹੈ, ਜਿਸ ਦੀ ਅਪਾਰ ਜੋਤ ਨੇ ਹਰ ਤਰਫ ਉਜਾਲਾ ਕੀਤਾ ਹੋਇਆ ਹੈ।ਉਸ ਦਾ ਨਾਮ

ਏਕਾ ਏਕੰਕਾਰ ਲਿਖ ਦਿਖਾਲਿਆ॥ (3-15-1)
ਊੜਾ ਓਅੰਕਾਰ ਪਾਸ ਬਹਾਲਿਆ॥ (3-15-2)
ਸਤਿਨਾਮ ਕਰਤਾਰ ਨਿਰਭਉ ਭਾਲਿਆ॥ (3-15-3)
ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ॥ (3-15-4)
ਸੱਚ ਨੀਸਾਣ ਅਪਾਰ ਜੋਤ ਉਜਾਲਿਆ॥ (3-15-5)
ਪੰਚ ਅੱਖਰ ਉਪਕਾਰ ਨਾਮ ਸਮ੍ਹਾਲਿਆ॥ (3-15-6)
ਪਰਮੇਸ਼ਰ ਸੁਖ ਸਾਰ ਨਦਰਿ ਨਿਹਾਲਿਆ॥ (3-15-7)
ਨਉ ਅੰਗ ਸੁੰਨ ਸ਼ੁਮਾਰ ਸੰਗ ਨਿਰਾਲਿਆ॥ (3-15-8)

ਉਹ ਸਚਾ ਪ੍ਰਮਾਤਮਾ ਹੀ ਪੂਰਾ ਹੈ ਜਿਸ ਦੀ ਪੂਰਨਤਾ ਦਾ ਕਿਸਾ ਬਿਆਨ ਤੋਂ ਬਾਹਰ ਹੈ।ਜਿਵੇਂ ਉਸ ਨੂੰ ਭਾਉਂਦਾ ਹੈ ਉਹ ਥਾਪਦਾ ਤੇ ਮਿਟਾਂਦਾ ਹੈ।ਉਸ ਦਾ ਅਪਣਾ ਤਾਂ ਕੋਈ ਆਕਾਰ ਨਹੀਂ ਪਰ ਸਾਰੇ ਆਕਾਰ ਉਸੇ ਦੇ ਬਣਾਏ ਹੋਏ ਹਨ।

(ੳ) ਪੂਰਾ ਸਤਿਗੁਰ ਆਪ ਨ ਅਲਖ ਲਖਾਵਈ॥ (3-7-1)
ਦੇਖੈ ਥਾਪਿ ਉਥਾਪ ਜਿਉਂ ਤਿਸ ਭਾਵਈ॥ (3-7-2)

(ਅ) ਪਾਰਬ੍ਰਹਮ ਪੂਰਨ ਬ੍ਰਹਮ ਨਿਰੰਕਾਰ ਆਕਾਰ ਬਨਾਯਾ॥ (16-18-1)

ਕਾਦਰ ਨੇ ਕੁਦਰਤ ਕਦੋਂ ਸਾਜੀ?

ਕਾਦਰ ਨੇ ਕੁਦਰਤ ਕਦੋਂ ਸਾਜੀ? ਇਸ ਦੀ ਤਿਥ ਜਾਂ ਵਾਰ ਦਾ ਕਿਸੇ ਨੂੰ ਨਹੀਂ ਪਤਾ।ਕਿਸੇ ਨੂੰਂ ਤਾਂ ਇਹ ਵੀ ਪਤਾ ਨਹੀਂ ਕਿ ਉਹ ਖੁਦ ਕਦੋਂ ਦ੍ਰਿਸ਼ਟਮਾਨ ਹੋਇਆ ਤੇ ਉਸ ਨੇ ਅਪਣਾ ਨਾਮ ਕੀ ਰਖਾਇਆ। ਉਹ ਤਾਂ ਅਪਣੇ ਹੁਕਮ ਅਨੁਸਾਰ ਵਿਚ ਹੀ ਕੁਦਰਤ ਰਚਦਾ ਆਇਆ ਹੈ। ਉਸ ਦਾ ਆਦ ਜਾਂ ਅੰਤ ਵੀ ਕਿਸੇ ਨੂੰ ਪਤਾ ਨਹੀਂ ਕਿਉਂਕਿ ਉਹ ਤਾਂ ਸਭ ਗਿਣਤੀਆਂ ਮਿਣਤੀਆਂ ਤੋਂ ਪਰੇ ਹੈ।ਉਸ ਨੇ ਤਾਂ ਸਾਰੀ ਕੁਦਰਤ ਸਾਜ ਦਿਤੀ ਤੇ ਫਿਰ ਇਸ ਕੁਦਰਤ ਵਿਚ ਆਪ ਵੀ ਸਮਾ ਗਿਆ:

ਓਅੰਕਾਰ ਆਕਾਰ ਕਰ ਥਿਤ ਨ ਵਾਰ ਨ ਮਾਹੁ ਜਣਾਯਾ॥ (18-7-1)
ਨਿਰੰਕਾਰ ਆਕਾਰ ਵਿਣ ਏਕੰਕਾਰ ਨ ਅਲਖ ਲਖਾਯਾ॥ (18-7-2)
ਆਪੇ ਆਪ ਉਪਾਇਕੈ ਆਪੇ ਅਪਣਾ ਨਾਉਂ ਧਰਾਯਾ॥ (18-7-3)
ਆਦਿ ਪੁਰਖ ਅਦੇਸ ਹੈ ਹੈਭੀ ਹੋਸੀ ਹੋਂਦਾ ਆਯਾ॥ (18-7-4)
ਆਦਿ ਨ ਅੰਤ ਬਿਅੰਤ ਹੈ ਆਪੇ ਆਪ ਨ ਆਪ ਗਣਾਯਾ॥ (18-7-5)
ਆਪੇ ਆਪ ਉਪਾਇ ਸਮਾਯਾ॥7॥ (18-7-6)

ਕੁਦਰਤ ਰਚਨਾ ਤੋਂ ਪਹਿਲਾਂ ਕਾਦਰ ਕੀ ਕਰ ਰਿਹਾ ਸੀ ਤੇ ਕਿਸ ਹਾਲਤ ਵਿਚ ਸੀ?

ਕੁਦਰਤ ਰਚਨਾ ਤੋਂ ਪਹਿਲਾਂ ਕਾਦਰ ਕਈ ਯੁਗਾਂ ਤੀਕ ਧੁੰਧੂਕਾਰ (ਡਾਰਕ ਐਨਰਜੀ ਦੀ ਸ਼ਕਲ ਵਿਚ) ਵਿਚ ਸੀ।

ਕੇਤੜਿਆਂ ਜੁਗ ਵਰਤਿਆ ਅਗਮ ਅਗੋਚਰੁ ਧੁੰਧੂਕਾਰਾ॥ (29-19-3)

ਉਹ ਨਿਰੰਕਾਰ ਸੀ । ਉਸ ਦਾ ਨਾ ਕੋਈ ਰੂਪ ਸੀ, ਨਾ ਕੋਈ ਰੰਗ ਸੀ, ਨਾ ਕੋਈ ਵੰਨ ।

ਅਲਖ ਨਿਰੰਜਨ ਆਖੀਐ ਰੂਪ ਨ ਰੇਖ ਅਲੇਖ ਅਪਾਰਾ॥ (29-18-1)

ਨਿਰੰਕਾਰ ਤੋਂ ਆਕਾਰ ਤੇ ਨਿਰਗੁਣ ਤੋਂ ਸਰਗੁਣ

ਪਰਮਾਤਮਾ ਜੋ ਪਹਿਲਾਂ ਨਿਰੰਕਾਰ ਸੀ ਆਕਾਰ ਵਿਚ ਆਇਆ।

ਨਿਰੰਕਾਰੁ ਅਕਾਰੁ ਕਰਿ ਏਕੰਕਾਰੁ ਅਪਾਰ ਸਦਾਇਆ॥ (39-2-1)

ਉਹ ਨਿਰਗੁਣ ਤੋਂ ਸਰਗੁਣ ਹੋ ਗਿਆ।

ਪਾਰਬ੍ਰਹਮੁ ਪੂਰਨ ਬ੍ਰਹਮੁ ਨਿਰਗੁਣ ਸਰਗੁਣ ਅਲਖੁ ਲਖਾਇਆ॥ (25-1-4)

ਉਹ ਨਿਰੰਕਾਰ ਤੋਂ ਆਕਾਰ ਤੇ ਨਿਰਗੁਣ ਤੋਂ ਸਰਗੁਣ ਕੁਦਰਤ ਦੇ ਰੂਪ ਵਿਚ ਹੋਇਆ

ਕਾਦਰ ਕਿਨੇ ਨ ਲਖਿਆ ਕੁਦਰਤ ਸਾਜ ਕੀਆ ਅਵਤਾਰਾ॥ (1-4-3)

ਉਸਨੇ ਅਪਣੇ ਇਕ ਆਪੇ ਤੋਂ ਲੱਖਾਂ, ਅਸੰਖਾਂ ਤਾਂ ਕੀ ਬੇਅੰਤ ਅਪਾਰ ਆਕਾਰ ਬਣਾਏ ਹਨ ਜਿਨ੍ਹਾਂ ਨੂੰ ਅਜੇ ਤਕ ਕਿਸੇ ਨੇ ਨਹੀ ਜਾਣਿਆ।

(ੳ) ਇਕਦੂੰ ਕੁਦਰਤ ਲੱਖ ਕਰ ਲੱਖ ਬਿਅੰਤ ਅਸੰਖ ਅਪਾਰਾ॥ (1-4-4)
(ਅ) ਲਖ ਅਗਾਸ ਨ ਅਪੜਨ ਕੁਦਰਤਿ ਕਾਦਰ ਨੋਂ ਕੁਰਬਾਣੈ॥ (7-18-5)

ਅਪਣੀ ਸ਼ਕਤੀ ਨੂੰ ਵਰਤਕੇ ਚੰਦ ਸੂਰਜ ਦਿਨ ਰਾਤ ਸਭ ਬਣਾ ਦਿਤੇ।

ਸਿਵ ਸਕਤੀ ਨੋਂ ਸਾਧਕੈ ਚੰਦ ਸੂਰ ਦਿਹੁ ਰਾਤ ਸਦਾਏ॥ (7-2-1)

ਕਾਦਰ ਨੇ ਕੁਦਰਤ ਰਚਨਾ ਕਿਉਂ ਕੀਤੀ?

ਕੁਦਰਤ ਕਾਦਰ ਦਾ ਵਡਾ ਚੋਜ ਹੈ ਜੋ ਸਾਰੇ ਵਿਸ਼ਵ ਨੂੰ ਹੈਰਾਨ ਕਰਨ ਵਾਲਾ ਹੈ

ਕੁਦਰਤ ਅਗਮੁ ਅਥਾਹੁ ਚੋਜ ਵਿਡਾਣੀਐ॥ (21-1-5)
ਦੀਨ ਦੁਨੀ ਹੈਰਾਣੁ ਚੋਜ ਵਿਡਾਣਿਆ॥ (21-4-5)

ਕਾਦਰ ਕੁਦਰਤ ਨੂੰ ਰਚ ਕੇ ਮਾਣ ਰਿਹਾ ਹੈ

ਕਾਦਰ ਨੋ ਕੁਰਬਾਣੁ ਕੁਦਰਤਿ ਮਾਣਿਆ॥4॥ (21-4-6)

ਕਾਦਰ ਨੇ ਸਚਾ ਹੁਕਮ ਤੇ ਸਚੇ ਲੇਖ ਘੜਣ ਲਈ ਇਹ ਕਾਰਣ ਕਰ ਖੇਡ ਰਚਾਇਆ ਹੈ ।ਉਹ ਕਰਤਾ ਵੀ ਆਪ ਹੈ ਤੇ ਕਾਰਣ ਵੀ।ਇਹ ਖੇਡ ਉਸ ਨੇ ਕਿਉਂ ਰਚੀ? ਇਹ ਉਸ ਦੀ ਅਪਣੀ ਮਰਜ਼ੀ ਸੀ।ਉਸ ਨੇ ਹੋਰ ਕੁਝ ਕਿਉਂ ਨਹੀ ਕੀਤਾ? ਕਿਉਂਕਿ ਉਸ ਨੂੰ ਇਹੋ ਭਾਉਂਦਾ ਸੀ।

ਸਚੁ ਹੁਕਮੁ ਸਚੁ ਲੇਖੁ ਹੈ ਸਚੁ ਕਾਰਣੁ ਕਰਿ ਖੇਲੁ ਰਚਾਇਆ॥ (26-10-1)
ਕਾਰਣੁ ਕਰਤੇ ਵਸਿ ਹੈ ਵਿਰਲੈ ਦਾ ਓਹੁ ਕਰੈ ਕਰਾਇਆ॥ (26-10-2)
ਸੋ ਕਿਹੁ ਹੋਰੁ ਨ ਮੰਗਈ ਖਸਮੈ ਦਾ ਭਾਣਾ ਤਿਸੁ ਭਾਇਆ॥ (26-10-3)

ਕਾਦਰ ਨੇ ਕੁਦਰਤ ਦੀ ਰਚਨਾ ਕਿਵੇਂ ਕੀਤੀ?

ਕਾਦਰ ਨੇ ਸ਼੍ਰਿਸ਼ਟੀ ਰਚਨਾ ਧੁਨੀ ਦੇ ਫੈਲਾ ਨਾਲ ਕੀਤੀ ਸਾਰੇ ਆਕਾਰ, ਸਾਰੀ ਪ੍ਰਕਿਰਤੀ, ਇਕ ਨਾਦ, ਧੁਨੀ ਜਾਂ ਸ਼ਬਦ ਦੇ ਫੈਲਾ ਨਾਲ ਹੀ ਬਣੇ।

(ੳ) ਨਿਰੰਕਾਰੁ ਆਕਾਰੁ ਹੋਇ ਏਕੰਕਾਰੁ ਅਪਾਰੁ ਸਦਾਇਆ॥ (26-2-2)
ਏਕੰਕਾਰਹੁ ਸਬਦ ਧੁਨਿ ਓਅੰਕਾਰਿ ਅਕਾਰੁ ਬਣਾਇਆ॥ (26-2-3)

(ਅ)ਕੁਦਰਤਿ ਇਕੁ ਕਵਾਉ ਥਾਪ ਉਥਾਪਦਾ॥ (21-18-1)

ਕੁਦਰਤ ਰਚਨਾ ਦਾ ਮੂਲ ਕੀ ਸੀ?

ਸਾਰੀ ਪਰਕ੍ਰਿਤੀ ਪ੍ਰਮਾਤਮਾ ਦੀ ਕਾਦਰ ਦੀ ਸ਼ਕਤੀ ਦਾ ਹੀ ਖੇਲ ਹੈ

ਸ਼ਿਵ ਸ਼ਕਤੀ ਦਾ ਖੇਲ ਮੇਲ ਪਰਕਿਰਤ ਪਸਾਰਾ॥ (16)

ਪ੍ਰਮਾਤਮਾ ਨੇ ਨਾਦ ਰਾਹੀਂ ਆਕਾਰ ਬਣਾਏ ਜਿਨ੍ਹਾਂ ਵਿਚ ਤਿੰਨ ਗੁਣ ਰਾਜਸ ਤਾਮਸ ਤੇ ਸਤੋ ਗੁਣ ਭਰੇ ਤੇ ਪੰਜਾਂ ਤੱਤਾਂ ਪੌਣ, ਅਗਨ, ਜਲ, ਆਕਾਸ ਤੇ ਧਰਤੀ ਦੇ ਫੈਲਾ ਰਾਹੀਂ ਸ਼੍ਰਿਸ਼ਟੀ ਦਾ ਵਾਧਾ ਕੀਤਾ।

ਓਅੰਕਾਰ ਅਕਾਰੁ ਕਰਿ ਤ੍ਰੈ ਗੁਣ ਪੰਜ ਤਤ ਉਪਜਾਇਆ॥ (39-13-1)
ਪੰਜ ਤਤ ਪਰਵਾਣੁ ਕਰਿ ਪੰਜ ਮਿਤ੍ਰ ਪੰਜ ਸਤ੍ਰ ਮਿਲਾਇਆ॥ (39-2-3)

ਮਾਯਾ: ਸਾਰੀ ਰਚਨਾ ਕਾਦਰ ਦੀ ਮਾਇਆ ਹੈ । ਅੰਬਰ, ਧਰਤੀਆਂ, ਪਾਤਾਲ, ਸਾਰੇ ਸੂਰਜ, ਚੰਦ, ਸਿਤਾਰੇ, ਜਲ, ਥਲ, ਬੱਦਲ, ਸਾਰੇ ਰਚਣਹਾਰੇ ਬ੍ਰਹਮਾ ਬਿਸ਼ਨ ਮਹੇਸ਼ ਤੇ ਦਸ ਅਵਤਾਰ, ਪ੍ਰਮਾਤਮਾ ਨੂੰ ਧਿਆਉਣ ਵਾਲੇ ਤਪ ਕਰਨ ਵਾਲੇ, ਧਰਮ ਚਲਾਉਣ ਵਾਲੇ ਸਾਰੀ ਕਾਦਰ ਦੀ ਖੇਡ ਹੈ ।ਹਉਮੈ ਦੀ ਮਾਰੀ ਦੁਨੀਆਂ ਕਾਮ, ਕਰੋਧ, ਲੋਭ, ਮੋਹ ਵਿਚ ਗ੍ਰਸੀ ਇਕ ਦੂਜੇ ਦੇ ਵਿਰੋਧ ਵਿਚ ਧ੍ਰੋਹ ਵੀ ਕਮਾਉਂਦੀ ਤੇ ਆਪਸੀ ਲੜਾਈਆਂ ਵਿਚ ਉਲਝਦੀ ਹੈ।ਇਹ ਸਭ ਕਿਉਂ ਹੋ ਰਿਹਾ ਹੈ ਇਸ ਦਾ ਕਾਰਣ ਕਰਤਾ ਹੀ ਜਾਣਦਾ ਹੈ ਹੋਰ ਕੋਈ ਨਹੀਂ।

ਓਅੰਕਾਰ ਅਕਾਰ ਕਰ ਮਖੀ ਇਕ ਉਪਾਈ ਮਾਯਾ॥ (18-11-1)
ਤਿੰਨ ਲੋਅ ਚੌਦਾਂ ਭਵਨ ਜਲ ਥਲ ਮਹੀਅਲ ਛਲ ਕਰ ਛਾਯਾ॥ (18-11-2)
ਬ੍ਰਹਮਾ ਬਿਸ਼ਨ ਮਹੇਸ਼ ਤ੍ਰੈ ਦਸ ਅਵਤਾਰ ਬਜ਼ਾਰ ਨਚਾਯਾ॥ (18-11-3)
ਜਤੀ ਸਤੀ ਸੰਤੋਖੀਆਂ ਸਿਧ ਨਥ ਬਹੁ ਪੰਥ ਭਵਾਯਾ॥ (18-11-4)
ਕਾਮ ਕਰੋਧ ਵਿਰੋਧ ਵਿਚ ਲੋਭ ਮੋਹ ਕਰ ਧ੍ਰੋਹ ਲੜਾਯਾ॥ (18-11-5)
ਹਉਮੈ ਅੰਦਰ ਸਭਕੋ ਸੇਰਹੂੰ ਘਟ ਨ ਕਿਨੈ ਅਖਾਯਾ॥ (18-11-6)
ਕਾਰਣ ਕਰਤੇ ਆਪ ਲੁਕਾਯਾ॥11॥ (18-11-7)

ਕੁਦਰਤ ਦੇ ਲਛਣ ਕੀ ਹਨ?

ਕੁਦਰਤ ਦੇ ਸਾਰੇ ਲੱਛਣਾਂ ਦਾ ਗਿਆਨ ਵੀ ਕਿਸੇ ਦੇ ਵਸ ਦਾ ਨਹੀ । ਪਰ ਜਿਤਨੇ ਲੱਛਣ ਪ੍ਰਗਟਾਏ ਜਾ ਸਕਦੇ ਹਨ ਉਨ੍ਹਾਂ ਵਿਚੋਂ ਕੁਝ ਹੇਠਾਂ ਬਿਆਨੇ ਹਨ:

1. ਕੁਦਰਤ ਕਾਦਰ ਦੀ ਰਚੀ ਹੈ

ਪਾਰਬ੍ਰਹਮ ਪੂਰਨ ਬ੍ਰਹਮ ਨਿਰੰਕਾਰ ਆਕਾਰ ਬਨਾਯਾ॥ (16-18-1)

2. ਨਾਦ ਤੋਂ ਕੁਦਰਤ ਨੂੰ ਅਨੇਕਾਂ ਤਰੀਕਿਆਂ ਨਾਲ ਰਚਿਆ ਗਿਆ ਹੈ

ਇਕ ਕਵਾਉ ਪਸਾਉ ਕਰ ਓਅੰਕਾਰ ਅਨੇਕ ਅਕਾਰਾ॥ (18-1-2)

3. ਕੁਦਰਤ ਦੇ ਹਰ ਰੋਮ ਵਿਚ, ਹਰ ਸਾਹ ਵਿਚ ਪ੍ਰਮਾਤਮਾ ਆਪ ਵਸਦਾ ਹੈ।

ਰੋਮ ਰੋਮ ਵਿਚ ਰਖਿਓਨ ਕਰ ਬ੍ਰਹਮੰਡ ਕਰੋੜ ਸ਼ੁਮਾਰਾ॥ (1-4-5)

4. ਕੁਦਰਤ ਨਿਰਗੁਣ ਦਾ ਸਰਗੁਣ ਰੂਪ ਹੈ:

(ੳ) ਨਿਰੰਕਾਰ ਆਕਾਰੁ ਕਰਿ ਏਕੰਕਾਰੁ ਅਕਾਰੁ ਪਲੋਆ॥ (39-4-2)
(ਅ) ਪਾਰਬ੍ਰਹਮੁ ਪੂਰਨ ਬ੍ਰਹਮੁ ਨਿਰਗੁਣ ਸਰਗੁਣ ਅਲਖੁ ਲਖਾਇਆ॥ (25-1-4)

5. ਕਰਤਾ ਸੂਖਮ ਹੈ ਤੇ ਕੁਦਰਤ ਇਸ ਦਾ ਸਥੂਲ ਰੂਪ।ਸੂਖਮ ਤੋਂ ਸਥੂਲ ਹੋਕੇ ਵਧਦੀ ਜਾਦੀ ਹੈ:

6. ਕੁਦਰਤ ਪੰਜ ਤਤਾਂ ਤੋਂ ਬਣੀ ਹੈ


ਪਉਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ॥ (1-2-3)
ਪੰਚ ਵਿਚ ਆਕਾਸ ਕਰ ਕਰਤਾ ਛਟਮ ਅਦਿਸ਼ ਸਮਾਈ॥ (1-2-4)

7. ਪਉਣ, ਅੱਗ ਤੇ ਜਲ ਵਿਚ ਵਿਰੋਧਾਭਾਸ ਵਿਚ ਵੀ ਇਕਸੁਰਤਾ ਹੈ

ਅਗ ਤਤੀ ਜਲ ਸੀਅਲਾ ਸਿਰ ਉਚਾ ਨੀਵਾਂ ਦਿਖਲਾਵੈ॥ (5-19-5)
ਅਗ ਤਤੀ ਜਲਸੀਅਲਾ ਕਿਤ ਅਵਗਣੁ ਕਿਤ ਗੁਣ ਵਿਚਾਰਾ॥ (4-5-1)
ਅਗੀ ਧੂੰਆਂ ਧਉਲਹਰ ਨਿਰਮਲ ਗੁਰ ਗਿਆਨ ਸੁਚਾਰਾ॥ (4-5-2)
ਕੁਲ ਦੀਪਕ ਬੈਸੰਤਰਹੁ ਜਲ ਕੁਲ ਕਵਲ ਵਡੇ ਪਰਵਾਰਾ॥ (4-5-3)
ਦੀਪਕ ਹੇਤ ਪਤੰਗ ਦਾਹਂ ਕਵਲ ਭਵਰ ਪਰਗਟ ਪਹਾਰਾ॥ (4-5-4)
ਅੱਗੀ ਲਾਟ ਉਚਾਟ ਹੈ ਸਿਰ ਉੱਚਾ ਕਰ ਕਰੇ ਕਚਾਰਾ॥ (4-5-5)
ਸਿਰੁ ਨੀਵਾਂ ਨਿਵਾਣ ਵਾਸੁ ਪਾਣੀ ਅੰਦਰ ਪਰ ਉਪਕਾਰਾ॥ (4-5-6)
ਨਿਵ ਚਲੈ ਸੋ ਗੁਰੂ ਪਿਆਰਾ ॥5॥ (4-5-7)

8. ਕੁਦਰਤ ਆਪੇ ਤੋਂ ਹੀ ਵਧਦੀ ਫੁਲਦੀ ਹੈ

ਇਕਦੂੰ ਕੁਦਰਤ ਲੱਖ ਕਰ ਲੱਖ ਬਿਅੰਤ ਅਸੰਖ ਅਪਾਰਾ॥ (1-4-4)

8. ਕੁਦਰਤ ਦਾ ਪਸਾਰਾ
(ੳ) ਕੁਦਰਤ ਦਾ ਪਸਾਰਾ ਇਤਨਾ ਹੈ ਕਿ ਇਸ ਨੂੰ ਅਜੇ ਤਕ ਕੋਈ ਵੀ ਸਮਝ ਨਹੀਂ ਸਕਿਆ


(1) ਕੁਦਰਤ ਅਗਮ ਅਪਾਰਅੰਤ ਨ ਪਾਇਆ॥ (19-1-6)
(2) ਕੁਦਰਤਿ ਅਗਮੁ ਅਥਾਹੁ ਅੰਤੁ ਨ ਪਾਈਐ॥ (21-19-1)
ਕਾਦਰੁ ਬੇਪਰਵਾਹੁ ਕਿਨ ਪਰਚਾਈਐ॥ (21-19-2)
ਕੇਵਡੁ ਹੈ ਦਰਗਾਹ ਆਖਿ ਸੁਣਾਈਐ॥ (21-19-3)
ਕੋਇ ਨ ਦਸੈ ਰਾਹੁ ਕਿਤੁ ਬਿਧਿ ਜਾਈਐ॥ (21-19-4)
ਕੇਵਡੁ ਸਿਫਤਿ ਸਲਾਹ ਕਿਉ ਕਰਿ ਧਿਆਈਐ॥ (21-19-5)
ਅਬਿਗਤਿ ਗਤਿ ਅਸਗਾਹੁ ਨ ਅਲਖੁ ਲਖਾਈਐ॥19॥ (21-19-6)

(ਅ) ਉਸ ਨੂੰ ਕਿਤਨਾ ਵੀ ਵਡਾ ਆਖਿਆ ਜਾਏ ਉਹ ਉਸ ਤੋਂ ਵੀ ਵਡਾ ਹੈ

(1) ਕੇਵਡ ਵਡਾ ਆਖੀਐ ਵਡੇ ਦੀ ਵਡੀ ਵਡਿਆਈ॥ (18-2-1)
(2) ਵਡੀ ਹੂੰ ਵਡਾ ਵਖਾਣੀਐ ਸੁਣ ਸੁਣ ਆਖਨ ਆਖ ਸੁਣਾਈ॥ (18-2-2)

(ੲ) ਕਾਦਰ ਦੀ ਵਡਿਆਈ ਕਹਿਣੋਂ ਬਾਹਰੀ ਹੈ, ਲਫਜ਼ੋਂ ਪਰੇ ਹੈ:

ਸਤਿਗੁਰੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ॥ (26-5-1)
ਓਅੰਕਾਰਿ ਅਕਾਰੁ ਕਰਿ ਲਖ ਦਰੀਆਉ ਨ ਕੀਮਤਿ ਪਾਈ॥ (26-5-2)
ਇਕ ਵਰਭੰਡੁ ਅਖੰਡੁ ਹੈ ਜੀਅ ਜੰਤ ਕਰਿ ਰਿਜਕੁ ਦਿਵਾਈ॥ (26-5-3)
ਲੂੰਅ ਲੂੰਅ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ॥ (26-5-4)
ਕੇਵਡੁ ਵਡਾ ਆਖੀਐ ਕਵਣ ਥਾਉ ਕਿਸੁ ਪੁਛਾਂ ਜਾਈ॥ (26-5-5)
ਅਪੜਿ ਕੋਇ ਨ ਹੰਘਈ ਸੁਣਿ ਸੁਣਿ ਆਖਣ ਆਖਿ ਸੁਣਾਈ॥ (26-5-6)
ਸਤਿਗੁਰੁ ਮੂਰਤਿ ਪਰਗਟੀ ਆਈ ॥5॥ (26-5-7)

(ਸ) ਅਸਮਾਨ ਕਿਤਨੇ ਵੀ ਉਚੇ ਹੋ ਜਾਣ ਉਸ ਦੀ ਉਚਾਈ ਨੂੰ ਪਹੁੰਚ ਨਹੀਂ ਸਕਦੇ, ਪਾਤਾਲ ਕਿਤਨੇ ਵੀ ਡੂੰਘੇ ਤੋਂ ਡੂੰਘੇ ਹੋਣ ਉਸ ਦੀ ਡੂੰਘਾਈ ਨੂੰ ਨਹੀਂ ਨਾਪ ਸਕਦੇ।ਉਸਦਾ ਫੈਲਾ ਚਾਰੇ ਦਿਸ਼ਾਵਾਂ ਵਿਚ ਇਤਨਾ ਹੈ ਕਿ ਪਹੁੰਚਿਆ ਨਹੀਂ ਜਾ ਸਕਦਾ। ਓਸ ਦਾ ਓੜਕ ਭਾਲਣਾ ਅਸੰਭਵ ਹੈ:

ਲਖ ਅਸਮਾਣ ਉਚਾਣ ਚੜ੍ਹ ਉੱਚਾ ਹੋਇ ਨ ਅੰਬੜ ਸਕੈ॥ (18-6-1)
ਉਚੀ ਹੂੰ ਉੱਚਾ ਘਣਾ ਥਾਉਂ ਗਿਰਾਉਂ ਨ ਨਾਉਂ ਅਥਕੈ॥ (18-6-2)
ਲਖ ਪਾਤਾਲ ਨੀਵਾਣ ਜਾਇ ਨੀਵਾਂ ਹੋਇ ਨ ਨੀਵੇਂ ਤਕੈ॥ (18-6-3)
ਪੂਰਬ ਪੱਛਮ ਉਤਰਾਧਿ ਦਖਨ ਫੇਰ ਚਉਫੇਰ ਨ ਢਕੈ॥ (18-6-4)
ਓੜਕ ਮੂਲ ਨ ਲਭਈ ਓਪਤ ਪਰਲਉ ਅਖਿ ਫਰਕੈ॥ (18-6-5)
ਫੁਲਾਂ ਅੰਦਰ ਵਾਸ ਮਹਕੈ॥6॥ (18-6-6)

(ਹ). ਕੁਦਰਤ ਕਿਸੇ ਤੋਲ ਤੋਂ ਪਰੇ ਹੈ

ਤੋਲ ਅਤੋਲ ਨ ਤੋਲੀਐ ਤੁਲ ਨ ਤੁਲਾ ਧਾਰ ਤੋਲਾਯਾ॥ (16-11-2)

(ਕ). ਕੁਦਰਤ ਦਾ ਵਰਨਣ ਅੱਖਰਾਂ ਵਿਚ ਕਰਨਾ ਅਸੰਭਵ ਹੈ

ਲੇਖ ਅਲੇਖ ਨ ਲਿਖੀਐ ਅੰਗ ਨ ਅਖਰ ਲੇਖ ਲਖਾਯਾ॥ (16-11-3)

(ਖ). ਕੁਦਰਤ ਅਨਮੋਲ ਹੈ ਉਸ ਦਾ ਕੋਈ ਮੁਲ ਵੀ ਨਹੀ ਲਾਇਆ ਜਾ ਸਕਦਾ

ਮੁਲ ਅਮੁਲ ਨ ਮੋਲੀਐ ਲਖ ਪਦਾਰਥ ਲਵੈ ਨ ਲਾਯਾ॥ (16-11-4)

(ਗ). ਕੁਦਰਤ ਬਾਰੇ ਅਜੇ ਤਕ ਕੋਈ ਵੀ ਪੂਰੀ ਤਰ੍ਹਾਂ ਨਹੀਂ ਜਾਣ ਸਕਿਆ ਜੋ ਕੋਈ ਕੁਦਰਤ ਦਾ ਵਰਨਣ ਕਰਦਾ ਹੈ ਸੁਣਿਆ ਸੁਣਾਇਆ ਹੀ ਵਰਨਣ ਕਰਦਾ ਹੈ

ਬੋਲ ਅਬੋਲ ਨ ਬੋਲੀਐ ਸੁਣ ਸੁਣ ਆਖਣ ਆਖ ਸੁਣਾਯਾ॥ (16-11-5)

(ਘ). ਕਿਉਂਕਿ ਕੁਦਰਤ ਤਾਂ ਅਥਾਹ ਹੈ ਉਸ ਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ

ਅਗਮ ਅਥਾਹ ਅਗਾਧਿ ਬੋਧ ਅੰਤ ਨ ਪਾਰਾਵਾਰ ਨ ਪਾਯਾ॥ (16-11-6)

(ਚ) ਕਾਦਰ ਕੁਦਰਤ ਦੇ ਰੋਮ ਰੋਮ ਵਿਚ ਰਚਿਆ ਹੋਇਆ ਹੈ:

ਰੋਮ ਰੋਮ ਵਿਚ ਰਖਿਓਨ ਕਰ ਵਰਭੰਡ ਕਰੋੜ ਸਮਾਈ॥ (18-2-3)

9. ਕੁਦਰਤ ਦਾ ਵਧਾਰਾ ਕੁਦਰਤ ਵਿਚ ਹੀ ਹੈ। ਇਸ ਦਾ ਬੀਜ ਇਸ ਦੇ ਅੰਦਰ ਹੀ ਹੈ।

(ੳ) ਬੀਉ ਬੀਜ ਅਤਿ ਸੂਖਮੋ ਤਿਦੂ ਹੋਇ ਵਡ ਬਿਰਖ ਬਿਥਾਰਾ॥ (6-4-6)
ਫਲ ਵਿਚ ਬੀਉ ਸਮਾਇਕੈ ਇਕ ਦੂੰ ਬੀਓਂ ਲਖ ਹਜਾਰਾ॥ (6-4-7)
(ਅ) ਪਉਣ ਪਾਣੀ ਬੈਸੰਤਰੋ ਧਰਤਿ ਅਗਾਸ ਨਿਵਾਸ ਵਿਥਾਰਾ॥ (18-1-3)
ਜਲ ਥਲ ਤਰਵਰ ਪਰਬਤਾਂ ਜੀਅ ਤੰਤ ਆਗਣਤ ਅਪਾਰਾ॥ (18-1-4)
ਇਕ ਵਰਭੰਡ ਅਖੰਡ ਹੈ ਲਖ ਵਰਭੰਡ ਪਲਕ ਪਰਵਾਰਾ॥ (18-1-5)
ਕੁਦਰਤਿ ਕੀਮ ਨ ਜਾਣੀਐ ਕੇਵਡ ਕਾਦਰ ਸਿਰਜਣਹਾਰਾ॥ (18-1-6)
ਅੰਤ ਬਿਅੰਤ ਨ ਪਾਰਾਵਾਰਾ ॥1॥ (18-1-7)

10. ਸਾਰਾ ਪਸਾਰਾ ਪਉਣ, ਪਾਣੀ, ਬੈਸੰਤਰ, ਧਰਤੀ, ਅਕਾਸ, ਸੂਰਜ, ਚੰਦ ਸਾਰੇ ਉਸ ਕਾਦਰ ਦੇ ਹੁਕਮ ਵਿਚ ਹਨ ਅਤੇ ਉਸ ਦਾ ਭੈ ਮਨ ਵਿਚ ਰਖ ਕੇ ਉਸ ਦੀ ਮਰਜ਼ੀ ਅਨੁਸਾਰ ਹੀ ਸਭ ਕੁਝ ਕਰਦੇ ਹਨ:

ਭੈ ਵਿਚ ਧਰਤਿ ਅਗਾਸ ਹੈ ਨਿਰਾਧਾਰ ਭੈ ਭਾਰ ਧਰਾਯਾ॥ (18-5-1)
ਪਉਣ ਪਾਣੀ ਬੈਸੰਤਰੋ ਭੈ ਵਿਚ ਰਖੈ ਮੇਲ ਮਿਲਾਯਾ॥ (18-5-2)
ਪਾਣੀ ਅੰਦਰ ਧਰਤਿ ਧਰ ਵਿਣ ਥੰਮਾਂ ਆਗਾਸ ਰਹਾਯਾ॥ (18-5-3)
ਕਾਠੈ ਅੰਦਰ ਅਗਨਿ ਧਰ ਕਰ ਪਰਫੁਲਤ ਸੁਫਲ ਫਲਾਯਾ॥ (18-5-4)
ਨਵੀਂ ਦੁਆਰੀਂ ਪਵਣ ਧਰ ਭੈ ਵਿਚ ਸੂਰਜ ਚੰਦ ਚਲਾਯਾ॥ (18-5-5)
ਨਿਰਭਉ ਆਪ ਨਿਰੰਜਨ ਰਾਯਾ ॥5॥ (18-5-6)

11. ਇਹ ਸਾਰੀ ਕੁਦਰਤ ਕਾਦਰ ਦਾ ਰਚਾਇਆ ਹੋਇਆ ਆਵਾ ਗੌਣ ਦਾ ਖੇਲ ਹੈ:

ਇਹੁ ਜਗੁ ਚਉਪੜਿ ਖੇਲੁ ਹੈ ਆਵਾ ਗਉਣ ਭਉਜਲ ਸੈਂਸਾਰੇ॥ (37-27-1)

12. ਮਨੁਖਾਂ ਵਿਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਭਰ ਦਿਤਾ ਤੇ ਇਸ ਸੰਗ ਵੈਰ ਵਿਰੋਧ ਦੁਸ਼ਮਣੀ ਵੀ ਵਧ ਗਏ ।ਇਸੇ ਵਿਰੋਧ-ਭਾਸੀ ਜਗਤ ਵਿਚ ਜਗ ਦਾ ਨਾਸ ਤੇ ਵਧਾਰਾ ਹੁੰਦਾ ਚਲਿਆ ਜਾ ਰਿਹਾ ਹੈ ਤੇ ਜ਼ਿੰਦਗੀ ਜੂਝ ਰਹੀ ਹੈ।

ਕਾਮ ਕਰੋਧ ਵਿਰੋਧ ਲੰਘ ਲੋਭ ਮੋਹ ਅਹੰਕਾਰ ਵਿਹਾਣਾ॥ (7-5-2)​

13. ਇਸ ਆਵਾ ਗੌਣ ਦੇ ਖੇਲ ਵਿਚ ਜੇ ਕੋਈ ਆਸ ਕਿਰਨ ਹੈ ਤਾਂ ਸਤ, ਸੰਤੋਖ, ਦਇਆ, ਧਰਮ ਤੇ ਅਰਥ।


ਸਤ ਸੰਤੋਖ ਦਇਆ ਧਰਮ ਅਰਥ ਸੁ ਗ੍ਰੰਥ ਪੰਚ ਪਰਵਾਣਾ॥ (7-5-3)

14. ਇਸ ਭਵ ਸਾਗਰ ਵਿਚੋਂ ਪਾਰ ਹੋਣ ਦਾ ਰਸਤਾ ਨਾਮ ਦਾ ਮਾਰਗ ਹੈ ਜੋ ਸਤਸੰਗਤ ਵਿਚ ਪ੍ਰਾਪਤ ਕੀਤਾ ਤੇ ਜਪਿਆ ਜਾ ਸਕਦਾ ਹੈ:

(ੳ) ਖੇਚਰ ਭੂਚਰ ਚਾਚਰੀ ਉਨਮਨ ਲੰਘ ੳਗੋਚਰ ਬਾਣਾ॥ (7-5-4)​
ਪੰਚਾਇਣ ਪਰਮੇਸ਼ਰੋ ਪੰਚ ਸ਼ਬਦ ਘਨਘੋਰ ਨੀਸਾਣਾ॥ (7-5-5)
ਗੁਰਮੁਖ ਪੰਚ ਭੂਆਤਮਾ ਸਾਧ ਸੰਗਤਿ ਮਿਲ ਸਾਧ ਸੁਹਾਣਾ॥ (7-5-6)
ਸਹਜਿ ਸਮਾਧਿ ਨ ਆਵਣ ਜਾਣਾ॥5॥ (7-5-7)
(ਅ) ਸਾਧਸੰਗਤਿ ਵਸਗਤਿ ਹੋਆ ਓਤਿ ਪੋਤਿ ਕਰਿ ਪਿਰਮ ਪਿਆਰਾ॥ (29-19-6)
ਗੁਰਮੁਖਿ ਸੁਝੈ ਸਿਰਜਣਹਾਰਾ॥19॥ (29-19-7)

15. ਕੁਦਰਤ ਦ੍ਰਿਸ਼ਟਮਾਨ ਵੀ ਹੈ ਤੇ ਅਦ੍ਰਿਸ਼ਟਮਾਨ ਵੀ। ਅਸੀਂ ਪੰਜ ਇੰਦਰਿਆਂ ਨਾਲ ਦ੍ਰਿਸ਼ਟਮਾਨ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ ਉਸ ਅਨੁਸਾਰ ਕੁਦਰਤ ਦੇ ਏਨੇ ਕੁ ਹੀ ਲਛਣ ਕੋਂ ਬਾਹਰਾ ਹੈ ਪ੍ਰੰਤੂ ਅਦ੍ਰਿਸ਼ਟਮਾਨ ਦੇ ਲੱਛਣ ਨਾ ਅਸੀਂ ਦੇਖ ਸਕਦੇ ਹਾਂ, ਨਾ ਸਮਝ ਸਕਦੇ ਹਾਂ ਤੇ ਨ ਬਿਆਨ ਕਰ ਸਕਦੇ ਹਾਂ ।

ਅੰਬਰੁ ਧਰਤਿ ਵਿਛੋੜਿਅਨੁ ਕੁਦਰਤਿ ਕਰਿ ਕਰਤਾਰ ਕਹਾਇਆ॥ (26-3-1)
ਧਰਤੀ ਅੰਦਰਿ ਪਾਣੀਐ ਵਿਣੁ ਥੰਮਾਂ ਆਗਾਸੁ ਰਹਾਇਆ॥ (26-3-2)
ਇੰਨ੍ਹਣ ਅੰਦਰਿ ਅਗਿ ਧਰਿ ਅਹਿਨਿਸਿ ਸੂਰਜੁ ਚੰਦੁ ਉਪਾਇਆ॥ (26-3-3)
ਛਿਅ ਰੁਤਿ ਬਾਰਹ ਮਾਹ ਕਰਿ ਖਾਣੀ ਬਾਣੀ ਚਲਤੁ ਰਚਾਇਆ॥ (26-3-4)
ਮਾਣਸ ਜਨਮੁ ਦੁਲੰਭੁ ਹੈ ਸਫਲੁ ਜਨਮੁ ਗੁਰੁ ਪੂਰਾ ਪਾਇਆ॥ (26-3-5)
ਸਾਧਸੰਗਤਿ ਮਿਲਿ ਸਹਜਿ ਸਮਾਇਆ ॥3॥ (26-3-6)

ਹਵਾਲੇ

1. ਹਰਬੰਸ ਸਿੰਘ (ਐਡੀਟਰ), ਇਨਸਾਈਕਲੋਪੀਡੀਆ ਆਫ ਸਿਖਿਇਜ਼ਮ, ਵਾਲਿਊਮ ਤੀਜਾ
2. ਹੰਸ ਸ ਸ, 1969, ਭਾਈ ਗੁਰਦਾਸ ਇਨ ਪ੍ਰੋਸੀਡਿੰਗਜ਼ ਆਫ ਪੰਜਾਬ ਹਿਸਟਰੀ ਕਾਨਫਰੰਸ (12 ਵਾਂ ਸ਼ੈਸ਼ਨ), ਪਟਿਆਲਾ।
3. ਸਰਦੂਲ ਸਿੰਘ, 1961, ਭਾਈ ਗੁਰਦਾਸ, ਪਟਿਆਲਾ
4. ਜੋਧ ਸਿੰਘ, 1998, ਵਾਰਾਂ ਭਾਈ ਗੁਰਦਾਸ, ਪਟਿਆਲਾ।
5. ਜੱਗੀ ਰਤਨ ਸਿੰਘ, 1974, ਭਾਈ ਗੁਰਦਾਸ ਜੀਵਨੀ ਤੇ ਰਚਨਾ, ਪਟਿਆਲਾ।
6. ਜਗਤ ਸਿੰਘ, ਵਾਰਾਂ ਭਾਈ ਗੁਰਦਾਸ ਜੀ ਅੰਮ੍ਰਿਤਸਰ
7. ਦਰਸ਼ਨ ਸਿੰਘ, ਭਾਈ ਗੁਰਦਾਸ: ਸਿਖੀ ਦੇ ਪਹਿਲੇ ਵਿਆਖਿਆਕਾਰ, ਪਟਿਆਲਾ
8. ਨਰਾਇਣ ਸਿੰਘ (ਪੰਡਿਤ, ਗਿਆਨੀ), ਵਾਰਾਂ ਭਾਈ ਗੁਰਦਾਸ ਜੀ ਸਟੀਕ, ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ।
9. ਵਾਰਾਂ ਭਾਈ ਗੁਰਦਾਸ, 1966, ਸ਼ਬਦ ਅਨੁਕ੍ਰਮਿਕਾ ਅਤੇ ਕੋਸ਼, ਪਟਿਆਲਾ।
10. www.searchgurbani/main.php?book=bhai_gurdas_varaan@action=intro
11. www.sikh-history.com/sikhhist/gurus/gurdas.html
 

Dalvinder Singh Grewal

Writer
Historian
SPNer
Jan 3, 2010
1,639
433
80
ਭਾਈ ਗੁਰਦਾਸ ਦੀਆਂ ਵਾਰਾਂ ਵਿਚ ਕੁਦਰਤ ਭਾਗ 3 - ਧਰਤੀ
ਦਲਵਿੰਦਰ ਸਿੰਘ ਗ੍ਰੇਵਾਲ

ਧਰਤੀ

(ੳ) ਜਲ ਵਿਚਿ ਧਰਤੀ ਰਖੀਅਨਿ ਧਰਤੀ ਅੰਦਰਿ ਨੀਰੁ ਧਰਾਇਆ॥ (37-1-4)
ਧਰਤੀ ਪਾਣੀ ਵਾਸੁ ਹੈ ਫੁਲੀ ਵਾਸੁ ਨਿਵਾਸੁ ਚੰਗੇਰੀ॥ (37-18-1)

(ਅ) ਤਿਲ ਫੁਲਾਂ ਦੇ ਸੰਗਿ ਮਿਲਿ ਪਤਿਤ ਪੁਨੀਤੁ ਫੁਲੇਲੁ ਘਵੇਰੀ॥ (37-18-2)
ਅਖੀ ਦੇਖਿ ਅਨ੍ਹੇਰੁ ਕਰਿ ਮਨਿ ਅੰਧੇ ਤਨਿ ਅੰਧੁ ਅੰਧੇਰੀ॥ (37-18-3)
ਛਿਅ ਰੁਤ ਬਾਰਹ ਮਾਹ ਵਿਚ ਸੂਰਜੁ ਇਕੁ ਨ ਘੁਘੂ ਹੇਰੀ॥ (37-18-4)
ਸਿਮਰਣਿ ਕੂੰਜ ਧਿਆਨ ਕਛੁ ਪਥਰ ਕੀੜੇ ਰਿਜਕੁ ਸਵੇਰੀ॥ (37-18-5)
ਕਰਤੇ ਨੋ ਕੀਤਾ ਚਿਤੇਰੀ ॥18॥ (37-18-6)
ਧਰਤੀ ਰੰਗੁ ਨ ਰੰਗ ਸਭ ਧਰਤੀ ਸਾਉ ਨ ਸਭ ਰਸ ਰਸੈ॥ (28-14-2)
ਧਰਤੀ ਗੰਧੁ ਨ ਗੰਧ ਬਹੁ ਧਰਤਿ ਨ ਰੂਪ ਅਨੂਪ ਤਰਸੈ॥ (28-14-3)
ਜੇਹਾ ਬੀਜੈ ਸੋ ਲੁਣੈ ਕਰਮਿ ਭੂਮਿ ਸਭ ਕੋਈ ਦਸੈ॥ (28-14-4)
ਚੰਦਨ ਲੇਪੁ ਨ ਲੇਪੁ ਹੈ ਕਰਿ ਮਲ ਮੂਤ ਕਸੂਤੁ ਨ ਧਸੈ॥ (28-14-5)
ਵੁਠੇ ਮੀਹ ਜਮਾਇਦੇ ਡਵਿ ਲਗੈ ਅੰਗੂਰੁ ਵਿਗਸੈ॥ (28-14-6)
ਦੁਖਿ ਨ ਰੋਵੈ ਸੁਖਿ ਨ ਹਸੈ ॥14॥ (28-14-7)
ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ॥ (35-8-1)
ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ॥ (35-8-2)
ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ॥ (35-8-3)
ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫਲ ਫਲੰਦੇ॥ (35-8-4)
ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ॥ (35-8-5)
ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ ॥8॥ (35-8-6)
ਕੇਵਡ ਧਰਤੀ ਆਖੀਐ ਕੇਵਡ ਤੋਲ ਅਗਾਸ ਅਕਾਰਾ॥ (8-1-4)
ਸਭਦੂੰ ਨੀਵੀਂ ਧਰਤਿ ਹੈ ਆਪ ਗਵਾਇ ਹੋਈ ਓਡੀਣੀ॥ (4-2-1)
ਧੀਰਜ ਧਰਮ ਸੰਤੋਖ ਕਰ ਦਿੜ੍ਹ ਪੈਰਾਂ ਹੇਠ ਰਹੇ ਲਿਵ ਲੀਣੀ॥ (4-2-2)
ਸਾਧ ਜਨਾਂ ਦੇ ਚਰਨ ਛੁਹਿ ਆਢੀਣੀ ਹੋਏ ਲਾਖੀਣੀ॥ (4-2-3)
ਅੰਮ੍ਰਿਤ ਬੂੰਦ ਸੁਹਾਵਣੀ ਛਹਬੁਰ ਛਲੁਕ ਰੇਨੁ ਹੋਇ ਰੀਣੀ॥ (4-2-4)
ਮਿਲਿਆ ਮਾਣ ਨਿਮਾਣੀਐ ਪਿਰਮ ਪਿਆਲਾ ਪੀ ਪਤੀਣੀ॥ (4-2-5)
ਜੋ ਬੀਜੈ ਸੋਈ ਲੁਣੈ ਸਭ ਰਸ ਕਸ ਬਹੁ ਰੰਗ ਰੰਗੀਣੀ॥ (4-2-6)
ਧਰਤੀ ਉਪਜੈ ਅੰਨੁ ਧੰਨੁ ਵਿਚਿ ਕਲਰੁ ਭਾਰਾ॥ (34-10-3)
ਠੰਢਾ ਤਤਾ ਕੋਇਲਾ ਕਾਲਾ ਕਰਿ ਕੈ ਹਥੁ ਜਲਾਵੈ॥ (32-9-2)
ਸੰਖੁ ਸਮੁੰਦਹੁ ਸਖਣਾ ਗੁਰਮਤਿ ਹੀਣਾ ਦੇਹ ਵਿਗਾੜੀ॥ (32-4-4)
ਇਕ ਪਾਣੀ ਇਕ ਧਰਤ ਹੈ ਬਹੁ ਬਿਰਖ ਉਪਾਏ॥
ਅਫਲ ਸਫਲ ਪਰਕਾਰ ਬਹੁ ਫਲ ਫੁਲ ਸੁਹਾਏ॥
ਬਹੁ ਰੰਗ ਰਸ਼ ਸੁਵਾਸ਼ਨਾ ਪਰਕਿਰਤ ਸੁਭਾਏ॥
ਬੈਸੰਤਰ ਇਕ ਵਰਨ ਹੋਇ ਸਭ ਤਰਵਰ ਛਾਂਏ॥
ਗੁਪਤਾ ਪਰਗਟ ਹੋਇਕੈ ਭਸਮੰਤ ਕਰਾਏ॥

ਕੋਟੀਂ ਸਾਦੀਂ ਕੇਤੜੇ ਜੰਗਲ ਭੂਪਾਲਾ॥ (34-18-1)
ਥਲੀਂ ਵਰੋਲੇ ਕੇਤੜੇ ਪਰਬਤ ਬੇਤਾਲਾ॥ (34-18-2)
ਨਦੀਆਂ ਨਾਲੇ ਕੇਤੜੇ ਸਰਵਰ ਅਸਰਾਲਾ॥ (34-18-3)
ਅੰਬਰਿ ਤਾਰੇ ਕੇਤੜੇ ਬਿਸੀਅਰੁ ਪਾਤਾਲਾ॥ (34-18-4)
ਭੰਭਲ ਭੂਸੇ ਭੁਲਿਆਂ ਭਵਜਲ ਭਰਨਾਲਾ॥ (34-18-5)

ਛੇ ਰੁਤਾਂ ਤੇ ਬਾਰਾਂ ਮਹੀਨੇ
ਫਿਰ ਧਰਤੀ ਉਤੇ ਛੇ ਰੁਤਾਂ ਤੇ ਬਾਰਾਂ ਮਹੀਨੇ ਦਾ ਚਕਰ ਚਲਾ ਦਿਤਾ।ਸੰਸਾਰ ਦਾ ਮਰਨ ਜੀਣ ਦਾ ਚਕਰ ਵੀ ਚਲਿਆ ਤੇ ਹੁਣ ਤਕ ਸਤ ਵਾਰ ਸੰਸਾਰ ਘੜਿਆ:

ਛਿਅ ਰੁਤਿ ਬਾਰਹ ਮਾਹ ਕਰਿ ਸਤਿ ਵਾਰ ਸੈਂਸਾਰ ਉਪਾਇਆ॥ (39-13-3)
ਧਰਤੀ ਉਪਰ ਪਥਰਾਂ ਭਰੇ ਪਰਬਤ, ਜਲ ਸ੍ਰੋਤ, ਸਮੁੰਦਰ:

ਪਰਬਤ ਤੇ ਪਥਰ


ਅਸਟ ਧਾਤੁ ਹੁਇ ਪਰਬਤਹੁ ਪਾਰਸੁ ਕਰਿ ਕੰਚਨੁ ਦਿਖਲਾਏ॥ (31-14-4)
ਪਥਰੁ ਮੂਲਿ ਨ ਭਿਜਈ ਸਉ ਵਰਿ੍ਹਆ ਜਲਿ ਅੰਦਰਿ ਵਸੈ॥ (32-6-1)
ਪਥਰ ਖੇਤੁ ਨ ਜੰਮਈ ਚਾਰਿ ਮਹੀਨੇ ਇੰਦਰੁ ਵਰਸੈ॥ (32-6-2)
ਪਥਰਿ ਚੰਨਣੁ ਰਗੜੀਏ ਚੰਨਣ ਵਾਂਗਿ ਨ ਪਥਰੁ ਘਸੈ॥ (32-6-3)
ਸਿਲ ਵਟੇ ਨਿਤ ਪੀਸਦੇ ਰਸ ਕਸ ਜਾਣੇ ਵਾਸੁ ਨ ਰਸੈ॥ (32-6-4)
ਚਕੀ ਫਿਰੈ ਸਹੰਸ ਵਾਰ ਖਾਇ ਨ ਪੀਐ ਭੁਖ ਨ ਤਸੈ॥ (32-6-5)
ਪਥਰ ਘੜੈ ਵਰਤਣਾ ਹੇਠਿ ਉਤੇ ਹੋਇ ਘੜਾ ਵਿਣਸੈ॥ (32-6-6)
ਮੂਰਖ ਸੁਰਤਿ ਨ ਜਸ ਅਪਜਸੈ ॥6॥ (32-6-7)

ਪਾਰਸ, ਹੀਰੇ ਜਵਾਹਰਾਤ ਆਦਿ

ਪਾਰਸ ਅੰਦਰ ਪਥਰਾਂ ਪਥਰ ਪਾਰਸ ਹੋਇ ਨ ਜਾਹੀਂ॥ (6-15-2)
ਪਾਰਸ ਪਥਰ ਸੰਗੁ ਹੈ ਪਾਰਸ ਪਰਸਿ ਨ ਕੰਚਨੁ ਹੋਵੈ॥ (32-7-1)
ਹੀਰੇ ਮਾਣਕ ਪਥਰਹੁ ਪਥਰ ਕੋਇ ਨ ਹਾਰਿ ਪਰੋਵੈ॥ (32-7-2)
ਵਟਿ ਜਵਾਹਰੁ ਤੋਲੀਐ ਮੁਲਿ ਨ ਤੁਲਿ ਵਿਕਾਇ ਸਮੋਵੈ॥ (32-7-3)
ਪਥਰ ਅੰਦਰਿ ਅਸਟ ਧਾਤੁ ਪਾਰਸੁ ਪਰਸਿ ਸੁਵੰਨੁ ਅਲੋਵੈ॥ (32-7-4)
ਪਥਰੁ ਫਟਕ ਝਲਕਣਾ ਬਹੁ ਰੰਗੀ ਹੋਇ ਰੰਗੁ ਨ ਗੋਵੈ॥ (32-7-5)
ਪਥਰ ਵਾਸੁ ਨ ਸਾਉ ਹੈ ਮਨ ਕਠੋਰੁ ਹੋਇ ਆਪੁ ਵਿਗੋਵੈ॥ (32-7-6)
ਕਰਿ ਮੂਰਖਾਈ ਮੂਰਖੁ ਰੋਵੈ ॥7॥ (32-7-7)

ਹੀਰਾ

ਹੀਰੈ ਹੀਰਾ ਬੇਧੀਐ ਬਰਸੈ ਕਣੀ ਅਣੀ ਹੁਇ ਧੀਰੈ॥ (4-16-1)
ਧਾਗਾ ਹੋਇ ਪਰੋਈਐ ਹੀਰੇ ਮਾਲ ਰਸਾਲ ਗਹੀਰੈ॥ (4-16-2)
ਸਾਧ ਸੰਗਤ ਗੁਰ ਸ਼ਬਦ ਲਿਵ ਹਉਂਮੈ ਮਾਰ ਮਰੈ ਮਣਧੀਰੈ॥ (4-16-3)
ਮਨ ਜਿਣ ਮਨਦੇ ਲਏ ਮਨ ਗੁਣ ਗੁਰਮੁਖ ਸਰੀਰੈ॥ (4-16-4)
ਪੈਰੀਂ ਪੈ ਪਾਖਾਕ ਹੋਇ ਕਾਮਧੇਨੁ ਸੰਤਰੇਣ ਨ ਨੀਰੈ॥ (4-16-5)
ਸਿਲਾ ਅਲੂਣੀ ਚੱਟਣੀ ਲਖ ਅੰਮ੍ਰਿਤ ਰਸ ਤਰਸਨ ਸੀਰੈ॥ (4-16-6)
ਵਿਰਲਾ ਸਿਖ ਸੁਣੈ ਗੁਰ ਪੀਰੈ ॥16॥ (4-16-7)

ਤਾਂਬਾ
ਸੋਈ ਤਾਂਬਾ ਰੰਗ ਸੰਗ ਜਿਉਂ ਕੈਹਾਂ ਹੋਈ॥
ਸੋਈ ਤਾਂਬਾ ਜਿਸਤ ਮਿਲ ਪਿਤਲ ਅਵਿਲੋਈ॥
ਸੋਈ ਸ਼ੀਸ਼ੇ ਸੰਗਤੀ ਭੰਗਾਰ ਭਲੋਈ॥
ਤਾਂਬਾ ਪਰਸ ਪਰਸਿਆ ਹੋਇ ਕੰਚਨ ਸੋਈ॥
ਸੋਈ ਤਾਂਬਾ ਭਸਮ ਹੋਇ ਅਉਖਧ ਕਰ ਭੋਈ॥
ਆਪੇ ਆਪ ਵਰਤਦਾ ਸੰਗਤ ਗੁਨ ਗੋਈ ॥6॥

ਸਮੁੰਦਰ
ਸਤ ਸਮੁੰਦ ਉਲੰਘਿਆ ਦੀਪ ਸਤ ਇਕ ਦੀਪਕ ਬਲਿਆ॥ (7-7-1)
ਸਤ ਸੂਤ ਇਕ ਸੂਤ ਕਰ ਸਤੇ ਪੁਰੀਆਂ ਲੰਘ ਉਛਲਿਆ॥ (7-7-2)
ਸਤ ਸਤੀ ਜਿਣ ਸਪ ਰਿਖ ਸਤਸੁਰਾਂ ਜਿਣ ਅਟਲ ਨ ਟਲਿਆ॥ (7-7-3)
ਸਤੇ ਸੀਵਾਂ ਸਾਧਕੈ ਸੱਤੀਂ ਸੀਵੀਂ ਸੁਫਲਿਓ ਫਲਿਆ॥ (7-7-4)
ਸਤ ਅਕਾਸ਼ ਪਤਾਲ ਸਤ ਵਸਗਤਿ ਕਰ ਉਪਰੇਰੈ ਚਲਿਆ॥ (7-7-5)
ਸਤੇ ਧਾਰੀ ਲੰਘਕੈ ਭੈਰਉ ਖੇਤ੍ਰਪਾਲ ਦਲ ਮਲਿਆ॥ (7-7-6)
ਸਤੇ ਰੋਹਣਿ ਸੱਤ ਵਾਰ ਸਤ ਸੁਹਾਗਣਿ ਸਾਧਿ ਨ ਢਲਿਆ॥ (7-7-7)
ਗੁਰਮੁਖ ਸਾਧ ਸੰਗਤ ਵਿਚ ਖਲਿਆ ॥7॥ (7-7-8)

ਸਿਪ
ਘਨਹਰਿ ਬੂੰਦ ਸੁਹਾਵਣੀ ਨੀਵੀਂ ਹੋਇ ਅਗਾਸਹੁੰ ਆਵੈ॥ (4-15-1)
ਆਪ ਗਵਾਇ ਸਮੁੰਦ ਵੇਖ ਸਿਪ ਦੇ ਮੂੰਹਵਿਚ ਸਮਾਵੈ॥ (4-15-2)
ਲੈਂਦੋ ਹੀ ਮੁਹਿ ਬੂੰਦ ਸਿਪ ਚੁਭੀ ਮਾਰ ਪਤਾਲ ਲੁਕਾਵੈ॥ (4-15-3)
ਫੜ ਕਢੈ ਮਰਜੀਵੜਾ ਪਰ ਕਾਰਨ ਨੋਂ ਆਪ ਫੜਾਵੈ॥ (4-15-4)
ਪਰਵਸ ਪਰਉਪਕਾਰ ਨੋਂ ਪਰ ਦਥ ਪਥਰ ਦੰਦ ਭਨਾਵੈ॥ (4-15-5)
ਭੁਲ ਅਭੁਲ ਅਮੁਲ ਦੇ ਮੋਤੀ ਦਾਨ ਨ ਪਛੋਤਾਵੈ॥ (4-15-6)
ਸਫਲ ਜਨਮ ਕੋਈ ਵਰਸਾਵੈ ॥15॥ (4-15-7)

ਜਿਉਂ ਕਰਿ ਮੋਤੀ ਸਿਪ ਵਿਚਿ ਮਰਮੁ ਨ ਜਾਣੈ ਅੰਦਰਿ ਧਰਿਆ॥ (32-8-3)





ਭਾਈ ਗੁਰਦਾਸ ਦੀਆਂ ਵਾਰਾਂ ਵਿਚ ਕੁਦਰਤ ਭਾਗ ਦੋ -ਮਨੁੱਖ
ਦਲਵਿੰਦਰ ਸਿੰਘ ਗ੍ਰੇਵਾਲ

ਮਨੁੱਖ

ਸਭ ਤੋਂਂ ਉਤਮ ਜੂਨ ਕਿਹੜੀ ਹੈ? ਸਭ ਤੋਂ ਉਤਮ ਜੂਨ ਮਨੁੱਖ ਦੀ ਹੈ। ਉਸ ਨੂੰ ਪੰਜ ਤੱਤਾਂ ਤੋਂ ਬਣਾਇਆ ਹੈ

ਉਤਮ ਜੂਨਿ ਵਖਾਣੀਐ ਮਾਣਸਿ ਜੂਨਿ ਦੁਲੰਭ ਦਿਖਾਈ॥ (40-10-2)
ਸਭਿ ਜੂਨੀ ਕਰਿ ਵਸਿ ਤਿਸੁ ਮਾਣਸਿ ਨੋ ਦਿਤੀ ਵਡਿਆਈ॥ (40-10-3)

ਪ੍ਰਥਮੈਂ ਸਾਸ ਨ ਮਾਸ ਸਨ ਅੰਧ ਧੁੰਦ ਕਛ ਖਬਰ ਨ ਪਾਈ॥ (1-2-1)

ਰਕਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ॥ (1-2-2)
ਪਉਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ॥ (1-2-3)
ਪੰਚ ਵਿਚ ਆਕਾਸ ਕਰ ਕਰਤਾ ਛਟਮ ਅਦਿਸ਼ ਸਮਾਈ॥ (1-2-4)
ਪੰਚ ਤੱਤ ਪਚੀਸ ਗੁਣ ਸ਼ਤ੍ਰ ਮਿਤ੍ਰ ਮਿਲ ਦੇਹ ਬਣਾਈ॥ (1-2-5)
ਖਾਣੀ ਬਾਣੀ ਚਲਿਤ ਕਰ ਆਵਾਗਉਣ ਚਰਿਤ ਦਿਖਾਈ॥ (1-2-6)
ਚੌਰਾਸੀਹ ਲੱਖ ਜੋਨ ਉਪਾਈ ॥2॥ (1-2-7)

ਪਉਣ ਪਾਣੀ ਬੈਸੰਤਰੋ ਰਜੁ ਗੁਣੁ ਤਮ ਗੁਣ ਸਤ ਗੁਣੁ ਜਿਤਾ॥ (29-4-1)
ਮਨ ਬਚ ਕਰਮ ਸੰਕਲਪ ਕਰਿ ਇਕ ਮਨਿ ਹੋਇ ਵਿਗੋਇ ਦੁਚਿਤਾ॥ (29-4-2)
ਲੋਕ ਵੇਦ ਗੁਰ ਗਿਆਨ ਲਿਵ ਅੰਦਰਿ ਇਕੁ ਬਾਹਰਿ ਬਹੁ ਭਿਤਾ॥ (29-4-3)
ਮਾਤ ਲੋਕ ਪਾਤਾਲ ਜਿਣਿ ਸੁਰਗ ਲੋਕ ਵਿਚਿ ਹੋਇ ਅਥਿਤਾ॥ (29-4-4)
ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇ ਕਰਿ ਪਤਿਤ ਪਵਿਤਾ॥ (29-4-5)
ਗੁਰਮੁਖਿ ਸੁਖ ਫਲੁ ਪਾਇਆ ਅਤੁਲੁ ਅਡੋਲੁ ਅਮੇਲੁ ਅਮਿਤਾ॥ (29-4-6)
ਸਾਧਸੰਗਤਿ ਮਿਲਿ ਪੀੜਿ ਨਪਿਤਾ ॥4॥ (29-4-7)

ਕਾਮੁ ਕ੍ਰੋਧੁ ਅਹੰਕਾਰ ਸਾਧਿ ਲੋਭ ਮੋਹ ਦੀ ਜੋਹ ਮਿਟਾਈ॥ (29-6-1)
ਸਤੁ ਸੰਤੋਖੁ ਦਇਆ ਧਰਮੁ ਅਰਥੁ ਸਮਰਥੁ ਸੁਗਰਥੁ ਸਮਾਈ॥ (29-6-2)
ਪੰਜੇ ਤਤ ਉਲੰਘਿਆ ਪੰਜਿ ਸਬਦ ਵਜੀ ਵਾਧਾਈ॥ (29-6-3)
ਪੰਜੇ ਮੁਦ੍ਰਾ ਵਸਿ ਕਰਿ ਪੰਚਾਇਣੁ ਹੁਇ ਦੇਸ ਦੁਹਾਈ॥ (29-6-4)
ਪਰਮੇਸਰ ਹੈ ਪੰਜ ਮਿਲਿ ਲੇਖ ਅਲੇਖ ਨ ਕੀਮਤਿ ਪਾਈ॥ (29-6-5)
ਪੰਜ ਮਿਲੇ ਪਰਪੰਚ ਤਜਿ ਅਨਹਦ ਸਬਦ ਸਬਦਿ ਲਿਵ ਲਾਈ॥ (29-6-6)
ਸਾਧਸੰਗਤਿ ਸੋਹਨਿ ਗੁਰ ਭਾਈ ॥6॥ (29-6-7)

ਜਗ ਦਾ ਵਰਤਾਰਾ ਇਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਰਾਤ ਦਿਨ ਦਾਈਆਂ ਦੁਕੜੇ ਖੇਡਦੇ ਹਨ।ਜੀਵਾਂ ਲਈ ਸਦਾ ਹੀ ਅਗੇ ਵਧਦੇ ਰਹਿਣ ਦਾ ਤੇ ਇਕ ਪਲ ਵੀ ਨਾ ਟਿਕਣ ਦਾ ਹੁਕਮ ਮਿਲ ਗਿਆ ਤੇ ਉਨਂ੍ਹਾਂ ਦੇ ਸਫਰ ਦਾ ਘੇਰਾਂ ਚੁਰਾਸੀ ਲਖ ਜੂਨਾਂ ਦਾ ਬਣਾ ਦਿਤਾ ਸਭ ਤੋਂ ਉਤਮ ਜੂਨ ਮਨੁਖ ਦੀ ਬਣਾਈ ।

(ੳ) ਚੌਰਾਸੀਹ ਲੱਖ ਜੋਨ ਵਿਚ ਉੱਤਮ ਜਨਮ ਸੁ ਮਾਣਸ ਦੇਹੀ॥ (1-3-1)
ਅਖੀ ਵੇਖਨ ਕਰਨ ਸੁਨਣ ਮੁਖ ਸ਼ੁਭ ਬੋਲਨ ਬਚਨ ਸਨੇਹੀ॥ (1-3-2)
ਹਥੀਂ ਕਾਰ ਕਮਾਵਨੀ ਪੈਰੀ ਚਲ ਸਤਿਸੰਗ ਮਿਲੇਹੀ॥ (1-3-3)
ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਨ ਕਾਰ ਕਰੇਹੀ॥ (1-3-4)
ਗੁਰਮੁਖ ਜਨਮ ਸਕਾਰਥਾ ਗੁਰਬਾਣੀ ਪੜ੍ਹ ਸਮਝ ਸਨੇਹੀ॥ (1-3-5)
ਗੁਰ ਭਾਈ ਸੰਤੁਸ਼ਟ ਕਰ ਚਰਨਾਮ੍ਰਿਤ ਲੈ ਮੁਖ ਪਿਵੇਹੀ॥ (1-3-6)
ਪੈਰੀ ਪਵਨ ਨ ਛੋਡੀਐ ਕਲੀ ਕਾਲ ਰਹਿਰਾਸ ਕਰੇਹੀ॥ (1-3-7)
ਆਪ ਤਰੇ ਗੁਰ ਸਿਖ ਤਰੇਹੀ ॥3॥ (1-3-8)

(ਅ) ਲਖ ਚਉਰਾਸੀਹ ਜੋਨ ਵਿਚ ਮਾਨਸ ਜਨਮ ਦੁਲੰਭ ਉਪਾਯਾ॥ (8-6-1)

ਮਨੁਖ ਦੇ ਲੱਛਣ
ਗੁਰਮੁਖ

ਅੱਖੀਂ ਅੰਦਰ ਦੇਖਦਾ ਸਭ ਚੋਜ ਵਿਡਾਣਾ॥
ਕੰਨੀ ਸੁਣਦਾ ਸੁਰਤਿ ਕੰਨ ਅਖਾਣ ਵਖਾਣਾ॥
ਜੀਭੈ ਅੰਦਰ ਬੋਲਦਾ ਬਹੁ ਸਾਧ ਲੁਭਾਣਾ॥
ਹੱਥੀਂ ਕਿਰਤ ਕਮਾਂਵਦਾ ਪਗ ਚਲੈ ਸੁਜਾਣਾ॥
ਦੇਹੀ ਅੰਦਰ ਇਕ ਮਨ ਇੰਦ੍ਰੀ ਪਰਵਾਣਾ॥
ਆਪੇ ਆਪ ਵਰਤਦਾ ਗੁਰਮੁਖ ਸੁਖ ਮਾਣਾ ॥18॥

ਮਨਮੁੱਖ

ਵਰਣ ਤੇ ਮਜ਼ਹਬ, ਨਰ ਤੇ ਮਾਦਾ:

ਮਨੁਖ ਵਰਣਾਂ ਤੇ ਮਜ਼ਹਬਾਂ ਵਿਚ ਵੰਡ ਦਿਤੇ ਤੇ ਨਰ ਤੇ ਮਾਦਾ ਦਾ ਅੰਤਰ ਵੀ ਪਾ ਦਿਤਾ।ਵੱਖ ਵੱਖ ਰਜੋ ਸਤੋ ਤਮੋ ਗੁਣ ਪਾਕੇ ਹਰ ਇਕ ਦਾ ਚਰਿਤ੍ਰ ਅਲੱਗ ਅਲੱਗ ਬਣਾ ਦਿਤਾ।ਵੱਖ ਧਰਮਾਂ ਦੀਆਂ ਵੱਖ ਪੁਸਤਕਾਂ ਪੜ੍ਹ ਕੇ ਹਰ ਇਕ ਦੀ ਵਿਚਾਰ ਧਾਰਾ ਵੱਖ ਵੱਖ ਬਣ ਗਈ।ਅਪਣੀ ਸ਼ਕਤੀ ਨੂੰ ਨਰ ਤੇ ਮਾਦਾ ਦੋ ਭਾਗਾਂ ਵਿਚ ਵੰਡ ਕੇ ਭੋਗ ਅਤੇ ਜੋਗ ਦਾ ਚਕਰ ਚਲਾ ਦਿਤਾ ਜਿਸ ਸਦਕਾ ਮਾਨਵ ਵਿਕਾਸ ਹੁੰਦਾ ਗਿਆ, ਕੁਝ ਚੰਗਾ ਕੁਝ ਮੰਦਾ। ਜਿਹੋ ਜਿਹੀ ਸੰਗਤ ਮਿਲੀ ਤਿਹੋ ਜਿਹਾ ਸੁਭਾ ਮਿਲਿਆ, ਤਿਹੋ ਜਿਹੇ ਹੀ ਅਮਲ ਕੀਤੇ ਤੇ ਅਮਲਾਂ ਅਨੁਸਾਰ ਨਤੀਜੇ ਭੁਗਤੇ:
ਚਾਰ ਵਰਨ ਚਾਰ ਮਜ਼ਹਬਾ ਹਿੰਦੂ ਮੁਸਲਮਾਨ ਸਦਾਯਾ॥ (8-6-2)
ਕਿਤੜੇ ਪੁਰਖ ਵਖਾਣੀਅਨ ਨਾਰ ਸੁਮਾਰ ਅਗਨਤ ਗਣਾਯਾ॥ (8-6-3)
ਤ੍ਰੈ ਗੁਨ ਮਾਯਾ ਚਲਤੁ ਹੈ ਬ੍ਰਹਮਾ ਬਿਸਨ ਮਹੇਸ ਰਚਾਯਾ॥ (8-6-4)
ਬੇਦ ਕਤੇਬਾਂ ਵਾਚਦੇ ਇਕ ਸਾਹਿਬ ਦੁਇ ਰਾਹ ਚਲਾਯਾ॥ (8-6-5)
ਸ਼ਿਵ ਸ਼ਕਤੀ ਵਿਚ ਖੇਲ ਕਰ ਜੋਗ ਭੋਗ ਬਹੁ ਚਲਿਤ ਬਣਾਯਾ॥ (8-6-6)
ਸਾਧ ਅਸਾਧ ਸੰਗਤ ਫਲ ਪਾਯਾ ॥6॥ (8-6-7)
ਇੰਦਰੀਆਂ

ਇਨਸਾਨ ਨੂੰ ਪੰਜ ਇੰਦਰੇ ਦੇ ਦਿਤੇ ਜਿਨ੍ਹਾਂ ਨਾਲ ਉਹ ਵੇਖ, ਸੁਣ, ਬੋਲ ਤੇ ਕਿਰਤ ਕਰ ਸਕਦਾ ਹੈ।ਉਸ ਨੂੰ ਧਰਮ ਅਨੁਸਾਰ ਕਿਰਤ ਕਰਦਿਆਂ ਸਤਿਸੰਗ ਨਾਲ ਜੁੜਣ ਦਾ ਅਹਿਦ ਵੀ ਕਰਵਾਇਆ ਤਾਂ ਕਿ ਉਹ ਨਾਮ ਦੇ ਸਹਾਰੇ ਆਉਣ ਜਾਣ ਦੇ ਚੱਕਰ ਵਿਚੋਂ ਨਿਕਲ ਕੇ ਰਚਣ ਵਾਲੇ ਵਿਚ ਹੀ ਸਮਾ ਸਕੇ। ਜੋ ਭਗਤੀ ਮਾਰਗ ਤੁਰੇ, ਆਪ ਵੀ ਤਰ ਗਏ ਅਪਣੇ ਸੰਗੀ ਸਾਥੀ ਸੇਵਕ ਸਭ ਤਰਵਾ ਲਏ ਤੇ ਸਚੇ ਕਾਦਰ ਨਾਲ ਮਿਲ ਕੇ ਆੳੇਣ ਜਾਣ ਦਾ ਚੱਕਰ ਖਤਮ ਕਰ ਲਿਆ:

ਚੌਰਾਸੀਹ ਲੱਖ ਜੋਨ ਵਿਚ ਉੱਤਮ ਜਨਮ ਸੁ ਮਾਣਸ ਦੇਹੀ॥ (1-3-1)
ਅਖੀ ਵੇਖਨ ਕਰਨ ਸੁਨਣ ਮੁਖ ਸ਼ੁਭ ਬੋਲਨ ਬਚਨ ਸਨੇਹੀ॥ (1-3-2)
ਹਥੀਂ ਕਾਰ ਕਮਾਵਨੀ ਪੈਰੀ ਚਲ ਸਤਿਸੰਗ ਮਿਲੇਹੀ॥ (1-3-3)
ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਨ ਕਾਰ ਕਰੇਹੀ॥ (1-3-4)
ਗੁਰਮੁਖ ਜਨਮ ਸਕਾਰਥਾ ਗੁਰਬਾਣੀ ਪੜ੍ਹ ਸਮਝ ਸਨੇਹੀ॥ (1-3-5)
ਗੁਰ ਭਾਈ ਸੰਤੁਸ਼ਟ ਕਰ ਚਰਨਾਮ੍ਰਿਤ ਲੈ ਮੁਖ ਪਿਵੇਹੀ॥ (1-3-6)
ਪੈਰੀ ਪਵਨ ਨ ਛੋਡੀਐ ਕਲੀ ਕਾਲ ਰਹਿਰਾਸ ਕਰੇਹੀ॥ (1-3-7)
ਆਪ ਤਰੇ ਗੁਰ ਸਿਖ ਤਰੇਹੀ ॥3॥ (1-3-8)
ਵੰਨਗੀਆਂ

ਕਾਦਰ ਦੀ ਲੀਲ੍ਹਾ ਅਪਾਰ ਹੈ।ਰੰਗ ਬਿਰੰਗੀ ਦੁਨੀਆਂ ਸਾਰੀ ਹੀ ਸਲਾਹੁਣ ਯੋਗ ਹੈ।ਸਾਰੀ ਰਚਨਾ ਨੂੰ ਉਹ ਰਿਜ਼ਕ ਦਿੰਦਾ ਹੈ ਤੇ ਅਣਮੰਗੀਆਂ ਦਾਤਾਂ ਨਾਲ ਝੋਲੀਆਂ ਭਰ ਦਿੰਦਾ ਹੈ।ਵੰਨਗੀ ਇਤਨੀ ਕਿ ਸਾਰੀ ਰਚਨਾ ਵਿਚ ਕੋਈ ਵੀ ਕਿਸੇ ਜੇਹਾ ਨਹੀਂ।ਵਰਨ ਚਿਂਨ੍ਹਾਂ ਤੋਂ ਆਪ ਬਾਹਰ ਹੈ ਪਰ ਹਰ ਇਕ ਦੇ ਅਮਦਰ ਆਪ ਹੀ ਵਸਦਾ ਹੈ।

ਪਰਵਦਗਾਰ ਸਲਾਹੀਐ ਸਿਰਠਿ ਉਪਾਈ ਰੰਗ ਬਿਰੰਗੀ॥ (18-10-1)
ਰਾਜ਼ਕ ਰਿਜ਼ਕ ਸੰਬਾਹਦਾ ਸਭਨਾ ਦਾਤ ਕਰੇ ਅਣਮੰਗੀ॥ (18-10-2)
ਕਿਸੈ ਜਿਵੇਹਾ ਨਾਹਿ ਕੋ ਦੁਬਿਧਾ ਅੰਦਰ ਮੰਦੀ ਚੰਗੀ॥ (18-10-3)
ਪਾਰਬ੍ਰਹਮ ਨਿਰਲੇਪ ਹੈ ਪੂਰਨ ਬ੍ਰਹਮ ਸਦਾ ਸਹਲੰਗੀ॥ (18-10-4)
ਵਰਨਾ ਚਿਹਨਾ ਬਾਹਿਰਾ ਸਭਨਾ ਅੰਦਰ ਹੈ ਸਰਬੰਗੀ॥ (18-10-5)
ਪਉਣ ਪਾਣੀ ਬੈਸੰਤਰ ਸੰਗੀ ॥10॥ (18-10-6)

ਉਸ ਨੇ ਬੇਅੰਤ ਰੰਗ ਵੰਨ, ਰਸ-ਕਸ, ਗੰਧ-ਸੁਗੰਧ, ਰਾਗ-ਨਾਦ ਸਾਜ ਦਿਤੇ:

ਕਾਲਾ ਧਉਲਾ ਰਤੜਾ ਨੀਲਾ ਪੀਲਾ ਹਰਿਆ ਸਾਜੇ॥ (37-4-1)
ਰਸੁ ਕਸੁ ਕਰਿ ਵਿਸਮਾਦੁ ਸਾਦੁ ਜੀਭਹੁੰ ਜਾਪ ਨ ਖਾਜ ਅਖਾਜੇ॥ (37-4-2)
ਮਿਠਾ ਕਉੜਾ ਖਟੁ ਤੁਰਸੁ ਫਿਕਾ ਸਾਉ ਸਲੂਣਾ ਛਾਜੇ॥ (37-4-3)
ਗੰਧ ਸੁਗੰਧਿ ਅਵੇਸੁ ਕਰਿ ਚੋਆ ਚੰਦਨੁ ਕੇਸਰੁ ਕਾਜੇ॥ (37-4-4)
ਮੇਦੁ ਕਥੂਰੀ ਪਾਨ ਫੁਲੁ ਅੰਬਰੁ ਚੂਰ ਕਪੂਰ ਅੰਦਾਜੇ॥ (37-4-5)
ਰਾਗ ਨਾਦ ਸੰਬਾਦ ਬਹੁ ਚਉਦਹ ਵਿਦਿਆ ਅਨਹਦ ਗਾਜੇ॥ (37-4-6)
ਲਖ ਦਰੀਆਉ ਕਰੋੜ ਜਹਾਜੇ॥4॥ (37-4-7)
ਮਨੁਖ ਦੇ ਲੱਛਣ

ਇਹ ਸਭ ਉਸ ਦਾਤੇ ਦੀ ਮਾਇਆ ਹੈ ਕਿ ਉਸ ਨੇ ਅਣਗਿਣਤ ਆਕਾਰ ਬਣਾ ਧਰੇ ਤੇ ਜਲ ਥਲ ਮਹੀਅਲ ਸਿਰਜ ਕੇ ਜੀਵਾ ਨੂੰ ਇਕ ਅਨੋਖਾ ਜੀਣ ਛਲਾਵਾ ਦੇ ਦਿਤਾ ।ਕਾਮ, ਕਰੋਧ, ਲੋਭ, ਮੋਹ ਧ੍ਰੋਹ ਤੇ ਵਿਰੋਧ ਦੇ ਵਿਕਾਰਾ ਵਿਚ ਉਲਝਾ ਕੇ ਜੀਵਾਂ ਦੀਆਂ ਆਪਸੀ ਲੜਾਈਆਂ ਕਰਵਾ ਦਿਤੀਆਂ ਤੇ ਹਰ ਕੋਈ ਹੳੇਮੈ ਦਾ ਮਾਰਿਆ ਭਟਕ ਰਿਹਾ ਹੈ ।ਇਸ ਸਾਰੇ ਖੇਡ ਤਮਾਸ਼ੇ ਦਾ ਕਾਰਣ ਕੀ ਹੈ iਓਹ ਤਾਂ ਬਸ ਉਹੀ ਜਾਣਦਾ ਹੈ:

ਓਅੰਕਾਰ ਅਕਾਰ ਕਰ ਮਖੀ ਇਕ ਉਪਾਈ ਮਾਯਾ॥ (18-11-1)
ਤਿੰਨ ਲੋਅ ਚੌਦਾਂ ਭਵਨ ਜਲ ਥਲ ਮਹੀਅਲ ਛਲ ਕਰ ਛਾਯਾ॥ (18-11-2)
ਬ੍ਰਹਮਾ ਬਿਸ਼ਨ ਮਹੇਸ਼ ਤ੍ਰੈ ਦਸ ਅਵਤਾਰ ਬਜ਼ਾਰ ਨਚਾਯਾ॥ (18-11-3)
ਜਤੀ ਸਤੀ ਸੰਤੋਖੀਆਂ ਸਿਧ ਨਥ ਬਹੁ ਪੰਥ ਭਵਾਯਾ॥ (18-11-4)
ਕਾਮ ਕਰੋਧ ਵਿਰੋਧ ਵਿਚ ਲੋਭ ਮੋਹ ਕਰ ਧ੍ਰੋਹ ਲੜਾਯਾ॥ (18-11-5)
ਹਉਮੈ ਅੰਦਰ ਸਭਕੋ ਸੇਰਹੂੰ ਘਟ ਨ ਕਿਨੈ ਅਖਾਯਾ॥ (18-11-6)
ਕਾਰਣ ਕਰਤੇ ਆਪ ਲੁਕਾਯਾ॥11॥ (18-11-7)

ਕਾਦਰੁ ਮਨਹੁਂ ਵਿਸਾਰਿਆ ਕੁਦਰਤਿ ਅੰਦਰਿ ਕਾਦਰੁ ਦਿਸੈ॥ (37-14-1)
ਜੀਉ ਪਿੰਡ ਦੇ ਸਾਜਿਆ ਸਾਸ ਮਾਸ ਦੇ ਜਿਸੈ ਕਿਸੈ॥ (37-14-2)
ਅਖੀ ਮੁਹੁਂ ਨਕੁ ਕੰਨੁ ਦੇਇ ਹਥੁ ਪੈਰੁ ਸਭਿ ਦਾਤ ਸੁ ਤਿਸੈ॥ (37-14-3)
ਅਖੀਂ ਦੇਖੈ ਰੂਪ ਰੰਗੁ ਸਬਦ ਸੁਰਤਿ ਮੁਹਿ ਕੰਨ ਸਰਿਸੈ॥ (37-14-4)
ਨਕਿ ਵਾਸੁ ਹਥੀਂ ਕਿਰਤਿ ਪੈਰੀ ਚਲਣ ਪਲ ਪਲ ਖਿਸੈ॥ (37-14-5)
ਵਾਲ ਦੰਦ ਨਹੁਂ ਰੋਮ ਰੋਮ ਸਾਸਿ ਗਿਰਾਸਿ ਸਮਾਲਿ ਸਲਿਸੈ॥ (37-14-6)
ਸਾਦੀ ਲਬੈ ਸਾਹਿਬੋ ਤਿਸ ਤੂੰ ਸੰਮਲ ਸੈਵੈਂ ਹਿਸੈ॥ (37-14-7)
ਲੂਣੁ ਪਾਇ ਕਰਿ ਆਟੈ ਮਿਸੈ ॥14॥ (37-14-8)
 
Last edited:

Dalvinder Singh Grewal

Writer
Historian
SPNer
Jan 3, 2010
1,639
433
80
ਭਾਈ ਗੁਰਦਾਸ ਦੀਆਂ ਵਾਰਾਂ ਵਿਚ ਕੁਦਰਤ ਭਾਗ 4- ਜੀਵ ਜੰਤੂ

ਦਲਵਿੰਦਰ ਸਿੰਘ ਗ੍ਰੇਵਾਲ

ਪ੍ਰਮਾਤਮਾ ਨੇ ਲੱਖਾਂ ਧਰਤੀਆਂ ਅਤੇ ਅਕਾਸ਼ ਬਣਾਏ ਜਿਨ੍ਹਾਂ ਵਿੱਚ ਪੌਣ, ਪਾਣੀ ਅਤੇ ਅਗਨੀ ਭਰੀ ਜਿਸ ਵਿੱਚੋਂ ਲੱਖ ਚੁਰਾਸੀ ਜੂਨਾਂ ਦਾ ਖੇਲ੍ਹ ਰਚਾ ਦਿੱਤਾ । ਜੀਵਾਂ ਅਤੇ ਉਨ੍ਹਾਂ ਦੀਆਂ ਜੂਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹਰ ਇੱਕ ਦੇ ਮੱਥੇ ਉਤੇ ਉਸਦੇ ਲੇਖ ਲਿਖ ਦਿੱਤੇ:

ਲਖ ਲਖ ਧਰਤਿ ਅਗਾਸਿ ਅਧਰ ਧਰਾਇਆ॥ (22-9-4)
ਪਉਣੁ ਪਾਣੀ ਬੈਸੰਤਰੁ ਲਖ ਉਪਾਇਆ॥ (22-9-5)
ਲਖ ਚਉਰਾਸੀਹ ਜੋਨਿ ਖੇਲੁ ਰਚਾਇਆ॥ (22-9-6)
ਜੋਨਿ ਜੋਨਿ ਜੀਅ ਜੰਤ ਅੰਤ ਨ ਪਾਇਆ॥ (22-9-7)
ਸਿਰਿ ਸਿਰਿ ਲੇਖੁ ਲਿਖਾਇ ਅਲੇਖ ਧਿਆਇਆ ॥9॥ (22-9-8)

ਪ੍ਰਮਾਤਮਾ ਨੇ ਪੌਣ ਪਾਣੀ ਅਤੇ ਅਗਨੀ ਮਿਲਾਕੇ ਜੀਵ ਜੰਤੂ ਪੈਦਾ ਕੀਤੇ ਤੇ ਉਨ੍ਹਾਂ ਵਿੱਚ ਰਜੋ, ਤਮੋ ਤੇ ਸਤੋ ਗੁਣ ਭਰ ਦਿੱਤੇ:

ਪਉਣ ਪਾਣੀ ਬੈਸੰਤਰੋ ਤਿੰਨੇ ਵੈਰੀ ਮੇਲਿ ਮਿਲਾਇਆ॥ (37-1-6)
ਰਾਜਸ ਸਾਤਕ ਤਾਮਸੋ ਬ੍ਰਹਮਾ ਬਿਸਨੁ ਮਹੇਸੁ ਉਪਾਇਆ॥ (37-1-7)

ਚੋਜ ਵਿਡਾਣੁ ਚਲਿਤੁ ਵਰਤਾਇਆ ॥1॥ (37-1-8)

ਲੱਖਾਂ ਪੌਣ ਪਾਣੀ, ਬੈਸੰਤਰ ਤੇ ਧਰਤੀਆਂ, ਬਣਾਏ ਜਿਨ੍ਹਾਂ ਵਿਚ ਲਖਾਂ ਜੂਨਾਂ ਪੈਦਾ ਕੀਤੀਆਂ। ਹਰ ਇੱਕ ਜੂਨ ਵਿੱਚ ਲੱਖਾਂ ਜੀਵ ਬਣਾਏ।ਕ੍ਰੋੜਾਂ ਬ੍ਰਹਿਮੰਡਾਂ ਵਿੱਚ ਸਾਰੇ ਜੀਵ ਜੰਤੂਆਂ ਦੇ ਸਰੀਰਾਂ ਵਿੱਚ ਸਾਹ ਪਾ ਕੇ ਰੱਖਦਾ ਹੈ ਤੇ ਖਾਣ ਨੂੰ ਦੇਈ ਜਾਂਦਾ ਹੈ।ਹਰ ਇੱਕ ਦੇ ਰੋਮ ਰੋਮ ਵਿੱਚ ਸਉਹ ਆੋ ਵਸਦਾ ਹੈ ਤੇ ਉਨ੍ਹਾ ਦੇ ਆਕਾਰ ਵਧਾਉਂਦਾ ਰਹਿੰਦਾ ਹੈ *ਭਾਲ ਅਵਸਥਾ ਤੋਂ ਬ੍ਰਿਧ ਅਵਸਥਾ ਤੱਖ) ਹਰ ਇੱਕ ਦੇ ਲੇਖ ਉਸ ਦੇ ਮੱਥੇ ਤੇ ਲਿਖੇ ਜਾਂਦੇ ਹਨ । ਜੋ ਇਤਨਾ ਕੁੱਝ ਆਪ ਹੀ ਕਰਦਾ ਉਸ ਦੀ ਕੁਦਰਤ ਨੂੰ ਕੌਣ ਵਿਚਾਰਾ ਭਾਵ ਉਸ ਕੋਈ ਚਾਰਾ ਨਹੀਂ, ਕਹਿ ਸਕਦਾ ਹੈ?

ਚੌਰਾਸੀ ਲਖ ਜੋਨ ਵਿਚ ਜਲ ਥਲ ਮਹੀਅਲ ਤ੍ਰਿਭਵਣ ਸਾਰਾ॥ (8-2-1)
ਇਕਸ ਇਕਸ ਜੋਨ ਵਿਚ ਜੀਅ ਜੰਤ ਅਨਗਣਤ ਅਪਾਰਾ॥ (8-2-2)
ਸਾਸ ਗਿਰਾਸ ਸਮ੍ਹਾਲਦਾ ਕਰ ਬ੍ਰਹਮੰਡ ਕਰੋੜ ਸੁਮਾਰਾ॥ (8-2-3)
ਰੋਮ ਰੋਮ ਵਿਚ ਰਖਿਓਨ ਓਅੰਕਾਰ ਅਕਾਰ ਵਿਥਾਰਾ॥ (8-2-4)
ਸਿਰਿ ਸਿਰਿ ਲੇਖ ਅਲੇਖ ਦਾ ਲੇਖ ਅਲੇਖ ਉਪਾਵਣਹਾਰਾ॥ (8-2-5)
ਕੁਦਰਤਿ ਕਵਣੁ ਕਰੈ ਵੀਚਾਰਾ॥2॥ (8-2-6)

ਚਾਰ ਖਾਣੀਆਂ ਰਾਹੀਂ 84 ਲੱਖ ਜੀਵ ਜੰਤੂਆਂ ਦੀਆਂ ਜੂਨਾਂ ਪੈਦਾ ਕੀਤੀਆਂ ਹਰ ਜੂਨ ਵਿਚ ਅਣਗਿਣਤ ਜੀਆ ਜੰਤ ਪੈਦਾ ਕੀਤੇ, ਜਿਨ੍ਹਾਂ ਵਿਚ ਸਭ ਤੋਂ ਦੁਰਲਭ ਜੂਨ ਮਨੁਖ ਦੀ ਹੈ:

ਓਅੰਕਾਰ ਆਕਾਰ ਕਰ ਪਵਣ ਪਾਣੀ ਬੈਸੰਤਰ ਧਾਰੇ॥ (4-1-2)
ਧਰਤ ਅਕਾਸ਼ ਵਿਛੋੜੀਅਨੁ ਚੰਦ ਸੂਰ ਦੁਇ ਜੋਤਿ ਸਵਾਰੇ॥ (4-1-3)
ਖਾਣੀ ਚਾਰ ਬੰਧਾਨ ਕਰ ਲੱਖ ਚਉਰਾਸੀਹ ਜੂਨਿ ਦੁਆਰੇ॥ (4-1-4)
ਇਕਸ ਇਕਸ ਜੂਨਿ ਵਿਚ ਜੀਅ ਜੰਤ ਅਨਗਨਤ ਅਪਾਰੇ॥ (4-1-5)
ਮਾਨਸ ਜਨਮ ਦੁਲੰਭ ਹੈ ਸਫਲ ਜਨਮ ਗੁਰ ਸਰਣ ਉਧਾਰੇ॥ (4-1-6)

ਧਰਤੀ ਤੇ ਚਾਰੇ ਖਾਣੀਆਂ ਪੈਦਾ ਹੋ ਗਈਆਂ ਜਿਨ੍ਹਾਂ ਦੇ ਜੀਣ ਲਈ ਜਲ ਥਲ ਤੇ ਪਰਬਤ ਸਾਜੇ ਗਏ।ਸਤ ਦੀਪ ਤੇ ਨੌ ਖੰਡ ਪ੍ਰਿਥਵੀ ਦੇ ਬਣੇ । ਹਰ ਖਾਣੀ ਵਿਚ ਇਕੀ ਇਕੀ ਲਖ ਜੂਨਾਂ ਪੈਦਾ ਕੀਤੀਆਂ ਤੇ ਹਰ ਜੂਨ ਵਿਚ ਅਣਗਿਣਤ ਜੀਵ ਜੰਤੂ ਪੈਦਾ ਕੀਤੇ:

ਖਾਣੀ ਬਾਣੀ ਚਾਰਿ ਜੁਗ ਜਲ ਥਲ ਤਰਵਰੁ ਪਰਬਤ ਸਾਜੇ॥ (37-3-1)
ਤਿੰਨ ਲੋਅ ਚਉਦਹ ਭਵਣ ਕਰਿ ਇਕੀਹ ਬ੍ਰਹਮੰਡ ਨਿਵਾਜੇ॥ (37-3-2)
ਚਾਰੇ ਕੁੰਡਾ ਦੀਪ ਸਤ ਨਉ ਖੰਡ ਦਹ ਦਿਸਿ ਵਜਣਿ ਵਾਜੇ॥ (37-3-3)
ਇਕਸ ਇਕਸ ਖਾਣਿ ਵਿਚਿ ਇਕੀਹ ਇਕੀਹ ਲਖ ਉਪਾਜੇ॥ (37-3-4)
ਇਕਤ ਇਕਤ ਜੂਨਿ ਵਿਚਿ ਜੀਅ ਜੰਤੁ ਅਣਗਣਤ ਬਿਰਾਜੇ॥ (37-3-5)
ਰੂਪ ਅਨੂਪ ਸਰੂਪ ਕਰਿ ਰੰਗ ਬਿਰੰਗ ਤਰੰਗ ਅਗਾਜੇ॥ (37-3-6)
ਪਉਣੁ ਪਾਣੀ ਘਰੁ ਨਉ ਦਰਵਾਜੇ ॥3॥ (37-3-7)

ਅੰਡਜ, ਜੇਰਜ, ਸੇਤਜ, ਉਤਭੁਜ ਚਾਰ ਖਾਣੀਆਂ ਸਨ ਜਿਨਾਂ ਵਿਚ ਹਰ ਖਾਣੀ ਦੀ ਬਾਣੀ ਵੱਖ ਬਣਾਈ ਤੇ ਰਾਜਸ, ਤਾਮਸ ਤੇ ਸਤੋ ਗੁਣ ਭਰ ਦਿਤੇ।ਉਨ੍ਹਾਂ ਨੇ ਕੁਦਰਤ ਦੇ ਅਸੂਲਾਂ ਅੰਦਰ ਅਪਣੇ ਅਪਣੇ ਅਸੂਲ ਘੜ ਲਏ ਤੇ ਅਪਣੀ ਅਪਣੀ ਭਾਵਨਾ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਖ ਦੇ ਮਾਰਗ ਅਪਣਾ ਲਏ ।

(ੳ) ਅੰਡਜ ਜੇਰਜ ਸਾਧਕੈ ਸੇਤਜ ਉਤਭੁਜ ਖਾਣੀ ਬਾਣੀ॥ (7-4-1)
ਚਾਰੇ ਕੰਦਾਂ ਚਾਰ ਜੁਗ ਚਾਰ ਵਰਣ ਚਾਰ ਵੇਦ ਵਖਾਣੀ॥ (7-4-2)
ਧਰਮ ਅਰਥ ਕਾਮ ਮੋਖ ਜਿਣ ਰਜ ਤਮ ਸਤ ਗੁਨ ਤੁਰੀਆਰਾਣੀ॥ (7-4-3)

(ਅ) ਪ੍ਰਥਮੈਂ ਸਾਸ ਨ ਮਾਸ ਸਨ ਅੰਧ ਧੁੰਦ ਕਛ ਖਬਰ ਨ ਪਾਈ॥ (1-2-1)
ਰਕਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ॥ (1-2-2)
ਪਉਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ॥ (1-2-3)
ਪੰਚ ਵਿਚ ਆਕਾਸ ਕਰ ਕਰਤਾ ਛਟਮ ਅਦਿਸ਼ ਸਮਾਈ॥ (1-2-4)
ਪੰਚ ਤੱਤ ਪਚੀਸ ਗੁਣ ਸ਼ਤ੍ਰ ਮਿਤ੍ਰ ਮਿਲ ਦੇਹ ਬਣਾਈ॥ (1-2-5)
ਖਾਣੀ ਬਾਣੀ ਚਲਿਤ ਕਰ ਆਵਾਗਉਣ ਚਰਿਤ ਦਿਖਾਈ॥ (1-2-6)
ਚੌਰਾਸੀਹ ਲੱਖ ਜੋਨ ਉਪਾਈ ॥2॥ (1-2-7)

ਜੀਵਾਂ ਵਿਚ ਕਿਹੜੇ ਗੁਣ ਔਗੁਣ ਹਨ ਤੇ ਉਹ ਕਿਥੋਂ ਆਏ?

ਪਾਣੀ ਪਥਰੁ ਲੀਕ ਜਿਉਂ ਭਲਾ ਬੁਰਾ ਪਰਕਿਰਤਿ ਸੁਭਾਏ॥ (31-16-1)

ਦੁਨੀਆਂ ਦੇ ਹਰ ਜੀਵ ਦਾ ਰੂਪ, ਸਰੂਪ, ਰੰਗ ਵੰਨ ਵੱਖ ਹੈ ਤੇ ਹਰ ਕਿਸੇ ਦਾ ਸਵਾਦ ਵਖਰਾ ਹੈ। ਹਰ ਕਿਸੇ ਦੀ ਗੰਧ ਸੁਗੰਧ ਵਖਰੀ ਹੈ

ਲਖ ਲਖ ਰੂਪ ਸਰੂਪ ਅਨੂਪ ਸਿਧਾਵਹੀ॥ (21-5-1)
ਰੰਗ ਬਿਰੰਗ ਸੁਰੰਗ ਤਰੰਗ ਬਣਾਵਹੀ॥ (21-5-2)
ਰਾਗ ਨਾਦ ਵਿਸਮਾਦ ਗੁਣ ਨਿਧਿ ਗਾਵਹੀ॥ (21-5-3)
ਰਸ ਕਸ ਲਖ ਸੁਆਦ ਚਖਿ ਚਖਾਵਹੀ॥ (21-5-4)
ਗੰਧ ਸੁਗੰਧ ਕਰੋੜਿ ਮਹਿ ਮਹਕਾਵਈ॥ (21-5-5)

ਰਾਜਸ, ਤਾਮਸ ਤੇ ਸਤੋ ਗੁਣਾਂ ਅਨੁਸਾਰ ਉਨਾਂ ਨੇ ਦੇਵਤਾ ਰੂਪ ਵਿਚ ਅਪਣੇ ਅਪਣੇ ਮਾਰਗ ਦਰਸ਼ਕ ਥਾਪ ਲਏ।ਜਿਨ੍ਹਾਂ ਜਨਮ ਮਰਨ ਦੇ ਲੇਖੇ ਲਿਖਣੇ ਸ਼ੁਰੂ ਕਰ ਦਿਤੇ ਤੇ ਚੰਗੇ ਮਾਰਗ ਤੇ ਚਲਣ ਲਈ ਸ਼ਾਸ਼ਤ੍ਰ, ਵੇਦਾਂ ਤੇ ਪੁਰਾਣਾ ਦੀ ਰਚਨਾਂ ਕੀਤੀ:

ਓਅੰਕਾਰ ਅਕਾਰੁ ਕਰਿ ਤ੍ਰੈ ਗੁਣ ਪੰਜ ਤਤ ਉਪਜਾਇਆ॥ (39-13-1)
ਬ੍ਰਹਮਾ ਬਿਸਨੁ ਮਹੇਸੁ ਸਾਜਿ ਦਸ ਅਵਤਾਰ ਚਲਿਤ ਵਰਤਾਇਆ॥ (39-13-2)
ਜਨਮ ਮਰਨ ਦੇ ਲੇਖ ਲਿਖਿ ਸਾਸਤ੍ਰ ਵੇਦ ਪੁਰਾਣ ਸੁਣਾਇਆ॥ (39-13-4)

ਹੁਣ ਕਾਦਰ ਦੀ ਰਚੀ ਰਚਨਾ ਬੇਅੰਤ ਹੋ ਗਈ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ।ਹਰ ਇਕ ਨੂੰ ਅੱਡ ਅੱਡ ਉਮਰ ਦਾ ਜਿਉਣਾ ਮਿਲ ਗਿਆ ੳਤੇੋਂ ਹਰ ਇਕ ਦੇ ਜੀਣ ਲਈ ਅਨਿਕ ਦਾਤਾਂ ਦੇ ਦਿਤੀਆਂ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਦਾਤਾ ਰਾਤ ਦਿਨ ਦਾਤਾਂ ਵੰਡਦਾ ਰਹਿੰਦਾ ਹੈ । ਦਾਤਾਂ ਏੇਨੀਆਂ ਕਿ ਲੈਣ ਵਾਲਾ ਵੀ ਆਖਦਾ ਹੈ ‘ਦਾਤਾ ਬਸ ਕਰ ਹੁਣ ਤੂੰ ਬਹੁਤ ਕੁਝ ਦੇ ਦਿਤਾ ਹੈ’।ਹਰ ਜੀਵ ਉਸ ਦੇ ਗੁਣ ਗਾਉਂਦਾ ਹੈ:

ਇਕ ਕਵਾਉ ਅਮਾਉ ਜਿਸੁ ਕੇਵਡੁ ਵਡੇ ਦੀ ਵਡਿਆਈ॥ (40-16-1)
ਓਅੰਕਾਰ ਅਕਾਰ ਜਿਸੁ ਤਿਸੁ ਦਾ ਅੰਤੁ ਨ ਕੋਊ ਪਾਈ॥ (40-16-2)
ਅਧਾ ਸਾਹੁ ਅਥਾਹੁ ਜਿਸੁ ਵਡੀ ਆਰਜਾ ਗਣਤ ਨ ਆਈ॥ (40-16-3)
ਕੁਦਰਤਿ ਕੀਮ ਨ ਜਾਣੀਐ ਕਾਦਰੁ ਅਲਖੁ ਨ ਲਖਿਆ ਜਾਈ॥ (40-16-4)
ਦਾਤਿ ਨ ਕੀਮ ਨ ਰਾਤਿ ਦਿਹੁ ਬੇਸੁਮਾਰੁ ਦਾਤਾਰੁ ਖੁਦਾਈ॥ (40-16-5)
ਅਬਿਗਤਿ ਗਤਿ ਅਨਾਥ ਨਾਥ ਅਕਥ ਕਥਾ ਨੇਤਿ ਨੇਤਿ ਅਲਾਈ॥ (40-16-6)
ਆਦਿ ਪੁਰਖੁ ਆਦੇਸੁ ਕਰਾਈ ॥16॥ (40-16-7)

ਇਹ ਸਾਰੀ ਰਚਨਾ ਕਾਦਰ ਦੀ ਸ਼ਕਤੀ ਦਾ ਹੀ ਨਤੀਜਾ ਹੈ ਜਿਸ ਨੂੰ ਉਸ ਮਰਦ ਤੇ ਔਰਤ ਦੇ ਰੂਪ ਵਿਚ ਬਣਾ ਕੇ ਜੋੜ ਤੋੜ ਤੇ ਜਮਾਂ ਘਟਾੳੇ ਦਾ ਸਿਸਟਮ ਚਲਾ ਦਿਤਾ ਹੈ। ਜੋੜ ਤੋੜ ਸਦਕਾ ਹੀ ਇਹ ਰਚਨਾ ਵਖ ਵਖ ਗੁਣ ਅਪਣਾਉਂਦੀ ਹੈ। ਇਹ ਤਾਂ ਸਭ ਉਸ ਦਾਤੇ ਦੀ ਮਾਇਆ ਹੈ ਉਸ ਦਾ ਅਨੂਠਾ ਖੇਲ ਹੈ ਜੋ ਉਹ ਪੰਜ ਤਤਾਂ ਦੇ ਜੋੜ ਤੋੜ ਨਾਲ ਵੱਖ ਵੱਖ ਆਕਾਰ ਲਗਾਤਾਰ ਬਣਾ ਮਿਟਾ ਕੇ ਖੇਲ ਰਿਹਾ ਹੈ। ਛੇ ਰੁਤਾਂ ਤੇ ਬਾਰਾਂ ਮਹੀਨੇ ਇਹ ਖੇਲ ਚਲਦਾ ਰਹਿੰਦਾ ਹੈ ਜਿਸ ਵਿਚ ਦੁਨੀਆਂ ਵਿਚ ਖੁਸ਼ੀ ਗਮੀ ਹਸਣਾ ਰੋਣਾ ਚਲਦਾ ਰਹਿੰਦਾ ਹੈ:

ਸਿਵ ਸਕਤੀ ਦਾ ਮੇਲੁ ਦੁਬਿਧਾ ਹੋਵਈ॥ (21-6-1)
ਤ੍ਰੈ ਗੁਣ ਮਾਇਆ ਖੇਲੁ ਭਰਿ ਭਰਿ ਧੋਵਈ॥ (21-6-2)
ਚਾਰਿ ਪਦਾਰਥ ਭੇਲੁ ਹਾਰ ਪਰੋਵਈ॥ (21-6-3)
ਪੰਜਿ ਤਤ ਪਰਵੇਲ ਅੰਤਿ ਵਿਗੋਵਈ॥ (21-6-4)
ਛਿਅ ਰੁਤਿ ਬਾਰਹ ਮਾਹ ਹਸਿ ਹਸਿ ਰੋਵਈ॥ (21-6-5)

ਜੂਨਾਂ ਕਿਤਨੀਆਂ ਤੇ ਕਿਹੜੀਆਂ ਹਨ?

ਖਾਣੀ ਬਾਣੀ ਜੁਗਿ ਚਾਰਿ ਲਖ ਚਉਰਾਸੀਹ ਜੂਨਿ ਉਪਾਈ॥ (40-10-1)
ਚੌਰਾਸੀ ਲਖ ਜੋਨ ਵਿਚ ਜਲ ਥਲ ਮਹੀਅਲ ਤ੍ਰਿਭਵਣ ਸਾਰਾ॥ (8-2-1)
ਇਕਸ ਇਕਸ ਜੋਨ ਵਿਚ ਜੀਅ ਜੰਤ ਅਨਗਣਤ ਅਪਾਰਾ॥ (8-2-2)
ਸਾਸ ਗਿਰਾਸ ਸਮ੍ਹਾਲਦਾ ਕਰ ਬ੍ਰਹਮੰਡ ਕਰੋੜ ਸੁਮਾਰਾ॥ (8-2-3)
ਰੋਮ ਰੋਮ ਵਿਚ ਰਖਿਓਨ ਓਅੰਕਾਰ ਅਕਾਰ ਵਿਥਾਰਾ॥ (8-2-4)
ਸਿਰਿ ਸਿਰਿ ਲੇਖ ਅਲੇਖ ਦਾ ਲੇਖ ਅਲੇਖ ਉਪਾਵਣਹਾਰਾ॥ (8-2-5)
ਕੁਦਰਤਿ ਕਵਣੁ ਕਰੈ ਵੀਚਾਰਾ ॥2॥ (8-2-6)

ਇਸ ਜਗ ਨੂੰ ਇਹੋ ਜਿਹਾ ਚੌਪੜ ਦਾ ਖੇਲ ਬਣਾ ਦਿਤਾ ਕਿ ਕੋਈ ਵੀ ਏਥੇ ਸਥਿਰ ਨਹੀਂ ਸਭ ਅਪਣਾ ਅਪਣਾ ਖੇਲ ਖੇਲਦੇ ਹਨ ਤੇ ਚਲਦੇ ਬਣਦੇ ਹਨ।
ਇਹੁ ਜਗੁ ਚਉਪੜਿ ਖੇਲੁ ਹੈ ਆਵਾ ਗਉਣ ਭਉਜਲ ਸੈਂਸਾਰੇ॥ (37-27-1)

ਜੀਵਾਂ ਦੇ ਲਛਣ

ਗਜ ਮ੍ਰਿਗ ਮੀਨ ਪਤੰਗ ਅਲਿ ਇਕਤ ਇਕਤ ਰੋਗ ਪਚੰਦੇ॥ (5-20-1)

1. ਧਰਤੀ ਦੇ ਜੀਵ
(ੳ) ਜਾਨਵਰ
(ਅ) ਧਰਤੀ ਤੇ ਰੀਂਗਣ ਵਾਲੇ ਜੀਵ
2. ਉਡਣ ਵਾਲੇ ਜੀਵ
3. ਜਲ ਜੀਵ

ਜਾਨਵਰ ਕਿਹੜੇ ਕਿਹੜੇ ਹਨ? ਜਾਨਵਰਾਂ ਦੇ ਲਛਣ ਕਿਹੜੇ ਕਿਹੜੇ ਹਨ?

ਸਿਰ ਤਲਵਾਏ ਪਾਈਐ ਚਮਗਿਦੜ ਜੂਹੈ॥ (36-36-1)
ਮੜੀ ਮਸਾਣੀ ਜੇ ਮਿਲੈ ਵਿਚਿ ਖੁਡਾਂ ਚੂਹੈ॥ (36-36-2)
ਮਿਲੈ ਨ ਵਡੀ ਆਰਜਾ ਬਿਸੀਅਰੁ ਵਿਹੁ ਲੂਹੈ॥ (36-36-3)
ਹੋਇ ਕੁਚੀਲੁ ਵਰਤੀਐ ਖਰ ਸੂਰ ਭਸੂਹੇ॥ (36-36-4)
ਕੰਦ ਮੂਲ ਚਿਤ ਲਾਈਐ ਅਈਅੜ ਵਣੁ ਧੂਹੇ॥ (36-36-5)
ਵਿਣੁ ਗੁਰ ਮੁਕਤਿ ਨ ਹੋਵਈ ਜਿਉਂ ਘਰੁ ਵਿਣੁ ਬੂਹੇ ॥13॥ (36-36-6)

ਗਾਂ
ਗੋਰਸੁ ਗਾਈਂ ਖਾਇ ਖੜੁ ਇਕੁ ਇਕੁ ਜਣਦੀ ਵਗੁ ਵਧਾਵੈ॥ (31-13-4)
ਗੋਰਸੁ ਗਾਈਂ ਹਸਤਿਨਿ ਦੁਝੈ ॥2॥ (31-2-7)
ਗਾਈਂ ਘਰਿ ਗੋਸਾਂਈਆਂ ਮਾਧਾਣੁ ਘੜਾਏ॥ (34-11-1)
ਗਾਈਂ ਬੲਹਲੇ ਰੰਗ ਜਿਉਂ ਦੁਧ ਦੇਣ ਹੈ ਇਕ ਰੰਗੀ॥ (6-9-1)
ਗੋਰਸ ਗਾਈਂ ਵੇਖਦਾ ਘਿਉ ਦੁਧ ਵਿਚਾਲੈ॥ (9-6-3)

ਘੋੜਾ
ਘੋੜੇ ਸੁਣਿ ਸਉਦਾਗਰਾਂ ਚਾਬਕ ਮੁਲਿ ਆਏ॥ (34-11-2)

ਬੈਲ
ਧੋਰੀ ਆਖੈ ਹਸਿ ਦੇ ਬਲਦ ਵਖਾਣਿ ਕਰੈ ਮਨਿ ਮਾਖਾ॥ (32-12-3)

ਭੇਡ
ਭੇਡ ਭਿਵਿੰਗਾ ਮੁਹੁ ਕਰੈ ਤਰਣਾਪੈ ਦਿਹਿ ਚਾਰਿ ਵਲਾਏ॥ (32-13-3)
ਬੋਲ ਵਿਗਾੜੁ ਮੂਰਖ ਭੇਡਾਖਾ ॥12॥ (32-12-7)

ਕੁੱਤਾ
ਵਗ ਨ ਹੋਵਨ ਕੁਤਈਂ ਗਾਈਂ ਗੋਰਸ ਵੰਸ ਵਧਾਵੈ॥ (5-19-3)
ਚੁਤੜਿ ਮਿਟੀ ਜਿਸੁ ਲਗੈ ਜਾਣੈ ਖਸਮ ਕੁਮ੍ਹਾਰਾਂ ਕੁਤਾ॥ (33-10-2)
ਕਟਣੁ ਚਟਣੁ ਕੁਤਿਆਂ ਕੁਤੈ ਹਲਕ ਤੈ ਮਨੁ ਸੂਗਾਵੈ॥ (32-9-1)
ਕੁਤੇ ਚਕੀ ਨ ਚਟਣੀ ਪੂਛ ਨ ਸਿਧੀ ਧ੍ਰੀਕਣ ਧ੍ਰੀਕੈ॥ (32-11-4)

ਬੱਕਰੀ
ਕੁਹੈ ਕਸਾਈ ਬਕਰੀ ਲਾਇ ਲੂਣ ਸੀਖ ਮਾਸੁ ਪਰੋਆ॥ (37-21-1)
ਹਸਿ ਹਸਿ ਬੋਲੇ ਕੁਹੀਂਦੀ ਖਾਧੇ ਅਕਿ ਹਾਲੁ ਇਹੁ ਹੋਆ॥ (37-21-2)
ਮਾਸ ਖਾਨਿ ਗਲਿ ਛੁਰੀ ਦੇ ਹਾਲੁ ਤਿਨਾੜਾ ਕਉਣੁ ਅਲੋਆ॥ (37-21-3)
ਜੀਭੈ ਹੰਦਾ ਫੇੜਿਆ ਖਉ ਦੰਦਾਂ ਮੁਹੁ ਭੰਨਿ ਵਿਗੋਆ॥ (37-21-4)
ਸੋ ਅਕ ਚਰਿ ਕੈ ਬਕਰੀ ਦੇਇ ਦੁਧੁ ਅੰਮ੍ਰਿਤ ਮੋਹਿ ਚੋਆ॥ (37-20-5)
ਬਕਰੀਆਂ ਨੋ ਚਾਰ ਥਣੁ ਦੁਇ ਗਲ ਵਿਚਿ ਦੁਇ ਲੇਵੈ ਲਾਵੈ॥ (33-12-4)
ਇਕਨੀ ਦੁਧੁ ਸਮਾਵਦਾ ਇਕ ਠਗਾਊ ਠਗਿ ਠਗਾਵੈ॥ (33-12-5)

ਹਾਥੀ
ਮਾਣਕ ਮੋਤੀ ਮਾਨਸਰਿ ਸੰਖਿ ਨਿਸਖਣ ਹਸਤਨ ਦੁਝੈ॥ (30-11-5)
ਜਿਉ ਹਾਥੀ ਦਾ ਨ੍ਹਾਵਣਾ ਬਾਹਰਿ ਨਿਕਲਿ ਖੇਹ ਉਡਾਵੈ॥ (32-10-1)

ਮਿਰਗ
ਤੇ ਵਿਰਲੈ ਸੈਂਸਾਰ ਵਿਚਿ ਸਬਦ ਸੁਰਤਿ ਹੋਇ ਮਿਰਗ ਮਰੰਦੇ॥ (28-17-2)
ਜਾਣੁ ਕਥੂਰੀ ਮਿਰਗ ਤਨਿ ਝਾੜਾਂ ਸਿੰਙਦਾ ਫਿਰੈ ਅਫਰਿਆ॥ (32-8-2)
ਜਾਣੁ ਕਥੂਰੀ ਮਿਰਗ ਤਨਿ ਜੀਵਦਿਆਂ ਕਿਉਂ ਕੋਈ ਆਣੈ॥ (33-22-2)

ਊ੍ਰਠ-ਊਠਣੀ
ਜਿਉ ਊਠੈ ਦਾ ਖਾਵਣਾ ਪਰਹਰਿ ਕਣਕ ਜਵਾਹਾਂ ਖਾਵੈ॥ (32-10-2)
ਵੈਦਿ ਚੰਗੇਰੀ ਊਠਣੀ ਲੈ ਸਿਲ ਵਟਾ ਕਚਰਾ ਭੰਨਾ॥ (32-16-1)

ਸ਼ੇਰ
ਬਿੰਬ ਅੰਦਰਿ ਪ੍ਰਤਿਬਿੰਬੁ ਦੇਖਿ ਭਰਤਾ ਜਾਣਿ ਸੁਜਾਣਿ ਸਮੁਝੈ॥ (31-2-4)
ਦੇਖਿ ਪਛਾਵਾ ਪਵੇ ਖੂਹਿ ਡੁਬਿ ਮਰੈ ਸੀਹੁ ਲੋਇਨ ਲੁਝੈ॥ (31-2-5)
ਬੁਕੇ ਸਿੰਘ ਉਦਿਆਨ ਮਹਿ ਜੰਬੁਕ ਮਿਰਗ ਨ ਖੋਜੇ ਪਾਹੀ॥ (40-5-2)

ਹਾਥੀ
ਜਿਉ ਹਾਥੀ ਦਾ ਨ੍ਹਾਵਣਾ ਬਾਹਰਿ ਨਿਕਲਿ ਖੇਹ ਉਡਾਵੈ॥ (32-10-1)
ਮੂਰਖ ਦਾ ਕਿਹੁ ਹਥੀ ਨ ਆਵੈ ॥10॥ (32-10-7)
ਹਸਤੀ ਨੀਰਿ ਨਵਾਲੀਐ ਨਿਕਲਿ ਖੇਹ ਉਡਾਏ ਅੰਗਾ॥ (33-14-6)
ਦੂਜਾ ਭਾਉ ਸੁਆਓ ਨ ਚੰਗਾ ॥14॥ (33-14-7)
ਹਸਤੀ ਦੰਦ ਵਖਾਣੀਅਨਿ ਹੋਰੁ ਦਿਖਾਲੈ ਹੋਰਤੁ ਖਾਵੈ॥ (33-12-3)

ਬਾਂਦਰ
ਬਾਦਰੁ ਮੁਟੀ ਨ ਛਡਈ ਘਰਿ ਘਰਿ ਨਚੇ ਝਕਿਣੁ ਝੀਕੈ॥ (32-11-2)

ਗਧਾ
ਗਦਹੁ ਅੜੀ ਨ ਛਡਈ ਰੀਘੀ ਪਉਦੀ ਹੀਕਣੀ ਕੀਕੈ॥ (32-11-3)

ਗਿਦੜ
ਹੇਠਿ ਖੜਾ ਥੂ ਥੂ ਕਰੈ ਗਿਦੜ ਹਥਿ ਨ ਆਵੈ ਦਾਖਾ॥ (32-12-6)
ਨੀਲਾਰੀ ਦੇ ਮਟ ਵਿਚਿ ਪੈ ਗਿਦੜੁ ਰਤਾ॥ (36-25-1)
ਜੰਗਲ ਅੰਦਰਿ ਜਾਇ ਕੈ ਪਾਖੰਡੁ ਕਮਤਾ॥ (36-25-2)
ਦਰਿ ਸੇਵੈ ਮਿਰਗਾਵਲੀ ਹੋਇ ਬਹੈ ਅਵਤਾ॥ (36-25-3)
ਕਰੈ ਹਕੂਮਤਿ ਅਗਲੀ ਕੂੜੈ ਮਦਿ ਮਤਾ॥ (36-25-4)
ਬੋਲਣਿ ਪਾਜ ਉਘਾੜਿਆ ਜਿਉ ਮੂਲੀ ਪਤਾ॥ (36-25-5)
ਤਿਉ ਦਰਗਹਿ ਮੀਣਾ ਮਾਰੀਐ ਕਰਿ ਕੂੜੁ ਕੁਪਤਾ ॥2॥ (36-25-6)

ਸ਼ੁਤਰਮੁਰਗ
ਦੁਖੀ ਦੁਸਟੁ ਦੁਬਾਜਰਾ ਸੁਤਰ ਮੁਰਗੁ ਹੋਇ ਕੰਮਿ ਨ ਆਵੈ॥ (33-12-1)
ਉਡਣਿ ਉਡੈ ਨ ਲਦੀਐ ਪੁਰਸੁਸ ਹੋਈ ਆਪੁ ਲਖਾਵੈ॥ (33-12-2)

ਕੀੜੇ ਮਕੌੜੇ
ਪਤੰਗੇ
ਤੇ ਵਿਰਲੈ ਸੈਂਸਾਰ ਵਿਚਿ ਦਰਸਨ ਜੋਤਿ ਪਤੰਗ ਮਿਲੰਦੇ॥ (28-17-1)

ਭੌਰ/ਭਵਰ
ਤੇ ਵਿਰਲੈ ਸੈਂਸਾਰ ਵਿਚਿ ਚਰਣ ਕਵਲ ਹੋਇ ਭਵਰ ਵਸੰਦੇ॥ (28-17-3)
ਵਰਮੀ ਮਾਰੀ ਨਾ ਮਰੈ ਬੈਠਾ ਜਾਇ ਪਤਾਲਿ ਭੁਇਅੰਗਾ॥ (33-14-5)

ਮੱਖੀ
ਮਖੀ ਬਾਣੁ ਕੁਬਾਣੁ ਹੈ ਲੈ ਦੁਰ ਗੰਧੁ ਸੁਗੰਧ ਨ ਭਾਵੈ॥ (32-10-6)
ਮੂਰਖ ਦਾ ਕਿਹੁ ਹਥੀ ਨ ਆਵੈ ॥10॥ (32-10-7)
ਮਾਖਿਓ ਮੱਖੀ
ਨਿਕੜੀ ਮਖਿ ਵਖਾਣੀਐ ਮਾਖਿਓ ਮਿਠਾ ਭਾਗਠ ਹੋਵੈ॥ (4-7-3)

ਮਕੜੀ
ਨਿਕੜੀ ਦਿਸੈ ਮਕੜੀ ਸੂਤ ਮੂੰਹੋ ਕਢ ਫਿਰ ਸੰਗੋਵੈ॥ (4-7-2)

ਕੀੜੀ BUMf
ਕੀੜੀ ਨਿਕੜੀ ਚਲਤਿ ਕਰ ਭ੍ਰਿੰਗੀ ਨੋਂ ਮਿਲ ਭ੍ਰਿੰਗੀ ਹੋਵੈ॥ (4-7-1)

ਕੀੜਾ
ਨਿਕੜਾ ਕੀੜਾ ਆਖੀਐ ਪਟ ਪਟੋਲੇ ਕਰ ਢੰਗ ਢੋਵੈ॥ (4-7-4)
ਗੁਟਕਾ ਮੂੰਹ ਵਿਚ ਪਾਇਕੇ ਦੇਸ ਦਿਸੰਤਰ ਜਾਇ ਖੜੋਵੈ॥ (4-7-5)
ਮੋਤੀ ਮਾਣਕ ਹੀਰਿਆ ਪਾਤਸਾਹ ਲੈ ਹਾਰ ਪਰੋਵੈ॥ (4-7-6)
ਪਾਇ ਸਮਾਇਣ ਦਹੀ ਵਿਲੋਵੈ ॥7॥ (4-7-7)

ਮੱਛੀ

ਤੇ ਵਿਰਲੈ ਸੈਂਸਾਰ ਵਿਚਿ ਪਿਰਮ ਸਨੇਹੀ ਮੀਨ ਤਰੰਦੇ॥ (28-17-4)

(ਅ) ਧਰਤੀ ਤੇ ਰੀਂਗਣ ਵਾਲੇ ਜੀਵ

ਚਿਚੜੀ
ਜਿਉਂ ਥਨ ਚੰਮੜ ਚਿਚੜੀ ਲਹੂ ਪੀਐ ਦੂਧ ਨ ਖਾਵੈ॥ (6-20-5)
ਸਬ ਅਵਗੁਣ ਮੈਂ ਤਨ ਵਸਣ ਗੁਣ ਕੀਤੇ ਅਵਗਣ ਨੋਂ ਧਾਵੈ॥ (6-20-6)
ਥੋਮ ਨ ਵਾਸ ਕਥੂਰੀ ਆਵੈ ॥20॥6॥ (6-20-7)

ਸੱਪ
ਮਣੀਂ ਜਿਨਾਂ ਸਪਾਂ ਸਿਰੀਂ ਓਇ ਭੀ ਸਪਾਂ ਵਿਚ ਫਿਰਾਹੀਂ॥ (6-15-3)
ਸਪੈ ਦੁਧ ਪੀਆਲੀਐ ਤੁੰਮੇ ਦਾ ਕਉੜਤ ਨ ਜਾਵੈ॥ (6-20-4)
ਜਿਉਂ ਮਣਿ ਕਾਲੇ ਸਪ ਸਿਰਿ ਸਾਰ ਨ ਜਾਣੈ ਵਿਸੂ ਭਰਿਆ॥ (32-8-1)
ਦੁਧਿ ਪੀਤੈ ਵਿਹੁ ਦੇਇ ਸਪ ਜਣਿ ਜਣਿ ਬਹਲੇ ਬਚੇ ਖਾਵੈ॥ (31-13-5)
ਸੰਗ ਸੁਭਾਉ ਅਸਾਧ ਸਾਧੁ ਪਾਪੁ ਪੁੰਨੁ ਦੁਖੁ ਸੁਖੁ ਫਲੁ ਪਾਵੈ॥ (31-13-6)
ਪਰਉਪਕਾਰ ਵਿਕਾਰੁ ਕਮਾਵੈ ॥13॥ (31-13-7)
ਪਰ ਤਨ ਪਰ ਧਨ ਨਿੰਦ ਕਰਿ ਹੋਇ ਦੁਜੀਭਾ ਬਿਸੀਅਰੁ ਭੋਆ॥ (37-21-5)
ਵਸਿ ਆਵੈ ਗੁਰੁਮੰਤ ਸਪੁ ਨਿਗੁਰਾ ਮਨਮੁਖੁ ਸੁਣੈ ਨ ਸੋਆ॥ (37-21-6)
ਵੇਖਿ ਨ ਚਲੈ ਅਗੈ ਟੋਆ॥21॥ (37-21-7)
ਜਿਉਂ ਮਣਿ ਕਾਲੇ ਸਪ ਸਿਰਿ ਸਾਰ ਨ ਜਾਣੈ ਵਿਸੂ ਭਰਿਆ॥ (32-8-1)
ਕਰਨਿ ਕੁਫਕੜੁ ਮੂਰਖਾਂ ਸਪ ਗਏ ਫੜਿ ਫਾਟਣ ਲੀਕੈ॥ (32-11-5)
ਪਗ ਲਹਾਇ ਗਣਾਇ ਸਰੀਕੈ ॥11॥ (32-11-6)
ਜਿਉ ਮਣਿ ਕਾਲੇ ਸਪਸਿਰਿ ਹਸਿ ਹਸਿ ਰਸਿ ਰਸਿ ਦੇਇ ਨ ਜਾਣੈ॥ (33-22-1)
ਬਿਸੀਅਰੁ ਗਹੜੈ ਡਿਠਿਆਂ ਖੁਡੀਂ ਵੜਦੇ ਲਖ ਪਲੋਈ॥ (5-12-3)

ਪੰਛੀ ਕਿਹੜੇ ਕਿਹੜੇ ਹਨ?ਪੰਛੀਆਂ ਦੇ ਲਛਣ ਕੀ ਕੀ ਹਨ?

ਉਡਣ ਵਾਲੇ ਜੀਵ ਹਨ
ਮਨ ਪੰਖੇਰੂ ਬਿਰਦ ਭੇਦੁ ਸੰਗ ਸੁਭਾਉ ਸੋਈ ਫਲੁ ਧਰਿਆ॥ (31-8-4)

ਸ਼ਾਹਬਾਜ਼
ਪੰਖੇਰੂ ਸ਼ਾਹਬਾਜ਼ ਦੇਖ ਢੁਕ ਨ ਹੰਘਨ ਮਿਲੈ ਨ ਢੋਈ॥ (5-12-4)

ਬਾਜ
ਪੰਖੀ ਜੇਤੇ ਬਨ ਬਿਖੈ ਡਿਠੇ ਬਾਜ ਨ ਠਉਰਿ ਰਹਾਹੀ॥ (40-5-4)

ਹੰਸ
(ੳ) ਹੰਸ ਨ ਚੱਡੈ ਮਾਨਸਰ ਬਗੁਲਾ ਬਹੁ ਛਪੜ ਫਿਰ ਆਵੈ॥ (5-19-1)
(ਅ) ਲਹਿਰੀ ਅੰਦਰ ਹੰਸਲੇ ਮਾਣਕ ਮੋਤੀ ਚੁਗ ਚੁਗ ਖਾਹੀਂ॥ (6-15-4)

ਕੋਇਲ
ਕੋਇਲ ਬੋਲੇ ਅੰਬਵਣ ਵਣਵਣ ਕਾਉਂ ਕੁਥਾਉਂ ਸੁਖਾਵੈ॥ (5-19-2)

ਕਾਉਂ
ਵਣਿ ਵਣਿ ਕਾਉਂ ਨ ਸੋਹਈ ਖਰਾ ਸਿਆਣਾ ਹੋਇ ਵਿਗੁਤਾ॥ (33-10-1)
ਕਾਉਂ ਸਿਆਣਪ ਜਾਣਦਾ ਵਿਸਟਾ ਖਾਇ ਨ ਭਾਖ ਸੁਭਾਖਾ॥ (32-12-4)

ਪਿਦਾ
ਪਿਦਾ ਜਿਉ ਪੰਖੇਰੂਆਂ ਬਹਿ ਬਹਿ ਡਾਲੀ ਬਹੁਤੁ ਬਫਾਏ॥ (32-13-2)

ਮੋਰ
ਮੋਰਾਂ ਅਖੀ ਚਾਰਿ ਚਾਰਿ ਉਇ ਦੇਖਨਿ ਓਨੀ ਦਿਸਿ ਨ ਆਵੈ॥ (33-12-6)
ਦੂਜਾ ਭਾਉ ਕੁਦਾਉ ਹਰਾਵੈ ॥12॥ (33-12-7)

ਤੋਤਾ
ਤੋਤਾ ਨਲੀ ਨ ਛਡਈ ਆਪਣ ਹਥੀਂ ਫਾਥਾ ਚੀਕੈ॥ (32-11-1)

ਘੁਘੂ
(ੳ) ਸੁਝਹੁ ਸੁਝਨਿ ਤਿਨਿ ਲੋਅ ਅੰਨ੍ਹੇ ਘੁਘੂ ਸੁਝੁ ਨ ਸੁਝੈ॥ (31-2-1)
(ਅ) ਸਚੁ ਸੂਰਜੁ ਪਰਗਾਸੁ ਹੈ ਕੂੜਹੁ ਘੁਘੂ ਕੁਝੁ ਨ ਸੁਝੈ॥ (30-11-1)
(ੲ) ਘੁਘੂ ਸੁਝੁ ਨ ਸੁਝਈ ਵਸਦੀ ਛਡਿ ਰਹੈ ਓਜਾੜੀ॥ (32-4-1)

ਬਗਲਾ
ਬਗਲਾ ਤਰਣਿ ਨ ਸਿਖਿਓ ਤੀਰਥਿ ਨ੍ਹਾਇ ਨ ਪਥਰੁ ਤਰਿਆ॥ (32-8-5)
ਨਾਲਿ ਸਿਅਣੇ ਭਲੀ ਭਿਖ ਮੂਰਖ ਰਾਜਹੁ ਕਾਜੁ ਨ ਸਰਿਆ॥ (32-8-6)
ਮੇਖੀ ਹੋਇ ਵਿਗਾੜੈ ਖਰਿਆ ॥8॥ (32-8-7)
ਦੁਖੀਆ ਦੁਸਟੁ ਦੁਬਾਜਰਾ ਬਗੁਲ ਸਮਾਧਿ ਰਹੈ ਇਕ ਟੰਗਾ॥ (33-14-1)
ਬਜਰ ਪਾਪ ਨ ਉਤਰਨਿ ਘੁਟਿ ਘੁਟਿ ਜੀਆਂ ਖਾਇ ਵਿਚਿ ਗੰਗਾ॥ (33-14-2)

ਚਕਵੀ
ਚਕਵੀ ਸੂਰਜ ਹੇਤੁ ਹੈ ਕੰਤੁ ਮਿਲੈ ਵਿਰਤੰਤੁ ਸੁ ਬੁਝੈ॥ (31-2-2)
ਰਾਤਿ ਅਨ੍ਹੇਰਾ ਪੰਖੀਆਂ ਚਕਵੀ ਚਿਤੁ ਅਨ੍ਹੇਰਿ ਨ ਰੁਝੈ॥ (31-2-3)

ਇੱਲ
ਇਲਿ ਪੜ੍ਹਾਈ ਨ ਪੜ੍ਹੈ ਚੂਹੇ ਖਾਇ ਉਡੇ ਦੇਹਾੜੀ॥ (32-4-2)

ਜੀਵਾਂ ਦਾ ਵਰਤਾਰਾ: ਅੰਤਰ ਰਾਹੀਂ ਜੀਵਾਂ ਦਾ ਵਰਤਾਰਾ

ਬਗੁਲਾ ਤੇ ਝੀਂਗਾ
ਬਗੁਲ ਸਮਾਧੀ ਗੰਗ ਵਿਚਿ ਝੀਗੈ ਚੁਣਿ ਖਾਇ ਭਿਛਾਹਾ॥ (31-3-6)

ਗਾਂ ਤੇ ਚਿਚੜੀ
ਜਿਉਂ ਗਾਈਂ ਥਣਿ ਚਿਚੁੜੀ ਦੁਧੁ ਨ ਪੀਐ ਲੋਹੂ ਜਰਿਆ॥ (32-8-4)
ਗਾਂਈ ਰੰਗ ਬਰੰਗ ਬਹੁ ਦੁਧ ਉਜੱਲ ਵਰਣਾ॥
ਦੁਧਹੁ ਦਹੀ ਜਮਾਈਐ ਕਰ ਨਿਹਚਲ ਧਰਣਾ॥
ਦਹੀ ਵਿਲੋਇ ਅਲੋਈਐ ਛਾਹਿ ਮਖਣ ਕਰਣਾ॥
ਮੱਖਣਤਾਇ ਅਉਟਾਇਕੈ ਘਿਉ ਨਿਰਮਲ ਕਰਣਾ॥
ਹੋਮ ਜਗ ਨਈਵੇਦ ਕਰ ਸਭ ਕਾਰਜ ਸਰਣਾ॥
ਆਪੇ ਆਪ ਵਰਤਦਾ ਗੁਰਮੁਖ ਹੋਇ ਜਰਣਾ ॥13॥

ਚਕਚੂੰਧਰ ਤੇ ਸੱਪ
ਜਿਉ ਚਕਚੂੰਧਰ ਸਪ ਦੀ ਅੰਨ੍ਹਾ ਕੋੜ੍ਹੀ ਕਰਿ ਦਿਖਲਾਵੈ॥ (32-9-3)

ਕੋਇਲ ਤੇ ਕਾਂਉ
ਕੋਇਲ ਕਾਂਉ ਰਲਾਈਅਨਿ ਕਿਉ ਹੋਵਨਿ ਇਕੈ॥ (36-31-1)
ਤਿਉ ਨਿੰਦਕ ਜਗ ਜਾਣੀਅਨਿ ਬੋਲਿ ਬੋਲਨਿ ਫਿਕੈ॥ (36-31-2)

ਘੁਘੂ ਤੇ ਚਾਮਚੜਿਕ
ਘੁਘੂ ਚਾਮਚਿੜਕ ਨੋ ਦੇਹੁੰ ਨ ਸੁਝੈ ਚਾਨਣੁ ਹੋਂਦੇ॥ (37-19-1)
ਰਾਤਿ ਅਨ੍ਹੇਰੀ ਦੇਖਦੇ ਬੋਲੁ ਕੁਬੋਲ ਅਬੋਲੁ ਖਲ਼ੋਂਦੇ॥ (37-19-2)
ਮਨਮੁਖ ਅੰਨ੍ਹੇ ਰਾਤਿ ਦਿਹੁੰ ਸੁਰਤਿ ਵਿਹੂਣੇ ਚਕੀ ਝੋਂਦੇ॥ (37-19-3)
ਅਉਗੁਣ ਚੁਣਿ ਚੁਣਿ ਛਡਿ ਗੁਣ ਪਰਹਰਿ ਹੀਰੇ ਫਟਕ ਪਰੋਂਦੇ॥ (37-19-4)
ਨਾਉ ਸੁਜਾਖੇ ਅੰਨਿਆ ਮਾਇਆ ਮਦ ਮਤਵਾਲੇ ਰੋਂਦੇ॥ (37-19-5)
ਕਾਮ ਕਰੋਧ ਵਿਰੋਧ ਵਿਚਿ ਕਾਰੇ ਪਲੋ ਭਰਿ ਭਰਿ ਧੋਂਦੇ॥ (37-19-6)
ਪਥਰ ਪਾਪ ਨ ਛੁਟਹਿ ਢੋੰਦੇ ॥19॥ (37-19-7)

ਘੁਘੂ ਚਕਵੀ ਤੇ ਚੰਦ
ਘੁੱਘੂ ਸੁੱਝ ਨ ਸੁੱਝਈ ਚਕਵੀ ਚੰਦ ਨ ਡਿਠਾ ਭਾਵੈ॥ (6-20-2)
ਸਿੰਬਲ ਬਿਰਖ ਨ ਸਫਲ ਹੋਇ ਚੰਦਨ ਵਾਸ ਨ ਵਾਂਸ ਸਮਾਵੈ॥ (6-20-3)

ਕਾਗ ਤੇ ਹੰਸ

ਕਾਗ ਕੁਮੰਤਹੁ ਪਰਮ ਹੰਸ ਉੱਜਲ ਮੋਤੀ ਖਾਇ ਖਵਾਲੈ॥ (4-18-5)

ਕੁਤਾ, ਸਪ ਤੇ ਨਿੰਦਕ
ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ॥ (35-1-2)
ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ॥ (35-1-3)
ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ॥ (35-1-4)
ਚੋਆ ਚੰਦਨੁ ਪਰਹਰੈ ਖਰੁ ਖੇਹ ਪਲਟੈ॥ (35-1-5)
ਤਿਉ ਨਿੰਦਕ ਪਰ ਨਿੰਦਹੂ ਹਥਿ ਮੂਲਿ ਨ ਹਟੈ॥ (35-1-6)
ਆਪਣ ਹਥੀਂ ਆਪਣੀ ਜੜ ਆਪਿ ਉਪਟੈ ॥1॥ (35-1-7)

ਹੋਰ ਜੀਵਾਂ ਦੇ ਲੱਛਣ

ਕਾਉਂ ਕਪੂਰ ਨ ਚਖਈ ਦੁਰਗੰਧਿ ਸੁਖਾਵੈ॥ (35-2-1)
ਹਾਥੀ ਨੀਰਿ ਨ੍ਹਵਾਲੀਐ ਸਿਰਿ ਛਾਰੁ ਉਡਾਵੈ॥ (35-2-2)
ਤੁੰਮੇ ਅੰਮ੍ਰਿਤ ਸਿੰਜੀਐ ਕਉੜਤੁ ਨ ਜਾਵੈ॥ (35-2-3)
ਸਿਮਲੁ ਰੁਖੁ ਸਰੇਵੀਐ ਫਲੁ ਹਥਿ ਨ ਆਵੈ॥ (35-2-4)
ਨਿੰਦਕੁ ਨਾਮ ਵਿਹੂਣਿਆ ਸਤਿਸੰਗ ਨ ਭਾਵੈ॥ (35-2-5)
ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ ॥2॥ (35-2-6)
ਲਸਣੁ ਲੁਕਾਇਆ ਨ ਲੁਕੈ ਬਹਿ ਖਾਜੈ ਕੂਣੈ॥ (35-3-1)
ਕਾਲਾ ਕੰਬਲੁ ਉਜਲਾ ਕਿਉਂ ਹੋਇ ਸਬੂਣੈ॥ (35-3-2)
ਡੇਮੂ ਖਖਰ ਜੋ ਛੁਹੈ ਦਿਸੈ ਮੁਹਿ ਸੂਣੈ॥ (35-3-3)
ਆਰਣਿ ਲੋਹਾ ਤਾਈਐ ਘੜੀਐ ਜਿਉ ਵਗਦੇ ਵਾਦਾਣੈ॥ (33-22-3)
ਸੂਰਣੁ ਮਾਰਣਿ ਸਾਧੀਐ ਖਾਹਿ ਸਲਾਹਿ ਪੁਰਖ ਪਰਵਾਣੈ॥ (33-22-4)
ਪਾਨ ਸੁਪਾਰੀ ਕਥੁ ਮਿਲਿ ਚੂਨੇ ਰੰਗੁ ਸੁਰੰਗੁ ਸਿਞਾਣੈ॥ (33-22-5)
ਅਉਖਧੁ ਹੋਵੈ ਕਾਲਕੂਟੁ ਮਾਰਿ ਜੀਵਾਲਨਿ ਵੈਦ ਸੁਜਾਣੈ॥ (33-22-6)
ਮਨੁ ਪਾਰਾ ਗੁਰਮੁਖਿ ਵਸਿ ਆਣੈ ॥22॥33॥ (33-22-7)
ਚੂਹਾ ਖਡ ਨ ਮਾਵਈ ਲਕਿ ਛਜੁ ਵਲਾਵੈ॥ (34-3-3)
ਮੰਤੁ ਨ ਹੋਇ ਅਠੂਹਿਆਂ ਹਥੁ ਸਪੀਂ ਪਾਵੈ॥ (34-3-4)
ਸਰੁ ਸੰਨ੍ਹੈ ਆਗਾਸ ਨੋ ਫਿਰਿ ਮਥੈ ਆਵੈ॥ (34-3-5)
ਦੁਹੀ ਸਰਾਈਂ ਜਰਦ ਰੂ ਬੇਮੁਖ ਪਛੁਤਾਵੈ ॥3॥ (34-3-6)
ਰਤਨ ਮਣੀ ਗਲਿ ਬਾਂਦਰੈ ਕਿਹੁ ਕੀਮ ਨ ਜਾਣੈ॥ (34-4-1)
ਕੜਛੀ ਸਾਉ ਨ ਸੰਮਲ੍ਹੈ ਭੋਜਨ ਰਸੁ ਖਾਣੈ॥ (34-4-2)
ਡਡੂ ਚਿਕੜਿ ਵਾਸੁ ਹੈ ਕਵਲੈ ਨ ਸਿਞਾਣੈ॥ (34-4-3)
ਨਾਭਿ ਕਥੂਰੀ ਮਿਰਗ ਦੈ ਫਿਰਦਾ ਹੈਰਾਣੈ॥ (34-4-4)
ਗੁਜਰੁ ਗੋਰਸੁ ਵੇਚਿ ਕੈ ਖਲਿ ਸੂੜੀ ਆਣੈ॥ (34-4-5)
ਬੇਮੁਖ ਮੂਲਹੁ ਘੁਥਿਆ ਦੁਖ ਸਹੈ ਜਮਾਣੈ ॥4॥ (34-4-6)
ਸਾਵਣਿ ਵਣਿ ਹਰੀਆਵਲੇ ਸੁਕੈ ਜਾਵਾਹਾ॥ (34-5-1)
ਸਭ ਕੋ ਸਰਸਾ ਵਰਸਦੈ ਝੂਰੈ ਜੋਲਾਹਾ॥ (34-5-2)
ਸਭਨਾ ਰਾਤਿ ਮਿਲਾਵੜਾ ਚਕਵੀ ਦੋਰਾਹਾ॥ (34-5-3)
ਸੰਖੁ ਸਮੁੰਦਹੁ ਸਖਣਾ ਰੋਵੈ ਦੇ ਧਾਹਾ॥ (34-5-4)
ਰਾਹਹੁ ਉਝੜਿ ਜੋ ਪਵੈ ਮੁਸੈ ਦੇ ਫਾਹਾ॥ (34-5-5)
ਤਿਉਂ ਜਗ ਅੰਦਰਿ ਬੇਮੁਖਾਂ ਨਿਤ ਉਭੇ ਸਾਹਾ ॥5॥ (34-5-6)
ਗਿਦੜ ਦਾਖ ਨ ਅਪੜੈ ਆਖੈ ਥੂਹ ਕਉੜੀ॥ (34-6-1)
ਨਚਣੁ ਨਚਿ ਨ ਜਾਣਈ ਆਖੈ ਭੁਇ ਸਉੜੀ॥ (34-6-2)
ਬੋਲੈ ਅਗੈ ਗਾਵੀਐ ਭੈਰਉ ਸੋ ਗਉੜੀ॥ (34-6-3)
ਹੰਸਾਂ ਨਾਲਿ ਟਟੀਹਰੀ ਕਿਉ ਪਹੁਚੈ ਦਉੜੀ॥ (34-6-4)
ਸਾਵਣਿ ਵਣ ਹਰੀਆਵਲੇ ਅਕੁ ਜੰਮੈ ਅਉੜੀ॥ (34-6-5)
ਬੇਮੁਖ ਸੁਖੁ ਨ ਦੇਖਈ ਜਿਉ ਛੁਟੜਿ ਛਉੜੀ ॥6॥ (34-6-6)
ਭੇਡੈ ਪੂਛਲਿ ਲਗਿਆਂ ਕਿਉ ਪਾਰਿ ਲੰਘੀਐ॥ (34-7-1)
ਭੂਤੈ ਕੇਰੀ ਦੋਸਤੀ ਨਿਤ ਸਹਸਾ ਜੀਐ॥ (34-7-2)
ਨਦੀ ਕਿਨਾਰੈ ਰੁਖੜਾ ਵੇਸਾਹੁ ਨ ਕੀਐ॥ (34-7-3)
ਮਿਰਤਕ ਨਾਲਿ ਵੀਆਹੀਐ ਸੋਹਾਗ ਨ ਥੀਐ॥ (34-7-4)
ਵਿਸੁ ਹਲਾਹਲ ਬੀਜਿ ਕੈ ਕਿਉ ਅਮਿਉ ਲਹੀਐ॥ (34-7-5)
ਬੇਮੁਖ ਸੇਤੀ ਪਿਰਹੜੀ ਜਮ ਡੰਡੁ ਸਹੀਐ ॥7॥ (34-7-6)
ਕੋਰੜੁ ਮੋਠੁ ਨ ਰਿਝਈ ਕਰਿ ਅਗਨੀ ਜੋਸੁ॥ (34-8-1)
ਸਹਸ ਫਲਹੁ ਇਕੁ ਵਿਗੜੈ ਤਰਵਰ ਕੀ ਦੋਸੁ॥ (34-8-2)
ਬਿੈ ਨੀਰੁ ਨ ਠਾਹਰੈ ਘਣਿ ਵਰਸਿ ਗਇਓਸੁ॥ (34-8-3)
ਵਿਣੁ ਸੰਜਮਿ ਰੋਗੀ ਮਰੈ ਚਿਤਿ ਵੈਦ ਨ ਰੋਸੁ॥ (34-8-4)
ਅਵਿਆਵਰ ਨ ਵਿਆਪਈ ਮਸਤਕਿ ਲਿਖਿਓਸੁ॥ (34-8-5)
ਬੇਮੁਖ ਪੜ੍ਹੈ ਨ ਇਲਮ ਜਿਉਂ ਅਵਗੁਣ ਸਭਿਓਸੁ ॥8॥ (34-8-6)
ਦੇਖਿ ਪਰਾਏ ਭਾਜਵਾੜ ਘਰਿ ਗਾਹੁ ਘਤਾਏ॥ (34-11-3)
ਸੁਇਨਾ ਹਟਿ ਸਰਾਫ ਦੇ ਸੁਨਿਆਰ ਸਦਾਏ॥ (34-11-4)
ਅੰਦਰਿ ਢੋਈ ਨ ਲਹੈ ਬਾਹਰਿ ਬਾਫਾਏ॥ (34-11-5)
ਬੇਮੁਖ ਬਦਲ ਚਾਲ ਹੈ ਕੂੜੋ ਆਲਾਏ ॥11॥ (34-11-6)
ਮਖਣੁ ਲਇਆ ਵਿਰੋਲਿ ਕੈ ਛਾਹਿ ਛੁਟੜਿ ਹੋਈ॥ (34-12-1)
ਪੀੜ ਲਈ ਰਸ ਗੰਨਿਅਹੁ ਛਿਲੁ ਛੁਹੈ ਨ ਕੋਈ॥ (34-12-2)
ਰੰਗੁ ਮਜੀਠਹੁ ਨਿਕਲੈ ਅਢੁ ਲਹੈ ਨ ਸੋਈ॥ (34-12-3)
ਵਾਸੁ ਲਈ ਫੁਲਵਾੜੀਅਹੁ ਫਿਰਿ ਮਿਲੈ ਨ ਢੋਈ॥ (34-12-4)
ਕਾਇਆ ਹੰਸੁ ਵਿਛੁੰਨਿਆ ਤਿਸੁ ਕੋ ਨ ਸਥੋਈ॥ (34-12-5)
ਬੇਮੁਖ ਸੁਕੇ ਰੁਖ ਜਿਉਂ ਵੇਖੈ ਸਭ ਲੋਈ ॥12॥ (34-12-6)
ਜਿਉ ਕਰਿ ਖੂਹਹੁ ਨਿਕਲੈ ਗਲਿ ਬਧੇ ਪਾਣੀ॥ (34-13-1)
ਜਿਉ ਮਣਿ ਕਾਲੇ ਸਪ ਸਿਰਿ ਹਸਿ ਦੇਇ ਨ ਜਾਣੀ॥ (34-13-2)
ਜਾਣ ਕਥੂਰੀ ਮਿਰਗ ਤਨਿ ਮਰਿ ਮੁਕੈ ਆਣੀ॥ (34-13-3)
ਤੇਲ ਤਿਲਹੁ ਕਿਉ ਨਿਕਲੈ ਵਿਣੁ ਪੀੜੇ ਘਾਣੀ॥ (34-13-4)
ਜਿਉ ਮੁਹੁ ਭੰਨੇ ਗਰੀ ਦੇ ਨਲੀਏਰੁ ਨਿਸਾਣੀ॥ (34-13-5)
ਬੇਮੁਖੁ ਲੋਹਾ ਸਾਧੀਐ ਵਗਦੀ ਵਾਦਾਣੀ ॥13॥ (34-13-6)
ਵੜੀਐ ਕਜਲ ਕੋਠੜੀ ਮੁਹੁ ਕਾਲਖ ਭਰੀਐ॥ (34-15-1)
ਕਲਰਿ ਖੇਤੀ ਬੀਜੀਐ ਕਿਹੁ ਕਾਜੁ ਨ ਸਰੀਐ॥ (34-15-2)
ਟੁਟੀ ਪੀਂਘੈ ਪੀਂਘੀਐ ਪੈ ਟੋਏ ਮਰੀਐ॥ (34-15-3)
ਕੰਨਾ ਫੜਿ ਮਨਤਾਰੂਆਂ ਕਿਉ ਦੁਤਰੁ ਤਰੀਐ॥ (34-15-4)
ਅਗਿ ਲਾਇ ਮੰਦਰਿ ਸਵੈ ਤਿਸੁ ਨਾਲਿ ਨ ਫਰੀਐ॥ (34-15-5)
ਤਿਉਂ ਠਗ ਸੰਗਤਿ ਬੇਮੁਖਾਂ ਜੀਅ ਜੋਖਹੁ ਡਰੀਐ ॥15॥ (34-15-6)
ਬਾਮ੍ਹਣ ਗਾਂਈ ਵੰਸ ਘਾਤ ਅਪਰਾਧ ਕਰਾਰੇ॥ (34-16-1)
ਮਦੁ ਪੀ ਜੂਏ ਖੇਲਦੇ ਜੋਹਨਿ ਪਰ ਨਾਰੇ॥ (34-16-2)
ਮੁਹਨਿ ਪਰਾਈ ਲਖਿਮੀ ਠਗ ਚੋਰ ਚਗਾਰੇ॥ (34-16-3)
ਵਿਸਾਸ ਧ੍ਰੋਹੀ ਅਕਿਰਤਘਣਿ ਪਾਪੀ ਹਤਿਆਰੇ॥ (34-16-4)
ਲਖ ਕਰੋੜੀ ਜੋੜੀਅਨਿ ਅਣਗਣਤ ਅਪਾਰੇ॥ (34-16-5)
ਇਕਤੁ ਲੂਇ ਨ ਪੁਜਨੀ ਬੇਮੁਖ ਗੁਰਦੁਆਰੇ ॥16॥ (34-16-6)
ਬਹੁਤੀਂ ਘਰੀਂ ਪਰਾਹੁਣਾ ਜਿਉ ਰਹੰਦਾ ਭੁਖਾ॥ (34-19-1)
ਸਾਂਝਾ ਬਬੁ ਨ ਰੋਈਐ ਚਿਤਿ ਚਿੰਤ ਨ ਚੁਖਾ॥ (34-19-2)
ਬਹਲੀ ਡੂਮੀ ਢਢਿ ਜਿਉ ਓਹੁ ਕਿਸੈ ਨ ਧੁਖਾ॥ (34-19-3)
ਵਣਿ ਵਣਿ ਕਾਉਂ ਨ ਸੋਹਈ ਕਿਉਂ ਮਾਣੈ ਸੁਖਾ॥ (34-19-4)
ਜਿਉ ਬਹੁ ਮਿਤੀ ਵੇਸੁਆ ਤਨਿ ਵੇਦਨਿ ਦੁਖਾ॥ (34-19-5)
ਵਿਣੁ ਗੁਰ ਪੂਜਨਿ ਹੋਰਨਾ ਬਰਨੇ ਬੇਮੁਖਾ ॥19॥ (34-19-6)
ਵਾਇ ਸੁਣਾਏ ਛਾਣਨੀ ਤਿਸੁ ਉਠ ਉਠਾਲੇ॥ (34-20-1)
ਤਾੜੀ ਮਾਰਿ ਡਰਾਇਂਦਾ ਮੈਂਗਲ ਮਤਵਾਲੇ॥ (34-20-2)
ਬਾਸਕਿ ਨਾਗੈ ਸਾਮ੍ਹਣਾ ਜਿਉਂ ਦੀਵਾ ਬਾਲੇ॥ (34-20-3)
ਸੀਹੁੰ ਸਰਜੈ ਸਹਾ ਜਿਉਂ ਅਖੀਂ ਵੇਖਾਲੇ॥ (34-20-4)
ਸਾਇਰ ਲਹਰਿ ਨ ਪੁਜਨੀ ਪਾਣੀ ਪਰਨਾਲੇ॥ (34-20-5)
ਅਣਹੋਂਦਾ ਆਪੁ ਗਣਾਇਂਦੇ ਬੇਮੁਖ ਬੇਤਾਲੇ ॥20॥ (34-20-6)
 

Dalvinder Singh Grewal

Writer
Historian
SPNer
Jan 3, 2010
1,639
433
80

ਭਾਈ ਗੁਰਦਾਸ ਦੀਆਂ ਵਾਰਾਂ ਵਿਚ ਕੁਦਰਤ ਭਾਗ 5-ਪੰਜ ਤੱਤ
ਦਲਵਿੰਦਰ ਸਿੰਘ ਗ੍ਰੇਵਾਲ

ਪੰਜ ਤੱਤ

ਨਾਦ ਤੋਂ ਪਹਿਲਾਂ ਤਾਂ ਅਣੂਆਂ ਦੇ ਪੰਜ ਤਤ ਬਣੇ ।ਅਣੂਆਂ ਦੇ ਫੈਲਾ ਨਾਲ ਪੰਜ ਤਤ ਬਣੇ ਜਿਨ੍ਹਾਂ ਕਰਕੇ ਸਾਰੀ ਕੁਦਰਤ ਤੇ ਜੀਵਾਂ ਦਾ ਵਧਾਰਾ ਹੋਇਆ

ਪੰਜ ਤੱਤ ਪਰਵਾਨ ਕਰ ਚਹੁੰ ਖਾਣੀਂ ਵਿਚ ਸਭ ਵਰਤਾਰਾ॥ (8-1-3)

ਪੰਜ ਤੱਤ ਕਿਹੜੇ ਹਨ ?
ਪੰਜ ਤਤ ਹਨ ਪਉਣ ਪਾਣੀ ਬੈਸੰਤਰ ਧਰਤੀ ਤੇ ਆਕਾਸ ।ਇਨ੍ਹਾਂ ਪੰਜਾਂ ਤਤਾਂ ਦੀ ਰਚਨਾ ਕਰਕੇ ਵਿਚ ਪ੍ਰਮਾਤਮਾ ਆਪ ਅਦ੍ਰਿਸ਼ਟ ਹੋ ਕੇ ਰਚ ਗਿਆ
ਪਉਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ॥ (1-2-3)
ਪੰਚ ਵਿਚ ਆਕਾਸ ਕਰ ਕਰਤਾ ਛਟਮ ਅਦਿਸ਼ ਸਮਾਈ॥ (1-2-4)

ਪੰਜ ਤਤ ਕਿਵੇਂ ਬਣੇ:
ਸ਼ਬਦ ਨਾਦ ਤੋਂ ਪੰਜਾਂ ਤਤ ਪੈਦਾ ਕੀਤੇ ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਪੌਣ ਪੈਦਾ ਕੀਤੀ:

ਪਵਣ ਗੁਰੂ ਗੁਰ ਸ਼ਬਦ ਹੈ ਰਾਗ ਨਾਦ ਵਿਚਾਰਾ॥

ਪੌਣ ਤੋਂ ਅੱਗ ਅਤੇ ਪਾਣੀ ਪੈਦਾ ਕੀਤੇ ਤੇ ਫਿਰ ਪੌਣ ਪਾਣੀ ਤੇ ਅੱਗ ਤੋਂ ਧਰਤੀ ਤੇ ਆਕਾਸ਼ ਪੈਦਾ ਕੀਤੇ।
(ੳ) ਪਉਣ ਪਾਣੀ ਬੈਸੰਤਰੋ ਧਰਤ ਅਕਾਸ਼ ਉਲੰਘ ਪਇਆਣਾ॥ (7-5-1)

ਫਿਰ ਇਨ੍ਹਾਂ ਪੰਜਾਂ ਤਤਾਂ ਤੋਂ ਲਖਾਂ ਕਰੋੜਾਂ ਬ੍ਰਹਿਮੰਡ ਰਚੇ ਜਿਨ੍ਹਾਂ ਵਿਚ ਰੋਸ਼ਨੀ ਦੇ ਰੂਪ ਵਿਚ ਅਪਣਾ ਫੈਲਾ ਕੀਤਾ।
(ੳ) ਇਕ ਕਵਾਉ ਪਸਾਉ ਕਰਿ ਓਅੰਕਾਰ ਸੁਣਾਯਾ॥ (13-11-1)
ਓਅੰਕਾਰ ਅਕਾਰ ਲਖ ਬ੍ਰਹਮੰਡ ਬਣਾਯਾ॥ (13-11-2)
ਪੰਜ ਤਤ ਉਤਪਤਿ ਲਖ ਤ੍ਰੈ ਲੋਅ ਸੁਹਾਯਾ॥ (13-11-3)
(ਅ) ਕਰਿ ਬ੍ਰਹਮੰਡ ਕਰੋੜਿ ਕਵਾਉ ਵਧਾਇਆ॥ (22-9-3)
(ੲ) ਕਰਿ ਬ੍ਰਹਮੰਡ ਕਰੋੜ ਲਖ ਰੋਮ ਰੋਮ ਸੰਜਾਰੇ॥ (38-19-2)

ਤਾਰੇ, ਸੂਰਜ ਤੇ ਚੰਦ
ਨਾਦ ਵਿਚੋਂ ਜਾਗੀ ਸ਼ਕਤੀ ਸਦਕਾ ਸੂਰਜ ਵਰਗੇ ਸਾਰੇ ਸਿਤਾਰੇ ਤੇ ਅਣਗਿਣਤ ਚੰਦ ਬਣਕੇ ਜਗ ਨੂੰ ਰੁਸ਼ਨਾਉਣ ਲਗੇ।ਸੂਰਜ ਤੇ ਚੰਦ ਦੇ ਅਸਰ ਸਦਕਾ ਛੇ ਰੁਤਾਂ, ਬਾਰਾਂ ਮਹੀਨੇ ਤੇ ਸਤ ਵਾਰ ਬਣੇ।
(ੳ) ਰਾਤੀ ਤਾਰੇ ਚਮਕਦੇ ਘਰਿ ਘਰਿ ਦੀਪਕ ਜੋਤਿ ਜਗਾਇਆ॥ (37-2-2)
ਸੂਰਜੁ ਏਕੰਕਾਰੁ ਦਿਹਿ ਤਾਰੇ ਦੀਪਕ ਰੂਪੁ ਲੁਕਾਇਆ॥ (37-2-3)
ਛਿਅ ਰੁਤਿ ਬਾਰਹ ਮਾਹ ਕਰਿ ਸਤਿ ਵਾਰ ਸੈਂਸਾਰ ਉਪਾਇਆ॥ (39-13-3)
ਸਿਵ ਸਕਤੀ ਨੋਂ ਸਾਧਕੈ ਚੰਦ ਸੂਰ ਦਿਹੁ ਰਾਤ ਸਦਾਏ॥ (7-2-1)
(ਅ) ਦੁਤੀਆ ਚੰਦੁ ਅਗਾਸ ਜਿਉਂ ਆਦਿ ਪੁਰਖ ਆਦੇਸੁ ਕਰਾਇਆ॥ (25-3-3)
ਤਾਰੇ ਮੰਡਲੁ ਸੰਤ ਜਨ ਧਰਮਸਾਲ ਸਚ ਖੰਡ ਵਸਾਇਆ॥ (25-3-4)

ਪੰਜ ਤਤਾਂ ਦੀ ਵਿਆਖਿਆ ਕੀ ਹੈ?

ਪੰਜ ਤੱਤ ਪਰਵਾਨ ਕਰ ਚਹੁੰ ਖਾਣੀਂ ਵਿਚ ਸਭ ਵਰਤਾਰਾ॥ (8-1-3)
ਕੇਵਡ ਧਰਤੀ ਆਖੀਐ ਕੇਵਡ ਤੋਲ ਅਗਾਸ ਅਕਾਰਾ॥ (8-1-4)
ਕੇਵਡ ਪਵਣ ਵਖਾਣੀਐ ਕੇਵਡ ਖਾਣੀ ਤੋਲ ਵਿਥਾਰਾ॥ (8-1-5)
ਕੇਵਡ ਅਗਨੀ ਭਾਰ ਹੈ ਤੁੱਲ ਨ ਤੋਲ ਅਤੋਲ ਭੰਡਾਰਾ॥ (8-1-6)
ਅਗ ਤਤੀ ਜਲ ਸੀਅਲਾ ਸਿਰ ਉਚਾ ਨੀਵਾਂ ਦਿਖਲਾਵੈ॥ (5-19-5)

ਪਉਣ

ਕੇਵਡ ਪਵਣ ਵਖਾਣੀਐ ਕੇਵਡ ਖਾਣੀ ਤੋਲ ਵਿਥਾਰਾ॥ (8-1-5)
ਪਉਣ ਗੁਰੂ ਗੁਰ ਸਬਦ ਹੈ ਵਾਹਿਗੁਰੂ ਗੁਰ ਸਬਦ ਸੁਣਾਯਾ॥ (6-5-1)
ਪਾਣੀ ਪਿਤਾ ਪਵਿਤ੍ਰ ਕਰ ਗੁਰਮੁਖ ਪੰਥ ਨਿਵਾਣ ਚਲਾਯਾ॥ (6-5-2)
ਧਰਤੀ ਮਾਤ ਮਹੱਤ ਕਰ ਓਤ ਪੋਤ ਸੰਜੋਗ ਬਨਾਯਾ॥ (6-5-3)
ਦਾਈ ਦਾਇਆ ਰਾਤ ਦਿਹੁ ਬਾਲ ਸੁਭਾਇ ਜਗਤ ਖਿਲਾਯਾ॥ (6-5-4)
ਗੁਰਮੁਖ ਜਨਮ ਸਕਾਰਥਾ ਸਾਧ ਸੰਗਤਿ ਵਸ ਆਪ ਗਵਾਯਾ॥ (6-5-5)
ਜੰਮਣ ਮਰਨੋਂ ਬਾਹਿਰੇ ਜੀਵਨ ਮੁਕਤਿ ਜੁਗਤਿ ਵਰਤਾਯਾ॥ (6-5-6)
ਗੁਰਮਤ ਮਾਤਾ ਮੱਤ ਹੈ ਪਿਤਾ ਸੰਤੋਖ ਮੋਖ ਪਦ ਪਾਯਾ॥ (6-5-7)
ਧੀਰਜ ਧਰਮ ਭਰਾਵ ਦੁਇ ਜਪਤਪ ਜਤਸਤ ਪੁਤ ਜਣਾਯਾ॥ (6-5-8)
ਗੁਰ ਚੇਲਾ ਚੇਲਾ ਗੁਰੂ ਪੁਰਖਹੁ ਪੁਰਖ ਚਲਤ ਵਰਤਾਯਾ॥ (6-5-9)
ਗੁਰਮੁਖ ਸੁਖਫਲ ਅਲਖ ਲਖਾਯਾ ॥5॥ (6-5-10)

ਅਗਨ
ਅਗ ਤਤੀ ਜਲ ਸੀਅਲਾ ਕਿਤ ਅਵਗਣੁ ਕਿਤ ਗੁਣ ਵਿਚਾਰਾ॥ (4-5-1)
ਅਗੀ ਧੂੰਆਂ ਧਉਲਹਰ ਨਿਰਮਲ ਗੁਰ ਗਿਆਨ ਸੁਚਾਰਾ॥ (4-5-2)
ਕੁਲ ਦੀਪਕ ਬੈਸੰਤਰਹੁ ਜਲ ਕੁਲ ਕਵਲ ਵਡੇ ਪਰਵਾਰਾ॥ (4-5-3)
ਦੀਪਕ ਹੇਤ ਪਤੰਗ ਦਾਹਂ ਕਵਲ ਭਵਰ ਪਰਗਟ ਪਹਾਰਾ॥ (4-5-4)
ਅੱਗੀ ਲਾਟ ਉਚਾਟ ਹੈ ਸਿਰ ਉੱਚਾ ਕਰ ਕਰੇ ਕਚਾਰਾ॥ (4-5-5)
ਸਿਰੁ ਨੀਵਾਂ ਨਿਵਾਣ ਵਾਸੁ ਪਾਣੀ ਅੰਦਰ ਪਰ ਉਪਕਾਰਾ॥ (4-5-6)
ਨਿਵ ਚਲੈ ਸੋ ਗੁਰੂ ਪਿਆਰਾ ॥5॥ (4-5-7)
ਕੇਵਡ ਅਗਨੀ ਭਾਰ ਹੈ ਤੁੱਲ ਨ ਤੋਲ ਅਤੋਲ ਭੰਡਾਰਾ॥ (8-1-6)
ਕੇਵਡ ਆਖਾਂ ਸਿਰਜਣਹਾਰਾ ॥1॥ (8-1-7)
(ਅ) ਕਾਠੈ ਅੰਦਰਿ ਅਗਿ ਧਰਿ ਅਗੀ ਹੋਂਦੀ ਸੁਫਲੁ ਫਲਾਇਆ॥ (37-1-5)
ਕਾਸ਼ਟ ਅਗਨ ਚਲਿਤ ਵੇਖ ਜਲ ਧਰਤਿ ਹਿਆਲੈ॥ (9-6-5)

ਪਾਣੀ
ਧਰਤੀ ਪੈਰਾਂ ਹੇਠਿ ਹੈ ਧਰਤੀ ਹੇਠਿ ਵਸੰਦਾ ਪਾਣੀ॥ (28-13-1)
ਪਾਣੀ ਚਲੈ ਨੀਵਾਣ ਨੋ ਨਿਰਮਲੁ ਸੀਤਲੁ ਸੁਧੁ ਪਰਾਣੀ॥ (28-13-2)
ਬਹੁ ਰੰਗੀ ਇਕ ਰੰਗੁ ਹੈ ਸਭਨਾਂ ਅੰਦਰਿ ਇਕੋ ਜਾਣੀ॥ (28-13-3)
ਤਤਾ ਹੋਵੈ ਧੁਪ ਵਿਚਿ ਛਾਵੈ ਠੰਢਾ ਵਿਰਤੀ ਹਾਣੀ॥ (28-13-4)
ਤਪਦਾ ਪਰਉਪਕਾਰ ਨੋ ਠੰਢੇ ਪਰਉਪਕਾਰ ਵਿਹਾਣੀ॥ (28-13-5)
ਅਗਨਿ ਬੁਝਾਏ ਤਪਤਿ ਵਿਚਿ ਠੰਢਾ ਹੋਵੈ ਬਿਲਮੁ ਨ ਆਣੀ॥ (28-13-6)
ਗੁਰੁ ਸਿਖੀ ਦੀ ਏਹੁ ਨੀਸਾਣੀ ॥13॥ (28-13-7)
ਪਾਣੀ ਅੰਦਰਿ ਧਰਤਿ ਹੈ ਧਰਤੀ ਅੰਦਰਿ ਪਾਣੀ ਵਸੈ॥ (28-14-1)
ਨਉ ਸੈ ਨਦੀ ਨੜਿੰਨਵੈ ਪੂਰਬਿ ਪਛਮਿ ਹੋਇ ਚਲਾਵੈ॥ (25-15-4)
ਨਦੀਆ ਜਾਇ ਸਮੁੰਦ ਵਿਚਿ ਸਾਗਰ ਸੰਗਮੁ ਹੋਇ ਮਿਲਾਵੈ॥ (25-15-5)
ਸਤਿ ਸਮੁੰਦ ਗੜਾੜ ਮਹਿ ਜਾਇ ਸਮਾਹਿ ਨ ਪੇਟੁ ਭਰਾਵੈ॥ (25-15-6)
ਜਾਇ ਗੜਾੜੁ ਪਤਾਲ ਹੇਠਿ ਹੋਇ ਤਵੇ ਦੀ ਬੂੰਦ ਸਮਾਵੈ॥ (25-15-7)
ਿਰ ਪਤਿਸਾਹਾਂ ਲਖ ਲਖ ਇੰਨਣੁ ਜਾਲਿ ਤਵੇ ਨੋ ਤਾਵੈ॥ (25-15-8)
ਮਰਦੇ ਖਹਿ ਖਹਿ ਦੁਨੀਆ ਦਾਵੈ ॥15॥ (25-15-9)

ਲੱਖਾਂ ਦਰਿਆ ਤੇ ਸਮੁੰਦਰ ਬਣ ਗਏ ਜਿਨ੍ਹਾਂ ਵਿਚ ਅਣਗਿਣਤ ਜਲ ਜੀਵਾਂ ਦੀ ਜ਼ਿੰਦਗੀ ਉਗਮ ਪਈ:

(ੳ) ਓਅੰਕਾਰਿ ਅਕਾਰਿ ਲਖ ਲਖ ਦਰੀਆਉ ਕਰੇਂਦੇ ਢੋਆ॥ (39-4-3)
ਲਖ ਦਰੀਆਉ ਸਮੁੰਦ੍ਰ ਵਿਚਿ ਸਤ ਸਮੁੰਦ੍ਰ ਗੜਾੜਿ ਸਮੋਆ॥ (39-4-4)
ਲਖ ਗੜਾੜਿ ਕੜਾਹ ਵਿਚਿ ਤ੍ਰਿਸਨਾ ਦਝਹਿਂ ਸੀਖ ਪਰੋਆ॥ (39-4-5)
ਬਾਵਨ ਚੰਦਨ ਬੂੰਦ ਇਕੁ ਠੰਢੇ ਤਤੇ ਹੋਇ ਖਲੋਆ॥ (39-4-6)
ਬਾਵਨ ਚੰਦਨ ਲਖ ਲਖ ਚਰਣ ਕਵਲ ਚਰਣੋਦਕੁ ਹੋਆ॥ (39-4-7)
ਪਾਰਬ੍ਰਹਮੁ ਪੂਰਨ ਬ੍ਰਹਮੁ ਆਦਿ ਪੁਰਖੁ ਆਦੇਸੁ ਅਲੋਆ॥ (39-4-8)

(ਅ) ਲਖ ਦਰੀਆਉ ਕਵਾਉ ਵਿਚਿ ਲਖ ਲਖ ਲਹਰਿ ਤਰੰਗ ਉਠੰਦੇ॥ (40-15-1)
ਇਕਸ ਲਹਰਿ ਤਰੰਗ ਵਿਚਿ ਲਖ ਲਖ ਲਖ ਦਰੀਆਉ ਵਹੰਦੇ॥ (40-15-2)
ਇਕਸ ਇਕਸ ਦਰੀਆਉ ਵਿਚਿ ਲਖ ਅਵਤਾਰ ਅਕਾਰ ਫਿਰੰਦੇ॥ (40-15-3)
ਮਛ ਕਛ ਮਰਿਜੀਵੜੇ ਅਗਮ ਅਥਾਹ ਨ ਹਾਥਿ ਲਹੰਦੇ॥ (40-15-4)
ਪਰਵਦਗਾਰ ਅਪਾਰੁ ਹੈ ਪਾਰਾਵਾਰ ਨ ਲਹਨਿ ਤਰੰਦੇ॥ (40-15-5)

(ੲ) ਗੰਗ ਜਮੁਨ ਗੋਦਾਵਰੀ ਕੁਲਖੇਤ ਸਿਧਾਰੇ॥ (34-17-1)
ਮਥੁਰਾ ਮਾਇਆ ਅਯੁਧਿਆ ਕਾਸੀ ਕੇਦਾਰੇ॥ (34-17-2)
ਗਇਆ ਪਿਰਾਗ ਸਰਸੁਤੀ ਗੋਮਤੀ ਦੁਆਰੇ॥ (34-17-3)
ਜਪੁ ਤਪੁ ਸੰਜਮੁ ਹੋਮ ਜਗਿ ਸਭ ਦੇਵ ਜੁਹਾਰੇ॥ (34-17-4)
ਅਖੀ ਪਰਣੈ ਜੇ ਭਵੈ ਤਿਹੁ ਲੋਅ ਮਝਾਰੇ॥ (34-17-5)
ਮੂਲਿ ਨ ਉਤਰੈ ਹਤਿਆ ਬੇਮੁਖ ਗੁਰਦੁਆਰੇ ॥17॥ (34-17-6)
ਪਾਣੀ ਕਾਲੇ ਰੰਗ ਵਿਚ ਜਿਉਂ ਕਾਲਾ ਦਿੱਸੈ॥
ਰੱਤਾ ਰਤੇ ਰੰਗ ਵਿਚ ਮਿਲ ਮੇਲ ਸਲਿਸੈ॥
ਪੀਲੇ ਪੀਲਾ ਹੋਇ ਮਿਲੈ ਹਿਤ ਜੋਈ ਵਿਸੈ॥
ਸਾਵਾ ਸਾਵੇ ਰੰਗ ਮਿਲ ਸਭ ਰੰਗ ਸਰਿੱਸੈ॥
ਤੱਤਾ ਠੰਢਾ ਹੋਇਕੈ ਹਿਤ ਜਿਸ ਤਿੱਸੈ॥
ਆਪੇ ਆਪ ਵਰਤਦਾ ਗੁਰਮੁਖ ਸੁਖ ਜਿੱਸੈ ॥7॥

ਆਕਾਸ਼/ਅੰਬਰ

(ੳ) ਅੰਬਰਿ ਧਰਤਿ ਵਿਛੋੜਿ ਕੈ ਵਿਣੁ ਥੰਮਾਂ ਆਗਾਸੁ ਰਹਾਇਆ॥ (37-1-3)
(ਅ) ਅੰਬਰ ਨਦਰੀ ਆਂਵਦਾ ਕੇਵਡ ਵਡਾ ਕੋਇ ਨ ਜਾਣੈ॥ (7-18-1)
ਊਚਾ ਕੇਵਡ ਆਖੀਐ ਸੁੰਨ ਸਰੂਪ ਨ ਆਖ ਵਖਾਣੈ॥ (7-18-2)
ਲੈਣ ਉਡਾਰੀ ਪੰਖਣੂ ਅਨਲ ਮਨਲ ਉਡ ਖਬਰ ਨ ਆਣੈ॥ (7-18-3)
ਓੜਕ ਮੂਲ ਨ ਲਭਈ ਸਭੇ ਹੋਇ ਫਿਰਨ ਹੈਰਾਣੈ॥ (7-18-4)
ਲਖ ਅਗਾਸ ਨ ਅਪੜਨ ਕੁਦਰਤਿ ਕਾਦਰ ਨੋਂ ਕੁਰਬਾਣੈ॥ (7-18-5)
ਪਾਰਬ੍ਰਹਮ ਸਤਿਗੁਰ ਪੁਰਖ ਸਾਧ ਸੰਗਤਿ ਵਾਸਾ ਨਿਰਬਾਣੈ॥ (7-18-6)​
ਮੁਰਦਾ ਹੋਇ ਮੁਰੀਦ ਸਿਞਾਣੈ ॥18॥ (
 

Dalvinder Singh Grewal

Writer
Historian
SPNer
Jan 3, 2010
1,639
433
80
ਭਾਈ ਗੁਰਦਾਸ ਦੀਆਂ ਵਾਰਾਂ ਵਿਚ ਕੁਦਰਤ ਭਾਗ 6-ਕੁਦਰਤ ਦਾ ਵਰਤਾਰਾ

ਦਲਵਿੰਦਰ ਸਿੰਘ ਗ੍ਰੇਵਾਲ
ਕੁਦਰਤ ਦਾ ਵਰਤਾਰਾ

ਧਰਤੀ
ਸਭਦੂੰ ਨੀਵੀਂ ਧਰਤਿ ਹੈ ਆਪ ਗਵਾਇ ਹੋਈ ਓਡੀਣੀ॥ (4-2-1)
ਧੀਰਜ ਧਰਮ ਸੰਤੋਖ ਕਰ ਦਿੜ੍ਹ ਪੈਰਾਂ ਹੇਠ ਰਹੇ ਲਿਵ ਲੀਣੀ॥ (4-2-2)
ਸਾਧ ਜਨਾਂ ਦੇ ਚਰਨ ਛੁਹਿ ਆਢੀਣੀ ਹੋਏ ਲਾਖੀਣੀ॥ (4-2-3)
ਅੰਮ੍ਰਿਤ ਬੂੰਦ ਸੁਹਾਵਣੀ ਛਹਬੁਰ ਛਲੁਕ ਰੇਨੁ ਹੋਇ ਰੀਣੀ॥ (4-2-4)
ਮਿਲਿਆ ਮਾਣ ਨਿਮਾਣੀਐ ਪਿਰਮ ਪਿਆਲਾ ਪੀ ਪਤੀਣੀ॥ (4-2-5)
ਜੋ ਬੀਜੈ ਸੋਈ ਲੁਣੈ ਸਭ ਰਸ ਕਸ ਬਹੁ ਰੰਗ ਰੰਗੀਣੀ॥ (4-2-6)
ਗੁਰਮੁਖ ਸੁਖ ਫ਼ਲ ਹੈ ਮਸਕੀਣੀ ॥2॥ (4-2-7)

ਮਨੁਖ
ਮਾਣਸ ਦੇਹ ਸੁ ਖੇਹ ਹੈ ਤਿਸ ਵਿਚ ਜੀਭੈ ਲਈ ਨਕੀਬੀ॥ (4-3-1)
ਅਖੀਂ ਦੇਖਨਿ ਰੂਪ ਰੰਗ ਨਾਦ ਕੰਨ ਸੁਨ ਕਰਨ ਰਕੀਬੀ॥ (4-3-2)
ਨਕ ਸੁਵਾਸ ਨਿਵਾਸ ਹੈ ਪੰਜੇ ਦੂਤ ਬੁਰੀ ਤਰਤੀਬੀ॥ (4-3-3)
ਸਭਦੂੰ ਨੀਵੇਂ ਚਰਨ ਹੋਇ ਆਪ ਗਵਾਇ ਨਸੀਬ ਨਸੀਬੀ॥ (4-3-4)
ਹਉਮੈਂ ਰੋਗ ਮਿਟਾਇਦਾ ਸਤਿਗੁਰ ਪੂਰਾ ਕਰੈ ਤਬੀਬੀ॥ (4-3-5)
ਪੈਰੀਂ ਪੈ ਰਹਿਰਾਸ ਕਰ ਗੁਰਸਿਖ ਸੁਣ ਗੁਰ ਸਿਖ ਮਨੀਬੀ॥ (4-3-6)
ਮੁਰਦਾ ਹੋਇ ਮੁਰੀਦ ਗਰੀਬੀ ॥3॥ (4-3-7)

ਲਹੁੜੀ
ਜਿਉਂ ਲਹੁੜੀ ਚੀਚੂੰਗਲੀ ਪੈਧੀ ਛਾਪ ਮਿਲੀ ਵਡਿਆਈ॥ (4-4-1)
ਲਹੁੜੀ ਘਨਹਰ ਬੂੰਦ ਹੋਇ ਪਰਗਟ ਮੋਤੀ ਸਿੱਪ ਸਮਾਈ॥ (4-4-2)
ਲਹੁੜੀ ਬੂਟੀ ਕੇਸਰੈ ਮੱਥੈ ਟਿੱਕਾ ਸ਼ੋਭਾ ਪਾਈ॥ (4-4-3)
ਲਹੁੜੀ ਪਾਰਸ ਪੱਥਰੀ ਅਸ਼ਟ ਧਾਤ ਕੰਚਨ ਕਰਵਾਈ॥ (4-4-4)
ਜਿਉਂ ਮਣਿ ਲਹੁੜੇ ਸਪ ਸਿਰ ਦੇਖੈ ਲੁਕ ਲੁਕ ਲੋਕ ਲੁਕਾਈ॥ (4-4-5)
ਜਾਨ ਰਸਾਇਣ ਪਾਰਿਅਹੁ ਰਤੀ ਮੁਲ ਨ ਜਾਇ ਮੁਲਾਈ॥ (4-4-6)
ਆਪ ਗਣਾਇ ਨ ਆਪ ਗਣਾਈ ॥4॥ (4-4-7)

ਅਗ ਤੇ ਜਲ
ਅਗ ਤਤੀ ਜਲਸੀਅਲਾ ਕਿਤ ਅਵਗਣੁ ਕਿਤ ਗੁਣ ਵਿਚਾਰਾ॥ (4-5-1)
ਗੀ ਧੂੰਆਂ ਧਉਲਹਰ ਨਿਰਮਲ ਗੁਰ ਗਿਆਨ ਸੁਚਾਰਾ॥ (4-5-2)
ਕੁਲ ਦੀਪਕ ਬੈਸੰਤਰਹੁ ਜਲ ਕੁਲ ਕਵਲ ਵਡੇ ਪਰਵਾਰਾ॥ (4-5-3)
ਦੀਪਕ ਹੇਤ ਪਤੰਗ ਦਾਹਂ ਕਵਲ ਭਵਰ ਪਰਗਟ ਪਹਾਰਾ॥ (4-5-4)
ਅੱਗੀ ਲਾਟ ਉਚਾਟ ਹੈ ਸਿਰ ਉੱਚਾ ਕਰ ਕਰੇ ਕਚਾਰਾ॥ (4-5-5)
ਸਿਰੁ ਨੀਵਾਂ ਨਿਵਾਣ ਵਾਸੁ ਪਾਣੀ ਅੰਦਰ ਪਰ ਉਪਕਾਰਾ॥ (4-5-6)
ਨਿਵ ਚਲੈ ਸੋ ਗੁਰੂ ਪਿਆਰਾ ॥5॥ (4-5-7)

ਮਜੀਠ
ਰੰਗ ਮਜੀਠ ਕਸੁੰਭ ਦਾ ਕੱਚਾ ਪੱਕਾ ਕਿਤ ਵੀਚਾਰੇ॥ (4-6-1)
ਧਰਤੀ ਉਖਣ ਕਢੀਐ ਮੂਲ ਮੰਜੀਠ ਜੜੀ ਜੜ ਤਾਰੇ॥ (4-6-2)
ਉੱਖਲ ਮੁਹਲੇ ਕੁਟੀਐ ਪੀਹਣ ਪੀਸੈ ਚਕੀ ਭਾਰੇ॥ (4-6-3)
ਸਹੈ ਅਵਟਣ ਅੱਗ ਦਾ ਹੋਇ ਪਿਆਰੀ ਮਿਲੈ ਪਿਆਰੇ॥ (4-6-4)
ਮੋਹਲੀਅਹੰ ਸਿਰ ਕਢਕੈ ਫੁੱਲ ਕਸੁੰਭ ਚੁਲੰਭ ਖਿਲਾਰੇ॥ (4-6-5)
ਖਟ ਤੁਰਸੀ ਦੇ ਰੰਗੀਐ ਕਪਟ ਸਨੇਹੁ ਰਹੈ ਦਿਨਚਾਰੇ॥ (4-6-6)
ਨੀਵਾਂ ਜਿਣੇ ਉਚੇਰਾ ਹਾਰੇ ॥6॥ (4-6-7)

ਨਿਕੜੇ ਜੀਵ
ਕੀੜੀ ਨਿਕੜੀ ਚਲਤਿ ਕਰ ਭ੍ਰਿੰਗੀ ਨੋਂ ਮਿਲ ਭ੍ਰਿੰਗੀ ਹੋਵੈ॥ (4-7-1)
ਨਿਕੜੀ ਦਿਸੈ ਮਕੜੀ ਸੂਤ ਮੂੰਹੋ ਕਢ ਫਿਰ ਸੰਗੋਵੈ॥ (4-7-2)
ਨਿਕੜੀ ਮਖਿ ਵਖਾਣੀਐ ਮਾਖਿਓ ਮਿਠਾ ਭਾਗਠ ਹੋਵੈ॥ (4-7-3)
ਨਿਕੜਾ ਕੀੜਾ ਆਖੀਐ ਪਟ ਪਟੋਲੇ ਕਰ ਢੰਗ ਢੋਵੈ॥ (4-7-4)
ਗੁਟਕਾ ਮੂੰਹ ਵਿਚ ਪਾਇਕੇ ਦੇਸ ਦਿਸੰਤਰ ਜਾਇ ਖੜੋਵੈ॥ (4-7-5)
ਮੋਤੀ ਮਾਣਕ ਹੀਰਿਆ ਪਾਤਸਾਹ ਲੈ ਹਾਰ ਪਰੋਵੈ॥ (4-7-6)
ਪਾਇ ਸਮਾਇਣ ਦਹੀ ਵਿਲੋਵੈ ॥7॥ (4-7-7)

ਘਾਹ
ਲਤਾਂ ਹੇਠ ਲਤਾੜੀਐ ਘਾਹ ਨ ਕਢੇ ਸਾਹ ਵਿਚਾਰਾ॥ (4-8-1)
ਗੋਰਸ ਦੇ ਖੜ ਖਾਇਕੇ ਗਾਇ ਗਰੀਬੀ ਪਰਉਪਕਾਰਾ॥ (4-8-2)
ਦੁੱਧਹੁੰ ਦਹੀ ਜਮਾਈਐ ਦਹੀਅਹੁੰ ਮੱਖਣ ਛਾਹਿ ਪਿਆਰਾ॥ (4-8-3)
ਘਿਅ ਤੇ ਹੋਵਣ ਹੋਮ ਜੱਗ ਢੰਗ ਸੁਆਰਥ ਚਜ ਅਚਾਰਾ॥ (4-8-4)
ਧਰਮ ਧਉਲ ਪਰਗਟ ਹੋਇ ਧੀਰਜ ਵਸੈ ਸਹੈ ਸਿਰ ਭਾਰਾ॥ (4-8-5)
ਇਕ ਇਕ ਜਾਉ ਜਣੇਂਦਿਆਂ ਚਹੁੰ ਚਕਾਂ ਵਿਚ ਵਗ ਹਜਾਰਾ॥ (4-8-6)
ਤ੍ਰਿਣ ਅੰਦਰ ਵੱਡਾ ਪਾਸਾਰਾ ॥8॥ (4-8-7)

ਤਿਣ
ਲਹੁੜਾ ਤਿਲ ਹੋਇ ਜੰਮਿਆ ਨੀਚਹੁੰ ਨੀਚ ਨ ਆਪ ਗਣਾਯਾ॥ (4-9-1)

 

Dalvinder Singh Grewal

Writer
Historian
SPNer
Jan 3, 2010
1,639
433
80
ਭਾਈ ਗੁਰਦਾਸ ਦੀਆਂ ਵਾਰਾਂ ਵਿਚ ਕੁਦਰਤ ਭਾਗ 7-ਰਚਨਾ
ਦਲਵਿੰਦਰ ਸਿੰਘ ਗ੍ਰੇਵਾਲ

ਰਚਨਾ

ਪੰਜਾਂ ਤੱਤਾਂ ਤੋਂ ਲੱਖਾਂ ਕਰੋੜਾਂ ਬ੍ਰਹਿਮੰਡ ਰਚੇ ਜਿਨ੍ਹਾਂ ਵਿਚ ਵਾਹਿਗੁਰੂ ਨੇ ਰੋਸ਼ਨੀ ਦੇ ਰੂਪ ਵਿਚ ਅਪਣਾ ਫੈਲਾ ਕੀਤਾ: ਫੈਲਾ ਇਤਨਾ ਕਿ ਜੀਵ ਦੀ ਸਮਝ ਤੋਂ ਬਾਹਰ ਹੈ।ਰਚਨਾ ਰਚਕੇ ਵਾਹਿਗੁਰੂ ਸਾਰੀ ਰਚਨਾ ਵਿਚ ਆਪ ਹੀ ਸਮਾ ਕੇ ਬੈਠ ਗਿਆ।ਇਨ੍ਹਾਂ ਬ੍ਰਹਿਮੰਡਾਂ ਵਿਚ ਪ੍ਰਮਾਤਮਾ ਨੇ 84 ਲੱਖ ਭਾਵ ਅਣਗਿਣਤ ਜੂਨੀਆਂ ਪੈਦਾ ਕਰ ਦਿਤੀਆਂ, ਤੇ ਕੁਦਰਤ ਦਾ ਪਾਸਾਰਾ ਇਤਨਾ ਕਰ ਦਿਤਾ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ

(ੳ) ਇਕ ਕਵਾਉ ਪਸਾਉ ਕਰਿ ਓਅੰਕਾਰ ਸੁਣਾਯਾ॥ (13-11-1)
ਓਅੰਕਾਰ ਅਕਾਰ ਲਖ ਬ੍ਰਹਮੰਡ ਬਣਾਯਾ॥ (13-11-2)
ਪੰਜ ਤਤ ਉਤਪਤਿ ਲਖ ਤ੍ਰੈ ਲੋਅ ਸੁਹਾਯਾ॥ (13- 11-3)
ਜਲ ਥਲ ਗਿਰ ਤਰਵਰ ਸੁਫਲ ਦਰੀਆਉ ਚਲਾਯਾ॥ (13-11-4)
ਲਖ ਦਰੀਆਉ ਸਮਾਉ ਕਰ ਤਿਲ ਤੁਲ ਨ ਤੁਲਾਯਾ॥ (13-11-5)
ਕੁਦਰਤ ਇਕ ਅਤੋਲਵੀਂ ਲੇਖਾ ਨਾਂ ਲਿਖਾਯਾ॥ (13-11-6)
ਕੁਦਰਤ ਕੀਮ ਨ ਜਾਣੀਐ ਕਾਦਰ ਕਿਨਿ ਪਾਯਾ॥11॥ (13-11-7)

(ਅ) ਕਰਿ ਬ੍ਰਹਮੰਡ ਕਰੋੜਿ ਕਵਾਉ ਵਧਾਇਆ॥ (22-9-3)

(ੲ) ਗੁਰਮੁਖ ਏਕੰਕਾਰ ਆਪ ਉਪਾਇਆ॥ (19-1-2)
ਓਅੰਕਾਰ ਆਕਾਰ ਪਰਗਟੀ ਆਇਆ॥ (19-1-3)
ਪੰਚ ਤੱਤ ਵਿਸਥਾਰ ਚਲਿਤ ਰਚਾਇਆ॥ (19-1-4)
ਥਾਣੀ ਬਾਣੀ ਚਾਰ ਜਗਤ ਉਪਾਇਆ॥ (19-1-5)
ਕੁਦਰਤ ਅਗਮ ਅਪਾਰ ਅੰਤ ਨ ਪਾਇਆ॥ (19-1-6)
ਸਚ ਨਾਉਂ ਕਰਤਾਰ ਸਚ ਸਮਾਇਆ॥1॥ (19-1-7)

ਮਾਯਾ:

ਪ੍ਰਮਾਤਮਾ ਨੇ ਸ਼ਕਤੀ ਦਾ ਮੇਲ ਕਰਕੇ ਸਾਰਾ ਬ੍ਰਹਿਮੰਡ ਨੂੰ ਵਿਰੋਧਾਭਾਸ ਵਿਚ ਪਾ ਦਿਤਾ ਹੈ।ਮਾਇਆ ਦੇ ਤਿੰਨ ਗੁਣ, ਤਮੋ ਸਤੋ ਰਜੋ ਦਾ ਇਹ ਸਾਰਾ ਖੇਲ ਜੱਗ ਨੂੰ ਭਰਪੂਰ ਕਰਦਾ ਤੇ ਹੰਗਾਲਦਾ ਰਹਿੰਦਾ ਹੈ। ਇਹ ਖੇਲ, ਇਹ ਰਚਨਾ ਸਭ ਕੁਦਰਤ ਦੀ ਉਪਾਈ ਮਾਇਆ ਹੈ ਜੋ ਅਕਾਸ਼, ਧਰਤੀ ਤੇ ਪਤਾਲ ਦੇ ਸਾਰੇ ਭਵਨਾਂ, ਸਾਰੇ ਜਲ ਅਤੇ ਥਲ, ਅਸਮਾਨ ਤੇ ਬੱਦਲ ਵਿਚ ਛਾਈ ਹੋਈ ਹੈ।ਧਰਤੀ ਨੂੰ ਰਚਣਹਾਰੇ, ਵਧਾਉਣ ਵਾਲੇ ਤੇ ਖਤਮ ਕਰਨ ਵਾਲੇ ਪ੍ਰਮਾਤਮਾ ਦੇ ਰਚੇ ਦੇਵਤਾ ਸਾਰੀ ਸ਼੍ਰਿਸ਼ਟੀ ਨੂੰ ਹੁਕਮ ਅਨੁਸਾਰ ਨਚਾਈ ਜਾਂਦੇ ਹਨ।ਮਾਨਵ ਨੇ ਜਤੀ, ਸਤੀ, ਸਿੱਧ ਬਣਕੇ ਧਰਤੀ ਉਪਰ ਵੱਖ ਵੱਖ ਪੰਥ ਚਲ ਚਲਾ ਲਏ।ਉਸ ਪ੍ਰਮਾਤਮਾ ਦੀ ਕਾਮ ਕ੍ਰੋਧ, ਲੋਭ, ਮੋਹ ਸਦਕਾ ਵਿਰੋਧ ਅਤੇ ਧ੍ਰੋਹ ਕਮਾਉਣ ਦੇ ਇਹ ਖੇਲ ਸਭ ਮਾਇਆ ਰਾਹੀਂ ਹੀ ਹਨ ।ਹਉਮੈਂ ਵਿਚ ਘਿਰਿਆ ਹਰ ਜੀਵ ਅਪਣੇ ਆਪ ਨੂਂ ਕਿਸੇ ਦੂਜੇ ਤੋਂ ਘਟ ਨਹੀਂ ਅਖਵਾਉਂਦਾ। ਇਸੇ ਮਾਇਆ ਦੇ ਕਾਰਣ ਕਰਤੇ ਨੇ ਅਪਣੇ ਆਪ ਨੂੰ ਲੁਕਾ ਕੇ ਰਖਿਆ ਹੈ ਜੋ ਆਮ ਜਵਿ ਦੀ ਸਮਝ ਤੋਂ ਬਾਹਰ ਹੈ।

(ੳ) ਸਿਵ ਸਕਤੀ ਦਾ ਮੇਲੁ ਦੁਬਿਧਾ ਹੋਵਈ॥ (21-6-1)
ਤ੍ਰੈ ਗੁਣ ਮਾਇਆ ਖੇਲੁ ਭਰਿ ਭਰਿ ਧੋਵਈ॥ (21-6-2)
ਚਾਰਿ ਪਦਾਰਥ ਭੇਲੁ ਹਾਰ ਪਰੋਵਈ॥ (21-6-3)
ਪੰਜਿ ਤਤ ਪਰਵੇਲ ਅੰਤਿ ਵਿਗੋਵਈ॥ (21-6-4)
ਛਿਅ ਰੁਤਿ ਬਾਰਹ ਮਾਹ ਹਸਿ ਹਸਿ ਰੋਵਈ॥ (21-6-5)
ਰਿਧਿ ਸਿਧਿ ਨਵ ਨਿਧਿ ਨੀਦ ਨ ਸੋਵਈ ॥6॥ (21-6-6

(ਅ ਓਅੰਕਾਰ ਅਕਾਰ ਕਰ ਮਖੀ ਇਕ ਉਪਾਈ ਮਾਯਾ॥ (18-11-1)
ਤਿੰਨ ਲੋਅ ਚੌਦਾਂ ਭਵਨ ਜਲ ਥਲ ਮਹੀਅਲ ਛਲ ਕਰ ਛਾਯਾ॥ (18-11-2)
ਬ੍ਰਹਮਾ ਬਿਸ਼ਨ ਮਹੇਸ਼ ਤ੍ਰੈ ਦਸ ਅਵਤਾਰ ਬਜ਼ਾਰ ਨਚਾਯਾ॥ (18-11-3)
ਜਤੀ ਸਤੀ ਸੰਤੋਖੀਆਂ ਸਿਧ ਨਥ ਬਹੁ ਪੰਥ ਭਵਾਯਾ॥ (18-11-4)
ਕਾਮ ਕਰੋਧ ਵਿਰੋਧ ਵਿਚ ਲੋਭ ਮੋਹ ਕਰ ਧ੍ਰੋਹ ਲੜਾਯਾ॥ (18-11-5)
ਹਉਮੈ ਅੰਦਰ ਸਭਕੋ ਸੇਰਹੂੰ ਘਟ ਨ ਕਿਨੈ ਅਖਾਯਾ॥ (18-11-6)
ਕਾਰਣ ਕਰਤੇ ਆਪ ਲੁਕਾਯਾ ॥11॥ (18-11-7)

ਇਨ੍ਹਾਂ ਸਾਰੇ ਬ੍ਰਹਿਮੰਡਾਂ ਦਾ ਪਾਸਾਰਾ ਨਾਦ ਤੋਂ ਹੋਇਆ ਹੈ ਜਿਨ੍ਹਾਂ ਵਿਚ ਪ੍ਰਮਾਤਮਾਂ ਹਰ ਕਣ ਕਣ ਵਿਚ ਆਪ ਵਸਦਾ ਹੈ।

(ੳ) ਇਕੁ ਕਵਾਉ ਪਸਾਉ ਕਰਿ ਬ੍ਰਹਮੰਡ ਪਸਾਰੇ॥ (38-19-1)
ਕਰਿ ਬ੍ਰਹਮੰਡ ਕਰੋੜ ਲਖ ਰੋਮ ਰੋਮ ਸੰਜਾਰੇ॥ (38-19-2)

(ਅ) ਓਅੰਕਾਰ ਅਕਾਰ ਕਰਿ ਇਕੁ ਕਵਾਉ ਪਸਾਉ ਪਸਾਇਆ॥ (25-1-6)
ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡੁ ਕਰੋੜਿ ਸਮਾਇਆ॥ (25-1-7)

ਤਾਰੇ

ਇਨ੍ਹਾਂ ਪੰਜਾਂ ਤੱਤਾਂ ਤੋਂ ਅਣਗਿਣਤ ਬ੍ਰਹਿਮੰਡ ਬਣੇ, ਜਿਨ੍ਹਾਂ ਵਿਚ ਅਣਗਿਣਤ ਤਾਰੇ, ਸੂਰਜ, ਧਰਤੀਆਂ ਤੇ ਚੰਦ ਬਣੇ।ਨਾਦ ਵਿਚੋਂ ਜਾਗੀ ਸ਼ਕਤੀ ਸਦਕਾ ਸੂਰਜ ਵਰਗੇ ਸਾਰੇ ਸਿਤਾਰੇ ਤੇ ਅਣਗਿਣਤ ਚੰਦ ਬਣਕੇ ਜਗ ਨੂੰ ਰੁਸ਼ਨਾਉਣ ਲਗੇ। ਸੂਰਜ ਤੇ ਚੰਦ ਦੇ ਅਸਰ ਸਦਕਾ ਛੇ ਰੁਤਾਂ, ਬਾਰਾਂ ਮਹੀਨੇ ਤੇ ਸੱਤ ਵਾਰ ਬਣੇ।

(ੳ) ਰਾਤੀ ਤਾਰੇ ਚਮਕਦੇ ਘਰਿ ਘਰਿ ਦੀਪਕ ਜੋਤਿ ਜਗਾਇਆ॥ (37-2-2)
ਸੂਰਜੁ ਏਕੰਕਾਰੁ ਦਿਹਿ ਤਾਰੇ ਦੀਪਕ ਰੂਪੁ ਲੁਕਾਇਆ॥ (37-2-3)

(ਅ) ਤਾਰੇ ਲਖ ਹਨੇਰ ਵਿਚ ਚੜ੍ਹਿਆ ਸੂਰਜ ਸੁਝੈ ਨ ਕੋਈ॥ (5-12-1)
ਰਾਤਿ ਹਨ੍ਹੇਰੀ ਚਮਕਦੇ ਲਖ ਕਰੋੜੀ ਅੰਬਰਿ ਤਾਰੇ॥ (40-6-1)

(ੲ) ਰਾਤ ਅਨ੍ਹੇਰੀ ਅੰਧਕਾਰ ਲਖ ਕਰੋੜ ਚੱਮਕਨ ਤਾਰੇ॥ (16-7-1)
ਘਰ ਘਰ ਦੀਵੈ ਬਾਲੀਅਨ ਪਰਘਰ ਤਕਨ ਚੋਰ ਚਕਾਰੇ॥ (16-7-2)
ਹਟ ਪਟਣ ਘਰ ਬਾਰੀਏ ਦੇ ਦੇ ਤਾਕ ਸਵਣ ਨਰ ਨਾਰੇ॥ (16-7-3)
ਸੂਰਜ ਜੋਤਿ ਉਦੋਤ ਕਰ ਤਾਰੇ ਰਾਤ ਅਨ੍ਹੇਰ ਨਿਵਾਰੇ॥ (16-7-4)
ਬੰਧਨ ਮੁਕਤਿ ਕਰਾਇਦਾ ਨਾਮ ਦਾਨ ਇਸ਼ਨਾਨ ਵੀਚਾਰੇ॥ (16-7-5)
ਗੁਰਮੁਖ ਸੁਖਫਲ ਸਾਧ ਸੰਗ ਪਸੂ ਪਰੇਤ ਪਤਿਤ ਨਿਸਤਾਰੇ॥ (16-7-6)
ਪਰ ਉਪਕਾਰੀ ਗੁਰੂ ਪਿਆਰੇ ॥7॥ (16-7-7)

ਸੂਰਜ ਤੇ ਚੰਦ

ਕਾਦਰ ਦੀ ਜੋਤ ਵਿਚੋਂ ਸੂਰਜ ਉਗਮਿਆ ਜਿਸ ਨੇ ਚਾਨਣ ਕਰਕੇ ਸਾਡੀ ਧਰਤੀ ਦਾ ਸਾਰਾ ਹਨੇਰਾ ਉਡਾ ਦਿਤਾ ; ਚਾਨਣਾ ਏਨਾ ਕਿ ਵੇਖਕੇ ਉਲੂ ਛੁਪ ਜਾਂਦੇ ਹਨ।ਸੂਰਜ ਤੇ ਚੰਦ ਚੱਕਰਾਂ ਵਿਚ ਪਏ ਪ੍ਰਮਾਤਮਾ ਦੀ ਅਣਗਿਣਤ ਪਰਦਖਣਾਂ ਕਰਦੇ ਹੋਏ ਕਾਦਰ ਨੂੰ ਅਪਣਾ ਸਤਿਕਾਰ ਭੇਟ ਕਰ ਰਹੇ ਹਨ । ਇਹ ਤਾਰੇ, ਸੂਰਜ ਤੇ ਚੰਦ ਤਾਂ ਸੱਚੇ ਦੀ ਸੇਵਾ ਸੰਤ ਵਾਂਗ ਕਮਾ ਰਹੇ ਹਨ।ਪਰ ਇਹ ਸੂਰਜ ਤੇ ਚੰਦ ਵੀ ਮਰਨ ਜੰਮਣ ਦੇ ਚੱਕਰ ਵਿਚ ਹਨ ਅਸਲ ਵਿਚ ਇਨ੍ਹਾਂ ਦੀ ਹੋਂਦ, ਤਾਣ ਅਤੇ ਮਾਣ-ਗੁਮਾਨ ਕਾਦਰ ਦੀ ਦਿਤੀ ਸ਼ਕਤੀ ਕਰਕੇ ਹੀ ਹੈ।ਕਾਦਰ ਦਾ ਕਮਾਲ ਵੇਖੋ ਕਿ ਲੱਖਾਂ ਆਕਾਸ਼ ਤੇ ਪਾਤਾਲ ਹਨ ਪਰ ਨਿਯਮਤਤਾ ਇਤਨੀ ਕਿ ਸੂਰਜਾਂ ਦੀਆਂ ਕਿਰਣਾਂ ਕਿਤੇ ਵੀ ਉਚੀਆਂ ਨੀਵੀਆਂ ਨਹੀ ਹੁੰਦੀਆਂ।

(ੳ) ਸਿਵ ਸਕਤੀ ਨੋਂ ਸਾਧਕੈ ਚੰਦ ਸੂਰ ਦਿਹੁ ਰਾਤ ਸਦਾਏ॥ (7-2-1)

(ਅ) ਸੂਰਜ ਜੋਤਿ ਉਦੋਤਿ ਕਰਿ ਤਾਰੇ ਚੰਦ ਨ ਰੈਣਿ ਅੰਧਾਰੇ॥ (40-6-3)

(ੲ) ਸੂਰਜ ਜੋਤ ਉਦੋਤ ਕਰ ਚਾਨਣ ਕਰੈ ਅਨ੍ਹੇਰ ਗਵਾਏ॥ (17-6-1)
(ਸ) ਸੁਰਜ ਚੜਿਐ ਲੁਕ ਜਾਨਿ ਉਲੂ ਅੰਧ ਕੰਧ ਜਗ ਮਾਹੀ॥ (40-5-1)
ਚੰਦ ਸੂਰ ਤੇਤੀ ਕਰੋੜ ਪਰਦਖਣਾ ਚਉਫੇਰ ਫਿਰਾਯਾ॥ (4-21-4)

(ਹ) ਰਾਤ ਅਨ੍ਹੇਰੀ ਅੰਧਕਾਰ ਲਖ ਕਰੋੜ ਚੱਮਕਨ ਤਾਰੇ॥ (16-7-1)
ਘਰ ਘਰ ਦੀਵੈ ਬਾਲੀਅਨ ਪਰਘਰ ਤਕਨ ਚੋਰ ਚਕਾਰੇ॥ (16-7-2)
ਹਟ ਪਟਣ ਘਰ ਬਾਰੀਏ ਦੇ ਦੇ ਤਾਕ ਸਵਣ ਨਰ ਨਾਰੇ॥ (16-7-3)
ਸੂਰਜ ਜੋਤਿ ਉਦੋਤ ਕਰ ਤਾਰੇ ਰਾਤ ਅਨ੍ਹੇਰ ਨਿਵਾਰੇ॥ (16-7-4)
ਬੰਧਨ ਮੁਕਤਿ ਕਰਾਇਦਾ ਨਾਮ ਦਾਨ ਇਸ਼ਨਾਨ ਵੀਚਾਰੇ॥ (16-7-5)
ਗੁਰਮੁਖ ਸੁਖਫਲ ਸਾਧ ਸੰਗ ਪਸੂ ਪਰੇਤ ਪਤਿਤ ਨਿਸਤਾਰੇ॥ (16-7-6)
ਪਰ ਉਪਕਾਰੀ ਗੁਰੂ ਪਿਆਰੇ॥7॥ (16-7-7)

(ਕ) ਦੁਤੀਆ ਚੰਦੁ ਅਗਾਸ ਜਿਉਂ ਆਦਿ ਪੁਰਖ ਆਦੇਸੁ ਕਰਾਇਆ॥ (25-3-3)
ਤਾਰੇ ਮੰਡਲੁ ਸੰਤ ਜਨ ਧਰਮਸਾਲ ਸਚ ਖੰਡ ਵਸਾਇਆ॥ (25-3-4)
ਚੰਦ ਸੂਰਜ ਅਉਲੰਘ ਭਰੈ ਉਦੈ ਅਸਤ ਵਿਚ ਆਵਣ ਜਾਣੈ॥ (12-11-6)
ਸ਼ਿਵ ਸ਼ਕਤੀ ਵਿਚ ਗਰਬ ਗੁਮਾਣੈ ॥11॥ (12-11-7)

(ਸ) ਲਖ ਪਾਤਾਲ ਅਕਾਸ ਲਖ ਉਚੀ ਨੀਵੀਂ ਕਿਰਣਿ ਨ ਰਤੀ॥ (40-14-2)

ਧਰਤੀ

ਭਾਈ ਸਾਹਿਬ ਨੇ ਧਰਤੀ ਨੂੰ ਦੋ ਰੂਪਾਂ ਵਿਚ ਲਿਆ ਹੈ: ਇਕ ਤੱਤ ਦੇ ਰੂਪ ਵਿਚ ਤੇ ਇਕ ਧਰਤੀ ਦੇ ਉਸ ਰੂਪ ਵਿਚ ਜਿਸ ਨੂੰ ਅਸੀਂ ਅਪਣੀ ਕਰਮ ਭੂਮੀ ਦੇ ਰੂਪ ਵਿਚ ਲੈਂਦੇ ਹਾਂ ।ਏਥੇ ਅਸੀ ਧਰਤੀ ਨੂੰ ਅਪਣੀ ਕਰਮ ਭੂਮੀ ਦੇ ਰੂਪ ਵਿਚ ਵੇਖਾਂਗੇ।ਇਹ ਧਰਤੀ ਪੰਜ ਤਤਾਂ ਦੀ ਬਣੀ ਹੋਈ ਹੈ ਜੋ ਪ੍ਰਮਾਤਮਾ ਨੇ ਜੀਵ ਦੇ ਧਰਮ ਕਮਾਉਣ ਲਈ ਧਰਮਸਾਲ ਦੇ ਰੂਪ ਵਿਚ ਬਣਾਈ ਹੋਈ ਹੈ।ਧਰਤੀ ਅੰਦਰ ਪਾਣੀ ਵਸਦਾ ਹੈ ਤੇ ਪਾਣੀ ਵਿਚ ਅਨੇਕਾਂ ਜੀੌਵ ਹਨ।ਧਰਤੀ ਉਪਰ ਰੁੱਖ ਸਿਰ ਭਾਰ ਅਹਿਲ ਖੜੇ ਹੋ ਕੇ ਲੋੜਵੰਦਾਂ ਨੂੰ ਫਲ ਫੁਲ ਲਕੜੀ ਛਾਂ ਅਤੇ ਹੋਰ ਅਨੇਕਾਂ ਦਾਤਾਂ ਰਾਹੀਂ ਉਪਕਾਰ ਕਰਦੇ ਰਹਿੰਦੇ ਹਨ।ਵੱਟੇ ਮਾਰਨ ਵਾਲੇ ਨੂੰ ਵੀ ਫਲ ਦਿੰਦੇ ਹਨ।ਚੰਦਨ ਵਰਗੇ ਰੱਖ ਅਪਣੀ ਸੁਗੰਧ ਫੇਲਾ ਕੇ ਸਾਰਾ ਜੰਗਲ ਖੁਸ਼ਬੂ ਭਰਿਆ ਕਰ ਦੰਦੇ ਹਨ।

(ੳ) ਪੰਜ ਤਤ ਪਰਵਾਣ ਕਰ ਧਰਮਸਾਲ ਧਰਤੀ ਮਨ ਭਾਣੀ॥ (12-13-1)
ਪਾਣੀ ਅੰਦਰ ਧਰਤ ਧਰ ਧਰਤੀ ਅੰਦਰ ਧਰਿਆ ਪਾਣੀ॥ (12-13-2)
ਸਿਰ ਤਲਵਾਏ ਰੁਖ ਹੁਇ ਨਿਹਚਲ ਚਿਤ ਨਿਵਾਸ ਬਿਬਾਣੀ॥ (12-13-3)
ਪਰਉਪਕਾਰੀ ਸੁਫਲ ਫਲ ਵਟ ਵਗਾਇ ਸ੍ਰਿਸ਼ਟਿ ਵਰਸਾਣੀ॥ (12-13-4)
ਚੰਦਣ ਵਾਸ ਵਣਾਸਪਤਿ ਚੰਦਨ ਹੋਇ ਵਾਸ ਮਹਕਾਣੀ॥ (12-13-5)

ਪ੍ਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਅਸੀਂ ਉਸ ਦੀ ਰੰਗ ਬਿਰੰਗੀ ਸ਼੍ਰਿਸ਼ਟੀ ਤੋਂ ਵਾਰੇ ਵਾਰੇ ਜਾਂਦੇ ਹਾਂ।ਸਭ ਨੂੰ ਰਿਜ਼ਕ ਦੇਣ ਵਾਲਾ ਪ੍ਰਮਾਤਮਾ ਸਭ ਨੂੰ ਸੰਭਾਲਦਾ ਹੈ; ਸਭ ਨੂੰ ਅਣਮੰਗੀਆਂ ਦਾਤਾਂ ਦਿੰਦਾ ਹੈ।ਜੀਵ ਏਨੀ ਤਰ੍ਹਾਂ ਦੇ ਕਿ ਕੋਈ ਵੀ ਕਿਸੇ ਜੇਹਾ ਨਹੀਂ ਹੈ ਤੇ ਹਰ ਇਕ ਅਮਦਰ ਮਾੜੀ ਚੰਗੀ ਦੁਚਿਤੀ ਵਸੀ ਹੋਈ ਹੈ।ਵਾਹਿਗੁਰੂ ਆਪ ਤਾਂ ਨਿਰਲੇਪ ਹੈ ਨਿਰਲਗ ਹੈ ਪਰ ਹਰ ਥਾਂ ਪੂਰਿਆ ਹੋਣ ਕਰਕੇ ਹਰ ਕਿਸੇ ਦੇ ਦੇ ਅੰਗ ਸੰਗ ਸਹਾਈ ਹੁੰਦਾ ਹੈ।ਉਹ ਗੋਤਾਂ ਜਾਤਾਂ ਤੋਂ ਪਰ, ਸਭਨਾਂ ਵਿਚ ਇਕ ਤਰ੍ਹਾਂ ਨਾਲ ਵਸਿਆ ਹੋਇਆ ਹੈ ਤੇ ਪੳੇੁਣ ਪਾਣੀ ਤੇ ਅੱਗ ਉਸ ਦੇ ਨਾਲ ਹੀ ਜਿਉਂਦੇ ਵਸਦੇ ਹਨ।

(ਅ) ਪਰਵਦਗਾਰ ਸਲਾਹੀਐ ਸਿਰਠਿ ਉਪਾਈ ਰੰਗ ਬਿਰੰਗੀ॥ (18-10-1)
ਰਾਜ਼ਕ ਰਿਜ਼ਕ ਸੰਬਾਹਦਾ ਸਭਨਾ ਦਾਤ ਕਰੇ ਅਣਮੰਗੀ॥ (18-10-2)
ਕਿਸੈ ਜਿਵੇਹਾ ਨਾਹਿ ਕੋ ਦੁਬਿਧਾ ਅੰਦਰ ਮੰਦੀ ਚੰਗੀ॥ (18-10-3)
ਪਾਰਬ੍ਰਹਮ ਨਿਰਲੇਪ ਹੈ ਪੂਰਨ ਬ੍ਰਹਮ ਸਦਾ ਸਹਲੰਗੀ॥ (18-10-4)
ਵਰਨਾ ਚਿਹਨਾ ਬਾਹਿਰਾ ਸਭਨਾ ਅੰਦਰ ਹੈ ਸਰਬੰਗੀ॥ (18-10-5)
ਪਉਣ ਪਾਣੀ ਬੈਸੰਤਰ ਸੰਗੀ ॥10॥ (18-10-6

(ਅ) ਸਭਦੂੰ ਨੀਵੀਂ ਧਰਤਿ ਹੋਇ ਦਰਗਹ ਅੰਦਰ ਮਿਲੀ ਵਡਾਈ॥ (16-1-2)
ਕੋਈ ਗੋਡੈ ਵਾਹਿ ਹਲ ਕੋ ਮਲ ਮੂਤ ਕਸੂਤ ਕਰਾਈ॥ (16-1-3)
ਲਿੰਬ ਰਸੋਈ ਕੋ ਕਰੈ ਚੋਆ ਚੰਦਨ ਪੂਜ ਚੜ੍ਹਾਈ॥ (16-1-4)
ਜੇਹਾ ਬੀਜੈ ਸੋ ਲੁਣੈ ਜੇਹਾ ਬੀਉ ਤੇਹੋ ਫਲ ਪਾਈ॥ (16-1-5)
ਗੁਰਮੁਖ ਸੁਖ ਫਲ ਸਹਜ ਘਣ ਆਪ ਗਵਾਇ ਨ ਆਪ ਗਨਾਈ॥ (16-1-6)
ਜਾਗ੍ਰਤ ਸੁਪਨ ਸਖੋਪਤੀ ਉਨਮਨ ਮਗਨ ਰਹੇ ਲਿਵ ਲਾਈ॥ (16-1-7)
ਸਾਧ ਸੰਗਤ ਗੁਰ ਸ਼ਬਦ ਕਮਾਈ॥1॥ (16-1-8)

(ੲ) ਜਿਉਂ ਧਰਤੀ ਧੀਰਜ ਧਰਮ ਮਸਕੀਨੀ ਮੂੜੀ॥ (9-19-1)
ਸਭ ਦੂੰ ਨੀਵੀਂ ਹੋਇ ਰਹੀ ਤਿਸ ਮਣੀ ਨ ਕੂੜੀ॥ (9-19-2)

(ਅ) ਸਭਦੂੰ ਨੀਵੀਂ ਧਰਤਿ ਹੈ ਆਪ ਗਵਾਇ ਹੋਈ ਓਡੀਣੀ॥ (4-2-1)
ਧੀਰਜ ਧਰਮ ਸੰਤੋਖ ਕਰ ਦਿੜ੍ਹ ਪੈਰਾਂ ਹੇਠ ਰਹੇ ਲਿਵ ਲੀਣੀ॥ (4-2-2)
ਸਾਧ ਜਨਾਂ ਦੇ ਚਰਨ ਛੁਹਿ ਆਢੀਣੀ ਹੋਏ ਲਾਖੀਣੀ॥ (4-2-3)
ਅੰਮ੍ਰਿਤ ਬੂੰਦ ਸੁਹਾਵਣੀ ਛਹਬੁਰ ਛਲੁਕ ਰੇਨੁ ਹੋਇ ਰੀਣੀ॥ (4-2-4)
ਮਿਲਿਆ ਮਾਣ ਨਿਮਾਣੀਐ ਪਿਰਮ ਪਿਆਲਾ ਪੀ ਪਤੀਣੀ॥ (4-2-5)
ਜੋ ਬੀਜੈ ਸੋਈ ਲੁਣੈ ਸਭ ਰਸ ਕਸ ਬਹੁ ਰੰਗ ਰੰਗੀਣੀ॥ (4-2-6)
ਗੁਰਮੁਖ ਸੁਖ ਫ਼ਲ ਹੈ ਮਸਕੀਣੀ ॥2॥ (4-2-7)

ਧਰਤੀ ਉਪਰ ਜਲ
ਪਾਣੀ ਧਰਤੀ ਵਿਚ ਧਰਤਿ ਵਿਚ ਪਾਣੀਐ॥ (14-7-1)

ਧਰਤੀ ਅੰਦਰ ਜਲ ਵਸੇ ਜਲ ਬਹੁਰੰਗੀ ਰਸੀਂ ਮਿਲੰਦਾ॥ (16-2-1)
ਜਿਉਂ ਜਿਉਂ ਕੋਇ ਚਲਾਇੰਦਾ ਨੀਵਾਂ ਹੋਇ ਨੀਵਾਣ ਰਲੰਦਾ॥ (16-2-2)
ਧੁਪੈ ਤਤਾ ਹੋਇਕੈ ਛਾਂਵੈ ਠੰਢਾ ਹੋਇ ਚਹੰਦਾ॥ (16-2-3)
ਨ੍ਹਾਵਣ ਜੀਵਦਿਆਂ ਮੁਇਆਂ ਪੀਤੈ ਸ਼ਾਂਤਿ ਸੰਤੋਖ ਹੋਵੰਦਾ॥ (16-2-4)
ਨਿਰਮਲ ਕਰਦਾ ਮੈਲਿਆਂ ਨੀਵ ਸਰਵਰ ਜਾਇ ਟਿਕੰਦਾ॥ (16-2-5)
ਗੁਰਮੁਖ ਸੁਖ ਫਲ ਭਾਉ ਭਉ ਸਹਜ ਬੈਰਾਗ ਸਦਾ ਵਿਗਸੰਦਾ॥ (16-2-6)
ਪੂਰਣ ਪਰ ਉਪਕਾਰ ਕਰੰਦਾ॥2॥ (16-2-7)

ਜਲ ਵਿਚ ਕਵਲ ਅਲਿਪਤ ਹੈ ਸੰਗ ਦੋਖ ਨਿਰਦੋਖ ਰਹੰਦਾ॥ (16-3-1)
ਰਾਤੀ ਭਵਰ ਲੁਭਾਇੰਦਾ ਸੀਤਲ ਹੋਇ ਸੁਗੰਧ ਮਿਲੰਦਾ॥ (16-3-2)
ਭਲਕੇ ਸੂਰਜ ਧਿਆਨ ਧਰ ਪਰਫੁਲਤ ਹੋਇ ਮਿਲੈ ਹਸੰਦਾ॥ (16-3-3)
ਗੁਰਮੁਖ ਸੁਕ ਫਲ ਸਹਜ ਘਰ ਵਰਤਮਾਨ ਅੰਦਰ ਵਰਤੰਦਾ॥ (16-3-4)
ਲੋਕਾਚਾਰੀ ਲੋਕ ਵਿਚ ਵੇਦ ਵੀਚਾਰੀ ਕਰਮ ਕਰੰਦਾ॥ (16-3-5)
ਸਾਵਧਾਨ ਗੁਰ ਗਿਆਨ ਵਿਚ ਜੀਵਨ ਮੁਕਤਿ ਜੁਗਤ ਵਿਚਰੰਦਾ॥ (16-3-6)
ਸਾਧ ਸੰਗਤਿ ਗੁਰ ਸ਼ਬਦ ਵਸੰਦਾ ।।3॥ (16-3-7)


ਸਾਗਰ
ਸਾਗਰ ਅੰਦਰ ਬੋਹਿਥਾ ਵਿਚ ਮੁਹਾਣਾ ਪਰ ਉਪਕਾਰੀ॥ (16-5-1)
ਭਾਰ ਅਥਬਣ ਲਦੀਐ ਲੈ ਵਾਪਾਰ ਚੜ੍ਹਨ ਵਾਪਾਰੀ॥ (16-5-2)
ਸਾਇਰ ਲਹਰ ਨ ਵਯਾਪਈ ਅਤ ਅਸਗਾਹ ਅਥਾਹ ਅਪਾਰੀ॥ (16-5-3)
ਬਾਹਲੇ ਪੂਰ ਲੰਘਾਇਦਾ ਸਹੀ ਸਲਾਮਤਿ ਪਾਰ ਉਤਾਰੀ॥ (16-5-4)
ਗੁਰਮੁਖ ਸੁਖਫਲ ਸਾਧ ਸੰਗ ਭਵਜਲ ਅੰਦਰ ਦੁਤਰ ਤਾਰੀ॥ (16-5-5)
ਜੀਵਨ ਮੁਕਤਿ ਜੁਗਤਿ ਨਿਰੰਕਾਰੀ ॥5॥ (16-5-6)

ਮਾਨਸਰੋਵਰ ਆਖੀਐ ਉੱਪਰ ਹੰਸ ਸੁਵੰਸ ਵਸੰਦੇ॥ (16-8-1)
ਮੋਤੀ ਮਾਣਕ ਮਾਨਸਰ ਚੁਣ ਚੁਣ ਹੰਸ ਅਮੋਲ ਚੁਗੰਦੇ॥ (16-8-2)
ਖੀਰ ਨੀਰ ਨਿਰਵਾਰਦੇ ਲਹਿਰੀਂ ਅੰਦਰ ਫਿਰਨ ਤਰੰਦੇ॥ (16-8-3)
ਮਾਨਸਰੋਵਰ ਛਡ ਕੈ ਹੋਰਤ ਥਾਇ ਨ ਜਾਇ ਬਹੰਦੇ॥ (16-8-4)
ਗੁਰਮੁਖ ਸੁਖਫਲ ਸਾਧ ਸੰਗ ਪਰਮ ਹੰਸ ਗੁਰ ਸਿਖ ਸੁਹੰਦੇ॥ (16-8-5)
ਇਕ ਮਨ ਇਕ ਧਿਆਇੰਦੇ ਦੂਜੇ ਭਾਇ ਨ ਜਾਇ ਫਿਰੰਦੇ॥ (16-8-6)
ਸ਼ਬਦ ਸੁਰਤਿ ਲਿਵ ਅਲਖ ਲਖੰਦੇ ॥8॥ (16-8-7

ਗੁਰਮੁਖ ਸੁਖ ਫਲ ਲਖ ਲਖ ਲਹਿਰ ਤਰੰਗਾ॥ (13-10-1)
ਲਖ ਦਰੀਆਉ ਸਮਾਉ ਕਰਿ ਲਖ ਲਹਿਰੀਂ ਅੰਗਾ॥ (13-10-2)
ਲਖ ਦਰੀਆਉ ਸਮੁੰਦ ਵਿਚ ਲਖ ਤੀਰਥ ਗੰਗਾ॥ (13-10-3)
ਲਖ ਸਮੁੰਦ ਗੜਾੜ੍ਹ ਵਿਚ ਬਹੁ ਰੰਗ ਬਿਰੰਗਾ॥ (13-10-4)
ਲਖ ਗੜਾੜ੍ਹ ਤਰੰਗ ਵਿਚ ਲਖ ਅਝੁਕਿਣੰਗਾ॥ (13-10-5)
ਪਿਰਮ ਪਿਆਲਾ ਪੀਵਣਾ ਕੋ ਬੁਰਾ ਨ ਚੰਗਾ॥10॥ (13-10-6)
ਪਰਬਤ
ਧੀਰਜ ਧਰਮ ਨ ਪੁਜਨੀ ਲਖ ਲਖ ਪਰਬਤ ਲਖ ਧਰਤੀ॥ (40-14-5)
ਲਖ ਗਿਆਨ ਧਿਆਨ ਲਖ ਤੁਲਿ ਨ ਤੁਲੀਐ ਤਿਲ ਗੁਰਮਤੀ॥ (40-14-6)
ਸਿਮਰਣ ਕਿਰਣਿ ਘਣੀ ਘੋਲ ਘਤੀ ॥14॥ (40-14-7)

ਧਾਤਾਂ
ਪਾਰਸ ਪਥਰ

ਪਾਰਸ ਪਥਰ ਆਖੀਐ ਲੁਕਿਆ ਰਹੇ ਨ ਆਪ ਜਣਾਏ॥ (16-9-1)
ਵਿਰਲਾ ਹੋਇ ਸਿਞਾਣਦਾ ਖੋਜੀ ਖੋਜ ਲਏ ਸੋ ਪਾਏ॥ (16-9-2)
ਪਾਰਸ ਪਰਸ ਅਪਰਸ ਹੋਇ ਅਸ਼ਟਧਾਤ ਇਕ ਧਾਤ ਕਰਾਏ॥ (16-9-3)
ਬਾਰਹ ਵੰਨੀ ਹੋਇਕੈ ਕੰਚਨ ਮੁਲ ਅਮੁਲ ਵਿਕਾਏ॥ (16-9-4)
ਗੁਰਮੁਖ ਸੁਖਫਲ ਸਾਧ ਸੰਗ ਸ਼ਬਦ ਸੁਰਤ ਲਿਵ ਅਘੜ ਘੜਾਏ॥ (16-9-5)
ਚਰਣ ਸਰਣ ਲਿਵਲੀਣ ਹੋਇ ਸੈਂਸਾਰੀ ਨਿਰੰਕਾਰੀ ਭਾਏ॥ (16-9-6)

ਹੀਰਾ
ਹੀਰੈ ਹੀਰਾ ਬੇਧੀਐ ਬਰਸੈ ਕਣੀ ਅਣੀ ਹੁਇ ਧੀਰੈ॥ (4-16-1)


ਰੁੱਤਾਂ

ਛਿਅ ਰੁਤਿ ਬਾਰਹ ਮਾਹ ਕਰਿ ਸਤਿ ਵਾਰ ਸੈਂਸਾਰ ਉਪਾਇਆ॥ (39-13-3)

ਦੁਇ ਦੇਹ ਚੰਦ ਅਲੋਪ ਹੋਇੈ ਤੀਐ ਦਿਹ ਚੜਦਾ ਹੁਇ ਨਿੱਕਾ॥ (4-20-1)
ਉਠ ਉਠ ਜਗਤ ਜੁਹਾਰਦਾ ਗਗਨ ਮਹੇਸ਼ੁਰ ਮਸਤਕ ਟਿੱਕਾ॥ (4-20-2)
ਸੋਲਹ ਕਲਾ ਸੰਘਾਰੀਐ ਸਫਲ ਜਨਮ ਸੋਹੈ ਕਲ ਇੱਕਾ॥ (4-20-3)
ਅੰਮ੍ਰਿਤ ਕਿਰਣ ਸੁਹਾਵਣੀ ਨਿਝਰ ਝਰੈ ਸਿੰਜੈ ਸਹ ਸਿੱਕਾ॥ (4-20-4)
ਸੀਤਲ ਸਾਂਤ ਸੰਤੋਖ ਦੇ ਸਹਜ ਸੰਤੋਖੀ ਰਤਨ ਅਮਿੱਕਾ॥ (4-20-5)
ਕਰੇ ਅਨ੍ਹੇਰੋਂ ਚਾਨਣਾ ਡੋਰ ਚਕੋਰ ਪ੍ਯਾਨ ਧਰ ਛਿੱਕਾ॥ (4-20-6)
ਆਪ ਗਵਾਇ ਅਮੋਲ ਮਨਿੱਕਾ ॥20॥ (4-20-7)

ਬਨਸਪਤਿ

ਵਣ ਵਣ ਵਿਚ ਵਣਾਸਪਤਿ ਇਕੋ ਧਰਤੀ ਇਕੋ ਪਾਣੀ॥ (17-5-1)
ਰੰਗ ਬਰੰਗੀ ਫੁਲ ਫਲ ਸਾਦ ਸੁਗੰਧ ਸਨਬੰਧ ਵਿਡਾਣੀ॥ (17-5-2)
ਉੱਚਾ ਸਿੰਮਲ ਝਾਟਲਾ ਨਿਹਫਲ ਚੀਲ ਚੜ੍ਹੇ ਅਸਮਾਣੀ॥ (17-5-3)
ਜਲਦਾ ਵਾਂਸ ਵਢਾਈਐ ਵੰਝਲੀਆਂ ਵੱਜਨ ਬੇਬਾਣੀ॥ (17-5-4)
ਚੰਦਨ ਵਾਸ ਵਣਾਸਪਤਿ ਵਾਂਸ ਰਹੈ ਨਿਰਗੰਧ ਰਵਾਣੀ॥ (17-5-5)
ਸਾਧ ਸੰਗਤਿ ਗੁਰ ਸ਼ਬਦ ਸੁਣ ਰਿਦੈ ਨ ਵਸੈ ਅਭਾਗ ਪਰਾਣੀ॥ (17-5-6)
ਹਉਮੈਂ ਅੰਦਰ ਭਰਮ ਭੁਲਾਣੀ ॥5॥ (17-5-7)

ਵਣ ਵਿਚ ਫਲੈ ਵਣਾਸਪਤਿ ਬਹੁ ਰਸ ਗੰਧ ਸੁਗੰਧ ਸੁਹੰਦੇ॥ (17-19-1)
ਅੰਬ ਸਦਾ ਫਲ ਸੋਹਿਨੇ ਆੜੂ ਸੇਬ ਅਨਾਰ ਫਲੰਦੇ॥ (17-19-2)
ਦਾਖ ਬਿਜਉਰੀ ਜਾਮਣੂ ਖਿਰਣੀ ਤੂਤ ਖਜੂਰ ਅਨੰਦੇ॥ (17-19-3)
ਪੀਲੂੰ ਪੇਂਝੂ ਬੇਰ ਬਹੁ ਕੇਲੇ ਤੇ ਅਖਰੋਟ ਬਣੰਦੇ॥ (17-19-4)
ਮੂਲ ਨ ਭਾਵਨ ਅੱਕ ਟਿਡ ਅੰਮ੍ਰਿਤ ਫਲ ਤਜ ਅਕ ਵਸੰਦੇ॥ (17-19-5)
ਜੇ ਥਣ ਜੋਕ ਲਵਾਈਐ ਦੁਧ ਨ ਪੀਐ ਲੋਹੂ ਗੰਦੇ॥ (17-19-6)
ਸਾਧ ਸੰਗਤਿ ਗੁਰ ਸ਼ਬਦ ਸੁਣ ਗਣਤੀ ਅੰਦਰ ਝਾਕ ਝਖੰਦੇ॥ (17-19-7)
ਕਪਟ ਸਨੇਹ ਨ ਥੇਹ ਚੜ੍ਹੰਦੇ ॥19॥ (17-19-8)

ਜਿਉ ਬਹੁ ਵਰਨ ਵਣਾਸਪਤਿ ਮੂਲ ਪਤ੍ਰ ਫਲੁ ਫੁਲੁ ਘਨੇਰੇ॥ (37-17-1)
ਇਕ ਵਰਨੁ ਬੈਸੰਤਰੈ ਸਭਨਾ ਅੰਦਰਿ ਕਰਦਾ ਡੇਰੇ॥ (37-17-2)
ਰੂਪੁ ਅਨੂਪੁ ਅਨੇਕ ਹੋਇ ਰੰਗੁ ਸੁਰੰਗੁ ਸੁ ਵਾਸੁ ਚੰਗੇਰੇ॥ (37-17-3)
ਵਾਂਸਹੁ ਉਠਿ ਉਪੰਨਿ ਕਰਿ ਜਾਲਿ ਕਰੰਦਾ ਭਸਮੈ ਢੇਰੇ॥ (37-17-4)
ਰੰਗ ਬਿਰੰਗੀ ਗਊ ਵੰਸ ਅੰਗੁ ਅੰਗੁ ਧਰਿ ਨਾਉ ਲਵੇਰੇ॥ (37-17-5)
ਸੱਦੀ ਆਵੈ ਨਾਉ ਸੁਣਿ ਪਾਲੀ ਚਾਰੈ ਮੇਰੇ ਤੇਰੇ॥ (37-17-6)
ਸਭਨਾ ਦਾ ਇਕੁ ਰੰਗੁ ਦੁਧੁ ਘਿਅ ਪਟ ਭਾਂਡੈ ਦੋਖ ਨ ਹੇਰੇ॥ (37-17-7)
ਚਿਤੈ ਅੰਦਰਿ ਚੇਤੁ ਚਿਤੇਰੇ ॥17॥ (37-17-8)

ਵਣ ਵਣ ਵਿਚ ਵਣਾਸਪਤਿ ਰਹੈ ਉਜਾੜ ਅੰਦਰ ਅਸਵਾਰੀ॥ (7-17-1)
ਚੁਣ ਚੁਣ ਅੰਜਣ ਬੂਟੀਆਂ ਪਤਿਸ਼ਾਹੀ ਬਾਗ ਲਾਇ ਸਵਾਰੀ॥ (7-17-2)
ਸਿੰਜ ਸਿੰਜ ਬਿਰਖ ਵਡੀਰੀਅਨਿ ਸਾਰ ਸਮ੍ਹਾਲ ਕਰਨ ਵੀਚਾਰੀ॥ (7-17-3)
ਹੋਨਿ ਸਫਲ ਰੁਤਿ ਆਈਐ ਅੰਮ੍ਰਿਤ ਫਲ ਅੰਮ੍ਰਿਤਸਰ ਭਾਰੀ॥ (7-17-4)
ਬਿਰਖਹੁੰ ਸਾਉ ਨ ਆਵਈ ਫਲ ਵਿਚ ਸਾਉ ਸੁਗੰਧ ਸੰਜਾਰੀ॥ (7-17-5)
ਪੂਰਨ ਬ੍ਰਹਮ ਜਗਤ੍ਰ ਵਿਚ ਗੁਰਮੁਖ ਸਾਧ ਸੰਗਤ ਨਿਰੰਕਾਰੀ॥ (7-17-6)
ਗੁਰਮੁਖ ਸੁਖ ਫਲ ਅਪਰ ਅਪਾਰੀ ॥17॥ (7-17-7)

ਚੰਦਨ ਵਾਸ ਵਣਾਸਪਤਿ ਬਾਵਣ ਚੰਦਨ ਚੰਦਨ ਹੋਈ॥ (11-10-1)
ਫਲ ਵਿਣ ਚੰਦਨ ਬਾਵਨਾ ਆਦਿ ਅਨਾਦਿ ਬਿਅੰਤ ਸਦੋਈ॥ (11-10-2)
ਚੰਦਨ ਬਾਵਨ ਚੰਦਨਹੁ ਚੰਦਨ ਵਾਸ ਨ ਚੰਦਨ ਕੋਈ॥ (11-10-3)
ਅਸ਼ਟ ਧਾਤ ਇਕ ਧਾਤ ਹੋਇ ਪਾਰਸ ਪਰਸੇ ਕੰਚਨ ਜੋਈ॥ (11-10-4)
ਕੰਚਨ ਹੋਇ ਨ ਕੰਚਨਹੁ ਵਰਤਮਾਨ ਵਰਤੈ ਸਭ ਲੋਈ॥ (11-10-5)
ਨਦੀਆਂ ਨਾਲੇ ਗੰਗ ਸੰਗ ਸਾਗਰ ਸੰਜਮ ਖਾਰਾ ਸੋਈ॥ (11-10-6)
ਬਗਲਾ ਹੰਸ ਨ ਹੋਵਈ ਮਾਨ ਸਰੋਵਰ ਜਾਇ ਖਲੋਈ॥ (11-10-7)
ਵੀਹਾਂ ਦੈ ਵਰਤਾਰੈ ਓਹੀ ॥10॥ (11-10-8)


ਬਿਰਖ
ਪੰਜ ਤਤ ਪਰਵਾਣ ਕਰ ਧਰਮਸਾਲ ਧਰਤੀ ਮਨ ਭਾਣੀ॥ (12-13-1)
ਪਾਣੀ ਅੰਦਰ ਧਰਤ ਧਰ ਧਰਤੀ ਅੰਦਰ ਧਰਿਆ ਪਾਣੀ॥ (12-13-2)
ਸਿਰ ਤਲਵਾਏ ਰੁਖ ਹੁਇ ਨਿਹਚਲ ਚਿਤ ਨਿਵਾਸ ਬਿਬਾਣੀ॥ (12-13-3)
ਪਰਉਪਕਾਰੀ ਸੁਫਲ ਫਲ ਵਟ ਵਗਾਇ ਸ੍ਰਿਸ਼ਟਿ ਵਰਸਾਣੀ॥ (12-13-4)
ਚੰਦਣ ਵਾਸ ਵਣਾਸਪਤਿ ਚੰਦਨ ਹੋਇ ਵਾਸ ਮਹਕਾਣੀ॥ (12-13-5)
ਸ਼ਬਦ ਸੁਰਤਿ ਲਿਵ ਸਾਧ ਸੰਗ ਗੁਰਮੁਖ ਸੁਖਫਲ ਅੰਮ੍ਰਿਤ ਬਾਣੀ॥ (12-13-6)
ਅਵਗਤਿ ਗਤਿ ਅਤਿ ਅਕਥ ਕਹਾਣੀ ॥13॥ (12-13-7)

ਬਾਵਨ ਚੰਦਨ ਬਿਰਖ ਹੋਇ ਵਣਖੰਡ ਅੰਦਰ ਵਸੈ ਉਜਾੜੀ॥ (16-6-1)
ਪਾਸ ਨਿਵਾਸ ਵਣਾਸਪਤ ਨਿਹਚਲ ਲਾਇ ਉਰਧ ਤਪਤਾੜੀ॥ (16-6-2)
ਪਵਨ ਗਵਨ ਸਨਬੰਧ ਕਰ ਗੰਧ ਸੁਗੰਧ ਉਲਾਸ ਉਘਾੜੀ॥ (16-6-3)
ਅਫਲ ਸਫਲ ਸਮਦਰਸ ਹੋਇ ਕਰੇ ਬਨਸਪਤ ਚੰਦਨ ਵਾੜੀ॥ (16-6-4)
ਗੁਰਮੁਖ ਸੁਖਫਲ ਸਾਧ ਸੰਗ ਪਤਿਤ ਪੁਨੀਤ ਕਰੈ ਦੇਹਾੜੀ॥ (16-6-5)
ਅਉਗਣ ਕੀਤੇ ਗੁਣ ਕਰੇ ਕਚ ਪਕਾਈ ਉਪਰ ਵਾੜੀ॥ (16-6-6)
ਨੀਰ ਨ ਡੋਬੈ ਅੱਗ ਨ ਸਾੜੀ ॥6॥ (16-6-7)

ਬਾਵਨ ਚੰਦਨ ਬੂੰਦ ਇਕੁ ਠੰਢੇ ਤਤੇ ਹੋਇ ਖਲੋਆ॥ (39-4-6)
ਬਾਵਨ ਚੰਦਨ ਲਖ ਲਖ ਚਰਣ ਕਵਲ ਚਰਣੋਦਕੁ ਹੋਆ॥ (39-4-7)
ਪਾਰਬ੍ਰਹਮੁ ਪੂਰਨ ਬ੍ਰਹਮੁ ਆਦਿ ਪੁਰਖੁ ਆਦੇਸੁ ਅਲੋਆ॥ (39-4-8)

ਬਿਰਖ ਛਾਉਨ ਸੁ ਥਾਉਂ ਸੁਹਾਈ॥ (16-4-2)

ਪਵਣ ਪਾਣੀ ਪਾਲਾ ਸਹੈ ਸਿਰ ਤਲਵਾਯਾ ਨਿਹਚਲ ਜਾਈ॥ (16-4-3)
ਫਲ ਦੇ ਵਟ ਵਟਾਇਆ ਸਿਰ ਕਲਵਤ ਲੈ ਲੋਹ ਤਰਾਈ॥ (16-4-4)
ਗੁਰਮੁਖ ਜਨਮ ਸਕਾਰਥਾ ਪਰਉਪਕਾਰੀ ਸਹਜਿ ਸੁਭਾਈ॥ (16-4-5)
ਮਿਤ੍ਰ ਨ ਸਤ੍ਰ ਨ ਮੋਹ ਧੋਹ ਸਮਦਰਸੀ ਗੁਰ ਸ਼ਬਦ ਸਮਾਈ॥ (16-4-6)
ਸਾਧ ਸੰਗਤਿ ਗੁਰਮੁਖ ਵਡਿਆਈ ॥4॥ (16-4-7)

ਕਾਠ ਨ ਡੋਬੈ ਪਾਲਕੈ ਸੰਗਿ ਲੋਹਿ ਤਰਾਯਾ॥ (9-20-4)
ਵੁਠੇ ਮੀਂਹ ਸੁਕਾਲ ਹੋਇ ਰਸਕਸ ਉਪਜਾਯਾ॥ (9-20-5)
ਜੀਵੰਦਿਆਂ ਮਰ ਸਾਧ ਹੋਇ ਸੁਫਲਿਓ ਜਗ ਆਯਾ ॥20॥ (9-20-6)
ਸਿਰ ਤਲਵਾਯਾ ਜੰੌਮਿਆ ਹੋਇ ਅਚਲ ਨ ਚਲਿਆ॥ (9-21-1)
ਪਾਣੀ ਪਾਲਾ ਧੁਪ ਸਹਿ ਓਹ ਤਪਹੁੰ ਨ ਟਲਿਆ॥ (9-21-2)
ਸਫਲ੍ਯੋ ਬਿਰਖ ਸੁਹਾਵੜਾ ਫਲ ਸੁਫਲ੍ਯੋ ਫਲਿਆ॥ (9-21-3)
ਫਲ ਦੇਇ ਵਟ ਗਵਾਈਐ ਕਰ ਵਤ ਨ ਹਲਿਆ॥ (9-21-4)
ਬੁਰੇ ਕਰਨ ਬੁਰਿਆਈਆਂ ਭਲਿਆਈ ਭਲਿਆ॥ (9-21-5)
ਅਵਗੁਣ ਕੀਤੇ ਗੁਣ ਕਰਨ ਜਗ ਸਾਧ ਵਿਰਲਿਆ॥ (9-21-6)
ਅਉਸਰ ਆਪ ਛਲਾਇੰਦੇ ਤਿਨ ਅਉਸਰ ਛਲਿਆ ॥21॥ (9-21-7)
ਮੁਦਾ ਹੋਇ ਮੁਰੀਦ ਸੋ ਗੁਰ ਗੋਰ ਸਮਾਵੈ॥ (9-22-1)

ਧਰਤੀ ਉੱਤੇ ਰੁਖ ਸਿਰ ਤਲਵਾਇਆ॥ (14-8-1)
ਆਪ ਸਹੰਦੇ ਦੁਖ ਜਗ ਵਰਸਾਇਆ॥ (14-8-2)
ਫਲ ਦੇ ਲਾਹਨ ਭੁਖ ਵਟ ਵਗਾਇਆ॥ (14-8-3)
ਛਾਂਵ ਘਣੀ ਬਹੁ ਸੁਖ ਮਨ ਪਰਚਾਇਆ॥ (14-8-4)
ਵਢਨ ਆਇ ਮਨੁਖ ਆਪ ਤਛਾਇਆ॥ (14-8-5)
ਵਿਰਲੇ ਹੀ ਸਨਮੁਖ ਭਾਣਾ ਭਾਇਆ ॥8॥ (14-8-6)

ਰੁਖਹੁੰ ਘਰ ਛਾਵਾਇ ਥੰਮ ਥੰਮ੍ਹਾਇਆ॥ (14-9-1)
ਸਿਰ ਕਰਵਤ ਧਰਾਇ ਦੇੜ ਘੜਾਇਆ॥ (14-9-2)
ਲੋਹੇ ਨਾਲ ਜੜਾਇ ਪੂਰ ਤਰਾਇਆ॥ (14-9-3)
ਲਖ ਲਹਿਰ ਦਰੀਆਇ ਪਾਰ ਲੰਘਾਇਆ॥ (14-9-4)
ਗੁਰ ਸਿਖਾਂ ਭੈ ਭਾਇ ਸ਼ਬਦ ਕਮਾਇਆ॥ (14-9-5)
ਇਕਸ ਪਿਛੈ ਲਾਇ ਲਖ ਛਡਾਇਆ ॥9॥ (14-9-6)

(ਹ) ਧਰਤੀ ਅੰਦਰ ਬਿਰਖ ਹੋਇ ਪਹਿਲੋਂਦੇ ਜੜ ਪੈਰ ਟਿਕਾਈ॥ (16-4-1)
ੳਪਰ ਝੂਲੈ ਝੱਟਲਾ ਜੰਡੀ ਛਾਉਨ ਸੁ ਥਾਉਂ ਸੁਹਾਈ॥ (16-4-2)
ਪਵਣ ਪਾਣੀ ਪਾਲਾ ਸਹੈ ਸਿਰ ਤਲਵਾਯਾ ਨਿਹਚਲ ਜਾਈ॥ (16-4-3)
ਫਲ ਦੇ ਵਟ ਵਟਾਇਆ ਸਿਰ ਕਲਵਤ ਲੈ ਲੋਹ ਤਰਾਈ॥ (16-4-4)
ਗੁਰਮੁਖ ਜਨਮ ਸਕਾਰਥਾ ਪਰਉਪਕਾਰੀ ਸਹਜਿ ਸੁਭਾਈ॥ (16-4-5)
ਮਿਤ੍ਰ ਨ ਸਤ੍ਰ ਨ ਮੋਹ ਧੋਹ ਸਮਦਰਸੀ ਗੁਰ ਸ਼ਬਦ ਸਮਾਈ॥ (16-4-6)
ਸਾਧ ਸੰਗਤਿ ਗੁਰਮੁਖ ਵਡਿਆੲi ॥4॥ (16-4-7)


ਫਲ-ਫੁੱਲ
ਜਲ ਵਿਚ ਕਵਲ ਅਲਿਪਤ ਹੈ ਸੰਗ ਦੋਖ ਨਿਰਦੋਖ ਰਹੰਦਾ॥ (16-3-1)
ਰਾਤੀ ਭਵਰ ਲੁਭਾਇੰਦਾ ਸੀਤਲ ਹੋਇ ਸੁਗੰਧ ਮਿਲੰਦਾ॥ (16-3-2)
ਭਲਕੇ ਸੂਰਜ ਧਿਆਨ ਧਰ ਪਰਫੁਲਤ ਹੋਇ ਮਿਲੈ ਹਸੰਦਾ॥ (16-3-3)
ਗੁਰਮੁਖ ਸੁਕ ਫਲ ਸਹਜ ਘਰ ਵਰਤਮਾਨ ਅੰਦਰ ਵਰਤੰਦਾ॥ (16-3-4)
ਲੋਕਾਚਾਰੀ ਲੋਕ ਵਿਚ ਵੇਦ ਵੀਚਾਰੀ ਕਰਮ ਕਰੰਦਾ॥ (16-3-5)
ਸਾਵਧਾਨ ਗੁਰ ਗਿਆਨ ਵਿਚ ਜੀਵਨ ਮੁਕਤਿ ਜੁਗਤ ਵਿਚਰੰਦਾ॥ (16-3-6)
ਸਾਧ ਸੰਗਤਿ ਗੁਰ ਸ਼ਬਦ ਵਸੰਦਾ ॥3॥ (16-3-7)


ਜੀਅ ਜੰਤ
ਲਖ ਚਉਰਾਸੀਹ ਜੂਨਿ ਵਿਚ ਜੀਅਜੰਤ ਵਿਸੇਖੈ॥ (13-13-2)
ਸਭਨਾਂ ਦੀ ਰੋਮਾਵਲੀ ਬਹੁ ਬਿਧ ਬਹੁ ਰੇਖੈ॥ (13-13-3)
ਰੋਮ ਰੋਮ ਲਖ ਲਖੱ ਸਿਰ ਮੁਹ ਲਖ ਸਰੇਖੈ॥ (13-13-4)
ਲਖ ਲਖ ਮੁਹਿ ਮੁਹਿ ਜੀਭ ਕਰ ਗੁਣਬੋਲੈ ਦੇਖੈ॥ (13-13-5)
ਸੰਖ ਅਸੰਖ ਇਕੀਹ ਵੀਹ ਸਮਸਰ ਨ ਨਿਮੇਖੈ ॥13॥ (13-13-6)


ਪੰਜ ਤਤ ਪਰਵਾਣ ਕਰ ਖਾਣੀਂ ਚਾਰ ਜਗਤ ੳਪਾਯਾ॥ (18-4-1)
ਲਖ ਚਉਰਾਸੀ ਜੂਨਿ ਵਿਚ ਆਵਾ ਗਵਣ ਚਲਿਤ ਵਰਤਾਯਾ॥ (18-4-2)
ਇਕਸ ਇਕਸ ਜੂਨਿ ਵਿਚ ਜੀਅਜੰਤ ਅਣਗਣਤ ਵਧਾਇਆ॥ (18-4-3)
ਲੇਖੇ ਅੰਦਰ ਸਭ ਕੋ ਸਭਨਾਂ ਮਸਤਕ ਲੇਖ ਲਿਖਾਯਾ॥ (18-4-4)
ਲੇਖੈ ਸਾਸ ਗਿਰਾਸ ਦੇ ਲੇਖ ਲਿਖਾਰੀ ਅੰਤ ਨ ਪਾਯਾ॥ (18-4-5)
ਆਪ ਅਲਖ ਨ ਅਲਖ ਲਖਾਯਾ ॥4॥ (18-4-6)

ਡੱਡੂ ਬਗੁਲੇ ਸੰਖ ਲਖ ਅਕ ਜਵਾਹੇਂ ਬਿਸੀਅਰ ਕਾਲੇ॥ (17-20-1)
ਸਿੰਬਲ ਘੁਘੂ ਚਕਵੀਆਂ ਕੜਛ ਹਸਤ ਲਖ ਸੰਢੀ ਨਾਲੇ॥ (17-20-2)
ਪੱਥਰ ਕਾਂਵ ਰੋਗੀ ਘਣੇ ਗਦਹਾ ਕਾਲੇ ਕੰਬਲ ਭਾਲੇ॥ (17-20-3)
ਕੈਹੈ ਤਿਲ ਬੂਆੜ ਲਖ ਅਕ ਟਿਡ ਅਰੰਡ ਤੁੰਮੇ ਚਿਤਰਾਲੇ॥ (17-20-4)
ਕਲੀ ਕਨੇਰ ਵਖਾਣੀਐ ਸਬ ਅਵਗੁਣ ਮੈਂ ਤਨ ਭੀਹਾਲੇ॥ (17-20-5)
ਸਾਧ ਸੰਗਤਿ ਗੁਰ ਸ਼ਬਦ ਸੁਣ ਗੁਰ ਉਪਦੇਸ਼ ਨ ਰਿਦੇ ਸਮ੍ਹਾਲੇ॥ (17-20-6)
ਧ੍ਰਿਗ ਜੀਵਣ ਬੇਮੁਖ ਬੇਤਾਲੇ ॥20॥ (17-20-7)


ਲਖ ਚਉਰਾਸੀਹ ਜੂਨਿ ਵਿਚ ਜੀਅਜੰਤ ਵਿਸੇਖੈ॥ (13-13-2)
ਸਭਨਾਂ ਦੀ ਰੋਮਾਵਲੀ ਬਹੁ ਬਿਧ ਬਹੁ ਰੇਖੈ॥ (13-13-3)
ਰੋਮ ਰੋਮ ਲਖ ਲਖੱ ਸਿਰ ਮੁਹ ਲਖ ਸਰੇਖੈ॥ (13-13-4)
ਲਖ ਲਖ ਮੁਹਿ ਮੁਹਿ ਜੀਭ ਕਰ ਗੁਣਬੋਲੈ ਦੇਖੈ॥ (13-13-5)
ਸੰਖ ਅਸੰਖ ਇਕੀਹ ਵੀਹ ਸਮਸਰ ਨ ਨਿਮੇਖੈ ॥13॥ (13-13-6)
ਮਨੁੱਖ

ਇਸ ਜੰਮਣ ਮਰਨ ਦੀ ਖੇਡ ਤੋਂ ਜੀਵ ਸ਼ਬਦ-ਨਾਮ ਨੂੰ ਜਪਣ ਨਾਲ ਹੀ ਛੁਟਕਾਰਾ ਪਾ ਸਕਦਾ ਹੈ।ਸੰਗਤ ਵਿਚ ਨਾਮ ਲੈਣ ਨਾਲ ਨਾਲ ਆਪਾ ਜਲਦੀ ਭੁੱਲ ਜਾਂਦਾ ਹੈ । ਮਾਤਾ ਪਿਤਾ ਦੀ ਗੋਦ ਵਿਚ ਕੁਦਰਤ ਤੋਂ ਗੁਰਮਤ ਪ੍ਰਾਪਤ ਕਰਕੇ ਮੋਖ ਪਾਇਆ ਜਾ ਸਕਦਾ ਹੈ:

(ਸ) ਚੌਰਾਸੀਹ ਲੱਖ ਜੋਨ ਵਿਚ ਉੱਤਮ ਜਨਮ ਸੁ ਮਾਣਸ ਦੇਹੀ॥ (1-3-1)
ਅਖੀ ਵੇਖਨ ਕਰਨ ਸੁਨਣ ਮੁਖ ਸ਼ੁਭ ਬੋਲਨ ਬਚਨ ਸਨੇਹੀ॥ (1-3-2)
ਹਥੀਂ ਕਾਰ ਕਮਾਵਨੀ ਪੈਰੀ ਚਲ ਸਤਿਸੰਗ ਮਿਲੇਹੀ॥ (1-3-3)
ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਨ ਕਾਰ ਕਰੇਹੀ॥ (1-3-4)
ਗੁਰਮੁਖ ਜਨਮ ਸਕਾਰਥਾ ਗੁਰਬਾਣੀ ਪੜ੍ਹ ਸਮਝ ਸਨੇਹੀ॥ (1-3-5)
ਗੁਰ ਭਾਈ ਸੰਤੁਸ਼ਟ ਕਰ ਚਰਨਾਮ੍ਰਿਤ ਲੈ ਮੁਖ ਪਿਵੇਹੀ॥ (1-3-6)
ਪੈਰੀ ਪਵਨ ਨ ਛੋਡੀਐ ਕਲੀ ਕਾਲ ਰਹਿਰਾਸ ਕਰੇਹੀ॥ (1-3-7)
ਆਪ ਤਰੇ ਗੁਰ ਸਿਖ ਤਰੇਹੀ ॥3॥ (1-3-8)

(ਹ) ਅੰਡਜ ਜੇਰਜ ਸਾਧਕੈ ਸੇਤਜ ਉਤਭੁਜ ਖਾਣੀ ਬਾਣੀ॥ (7-4-1)
ਚਾਰੇ ਕੰਦਾਂ ਚਾਰ ਜੁਗ ਚਾਰ ਵਰਣ ਚਾਰ ਵੇਦ ਵਖਾਣੀ॥ (7-4-2)
ਧਰਮ ਅਰਥ ਕਾਮ ਮੋਖ ਜਿਣ ਰਜ ਤਮ ਸਤ ਗੁਨ ਤੁਰੀਆਰਾਣੀ॥ (7-4-3)
ਸਨਕਾਦਿਕ ਆਸ਼੍ਰਮ ਉਲੰਘ ਚਾਰ ਵੀਰ ਵਸਗਤਿ ਕਰਆਣੀ॥ (7-4-4)
ਚਉਪੜ ਜਿਉਂ ਚਉਸਾਰ ਮਾਰ ਜੋੜਾ ਹੋਇ ਨ ਕੋਇ ਰਿਞਾਣੀ॥ (7-4-5)
ਰੰਗ ਬਰੰਗ ਤੰਬੋਲ ਰਸ ਬਹੁ ਰੰਗੀ ਇਕ ਰੰਗ ਨਿਸਾਣੀ॥ (7-4-6)
ਗੁਰਮੁਖ ਸਾਧ ਸੰਗਤ ਨਿਰਬਾਣੀ ॥4॥ (7-4-7)

ਮੁਰਦਾ ਹੋਇ ਮੁਰੀਦ ਨ ਗਲੀਂ ਹੋਵਣਾ॥ (3-18-1)
ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ॥ (3-18-2)
ਗੋਲਾ ਮੁੱਲ ਖਰੀਦ ਕਾਰੇ ਜੋਵਣਾ॥ (3-18-3)
ਨਾ ਤਿਸੁ ਭੁਖ ਨ ਨੀਂਦ ਨ ਖਾਣਾ ਸੋਵਣਾ॥ (3-18-4)
ਪੀਹਣ ਹੋਇ ਜਦੀਦ ਪਾਣੀ ਢੋਵਣਾ॥ (3-18-5)
ਪਖੇ ਦੀ ਤਾਗੀਦ ਪਗ ਮਲ ਧੋਵਣਾ॥ (3-18-6)
ਸੇਵਕ ਹੋਇ ਸਜੀਦ ਨ ਹੱਸਣ ਰੋਵਣਾ॥ (3-18-7)
ਦਰ ਦਰਵੇਸ ਰਸੀਦ ਪਿਰਮ ਰਸ ਭੋਵਣਾ॥ (3-18-8)
ਚੰਦ ਮੁਮਾਰਖ ਈਦ ਪੁਗ ਖਲੋਵਣਾ ॥18॥ (3-18

ਨੀਲ ਅਨੀਲ ਵਿਚਾਰ ਪਿਰਮ ਪਿਆਲਿਆ ॥15॥ (3-15-9)
ਚਾਰ ਵਰਨ ਸਤਿਸੰਗ ਗੁਰਮੁਖਿ ਮੇਲਿਆ॥ (3-16-1)
ਜਾਣ ਤੰਬੋਲਹੁ ਰੰਗ ਗੁਰਮੁਖ ਚੇਲਿਆ॥ (3-16-2)
ਪੰਜੇ ਸ਼ਬਦ ਅਭੰਗ ਅਨਹਦ ਕੇਲਿਆ॥ (3-16-3)
ਸਤਿਗੁਰ ਸ਼ਬਦ ਤਰੰਗ ਸਦਾ ਸੁਹੇਲਿਆ॥ (3-16-4)
ਸ਼ਬਦ ਸੁਰਤ ਪਰਸੰਗ ਗਿਆਨ ਸੰਗ ਮੇਲਿਆ॥ (3-16-5)
ਰਾਗ ਨਾਦ ਸਰਬੰਗ ਅਹਿਨਿਸ ਭੇਲਿਆ॥ (3-16-6)
ਸ਼ਬਦ ਅਨਾਹਦ ਰੰਗ ਸੁਝ ਇਕੇਲਿਆ॥ (3-16-7)
ਗੁਰਮੁਖ ਪੰਥੀ ਪੰਗ ਬਾਹਰ ਖੇਲਿਆ ॥16॥ (3-16-8)


(ੳ) ਦਾਈ ਦਾਇਆ ਰਾਤ ਦਿਹੁ ਬਾਲ ਸੁਭਾਇ ਜਗਤ ਖਿਲਾਯਾ॥ (6-5-4)
ਗੁਰਮੁਖ ਜਨਮ ਸਕਾਰਥਾ ਸਾਧ ਸੰਗਤਿ ਵਸ ਆਪ ਗਵਾਯਾ॥ (6-5-5)
ਜੰਮਣ ਮਰਨੋਂ ਬਾਹਿਰੇ ਜੀਵਨ ਮੁਕਤਿ ਜੁਗਤਿ ਵਰਤਾਯਾ॥ (6-5-6)
ਗੁਰਮਤ ਮਾਤਾ ਮੱਤ ਹੈ ਪਿਤਾ ਸੰਤੋਖ ਮੋਖ ਪਦ ਪਾਯਾ॥ (6-5-7)

(ੲ) ਪ੍ਰਥਮੈਂ ਸਾਸ ਨ ਮਾਸ ਸਨ ਅੰਧ ਧੁੰਦ ਕਛ ਖਬਰ ਨ ਪਾਈ॥ (1-2-1)
ਰਕਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ॥ (1-2-2)
ਪਉਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ॥ (1-2-3)
ਪੰਚ ਵਿਚ ਆਕਾਸ ਕਰ ਕਰਤਾ ਛਟਮ ਅਦਿਸ਼ ਸਮਾਈ॥ (1-2-4)
ਪੰਚ ਤੱਤ ਪਚੀਸ ਗੁਣ ਸ਼ਤ੍ਰ ਮਿਤ੍ਰ ਮਿਲ ਦੇਹ ਬਣਾਈ॥ (1-2-5)
ਖਾਣੀ ਬਾਣੀ ਚਲਿਤ ਕਰ ਆਵਾਗਉਣ ਚਰਿਤ ਦਿਖਾਈ॥ (1-2-6)
ਚੌਰਾਸੀਹ ਲੱਖ ਜੋਨ ਉਪਾਈ ॥2॥ (1-2-7)


ਮਾਣਸ ਦੇਹ ਸੁ ਖੇਹ ਹੈ ਤਿਸ ਵਿਚ ਜੀਭੈ ਲਈ ਨਕੀਬੀ॥ (4-3-1)
ਅਖੀਂ ਦੇਖਨਿ ਰੂਪ ਰੰਗ ਨਾਦ ਕੰਨ ਸੁਨ ਕਰਨ ਰਕੀਬੀ॥ (4-3-2)
ਨਕ ਸੁਵਾਸ ਨਿਵਾਸ ਹੈ ਪੰਜੇ ਦੂਤ ਬੁਰੀ ਤਰਤੀਬੀ॥ (4-3-3)
ਸਭਦੂੰ ਨੀਵੇਂ ਚਰਨ ਹੋਇ ਆਪ ਗਵਾਇ ਨਸੀਬ ਨਸੀਬੀ॥ (4-3-4)
ਹਉਮੈਂ ਰੋਗ ਮਿਟਾਇਦਾ ਸਤਿਗੁਰ ਪੂਰਾ ਕਰੈ ਤਬੀਬੀ॥ (4-3-5)
ਪੈਰੀਂ ਪੈ ਰਹਿਰਾਸ ਕਰ ਗੁਰਸਿਖ ਸੁਣ ਗੁਰ ਸਿਖ ਮਨੀਬੀ॥ (4-3-6)
ਮੁਰਦਾ ਹੋਇ ਮੁਰੀਦ ਗਰੀਬੀ ॥3॥ (4-3-7)

ਅਬਗਤਗਤ ਅਗਾਧ ਬੋਧ ਗੁਰ ਮੂਰਤ ਹੁਇ ਅਲਖ ਲਖਾਯਾ॥ (16-18-2)
ਸਾਧ ਸੰਗਤਿ ਸਚਖੰਡ ਵਿਚ ਭਗਤਵਛਲ ਹੋ ਅਛਲ ਛਲਾਯਾ॥ (16-18-3)
ਚਾਰਵਰਨ ਇਕ ਵਰਨ ਹੋਇ ਆਦਿ ਪੁਰਖ ਆਦੇਸ਼ ਕਰਾਯਾ॥ (16-18-4)
ਧਯਾਨ ਮੂਲ ਦਰਸ਼ਨ ਗੁਰੂ ਛਿਅ ਦਰਸ਼ਨ ਦਰਸ਼ਨ ਵਿਚ ਆਯਾ॥ (16-18-5)
ਆਪੇ ਆਪ ਨ ਆਪ ਜਣਾਯਾ ॥18॥ (16-18-6)

ਹੋਈ ਆਗਿਆ ਆਦਿ ਆਦਿ ਨਿਰੰਜਨੋ॥ (3-17-1)
ਨਾਦੈ ਮਿਲਿਆ ਨਾਦ ਹਉਮੈਂ ਭੰਜਨੋ॥ (3-17-2)
ਬਿਸਮਾਦੈ ਬਿਸਮਾਦ ਗੁਰਮੁਖ ਅੰਜਨੋ॥ (3-17-3)
ਗੁਰਮਤਿ ਗੁਰਪਰਸਾਦਿ ਭਰਮ ਨਿਖੰਜਨੋ॥ (3-17-4)
ਆਦਿ ਪੁਰਖ ਪਰਮਾਦ ਅਕਾਲ ਅਗੰਜਨੋ॥ (3-17-5)
ਸੇਵਕ ਸ਼ਿਵ ਸਨਕਾਦਿ ਕ੍ਰਿਪਾ ਕਰੰਜਨੋ॥ (3-17-6)
ਜਪੀਐ ਜੁਗਹ ਜੁਗਾਦਿ ਗੁਰ ਸਿਖ ਮੰਜਨੋ॥ (3-17-7)
ਪਿਰਮ ਪਿਆਲੇ ਸਾਦ ਪਰਮ ਪੁਰੰਜਨੋ॥ (3-17-8)
ਆਦਿ ਜੁਗਾਦਿ ਅਨਾਦ ਸਰਬ ਸੁਰੰਜਨੋ ॥17॥ (3-17-9)
 

swarn bains

Poet
SPNer
Apr 8, 2012
970
200
ਭਾਈ ਗੁਰਦਾਸ ਦੀਆ ਵਾਰਾਂ ਬਹੁਤ ਚੰਗੀਆ ਹਨ. ਪਰ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪੂਰੀਆਂ ਨਹੀਂ ਉਤਰੀਆਂ. ਸ਼ਾਹ ਹੁਸੈਨ, ਪੀਲੂ ਵਾਕਰ ਇਹ ਗ੍ਰੰਥ ਸਾਹਿਬ ਵਿਚ ਨਹੀਂ ਪਾਈਆਂ ਸਨ, ਇਨ੍ਹਾਂ ਵਿਚ ਈਗੋ ਨਜ਼ਰ ਆਉਂਦੀ ਹੈ. ਭਾਈ ਸਾਹਿਬ ਦਾ ਦਿਲ ਰੱਖਣ ਵਾਸਤੇ ਗੁਰੂ ਜੀ ਨੇ ਇਨ੍ਹਾਂ ਨੂੰ ਕੁੰਜੀ ਆਖ ਦਿੱਤਾ. ਤੇ ਭਾਈ ਸਾਹਿਬ ਦੇ ਸਬਦ ਗਾਏ ਜਾਂਦੇ ਹਨ. ਮੁਆਫੀ ਮੰਗਦਾ ਹਾਂ
 

Dalvinder Singh Grewal

Writer
Historian
SPNer
Jan 3, 2010
1,639
433
80
Bhai Gurdas was not only a thinker and writer but also a great preacher. These compositions have to be seen in that light. To say that these compositions smack of ego does not justify the strength of his writings. To say that Guru Ji mentioned these compositions as Kunji just to please him too is not correct. A preacher always explains what has been written or propagated by great souls and what the lesson to be drawn out of it. In that regard, he is a very perfect preacher. A preacher is not as great as a guru, though.
 
📌 For all latest updates, follow the Official Sikh Philosophy Network Whatsapp Channel:
Top