• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰਥਿਕ ਮਾਡਲ Punjabi

Dalvinder Singh Grewal

Writer
Historian
SPNer
Jan 3, 2010
1,639
433
80
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰਥਿਕ ਮਾਡਲ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ 9815366726


ਆਰਥਿਕ ਮਾਡਲ ਇੱਕ ਅਸਲ-ਵਿਸ਼ਵ ਆਰਥਿਕ ਸਥਿਤੀ ਦੀ ਇੱਕ ਸਰਲ ਨੁਮਾਇੰਦਗੀ ਹੈ, ਜਿਸਦਾ ਵਿਸ਼ਲੇਸ਼ਣ ਆਰਥਿਕ ਵਿਵਹਾਰ ਨੂੰ ਸਮਝਣ ਅਤੇ ਭਵਿੱਖਬਾਣੀ ਕਰਨ ਲਈ ਕੀਤਾ ਜਾਂਦਾ ਹੈ। (1) ਕੈਂਬਰਿਜ ਬਿਜ਼ਨਸ ਇੰਗਲਿਸ਼ ਡਿਕਸ਼ਨਰੀ (2)ਅਨੁਸਾਰ ਅਰਥਵਿਵਸਥਾ ਉੱਤੇ ਕਿਸੇ ਚੀਜ਼ ਦੇ ਪ੍ਰਭਾਵ ਦੀ ਗਣਨਾ ਕਰਨ ਲਈ ਵਰਤਿਆ ਜਾਣ ਵਾਲਾ ਇਹ ਇੱਕ ਸਿਧਾਂਤ ਹੈ। ਵਿਸ਼ਵ ਦੇ ਦੋ ਮੁੱਖ ਮਾਡਲ ਮੰਗ ਅਤੇ ਪੂਰਤੀ (ਸਪਲਾਈ ਅਤੇ ਡਿਮਾਂਡ) ਅਤੇ “ਮਾਈਕਰੋ ਆਰਥਿਕਤਾ” ਤੇ ਆਧਾਰਿਤ ਹਨ। ਸਪਲਾਈ ਅਤੇ ਮੰਗ ਮਾਡਲ ਦਰਸਾਉਂਦੇ ਹਨ ਕਿ ਬਾਜ਼ਾਰ ਦੀਆਂ ਤਾਕਤਾਂ ਦੇ ਜਵਾਬ ਵਿੱਚ ਕੀਮਤਾਂ ਕਿਵੇਂ ਅਨੁਕੂਲ ਹੁੰਦੀਆਂ ਹਨ। ਮੈਕਰੋ ਆਰਥਿਕ ਮਾਡਲ (ਆਈਐੱਸ-ਐੱਲਐੱਮ ਫਰੇਮਵਰਕ) ਵਿਆਜ ਦਰਾਂ ਅਤੇ ਰਾਸ਼ਟਰੀ ਆਮਦਨ ਦਰਮਿਆਨ ਪਰਸਪਰ ਪ੍ਰਭਾਵ ਨੂੰ ਸਮਝਣ ਵਿੱਚ ਮਦਦ ਕਰਦੇ ਹਨ। ਪਰ ਇਨ੍ਹਾਂ ਵਿੱਚੋਂ ਕੋਈ ਵੀ ਮਾਡਲ ਵਿਸ਼ਵ ਮਨੁੱਖੀ ਮੰਗ ਅਤੇ ਲੋੜਾਂ ਦੀ ਪੂਰਤੀ ਨਹੀਂ ਕਰਦਾ। ਜਿਸ ਕਰਕੇ ਸਮੁੱਚੇ ਵਿਸ਼ਵ ਦੀ ਆਰਥਿਕਤਾ ਭੰਬਲ ਭੁਸੇ ਵਿੱਚ ਪਈ ਹੋਈ ਹੈ। ਯੂ ਅੇਨ ਓ ਨੇ ਵੀ ਅਪਣੀ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ 2025 ਦੀ ਰਿਪੋਰਟ ਵਿੱਚ ਵਿਸ਼ਵ ਆਰਥਿਕਤਾ ਬਾਰੇ ਇੰਕਸ਼ਾਪ ਕੀਤਾ ਹੈ ਕਿ “ਲੰਮੀ ਅਨਿਸ਼ਚਿਤਤਾ ਦੇ ਵਿਚਕਾਰ ਗਲੋਬਲ ਵਿਕਾਸ ਮੱਧਮ ਰਹੇਗਾ। ਘੱਟ ਮਹਿੰਗਾਈ ਅਤੇ ਮੁਦਰਾ ਅਸਾਨਤਾ ਰਾਹਤ ਦੀ ਪੇਸ਼ਕਸ਼ ਕਰਦੇ ਹਨ, ਪਰ ਵਪਾਰਕ ਤਣਾਅ, ਉੱਚ ਕਰਜ਼ੇ ਦਾ ਬੋਝ ਅਤੇ ਭੂ-ਰਾਜਨੀਤਿਕ ਜੋਖਮ ਦ੍ਰਿਸ਼ਟੀਕੋਣ ਨੂੰ ਘਟਾਉਂਦੇ ਹਨ”। (3) ਵਿਸ਼ਵ ਅਰਥਵਿਵਸਥਾ ਨੂੰ ਲਗਾਤਾਰ ਕਈ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਵੱਲ ਪ੍ਰਗਤੀ ਖਤਰੇ ਵਿੱਚ ਪੈ ਰਹੀ ਹੈ। (4)

ਰੁਜ਼ਗਾਰੀ, ਦੁਰਲੱਭ ਸਰੋਤ ਅਤੇ ਅਸੰਤੁਸ਼ਟ ਇੱਛਾਵਾਂ ਵਰਗੇ ਮੁੱਦੇ-ਮੁੱਖ ਮਨੁੱਖੀ ਕਦਰਾਂ-ਕੀਮਤਾਂ ਵਿੱਚ ਗਿਰਾਵਟ ਦੇ ਨਾਲ-ਨਾਲ-ਸਮਾਜ ਨੂੰ ਇੱਕ ਖਤਰਨਾਕ ਚੱਕਰ ਵਿੱਚ ਫਸ ਰਹੇ ਹਨ। ਸਾਈਬਰ ਘੁਟਾਲਿਆਂ ਤੋਂ ਲੈ ਕੇ ਵ੍ਹਾਈਟ-ਕਾਲਰ ਅਪਰਾਧਾਂ ਤੱਕ, ਇਹ ਚੱਕਰ ਸਿਰਫ ਬਦਤਰ ਹੁੰਦਾ ਜਾ ਰਿਹਾ ਹੈ[….ਸੰਤੁਸ਼ਟੀ ਉੱਤੇ ਦਿਆਲਤਾ ਅਤੇ ਉਪਭੋਗਵਾਦ ਉੱਤੇ ਮੁਕਾਬਲੇ ਨੂੰ ਉਤਸ਼ਾਹਿਤ ਕਰਨਾ। ਸਮੱਸਿਆ ਸਿਰਫ ਨੌਕਰੀਆਂ ਜਾਂ ਪੈਸਾ ਨਾ ਹੋਣ ਬਾਰੇ ਨਹੀਂ ਹੈ, ਬਲਕਿ ਸਮਾਜਿਕ ਸਫਲਤਾ ਅਤੇ ਰੁਤਬੇ ਦਾ ਪਿੱਛਾ ਕਰਦੇ ਹੋਏ ਸਾਡੇ ਨੈਤਿਕ ਮਾਰਗ ਦਰਸ਼ਕ ਨੂੰ ਗੁਆਉਣ ਬਾਰੇ ਹੈ। ਸਾਈਬਰ ਕ੍ਰਾਈਮ, ਆਰਥਿਕ ਘੁਟਾਲਿਆਂ ਅਤੇ ਨੌਜਵਾਨਾਂ ਦੇ ਮੋਹ ਭੰਗ ਹੋਣ ਨੂੰ ਅੱਜ ਦੇ ਖਪਤਕਾਰ-ਸੰਚਾਲਿਤ ਸਮਾਜ ਦੁਆਰਾ ਬਣਾਏ ਗਏ ਭਾਵਨਾਤਮਕ ਤਣਾਅ ਅਤੇ ਅਵਿਸ਼ਵਾਸ਼ਯੋਗ ਉਮੀਦਾਂ ਤੋਂ ਵੱਖ ਨਹੀਂ ਕੀਤਾ ਜਾ ਸਕਦਾ।(5)ਜਿਵੇਂ ਕਿ ਯੂ ਅੇਨ ਓ ਨੇ ਵੀ ਸਵੀਕਾਰ ਕੀਤਾ ਹੈ ਕਿ ਮੌਜੂਦਾ ਆਰਥਿਕ ਮਾਡਲ ਇਸ ਗੰਭੀਰ ਸਥਿਤੀ ਨੂੰ ਸੁਲਝਾਉਣ ਵਿੱਚ ਅਸਫਲ ਰਹੇ ਹਨ ਹੁਣ ਇੱਕ ਅਜਿਹੇ ਮਾਡਲ ਦੀ ਜ਼ਰੂਰਤ ਹੈ ਜੋ ਮੌਜੂਦਾ ਮੁਸ਼ਕਲਾਂ ਦਾ ਹੱਲ ਦੇ ਸਕੇ। ਇਸ ਦਾ ਇਕ ਵਧੀਆ ਆਰਥਿਕ ਮਾਡਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਜਾਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਕੇਂਦਰੀ ਧਾਰਮਿਕ ਗ੍ਰੰਥ ਹੈ, ਜਿਸ ਨੂੰ ਸਿੱਖਾਂ ਦੁਆਰਾ ਧਰਮ ਮੁੱਖ ਸਰੋਤ ਗੁਰੂ ਮੰਨਿਆ ਜਾਂਦਾ ਹੈ ਜੋ ਮਾਰਗਦਰਸ਼ਨ ਅਤੇ ਸਿਆਣਪ ਦਾ ਇੱਕ ਸਦੀਵੀ ਸਰੋਤ ਹੈ । ਇਸ ਵਿੱਚ 1430 ਅੰਗ ਹਨ ਜਿਨ੍ਹਾਂ ਵਿੱਚ 6 ਸਿੱਖ ਗੁਰੂ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੇ 5,894 ਸ਼ਬਦ ਸ਼ਾਮਲ ਹਨ ਜਿਨ੍ਹਾਂ ਵਿੱਚ ਪੂਰੇ ਵਿਸ਼ਵ ਲਈ ਰੂਹਾਨੀ ਹੀ ਨਹੀਂ ਦੁਨਿਆਵੀ ਗਿਆਨ ਭਰਿਆ ਪਿਆ ਹੈ ਜਿਸ ਨੂੰ ਹੁਣ ਵਿਸ਼ਵ ਆਰਥਿਕਤਾ ਦੇ ਸੰਦਰਭ ਵਿੱਚ ਵਿਚਾਰਾਂਗੇ। (6)

ਸਾਂਝੀਵਾਲਤਾ ਤੇ ਭਾਈਚਾਰੇ ਤੇ ਆਧਾਰਿਤ ਆਰਥਿਕ ਮਾਡਲ

ਵਿਸ਼ਵ ਦੇ ਅਜੋਕੇ ਮਾਡਲਾਂ ਦਾ ਸਭ ਤੋਂ ਵੱਡਾ ਨੁਕਸ ਵਿਅਕਤੀਵਾਦ ਹੈ ਜਿਸ ਵਿੱਚ ਸਮਾਜ ਦਾ ਨਹੀਂ ਵਿਅਕਤੀ ਸਿਰਫ ਅਪਣਾ ਹੀ ਫਾਇਦਾ ਸੋਚਦੇ ਹਨ ਜਿਸ ਵਿੱਚ ਦੂਸਰਿਆਂ ਦੇ ਨੁਕਸਾਨ ਦੀ ਕੋਈ ਪਰਵਾਹ ਨਹੀਂ ਹੁੰਦੀ। ਆਰਥਿਕਤਾ ਦਾ ਮੁਖ ਆਧਾਰ ਮਾਇਆ ਹੈ ।ਪਾਪਾਂ ਬਾਝੋਂ ਹੋਵੇ ਨਾਹੀਂ (ਸ੍ਰੀ ਗੁਰੂ ਗ੍ਰੰਥ ਸਾਹਿਬ: ਅੰਗ 417) ਤੇ ਇਨ੍ਹਾਂ ਪਾਪਾਂ ਵਿੱਚ ਝੂਠ ਪਰਧਾਨ ਹੋ ਜਾਂਦਾ ਹੈ ਤੇ ਸੱਚ ਨੂੰ ਛੁਪਣਾ ਪੈਂਦਾ ਹੈ।ਕਾਮ, ਕ੍ਰੋਧ, ਲੋਭ ਮੋਹ, ਹੰਕਾਰ ਇਸ ਪਾਪਾਂ ਦੀ ਕਮਾਈ ਦਾ ਨਤੀਜਾ ਹੁੰਦੇ ਹਨ ਤੇ ਹਉਮੈਂ ਦਾ ਰੋਗ ਅਜਿਹਾ ਚੰਮੜਦਾ ਹੈ ਕਿ ਬੰਦੇ ਨੂੰ ਅਪਣੀ ਹੋਸ਼ ਨਹੀਂ ਰਹਿੰਦੀ। ਅਮਰੀਕਾ ਦੇ ਸ਼ਕਤੀਵਾਨ ਰਾਸ਼ਟਰਪਤੀ ਨੂੰ ਵੇਖ ਲਉ ਜੋ ਅਪਣੇ ਆਪ ਨੂੰ ਅਤੇ ਅਪਣੇ ਵਿਉਪਾਰ ਨੂੰ ਹੋਰ ਵੱਡਾ ਦਿਖਾਉਣ ਲਈ ਦੁਨੀਆਂ ਦੀ ਹਰ ਲੜਾਈ ਵਿੱਚ ਟੰਗ ਅੜਾਉਂਦਾ ਹੈ ਤੇ ਇਸ ਦੁਨੀਆਂ ਦੀ ਸਾਰੀ ਅਰਥਿਕਤਾ ਨੂੰ ਭੰਬਲ ਭੁਸੇ ਵਿੱਚ ਪਾਇਆ ਹੋਇਆ ਹੈ । ਪਿਆਰ ਤੇ ਸਮਾਜਿਕ ਬਰਾਬਰੀ ਦੀ ਥਾਂ ਹਥਿਆਰਾਂ ਦੇ ਵਿਉਪਾਰ ਰਾਹੀਂ ਵਿਸ਼ਵ ਪ੍ਰਭੁਤਵ ਨੂੰ ਪ੍ਰਭਾਵਿਤ ਕਰ ਰਿਹਾ ਹੈ। ਨਾਬਰਾਬਰੀ, ਗਰੀਬੀ-ਅਮੀਰੀ ਵੱਡਾ-ਛੋਟਾ ਉਚਾ-ਨੀਵਾਂ ਜਿਹੇ ਪਾੜੇ ਪੈ ਜਾਂਦੇ ਹਨ ਜੋ ਸਮਾਜ ਦੇ ਹਿੱਤ ਵਿੱਚ ਨਹੀਂ ।

ਜਿੱਥੇ ਅਮਰੀਕਾ ਦਾ ਚੁਕਿਆ ਹੋਇਆ ਇਜ਼ਰਾਈਲ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈ। ਜਿਸ ਕਰਕੇ ਯੂ ਅੇਨ ਓ ਅਤੇ ਯੁਨੈਸਕੋ ਨੇ ਵੀ ਉਪਰੋਕਤ ਰੋਣੇ ਰੋਏ ਹਨ।ਕੀ ਵਿਸ਼ਵ ਨੂੰ ਅਜਿਹੇ ਮਾਡਲ ਦੀ ਲੋੜ ਹੈ? ਨਹੀਂ ਵਿਸ਼ਵ ਲਈ ਭਰਾਤਰੀਵਾਦ, ਬਰਾਬਰੀ, ਪ੍ਰੇਮ, ਸਾਂਝੀਵਾਲਤਾ, ਸਹਿਚਾਰ, ਸਹਿਜ, ਸ਼ਾਂਤੀ ਵਾਲਾ ਮਾਡਲ ਲੋੜੀਂਦਾ ਹੈ ਜਿੱਥੇ ਕੋਈ ਭੁੱਖਾ ਨਾ ਸਵੇਂ, ਰਹਿਣ ਸੌਣ ਲਈ ਢੁਕਵਾਂ ਸਥਾਨ ਹੋਵੇ ਤੇ ਨਿਡਰ ਹੋਕੇ ਅਮਨ-ਚੈਨ ਦੀ ਨੀਂਦ ਮਾਣੇ।

ਇਸ ਲਈ ਜਦ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਜਾਂਦੇ ਹਾਂ ਤਾਂ ਸਾਨੂੰ ਆਰਥਿਕਤਾ ਦੇ ਮਾਡਲ ਦਾ ਆਧਾਰ ਪਹਿਲੇ ਸ਼ਬਦ 1 ਓਂਕਾਰ (7) ਤੋਂ ਹੀ ਮਿਲ ਜਾਂਦਾ ਹੈ ਜਿਸਦਾ ਅਰਥ ਹੈ "ਇੱਕੋ ਸਿਰਜਣਹਾਰਾ", ਇੱਕ ਵਾਹਗੁਰੂ ਸਰੋਤ ਦੀ ਹੋਂਦ ਵਿੱਚ ਵਿਸ਼ਵਾਸ ਨੂੰ ਦਰਸਾਉਂਦਾ ਹੋਇਆ ਸਾਰੀ ਸ੍ਰਿਸ਼ਟੀ ਵਿੱਚ ਹਾਜ਼ਰ ਨਾਜ਼ਰ ਹੈ। ਸਮਾਜਿਕ ਰੁਤਬੇ, ਜਾਤੀ ਜਾਂ ਲਿੰਗ ਦੀ ਪਰਵਾਹ ਕੀਤੇ ਬਿਨਾਂ, ਸਾਰੇ ਵਿਅਕਤੀਆਂ ਨਾਲ ਬਰਾਬਰੀ ਅਤੇ ਸਤਿਕਾਰ ਨਾਲ ਪੇਸ਼ ਆਉਣ ਦੇ ਮਹੱਤਵ 'ਤੇ ਜ਼ੋਰ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਨੂੰ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰਨੀ ਹੈ, ਇਸ ਬਾਰੇ ਸੇਧ ਦਿੰਦਾ ਹੈ। ‘ਸਭਨਾਂ ਜੀਆ ਕਾ ਏਕੁ ਦਾਤਾ ਸੋ ਮੈ ਵਿਸਰੁ ਨਾ ਜਾਈ’ ।(ਜਪੁਜੀ, ਅੰਗ 5) ਦਾ ਪਾਠ ਪੜ੍ਹਾਉਂਦਾ ਹੋiਇਆ ਉਨ੍ਹਾਂ ਨੂੰ “ਹੋਇ ਇਕਤ੍ਰ ਮਿਲਹੁ ਮੇਰੇ ਭਾਈ” (1122, 1285) ਉਚਾਰਦਾ ਹੋਇਆ ਮਨੁੱਖਤਾ ਦੀ ਏਕਤਾ, ਸਾਂਝੀਵਾਲਤਾ, ਮਿਲਵਰਤਣ, ਸਮੂਹਿਕ ਭਾਈਚਾਰਾ, ਰਲ ਮਿਲ ਕੇ ਜੀਣ, ਵੰਡ ਕੇ ਛਕਣ, ਲੋੜ ਵੇਲੇ ਦੂਜੇ ਦੀ ਮਦਦ ਕਰਨ ਆਪਸੀ ਸਹਿਯੋਗ ਨਾਲ, ਕਿਰਤ ਕਰਨ, ਸਰਬਸੰਮਤੀ ਨਾਲ ਫੈਸਲੇ ਲੈਣ ਤੇ ਇਕਸੁਰ ਹੋ ਕੇ ਵਿਚਾਰ ਵਟਾਂਦਰੇ ਬਾਰੇ ਸਿਖਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਗੁਰਬਾਣੀ ਸਾਰੇ ਮਨੁੱਖਾਂ ਦੀ ਬਰਾਬਰੀ ਅਤੇ ਨਿਰਭੈਤਾ ਦੇ ਮਹੱਤਵ ਨੂੰ ਦਰਸਾਉਂਦੀ ਹੈ।ਉਹ ਇੱਕਈਸ਼ਵਰਵਾਦ ਵਿੱਚ ਵਿਸ਼ਵਾਸ ਅਤੇ ਵਾਹਿਗੁਰੂ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ।ਕੁੱਲ ਮਿਲਾ ਕੇ, ਗੁਰੂ ਗ੍ਰੰਥ ਸਾਹਿਬ ਦਾ ਆਰਥਿਕ ਮਾਡਲ ਇੱਕ ਨੇਕ ਜੀਵਨ ਜਿਉਣ, ਵਿਅਕਤੀਗਤ ਜ਼ਰੂਰਤਾਂ ਨੂੰ ਸਮਾਜਿਕ ਭਲਾਈ ਨਾਲ ਸੰਤੁਲਿਤ ਕਰਨ ਅਤੇ ਸਰੋਤਾਂ ਦੀ ਵਧੇਰੇ ਬਰਾਬਰ ਵੰਡ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ 'ਤੇ ਜ਼ੋਰ ਦਿੰਦਾ ਹੈ।

ਜੇ ਇਕਨੋਮਿਕ ਮਾਡਲ ਨੂੰ ਸਿਧਾਂਤਾਂ ਦਾ ਉਹ ਸਿਲਸਿਲਾ ਮੰਨ ਕੇ ਚਲੀਏ ਜਿਨ੍ਹਾਂ ਨਾਲ ਅਸੀਂ ਭੂਤਕਾਲ ਤੇ ਵਰਤਮਾਨ ਦੀ ਧਰਾਤਲ ਤੇ ਰੱਖ ਕੇ ਭਵਿੱਖ ਦੇ ਅੰਕੜਿਆਂ ਤੋਂ ਮਿਲਣ ਵਾਲੇ ਨਤੀਜਿਆਂ ਦਾ ਮੁਲਾਂਕਨ ਕਰੀਏ ਅਤੇ ਭਵਿਖ ਨੂੰ ਸੁਧਾਰਨ ਦਾ ਯਤਨ ਕਰੀਏ ਤਾਂ ਇਸ ਲਈ ਸਾਨੂੰ ਵਿਸ਼ਵ ਦੇ ਹਰ ਮਨੁੱਖ ਦੀਆਂ ਸਮਸਿਆਂਵਾਂ ਦੂਰ ਕਰਨ ਅਤੇ ਚੰਗਾ ਜੀਵਨ ਜੀਣ ਯੋਗ ਵਸੀਲਿਆਂ ਦੀ ਪ੍ਰਾਪਤੀ ਦਾ ਮੁਲਾਂਕਣ ਜ਼ਰੂਰੀ ਹੋਵੇਗਾ ਜਿਸ ਨਾਲ ਕੁਝ ਕੁ ਚੁਨਿੰਦਾ ਅਮੀਰਾਂ ਜਾਂ ਸਰਕਾਰਾਂ ਦਾ ਹੀ ਨਹੀਂ ਪੂਰੇ ਵਿਸ਼ਵ ਦੇ ਹਰ ਜੀਵ ਨੂੰ ਸੁੱਖ ਸ਼ਾਂਤੀ ਮਿਲੇ ਤੇ ਮੁੱਖ ਮੁੱਦਾ ਹਰ ਪ੍ਰਾਣੀ ਦਾ ਲਾਭ ਹੋਵੇ ਅਤੇ ਤਰੱਕੀ ਦੇ ਉਪਾਅ-ਉਪਰਾਲੇ ਹੋਣ।

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕਨਾਮਿਕ ਮਾਡਲ ਉਸਦੇ ਪਹਿਲੇ ਅੱਖਰ ਇਕ ਓਕਾਰ ਤੇ ਅਧਾਰਤ ਹੈ ਮਾਡਲ ਦੀ ਨਹੀਂ ਉਸਦੇ ਪਹਿਲੇ ਅੱਖਰ ਇਕ ਓਕਾਰ ਤੇ ਰੱਖੀ ਹੋਈ ਹੈ ਜਿਸ ਵਿੱਚ ਬ੍ਰਹਿਮੰਡ ਕਰਤਾ ਇੱਕ ਪਰਮਾਤਮਾ ਨੂੰ ਮੰਨਿਆ ਗਿਆ ਹੈ ਜਿਸ ਦੀ ਸਾਰੀ ਰਚਨਾ ਹੈ ਉਹ ਇੱਕੋ ਹੀ ਹੈ ਜੇ ਸਭ ਦਾ ਰਚਣਹਾਰਾ ਹੈ ਤਾਂ ਸਾਰੇ ਭੈਣ ਭਾਈ ਹਨ ਅਤੇ ਸਾਰਿਆਂ ਦਾ ਜੀਣ ਹੱਕ ਬਰਾਬਰ ਹੈ। ਉਸ ਦੀ ਸਾਰੀ ਰਚਨਾ ਵਿੱਚ ਬਰਾਬਰ ਦਾ ਹਿੱਸਾ ਹੈ ਬਰਾਬਰਤਾ ਤੇ ਭਾਈਵਾਲੀ ਮੁੱਖ ਸਿਧਾਂਤ ਹਨ ਜੋ ਕਰਤਾ ਤੋਂ ਮਿਲੇ ਹਨ ਕਰਤਾ ਜੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ (ਅੰਗ 1) ਹੈ । ਸੱਚ ਦੀ ਬੁਨਿਆਦ ਹੈ ਕਰਤੇ ਦੀ ਤੇ ਰਚਨਾ ਵੀ ਸੱਚ ਦੀ ਬੁਨਿਆਦ ਤੇ ਹੀ ਹੋਣੀ ਚਾਹੀਦੀ ਹੈ ।

ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਵੇਂ ਮਾਡਲ ਘੋਖੀਏ ਤਾਂ ਇਸ ਦਾ ਮੁੱਢ ਗੁਰੂ ਨਾਨਕ ਦੇਵ ਜੀ ਨੇ ਸੱਚ ਤੇ ਅਧਾਰਿਤ ਰੱਖਿਆਂ ਹੈ ਅਤੇ ਝੂਠ ਨੂੰ ਨਕਾਰਿਆ ਹੈ। ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਨੂੰ ਪ੍ਰਚਾਰਿਆ ਵੀ ਤੇ ਖੁਦ ਵੀ ਅਮਲ ਕੀਤਾ ਜਿਸ ਦੇ ਨਾਲ ਹੀ ਸੇਵਾ ਸਿਮਰਨ ਦੀ ਨੀਂਹ ਰੱਖ ਦਿੱਤੀ ।

ਏਥੇ ਕਿਰਤ ਦਾ ਭਾਵ ਸੁਕ੍ਰਿਤ ਤੋਂ ਹੈ ਜੋ ਸੱਚ, ਸੁੱਚ ਤੇ ਆਧਾਰਿਤ ਮਿਹਨਤ ਨਾਲ ਕੀਤੀ ਕਮਾਈ ਤੋਂ ਹੈ ਝੂਠ ਨਾਲ ਕੀਤੀ ਕਮਾਈ ਨਹੀਂ ।ਸਚੀ ਕਰਣੀ ਕਰ ਕਾਰ (1344) ਸਚਾ ਸਾਹੁ ਸਚੇ ਵਣਜਾਰੇ (ਅੰਕ 117) ਸਚਿ ਖਟਣਾ ਸਚੁ ਰਾਸਿ ਹੈ (37) ਸਚਿ ਖੇਤ ਸਚੁ ਬੀਜਣਾ (565) ਸਚੁ ਬੀਜੈ ਸਚੁ ਉਗਵੈ (1243) ਸੁਕਿਰਤ ਕਰਨੀ ਹੈ, ਝੂਠ ਜਾਂ ਪਾਪਾਂ ਵਾਲੀ ਕਮਾਈ ਨਹੀਂ ਕਰਨੀ। ਸਿੱਖ ਧਰਮ ਵਿੱਚ, ਸੱਚ ਦੇ ਨਾਲ ਹੀ ਇਮਾਨਦਾਰੀ ਨਾਲ ਕਿਰਤ ਕਮਾਈ ਕਰਕੇ ਜੀਵਿਆਂ ਜੀਵਨ ਹੀ ਸਫਲ ਹੈ।, ਇੱਕ ਅਰਥਪੂਰਨ, ਅਧਿਆਤਮਿਕ ਤੌਰ 'ਤੇ ਅਮੀਰ ਜੀਵਨ ਦੀ ਆਤਮਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਪਹਿਲੀਆਂ ਸਿੱਖਿਆਵਾਂ ਤੋਂ ਹੀ, ਸਿੱਖਾਂ ਨੂੰ ਸੱਚ ਦੇ ਪ੍ਰਕਾਸ਼ ਵਿੱਚ ਜੀਉਣ, ਆਪਣੇ ਸ਼ਬਦਾਂ, ਕਾਰਜਾਂ ਅਤੇ ਇਰਾਦਿਆਂ ਨੂੰ ਬ੍ਰਹਮ ਨਾਲ ਜੋੜਯ ਲਈ ਕਿਹਾ ਗਿਆ, ਜਿਸਦਾ ਤੱਤ ਸ਼ੁੱਧ ਸੱਚ ਹੈ। ਇਸ ਸੰਦਰਭ ਵਿੱਚ, ਇਮਾਨਦਾਰੀ ਸਿਰਫ਼ ਇੱਕ ਨਿਯਮ ਨਹੀਂ ਬਣ ਜਾਂਦੀ, ਬਲਕਿ ਆਪਣੇ ਲਈ, ਦੂਜਿਆਂ ਲਈ ਅਤੇ ਵਾਹਿਗੁਰੂ ਲਈ ਇੱਕ ਜੀਵਨ ਭਰ ਦੀ ਵਚਨਬੱਧਤਾ ਬਣ ਜਾਂਦੀ ਹੈ।ਇਮਾਨਦਾਰੀ ਅਤੇ ਸੱਚਾਈ ਦੀਆਂ ਸਿੱਖਿਆਵਾਂ ਸਿੱਖ ਜੀਵਨ ਸ਼ੈਲੀ ਦਾ ਦਿਲ ਬਣਾਉਂਦੀਆਂ ਹਨ ਅਤੇ ਡੂੰਘਾਈ ਨਾਲ ਗੂੰਜਦੀਆਂ ਹਨ।​

ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਇੱਕ ਓਂਕਾਰ ਸਤਿਨਾਮ ਨਾਮ ਨਾਲ ਸ਼ੁਰੂ ਕਰਦੇ ਹਨ-"ਇੱਕ ਪਰਮਾਤਮਾ ਹੈ, ਜਿਸਦਾ ਨਾਮ ਸੱਚ ਹੈ"। ਸ਼ੁਰੂ ਵਿੱਚ ਹੀ, ਗੁਰੂ ਜੀ ਸਾਨੂੰ ਦੱਸਦੇ ਹਨ ਕਿ ਸਤ (ਸੱਚ) ਪਰਮਾਤਮਾ ਦਾ ਸਾਰ ਹੈ, ਜੋ ਕਿ ਸਦੀਵੀ ਹੈ। ਗੁਰੂ ਨਾਨਕ ਦੇਵ ਜੀ ਲਈ ਸੱਚ ਅਮੂਰਤ ਨਹੀਂ ਸੀ, ਇਹ ਜੀਵੰਤ, ਸਾਹ ਲੈਣ ਵਾਲਾ ਅਤੇ ਜੀਵੰਤ ਸੀ। ਇਹ ਜੀਵਨ ਦੇ ਹਰ ਪਲ, ਹਰ ਗੱਲਬਾਤ ਅਤੇ ਫੈਸਲੇ ਵਿੱਚ ਬ੍ਰਹਮ ਦਾ ਅਨੁਭਵ ਕਰਨ ਦਾ ਤਰੀਕਾ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਜੀ ਉਚਾਰਦੇ ਹਨਃ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 62) "ਸੱਚ ਹਰ ਚੀਜ਼ ਤੋਂ ਉੱਚਾ ਹੈ, ਪਰ ਫਿਰ ਵੀ ਸੱਚਾ ਜੀਵਨ ਉੱਚਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 468 ਤੇ ਸੱਚ ਤੇ ਕੂੜ ਦਾ ਫਰਕ ਸਮਝਾਇਆ ਗਿਆ ਹੈ:

ਰਾਜਾ, ਪਰਜਾ ਤੇ ਇਸ ਸੰਸਾਰ ਦਾ ਢੌਂਗ ਸਭ ਕੂੜ ਹੈ.ਮਹਿਲ, ਮਾੜੀਆਂ ਤੇ ਇਨ੍ਹਾਂ ਵਿੱਚ ਰਹਿਣਾ ਵੀ ਕੂੜ ਹੈ। ਸੋਨਾ ਚਾਂਦੀ ਤੇ ਇਨ੍ਹਾਂ ਦਾ ਪਹਿਨਣਾ ਵੀ ਕੂੜ ਹੈ।ਸਰੀਰ ਵੀ ਕੂੜਾ ਹੈ ਅਤੇ ਇਸ ਲਈ ਪਹਿਨਣ ਲਈ ਕਪੜੇ ਵੀ ਕੂੜੇ ਹਨ ਤੇ ਸਜੇ ਹੋਏ ਰੂਪ ਰੰਗ ਵੀ ਕੂੜੇ ਹਨ। ਮੀਆਂ ਬੀਵੀ ਵੀ ਕੂੜੇ ਰਿਸ਼ਤੇ ਹਨ ਜੋ ਮਰਨ ਤੋਂ ਬਾਦ ਖਤਮ ਹੋ ਜਾਂਦੇ ਹਨ।ਕੂੜੇ ਲੋਕ ਦੁਨੀਆਂ ਨਾਲ ਮੋਹ ਪਾ ਕੇ ਕਰਤਾਰ ਨੂੰਭੁੱਲ ਜਾਂਦੇ ਹਨ ਜਿਸ ਨੇ ਉਨ੍ਹਾਂ ਨੂੰ ਰਚਿਆ ਹੈ। ਸਾਰਾ ਜੱਗ ਚੱਲਣਹਾਰ ਹੈ ਪੱਕਾ ਨਹੀਂ ਸੋ ਚਲਣਹਾਰ ਨਾਲ ਦੋਸਤੀ ਕੀ ਕਰੀਏ? ਕੂੜ ਦਾ ਸੁਆਦ ਤਾਂ ਮਾਖਿਓਂ ਮਿੱਠਾ ਹੁੰਦਾ ਹੈ ਪਰ ਇਸ ਸੁਆਦ ਵਿੱਚ ਫਸ ਕੇ ਬੇਅੰਤ ਲੋਕ ਜੱਗ ਮੰਝਧਾਰ ਵਿੱਚ ਡੁੱਬ ਗਏ ਹਨ।ਗੁਰੂ ਜੀ ਕਹਿੰਦੇ ਹਨ ਸੱਚਾ ਤਾਂ ਇਕੋ ਰੱਬ ਹੈ ਬਾਕੀ ਸਭ ਕੂੜੋ ਕੂੜ ਹੈ

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥

ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨੑਣਹਾਰੁ ॥ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥

ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥

ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥

ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥

ਕੂੜ ਦੀ ਥਾਂ ਸੱਚ ਨੂੰ ਗੁਰੂ ਜੀ ਬਖਾਣਦੇ ਹਨ ਕਿ ਸੱਚ ਨੂੰ ਜਾਨਣ ਲਈ ਹਿਰਦਾ ਸੱਚਾ ਹੋਣਾ ਚਾਹੀਦਾ ਹੈ ਜਿਸ ਵਿੱਚ ਸਰੀਰ ਸਾਫ ਹੋਵੇ ਤੇ ਵਿੱਚੋਂ ਕੂੜ ਨੂੰ ਧੋਤਾ ਹੋਵੇ ।ਸੱਚੇ ਨਾਲ ਪਿਆਰ ਕੀਤੇ ਤੇ ਹੀ ਸੱਚ ਨੂੰ ਜਾਣਿਆ ਜਾ ਸਕਦਾ ਹੈ।

ਸਚੇ ਦੇ ਨਾਮ ਜਪਿਆਂ ਹੀ ਮਨ ਪ੍ਰਮਾਤਮਾ ਨਾਲ ਜੁੜਦਾ ਹੈ ਤੇ ਕੂੜੇ ਜਗਤ ਤੇ ਆਉਣ ਜਾਣ ਤੋਂ ਮੁਕਤੀ ਮਿਲਦੀ ਹੈ।ਸੱਚ ਜਾਨਣ ਲਈ ਸੱਚਾ ਜੀਵਨ ਜਿਉਣ ਦੀ ਜ਼ਰੂਰਤ ਹੈ।ਅਪਣੇ ਸਰੀਰ ਨੂੰ ਸ਼ੁਧ ਬਣਾ ਕੇ ਨਾਮ ਦਾ ਬੀਜ ਬੀਜਣਾ ਜ਼ਰੂਰੀ ਹੈ।ਇਸ ਲਈ ਸੱਚੀ ਸਿੱਖਿਆ ਦੀ ਜ਼ਰੂਰਤ ਪੈਂਦੀ ਹੈ।ਇਸ ਲਈ ਰੱਬ ਦੇ ਰਚੇ ਸਾਰੇ ਜੀਆਂ ਲਈ ਦਇਆ ਦਿਖਾਉਣੀ ਚਾਹੀਦੀ ਹੈ ਤੇ ਦਾਨ ਪੁੰਨ ਕਰਨਾ ਚਾਹੀਦਾ ਹੈ।ਜਦ ਸੱਚੇ ਦਾ ਦਿਲਮਵਿੱਚ ਵਾਸਾ ਹੋ ਜਾਵੇ ਤ ਾਂਹੀ ਸੱਚ ਜਾਣਿਆ ਜਾ ਸਕਦਾ ਹੈ। ਇਸ ਲਈ ਸੱਚੇ ਗੁਰੂ ਤੋਂ ਸਿਖਿਆ ਲੈਣੀ ਜ਼ਰੂਰੀ ਹੈ ਤੇ ਉਸ ਪ੍ਰਾਪਤ ਸਿਖਿਆ ਅਨੁਸਾਰ ਜੀਣਾ ਵੀ ਜ਼ਰੂਰੀ ਹੈ। ਸਾਰੀਆਂ ਬਿਮਾਰੀਆਂ ਅਤੇ ਬੁਰਈਆ ਦਾ ਇਲਾਜ ਸੱਚ ਵਿੱਚ ਹੈ ਜਿਸ ਨਾਲ ਸਾਰੇ ਪਾੋ ਧੋਤੇ ਜਾ ਸਕਦੇ ਹਨ।ਗੁਰੂ ਜੀ ਉਨ੍ਹਾਂ ਲਈ ਬੇਨਤੀ ਕਰਦੇ ਹਨ ਜਿਨ੍ਹਾਂ ਦੇ ਪੱਲੇ ਸੱਚ ਹੈ।

ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥

ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥

ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥

ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥

ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥

(ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 468)

ਇੱਥੇ, ਗੁਰੂ ਜੀ ਸਾਨੂੰ ਦੱਸਦੇ ਹਨ ਕਿ ਸੱਚ ਵਿੱਚ ਜੀਉਣਾ ਉਸ ਬ੍ਰਹਮ ਤੱਤ ਨੂੰ ਸਾਡੇ ਜੀਵਨ ਦੇ ਹਰ ਹਿੱਸੇ ਵਿੱਚ ਲਿਆਉਣਾ ਹੈ। ਇਹ ਉੱਚੇ ਆਦਰਸ਼ਾਂ ਜਾਂ ਖੋਖਲੇ ਸ਼ਬਦਾਂ ਬਾਰੇ ਨਹੀਂ ਹੈ; ਇਹ ਆਪਣੇ ਅਤੇ ਦੂਜਿਆਂ ਨਾਲ ਸੱਚੇ, ਪ੍ਰਮਾਣਿਕ ਅਤੇ ਅਟੁੱਟ ਤੌਰ 'ਤੇ ਇਮਾਨਦਾਰ ਹੋਣ ਬਾਰੇ ਹੈ। ਸਿੱਖ ਧਰਮ ਵਿੱਚ ਇਮਾਨਦਾਰੀ ਸਿਰਫ ਹਿੰਮਤ ਦੇ ਸ਼ਾਨਦਾਰ ਕਾਰਜਾਂ ਬਾਰੇ ਨਹੀਂ ਹੈ; ਇਹ ਆਪਣੇ ਪ੍ਰਤੀ ਸੱਚਾ ਹੋਣ ਬਾਰੇ ਹੈ, ਇੱਥੋਂ ਤੱਕ ਕਿ ਛੋਟੇ ਪਲਾਂ ਵਿੱਚ ਵੀ। ਰੋਜ਼ਾਨਾ ਜ਼ਿੰਦਗੀ ਵਿੱਚ, ਇਮਾਨਦਾਰੀ ਦਾ ਅਰਥ ਹੈ ਜਲਦਬਾਜ਼ੀਆ ਦੀ ਬਜਾਏ ਸਖ਼ਤ ਮਿਹਨਤ ਦੀ ਚੋਣ ਕਰਨਾ, ਆਪਣੇ ਸ਼ਬਦਾਂ 'ਤੇ ਕਾਇਮ ਰਹਿਣਾ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਲਈ ਭਰੋਸੇਯੋਗ ਹੋਣਾ। ਗੁਰੂ ਜੀ ਕਿਰਤ ਕਰਨ ਦਾ ਸੱਦਾ ਦਿੰਦੇ ਹਨ-ਇੱਕ ਇਮਾਨਦਾਰ ਰੋਜ਼ੀ-ਰੋਟੀ ਕਮਾਉਣ ਲਈ। ਇਹ ਯਾਦ ਦਿਵਾਉਂਦਾ ਹੈ ਕਿ ਅਸੀਂ ਕੁਝ ਹੱਦ ਤੱਕ ਕੰਮ ਕਰਕੇ ਅਤੇ ਇਮਾਨਦਾਰੀ ਨਾਲ ਯੋਗਦਾਨ ਪਾ ਕੇ ਜ਼ਮੀਨੀ ਪੱਧਰ 'ਤੇ ਰਹਿ ਸਕਦੇ ਹਾਂ ਭਾਵੇਂ ਕਿ ਦੁਨੀਆ ਸਾਨੂੰ ਸ਼ਾਰਟ ਕੱਟ ਮਾਰਕੇ ਮਾਇਆ ਜਮਾਂ ਕਰਨ ਲਈ ਲੁਭਾਉਂਦੀ ਹੈ। ਗੁਰੂ ਨਾਨਕ dyv jI ਕਹਿੰਦੇ ਹਨ, "ਜੋ ਸਖ਼ਤ ਮਿਹਨਤ ਕਰਦਾ ਹੈ ਅਤੇ ਦੂਜਿਆਂ ਨਾਲ ਸਾਂਝਾ ਕਰਦਾ ਹੈ, ਉਹ ਜੀਵਨ ਦਾ ਸਾਰ ਲੱਭ ਲੈਂਦਾ ਹੈ।"

ਜਿਨ੍ਹਾਂ ਕੋਲ ਵਰਤ ਦੇ ਰੂਪ ਵਿੱਚ ਸੱਚ, ਤੀਰਥ ਯਾਤਰਾ ਦੇ ਰੂਪ ਵਿੱਚ ਸੰਤੁਸ਼ਟੀ, ਆਤਮਿਕ ਗਿਆਨ ਅਤੇ ਸ਼ੁੱਧਤਾ ਦੇ ਇਸ਼ਨਾਨ ਦੇ ਰੂਪ ਵਿੱਚ ਧਿਆਨ ਹੈ, ਉਨ੍ਹਾਂ ਦਾ ਜੀਵਨ ਸਫਲ ਹੈ।

ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1245)

ਗੁਰੂ ਗ੍ਰੰਥ ਸਾਹਿਬ ਦਾ ਆਰਥਿਕ ਮਾਡਲ ਆਰਥਿਕ ਗਤੀਵਿਧੀਆਂ ਲਈ ਇੱਕ ਸੰਤੁਲਿਤ ਅਤੇ ਨੈਤਿਕ ਪਹੁੰਚ 'ਤੇ ਜ਼ੋਰ ਦਿੰਦਾ ਹੈ, ਜਿਸ ਵਿੱਚ ਵਿਅਕਤੀਗਤ ਅਤੇ ਸਮਾਜਿਕ ਜ਼ਰੂਰਤਾਂ ਦੋਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਮੁੱਖ ਸਿਧਾਂਤਾਂ ਵਿੱਚ ਸ਼ਾਮਲ ਹਨ।

ਗੁਰੂ ਜੀ ਨੇ ਤ੍ਰਿਸ਼ਨਾ ਤੇ ਮਾਇਆ ਤੇ ਅਧਾਰਿਤ ਖੱਟੀ ਕਮਾਈ ਨੂੰ ਨਕਾਰਦਿਆਂ ਉਚਾਰਿਆ ਕਿ ਤ੍ਰਿਸ਼ਨਾ ਤਾਂ ਰਾਜਿਆਂ ਮਹਾਰਾਜਿਆਂ ਸ਼ਹਿਨਸ਼ਾਹਾਂ ਦੀ ਨਹੀਂ ਬੁਝੀ। ਮਾਇਆ ਨਾਲ ਲਿਪਟਿਆਂ ਨੇ ਰੰਗ ਮਾਨਣ ਦੀ ਕੋਸ਼ਿਸ਼ ਤਾਂ ਕੀਤੀ ਪਰ ਅਮਦਰੂਨੀ ਖੁਸ਼ੀ ਤੋਂ ਦੂਰ ਰਹੇ।ਪਾਪ ਅਤੇ ਭ੍ਰਿਸ਼ਟ ਕਮਾਈ ਨਾਲ ਕਦੇ ਵੀ ਮਨ ਤ੍ਰਿਪਤ ਨਹੀਂ ਹੁੰਦਾ।ਅੱਗ ਵਿੱਚ ਭਾਵੇਂ ਕਿਤਨਾ ਵੀ ਤੇਲ ਪਾਈ ਜਾਓ ਉਸਨੂੰ ਤਸੱਲੀ ਨਹੀਂ ਹੁੰਦੀ ਕਿਉਂਕਿ ਜਦ ਤੁਸੀਂ ਤੇਲ ਪਾਉਣਾ ਬੰਦ ਕਰ ਦਿੰਦੇ ਹੋ ਤਾਂ ਇੱਕ ਦਮ ਬੁਝ ਜਾਂਦੀ ਹੈ। ਤ੍ਰਿਸ਼ਨਾ ਨੂੰ ਬੁਝਾਉਣ ਲਈ ਤਾਂ ਵਾਹਿਗੁਰੂ ਦਾ ਨਾਮ ਧਿਆਉਣਾ ਜ਼ਰੂਰੂੀ ਹੈ।ਬੰਦਾ ਰੋਜ਼ ਰੋਜ਼ ਵੱਖ ਵੱਖ ਵਿਅੰਜਨਾਂ ਦਾ ਸੁਆਦ ਮਾਣਦਾ ਹੈ ਪਰ ਉਸ ਦੀ ਭੁੱਖ ਤਾਂ ਕਦੇ ਨਹੀਂ ਪੱਕੀ ਤਰ੍ਹਾਂ ਮਰਦੀ। ਇਸ ਭੁੱਖ ਨੂੰ ਮਿਟਾਉਣ ਲਈ ਉਹ ਕੁੱਤੇ ਵਾਂਗ ਚਾਰੇ ਪਾਸੇ ਭਟਕਦਾ ਹੈ। ਕਾਮ ਦਾ ਸਤਾਇਆ ਘਰ ਦੀ ਨਾਰੀ ਛੱਡ ਕੇ ਹੋਰ ਨਾਰਾਂ ਨਾਲ ਖੇਹ ਖਾਂਦਾ ਹੈ ਤੇ ਦੂਜਿਆਂ ਦੇ ਘਰਾਂ ਵਿੱਚ ਝਾਕਦਾ ਹੈ ਪਰ ਉਸਦੀ ਕਾਮ ਵਾਸ਼ਨਾ ਕਦੇ ਨਹੀ ਮਿਟਦੀ। ਕਾਮ ਦੀ ਅੱਗ ਵਿੱਚ ਉਹ ਘਰ ਬਾਰ ਸਾੜ ਲੈਂਦਾ ਹੈ ਤੇ ਫਿਰ ਪਛਤਾਉਂਦਾ ਹੈ ਜਦ ਉਸ ਕੋਲ ਕੁੱਝ ਨਹੀਂ ਰਹਿੰਦਾ।ਉਸ ਦਾ ਇਲਾਜ ਤਾਂ ਵਾਹਿਗੁਰੂ ਦੇ ਨਾਮ ਵਿੱਚ ਹੀ ਹੈ ਜੋ ਸਾਰੇ ਖਜ਼ਾਨਿਆਂ ਤੋਂ ਉਪਰ ਹੈ।ਅਸਲ ਸੁਖ, ਸਹਿਜ ਅਨੰਦ ਸਤਿਸੰਗਤ ਅਤੇ ਗੁਰੂ ਤੋਂ ਹੀ ਪ੍ਰਾਪਤ ਹੋ ਸਕਦਾ ਹੈ।

ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥

ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥

ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥ ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥

ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 672)

ਇਮਾਨਦਾਰ ਮਜ਼ਦੂਰੀਃ

ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਰੋਜ਼ੀ-ਰੋਟੀ ਕਮਾਉਣਾ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੇ ਕਥਨ ਵਿੱਚ ਜ਼ੋਰ ਦਿੱਤਾ ਗਿਆ ਹੈ, "ਕੇਵਲ ਉਹੀ ਵਿਅਕਤੀ ਉਸ ਤਰੀਕੇ ਨੂੰ ਜਾਣਦਾ ਹੈ ਜੋ ਪਸੀਨੇ ਨਾਲ ਕਮਾਈ ਕਰਦਾ ਹੈ ਅਤੇ ਫਿਰ ਦੂਜਿਆਂ ਨਾਲ ਸਾਂਝਾ ਕਰਦਾ ਹੈ"। ਕਾਰੋਬਾਰ ਵਿੱਚ ਨਿਰਪੱਖਤਾ, ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਵਪਾਰਕ ਲੈਣ-ਦੇਣ ਕਰਨਾ ਹੈ । ਜਦੋਂ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਹਾਂ ਅਤੇ ਸਾਂਝਾ ਕਰਦੇ ਹਾਂ, ਤਾਂ ਅਸੀਂ ਦਿਆਲਤਾ ਅਤੇ ਵਿਸ਼ਵਾਸ ਦੇ ਇੱਕ ਚੱਕਰ ਦਾ ਹਿੱਸਾ ਬਣ ਜਾਂਦੇ ਹਾਂ, ਜੋ ਸਾਡੇ ਵਿੱਚੋਂ ਹਰੇਕ ਲਈ ਪਰਮਾਤਮਾ ਦੇ ਪਿਆਰ ਨੂੰ ਗੂੰਜਦਾ ਹੈ। ਸੱਚਮੁੱਚ ਜੀਉਣਾ ਅਖੰਡਤਾ, ਦੂਜਿਆਂ ਨਾਲ ਇੱਕ ਅਸਲ ਸੰਬੰਧ ਅਤੇ ਅੰਦਰੂਨੀ ਸ਼ਾਂਤੀ ਦੀ ਭਾਵਨਾ ਪੈਦਾ ਕਰਦਾ ਹੈ ਜੋ ਸਿਰਫ ਇਮਾਨਦਾਰੀ ਲਿਆਉਂਦਾ ਹੈ। ਕਦਰਾਂ-ਕੀਮਤਾਂ ਦਾ ਕੰਮਃ ਕਿਰਤ ਨੂੰ ਇੱਕ ਪਵਿੱਤਰ ਗਤੀਵਿਧੀ ਅਤੇ ਅਧਿਆਤਮਿਕ ਵਿਕਾਸ ਪ੍ਰਾਪਤ ਕਰਨ ਦਾ ਇੱਕ ਸਾਧਨ ਮੰਨਣਾ। ਦੌਲਤ ਦੀ ਵਰਤੋਂ ਸਿਰਫ਼ ਨਿੱਜੀ ਲਾਭ ਦੀ ਬਜਾਏ ਸਮਾਜ ਦੇ ਲਾਭ ਲਈ ਕਰਨੀ ਹੈ। ਇਸ ਵਿੱਚ ਆਪਣੀ ਆਮਦਨ ਦਾ ਇੱਕ ਹਿੱਸਾ ਦਾਨ ਕਰਨਾ ਸ਼ਾਮਲ ਹੈ, ਜਿਸ ਨੂੰ "ਦਸਵੰਦ" ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਸਿੱਖ ਆਪਣੀ ਆਮਦਨ ਦਾ 10% ਪਰਮਾਤਮਾ ਦੇ ਘਰ ਦਾਨ ਕਰਨਾ ਆਪਣਾ ਫਰਜ਼ ਮੰਨਦੇ ਹਨ।

ਘਾਲਿ ਖਾਇ ਕਿਛੁ ਹਥਹੁ ਦੇਇ ॥ਨਾਨਕ ਰਾਹੁ ਪਛਾਣਹਿ ਸੇਇ ॥੧॥(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1245)

ਗੁਰੂ ਜੀ ਫੁਰਮਾਉਂਦੇ ਹਨ ਕਮਾਈ ਨੇਕ ਹੋਣੀ ਚਾਹੀਦੀ ਹੈ, ਇਮਾਨਦਾਰੀ ਨਾਲ ਕੀਤੀ ਹੋਣੀ ਚਾਹੀਦੀ ਹੈ ਸਰਬ ਭਲੇ ਲਈ ਵੀ ਹੋਣੀ ਚਾਹੀਦੀ ਹੈ ਸਿਰਫ ਅਪਣੇ ਲਈ ਨਹੀਂ ਹੋਣੀ ਚਾਹੀਦੀ । ਉਦਾਰਣ ਵਜੋਂ ਉਚਾਰਦੇ ਹਨ ਕਿ ਮੁਲਾਂ ਅਪਣੀ ਭੁਖ ਮਿਟਾਉਣ ਲਈ ਘਰ ਨੂੰ ਮਸੀਤ ਵਿੱਚ ਬਦਲ ਲਵੇ, ਆਪ ਨਿਕੰਮਾ ਹੋਵੇ ਤਾਂ ਕੰਨ ਪੜਵਾਕੇ ਯੋਗੀ ਬਣ ਜਾਵੇ, ਹੋਰਾਂ ਦੀ ਚਮਚਾਗੀਰੀ ਕਰਕੇ ਅਪਣੀ ਪੱਤ ਵੀ ਗੁਆ ਬੈਠੇ, ਆਪ ਮੰਗਤਾ ਹੋਵੇ ਤੇ ਅਪਣੇ ਆਪ ਨੂੰ ਗੁਰੂ ਆਖੇ,

ਭੁਖੇ ਮੁਲਾਂ ਘਰੇ ਮਸੀਤਿ ॥ਮਖਟੂ ਹੋਇ ਕੈ ਕੰਨ ਪੜਾਏ ॥

ਫਕਰੁ ਕਰੇ ਹੋਰੁ ਜਾਤਿ ਗਵਾਏ ॥ਗੁਰੁ ਪੀਰੁ ਸਦਾਏ ਮੰਗਣ ਜਾਇ ॥

ਤਾ ਕੈ ਮੂਲਿ ਨ ਲਗੀਐ ਪਾਇ ॥(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1245)

ਸਧਾਰਨ ਜੀਵਨਃ ਇੱਕ ਸਧਾਰਨ ਜੀਵਨ ਬਤੀਤ ਕਰਨਾ, ਲਾਲਚ ਅਤੇ ਭੌਤਿਕਵਾਦ ਤੋਂ ਮੁਕਤ ਹੋਣਾ, ਅਤੇ ਅਧਿਆਤਮਿਕ ਵਿਕਾਸ ਅਤੇ ਦੂਜਿਆਂ ਦੀ ਸੇਵਾ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

ਸਮਾਜ ਭਲਾਈਃ ਵੰਡ ਛਕਣ ਦੀ ਪ੍ਰਥਾ ਵਿੱਚੋਂ ਦਸਵੰਦ ਅਤੇ "ਲੰਗਰ" ਜਿਹੀਆਂ ਪਹਿਲਕਦਮੀਆਂ ਰਾਹੀਂ ਸਮਾਜ, ਖਾਸ ਕਰਕੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਭਲਾਈ ਨੂੰ ਤਰਜੀਹ ਦੇਣਾ, ਲੰਗਰ ਜਿੱਥੇ ਪਿਛੋਕੜ ਜਾਂ ਸਮਾਜਿਕ ਰੁਤਬੇ ਦੀ ਪਰਵਾਹ ਕੀਤੇ ਬਿਨਾਂ ਸਾਰਿਆਂ ਨੂੰ ਮੁਫਤ ਭੋਜਨ ਪਰੋਸਿਆ ਜਾਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਸਾਂਝੀਆਂ ਗਤੀਵਿਧੀਆਂ ਅਤੇ ਆਪਸੀ ਸਹਾਇਤਾ ਰਾਹੀਂ ਸਮਾਜਿਕ ਸਦਭਾਵਨਾ ਸਵੈ ਨਿਰਭਰਤਾ ਤੇ ਸਾਂਝੀਵਾਲਤਾ ਦੀ ਭਾਵਨਾ ਦਾ ਨਿਰਮਾਣ ਕਰਦਾ ਹੈ।ਵਿਅਕਤੀਆਂ ਨੂੰ ਸਵੈ-ਨਿਰਭਰ ਬਣਨ ਲਈ ਉਤਸ਼ਾਹਿਤ ਕਰਦਾ ਹੈ ਤੇ ਨਾਲ ਹੀ ਦੂਜਿਆਂ ਦੀ ਭਲਾਈ ਵਿੱਚ ਵੀ ਯੋਗਦਾਨ ਪਾਉਣ ਲਈ ਉਤਸਾਹਿਤ ਕਰਦਾ ਹੈ।
ਸਭ ਤੋਂ ਵਧੀਆਂ ਉਹ ਹੀ ਇਨਸਾਨ ਹਨ ਜੋ ਦਇਆ ਅਤੇ ਖਿਮਾ ਕਰਨ ਨੂੰ ਸਭ ਤੋਂ ਦੇਵਤਾ ਜਾਂ ਮਾਲਾ ਵਾਂਗੂ ਮੰਨਦੇ ਹਨ।

ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1245)

ਸੇਵਾ.

ਸੇਵਾ ਦਾ ਅਰਥ ਹੈ 'ਨਿਰਸਵਾਰਥ ਸੇਵਾ'। ਇਸ ਵਿੱਚ ਬਿਨਾਂ ਕਿਸੇ ਇਨਾਮ ਜਾਂ ਨਿੱਜੀ ਲਾਭ ਦੇ ਨਿਰਸਵਾਰਥ ਢੰਗ ਨਾਲ ਕੰਮ ਕਰਨਾ ਅਤੇ ਵੱਖ-ਵੱਖ ਤਰੀਕਿਆਂ ਨਾਲ ਦੂਜਿਆਂ ਦੀ ਮਦਦ ਕਰਨਾ ਸ਼ਾਮਲ ਹੈ। ਇਹ ਬਹੁਤ ਸਾਰੇ ਸਿੱਖਾਂ ਦਾ ਜੀਵਨ ਢੰਗ ਹੈ ਅਤੇ ਉਨ੍ਹਾਂ ਦੀ ਰੋਜ਼ਾਨਾ ਰੁਟੀਨ ਦਾ ਹਿੱਸਾ ਹੈ। ਸਿੱਖ ਧਰਮ ਸਿਖਾਉਂਦਾ ਹੈ ਕਿ ਸੇਵਾ ਵਾਹਿਗੁਰੂ ਪ੍ਰਤੀ ਸੇਵਾ ਦਾ ਇੱਕ ਕਾਰਜ ਹੈ ਅਤੇ ਇਸ ਲਈ ਵਾਹਿਗੁਰੂ ਦੇ ਨੇVy ਬਣਨ ਲਈ ਨਿਯਮਿਤ ਤੌਰ 'ਤੇ ਕੀਤਾ ਜਾਣਾ ਚਾਹੀਦਾ ਹੈ। ਇਹ ਸਿੱਖਾਂ ਨੂੰ ਗੁਰਮੁਖ ਬਣਨ ਅਤੇ ਵਾਹਿਗੁਰੂ ਪ੍ਰਤੀ ਆਪਣੀ ਆਸਥਾ ਦਿਖਾਉਣ ਵਿੱਚ ਮਦਦ ਕਰਦਾ ਹੈ। ਸਿੱਖ ਕਈ ਤਰੀਕਿਆਂ ਨਾਲ ਸੇਵਾ ਕਰਦੇ ਹਨ, ਜਿਵੇਂ ਕਿ ਸੰਗਤ ਅਤੇ ਸਥਾਨਕ ਭਾਈਚਾਰੇ ਦੀ ਮਦਦ ਕਰਨਾ। ਬਹੁਤ ਸਾਰੇ ਸਿੱਖ ਗੁਰਦੁਆਰੇ ਵਿੱਚ ਮਦਦ ਕਰਕੇ ਆਪਣਾ ਜ਼ਿਆਦਾਤਰ ਸੇਵਾ ਕਰਦੇ ਹਨ, ਜਿਸ ਵਿੱਚ ਸਫ਼ਾਈ, ਭਾਂਡੇ ਧੋਣਾ ਜਾਂ ਲੰਗਰ ਵਿੱਚ ਸੇਵਾ ਕਰਨਾ ਸ਼ਾਮਲ ਹੈ।

ਸੰਗਤ

ਸੰਗਤ ਸਤ ਸੰਗਤ ਦਾ ਅਰਥ ਹੈ 'ਸੱਚੀ ਸੰਗਤ' । ਸੱਚੀ ਸੰਗਤ ਉਹ ਜੋ ਮਿਲ ਕੇ ਇਕੋ ਵਾਹਿਗੁਰੂ ਦੇ ਨਾਮ ਦਾ ਜਪਦੀ ਹੋਵੇ।

ਸਤਸੰਗਤਿ ਕੈਸੀ ਜਾਣੀਐ ॥ਜਿਥੈ ਏਕੋ ਨਾਮੁ ਵਖਾਣੀਐ ॥(ਗੁਰੂ ਗ੍ਰੰਥ ਸਾਹਿਬ ਜੀ, ਅੰਗ 72)

ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥ (ਗੁਰੂ ਗ੍ਰੰਥ ਸਾਹਿਬ ਜੀ, ਅੰਗ 983)

ਜਿਨ੍ਹਾਂ ਦੇ ਬੋਲੋਂ ਸਭ ਦਾ ਪਰਉਪਕਾਰ ਹੁੰਦਾ ਹੋਵੇ

ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ ॥ (ਗੁਰੂ ਗ੍ਰੰਥ ਸਾਹਿਬ ਜੀ, ਅੰਗ 22)

ਬਰਾਬਰੀ:

ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਹੈ ਕਿ “ਸਭਨਾਂ ਜੀਆ ਕਾ ਏਕੁ ਦਾਤਾ ਸੋ ਮੈਂ ਵਿਸਰੂ ਨ ਜਾਈ।।“ ਪੰਜਵੀਂ ਪਉੜੀ ਜਪੁਜੀ ਸਾਹਿਬ । ਭਾਵ ਸਾਰੇ ਜੀਆਂ ਨੂੰ ਦੇਣ ਵਾਲਾ ਸਿਰਫ ਇਕੋ ਦਾਤਾ ਹੀ ਹੈ ਤੇ ਇਹ ਮੈਨੂੰ ਕਦੇ ਨਹੀਂ ਭੁਲਣਾ ਚਾਹੀਦਾ ਹੈ। ਪ੍ਰਮਾਤਮਾ ਦੀ ਸਾਰੀ ਰਚਨਾ ਹੈ ਸਾਰੇ ਬਰਾਬਰ ਹਨ ਕੋਈ ਊਚ ਨੀਚ ਨਹੀਂ; ਜਾਤ ਗੋਤ ਨਹੀਂਅਪਣੇ ਲਾਭ ਹਿੱਤ ਇਹ ਸਭ ਬੰਦੇ ਦੇ ਬਣਾਏ ਹੋਏ ਹਨ।

ਗੁਰੂ ਰਾਮ ਦਾਸ ਜੀ ਨੇ ਸਮਝਾਇਆ ਕਿਃ

ਕੇਵਲ ਇੱਕ ਹੀ ਸਾਹ ਹੈ; ਸਾਰੇ ਇੱਕੋ ਮਿੱਟੀ ਦੇ ਬਣੇ ਹੋਏ ਹਨ; ਸਾਰਿਆਂ ਦੇ ਅੰਦਰ ਚਾਨਣ ਇੱਕੋ ਹੈ। ਇੱਕ ਚਾਨਣ ਸਾਰੇ ਬਹੁਤ ਸਾਰੇ ਅਤੇ ਵੱਖ-ਵੱਖ ਜੀਵਾਂ ਵਿੱਚ ਫੈਲਿਆ ਹੋਇਆ ਹੈ। -

ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥ ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥ (ਗੁਰੂ ਗ੍ਰੰਥ ਸਾਹਿਬ ਅੰਗ 96)

ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ ॥(ਗੁਰੂ ਗ੍ਰੰਥ ਸਾਹਿਬ ਅੰਗ 983)

ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥

ਗੁਰਬਾਣੀ ਮਨੁੱਖਤਾ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੀ ਹੈ। ਇਹ ਵਿਸ਼ਵਾਸ ਹੈ ਕਿ ਸਾਰੇ ਮਨੁੱਖ ਬਰਾਬਰ ਹਨ ਕਿਉਂਕਿ ਉਹ ਸਾਰੇ ਵਾਹਿਗੁਰੂ ਦੁਆਰਾ ਬਣਾਏ ਗਏ ਸਨ। ਵਾਹਿਗੁਰੂ ਹਰ ਵਿਅਕਤੀ ਵਿੱਚ ਆਤਮਾ ਜਾਂ ਬ੍ਰਹਮ ਚੰਗਿਆੜੀ ਦੇ ਰੂਪ ਵਿੱਚ ਮੌਜੂਦ ਹਨ। ਸਾਰੇ ਮਨੁੱਖਾਂ ਨਾਲ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦੂਜੇ ਲੋਕਾਂ ਨੂੰ ਸਿੱਖ ਧਰਮ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਵਿਸ਼ਵਾਸ ਨੂੰ ਸਮਾਨਤਾਵਾਦ ਕਿਹਾ ਜਾਂਦਾ ਹੈ।

ਮਨੁੱਖਤਾ ਦੀ ਏਕਤਾ

ਬੇਈਂ ਇਸ਼ਨਾਨ ਪਿੱਛੋਂ ਗੁਰੂ ਨਾਨਕ ਦੇਵ ਜੀ ਮਨੇ ਉਚਾਰਿਆ, ਨਾ ਕੋ ਹਿੰਦੂ ਨਾ ਮੁਸਲਮਾਨ” ਰੱਬ ਨਾ ਤਾਂ ਹਿੰਦੂ ਹੈ ਅਤੇ ਨਾ ਹੀ ਮੁਸਲਮਾਨ ਅਤੇ ਮੈਂ ਜਿਸ ਮਾਰਗ 'ਤੇ ਚੱਲਦਾ ਹਾਂ ਉਹ ਰੱਬ ਦਾ ਹੈ। ਇਸ ਬਿੰਦੂ ਤੋਂ, ਉਸਨੇ ਆਪਣੀਆਂ ਹਿੰਦੂ ਪਰੰਪਰਾਵਾਂ ਨੂੰ ਰੱਦ ਕਰ ਦਿੱਤਾ ਅਤੇ ਬਰਾਬਰੀ ਦਾ ਅਭਿਆਸ ਕਰਦੇ ਹੋਏ ਜੀਵਨ ਬਤੀਤ ਕੀਤਾ।ਇਸ ਲਈ ਧਰਮਾਂ ਦੇ ਆਧਾਰ ਤੇ ਮਨੁਖਾਂ ਦੀ ਵੰਡ ਗਲਤ ਹੈ ਜਦ ਕਿ ਸਭ ਬਰਾਬਰ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਸਿਖਾਉਂਦਾ ਹੈ ਕਿ ਸਾਰੇ ਜੀਵ ਪ੍ਰਮਾਤਮਾ ਦੇ ਹੁਕਮ ਦੁਆਰਾ ਬਣਾਏ ਗਏ ਸਨ। ਸਾਰੇ ਮਨੁੱਖ ਇੱਕ ਹਨ ਅਤੇ ਇੱਕੋ ਜਿਹੇ ਹਨ।ਸਾਰੇ ਜੀਵਾਂ ਨੂੰ ਇੱਕ ਬਰਾਬਰ ਸਮਝਣਾ ਚਾਹੀਦਾ ਹੈ ।ਸਭ ਨਾਲ ਸਤਿਕਾਰ ਅਤੇ ਸਨਮਾਨ ਨਾਲ ਪੇਸ਼ ਆਉਣਾ ਚਾਹੀਦਾ ਹੈ।ਮਨੁੱਖ ਹੋਰ ਸਾਰੀਆਂ ਪ੍ਰਜਾਤੀਆਂ ਤੋਂ ਵੱਖਰਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮਨੁੱਖ ਨੈਤਿਕ ਫੈਸਲੇ ਲੈ ਸਕਦੇ ਹਨ ਅਤੇ ਫੈਸਲਾ ਕਰ ਸਕਦੇ ਹਨ ਕਿ ਕੀ ਸਹੀ ਹੈ ਅਤੇ ਕੀ ਗਲਤ। ਉਹ ਅਜਿਹਾ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਅੰਦਰ ਪ੍ਰਮਾਤਮਾ ਦੁਆਰਾ ਦਿੱਤੀ ਗਈ ਬ੍ਰਹਮ ਰੋਸ਼ਨੀ ਹੈ।

ਸਰੋਤਾਂ ਦੀ ਬਰਾਬਰ ਵੰਡ ਹੋਣੀ ਚਾਹੀਦੀ ਹੈ। ਕੁੱਝ ਚੋਣਵੇਂ ਲੋਕਾਂ ਦੁਆਰਾ ਧਨ ਇਕੱਠਾ ਕਰਨ ਦੀ ਬਜਾਏ ਸਰੋਤਾਂ ਦੀ ਵਧੇਰੇ ਬਰਾਬਰ ਵੰਡ ਨੂੰ ਉਤਸ਼ਾਹਿਤ ਕਰਦੇ ਹਨ ਜਿਸ ਕਾਰਨ ਸੰਤੁਲਨ ਵਿਗੜਦਾ ਹੈ ,ਅਮੀਰ ਗਰੀਬ ਦਾ ਪਾੜਾ ਵਧਦਾ ਹੈ। ਗੁਰੂ ਗ੍ਰੰਥ ਸਾਹਿਬ ਬਹੁਤ ਜ਼ਿਆਦਾ ਭੌਤਿਕਵਾਦ ਤੋਂ ਪਰਹੇਜ਼ ਕਰਨ ਲਈ ਕਹਿੰਦਾ ਹੈ।।

ਉਸਨੇ ਹਰ ਜੀ ਅੰਦਰ ਭੁੱਖ ਰੱਖੀ ਹੈ ਜੋ ਕਦੇ ਪੂਰੀ ਨਹੀਂ ਹੁੰਦੀ ਹੁਣ ਹੁਣ ਪੇਟ ਭਰ ਲਓ ਤੇ ਸ਼ਾਮੀ ਖਾਲੀ ਤੇ ਸ਼ਾਮੀ ਭਰ ਲਓ ਤੇ ਸਵੇਰੇ ਖਾਲੀ ਇਸ ਭੁੱਖ ਨੂੰ ਦੂਰ ਕਰਨ ਲਈ ਰਚਨਾਕਾਰ ਨੇ ਕੁਦਰਤ ਫੈਲਾਈ ਹੈ ਜਿਸ ਉਸ ਵਿੱਚੋਂ ਆਪਣੇ ਲਈ ਇਕੱਠਾ ਕਰੀ ਜਾਣ ਨਾਲ ਵੀ ਇਹ ਭੁੱਖ ਨਹੀਂ ਮਿਟਦੀ

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ (ਅੰਗ 1)

ਇਸ ਭੁੱਖ ਨੂੰ ਦੂਰ ਕਰਨ ਲਈ ਚਾਹੇ ਕਿਤਨੀਆਂ ਵੀ ਸਿਆਣਪਾਂ ਚਤੁਰਾਈਆਂ ਕਰ ਲਓ ਪਰ ਇੱਕ ਵੀ ਚਾਲ ਨਹੀਂ ਚੱਲਦੀ ਤੇ ਇਹ ਭੁੱਖ ਬਣੀ ਹੀ ਰਹਿਣੀ ਹੈ।

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

ਫਿਰ ਕਿਵੇਂ ਸੱਚਾ ਸੁੱਚਾ ਬਣਿਆ ਜਾਵੇ ਤੇ ਇਹ ਜੋ ਲੁਟ ਖੋਹ, ਮਾਰਾ ਮਾਰੀ, ਜਖੀਰਾਦੋਜੀ ਜੋ ਵਧੀ ਹੋਈ ਭੁੱਖ ਤੋਂ ਦੂਰ ਰਹਿਣ ਲਈ ਝੂਠ ਦੀ ਬੁਨਿਆਦ ਤੇ ਉਸਾਰੇ ਗੇ ਹਨ ਇਨ੍ਹਾਂ ਨੂੰ ਦੂਰ ਕਿਵੇਂ ਕੀਤਾ ਜਾਵੇ। ਇਹ ਤਾਂ ਉਸਦੀ ਰਜ਼ਾ ਵਿੱਚ ਚੱਲਣ ਵਿੱਚ ਹੀ ਹੋਣਾ ਹੈ । ਉਸ ਦੀ ਰਜ਼ਾ ਹੈ ਕਿ ਸਭ ਨੂੰ ਬਰਾਬਰ ਸਮਝਣਾ ਹੈ, ਸਭ ਦਾ ਬਰਾਬਰ ਖਿਆਲ ਰੱਖਣਾ ਹੈ। ਸਿਰਫ ਆਪਣੀ ਭੁੱਖ ਦਾ ਹੀ ਖਿਆਲ ਨਹੀਂ ਰੱਖਣਾ, ਅਪਣਾ ਹੀ ਨਹੀਂ ਸੋਚੀ ਜਾਣਾ ਹੋਰ ਸਭ ਭੈਣਾਂ ਭਾਈਆਂ ਦੁਨੀਆਂ ਦੇ ਹੋਰ ਜੀਆਂ ਦੀ ਭੁੱਖ ਦਾ ਵੀ ਸੋਚਣਾ ਹੈ। “ਮੈਂ, ਮੈਂ” ਦੀਆਂ ਬੰਦਿਸ਼ਾਂ ਵਿੱਚੋਂ ਨਿਕਲ ਕੇ ਸਾਰੇ ਵਿਸ਼ਵ ਨੂੰ ਘੇਰੇ ਵਿੱਚ ਲਿਆਉਣਾ ਹੈ । ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਆਪਣੀ ਭੁੱਖ ਲਈ ਮਾਲ ਇਕੱਠਾ ਕਰੀ ਜਾਵਾਂ ਤੇ ਬਾਕੀ ਸਾਰੇ ਭੁੱਖੇ ਬੈਠੇ ਰਹਿਣ। ਦੂਜਿਆਂ ਦੀ ਭੁੱਖ ਦੂਰ ਕਰਨਾ ਵੀ ਇਹ ਹੁਕਮ ਵਿੱਚ ਹੈ ।ਸਾਰੀ ਦੁਨੀਆਂ ਉਸਦੇ ਬਰਾਬਰੀ ਦੇ ਹੁਕਮ ਅੰਦਰ ਬੱਝੀ ਹੋਈ ਹੈ ਕਿਉਂਕਿ ਸਾਰੇ ਉਸਦੀ ਬਰਾਬਰ ਦੀ ਰਚਨਾ ਹਨ । ਆਪਣੇ ਲਈ ਬਹੁਤ ਜਿਆਦਾ ਇਕੱਠਾ ਕਰ ਲੈਣਾ ਤੇ ਫਿਰ ਮਾਣ ਕਰਨਾ, ਜੱਗ ਨੂੰ ਵਿਖਾਣਾ ਕਿ ਮੇਰੇ ਕੋਲ ਇਤਨਾ ਹੈ ਹਉਮੈ ਦਾ ਅਹੰਕਾਰ ਭਰ ਰਹੇ ਹਨ । ਇਹ ਹਉਮੈ ਇਸ ਹੰਕਾਰ ਹੁਕਮ ਦੇ ਵਿਰੁੱਧ ਹੈ ।ਸਾਰੇ ਉਸਦੇ ਬਰਾਬਰੀ ਤੇ ਸਾਂਝੀਵਾਲਤਤ ਤੇ ਭਰਾਤਰੀਵਾਦ ਦੇ ਹੁਕਮ ਵਿੱਚ ਹਬ ਹੁਕਮੋਂ ਬਾਹਰ ਕੋਈ ਨਹੀਂ। ਜੇ ਉਸਦੇ ਹੁਕਮ ਨੂੰ ਜੋ ਉਸਦੇ ਹੁਕਮ ਨੂੰ ਬੁਝ ਲੈਂਦਾ ਹੈ ਉਹ ਨਾ ਹਉਮੈ ਕਰਦਾ ਹੈ ਤੇ ਨਾ ਹੰਕਾਰੀ ਉਹ ਟ੍ਰੰਪ ਵਾਂਗੂੰ ਇਹ ਨਹੀਂ ਕਹਿੰਦਾ ਫਿਰਦਾ ਕਿ “ਮੈਂ ਆਹ ਕੀਤਾ ਮੈਂ ਅਹੁ ਕੀਤਾ” ।

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥

ਇਹ ਤਾਂ ਹਉਮੈ ਹੈ ਜੋ ਨਾ ਬਰਾਬਰੀ ਤੋਂ ਉਪਜਦੀ ਹੈ auuਚੇ ਨੀਵੇਂ ਤਕੜੇ ਮਾੜੇ ਵਿੱਚ ਪਾੜਾ ਬਣਾਉਂਦੀ ਹੈ ਐਲਨ ਮਾਸਕ ਅਡਾਨੀ ਅੰਬਾਨੀ ਬਣਾਉਂਦੀ ਹੈ ਜੋ ਆਪਣੇ ਹੰਕਾਰ ਵਿੱਚ ਬਰਾਬਰੀ ਦਾ ਸੰਦੇਸ਼ ਭੁੱਲ ਜਾਂਦੀ ਹੈ ਤੇ ਭੁੱਲ ਜਾਂਦੀ ਹੈ ਕਿ ਉਹਨਾਂ ਨੇ ਲੱਖਾਂ ਭੁੱਖੇ ਲੱਖਾਂ ਨੂੰ ਭੁੱਖੇ ਰੱਖ ਕੇ ਆਪਣੇ ਅੰਬਾਰ ਤੇ ਬਹੁ ਮੰਜਲੇ ਬਣਾ ਲਏ ਹਨ ਇਉ ਗਰੀਬ ਤੇ ਅਮੀਰ ਦਾ ਪਾੜਾ ਹੈ ਜੋ ਇਕ ਓਕਾਰ ਦੇ ਮੁੱਢਲੇ ਸੂਰ ਨੂੰ ਨਹੀਂ ਮੰਨਦਾ ਜੋ ਇਕ ਓਕਾਰ ਨੂੰ ਸਮਝਦਾ ਹੈ ਉਹ ਕਦੇ ਹਉਮੈ ਨਹੀਂ ਕਰਦਾ ਉਸਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਰੇ ਜੀਆਂ ਦਾ ਇੱਕ ਹੀ ਦਾਤਾ ਹੈ ਜੋ ਸਭ ਨੂੰ ਲੋੜ ਅਨੁਸਾਰ ਦਿੰਦਾ ਹੈ :

ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥

ਭਾਈਚਾਰਾ
ਗੁਰੂ ਨਾਨਕ ਦੇਵ ਜੀ ਦਾ ਮੰਨਣਾ ਸੀ ਕਿ ਕਿਸੇ ਭਾਈਚਾਰੇ ਦਾ ਹਿੱਸਾ ਬਣਨ ਨਾਲ ਵਿਅਕਤੀਆਂ ਨੂੰ ਵਾਹਿਗੁਰੂ ਦੇ ਨੇੜੇ ਆਉਣ ਵਿੱਚ ਮਦਦ ਮਿਲੇਗੀ। ਭਾਈਚਾਰਾ ਪ੍ਰਮਾਤਮਾ ਵੱਲ ਉਨ੍ਹਾਂ ਦੀ ਨਿੱਜੀ ਯਾਤਰਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਗੁਰੂ ਨਾਨਕ ਦੇਵ ਜੀ ਨੇ ਕਈ ਪ੍ਰਥਾਵਾਂ ਸਥਾਪਤ ਕੀਤੀਆਂ ਜਿਨ੍ਹਾਂ ਨੇ ਸਿੱਖਾਂ ਨੂੰ ਭਾਈਚਾਰੇ ਦੀ ਮਹੱਤਤਾ ਵਿੱਚ ਵਿਸ਼ਵਾਸ ਦਿਵਾਇਆ। ਗੁਰੂ ਨਾਨਕ ਦੇਵ ਜੀ ਨੇ ਜਾਤੀ ਵਿਵਸਥਾ ਨੂੰ ਰੱਦ ਕਰ ਦਿੱਤਾ ਅਤੇ ਮਨੁੱਖਤਾ ਦੀ ਏਕਤਾ ਬਾਰੇ ਸਿਖਾਇਆ। ਇਸ ਦਾ ਮਤਲਬ ਹੈ ਕਿ ਹਰ ਕਿਸੇ ਨਾਲ ਬਰਾਬਰ ਦਾ ਸਲੂਕ ਕੀਤਾ ਜਾਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਾਤੀ, ਧਰਮ ਜਾਂ ਲਿੰਗ ਦੀ ਪਰਵਾਹ ਕੀਤੇ ਬਿਨਾਂ ਸਾਰੇ ਲੋਕਾਂ ਨੂੰ ਕੀਰਤਨ ਅਤੇ ਸਮੂਹਿਕ ਸੰਗਤ ਲਈ ਆਪਣੇ ਘਰ ਆਉਣ ਦਾ ਸੱਦਾ ਦਿੱਤਾ। ਸਾਰੇ ਇੱਕੋ ਕਮਰੇ ਵਿੱਚ ਬੈਠੇ ਸਨ। ਵੱਖ-ਵੱਖ ਜਾਤੀਆਂ ਦੇ ਮੈਂਬਰ ਇੱਕ ਦੂਜੇ ਦੇ ਨਾਲ ਬੈਠਦੇ ਸਨ, ਜੋ ਕਿ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ। ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਰਮਾਤਮਾ ਨੂੰ ਲੱਭਣ ਅਤੇ ਗੁਰਮੁਖ ਬਣਨ ਲਈ ਵਿਅਕਤੀਆਂ ਦੇ ਇਸ ਸਮੂਹ ਵਿੱਚ ਸ਼ਾਮਲ ਹੋਣ, ਜਿਨ੍ਹਾਂ ਨੂੰ ਸਾਰਿਆਂ ਨੂੰ ਬਰਾਬਰ ਮੰਨਿਆ ਜਾਂਦਾ ਸੀ।
ਸਮੂਹ

ਹਿੰਦੂ ਪਰੰਪਰਾ ਜਾਤੀ ਵੰਡ ਵਿੱਚ ਵਿਸ਼ਵਾਸ ਕਰਦੀ ਹੈ ਜਿਸ ਵਿੱਚ ਸੱਭ ਤੋਂ ਉੱਤਮ ਬ੍ਰਾਹਮਣ ਨੂੰ ਮੰਨਿਆਂ ਗਿਆਂ ਹੈ ਤੇ ਹੋਰ ਜਾਤੀਆਂ ਨੂੰ ਦਰਜਾ ਵਾਰ ਨੀਵਾਂ ਮੰਨਿਆਂ ਗਿਆ ਹੈ। ਇਹੋ ਹਿੰਦੂ ਸਮਾਜ ਵਿੱਚ ਊਚ ਨੀਚ ਦੀ ਜੜ੍ਹ ਹੈ ਜੋ ਬਰਾਬਰੀ ਦੇ ਸਿਧਾਂਤ ਦੇ ਉਲਟ ਹੈ। ਇਸੇ ਤਰ੍ਹਾਂ ਧਾੜਵੀ ਮੁਗਲ ਭਾਰਤ ਵਾਸੀ ਹਿੰਦੂਆਂ ਨੂੰ ਅਪਣੇ ਤੋਂ ਘਟੀਆ ਸਮਝਦੇ ਸਨ ਤੇ ਜਜ਼ੀਆ ਟੈਕਸ ਲਾਉਂਦੇ ਸਨ।ਊਚ ਨੀਚ ਦੇ ਸਮੂਹਾਂ ਵਿੱਚ ਇਹ ਭਾਵਨਾਂ ਭਰ ਦਿਤੀ ਜਾਂਦੀ ਸੀ ਜੋ ਬਰਾਬਰੀ ਨੂੰ ਨਕਾਰਦੀ ਸੀ। ਗੁਰਬਾਣੀ ਇਸ ਸੰਕਲਪ ਨੂੰ ਨਕਾਰਦੇ ਹੋਏ ਸਾਰੇ ਇਨਸਾਨਾਂ ਦੇ ਸਮੂਹਾਂ ਨੂੰ ਬਰਾਬਰ ਦਾ ਦਰਜਾ ਦਿੰਦੀ ਹੈ। ਗੁਟ=ਰੂ ਸਾਹਿਬ ਨੇ ਸਿਖਾਇਆ ਕਿ ਹਰ ਕੋਈ ਬਰਾਬਰ ਹੈ ਅਤੇ ਜਾਤੀ ਵਿਵਸਥਾ ਜਾਂ ਦਰਮਾਂ ਦੀ ਵੰਡ ਤੇ ਊਚ ਨੀਚ ਨਹੀਂ ਹੋਣੀ ਚਾਹੀਦੀ। ਇਸ ਲਈ ਸਿੱਖਾਂ ਦਾ ਮੰਨਣਾ ਹੈ ਕਿ ਸਾਰੇ ਧਰਮ ਸਮਾਵੇਸ਼ੀ ਹਨ ਅਤੇ ਉਨ੍ਹਾਂ ਨਾਲ ਸਨਮਾਨ ਅਤੇ ਬਰਾਬਰੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਸਿੱਖਾਂ ਦਾ ਮੰਨਣਾ ਹੈ ਕਿ ਸਾਰੇ ਰਸਤੇ ਇੱਕ ਸੱਚੇ ਪਰਮਾਤਮਾ ਵੱਲ ਲੈ ਜਾਂਦੇ ਹਨ।

ਜੀਵਨ ਵਿੱਚ ਸੱਚਾਈ ਨੂੰ ਅਪਣਾਉਣਾ

ਅੱਜ ਇਮਾਨਦਾਰੀ ਮੁਸ਼ਕਲ ਲੱਗ ਸਕਦੀ ਹੈ ਜਦੋਂ ਸਾਨੂੰ ਅਕਸਰ ਕੁਝ ਅਜਿਹਾ ਬਣਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜੋ ਅਸੀਂ ਨਹੀਂ ਹਾਂ। ਪਰ ਸਿੱਖ ਇਤਿਹਾਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਸੱਚ ਸਾਡੀ ਆਤਮਾ ਅਤੇ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ। ਸਿੱਖਾਂ ਲਈ, ਇਮਾਨਦਾਰੀ ਸਿਰਫ਼ ਇੱਕ ਮੁੱਲ ਨਹੀਂ ਹੈ; ਇਹ ਇੱਕ ਨਿਰੰਤਰ ਅਭਿਆਸ ਹੈ ਜੋ ਸਾਨੂੰ ਪਰਮਾਤਮਾ ਦੇ ਨੇੜੇ ਲਿਆਉਂਦਾ ਹੈ। ਜਦੋਂ ਅਸੀਂ ਸੱਚਾਈ ਨੂੰ ਅਪਣਾਉਂਦੇ ਹਾਂ, ਤਾਂ ਅਸੀਂ ਆਪਣੇ ਜੀਵਨ ਵਿੱਚ ਈਸ਼ਵਰੀ ਬੁੱਧੀ ਨੂੰ ਸੱਦਾ ਦਿੰਦੇ ਹਾਂ, ਸ਼ਾਂਤੀ, ਸਪਸ਼ਟਤਾ ਅਤੇ ਉਦੇਸ਼ ਲਈ ਇੱਕ ਜਗ੍ਹਾ ਬਣਾਉਂਦੇ ਹਾਂ। ਇਹ ਸਿਰਫ਼ ਨਿੱਜੀ ਲਾਭ ਬਾਰੇ ਨਹੀਂ ਹੈ; ਇਹ ਦੂਜਿਆਂ ਦੇ ਜੀਵਨ ਵਿੱਚ ਚਾਨਣ ਲਿਆਉਣ ਦਾ ਇੱਕ ਤਰੀਕਾ ਹੈ, ਜੋ ਸਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਇਮਾਨਦਾਰੀ ਅਤੇ ਹਮਦਰਦੀ ਨਾਲ ਰਹਿਣ ਲਈ ਪ੍ਰੇਰਿਤ ਕਰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਹਰ ਸਿੱਖ ਗੁਰੂ ਦੀ ਵਿਰਾਸਤ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਸੱਚ ਨਾਲ ਜੀ ਕੇ ਅਸੀਂ ਨਿਆਂ, ਪਿਆਰ ਅਤੇ ਮਨੁੱਖਤਾ ਦਾ ਸਨਮਾਨ ਕਰਨ ਵਾਲੇ ਸੰਸਾਰ ਦਾ ਨਿਰਮਾਣ ਕਰਦੇ ਹਾਂ। ਅਸੀਂ ਆਪਣੇ ਸਿਰ ਉੱਚੇ ਰੱਖਦੇ ਹਾਂ, ਸਤ (ਸੱਚ) ਦੁਆਰਾ ਨਿਰਦੇਸ਼ਿਤ ਹੁੰਦੇ ਹਾਂ ਅਤੇ ਆਪਣੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਖੰਡਤਾ ਦੇ ਮਾਰਗ 'ਤੇ ਚਲਦੇ ਹਾਂ।

ਅਜੋਕੇ ਇਕਨੋਮਿਕ ਮਾਡਲ ਬਾਜ਼ਾਰ ਦਾ ਅਰਥ ਹੈ ਮਾਰਕੀਟ ਇਕਾਨਮੀ ਹੈ[ ਲਾਹਾ ਇਸਦਾ ਮੁੱਖ ਉਦੇਸ਼ ਹੈ ਜਿਸਦਾ ਭਾਵ ਮੇਰੇ ਕੋਲੋਂ ਦੂਜੇ ਤੋਂ ਵੱਧ ਹੋਵੇ ਇਸ ਵਿੱਚ ਬਰਾਬਰੀ ਦੀ ਦਾ ਕੋਈ ਸਿਧਾਂਤ ਨਹੀਂ[ਇਸ ਵਿੱਚ ਵੰਡ ਖਾਣ ਦਾ ਕੋਈ ਸਿਧਾਂਤ ਨਹੀਂ ਮੈਂ ਤੇ ਮੇਰੀ ਪ੍ਰਧਾਨ ਹੈ ਊਚ ਨੀਚ ਸਥਿਤੀ ਨਿਰਧਾਰਨ ਕਰਦੀ ਹੈ[ ਇਸ ਵਿੱਚ ਵੰਡ ਖਾਣ ਦਾ ਕੋਈ ਸਿਧਾਂਤ ਨਹੀਂ ਮੈਂ ਤੇ ਮੇਰੀ ਪ੍ਰਧਾਨ ਹੈ [ ਜਮਾਂ ਖੋਰੀ ਇਸ ਲਈ ਕੀਤੀ ਜਾਂਦੀ ਹੈ ਕਿ ਦੂਜਿਆਂ ਨਾਲੋਂ ਜ਼ਿਆਦਾ ਜ਼ਿਆਦਾ ਮਾਲ ਦਾ ਮਾਲਕ ਹੋਵੇ ਅਖੀਰ ਆਮ ਆਦਮੀ ਵੀ ਜਖੀਰਾਬਾਜ਼ੀ ਜਰੂਰੀ ਬਣ ਗਈ ਹੈ ਮਾਇਆ ਇਕੱਠੀ ਕਰਨੀ ਮੁੱਖ ਮੰਤਵ ਹੋ ਗਿਆ ਹੈ । ਪਰ ਮਾਇਆ ਤਾਂ ਝੂਠ ਦੇ ਆਧਾਰ ਤੇ ਹੈ। ਸੱਚ ਦਾ ਅਸੂਲ ਕਿਸੇ ਨੂੰ ਯਾਦ ਨਹੀਂ। ਝੂਠ ਕਰਕੇ ਹੀ ਸੱਚ ਦਾ ਚਾਨਣ ਨਹੀਂ ਫੈਲਦਾ। ਗਰੀਬੀ ਅਮੀਰੀ ਦਾ ਪਾੜਾ ਵੱਧਦਾ ਹੈ। ਬਰਾਬਰਤਾ ਦਾ ਅਸੂਲ ਖਤਮ ਹੁੰਦਾ ਹੈ ।ਮਾਰਕੀਟ ਇਕੋਨਮੀ ਵਿੱਚ ਹਰ ਗੱਲ ਨਫੇ ਦੇ ਨਾਲ ਜੁੜੀ ਹੈ। ਕੋਈ ਘਾਟੇ ਦਾ ਸੌਦਾ ਨਹੀਂ ਕਰਦਾ। ਲੈਣ ਦੀ (ਫਿਕਰ ਹੁੰਦੀ ਹੈ ਦੇਣਾ ਭੁੱਲ ਜਾਂਦਾ ਹੈ ਇਹੋ ਮੈਂ ਮੇਰੀ ਦਾ ਚੱਕਰ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਤਾਂ ਸੱਚ ਦਾ ਵਪਾਰ ਕਰਨਾ ਸਿਖਾਇਆ ਹੈ ਆਪੀ ਹਲ ਚਲਾ ਕੇ ਜੋ ਹੈ ਖੇਤੀ ਕੀਤੀ ਹੈ ਆਪੀ ਹੱਟ ਚਲਾਉਣ ਲਈ ਸੌਦੇ ਲੈਣ ਗਏ ਨੇ ਹੱਥਲੇ 20 ਰੁਪਏ ਦਾ ਸੌਦਾ ਭੁੱਖੇ ਸੰਤਾਂ ਸਾਧਾਂ ਨੂੰ ਖਲਾ ਦਿੱਤਾ ਭੁੱਖੇ ਦੀ ਭੁੱਖ ਦੂਰ ਕੀਤੀ ਆਪ ਛੱਡ ਜੱਗ ਦੀ ਸੋਚ ਵੀ । ਇਹੁ ਸੱਚਾ ਸੌਦਾ ਹੈ ਗੁਰਬਾਣੀ ਦੇ ਬਰਾਬਰੀ ਦੇ ਸੰਦੇਸ਼ ਦਾ ਸਭਨਾ ਜੀਆਂ ਦਾ ਇਕ ਦਾਤਾ ਸੋ ਮੈ ਵਿਸਰ ਨ ਜਾਈ ਨੂੰ ਸਮਝਣ ਦਾ ਭੁਖਿਆ ਨੂੰ ਭੁੱਖਿਆਂ ਦੀ ਭੁੱਖ ਦੂਰ ਕਰਨ ਦਾ ।

ਇੱਥੇ ਮੈਨੂੰ ਇੱਕ ਗਾਥਾ ਯਾਦ ਆਉਂਦੀ ਹੈ । ਕੁਝ ਸੰਤ ਜੋ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਸੁਣ ਕੇ ਉਹਨਾਂ ਦੇ ਦਰਸ਼ਨਾਂ ਲਈ ਕਰਤਾਰਪੁਰ ਜਾ ਰਹੇ ਸਨ ਪਿੰਡੋਂ ਬਾਹਰ ਹੀ ਸਨ ਕਿ ਉਹਨਾਂ ਨੂੰ ਗੁਰੂ ਨਾਨਕ ਦੇਵ ਗੁਰੂ ਨਾਨਕ ਦੇ ਘਰ ਦੀ ਨਿਸ਼ਾਨਦੇਹੀ ਜਾਨਣ ਦੀ ਲੋੜ ਪਈ ਉਹਨਾਂ ਦੇਖਿਆ ਕਿ ਕੁਝ ਲੋਕ ਖੇਤਾਂ ਵਿੱਚ ਕੰਮ ਕਰ ਰਹੇ ਹਨ ਸੋਚਿਆ ਇਹਨਾਂ ਤੋਂ ਵੀ ਬਾਬੇ ਨਾਨਕ ਦਾ ਟਿਕਾਣਾ ਪੁੱਛ ਲਈਏ ਅੱਗੇ ਕਿਸਾਨ ਚਿੱਕੜ ਵਿੱਚ ਲਿਬੜੇ ਉਹ ਜਾਪ ਵੀ ਕਰੀ ਜਾ ਰਹੇ ਸਨ ਹੈਰਾਨ ਸਨ ਸੰਤ ਹੈਰਾਨ ਸਨ ਕਿ ਇਹ ਇਸ ਅਵਸਥਾ ਵਿੱਚ ਕੰਮ ਵਿੱਚ ਵੀ ਰਜੇ ਹੋਏ ਹਨ ਤੇ ਪਰਮਾਤਮਾ ਨੂੰ ਯਾਦ ਕਰੀ ਜਾ ਰਹੇ ਹਨ ਰੋਕ ਕੇ ਬਾਬੇ ਨਾਨਕ ਦਾ ਪਤਾ ਪੁੱਛਿਆ ਤਾਂ ਇੱਕ ਬਜ਼ੁਰਗ ਬਾਹਰ ਆਏ ਤੇ ਪਾਣੀ ਵਿੱਚ ਹੱਦ ਧੋ ਕੇ ਜੀ ਆਇਆ ਕਿਹਾ ਤੇ ਪੁੱਛਿਆ “ਦੱਸੋ ਜੀ”। ਅੱਗੋ ਸੰਤਾਂ ਨੇ ਬਾਬੇ ਨਾਨਕ ਦੇ ਘਰ ਦੀ ਨਿਸ਼ਾਨਦੇਹੀ ਬਾਰੇ ਪੁੱਛਿਆ । ਬਾਬਾ ਨਾਨਕ ਨੇ ਕਿਹਾ, “ਬੈਠੋ ਤੁਹਾਨੂੰ ਪਹੁੰਚਾ ਦਿੰਦੇ ਹਾਂ”। ਇਤਨੇ ਨੂੰ ਮਾਤਾ ਸੁਲੱਖਣੀ ਭੱਤਾ ਲੈ ਕੇ ਆ ਗਈ । “ਆਓ ਪਹਿਲਾਂ ਪ੍ਰਸ਼ਾਦੇ ਛੱਕ ਲਈਏ। ਤੁਸੀਂ ਲੰਬਾ ਸਫਰ ਕਰਕੇ ਆਏ ਹੋ ਭੁੱਖੇ ਹੋਵੋਗੇ।“ ਸਾਰੇ ਕਰਿੰਦੇ ਵੀ ਆ ਗਏ ਤੇ ਸਭ ਨੇ ਮਿਲ ਕੇ ਭੋਜਨ ਕੀਤਾ। ਭੋਜਨ ਪਿੱਛੋਂ ਗੁਰੂ ਜੀ ਨੇ ਕਿਹਾ, ਇਹ ਮਾਈ ਤੁਹਾਨੂੰ ਬਾਬੇ ਨਾਨਕ ਦੇ ਟਿਕਾਣੇ ਤੇ ਲੈ ਜਾਏਗੀ”। ਜਾਂਦੇ ਜਾਂਦੇ ਸਾਧੂ ਸੋਚ ਰਹੇ ਸਨ ਕਿ ਇਹ ਮਹਾਨ ਕਿਰਤੀ ਹਨ ਜੋ ਕੰਮ ਕਰਦੇ ਵੀ ਪਰਮਾਤਮਾ ਦਾ ਨਾਮ ਜਪੀ ਜਾਂਦੇ ਹਨ ਤੇ ਫਿਰ ਜੋ ਖਾਣਾ ਉਹਨਾਂ ਲਈ ਆਇਆ ਹੈ, ਉਹ ਵੀ ਵੰਡ ਕੇ ਖਾਂਦੇ ਹਨ । ਇਹ ਤਾਂ ਜਰੂਰ ਬਾਬਾ ਨਾਨਕ ਹੀ ਹੋਣਗੇ ਜੋ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦਾ ਸੁਨੇਹਾ ਦਿੰਦੇ ਹਨ ।
ਘਰ ਪਹੁੰਚ ਕੇ ਪਾਣੀ ਪਾਣੀ ਧਾਣੀ ਪੀਤਾ ਤੇ ਇਤਨੇ ਨੂੰ ਬਾਬਾ ਨਾਨਕ ਵੀ ਪਹੁੰਚ ਗਏ। ਹੱਥ ਮੂੰਹ ਧੋ ਕੇ ਸੰਤਾਂ ਕੋਲ ਆ ਬੈਠੇ ਤਾਂ ਸਾਧੂ ਹੈਰਾਨ ਹੋਏ ਕਿ ਬਾਬਾ ਨਾਨਕ ਜੋ ਕਹਿੰਦਾ ਹੈ ਉਹ ਕਰਕੇ ਵਿਖਾਉਂਦਾ ਹੈ। ਇਹ ਇਕ ਵੱਡੀ ਸਿੱਖਿਆ ਸੀ ਜਿਸ ਨੂੰ ਸਮਝਾਉਣ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਦੇਰ ਨਹੀਂ ਲੱਗੀ ਜੋ ਉਹਨਾਂ ਨੇ ਪ੍ਰਤੱਖ ਕਰਕੇ ਵਿਖਾਈ। ਉਹ ਆਪਸ ਵਿੱਚ ਵਿਚਾਰ ਕਰ ਰਹੇ ਸਨ , “ਅੱਜ ਕਲ੍ਹ ਦੀ ਦੁਨੀਆਂ ਤਾਂ ਨਾਂ ਹਥੀਂ ਸੁੱਚੀ ਕਿਰਤ ਕਰਦੀ ਹੈ, ਨਾਂ ਰੱਬ ਦਾ ਨਾਂ ਲੈਂਦੀ ਹੈ ਤੇ ਨਾਂ ਹੀ ਇਸ ਤਰ੍ਹਾਂ ਵੰਡ ਕੇ ਖਾਂਦੀ ਹੈ।ਸੱਭ ਆਪਾ ਧਾਪੀ ਪਈ ਹੈ । ਸੱਭ ਨੂੰ ਮਾਇਆ ਨੇ ਚੱਕਰ ਵਿਚ ਪਾਇਆ ਹੋਇਆ ਹੈ। ਨਾ ਇੱਛਾ, ਨਾ ਲਾਲਸਾ, ਨਾ ਭੁੱਖ ਮਿਟਦੀ ਹੈ। ਜਖੀਰਾਬਾਜ਼ਜੀ ਤੇ ਵੱਢੀ ਖੋਰੀ ਜੀਵਨ ਅੰਗ ਬਣਾ ਲਈ ਹੈ ਬਹੁਤਿਆਂ ਨੇ। ਮਾਇਆ ਇਕੱਠੀ ਕਰਨੀ ਮੁੱਖ ਮੰਤਵ ਹੋ ਗਿਆ ਹੈ ਪਰ ਮਾਇਆ ਤਾਂ ਝੂਠ ਦੇ ਆਧਾਰ ਤੇ ਹੈ ਸੱਚ ਦਾ ਅਸੂਲ ਕਿਸੇ ਨੂੰ ਯਾਦ ਨਹੀਂ। ਝੂਠ ਕਰਕੇ ਹੀ ਸੱਚ ਦਾ ਚਾਨਣ ਨੀ ਫੈਲਦਾ। ਗਰੀਬੀ ਅਮੀਰੀ ਦਾ ਪਾੜਾ ਵੱਧਦਾ ਹੈ । ਬਰਾਬਰੀ ਦਾ ਅਸੂਲ ਖਤਮ ਹੋ ਗਿਆ ਹੈ ਕੋਈ ਅਰਬ ਪਤੀ ਹੈ ਕੋਈ ਬਾਹਰ ਪਟੜੀਆਂ ਤੇ ਭੁੱਖਾ ਸੌਦਾ ਹੈ। ਸਭ ਨਫੇ ਦੀ ਗੱਲ ਕਰਦੇ ਹਨ ਘਾਟੇ ਦੀ ਕੋਈ ਨਹੀਂ ਸੋਚਦਾ। ਇਹੋ ਮੈਂ ਮੇਰੀ ਦਾ ਚੱਕਰ ਹੈ
ਪਰ ਗੁਰੂ ਨਾਨਕ ਦੇਵ ਜੀ ਨੇ ਤਾਂ ਸੱਚ ਦਾ ਵਪਾਰ ਕਰਨਾ ਸਿਖਾਇਆ ਹੈ। ਆਪੀ ਹਲ ਚਲਾ ਕੇ ਖੇਤੀ ਕਰਦੇ ਹਨ । ਦੁਕਾਨ ਲਈ ਸੌਦਾ ਲੈਣ ਭੇਜੇ ਤਾਂ ਮਿਲੇ 20 ਰੁਪਏ ਦਾ ਸਾਰਾ ਰਾਸ਼ਨ ਲੈ ਕੇ ਸਾਧੂ ਸੰਤਾਂ ਨੂੰ ਖਲਾ ਕੇ ਸੱਚਾ ਸੌਦਾ ਕਰ ਆਏ ਤੇ ਬਾਪ ਤੋਂ ਚੁਪਚਾਪ ਚਪੇੜਾਂ ਵੀ ਖਾ ਲਈਆਂ।ਆਪ ਛੱਡ ਜੱਗ ਦੀ ਸੋਚ ਬੱਸ ਇਹੁ ਸੱਚਾ ਸੌਦਾ ਹੈ। ਗੁਰਬਾਣੀ ਦੇ ਬਰਾਬਰੀ ਦੇ ਸੰਦੇਸ਼ “ਸਭਨਾ ਜੀਆਂ ਦਾ ਇਕ ਦਾਤਾ ਸੋ ਮੈ ਵਿਸਰ ਨ ਜਾਈ” ਨੂੰ ਸਮਝਣ ਦਾ, ਭੁਖਿਆ ਦੀ ਭੁੱਖ ਦੂਰ ਕਰਨ ਦਾ । ਬਾਬਾ ਨਾਨਕ ਜੋ ਕਹਿੰਦਾ ਹੈ ਉਹ ਕਰਕੇ ਵਿਖਾਉਂਦਾ ਹੈ ਇਹ ਇਕ ਵੱਡੀ ਸਿੱਖਿਆ ਸੀ ਜਿਸ ਨੂੰ ਸਮਝਾਉਣ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਦੇਰ ਨਹੀਂ ਲੱਗੀ ਜੋ ਉਹਨਾਂ ਨੇ ਪ੍ਰਤੱਖ ਕਰਕੇ ਵਿਖਾਈ। ਇਹੋ ਜਿਹਾ ਸੱਚਾ ਵਪਾਰ ਹੋਣਾ ਚਾਹੀਦਾ ਹੈ ਦੁਨੀਆਂ ਵਿਚ ਨਾ ਕਿ ਜੋ ਹੁਣ ਚੱਲ ਰਿਹਾ ਹੈ।

ਹਵਾਲੋੇ

(1) ਅੰਤਰਰਾਸ਼ਟਰੀ ਮੁਦਰਾ ਫੰਡ ਰਿਪੋਰਟ 2025
(2) ਕੈਂਬਰਿਜ ਬਿਜ਼ਨਸ ਇੰਗਲਿਸ਼ ਡਿਕਸ਼ਨਰੀ ਤੋਂ ਆਰਥਿਕ ਮਾਡਲ ਦੀ ਪਰਿਭਾਸ਼ਾ © ਕੈਂਬਰਿਜ ਯੂਨੀਵਰਸਿਟੀ ਪ੍ਰੈੱਸ)
(3) Publications | Economic Analysis and Policy Division
(4) World Economic Situation and Prospects 2024 |
(5)Vicious Economic Spiral (VES Theory): A Realistic Diagnosis Of Economic Evils In A Developing Bharat
(6) ਸ੍ਰੀ ਗੁਰੂ ਗ੍ਰੰਥ ਸਾਹਿਬ, ਛਾਪਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੁੰਮ੍ਰਤਸਰ
 
Last edited:

Dalvinder Singh Grewal

Writer
Historian
SPNer
Jan 3, 2010
1,639
433
80
ਗੁਰੂਆਂ ਦੀ ਧਰਤੀ ਪੰਜਾਬ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹੈ ਇੱਥੇ ਕਦੇ ਕੋਈ ਭੁੱਖਾ ਨਹੀਂ ਸੌਂਦਾ ਤੇ ਕਦੇ ਕੋਈ ਗੁਰੂ ਦਾ ਸਿੱਖ ਮੰਗਦਾ ਨਹੀਂ ਦਿਖੇਗਾ । ਇਹੋ ਹਾਲਤ ਮਹਾਰਾਜ ਰਣਜੀਤ ਸਿੰਘ ਦੇ ਖਾਲਸਾ ਰਾਜ ਦੀ ਸੀ ਜੋ ਗੁਰੂਆਂ ਦੇ ਹੁਕਮ ਅਨੁਸਾਰ ਚਲਦਾ ਸੀ ਤੇ ਸਾਰੀ ਪਰਜਾ ਇੱਕ ਬਰਾਬਰ ਜਾਣੀ ਜਾਂਦੀ ਸੀ ਤੇ ਨਾ ਕੋਈ ਭੁੱਖਾ ਸੌਂਦਾ ਸੀ ਤੇ ਨਾ ਕੋਈ ਮੰਗਤਾ ਸੀ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਵਿੱਚ ਅਨੋਖੀ ਸੇਧ ਹੈ ਜੋ ਲੰਗਰ, ਪੰਗਤ, ਸੰਗਤ, ਸੇਵਾ ਸਿਮਰਨ ਵਰਗੀਆਂ ਸੰਸਥਾਵਾਂ ਰਾਹੀਂ ਸਰਬ ਹਿੱਤ ਜਾਂ ਸਭ ਦਾ ਭਲਾ ਕਰਨ ਵਿੱਚ ਯਕੀਨ ਰੱਖਦੀ ਹੈ।
 

Dalvinder Singh Grewal

Writer
Historian
SPNer
Jan 3, 2010
1,639
433
80
ਏਥੇ ਹੀ ਬੱਸ ਨਹੀਂ ਗੁਰੂ ਸਾਹਿਬ ਤਾਂ ਅਜੋਕੇ ਮਨੁੱਖੀ ਵਿਕਾਸ ਦੀ ਨਹੀਂ, ਸਦੀਵੀ ਵਿਗਾਸ ਦੀ ਗੱਲ ਕਰਦੇ ਹਨ ਵਿਸ਼ਵ ਦੇ ਖੇੜੇ ਦੀ ਗੱਲ ਕਰਦੇ ਹਨ।ਵਿਗਾਸ ਦਾ ਅਰਥ ਹੈ ਦ੍ਰਿਸ਼ਟਮਾਨ ਹੋਣਾ, ਸਾਮਰਥਕ ਹੋਣਾ, ਲਿਸ਼ਕ ਉਠਣਾ। ਸਿੱਖ ਸਾਹਿਤ ਵਿੱਚ ਵਿਗਾਸ ਦਾ ਇਕ ਵਿਸ਼ੇਸ਼ ਅਰਥ ਹੈ ਉਹ ਹੈ ਖੇੜਾ । ਕਲੀ ਦਾ ਖੁੱਲ ਕੇ ਫੁੱਲ ਹੋ ਜਾਣਾ ਅਧਿਆਤਮਕ ਪੱਖੋਂ ਇਸ ਦਾ ਅਰਥ ਹੈ ਰੂਹ ਵਿੱਚ ਖੇੜਾ ਲਿਆਉਣਾ । ਫੁੱਲ ਖਿੜਦਾ ਹੈ ਤੇ ਮੁਰਝਾ ਜਾਂਦਾ ਹੈ, ਆਯੂ ਖਿੜਦੀ ਹੈ ਤੇ ਢਲਦੀ ਹੈ, ਮਨ ਖਿੜਦਾ ਹੈ ਤੇ ਝਉਂ ਜਾਂਦਾ ਹੈ; ਪਰ ਜਦ ਆਤਮਾ ਖਿੜਦੀ ਹੈ ਤਾਂ ਸਦਾ ਵਿਗਾਸ ਵਰਤਦਾ ਹੈ । ਇਹ ਵਿਗਾਸ ਨਾ ਕਦੇ ਢਲਦਾ ਹੈ ਨਾ ਮੁਰਝਾਉਂਦਾ ਹੈ । ਐਸੇ ਸਦਾ ਵਿਗਾਸ ਦਾ ਮੂਲ ਸੋਮਾ ਪਰਮਾਤਮਾ ਹੈ ਜੋ ਸਤ (ਹੋਂਦ) ਹੈ ਚਿੱਤ (ਚੇਤਨਾ) ਹੈ ਤੇ ਆਨੰਦ ਹੈ । ਆਨੰਦ ਪਰਮਾਤਮਾ ਦੇ ਵਿਗਾਸ ਦਾ ਦੂਜਾ ਨਾਮ ਹੈ ਆਨੰਦ ਵਿੱਚ ਆਤਮਾ ਵਿਗਸਦੀ ਹੈ ਤਾਂ ਇਹ ਵਿਗਾਸ ਇਕਸਾਰ ਬਣਿਆ ਰਹਿੰਦਾ ਹੈ; ਨਾ ਘਟਦਾ ਹੈ; ਨਾ ਹੀ ਅਲੋਪ ਹੁੰਦਾ ਹੈ । ਹੋਰ ਕੋਈ ਖੁਸ਼ੀ ਇਕ ਸਾਰ ਨਹੀਂ ਰਹਿੰਦੀ । ਸਮੇਂ ਨਾਲ ਢਲ ਜਾਂਦੀ ਹੈ। ਕੇਵਲ ਆਨੰਦ ਹੀ ਸਦਾ ਵਿਗਾਸ ਦੀ ਅਵਸਥਾ ਹੈ। ਗੁਰੂ ਅਮਰਦਾਸ ਜੀ ਜਦ “ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ। ਸਤਿਗੁਰ ਤਾ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ।

“ਅਨੰਦ ਅਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ” (ਰਾਮਕਲੀ ਮਹਲਾ 3, ਅਨੰਦ ਪੰਨਾ 917) ਆਨੰਦ ਗੁਰੂ ਤੋਂ ਹੀ ਕਿਉਂ ਜਾਣਿਆ ਜਾਂਦਾ ਹੈ?ਇਸ ਲਈ, ਕਿਉਂਕਿ ਉਹ ਆਪ ਆਨੰਦ ਦੇ ਮੂਲ ਸੋਮੇ ਨਾਲ ਜੁੜਿਆ ਹੁੰਦਾ ਹੈ; ਹੋਰਨਾਂ ਨੂੰ ਜੂਝਣ ਦੀ ਪ੍ਰੇਰਨਾ ਦਿੰਦਾ ਹੈ ਤੇ ਜੁੜ ਸਕਣ ਦੇ ਯੋਗ ਵੀ ਬਣਾਉਂਦਾ ਹੈ। ਗੁਰੂ ਦੇ ਪਰੇਰੇ ਹੋਏ ਜਿਹੜੇ ਜੁੜ ਜਾਂਦੇ ਹਨ ਉਹ ਹੀ ਆਨੰਦ ਵਿੱਚ ਹੁੰਦੇ ਹਨ, ਸਦਾ ਵਿਗਾਸ ਵਿੱਚ ਰਹਿੰਦੇ ਹਨ। “ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ”। ਆਨੰਦ ਵਿੱਚ ਹੁੰਦੇ ਹਨ ਤਾਂ ਸਾਰੇ ਦੁਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਬੰਦਾ ਹਮੇਸ਼ਾ ਖੇੜੇ ਵਿੱਚ ਰਹਿੰਦਾ ਹੈ। ਗੁਰਾਂ ਦੇ ਸ਼ਬਦ ਨਾਲ ਲਿਵ ਲੱਗਦੀ ਹੈ ਤਦ ਆਤਮਾ ਸਦਾ ਵਿਗਾਸ ਦੇ ਮੰਡਲ ਵਿੱਚ ਵਿਚਰਦੀ ਹੈ। “ਗਿਆਨੀਆਂ ਅੰਦਰ ਗੁਰ ਸਬਦ ਹੈ ਨਿਤ ਹਰਿ ਲਿਵ ਸਦਾ ਵਿਗਾਸ”। (ਸਲੋਕ ਮਹਲਾ 3 ਪੰਨਾ 145) ਤਦੇ ਤਾਂ ਗੁਰਸਿੱਖ ਲੋਕਾਂ ਦਾ ਸਭ ਤਨ, ਮਨ, ਰਿਦਾ, ਲਿਵ, ਆਤਮਾ ਇਕ ਸਦੀਵੀ ਖੇੜੇ ਵਿੱਚ ਭਰਿਆ ਰਹਿੰਦਾ ਹੈ । “ਨਾਨਕ ਭਗਤਾ ਸਦਾ ਵਿਗਾਸ” ਦੀ ਅਵਸਥਾ ਰਹਿੰਦੀ ਹੈ । ਸਦਾ ਵਿਗਾਸ ਦੀ ਅਧਿਆਤਮਕ ਅਵਸਥਾ ਇਕ ਲਗਾਤਾਰ ਜਾਰੀ ਰਹਿਣ ਵਾਲੀ ਅਮੁਕ, ਅਟੁੱਟ ਅਵਸਥਾ ਆਉਂਦੀ ਹੈ ਤਦ ਇਉ ਲੱਗਦਾ ਹੈ ਜਿਵੇਂ ਬ੍ਰਹਮੰਡ ਦਾ ਸਮਸਤ ਖੇੜਾ ਆਤਮਾ ਅੰਦਰ ਆਣ ਸਿਮਟਿਆ ਹੋਵੇ। ਐਸੇ ਆਤਮਿਕ ਖੇੜੇ ਅੰਦਰ ਧਾਰਮਿਕ ਫੁੱਲ ਵੀ ਖਿੜਦੇ ਹਨ ਗਿਆਨ ਦੇ ਫੁੱਲ ਵੀ। ਇਹੋ ਖੇੜਾ, ਇਹੋ ਆਨੰਦ, ਇਹੋ ਵਿਗਾਸ, ਵਿਸ਼ਵ ਵਿਚ ਕਰਨ ਦਾ ਗੁਰੂ ਸਾਹਿਬ ਦਾ ਦਾਈਆ ਸੀ; ਮਾਇਆ ਦੇ ਮੋਹ ਤੋਂ ਦੂ੍ਰ ਰੱਖ ਕੇ ਪ੍ਰਮਾਤਮਾ ਨਾਲ ਜੁੜ੍ਹ ਕੇ ਅਗੰਮੀ ਅਵਸਥਾ ਦੀ ਪ੍ਰਾਪਤੀ ਕਰਵਾਉਣਾ ਸੀ ਪਰ ਜਿਸ ਪਾਸੇ ਹੁਣ ਦੁਨੀਆਂ ਚੱਲ ਰਹੀ ਹੈ ਉਸ ਵਿੱਚ ਨਾ ਖੇੜਾ ਹੈ, ਨਾ ਵਿਗਾਸ; ਬਸ ਭਟਕਣ ਹੀ ਭਟਕਣ ਹੈ। ਸੋ ਹੁਣ ਸਾਰੇ ਸੰਸਾਰ ਨੂੰ ਅਪਣੇ ਰਾਹ ਨੂੰ ਸਹੀ ਤਰ੍ਹਾਂ ਪਛਾਨਣਾ ਚਾਹੀਦਾ ਹੈ, ਜਿਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਖਾਇਆ ਰਾਹ ਹੀ ਵਿਸ਼ਵ ਨੂੰ ਆਨੰਦ ਅਵਸਥਾ ਵਲ ਲਿਜਾ ਸਕਦਾ ਹੈ।​
 
📌 For all latest updates, follow the Official Sikh Philosophy Network Whatsapp Channel:
Top